Language - Sach Kahoon Punjabi
Language: ਭਾਸ਼ਾ, ਮਨੋਵਿਗਿਆਨ ਤੇ ਸਿਆਸਤ
Language: ‘ਮਹਾਂਰਾਸ਼ਟਰ ‘ਚ ਰਹਿਣਾ ਹੈ ਤਾਂ ਮਰਾਠੀ ਸਿੱਖਣੀ ਹੀ ਪਵੇਗੀ’, ‘ਕਰਨਾਟਕ ‘ਚ ਰਹਿਣਾ ਹੈ ਤਾਂ ਕੰਨੜ ਸਿੱਖਣੀ ਹੀ ਪਵੇਗੀ’, ‘ਬੰਗਾਲ ‘ਚ ਰਹਿਣਾ ਹੈ ਤਾਂ ਬੰਗਾਲੀ ਸਿੱਖਣੀ ਹੀ ਪਵੇਗੀ’ । ਇਹ ਫਿਕਰੇ ਅੱਜ-ਕੱਲ੍ਹ ਮੀਡੀਆ ‘ਚ ਸੁਰਖੀਆਂ ਬਣੇ ਹੋਏ ਹਨ । ਹੈਰਾਨੀ ਇਸ ਗੱਲ ਦੀ ਹੈ ਕਿ ਭਾਸ਼ਾ ਬਾਰੇ ਫੈਸਲਾ ਉਹ ਕਰ ਰਹੇ ਹਨ ਜਿਨ੍ਹਾਂ ਦਾ ਭਾਸ਼ਾ ਵਿਗਿਆਨ ਜਾਂ ਭਾਸ਼ਾ ਸ਼ਾਸਤਰ ਨਾਲ ਕੋਈ ਸੰਬੰਧ ਨਹੀਂ ਹੈ। ਹਰ ਸਿਆਸੀ ਆਗੂ ਆਪਣੇ-ਆਪ ਨੂੰ ਭਾਸ਼ਾ ਮਾਹਿਰ ਵਾਂਗ ਪੇਸ਼ ਕਰ ਰਿਹਾ ਹੈ।
ਇੰਜ ਲੱਗ ਰਿਹਾ ਹੈ ਜਿਵੇਂ ਭਾਸ਼ਾ ਰਾਜਨੀਤੀ ਵਿਗਿਆਨ ਦਾ ਹੀ ਵਿਸ਼ਾ ਹੋਵੇ। ਭਾਸ਼ਾ ਵਿਗਿਆਨੀ ਇਹ ਸਭ ਕੁਝ ਵੇਖ ਕੇ ਹੈਰਾਨ ਤੇ ਚੁੱਪ ਹਨ। ਉਨ੍ਹਾਂ ਦੀ ਕੋਈ ਲੋੜ ਸਮਝੀ ਹੀ ਨਹੀਂ ਜਾ ਰਹੀ ਕਿ ਉਹ ਭਾਸ਼ਾ ਬਾਰੇ ਕੀ ਕਹਿੰਦੇ ਹਨ। ਅਸਲ ‘ਚ ‘ਸਿੱਖਣੀ ਹੀ ਪਵੇਗੀ’ ਦੀ ਥਾਂ ‘ਤੇ ਸਿੱਖਣੀ ਚਾਹੀਦੀ ਹੈ ਸ਼ਬਦ ਵਰਤੇ ਜਾਣ ਤਾਂ ਸਾਰਾ ਵਿਵਾਦ ਹੀ ਖਤਮ ਹੋ ਜਾਵੇ। Language
Read Also : YouTube Update: ਸੋਸ਼ਲ ਮੀਡੀਆ ਅਪਡੇਟ, 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਦੇਖ ਸਕਣਗੇ ਯੂਟਿਊਬ
ਫਿਰ ਹਰ ਵਿਅਕਤੀ ਦੂਜੇ ਲੋਕਾਂ ਦੀ ਭਾਸ਼ਾ ਦਾ ਸਤਿਕਾਰ ਕਰੇਗਾ। ਅਸਲ ‘ਚ ਭਾਸ਼ਾ ‘ਤੇ ਸਿਆਸਤ ਵੋਟਾਂ ਦਾ ਮਸਲਾ ਹੈ। ਆਜ਼ਾਦੀ ਤੋਂ ਲੈ ਕੇ ਅੱਜ ਤੱਕ ਭਾਸ਼ਾ ਦੇ ਮੁੱਦੇ ‘ਤੇ ਸਿਆਸੀ ਪਾਰਟੀਆਂ ਵੋਟਾਂ ਖਿੱਚਣ ਦਾ ਯਤਨ ਕਰਦੀਆਂ ਆਈਆਂ ਹਨ। ਚਿੰਤਾ ਵਾਲੀ ਗੱਲ ਹੈ ਕਿ ਵੋਟਾਂ ਖਾਤਰ ਪੈਦਾ ਹੋਈ ਭਾਸ਼ਾਈ ਨਫਰਤ ਸਦਭਾਵਨਾ, ਏਕਤਾ ਤੇ ਭਾਈਚਾਰੇ ਲਈ ਖਤਰਾ ਹੈ।
Language
ਅਸਲ ‘ਚ ਭਾਸ਼ਾ ਦਾ ਸਬੰਧ ਮਨੋਵਿਗਿਆਨ ਤੇ ਸਮਾਜ ਵਿਗਿਆਨ ਨਾਲ ਹੈ। ਮਨੋਵਿਗਿਆਨ ਤੇ ਸਮਾਜ ਵਿਗਿਆਨ ਦਾ ਇਹ ਸਿਧਾਂਤ ਹੈ ਕਿ ਜਿੱਥੇ ਮਨੁੱਖ ਰਹਿੰਦਾ ਹੈ, ਉੱਥੇ ਉਹ ਆਪਣੀ ਮਾਂ-ਬੋਲੀ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਬਿਨਾ ਕਿਸੇ ਦਬਾਅ ਤੋਂ ਸਹਿਜ਼ ਹੀ ਸਿੱਖ ਲੈਂਦਾ ਹੈ। ਆਪਣੇ ਗੁਆਂਢੀ ਦੀ ਭਾਸ਼ਾ ਸਿੱਖਣੀ ਮਨੁੱਖੀ ਫਿਤਰਤ ਦੀ ਖਾਸੀਅਤ ਹੈ। ਇਸ ਦੀ ਮਿਸਾਲ ਹੈ ਪੰਜਾਬ ‘ਚੋਂ ਦਹਾਕਿਆਂ ਪਹਿਲਾਂ ਕੈਨੇਡਾ ਗਏ ਬਜ਼ੁਰਗ ਜਿਨ੍ਹਾ ਨੂੰ ਪੰਜਾਬੀ ਵੀ ਲਿਖਣੀ ਨਹੀਂ ਆਉਂਦੀ ਸੀ ਉਹ ਅੰਗਰੇਜੀ ਵੀ ਬੋਲਣ ਲੱਗ ਪਏ।
ਇਸ ਤਰ੍ਹਾਂ 50-60 ਸਾਲ ਤੋਂ ਕਰਨਾਟਕ ਤੇ ਮਹਾਂਰਾਸ਼ਟਰ ‘ਚ ਰਹਿ ਰਹੇ ਪੰਜਾਬੀ ਪਰਿਵਾਰ ਮਰਾਠੀ ਤੇ ਕੰਨੜ ਬੜੀ ਵਧੀਆ ਬੋਲ ਲੈਂਦੇ ਹਨ। ਇਨ੍ਹਾਂ ਪੰਜਾਬੀ ਪਰਿਵਾਰਾਂ ਨੂੰ ਨਾ ਤਾਂ ਕਿਸੇ ਨੇ ਮਰਾਠੀ, ਕੰਨੜ ਸਿੱਖਣ ਲਈ ਦਬਾਅ ਪਾਇਆ ਸੀ ਤੇ ਨਾ ਹੀ ਕਿਸੇ ਨੇ ਪ੍ਰੇਰਿਤ ਕੀਤਾ ਸੀ। ਪੰਜਾਬ ‘ਚ ਲੱਖਾਂ ਬਿਹਾਰੀ ਪੰਜਾਬੀ ਬੋਲਦੇ ਹਨ ਤੇ ਉਨ੍ਹਾਂ ਦੇ ਬੱਚੇ ਪੰਜਾਬੀ ਵਿਸ਼ੇ ‘ਚ ਪਹਿਲੀਆਂ ਪੁਜ਼ੀਸਨਾਂ ਵੀ ਹਾਸਲ ਕਰਦੇ ਆਏ ਹਨ। ਹਕੀਕਤ ਇਹ ਹੈ ਕਿ ਭਾਸ਼ਾ ਪਿਆਰ ਤੇ ਸਮਾਜਿਕ ਸਾਂਝ ਦਾ ਵਿਸ਼ਾ ਹੈ। ਇਸ ਵਿੱਚ ਧੱਕਾ, ਰੋਅਬ ਤੇ ਸਿਆਸੀ ਮਾਅਰਕੇਬਾਜ਼ੀ ਨਹੀਂ ਚੱਲਦੀ। ਭਾਰਤ ਦੀਆਂ 22 ਭਾਸ਼ਾਵਾਂ ਹੀ ਮਹੱਤਵਪੂਰਨ ਹਨ। ਕਿਸੇ ਵੀ ਭਾਸ਼ਾ ਨੂੰ ਸਵੈ-ਇੱਛਾ ਨਾਲ ਸਿੱਖਣ ਦੀ ਚਾਹ ਹੀ ਜ਼ਰੂਰੀ ਹੈ।
Language: ਭਾਸ਼ਾ ਦੇ ਨਾਂਅ ’ਤੇ ਨਫ਼ਰਤ ਗਲਤ
Language: ਤਾਮਿਲਨਾਡੂ ਦਾ ਹਿੰਦੀ ਵਿਰੋਧ ਅਜੇ ਰੁਕਿਆ ਨਹੀਂ ਕਿ ਹੁਣ ਮਹਾਂਰਾਸ਼ਟਰ ਅਤੇ ਕਰਨਾਟਕ ਦਰਮਿਆਨ ਮਰਾਠੀ-ਕੰਨੜ ਦਾ ਝਗੜਾ ਖੜ੍ਹਾ ਹੋ ਗਿਆ ਹੈ। ਕਰਨਾਟਕ ਦੇ ਇੱਕ ਬੱਸ ਕੰਡਕਟਰ ਦੀ ਮਰਾਠੀ ਭਾਸ਼ੀ ਲੋਕਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਇੱਥੋਂ ਤੱਕ ਵਧ ਗਿਆ ਹੈ ਕਿ ਕਰਨਾਟਕ ਬੰਦ ਦਾ ਵੀ ਸੱਦਾ ਦਿੱਤਾ ਗਿਆ। ਇਹ ਰੁਝਾਨ ਬੇਹੱਦ ਮੰਦਭਾਗਾ ਹੈ।
ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ’ਚ ਆਪਣੀਆਂ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ। ਕੋਈ ਵੀ ਭਾਸ਼ਾ ਨਫ਼ਰਤ ਨਹੀਂ ਸਿਖਾਉਂਦੀ ਹੈ ਤੇ ਨਾ ਹੀ ਕੋਈ ਭਾਸ਼ਾ ਹੋਰਨਾਂ ਭਾਸ਼ਾਵਾਂ ਤੋਂ ਬਿਲਕੁੱਲ ਵੱਖ ਹੈ। ਦੇਸ਼ ਦੀ ਹਰ ਭਾਸ਼ਾ ਦੀ ਦੂਸਰੀਆਂ ਭਾਸ਼ਾਵਾਂ ਨਾਲ ਕੋਈ ਨਾ ਕੋਈ ਸਾਂਝ ਹੈ। ਭਾਸ਼ਾਵਾਂ ਵਿਚਲੇ ਪਵਿੱਤਰ ਗ੍ਰੰਥਾਂ ’ਚ ਕਿਧਰੇ ਵੀ ਕਿਸੇ ਵੀ ਭਾਸ਼ਾ ਨੂੰ ਮਾੜੀ ਨਹੀਂ ਕਿਹਾ ਗਿਆ। Language
Read Also : Balidan Diwas: ਆਓ! ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਦਾ ਹੀਆ ਕਰੀਏ
ਸੰਤਾਂ-ਮਹਾਂਪੁਰਸ਼ਾਂ ਨੇ ਆਪਣੀ ਬਾਣੀ ਲਿਖਣ ਲੱਗਿਆਂ ਵੀ ਸ਼ਬਦਾਵਲੀ ਦੀ ਇਸ ਤਰ੍ਹਾਂ ਚੋਣ ਕੀਤੀ ਤਾਂ ਕਿ ਉਹਨਾਂ ਦੀ ਬਾਣੀ ਇੱਕ ਤੋਂ ਵੱਧ ਭਾਸ਼ਾਵਾਂ ਦੇ ਲੋਕਾਂ ਨੂੰ ਸਮਝ ਆ ਸਕੇ। ਇਸੇ ਕਾਰਨ ਹੀ ਸੰਤਾਂ ਦੀ ਭਾਸ਼ਾ ਨੂੰ ਮਿਲੀ-ਜੁਲੀ ਭਾਸ਼ਾ ਕਿਹਾ ਗਿਆ। ਜਿੱਥੋਂ ਤੱਕ ਸੰਵਿਧਾਨ ਦਾ ਸਬੰਧ ਹੈ ਸੰਵਿਧਾਨ ’ਚ 22 ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਭਾਸ਼ਾ ਪ੍ਰਤੀ ਕੱਟੜਤਾ ਨੇ ਖੇਤਰਵਾਦ ਨੂੰ ਜਨਮ ਦਿੱਤਾ ਹੈ ਜੋ ਆਪਸੀ ਪਿਆਰ ਤੇ ਭਾਈਚਾਰੇ ਲਈ ਖਤਰਾ ਹੈ। ਸਾਨੂੰ ਦੂਜਿਆਂ ਦੀ ਭਾਸ਼ਾ ਲਈ ਸਹਿਣਸ਼ੀਲਤਾ ਰੱਖਣੀ ਪਵੇਗੀ।
ਭਾਸ਼ਾ ਦਾ ਉੱਭਰਦਾ ਸ਼ਾਰਟਕੱਟ
ਕਦੇ ਦੱਖਣ ਭਾਰਤ ਦੇ ਲੋਕ ਹਿੰਦੀ ਨੂੰ ਆਪਣੀ ਭਾਸ਼ਾ ਦੇ ਵਿਸਥਾਰ ’ਚ ਰੋੜਾ ਮੰਨ ਰਹੇ ਸਨ ਅਤੇ ਹਿੰਦੀ ਭਾਸ਼ੀਆਂ ਵੱਲੋਂ ਅੰਗਜੇਜ਼ੀ ਨੂੰ ਹਿੰਦੀ ਦੇ ਵਿਕਾਸ ’ਚ ਅੜਿੱਕਾ ਮੰਨਿਆ ਜਾ ਰਿਹਾ ਹੈ, ਪਰ ਅੱਜ ਦੇ ਸੰਸਾਰੀਕਰਨ ਅਤੇ ਟੈਕਨਾਲੋਜੀ ਦੇ ਇਸ ਯੁੱਗ ’ਚ ਨਵੀਂ ਭਾਸ਼ਾ ਵਿਕਸਿਤ ਹੋ ਰਹੀ ਹੈ ਅਤੇ ਇਹ ਭਾਸ਼ਾ ਹੈ ਇਮੋਜੀ, ਜਦੋਂ ਵੀ ਕੋਈ ਨਵੀਂ ਭਾਸ਼ਾ ਵਿਕਸਿਤ ਹੁੰਦੀ ਹੈ ਤਾਂ ਪਰੰਪਰਾਗਤ ਭਾਸ਼ਾਵਾਂ ਦਾ ਦਾਇਰਾ ਕੁਝ ਸੁੰਗੜ ਜਾਂਦਾ ਹੈ ਕਿਸੇ ਦੀ ਕੋਈ ਗੱਲ ਚੰਗੀ ਲੱਗੇ ਤਾਂ ਪੂਰਾ ਇੱਕ ਵਾਕ ਲਿਖਣ ਦੀ ਲੋੜ ਨਹੀਂ ਬੱਸ ਇੱਕ ਇਮੋਜੀ ਪਾ ਦਿੱਤੀ ਜਾਂਦੀ ਹੈ, ਉੱਥੇ ਕਿਸੇ ਦੀ ਅਲੋਚਨਾ ਕਰਨੀ ਹੋਵੇ ਤਾਂ ਸ਼ਬਦਾਂ ਨੂੰ ਲੱਭਣ ਦੀ ਖੇਚਲ ਕਰਨ ਦੀ ਬਜਾਏ ਇਮੋਜੀ ਲੱਭ ਕੇ ਹੀ ਕੰਮ ਚਲਾ ਲਿਆ ਜਾਂਦਾ ਹੈ। (Language)
ਇਹ ਵੀ ਪੜ੍ਹੋ : Afghanistan Team: ਖਿਡਾਰੀਆਂ ਲਈ ਪ੍ਰੇਰਨਾ ਬਣੇ ਅਫਗਾਨ
