Ninder Ghugianvi - Sach Kahoon Punjabi
ਇਸੇ ਸਾਲ (2017 ) ਦੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਮੈਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ੍ਹ ਵਿਖੇ ਨਵ-ਨਿਯੁਕਤ ਪੀਸੀਐੱਸ ਅਫ਼ਸਰਾਂ ਨੂੰ ਲੈਕਚਰ ਦੇ ਕੇ ਹਾਲ ‘ਚੋਂ ਬਾਹਰ ਆਇਆ ਤਾਂ ਮੇਰੇ ਪਿੱਛੇ ਇੱਕ ਬਾਊ ਜੀ ਆ ਗਏ ਉਨ੍ਹਾਂ ਆਪਣੀ ਪਛਾਣ ਪਰੇਸ਼ ਗਾਰਗੀ ਦੱਸੀ ਤੇ ਆਖਣ ਲੱਗੇ, ”ਮੈਂ ਸ੍ਰੀ ਬਲਵੰਤ ਗਾਰਗੀ ਜੀ ਦਾ ਭਤੀਜਾ ਹਾਂ, ਹੁਣੇ ਤੁਸੀਂ ਸਾਨੂੰ ਲੈਕਚਰ ਦਿੱਤਾ ਐ, ਮੈਂ 2015 ਦਾ ਪੀਸੀਐੱਸ ਅਫ਼ਸਰ ਆਂ, ਮੈਨੂੰ ਖੁਸ਼ੀ ਐ ਕਿ ਤੁਸੀਂ ਮੇਰੇ ਤਾਇਆ ਜੀ ਬਾਰੇ ਕਿਤਾਬ ‘ਇੱਕ ਸੀ ਗਾਰਗੀ’ ਸੰਪਾਦਿਤ ਕੀਤੀ ਸੀ,ਉਹ ਕਿਤਾਬ ਮੇਰੇ ਕੋਲ ਹੈਗੀ ਐ”
ਗਾਰਗੀ ਜੀ ਦੇ ਭਤੀਜੇ ਦਾ ਇਉਂ ਅਚਾਨਕ ਮਿਲ ਜਾਣਾ ਮੈਨੂੰ ਸੱਚਮੁੱਚ ਦੀ ਖੁਸ਼ੀ ਦੇਣ ਵਾਲਾ ਸੀ ਖੜ੍ਹੇ- ਖੜ੍ਹੇ ਹੀ ਪਰੇਸ਼ ਗਾਰਗੀ ਨੇ ਦੱਸਿਆ ਕਿ 30 ਮਈ ਨੂੰ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਗਾਰਗੀ ਜੀ ਦੀ ਯਾਦ ‘ਚ ਭਾਰਤ ਸਰਕਾਰ ਵੱਲੋਂ ਡਾਕ ਟਿਕਟ ਜਾਰੀ ਕਰਵਾ ਦਿੱਤੀ ਹੈ, ਇਹ ਸਾਡੇ ਸਭਨਾਂ ਲਈ ਮਾਣ ਮੱਤੀ ਗੱਲ ਹੈ ਉਨ੍ਹਾਂ ਮੇਰਾ ਫੋਨ ਨੰਬਰ ਲੈ ਕੇ ਸੇਵ ਕੀਤਾ ਤੇ ਝੱਟ ‘ਚ ਹੀ ਡਾਕ ਟਿਕਟ ਜਾਰੀ ਕਰਨ ਵਾਲੇ ਸਮਾਰੋਹ ਦੀਆਂ ਕੁਝ ਝਲਕਾਂ ਵਟਸਐਪ ਕਰ ਦਿੱਤੀਆਂ ਕਿਰਨ ਖੇਰ ਨੇ ਮਾਣ ਨਾਲ ਆਪਣੇ ਭਾਸ਼ਣ ‘ਚ ਕਿਹਾ ਕਿ ਮੈਂ ਗਾਰਗੀ ਜੀ ਨਾਲ ਨਾਟਕ ਕੀਤੇ,ਉਨ੍ਹਾਂ ਦੀ ਵਿਦਿਆਰਥਣ ਰਹੀ ਹਾਂ, ਉਹ ਮੇਰੇ ਮੁੱਢਲੇ ਪ੍ਰੇਰਣਾਸਰੋਤ ਸਨ ਡਾਕ ਟਿਕਟ ਜਾਰੀ ਕਰਨ ਵਾਲਾ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਇਆ ਇਸ ਮੌਕੇ ਗਾਰਗੀ ਜੀ ਦੇ ਨਾਟਕ ਵੀ ਖੇਡੇ ਗਏ ਇਹ ਝਲਕਾਂ ਦੇਖਦਾ ਮੈਂ ਪ੍ਰਸੰਨ ਹੋ ਰਿਹਾ ਸਾਂ ਕਿ ਮੇਰੇ ਚਹੇਤੇ ਲੇਖਕ ਬਲਵੰਤ ਗਾਰਗੀ ਜੀ ਦੀ ਯਾਦ ‘ਚ ਕੋਈ ਨਿੱਗਰ ਉਪਰਾਲਾ ਹੋਇਆ ਹੈ, ਸ਼ੁੱਭ ਸ਼ਗਨ ਹੈ ਇਹ
