Farmers Meeting - Sach Kahoon Punjabi
Farmers Meeting: ਕੌਮੀ ਕਿਸਾਨ ਯੂਨੀਅਨ ਵੱਲੋਂ ਪਰਾਲੀ ਸਾੜਨ ਅਤੇ ਹੋਰ ਕਿਸਾਨੀ ਮੁੱਦਿਆਂ ਬਾਰੇ ਕੀਤੀ ਅਹਿਮ ਮੀਟਿੰਗ
Farmers Meeting: (ਗੁਰਪ੍ਰੀਤ ਪੱਕਾ) ਫਰੀਦਕੋਟ। ਕੌਮੀ ਕਿਸਾਨ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਿਲਾ ਨੌ ਦੀ ਸਰਪ੍ਰਸਤੀ ਵਿੱਚ ਬਲਜਿੰਦਰ ਸਿੰਘ ਗੋਲੇਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਸਕੱਤਰ ਜਰਨਲ ਸ਼ਮਸ਼ੇਰ ਸਿੰਘ ਕਿੰਗਰਾ ਤੇ ਸੂਬਾ ਖਜ਼ਾਨਚੀ ਜਸਕਰਨ ਸਿੰਘ ਗੋਲੇਵਾਲਾ ਵੀ ਹਾਜ਼ਰ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਕਿਲਾ ਨੌ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਇੱਕ ਟਿਪਣੀ ਵਿੱਚ ਕਿਹਾ ਹੈ ਕਿ ਜੋ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਵੇ ਤਾਂ ਕਿ ਆਪੇ ਹੀ ਪਰਾਲੀ ਸਾੜਨ ਤੋਂ ਹੱਟ ਜਾਣਗੇ।
ਉਹਨਾਂ ਸਵਾਲ ਕੀਤਾ ਕੀ ਭਾਰਤ ਜਾਂ ਪੰਜਾਬ ਵਿੱਚ ਪ੍ਰਦੂਸ਼ਣ ਪਰਾਲੀ ਦੀ ਅੱਗ ਨਾਲ ਹੀ ਫੈਲਦਾ ਹੈ। ਕਿਸਾਨ ਤਾਂ ਮਜ਼ਬੂਰੀ ਵੱਸ ਮਸਾਂ ਪੰਦਰਾਂ ਕੁ ਦਿਨ ਹੀ ਪਰਾਲੀ ਨੂੰ ਅੱਗ ਲਾਉਂਦੇ ਹਨ ਦੂਜੀ ਪਾਸੇ ਲੱਖਾਂ ਵਹੀਕਲ ਤੇ ਹਜ਼ਾਰਾਂ ਫੈਕਟਰੀਆਂ ਆਦਿ ਸਾਰਾ ਸਾਲ ਪ੍ਰਦੂਸ਼ਣ ਫੈਲਾਉਂਦੇ ਹਨ ਫੈਕਟਰੀਆਂ ਨੇ ਗੰਦੇ ਪਾਣੀ ਨਾਲ ਨਦੀਆਂ ਨਾਲਿਆਂ ਨੂੰ ਪ੍ਰਦੂਸ਼ਿਤ ਕੀਤਾ ਪਿਆ ਹੈ ਜਿਸ ਨਾਲ ਮਨੁੱਖ ਤੇ ਪਸ਼ੂਆਂ ਨੂੰ ਭਿਆਨਕ ਬਿਮਾਰੀਆਂ ਨੇ ਆਪਣੀ ਜਕੜ ਵਿੱਚ ਲੈ ਲਿਆ ਹੈ। ਪੀਣ ਵਾਲਾ ਪਾਣੀ ਪੀਣ ਯੋਗ ਨਹੀਂ ਰਿਹਾ। ਕੀ ਮਾਣਯੋਗ ਸੁਪਰੀਮ ਕੋਰਟ ਇਹਨਾਂ ਫੈਕਟਰੀਆਂ ਆਦਿ ’ਤੇ ਕੋਈ ਕਾਰਵਾਈ ਕਰੇਗੀ ਉਹਨਾਂ ਕਿਹਾ ਕਿ ਇਕੱਲੇ ਕਿਸਾਨਾਂ ਨੂੰ ਹੀ ਨਿਸ਼ਾਨਾਂ ਕਿਉਂ ਬਣਾਇਆ ਜਾ ਰਿਹਾ ਹੈ?
ਇਹ ਵੀ ਪੜ੍ਹੋ: Punjab School Timing: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ! ਜਾਣੋ ਪੂਰੀ ਅਪਡੇਟ
ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਕਿੰਗਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਇਹ ਕਹਿ ਰਹੇ ਹਨ ਕਿ ਅੰਨਦਾਤੇ ਨੂੰ ਮੁਜ਼ਰਮ ਕਰਾਰ ਨਾ ਦਿੱਤਾ ਜਾਵੇ ਨਾ ਪਰਚੇ ਕੱਟੇ ਜਾਣ ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਉੱਤੇ ਪਰਚੇ ਵੀ ਕੱਟੇ ਜਾਂ ਰਹੇ ਹਨ ਤੇ ਜਮਾਂਬੰਦੀਆਂ ਵਿੱਚ ਲਾਲ ਇੰਟਰੀਆਂ ਵੀ ਕੀਤੀਆਂ ਜਾਂ ਰਹੀਆਂ ਹਨ ਜਦੋਂ ਕਿ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਮੁੱਖ ਮੰਤਰੀ ਦੇ ਅਧੀਨ ਹੈ। ਸਪੱਸ਼ਟ ਹੈ ਕਿ ਮੁੱਖ ਮੰਤਰੀ ਕਿਸਾਨਾਂ ਨਾਲ ਡਰਾਮੇਬਾਜ਼ੀ ਕਰ ਰਿਹਾ ਹੈ। Farmers Meeting
ਮੀਟਿੰਗ ਵਿੱਚ ਗੁਰਚਰਨ ਸਿੰਘ ਨੱਥਲਵਾਲ, ਸੱਭਿਆਚਾਰਕ ਸਕੱਤਰ ਬਲਧੀਰ ਮਾਹਲਾ, ਮਨਜੀਤ ਸਿੰਘ, ਚਰਨਜੀਤ ਸਿੰਘ ਪੱਖੀ, ਗੁਸਾਹਿਬ ਸਿੰਘ ਹਰੀਏਵਾਲਾ, ਬਲਵੰਤ ਸਿੰਘ ਕੰਮੇਆਣਾ, ਚਰਨਜੀਤ ਸਿੰਘ ਗੋਲੇਵਾਲਾ, ਜਸਕਰਨ ਸਿੰਘ ਪਿਪਲੀ, ਬੂਟਾ ਸਿੰਘ ਸੰਗਤਪੁਰਾ, ਓਂਕਾਰ ਸਿੰਘ, ਗੁਰਨਾਮ ਸਿੰਘ ਮੰਡ, ਸੁਖਦੇਵ ਸਿੰਘ ਰੱਤੀ ਰੋੜੀ, ਤੇ ਅਮਰੀਕ ਸਿੰਘ ਮੋਰਾਂਵਾਲੀ ਤੋਂ ਇਲਾਵਾ ਹੋਰ ਕਿਸਾਨ ਯੂਨੀਅਨ ਆਗੂਆਂ ਨੇ ਵੀ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿੱਚ ਜ਼ਿਲ੍ਹੇ ਭਰ ਤੋਂ ਵੱਖ-ਵੱਖ ਬਲਾਕਾਂ ਤੇ ਇਕਾਈਆਂ ਦੇ ਅਹੁਦੇਦਾਰ ਤੇ ਮੈਂਬਰ ਵੱਡੇ ਲੈਵਲ ’ਤੇ ਸ਼ਾਮਲ ਹੋਏ।
Farmers Meeting: ਨਕਲੀ ਡੀੇਏਪੀ ਖਾਦ ਤੋਂ ਪ੍ਰੇਸ਼ਾਨ ਕਿਸਾਨ, ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ’ਚ ਗੂੰਜਿਆਂ ਮਸਲਾ
ਸੰਯੁਕਤ ਕਿਸਾਨ ਮੋਰਚਾ ਦੀ 24 ਅਗਸਤ ਨੂੰ ਸਮਰਾਲਾ ਵਿਖੇ ਹੋਵੇਗੀ ਵੱਡੀ ਜੈਤੂ ਰੈਲੀ