ਇਮੋਜੀ ਦੇ ਨਾਲ-ਨਾਲ ਚੈਟਿੰਗ ’ਚ ਸ਼ਾਰਟਕੱਟ ਭਾਸ਼ਾ ਦੀ ਵਰਤੋਂ ਜਿਸ ਤਰ੍ਹਾਂ ਹੋਣ ਲੱਗੀ ਹੈ ਉਸ ਨਾਲ ਅੰਗਰੇਜੀ ਭਾਸ਼ਾ ’ਤੇ ਵੀ ਸੱਟ ਵੱਜਦੀ ਦਿਖਾਈ ਦੇ ਰਹੀ ਹੈ ਚੈਟਿੰਗ ਦੀ ਆਪਣੀ ਇੱਕ ਵੱਖਰੀ ਹੀ ਭਾਸ਼ਾ ਵਿਕਸਿਤ ਹੋ ਰਹੀ ਹੈ ਘ.ਖ , ਛਞਛ , ੲਣਦ , ਘਸਚ, ਅਢਅਟ ,ਸਜ, ਖਜ, ਖਝ, ਆਦਿ ਇਨ੍ਹਾਂ ਸ਼ਾਰਟਕੱਟ ਸ਼ਬਦਾਂ ਦੇ ਅਰਥ ਲਈ ਕੋਈ ਸ਼ਬਦਕੋਸ਼ ਵੀ ਨਹੀਂ ਹੈ ਗੂਗਲ ’ਤੇ ਸਰਚ ਕਰਕੇ ਹੀ ਇਨ੍ਹਾਂ ਦੇ ਅਰਥ ਲੱਭਣੇ ਪੈਂਦੇ ਹਨ ਸੋਸ਼ਲ ਮੀਡੀਆ ’ਤੇ ਇੱਕ ਮਿੰਟ ’ਚ ਕਰੋੜਾਂ ਸੰਦੇਸ਼ਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ ਲਿੱਪੀ ਜ਼ਰੂਰ ਰੋਮਨ ਬਣੀ ਹੋਈ ਹੈ, ਪਰ ਇਸ ਨਵੀਂ ਭਾਸ਼ਾ ’ਚ ਵਿਆਕਰਨ ਬਚਾਉਣ ਲਈ ਹੁਣ ਭਾਸ਼ਾਈ ਸੰਸਥਾਨ ਤੇ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਹਨ। (Language)
ਇੱਥੋਂ ਤੱਕ ਕੀ ਇੰਗਲੈਂਡ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਏਸ਼ੀਆਈ ਦੇਸ਼ਾਂ ’ਚ ਵੀ ਵਿਦਿਆਰਥੀਆਂ ਲਈ ਵਰਤਣੀ ਅਤੇ ਵਾਕ-ਵਟਾਂਦਰੇ ਲਈ ਮੁਕਾਬਲੇ ਹੋਣ ਲੱਗੇ ਹਨ ਪਰੰਪਰਾਗਤ ਭਾਸ਼ਾਵਾਂ ਨੂੰ ਆਪਣੀ ਸੇ੍ਰਸ਼ਠਤਾ ਬਰਕਰਾਰ ਰੱਖਣਾ ਹੁਣ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਇਹ ਠੀਕ ਹੈ ਕਿ ਭਾਸ਼ਾਵਾਂ ਖ਼ਤਮ ਨਹੀਂ ਹੁੰਦੀਆਂ ਪਰ ਉਨ੍ਹਾਂ ਦਾ ਰੂਪ ਬਦਲ ਜਾਂਦਾ ਹੈ ਅੱਜ ਦੇ ਸੋਸ਼ਲ ਮੀਡੀਆ ਦੇ ਇਸ ਦੌਰ ’ਚ ਭਾਸ਼ਾਵਾਂ ਦਾ ਬਦਲਦਾ ਇਹ ਰੂਪ ਸਾਫ਼ ਦੇਖਿਆ ਜਾ ਰਿਹਾ ਹੈ ਭਾਸ਼ਾਵਾਂ ਦਾ ਇਹ ਨਵਾਂ ਸ਼ਾਰਟਕੱਟ ਇਸ ਨਵੇਂ ਯੁੱਗ ਦੀ ਸੱਚਾਈ ਬਣਦਾ ਜਾ ਰਿਹਾ ਹੈ। (Language)
ਭਾਰਤ ’ਚ ਭਾਸ਼ਾਵਾਂ ਦੇ ਅੰਤਰ ਸੰਵਾਦ ਦਾ ਸੰਕਟ
ਭਾਸ਼ਾ ਦਾ ਸਬੰਧ ਇਤਿਹਾਸ, ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਹੈ। ਭਾਰਤੀ ਭਾਸ਼ਾਵਾਂ ’ਚ ਅੰਤਰ-ਸੰਵਾਦ ਦੀ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਅਜਿਹਾ ਸੈਂਕੜੇ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਇਹ ਉਸ ਦੌਰ ’ਚ ਵੀ ਹੋ ਰਿਹਾ ਸੀ, ਜਦੋਂ ਪ੍ਰਚਲਿਤ ਭਾਸ਼ਾਵਾਂ ਆਪਣੇ ਬੇਹੱਦ ਮੂਲ ਰੂਪ ਵਿਚ ਸਨ। ਸ੍ਰੀਮਦਭਗਵਤਗੀਤਾ ’ਚ ਸਮਾਹਿਤ ਸ੍ਰੀ ਕਿ੍ਰਸ਼ਨ ਜੀ ਦਾ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ ’ਚ ਸਿਰਫ਼ ਕਈ ਭਾਸ਼ਾਵਾਂ ’ਚ ਹੋਏ ਉਸ ਦੇ ਅਨੁਵਾਦ ਦੀ ਬਦੌਲਤ ਹੀ ਪਹੰੁਚਿਆ। ਉਨ੍ਹਾਂ ਦਿਨਾਂ ’ਚ ਅੰਤਰ-ਸੰਵਾਦ ਦੀ ਭਾਸ਼ਾ ਸੰਸਕ੍ਰਿਤ ਸੀ, ਤਾਂ ਹੁਣ ਇਹ ਜ਼ਿੰਮੇਵਾਰੀ ਹਿੰਦੀ ਦੀ ਹੈ। ਜਦੋਂ ਸਾਡੇ ਕੋਲ ਇੱਕ ਭਾਸ਼ਾ ਹੁੰਦੀ ਹੈ, ਉਦੋਂ ਸਾਨੂੰ ਅੰਦਾਜ਼ਾ ਨਹੀਂ ਹੰੁਦਾ, ਕਿ ਉਸ ਦੀ ਤਾਕਤ ਕੀ ਹੁੰਦੀ ਹੈ। (Language)
ਪਰ ਜਦੋਂ ਭਾਸ਼ਾ ਅਲੋਪ ਹੋ ਜਾਂਦੀ ਹੈ ਅਤੇ ਸਦੀਆਂ ਤੋਂ ਬਾਅਦ ਕਿਸੇ ਦੇ ਹੱਥ ਉਹ ਚੀਜ਼ਾਂ ਲੱਗ ਜਾਂਦੀਆਂ ਹਨ, ਤਾਂ ਸਾਰਿਆਂ ਦੀ ਚਿੰਤਾ ਹੁੰਦੀ ਹੈ ਕਿ ਆਖ਼ਰ ਇਸ ਵਿਚ ਹੈ ਕੀ? ਇਹ ਲਿਪੀ ਕਿਹੜੀ ਹੈ, ਭਾਸ਼ਾ ਕਿਹੜੀ ਹੈ, ਸਮੱਗਰੀ ਕੀ ਹੈ, ਵਿਸ਼ਾ ਕੀ ਹੈ? ਅੱਜ ਕਿਤੇ ਪੱਥਰਾਂ ’ਤੇ ਕੁਝ ਲਿਖਿਆ ਹੋਇਆ ਮਿਲਦਾ ਹੈ, ਤਾਂ ਸਾਲਾਂ ਤੱਕ ਪੁਰਾਤੱਤਵ ਵਿਭਾਗ ਉਸ ਖੋਜ ’ਚ ਲੱਗਿਆ ਰਹਿੰਦਾ ਹੈ ਕਿ ਲਿਖਿਆ ਕੀ ਗਿਆ ਹੈ? ਅੱਜ ਭਾਰਤੀ ਭਾਸ਼ਾਵਾਂ ਦੇ ਵਿਚਕਾਰ ਸੰਵਾਦ ਨੂੰ ਵਿਆਪਕ ਤੌਰ ’ਤੇ ਉਤਸ਼ਾਹ ਦੇਣ ਦੀ ਲੋੜ ਹੈ। ਭਾਰਤੀ ਭਾਸ਼ਾਵਾਂ ’ਚ ਸੰਵਾਦ ਸੈਂਕੜੇ ਸਾਲਾਂ ਤੋਂ ਜਾਰੀ ਹੈ ਅਤੇ ਇਨ੍ਹਾਂ ਦਾ ਵਿਕਾਸ ਵੀ ਨਾਲ-ਨਾਲ ਹੀ ਹੋਇਆ ਹੈ। ਭਾਵ ਬੰਗਲਾ ਅਤੇ ਮੈਥਿਲੀ ’ਚ ਐਨੀ ਸਮਾਨਤਾ ਹੈ ਕਿ ਉਨ੍ਹਾਂ ’ਚ ਫਰਕ ਕਰਨਾ ਮੁਸ਼ਕਿਲ ਹੈ, ਇਸ ਤਰ੍ਹਾਂ ਅਵਧੀ ਅਤੇ ਬ੍ਰਜ ਭਾਸ਼ਾ ਅਤੇ ਹਿੰਦੀ ਅਤੇ ਉਰਦੂ ਵਿਚ ਵੀ ਅਜਿਹਾ ਹੀ ਹੈ।
ਭਾਰਤੀ ਭਾਸ਼ਾਵਾਂ ਦਾ ਪ੍ਰਭਾਵ | Language
ਅੱਜ ਪੂਰੇ ਭਾਰਤ ’ਚ ਭਾਰਤੀ ਭਾਸ਼ਾਵਾਂ ਦੇ ਵਧਦੇ ਪ੍ਰਭਾਵ ਨੂੰ ਦੇਖਿਆ ਜਾ ਸਕਦਾ ਹੈ। ਭਾਸ਼ਾਈ ਪੱਤਰਕਾਰਿਤਾ ਨੂੰ ਅਸੀਂ ਭਾਰਤ ਦੀ ਆਤਮਾ ਕਹਿ ਸਕਦੇ ਹਾਂ। ਅੱਜ ਲੋਕ ਆਪਣੀ ਭਾਸ਼ਾ ਦੇ ਅਖ਼ਬਾਰਾਂ ਵੱਲ ਤੇਜ਼ੀ ਨਾਲ ਖਿੱਚੇ ਜਾ ਰਹੇ ਹਨ। ਇਸ ਲਈ ਭਾਸ਼ਾਈ ਅਖ਼ਬਾਰਾਂ ਦੀ ਪ੍ਰਸਾਰ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਵੱਖ-ਵੱਖ ਬੋਲੀਆਂ ’ਚ ਅਖ਼ਬਾਰ ਪ੍ਰਕਾਸ਼ਿਤ ਹੋ ਰਹੇ ਹਨ। ਖੇਤਰੀ ਭਾਸ਼ਾਵਾਂ ’ਚ ਰੇਡੀਓ ਅਤੇ ਟੈਲੀਵਿਜ਼ਨ ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਨ।
ਐਨਾ ਹੀ ਨਹੀਂ, ਜਿਸ ਸਮਾਟਰਫੋਨ ਦੁਆਰਾ ਅਸੀਂ ਸੋਸ਼ਲ ਮੀਡੀਆ ਦੇ ਸੰਪਰਕ ’ਚ ਰਹਿੰਦੇ ਹਾਂ, ਉੱਥੇ ਵੀ ਭਾਰਤੀ ਭਾਸ਼ਾਵਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ। ਹੁਣ ਵੱਖ-ਵੱਖ ਦੂਤਘਰਾਂ ਦੇ ਮੀਡੀਆ ਸੈੱਲ ਅਤੇ ਵਿਦੇਸ਼ੀ ਏਜੰਸੀਆਂ ਵੀ ਖਬਰਾਂ ਲਈ ਖੇਤਰੀ ਅਤੇ ਭਾਸ਼ਾਈ ਮੀਡੀਆ ਦਾ ਲਾਭ ਲੈ ਰਹੇ ਹਨ। ਦੂਜੇ ਪਾਸੇ ਹਰ ਅਖ਼ਬਾਰ ਆਪਣੇ ਈ-ਪੇਪਰ ਜ਼ਰੀਏ ਦੂਰ-ਦੁਰਾਡੇ ਦੇ ਪਾਠਕਾਂ ਤੱਕ ਪਹੁੰਚ ਰਿਹਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇੰਟਰਨੈਟ ਦੀ ਕੋਈ ਸੀਮਾ ਨਹੀਂ ਹੈ, ਅਜਿਹੇ ’ਚ ਖੇਤਰੀ ਅਖ਼ਬਾਰ ਵਿਦੇਸ਼ੀ ਧਰਤੀ ’ਤੇ ਵੀ ਉਸੇ ਦਿਨ ਪੜ੍ਹੇ ਜਾ ਰਹੇ ਹਨ, ਜਿਸ ਦਿਨ ਉਹ ਪ੍ਰਕਾਸ਼ਿਤ ਹੁੰਦੇ ਹਨ।
ਦੇਸ਼ ਵਿੱਚ ਡਿਜ਼ੀਟਲ ਪ੍ਰਣਾਲੀ
ਤੁਸੀਂ ਸਾਲ 2040 ਦੀ ਕਲਪਨਾ ਕਰੋ। ਉਦੋਂ ਤੱਕ ਸਾਡਾ ਭਾਰਤ ਵਿਸ਼ਵ ਦੀ ਇੱਕ ਵੱਡੀ ਆਰਥਿਕ ਮਹਾਂਸ਼ਕਤੀ ਬਣ ਗਿਆ ਹੋਵੇਗਾ। ਗਰੀਬੀ, ਕੁਪੋਸ਼ਣ, ਪੱਛੜਾਪਣ ਕਾਫ਼ੀ ਹੱਦ ਤੱਕ ਮਿਟ ਗਏ ਹੋਣਗੇ। ਦੇਸ਼ ਦੇ ਲਗਭਗ 60 ਫੀਸਦੀ ਭਾਗ ਦਾ ਸ਼ਹਿਰੀਕਰਨ ਹੋ ਗਿਆ ਹੋਵੇਗਾ। ਸਾਰਾ ਦੇਸ਼ ਡਿਜ਼ੀਟਲ ਜੀਵਨ ਪ੍ਰਣਾਲੀ ਨੂੰ ਅਪਣਾ ਚੁੱਕਾ ਹੋਵੇਗਾ। ਹੁਣ ਤੁਸੀਂ ਸੋਚੋ ਕਿ ਉਸ ਭਾਰਤ ਦੇ ਜ਼ਿਆਦਾਤਰ ਨਾਗਰਿਕ ਆਪਣੇ ਜੀਵਨ ਦੇ ਸਾਰੇ ਮੁੱਖ ਕੰਮ ਕਿਸ ਭਾਸ਼ਾ ’ਚ ਕਰ ਰਹੇ ਹੋਣਗੇ? ਪੂਰੇ ਦੇਸ਼ ’ਚ ਸਿੱਖਿਆ, ਪ੍ਰਸ਼ਾਸਨ, ਵਪਾਰ, ਖੋਜ, ਪੱਤਰਕਾਰਿਤਾ ਵਰਗੇ ਹਰ ਵੱਡੇ ਖੇਤਰ ’ਚ ਕਿਸ ਭਾਸ਼ਾ ਦੀ ਵਰਤੋਂ ਹੋ ਰਹੀ ਹੋਵੇਗੀ? ਉਹ ਦੇਸ਼ ਭਾਰਤ ਹੋਵੇਗਾ ਜਾਂ ਸਿਰਫ ਇੰਡੀਆ? ਉਸ ਇੰਡੀਆ ’ਚ ਸੰਵਿਧਾਨ ਦੀ ਅੱਠਵੀਂ ਅਨੁਸੂਚੀ ’ਚ ਸ਼ਾਮਲ ਸਾਡੀਆਂ ਵੱਡੀਆਂ ਤੇ 1600 ਤੋਂ ਜਿਆਦਾ ਛੋਟੀਆਂ ਭਾਸ਼ਾਵਾਂ-ਬੋਲੀਆਂ ਦੀ ਸਥਿਤੀ ਕੀ ਹੋਵੇਗੀ?
