Test - Sach Kahoon Punjabi
Jasprit Bumrah: ਨਿਊਜ਼ੀਲੈਂਡ ਖਿਲਾਫ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਬੁਮਰਾਹ ਨੂੰ ਮਿਲੀ ਵੱਡੀ ਜਿੰਮੇਵਾਰੀ
16 ਅਕਤੂਬਰ ਖੇਡਿਆ ਜਾਵੇਗਾ ਪਹਿਲਾ ਟੈਸਟ
ਸਪੋਰਟਸ ਡੈਸਕ। ਨਿਊਜ਼ੀਲੈਂਡ ਖਿਲਾਫ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਚਾਰ ਟਰੈਵਲਿੰਗ ਰਿਜ਼ਰਵ ਵੀ ਰੱਖੇ ਗਏ ਹਨ। ਜਸਪ੍ਰੀਤ ਬੁਮਰਾਹ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਰੋਹਿਤ ਸ਼ਰਮਾ ਤੋਂ ਬਾਅਦ ਬੁਮਰਾਹ ਨੂੰ ਟੈਸਟ ਟੀਮ ਦੇ ਭਵਿੱਖ ਦੇ ਕਪਤਾਨ ਵਜੋਂ ਦੇਖ ਰਿਹਾ ਹੈ। Jasprit Bumrah
ਇਹ ਵੀ ਪਡ਼੍ਹੋ: Dussehra ’ਤੇ ਵਿਸ਼ੇਸ਼ : ਰਾਵਣ ਦੇ ਨਾਲ ਆਪਣੇ ਅੰਦਰ ਦੀਆਂ ਬੁਰਾਈਆਂ ਦੇ ਪੁਤਲੇ ਵੀ ਫੂਕੀਏ
ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਉਸ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ, ਸ਼ਮੀ ਗਿੱਟੇ ਦੀ ਸੱਟ ਤੋਂ ਉਭਰ ਰਹੇ ਹਨ, ਜਿਸ ਲਈ ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ‘ਚ ਸਰਜਰੀ ਕਰਵਾਈ ਸੀ। ਉਹ ਸੱਟ ਕਾਰਨ 2023 ਵਨਡੇ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਮੈਦਾਨ ਤੋਂ ਬਾਹਰ ਹੈ।
16 ਅਕਤੂਬਰ ਤੋਂ ਬੈਂਗਲੁਰੂ ‘ਚ ਖੇਡਿਆ ਜਾਵੇਗਾ ਪਹਿਲਾ ਟੈਸਟ | Jasprit Bumrah
ਨਿਊਜ਼ੀਲੈਂਡ ਦੀ ਟੀਮ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਭਾਰਤ ਦਾ ਦੌਰਾ ਕਰ ਰਹੀ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 16 ਅਕਤੂਬਰ ਤੋਂ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਇਸ ਦਾ ਪਹਿਲਾ ਮੈਚ ਬੈਂਗਲੁਰੂ ‘ਚ ਖੇਡਿਆ ਜਾਵੇਗਾ।
ਪਹਿਲਾ ਟੈਸਟ ਮੈਚ 16 ਅਕਤੂਬਰ, ਬੈਂਗਲੁਰੂ
ਦੂਜਾ ਟੈਸਟ ਮੈਚ 24 ਅਕਤੂਬਰ ,ਪੂਨੇ
ਤੀਜਾ ਟੈਸਟ ਮੈਚ 1 ਨਵੰਬਰ, ਮੁੰਬਈ
ਟੀਮ ਇਸ ਪ੍ਰਕਾਰ ਹੈ:
ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ।
ਟ੍ਰੈਵਲਿੰਗ ਰਿਜ਼ਰਵ: ਹਰਸ਼ਿਤ ਰਾਣਾ, ਨਿਤੀਸ਼ ਕੁਮਾਰ ਰੈਡੀ, ਮਯੰਕ ਯਾਦਵ ਅਤੇ ਪ੍ਰਸਿਧ ਕ੍ਰਿਸ਼ਨਾ।
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਕਿਸ ਤਰ੍ਹਾਂ ਪਾਸ ਕਰੀਏ
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਕਿਸ ਤਰ੍ਹਾਂ ਪਾਸ ਕਰੀਏ
ਪ੍ਰੀਖਿਆ ਤੋਂ ਪਹਿਲਾਂ ਪਿਛਲੇ ਸਾਲਾਂ ਦੇ ਪੇਪਰ ਲੈ ਕੇ ਉਹਨਾਂ ਨੂੰ ਹੱਲ ਕਰੋ। ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰਾਂ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪ੍ਰਸ਼ਨ ਪੱਤਰ ਕਿਸ ਤਰ੍ਹਾਂ ਤਿਆਰ ਕੀਤੇ ਗਏ ਹਨ ਅਤੇ ਇਹਨਾਂ ਨੂੰ ਹੱਲ ਕਰਨ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਪ੍ਰਸ਼ਨ ਪੱਤਰ ਕਿੰਨੇ ਸਮੇਂ ਵਿੱਚ ਹੱਲ ਹੁੰਦਾ ਹਾਂ। ਜਿਸ ਨਾਲ ਤੁਸੀਂ ਸਮੇਂ ਦਾ ਸਹੀ ਉਪਯੋਗ ਕਰ ਸਕਦੇ ਹੋ।
ਜੀਵਨ ਵਿੱਚ ਵਿਅਕਤੀ ਨੂੰ ਬਹੁਤ ਸਾਰੀਆਂ ਪ੍ਰੀਖਿਆਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ, ਪ੍ਰੰਤੂ ਸਫਲ ਉਹੀ ਵਿਅਕਤੀ ਹੁੰਦਾ ਹੈ ਜੋ ਯੋਜਨਾਬੱਧ ਤਰੀਕੇ ਅਤੇ ਦ੍ਰਿੜ ਨਿਸ਼ਚੇ ਨਾਲ ਆਪਣੀ ਤਿਆਰੀ ਕਰਦਾ ਹੈ। ਜੋ ਵਿਅਕਤੀ ਆਪਣੇ ਸਮੇਂ ਦਾ ਸਹੀ ਉਪਯੋਗ ਕਰਦਾ ਹੈ, ਉਹੀ ਵਿਅਕਤੀ ਆਪਣੀ ਮੰਜ਼ਿਲ ਪ੍ਰਾਪਤ ਕਰਦਾ ਹੈ। 5 ਜਨਵਰੀ 2020 ਨੂੰ ਹੋਣ ਜਾ ਰਹੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀ.ਐਸ. ਟੈਟ-2018) ਦੇ ਪੇਪਰ ਵਿੱਚ ਬੈਠਣ ਤੋਂ ਪਹਿਲਾਂ ਹੇਠ ਲਿਖੇ ਕੁਝ ਜ਼ਰੂਰੀ ਨੁਕਤਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਵਿਦਿਆਰਥੀ ਇਹ ਟੈਸਟ ਜ਼ਰੂਰ ਪਾਸ ਕਰ ਲੈਣਗੇ:-
1. ਪ੍ਰੀਖਿਆ ਤੋਂ ਪਹਿਲਾਂ ਘਬਰਾਓ ਨਾ:
ਆਮ ਤੌਰ ‘ਤੇ ਪ੍ਰੀਖਿਆਰਥੀ ਜਦੋਂ ਪ੍ਰੀਖਿਆ ਵਿੱਚ ਕੁਝ ਦਿਨ ਬਚਦੇ ਹਨ ਤਾਂ ਉਹ ਘਬਰਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਇਸੇ ਚਿੰਤਾ ਵਿੱਚ ਘਿਰੇ ਰਹਿੰਦੇ ਹਨ ਕਿ ਪਤਾ ਨਹੀਂ ਪੇਪਰ ਪਾਸ ਹੋਵੇਗਾ ਕਿ ਨਹੀਂ? ਸਾਨੂੰ ਇਹ ਸੋਚਣ ਦੀ ਜ਼ਰੂਰਤ ਨਹੀਂ ਹੈ, ਸਗੋਂ ਸਾਨੂੰ ਦ੍ਰਿੜ ਨਿਸ਼ਚੇ ਨਾਲ ਆਪਣੀ ਪ੍ਰੀਖਿਆ ਦੀ ਤਿਆਰੀ ਵਿੱਚ ਲੱਗੇ ਰਹਿਣਾ ਚਾਹੀਦਾ ਹੈ। ਘਬਰਾਉਣ ਨਾਲ ਅਕਸਰ ਹੀ ਆਪਣਾ ਹੀ ਨੁਕਸਾਨ ਹੁੰਦਾ ਹੈ। ਘਬਰਾਉਣ ਨਾਲ ਸਾਡਾ ਦਿਮਾਗ ਸਹੀ ਢੰਗ ਨਾਲ ਨਿਰਣਾ ਨਹੀਂ ਲੈ ਪਾਉਂਦਾ। ਇਸ ਲਈ ਪ੍ਰੀਖਿਆ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਪੂਰੇ ਆਤਮ-ਵਿਸ਼ਵਾਸ ਨਾਲ ਪ੍ਰੀਖਿਆ ਦੇਣੀ ਚਾਹੀਦੀ ਹੈ।
2. ਨਵੇਂ ਟਾਪਿਕ/ਵਿਸ਼ੇ ਦਾ ਅਧਿਐਨ ਨਾ ਕਰਨਾ:
ਪ੍ਰੀਖਿਆ ਸਮੇਂ ਇਹ ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਪ੍ਰੀਖਿਆਰਥੀ ਆਪਣੇ ਦੋਸਤਾਂ-ਮਿੱਤਰਾਂ ਦੇ ਕਹਿਣ ‘ਤੇ ਨਵੇਂ ਟਾਪਿਕ/ਵਿਸ਼ੇ ਨੂੰ ਪੜ੍ਹਨ ਵਿੱਚ ਲੱਗ ਜਾਂਦੇ ਹਨ, ਜਿਸ ਨਾਲ ਉਹਨਾਂ ਵੱਲੋਂ ਪਹਿਲਾਂ ਯਾਦ ਕੀਤੇ ਗਏ ਵਿਸ਼ੇ ਯਾਦ ਨਹੀਂ ਰਹਿੰਦੇ ਅਤੇ ਪੇਪਰ ਵਿੱਚ ਸਹੀ ਢੰਗ ਨਾਲ ਉੱਤਰ ਨਹੀਂ ਦਿੱਤੇ ਜਾਂਦੇ। ਇਸ ਲਈ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਨਵੇਂ ਟਾਪਿਕ/ਵਿਸ਼ਿਆਂ ਨੂੰ ਨਹੀਂ ਪੜ੍ਹਨਾ ਚਾਹੀਦਾ।
3. ਵਾਰ-ਵਾਰ ਦੁਹਰਾਈ:
ਪ੍ਰੀਖਿਆ ਤੋਂ ਇੱਕ ਹਫਤਾ ਪਹਿਲਾਂ ਜੋ ਕੁਝ ਵੀ ਤੁਸੀਂ ਹੁਣ ਤੱਕ ਪੜ੍ਹਿਆ ਹੈ, ਉਸਦੀ ਵਾਰ-ਵਾਰ ਦੁਹਰਾਈ ਕਰੋ। ਦੁਹਰਾਈ ਕਰਨ ਸਮੇਂ ਹੇਠ ਲਿਖੇ ਬਿੰਦੂਆਂ ‘ਤੇ ਖਾਸ ਧਿਆਨ ਦਿੱਤਾ ਜਾਵੇ-
ਨਵੀਂ ਤਕਨੀਕ ਦਾ ਸਹਾਰਾ:
