condition - Sach Kahoon Punjabi
ਪੰਜਾਬ ਦੀ ਮਾਲੀ ਹਾਲਤ ਬੇਹਦ ਖ਼ਸਤਾ, ਕੇਂਦਰ ਨਹੀਂ ਭੇਜ ਰਿਹਾ ਐ ਜੀਐਸਟੀ ਮੁਆਵਜ਼ਾ
ਸੂਬਿਆਂ ਦੀ ਵਿੱਤੀ ਹਾਲਤ ਖਸਤਾ, ਕੇਂਦਰੀ ਵਿੱਤ ਮੰਤਰੀ ਨੂੰ ਬਿਨਾਂ ਦੇਰੀ ਦੇ ਰਾਸ਼ੀ ਜਾਰੀ ਕਰਨ ਦੀ ਅਪੀਲ
ਮਨਪ੍ਰੀਤ ਸਿੰਘ ਬਾਦਲ ਸਮੇਤ ਵੱਖ-ਵੱਖ ਰਾਜਾਂ ਦੇ ਵਿੱਤ ਮੰਤਰੀਆਂ ਵੱਲੋਂ ਨਵੀਂ ਦਿੱਲੀ ਵਿਚ ਉੱਚ ਪੱਧਰੀ ਮੀਟਿੰਗ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੇ ਖ਼ਜਾਨੇ ਦੀ ਹਾਲਤ ਬੇਹਦ ਖਸਤਾ ਹੋ ਗਈ ਹੈ, ਜਿਸ ਕਾਰਨ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਉਹ ਪੰਜਾਬ ਨੂੰ ਅਗਲੇ ਦਿਨਾ ਵਿੱਚ ਕਿਵੇਂ ਚਲਾਉਣਗੇ, ਜਿਸ ਕਾਰਨ ਉਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਜੀਐਸਟੀ ਦੀ ਮੁਆਵਜਾ ਰਾਸ਼ੀ ਜਲਦ ਹੀ ਜਾਰੀ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਪੰਜਾਬ ਨੂੰ ਡੰਗ ਟਪਾਉਣ ਲਈ ਪੈਸੇ ਮਿਲ ਸਕਣ। ਖ਼ੁਦ ਹੀ ਮਾੜੀ ਹਾਲਤ ਵਿੱਚੋਂ ਗੁਜ਼ਰ ਰਹੇ ਮਨਪ੍ਰੀਤ ਬਾਦਲ ਨਾਲ ਹੀ ਪੱਛਮੀ ਬੰਗਾਲ, ਕੇਰਲਾ, ਦਿੱਲੀ ਅਤੇ ਰਾਜਸਥਾਨ ਦੇ ਵਿੱਤੀ ਮੰਤਰੀਆਂ ਨੇ ਕੇਂਦਰੀ ਵਿੱਤ ਮੰਤਰੀ ਨੂੰ ਅਗਸਤ ਅਤੇ ਸਤੰਬਰ ਮਹੀਨੇ ਦੀ ਜੀਐਸਟੀ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਹੈ।
ਨਵੀਂ ਦਿੱਲੀ ਵਿਖੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਇਨਾਂ ਰਾਜਾਂ ਦੇ ਵਿੱਤ ਮੰਤਰੀਆਂ ਨੇ ਅੱਜ ਜੀਐਸਟੀ ਸਬੰਧੀ ਹੋਈ ਇਕ ਉੱਚ ਪੱਧਰੀ ਮੀਟਿੰਗ ਵਿੱਚ ਹਿੱਸਾ ਲਿਆ। ਇਕ ਸਾਂਝਾ ਬਿਆਨ ਜਾਰੀ ਕਰਦਿਆਂ ਇਨਾਂ ਰਾਜਾਂ ਦੇ ਵਿੱਤ ਮੰਤਰੀਆਂ ਨੇ ਕਿਹਾ ਕਿ ਅਗਸਤ ਅਤੇ ਸਤੰਬਰ ਮਹੀਨਿਆਂ ਲਈ ਜੀ.ਐਸ.ਟੀ. ਮੁਆਵਜ਼ਾ ਰਾਸ਼ੀ, ਜੋ ਕੇਂਦਰ ਸਰਕਾਰ ਵੱਲੋਂ ਅਕਤੂਬਰ ਮਹੀਨੇ ਵਿੱਚ ਅਦਾ ਕਰਨੀ ਸੀ, ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਹੈ। (GST)
ਤਕਰੀਬਨ ਇੱਕ ਮਹੀਨੇ ਦੀ ਇਸ ਦੇਰੀ ਸਬੰਧੀ ਕੋਈ ਸਪੱਸਟੀਕਰਨ ਵੀ ਨਹੀਂ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਨਤੀਜੇ ਵਜੋਂ ਸੂਬਿਆਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੁਝ ਸੂਬੇ ਬਦਲਵੇਂ ਤਰੀਕਿਆਂ ਅਤੇ ਸਾਧਨਾਂ ਜਾਂ ਓਵਰ ਡਰਾਫਟਾਂ ਰਾਹੀਂ ਕੰਮ ਚਲਾ ਰਹੇ ਹਨ। ਵਿੱਤ ਮੰਤਰੀਆਂ ਅਨੁਸਾਰ ਸੂਬਿਆਂ ਦੇ ਮਾਲੀਏ ਵਿਚ ਜੀ.ਐਸ.ਟੀ. ਦਾ ਹਿੱਸਾ 60 ਫੀਸਦੀ ਹੈ। ਬਹੁਤ ਸਾਰੇ ਸੂਬੇ ਕੁੱਲ ਜੀ.ਐਸ.ਟੀ. ਦੇ 50 ਫੀਸਦੀ ਤੱਕ ਦੇ ਘਾਟੇ ਦਾ ਸਾਹਮਣਾ ਕਰ ਰਹੇ ਹਨ। ਏਨੇ ਵੱਡੇ ਘਾਟੇ ਸੂਬਿਆਂ ਦੇ ਬਜਟ ਅਤੇ ਯੋਜਨਾ ਪ੍ਰਕਿਰਿਆਵਾਂ ਵਿੱਚ ਅੜਿੱਕਾ ਬਣ ਰਹੇ ਹਨ ਅਤੇ ਰਾਜਾਂ ਦੀਆਂ ਸਾਰੀਆਂ ਗਤੀਵਿਧੀਆਂ ਰੁਕੀਆਂ ਪਈਆਂ ਹਨ। (GST)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਪਾਸਪੋਰਟ ਦੀ ਸ਼ਰਤ ਹਟਵਾਉਣ ਲਈ ਪਹਿਲਕਦਮੀ ਕਰੇ: ਪਰਨੀਤ ਕੌਰ
ਤਰੁਣ ਸ਼ਰਮਾ/ਨਾਭਾ । ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮਭੂਮੀ ਅਤੇ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਪਾਸਪੋਰਟ ਦੀ ਸ਼ਰਤ ਹਟਵਾਉਣ ਲਈ ਪਹਿਲਕਦਮੀ ਕਰੇ। ਉਹ ਲੋਕ ਸਭਾ ਚੋਣਾਂ ‘ਚ ਜਿੱਤ ਦਿਵਾਉਣ ਵਾਲੇ ਵੋਟਰਾਂ ਦਾ ਧੰਨਵਾਦ ਕਰਨ ਲਈ ਨਾਭਾ ਵਿਖੇ ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਵਧਾਈ ਦਿੰਦਿਆਂ।
ਕਿਹਾ ਕਿ ਇਹ ਲਾਂਘਾ ਸੰਗਤ ਦੀ ਅਰਦਾਸ, ਵਾਹਿਗੁਰੂ ਦੀ ਮਿਹਰ, ਭਾਰਤ-ਪਾਕਿ ਸਰਕਾਰਾਂ ਦੀ ਪਹਿਲਕਦਮੀ ਅਤੇ ਪੰਜਾਬ ਸਰਕਾਰ ਦੇ ਵਿਸ਼ੇਸ਼ ਯਤਨਾਂ ਸਦਕਾ ਖੁੱਲ੍ਹਿਆ ਹੈ ਉਨ੍ਹਾਂ ਆਖਿਆ ਕਿ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦਿਆਂ ਪਾਸਪੋਰਟ ਦੀ ਸ਼ਰਤ ਨਰਮ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਪਿੰਡਾਂ ‘ਚ ਵੱਸਦੀ ਵੱਡੀ ਗਿÎਣਤੀ ਸੰਗਤ, ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹੈ, ਉਹ ਵੀ ਇਸ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣ ਉਨ੍ਹਾਂ ਕਿਹਾ ਕਿ ਪਾਸਪੋਰਟ ਤੋਂ ਬਿਨਾ ਕੋਈ ਵੀ ਹੋਰ ਅਧਿਕਾਰਤ ਪਛਾਣ ਪੱਤਰ ਇਸ ਉਦੇਸ਼ ਲਈ ਵਰਤਿਆ ਜਾ ਸਕਦਾ ਹੈ। ਪਾਕਿਸਤਾਨ ਸਰਕਾਰ ਵੱਲੋਂ ਰੱਖੀ ਗਈ 20 ਡਾਲਰ ਫੀਸ ਬਾਰੇ ਸਵਾਲ ਦੇ ਜਵਾਬ ‘ਚ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਉਹ ਗਰੀਬ ਤੇ ਲੋੜਵੰਦ ਸੰਗਤ ਦੀ ਫੀਸ ਅਦਾ ਕਰਨ ਲਈ ਅੱਗੇ ਆਵੇ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੇ ਯਤਨਾਂ ਸਦਕਾ ਨਾਭਾ ਹਲਕੇ ‘ਚ 50 ਕਰੋੜ ਰੁਪਏ ਤੋਂ ਵਧੇਰੇ ਦੇ ਵਿਕਾਸ ਕਾਰਜ ਕਰਵਾਏ ਹਨ। ਇਸ ਮੌਕੇ ਸ੍ਰੀ ਧਰਮਸੋਤ ਅਤੇ ਸਮੂਹ ਨਾਭਾ ਹਲਕੇ ਦੇ ਵੋਟਰਾਂ ਵੱਲੋਂ ਸ੍ਰੀਮਤੀ ਪਰਨੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ, ਓ. ਐਸ. ਡੀ.  ਬਲਵਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਬਲਾਕ ਸੰਮਤੀ ਨਾਭਾ ਦੇ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ, ਦਿਹਾਤੀ ਕਾਂਗਰਸ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢੀਂਗੀ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ
ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਮੱਦਦ ਦੀ ਅਪੀਲ
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਮੱਦਦ ਕਰਨ ਲਈ ਮੋਦੀ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਸੀ, ਜਿਸ ਨੇ ਪੰਜਾਬ ਸਰਕਾਰ ਦਾ ਜੀ. ਐਸ. ਟੀ. ਦਾ ਬਣਦਾ ਹਿੱਸਾ ਵੀ ਅਜੇ ਤੱਕ ਨਹੀਂ ਦਿੱਤਾ ਪਰੰਤੂ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਕੈਪਟਨ ਸਰਕਾਰ ਨੇ ਪਰਾਲੀ ਨਾ ਸਾੜਨ ਵਾਲੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਇੱਕ ਸ਼ਲਾਘਾਯੋਗ ਫੈਸਲਾ ਕੀਤਾ ਹੈ ਅਤੇ ਇਸ ਲਈ 30 ਨਵੰਬਰ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਤਿਮ ਸਸਕਾਰ ਅੱਜ ਪਿੰਡ ਸਰਾਏ ਨਾਗਾ ਵਿਖੇ ਕੀਤਾ ਗਿਆ
ਸ੍ਰੀ ਮੁਕਤਸਰ ਸਾਹਿਬ  (ਸੁਰੇਸ਼ ਗਰਗ/ਭਜਨ ਸਮਾਘ) ਮਲੇਸ਼ੀਆਂ ਵਿਚ ਕੰਮ ਕਰਨ (ਵਰਕ ਪਰਮਿਟ) ‘ਤੇ ਗਈ ਪਿੰਡ ਸਰਾਏਨਾਗਾ ਦੀ ਲੜਕੀ ਸ਼ਰਨਜੀਤ ਕੌਰ 24 ਸਪੁੱਤਰੀ ਟੇਕ ਸਿੰਘ ਸਰਾਏਨਾਗਾ 15 ਮੈਂਬਰ ਬਲਾਕ ਬਰੀਵਾਲਾ ਦਾ ਮਲੇਸ਼ੀਆ ਵਿਚ ਭੇਦ ਭਰੀ ਹਾਲਤ ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਦੀ ਮ੍ਰਿਤਕ ਦੇਹ ਅੱਜ ਮਲੇਸ਼ੀਆ ਤੋਂ ਪਿੰਡ ਸਰਾਏ ਨਾਗਾ ਲਿਆਂਦੀ ਗਈ, ਜਿਸ ਦਾ ਅੰਤਿਮ ਸਸਕਾਰ ਪਿੰਡ ਸਰਾਏਨਾਗਾ ਦੇ ਸ਼ਮਸ਼ਾਨ ਘਾਟ ਵਿਚ ਧਾਰਮਿਕ ਰੀਤੀ ਰਿਵਾਜ ਨਾਲ ਕੀਤਾ ਗਿਆ। ਇਸ ਮੌਕੇ ਬਲਾਕ ਬਰੀਵਾਲਾ, ਬਲਾਕ ਸ੍ਰੀ ਮੁਕਤਸਰ ਸਾਹਿਬ, ਬਲਾਕ ਦੋਦਾ, ਬਲਾਕ ਚਿੱਬੜਾਂਵਾਲੀ, ਬਲਾਗ ਮਾਂਗਟ ਵਧਾਈ, ਕੋਟਕਪੂਰਾ ਦੀ ਸਾਧ-ਸੰਗਤ ਤੋਂ ਇਲਾਵਾ ਪਿੰਡ ਸਰਾਏਨਾਗਾ ਦੇ ਸਮੂਹ ਲੋਕ ਅਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੁੱਤਰ ਕਰਨਬੀਰ ਸਿੰਘ ਬਰਾੜ ਸਰਾਏਨਾਗਾ ਤੇ ਕਾਂਗਰਸ ਦੇ ਜਿਲ੍ਹਾ ਫਰੀਦਕੋਟ ਦੇ ਉਪ ਪ੍ਰਧਾਨ ਰਣਜੀਤ ਸਿੰਘ ਵਡੇਰਾ ਵਿਸ਼ੇਸ਼ ਤੌਰ ‘ਤੇ ਇਸ ਦੁੱਖ ਦੀ ਘੜੀ ਵਿਚ ਸ਼ਮੂਲੀਅਤ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ‘ਤੇ ਹੱਤਿਆ ਦਾ ਪ੍ਰਗਟਾਇਆ ਸ਼ੱਕ
ਸਮਾਣਾ (ਸੁਨੀਲ ਚਾਵਲਾ) ਤਿੰਨ ਲੜਕੀਆਂ ਦੀ ਮਾਂ ਦੀ ਅੱਜ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਪਤੀ ‘ਤੇ ਉਨ੍ਹਾਂ ਦੀ ਲੜਕੀ ਦਾ ਕਤਲ ਕਰਨ ਦਾ ਸ਼ੱਕ ਜਾਹਰ ਕੀਤਾ ਹੈ ਪੁਲਿਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ Mother
ਸਿਵਲ ਹਸਪਤਾਲ ਵਿਖੇ ਤਿੰਨ ਲੜਕੀਆਂ ਦੀ ਮਾਂ ਮ੍ਰਿਤਕਾ ਕੁਲਦੀਪ ਕੌਰ ਦੇ ਪਿਤਾ ਅਜੈਬ ਸਿੰਘ ਅਤੇ ਭਰਾ ਹਰਜੀਤ ਸਿੰਘ ਵਾਸੀ ਪਿੰਡ ਗਾਜੇਵਾਸ ਨੇ ਦੱÎਸਿਆ ਕਿ ਉਨ੍ਹਾਂ ਆਪਣੀ ਲੜਕੀ ਕੁਲਦੀਪ ਕੌਰ ਦਾ ਵਿਆਹ ਪਿੰਡ ਤਰਖਾਨਮਾਜਰਾ ਦੇ ਹਰਪਾਲ ਸਿੰਘ ਨਾਲ ਕਰੀਬ 7 ਸਾਲ ਪਹਿਲਾ ਕੀਤਾ ਸੀ
ਵਿਆਹ ਤੋਂ ਕੁਲਦੀਪ ਕੌਰ ਦੇ ਤਿੰਨ ਲੜਕੀਆਂ ਹੋਈਆਂ ਜਿਨਾਂ ਵਿਚੋਂ ਇੱਕ ਲੜਕੀ 10 ਮਹੀਨੇ ਦੀ ਹੈ ਲੜਕੀਆਂ ਦੇ ਜਨਮ ਤੋਂ ਬਾਅਦ ਤੋਂ ਉਸਨੇ ਕੁਲਦੀਪ ਕੌਰ ਨੂੰ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਪੰਚਾਇਤੀ ਸਮਝੌਤਾ ਵੀ ਹੋਇਆ ਪਰ ਹਰਪਾਲ ਸਿੰਘ ਦਾ ਹਾਲ ਉਹ ਹੀ ਰਿਹਾ ਮ੍ਰਿਤਕਾ ਦੇ ਭਰਾ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੇ ਅਚਾਨਕ ਆਪਣੀ ਭੈਣ ਨੂੰ ਫੋਨ ਕੀਤਾ ਤਾਂ ਹਰਪਾਲ ਸਿੰਘ ਨੇ ਦੱਸਿਆ ਕਿ ਕੁਲਦੀਪ ਬਿਮਾਰ ਹੈ ਤੇ ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹੈ ਪੰ੍ਰਤੂ ਜਦੋਂ ਉਨ੍ਹਾਂ ਸਮਾਣਾ ਆ ਕੇ ਦੇਖਿਆ ਤਾਂ ਕੁਲਦੀਪ ਕੌਰ ਦੀ ਮੌਤ ਹੋ ਚੁੱਕੀ ਸੀ ਉਨ੍ਹਾਂ ਸ਼ੱਕ ਜਾਹਰ ਕੀਤਾ ਹੈ ਕਿ ਹਰਪਾਲ ਸਿੰਘ ਨੇ ਹੀ ਉਸਦੀ ਭੈਣ ਦੀ ਹੱਤਿਆ ਕੀਤੀ ਹੈ ਸਦਰ ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰ ਲਏ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਸਰਪੰਚ ਦੇ ਲੜਕੇ ‘ਤੇ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ਭਰਤੀ
ਅਸ਼ੋਕ ਵਰਮਾ, ਬਠਿੰਡਾ
ਚੱਕ ਅਤਰ ਸਿੰਘ ਵਾਲਾ ਦੀ ਸਰਪੰਚ ਜਸਪਾਲ ਕੌਰ ਦੇ ਲੜਕੇ ਜਗਦੀਪ ਸਿੰਘ ‘ਤੇ ਪਿੰਡ ਦੇ ਹੀ ਨਸ਼ੇ ‘ਚ ਟੱਲੀ ਹੋਏ ਇੱਕ ਨੌਜਵਾਨ ਨੇ ਜਾਨਲੇਵਾ ਹਮਲਾ ਕਰ ਦਿੱਤਾ ਗੰਭੀਰ ਹਾਲਤ ‘ਚ ਜਗਦੀਪ ਸਿੰਘ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਮੁਕਤ ਸੂਬੇਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਸਪਾਲ ਕੌਰ ਪਿੰਡ ਦੀ ਸਰਪੰਚ ਹੈ ਜੋ ਅਕਸਰ ਹੀ ਨਸ਼ਿਆਂ ਖਿਲਾਫ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਉਂਦੀ ਰਹਿੰਦੀ ਹੈ ਉਸ ਨੇ ਦੱਸਿਆ ਕਿ ਪਿੰਡ ਦਾ ਨੌਜਵਾਨ ਦਵਿੰਦਰ ਸਿੰਘ ਨਸ਼ਿਆਂ ਦਾ ਆਦੀ ਹੈ ਤੇ ਉਹ ਉਨ੍ਹਾਂ ਦੇ ਪਰਿਵਾਰ ਦੇ ਨਸ਼ਿਆਂ ਖਿਲਾਫ ਹੋਣ ਕਾਰਨ ਰੰਜਿਸ਼ ਰੱਖਦਾ ਹੈ
ਵੀਰਵਾਰ ਨੂੰ ਸਵੇਰ 10 ਵਜੇ ਉਨ੍ਹਾਂ ਦਾ ਲੜਕਾ ਜਗਦੀਪ ਸਿੰਘ ਬੱਸ ਅੱਡੇ ਕੋਲ ਜਾ ਰਿਹਾ ਸੀ ਤਾਂ ਦਵਿੰਦਰ ਸਿੰਘ, ਉਸ ਦੇ ਪਿਤਾ ਤੇ ਮਾਂ ਨੇ ਜਗਦੀਪ ਦੇ ਸਿਰ ‘ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹੱਲਾ ਬੋਲ ਦਿੱਤਾ ਇਸ ਮੌਕੇ ਉਸ ਦੇ ਲੜਕੇ ਵੱਲੋਂ ਰੌਲਾ ਪਾਉਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੂੰ ਦੇਖਦਿਆਂ ਹਮਲਾਵਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਰਘਵੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਵੀ ਇੱਕ ਵਿਆਹ ਸਮਾਗਮ ‘ਚ ਵੀ ਦਵਿੰਦਰ ਸਿੰਘ ਨੇ ਗਾਲੀ ਗਲੋਚ ਕੀਤਾ ਸੀ ਜਿਸ ਸਬੰਧੀ ਥਾਣਾ ਨੰਦਗੜ੍ਹ ‘ਚ ਉਸ ਨੇ ਖੁਦ ਵੀ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਗੁੱਸੇ ‘ਚ ਆ ਕੇ ਉਨ੍ਹਾਂ ਨੇ ਉਸ ਦੇ ਲੜਕੇ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਥਾਣਾ ਨੰਦਗੜ੍ਹ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਰਾਜਪਾਲ ਸਿੰਘ ਨੇ ਕਿਹਾ ਕਿ ਅਜੇ ਤੱਕ ਹਸਪਤਾਲ ‘ਚੋਂ ਕੋਈ ਸੂਚਨਾ ਨਹੀਂ ਆਈ ਹੈ ਉਨ੍ਹਾਂ ਕਿਹਾ ਕਿ ਸੁਚਨਾ ਮਿਲਦਿਆਂ ਹੀ ਜ਼ਖਮੀ ਦੇ ਬਿਆਨ ਤੇ ਮੈਡੀਕਲ ਰਿਪੋਰਟ ਦੇ ਅਧਾਰ ‘ਤੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ) | ਪਿੰਡ ਗੋਨਿਆਣਾ ‘ਚ ਨੌਜਵਾਨ ਦੀ ਸ਼ੱਕੀ ਹਾਲਤ ‘ਚ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਵਰਣਨਯੋਗ ਹੈ ਕਿ ਚੋਣਾਂ ਵਾਲੇ ਦਿਨ ਪਿੰਡ ਗੋਨਿਆਣਾ ਨਿਵਾਸੀ ਜਸਪ੍ਰੀਤ ਸਿੰਘ ਜੱਸਾ (18) ਪੁੱਤਰ ਬਲਵੀਰ ਸਿੰਘ ਦੀ ਦੁਪਹਿਰ ਦੇ ਸਮੇਂ ਘਰ ‘ਚ ਹੀ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦਾ ਇੱਕ ਘੰਟੇ ‘ਚ ਹੀ ਅੰਤਿਮ ਸਸਕਾਰ ਕਰ ਦਿੱਤਾ। ਜਦ ਇਸ ਗੱਲ ਦਾ ਬੱਚੇ ਦਾ ਪਾਲਣ ਪੋਸ਼ਣ ਕਰਨ ਵਾਲੇ ਉਨ੍ਹਾਂ ਦੇ ਜਵਾਈ ਰਾਮ ਸਰੂਪ ਨੂੰ ਚੱਲਿਆ ਤਾਂ ਉਸ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਇਹੀ ਨਹੀਂ ਉਸ ਦੇ ਆਸ-ਪਾਸ ਅਤੇ ਪਿੰਡ ਦੇ ਹੋਰ ਲੋਕ ਵੀ ਇਸ ਗੱਲ ਦੀ ਹਾਮੀ ਭਰ ਰਹੇ ਹਨ ਕਿ ਨੌਜਵਾਨ ਦੀ ਹੱਤਿਆ ਹੋਈ ਹੈ।