ਯੂਨੈਸਕੋ ਦੇ ਸਾਬਕਾ ਜਨਰਲ ਡਾਇਰੈਕਟਰ ਕੋਚਿਰੋ ਮਤਸੂਰਾ ਨੇ ਕਿਹਾ ਸੀ ਕਿ, ‘ਇੱਕ ਭਾਸ਼ਾ ਦੀ ਮੌਤ ਉਸ ਨੂੰ ਬੋਲਣ ਵਾਲੇ ਭਾਈਚਾਰੇ ਦੀ ਵਿਰਾਸਤ, ਪਰੰਪਰਾਵਾਂ ਤੇ ਪ੍ਰਗਟਾਵੇ ਦਾ ਨਸ਼ਟ ਹੋ ਜਾਣਾ ਹੈ।’ ਸੰਸਾਰ ’ਚ ਲਗਭਗ 6000 ਭਾਸ਼ਾਵਾਂ ਦੇ ਹੋਣ ਦਾ ਅੰਦਾਜ਼ਾ ਹੈ। ਭਾਸ਼ਾ ਸ਼ਾਸਤਰੀਆਂ ਦੀ ਭਵਿੱਖਬਾਣੀ ਹੈ ਕਿ 21ਵੀਂ ਸਦੀ ਦੇ ਆਖ਼ਰ ਤੱਕ ਇਨ੍ਹਾਂ ’ਚੋਂ ਸਿਰਫ਼ 200 ਭਾਸ਼ਾਵਾਂ ਜਿਉਂਦੀਆਂ ਬਚਣਗੀਆਂ। ਇਨ੍ਹਾਂ ’ਚ ਭਾਰਤ ਦੀਆਂ ਕਾਫ਼ੀ ਭਾਸ਼ਾਵਾਂ ਹੋਣਗੀਆਂ। ਯੂਨੈਸਕੋ ਅਨੁਸਾਰ ਭਾਰਤ ਦੀਆਂ ਆਦਿਵਾਸੀ ਭਾਸ਼ਾਵਾਂ ’ਚੋਂ 196 ਭਾਸ਼ਾਵਾਂ ਹਾਲੇ ਵੀ ਗੰਭੀਰ ਸੰਕਟਗ੍ਰਸਤ ਭਾਸ਼ਾਵਾਂ ਹਨ। ਸੰਕਟਗ੍ਰਸਤ ਭਾਸ਼ਾਵਾਂ ਦੀ ਇਸ ਸੰਸਾਰਿਕ ਸੂਚੀ ’ਚ ਭਾਰਤ ਸਭ ਤੋਂ ਉੱਪਰ ਹੈ। ਯੂਨੈਸਕੋ ਦਾ ਭਾਸ਼ਾ ਐਟਲੈਸ 6000 ’ਚੋਂ 2500 ਭਾਸ਼ਾਵਾਂ ਨੂੰ ਸੰਕਟਗ੍ਰਸਤ ਦੱਸਦਾ ਹੈ।
ਆਧੁਨਿਕ ਮਾਧਿਅਮਾਂ ਨੂੰ ਅਪਣਾਉਣਾ | Language
ਯੂਨੈਸਕੋ ਦੇ ਕਹਿਣ ’ਤੇ ਵਿਸ਼ਵ ਦੇ ਸ੍ਰੇਸ਼ਠ ਭਾਸ਼ਾ-ਮਾਹਿਰਾਂ ਨੇ ਕਿਸੇ ਵੀ ਭਾਸ਼ਾ ਦੀ ਜੀਵੰਤਤਾ ਅਤੇ ਸੰਕਟਗ੍ਰਸਤਤਾ ਨਾਪਣ ਲਈ 9 ਕਸੌਟੀਆਂ ਤੈਅ ਕੀਤੀਆਂ ਹਨ। ਇਨ੍ਹਾਂ ’ਚ ਪਹਿਲੀ ਕਸੌਟੀ ਹੈ, ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਵਿਚਕਾਰ ਉਸ ਭਾਸ਼ਾ ਦਾ ਤਬਦੀਲ ਹੋਣ। ਦੂਜੀਆਂ ਕਸੌਟੀਆਂ ’ਚੋਂ ਮੁੱਖ ਹਨ ਗਿਆਨ-ਵਿਗਿਆਨ ਦੇ ਆਧੁਨਿਕ ਖੇਤਰਾਂ ’ਚ ਉਸ ਭਾਸ਼ਾ ’ਚ ਕੰਮ ਹੋ ਰਿਹਾ ਹੈ ਜਾਂ ਨਹੀਂ। ਉਹ ਭਾਸ਼ਾ ਨਵੀਂ ਤਕਨੀਕ ਅਤੇ ਆਧੁਨਿਕ ਮਾਧਿਅਮਾਂ ਨੂੰ ਕਿੰਨਾ ਅਪਣਾ ਰਹੀ ਹੈ? ਉਸ ਭਾਸ਼ਾ ਦੇ ਵੱਖ-ਵੱਖ ਰੂਪਾਂ ਦਾ ਦਸਤਾਵੇਜੀਕਰਨ ਕਿੰਨਾ ਅਤੇ ਕਿਸ ਪੱਧਰ ਦਾ ਹੈ? ਉਸ ਸਮਾਜ ਦੀ ਮਹੱਤਵਪੂਰਨ ਸੰਸਥਾਵਾਂ ਦੀ ਉਸ ਭਾਸ਼ਾ ਬਾਰੇ ਨੀਤੀਆਂ ਤੇ ਰੁਖ ਕਿਵੇਂ ਹੈ? ਇਸ ’ਚ ਅੰਤਿਮ ਪਰ ਸਭ ਤੋਂ ਮਹੱਤਵਪੂਰਨ ਕਸੌਟੀ ਹੈ, ਉਸ ਭਾਸ਼ਾ ਭਾਈਚਾਰੇ ਦਾ ਆਪਣੀ ਭਾਸ਼ਾ ਪ੍ਰਤੀ ਰੁਖ ਕੀ ਹੈ, ਭਾਵ ਕੀ ਹੈ? ਇਨ੍ਹਾਂ ’ਚੋਂ ਕਿਸੇ ਵੀ ਕਸੌਟੀ ’ਤੇ ਕਿਸੇ ਵੀ ਭਾਰਤੀ ਭਾਸ਼ਾ ਨੂੰ ਤੋਲ ਲਓ, ਤੁਰੰਤ ਸਮਝ ’ਚ ਆ ਜਾਵੇਗਾ ਕਿ ਭਵਿੱਖ ਦੇ ਸੰਕੇਤ ਸੰਕਟ ਵੱਲ ਇਸ਼ਾਰਾ ਕਰਦੇ ਹਨ ਜਾਂ ਵਿਕਾਸ ਵੱਲ।
ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼
ਭਾਰਤੀ ਚਰਿੱਤਰ, ਇਜ਼ਰਾਇਲੀ ਚਰਿੱਤਰ ਵਰਗਾ ਨਹੀਂ ਹੈ, ਜਿਸ ਨੇ 2000 ਸਾਲ ਤੋਂ ਮਿ੍ਰਤ ਪਈ ਹਿਬੂ ਨੂੰ ਅੱਜ ਵਿਗਿਆਨੀ ਖੋਜ, ਨਵਾਚਾਰ ਤੇ ਆਧੁਨਿਕ ਗਿਆਨ ਨਿਰਮਾਣ ਦੀਆਂ ਸ੍ਰੇ੍ਰਸ਼ਠਤਮ ਸੰਸਾਰਿਕ ਭਾਸ਼ਾਵਾਂ ’ਚੋਂ ਇੱਕ ਬਣਾ ਦਿੱਤਾ ਹੈ। ਜਿਸ ਦੇ ਬਲ ’ਤੇ 40 ਲੱਖ ਦੀ ਅਬਾਦੀ ਵਾਲਾ ਇਜ਼ਰਾਇਲ ਇੱਕ ਦਰਜਨ ਤੋਂ ਜਿਆਦਾ ਵਿਗਿਆਨ ਦੇ ਨੋਬਲ ਪੁਰਸਕਾਰ ਜਿੱਤ ਚੁੱਕਾ ਹੈ। ਭਾਸ਼ਾ ਮਨੁੱਖ ਦੀ ਸ੍ਰੇਸ਼ਠ ਸੰਪਦਾ ਹੈ। ਸਾਰੀ ਮਨੁੱਖੀ ਸੱਭਿਅਤਾ ਭਾਸ਼ਾ ਜਰੀਏ ਹੀ ਵਿਕਸਿਤ ਹੋਈ ਹੈ।
ਸ਼ਹੀਦ ਭਗਤ ਸਿੰਘ ਨੇ 15 ਸਾਲ ਦੀ ਉਮਰ ’ਚ ਇਹ ਲਿਖਿਆ ਸੀ ਕਿ, ‘ਪੰਜਾਬ ’ਚ ਪੰਜਾਬੀ ਭਾਸ਼ਾ ਦੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ।’ ਗਾਂਧੀ ਜੀ ਨੇ 1938 ’ਚ ਹੀ ਸਪੱਸ਼ਟ ਕਿਹਾ ਸੀ ਕਿ, ‘ਖੇਤਰੀ ਭਾਸ਼ਾਵਾਂ ਨੂੰ ਉਨ੍ਹਾਂ ਦਾ ਅਧਿਕਾਰਕ ਸਥਾਨ ਦਿੰਦਿਆਂ ਸਿੱਖਿਆ ਦਾ ਜ਼ਰੀਆ ਹਰ ਹਾਲ ’ਚ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ।’ ਮਹਾਤਮਾ ਗਾਂਧੀ ਦਾ ਇਹ ਵੀ ਮੰਨਣਾ ਸੀ ਕਿ ਅੰਗਰੇਜ਼ੀ ਭਾਸ਼ਾ ਦੇ ਮੋਹ ਤੋਂ ਨਿਜਾਤ ਪਾਉਣਾ ਗੁਲਾਮੀ ਦੇ ਸਭ ਤੋਂ ਜ਼ਰੂਰੀ ਮਕਸਦਾਂ ’ਚੋਂ ਇੱਕ ਹੈ। ਭਾਸ਼ਾਵਾਂ ਦਾ ਰਾਸ਼ਟਰੀ ਚਰਿੱਤਰ ਦੇ ਨਿਰਮਾਣ ’ਚ ਯੋਗਦਾਨ ਹੰੁਦਾ ਹੈ। ਸ਼ਬਦਾਂ ਨੂੰ ਅਸੀਂ ਬ੍ਰਹਮਾ ਮੰਨਿਆ ਹੈ। ਭਾਰਤੀ ਭਾਸ਼ਾਵਾਂ ਵਿਚਕਾਰ ਅੰਤਰ-ਸੰਵਾਦ ਨੂੰ ਅਸੀਂ ਜੇਕਰ ਸਮਝਣਾ ਹੈ ਤਾਂ ਗੁਜਰਾਤੀ ’ਚ 70 ਕਿਤਾਬਾਂ ਦੀ ਰਚਨਾ ਕਰਨ ਵਾਲੇ ਫਾਦਰ ਵਾਲੇਸ ਤੇ ਗੁਜਰਾਤ ’ਚ ਕਈ ਸਕੂਲਾਂ, ਕਾਲਜ ਅਤੇ ਯੂਨੀਵਰਸਿਟੀਆਂ ਦੀ ਸਥਾਪਨਾ ਕਰਨ ਵਾਲੇ ਸਜਾਜੀਰਾਓ ਗਾਇਕਵਾੜ ਬਾਰੇ ਪੜ੍ਹਨਾ ਚਾਹੀਦਾ ਹੈ।
Language
ਉੱਤਰ ਦੱਖਣੀ ਭਾਰਤ ਦੀਆਂ ਭਾਸ਼ਾਵਾਂ ’ਚ ਵਿਆਪਕ ਅੰਤਰ ਹੋਣ ਦੇ ਬਾਵਜੂਦ ਉਨ੍ਹਾਂ ’ਚ ਅੰਤਰ-ਸੰਵਾਦ ਅਤੇ ਅਨੁਵਾਦ ਹੁੰਦਾ ਆਇਆ ਹੈ। ਭਾਰਤ ਇੱਕ ਛੋਟੇ ਯੂਰਪ ਵਾਂਗ ਹੈ। ਇੱਥੇ ਵੱਖ-ਵੱਖ ਭਾਸ਼ਾਵਾਂ ਹਨ ਅਤੇ ਭਾਸ਼ਾ ਹੀ ਮੇਲ-ਮਿਲਾਪ ਕਰਾਉਂਦੀ ਹੈ। ਭਾਸ਼ਾਵਾਂ ਵਖਰੇਵਾਂ ਅਤੇ ਬਹੁਭਾਸ਼ੀ ਸਮਾਜ ਅੱਜ ਦੀ ਜ਼ਰੂਰਤ ਹੈ ਅਤੇ ਸਮੂਹ ਭਾਸ਼ਾਵਾਂ ਦੇ ਲੋਕਾਂ ਨੇ ਹੀ ਵਿਸ਼ਵ ’ਚ ਆਪਣੀਆਂ ਪ੍ਰਾਪਤੀਆਂ ਦੇ ਪੈੜਾਂ ਦੇ ਨਿਸ਼ਾਨ ਛੱਡੇ ਹਨ। ਅੱਜ ਅਸੀਂ ਇੱਕ ਬਹੁਭਾਸ਼ੀ ਦੁਨੀਆ ’ਚ ਰਹਿੰਦੇ ਹਾਂ। ਦੁਨੀਆ ਭਰ ’ਚ ਲੋਕ ਬਿਹਤਰ ਮੌਕਿਆਂ ਦੀ ਭਾਲ ’ਚ ਇੱਕ ਥਾਂ ਤੋਂ ਦੂਜੀ ਥਾਂ ’ਤੇ ਪ੍ਰਵਾਸ ਕਰਦੇ ਹਨ।
ਜਿੱਥੇ ਉਨ੍ਹਾਂ ਦੀ ਭਾਸ਼ਾ ਅਤੇ ਸੰਸਕ੍ਰਿਤੀ, ਨਵੇਂ ਖੇਤਰ ਦੀ ਭਾਸ਼ਾ ਅਤੇ ਸੰਸਕ੍ਰਿਤੀ ਤੋਂ ਇੱਕਦਮ ਵੱਖ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਇੱਕ ਅਜਿਹੀ ਭਾਸ਼ਾ ਦੀ ਲੋੜ ਹੰੁਦੀ ਹੈ, ਜੋ ਦੋਵਾਂ ਸੰਸਕ੍ਰਿਤੀਆਂ ਨੂੰ ਆਪਸ ’ਚ ਇਕੱਠਾ ਕਰ ਸਕਣ, ਜਿਸ ਲਈ ਉਨ੍ਹਾਂ ਪ੍ਰਵਾਸੀਆਂ ਨੂੰ ਨਿਸ਼ਚਿਤ ਤੌਰ ’ਤੇ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਪੱਛਮੀ ਬੰਗਾਲ, ਗੁਜਰਾਤ, ਮਹਾਂਰਾਸ਼ਟਰ ਵਰਗੇ ਰਾਜਾਂ ’ਚ ਵੀ ਇੱਕ ਪੜੇ੍ਹ-ਲਿਖੇ ਵਿਅਕਤੀ ਨੂੰ ਘੱਟੋ-ਘੱਟ ਤਿੰਨ ਭਾਸ਼ਾਵਾਂ ਦਾ ਗਿਆਨ ਹੁੰਦਾ ਹੈ। ਇੱਥੋਂ ਦੇ ਲੋਕਾਂ ਨੂੰ ਆਪਣੀ ਮਾਤ-ਭਾਸ਼ਾ ਤੋਂ ਇਲਾਵਾ ਸੰਪਰਕ ਭਾਸ਼ਾ ਦੇ ਰੂਪ ’ਚ ਹਿੰਦੀ ਦਾ ਗਿਆਨ ਹੁੰਦਾ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ’ਤੇ ਸੰਪਰਕ ਕਰਨ ਲਈ ਅੰਗਰੇਜ਼ੀ ਭਾਸ਼ਾ ਨੂੰ ਵੀ ਇਹ ਲੋਕ ਸਿੱਖ ਲੈਂਦੇ ਹਨ।
ਹਿੰਦੁਸਤਾਨੀ ਰੁਬਾਨ | Language
ਭਾਰਤ ਦਾ ਹਰੇਕ ਵਿਅਕਤੀ ਮੂਲ ਤੌਰ ’ਤੇ ਬਹੁਭਾਸ਼ੀ ਹੈ। ਭਾਰਤ ਵਰਗੇ ਬਹੁਭਾਸ਼ੀ ਦੇਸ਼ ’ਚ ਸਾਡਾ ਕਿਸੇ ਇੱਕ ਭਾਸ਼ਾ ਦੇ ਸਹਾਰੇ ਕੰਮ ਚੱਲ ਹੀ ਨਹੀਂ ਸਕਦਾ। ਸਾਨੂੰ ਆਪਣੀ ਗੱਲ ਬਾਕੀ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਉਨ੍ਹਾਂ ਨਾਲ ਸੰਵਾਦ ਕਰਨ ਲਈ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਆਵਾਜਾਈ ਕਰਨੀ ਹੀ ਪੈਂਦੀ ਹੈ। ਜਿਵੇਂ ਹਿੰਦੀ ਅਤੇ ਉਰਦੂ ਦੋਵਾਂ ਭਾਸ਼ਾਵਾਂ ਦਾ ਸਾਂਝਾ ਰੂਪ ਹੈ ‘ਹਿੰਦੁਸਤਾਨੀ ਰੁਬਾਨ।’ ਹਿੰਦੁਸਤਾਨੀ ਰੁਬਾਨ ’ਚ ਹੋਣ ਵਾਲੇ ਸੰਵਾਦ ਦੀ ਮਿਠਾਸ ਅਤੇ ਸਮਝਾਉਣ ਹੀ ਸਹਿਜ਼ਤਾ ਦੇਖਣ ਲਾਇਕ ਹੈ।
ਭਾਰਤ ਸਦਾ ਵਸੂਧੈਵ ਕੁਟੁੰਬਕਮ ਦੀ ਗੱਲ ਕਰਦਾ ਆਇਆ ਹੈ ਅਤੇ ਸਾਰੀਆਂ ਭਾਸ਼ਾਵਾਂ ਨੂੰ ਨਾਲ ਲੈ ਕੇ ਚੱਲਣ ਦੇ ਪਿੱਛੇ ਵੀ ਇਹੀ ਭਾਵਨਾ ਹੈ। ਜਿੱਥੇ ਭਾਸ਼ਾ ਖ਼ਤਮ ਹੁੰਦੀ ਹੈ, ਉੱਥੇ ਸੰਸਕ੍ਰਿਤੀ ਵੀ ਉਸ ਦੇ ਨਾਲ ਦਮ ਤੋੜ ਦਿੰਦੀ ਹੈ। ਸਾਨੂੰ ਸਾਰੀਆਂ ਭਾਸ਼ਾਵਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਸੰਪਰਕ ਦਾ ਜ਼ਰੀਆ ਹਿੰਦੀ ਹੈ, ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਯਾਦ ਰੱਖੋ, ਭਾਸ਼ਾ ਦੇ ਜ਼ਰੀਏ ਅਸੀਂ ਸਿਰਫ਼ ਦੁਨੀਆ ਨਾਲ ਹੀ ਨਹੀਂ, ਸਗੋਂ ਖੁਦ ਨਾਲ ਵੀ ਸੰਵਾਦ ਕਰਦੇ ਹਾਂ।
ਪ੍ਰੋ. ਸੰਜੈ ਦਿਵੇਦੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਭਾਸ਼ਾ ਅਤੇ ਸੰਵਾਦ ਦੇ ਡਿੱਗਦੇ ਪੱਧਰ ਨਾਲ ਬੇਹਾਲ ਸੰਸਦ