ਵਰਤਮਾਨ ਸਮਾਂ ਨਵੀਆਂ ਤਕਨੀਕਾਂ ਦਾ ਸਮਾਂ ਹੈ, ਇਸ ਲਈ ਦੁਹਰਾਈ ਲਈ ਨਵੀਆਂ ਤਕਨੀਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਅਹਿਮ ਬਿੰਦੂਆਂ ਨੂੰ ਆਪਣੇ ਮੋਬਾਇਲ ਫੋਨ ਵਿੱਚ ਰਿਕਾਰਡ ਕਰਕੇ ਰੱਖੋ ਅਤੇ ਜਦੋਂ ਵੀ ਸਮਾਂ ਮਿਲੇ ਹੈੱਡਫੋਨ ਲਾ ਕੇ ਇਸਦੀ ਦੁਹਰਾਈ ਕਰਦੇ ਰਹੋ। ਇਸ ਨਾਲ ਤੁਹਾਨੂੰ ਉਹ ਵਿਸ਼ੇ/ਬਿੰਦੂ ਚੰਗੀ ਤਰ੍ਹਾਂ ਯਾਦ ਹੋ ਜਾਵੇਗਾ ਅਤੇ ਸਮੇਂ ਦਾ ਵੀ ਸਹੀ ਉਪਯੋਗ ਹੋਵੇਗਾ।
ਚਾਰਟਾਂ ਦਾ ਸਹਾਰਾ ਲਓ:
ਦੁਹਰਾਈ ਲਈ ਚਾਰਟ ਸਭ ਤੋਂ ਵਧੀਆ ਸਾਧਨ ਹੈ। ਕਿਸੇ ਵਿਸ਼ੇ ਦੇ ਮੁੱਖ ਬਿੰਦੂਆਂ ਨੂੰ ਚਾਰਟ ਉੱਪਰ ਨੋਟ ਕਰਕੇ ਉਸਨੂੰ ਅਜਿਹੀ ਜਗ੍ਹਾ ‘ਤੇ ਲਾਓ ਜਿੱਥੇ ਤੁਹਾਡਾ ਸਭ ਤੋਂ ਜਿਆਦਾ ਸਮਾਂ ਬਤੀਤ ਹੁੰਦਾ ਹੈ। ਵਾਰ-ਵਾਰ ਤੁਹਾਡੀ ਨਿਗ੍ਹਾ ਉਸ ਚਾਰਟ ‘ਤੇ ਪਵੇਗੀ, ਜਿਸ ਨਾਲ ਉਹ ਸਾਰੇ ਮੁੱਖ ਬਿੰਦੂ ਤੁਹਾਨੂੰ ਆਪਣੇ-ਆਪ ਯਾਦ ਹੋ ਜਾਣਗੇ।
ਨੋਟਸ ਦਾ ਪ੍ਰਯੋਗ:
ਜਦੋਂ ਵੀ ਤੁਸੀਂ ਕਿਸੇ ਵਿਸ਼ੇ ਬਾਰੇ ਵਿਸਥਾਰ ਨਾਲ ਪੜ੍ਹ ਰਹੇ ਹੋਵੋ ਤਾਂ ਉਸ ਵਿੱਚੋਂ ਅਹਿਮ ਅਤੇ ਉਪਯੋਗੀ ਨੁਕਤਿਆਂ ਦੇ ਛੋਟੇ ਨੋਟਸ ਬਣਾ ਲਓ ਤਾਂ ਜੋ ਅਉਣ ਵਾਲੇ ਸਮੇਂ ਵਿੱਚ ਇਹ ਤੁਹਾਡੇ ਲਈ ਬਹੁਤ ਅਹਿਮ ਸਾਬਿਤ ਹੋਣਗੇ ਅਤੇ ਦੁਹਰਾਈ ਵਿੱਚ ਕਾਰਗਾਰ ਸਿੱਧ ਹੋਣਗੇ। ਨੋਟਸ ਪੂਰੇ ਵਿਸ਼ੇ ਦਾ ਨਿਚੋੜ ਹੁੰਦਾ ਹੈ, ਜੋ ਦੁਹਰਾਈ ਵਿੱਚ ਕਾਰਗਰ ਸਿੱਧ ਹੁੰਦੇ ਹਨ।
4. ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਹੱਲ ਕਰਨਾ:
ਪ੍ਰੀਖਿਆ ਤੋਂ ਪਹਿਲਾਂ ਪਿਛਲੇ ਸਾਲਾਂ ਦੇ ਪੇਪਰ ਲੈ ਕੇ ਉਹਨਾਂ ਨੂੰ ਹੱਲ ਕਰੋ। ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰਾਂ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪ੍ਰਸ਼ਨ ਪੱਤਰ ਕਿਸ ਤਰ੍ਹਾਂ ਤਿਆਰ ਕੀਤੇ ਗਏ ਹਨ ਅਤੇ ਇਹਨਾਂ ਨੂੰ ਹੱਲ ਕਰਨ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਪ੍ਰਸ਼ਨ ਪੱਤਰ ਕਿੰਨੇ ਸਮੇਂ ਵਿੱਚ ਹੱਲ ਹੁੰਦਾ ਹਾਂ, ਜਿਸ ਨਾਲ ਤੁਸੀਂ ਸਮੇਂ ਦਾ ਸਹੀ ਉਪਯੋਗ ਕਰ ਸਕਦੇ ਹੋ। ਜੇਕਰ ਤੁਹਾਡਾ ਪ੍ਰਸ਼ਨ ਪੱਤਰ ਨਿਰਧਾਰਿਤ ਸਮੇਂ ਵਿੱਚ ਪੂਰਾ ਨਹੀਂ ਹੋ ਰਿਹਾ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਪੂਰੇ ਆਤਮ-ਵਿਸ਼ਵਾਸ ਨਾਲ ਪ੍ਰੀਖਿਆ ਵਿੱਚ ਬੈਠੋ ਅਤੇ ਆਪਣਾ ਪ੍ਰਸ਼ਨ ਪੱਤਰ ਹੱਲ ਕਰਨ ਦੀ ਕੋਸ਼ਿਸ਼ ਕਰੋ।
5. ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ:
ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਪ੍ਰੀਖਿਆਰਥੀ ਰੋਲ ਨੰਬਰ ਉੱਪਰ ਲਿਖੀਆਂ ਹਦਾਇਤਾਂ ਨੂੰ ਪੜ੍ਹ ਕੇ ਨਹੀਂ ਜਾਂਦੇ ਅਤੇ ਪ੍ਰੀਖਿਆ ਸਮੇਂ ਕਈ ਵਾਰ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਸਾਨੂੰ ਪ੍ਰੀਖਿਆ ਵਾਲੇ ਦਿਨ ਦੀ ਤਿਆਰੀ ਕਰਨੀ ਚਾਹੀਦੀ ਹੈ ਜਿਵੇਂ ਪੈੱਨ, ਪੈਨਸਿਲ ਹੋਰ ਲੋੜ ਦੀਆਂ ਚੀਜ਼ਾਂ ਪਹਿਲਾਂ ਹੀ ਪੈਕ ਕਰਕੇ ਰੱਖ ਲਵੋ। ਜਿਸ ਨਾਲ ਪ੍ਰੀਖਿਆ ਵਾਲੇ ਦਿਨ ਤੁਹਾਡਾ ਸਮਾਂ ਵੀ ਬਚੇਗਾ ਅਤੇ ਹੋਰ ਕਿਸੇ ਤਰ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਤੋਂ ਬਚੇ ਰਹੋਗੇ।
6. ਸ਼ਾਂਤ ਮਨ ਨਾਲ ਪੇਪਰ ਹਾਲ ਵਿੱਚ ਬੈਠੋ:
ਜਦੋਂ ਵੀ ਪ੍ਰੀਖਿਆ ਹਾਲ ਵਿੱਚ ਜਾਵੋ ਤਾਂ ਆਪਣੇ ਮਨ ਨੂੰ ਸ਼ਾਂਤ ਅਤੇ ਇਕਾਗਰ ਰੱਖੋ। ਪ੍ਰੀਖਿਆ ਸਮੇਂ ਅਰਾਮ ਨਾਲ ਬੈਠੋ ਅਤੇ ਇੱਧਰ-ਉੱਧਰ ਦੇਖ ਕੇ ਸਮਾਂ ਖਰਾਬ ਕਰਨ ਨਾਲੋਂ ਆਪਣੇ-ਆਪ ਵਿੱਚ ਮਸਤ ਹੋ ਕੇ ਪ੍ਰਸ਼ਨ-ਪੱਤਰ ਹੱਲ ਕਰਨ ਦੀ ਕੋਸ਼ਿਸ਼ ਕਰੋ।
7. ਜੋ ਪ੍ਰਸ਼ਨ ਆਉਂਦੇ ਹਨ ਉਹ ਪਹਿਲਾਂ ਹੱਲ ਕਰੋ:
ਸਭ ਤੋਂ ਪਹਿਲਾਂ ਪ੍ਰਸ਼ਨ ਪੱਤਰ ਚੈੱਕ ਕਰੋ ਅਤੇ ਜੋ ਪ੍ਰਸ਼ਨ ਤੁਹਾਨੂੰ ਆਉਂਦੇ ਹਨ, ਉਹ ਪ੍ਰਸ਼ਨ ਪਹਿਲਾਂ ਹੱਲ ਕਰੋ। ਬਹੁਤ ਸਾਰੇ ਪ੍ਰੀਖਿਆਰਥੀ ਲੜੀਵਾਰ ਪ੍ਰਸ਼ਨ ਹੱਲ ਕਰਦੇ ਹਨ, ਜਿਸ ਨਾਲ ਇਹ ਹੁੰਦਾ ਹੈ ਕਿ ਸਮਾਂ ਘੱਟ ਬਚਣ ‘ਤੇ ਜਲਦਬਾਈ ਵਿੱਚ ਕਈ ਪ੍ਰਸ਼ਨ ਗਲਤ ਹੋ ਜਾਂਦੇ ਹਨ ਅਤੇ ਪ੍ਰੀਖਿਆ ਵਿੱਚੋਂ ਨੰਬਰ ਘੱਟ ਆਉਂਦੇ ਹਨ ਅਤੇ ਕਈ ਵਾਰ ਅਸਫਲਤਾ ਦਾ ਮੂੰਹ ਦੇਖਣਾ ਪੈਂਦਾ ਹੈ। ਦੂਸਰਾ ਜਿਹੜੇ ਪ੍ਰਸ਼ਨਾਂ ‘ਤੇ ਤੁਹਾਨੂੰ 50-50 ਯਕੀਨ ਹੈ, ਉਹ ਹੱਲ ਕਰਨੇ ਚਾਹੀਦੇ ਹਨ, ਇਸ ਤਰੀਕੇ ਨਾਲ ਵੀ ਕਈ ਵਾਰ ਬਹੁਤ ਸਾਰੇ ਪ੍ਰਸ਼ਨ ਹੱਲ ਹੋ ਜਾਂਦੇ ਹਨ ਤੇ ਪ੍ਰੀਖਿਆ ਵਿੱਚੋਂ ਚੰਗੇ ਨੰਬਰ ਆ ਜਾਂਦੇ ਹਨ।
8. ਪ੍ਰਸ਼ਨ ਪੱਤਰ ਵੇਖ ਕੇ ਘਬਰਾਓ ਨਾ:
ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਪ੍ਰੀਖਿਆਰਥੀ ਪ੍ਰੀਖਿਆ ਵਿੱਚ ਪ੍ਰਸ਼ਨ ਪੱਤਰ ਵੇਖ ਕੇ ਤਣਾਅ ਵਿੱਚ ਆ ਜਾਂਦੇ ਹਨ। ਜਦਕਿ ਤੁਸੀਂ ਜਿਸ ਸਿਲੇਬਸ ਦੇ ਅਨੁਸਾਰ ਤਿਆਰੀ ਕੀਤੀ ਹੈ, ਪੇਪਰ ਉਸੇ ਸਿਲੇਬਸ ਵਿੱਚੋਂ ਹੀ ਆਉਂਦਾ ਹੈ।  ਇਸ ਲਈ  ਪ੍ਰਸ਼ਨ ਪੱਤਰ ਨੂੰ ਵੇਖ ਕੇ ਤਣਾਅ ਵਿੱਚ ਨਹੀਂ ਆਉਣਾ ਚਾਹੀਦਾ।
9. ਓ.ਐਮ.ਆਰ. ਸ਼ੀਟ ਭਰਨ ਦੀ ਤਿਆਰੀ:
ਪ੍ਰੀਖਿਆ ਸਮੇਂ ਕਈ ਵਾਰ ਓ.ਐਮ.ਆਰ. ਸ਼ੀਟ ਭਰਦੇ ਸਮੇਂ ਅਕਸਰ ਹੀ ਗਲਤ ਸਰਕਲ ਕਾਲੇ ਹੋ ਜਾਂਦੇ ਹਨ ਅਤੇ ਸੋਚਦੇ ਹਨ ਕਿ ਜੇਕਰ ਓ.ਐਮ.ਆਰ. ਧਿਆਨ ਨਾਲ ਭਰੀ ਹੁੰਦੀ ਤਾਂ ਪੇਪਰ ਜ਼ਰੂਰ ਪਾਸ ਹੋ ਜਾਣਾ ਸੀ, ਓ.ਐਮ.ਆਰ. ਸ਼ੀਟ ਭਰਦੇ ਸਮੇਂ ਜਲਦਬਾਜੀ ਨਹੀਂ ਕਰਨੀ ਚਾਹੀਦੀ। ਪ੍ਰੀਖਿਆ ਤੋਂ ਪਹਿਲਾਂ ਓ.ਐਮ.ਆਰ. ਸ਼ੀਟ ਭਰਨ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਗੋਲੇ ਕਾਲੇ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੋ।
ਆਪ ਸਭ ਲਈ ਬਹੁਤ-ਬਹੁਤ ਸੁੱਭਕਾਮਨਾਵਾਂ ਅਤੇ ਉਮੀਦ ਹੈ ਕਿ ਸਾਰੇ ਪ੍ਰੀਖਿਆਰਥੀ ਜੀਵਨ ਵਿੱਚ ਸਫਲ ਹੋਣਗੇ ਅਤੇ ਬੁਲੰਦੀਆਂ ਨੂੰ ਛੂਹਣਗੇ।
ਜੀਵਨ ਵਿੱਚ ਹੈ ਜੇਕਰ ਸਫਲ ਹੋਣਾ
ਸਮਾਂ ਪ੍ਰਬੰਧਨ ਨੂੰ ਪਵੇਗਾ ਅਪਣਾਉਣਾ।
ਡਾ. ਹਰਿਭਜਨ ਪ੍ਰਿਯਦਰਸ਼ੀ