ਸੌ ਦੇ ਕਰੀਬ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਸਿਲਾਈ ਕਟਾਈ ਦਾ ਕੰਮ ਕਰਦਾ ਸੀ। ਹੁਣ ਉਹ ਸ਼ਹਿਰ ‘ਚ ਕਿਸੇ ਦੇ ਕੋਲ ਕੰਮ ‘ਤੇ ਲੱਗਿਆ ਹੋਇਆ ਸੀ। ਜਿਸਨੂੰ ਅਜੇ ਦੋ ਮਹੀਨੇ ਦੀ ਤਨਖਾਹ 30 ਹਜ਼ਾਰ ਮਿਲੀ ਸੀ। ਪੈਸੇ ਦੀ ਖਾਤਿਰ ਹੀ ਉਸ ਦੀ ਕਿਸੇ ਨੇ ਟੀਕਾ ਲਾ ਕੇ ਹੱਤਿਆ ਕਰ ਦਿੱਤੀ ਹੈ। ਸ਼ਾਮ ਨੂੰ ਉਸ ਨੂੰ ਤਨਖਾਹ ਮਿਲੀ ਸੀ ਅਤੇ ਦੂਜੇ ਦਿਨ ਉਸ ਦੇ ਜੇਬ ‘ਚ ਇੱਕ ਵੀ ਰੁਪੱਈਆ ਨਹੀਂ ਸੀ। ਘਰ ‘ਚ ਮੌਜ਼ੂਦ ਇੱਕ ਬੱਚੇ ਨੇ ਦੱਸਿਆ ਕਿ ਜੱਸਾ ਟੀਕਾ ਲਵਾ ਨਹੀਂ ਰਿਹਾ ਸੀ ਤਾਂ ਉਸਦੇ ਜਬਰਦਸਤੀ ਪਿੰਡ ਦੇ ਹੀ ਇੱਕ ਡਾਕਟਰ ਨੇ ਟੀਕਾ ਲਾ ਦਿੱਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਘਰ ‘ਚ ਗਏ ਸਨ ਅਤੇ ਉਸਨੂੰ ਹਸਪਤਾਲ ‘ਚ ਲੈ ਕੇ ਜਾਣ ਦੀ ਗੱਲ ਕਰ ਰਹੇ ਸਨ ਕਿਉਂਕਿ ਉਹ ਤੜਪ ਰਿਹਾ ਸੀ। ਪਰ ਕਿਸੇ ਨੇ ਉਸ ਨੂੰ ਡਾਕਟਰ ਦੇ ਕੋਲ ਨਹੀਂ ਲਿਜਾਣ ਦਿੱਤਾ। ਥਾਣਾ ਸਦਰ ਮੁਖੀ ਪ੍ਰਤਾਪ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪਹਿਲਾ ਤਾਂ ਦੱਸਿਆ ਨਹੀਂ। ਉਹਨਾਂ ਦੇ ਕੋਲ ਪਿੰਡ ਦੇ ਲੋਕ ਇਕੱਠੇ ਹੋ ਕੇ ਆਏ ਸਨ ਜਿਨ੍ਹਾਂ ਨੇ ਉਹਨਾਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਲ ‘ਚੋਂ ਮਿਲਿਆ ਡੇਰਾ ਸੱਚਾ ਸੌਦਾ ਦਾ ਲੌਕਟ
ਫਿਰੋਜ਼ਪੁਰ, (ਸਤਪਾਲ ਥਿੰਦ) । ਥਾਣਾ ਫਿਰੋਜ਼ਪੁਰ ਛਾਉਣੀ ਪੁਲਿਸ ਨੂੰ ਗਸ਼ਤ ਦੌਰਾਨ ਚੁੰਗੀ ਨੰ: 7 ਤੋਂ ਸ਼ਮਸ਼ਾਨਘਾਟ ਰੋਡ ਤੋਂ ਭੇਦਭਰੀ ਹਾਲਤ ‘ਚ ਇੱਕ ਵਿਅਕਤੀ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲੀ ਹੈ। ਪੁਲਿਸ ਨੂੰ ਲਾਸ਼ ਦੇ ਗਲ ਵਿੱਚੋਂ ਡੇਰਾ ਸੱਚਾ ਸੌਦਾ ਸਰਸਾ ਦਾ ਲੌਕਟ ਵੀ ਮਿਲਿਆ ਹੈ। ਇਸ ਸਬੰਧੀ ਸਬ ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਨੇੜੇ ਚੁੰਗੀ ਨੰ: 7 ਤੋਂ ਸ਼ਮਸ਼ਾਨਘਾਟ ਰੋਡ ਫਿਰੋਜ਼ਪੁਰ ਛਾਉਣੀ ਨੂੰ ਜਾ ਰਹੇ ਸੀ ਤਾਂ ਪੁਰਾਣਾ ਤਲਾਬ ‘ਤੇ ਪੰਛੀਆਂ ਦੀ ਅਵਾਜ਼ ਸੁਣਾਈ ਦਿੱਤੀ ਤਾਂ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਇੱਕ ਵਿਅਕਤੀ ਦੀ ਖੂਨ ਨਾਲ ਲੱਥ-ਪੱਥ ਲਾਸ਼ ਪਈ ਹੈ, ਜਿਸ ਦਾ ਮੂੰਹ ਪਹਿਚਾਣਯੋਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦਾ ਕਿਸੇ ਨਾਮਲੂਮ ਵਿਅਕਤੀ ਵੱਲੋਂ ਗਲਾ ਘੁੱਟ ਕੇ ਜਾਂ ਇੱਟਾਂ ਮਾਰ ਕੇ ਕਤਲ ਕੀਤਾ ਗਿਆ ਹੈ।
ਸਬ ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਗਲ ਵਿਚੋਂ ਡੇਰਾ ਸੱਚਾ ਸੌਦਾ ਦਾ ਲੌਕਟ ਮਿਲਿਆ ਹੈ, ਜਿਸ ਦਾ ਨੰ: 3253305 ਹੈ ਪਰ ਵਿਅਕਤੀ ਦੀ ਸ਼ਨਾਖ਼ਤ ਨਾ ਹੋਣ ਕਾਰਨ ਇਹ ਨਹੀਂ ਕਿਹਾ ਜਾ ਸਕਦਾ ਕਿ ਉਕਤ ਵਿਅਕਤੀ ਡੇਰਾ ਪ੍ਰੇਮੀ ਹੈ ਜਾਂ ਉਸਦੇ ਗਲ ‘ਚ ਜਾਣਬੁੱਝ ਕੇ ਲੌਕਟ ਪਾਇਆ ਗਿਆ। ਫਿਲਹਾਲ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ 72 ਘੰਟਿਆਂ ਦੀ ਸ਼ਨਾਖ਼ਤੀ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਮੋਰਚਰੀ ‘ਚ ਰੱਖ ਲਿਆ ਹੈ ਤੇ ਨਾਮਲੂਮ ਵਿਅਕਤੀ ਖਿਲਾਫ਼ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਨਾਲਾ,(ਜਸਵੀਰ ਸਿੰਘ)|  ਮਹਿਲ ਕਲਾਂ ਨੇੜਲੇ ਪਿੰਡ ਮਹਿਲ ਖ਼ੁਰਦ ਦੇ ਨਾਮਵਰ ਪਰਿਵਾਰ ਖੜਕੇ ਕੇ ਨਾਲ ਸਬੰਧਤ ਨੌਜਵਾਨ ਦੀ ਐਬਸਫ਼ੋਡ, ਕੈਨੇਡਾ ਵਿਖੇ ਅਚਾਨਕ ਹੋਈ ਮੌਤ ਪਿੱਛੋਂ ਇਲਾਕੇ ਅੰਦਰ ਮਾਤਮ ਛਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਬੂ ਹੈਰੀ ਪੁੱਤਰ ਰਣਧੀਰ ਸਿੰਘ ਧੀਰ ਦੀ ਐਬਸਫ਼ੋਡ, ਕੈਨੇਡਾ ਵਿਖੇ ਕੁੱਝ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ। ਜਿੱਥੋਂ 8 ਜਨਵਰੀ ਨੂੰ ਮ੍ਰਿਤਕ ਦੇ ਵੱਡੇ ਭਰਾ ਜੱਸੂ ਹੈਰੀ ਦੇ ਇੰਡੀਆ ਨੂੰ ਰਵਾਨਾ ਹੋਣ ਪਿੱਛੋਂ ਹੀ ਨੌਜਵਾਨ ਬੱਬੂ ਹੈਰੀ (26) ਦੀ ਅਚਾਨਕ ਹੋਈ ਮੌਤ ਹੋਣ ਦੀ ਖ਼ਬਰ ਇੰਡੀਆ ਪੁੱਜ ਗਈ। ਨੌਜਵਾਨ ਦੀ ਅਚਾਨਕ ਹੋਈ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਨੌਜਵਾਨ ਦੀ ਅਚਾਨਕ ਹੋਈ ਮੌਤ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਗੁਰਦਾਸ ਬਾਦਲ ਦੀ ਹਾਲਤ ਬਿਗੜੀ, ਕਰਾਇਆ ਪੀਜੀਆਈ ਦਾਖਲ
ਹਾਲਤ ‘ਚ ਹੋਇਆ ਹੁਣ ਕੁਝ ਸੁਧਾਰ
ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਨੂੰ ਐਤਵਾਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਿੱਖਿਆ ਤੇ ਖੋਜ (ਪੀਜੀਆਈ) ਲਿਜਾਇਆ ਗਿਆ ਹੈ।। ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ।ਪ੍ਰਾਪਤ ਜਾਣਕਾਰੀ ਮੁਤਾਬਕ ਗੁਰਦਾਸ ਸਿੰਘ ਬਾਦਲ (87) ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਆ ਰਹੀ ਸੀ। ਪਹਿਲਾਂ ਉਨ੍ਹਾਂ ਨੂੰ ਬਠਿੰਡਾ ਦੇ ਕਿਸੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਲਿਆਂਦਾ ਗਿਆ। ਉਨ੍ਹਾਂ ਦੇ ਰਿਸ਼ਤੇਦਾਰ ਜਗਜੀਤ ਸਿੰਘ ‘ਹਨੀ ਫੱਤਣਵਾਲਾ’ ਨੇ ਦੱਸਿਆ ਕਿ ਗੁਰਦਾਸ ਸਿੰਘ ਬਾਦਲ ਹੁਣ ਸਿਹਤਯਾਬ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ।ਜ਼ਿਕਰਯੋਗ ਹੈ ਕਿ ਗੁਰਦਾਸ ਸਿੰਘ ਬਾਦਲ ਅੱਧ-ਸੇਵਾ ਮੁਕਤ ਜੀਵਨ ਜਿਊਂਦੇ ਹਨ। ਜ਼ਿਆਦਾਤਰ ਸਾਹਮਣੇ ਨਹੀਂ ਆਉਂਦੇ। ਉਨ੍ਹਾਂ ਦੀ ਆਪਣੇ ਭਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨਾਰਾਜ਼ਗੀ ਚੱਲ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਪ ਦੀ ਹਾਲਤ ਹੋਈ ਹੋਰ ਪਤਲੀ, ਫੂਲਕਾ ਬਣਾਉਣਗੇ ਵੱਖਰਾ ਸੰਗਠਨ
ਆਪ ਦੀ ਹਾਲਤ ਹੋਈ ਹੋਰ ਪਤਲੀ, ਫੂਲਕਾ ਬਣਾਉਣਗੇ ਵੱਖਰਾ ਸੰਗਠਨ
ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਤੋਂ ਵਿਧਾਇਕ ਐਚ. ਐਸ. ਫੂਲਕਾ ਨੇ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਆਪਣਾ ਵੱਖਰਾ ਗੈਰ ਸਿਆਸੀ ਸੰਗਠਨ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੰਨਾ ਹਜ਼ਾਰਾ ਵਰਗਾ ਅੰਦੋਲਨ ਦੁਬਾਰਾ ਸ਼ੁਰੂ ਕਰਨਗੇ ਅਤੇ ਪੰਜਾਬ ‘ਚ ਨਸ਼ਾ ਮੁਕਤੀ ਦੀ ਮੁਹਿੰਮ ਚਲਾਉਣਗੇ ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਸਿਆਸੀ ਪਾਰਟੀ ਦੇ ਕਬਜ਼ੇ ਤੋਂ ਅਜ਼ਾਦ ਕਰਨ ਲਈ ਵੀ ਯਤਨ ਕਰਨਗੇ ਭਾਵੇਂ ਫੂਲਕਾ ਨੇ ਆਮ ਆਦਮੀ ਪਾਰਟੀ ਦੀ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਪਰ ਉਨ੍ਹਾਂ ਦੀਆਂ ਗੱਲਾਂ ਤੋਂ ਇਹ ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਨਹੀਂ ਹਨ
ਓਧਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਸ. ਫੂਲਕਾ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਇਸ ਲਈ ਉਨ੍ਹਾਂ ਪਾਰਟੀ ਛੱਡ ਦਿੱਤੀ ਹੈ ਸਰਗਰਮ ਸਿਆਸਤ ਤੋਂ ਪਾਸੇ ਹੋਣ ਨਾਲ ਫੂਲਕਾ ਦਾ ਅਸਤੀਫ਼ਾ ਪਾਰਟੀ ਲਈ ਝਟਕਾ ਮੰਨਿਆ ਜਾ ਰਿਹਾ ਹੈ
ਹੁਣ ਕੌਣ ਕਿਸਾਨਾਂ ਦੀ ਹਾਲਤ ਜਾਣੂੰਗਾ
ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਅੰਕੜਿਆਂ ਦੇ ਸਾਏ ‘ਚ ਵੀ ਸਹਿਮੀ ਜਿਹੀ ਨਜ਼ਰ ਆ ਰਹੀ ਹੈ ਦਰਾਮਦ ਘਟਣ ਅਤੇ ਵਪਾਰ ਘਾਟਾ ਵਧਣ ਦੇ ਅਸਾਰ ਲੱਗ ਰਹੇ ਹਨ ਪੰਜ ਸਾਲ ਪਹਿਲਾਂ ਜੋ ਕੰਮ 60 ਮਹੀਨੇ ਮਤਲਬ 2018 ਤੱਕ ਕੀਤੇ ਜਾਣੇ ਸਨ, ਹੁਣ ਉਹ 2020 ਤੱਕ ਕੀਤੇ ਜਾਣਗੇ ਇੰਨਾ ਹੀ ਨਹੀਂ, ਜੋ ਕੰਮ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਸੀ, ਉਹ ਕਾਰਜਕਾਲ ਦੇ ਆਖਰੀ ਦਿਨਾਂ ‘ਚ ਦੱਸਿਆ ਜਾ ਰਿਹਾ ਹੈ ਕਿ ਅਸੀਂ ਛੇਤੀ ਕਰਾਂਗੇ ਦੇਸ਼ ‘ਚ ਖੇਤੀ ਅਤੇ ਕਿਸਾਨ ਦੀ ਹਾਲਤ ਵੇਖ ਕੇ ਖੇਤੀ ਨੀਤੀ ਹੀ ਸਭ ਤੋਂ ਪਹਿਲਾਂ ਆਉਣੀ ਚਾਹੀਦੀ ਹੈ, ਉਸ ‘ਤੇ ਹੁਣ ਕੇਂਦਰੀ ਵਣਜ ਮੰਤਰੀ ਕਹਿ ਰਹੇ ਹਨ। (Farmers)
ਕਿ ਸਰਕਾਰ ਛੇਤੀ ਹੀ ਨਵੀਂ ਖੇਤੀ ਦਰਾਮਦ ਨੀਤੀ ਪੇਸ਼ ਕਰੇਗੀ ਇਸ ਤਹਿਤ ਦਰਾਮਦ ਵਧਾਉਣ ਲਈ ਕਈ ਵਿਸ਼ੇਸ਼ ਖੇਤੀ ਖੇਤਰ ਸਥਾਪਿਤ ਕੀਤੇ ਜਾਣਗੇ ਨਾਲ ਹੀ ਖੇਤੀ ਦਰਾਮਦ ਨੂੰ ਮੌਜ਼ੂਦਾ ਤੀਹ ਅਰਬ ਡਾਲਰ ਤੋਂ ਵਧਾ ਕੇ 2022 ਤੱਕ ਸੱਠ ਅਰਬ ਡਾਲਰ ਤੱਕ ਪਹੁੰਚਾਉਣ ਅਤੇ ਭਾਰਤ ਨੂੰ ਖੇਤੀ ਨਿਰਯਾਤ ਨਾਲ ਸਬੰਧਿਤ ਦੁਨੀਆ ਦੇ ਦਸ ਮੁੱਖ ਦੇਸ਼ਾਂ ‘ਚ ਸ਼ਾਮਲ ਕਰਵਾਉਣ ਦਾ ਟੀਚਾ ਰੱਖਿਆ ਜਾਵੇਗਾ ਜੇਕਰ ਇਹੀ ਕਿਸਾਨਾਂ ਨੂੰ ਸੰਕਟ ‘ਚੋਂ ਕੱਢਣ ਦਾ ਤਰੀਕਾ ਹੈ ਅਤੇ ਅਰਥਵਿਵਸਥਾ ਦੀ ਮਜ਼ਬੂਤੀ ਦਾ ਅਧਾਰ ਹੈ। (Farmers)
ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ
ਤਾਂ ਫਿਰ ਇਹ ਕੰਮ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਦੇਸ਼ ਦੀ ਇਹੀ ਮੰਦਭਾਗੀ ਹੈ ਕਿ ਇੱਥੇ ਜੋ ਸਭ ਤੋਂ ਮਹੱਤਵਪੂਰਨ ਹੈ, ਉੱਥੇ ਪਹਿਲਾਂ ਗਾਇਬ ਹੈ ਕਿਸਾਨ ਧਰਤੀ ਨੂੰ ਚੀਰ ਕੇ ਅੰਨ ਉਗਾਉਂਦਾ ਹੈ, ਉਸ ਦੇ ਉਤਪਾਦਨ ‘ਤੇ ਸਰਕਾਰਾਂ ਪੁਰਸਕਾਰ ਜਿੱਤਦੀਆ ਹਨ, ਆਪਣੀ ਵਾਹ-ਵਾਹੀ ਕਰਦੀਆਂ ਹਨ, ਫਿਰ ਵੀ ਕਿਸਾਨ ਮਾਮੂਲੀ ਜਿਹੇ ਕਰਜ ਦੇ ਪਿੱਛੇ ਆਪਣੀ ਜਾਨ ਦੇ ਦਿੰਦਾ ਹੈ ਵਿੱਤੀ ਸਾਲ 2017-18 ‘ਚ ਦੇਸ਼ ‘ਚ ਰਿਕਾਰਡ ਖੇਤੀ ਉਤਪਾਦਨ ਹੋਇਆ ਇਸ ਸਮੇਂ ਦੇਸ਼ ‘ਚ 6.8 ਕਰੋੜ ਟਨ ਕਣਕ-ਚੌਲ ਦਾ ਭੰਡਾਰ ਹੈ।
ਇਹ ਜ਼ਰੂਰੀ ਬਫਰ ਸਟਾਕ ਤੋਂ ਦੁੱਗਣਾ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ ਭਾਰਤ ਦਾ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ‘ਚ ਦੁਨੀਆ  ‘ਚ ਦੂਜਾ ਸਥਾਨ ਹੈ ਦੇਸ਼ ‘ਚ ਫਲਾਂ ਅਤੇ ਸਬਜ਼ੀਆਂ ਦਾ ਉਤਪਾਦਨ ਮੁੱਲ 3.17 ਲੱਖ ਕਰੋੜ ਰੁਪਏ ਸਾਲਾਨਾ ਹੋ ਗਿਆ ਹੈ ਦੁੱਧ ਉਤਪਾਦਨ ਅਬਾਦੀ ਵਧਣ ਦੀ ਦਰ ਤੋਂ ਚਾਰ ਗੁਣਾ ਤੇਜ਼ੀ ਨਾਲ ਵਧ ਰਹੀ ਹੈ ਖੰਡ ਦਾ ਉਤਪਾਦਨ ਚਾਲੂ ਸਾਲ ‘ਚ 3.2 ਕਰੋੜ ਟਨ ਹੋਣ ਦੀ ਉਮੀਦ ਹੈ, ਜਦੋਂਕਿ ਖਪਤ 2.5 ਕਰੋੜ ਟਨ ਹੈ ਦਾਅਵਾ ਇਹ ਹੈ ਕਿ ਇਹ ਸਭ ਇਸ ਲਈ ਸੰਭਵ ਹੋਇਆ, ਕਿਉਂਕਿ ਸਰਕਾਰ ਨੇ ਉਦਾਰ ਖੇਤੀ ਦਰਾਮਦ ਉਤਸ਼ਾਹਿਤ ‘ਤੇ ਜ਼ੋਰ ਦਿੱਤਾ।
ਪਰ ਸਵਾਲ ਇਹ ਹੈ ਕਿ ਇਸ ਦਾ ਲਾਭ ਕਿਸ ਨੂੰ ਮਿਲਿਆ? ਜੇਕਰ ਕਿਸਾਨਾਂ ਨੂੰ ਲਾਭ ਮਿਲਿਆ ਹੁੰਦਾ ਤਾਂ ਉਹ ਸੜਕਾਂ ‘ਤੇ ਨਹੀਂ ਉੱਤਰਦੇ, ਦਿਨ-ਰਾਤ ਮਿਹਨਤ ਕਰਕੇ ਸੜਕਾਂ ‘ਤੇ ਨਹੀਂ ਸੁੱਟਦੇ, ਦੁੱਧ ਉਤਪਾਦਕ ਦੁੱਧ ਸੜਕਾਂ ‘ਤੇ ਨਹੀਂ ਵਹਾਉਂਦੇ ਜ਼ਾਹਿਰ ਤੌਰ ‘ਤੇ ਇਸ ਦਾ ਲਾਭ ਕਿਸਾਨਾਂ ਦੀ ਬਜਾਇ ਕਿਤੇ ਹੋਰ ਗਿਆ ਹੈ ਸਰਕਾਰ ਦੀ ਮੁਨਾਫੇ ਵਾਲੀ ਨੀਤੀ ਦੇ ਚੱਕਰ ‘ਚ ਕਿਸਾਨ ਕਿੱਥੇ ਗਾਇਬ ਹੋ ਜਾਂਦਾ ਹੈ, ਇਹ ਰਹੱਸ ਬਣਿਆ ਹੋਇਆ ਹੈ ਹਰ ਸਰਕਾਰ ਕਿਸਾਨਾਂ ਲਈ ਸਭ ਕੁਝ ਕਰਨ ਦਾ ਦਾਅਵਾ ਕਰਦੀ ਹੈ, ਪਰ ਤਿਜੋਰੀ ਕਿਸੇ ਹੋਰ ਦੀ ਭਰਦੀ ਹੈ।
ਮੌਜ਼ੂਦਾ ਹਾਲਾਤਾਂ ਦੇ ਸਨਮੁੱਖ ਜਵਾਨੀ ਦੀ ਦਸ਼ਾ ਤੇ ਦਿਸ਼ਾ
ਰੋਜ਼ੀ-ਰੋਟੀ ਦੇ ਫਿਕਰਾਂ ਤੋਂ ਮੁਕਤ ਵਧੀਆ ਰੁਜ਼ਗਾਰ ਤੇ ਖੁਸ਼ਹਾਲ ਪਰਿਵਾਰਕ ਜ਼ਿੰਦਗੀ ਜ਼ਿਆਦਾਤਰ ਇਨਸਾਨਾਂ ਦਾ ਸੁਫ਼ਨਾ ਹੁੰਦਾ ਹੈ। ਇਸ ਧਰਤੀ ‘ਤੇ ਉਪਲੱਬਧ ਕੁਦਰਤੀ ਵਸੀਲਿਆਂ ਦੇ ਹਿਸਾਬ ਨਾਲ ਆਮ ਮਨੁੱਖਤਾ ਦਾ ਇਹ ਸੁਫ਼ਨਾ ਪੂਰਾ ਹੋਣਾ ਕੋਈ ਅਲੋਕਾਰੀ ਗੱਲ ਨਹੀਂ। ਪਰੰਤੂ ਇਸ ਧਰਤੀ ਦੇ ਕੁਦਰਤੀ ਸਾਧਨਾਂ ਜਲ, ਜੰਗਲ, ਜ਼ਮੀਨ ਤੇ ਪੈਦਾਵਾਰ ਦੇ ਹੋਰਨਾਂ ਸਾਧਨਾਂ ਦੀ ਕਾਣੀ ਵੰਡ ਕਾਰਨ ਅੱਜ ਭਾਰਤ ਵਰਗੇ ਮੁਲਕਾਂ ਵਿੱਚ ਦਿਨ-ਰਾਤ ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਆਮ ਲੋਕਾਂ ਲਈ ਸੌਖੀ, ਖੁਸ਼ਹਾਲ ਤੇ ਸਨਮਾਨ ਭਰਪੂਰ ਜ਼ਿੰਦਗੀ ਬੜੀ ਦੂਰ ਦੀ ਗੱਲ ਜਾਪਦੀ ਹੈ।
ਕਿਸੇ ਸਮੇਂ ਖੁਸ਼ਹਾਲ ਸਮਝੇ ਜਾਂਦੇ ਸਾਡੇ ਸੂਬੇ ਪੰਜਾਬ ਵਿੱਚ ਜਿੱਥੇ ਸਰਕਾਰੀ ਤੰਤਰ ‘ਤੇ ਕਾਬਜ਼ ਜਮਾਤਾਂ ਵੱਲੋਂ ਖਾਲੀ ਖਜ਼ਾਨੇ ਦਾ ਰੋਣਾ ਰੋਇਆ ਜਾ ਰਿਹਾ ਹੈ ਉੱਥੇ ਬਹੁਗਿਣਤੀ ਆਮ ਲੋਕ ਵੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ। ਅਜਿਹੀ ਹਾਲਤ ਦਾ ਸੇਕ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਨੌਜਵਾਨਾਂ ਤੇ ਵਿਦਿਆਰਥੀਆਂ ਸਮੇਤ ਸਭ ਨੂੰ ਝੱਲਣਾ ਪੈ ਰਿਹਾ ਹੈ। ਮੰਦਹਾਲੀ, ਅਸੁਰੱਖਿਆ ਤੇ ਅਨਿਸ਼ਚਿਤਤਾ ਦੇ ਇਸ ਮਾਹੌਲ ਵਿੱਚ ਮਾਨਸਿਕ ਰੋਗੀਆਂ ਦੀ ਗਿਣਤੀ ਵਿੱਚ ਵਾਧਾ ਹੋਣਾ ਕੁਦਰਤੀ ਹੈ।
ਨਿੱਜੀਕਰਨ ਤੇ ਉਦਾਰੀਕਰਨ ਦੀਆਂ ਆਰਥਿਕ ਨੀਤੀਆਂ ਦੇ ਸਿੱਟੇ ਵਜੋਂ ਰੁਜ਼ਗਾਰ ਦੇ ਮੌਕੇ ਲਗਾਤਾਰ ਸੁੰਗੜ ਰਹੇ ਹਨ। ਇੱਕ ਅਨੁਮਾਨ ਅਨੁਸਾਰ 18 ਤੋਂ 29 ਸਾਲ ਦੇ ਵਿਚਕਾਰ ਉਮਰ ਵਰਗ ਦੇ 16.6 ਪ੍ਰਤੀਸ਼ਤ ਪੰਜਾਬੀ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ। ਜਦਕਿ ਇਸੇ ਉਮਰ ਵਰਗ ਲਈ ਮੁਲਕ ਵਿੱਚ ਇਹ ਅੰਕੜਾ 10.2 ਪ੍ਰਤੀਸ਼ਤ ਹੈ। ਖੇਤੀ ਖੇਤਰ ਤੇ ਗੈਰ-ਸੰਗਠਿਤ ਹੋਰਨਾਂ ਕਾਰੋਬਾਰਾਂ ‘ਤੇ ਨਿਰਭਰ ਛੁਪੀ-ਛਪੀ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਦੀਆਂ ਹਾਲਤਾਂ ਤੋਂ ਪੀੜਤ ਨੌਜਵਾਨਾਂ ਨੂੰ ਵਿੱਚ ਸ਼ਾਮਿਲ ਕਰਨ ਤੇ ਇਹ ਅੰਕੜਾ ਹੋਰ ਵੀ ਵਧ ਜਾਵੇਗਾ। 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਚੋਣ ਮੁਹਿੰਮ ਵਿੱਚ ਮੌਜੂਦਾ ਸੱਤਾਧਾਰੀ ਕਾਂਗਰਸ ਦੇ ਆਗੂ ਪੰਜਾਬ ਵਿੱਚ 75 ਲੱਖ ਦੇ ਕਰੀਬ ਨੌਜਵਾਨਾਂ ਦੇ ਬੇਰੁਜ਼ਗਾਰ ਹੋਣ ਦੀ ਗੱਲ ਮੰਨਦੇ ਰਹੇ ਹਨ। ਇਸ ਲਈ ਉਹਨਾਂ ਘਰ-ਘਰ ਰੁਜ਼ਗਾਰ ਦੇ ਨਾਅਰੇ ਤਹਿਤ ਹਰ ਘਰ ਦੇ ਘੱਟੋ ਘੱਟ ਇੱਕ ਜੀਅ ਨੂੰ ਨੌਕਰੀ ਤੇ ਇਹ ਨੌਕਰੀਆਂ ਸਿਰਜਣ ਤੱਕ ਹਰ ਬੇਰੁਜ਼ਗਾਰ ਨੌਜਵਾਨ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਲੁਭਾਵਣਾ ਵਾਅਦਾ ਵੀ ਕੀਤਾ ਸੀ।