ਸੰਸਦ ਦਾ ਵਿਸ਼ੇਸ਼ ਸੈਸ਼ਨ ਕਈ ਮਾਇਨਿਆਂ ’ਚ ਇਤਿਹਾਸਕ ਰਿਹਾ ਇਸ ਸ਼ੈਸਨ ’ਚ ਨਵੀਂ ਸੰਸਦ ’ਚ ਕੰਮਕਾਜ ਦੀ ਸ਼ੁਰੂਆਤ ਹੋਈ ਤਾਂ ਉੱਥੇ ਸਾਲਾਂ ਤੋਂ ਲਟਕਿਆ ਮਹਿਲਾ ਰਾਖਵਾਂਕਰਨ ਬਿੱਲ ਭਾਰੀ ਬਹੁਮਤ ਨਾਲ ਪਾਸ ਹੋਇਆ ਪਰ ਇਸ ਸੈਸ਼ਨ ’ਚ ਇੱਕ ਘਟਨਾ ਨੇ ਲੋਕਤੰਤਰ ਦੇ ਮੰਦਿਰ ਦੀ ਪਵਿੱਤਰਤਾ ਨੂੰ ਭੰਗ ਕਰਨ ਦਾ ਕੰਮ ਕੀਤਾ ਅਸਲ ’ਚ ਦੱਖਣੀ ਦਿੱਲੀ ਦੇ ਭਾਜਪਾ ਸਾਂਸਦ ਰਮੇਸ਼ ਬਿਧੂੜੀ ਨੇ ਉੱਤਰ ਪ੍ਰਦੇਸ਼ ਦੇ ਬਹੁਜਨ ਸਮਾਜ ਪਾਰਟੀ ਦੇ ਸਾਂਸਦ ਦਾਨਿਸ਼ ਅਲੀ ਲਈ ਜਿਨ੍ਹਾਂ ਅਪਸ਼ਬਦਾਂ ਦੀ ਵਰਤੋਂ ਕੀਤੀ ਹੈ, ਉਹ ਵਿਹਾਰ ਪੂਰੀ ਤਰ੍ਹਾਂ ਨਾ-ਮਾਫ਼ੀਯੋਗ ਹੈ ਬਿਧੂੜੀ ਨੇ ਭਾਸ਼ਾ ਅਤੇ ਸੰਵਾਦ ਦੀ ਮਰਿਆਦਾ ਨੂੰ ਤਾਰ-ਤਾਰ ਕੀਤਾ। (Parliament)
ਰਾਹੁਲ ਗਾਂਧੀ ਅਤੇ ਹੋਰ ਪਾਰਟੀਆਂ ਦੇ ਆਗੂ ਦਾਨਿਸ਼ ਅਲੀ ਦੀ ਹਮਾਇਤ ’ਚ ਸਾਹਮਣੇ ਆਏ
ਇਸ ਮਾਮਲੇ ’ਚ ਜੰਮ ਕੇ ਰਾਜਨੀਤੀ ਵੀ ਹੋ ਰਹੀ ਹੈ ਰਾਹੁਲ ਗਾਂਧੀ ਅਤੇ ਹੋਰ ਪਾਰਟੀਆਂ ਦੇ ਆਗੂ ਦਾਨਿਸ਼ ਅਲੀ ਦੀ ਹਮਾਇਤ ’ਚ ਸਾਹਮਣੇ ਆਏ ਕਈ ਵਿਰੋਧੀ ਧਿਰ ਦੇ ਸਾਂਸਦਾਂ ਨੇ ਇਸ ਨੂੰ ਵਿਸ਼ੇਸ਼ ਅਧਿਕਾਰ ਦੇ ਉਲੰਘਣ ਦਾ ਮਾਮਲਾ ਦੱਸਦਿਆਂ ਸਪੀਕਰ ਤੋਂ ਕਾਰਵਾਈ ਦੀ ਮੰਗ ਰੱਖੀ ਇਸ ਵਿਚਕਾਰ, ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਨੇ ਬਸਪਾ ਸਾਂਸਦ ਦਾਨਿਸ਼ ਅਲੀ ਸਮੇਤ ਕਈ ਹੋਰ ਵਿਰੋਧੀ ਸਾਂਸਦਾਂ ਦੇ ਵਿਹਾਰ ਨੂੰ ਗਲਤ ਦੱਸਦਿਆਂ ਸਪੀਕਰ ਨੂੰ ਚਿੱਠੀ ਲਿਖ ਦਿੱਤੀ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਂਚ ਲਈ ਇੱਕ ‘ਜਾਂਚ ਕਮੇਟੀ’ ਬਣਾਉਣ ਦੀ ਮੰਗ ਕੀਤੀ ਹੈ ਬੀਜੇਪੀ ਸਾਂਸਦ ਨਿਸ਼ੀਕਾਂਤ ਦੂਬੇ ਦਾ ਕਹਿਣਾ ਹੈ ਕਿ ‘ਬਿਧੂੜੀ ਦੇ ਪੂਰੇ ਭਾਸ਼ਣ ਦੌਰਾਨ, ਉਸ ਦਿਨ ਦਾਨਿਸ਼ ਅਲੀ ਲਗਾਤਾਰ ਰਨਿੰਗ ਕੁਮੈਂਟਰੀ ਕਰ ਰਹੇ ਸਨ ਤੇ ਬਿਧੁੂੜੀ ਨੂੰ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਨੂੰ ਉਕਸਾਉਣ ਦੇ ਮਕਸਦ ਨਾਲ ਸਾਰਿਆਂ ਪ੍ਰਤੀ ਅਭੱਦਰ ਟਿੱਪਣੀਆਂ ਵੀ ਕਰ ਰਹੇ ਸਨ। (Parliament)
ਸ਼ਾਂਤੀ ਅਤੇ ਸੰਯਮ ਗੁਆਚ ਜਾਵੇ ਅਤੇ ਉਹ ਸਦਨ ’ਚ ਸਹੀ ਤਰੀਕੇ ਨਾਲ ਆਪਣੇ ਵਿਚਾਰ ਪ੍ਰਗਟ ਨਾ ਕਰ ਸਕਣ
ਜਿਸ ਨਾਲ ਉਨ੍ਹਾਂ ਦੀ ਸ਼ਾਂਤੀ ਅਤੇ ਸੰਯਮ ਗੁਆਚ ਜਾਵੇ ਅਤੇ ਉਹ ਸਦਨ ’ਚ ਸਹੀ ਤਰੀਕੇ ਨਾਲ ਆਪਣੇ ਵਿਚਾਰ ਪ੍ਰਗਟ ਨਾ ਕਰ ਸਕਣ’ ਦੂਬੇ ਨੇ ਪੱਤਰ ’ਚ ਕਿਹਾ ਹੈ, ਉਨ੍ਹਾਂ ਨੇ (ਦਾਨਿਸ਼ ਅਲੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਬੇਹੱਦ ਇਤਰਾਜ਼ਯੋਗ ਅਤੇ ਨਿੰਦਣਯੋਗ ਟਿੱਪਣੀ ਕੀਤੀ, ਜਿਸ ਨੂੰ ਸੁਣ ਕੇ ਕੋਈ ਵੀ ਦੇਸ਼ਭਗਤ ਲੋਕ-ਨੁਮਾਇੰਦਾ ਆਪਣੀ ਸ਼ਾਂਤੀ ਗੁਆ ਕੇ ਅਤੇ ਉਨ੍ਹਾਂ ਦੇ ਜਾਲ ’ਚ ਫਸ ਕੇੇ ਅਭੱਦਰ ਬੋਲ ਬੋਲ ਸਕਦਾ ਸੀ ਅਤੇ ਉਸ ਦਿਨ ਅਜਹਿਾ ਹੀ ਹੋਇਆ ਬੀਜੇਪੀ ਸਾਂਸਦ ਰਮੇਸ਼ ਬਿਧੁੜੀ ਨੇ ਦਾਨਿਸ਼ ਅਲੀ ਦੇ ਧਰਮ ਸਬੰਧੀ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਉਨ੍ਹਾਂ ਨੂੰ ਅਸੰਸਦੀ ਮੰਨ ਕੇ ਕਾਰਵਾਈ ’ਚੋਂ ਕੱਢ ਦਿੱਤਾ ਗਿਆ ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿੜਲਾ ਨੇ ਰਮੇਸ਼ ਬਿਧੂੜੀ ਨੂੰ ਸਖ਼ਤ ਚਿਤਾਵਨੀ ਦਿੱਤੀ, ੳੱੁਥੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ 15 ਦਿਨ ’ਚ ਜਵਾਬ ਮੰਗਿਆ ਹੈ। (Parliament)
ਇਹ ਵੀ ਪੜ੍ਹੋ : ਪਲਾਟ ਮਾਮਲਾ : ਗ੍ਰਿਫ਼ਤਾਰ ਤਿੰਨ ਮੁਲਜ਼ਮਾਂ ਦਾ ਦੋ ਦਿਨ ਦਾ ਮਿਲਿਆ ਹੋਰ ਪੁਲਿਸ ਰਿਮਾਂਡ
ਬਿਧੂੜੀ ਨੇ ਬੀਤੇ ਦਿਨੀਂ ਪਾਰਟੀ ਪ੍ਰਧਾਨ ਨੂੰ ਆਪਣਾ ਜਵਾਬ ਸੌਂਪ ਦਿੱਤਾ ਹੈ ਸੰਸਦ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੀ ਪਾਰਟੀ ਦੇ ਸਾਂਸਦ ਦੇ ਨਿੰਦਣਯੋਗ ਬਿਆਨ ਲਈ ਮਾਫ਼ੀ ਮੰਗਣ ਦੀ ਹਿੰਮਤ ਵੀ ਦਿਖਾਈ ਉਥੇ ਦਾਨਿਸ਼ ਅਲੀ ਨੇ ਸਪੀਕਰ ਸਾਹਮਣੇ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ’ਚ ਭੇਜਣ ਦੀ ਅਪੀਲ ਨਾਲ ਚਿਤਾਵਨੀ ਦਿੱਤੀ ਕਿ ਨਿਆਂ ਨਾ ਮਿਲਣ ’ਤੇ ਉਹ ਮੈਂਬਰਸ਼ਿਪ ਛੱਡ ਦੇਣਗੇ ਪਰ ਹੁਣ ਤੱਕ ਜੋ ਹੁੰਦਾ ਆਇਆ ਹੈ ਉਸ ਅਨੁਸਾਰ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ’ਚ ਜਾਵੇਗਾ ਅਤੇ ਰਮੇਸ਼ ਬਿਧੁੂੜੀ ਦੇ ਮਾਫ਼ੀ ਮੰਗ ਲੈਣ ’ਤੇ ਉਸ ਦਾ ਅੰਤ ਹੋ ਜਾਵੇਗਾ ਹਾਲ ਹੀ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਪ੍ਰਧਾਨ ਮੰਤਰੀ ਬਾਰੇ ਕੀਤੀਆਂ ਗਈਆਂ ਇਤਰਾਜਯੋਗ ਟਿੱਪਣੀਆਂ ਦੇ ਸੰਦਰਭ ’ਚ ਵੀ ਇਹੀ ਦੇਖਣ ਨੂੰ ਮਿਲਿਆ ਬਾਵਜੂਦ ਇਸ ਦੇ ਸੰਸਦ ਜਾਂ ਉਸ ਦੇ ਬਾਹਰ ਅਜਿਹੀਆਂ ਗੱਲਾਂ ਕਹਿਣ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੈ। (Parliament)
ਸੰਵਿਧਾਨ ਦੀ ਧਾਰਾ 105 (2) ਮੁਤਾਬਿਕ, ਸੰਸਦ ’ਚ ਕਹੀ ਗਈ ਗੱਲ ਨੂੰ ਅਦਾਲਤ ’ਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਇਸ ਤਾਨਾਸ਼ਾਹੀ ’ਚ ਵੀ ਸੋਧ ਕੀਤੀ ਜਾਣੀ ਚਾਹੀਦੀ ਹੈ ਸ਼ਾਇਦ ਸਪੀਕਰ ਇਸ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਣ, ਕੁਝ ਵੀ ਹੋਵੇ, ਸੰਸਦ ਦੇ ਅੰਦਰ ਇਹ ਗਾਲ੍ਹਾਂ ਮਨਜ਼ੂਰ ਨਹੀਂ ਹੋਣੀਆਂ ਚਾਹੀਦੀਆਂ ਭਾਜਪਾ ਦੇ ਇੱਕ ਸਾਂਸਦ ਵੱਲੋਂ ਧਰਮਸੂਚਕ ਸ਼ਬਦ ਦਾ ਇਸਤੇਮਾਲ ਕਰਨ ਨਾਲ ਪੂਰਾ ਸਿਆਸੀ ਜਗਤ ਹਿੱਲ ਗਿਆ ਅਜਿਹੇ ’ਚ ਤਾਮਿਲਨਾਡੂ ਸਰਕਾਰ ਦੇ ਇੱਕ ਮੰਤਰੀ ਵੱਲੋਂ ਭਾਰਤ ਦੇ 80 ਫੀਸਦੀ ਲੋਕਾਂ ਦੇ ਧਰਮ ਨੂੰ ਡੇਂਗੂ ਮਲੇਰੀਆ, ਕੋਰੋਨਾ ਦੱਸ ਕੇ ਮੁੱਢੋਂ ਨਸ਼ਟ ਕਰਨ ਦਾ ਇਤਰਾਜ਼ਯੋਗ ਬਿਆਨ ਦਿੱਤਾ ਗਿਆ।
ਇਹ ਵੀ ਪੜ੍ਹੋ : ਸ਼ਹੀਦਾਂ ਦੇ ਯੋਗਦਾਨ ’ਤੇ ਸੁਆਲ ਉਠਾਉਣ ਦਾ ਕਿਸੇ ਨੂੰ ਨਹੀਂ ਅਧਿਕਾਰ : ਭਗਵੰਤ ਮਾਨ
ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਸਵਾਮੀ ਪ੍ਰਸ਼ਾਦ ਮੌਰਿਆ ਰਾਮਚਰਿੱਤ ਮਾਨਸ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਬਾਵਜ਼ੂਦ ਪਾਰਟੀ ਦੇ ਅਹੁਦੇ ’ਤੇ ਹਨ ਬੀਤੇ ਕੁਝ ਦਿਨਾਂ ਤੋਂ ਉਹ ਹਿੰਦੂ ਸ਼ਬਦ ਦੀ ਬੇਹੱਦ ਨਿਮਨ ਪੱਧਰੀ ਵਿਆਖਿਆ ਕਰ ਰਹੇ ਹਨ ਪਰ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਕਾਂਗਰਸ ਜਾਂ ਹੋਰ ਕਿਸੇ ਨੂੰ ਉਸ ’ਚ ਕੋਈ ਬੁਰਾਈ ਨਜ਼ਰ ਨਹੀਂ ਆ ਰਹੀ ਸਵਾਮੀ ਪ੍ਰਸਾਦ ਦੀ ਦੇਖਾ-ਦੇਖੀ ਬਿਹਾਰ ’ਚ ਨੀਤਿਸ਼ ਸਰਕਾਰ ਦੇ ਕੁਝ ਮੰਤਰੀ ਵੀ ਲਗਾਤਾਰ ਰਾਮਚਰਿਤ ਮਾਨਸ ਅਤੇ ਸਨਾਤਨ ਧਰਮ ’ਤੇ ਘਟੀਆ ਟਿੱਪਣੀਆਂ ਕਰ ਰਹੇ ਹਨ, ਜਿਨ੍ਹਾਂ ਨੂੰ ਨਾ ਮੁੱਖ ਮੰਤਰੀ ਰੋਕ ਰਹੇ ਹਨ ਤੇ ਨਾ ਹੀ ਲਾਲੂ ਪ੍ਰਸ਼ਾਦ ਯਾਦਵ ਕਾਂਗਰਸ ਆਗੂ ਰਾਹੁਲ ਗਾਂਧੀ 2019 ਦੀਆਂ ਚੋਣਾਂ ’ਚ ਚੌਂਕੀਦਾਰ ਚੋਰ ਦਾ ਨਾਅਰਾ ਕਿਸ ਲਈ ਲਵਾਉਂਦੇ ਸਨ। (Parliament)
ਇਹ ਸਾਰੇ ਜਾਣਦੇ ਹਨ ਸਾਰੇ ਮੋਦੀ ਚੋਰ ਹਨ ਵਰਗੀਆਂ ਟਿੱਪਣੀਆਂ ਲਈ ਤਾਂ ਉਹ ਮਾਣਹਾਨੀ ਦੇ ਦੋਸ਼ੀ ਤੱਕ ਕਰਾਰ ਦੇ ਦਿੱਤੇ ਗਏ ਇਸ ਤੋਂ ਇਲਾਵਾ ਵੀਰ ਸਾਵਰਕਰ ਬਾਰੇ ਉਨ੍ਹਾਂ ਦੇ ਜਨਤਕ ਬਿਆਨ ਕੀ ਇੱਕ ਰਾਸ਼ਟਰੀ ਆਗੂ ਦੀ ਪ੍ਰਤਿਸ਼ਠਾ ਦੇ ਅਨੁਸਾਰ ਸਨ? ਇਹ ਵਿਚਾਰਨਯੋਗ ਵਿਸ਼ਾ ਹੈ ਕਿ ਅਜਿਹੀਆਂ ਟਿੱਪਣੀਆਂ ਕਰਕੇ ਇਹ ਆਗੂ ਸੂਬੇ ਦੀ ਜਨਤਾ ਨੂੰ ਕੀ ਸੰਦੇਸ਼ ਦੇ ਰਹੇ ਹਨ? ਸ਼ਾਇਦ ਆਗੂ ਭੁੱਲ ਗਏ ਹਨ ਕਿ ਆਮ ਜਨਤਾ ਸਿਆਸੀ ਅਗਵਾਈ ਨੂੰ ਰੋਲ ਮਾਡਲ ਮੰਨਦੀ ਹੈ ਆਪਣੇ ਚੰਗੇ ਵਿਹਾਰ ਲਈ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ, ਪੰਡਿਤ ਜਵਾਹਰ ਲਾਲ ਨਹਿਰੂ ਨੂੰ ਚਾਚਾ ਨਹਿਰੂ ਅਤੇ ਕਈ ਹੋਰ ਸਿਆਸੀ ਆਗੂਆਂ ਨੂੰ ਇਸ ਤਰਜ਼ ’ਤੇ ਆਤਮੀ ਸੰਬੋਧਨ ਮਿਲੇ।
ਇਹ ਵੀ ਪੜ੍ਹੋ : ਸਿਆਸਤ ’ਚ ਭ੍ਰਿਸ਼ਟਾਚਾਰ