ਲੈਕਚਰਾਰ ਹਿੰਦੀ (ਸਟੇਟ ਐਵਾਰਡੀ)
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਲੋਟ
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸ਼ਾਂਤ ਸ਼ਰਮਾ ਨੇ ਹਾਸਲ ਕੀਤੀਆਂ ਪੰਜ ਵਿਕਟਾਂ
ਏਜੰਸੀ/ਕੋਲਕਾਤਾ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ‘ਤੇ ਇਤਿਹਾਸਕ ਡੇ-ਨਾਈਟ ਟੈਸਟ ਮੈਚ ਖੇਡਿਆ ਜਾ ਰਿਹਾ ਹੈ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਬੰਗਲਾਦੇਸ਼ੀ ਟੀਮ ਆਪਣੀ ਪਹਿਲੀ ਪਾਰੀ ‘ਚ 106 ਦੌੜਾਂ ‘ਤੇ ਢੇਰ ਹੋ ਗਈ ਜਵਾਬ ‘ਚ ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ ਪਹਿਲੇ ਦਿਨ ਦੀ ਖੇਡ ਸਮਾਪਤੀ ਤੱਕ 3 ਵਿਕਟਾਂ ਦੇ ਨੁਕਸਾਨ ‘ਤੇ 174 ਦੌੜਾਂ ਬਣਾ ਲਈਆਂ ਵਿਰਾਟ ਕੋਹਲੀ (59 ਦੌੜਾਂ) ਅਤੇ ਅਜਿੰਕਿਹਾ ਰਹਾਣੇ (23 ਦੌੜਾਂ) ਬਣਾ ਕੇ ਕ੍ਰੀਜ ‘ਤੇ ਸਨ ਆਪਣੀ ਪਹਿਲੀ ਪਾਰੀ ਖੇਡਣ ਉੱਤਰੀ ਭਾਰਤ ਨੂੰ ਹਾਲਾਂਕਿ ਠੋਸ ਸ਼ੁਰੂਆਤ ਨਹੀਂ ਮਿਲੀ ਆਫ ਸਟੰਪ ਦੇ ਬਾਹਰ ਲਗਾਤਾਰ ਪ੍ਰੇਸ਼ਾਨ ਹੋ ਰਹੇ ਮਿਅੰਕ ਅਗਰਵਾਲ ਇਸੇ ਤਰ੍ਹਾਂ ਦੀ ਗੇਂਦ ‘ਤੇ ਮੇਹਦੀ ਹਸਨ ਮਿਰਾਜ ਹੱਥੋਂ ਕੈਚ ਆਊਟ ਹੋ ਗਏ ਮਿਅੰਕ ਨੇ 14 ਦੌੜਾਂ ਬਣਾਈਆਂ ਉਨ੍ਹਾਂ ਦੀ ਵਿਕਟ 26 ਦੇ ਕੁੱਲ ਸਕੋਰ ‘ਤੇ ਡਿੱਗੀ, ਰੋਹਿਤ ਸ਼ਰਮਾ 21 ਦੌੜਾਂ ਬਣਾ ਕੇ ਆਊਟ ਹੋਏ ਚੇਤੇਸ਼ਵਰ ਪੁਜਾਰਾ ਨੇ 55 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬੰਗਲਾਦੇਸ਼ ਟੀਮ ਨੂੰ ਪਹਿਲੀ ਪਾਰੀ ‘ਚ 30.3 ਓਵਰਾਂ ‘ਚ 106 ਦੌੜਾਂ ‘ਤੇ ਢੇਰ ਕਰ ਦਿੱਤਾ ਬੰਗਲਾਦੇਸ਼ ਵੱਲੋਂ ਸ਼ਾਦਮਾਨ ਇਸਲਾਮ ਨੇ ਸਭ ਤੋਂ ਜ਼ਿਆਦਾ 29 ਦੌੜਾਂ ਬਣਾਈਆਂ ਜਦੋਂਕਿ ਲਿਟਨ ਦਾਸ (ਰਿਟਾਇਰਡ ਹਰਟ) ਨੇ 24 ਦੌੜਾਂ ਜੋੜੀਆਂ ਮਹਿਮਾਨ ਟੀਮ ਦੇ ਤਿੰਨ ਬੱਲੇਬਾਜ਼ ਹੀ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੇ ਦਾਸ ਦੇ ਸਥਾਨ ‘ਤੇ ਮੇਹਦੀ ਹਸਨ ਨੂੰ ਬਦਲਵੇਂ ਪਲੇਅਰ ਵਜੋਂ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਨੇ ਅੱਠ ਦੌੜਾਂ ਬਣਾਈਆਂ, ਭਾਰਤ ਵੱਲੋਂ ਇਸ਼ਾਂਤ ਸ਼ਰਮਾ ਨੇ ਸਭ ਤੋਂ ਜ਼ਿਆਦਾ ਪੰਜ ਵਿਕਟਾਂ ਲਈਆਂ, ਉਮੇਸ਼ ਯਾਦਵ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦੋਂਕਿ ਮੁਹੰਮਦ ਸ਼ਮੀ ਨੂੰ ਦੋ ਸਫਲਤਾਵਾਂ ਮਿਲੀਆਂ ਇਸ਼ਾਂਤ ਨੇ 2007 ਤੋਂ ਬਾਅਦ ਭਾਰਤ ‘ਚ ਪਹਿਲੀ ਵਾਰ ਇੱਕ ਪਾਰੀ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ।
ਗੁਲਾਬੀ ਗੇਂਦ ਨਾਲ ਪਹਿਲੀ ਵਾਰ ਖੇਡ ਰਹੇ ਬੰਗਲਾਦੇਸ਼ੀ ਬੱਲੇਬਾਜ਼ ਸਵਿੰਗ ਸਾਹਮਣੇ ਨਹੀਂ ਟਿਕ ਸਕੇ ਇਸ਼ਾਂਤ ਸ਼ਰਮਾ ਨੇ ਇਮਰੂਲ ਕਿਆਸ (4) ਨੂੰ 15 ਦੇ ਕੁੱਲ ਸਕੋਰ ‘ਤੇ ਲੱਤ ਅੜਿੱਕਾ ਆਊਟ ਕਰ ਦਿੱਤਾ, ਦੋ ਦੌੜਾਂ ਬਾਅਦ ਕਪਤਾਨ ਮੋਮੀਨੁਲ ਹੱਕ, ਉਮੇਸ਼ ਯਾਦਵ ਦੀ ਸਵਿੰਗ ਲੈਂਦੀ ਗੇਂਦ ‘ਤੇ ਸਲਿੱਪ ‘ਚ ਰੋਹਿਤ ਸ਼ਰਮਾ ਵੱਲੋਂ ਸ਼ਾਨਦਾਰ ਤਰੀਕੇ ਨਾਲ ਲਪਕੇ ਗਏ  ਮੁਸ਼ਫਿਕੁਰ ਰਹੀਮ ਤੋਂ ਬੰਗਲਾਦੇਸ਼ ਨੂੰ ਕਾਫੀ ਉਮੀਦਾਂ ਸਨ ਪਰ ਸਥਾਨਕ ਖਿਡਾਰੀ ਮੁਹੰਮਦ ਸ਼ਮੀ ਦੀ ਗੇਂਦ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ ਜੋ ਉਨ੍ਹਾਂ ਦੀਆਂ ਗਿੱਲੀਆਂ ਲੈ ਉੱਡੀ ਹੁਣ ਤੱਕ ਇੱਕ ਪਾਸਾ ਸੰਭਾਲੀ ਹੋਏ ਸਲਾਮੀ ਬੱਲੇਬਾਜ਼ ਸ਼ਾਦਮਾਨ ਇਸਲਾਮ ਆਖਰੀ ਉਮੇਸ਼ ਸਾਹਮਣੇ ਨਤਮਸਤਕ ਹੋ ਗਏ
ਹਸੀਨਾ ਅਤੇ ਮਮਤਾ ਨੇ ਇਤਿਹਾਸਕ ਗੁਲਾਬੀ ਗੇਂਦ ਟੈਸਟ ਦਾ ਕੀਤਾ ਉਦਘਾਟਨ
ਕੋਲਕਾਤਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਅੱਜ ਸਵੇਰੇ ਈਡਨ ਗਾਰਡਨ ਮੈਦਾਨ ‘ਤੇ ਦੋਵਾਂ ੇਦੇਸ਼ਾਂ ਦਰਮਿਆਨ ਗੁਲਾਬੀ ਗੇਂਦ ਨਾਲ ਖੇਡੇ ਜਾਣ ਵਾਲੇ ਪਹਿਲੇ ਡੇ-ਨਾਈਟ ਟੈਸਟ ਦਾ ਪਰੰਪਰਿਕ ਘੰਟੀ ਵਜਾ ਕੇ ਉਦਘਾਟਨ ਕੀਤਾ ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਇਸ ਇਤਿਹਾਸਕ  ਕ੍ਰਿਕਟ ਮੈਚ ਦਾ ਉਦਘਾਟਨ ਕਰਨ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸਵੇਰੇ ਇੱਥੇ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ਪਹੁੰਚੀ ਸੀ ਜਿੱਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦੀ ਅਗਵਾਈ ਕੀਤੀ ਬੀਸੀਸੀਆਈ ਪ੍ਰਧਾਨ ਗਾਂਗੁਲੀ ਨੇ ਦੋਵਾਂ ਟੀਮਾਂ ਦੀ ਡੇ-ਨਾਈਟ ਟੈਸਟ ਮੈਚ ਦੀ ਸਹਮਿਤੀ ਦੇਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ ਗੁਲਾਬੀ ਗੇਂਦ ਨਾਲ ਈਡਨ ਗਾਰਡਨ ‘ਚ ਖੇਡੇ ਜਾ ਰਹੇ ਟੈਸਟ ਮੈਚ ‘ਚ ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ, ਕਪਿਲ ਦੇਵ, ਸਚਿਨ ਤੇਂਦੁਲਕਰ ਅਤੇ ਕਈ ਹੋਰ ਮੁੱਖ ਕ੍ਰਿਕਟ ਖਿਡਾਰੀਆਂ ਨਾਲ ਫੌਜ ਦੇ ਪੈਰਾਸ਼ੂਟ ਮੈਦਾਨ ਦੇ ਉਪਰੋਂ ਉਡਾਣ ਭਰ ਕੇ ਇਸ ਇਤਿਹਾਸਕ ਮੈਚ ਦਾ ਗਵਾਹ ਬਣੇ ਪੈਰਾਸ਼ੂਟਰਾਂ ਨੇ ਦੋਵਾਂ ੂਦੇਸ਼ਾਂ ਦੇ ਕਪਤਾਨਾਂ ਨੂੰ ਟਾਸ ਤੋਂ ਪਹਿਲਾਂ ਗੁਲਾਬੀ ਗੇਂਦ ਵੀ ਸੌਂਪੀ  ਕੋਲਕਾਤਾ ਸ਼ਹਿਰ ਵੀ ਇਸ ਮੈਚ ਦੇ ਰੰਗ ‘ਚ ਗੁਲਾਬੀ ਰੰਗ ‘ਚ ਰੰਗਿਆ ਗਿਆ ਹੈ ਜਦੋਂਕਿ ਇੱਥੇ ਦੁਕਾਨਾਂ ‘ਤੇ ਮਠਿਆਈਆਂ ਤੱਕ ਗੁਲਾਬੀ ਰੰਗ ਦੀਆਂ ਮਿਲ ਰਹੀਆਂ ਹਨ, ਉੱਥੇ ਚਾਰੇ ਪਾਸੇ ਗੁਲਾਬੀ ਰੋਸ਼ਨੀ ਕੀਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੇ-ਨਾਈਟ ਟੈਸਟ: ਸ਼ੇਖ ਹਸੀਨਾ ਕੋਲਕਾਤਾ ਪਹੁੰਚੀ
ਡੇ-ਨਾਈਟ ਟੈਸਟ: ਸ਼ੇਖ ਹਸੀਨਾ ਕੋਲਕਾਤਾ ਪਹੁੰਚੀ
ਏਅਰਪੋਰਟ ‘ਤੇ ਬੀਸੀਸੀਆਈ ਪ੍ਰਧਾਨ ਗਾਂਗੁਲੀ ਨੇ ਕੀਤਾ ਸਵਾਗਤ