ਮੈਂ ਇਹ ਵੀ ਕਦੀ ਨਹੀਂ ਸੀ ਸੋਚਿਆ ਕਿ ਕਦੇ ਗਾਰਗੀ ਜੀ ਦਾ ਕੋਈ ਸਕਾ ਸੋਧਰ ਮੈਨੂੰ ਇੰਜ ਮਿਲ ਪਵੇਗਾ ਪਰੇਸ਼ ਦੀ ਮਿਲਣੀ ‘ਚ ਅਪਣੱਤ ਤੇ ਨਿੱਘ ਸੀ ਪਰੇਸ਼ ਦੇ ਪਿਤਾ ਸ੍ਰੀ ਰਾਮ ਨਾਥ ਗਾਰਗੀ ਜੀ ਦੇ ਛੋਟੇ ਭਰਾ ਸਨ ਮੈਨੂੰ ਯਾਦ ਆਇਆ ਕਿ ਗਾਰਗੀ ਨੇ ਆਪਣੀ ਪੁਸਤਕ ‘ਕਾਸ਼ਨੀ ਵਿਹੜਾ’ ‘ਚ ਰਾਮ ਨਾਥ ਦੀ ਮੌਤ ‘ਤੇ ਆਪਣੀ ਬਠਿੰਡਾ ਫੇਰੀ ਸਮੇਂ ਘਰ ਦੇ ਸੋਗੀ ਦ੍ਰਿਸ਼ ਨੂੰ ਬੜੀ ਕਲਾਤਮਿਕਤਾ ਨਾਲ ਇਉਂ ਚਿਤਰਿਆ ਸੀ, ਮੈਂ ਆਪਣੇ ਟੀਵੀ ਸੀਰੀਅਲ ਦੀ ਸ਼ੂਟਿੰਗ ਕਰ ਰਿਹਾ ਸਾਂ, ਜਦੋਂ ਖ਼ਬਰ ਮਿਲੀ ਕਿ ਮੇਰੇ ਛੋਟੇ ਭਰਾ ਰਾਮ ਨਾਥ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਮਰ ਗਿਆ ਮੈਂ ਸ਼ਟਿੰਗ ਵਿੱਚੇ ਛੱਡ ਕੇ ਉਸੇ ਵੇਲੇ ਬਠਿੰਡੇ ਚਲਾ ਗਿਆ ਫਿਲਮ ਗਲੈਮਰ ਛੱਡ ਕੇ ਮੈਂ ਰਾਖ ਦੀ ਢੇਰੀ ਦੀ ਦੁਨੀਆਂ ‘ਚ ਆ ਗਿਆ ਮਨੁੱਖ ਦੀ ਅੰਤਮ ਸੱਚਾਈ ਚੌਦਾਂ ਦਿਨ ਦਾ ਸੋਗ, ਦੂਰ ਨੇੜ ਦੇ ਸਭ ਰਿਸ਼ਤੇਦਾਰ ਮਕਾਣੇ ਆਏ ਤੀਵੀਆਂ ਗਲੀ ਦੇ ਮੋੜ ‘ਤੇ ਛਾਤੀਆਂ ਪਿੱਟ ਕੇ ਧਾਹਾਂ ਮਾਰਦੀਆਂ ਘਰ ਵਿੱਚ ਦਾਖਲ ਹੋਈਆਂ ਉੱਚੀ-ਉੱਚੀ ਵੈਣ ਪਾਉਂਦੀਆਂ ਤੇ ਆਪਣੇ ਰਿਸ਼ਤੇ ਤੇ ਸਾਕ ਦਾ ਐਲਾਨ ਕਰਦੀਆਂ,ਭੁੱਬਾਂ ਮਾਰਦੀਆਂ ਗਲੇ ਮਿਲ ਕੇ ਰੋਈਆਂ
ਸਾਡੀ ਬਰਾਦਰੀ ਦੀ ਮਰਾਸਣ ਨੇ, ਜਿਸਦੇ ਅਗਲੇ ਦੋ ਦੰਦ ਟੁੱਟੇ ਹੋਏ ਸਨ, ਵਿਹੜੇ ‘ਚ ਖੜ੍ਹੀ ਹੋ ਕੇ ਸਿਆਪਾ ਕਰਵਾਇਆ ਕੰਵਾਰੀਆਂ ਕੁੜੀਆਂ ਨੂੰ ਇਜਾਜ਼ਤ ਨਹੀਂ ਸੀ ਇਸ ਵਿੱਚ ਸ਼ਾਮਲ ਹੋਣ ਦੀ ਤੀਵੀਆਂ ਕਾਲੇ ਘੱਗਰੇ ਪਾਈ ਘੇਰੇ ‘ਚ ਖੜ੍ਹੀਆਂ ਸਨ ਤੇ ਮਰਾਸਣ ਵਿਚਕਾਰ ਖੜ੍ਹੀ ਸਿਆਪੇ ਦੇ ਅਸੂਲਾਂ ਮੁਤਾਬਕ ਹੁਕਮ ਦੇ ਰਹੀ ਸੀ ਤੀਵੀਆਂ ਨੇ ਚਿੱਟੇ ਦੁਪੱਟੇ ਲਾਹ ਕੇ ਸੁੱਟ ਦਿੱਤੇ ਤੇ ਗੁੱਤਾਂ ਖੋਲ੍ਹ ਲਈਆਂ ਮਰਾਸਣ ਦੇ ਇਸ਼ਾਰੇ ‘ਤੇ ਵੈਣ ਪਾਉਂਦੀਆਂ ਹੋਈਆਂ ਉਹ ਇਸ ਭਿਆਨਕ ਸਮੂਹ ਰੁਦਨ ਦੀ ਚਾਲ, ਕਦੇ ਤਿੱਖੀ, ਕਦੇ ਮੱਧਮ ਤੇ ਕਦੇ ਅਚਾਨਕ ਉੱਚੀ ਕਰਦੀਆਂ ਉਨ੍ਹਾਂ ਨੇ ਛਾਤੀਆਂ ਪਿੱਟੀਆਂ, ਦੁਹੱਥੜਾਂ ਮਾਰੀਆਂ, ਗੱਲ੍ਹਾਂ ਝਾੜੀਆਂ ਤੇ ਸਿਰਾਂ ਦੇ ਵਾਲ ਖੋਹਦੀਆਂ ਹੋਈਆਂ ਨੇ ਕੂਕਾਂ ਮਾਰੀਆਂ