ਪਰ ਮੌਜੂਦਾ ਦੌਰ ’ਚ ਕੋਈ ਆਗੂ ਆਮ ਆਦਮੀ ਤੋਂ ਅਜਿਹੀ ਆਤਮੀਅਤਾ ਦਾ ਹੱਕਦਾਰ ਨਹੀਂ ਦਿਸਦਾ ਇਸ ਦੀ ਇੱਕੋ-ਇੱਕ ਵਜ੍ਹਾ ਆਗੂਆਂ ਦਾ ਵਿਹਾਰ ਅਤੇ ਜੀਵਨਸ਼ੈਲੀ ਹੈ ਇਨ੍ਹਾਂ ਹਾਲਾਤਾਂ ਦੇ ਚੱਲਦਿਆਂ ਸਿਆਸੀ ਖੇਤਰ ’ਚ ਦਬੰਗਾਂ, ਕਾਰੋਬਾਰੀਆਂ ਤੇ ਅਪਰਾਧੀਆਂ ਦੀ ਹੋਂਦ ਵਧਦੀ ਜਾ ਰਹੀ ਹੈ ਕਿਉਂਕਿ ਚੰਗੀ ਸੋਚ ਰੱਖਣ ਵਾਲੇ ਲੋਕ ਰਾਜਨੀਤੀ ਨੂੰ ਆਪਣੇ ਲਈ ਸਹੀ ਸਥਾਨ ਨਹੀਂ ਮੰਨਦੇ ਦੇਸ਼ ਦੀ ਲੋਕਤੰਤਰਿਕ ਵਿਵਸਥਾ ਲਈ ਇਹ ਚੰਗਾ ਸੰਕੇਤ ਨਹੀਂ ਹੈ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਲਈ ਕਾਂਗਰਸ ਆਗੂਆਂ ਨੇ ਕਈ ਗਾਲ੍ਹਾਂ ਦਾ ਇਸਤੇਮਾਲ ਕੀਤਾ ਹੈ ਅਤੇ ਉਹ ਅਪਸ਼ਬਦ ਇਸ ਤੋਂ ਵੀ ਜ਼ਿਆਦਾ ਅਭੱਦਰ ਅਤੇ ਅਸ਼ਲੀਲ ਰਹੇ ਹਨ। (Parliament)
ਇਹ ਵੀ ਪੜ੍ਹੋ : ਢਾਈ ਕਿੱਲੋ ਤੋਂ ਵੱਧ ਅਫ਼ੀਮ ਸਮੇਤ ਦੋ ਕਾਰ ਸਵਾਰ ਕਾਬੂ
ਪਰ ਕਾਂਗਰਸ ਨੂੰ ਕੁਝ ਵੀ ਹਾਸਲ ਨਹੀਂ ਹੋਇਆ ਇੱਧਰ ਭਾਜਪਾ ਸਾਂਸਦ ਨੇ ਬਸਪਾ ਸਾਂਸਦ ਨੂੰ ਗਾਲ੍ਹਾਂ ਦਿੱਤੀਆਂ, ਓਧਰ ਹਰਿਆਣਾ ਦੇ ਸੂਬਾ ਕਾਂਗਰਸ ਪ੍ਰਧਾਨ ਉਦੈਭਾਨ ਨੇ ਬਿਨਾ ਵਜ੍ਹਾ ਹੀ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਲਈ ਘੋਰ ਅਪਮਾਨਜਨਕ ਸ਼ਬਦਾਂ ਦੀ ਵਰਤੋ ਕੀਤੀ ਕੀ ਰਾਜਨੀਤੀ ਇਸ ਆਧਾਰ ’ਤੇ ਕੀਤੀ ਜਾ ਸਕਦੀ ਹੈ? ਇਸ ਦਲਦਲ ’ਚ ਸਾਰੀਆਂ ਪਾਰਟੀਆਂ ਦੇ ਆਗੂ ਡੁੱਬੇ ਹਨ ਉਨ੍ਹਾਂ ਖਿਲਾਫ਼ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਲਿਹਾਜ਼ਾ ਸ਼ੱਕ ਹੁੰਦਾ ਹੈ ਕਿ ਬਿਧੂੜੀ ਖਿਲਾਫ਼ ਵੀ ਕੁਝ ਨਹੀਂ ਕੀਤਾ ਜਾਵੇਗਾ ਸਨਾਤਨ ਧਰਮ ਬਾਰੇ ਡੀਐਕੇ ਪ੍ਰਧਾਨ ਸਟਾਲਿਨ ਦੇ ਬੇਟੇ ਉਦਯਨਿਧੀ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਜੇਕਰ ਕਿਸੇ ਹੋਰ ਧਰਮ ਬਾਰੇ ਕੀਤੀਆਂ ਗਈਆਂ ਹੁੰਦੀਆਂ ਤਾਂ ਉਨ੍ਹਾਂ ਦਾ ਜਿਉਣਾ ਦੁੱਭਰ ਹੋ ਜਾਂਦਾ ਕਹਿਣ ਦਾ ਮਤਲਬ ਹੈ ਕਿ ਭੱਦੀਆਂ ਅਤੇ ਅਪਮਾਨਜਨਕ ਟਿੱਪਣੀਆਂ ਖਿਲਾਫ਼ ਇੱਕੋ-ਜਿਹੀ ਰਾਇ ਰੱਖੀ ਜਾਣੀ ਚਾਹੀਦੀ ਹੈ। (Parliament)
ਇਸ ’ਚ ਸਿਆਸੀ ਨਫ਼ੇ ਅਤੇ ਨੁਕਸਾਨ ਦੀ ਬਜਾਇ ਗੁਣ-ਦੋਸ਼ ਦੇ ਆਧਾਰ ’ਤੇ ਫੈਸਲਾ ਕੀਤਾ ਜਾਣਾ ਜ਼ਰੂਰੀ ਹੈ ਦਰਅਸਲ, ਜਦੋਂ ਰਾਜਨੀਤੀ ਵਿਚਾਰਕ ਆਧਾਰ ਗੁਆ ਦਿੰਦੀ ਹੈ, ਉਦੋਂ ਸਿਆਸੀ ਵਰਕਰ ਅਜਿਹਾ ਵਿਹਾਰ ਕਰਨ ਲੱਗਦੇ ਹਨ ਇਹ ਘਟਨਾਵਾਂ ਸੰਕੇਤ ਦਿੰਦੀਆਂ ਹਨ ਕਿ ਰਾਜਨੀਤੀ ਕਿਸ ਹੱਦ ਤੱਕ ਵਿਚਾਰਕ ਦੀਵਾਲੀਆਪਣ ਦੀ ਸ਼ਿਕਾਰ ਹੋ ਗਈ ਹੈ ਸਿਆਸੀ ਪਾਰਟੀਆਂ ’ਚ ਵਰਕਰਾਂ ਦੀ ਸਿਖਲਾਈ ਦੀ ਰਿਵਾਇਤ ਬੰਦ ਹੋ ਗਈ ਹੈ ਹਰ ਆਗੂ ਸ਼ਾਰਟਕੱਟ ਭਾਲ ਰਿਹਾ ਹੈ ਬਦਜ਼ੁਬਾਨੀ ਇਸੇ ਦਾ ਮਾੜਾ ਨਤੀਜਾ ਹੈ ਇਸ ਮਾਮਲੇ ’ਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਲਈ ਵਿਹਾਰ ਜਾਬਤਾ ਬਣਾਉਣਾ ਚਾਹੀਦਾ ਹੈ, ਤਾਂ ਕਿ ਗਾਂਧੀ-ਨਹਿਰੂ ਅਤੇ ਭਗਤ-ਤਿਲਕ ਦੀ ਰਾਜਨੀਤਿਕ ਪਰੰਪਰਾ ਮੌਜੂਦਾ ਦੌਰ ਦੀ ਘਟੀਆ ਸ਼ੈਲੀ ਅੱਗੇ ਸਿਰਫ ਇਤਿਹਾਸ ’ਚ ਕੈਦ ਹੋ ਕੇ ਨਾ ਰਹਿ ਜਾਵ।
ਇਹ ਵੀ ਪੜ੍ਹੋ : ਨਸ਼ੀਲੀਆਂ ਗੋਲੀਆਂ ਦੇ ਭੰਡਾਰ ਸਮੇਤ ਚਾਰ ਜਣੇ ਗ੍ਰਿਫ਼ਤਾਰ
ਪੰਜਾਬੀ ਭਾਸ਼ਾ ਨੂੰ ਨਾ ਅਪਣਾਇਆ ਤਾਂ ਜਾਣਾ ਪਵੇਗਾ ਜੇਲ੍ਹ
ਦੇਣਾ ਪਵੇਗਾ ਜ਼ੁਰਮਾਨਾ, ਭਾਸ਼ਾ ਐਕਟ ‘ਚ ਕੀਤੀ ਜਾਵੇਗੀ ਸੋਧ
ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬੀ ਭਾਸ਼ਾ ਦਾ ਪੰਜਾਬ ਵਿੱਚ ਹੀ ਨਿਰਾਦਰ ਕਰਨ ਦੇ ਨਾਲ ਹੀ ਉਸ ਨੂੰ ਅਪਨਾਉਣ ਵਿੱਚ ਕੁਤਾਹੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ, ਕਿਉਂਕਿ ਪੰਜਾਬ ਸਰਕਾਰ ਹੁਣ ਦੀ ਪੰਜਾਬ ਅਧਿਕਾਰਤ ਭਾਸ਼ਾ ਐਕਟ 1967 ਜਲਦ ਹੀ ਸੋਧ ਕਰਨ ਜਾ ਰਹੀਂ ਹੈ। ਜਿਸ ਰਾਹੀ ਸਰਕਾਰੀ ਵਿਭਾਗ ਤੋਂ ਲੈ ਕੇ ਪ੍ਰਾਈਵੇਟ ਕਾਰੋਬਾਰੀਆਂ ਨੂੰ ਵੀ ਆਪਣਾ ਕੰਮ-ਕਾਜ ਪੰਜਾਬੀ ਵਿੱਚ ਹੀ ਕਰਨਾ ਪਵੇਗਾ ਉਲੰਘਣਾ ਕਰਨ ਵਾਲਿਆਂ ਨੂੰ ਅਤੇ ਉਸ ਤੋਂ ਬਾਅਦ ਸਜ਼ਾ ਦੇਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ।
ਇਸ ਸਬੰਧੀ ਭਾਸ਼ਾ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੇ ਅਧਿਕਾਰੀਆਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਐਕਟ ਦਾ ਖਰੜਾ ਤਿਆਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ 30 ਦਿਨਾਂ ਦੇ ਅੰਦਰ ਅੰਦਰ ਭਾਸ਼ਾ ਵਿਭਾਗ ਦੇ ਅਧਿਕਾਰੀ ਦੇਸ਼ ਦੇ ਉਨ੍ਹਾਂ 5 ਸੂਬਿਆਂ ਵੱਲੋਂ ਬਣਾਏ ਗਏ ਐਕਟ ਬਾਰੇ ਵੀ ਜਾਣਕਾਰੀ ਲੈਣਗੇ, ਜਿਸ ਵਿੱਚ ਉਨ੍ਹਾਂ ਨੇ ਆਪਣੀ ਸੂਬਾਈ ਭਾਸ਼ਾ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹੜੇ ਕਿਹੜੇ ਸਖ਼ਤ ਨਿਯਮ ਬਣਾਏ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਦੀ ਪੰਜਾਬ ਅਧਿਕਾਰਤ ਭਾਸ਼ਾ ਐਕਟ 1967 ਵਿੱਚ ਸੋਧ ਤੋਂ ਬਾਅਦ ਸਰਕਾਰੀ ਵਿਭਾਗਾਂ ਨੂੰ ਤਾਂ ਪੰਜਾਬੀ ਭਾਸ਼ਾ ਵਿੱਚ ਕੰਮ ਕਰਨਾ ਹੀ ਪਵੇਗਾ, ਸਗੋਂ ਪ੍ਰਾਈਵੇਟ ਦੁਕਾਨਦਾਰਾਂ ਤੋਂ ਲੈ ਕੇ ਵੱਡੀ ਕਾਰੋਬਾਰੀਆਂ ਨੂੰ ਵੀ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਨਾ ਪਏਗਾ। ਪ੍ਰਾਈਵੇਟ ਕਾਰੋਬਾਰੀਆਂ ਨੂੰ ਇੰਨੀ ਛੋਟ ਦਿੱਤੀ ਜਾਏਗੀ ਕਿ ਪਹਿਲੇ ਨੰਬਰ ‘ਤੇ ਉਹ ਪੰਜਾਬੀ ਭਾਸ਼ਾ ਦੀ ਵਰਤੋਂ ਕਰਨਗੇ ਅਤੇ ਦੂਜੇ ਤੇ ਤੀਜੇ ਨੰਬਰ ‘ਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦਾ ਇਸਤੇਮਾਲ ਆਪਣੇ ਕਾਰੋਬਾਰ ਅਨੁਸਾਰ ਕਰ ਸਕਣਗੇ।
ਇਥੇ ਇਹ ਸਪੱਸ਼ਟ ਜਰੂਰ ਕੀਤਾ ਜਾ ਰਿਹਾ ਹੈ ਕਿ ਪਹਿਲ ਸਿਰਫ਼ ਪੰਜਾਬੀ ਭਾਸ਼ਾ ਨੂੰ ਹੀ ਹੋਏਗਾ। ਪੰਜਾਬ ਵਿੱਚ ਰੇਲਵੇ ਸਟੇਸ਼ਨ ਤੋਂ ਲੈ ਕੇ ਹਵਾਈ ਅੱਡੇ ਸਣੇ ਕੇਂਦਰ ਸਰਕਾਰ ਅਧੀਨ ਆਉਂਦੇ ਸਰਕਾਰੀ ਵਿਭਾਗਾਂ ਨੂੰ ਵੀ ਆਪਣੇ ਬੋਰਡ ਅਤੇ ਕਾਰੋਬਾਰ ਵਿੱਚ ਪਹਿਲ ਦੇ ਆਧਾਰ ‘ਤੇ ਪੰਜਾਬੀ ਭਾਸ਼ਾ ਨੂੰ ਅਪਣਾਉਣਾ ਪਏਗਾ। ਉਸ ਤੋਂ ਬਾਅਦ ਹੀ ਹਿੰਦੀ ਜਾਂ ਫਿਰ ਅੰਗਰੇਜ਼ੀ ਦੀ ਉਹ ਵਰਤੋਂ ਕਰਨਗੇ।
ਸਖ਼ਤੀ ਕਰਨਾ ਤੈਅ, 30 ਦਿਨਾਂ ‘ਚ ਜਾਰੀ ਕਰ ਸਕਦੇ ਹਾਂ ਆਰਡੀਨੈਂਸ : ਬਾਜਵਾ
ਉੱਚ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਨਹੀਂ ਕੀਤਾ ਜਾਵੇਗਾ, ਇਸ ਲਈ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਹਰ ਹਾਲਤ ਵਿੱਚ ਸਖ਼ਤੀ ਹੋਵੇਗੀ। ਇਸ ਸਾਰੇ ਕੰਮ ਨੂੰ ਮੁਕੰਮਲ ਕਰਨ ਲਈ 30 ਦਿਨਾਂ ਦਾ ਸਮਾਂ ਤੈਅ ਕੀਤਾ ਗਿਆ ਹੈ ਅਤੇ ਐਕਟ ਵਿੱਚ ਸੋਧ ਕਰਨ ਦੀ ਲੋੜ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਦੂਜੇ ਸੂਬਿਆ ਦੇ ਐਕਟ ਬਾਰੇ ਜਾਣਕਾਰੀ ਲੈਂਦੇ ਹੋਏ ਐਕਟ ਤਿਆਰ ਕਰਨ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਗਲੇ 30 ਦਿਨਾਂ ਬਾਅਦ ਦੀ ਪੰਜਾਬ ਅਧਿਕਾਰਤ ਭਾਸ਼ਾ ਐਕਟ 1967 ਸੋਧ ਲਈ ਆਰਡੀਨੈਂਸ ਵੀ ਉਹ ਲਿਆ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦੀ ਇੱਕ ਭਾਸ਼ਾ ਹੋਣੀ ਜ਼ਰੂਰੀ : ਅਮਿਤ ਸ਼ਾਹਟ
ਓਵੈਸੀ ਨੇ ਕਿਹਾ, ਹਿੰਦੀ ਸਾਰੇ ਭਾਰਤੀਆਂ ਦੀ ਮਾਂ ਬੋਲੀ ਨਹੀਂ
ਭਾਰਤ ਵੱਖ-ਵੱਖ ਭਾਸ਼ਾਵਾਂ ਦਾ ਦੇਸ਼ ਵਿਸ਼ਵ ‘ਚ ਭਾਰਤ ਦੀ ਪਛਾਣ ਬਣੇ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਦੇਸ਼ ਵਾਸੀਆਂ ਨੂੰ ਇਕਜੁਟ ਰੱਖਣ ਲਈ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਜ਼ਰੂਰੀ ਹੈ ਤੇ ਇਹ ਹਿੰਦੀ ਹੀ ਹੋ ਸਕਦੀ ਹੈ ਸ਼ਾਹ ਨੇ ਹਿੰਦੀ ਦਿਵਸ ਮੌਕੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਰਤ ‘ਚ ਅਨੇਕ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਤੇ ਹਰ ਭਾਸ਼ਾ ਦਾ ਆਪਣਾ ਮਹੱਤਵ ਹੈ ਪਰ ਪੂਰੇ ਦੇਸ਼ ਨੂੰ ਇੱਕ ਸੂਤਰ ‘ਚ ਪਿਰੋਣ ਲਈ ਇੱਕ ਭਾਸ਼ਾ ਦਾ ਹੋਣਾ ਜ਼ਰੂਰੀ ਹੈ ਤੇ ਉਹ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਹਿੰਦੀ ਹੈ ਉਨ੍ਹਾਂ ਸਾਰੇ ਨਾਗਰਿਕਾਂ ਨੂੰ ਹਿੰਦੀ ਭਾਸ਼ਾ ਦੀ ਵਰਤੋਂ ਜ਼ਿਆਦਾ ਕਰਨ ਦੀ ਅਪੀਲ ਕੀਤੀ ਉਨ੍ਹਾਂ ਟਵੀਟ ਕੀਤਾ, ‘ਭਾਰਤ ਵੱਖ-ਵੱਖ ਭਾਸ਼ਾਵਾਂ ਦਾ ਦੇਸ਼ ਹੈ। (Amit Shahat)