ਕੋਲਕਾਤਾ, ਏਜੰਸੀ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਪਹਿਲਾ Day Night Test ਸ਼ੁੱਕਰਵਾਰ ਨੂੰ ਕੋਲਕਾਤਾ ‘ਚ ਈਡਨ ਗਾਰਡਨ ‘ਚ ਖੇਡਿਆ ਜਾਵੇਗਾ। ਟੈਸਟ ਇਤਿਹਾਸ ਦਾ ਇਹ 12ਵਾਂ ਅਤੇ ਐਸਜੀ ਪਿੰਕ ਬਾਲ ਨਾਲ ਖੇਡਿਆ ਜਾਣ ਵਾਲਾ ਪਹਿਲਾ ਡੇ-ਨਾਈਟ ਟੈਸਟ ਹੋਵੇਗਾ। ਇਹ ਪਹਿਲੀ ਵਾਰ ਸਰਦੀਆਂ ਦੇ ਮੌਸਮ ‘ਚ ਖੇਡਿਆ ਜਾ ਰਿਹਾ ਹੈ। ਹੈਲੀਕਾਪਟਰ ਰਾਹੀਂ ਪਿੰਕ ਬਾਲ ਮੈਦਾਨ ‘ਤੇ ਲਿਆਂਦੀ ਜਾਵੇਗੀ ਅਤੇ ਦੋਵੇਂ ਟੀਮਾਂ ਦੇ ਕਪਤਾਨਾਂ ਨੂੰ ਸੌਂਪੀ ਜਾਵੇਗੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਵੇਰੇ ਹੀ ਭਾਰਤ ਪਹੁੰਚ ਗਈ। ਉਹਨਾਂ ਨੂੰ ਲੈਣ ਲਈ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਏਅਰਪੋਰਟ ਪਹੁੰਚੇ। ਸ਼ੇਖ ਹਸੀਨਾ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੇਲ ਵਜਾ ਕੇ ਮੈਚ ਦੀ ਸ਼ੁਰੂਆਤ ਕਰਨਗੀਆਂ।
ਭਾਰਤ ਨੇ 2 ਟੈਸਟ ਦੀ ਸੀਰੀਜ਼ ਦਾ ਪਹਿਲਾ ਮੈਚ ਪਾਰੀ ਅਤੇ 130 ਦੌੜਾਂ ਨਾਲ ਜਿੱਤਿਆ ਸੀ। ਮੈਚ ਤੋਂ ਪਹਿਲਾਂ ਦਿੱਗਜਾਂ ਦੀ ਮੌਜੂਦਗੀ ‘ਤੇ ਗਾਂਗੁਲੀ ਨੇ ਕਿਹਾ ਕਿ ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਕਪਿਲ ਦੇਵ, ਰਾਹੁਲ ਦ੍ਰਵਿੜ, ਅਨਿਲ ਕੁੰਬਲੇ ਹਰ ਕੋਈ ਉੱਥੇ ਹੋਵੇਗਾ। ਚਾਹ ਦੇ ਸਮੇਂ ਸਾਬਕਾ ਕਪਤਾਨ ਕਾਰਟ ‘ਚ ਬੈਠ ਕੇ ਮੈਦਾਨ ਦਾ ਚੱਕਰ ਲਾਉਣਗੇ। ਅਗਲੇ ਆਸਟਰੇਲਿਆਈ ਦੌਰੇ ‘ਤੇ ਡੇ ਨਾਈਟ ਟੈਸਟ ਦੇ ਸਵਾਲ ‘ਤੇ ਗਾਂਗੁਲੀ ਨੇ ਕਿਹਾ ਕਿ ਅਸੀਂ ਇਸ ‘ਤੇ ਵਿਚਾਰ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਲੇਬਾਜ਼ੀ ਰੈਕਿੰਗ ‘ਚ ਭਾਰਤ ਦੇ ਚਾਰ ਖਿਡਾਰੀ | Rohit Sharma
ਦੁਬਈ (ਏਜੰਸੀ)। ਭਾਰਤੀ ਓਪਨਰ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਦੀ ਬੁੱਧਵਾਰ ਨੂੰ ਜਾਰੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਕਿੰਗ ‘ਚ ਟਾਪ-10 ‘ਚ ਪਹੁੰਚ ਗਏ ਹਨ, ਜਿਸ ਨਾਲ ਹੀ ਉਹ ਕ੍ਰਿਕਟ ਦੇ ਤਿੰਨ ਪ੍ਰਾਰੂਪਾਂ ਦੇ ਟਾਪ-10 ‘ਚ ਪਹੁੰਚਣ ਵਾਲੇ ਭਾਰਤੀ ਖਿਡਾਰੀਆਂ ਦੇ Âਲੀਟ ਪੈਨਲ ‘ਚ ਵੀ ਸ਼ਾਮਿਲ ਹੋ ਗਏ ਹਨ ਦੱਖਣ ਅਫਰੀਕਾ ਦੇ ਖਿਲਾਫ ਤਿੰਨ ਟੈਸਟਾਂ ਦੀਸੀਰੀਜ਼ ‘ਚ 3-0 ਨਾਲ ਮਿਲੀ ਕਲੀਨ ਸਵੀਪ ‘ਚ ਅਹਿਮ ਭੂਮਿਕਾ ਨਿਭਾ ਕੇ ਮੈਨ ਆਫ ਦ ਸੀਰੀਜ਼ ਬਣੇ ਰੋਹਿਤ ਨੇ ਬੱਲੇਬਾਜ਼ੀ ਰੈਕਿੰਗ ‘ਚ ਛਲਾਂਗ ਲਾਉਂਦੇ ਹੋਏ ਟਾਪ-10 ‘ਚ ਜਗਾ ਬਣਾ ਲਈ ਹੈ ਉਨ੍ਹਾਂ ਸੀਰੀਜ਼ ਦੇ ਆਖਰੀ ਰਾਂਚੀ ਟੈਸਟ ‘ਚ 212 ਦੌੜਾਂ ਦੀ ਦੋਹਰੀ ਸੈਂਕੜਾ ਪਾਰੀ ਖੇਡਕੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਸੀ। (Rohit Sharma)
ਇਹ ਵੀ ਪੜ੍ਹੋ : ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ
ਟੈਸਟ ਸੀਰੀਜ਼ ‘ਚ ਪਹਿਲੀ ਵਾਰ ਓਪਨਿੰਗ ਕਰਨ ਉਤਰੇ ਰੋਹਿਤ ਨੇ ਕੁੱਲ 529 ਦੌੜਾਂ ਬਣਾਈਆਂ ਸਨ ਜਿਸ ‘ਚ ਉਨ੍ਹਾਂ ਦੇ ਤਿੰਨ ਸੈਂਕੜੇ ਵੀ ਸ਼ਾਮਿਲ ਹਨ ਰਾਂਚੀ ‘ਚ ਆਪਣੇ ਲਾਜਵਾਬ ਪ੍ਰਦਰਸ਼ਨ ਦੀ ਬਦੌਲਤ ਉਹ ਸਿੱਧੇ 44ਵੇਂ ਸਥਾਨ ‘ਤੋਂ ਉੱਠਕੇ 10ਵੀਂ ਰੈਕਿੰਗ ‘ਤੇ ਪਹੁੰਚ ਗਏ ਹਨ, ਉਨ੍ਹਾਂ ਦੇ 722 ਅੰਕ ਹਨ ਰਾਂਚੀ ‘ਚ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਆਜਿੰਕਾ ਰਹਾਣੇ ਨੂੰ ਵੀ ਰੈਂਕਿੰਗ ‘ਚ ਫਾਇਦਾ ਪਹੁੰਚਿਆ ਹੈ। ਜੋ ਪੰਜਵੀਂ ਰੈਕਿੰਗ ‘ਚ ਭਾਰਤ ਦੇ ਚਾਰ ਖਿਡਾਰੀ ਹਨ।
ਜਿਸ ‘ਚ ਕਪਤਾਨ ਵਿਰਾਟ ਕੋਹਲੀ ਆਪਣੇ ਦੂਜੇ ਸਥਾਨ ‘ਤੇ ਬਰਕਰਾਰ ਹਨ। ਉਨ੍ਹਾਂ ਦੇ 926 ਰੇਟਿੰਗ ਅੰਕ ਹਨ ਚੇਤੇਸ਼ਵਰ ਪੁਜਾਰਾ (795 ਅੰਕ) ਚੌਥੇ ਨੰਬਰ ‘ਤੇ ਹਨ। ਰੋਹਿਤ ਨੇ ਟੈਸਟ ‘ਚ ਟਾਪ-10 ‘ਚ ਜਗਾ ਬਣਾਉਣ ਦੇ ਨਾਲ ਹੀ ਖੁੱਣ ਦਾ ਨਾਂਅ ਉਨ੍ਹਾਂ Âਲੀਟ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਦਰਜ ਕਰਾ ਲਈ ਹੈ ਜਿਨ੍ਹਾਂ ਨੇ ਤਿੰਨਾਂ ਪ੍ਰਾਰੂਪਾਂ ‘ਚ ਟਾਪ-10 ‘ਚ ਜਗਾ ਬਣਾਈ ਹੈ ਮੌਜੂਦਾ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਤੋਂ ਬਾਅਦ ਹੁਣ ਰੋਹਿਤ ਇਹ ਉਪਲਬਧੀ ਪਾਉਣ ਵਾਲੇ ਸਿਰਫ਼ ਤੀਜੇ ਭਾਰਤੀ ਬੱਲੇਬਾਜ ਹਨ। (Rohit Sharma)
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਵਾਦ : ਕੈਨੇਡਾ ਵੱਲ ਘਟੀ ਪੰਜਾਬੀ ਵਿਦਿਆਰਥੀਆਂ ਦੀ ਰੁਚੀ
ਇੱਕ ਦਿਨਾਂ ਅੰਤਰਰਾਸ਼ਟਰੀ ਪ੍ਰਾਰੂਪ ਦੇ ਗਿਆਨੀ ਰੋਹਿਤ ਵਨਡੇ ਰੈਕਿੰਗ ‘ਚ ਹੁਣ ਦੂਜੇ ਅਤੇ ਟਵੰਟੀ-20 ‘ਚ ਨੰਬਰ ਵਨ ਬੱਲੇਬਾਜ਼ ਰਹਿ ਚੁੱਕੇ ਹਨ ਜਦੋਂਕਿ ਸਾਬਕਾ ਖਿਡਾਰੀ ਅਤੇ ਮੌਜੂਦਾ ਸੰਸਦ ਗੰਭੀਰ ਟੈਸਟ ਅਤੇ ਟਵੰਟੀ-20 ‘ਚ ਨੰਬਰ ਵਨ ਅਤੇ ਵਨਡੇ ‘ਚ ਅਠਵੇਂ ਨੰਬਰ ‘ਤੇ ਰਹਿ ਚੁੱਕੇ ਹਨ ਰਾਂਚੀ ਟੈਸਟ ‘ਚ 116 ਦੌੜਾਂ ਦੀ ਸੈਂਕੜ ਵਾਲੀ ਪਾਰੀ ਖੇਡਣ ਵਾਲੇ ਰਹਾਣੇ ਦੋਬਾਰਾ ਆਪਣੇ ਕਰੀਅਰ ਦੀ ਵਧੀਆ ਪੰਜਵੀਂ ਰੈਕਿੰਗ ‘ਤੇ ਪਹੁੰਚ ਗਏ ਹਨ ਆਖਰੀ ਵਾਰ ਉਹ ਨਵੰਬਰ 2016 ‘ਚ ਪੰਜਵੇਂ ਨੰਬਰ ‘ਤੇ ਰਹੇ ਸਨ।
ਮਯੰਕ ਅਗਰਵਾਲ 18ਵੇਂ ਨੰਬਰ ‘ਤੇ ਪਹੰਚੇ ਹਨ ਜਿਸ ਲਈ ਟਾਪ-20 ਬੱਲੇਬਾਜ਼ਾਂ ‘ਚ ਭਾਰਤ ਦੇ ਪੰਜ ਖਿਡਾਰੀਆਂ ਨੇ ਜਗਾ ਬਣਾਈ ਹੈ ਗੇਂਦਬਾਜਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਮੋਹੰਮਦ ਸ਼ਮੀ ਅਤੇ ਉਮੇਸ਼ ਯਾਦਵ ਨੇ ਵੀ ਕਰੀਅਰ ਦੀ ਸਭ ਤੋਂ ਵਧੀਆ ਰੇਟਿੰਗ ਹਾਸਿਲ ਕੀਤੀ ਹੈ ਸ਼ਮੀ 751 ਅੰਕਾਂ ਦੇ ਨਾਲ 15ਵੇਂ ਨੰਬਰ ‘ਤੇ ਪਹੁੰਚ ਗਏ ਹਨ ਮਾਰਚ 2018 ‘ਚ ਉਹ 14ਵੇਂ ਨੰਬਰ ‘ਤੇ ਸਨ ਜੋ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵਧੀਆ ਰੈਕਿੰਗ ਹਨ ਜਦੋਂਕਿ ਯਾਦਵ ਦੇ 624 ਰੇਟਿੰਗ ਅੰਕ ਹਨ ਅਤੇ 24ਵੇਂ ਨੰਬਰ ‘ਤੇ।