Farmers Meeting: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰਛਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਰੈਸਟ ਹਾਊਸ ਵਿਖੇ ਹੋਈ। ਜਿਸ ਵਿੱਚ ਸਮਸ਼ੇਰ ਸਿੰਘ ਕਿੰਗਰਾ ਸੂਬਾ ਜਰਨਲ ਸਕੱਤਰ ਕੌਮੀ ਕਿਸਾਨ ਯੂਨੀਅਨ ਭੁਪਿੰਦਰ ਸਿੰਘ ਸੂਬਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ, ਗੁਰਮੀਤ ਸਿੰਘ ਕਿਲਾ ਨੌ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਜਸਪਾਲ ਸਿੰਘ ਨੰਗਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾ, ਜਸਕਰਨ ਸਿੰਘ ਮੋਰਾਂਵਾਲੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਦਾ ਧਨੇਰ, ਸੁਰਜੀਤ ਸਿੰਘ ਹਰੀਏਵਾਲਾ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸੁਖਜਿੰਦਰ ਸਿੰਘ ਤੂਬੜਭੰਨ ਜ਼ਿਲ੍ਹਾ ਪ੍ਰਧਾਨ ਕੁਲਹਿੰਦ ਕਿਸਾਨ ਸਭਾ,
ਰਾਜਬੀਰ ਸੰਧਵਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ, ਸੁਖਦੇਵ ਸਿੰਘ ਫੌਜੀ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਡਕੌਦਾ,ਯਾਦਵਿੰਦਰ ਸਿੰਘ ਸਿਵੀਆ ਜ਼ਿਲ੍ਹਾ ਜਰਨਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਗੁਰਮੀਤ ਸਿੰਘ ਕੁਹਾਰਵਾਲਾ ਜ਼ਿਲ੍ਹਾ ਪ੍ਰਚਾਰਕ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆ, ਰਜਿੰਦਰ ਸਿੰਘ ਕਿੰਗਰਾ ਜ਼ਿਲਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਉਕਤ ਆਗੂਆ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਜੋ ਪੰਜਾਬ ਵਿੱਚ ਜ਼ਮੀਨਾਂ ਅਕਵਾਇਰ ਕਰਨ ਵਾਸਤੇ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਖਿਲਾਫ ਸੰਯੁਕਤ ਕਿਸਾਨ ਮੋਰਚਾ ਪੰਜਾਬ ਭਾਰਤ ਨੇ ਪੰਜਾਬ ਪੱਧਰ ’ਤੇ ਇਸ ਨੀਤੀ ਦਾ ਡਟ ਕੇ ਵਿਰੋਧ ਕੀਤਾ।
ਇਹ ਵੀ ਪੜ੍ਹੋ: Punjab News: ਕੇਂਦਰ ਸਰਕਾਰ ਦੀ ਨਵੀਂ ਯੋਜਨਾ ’ਚ ਆਉਣਗੇ ਪੰਜਾਬ ਦੇ ਇਹ ਪਿੰਡ! ਜਾਣੋ ਕੀ-ਕੀ ਮਿਲੇਗਾ ਫਾਇਦਾ
ਇਸ ਕਾਰਨ ਪੰਜਾਬ ਸਰਕਾਰ ਨੂੰ ਦਬਾਅ ਹੇਠ ਲੈਂਡ ਪੂਲਿੰਗ ਨੀਤੀ ਦਾ ਨੋਟੀਫਿਕੇਸ਼ਨ ਰੱਦ ਕਰਨਾ ਪਿਆ, ਇਹ ਸੰਯੁਕਤ ਕਿਸਾਨ ਮੋਰਚੇ ’ਤੇ ਲੋਕਾਂ ਦੀ ਵੱਡੀ ਜਿੱਤ ਹੋਈ, ਇਸ ਨੂੰ ਲੈ ਕਿ ਸੰਯੁਕਤ ਕਿਸਾਨ ਮੋਰਚਾ 24 ਅਗਸਤ ਨੂੰ ਸਮਰਾਲਾ ਵਿਖੇ ਵੱਡੀ ਜੈਤੂ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਵੱਡੀ ਗਿਣਤੀ ਵਿੱਚ ਸਮੂਲੀਅਤ ਕਰੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆ ਰਹੀਆਂ ਹੋਰ ਮੁਸ਼ਕਲਾਂ ਤੇ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਨਕਲੀ ਡੀ ਏ ਪੀ ਖਾਦ ਸਪਲਾਈ ਕੀਤੀ ਜਾ ਰਹੀ ਹੈ ਜੋ ਕਿ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ।
ਇਸ ਤੋਂ ਇਲਾਵਾ ਖਾਦਾਂ ਨਾਲ ਵਾਧੂ ਘਟੀਆ ਬੇਲੋੜੇ ਪਦਾਰਥ ਥੋਪੇ ਜਾ ਰਹੇ ਹਨ ਪਰ ਸਰਕਾਰ ਦਾ ਇਹਨਾਂ ਵੱਲ ਧਿਆਨ ਨਹੀਂ ਦੇ ਰਹੀ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਮੰਗ ਕਰਦਾ ਹੈ ਕਿ ਮੁੱਖ ਖੇਤੀਬਾੜੀ ਅਫਸਰ ਖਾਦ ਡੀਲਰ ਸਹਿਕਾਰੀ ਖੇਤੀ ਸਭਾਵਾ ਜੋ ਕਿਸਾਨਾਂ ਨੂੰ ਖਾਦ ਸਪਲਾਈ ਕਰਦੀਆਂ ਤੇ ਕਿਸਾਨਾਂ ਨੂੰ ਬੇਲੋੜੇ ਪਦਾਰਥ ਖਾਦ ਨਾਲ ਦੇਣਾ ਬੰਦ ਕਰੇ ਅਤੇ ਨਕਲੀ ਡੀ ਏ ਪੀ ਖਾਦ ਦੀ ਪੂਰਨ ਤੌਰ ’ਤੇ ਤੁਰੰਤ ਜਾਂਚ ਕੀਤੀ ਜਾਵੇ। Farmers Meeting
Punjab Farmers News: 4 ਮਈ ਨੂੰ ਕਿਸਾਨਾਂ ਨਾਲ ਹੋਣ ਜਾ ਰਹੀ ਮੀਟਿੰਗ ਬਾਰੇ ਜਗਜੀਤ ਸਿੰਘ ਡੱਲੇਵਾਲ ਦਾ ਆਇਆ ਵੱਡਾ ਬਿਆਨ,ਜਾਣੋ
ਜੇਕਰ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਨੀਅਤ ਦੇ ਨਾਲ ਸਾਨੂੰ ਸੱਦਾ ਦਿੰਦੀ ਹੈ ਤਾਂ ਅਸੀਂ 200% ਇਸ ਮੀਟਿੰਗ ’ਚ ਜਾਵਾਂਗੇ : ਡੱਲੇਵਾਲਾ