ਜਦ ਉਹ ਰੋ ਚੁੱਕੀਆਂ ਤਾਂ ਦੂਜੇ ਕਮਰੇ ‘ਚ ਭੁੰਜੇ ਬੈਠ ਕੇ ਰਾਮ ਨਾਥ ਦੀ ਮੌਤ ਦੀਆਂ ਗੱਲਾਂ ਕਰਨ ਲੱਗੀਆਂ,ਰਾਮ ਨਾਥ ਦੀਆਂ ਛੇਕੜਲੀਆਂ ਘੜੀਆਂ ਦੀਆਂ ਗੱਲਾਂ ਵਿਚਾਰਾ ਛੋਟੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ, ਟੈਲੀਫੋਨ ‘ਤੇ ਹੁਕਮ ਦੇ ਰਿਹਾ ਸੀ ਬੈਂਡ ਵਾਜੇ ਵਾਲੇ ਨੂੰ ਕਿ ਜਰਨੈਲੀ ਬੈਂਡ ਪਟਿਆਲੇ ਤੋਂ ਆਵੇ ਉਸ ਵੇਲੇ ਉਸਦੀ ਛਾਤੀ ਦੇ ਖੱਬੇ ਪਾਸੇ ਚੀਸ ਉੱਠੀ ਤੇ ਟੈਲੀਫੋਨ ਦਾ ਚੋਗਾ ਹੱਥੋਂ ਡਿੱਗ ਪਿਆ ਉਸਨੂੰ ਸਟਰੈਚਰ ‘ਤੇ ਪਾ ਕੇ ਡਾਕਟਰ ਮੋਹਨ ਲਾਲ ਦੇ ਹਸਪਤਾਲ ਲਿਜਾਣ ਲੱਗੇ ਤਾਂ ਉਸ ਜ਼ਿੱਦ ਕੀਤੀ ਕਿ ਉਹ ਤੁਰ ਕੇ ਜਾਵੇਗਾ ਬਸ! ਇਹ ਜ਼ਿੱਦ ਹੀ ਲੈ ਬੈਠੀ ਉਸਨੂੰ ਸਭ ਕੁਝ ਤੁਰ ਗਿਆ ਉਸਦੇ ਨਾਲ ਹੀ, ਸ਼ਾਦੀ ਦੀਆਂ ਤਿਆਰੀਆਂ, ਸਿਹਰੇ, ਫੁੱਲਾਂ ਦੇ ਹਾਰ ਤੇ ਬੈਂਡ ਵਾਜੇ, ਸਭ ਕੁਝ, ਮੌਤ ਅੱਗੇ ਕੀਹਦਾ ਹੈ ਜ਼ੋਰ ਭਾਈ?
ਇੱਕ ਦਿਨ, ਪਰੇਸ਼ ਗਾਰਗੀ ਨੇ ਫੋਨ ‘ਤੇ ਇੱਕ ਹੋਰ ਖੁਸ਼ਖ਼ਬਰੀ ਸਾਂਝੀ ਕੀਤੀ ਕਿ ਪੰਜਾਬ ਯੂਨੀਵਰਸਿਟੀ ‘ਚ ਗਾਰਗੀ ਜੀ ਜਿਹੜੇ ਘਰ ਡਬਲਿਊ-11 ‘ਚ ਰਹਿੰਦੇ ਰਹੇ, ਉਸ ਘਰ ਨੂੰ ਇੱਕ ਵਿਲੱਖਣ ਥਿਏਟਰ  ਮਿਊਜ਼ਿਅਮ ਦੇ ਰੂਪ ‘ਚ ਸੰਭਾਲਿਆ ਜਾ ਰਿਹਾ ਹੈ ਉਥੇ ਸਿਰਫ਼ ਗਾਰਗੀ ਜੀ ਦੀਆਂ ਤਸਵੀਰਾਂ ਜਾਂ ਕਿਤਾਬਾਂ ਦੀ ਪ੍ਰਦਰਸ਼ਨੀ ਹੀ ਨਹੀਂ ਹੋਵੇਗੀ ਸਗੋਂ ਨਾਟਕ ਦੀ ਤਕਨੀਕ,ਗਾਰਗੀ ਦੀਆਂ ਨਾਟ-ਜੁਗਤਾਂ ਨੂੰ ਨਾਟ-ਵਿਦਿਆਰਥੀ, ਖੋਜਾਰਥੀ ਤੇ ਕਲਾਕਾਰ ਨੇੜਿਓਂ ਸਮਝ ਸਕਣਗੇ ਤੇ ਉਥੇ ਖੋਜਾਂ ਕਰਨਗੇ ਇਸ ਨੇਕ ਕਾਰਜ ਲਈ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰੁਣ ਕੁਮਾਰ ਗਰੋਵਰ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਉਪਰਾਲੇ ਕਰਨ ਲੱਗੀਆਂ ਹੋਈਆਂ ਹਨ ਪਰੇਸ਼ ਜੀ ਤੋਂ ਇਹ ਜਾਣ ਕੇ ਮੈਨੂੰ ਯਾਦ ਆਇਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਗਾਰਗੀ ਜੀ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਹੋਈ ਸੀ ਸਦਾ ਲਈ ਰਹਿਣ ਵਾਸਤੇ ਯੂਨੀਵਰਸਟੀ ‘ਚ ਘਰ ਨੰਬਰ (ਸੀ-2) ਤੇ ਇੱਕ ਸਹਾਇਕ ਵੀ ਦਿੱਤਾ ਹੋਇਆ ਸੀ, ਜੋ ਉਨ੍ਹਾਂ ਦੇ ਲੇਖਣ ਕਾਰਜ ‘ਚ ਉਨ੍ਹਾਂ ਦੀ ਸਹਾਇਤਾ ਕਰੇ ਚਾਹੇ ਉਹ ਟਾਈਪ ਕਰਵਾਉਣ ਜਾਂ ਡਿਕਟੇਟ ਕਰਵਾਉਣ, (ਅਜਿਹੀ ਸੁਵਿਧਾ ਪੰਜਾਬੀ ਦੇ ਉੱਘੇ ਵਿਦਵਾਨ ਲੇਖਕ ਪ੍ਰੋ. ਕਿਰਪਾਲ ਸਿੰਘ ਕਸੇਲ ਨੂੰ ਵੀ ਮਿਲੀ ਹੋਈ ਸੀ ਯੂਨੀਵਰਸਿਟੀ ਨੇ ਸ਼ਿਵ ਬਟਾਲਵੀ ਦੇ ਸਪੁੱਤਰ ਮਿਹਰਬਾਨ ਬਟਾਲਵੀ ਨੂੰ ਕਸੇਲ ਜੀ ਦਾ ਸਹਾਇਕ ਲਾਇਆ ਸੀ, ਜੋ ਉਨ੍ਹੀਂ ਦਿਨੀਂ ਯੂਨੀਵਰਸਿਟੀ ਦੇ ਸਾਹਿਤ ਅਧਿਐਨ ਵਿਭਾਗ ‘ਚ ਕਾਰਜਸ਼ੀਲ ਸੀ)
ਬਠਿੰਡਾ ਦੇ ਰੋਜ਼ ਗਾਰਡਨ ‘ਚ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਦੀ ਸਥਾਪਨਾ ਨਾਲ ਹੁਣ ਉੱਥੇ ਹਮੇਸ਼ਾ ਰੌਣਕ ਲੱਗੀ ਰਹਿੰਦੀ ਹੈ  ਹਫ਼ਤਾ ਭਰ ਨਾਟਕ ਮੇਲੇ ਹੁੰਦੇ ਰਹਿੰਦੇ ਹਨ ਨਾਟਿਯਮ ਜੈਤੋ ਵੱਲੋਂ ਇਹ ਉਪਰਾਲਾ ਕੀਤਾ ਗਿਆ  ਦਿੱਲੀ ਸੰਗੀਤ ਨਾਟਕ ਪਟਿਆਲਿਓਂ ਬਠਿੰਡੇ ਬਲਵੰਤ ਗਾਰਗੀ ਓਪਨ ਏਅਰ ਥਿਏਟਰ ‘ਚ ਪਧਾਰੇ
ਗਾਰਗੀ ਜੀ ਦਾ ‘ਹੀਰ ਰਾਝਾਂ’ ਖੇਡਿਆ ਗਿਆ ਹੋਰ ਤਾਂ ਹੋਰ ਗਾਰਗੀ ਜੀ ਦੇ ਪਿੰਡ ਸ਼ਹਿਣੇ ਤੋਂ ਪੰਚ-ਸਰਪੰਚ ਤੇ ਹੋਰ ਪਤਵੰਤੇ ਬਸ ਭਰਕੇ ਨਾਟਕ ਵੇਖਣ ਆਏ ਤੇ ਇਹ ਵੀ ਵਾਅਦਾ ਕਰਕੇ ਗਏ ਕਿ ਪਿੰਡ ਵਾਲੇ ਥਾਂ ਦੇਣ ਨੂੰ ਤਿਆਰ ਨੇ, ਚੰਗਾ ਹੋਵੇ ਜੇ ਗਾਰਗੀ ਜੀ ਦੀ ਕੋਈ ਯਾਦਗਾਰ ਉੱਥੇ ਸਥਾਪਤ ਕੀਤੀ ਜਾਵੇ  ਚਾਹੇ ਪੁਰਾਣੇ ਖੰਡਰਨੁਮਾ ਸਥਾਨ ਨੂੰ ਹੀ ਕਿਉਂ ਨਾ ਸੰਵਾਰ ਲਿਆ ਜਾਵੇ ਦਿੱਲੀ ਵਾਲੀ ਟੀਮ ਸਮੇਤ ਗਾਰਗੀ ਜੀ ਦੀ ਭਤੀਜੀ ਅਮਿਤਾ ਮੋਹਨ (ਰਾਮ ਨਾਥ ਦੀ ਪੁੱਤਰੀ) ਸ਼ਹਿਣੇ ਗਏ ਤੇ ਉਸ ਸਥਾਨ ਦਾ ਜਾਇਜ਼ਾ ਲਿਆ ਪਿੰਡ ਵਾਲਿਆਂ ਨੇ ਸਾਰੀ ਟੀਮ ਤੇ ਅਮਿਤਾ ਦਾ ਦਿਲੋਂ ਮਾਣ ਸਨਮਾਨ ਕੀਤਾ
2003 ‘ਚ ਗਾਰਗੀ ਬਾਰੇ ਸੰਪਾਦਤ ਮੇਰੀ ਪੁਸਤਕ ‘ਇੱਕ ਸੀ ਗਾਰਗੀ’ ਦਾ ਤੀਜਾ ਐਡੀਸ਼ਨ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਛਾਪਿਆ ਹੈ ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਨੇ ਐਮ.ਏ ਸਹਾਇਕ ਪੁਸਤਕਾਂ ‘ਚ ਸ਼ਾਮਲ ਕੀਤੀ ਸੀ ਆਪਣੀ ਨਵੀਂ ਪੁਸਤਕ ‘ਮੋਏ ਮਿੱਤਰਾਂ ਦਾ ਮੋਹ’ ਵਿੱਚ ਗਾਰਗੀ ਬਾਰੇ ਲਿਖ ਕੇ ਆਪਣੇ ਆਪ ਨੂੰ ਹੌਲ਼ਾ-ਹੌਲ਼ਾ ਹੋਇਆ ਮਹਿਸੂਸ ਕਰਦਾ ਹਾਂ