ਹਰ ਭਾਸ਼ਾ ਦਾ ਆਪਣਾ ਮਹੱਤਵ ਹੈ ਪਰੰਤੂ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣਾ ਬੇਹੱਦ ਜ਼ਰੂਰੀ ਹੈ, ਜੋ ਵਿਸ਼ਵ ‘ਚ ਭਾਰਤ ਦੀ ਪਛਾਣ ਬਣੇ ਅੱਜ ਦੇਸ਼ ਨੂੰ ਏਕਤਾ ਦੀ ਡੋਰ ‘ਚ ਬੱਝਣ ਦਾ ਕੰਮ ਜੇਕਰ ਕੋਈ ਇੱਕ ਭਾਸ਼ਾ ਕਰ ਸਕਦੀ ਹੈ ਤਾਂ ਉਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਹੀ ਹੈ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਨੇ ਟਵੀਟ ਕੀਤਾ, ਹਿੰਦੀ ਸਾਰੇ ਭਾਰਤੀਆਂ ਦੀ ਮਾਂ ਬੋਲੀ ਨਹੀਂ ਹੈ ਕੀ ਤੁਸੀਂ ਕ੍ਰਿਪਾ ਇਸ ਦੇਸ਼ ਦੀ ਵਿਭਿੰਨਤਾ ਤੇ ਵੱਖ-ਵੱਖ ਮਾਂ ਬੋਲੀਆਂ ਦੀ ਸੁੰਦਰਤਾ ਦੀ ਸ਼ਲਾਘਾ ਕਰ ਸਕਦੇ ਹੋ ਧਾਰਾ 29 ਹਰ ਭਾਰਤੀ ਨੂੰ ਵੱਖ ਭਾਸ਼ਾ, ਲਿੱਪੀ ਤੇ ਸੰਸਕ੍ਰਿਤੀ ਦਾ ਅਧਿਕਾਰ ਦਿੰਦੀ ਹੈ ਭਾਰਤ ਹਿੰਦੀ, ਹਿੰਦੂ ਤੇ ਹਿੰਦੂਤਵ ਤੋਂ ਕਾਫ਼ੀ ਵੱਡਾ ਹੈ। (Amit Shahat)
ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ : ਮਮਤਾ ਬੈਨਰਜੀ | Amit Shahat
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਿੰਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਸਾਰੀਆਂ ਭਾਸ਼ਾਵਾਂ ਤੇ ਸੱਭਿਆਚਾਰਾਂ ਦਾ ਬਰਾਬਰ ਸਨਮਾਨ ਕਰਨਾ ਚਾਹੁੰਦੇ ਹਾਂ ਅਸੀਂ ਭਾਵੇਂ ਦੂਜੀ ਭਾਸ਼ਾਵਾਂ ਸਿੱਖ ਲਈਏ, ਪਰ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।
ਮੁੱਖ ਮੰਤਰੀ ‘ਵਰਸਿਟੀ ਦੇ ਸੰਕਟ ਨੂੰ ਕਰਨਗੇ ਦੂਰ, ਅਗਲੇ ਹਫ਼ਤੇ ਸੱਦੀ ਮੀਟਿੰਗ
ਪੰਜਾਬੀ ਯੂਨੀਵਰਸਿਟੀ ਚਲ ਰਹੀ ਐ 160 ਕਰੋੜ ਰੁਪਏ ਦੇ ਘਾਟੇ ‘ਚ ਤਾਂ ਭਾਸ਼ਾ ਵਿਭਾਗ ਬੰਦ ਹੋਣ ਦੀ ਕਗਾਰ ‘ਤੇ
ਸਟੇਟ ਲਾਈਬ੍ਰੇਰੀ ਦੀ ਹਾਲਤ ਹੋਈ ਖ਼ਸਤਾ, ਕਿਤਾਬਾਂ ਤਾਂ ਦੂਰ ਬਿਲਡਿੰਗ ਨੇੜੇ ਨਹੀਂ ਆਉਂਦੇ ਲੋਕ
ਅਸ਼ਵਨੀ ਚਾਵਲਾ, ਚੰਡੀਗੜ
ਪਿਛਲੇ ਕਈ ਸਾਲਾਂ ਤੋਂ ਘਾਟੇ ਦਾ ਸ਼ਿਕਾਰ ਹੋ ਰਹੀ ਪੰਜਾਬੀ ਯੂਨੀਵਰਸਿਟੀ ਦੀ ਜਲਦ ਹੀ ਲਾਟਰੀ ਲੱਗਣ ਵਾਲੀ ਹੈ ਤਾਂ ਭਾਸ਼ਾ ਵਿਭਾਗ ਨੂੰ ਮੁੜ ਤੋਂ ਖ਼ੁਸ਼ਹਾਲ ਹੋ ਸਕਦਾ ਹੈ, ਜਦੋਂ ਕਿ ਪਟਿਆਲਾ ਵਿਖੇ ਸਥਿਤ ਸਟੇਟ ਲਾਈਬ੍ਰੇਰੀ ‘ਚ ਜਲਦ ਹੀ ਪਹਿਲਾਂ ਵਾਂਗ ਰੌਣਕ ਦਿਸੇਗੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਨਾਂ ਤਿੰਨੇ ਵਿਭਾਗਾਂ ਨੂੰ ਮੁੜ ਤੋਂ ਆਪਣੇ ਪੈਰਾ ‘ਤੇ ਖੜਾ ਕਰਨ ਲਈ ਮੀਟਿੰਗ ਸੱਦ ਲਈ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਸ਼ਹਿਰ ਵਿੱਚ ਪੰਜਾਬ ਦੇ ਤਿੰਨ ਵੱਡੇ ਅਦਾਰੇ ਬਹੁਤ ਹੀ ਜਿਆਦਾ ਪੁਰਾਣੇ ਸਮੇਂ ਤੋਂ ਚਲਦੇ ਆ ਰਹੇ ਹਨ। ਜਿਸ ਵਿੱਚ ਸਭ ਤੋਂ ਜਿਆਦਾ ਅਹਿਮ ਭੂਮਿਕਾ ਪੰਜਾਬੀ ਯੂਨੀਵਰਸਿਟੀ ਦੀ ਹੈ, ਜਿਹੜੀ ਕਿ ਪੰਜਾਬ ਭਰ ਦੇ ਨੌਜਵਾਨਾ ਨੂੰ ਵੱਡੇ ਵੱਡੇ ਕੋਰਸ ਕਰਵਾਉਂਦੇ ਹੋਏ ਉਨਾਂ ਨੂੰ ਪੈਰਾ ‘ਤੇ ਖੜਾ ਕਰ ਰਹੀਂ ਹੈ, ਜਦੋਂ ਕਿ ਪਿਛਲੇ ਕੁਝ ਸਾਲਾਂ ਤੋਂ ਘਾਟਾ ਜਿਆਦਾ ਹੋਣ ਦੇ ਕਰਨ ਪੰਜਾਬੀ ਯੂਨੀਵਰਸਿਟੀ ਖ਼ੁਦ ਬੰਦ ਹੋਣ ਦੇ ਕੰਢੇ ਪੁੱਜ ਗਈ ਹੈ।
ਪੰਜਾਬੀ ਯੂਨੀਵਰਸਿਟੀ ਇਸ ਸਮੇਂ 160 ਕਰੋੜ ਰੁਪਏ ਦੇ ਘਾਟੇ ‘ਚ ਚਲ ਰਹੀਂ ਹੈ ਅਤੇ ਇਸ ਸਮੇਂ ਵੀ ਯੂਨੀਵਰਸਿਟੀ ਨੂੰ ਚਲਾਉਣ ਅਤੇ ਸਿਰ ‘ਤੇ ਚੜੇ ਕਰਜ਼ੇ ਕਾਰਨ ਹਰ ਮਹੀਨੇ ਕਰੋੜਾ ਰੁਪਏ ਵਿਆਜ ਦੇ ਰੂਪ ਵਿੱਚ ਹੀ ਅਦਾਇਗੀ ਵਿੱਚ ਚਲ ਜਾਂਦਾ ਹੈ। ਇਸ ਨਾਲ ਹੀ ਅਮਰਿੰਦਰ ਸਿੰਘ ਦੇ ਬਜ਼ੁਰਗਾ ਵਲੋਂ ਹੀ ਪਟਿਆਲਾ ਵਿਖੇ ਭਾਸ਼ਾ ਵਿਭਾਗ ਸਥਾਪਿਤ ਕੀਤਾ ਗਿਆ ਸੀ, ਜਿਹੜਾ ਕਿ ਹੁਣ ਬੰਦ ਹੋਣ ਦੇ ਕਗਾਰ ‘ਤੇ ਪੁੱਜ ਚੁੱਕਾ ਹੈ। ਇਸ ਵਿਭਾਗ ਵਿੱਚ ਜਿਥੇ ਕਰਮਚਾਰੀਆਂ ਦੀ ਭਾਰੀ ਘਾਟ ਹੈ ਤਾਂ ਸਰਕਾਰੀ ਮਦਦ ਨਾ ਮਿਲਣ ਕਾਰਨ ਭਾਸ਼ਾ ਵਿਭਾਗ ਹੁਣ ਚੱਲਣਾ ਫਿਰਨਾ ਵੀ ਬੰਦ ਕਰ ਗਿਆ ਹੈ। ਭਾਸ਼ਾ ਵਿਭਾਗ ਨੂੰ ਪੰਜਾਬ ‘ਚ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਅਤੇ ਪੰਜਾਬੀ ਲੇਖਕਾ ਨੂੰ ਉਤਸ਼ਾਹਿਤ ਕਰਨ ਦਾ ਕੰਮ ਦਿੱਤਾ ਗਿਆ ਸੀ ਪਰ  ਵਿਭਾਗ ਨੂੰ ਕੋਈ ਜਿਆਦਾ ਫੰਡ  ਨਾ ਮਿਲਣ ਕਰਕੇ ਇਹ ਵਿਭਾਗ ਬੰਦ ਹੋਣ ਦੀ ਕੰਢੇ ਪੁੱਜ ਗਿਆ ਹੈ। ਇਨਾਂ ਤਿੰਨੇ ਵੱਡੇ ਅਦਾਰਿਆਂ ਦੀ ਹੁਣ ਕਿਸਮਤ ਖੁਲ ਗਈ ਹੈ ਕਿਉਂਕਿ ਇਹ ਤਿੰਨੇ ਅਦਾਰੇ ਪਟਿਆਲਾ ਵਿਖੇ ਹੋਣ ਦੇ ਕਾਰਨ ਅਮਰਿੰਦਰ ਸਿੰਘ ਨੂੰ ਹੁਣ ਲਗ ਰਿਹਾ ਹੈ ਕਿ ਉਨਾਂ ਦੀ ਨਾ ਸਿਰਫ਼ ਬਤੌਰ ਮੁੱਖ ਮੰਤਰੀ, ਸਗੋਂ ਬਤੌਰ ਵਿਧਾਇਕ ਵੀ ਇਨਾਂ ਅਦਾਰਿਆਂ ਨੂੰ ਬਚਾਉਣ ਦੀ ਕੋਸ਼ਸ਼ ਕੀਤੀ ਜਾਣੀ ਚਾਹੀਦੀ ਹੈ।
ਖਰਚੇ ਜਾਣਗੇ 200 ਕਰੋੜ
ਇਸ ਮੀਟਿੰਗ ਦਾ ਪ੍ਰੋਗਰਾਮ ਬਣਾਉਣ ਅਤੇ ਸਾਰੇ ਅਧਿਕਾਰੀਆਂ ਨੂੰ ਸੱਦਾ ਭੇਜਣ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਤਾਂਕਿ ਪਹਿਲੀ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਜਾ ਸਕੇ। ਇਸ ਮੀਟਿੰਗ ਦੌਰਾਨ ਖਜਾਨਾ ਵਿਭਾਗ ਨੂੰ ਵੀ ਮੌਕੇ ‘ਤੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਇਨਾਂ ਤਿੰਨੇ ਵਿਭਾਗਾਂ ਨੂੰ ਆਪਣੇ ਪੈਰਾ ‘ਤੇ ਮੁੜ ਤੋਂ ਖੜਾ ਕਰਨ ਲਈ ਖਜਾਨਾ ਵਿਭਾਗ ਦਾ ਸਭ ਤੋਂ ਅਹਿਮ ਰੋਲ ਰਹੇਗਾ, ਕਿਉਂਕਿ ਇਸ ਲਈ ਖ਼ਰਚ 200 ਕਰੋੜ ਤੋਂ ਜਿਆਦਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਸਟੇਟ ਲਾਇਬ੍ਰੇਰੀ ‘ਚ ਲੱਗੇਗੀ ਰੌਣਕ
ਪੰਜਾਬ ਦੀ ਸਟੇਟ ਲਾਈਬ੍ਰੇਰੀ ਪਟਿਆਲਾ ਵਿਖੇ ਹੀ ਸਥਿਤ ਹੈ, ਜਿਹੜੀ ਕਿ ਨਾ ਸਿਰਫ਼ ਪੰਜਾਬ ਦੀ ਸਭ ਤੋਂ ਵੱਡੀ ਸਰਕਾਰੀ ਲਾਈਬ੍ਰੇਰੀ ਹੈ, ਸਗੋਂ ਇਹ ਭਾਰਤ ਦੀਆਂ ਮੁੱਖ ਲਾਈਬ੍ਰੇਰੀ ਵਿੱਚੋਂ ਇੱਕ ਵੀ ਹੈ। ਇਸ ਲਾਈਬ੍ਰੇਰੀ ਨੂੰ ਪੰਜਾਬ ਸਰਕਾਰ ਵਲੋਂ 1956 ਵਿੱਚ ਖੋਲ ਤਾਂ ਦਿੱਤਾ ਗਿਆ ਨਾ ਹੀ ਇਸ ਨੂੰ ਚਲਾਉਣ ਵਿੱਚ ਜਿਆਦਾ ਸਹਾਇਤਾ ਕੀਤੀ ਅਤੇ ਨਾ ਹੀ ਪਿਛਲੇ ਕਾਫ਼ੀ ਸਮੇਂ ਤੋਂ ਇਮਾਰਤ ਦੀ ਮੁਰੰਮਤ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦਿਵਸ ਮੌਕੇ ਵੀ ਭਾਸ਼ਾ ਵਿਭਾਗ ਦੇ ਖੀਸੇ ਰਹੇ ਖਾਲੀ
ਭਾਸ਼ਾ ਵਿਭਾਗ ਨੇ ਅੱਜ ਪੰਜਾਬ ਦਿਵਸ ਮੌਕੇ ਸਾਹਿਤਕ ਸਮਾਗਮ ਕਰਵਾ ਕੇ ਬੁੱਤਾ ਸਾਰਿਆ
ਪੰਜਾਬੀ ਸਪਤਾਹ ਗ੍ਰਾਂਟਾਂ ਦੇ ਫੇਰ ‘ਚ ਲਮਕਿਆ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸੂਬੇ ਅੰਦਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਵੀ ਭਾਸ਼ਾ ਵਿਭਾਗ ਪੰਜਾਬ ਦੇ ਖਾਲੀ ਖੀਸਿਆਂ ‘ਚ ਗ੍ਰਾਂਟਾਂ ਦਾ ਵਜਨ ਨਹੀਂ ਪਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਪੰਜਾਬ ਦਿਵਸ ਮੌਕੇ ਆਪਣੇ ਪੱਧਰ ‘ਤੇ ਸਿਰਫ਼ ਸਾਹਿਤਕ ਸਮਾਗਮ ਕਰਵਾ ਕੇ ਹੀ ਬੁੱਤਾ ਸਾਰਨਾ ਪਿਆ ਹੈ। ਪੰਜਾਬ ਦਿਵਸ ਮੌਕੇ ਮਨਾਏ ਜਾਂਦੇ ਪੰਜਾਬੀ ਸਪਤਾਹ ਹੁਣ ਭਲਿਆਂ ਵੇਲਿਆਂ ਦੀ ਗੱਲ ਬਣਦੀ ਜਾ ਰਹੀ ਹੈ।
ਉਂਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਕਾਰ ਕੋਲ ਪੰਜਾਬ ਦਿਵਸ ਮਨਾਉਣ ਸਮੇਤ ਹੋਰ ਸਮਾਗਮਾਂ ਲਈ ਗ੍ਰਾਂਟ ਦੀ ਮੰਗ ਰੱਖੀ ਗਈ ਸੀ, ਪਰ ਅਜੇ ਸਰਕਾਰ ਵੱਲੋਂ ਉਕਤ ਗ੍ਰਾਂਟ ਦੇਣ ਲਈ ਕੋਈ ਕਾਹਲੀ ਨਹੀਂ ਦਿਖਾਈ ਗਈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਉਸਰਿਆ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਦੀ ਰਾਖੀ ਕਰਨ ਦੀ ਥਾਂ ਆਪਣੇ ਵਜ਼ੂਦ ਦੀ ਰਾਖੀ ਲਈ ਹੀ ਜੱਦੋ-ਜਹਿਦ ਕਰ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਵਿਭਾਗ ਵੱਲ ਸਵੱਲੀ ਨਜ਼ਰ ਰੱਖਣ ਦੀ ਥਾਂ ਸੌਕਣਾ ਵਾਲਾ ਵਿਵਹਾਰ ਅਪਣਾਇਆ ਹੋਇਆ ਹੈ।