Punjab Farmers News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਦੋ ਦਿਨ ਪਹਿਲਾਂ ਹਸਪਤਾਲ ਤੋਂ ਜਗਜੀਤ ਸਿੰਘ ਡੱਲੇਵਾਲ ਜ਼ਿਲ੍ਹਾ ਫਰੀਦਕੋਟ ਵਿਖੇ ਆਪਣੇ ਪਿੰਡ ਡੱਲੇਵਾਲਾ ਪਹੁੰਚੇ ਨੇ ਸਾਡੀ ਟੀਮ ਵੱਲੋਂ ਉਨ੍ਹਾਂ ਦੇ ਪਿੰਡ ਪਹੁੰਚ ਕੇ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਹੜੀ ਸਾਨੂੰ ਅਗਲੀ ਮੀਟਿੰਗ ਦਿੱਤੀ ਹੈ ਉਹ 4 ਮਈ ਦੀ ਹੈ,ਪਰ ਉਸ ਮੀਟਿੰਗ ਬਾਰੇ ਮੌਕੇ ’ਤੇ ਜਦੋਂ ਲੈਟਰ ਆਏਗਾ ਉਸ ਵਿੱਚ ਕਿ ਲਿਖਿਆ ਹੋਵੇਗਾ, ਕਿਹੋ ਜਿਹਾ ਲੈਟਰ ਆਉਂਦਾ ਕਿਵੇਂ ਦੀ ਗੱਲ ਆਉਂਦੀ ਹੈ ਫੇਰ ਸੋਚਿਆ ਜਾਵੇਗਾ ਲੇਕਿਨ ਜੇਕਰ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਨੀਅਤ ਦੇ ਨਾਲ ਸਾਨੂੰ ਸੱਦਾ ਦਿੰਦੀ ਹੈ ਤਾਂ ਅਸੀਂ 200% ਇਸ ਮੀਟਿੰਗ ’ਚ ਜਾਵਾਂਗੇ।
ਉਨ੍ਹਾਂ ਕਿਹਾ ਕਿ ਕਈ ਵਾਰੀ ਹੋ ਸਕਦਾ ਕਿਸੇ ਆਦਮੀ ਦੇ ਮਨ ਦੇ ਵਿੱਚ ਜਾਂ ਸਾਡੇ ਕਿਸੇ ਫੋਰਮ ਦੇ ਲੀਡਰ ਦੇ ਮਨ ’ਚ ਹੀ ਆਵੇ ਕਿ ਏਡਾ ਵੱਡਾ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਤੇ ਹੁਣ ਅਸੀਂ ਮੀਟਿੰਗ ਦੇ ਵਿੱਚ ਕੀ ਲੈਣ ਜਾਣਾ ਤਾਂ ਮੈਨੂੰ ਲੱਗਦਾ ਇਹ ਸਰਕਾਰ ਨੂੰ ਅਸੀਂ ਇੱਕ ਮੌਕਾ ਦੇਵਾਂਗੇ ਅਸੀਂ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਤਾਂ ਮੀਟਿੰਗਾਂ ਕਰਕੇ ਕਿਸਾਨਾਂ ਦੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ ਸੋ ਇਸ ਕਰਕੇ ਮੀਟਿੰਗ ਦੇ ਵਿੱਚ ਪੂਰੇ ਜ਼ੋਰਦਾਰ ਤਰੀਕੇ ਨਾਲ ਜਾਵਾਂਗੇ। ਐਮਐਸਪੀ ਗਾਰੰਟੀ ਕਾਨੂੰਨ ਸਾਡੀ ਮੁੱਖ ਮੰਗ ਹੈ ,ਕਿਸਾਨਾਂ ਦੀ ਕਰਜ਼ਾ ਮੁਕਤੀ ਤੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਹਰ ਵਾਰ ਮੀਟਿੰਗ ਦੇ ਵਿੱਚ ਅਸੀਂ ਸਰਕਾਰ ਨੂੰ ਜਵਾਬ ਕੀਤਾ। ਇਸ ਮੁੱਦੇ ’ਤੇ ਸਰਕਾਰ ਕੋਲ ਜਵਾਬ ਕੋਈ ਨਹੀਂ ਹੁੰਦਾ।
ਇਹ ਵੀ ਪੜ੍ਹੋ: Happy Ambedkar Jayanti: ਪੰਜਾਬ ਸਰਕਾਰ ਨੇ ਐੱਸਸੀ ਭਾਈਚਾਰੇ ਦੇ ਹੱਕ ’ਚ ਕੀਤਾ ਇਤਿਹਾਸਕ ਫੈਸਲਾ : ਵਿਧਾਇਕ ਰਾਏ
ਅਸੀਂ ਸਰਕਾਰ ਦੇ ਨਾਲ ਮੁੜ ਤੱਥਾਂ ਨਾਲ ਗੱਲ ਕਰਾਂਗੇ, ਸ਼ਿਵਰਾਜ ਚੌਹਾਨ ਨੇ ਪਿਛਲੀ ਮੀਟਿੰਗ ’ਚ ਸਾਨੂੰ ਇਹ ਕਿਹਾ ਸੀ ਕਿ ਸੱਤ ਅੱਠ ਮੁੱਦੇ ਨੇ ਜੇ ਅਸੀਂ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਤੇ ਆਹ ਮੁਸ਼ਕਿਲਾਂ ਆ ਸਕਦੀਆਂ ਨੇ, ਅਸੀਂ ਉਹਦੇ ਹੱਲ ਬਾਰੇ ਆਪਸ ਵਿੱਚ ਬੈਠ ਕੇ ਮੀਟਿੰਗ ਕਰਕੇ ਉਹਦਾ ਹੱਲ ਲੱਭ ਕੇ ਤੇ ਉਹਦੇ ’ਤੇ ਅਸੀਂ ਸਾਰੇ ਤੱਥਾਂ ਸਹਿਤ ਗੱਲ ਫਿਰ ਰੱਖਾਂਗੇ ਫਿਰ ਦੇਖਦੇ ਆ ਅਗਲੀ ਮੀਟਿੰਗ ਦੇ ਵਿੱਚ ਸਰਕਾਰ ਕੀ ਜਵਾਬ ਦਿੰਦੀ ਹੈ ਅਤੇ ਫਿਰ ਅਗਲਾ ਪ੍ਰੋਗਰਾਮ ਰੱਖਾਂਗੇ ਨਾਲ ਹੀ ਉਹਨਾਂ ਕਿਹਾ ਕਿਸਾਨ ਮਹਾ ਪੰਚਾਇਤਾਂ ਅਸੀਂ ਪੂਰੇ ਭਾਰਤ ਵਿਚ ਕਰਾਂਗੇ। ਕਰਨਾਟਕਾ ,ਆਂਧਰਾ ਪ੍ਰਦੇਸ਼, ਮਹਾਰਾਸ਼ਟਰ ,ਉੜੀਸਾ, ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਉੱਥੇ ਜਾ ਕੇ ਅਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਇਸ ਮੂਵਮੈਂਟ ਦੇ ਨਾਲ ਜੋੜਾਂਗੇ ਅਤੇ ਜੋੜ ਕੇ ਅੰਦੋਲਨ ਨੂੰ ਮਜ਼ਬੂਤ ਕਰਨਾ ਹੈ।
ਉਹਨਾਂ ਅੱਗੇ ਕਿਹਾ ਕਿ ਇਹ ਲੋਕਾਂ ਦੀਆਂ ਮੰਗਾਂ ਨੇ ਸਾਡੀਆਂ ਇਕੱਲਿਆਂ ਦੀਆਂ ਨਹੀਂ ਹਨ ਤੇ ਸਰਕਾਰ ਉਹਨਾਂ ਮੰਗਾਂ ਤੋਂ ਆਨ-ਕਾਨੀ ਨਾ ਕਰੇ। ਭਾਵੇਂ ਸਰਕਾਰ ਨੇ ਕਣਕ, ਝੋਨੇ ਦੇ ਨਾਲ ਪੈਰਲਲਰ ਹੋਰ ਸੱਤ-ਅੱਠ ਫਸਲਾਂ ਐਮਐਸਪੀ ਦੇ ਉੱਤੇ ਖਰੀਦਣ ਦਾ ਵਾਅਦਾ ਕੀਤਾ ਹੈ ਪਰ ਅਸੀਂ ਸਾਰੀਆਂ ਦੀਆਂ ਸਾਰੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਮੰਗ ਕਰ ਰਹੇ ਹਾਂ।  Punjab Farmers News
ਉਨ੍ਹਾਂ ਅੱਗੇ ਕਿਹਾ ਕਿ ਜੋ ਹੁਣ ਕਿਸਾਨ ਮਹਾਂ ਪੰਚਾਇਤਾਂ ਚੱਲ ਰਹੀਆਂ ਜਿਵੇਂ ਸਾਡੇ ਪਿੰਡ, ਫਿਰੋਜ਼ਪੁਰ ਤੇ ਫਿਰ ਪਟਿਆਲਾ ਹੋਈ ਉੱਥੋਂ ਵਾਰ-ਵਾਰ ਇਹ ਮੰਗ ਉੱਠ ਰਹੀ ਸੀ ਕਿ ਤੁਸੀਂ ਮਾਰਨ ਵਰਤ ਵਾਲੀ ਜਿੱਦ ਛੱਡੋ। ਫਤਿਹਗੜ੍ਹ ਸਾਹਿਬ ਦੀ ਸੰਗਤ ਨੇ ਇਹ ਫੈਸਲਾ ਲੈ ਲਿਆ ਸੀ ਕਿ ਨਹੀਂ ਤਾਂ ਅਸੀਂ ਅੱਜ ਤੋਂ ਸਾਰੇ ਰੋਟੀ ਛੱਡਾਂਗੇ ਅਤੇ ਅਸੀਂ ਪਾਣੀ ਵੀ ਨਹੀਂ ਪੀਵਾਂਗੇ ਜੇਕਰ ਤੁਸੀਂ ਮਰਨ ਵਰਤ ਨਹੀਂ ਛੱਡੋਗੇ। ਇਸ ਕਰਕੇ ਸੰਗਤ ਦਾ ਪ੍ਰੈਸ਼ਰ ਜਿਆਦਾ ਸੀ। ਇਸ ਲਈ ਮਰਨ ਵਰਤ ਖਤਮ ਕੀਤਾ।