ਨਿੰਦਰ ਘੁਗਿਆਣਵੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਧੂ ਦੀ ਦਰਿਆਦਿਲੀ ਨੇ ਮਨ ਮੋਹੇ
ਨਵਜੋਤ ਸਿੰਘ ਸਿੱਧੂ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਮਿਲਿਆ ਤੇ ਹੁਣ ਲਗਾਤਾਰ ਚਾਰ-ਪੰਜ ਵਾਰੀ ਮਿਲਣ ਦਾ ਮੌਕਾ ਇਸ ਲਈ ਬਣਿਆ ਹੈ ਜਦ ਉਨ੍ਹਾਂ ਨੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ-ਸਪਾਟਾ ਵਿਭਾਗ ਦਾ ਮੰਤਰੀ ਹੁੰਦਿਆਂ ਪੰਜਾਬ ਦੀ ਸੱਭਿਆਚਾਰਕ ਨੀਤੀ ਘੜਨ ਵਾਸਤੇ ਲੇਖਕਾਂ, ਕਲਾਕਾਰਾਂ ਤੇ ਇਸ ਖੇਤਰ ਦੇ ਚੁਣਵੇਂ ਬੰਦਿਆਂ ਨੂੰ ਚੰਡੀਗੜ੍ਹ ਪੰਜਾਬ ਭਵਨ ‘ਚ ਇਕੱਠਿਆਂ ਕੀਤਾ ਤੇ ਲੰਮੇ ਵਿਚਾਰ-ਵਟਾਂਦਰੇ ਤੋਂ ਬਾਦ ਪੰਜਾਬ ਦੀ ਸੱਭਿਆਚਾਰਕ ਨੀਤੀ ਬਣਾਉਣ ਬਾਰੇ ਇੱਕ ਖਰੜਾ ਤਿਆਰ ਕਰਵਾਇਆ  ਖਰੜੇ ਦੀ ਸੋਧ-ਸੁਧਾਈ ਲਈ ਮੁੜ ਵਿਚਾਰ ਜਾਣੇ ਗਏ ਹਨ ਤੇ ਇਸ ਵੇਲੇ ਇਹ ਕੰਮ ਪੰਜਾਬ ਦਾ ਸੱਭਿਆਚਾਰਕ ਮਹਿਕਮਾ ਪੂਰੀ ਚੁਸਤੀ-ਫੁਰਤੀ ਨਾਲ ਕਰ ਰਿਹਾ ਹੈ
ਸਿੱਧੂ ਦਾ ਕਹਿਣਾ ਹੈ ਕਿ ਉਹਨੇ ਜੋ ਮਨ ਵਿੱਚ ਧਾਰ ਲਿਆ ਹੈ, ਉਹ ਹੋ ਕੇ ਰਹੇਗਾ ਤੇ ਉਹ ਕਰ ਕੇ ਵਿਖਾਏਗਾ ਜਿੱਥੋਂ ਤੀਕ ਮੇਰੀ ਜਾਣਕਾਰੀ ਹੈ ਕਿ ਪੰਜਾਬ ਦੇ ਸੱਭਿਆਚਾਰਕ ਮਹਿਕਮੇ ਨੂੰ ਭਾਸ਼ਾ ਵਿਭਾਗ ਦੇ ਮਹਿਕਮੇ ਵਾਂਗ ਲੋਕੀ ਮਹਿਕਮਾ ਹੀ ਨਹੀਂ ਸਮਝਦੇ, ਹੁਣ ਸਮਝਣ ਲੱਗ ਜਾਣਗੇ ਮੀਟਿੰਗਾਂ ਦੌਰਾਨ ਸਿੱਧੂ ਨੇ ਹਰ ਇੱਕ ਨੂੰ ਪੂਰਾ-ਪੂਰਾ ਸੁਣਿਆ ਹੈ, ਉਹ ਕਾਹਲਾ ਰਤਾ ਵੀ ਨਹੀਂ ਪਿਆ
ਉਸ ਨੇ ਤਾਂ ਇੱਕ ਮੀਟਿੰਗ ‘ਚ ਇਹ ਵੀ ਆਖਿਆ, ਤੁਸੀਂ ਸਾਰੇ ਮੈਥੋਂ ਵੱਡੇ ਹੋ ਤੇ ਆਦਰਯੋਗ ਹੋ, ਮੈਂ ਭੁੱਲਣਹਾਰ ਹਾਂ, ਮੈਂ ਗਲਤੀ ਵੀ ਕਰਾਂ ਤਾਂ ਸਿਰ ‘ਤੇ ਹੱਥ ਰੱਖਣਾ, ਤੁਸੀਂ ਕਿਸੇ ਨੇ ਰੁੱਸਣਾ ਨਹੀਂ, ਜੇ ਕੋਈ ਰੁੱਸ ਵੀ ਜਾਊ ਤਾਂ ਮੈਂ ਘਰ ਜਾ ਕੇ ਮਨਾਊਂਗਾ ਉਸਦੇ ਏਨਾ ਕਹਿਣ ‘ਤੇ ਆਵਾਜ਼ਾਂ ਉੱਠੀਆਂ ਕਿ ਅਸੀਂ ਤਾਂ ਅੱਜ ਹੀ ਰੁੱਸਦੇ ਆਂ, ਏਨੇ ਨਾਲ ਤੁਸੀਂ ਸਾਡੇ ਘਰ ਤਾਂ ਆ ਜਾਉਗੇ ਮੀਟਿੰਗਾਂ ‘ਚ ਹਾਸਾ-ਠੱਠਾ ਵੀ ਹੁੰਦਾ ਰਿਹਾ ਤੇ ਗੰਭੀਰਤਾ ਵੀ ਹਾਵੀ ਰਹੀ ਹੈ ਸਿੱਧੂ ਨਾ ਕਿਸੇ ਮੀਟਿੰਗ ਦੇ ਵਿਚਕਾਰੋਂ ਉਠਕੇ ਗਿਆ ਤੇ ਨਾ ਫੋਨ ਸੁਣਿਆ ਪਰ ਲੱਤਾਂ ਖਿੱਚਣ ਵਾਲੇ ਲੱਤਾਂ ਵੀ ਖਿੱਚਦੇ ਰਹੇ ਹਨ