ਧਰਮਸ਼ਾਲਾ (ਏਜੰਸੀ)। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ਤੋਂ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ ਜਿੱਥੇ ਸਭ ਦੀਆਂ ਨਜ਼ਰਾਂ ਦੀਪਕ ਚਾਹਰ, ਨਵਦੀਪ ਸੈਣੀ ਅਤੇ ਖਲੀਲ ਅਹਿਮਦ ਜਿਹੇ ਨੌਜਵਾਨ ਚਿਹਰਿਆਂ ਦੇ ਪ੍ਰਦਰਸ਼ਨ ‘ਤੇ ਲੱਗੀ ਹੋਵੇਗੀ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਐਤਵਾਰ ਨੂੰ ਧਰਮਸ਼ਾਲਾ ‘ਚ ਖੇਡਿਆ ਜਾਵੇਗਾ। (Team India)
ਫਟਾਫਟ ਫਾਰਮੇਟ ‘ਚ ਇਸ ਵਾਰ ਭਾਰਤੀ ਚੋਣਕਰਤਾਵਾਂ ਨੇ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ ਜਿਸ ਦੇ ਪਿੱਛੇ ਟੀਚੇ ਅਗਲੇ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਨਵੇਂ ਚਿਹਰਿਆਂ ਨੂੰ ਤਲਾਸ਼ਣਾ ਹੈ ਦਿੱਗਜ ਬੱਲੇਬਾਜ਼ ਵਿਰਾਟ ਦੀ ਅਗਵਾਈ ‘ਚ ਭਾਰਤੀ ਟੀਮ ਟੀ-20 ਫਾਰਮੇਟ ‘ਚ ਆਪਣੀਆਂ ਤਿਆਰੀਆਂ ‘ਚ ਕੋਈ ਕੋਰ ਕਸਰ ਨਹੀਂ ਛੱਡ ਰਹੀ ਹੈ ਜਿਸ ਦੇ ਜ਼ਿਆਦਾਤਰ ਖਿਡਾਰੀ ਦੁਨੀਆ ਦੀ ਚਰਚਿਤ ਟੀ-20 ਇੰਡੀਅਨ ਪ੍ਰੀਮੀਅਰ ਲੀਗ ‘ਚ ਵੀ ਖੇਡਣ ਦਾ ਤਜ਼ਰਬਾ ਰੱਖਦੇ ਹਨ ਭਾਰਤ ਨੇ ਹਾਲ ਹੀ ‘ਚ ਵੈਸਟਇੰਡੀਜ਼ ਦੌਰੇ ‘ਤੇ ਤਿੰਨ ਟੀ-20 ਮੈਚਾਂ ਦੀ ਲੜੀ ਨੂੰ 3-0 ਨਾਲ ਜਿੱਤਿਆ ਸੀ।
ਇਹ ਵੀ ਪੜ੍ਹੋ : ਸੀਨੀਅਰ ਸਿਟੀਜਨ ਸੇਵਿੰਗ ਸਕੀਮ ਬਜ਼ੁਰਗਾਂ ਲਈ ਬਣੀ ਰਾਮਬਾਣ
ਉੱਚੇ ਆਤਮਵਿਸ਼ਵਾਸ ਨਾਲ ਉਹ ਆਪਣੇ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ ਖਿਲਾਫ ਵੀ ਇਸੇ ਸਫਲਤਾ ਨੂੰ ਦੁਹਰਾਉਣਾ ਚਾਹੇਗੀ ਹਾਲਾਂਕਿ ਭਾਰਤੀ ਟੀਮ ਲਈ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਲਈ ਸਹੀ ਤਾਲਮੇਲ ਤਲਾਸ਼ਣਾ ਇੱਕ ਚੁਣੌਤੀ ਵੀ ਹੈ ਅਤੇ ਕਪਤਾਨ ਅਤੇ ਕੋਚ ਰਵੀ ਸ਼ਾਸਤਰੀ ਟੀ-20 ‘ਚ ਨਵੇਂ ਖਿਡਾਰੀਆਂ ਨੂੰ ਮੌਕੇ ਦੇਣ ਦੇ ਪੱਖ ‘ਚ ਰਹੇ ਹਨ ਟੀਮ ‘ਚ ਰਾਜਸਥਾਨ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ, ਦਿੱਲੀ ਦੇ ਨਵਦੀਪ ਸੈਣੀ ਅਤੇ ਉੱਤਰ ਪ੍ਰਦੇਸ਼ ਦੇ ਦੀਪਕ ਚਾਹਰ ਨਵੇਂ ਖਿਡਾਰੀਆਂ ‘ਚ ਹਨ ਜਿਨ੍ਹਾਂ ਦੇ ਪ੍ਰਦਰਸ਼ਨ ‘ਤੇ ਪ੍ਰਬੰਧਨ ਅਤੇ ਚੋਣਕਰਤਾਵਾਂ ਦੀਆਂ ਨਜ਼ਰਾਂ ਲੱਗੀਆਂ ਹਨ ਅਤੇ ਇਹ ਖਿਡਾਰੀ ਵੀ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰਨ ਲਈ ਸੰਘਰਸ਼ ਕਰਨਗੇ। (Team India)
ਭਾਰਤੀ ਟੀਮ ‘ਚ ਗੇਂਦਬਾਜ਼ੀ ਵਿਭਾਗ ‘ਚ ਟੀਮ ਕੋਲ  ਕਈ ਬਦਲ ਹਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇਸ ਵਾਰ ਆਰਾਮ ਦਿੱਤਾ ਗਿਆ ਹੈ ਤਾਂਕਿ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾ ਸਕੇ ਉੱਥੇ ਭੁਵਨੇਸ਼ਵਰ ਕੁਮਾਰ ਵੀ ਮੌਜ਼ੂਦਾ ਲੜੀ ਦਾ ਹਿੱਸਾ ਨਹੀਂ ਹਨ, ਅਜਿਹੇ ‘ਚ ਤੇਜ਼ ਗੇਂਦਬਾਜ਼ਾਂ ਦੀ ਨਵੀਂ ਤਿਕੜੀ ਨਵਦੀਪ, ਦੀਪਕ ਅਤੇ ਖਲੀਲ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਰਹੇਗਾ ਟੀਮ ਦੇ ਸੀਮਤ ਓਵਰ ‘ਚ ਦੋ ਰੈਗੂਲਰ ਸਪਿੱਨਰ ਯੁਜਵੇਂਦਰ ਚਹਿਲ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਫਿਲਹਾਲ ਬਾਹਰ ਰੱਖਿਆ ਗਿਆ ਹੈ ਅਤੇ ਸਪਿੱਨ ਵਿਭਾਗ ‘ਚ ਹੁਣ ਵਾਸ਼ਿੰਗਟਨ ਸੁੰਦਰ ਅਤੇ ਰਾਹੁਲ ਚਾਹਰ ਦੇ ਪ੍ਰਦਰਸ਼ਨ ‘ਤੇ ਨਜ਼ਰਾਂ ਰਹਿਣਗੀਆਂ ਉੱਥੇ ਆਲਰਾਊਂਡਰਾਂ ‘ਚ ਰਵਿੰਦਰ ਜਡੇਜਾ ਅਤੇ ਕੁਰਣਾਲ ਪਾਂਡਿਆ ਅਹਿਮ ਹੋਣਗੇ।
ਕੁਮਾਰਸਵਾਮੀ ਸਰਕਾਰ ਦੀ ਹੋਵੇਗੀ ਸ਼ਕਤੀ ਪ੍ਰੀਖਿਆ
ਕੁਮਾਰਸਵਾਮੀ ਸਰਕਾਰ ਦੀ ਹੋਵੇਗੀ ਸ਼ਕਤੀ ਪ੍ਰੀਖਿਆ
ਬੇਂਗਲੁਰੂ, ਏਜੰਸੀ। ਕਰਨਾਟਕ ਵਿੱਚ ਸੱਤਾਧਾਰੀ ਗਠਜੋੜ ਸਹਿਯੋਗੀਆਂ ਦੇ 16 ਵਿਧਾਇਕਾਂ ਦੇ ਅਸਤੀਫੇ ਦਰਮਿਆਨ ਐਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਜਨਤਾ ਦਲ (ਐਸ) -ਕਾਂਗਰਸ ਗਠਜੋੜ ਸਰਕਾਰ ਦੀ ਵੀਰਵਾਰ ਨੂੰ ਵਿਧਾਨਸਭਾ ਵਿੱਚ ਸ਼ਕਤੀ ਪ੍ਰੀਖਿਆ ਹੋਵੇਗੀ। ਵਿਧਾਨਸਭਾ ਦੇ ਏਜੰਡੇ ਅਨੁਸਾਰ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੁੱਖ ਮੰਤਰੀ ਕੁਮਾਰਸਵਾਮੀ ‘ਵਿਸ਼ਵਾਸ ਮਤ’ ਪੇਸ਼ ਕਰਨਗੇ। ਬਾਗੀ ਵਿਧਾਇਕਾਂ ਦੇ ਅਸਤੀਫੇ ਦੇ ਬਾਅਦ ਸੱਤਾਧਾਰੀ ਗਠਜੋੜ ਦੀ ਤਾਕਤ ਘਟਕੇ 101 ਰਹਿ ਗਈ ਹੈ। ਅਜਿਹੇ ਵਿੱਚ 225 ਮੈਂਬਰੀ ਵਿਧਾਨਸਭਾ ਵਿੱਚ ਆਪਣੀ ਸਰਕਾਰ ਨੂੰ ਬਚਾਉਣ ਲਈ ਸ਼੍ਰੀ ਕੁਮਾਰਸਵਾਮੀ ਨੂੰ ਘੱਟੋਂ ਘੱਟ 12 ਵਿਧਾਇਕਾਂ ਦੀ ਜ਼ਰੂਰਤ ਹੋਵੇਗੀ।
ਇਸ ਵਿਚਕਾਰ ਕਾਂਗਰਸ ਅਤੇ ਜਦ (ਐਸ) ਦੇ ਨੇਤਾ ਬਾਗੀ ਵਿਧਾਇਕ ਰਾਮਾਲਿੰਗਾ ਰੇੱਡੀ ਨੂੰ ਆਪਣੇ ਖੇਮੇ ਵਿੱਚ ਲਿਆਉਣ ਵਿੱਚ ਕਾਮਯਾਬ ਰਹੇ ਹਨ। ਦੋਵਾਂ ਪਾਰਟੀਆਂ ਦੇ ਨੇਤਾਵਾਂ ਨੂੰ ਭਰੋਸਾ ਹੈ ਕਿ ਸ਼੍ਰੀ ਰੇੱਡੀ ਦੇ ਕਰੀਗੀ ਚਾਰ ਅਤੇ ਬਾਗੀ ਵਿਧਾਇਕ ਵੀ ਉਨ੍ਹਾਂ ਦੀ ਹੀ ਤਰ੍ਹਾਂ ਆਪਣੇ ਫ਼ੈਸਲਾ ਉੱਤੇ ਮੁੜਵਿਚਾਰ ਕਰਦੇ ਹੋਏ ਆਪਣੇ ਅਸਤੀਫੇ ਵਾਪਸ ਲੈ ਲੈਣਗੇ। ਬਹੁਜਨ ਸਮਾਜ ਪਾਰਟੀ ਦੇ ਇਕਲੌਤੇ ਵਿਧਾਇਕ ਮਹੇਸ਼ , ਜਿਨ੍ਹਾਂ ਨੇ ਵਿਧਾਨਸਭਾ ਵਿੱਚ ਵੱਖਰੀ ਸੀਟ ਦੀ ਮੰਗ ਕੀਤੀ ਸੀ , ਨੇ ਇਸ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ ਕਿ ਉਹ ਸਰਕਾਰ ਦਾ ਸਮਰਥਨ ਕਰਨਗੇ ਜਾਂ ਵੱਖਰੇ ਰਹਿਣਗੇ। ਉਨ੍ਹਾਂ ਕਿਹਾ, ‘ਮੈਂ ਆਪਣੀ ਪਾਰਟੀ ਪ੍ਰਮੁੱਖ ਮਾਇਆਵਤੀ ਦੇ ਨਿਰਦੇਸ਼ਾਂ ਦਾ ਇੰਤਜਾਰ ਕਰ ਰਿਹਾ ਹਾਂ।’
ਦੋ ਅਜਾਦ ਵਿਧਾਇਕਾਂ ਨੇ ਵੀ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ
ਦੋ ਅਜਾਦ ਵਿਧਾਇਕਾਂ , ਜੋ ਕੁਮਾਰਸਵਾਮੀ – ਸਰਕਾਰ ਵਿੱਚ ਮੰਤਰੀ ਵੀ ਸਨ , ਨੇ ਵੀ ਬਗਾਵਤ ਕਰਕੇ ਭਾਰਤੀਯ ਜਨਤਾ ਪਾਰਟੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸਾਬਕਾ ਮੁੱਖ ਮੰਤਰੀ ਅਤੇ ਵਿਧਾਨਸਭਾ ਵਿੱਚ ਵਿਰੋਧੀ ਪੱਖ ਦੇ ਨੇਤਾ ਬੀ ਐਸ ਯੇਦੀਯੁਰੱਪਾ ਨੇ ਆਪਣੇ ਪਾਰਟੀ ਵਿਧਾਇਕਾਂ ਦੇ ਨਾਲ ਰਿਸਾਰਟ ਵਿੱਚ ਕਈ ਦੌਰ ਦੀਆਂ ਬੈਠਕਾਂ ਕੀਤੀਆਂ ਅਤੇ ਸਦਨ ‘ਚ ਵਿਸ਼ਵਾਸ ਪ੍ਰਸਤਾਵ ਨੂੰ ਡੇਗਣ ਲਈ ਰਣਨੀਤੀ ਬਣਾਈ। ਭਾਜਪਾ ਕੋਲ 105 ਵਿਧਾਇਕ ਹਨ ਅਤੇ ਉਸਨੂੰ ਦੋ ਅਜਾਦ ਵਿਧਾਇਕਾਂ ਦਾ ਸਮਰਥਨ ਵੀ ਹਾਸਲ ਹੈ। ਪਹਿਲੇ ਨਜ਼ਰੀਏ ਇਹ ਪ੍ਰਤੀਤ ਹੁੰਦਾ ਹੈ ਕਿ ਜੇਕਰ ਵਿਸ਼ਵਾਸ ਪ੍ਰਸਤਾਵ ਡਿੱਗਦਾ ਹੈ ਤਾਂ ਭਾਜਪਾ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਦਨ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸੁਰੱਖਿਆ ਦੇ ਮੁੱਢਲੇ ਇੰਤਜਾਮ ਕੀਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੈਸਟ: ਬਟਲਰ ਤੇ ਸਟੋਕਸ ਨੇ ਇੰਗਲੈਂਡ ਨੂੰ ਸੰਭਾਲਿਆ
ਗ੍ਰੋਸ ਆਇਲੇਟ | ਜੋਸ ਬਟਲਰ (ਨਾਬਾਦ 67) ਅਤੇ ਬੇਨ ਸਟੋਕਸ (ਨਾਬਾਦ 62) ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਵੈਸਟਇੰਡੀਜ਼ ਖਿਲਾਫ ਤੀਜੇ ਤੇ ਆਖਰੀ ਟੈਸਟ ਮੈਚ ‘ਚ ਪਹਿਲੇ ਦਿਨ ਚਾਰ ਵਿਕਟਾਂ ਦੇ ਨੁਕਸਾਂਨ ‘ਤੇ 231 ਦੌੜਾ ਬਣਾ ਲਈਆਂ
ਸੈਂਟ ਲੂਸੀਆ ਦੇ ਡੇਰੇਲ ਸੈਮੀ ਨੇਸ਼ਨਲ ਸਟੇਡੀਅਮ ‘ਚ ਇੰਗਲੈਂਡ ਦੀ ਪਾਰ ਲੜਖੜਾਉਣ ਤੋਂ ਬਾਅਦ ਸੰਭਲ ਗਈ ਟਾਸ ਜਿੱਤ ਕੇ ਵੈਸਟਇੰਡੀਜ਼ ਨੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਸੀ ਇੰਗਲੈਂਡ ਨੇ ਚਾਰ ਵਿਕਟਾਂ 107 ਦੌੜਾ ‘ਤੇ ਗੁਆਉਣ ਤੋਂ ਬਾਅਦ ਬਟਲਰ ਤੇ ਸਟੋਕਸ ਦੇ ਦਮ ‘ਤੇ ਵਾਪਸੀ ਕਰਦਿਆਂ ਦਿਨ ਦੀ ਸਮਾਪਤੀ ਤੱਕ ਆਪਣਾ ਸਕੋਰ ਸਨਮਾਨਜਨਕ ਕਰ ਲਿਆ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੂੰ ਪਹਿਲਾ ਝਟਕਾ ਸਲਾਮੀ ਬੱਲੇਬਾਜ਼ ਕੀਟਨ ਜੋਨਿੰਗਸ ਦੇ ਰੂਪ ‘ਚ ਲੱਗਿਆ ਜੇਨਿੰਗਸ ਅੱਠ ਦੌੜਾਂ ਦੇ ਸਕੋਰ ‘ਤੇ ਕੀਮੋ ਪਾਲ ਦੀ ਗੇਂਦ ‘ਤੇ ਡੈਰੇਨ ਬ੍ਰਾਵੋ ਨੂੰ ਕੈਚ ਦੇ ਬੈਠੇ ਇਸ ਤੋਂ ਬਾਦ ਰੋਰੀ ਬਰਨਸ ਨੂੰ ਵੀ ਪਾਲ ਨੇ 29 ਦੋੜਾਂ ਦੇ ਸਕੋਰ ‘ਤੇ ਲੱਤ ਅੜਿੱਕਾ ਕਰਕੇ ਭੇਜਿਆ 69 ਦੌੜਾ ‘ਤੇ ਦੋ ਝਟਕੇ ਲੱਗਣ ਤੋਂ ਬਾਅਦ ਮਹਿਮਾਨ ਟੀਮ ਨੂੰ ਤੀਜਾ ਝਟਕਾ ਜੋ ਡੇਨਲੀ ਦੇ ਰੂਪ ਲੱਗਿਆ ਉਨ੍ਹਾਂ ਨੂੰ ਸ਼ੈਨਨ ਗੇਬ੍ਰੀਅਲ ਨੇ ਲੱਤ ਅੜਿੱਕਾ ਕਰਕੇ ਆਊਟ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਿਉਣ ਦੀ ਜਾਂਚ ਸਿੱਖਣ ਦੀ ਲੋੜ
ਹਰਦੇਵ ਇੰਸਾਂ
ਕਾਦਰ ਦੀ ਕੁਦਰਤ ਵਿੱਚ ਮਨੁੱਖੀ ਜੀਵਨ ਦੀ ਦਾਤ ਸਭ ਤੋਂ ਵੱਡੀ ਹੈ। ਜੀਵਨ ਇੱਕ ਰਹੱਸ ਹੈ, ਇਸ ਰਹੱਸ ਨੂੰ ਜਾਣਨਾ ਤੇ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜੋ ਇਸ ਰਹੱਸ ਨੂੰ ਜਾਣ ਗਿਆ, ਮੰਨੋ ਉਹ ਅਮਰ ਹੋ ਗਿਆ। ਮਨੁੱਖ ਜੀਵਨ ਨਾਲ ਹੀ ਬਾਕੀ ਵਸਤੂਆਂ ਦੀ ਕੀਮਤ ਹੈ। ਜੀਵਨ ਦਾ ਲੁਤਫ਼ ਲੈਣਾ ਮਾਨਵ ਦੀ ਬਿਰਤੀ ‘ਤੇ ਨਿਰਭਰ ਕਰਦਾ ਹੈ, ਬਿਰਤੀ ਜਿਹੋ-ਜਿਹਾ ਕੰਮ ਕਰਦੀ ਹੈ, ਉਹੋ-ਜਿਹਾ ਸੁਰਤੀ ਨਤੀਜਾ ਭੁਗਤਦੀ ਹੈ। ਬੀਤੇ ਹੋਏ ਸਮੇਂ ਅਤੇ ਕਮਾਨੋਂ ਨਿੱਕਲੇ ਤੀਰ ਵਾਂਗ ਜੀਵਨ ਦੁਬਾਰਾ ਨਹੀਂ ਮਿਲਦਾ, ਨਿੱਕੀ ਜਿਹੀ ਗਲਤੀ ਨਾਲ ਜੀਵਨ ਨੂੰ ਨਸ਼ਟ ਕਰ ਦੇਣਾ ਅਕਲਮੰਦੀ ਦਾ ਕੰਮ ਨਹੀਂ, ਕਰਮਗਤੀ ਵਿੱਚ ਜੀਵਨ ਦਾ ਵਹਿਣਾ ਇੱਕਸਾਰ ਨਹੀਂ ਰਹਿੰਦਾ। ਪੱਤਝੜ ਤੋਂ ਬਾਅਦ ਬਹਾਰ ਦਾ ਆਉਣਾ, ਹਨ੍ਹੇਰੀ ਰਾਤ ਤੋਂ ਬਾਅਦ ਸੱਜਰੀ ਸਵੇਰ ਦਾ ਸੂਰਜ ਚੜ੍ਹਨਾ ਕੁਦਰਤ ਦਾ ਨਿਯਮ ਹੈ। ਇਸੇ ਤਰ੍ਹਾਂ ਜੀਵਨ ਵਿੱਚ ਉਤਾਰ-ਚੜ੍ਹਾਅ ਦਾ ਆਉਣਾ ਸੁਭਾਵਿਕ ਹੈ।
ਜੀਵਨ ਮਿਲਿਆ ਹੈ ਤਾਂ ਜਿਉਣਾ ਸਿੱਖੋ, ਗੁਜ਼ਾਰਨਾ ਨਹੀਂ, ਜੀਵਨ ਤਾਂ ਪਸ਼ੂ ਗੁਜ਼ਾਰਦੇ ਹਨ। ਜੀਵਨ ਰੂਪੀ ਜਹਾਜ਼ ਦੇ ਤੁਸੀਂ ਖੁਦ ਕਪਤਾਨ ਹੋ। ਇਸ ਨੂੰ ਕਿਸ ਤਰ੍ਹਾਂ ਚਲਾਉਣਾ ਹੈ, ਇਹ ਤੁਹਾਡੀ ਆਪਣੀ ਬੁੱਧੀ ‘ਤੇ ਨਿਰਭਰ ਕਰਦਾ ਹੈ। ਸੁਫ਼ਨਿਆਂ ਵਿੱਚ ਜਿਉਣਾ ਬੜਾ ਸਰਲ ਹੁੰਦਾ ਹੈ, ਸੁਫ਼ਨਿਆਂ ਨੂੰ ਚਕਨਾਚੂਰ ਹੁੰਦਿਆਂ ਦੇਖ ਸਕਣਾ ਬੜਾ ਔਖਾ ਹੁੰਦਾ ਹੈ। ਨਫ਼ੇ, ਨੁਕਸਾਨ, ਗਮੀਆਂ, ਖੁਸ਼ੀਆਂ ਜੀਵਨ ਵਿੱਚ ਸਾਗਰ ਦੀਆਂ ਲਹਿਰਾਂ ਵਾਂਗੂੰ ਹਨ ।
ਦੁੱਖ-ਸੁੱਖ ਮਨੁੱਖ ਦੀਆਂ ਮਾਨਸਿਕ ਪ੍ਰਸਥਿਤੀਆਂ ਹਨ। ਮਾਨਵ ਨਸਲ ਹਮੇਸ਼ਾ ਸੁੱਖਾਂ ਨੂੰ ਲੋਚਦੀ ਹੈ ਤੇ ਦੁੱਖਾਂ ਦੀ ਸ਼ਿਕਾਇਤ ਕਰਦੀ ਹੈ। ਮਾਨਸਿਕ ਦੁੱਖ ਦਾ ਇਲਾਜ ਕਿਸੇ ਵੈਦ ਕੋਲ ਨਹੀਂ ਸਗੋਂ ਸਿਰਫ ਤੇ ਸਿਰਫ ਤੁਹਾਡੇ ਕੋਲ ਹੁੰਦਾ ਹੈ।  ਖੁਸ਼ੀਆਂ ਦੇ ਖਜ਼ਾਨੇ ਵਿੱਚ ਕਟੌਤੀ ਨਹੀਂ ਹੁੰਦੀ, ਬੇਸ਼ੱਕ ਜੀਵਨ ਬਜ਼ੁਰਗ ਅਵਸਥਾ ਵਿੱਚ ਵੀ ਕਿਉਂ ਨਾ ਹੋਵੇ। ਦੇਖਿਆ ਜਾਵੇ ਤਾਂ ਦੁੱਖ ਸਾਡੀ ਜ਼ਿੰਦਗੀ ਵਿੱਚ ਨਹੀਂ ਜਿਉਣ ਦੇ ਢੰਗਾਂ ਵਿੱਚ ਹਨ। ਦੁੱਖਾਂ ਨੂੰ ਸੁੱਖਾਂ ਵਿੱਚ ਬਦਲਣ ਲਈ ਮਨੁੱਖ ਦੀ ਸੋਚ ਸਹਾਈ ਹੁੰਦੀ ਹੈ। ਦੁੱਖਾਂ ਨੂੰ ਹੌਂਸਲੇ ਦੀ ਭੱਠੀ ਵਿੱਚ ਸਾੜ ਕੇ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸੁੱਖ ਮਾਨਣ ਲਈ ਦੁੱਖਾਂ ਨੂੰ ਤਿਆਗਣ ਦੀ ਜਾਚ ਹੋਣੀ ਲਾਜ਼ਮੀ ਹੈ। ਜਿਸ ਨੇ ਦੁੱਖਾਂ ਨੂੰ ਸਹਿਣਾ ਅਤੇ ਸੁੱਖਾਂ ਨੂੰ ਮਾਨਣਾ ਸਿੱਖ ਲਿਆ, ਉਸਨੂੰ ਜਿੰਦਗੀ ਜਿਉਣ ਦੀ ਜਾਚ ਆ ਗਈ। ਜਿਸ ਨੂੰ ਦੁੱਖਾਂ ਵਿੱਚ ਜਿੰਦਗੀ ਜਿਉਣੀ ਨਹੀਂ ਆਈ, ਉਹ ਸੁੱਖਾਂ ਵਿੱਚ ਜਿੰਦਗੀ ਮਾਣ ਨਹੀਂ ਸਕਦਾ। ਦੁੱਖ ਮੁਕਤ ਜੀਵਨ ਸੁੱਖ ਦੇ ਅਨੰਦ ਤੋਂ ਵਾਂਝਾ ਹੈ। ਕੜਕਦੀ ਧੁੱਪ ਤੋਂ ਬਿਨਾਂ ਛਾਂ ਦਾ ਅਨੰਦ ਮਾਣਿਆ ਨਹੀਂ ਜਾ ਸਕਦਾ। ਦੁੱਖ ਜ਼ਿੰਦਗੀ ਜਿਉਣ ਦੀ ਕੀਮਤ ਹੁੰਦੇ ਹਨ। ਦੁੱਖਾਂ ਦੇ ਸਿਰ Àੁੱਪਰ ਹੀ ਸੁਖਮਣੀ ਪਈ ਹੈ। ਦੁੱਖਾਂ ਦੀ ਸਰਹੱਦ ਤੋਂ ਸੁੱਖਾਂ ਦਾ ਬੂਹਾ ਖੁੱਲ੍ਹਦਾ ਹੈ। ਇੱਟ ਦੀ ਟਮਕ, ਸੋਨੇ ਦੀ ਚਮਕ ਅੱਗ ਵਿੱਚੋਂ ਗੁਜ਼ਰ ਕੇ ਹੀ ਬਣਦੀ ਹੈ। ਦੁੱਖ ਦੀ ਘੜੀ ਸੁੱਖਾਂ ਦਾ ਸੁਨੇਹਾ ਲੈ ਕੇ ਆਉਂਦੀ ਹੈ।