4 ਮਈ ਨੂੰ ਹੋਵੇਗੀ ਅਗਲੀ ਮੀਟਿੰਗ
ਕਿਸਾਨਾਂ ਤੇ ਕੇਂਦਰ ਸਰਕਾਰ ਦੀ ਸੱਤਵੀਂ ਗੜੇ ਦੀ ਹੋਈ ਮੀਟਿੰਗ
Farmers Meeting: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (MSP) ਸਮੇਤ ਹੋਰ ਮੰਗਾਂ ‘ਤੇ ਕੇਂਦਰ ਅਤੇ ਕਿਸਾਨਾਂ ਵਿਚਕਾਰ ਸੱਤਵੇਂ ਗੇੜ ਦੀ ਮੀਟਿੰਗ ਹੋਈ। ਇਹ ਮੀਟਿੰਗ ਲਗਭਗ ਚਾਰ ਘੰਟੇ ਚੱਲੀ। ਜੋ ਕਿ ਬੇਸਿੱਟਾ ਰਹੀ। ਮੀਟਿੰਗ ਤੋਂ ਬਾਅਦ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬਾਹਰ ਆਏ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਸਕਾਰਾਤਮਕ ਅਤੇ ਉਦੇਸ਼ਪੂਰਨ ਰਹੀ। ਚਰਚਾ ਜਾਰੀ ਰਹੇਗੀ। ਹੁਣ ਅਗਲੀ ਮੀਟਿੰਗ 4 ਮਈ ਨੂੰ ਹੋਵੇਗੀ।
ਇਹ ਵੀ ਪੜ੍ਹੋ: MSP Update: ਕਿਸਾਨਾਂ ਲਈ ਅਹਿਮ ਖਬਰ, ਪਹਿਲੀ ਅਪਰੈਲ ਤੋਂ MSP ‘ਤੇ ਫਸਲਾਂ ਦੀ ਖਰੀਦ ਸ਼ੁਰੂ, ਲਵੋ ਪੂਰੀ
ਮੀਟਿੰਗ ’ਚ ਕਿਸਾਨਾਂ ਵੱਲੋਂ, ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਕਨਵੀਨਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ 28 ਕਿਸਾਨ ਆਗੂ ਪਹੁੰਚੇ ਸਨ। ਦੂਜੇ ਪਾਸੇ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪ੍ਰਹਿਲਾਦ ਜੋਸ਼ੀ ਅਤੇ ਪਿਊਸ਼ ਗੋਇਲ ਤੋਂ ਇਲਾਵਾ, ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ।
Farmers Meeting: ਕੇਂਦਰ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਅੱਜ, ਡੱਲੇਵਾਲ ਵੀ ਲੈਣਗੇ ਹਿੱਸਾ
Farmers Meeting:  ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਹੁੰਚਣਗੇ
ਸ਼ਾਮ 6 ਵਜੇ ਰੱਖਿਆ ਗਿਆ ਐ ਮੀਟਿੰਗ ਦਾ ਸਮਾਂ, ਦੇਰ ਰਾਤ ਤੱਕ ਮੀਟਿੰਗ ਚੱਲਣ ਦੀ ਉਮੀਦ
Farmers Meeting: (ਅਸ਼ਵਨੀ ਚਾਵਲਾ) ਚੰਡੀਗੜ੍ਹ। ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਸਣੇ ਕਿਸਾਨ ਸਾਂਝਾ ਮੋਰਚਾ ਨਾਲ ਕੇਂਦਰ ਸਰਕਾਰ ਦੀ ਅੱਜ ਦੂਜੇ ਗੇੜ ਦੀ ਮੀਟਿੰਗ ਹੋਏਗੀ। ਪੰਜਾਬ ਦੇ ਕਿਸਾਨ ਆਗੂਆਂ ਵੱਲੋਂ ਇਸ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਿਛਲੀ ਵਾਰ ਵਾਂਗ ਆਪਣੀ ਸੂਚੀ ਤਿਆਰ ਕਰ ਲਈ ਗਈ ਹੈ ਪਰ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਇਸ ਮੀਟਿੰਗ ਵਿੱਚ ਹਿੱਸਾ ਲੈਣ ਲੈਣਗੇ।
ਇਸਦੇ ਨਾਲ ਹੀ ਕੇਂਦਰ ਸਰਕਾਰ ਦੇ ਮੰਤਰੀਆਂ ਵਿੱਚ ਸ਼ਿਵਰਾਜ ਚੌਹਾਨ ਦੇ ਪੁੱਜਣ ਦੀ ਉਮੀਦ ਵੀ ਹੈ ਪਿਛਲੀ ਮੀਟਿੰਗ ਦੌਰਾਨ ਇਹ ਵਾਅਦਾ ਕੀਤਾ ਗਿਆ ਸੀ ਕਿ ਸ਼ਿਵਰਾਜ ਚੌਹਾਨ ਅਗਲੀ ਮੀਟਿੰਗ ਵਿੱਚ ਹਿੱਸਾ ਲੈਣਗੇ। ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਪਿਛਲੀ ਮੀਟਿੰਗ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਕੀਤੀ ਗਈ ਅਤੇ ਅਗਲੀ ਮੀਟਿੰਗ ਲਈ 22 ਫਰਵਰੀ ਮੌਕੇ ’ਤੇ ਹੀ ਤੈਅ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: Punjab: ਪੰਜਾਬ ਦੇ ਇਹਨਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ! ਸਖ਼ਤ ਹੁਕਮ ਜਾਰੀ ਕੀਤੇ ਗਏ
ਪਿਛਲੀ ਮੀਟਿੰਗ ਬੇਸਿੱਟਾ ਰਹਿਣ ਦੇ ਬਾਵਜੂਦ ਕਿਸਾਨ ਆਗੂ ਸੰਤੁਸ਼ਟ ਵੀ ਨਜ਼ਰ ਆ ਰਹੇ ਸਨ, ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਸ ਮੀਟਿੰਗ ਵਿੱਚ ਉਨ੍ਹਾਂ ਦੀ ਸੁਣਵਾਈ ਹੋਈ ਹੈ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਸਣੇ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਸੁਣਿਆ ਗਿਆ ਹੈ। ਕਿਸਾਨ ਆਗੂਆਂ ਦਾ ਵੀ ਕਹਿਣਾ ਸੀ ਕਿ ਇਹ ਮੀਟਿੰਗਾਂ ਦਾ ਦੌਰ ਲੰਮਾ ਚੱਲ ਸਕਦਾ ਹੈ, ਇਸ ਲਈ ਇੱਕ ਜਾਂ ਫਿਰ 2 ਮੀਟਿੰਗਾਂ ਵਿੱਚ ਇਹ ਹੱਲ ਨਹੀਂ ਹੋ ਸਕਦਾ ਹੈ। ਜਿਸ ਕਾਰਨ ਹੀ ਕਿਸਾਨ ਆਗੂ ਇਨ੍ਹਾਂ ਮੀਟਿੰਗਾਂ ਨੂੰ ਹਾਂ-ਪੱਖੀ ਲੈਂਦੇ ਹੋਏ ਭਵਿੱਖ ਵਿੱਚ ਵੀ ਮੀਟਿੰਗ ਦਾ ਵਿਰੋਧ ਕਰਨ ਦੀ ਥਾਂ ’ਤੇ ਮੀਟਿੰਗ ਵਿੱਚ ਹਿੱਸਾ ਲੈ ਕੇ ਆਪਣੀ ਗੱਲ ਨੂੰ ਰੱਖਣਗੇ। Farmers Meeting