ਪਿਛਲੇ ਕੁਝ ਦਹਾਕਿਆਂ ਤੋਂ ਆਪਣੀ ਜਨਮ ਭੂਮੀ ਤੇ ਮੌਕਿਆਂ ਦੀ ਅਣਹੋਂਦ ਅਤੇ ਧੁੰਧਲੇ ਭਵਿੱਖ ਨੂੰ ਭਾਂਪਦਿਆਂ ਨੌਜਵਾਨਾਂ ਵਿੱਚ ਹਰ ਹਰਬਾ ਵਰਤ ਕੇ ਬਾਹਰਲੇ ਮੁਲਕਾਂ ਵੱਲ ਉਡਾਰੀ ਮਾਰਨ ਦੀ ਦੌੜ ਲੱਗੀ ਹੋਈ ਹੈ। ਅਜਿਹਾ ਕਰਦਿਆਂ ਅਣਗਿਣਤ ਨੌਜਵਾਨ ਠੱਗ ਟਰੈਵਲ ਏਜੰਟਾਂ ਹੱਥੋਂ ਲੁੱਟੇ ਵੀ ਜਾ ਚੁੱਕੇ ਹਨ। ਮਾਲਟਾ ਕਾਂਡ ਤੇ ਇਰਾਕ ਵਰਗੇ ਦੁਖਾਂਤਾਂ ਦੇ ਬਾਵਜੂਦ ਵੀ ਇੱਥੋਂ ਦੇ ਗਭਰੇਟਾਂ ਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਬਿਗਾਨੀ ਧਰਤੀ ‘ਤੇ ਨਜ਼ਰ ਆ ਰਿਹਾ ਹੈ। ਜਿਸਦਾ ਪ੍ਰਮਾਣ ਵੱਡੇ ਸ਼ਹਿਰਾਂ ਤੋਂ ਛੋਟੇ ਕਸਬਿਆਂ ਤੱਕ ਖੁੰਬਾਂ ਵਾਂਗ ਉੱਗਰੇ ਆਈਲੈਟਸ ਸੈਂਟਰਾਂ ਤੋਂ ਕੋਚਿੰਗ ਲੈਣ ਆ ਰਹੇ ਮੁੰਡਿਆਂ-ਕੁੜੀਆਂ ਦੀਆਂ ਡਾਰਾਂ ਤੋਂ ਲੱਗਦਾ ਹੈ। ਜੇਕਰ ਇਸੇ ਤਰ੍ਹਾਂ ਪਰਵਾਸ ਦਾ ਇਹ ਰੁਝਾਨ ਚਲਦਾ ਰਿਹਾ ਤਾਂ ਪੰਜਾਬ ਨੇ ਇੱਕ ਨਾ ਇੱਕ ਦਿਨ ਆਪਣੇ ਵਾਰਸਾਂ ਤੋਂ ਜਰੂਰ ਸੱਖਣਾ ਹੋ ਜਾਣਾ।
ਨਸ਼ਿਆਂ ਦੀ ਸਮੱਸਿਆ ਵੀ ਕਿਸੇ ਨਾ ਕਿਸੇ ਰੂਪ ਵਿੱਚ ਨੌਜਵਾਨਾਂ ਦੀ ਨਿਰਾਸ਼ਤਾ ਦਾ ਹੀ ਪ੍ਰਗਟਾਵਾ ਹੈ। ਜਦੋਂ ਵਿਹਲੇ ਹੱਥਾਂ ਨੂੰ ਕੋਈ ਕੰਮ ਨਹੀਂ ਮਿਲਦਾ ਤਾਂ ਬਾਹਰ ਪਰਵਾਸ ਕਰਨ ਵਿੱਚ ਤੇ ਹੋਰਨਾਂ ਖੇਤਰਾਂ ਵਿੱਚ ਅਸਫਲ ਰਹੇ ਗੱਭਰੂਆਂ ਵਿੱਚੋਂ ਨਸ਼ੇੜੀ, ਗੈਂਗਸਟਰ ਤੇ ਹੋਰ ਅਪਰਾਧੀ ਜਨਮ ਲੈਂਦੇ ਹਨ। ਕਿਸੇ ਸੁਚੱਜੇ ਢੰਗ ਨਾਲ ਆਹਰੇ ਲੱਗੀ ਜਵਾਨੀ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਦੀ ਹੈ। ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਜੇਕਰ ਇਹ ਕਹੀਏ ਕਿ ਦਰਿਆ ਨਹੀਂ ਸਗੋਂ ਸੁਨਾਮੀ ਲਹਿਰ ਚੱਲ ਰਹੀ ਹੈ ਨਸ਼ਿਆਂ ਦੀ ਤਾਂ ਗੱਲ ਕੁਥਾਂ ਨਹੀਂ ਹੋਵੇਗੀ।
ਅੰਮ੍ਰਿਤਸਰ ਦੇ ਨਜ਼ਦੀਕ ਮਕਬੂਲਪੁਰਾ ਪਿੰਡ ਹੁਣ ਤੱਕ ਨਸ਼ਿਆਂ ਵਿੱਚ ਐਨੇ ਗੱਭਰੂ ਗੁਆ ਚੁੱਕਾ ਹੈ ਕਿ ਇਸਨੂੰ ਅੱਜ-ਕੱਲ੍ਹ ਵਿਧਵਾਵਾਂ ਦੇ ਪਿੰਡ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ ਹੈ। ਕਿਉਂਕਿ ਇੱਥੇ ਲਗਭਗ ਹਰ ਘਰ ‘ਚੋਂ ਇੱਕ ਨੌਜਵਾਨ ਜਰੂਰ ਨਸ਼ਿਆਂ ਨੇ ਨਿਗਲਿਆ ਹੈ ਇਸ ਲਈ ਸੂਬੇ ਦੇ 75 ਪ੍ਰਤੀਸ਼ਤ ਨੌਜਵਾਨਾਂ ਦੇ ਨਸ਼ੇੜੀ ਹੋਣ ਦਾ ਇਲਜ਼ਾਮ ਗਲਤ ਨਹੀਂ ਹੈ।
ਕਿਸੇ ਸਮੇਂ ਸਿਰਫ ਅਫੀਮ, ਪੋਸਤ, ਡੋਡੇ, ਤੰਬਾਕੂ, ਸ਼ਰਾਬ ਆਦਿ ਰਵਾਇਤੀ ਨਸ਼ਿਆਂ ਦੀ ਵਰਤੋਂ ਪ੍ਰਚਲਿਤ ਸੀ। ਇਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਦਾ ਪ੍ਰਤੀਸ਼ਤ ਵੀ ਬਹੁਤ ਘੱਟ ਸੀ। ਕਿਸੇ ਪਿੰਡ ਵਿੱਚ ਪੰਜ-ਸੱਤ ਅਫੀਮ ਜਾਂ ਭੁੱਕੀ ਖਾਣ ਵਾਲੇ ਹੁੰਦੇ ਤੇ ਸਾਰੇ ਪਿੰਡ ਨੂੰ ਉਹਨਾਂ ਦਾ ਪਤਾ ਹੁੰਦਾ। ਮਖੌਲ ਨਾਲ ਉਹਨਾਂ ਦੇ ਨਾਂਅ ਪਿੱਛੇ ਲੋਕ ਮਿਹਰੂ ਪੋਸਤੀ, ਬਚਨਾ ਅਮਲੀ, ਛਿੰਦਾ ਫ਼ੀਮਚੀ ਆਦਿ ਸ਼ਬਦ ਲਾ ਕੇ ਗੱਲ ਕਰਦੇ ਸਨ।
ਅੱਜ-ਕੱਲ੍ਹ ਚਰਸ, ਗਾਂਜਾ, ਸਮੈਕ, ਹੈਰੋਇਨ, ਕੋਕੀਨ, ਚਿੱਟਾ ਅਤੇ ਤਰ੍ਹਾਂ-ਤਰ੍ਹਾਂ ਦੇ ਮੈਡੀਕਲ ਨਸ਼ਿਆਂ ਦੀ ਭਰਮਾਰ ਹੋ ਚੁੱਕੀ ਹੈ। ਸ਼ਰਾਬ ਨੂੰ ਤਾਂ ਸਰਕਾਰੀ ਨਸ਼ੇ ਦੇ ਤੌਰ ‘ਤੇ ਹੀ ਵੇਚਿਆ ਜਾ ਰਿਹਾ ਹੈ ਕਿਉਂ ਜੋ ਇਸਨੂੰ ਸਰਕਾਰੀ ਖਜ਼ਾਨਾ ਭਰਨ ਦਾ ਸਾਧਨ ਮੰਨਿਆ ਜਾਂਦਾ ਹੈ। ਨੌਜਵਾਨ ਕੁੜੀਆਂ ਵੀ ਤੇਜੀ ਨਾਲ ਨਸ਼ੇ ਦੀ ਗ੍ਰਿਫਤ ਵਿੱਚ ਆ ਰਹੀਆਂ ਹਨ। ਅੰਮ੍ਰਿਤਸਰ ਵਿੱਚ ਔਰਤਾਂ ਲਈ ਵੱਖਰਾ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਦੀ ਲੋੜ ਔਰਤ ਨਸ਼ੇੜੀਆਂ ਦੀ ਵਧ ਰਹੀ ਗਿਣਤੀ ਵੱਲ ਹੀ ਇਸ਼ਾਰਾ ਕਰ ਰਹੀ ਹੈ। ਨਸ਼ਿਆਂ ਦੀ ਮਾਰ ਹੇਠ ਆਏ ਨੌਜਵਾਨਾਂ ਦੇ ਪੁਨਰਵਾਸ ਲਈ ਵਿਆਪਕ ਯੋਜਨਾਬੰਦੀ ਦੀ ਲੋੜ ਹੈ ਉਹਨਾਂ ਨੂੰ ਅਪਰਾਧੀ ਦੀ ਬਜਾਏ ਪੀੜਤ ਮੰਨ ਕੇ ਇਲਾਜ ਹੋਣਾ ਚਾਹੀਦਾ ਹੈ। ਜਦਕਿ ਵੱਡੇ ਸਮੱਗਲਰਾਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਰਸੂਖਵਾਨਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆ ਕੇ ਮਿਸਾਲੀ ਸਜਾਵਾਂ ਦੇਣ ਦੀ ਲੋੜ ਹੈ