ਇਹ ਪਹਿਲੀ ਵਾਰੀ ਹੋਇਆ ਕਿ ਕੋਈ ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਪੰਜਾਬ ਦੇ  ਸੱਭਿਆਚਾਰ ਬਾਰੇ ਵੀ ਫਿਕਰਮੰਦ ਹੋਇਆ ਹੈ ਤੇ ਸੁਸਤਾ ਰਹੇ ਮਹਿਕਮੇ ‘ਚ ਜਾਨ ਪਈ ਹੈ ਪਹਿਲੇ ਮੰਤਰੀ ਸੁਸਤ ਹੀ ਰਹੇ ਹਨ ਉਹ ਸੋਚਦੇ ਰਹੇ ਕਿ ਸੱਭਿਆਚਾਰ ਦੀ ਗੱਲ ਕਰ ਕੇ ਕਮਲੇ-ਰਮਲੇ ਅਖਵਾਵਾਂਗੇ ਸਿੱਧੂ ਨੇ ਦੋ ਆਹਲਾ ਤੇ ਨੇਕ ਅਫ਼ਸਰ ਆਪਣੇ ਨਾਲ ਜੋੜੇ ਹਨ, ਸਕੱਤਰ ਸ.੍ਰ ਜਸਪਾਲ ਸਿੰਘ ਆਈਏਐਸ ਤੇ ਡਾਇਰੈਕਟਰ ਸ੍ਰ.ਸ਼ਿਵਦੁਲਾਰ ਸਿੰਘ ਢਿੱਲੋਂ ਆਈਏਐਸ ਇਸ ਵਾਰ ਦੇ ਬੱਜਟ ‘ਚ ਸੱਭਿਆਚਾਰ ਤੇ ਸੈਰ-ਸਪਾਟਾ ਲਈ 26 ਕਰੋੜ ਦਾ ਬੱਜਟ ਵੀ ਪਾਸ ਕਰਵਾ ਲਿਆ ਗਿਆ ਹੈ ਸੋ, ਜੇ ਕੁਝ ਅੱਛਾ ਹੋਣ ਲੱਗਿਆ ਹੈ ਤਾਂ ਸਾਨੂੰ ਸਭ ਨੂੰ ਸਲਾਹੁਤਾ ਤੇ ਹੌਸਲਾ ਅਫ਼ਜਾਈ ਕਰਨੀ ਬਣਦੀ ਹੈ
9 ਜੂਨ ਦੇ ਅਖ਼ਬਾਰਾਂ ‘ਚ ਖਬਰ ਸੀ ਕਿ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਪੰਜਾਬ ਸਰਕਾਰ ਵੱਲੋਂ ਮੁਫਤ ਇਲਾਜ ਕਰਵਾਏ ਜਾਣ ਦੇ ਐਲਾਨ ਤੋਂ ਬਾਦ ਪੰਜਾਬ ਦੇ ਸਿੱਖਿਆ ਤੇ ਸਿਹਤ ਮੰਤਰੀ ਆਨਾ-ਕਾਨੀ ਕਰਨ ਲੱਗੇ ਹਨ ਇਸੇ ਦਿਨ ਹੀ ਗਿਆਰਾਂ ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੇਖਕਾਂ ਤੇ ਕਲਾਕਾਰਾਂ ਦੀ ਮੀਟਿੰਗ ਸੱਦੀ ਹੋਈ ਸੀ ਮੈਂ ਵੀ ਇਸ ਮੀਟਿੰਗ ‘ਚ ਭਾਗ ਲੈਣ ਲਈ ਪੁੱਜਾ ਹੋਇਆ ਸਾਂ ਤੇ ਸਿੱਧੂ ਹੋਰਾਂ ਨਾਲ ਸਾਡੀ ਇਹ ਚੌਥੀ ਮੀਟਿੰਗ ਸੀ ਪੰਜਾਬ ਦੀ ਸੱਭਿਆਚਾਰਕ ਨੀਤੀ ਘੜਨ ਬਾਰੇ ਖਬਰ ਪੜ੍ਹਨ ਮਗਰੋਂ ਮੈਂ ਇਹ ਪੱਕਾ ਧਾਰ ਲਿਆ ਕਿ ਔਲਖ ਸਾਹਿਬ ਵਾਲਾ ਮੁੱਦਾ ਮੈਂ ਇਸ ਮੀਟਿੰਗ ‘ਚ ਚੁੱਕਾਗਾਂ