ਜੇਕਰ ਕੋਈ ਰਸਤਾ ਨਾ ਮਿਲਿਆ ਤਾਂ ਅਸੀਂ ਦਿੱਲੀ ਵੱਲ ਮਾਰਚ ਕਰਾਂਗੇ: ਪੰਧੇਰ
Farmers Meeting : (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕੇਂਦਰ ਸਰਕਾਰ ਅਤੇ ਅੰਦੋਲਨਕਾਰੀ ਕਿਸਾਨਾਂ ਦੇ ਵਫ਼ਦ ਵਿਚਕਾਰ ਚੰਡੀਗੜ੍ਹ ਵਿੱਚ ਪੰਜਵੇਂ ਗੇੜ ਦੀ ਮੀਟਿੰਗ ਜਾਰੀ ਹੈ। ਕਿਸਾਨਾਂ ਵੱਲੋਂ ਇਸ ਵਿੱਚ 28 ਕਿਸਾਨ ਆਗੂ ਸ਼ਾਮਲ ਹਨ। ਕਿਸਾਨ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (MSP) ਅਤੇ ਹੋਰ ਮੰਗਾਂ ਨੂੰ ਲੈ ਕੇ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ: Sports News: ਪਵਨਦੀਪ ਕੌਰ ਮਾਨ ਨੇ ਰਾਸ਼ਟਰੀ ਖੇਡਾਂ ’ਚ ਤਲਵਾਰਬਾਜ਼ੀ ’ਚ ਕਾਂਸੀ ਦਾ ਤਗਮਾ ਜਿੱਤਿਆ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਤੋਂ ਜਗਜੀਤ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਤੋਂ ਸਰਵਣ ਪੰਧੇਰ ਵਫ਼ਦ ਦੀ ਅਗਵਾਈ ਕਰ ਰਹੇ ਹਨ। ਡੱਲੇਵਾਲ, ਜੋ 81 ਦਿਨਾਂ ਤੋਂ ਖਨੌਰੀ ਸਰਹੱਦ ‘ਤੇ ਭੁੱਖ ਹੜਤਾਲ ‘ਤੇ ਸੀ, ਇੱਕ ਐਂਬੂਲੈਂਸ ਵਿੱਚ ਚੰਡੀਗੜ੍ਹ ਲਿਆਂਦਾ ਗਿਆ। ਉਨ੍ਹਾਂ ਨੂੰ ਸਟਰੈਚਰ ‘ਤੇ ਕਾਨਫਰੰਸ ਹਾਲ ਲਿਆਂਦਾ ਗਿਆ। ਕੇਂਦਰ ਵੱਲੋਂ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ, ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਅਤੇ ਮੰਤਰੀ ਲਾਲ ਚੰਦ ਕਟਾਰੂਚੱਕ ਮੌਜੂਦ ਹਨ। ਸਰਵਣ ਪੰਧੇਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ। Farmers Meeting
Farmers Meeting: ਕਿਸਾਨਾਂ ਦੀ ਸਾਂਝੀ ਹੋਈ ਸਾਂਝੀ ਮੀਟਿੰਗ, ਜਾਣੋ ਕੀ-ਕੀ ਹੋਇਆ
ਅਗਲੀ ਮੀਟਿੰਗ ਮੁੜ ਹੋਵੇਗੀ ਹੋਵੇਗੀ 18 ਜਨਵਰੀ ਨੂੰ | Farmers Meeting
Farmers Meeting: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਿਸਾਨੀ ਮੰਗਾਂ ਸਬੰਧੀ ਆਪਸੀ ਏਕਤਾ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਛੇ ਮੈਂਬਰੀ ਆਗੂਆਂ ਦੀ ਸੰਯੁੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਫੋਰਮਾਂ ਦੀ ਸਾਂਝੀ ਮੀਟਿੰਗ ਪਾਤੜਾਂ ਵਿਖੇ ਹੋਈ। ਕਿਸਾਨ ਆਗੂਆਂ ਦੀ ਇਸ ਸਾਂਝੀ ਮੀਟਿੰਗ ਦੌਰਾਨ ਫੈਸਲਾ ਲਿਆ ਕਿ ਕੋਈ ਵੀ ਕਿਸਾਨ ਆਗੂ ਇੱਕ ਦੂਜੇ ਵਿਰੁੱਧ ਕੋਈ ਵੀ ਬਿਆਨਬਾਜ਼ੀ ਨਹੀਂ ਕਰੇਗਾ। ਇਸ ਦੇ ਨਾਲ ਹੀ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਮੋਰਚਿਆਂ ਨੂੰ ਜਿੱਤ ਵੱਲ ਕਿਸ ਤਰ੍ਹਾਂ ਅੱਗੇ ਲੈ ਕੇ ਜਾਇਆ ਜਾਵੇ ਅਤੇ ਕੇਂਦਰ ਸਰਕਾਰ ਤੇ ਕਿਸਾਨੀ ਮੰਗਾਂ ਮਨਵਾਉਣ ਲਈ ਕਿਵੇਂ ਦਬਾਅ ਪਾਇਆ ਜਾਵੇ ਸਬੰਧੀ ਚਰਚਾ ਹੋਈ। ਕਿਸਾਨ ਆਗੂਆਂ ਵੱਲੋਂ ਅਗਲੀ ਸਾਂਝੀ ਮੀਟਿੰਗ 18 ਜਨਵਰੀ ਨੂੰ ਮੁੜ ਇੱਥੇ ਹੀ ਰੱਖ ਲਈ ਗਈ ਹੈ।
ਇਹ ਵੀ ਪੜ੍ਹੋ: Farmers News: ਕੇਂਦਰ ਸਰਕਾਰ ਨਵੀਂ ਕਿਸਾਨ ਤੇ ਮਜ਼ਦੂਰ ਮਾਰੂ ਖੇਤੀ ਨੀਤੀ ਦੇ ਖਰੜੇ ਦੀਆਂ ਸਾੜੀਆਂ ਕਾਪੀਆਂ
ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਿੱਚ ਜੋਗਿੰਦਰ ਸਿੰਘ ਉਗਰਾਹਾ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਯੁਧਵੀਰ ਸਿੰਘ, ਕ੍ਰਿਸ਼ਨਾ ਪ੍ਰਸ਼ਾਦ ਅਤੇ ਰਮਿੰਦਰ ਸਿੰਘ ਪਟਿਆਲਾ ਮੀਟਿੰਗ ਲਈ ਪੁੱਜੇ ਜਦਕਿ ਦੂਜੇ ਪਾਸੇ ਸਰਵਨ ਸਿੰਘ ਪੰਧੇਰ, ਕਾਕਾ ਸਿੰਘ ਕੋਟੜਾ, ਜਸਵਿੰਦਰ ਸਿੰਘ ਲੋਗੋਂਵਾਲ, ਸੁਖਜੀਤ ਸਿੰਘ ਹਰਦੋਂਝੰਡੇ, ਸੂਰਜੀਤ ਸਿੰਘ ਫੂਲ, ਇੰਦਰਜੀਤ ਸਿੰਘ, ਗੁਰਿੰਦਰ ਭੰਗੂ, ਗੁਰਵਿੰਦਰ ਸਿੰਘ ਔਲਖ, ਅਮਰਜੀਤ ਸਿੰਘ ਮੋੜੀ ਮਨਜੀਤ ਸਿੰਘ ਰਾਏ, ਜਰਨੈਲ ਸਿੰਘ ਚਹਿਲ, ਅਭਮਿੰਨੂ ਕੋਹਾੜ ਆਗੂ ਸ਼ਾਮਲ ਹੋਏ। ਇਨ੍ਹਾਂ ਆਗੂਆਂ ਦੀ ਆਪਸੀ ਬੰਦ ਕਮਰਾ ਸਾਂਝੀ ਮੀਟਿੰਗ ਕਾਫ਼ੀ ਸਮਾਂ ਚੱਲੀ।