ਅੱਜ ਪੰਜਾਬ ਦੇ ਜਨਮ ਦਿਨ ਮੌਕੇ ਵੀ ਭਾਸ਼ਾ ਵਿਭਾਗ ਪੰਜਾਬ ਨੂੰ ਸਰਕਾਰ ਦਾ ਥਾਪੜਾ ਹਾਸਲ ਨਹੀਂ ਹੋਇਆ ਤੇ ਵਿਭਾਗ ਵੱਲੋਂ ਆਪਣੇ ਪੱਧਰ ‘ਤੇ ਹੀ ਸਮਾਗਮ ਕਰਵਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਗਈ। ਇਸ ਤੋਂ ਪਹਿਲਾ ਭਾਸ਼ਾ ਵਿਭਾਗ ਵੱਲੋਂ ਪੰਜਾਬ ਦਿਵਸ ਮੌਕੇ ਪੰਜਾਬੀ ਸਪਤਾਹ ਸਮੇਤ ਹੋਰ ਸਾਹਿਤਕ ਸਮਾਗਮਾਂ ਨਾਲ ਸਾਰਾ ਮਹੀਨਾ ਹੀ ਪੰਜਾਬੀ ਸੂਬੇ ਦੀ ਚਰਚਾ ਕੀਤੀ ਜਾਂਦੀ ਸੀ, ਪਰ ਹੁਣ ਇਹ ਸਮਾਗਮ ਭਲੇ ਸਮੇਂ ਦੀ ਹੀ ਗੱਲ ਬਣ ਗਏ ਹਨ।
ਪਤਾ ਲੱਗਾ ਹੈ ਕਿ ਭਾਸ਼ਾ ਵਿਭਾਗ ਵੱਲੋਂ ਆਪਣਾ ਬਜਟ ਬਣਾ ਕੇ ਭੇਜਿਆ ਸੀ, ਜਿਸ ‘ਚ 40 ਲੱਖ ਰੁਪਏ ਗ੍ਰਾਂਟ ਦੀ ਮੰਗ ਕੀਤੀ ਗਈ ਸੀ। 20 ਲੱਖ ਰੁਪਏ ਪੰਜਾਬ ਦਿਵਸ ਨਾਲ ਸਬੰਧਿਤ ਸਮਾਗਮਾਂ ਤੇ 20 ਲੱਖ ਰੁਪਏ ਵਿਭਾਗ ਵੱਲੋਂ ਆਪਣੇ ਹੋਰ ਕੰਮਾਂ ਕਾਰਾਂ ਲਈ ਮੰਗੇ ਗਏ ਹਨ, ਪਰ ਅਜੇ ਤੱਕ ਸਰਕਾਰ ਵੱਲੋਂ ਵਿਭਾਗ ਨੂੰ ਇੱਕ ਫੁੱਟੀ ਕੋੜੀ ਨਹੀਂ ਦਿੱਤੀ ਗਈ। ਉਂਜ ਅਕਾਲੀ ਸਰਕਾਰ ਵੱਲੋਂ ਪਿਛਲੇ ਸਾਲ ਆਪਣੇ ਆਖਰੀ ਸਾਲ ‘ਚ ਪੰਜਾਬ ਦਿਵਸ ਕਾਫੀ ਧੂਮ-ਧਾਮ ਨਾਲ ਮਨਾਇਆ ਗਿਆ ਸੀ ਤੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਸਮਾਗਮ ਕਰਵਾਏ ਗਏ ਸਨ।
ਪਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਪਿਛਲੇ ਸਾਲ ਵੀ ਭਾਸ਼ਾ ਵਿਭਾਗ ਦੇ ਹੱਥ ਖਾਲੀ ਰਹੇ ਤੇ ਇਸ ਵਾਰ ਵੀ ਪੰਜਾਬ ਦਿਵਸ ਮੌਕੇ ਵਿਭਾਗ ਦੇ ਖਾਲੀ ਭਾਂਡੇ ਖੜਕ ਰਹੇ ਹਨ। ਅੱਜ ਜੋਂ ਸਮਾਗਮ ਕਰਵਾਇਆ ਗਿਆ ਹੈ ਉਹ ਵਿਭਾਗ ਦੇ ਅਧਿਕਾਰੀਆਂ ਨੇ ਆਪਣੀਆਂ ਹੀ ਜੇਬਾਂ ‘ਚੋਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਤੇ ਰਾਖੀ ਲਈ ਹੋਂਦ ਵਿੱਚ ਆਇਆ ਵਿਭਾਗ ਤਿਲ-ਤਿਲ ਕਰਕੇ ਸਹਿਕ ਰਿਹਾ ਹੈ।
ਅਗਲੇ ਦਿਨਾਂ ‘ਚ ਗ੍ਰਾਂਟ ਮਿਲਣ ਦੀ ਸੰਭਾਵਨਾ : ਡਾਇਰੈਕਟਰ
ਇਸ ਸਬੰਧੀ ਜਦੋਂ ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਸਰਕਾਰ ਨੂੰ ਬਜਟ ਸਬੰਧੀ ਫਾਈਲ ਭੇਜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਗ੍ਰਾਂਟ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਫਾਈਲ ਵਿੱਤ ਵਿਭਾਗ ਕੋਲ ਅੱਪੜ ਗਈ ਹੈ। ਜਦੋਂ ਉਨ੍ਹਾਂ ਤੋਂ ਪੰਜਾਬੀ ਸਪਤਾਹ ਮਨਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ‘ਚ ਪੰਜਾਬੀ ਹਫਤਾ ਮਨਾਉਣ ਲਈ ਉਹ ਲੱਗੇ ਹੋਏ ਹਨ। ਉਨ੍ਹ੍ਹਾਂ ਕਿਹਾ ਕਿ ਸਰਕਾਰ ਕੋਲੋਂ 40 ਲੱਖ ਗ੍ਰਾਂਟ ਲਈ ਮੰਗ ਕੀਤੀ ਹੋਈ ਹੈ, ਤਾਂ ਜੋ ਵਿਭਾਗ ਆਪਣਾ ਕੰਮਕਾਰ ਕਰ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬੀ ਸ਼ਬਦਾਂ ਨੂੰ ਲਿਖਣ ਅਤੇ ਬੋਲਣ ਦੀ ਬਣੀ ਵੱਡੀ ਸਮੱਸਿਆ
ਵਿਭਾਗ ਵੱਲੋਂ ਪੰਜਾਬੀ ਦੇ ਗੁਣਾਤਮਕ ਸੁਧਾਰ ਅਤੇ ਵਿਦਿਆਰਥੀਆਂ ਦੇ ਸ਼ਬਦ ਕੋਸ਼ ਵਧਾਉਣ ਸਬੰਧੀ ਲਈ ਦਿੱਤੇ ਆਦੇਸ਼
ਪਟਿਆਲਾ, ਖੁਸ਼ਵੀਰ ਸਿੰਘ ਤੂਰ
ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਅੰਦਰ ਚੰਗੀ ਪਕੜ ਨਾ ਹੋਣ ਕਾਰਨ ਚਿੰਤਤ ਹੈ। ਵੱਡੀ ਗਿਣਤੀ ਵਿਦਿਆਰਥੀ ਆਮ ਪੰਜਾਬੀ ਭਾਸ਼ਾ ਵਿੱਚ ਬੋਲੇ ਅਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਲਿਖ ਨਹੀਂ ਪਾ ਰਹੇ, ਜਿਸ ਕਾਰਨ ਵਿਭਾਗ ਵੱਲੋਂ ਪੰਜਾਬੀ ਦੇ ਗੁਣਾਤਮਕ ਸੁਧਾਰ ਅਤੇ ਵਿਦਿਆਰਥੀਆਂ ਦੇ ਸ਼ਬਦ ਕੋਸ ਵਧਾਉਣ ਸਬੰਧੀ ਸਕੂਲਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਅੰਦਰ ਕੋਈ ਮੁਸ਼ਕਲ ਨਾ ਆਵੇ।
ਜਾਣਕਾਰੀ ਅਨੁਸਾਰ ਡਾਇਰੈਕਟਰ ਐਸਈਆਰਟੀ ਵੱਲੋਂ ਸਮੂਹ ਜ਼ਿਲ੍ਹਾ ਸਿੱÎਖਿਆ ਅਫਸਰਾਂ, ਡਾਈਟ ਪ੍ਰਿੰਸੀਪਲਾਂ, ਸਕੂਲ ਮੁਖੀਆਂ, ਸਮੂਹ ਪੰਜਾਬੀ ਅਧਿਆਪਕਾਂ ਨੂੰ ਪੱਤਰ ਭੇਜ ਕੇ ਹਿਦਾਇਤ ਦਿੱਤੀ ਗਈ ਹੈ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਦੇ ਗੁਣਾਤਮਕ ਸੁਧਾਰ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ , ਪ੍ਰੋਗਰਾਮ ਤਹਿਤ ਪੰਜਾਬੀ ਵਿਸ਼ੇ ਨੂੰ ਪ੍ਰਫੁੱਲਿਤ ਕਰਨ ਲਈ ਸਕੂਲਾਂ ਅੰਦਰ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਦੀ ਸਫਲ ਟ੍ਰੇਨਿੰਗ ਕਰਵਾਈ ਗਈ ਹੈ। ਇਸ ਉਪਰੰਤ ਛੇਵੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਬੇਸਲਾਇਨ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੌਰਾਨ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਵਿਦਿਆਰਥੀ ਪੰਜਾਬੀ ਭਾਸ਼ਾ ਵਾਲੇ ਆਮ ਬੋਲੇ ਜਾਣ ਵਾਲੇ ਸ਼ਬਦ ਵੀ ਠੀਕ ਤਰ੍ਹਾਂ ਨਹੀਂ ਲਿਖ ਪਾ ਰਹੇ। ਇਸ ਲਈ ਸੁਝਾਅ ਹੈ ਕਿ ਵਿਦਿਆਰਥੀਆਂ ਨੂੰ ਸਕੂਲ ਦੇ ਵਾਤਾਵਰਨ ਵਿੱਚੋਂ ਹੀ ਵਿਦਿਆਰਥੀਆਂ ਦੇ ਆਲੇ-ਦੁਆਲੇ ਸਕੂਲ ਕੈਂਪਸ ਵਿੱਚ ਹੀ ਸੈਂਕੜੇ ਸ਼ਬਦਾਂ ਦਾ ਸ਼ਬਦਕੋਸ਼ ਮੌਜੂਦ ਹੁੰਦਾ ਹੈ। ਇਸ ਤਰ੍ਹਾਂ ਵਿਦਿਆਰਥੀ ਆਪਣੇ ਆਲੇ-ਦੁਆਲੇ ਵਿੱਚੋਂ ਹੀ ਬਹੁਤੇ ਸ਼ਬਦਾਂ ਦਾ ਸ਼ੁੱਧ ਉਚਾਰਨ ਸਿੱਖ ਸਕਦੇ ਹਨ।
ਉਨ੍ਹਾਂ ਪੱਤਰ ‘ਚ ਕਿਹਾ ਹੈ ਕਿ ਸਕੂਲ ਮੁਖੀ ਪੰਜਾਬੀ ਅਧਿਆਪਕ ਦੀ ਸਹਾਇਤਾਂ ਨਾਲ ਸਕੂਲ ਵਿੱਚ ‘ਕੰਧ ਪੱਤਰਿਕਾ’ ਵੀ ਸ਼ੁਰੂ ਕਰਵਾ ਸਕਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਮੌਲਿਕ ਲਿਖਤਾਂ ਲਿਖਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਹਰੇਕ ਵਿਦਿਆਰਥੀ ਨੂੰ ਵਿਭਾਗ ਵੱਲੋਂ ਮੁਹਾਰਨੀ ਕਾਰਡ ਮੁਹੱਈਆ ਕਰਵਾਏ ਗਏ ਹਨ। ਇਸ ਨੂੰ ਵਿਦਿਆਰਥੀਆਂ ਨੂੰ ਪੰਜਾਬੀ ਪੀਰੀਅਡ ਦੇ ਪਹਿਲੇ ਪੰਜ ਮਿੰਟ ਪਹਾੜਿਆਂ ਵਾਂਗ ਉੱਚੀ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਛੋਟੇ ਛੋਟੇ ਸ਼ਬਦ ਮੁਕਾਬਲੇ ਬਾਲ ਸਭਾ ਵਿੱਚ ਕਰਵਾਏ ਜਾ ਸਕਦੇ ਹਨ, ਜਿਸ ਤੋਂ ਬਾਅਦ ਜਲਦ ਹੀ ਮੁੱਖ ਦਫ਼ਤਰ ਵੱਲੋਂ ਸਕੂਲ ਪੱਧਰ, ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਸ਼ਬਦਕੋਸ਼ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੇ ਨਾਲ ਹੀ ਸਕੂਲ ਮੁਖੀ ਅਤੇ ਪੰਜਾਬੀ ਪੜ੍ਹਾਉਂਦੇ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਨ, ਸਮਝਣ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਝਣ ਅਤੇ ਜੀਵਨ ਵਿੱਚ ਲਾਗੂ ਕਰਨ ਲਈ ਮਹਾਨ ਕਵੀਆਂ ਦੀਆਂ ਲਿਖਤਾਂ ਪੜ੍ਹਨ ਲਈ ਪ੍ਰੇਰਿਤ ਕਰਨ ਅਤੇ ਸਮੇਂ ਸਮੇਂ ਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਦਿੱਤੀਆਂ ਜਾਣ। ਇਨ੍ਹਾਂ ਕਿਤਾਬਾਂ ਵਿੱਚੋਂ ਹਫ਼ਤੇ ਵਿੱਚ ਇੱਕ ਵਾਰ ਕੋਈ ਪੈਰ੍ਹਾਂ ਜਾਂ ਬਿਰਤਾਂਤ ਸਾਂਝਾ ਕਰਨ ਲਈ ਆਖਿਆ ਜਾਵੇ।
ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਿਲੇਬਸ ਦੇ ਨਾਲ ਨਾਲ ਚੱਲ ਰਹੇ ਪਾਠਾਂ ‘ਚ ਲਏ ਗਏ ਸ਼ਬਦਾਂ ਦਾ ਅਭਿਆਸ ਕਰਵਾਇਆ ਜਾਵੇ ਅਤੇ ਨਾਲ ਹੀ ਸ਼ਬਦਾਬਲੀ ਦਾ ਟੈਸਟ ਲਿਆ ਜਾਵੇ।
ਪੰਜਾਬੀ ‘ਚੋਂ ਹੋ ਰਹੇ ਨੇ ਹਜ਼ਾਰਾਂ ਬੱਚੇ ਫੇਲ੍ਹ