ਦੁੱਖਾਂ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋਂ ਦੁੱਖ ਰੂਪੀ ਘੋੜੇ ਦੀ ਸਵਾਰੀ ਕਰਕੇ ਜੀਵਨ ਦੇ ਪੜਾਅ ਵੱਲ ਵਧਣਾ ਆਤਮਿਕ ਮਜ਼ਬੂਤੀ ਹੈ, ਆਤਮਿਕ ਮਜ਼ਬੂਤੀ ਹੀ ਸਫ਼ਲਤਾ ਦੀ ਪੂੰਜੀ ਹੈ। ਆਰਥਿਕ ਤੰਗੀ, ਨਾਜ਼ੁਕ ਹਲਾਤ, ਇੱਛਾਵਾਂ ਦਾ ਵਿਸ਼ਾਲ ਦਾਇਰਾ ਮਾਨਸਿਕ ਪ੍ਰੇਸ਼ਾਨੀਆਂ ਦਾ ਕਾਰਨ ਬਣਦਾ ਹੈ। ਉਮੀਦਾਂ ਦਾ ਟੁੱਟਣਾ ਦੁੱਖਾਂ ਦਾ ਘੇਰਾ ਬਣ ਜਾਂਦਾ ਹੈ। ਇੱਛਾਵਾਂ ਦਾ ਪਨਪਣਾ ਮਨੁੱਖ ਦਿਮਾਗ ਵਿੱਚ ਸੁਭਾਵਿਕ ਹੈ। ਪਰ ਸੋਚ ਇਹ ਵੀ ਹੈ ਕਿ ਇੱਛਾ ਸ਼ਕਤੀ ਹੀ ਸਾਡੀ ਸਫਲਤਾ ਦਾ ਆਗਮਨ ਕਰਦੀ ਹੈ। ਮੁਨਕਰ ਇਸ ਗੱਲ ਤੋਂ ਵੀ ਨਹੀਂ ਹੋਇਆ ਜਾ ਸਕਦਾ ਕਿ ਇੱਛਾਵਾਂ ਦਾ ਮੱਕੜਜਾਲ ਮਾਨਸਿਕ ਦੁੱਖਾਂ ਦਾ ਕਾਰਨ ਬਣਦਾ ਹੈ। ਇੱਛਾਵਾਂ ‘ਤੇ ਕਾਬੂ ਰੱਖਣ ਦੀ ਸਮਰੱਥਾ ਹੋਣੀ ਬਹੁਤ ਜਰੂਰੀ ਹੈ, ਨਹੀਂ ਤਾਂ ਦਿਨ ਦਾ ਚੈਨ ਰਾਤਾਂ ਦੀ ਨੀਂਦ Àੁੱਡ ਜਾਂਦੀ ਹੈ। ਇਹ ਕਾਰਜ ਹੈ ਤਾਂ ਬੜਾ ਕਠਿਨ, ਪਰ ਮਾਨਵ ਸ਼ਕਤੀ ਅੱਗੇ ਕੁਝ ਵੀ ਅਸੰਭਵ ਨਹੀਂ। ਮਨੁੱਖ ਮਾਇਕ ਪਦਾਰਥਾਂ ਵਿੱਚੋਂ ਖੁਸ਼ੀ ਲੱਭਦਾ ਹੈ, ਖੁਸ਼ੀ ਕੋਈ ਵਪਾਰਕ ਜਾਂ ਗੁਆਚੀ ਹੋਈ ਵਸਤੂ ਨਹੀਂ ਜਿਸਨੂੰ ਖਰੀਦਣ ਲਈ ਪੈਸਿਆਂ ਦੀ ਅਤੇ ਲੱਭਣ ਲਈ ਵਕਤ ਦੀ ਜ਼ਰੂਰਤ ਪਵੇ।
ਜਿਸ ਤਰ੍ਹਾਂ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੁੰਦੀ ਹੈ, ਖੁਸ਼ੀ ਵੀ ਸਾਡੇ ਅੰਦਰ ਸਮੋਈ ਹੋਈ ਹੈ। ਬਾਹਰੀ ਭਟਕਣਾ ਮਨੁੱਖ ਨੂੰ ਖੁਸ਼ੀਆਂ ਤੋਂ ਵਾਂਝਾ ਕਰ ਦਿੰਦੀ ਹੈ। ਤਾਲੋਂ Àੁੱਖੜਿਆ ਵਿਅਕਤੀ ਸੁੱਖ ਪ੍ਰਾਪਤੀ ਲਈ ਤਾਂਤਰਿਕ ਵਿਧੀਆਂ ਦਾ ਸਹਾਰਾ ਲੈਂਦਾ ਹੈ, ਸਹਾਰੇ ਹਮੇਸ਼ਾ ਕਮਜ਼ੋਰ ਵਿਅਕਤੀ ਲੈਂਦੇ ਹਨ ਅਤੇ ਆਪਣੀ ਆਰਥਿਕ ਲੁੱਟ ਦਾ ਖੁਦ ਸ਼ਿਕਾਰ ਹੋ ਜਾਂਦੇ ਹਨ ਜੋ ਕਿ ਕਦੇ ਵੀ ਠੀਕ ਨਹੀਂ। ਸੁੱਖ ਮੰਗਿਆਂ ਨਹੀਂ ਮਿਲਦੇ,  ਨਾ ਹੀ ਇਹਨਾਂ ਦਾ ਵਪਾਰ ਜਾਂ ਕਿਸੇ ਦੀ ਮਲਕੀਅਤ ਹੁੰਦੇ ਹਨ। ਸੁੱਖ ਤਾਂ ਆਪਣੀ ਯੋਗ ਸਮਰੱਥਾ ਨਾਲ ਮਾਣੇ ਜਾਂਦੇ ਹਨ। ਸੁਖਮਈ ਖੁਸ਼ਹਾਲ ਜਿੰਦਗੀ ਦਾ ਰਹੱਸ ਇਹ ਹੈ ਕਿ ਅਤੀਤ ਨੂੰ ਭੁੱਲ ਭਵਿੱਖ ਨੂੰ ਬਿਨਾਂ ਕਲਪਿਆਂ ਵਰਤਮਾਨ ਵਿੱਚ ਜਿਉਣਾ । ਮੰਨਿਆ ਕਿ ਆਸ ਜੀਵਨ ਦੀ ਕਿਰਨ ਹੈ, ਆਸ ਬਿਨਾ ਜੀਵਨ ਜਿਉਣਾ ਮੁਸ਼ਕਲ ਹੈ। ਪਰ ਇਹ ਨਹੀਂ ਹੋਣਾ ਚਾਹੀਦਾ ਕਿ ਵਰਤਮਾਨ ਨੂੰ ਅਤੀਤ ਦੀਆਂ ਯਾਦਾਂ ਅਤੇ ਭਵਿੱਖ ਨੂੰ ਕਲਪ-ਕਲਪ ਚਿੰਤਾ ਵਿੱਚ ਡੁੱਬੇ ਰਹੀਏ। ਚਿੰਤਾ ਚਿਖਾ ਦੇ ਸਮਾਨ ਹੈ।ਭਵਿੱਖ ਦੀ ਚਿੰਤਾ ਨਾਲ ਵਰਤਮਾਨ ਨੂੰ ਨਸ਼ਟ ਕਰਨਾ ਸਮਝਦਾਰੀ  ਨਹੀਂ ਮੂਰਖਤਾ ਹੈ। ਚਿੰਤਾ ਦੀ ਚਿਣਗ, ਸੋਗ ਦਾ ਬੋਝ ਵਿਅਕਤੀ ਨੂੰ ਧਰਤੀ ਵਿੱਚ ਗਰਕ ਕਰ ਦਿੰਦਾ ਹੈ ਅਤੇ ਖੁਸ਼ੀ ਦੀ ਲਹਿਰ ਹਵਾਵਾਂ ਵਿੱਚ ਤਰਨ ਲਾ ਦਿੰਦੀ ਹੈ। ਭਵਿੱਖ ਨੂੰ ਅੱਖੋਂ-ਪਰੋਖੇ ਕਰ ਕਰਮਗਤੀ ਨੂੰ ਨਾ ਰੋਕ ਦਿੱਤਾ ਜਾਵੇ। ਕਰਮਗਤੀ ‘ਚ ਕਿਰਿਆਸ਼ੀਲ ਜੀਵਨ ਖੁਸ਼ੀ ਦਾ ਮੰਤਵ ਹੈ। ਦਿਲ ਰੂਪੀ ਧਰਤੀ ਨੂੰ ਰੀਝਾਂ ਨਾਲ ਸਿੰਜ ਕੇ ਉਪਜਾਊ ਬਣਾਉਣਾ ਚਾਹੀਦਾ ਹੈ, ਬਿਨ ਸਿੰਜਿਆਂ ਧਰਤੀ ਕੱਲਰ ਹੋ ਜਾਂਦੀ ਹੈ। ਦਿਲ ਰੂਪੀ ਕੱਲਰਾਂ ‘ਚ ਖੁਸ਼ੀਆਂ ਦੇ ਫੁੱਲ ਨਹੀਂ ਖਿੜਦੇ, ਹਮੇਸ਼ਾ ਖੁਸ਼ ਰਹੋ, ਚੜ੍ਹਦੀ ਕਲਾ ਵਿੱਚ ਰਹੋ। ਸਭ ਦਾ ਭਲਾ ਮੰਗੋ ਅਤੇ ਭਲਾ ਕਰੋ। ਨੇਕ ਵਿਚਾਰਾਂ ਦੇ ਧਾਰਨੀ ਬਣੋ। ਆਪਣਾ ਜੀਵਨ ਆਪ ਜੀਵੋ, ਕਿਸੇ ਦੇ ਸਹਾਰੇ ਜਿਉਣਾ ਗੁਜ਼ਾਰੇ ਲਈ ਜਿਉਣਾ ਮਨੁੱਖ ਦਾ ਕੰਮ ਨਹੀਂ। ਕੁਝ ਅਜਿਹਾ ਕਰ ਜਾਓ ਕਿ ਦੁਨੀਆ ਤੁਹਾਨੂੰ ਯਾਦ ਕਰੇ।
ਰਾਮਗੜ੍ਹ ਚੂੰਘਾਂ
(ਸ੍ਰੀ ਮੁਕਤਸਰ ਸਾਹਿਬ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਆਸਟਰੇਲੀਆ ਦੂਸਰਾ ਕ੍ਰਿਕਟ ਟੈਸਟ ਮੈਚ ਅੱਜ ਸਵੇਰੇ 8 ਵਜੇ ਤੋਂ
ਪਰਥ, 13 ਦਸੰਬਰ
ਭਾਰਤੀ ਕ੍ਰਿਕਟ ਟੀਮ ਦਾ ਆਸਟਰੇਲੀਆ ਵਿਰੁੱਧ ਜੇਤੂ ਸ਼ੁਰੂਆਤ ਤੋਂ ਬਾਅਦ ਆਤਮਵਿਸ਼ਵਾਸ਼ ਸਿਖ਼ਰ ‘ਤੇ ਹੋਵੇਗਾ ਪਰ ਤਜ਼ਰਬੇਕਾਰ ਖਿਡਾਰੀਆਂ ਰੋਹਿਤ ਸ਼ਰਮਾ ਅਤੇ ਰਵਿਚੰਦਰਨ ਅਸ਼ਵਿਨ ਦੀ ਗੈਰ ਮੌਜੂਦਗੀ ‘ਚ ਦੂਸਰੇ ਟੈਸਟ ਮੈਚ ‘ਚ ਵਾਧਾ ਬਣਾਉਣਾ ਉਸ ਲਈ ਅਸਲ ਇਮਤਿਹਾਨ ਹੋਵੇਗਾ ਭਾਰਤ ਜੇਕਰ ਦੂਸਰਾ ਟੈਸਟ ਮੈਚ ਵੀ ਜਿੱਤ ਲੈਂਦਾ ਹੈ ਤਾਂ ਉਹ ਚਾਰ ਟੈਸਟ ਮੈਚਾਂ ਦੀ ਲੜੀ ‘ਚ 2-0 ਦਾ ਅਜੇਤੂ ਵਾਧਾ ਹਾਸਲ ਕਰ  ਲਵੇਗਾ
ਭਾਰਤ ਨੇ ਆਸਟਰੇਲੀਆ ਨੂੰ ਐਡੀਲੇਡ ਟੈਸਟ ‘ਚ 31 ਦੌੜਾਂ ਨਾਲ ਹਰਾ ਕੇ 1-0 ਦਾ ਵਾਧਾ ਬਣਾਇਆ ਸੀ ਆਪਣੀ ਧਰਤੀ ‘ਤੇ ਭਾਰਤ ਤੋਂ ਕਦੇ ਵੀ ਟੈਸਟ ਲੜੀ ਨਾ ਗੁਆਉਣ ਵਾਲੀ ਮੇਜ਼ਬਾਨ ਟੀਮ ਦੇ ਪਰਥ ‘ਚ ਪਲਟਵਾਰ ਕਰਨ ਦੀ ਪੂਰੀ ਸੰਭਾਵਨਾ ਹੈ ਜਦੋਂਕਿ ਪਰਥ ‘ਚ ਭਾਰਤੀ ਟੀਮ ਨੂੰ ਰੋਹਿਤ ਅਤੇ ਅਸ਼ਵਿਨ ਦੀ ਗੈਰ ਮੌਜ਼ੂਦਗੀ ਦੇ ਬਾਵਜ਼ੂਦ ਤਾਲਮੇਲ ਬਿਠਾਉਣਾ ਅਤੇ ਉਸਦੀ ਕਮੀ ਨੂੰ ਭਰਨ ਲਈ ਜ਼ਿਆਦਾ ਮਿਹਨਤ ਕਰਨੀ ਹੋਵੇਗੀ
ਜਡੇਜਾ ਹਾਲਾਂਕਿ ਟੀਮ ‘ਚ ਮਾਹਿਰ ਲੈਫਟ ਆਰਮ ਸਪਿੱਨਰ ਦੇ ਤੌਰ ‘ਤੇ ਸ਼ਾਮਲ
ਅਸ਼ਵਿਨ ਦੀ ਜਗ੍ਹਾ ਐਡੀਲੇਡ ਟੈਸਟ ਤੋਂ ਬਾਹਰ ਰਹੇ ਹਰਫ਼ਨਮੌਲਾ ਰਵਿੰਦਰ ਜਡੇਜਾ ਹਾਲਾਂਕਿ ਟੀਮ ‘ਚ ਮਾਹਿਰ ਲੈਫਟ ਆਰਮ ਸਪਿੱਨਰ ਦੇ ਤੌਰ ‘ਤੇ ਸ਼ਾਮਲ ਕੀਤੇ ਗਏ ਹਨ ਜੋ ਹੇਠਲੇ ਕ੍ਰਮ ‘ਤੇ ਬੱਲੇਬਾਜ਼ ਦੇ ਤੌਰ ‘ਤੇ ਵੀ ਅਸ਼ਵਿਨ ਦੀ ਜਗ੍ਹਾ ਚੰਗਾ ਬਦਲ ਸਾਬਤ ਹੋ ਸਕਦੇ ਹਨ  ਰੋਹਿਤ ਦੀ ਜਗ੍ਹਾ ਹਨੁਮਾ ਵਿਹਾਰੀ ਛੇਵੇਂ ਬੱਲੇਬਾਜ਼ ਬਣ ਸਕਦੇ ਹਨ ਹਨੁਮਾ ਨੇ ਅਭਿਆਸ ਮੈਚ ‘ਚ 53 ਅਤੇ ਨਾਬਾਦ 15 ਦੀਆਂ ਕੀਮਤੀ ਪਾਰੀਆਂ ਖੇਡੀਆਂ ਸਨ ਬੱਲੇਬਾਜ਼ੀ ਕ੍ਰਮ ‘ਚ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ਓਪਨਿੰਗ ਜੋੜੀ ਦੇ ਤੌਰ ‘ਤੇ ਇੱਕ ਵਾਰ ਫਿਰ ਭਾਰਤ ਨੂੰ?ਸਫ਼ਲ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕਰਨਗੇ  ਜਦੋਂਕਿ ਆਪਣੀ ਨੰਬਰ ਇੱਕ ਟੈਸਟ ਰੈਂਕਿੰਗ ਗੁਆਉਣ ਦੇ ਕੰਢੇ ਖੜ੍ਹੇ ਕਪਤਾਨ ਵਿਰਾਟ ‘ਤੇ ਵੀ  ਨਵੇਂ ਪਰਥ ਸਟੇਡੀਅਮ ਦੀ ਤੇਜ਼ ਪਿੱਚ ‘ਤੇ ਖ਼ੁਦ ਨੂੰ ਸਾਬਤ ਕਰਨ ਦਾ ਦਬਾਅ ਹੋਵੇਗਾ ਜਿਸ ਕਾਰਨ ਚੇਤੇਸ਼ਵਰ ਪੁਜਾਰਾ ਦਾ ਪ੍ਰਦਰਸ਼ਨ ਮੈਚ ‘ਤੇ ਅਹਿਮ ਅਸਰ ਪਾ ਸਕਦਾ ਹੈ
ਮੈਚ ਦਾ ਹੀਰੋ ਹੁਣ ਤੋਂ ਹੀ ‘ਪਿੱਚ’ ਨੂੰ ਮੰਨਿਆ ਜਾ ਰਿਹਾ ਹੈ