ਕੋਈ ਵੀ ਕਿਸਾਨ ਆਗੂ ਇੱਕ ਦੂਜੇ ਖਿਲਾਫ਼ ਨਹੀਂ ਕਰੇਗਾ ਬਿਆਨਬਾਜ਼ੀ
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆ ਕਾਕਾ ਸਿੰਘ ਕੋਟੜਾ ਅਤੇ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਵਧੀਆ ਮਹੌਲ ਵਿੱਚ ਹੋਈ ਅਤੇ ਮੀਟਿੰਗ ਦੌਰਾਨ ਆਗੂਆਂ ਦੀ ਚਰਚਾ ਹੋਈ ਕਿ ਇਨ੍ਹਾਂ ਮੋਰਚਿਆਂ ਨੂੰ ਜਿੱਤ ਵੱਲ ਕਿਸ ਤਰ੍ਹਾਂ ਲੈ ਕੇ ਜਾਣਾ ਹੈ ਅਤੇ ਕਿਸਾਨੀ ਮੰਗਾਂ ਨੂੰ ਅਮਲੀ ਜਾਮੇ ਤੱਕ ਪਹੁਚਾਉਣ ਲਈ ਮਿਲਕੇ ਕਿਸ ਤਰ੍ਹਾਂ ਅੱਗੇ ਵੱਧਿਆ ਜਾ ਸਕੇ। ਇਹ ਵੀ ਚਰਚਾ ਹੋਈ ਕਿ ਕੇਂਦਰ ਸਰਕਾਰ ਤੇ ਕਿਸ ਤਰਾਂ ਦਬਾਅ ਬਣਾਇਆ ਜਾਵੇ ਤਾ ਜੋਂ ਮੰਗਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਤਿੰਨਾਂ ਫੋਰਮਾਂ ਵੱਲੋਂ ਅੱਜ ਲੋਹੜੀ ਵਾਲੇ ਦਿਨ ਖੇਤੀ ਖਰੜੇ ਦੀਆਂ ਕਾਪੀਆਂ ਸਾਂਝੇ ਰੁੂਪ ਵਿੱਚ ਸਾੜੀਆਂ ਗਈਆਂ।
ਦੁਸ਼ਮਣ ਸਾਂਝਾ, ਮੁੱਦੇ ਸਾਂਝੇ, ਲੜ੍ਹਾਈ ਵੀ ਸਾਂਝੀ ਲੜਨੀ ਹੈ-ਜੋਗਿੰਦਰ ਉਰਰਾਹਾਂ
ਅਗਲੀ ਚਰਚਾ ਲਈ ਅਗਲੀ ਮੀਟਿੰਗ 18 ਜਨਵਰੀ ਨੂੰ ਇੱਥੇ ਹੀ ਰੱਖੀ ਗਈ ਹੈ। ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਮੀਟਿੰਗ ਪੂਰੇ ਪਾਜ਼ਿਟਿਵ ਮਹੌਲ ਵਿੱਚ ਹੋਈ ਹੈ ਅਤੇ ਚਰਚਾ ਕੀਤੀ ਹੈ ਕਿ ਇਕੱਲੇ ਇਕੱਲੇ ਲੜ੍ਹਕੇ ਜਿੱਤ ਨਹੀਂ ਸਕਦੇ, ਇਕੱਲੇ ਸਿਰ ਜੌੜ ਕੇ ਲੋਕਾਂ ਦਾ ਸਮਰੱਥਨ ਮਿਲੇਗਾ, ਜਿਸ ਤੋਂ ਬਿਨਾਂ ਮੋਰਚਾ ਜਿੱਤਿਆ ਨਹੀਂ ਜਾ ਸਕੇਗਾ। ਪਹਿਲੇ ਦਿੱਲੀ ਅੰਦੋਲਨ ਵਿੱਚ ਹੀ ਜਨਤਾ ਦੇ ਸਾਥ ਨਾਲ ਹੀ ਅੰਦੋਲਨ ਜਿੱਤਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੂਜਾ ਫੈਸਲਾ ਹੋਇਆ ਹੈ ਕਿ ਕੋਈ ਵੀ ਕਿਸਾਨ ਆਗੂ ਇੱਕ ਦੂਜੇ ਖਿਲਾਫ਼ ਕੋਈ ਬਿਆਨਬਾਜੀ ਨਹੀਂ ਕਰੇਗਾ। Farmers Meeting
ਉਗਰਾਹਾਂ ਨੇ ਇਸ ਦੌਰਾਨ ਮੀਡੀਆ ਨੂੰ ਵੀ ਕਿਸੇ ਆਗੂ ਜਾ ਜਥੇਬੰਦੀ ਖਿਲਾਫ਼ ਸੁਆਲ ਨਾ ਪੁੱਛਣ ਦੀ ਗੁਜਾਰਿਸ ਕੀਤੀ। ਉਨ੍ਹਾਂ ਕਿਹਾ ਕਿ ਦੁਸ਼ਮਣ ਸਾਂਝਾਂ ਹੈ, ਮੁੱਦੇ ਸਾਂਝੇ ਹਨ, ਲੜਾਈ ਸਾਂਝੀ ਲੜਨੀ ਹੈ। ਉਨ੍ਹਾਂ ਦੱਸਿਆ ਕਿ ਅਗਲੀ ਮੀਟਿੰਗ 18 ਜਨਵਰੀ ਨੂੰ ਰੱਖ ਲਈ ਗਈ ਹੈ, ਜਿਸ ਵਿੱਚ ਹੋਰ ਮੁੱਦੇ ਵਿਚਾਰੇ ਜਾਣਗੇ ਅਤੇ ਐਮਐਸਪੀ ਗਾਰੰਟੀ ਕਾਨੂੰਨ ਸਬੰਧੀ ਕੇਂਦਰ ਵੱਲੋਂ ਜੋਂ ਪ੍ਰਚਾਰ ਕੀਤਾ ਜਾ ਰਿਹਾ ਹੈ ੳਸ ਸਬੰਧੀ 18 ਦੀ ਮੀਟਿੰਗ ਵਿੱਚ ਖੁੱਲ ਕੇ ਚਰਚਾ ਹੋਵੇਗੀ। ਉਗਰਾਹਾਂ ਨੇ ਆਖਿਆ ਕਿ ਡੱਲੇਵਾਲ ਸਾਹਿਬ ਦੀ ਸਿਹਤ ਲਗਾਤਾਰ ਨਾਜੁਕ ਮੋੜ ’ਤੇ ਹੈ, ਇਸ ਲਈ ਕੇਂਦਰ ਸਰਕਾਰ ਕਿਸਾਨੀ ਮੰਗਾਂ ਸਬੰਧੀ ਤੁਰੰਤ ਦਖਲ ਦੇਵੇ। ਇਸ ਮੌਕੇ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ। Farmers Meeting
ਕਿਸਾਨਾਂ ਦੀ ਤਿੰਨ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਸ਼ੁਰੂ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਦਿੱਲੀ ਕੂਚ ਨੂੰ ਲੈ ਕੇ ਕਿਸਾਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਿੰਨ ਕੇਂਦਰੀ ਮੰਤਰੀਆਂ ਪੀਯੂਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਨਾਲ ਮੀਟਿੰਗ ਸ਼ੁਰੂ ਹੋ ਗਈ ਹੈ। ਮੀਟਿੰਗ ’ਚ ਦਿੱਗਜ਼ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਪੰਧੇਰ ਅਤੇ ਅਭਿਮਾਨੁ ਕੋਹਾੜ ਆਦਿ ਵੀ ਸ਼ਾਮਲ ਹੋਏ। Kisan Meeting