ਪਰਵਾਸ ਅਤੇ ਨਸ਼ਿਆਂ ਦੇ ਨਾਲ ਨੌਜਵਾਨੀ ਨਾਲ ਜੁੜਿਆ ਇੱਕ ਹੋਰ ਪੱਖ ਹੈ ਅੱਲ੍ਹੜਾਂ ਦਾ ਲੱਚਰ ਸੱਭਿਆਚਾਰ ਵਿੱਚ ਗਰਕਣਾ। ਅੱਜ ਨੌਜਵਾਨ ਸਾਡੇ ਅਮੀਰ ਸਾਹਿਤਕ, ਬੌਧਿਕ ਅਤੇ ਸੱਭਿਆਚਾਰਕ ਵਿਰਸੇ ਨਾਲੋਂ ਟੁੱਟ ਕੇ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਕਦਰਾਂ-ਕੀਮਤਾਂ ਤੋਂ ਸੱਖਣੀ ਖਪਤਕਾਰੀ ਮਾਨਸਿਕਤਾ ਦਾ ਧਾਰਨੀ ਹੁੰਦਾ ਜਾ ਰਿਹਾ ਹੈ। ਉਸ ਲਈ ਪੈਸਾ, ਸ਼ੋਹਰਤ ਅਤੇ ਐਸ਼ੋ-ਅਰਾਮ ਹੀ ਜਿੰਦਗੀ ਦੇ ਮਾਇਨੇ ਬਣ ਗਏ ਹਨ। ਲੱਚਰਤਾ ਦੇ ਪਸਾਰ ਵਿੱਚ ਅਜੋਕੀ ਗਾਇਕੀ ਅਤੇ ਇਲੈਕਟ੍ਰੋਨਿਕ ਮੀਡੀਆ ਦਾ ਬੜਾ ਵੱਡਾ ਰੋਲ ਹੈ। ਟੀ ਵੀ ਚੈਨਲਾਂ ‘ਤੇ ਅਜਿਹੇ ਗੀਤ ਪਰੋਸੇ ਜਾ ਰਹੇ ਹਨ ਜੋ ਕਿ ਪਰਿਵਾਰ ਵਿੱਚ ਬੈਠ ਕੇ ਦੇਖਣ ਸੁਨਣਯੋਗ ਨਹੀਂ ਹੁੰਦੇ। ਇਹਨਾਂ ਵਿੱਚ ਹਿੰਸਾ, ਖੁੱਲ੍ਹਾ ਜਿਨਸੀ ਪ੍ਰਗਟਾਵਾ, ਮੁੰਡੇ-ਕੁੜੀਆਂ ਦੀ ਬਾਗੀ ਤਬੀਅਤ, ਘਰੋਂ ਉਧਾਲੇ, ਸ਼ਰਾਬ ਦੀ ਵਰਤੋਂ, ਵੈਲੀਪੁਣਾ, ਝੂਠੀ ਅਣਖ ਆਦਿ ਦ੍ਰਿਸ਼ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਦੀ ਸੋਚ ‘ਤੇ ਬੜਾ ਮਾਰੂ ਅਸਰ ਪਾਉਂਦੇ ਹਨ। ਲੱਚਰ ਸੱਭਿਆਚਾਰ ਦੀ ਬਦੌਲਤ ਹੀ ਸਮਾਜ ਵਿੱਚ ਔਰਤ ਦਾ ਸਥਾਨ ਇੱਕ ਵਸਤੂ ਵਾਂਗ ਅੰਕਣ ਦੀ ਜਗੀਰੂ ਪ੍ਰਵਿਰਤੀ ਨੌਜਵਾਨਾਂ ਵਿੱਚ ਭਾਰੂ ਹੋ ਰਹੀ ਹੈ। ਜਿਸਦਾ ਨਤੀਜਾ ਔਰਤਾਂ ਖਿਲਾਫ ਵਧਦੇ ਜੁਰਮਾਂ ਦੇ ਰੂਪ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਸਾਡੇ ਸਾਹਮਣੇ ਆ ਰਿਹਾ ਹੈ। ਕੰਨਾਂ ਵਿੱਚ ਮੁੰਦਰਾਂ ਪਾ ਕੇ ਬੇਹੂਦਾ ਢੰਗ ਦੇ ਵਾਲਾਂ ਦੇ ਸਟਾਈਲ ਬਣਾਈ ਅਤੇ ਲੱਤਾਂ-ਬਾਹਾਂ ‘ਤੇ ਟੈਟੂ ਖਣਵਾਈ ਮੁੰਡੇ ਜੋ ਅਜਿਹੀ ਸ਼ਕਲੋ ਸੂਰਤ ਵਿੱਚ ਨੌਜਵਾਨ ਘੱਟ ਤੇ ਜੋਕਰ ਵਧੇਰੇ ਲੱਗਦੇ ਹਨ ਮੋਟਰਸਾਈਕਲਾਂ ‘ਤੇ ਬੇਵਜ੍ਹਾ ਘੁੰਮਦੇ ਆਮ ਨਜ਼ਰ ਆ ਰਹੇ ਹਨ।
ਜੇਕਰ ਰੋਗ ਜੜ੍ਹ ਵਿੱਚ ਹੋਵੇ ਤਾਂ ਸਿਰਫ ਪੱਤਿਆਂ ਦਾ ਇਲਾਜ ਕਰਕੇ ਪੌਦਾ ਠੀਕ ਨਹੀਂ ਕੀਤਾ ਜਾ ਸਕਦਾ। ਨੌਜਵਾਨਾਂ ਦੀ ਵਿਦੇਸ਼ਾਂ ਵੱਲ ਉਡਾਰੀ ਨੂੰ ਠੱਲ੍ਹਣ, ਨਸ਼ਿਆਂ ਦੀ ਦਲਦਲ ਤੋਂ ਬਚਾਉਣ, ਨਿਰਾਸ਼ਾ ਤੋਂ ਮੁਕਤੀ ਅਤੇ ਲੱਚਰ ਸੱਭਿਆਚਾਰ ਦੇ ਪ੍ਰਭਾਵ ਹੇਠੋਂ ਬਾਹਰ ਕੱਢਣ ਲਈ ਬਹੁਪੱਖੀ ਮੁਹਾਜ਼ ‘ਤੇ ਕੰਮ ਕਰਨ ਦੀ ਲੋੜ ਹੈ। ਇਸ ਵਿੱਚ ਸਰਕਾਰੀ ਤੇ ਅਰਧ-ਸਰਕਾਰੀ ਖੇਤਰਾਂ ਵਿੱਚ ਰੁਜ਼ਗਾਰਮੁਖੀ ਯੋਜਨਾਵਾਂ ਨੂੰ ਲਾਗੂ ਕਰਨਾ, ਸੈਕੰਡਰੀ ਪੱਧਰ ‘ਤੇ ਸਿੱਖਿਆ ਨੂੰ ਰੁਜ਼ਗਾਰਮੁਖੀ ਬਣਾਉਣ, ਉਦਯੋਗਿਕ ਸਿਖਲਾਈ ਕੇਂਦਰਾਂ ਤੇ ਬਹੁਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਮਿਆਰੀ ਸੁਧਾਰ ਕਰ ਕੇ ਅਤੇ ਖੇਤੀ ਪ੍ਰਧਾਨ ਸੂਬਾਈ ਆਰਥਿਕਤਾ ਦੇ ਅਨੁਕੂਲ ਖੇਤੀ ਅਧਾਰਿਤ ਸਨਅਤੀ ਇਕਾਈਆਂ ਅਤੇ ਸਹਾਇਕ ਧੰਦੇ ਵਿਕਸਿਤ ਕਰ ਕੇ ਅਤੇ ਪਿੰਡ ਪੱਧਰ ਤੱਕ ਲਾਇਬ੍ਰੇਰੀ ਸਹੂਲਤਾਂ ਦੇ ਵਿਸਥਾਰ ਆਦਿ ਯਤਨਾਂ ਨਾਲ ਨੌਜਵਾਨਾਂ ਨੂੰ ਕਾਫੀ ਹੱਦ ਤੱਕ ਮੌਜੂਦਾ ਨਿਰਾਸ਼ਤਾ ਦੀ ਦਸ਼ਾ ‘ਚੋਂ ਉਭਾਰ ਕੇ ਸਹੀ ਦਿਸ਼ਾ ਵੱਲ ਮੋੜਿਆ ਜਾ ਸਕਦਾ ਹੈ। ਮਾਪਿਆਂ ਨੂੰ ਵੀ ਬੱਚਿਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ, ਹੱਥੀਂ ਕਿਰਤ ਕਰਨ ਅਤੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਢੁੱਕਵੀਂ ਅਗਵਾਈ ਅਤੇ ਹੌਂਸਲਾ ਦੇਣਾ ਚਾਹੀਦਾ ਹੈ।
ਅੱਜ ਲੋੜ ਹੈ ਕਿ ਨੌਜਵਾਨ ਬਾਹਰ ਸਵਰਗ ਤਲਾਸ਼ਣ ਦੀ ਬਜਾਏ ਆਪਣੀ ਇਸੇ ਧਰਤੀ ਨੂੰ ਸਵਰਗ ਬਣਾਉਣ ਲਈ ਆਪਣੀ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰਨ। ਜਨਤਕ ਲਾਮਬੰਦੀ ਰਾਹੀਂ ਭਗਤ ਸਿੰਘ, ਸਰਾਭੇ ਅਤੇ ਗ਼ਦਰੀ ਬਾਬਿਆਂ ਦੇ ਸੁਫ਼ਨਿਆਂ ਵਾਲੀ ਅਜ਼ਾਦੀ ਮਿਹਨਤਕਸ਼ ਲੋਕਾਂ ਦੇ ਵਿਹੜਿਆਂ ਤੱਕ ਲਿਜਾਣ ਦੀ ਜੱਦੋ-ਜਹਿਦ ਵਿੱਚ ਨੌਜਵਾਨਾਂ ਨੂੰ ਮਿਸ਼ਾਲਚੀ ਬਣਨਾ ਚਾਹੀਦਾ ਹੈ।
ਕੁਲਦੀਪ ਸ਼ਰਮਾ ਖੁੱਡੀਆਂ
ਲੈਕਚਰਾਰ ਰਾਜਨੀਤੀ ਸ਼ਾਸਤਰ, ਖੁੱਡੀਆਂ ਗੁਲਾਬ ਸਿੰਘ, ਸ੍ਰੀ ਮੁਕਤਸਰ ਸਾਹਿਬ
ਮੋ. 94634-07874
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।