ਪਰਥ ਦੇ ਨਵੇਂ ਸਟੇਡੀਅਮ ‘ਤੇ ਭਾਰਤ ਅਤੇ ਆਸਟਰੇਲੀਆ ਦੀ ਟੱਕਰ ਦੇ ਰੋਮਾਂਚਕ ਰਹਿਣ ਦੀ ਆਸ ਹੈ ਪਰ ਇੱਥੇ ਮੈਚ ਦਾ ਹੀਰੋ ਹੁਣ ਤੋਂ ਹੀ ‘ਪਿੱਚ’ ਨੂੰ ਮੰਨਿਆ ਜਾ ਰਿਹਾ ਹੈ ਕਿਊਰੇਟਰ ਨੇ ਵੀ ਮੈਚ ਤੋਂ ਪਹਿਲਾਂ ਸੰਕੇਤ ਦਿੱਤੇ ਹਨ ਕਿ ਇਹ ਬਹੁਤ ਹਰੀ, ਤੇਜ ਅਤੇ ਉਛਾਲ ਭਰੀ ਪਿੱਚ ਹੋਵੇਗੀ ਜਿਸ ਕਾਰਨ ਭਾਰਤੀ ਟੀਮ ਪ੍ਰਬੰਧਕਾ ਨੇ ਪਿਛਲੇ ਮੈਚ ‘ਚ ਬਾਹਰ ਰਹੇ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ  ਕੁਮਾਰ ਅਤੇ ਉਮੇਸ਼ ਯਾਦਵ ਨੂੰ ਪਰਥ ਲਈ ਬੁਲਾਇਆ ਹੈ ਜਦੋਂਕਿ ਐਡੀਲੇਡ ‘ਚ ਕਾਰਗਰ ਸਾਬਤ ਹੋਏ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਐਡੀਲੇਡ ਦੇ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੁਣਗੇ
ਪਰਥ ਦਾ ਰਿਕਾਰਡ ਆਸਟਰੇਲੀਆ ਦੇ ਪੱਖ ‘ਚ ਹੈ 60 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ‘ਚ ਹੁਣ ਤੱਕ ਦੋਵਾਂ ਟੀਮਾਂ ਦਰਮਿਆਨ ਕੁੱਲ 4 ਮੈਚ ਖੇਡੇ ਗਏ ਹਨ, ਜਿਸ ਵਿੱਚ ਆਸਟਰੇਲੀਆ ਨੇ 3, ਜਦੋਂਕਿ Îਭਾਰਤ ਨੇ 1 ਮੈਚ ਜਿੱਤਿਆ ਹੈ ਸਾਲ 2012 ‘ਚ ਭਾਰਤੀ ਟੀਮ ਨੇ ਅਨਿਲ ਕੁੰਬਲੇ ਦੀ ਕਪਤਾਨੀ ‘ਚ ਇਸ ਮੈਦਾਨ ‘ਤੇ ਆਸਟਰੇਲੀਆ ਵਿਰੁੱਧ ਆਪਣੀ ਇੱਕੋ ਇੱਕ ਜਿੱਤ (72 ਦੌੜਾਂ ਨਾਲ )ਹਾਸਲ ਕੀਤੀ ਸੀ ਭਾਰਤ ਦਾ ਇਸ ਪਿਚ ‘ਤੇ ਅੱਵਲ ਸਕੋਰ 1997 ‘ਚ ਬਣਾਈਆਂ 402 ਦੌੜਾਂ ਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਿੰਗ ਨਿਰਧਾਰਟ ਟੈਸਟ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
ਜ਼ੀਰਾ | ਜ਼ੀਰਾ ਪੁਲਿਸ ਨੇ ਵੱਖ-ਵੱਖ ਸ਼ਹਿਰਾਂ ਵਿਚ ਅਲਟਰਾਸਾਊਂਡ ਮਸ਼ੀਨ ਨੂੰ ਮੋਬਾਈਲ ਵੈਨ ਰਾਹੀਂ ਲਿਜਾ ਕੇ ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਈ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ, ਜਿਨਾਂ ਪਾਸੋਂ ਅਲਟਰਾਸਾਊਂਡ ਮਸ਼ੀਨ ਵੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਡੀ.ਐੱਸ.ਪੀ ਜ਼ੀਰਾ ਨੇ ਦੱਸਿਆ ਕਿ ਜ਼ਿਲ੍ਹਾ ਐਪਰੋਪ੍ਰੀਏਟ ਅਥਾਰਟੀ-ਕਮ-ਸਿਵਲ ਸਰਜ਼ਨ ਫਿਰੋਜ਼ਪੁਰ ਸੁਰਿੰਦਰ ਕੁਮਾਰ ਦੀ ਸ਼ਿਕਾਇਤ ਅਤੇ ਗੁਪਤ ਸੂਚਨਾ ਦੇ ਆਧਾਰ ‘ਤੇ ਜ਼ੀਰਾ ਪੁਲਿਸ ਨੂੰ ਪਤਾ ਲੱਗਾ ਕਿ ਅਲਟਰਾਸਾਊਂਡ ਮਸ਼ੀਨ ਸ਼ਹਿਰ ਦੇ ਇਕ ਮੁਹੱਲੇ ਵਿਚ ਲਿਆ ਕੇ ਕੁਝ ਗਰਭਵਤੀ ਮਹਿਲਾਵਾਂ ਦਾ ਲਿੰਗ ਨਿਰਧਾਰਿਤ ਟੈਸਟ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਪੁਲਿਸ ਵੱਲੋਂ ਕੀਤੇ ਗਏ ਗੁਪਤ ਐਕਸ਼ਨ ਦੌਰਾਨ ਮੁਹੱਲਾ ਗੋਗੋਆਣੀ ਜ਼ੀਰਾ ਵਿਖੇ ਮੰਗਲ ਦਾਸ ਪੁੱਤਰ ਚੇਤ ਰਾਮ ਵਾਸੀ ਵਾਰਡ ਨੰਬਰ-13 ਦੇ ਘਰ ਰੇਡ ਕਰਨ ‘ਤੇ ਇਹ ਸਾਰਾ ਸਾਮਾਨ ਬਰਾਮਦ ਹੋਇਆ।
ਉਨਾਂ ਅੱਗੇ ਦੱਸਿਆ ਕਿ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਔਰਤ ਜੋ ਸਰਕਾਰੀ ਵਿਭਾਗ ਵੱਲੋਂ ਭੇਜੀ ਗਈ ਸੀ ਦਾ ਲਿੰਗ ਨਿਰਧਾਰਨ ਟੈਸਟ ਕਰਕੇ ਮੁੰਡਾ ਹੋਣਾ ਦੱਸਿਆ ਗਿਆ ਅਤੇ ਉਸ ਘਰ ਵਿੱਚ ਮੌਜੂਦ ਟੀਮ ਨੇ ਉਸ ਔਰਤ ਪਾਸੋਂ 30 ਹਜ਼ਾਰ ਰੁਪਏ ਫੀਸ ਲਈ ਜਿਸ ‘ਤੇ ਉਸ ਔਰਤ ਵੱਲੋਂ ਇਸ਼ਾਰਾ ਮਿਲਣ ‘ਤੇ ਰੇਡ ਕੀਤਾ ਗਿਆ ਤਾਂ ਇਸ ਘਰ ਵਿਚ ਹੋਰ ਵੀ ਕੁਝ ਔਰਤਾਂ ਟੈਸਟ ਕਰਵਾਉਣ ਆਈਆਂ ਹੋਈਆਂ ਸਨ। ਇਸ ਸਬੰਧੀ ਵੱਡਾ ਖੁਲਾਸਾ ਕਰਦੇ ਡੀਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਗਿਰੋਹ ਵਿਚ ਸ਼ਾਮਲ ਟੀਮ ਕੋਲ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਹੈ, ਜਿਸ ਨੂੰ ਕਿ ਇਹ ਬਲੈਰੋ ਗੱਡੀ ਵਿਚ ਰੱਖ ਕੇ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ ਆਦਿ ਰਾਜਾਂ ਵਿਚ ਜਾ ਕੇ ਵੀ ਲਿੰਗ ਨਿਰਧਾਰਿਤ ਟੈਸਟ ਕਰਨ ਦਾ ਕੰਮ ਕਰਦੀ ਹੈ ਅਤੇ ਇਸ ਦੇ ਬਦਲੇ ਲੋਕਾਂ ਕੋਲੋਂ ਵੀਹ ਤੋਂ ਤੀਹ ਹਜ਼ਾਰ ਤੋਂ ਵੱਧ ਫੀਸ ਵਸੂਲ ਕਰਦੇ ਸਨ, ਜਿਸ ਸਬੰਧੀ ਪੁਲਿਸ ਵੱਲੋਂ ਮੁੱਖ਼ ਮੁਲਜ਼ਮਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾਰੀ ਹੈ।  Police
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸ ਦਾ ਪਹਿਲਾ ਪ੍ਰੀਖਣ 19 ਅਪਰੈਲ 2012 ਨੂੰ ਕੀਤਾ ਗਿਆ ਸੀ
ਬਾਲੇਸ਼ਵਰ, ਸਵਦੇਸ਼ੀ ਤਕਨੀਕ ਨਾਲ ਨਿਰਮਿਤ ਪਰਮਾਣੂ ਸਮਰੱਥਾ ਨਾਲ ਲੈਂਸ 5000 ਕਿਲੋਮੀਟਰ ਤੱਕ ਦੀ ਮਾਰਕ ਸਮਰੱਥਾ ਵਾਲੀ ਅੰਤਰਮਹਾਦੀਪੀਯ ਬੈਲੀਸਟੀਕ ਮਿਜ਼ਾਇਲ ਅਗਨੀ-5 ਦਾ ਸੋਮਵਾਰ ਨੂੰ ਸਫ਼ਲ ਪ੍ਰੀਖਣ ਕੀਤਾ ਗਿਆ ਰੱਖਿਆ ਖੋਜ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਿਤ ਇਸ ਮਿਜ਼ਾਇਲ ਦਾ ਓਡੀਸ਼ਾ ਦੇ ਅਬਦੁਲ ਕਲਾਮ ਦੀਪ ਤੋਂ ਦੁਪਹਿਰ ਬਾਅਦ 1:30 ਮਿੰਟ ‘ਤੇ ਪ੍ਰੀਖਣ ਕੀਤਾ ਗਿਆ ਇਸ ਦੇ ਵਿਕਸਿਤ ਹੋਣ ਨਾਲ ਭਾਰਤ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ ਤਿੰਨ ਗੇੜਾਂ ‘ਚ ਠੋਸ ਇੰਜਣ ਨਾਲ ਚੱਲਣ ਵਾਲੀ ਅਗਨੀ-5 ਮਿਜ਼ਾਈਲ ਨੂੰ ਅਬਦੁਲ ਕਲਾਮ ਦੀਪ (ਵਹੀਲਰ ਦੀਪ) ਸਥਿਤ ਸਮੇਕਿਤ ਪ੍ਰੀਖਣ ਖੇਤਰ ਦੇ ਕੰਪਲੈਕਸ ਚਾਰ ਤੋਂ ਹਵਾ ‘ਚ ਦਾਗਿਆ ਗਿਆ ਇਹ ਮਿਜ਼ਾਇਲ ਇੱਕ ਟਨ ਤੋਂ ਵੱਧ ਭਾਰੀ ਹਥਿਅਰ ਢੋ ਸਕਦੀ ਹੈ ਤੇ ਇਹ ਇਕੱਠੇ ਕਈ ਖੇਤਰਾਂ ‘ਚ ਹਮਲਾ ਕਰ ਸਕਦੀ ਹੈ ਇਸ ਮਿਜ਼ਾਇਲ ਨੂੰ ਸਾਮਰਿਕ ਬਲ ਕਮਾਨ ਤੇ ਡੀਆਰਡੀਓ ਨੇ ਸਭ ਤੋਂ ਉਨਤ ਤਕਨੀਕ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਹੈ ਇਸ ਦਾ ਪਹਿਲਾ ਪ੍ਰੀਖਣ 19 ਅਪਰੈਲ 2012 ਨੂੰ ਕੀਤਾ ਸੀ ਸੂਤਰਾਂ ਨੇ ਦੱਸਿਆ ਕਿ ਇਸ ਮਿਜ਼ਾਇਲ ਦਾ ਇਹ ਸੱਤਵਾਂ ਪ੍ਰੀਣਖ ਹੈ ਇਸ ਤੋਂ ਪਹਿਲਾਂ ਇਸ ਦਾ ਛੇਵਾਂ ਪ੍ਰੀਖਣ ਤਿੰਨ ਜੂਨ 2018 ਨੂੰ ਕੀਤਾ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
first, test,  done,