ਇਹ ਮੀਟਿੰਗ ਕਿਸਾਨ ਚੰਡੀਗੜ੍ਹ ਦੇ ਮਗਸੀਪਾ ਮੀਟਿੰਗ ਸੈਂਟਰ ਵਿੱਚ ਹੋ ਰਹੀ ਹੈ। ਪੰਜਾਬ ਅਤੇ ਹਰਿਆਣਾ ਦੀਆਂ 26 ਕਿਸਾਨ ਜਥੇਬੰਦੀਆਂ ਦੇ 13 ਫਰਵਰੀ ਦੇ ਦਿੱਲੀ ਕੂਚ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਨਾਲ ਇਹ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ। ਮੀਟਿੰਗ ਤੋਂ ਬਾਅਦ ਹੀ ਇਹ ਸਾਫ ਹੋ ਸਕੇਗਾ ਕਿ ਕਿਸਾਨ ਅਗਲਾ ਐਕਸ਼ਨ ਕੀ ਲੈਣਗੇ। Kisan Meeting
ਸੁਰੱਖਿਆ ਦੇ ਮੱਦੇਨਜ਼ਰ ਕੇਂਦਰੀ ਸੁਰੱਖਿਆ ਬਲਾਂ ਦੀਆਂ 50 ਕੰਪਨੀਆਂ ਤਾਇਨਾਤ
ਇਹ ਜਾਣਕਾਰੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਨੇ ਉਨ੍ਹਾਂ ਨੂੰ ਆਪਣੀਆਂ ਮੰਗਾਂ ’ਤੇ ਵਿਚਾਰ ਕਰਨ ਲਈ 12 ਫਰਵਰੀ ਨੂੰ ਸੱਦਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਤਿੰਨ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਅਰਜੁਨ ਮੁੰਡਾ ਅਤੇ ਨਿੱਤਿਆਨੰਦ ਰਾਏ 12 ਫਰਵਰੀ ਨੂੰ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵਫ਼ਦ ਨਾਲ ਗੱਲਬਾਤ ਕਰਨ ਲਈ ਚੰਡੀਗੜ੍ਹ ਆਉਣਗੇ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਵੇਗੀ। ਇਸ ਦੇ ਨਾਲ ਹੀ ਹਰਿਆਣਾ ਦੇ ਸੱਤ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਹਾਈਵੇਅ ਜਾਮ ਕਰਨ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀ ਨਿਖੇਧੀ ਕੀਤੀ ਗਈ ਹੈ।
ਇਹ ਹੈ ਸਾਰੀ ਸਥਿਤੀ
ਹਰਿਆਣਾ ਦੀ ਪੰਜਾਬ ਸਰਹੱਦ ਨਾਲ ਲੱਗਦੇ ਅੰਬਾਲਾ, ਸਰਸਾ, ਫਤਿਆਬਾਦ, ਕੁਰੂਕਸ਼ੇਤਰ, ਜੀਂਦ, ਕੈਥਲ ਜ਼ਿਲ੍ਹਿਆਂ ਵਿੱਚ ਹਰਿਆਣਾ ਪੁਲਿਸ ਲਗਾਤਾਰ ਤਿੱਖੀ ਨਜ਼ਰ ਰੱਖ ਰਹੀ ਹੈ। ਅੰਬਾਲਾ ਦੇ ਸ਼ੰਭੂ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਬਿਜਲੀ ਦੇ ਕਰੰਟ ਦੇ ਨਾਲ-ਨਾਲ ਸਖ਼ਤ ਸੁਰੱਖਿਆ ਦੀਆਂ ਅੱਠ ਪਰਤਾਂ ਦਾ ਪ੍ਰਬੰਧ ਹੈ। ਘੱਗਰ ਦਰਿਆ ਵੀ ਪੁੱਟਿਆ ਗਿਆ ਹੈ ਤਾਂ ਜੋ ਕੋਈ ਵੀ ਟਰੈਕਟਰ ਕੱਚੀਆਂ ਸੜਕਾਂ ਤੋਂ ਅੱਗੇ ਨਾ ਜਾ ਸਕੇ। ਪੰਜਾਬ ਸਰਹੱਦ ਤੋਂ ਫਤਿਆਬਾਦ ਨੂੰ ਆਉਣ ਵਾਲੇ ਪੁਲਾਂ ’ਤੇ ਬੈਰੀਕੇਡ ਲਾਏ ਗਏ ਹਨ। ਟੋਹਾਣਾ ਤੋਂ ਪੰਜਾਬ ਅਤੇ ਚੰਡੀਗੜ੍ਹ ਜਾਣ ਵਾਲੇ ਹਾਈਵੇਅ 148ਬੀ ’ਤੇ ਕੰਕਰੀਟ ਦੀਆਂ ਕੰਧਾਂ, ਮਿੱਟੀ ਦੇ ਉੱਚੇ-ਉੱਚੇ ਢੇਰ ਅਤੇ ਵੱਡੇ ਪੱਥਰ ਰੱਖੇ ਗਏ ਹਨ। ਇੰਨਾ ਹੀ ਨਹੀਂ ਸੜਕ ’ਤੇ ਕੰਟੇਨਰ ਰੱਖਣ ਦੇ ਨਾਲ-ਨਾਲ ਇੱਥੇ ਕਿੱਲਾਂ ਵੀ ਲਾਈਆਂ ਗਈਆਂ ਹਨ।
Pakistani People : ਪਾਕਿਸਤਾਨੀ ਜਨਤਾ ਫੌਜ ਤਾਂ ਨਹੀਂ ਚਾਹੁੰਦੀ
ਸਰਸਾ ਦੇ ਡੱਬਵਾਲੀ ਵਿਖੇ ਪੰਜਾਬ-ਹਰਿਆਣਾ ਸਰਹੱਦ ’ਤੇ ਅਰਧ ਸੈਨਿਕ ਬਲ ਤਾਇਨਾਤ ਹੈ। ਡੱਬਵਾਲੀ ਵਿੱਚ ਬਠਿੰਡਾ ਰੋਡ, ਮਲੋਟ ਰੋਡ ਤੋਂ ਇਲਾਵਾ ਡੱਬਵਾਲੀ ਸ਼ਹਿਰ ਵਿੱਚ ਮਲੋਟ ਰੋਡ ਫੋਰਟਕੇ ਵਿਖੇ ਆਰਯੂਬੀ ਬਲਾਕ ਕੀਤੇ ਜਾਣ ਦੀ ਸੰਭਾਵਨਾ ਹੈ ਕੈਥਲ ਅਤੇ ਜੀਂਦ ’ਚ 40 ਤੋਂ ਵੱਧ ਥਾਵਾਂ ’ਤੇ ਬੈਰੀਕੇਡ ਲਾਏ ਗਏ ਹਨ।
ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਮੀਟਿੰਗ ਜਾਰੀ, MSP ਕਮੇਟੀ ਲਈ ਤੈਅ ਹੋਣਗੇ 5 ਨਾਂਅ
ਨਵੀਂ ਦਿੱਲੀ। ਦਿੱਲੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ‘ਤੇ ਅੱਜ ਅਹਿਮ ਫੈਸਲਾ ਲਿਆ ਜਾਵੇਗਾ। ਇਸ ਦੇ ਲਈ ਸੰਯੁਕਤ ਕਿਸਾਨ ਮੋਰਚਾ (SKM) ਦੀ ਮੀਟਿੰਗ ਸਿੰਘੂ ਬਾਰਡਰ ‘ਤੇ ਹੋ ਰਹੀ ਹੈ। ਇਸ ਤਹਿਤ ਕਿਸਾਨ ਅੰਦੋਲਨ ਨੂੰ ਲੈ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੀ ਐਮਐਸਪੀ ਕਮੇਟੀ ਲਈ ਮੰਗੇ ਗਏ ਨਾਵਾਂ ‘ਤੇ ਵੀ ਇਸ ਬੈਠਕ ‘ਚ ਫੈਸਲਾ ਕੀਤਾ ਜਾ ਸਕਦਾ ਹੈ। ਕਿਸਾਨ ਅੰਦੋਲਨ ਅੱਜ ਖਤਮ ਹੋਵੇਗਾ ਜਾਂ ਨਹੀਂ, ਇਸ ਬਾਰੇ ਵੀ ਅੱਜ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ।