ਜਦ ਮੇਰੇ ਬੋਲਣ ਦੀ ਵਾਰੀ ਆਈ, ਤਾਂ ਮੈਂ ਕਿਹਾ, ‘ਅੱਜ ਔਲਖ ਸਾਹਿਬ ਬਾਰੇ ਖਬਰ ਲੱਗੀ ਹੈ,ਸਿੱਧੂ ਸਾਹਿਬ, ਆਹ ਨਾਟਕਾਂ ਵਾਲੇ ਸਾਹਮਣੇ ਬੈਠੇ ਨੇ (ਏਨਾ ਆਖਣ ‘ਤੇ ਕੋਈ ਵੀ ਨਹੀਂ ਬੋਲਿਆ) ਕੱਲ੍ਹ ਔਲਖ ਸਾਹਬ ਨੂੰ ਫੋਰਟਿਸ ‘ਚੋਂ ਰਿਲੀਵ ਕਰਨਾ ਹੈ ਪਰ ਉਨ੍ਹਾਂ ਉਨੀਂ ਲੱਖ ਦਾ ਬਿੱਲ ਉਨ੍ਹਾਂ ਦੇ ਪਰਿਵਾਰ ਦੇ ਹੱਥ ਫੜਾ ਦਿੱਤਾ ਹੈ, ਬੀਬੀ ਅਰੁਣਾ ਚੌਧਰੀ ਤੇ ਬ੍ਰਹਮ ਮਹਿੰਦਰਾ ਜੀ ਕਹਿ ਕੇ ਆਏ ਸਨ ਕਿ ਅਸੀਂ ਸਰਕਾਰ ਵੱਲੋਂ ਮੁਫਤ ਇਲਾਜ ਕਰਵਾਵਾਂਗੇ , ਹੁਣ ਸਰ , ਜੇ ਕਰਨਾ ਹੀ ਨਹੀਂ ਸੀ ਤਾਂ ਕਹਿਣ ਦੀ ਕੀ ਲੋੜ ਸੀ ਜਦ ਪਰਿਵਾਰ ਨੇ ਸਰਕਾਰ ਦਾ ਹਵਾਲਾ ਦਿੱਤਾ ਤਾਂ ਹਸਪਤਾਲ ਕਹਿ ਰਿਹੈ ਕਿ ਸਰਕਾਰ ਨੇ ਤਾਂ ਜ਼ੁਬਾਨੀ ਕਿਹਾ ਸੀ, ਲਿਖਤੀ ਨਹੀਂ, ਹੁਣ ਉੱਥੇ ਚੱਕਰ ਪੈ ਰਿਹੈ, ਮੰਤਰੀ ਜੀ ਦਾ ਫੋਨ ਬੰਦ ਆ ਰਿਹੈ, ਸਿੱਧੂ ਸਾਹਿਬ ਤੁਹਾਡੀ ਜੋ ਲੋਕਾਂ ‘ਚ ਇਮੇਜ ਹੈ , ਤੇ ਜੋ ਹੁਣ ਬਣ ਰਹੀ ਕਿ ਸਿੱਧੂ ਸਾਹਿਬ ਪੰਜਾਬ ਦੇ ਸੱਭਿਆਚਾਰ ਦੀ ਬੜੌਤਰੀ ਲਈ ਸਰਗਰਮ ਹੋ ਗਏ ਹਨ, ਲੋਕਾਂ ਵਿੱਚ ਅੱਛਾ ਸੁਨੇਹਾ ਜਾ ਰਿਹੈ  ਸਰ, ਤੁਸੀਂ ਸੱਭਿਆਚਾਰ ਦੇ ਮੰਤਰੀ ਹੋ , ਤੁਹਾਨੂੰ ਔਲਖ ਸਾਹਬ ਦਾ ਹਾਲ ਚਾਲ ਪੁੱਛਣ ਲਈ ਜਰੂਰ ਜਾਣਾ ਚਾਹੀਦਾ ਸੀ, ਸਰ ਤੁਸੀਂ ਔਲਖ ਸਾਹਬ ਦਾ ਪਤਾ ਲੈ ਕੇ ਆਉਂਦੇ ਤੇ ਕੋਈ ਹੱਲ ਕੱਢਦੇ
ਸਾਰੀ ਗੱਲ ਸੁਣ ਕੇ ਸਿੱਧੂ ਆਖਣ ਸਾਹਬ ਲੱਗੇ , ਵੇਖੋ, ਜੋ ਪਹਿਲਾਂ ਦੋ ਲੱਖ ਪੰਜਾਬ ਸਰਕਾਰ ਨੇ ਦਿੱਤੈ, ਜਾਂ ਔਲਖ ਸਾਹਿਬ ਦੇ ਪਰਿਵਾਰ ਨੇ ਖਰਚਿਆ , ਬਾਕੀ ਰਹਿੰਦਾ ਮੈਂ ਹੁਣੇ ਤੈਨੂੰ ਚੈੱਕ ਦੇ ਦਿੰਦਾਂ ਹਾਂ, ਤੂੰ ਜਾ ਕੇ ਦੇ ਆ   ਏਨੀ ਸੁਣ ਕੇ ਜਿਹੜੇ ਚੁੱਪ ਸਨ, ਤਾੜੀਆਂ ਮਾਰਨ ਲੱਗੇ  ਮੀਟਿੰਗ ਮੁੱਕਣ ਵਾਲੀ ਸੀ ਸਿੱਧੂ ਨੇ ਇਸ਼ਾਰਾ ਕਰਕੇ ਮੈਨੂੰ ਕੋਲ ਬੁਲਾਇਆ ਤੇ ਕਿਹਾ, ਤੂੰ ਹੁਣੇ ਫੋਨ ਕਰਕੇ ਪਤਾ ਕਰ, ਆਪਾਂ ਹੁਣੇ ਫੋਰਟਿਸ ਚਲਦੇ ਹਾਂ ਔਲਖ ਸਾਹਿਬ ਦਾ ਪਤਾ ਲੈਣ
ਮੈਂ ਔਲਖ ਸਾਹਿਬ ਵਾਲੇ ਫੋਨ ‘ਤੇ ਫੋਨ ਮਿਲਾਇਆ ਤਾਂ ਅੱਗੋਂ ਉਨ੍ਹਾਂ ਦੀ ਪਤਨੀ ਮਨਜੀਤ ਔਲਖ ਜੀ ਬੋਲੇ ਮੈਂ ਸਾਰੀ ਗੱਲ ਦੱਸੀ ਖੈਰ! ਮੀਟਿੰਗ ਮੁੱਕੀ  ਸਿੱਧੂ ਸਾਹਿਬ ਕਹਿੰਦੇ , ਆਪਾਂ ਸਾਢੇ ਚਾਰ ਵਜੇ ਹਰ ਹਾਲਤ ਫੋਰਟਿਸ ਪੁੱਜਣਾ ਹੈ ਪਾਤਰ ਸਾਹਬ ਨੂੰ ਵੀ ਨਾਲ ਲੈ ਕੇ ਚੱਲੋ ਮੈਂ ਪਾਤਰ ਸਾਹਬ ਨੂੰ ਦੱਸ ਦਿੱਤਾ  ਜਦੋਂ ਚੱਲਣ ਲੱਗੇ ਤਾਂ ਮੈਂ ਪਾਤਰ ਸਾਹਬ ਨੂੰ ਲੱਭਣ ਜਾਣ ਲੱਗਾ ਤਾਂ ਮੈਂ ਕਾਹਲ ‘ਚ ਸ਼ੀਸ਼ੇ ‘ਚ ਜਾ ਵੱਜਾ, ਖੂਨ ਦੀਆਂ ਧਤੀਰਾਂ ਮੱਥੇ ‘ਚੋਂ ਵਹਿ ਤੁਰੀਆਂ , ਰੁਮਾਲ ਮੱਥੇ ‘ਤੇ ਰੱਖ ਜਦ ਬਾਥਰੂਮ ਵੱਲ ਜਾਣ ਲੱਗਾ ਤਾਂ ਸਿੱਧੂ ਸਾਹਬ ਸਾਹਮਣਿਉਂ ਤੁਰੇ ਆ ਰਹੇ ਸਨ, ਓ ਆਹ ਕੀ ਚੰਨ ਚੜ੍ਹਾ ਲਿਆ, ਪਤੰਦਰਾ! ਤੂੰ ਵੀ ਮੇਰੇ ਵਾਂਗ ਜਨੂੰਨੀ ਐਂ,ਆਹ ਧੋਵੋ ਯਾਰ ਬਲੱਡ ਉਥੋਂ ਫੋਰਟਿਸ ‘ਚੋਂ ਇਹਦੇ ਵੀ ਟਾਂਕੇ ਲਗਵਾ ਦਿਆਂਗੇ
ਫੋਰਟਿਸ ਪੁੱਜੇ  ਸਿੱਧੂ ਸਾਹਿਬ ਡਾਕਟਰਾਂ ਨੂੰ ਆਖਣ ਲੱਗੇ ਕਿ ਕਿੰਨੇ ਪੈਸੇ ਬਾਕੀ ਹਨ ਦੱਸੋ ਤੇ ਚੱਕੋ ਡਾਕਟਰ ਨੇ ਕਿਹਾ ਕਿ ਅੱਠ ਲੱਖ ਬਾਕੀ ਹਨ ਉਹਨਾਂ ਜੇਬ ‘ਚੋਂ ਚੈੱਕਬੁੱਕ ਕੱਢੀ ਤੇ ਦਰਸਤਖ਼ਤ ਕਰਕੇ ਪਾਤਰ ਸਾਹਬ ਨੂੰ ਕਹਿੰਦੇ , ਤੁਸੀਂ ਦਿਓ ਪਾਤਰ ਸਾਹਬ! ਔਲਖ ਜੀ ਦੇ ਧੀ ਜਵਾਈ ਨੇ ਡਾਕਟਰ ਸਾਹਬ ਨੂੰ ਉਹ ਚੈੱਕ ਸੌਂਪ ਦਿੱਤਾ ਸਿੱਧੂ ਬੋਲਿਆ ,  ਦੇਖੋ ਨਾਵਲਕਾਰ, ਕਲਾਕਾਰ ਤੇ ਲੇਖਕ ਸਾਡੀ ਅਸਲੀ ਜਾਇਦਾਦ ਹਨ, ਇਹ ਮੈਂ ਜੇਬ ‘ਚੋਂ ਦਿੱਤੇ ਨੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਬੱਸ ਚੁੱਪ
ਸਾਡੇ ਨਾਲ ਗਏ ਕਲਾਕਾਰ ਤੇ ਲੇਖਕ ਖੁਸ਼ ਸਨ ਤੇ ਸਿੱਧੂ ਸਾਹਬ ਦਾ ਧੰਨਵਾਦ ਕਰ ਰਹੇ ਸਨ ਪਾਤਰ ਸਾਹਬ ਨੇ ਕਿਹਾ ,  ਇਹ ਪਹਿਲੀ ਵਾਰ ਹੋਇਆ ਕਿ ਇੱਕ ਮੰਤਰੀ ਨੇ ਇੱਕ ਕਲਾਕਾਰ ਲਈ ਆਪਣੀ ਜੇਬ ਵਿੱਚੋਂ ਏਨੀ ਵੱਡੀ ਰਕਮ ਦਿੱਤੀ ਐ, ਧੰਨਵਾਦ ਕਰਨੋਂ ਕਿਵੇਂ ਰਹਿ ਸਕਦੇ ਆਂ
ਜੇ ਨਵਜੋਤ ਸਿੰਘ ਸਿੱਧੂ ਵਾਂਗ ਮੰਤਰੀ, ਸਾਬਕਾ ਮੰਤਰੀ , ਸਾਬਕਾ ਐਮਪੀ ਤੇ ਐਮਐਲਏਜ਼ ਹਜ਼ਾਰ ਹਜ਼ਾਰ ਰੁਪਏ ਵੀ ਜੇਬੋਂ ਕੱਢਣ ਤਾਂ ‘ਪੰਜਾਬ ਸੱਭਿਆਚਾਰਕ ਭਲਾਈ’ ਫੰਡ ਕਾਇਮ ਹੋ ਸਕਦੈ ਬੜੀ ਸੌਖ ਨਾਲ ਮੇਰੀ ਗੱਲ ਸੁਣ ਕੇ ਸਾਰੇ ਬੋਲੇ, ਆਪਾਂ ਕਰਵਾਵਾਂਗੇ  ਸਭ ਆਪੋ ਆਪਣੇ ਟਿਕਾਣਿਆਂ ਵੱਲ ਪਰਤਣ ਲੱਗੇ  ਪਾਤਰ ਸਾਹਿਬ , ਮੈਨੂੰ   ਲੁਧਿਆਣੇ ਉਤਾਰ ਦੇਣਾ ਆਪਣੇ ਰੁਮਾਲ ਨਾਲ ਮੱਥਾ ਫੜ ਕੇ ਮੈਂ ਪਾਤਰ ਸਾਹਿਬ ਦੀ ਕਾਰ ਵਿੱਚ ਬਹਿ ਗਿਆ
ਨਿੰਦਰ ਘਿਗਆਣਵੀ