ਇੱਧਰ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਆਪਣੀ ਮਾਤਾ ਭਾਸ਼ਾ ਲਿਖਣ ‘ਚ ਆ ਰਹੀ ਮੁਸ਼ਕਲ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚੇ ਪੰਜਾਬੀ ਭਾਸ਼ਾ ਅੰਦਰ ਹੀ ਕਮਜ਼ੋਰ ਹਨ ਤਾਂ ਫਿਰ ਹੋਰਨਾਂ ਭਾਸ਼ਾਵਾਂ ਦਾ ਕੀ ਹਾਲ ਹੋਵੇਗਾ। ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦਸਵੀਂ ਜਮਾਤ ਦੇ ਨਤੀਜਿਆਂ ਅੰਦਰ ਇਕੱਲੇ ਪੰਜਾਬੀ ਵਿਸ਼ੇ ਅੰਦਰ ਹੀ ਹਜ਼ਾਰਾਂ ਦੀ ਗਿਣਤੀ ‘ਚ ਵਿਦਿਆਰਥੀ ਫੇਲ੍ਹ ਹੋ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਪਹਿਲਕਦਮੀ
ਸੈਰ ਸਪਾਟਾ ਵਿਭਾਗ ਦਾ ਸਾਰਾ ਦਫਤਰੀ ਕੰਮ ਪੰਜਾਬੀ ਭਾਸ਼ਾ ਵਿੱਚ ਕਰਨ ਦੇ ਆਦੇਸ਼ | Navjot Singh Sidhu
ਦੋਵੇਂ ਵਿਭਾਗਾਂ ਨਾਲ ਸਬੰਧਤ ਹਰ ਸਾਈਨ ਬੋਰਡ ‘ਤੇ ਪੰਜਾਬੀ ਭਾਸ਼ਾ ਲਿਖਣੀ ਲਾਜ਼ਮੀ ਬਣਾਉਣ ਲਈ ਕਿਹਾ
ਚੰਡੀਗੜ, (ਸੱਚ ਕਹੂੰ ਬਿਊਰੋ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਪਹਿਲਕਦਮੀ ਕਰਦਿਆਂ ਆਪਣੇ ਦੋਵੇਂ ਵਿਭਾਗਾਂ ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਦਾ ਸਾਰਾ ਦਫਤਰੀ ਕੰਮ-ਕਾਰ ਪੰਜਾਬੀ ਭਾਸ਼ਾ ਵਿੱਚ ਕਰਨਾ ਲਾਜ਼ਮੀ ਕਰਨ ਦੇ ਆਦੇਸ਼ ਦਿੱਤੇ ਹਨ। ਸਿੱਧੂ ਨੇ ਬੀਤੇ ਦਿਨੀਂ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਹਿਤੈਸ਼ੀ ਵੱਲੋਂ ਸੱਦੀ ਗਈ ‘ਪੰਚਾਇਤ’ ਦੌਰਾਨ ਇਸ ਸਬੰਧੀ ਐਲਾਨ ਕੀਤਾ ਸੀ ਅਤੇ ਅੱਜ ਉਨਾਂ ਦੋਵੇਂ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਪੱਤਰ ਲਿਖ ਕੇ ਸਾਰਾ ਕੰਮ-ਕਾਰ ਪੰਜਾਬੀ ਭਾਸ਼ਾ ਵਿੱਚ ਲਾਜ਼ਮੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। (Navjot Singh Sidhu)
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿੱਧੂ ਨੇ ਦੋਵਾਂ ਵਿਭਾਗਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ ਉਤਸ਼ਾਹਤ ਤੇ ਪ੍ਰਫੁੱਲਤ ਕਰਨਾ ਉਨਾਂ ਦਾ ਮੁੱਢਲਾ ਫਰਜ਼ ਹੈ ਅਤੇ ਭਵਿੱਖ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਵਿਭਾਗ ਦਾ ਸਾਰਾ ਦਫਤਰੀ ਕੰਮ-ਕਾਰ ਪੰਜਾਬੀ ਮਾਂ ਬੋਲੀ ਵਿੱਚ ਕੀਤਾ ਜਾਵੇ। ਇਸੇ ਤਰਾਂ ਉਨਾਂ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਦੋਵਾਂ ਵਿਭਾਗ ਨਾਲ ਸਬੰਧਤ ਹਰ ਸਾਈਨ ਬੋਰਡ ਉਪਰ ਪੰਜਾਬੀ ਭਾਸ਼ਾ ਵਿੱਚ ਲਿਖਣਾ ਯਕੀਨੀ ਬਣਾਇਆ ਜਾਵੇ। (Navjot Singh Sidhu)
ਹੁਕਮਾਂ ਦੀ ਉਲੰਘਣਾ ਕਰਨ ‘ਤੇ ਸਬੰਧਤ ਅਧਿਕਾਰੀ/ਕਰਮਚਾਰੀ ਖਿਲਾਫ ਹੋਵੇਗੀ ਵਿਭਾਗੀ ਕਾਰਵਾਈ
ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਨੂੰ ਲਿਖੇ ਪੱਤਰ ਵਿੱਚ ਸ. ਸਿੱਧੂ ਨੇ ਕਿਹਾ ਕਿ ਜੇਕਰ ਉਕਤ ਆਦੇਸ਼ਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਸਬੰਧਤ ਅਧਿਕਾਰੀ/ਕਰਮਚਾਰੀ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ। ਕੈਬਨਿਟ ਮੰਤਰੀ ਸਿੱਧੂ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਪੰਜਾਬੀ ਸਾਡੀ ਪਹਿਚਾਣ ਤੇ ਗੈਰਤ ਹੈ ਅਤੇ ਜੇਕਰ ਇਸ ਨੂੰ ਗੁਆ ਬੈਠਾਂਗੇ ਤਾਂ ਸਾਡੀ ਹੋਂਦ ਹੀ ਨਹੀਂ ਰਹੇਗੀ, ਇਸ ਲਈ ਮਾਂ ਬੋਲੀ ਦਾ ਰੁਤਬਾ ਬਹਾਲ ਕਰਨਾ ਅਤੇ ਇਸ ਨੂੰ ਬਣਦਾ ਮਾਣ ਸਤਿਕਾਰ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। (Navjot Singh Sidhu)
ਪੰਜਾਬੀ ਬੋਲੀ ਦਾ ਸਰਮਾਇਆ ਲੋਕ ਅਖਾਣ
ਸਦੀਆਂ ਤੋਂ ਪੰਜਾਬੀਆਂ ਦੁਆਰਾ ਬੋਲੇ ਜਾਂਦੇ ਅਖਾਣ ਨਾ ਸਿਰਫ਼ ਪੰਜਾਬੀ ਬੋਲੀ ਦਾ ਸ਼ਿੰਗਾਰ ਹਨ ਸਗੋਂ ਇਸ ਦਾ ਵੱਡਮੁੱਲਾ ਸਰਮਾਇਆ ਵੀ ਹਨ ਇਹ ਉਹ ਜਿਉਂਦੇ-ਜਾਗਦੇ ਪ੍ਰਤੀਬਿੰਬ ਹਨ ਜਿਨ੍ਹਾਂ ਦੁਆਰਾ ਕੋਈ ਵਿਅਕਤੀ ਆਪਣੇ ਸੰਦੇਸ਼ ਨੂੰ ਸੁਹਜਮਈ ਢੰਗ ਨਾਲ ਸੰਚਾਰਿਤ ਕਰ ਸਕਦਾ ਹੈ ਇਹ ਅਖਾਣ ਤੀਖਣ-ਵਿਅੰਗ, ਗੁੱਝੀ ਚੋਟ ਅਤੇ ਉਚੇਚੇ ਉਪਦੇਸ਼ ਰਾਹੀਂ ਜੀਵਨ ਦੇ ਯਥਾਰਥ ਦੀ ਸੋਝੀ ਕਰਵਾਉਂਦੇ ਹਨ ਬਿੰਬਾਤਮਕ ਪੇਸ਼ਕਾਰੀ, ਸੂਤਰ ਸ਼ੈਲੀ ਅਤੇ ਸੁਹਜਮਈ ਬਿਆਨ ਕਰਕੇ ਇਹ ਅਖਾਣ ਕਾਵਿ-ਗੁਣਾਂ ਨਾਲ ਵੀ ਭਰਪੂਰ ਹਨ ਇਨ੍ਹਾਂ ਅਖ਼ਾਣਾਂ ਦੁਆਰਾ ਸੰਚਾਰਤ ਅਰਥ ਸਥਾਈ ਨਹੀਂ ਸਗੋਂ ਪ੍ਰਸਥਿਤੀਆਂ ਅਨੁਸਾਰੀ ਹੁੰਦੇ ਹਨ ਕਈ ਅਖਾਣ ਆਪਣੇ ਅਰਥ ਸਿੱਧ-ਪੱਧਰੇ ਬਿਆਨ ਕਰ ਜਾਂਦੇ ਹਨ ਪਰ ਕਈਆਂ ਵਿਚ ਡੂੰਘੀਆਂ ਰਮਜ਼ਾਂ ਅਤੇ ਵਿਅੰਗ ਲੁਪਤ ਹੁੰਦਾ ਹੈ
ਮਨੁੱਖ ਇੱਕ ਸਮਾਜਿਕ ਜੀਵ ਹੋਣ ਕਰਕੇ ਚੇਤੰਨਤਾ ਨਾਲ ਲਬਰੇਜ਼ ਹੁੰਦਾ ਹੈ ਇਸ ਲਈ ਉਹ ਹਰ ਕੰਮ ਨਵੇਂ ਸਿਰਿਓਂ ਕਰਨ ਨਾਲੋਂ ਆਪਣੇ ਪੁਰਖਿਆਂ ਦੇ ਜ਼ਿੰਦਗੀ ਭਰ ਦੇ ਅਣਮੁੱਲੇ ਤਜ਼ਰਬਿਆਂ ਦਾ ਲਾਹਾ ਲੈਣਾ ਵਧੇਰੇ ਉਚਿਤ ਸਮਝਦਾ ਹੈ ਪੰਜਾਬੀ ਅਖਾਣ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹੋਣ ਕਰਕੇ ਸਮੇਂ ਦੇ ਸੱਚ ਨੂੰ ਬਗੈਰ ਕਿਸੇ ਮੁਲੰਮੇ ਦੇ ਪੇਸ਼ ਕਰਦੇ ਹਨ ਇਨ੍ਹਾਂ ਦੁਆਰਾ ਕਿਸੇ ਸੰਦੇਸ਼ ਦਾ ਸੰਜਮਮਈ ਅਤੇ ਸੁਹਜਮਈ ਢੰਗ ਨਾਲ ਸੰਚਾਰ ਕੀਤਾ ਜਾ ਸਕਦਾ ਹੈ ਇਨ੍ਹਾਂ ਅਖਾਣਾਂ ਦੁਆਰਾ ਪ੍ਰਸਾਰਤ ਕੀਤਾ ਜਾਂਦਾ ਗਿਆਨ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੇ ਬਰਾਬਰ ਹੈ ਹਰੇਕ ਪੜ੍ਹਿਆ,ਅੱਧ-ਪੜ੍ਹਿਆ ਅਤੇ ਅਣਪੜ੍ਹਿਆ ਮਨੁੱਖ ਆਪਣੀ ਰੋਜ਼-ਮੱਰਾ ਦੀ ਬੋਲਬਾਣੀ ਵਿੱਚ ਇਨ੍ਹਾਂ ਅਖਾਣਾਂ ਦੀ ਵਰਤੋਂ ਆਮ ਕਰਦਾ ਮਿਲ ਜਾਂਦਾ ਹੈ
ਪੇਸ਼ ਹਨ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ  ਕੁਝ ਅਖਾਣ-
ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ:- ਪਿੰਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ ਸੁਖ-ਅਰਾਮ ਤੋਂ ਬਗੈਰ ਉਥੇ ਜਾਣਾ ਵੀ ਬੇਕਾਰ ਹੁੰਦਾ ਹੈ
ਉਠ ਨੀ ਨੂੰਹੇਂ ਨਿਸਲ ਹੋ ਚਰਖਾ ਛੱਡ ਤੇ ਚੱਕੀ ਝੋ-  ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਵੇ
ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ:-ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ,ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ
ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ:  ਜਦੋਂ ਕਿਸੇ ਅਣਅਧਿਕਾਰੀ ਨੂੰ ਅਧਿਕਾਰ ਸੌਂਪ ਦਿੱਤਾ ਜਾਵੇ
ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ:  ਜਦੋਂ ਕਿਸੇ ਦਾ ਆਪਣਾ ਹੀ ਗੁਜ਼ਾਰਾ ਨਾ ਹੋਵੇ ਤਾਂ ਉਹ ਕਿਸੇ ਹੋਰ ਦੀ ਸਹਾਇਤਾ ਭਲਾ ਕਿਵੇਂ ਕਰ ਸਕਦਾ ਹੈ
ਆਪਣੀ ਅੱਖ ਪਰਾਇਆ ਡੇਲਾ:-  ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਬਿਹਤਰੀਨ ਬਿਆਨ ਕਰੀ ਜਾਵੇ
ਆਪਣੇ ਘਰ ਪਕਾਈਂ ਨਾ ਸਾਡੇ ਘਰ ਆਈਂ ਨਾ:-  ਇਹ ਅਖਾਣ ਲਾਰਾ-ਲੱਪਾ ਲਾਉਣ ਵਾਲੇ ਇਨਸਾਨਾਂ ਲਈ ਵਰਤਿਆ ਜਾਂਦਾ ਹੈ
ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ:  ਜਦੋਂ ਕਿਸੇ ਦੇ ਖਾਣ-ਪੀਣ ਜਾਂ ਲੈਣ ਦੀ ਵਾਰੀ ਆਉਣ ‘ਤੇ ਕੋਈ ਵਸਤੂ ਖਤਮ ਹੋ ਜਾਵੇ
ਅਮੀਰ ਦੇ ਸਾਲੇ ਬਹੁਤ ਪਰ ਗਰੀਬ ਦਾ ਭਣਵੱਈਆ ਕੋਈ ਨਹੀਂ:- ਗਰੀਬ ਬੰਦੇ ਨਾਲ ਕੋਈ ਵੀ ਸਾਂਝ ਰੱਖਣੀ ਪਸੰਦ ਨਹੀਂ ਕਰਦਾ
ਆਬ ਆਬ ਕਰ ਮੋਇਓਂ ਬੱਚਾ ਫ਼ਾਰਸੀਆਂ ਘਰ ਗਾਲ਼ੇ:- ਜਦੋਂ ਕੋਈ ਵਿਅਕਤੀ ਆਪਣੀ ਬੋਲੀ ਛੱਡ ਕੇ ਓਪਰੀ ਬੋਲੀ ਬੋਲਣ ਲੱਗ ਪਏ
ਔਂਤਰ ਨਖੱਤਰ ਨਾ ਮੂਲੀ ਨਾ ਪੱਤਰ:-ਇਹ ਆਖਣ  ਸੰਤਾਨਹੀਣ ਮਨੁੱਖਾਂ ਲਈ ਵਰਤ ਲਿਆ ਜਾਂਦਾ ਹੈ
ਇੱਲ ਦਾ ਨਨਾਣਵੱਈਆ ਕਾਂ:ਮਾੜੇ-ਮੋਟਿਆਂ ਦੇ ਸਾਕ-ਸਬੰਧੀ ਵੀ ਉਨ੍ਹਾਂ ਵਰਗੇ(ਮਾੜੇ) ਹੀ ਹੁੰਦੇ ਹਨ
ਰਮੇਸ਼ ਬੱਗਾ ਚੋਹਲਾ
ਹੈਬੋਵਾਲ ਖੁਰਦ(ਲੁਧਿ:)ਮੋ:94631-32719
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।