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਿੱਚੋਂ ਇਕਲੌਤੀ ਮਹਿਲਾ ਕਿਸਾਨ ਆਗੂ ਰਵਿੰਦਰਪਾਲ ਕੌਰ ਨੇ ਕਿਹਾ ਕਿ ਅਸੀਂ ਅੱਜ ਘਰ ਪਰਤ ਸਕਦੇ ਹਾਂ। ਕੇਂਦਰ ਸਰਕਾਰ ਨੇ ਖੇਤੀ ਐਕਟ ਰੱਦ ਕਰਕੇ ਸਾਡੀ ਮੰਗ ਮੰਨ ਲਈ ਹੈ। ਇਹ ਮੇਰੀ ਨਿੱਜੀ ਰਾਏ ਹੈ। ਸੰਯੁਕਤ ਕਿਸਾਨ ਮੋਰਚਾ ਵਿੱਚ ਅੰਦੋਲਨ ਖਤਮ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ।
ਪੰਜਾਬ ਦੀਆਂ ਬਹੁਤੀਆਂ ਕਿਸਾਨ ਜਥੇਬੰਦੀਆਂ ਅੰਦੋਲਨ ਖ਼ਤਮ ਕਰਨ ਦੇ ਹੱਕ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਮੰਗ ਲਈ ਉਹ ਇੱਥੇ ਆਏ ਸਨ, ਉਹ ਪੂਰੀ ਹੋ ਗਈ ਹੈ। ਇਸ ਦੇ ਨਾਲ ਹੀ ਕੁਝ ਆਗੂ ਘੱਟੋ ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ, ਕਿਸਾਨਾਂ ‘ਤੇ ਦਰਜ ਕੇਸ ਵਾਪਸ ਲੈਣ ਅਤੇ ਮ੍ਰਿਤਕ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ‘ਤੇ ਅੜੇ ਹੋਏ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗਾਂ ’ਤੇ ਵਿਚਾਰ ਕਰੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਿਸਾਨ ਘਰ ਜਾਣਗੇ? ਕਿਸਾਨਾਂ ਦੀ ਮੀਟਿੰਗ ਅੱਜ
ਹਰਿਆਣਾ ਦੇ ਮੁੱਖ ਮੰਤਰੀ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਰਹੀ ਬੇਸਿੱਟਾ, ਕੇਸ ਵਾਪਸ ਲੈਣ ’ਤੇ ਨਹੀਂ ਬਣੀ ਸਹਿਮਤੀ
ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਤਿੰਨ ਨਵੇਂ ਖੇਤੀ ਕਾਨੂੰਨ ਸੰਸਦ ’ਚ ਵਾਪਸ ਹੋਣ ਤੋਂ ਬਾਅਦ ਕਿਸਾਨ ਸੰਗਠਨਾਂ ਦੀ ਅੱਜ ਅਹਿਮ ਮੀਟਿੰਗ ਹੋਣ ਵਾਲੀ ਹੈ ਜਿਸ ’ਚ ਇਹ ਫੈਸਲਾ ਕੀਤਾ ਜਾਵੇਗਾ ਕਿ ਅੰਦੋਲਨ ਜਾਰੀ ਰਹੇਗਾ ਜਾਂ ਕਿਸਾਨ ਆਪਣੇ ਘਰ ਜਾਣਗੇ ਮੀਡੀਆ ਰਿਪੋਰਟਾਂ ਅਨੁਸਾਰ 32 ਜਥੇਬੰਦੀਆਂ ਨੇ ਘਰ ਵਾਪਸੀ ਦੇ ਸੰਕੇਤ ਦਿੱਤੇ ਹਨ ਕਿਆਸ ਲਾਏ ਜਾ ਰਹੇ ਹਨ ਕਿ ਅੱਜ ਹੋਣ ਵਾਲੀ ਮੀਟਿੰਗ ’ਚ ਘਰ ਵਾਪਸੀ ’ਤੇ ਫੈਸਲਾ ਹੋ ਜਾਵੇਗਾ ਇਸ ਦਰਮਿਆਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੇ ਤਿੰਨੋਂ ਕਾਨੂੰਨ ਵਾਪਸ ਲੈ ਲਏ ਹਨ, ਪਰ ਹੁੁਣ ਵੀ ਸਾਡੇ ਬਹੁਤ ਸਾਰੇ ਮੁੱਦੇ ਬਾਕੀ ਹਨ
ਉਨ੍ਹਾਂ ਕਿਹਾ ਕਿ ਐਮਐਸਪੀ ’ਤੇ ਭਾਰਤ ਸਰਕਾਰ ਸਾਫ ਜਵਾਬ ਦੇਵੇ ਕਿ ਕਿਸਾਨਾਂ ਨੂੰ ਇਸ ਨਾਲ ਫਾਇਦਾ ਹੈ ਜਾਂ ਨਹੀਂ ਸਰਕਾਰ ਨੂੰ ਇਸ ਸਬੰਧੀ ਕਾਨੂੰਨ ਬਣਾਉਣਾ ਹੀ ਪਵੇਗਾ ਇੰਨੇ ਲੰਮੇ ਅੰਦੋਲਨ ਸਰਕਾਰ ਦੀ ਗਲਤ ਨੀਤੀ ਨਾਲ ਚਲਦੇ ਹਨ
ਉੱਥੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ’ਤੇ ਜੰਮ ਕੇ ਹਮਲਾ ਬੋਲਿਆ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਰਾਹੁਲ ਨੇ ਕਿਹਾ ਕਿ ਅਸੀਂ ਉਨ੍ਹਾਂ ਵਿਅਕਤੀਆਂ ਦੀ ਲਿਸਟ ਮੁਹੱਈਆ ਕਰਵਾਵਾਂਗੇ ਜੋ ਅੰਦੋਲਨ ਦੌਰਾਨ ਮਾਰੇ ਗਏ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਜ਼ਰੂਰ ਦੇਵੇ
ਸਾਡਾ ਰਾਕੇਸ਼ ਟਿਕੈਤ ਜੀ ਨਾਲ ਰਿਸ਼ਤਾ ਹੈ.., ਸਾਡਾ ਉਨ੍ਹਾਂ ਨਾ ਜ਼ਮੀਨ ਦਾ ਪਸੀਨੇ ਨਾਲ ਰਿਸ਼ਤਾ ਹੈ, ਮਿੱਟੀ ਦਾ ਰਿਸ਼ਤਾ ਹੈ, ਮਿਹਨਤ ਦਾ ਰਿਸ਼ਤਾ ਹੈ, ਭਾਈਚਾਰੇ ਦਾ ਰਿਸ਼ਤਾ ਹੈ ਅਤੇ ਪਿੰਡ ਦੇ ਗੁਆਂਢ ਦਾ ਰਿਸ਼ਤਾ ਹੈ
ਸੁਰਜੇਵਾਲ, ਕਾਂਗਰਸੀ ਆਗੂ
ਓਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕਿਸਾਨ ਆਗੂਆਂ ਦਰਮਿਆਨ ਸ਼ੁੱਕਰਵਾਰ ਸ਼ਾਮ ਹੋਈ ਮੀਟਿੰਗ ਬੇਸਿੱਟਾ ਰਹੀ ਇਹ ਮੀਟਿੰਗ ਸ਼ਾਮ ਪੰਜ ਵਜੇ ਤੋਂ ਰਾਤ 8 ਵਜੇ ਤੱਕ ਚੱਲੀ ਮੀਟਿੰਗ ਤੋਂ ਬਾਅਦ ਭਾਕਿਊ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਤੋਂ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਮਿਲਿਆ ਹਰਿਆਣਾ ਸਰਕਾਰ ਨੇ ਉਨ੍ਹਾਂ ਮੁੱਦਿਆਂ ’ਤੇ ਮੁੜ ਮੀਟਿੰਗ ਲਈ ਕੋਈ ਸੱਦਾ ਨਹੀਂ ਦਿੱਤਾ ਹੈ ਚੜੂਨੀ ਨੇ ਕਿਹਾ ਕਿ ਉਹ ਇਸ ਮੀਟਿੰਗ ’ਚ ਹੋਈ ਗੱਲਬਾਤ ਦਾ ਵੇਰਵਾ 4 ਦਸੰਬਰ ਨੂੰ ਹੋਣ ਵਾਲੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ’ਚ ਰੱਖਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