Food Adulteration - Sach Kahoon Punjabi

Food Safety: ਜ਼ਹਿਰ ਬਣਦੀ ਖ਼ੁਰਾਕ, ਲਾਪ੍ਰਵਾਹੀ ਤੇ ਮੁਨਾਫ਼ਾਖੋਰੀ ਦੀ ਭੇਂਟ ਚੜ੍ਹਦੀ ਮਨੁੱਖੀ ਜ਼ਿੰਦਗੀ
ਭੋਜਨ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਆਧਾਰ ਹੈ, ਜਿਸ ਤੋਂ ਸਰੀਰ ਨੂੰ ਊਰਜਾ, ਪੋਸ਼ਣ ਅਤੇ ਨਰੋਈ ਸਿਹਤ ਮਿਲਦੀ ਹੈ। ਪੁਰਾਤਨ ਸਮੇਂ ਵਿੱਚ ਖ਼ੁਰਾਕ ਨੂੰ ਦਵਾਈ ਸਮਾਨ ਮੰਨਿਆ ਜਾਂਦਾ ਸੀ, ਪਰ ਅਜੋਕੇ ਦੌਰ ਵਿੱਚ ਹਾਲਾਤ ਬਿਲਕੁਲ ਉਲਟ ਹੋ ਚੁੱਕੇ ਹਨ। ਅੱਜ ਖਾਣ-ਪੀਣ ਦੀਆਂ ਵਸਤਾਂ ਜੀਵਨ ਦੇਣ ਦੀ ਬਜਾਏ ਮਨੁੱਖੀ ਜ਼ਿੰਦਗੀ ਲਈ ਇੱਕ ਵੱਡਾ ਖ਼ਤਰਾ ਬਣਦੀਆਂ ਜਾ ਰਹੀਆਂ ਹਨ। ਦੇਸ਼ ਭਰ ਵਿੱਚ ਲਾਪਰਵਾਹੀ, ਅਣਗਹਿਲੀ ਅਤੇ ਮੁਨਾਫ਼ਾਖੋਰੀ ਦੇ ਚੱਲਦਿਆਂ ਸਾਡੀ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲਾ ਖਾਣਾ ਹੌਲੀ-ਹੌਲੀ ਮਿੱਠੇ ਜ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਕਾਰਨ ਆਮ ਨਾਗਰਿਕਾਂ ਦੀ ਜਾਨ ਹਰ ਵੇਲੇ ਸੂਲੀ ’ਤੇ ਟੰਗੀ ਰਹਿੰਦੀ ਹੈ। ਖਾਣ-ਪੀਣ ਦੀਆਂ ਵਸਤਾਂ ਵਿੱਚ ਮੌਜੂਦ ਇਹ ਜ਼ਹਿਰੀਲੇ ਪਦਾਰਥ ਮਨੁੱਖੀ ਸਰੀਰ ਅੰਦਰ ‘ਸਲੋਅ ਪੁਆਇਜ਼ਨ’ (ਧੀਮੇ ਜ਼ਹਿਰ) ਵਜੋਂ ਕੰਮ ਕਰ ਰਹੇ ਹਨ। ਲਗਾਤਾਰ ਅਜਿਹੀ ਖ਼ੁਰਾਕ ਖਾਣ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਖ਼ਤਰਾ ਕਈ ਗੁਣਾ ਵਧ ਗਿਆ ਹੈ। ਇਸ ਤੋਂ ਇਲਾਵਾ ਗੁਰਦੇ ਅਤੇ ਲਿਵਰ ਦਾ ਫੇਲ੍ਹ ਹੋਣਾ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਦੌਰੇ ਅਤੇ ਸ਼ੂਗਰ ਵਰਗੇ ਰੋਗ ਆਮ ਹੁੰਦੇ ਜਾ ਰਹੇ ਹਨ। Food Safety

ਸਾਡਾ ਇਮਿਊਨ ਸਿਸਟਮ (ਰੋਗਾਂ ਨਾਲ ਲੜਨ ਦੀ ਸ਼ਕਤੀ) ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਸਰੀਰ ਛੋਟੀਆਂ-ਮੋਟੀਆਂ ਲਾਗਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਵੀ ਨਹੀਂ ਰਿਹਾ। ਦੇਸ਼ ਭਰ ਵਿੱਚ ਹੋਣ ਵਾਲੇ ਸਮਾਜਿਕ ਸਮਾਗਮਾਂ, ਹੋਟਲਾਂ, ਰੈਸਟੋਰੈਂਟਾਂ ਤੇ ਇੱਥੋਂ ਤੱਕ ਕਿ ਸਕੂਲਾਂ ਵਿੱਚ ਪਰੋਸੇ ਜਾਣ ਵਾਲੇ ਮਿਡ-ਡੇ-ਮੀਲ ਵਿੱਚ ਪਕਾਏ ਜਾਣ ਵਾਲੇ ਭੋਜਨ ਵਿੱਚ ਘੋਰ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਸਮੇਂ ਦੀਆਂ ਘਟਨਾਵਾਂ ’ਤੇ ਨਜ਼ਰ ਮਾਰੀਏ ਤਾਂ 12 ਜੂਨ, 2025 ਨੂੰ ਤਮਿਲਨਾਡੂ ਦੇ ਤਨਕਾਸੀ ਜ਼ਿਲ੍ਹੇ ਦੇ ਇੱਕ ਓਲਡ-ਏਜ ਹੋਮ ਵਿੱਚ ਮਿਲਾਵਟੀ ਭੋਜਨ ਖਾਣ ਨਾਲ ਤਿੰਨ ਬਜ਼ੁਰਗਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ 24 ਅਕਤੂਬਰ, 2025 ਨੂੰ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਪਿੰਡ ਡੂੰਗਾ ਵਿੱਚ ਅੰਤਿਮ ਸਸਕਾਰ ਦੌਰਾਨ ਪਰੋਸੇ ਗਏ ਦੂਸ਼ਿਤ ਭੋਜਨ ਨਾਲ ਪੰਜ ਜਣਿਆਂ ਦੀ ਜਾਨ ਚਲੀ ਗਈ। ਆਂਧਰਾ ਪ੍ਰਦੇਸ਼ ਦੇ ਰਾਜਮਹੇਂਦਰਵਰਮ ਜ਼ਿਲ੍ਹੇ ਦੇ ਨਰਸਪੁਰਮ ਪਿੰਡ ਸਥਿਤ ‘ਵਰਲਕਸ਼ਮੀ ਮਿਲਕ ਡੇਅਰੀ’ ਦੇ ਸ਼ੱਕੀ ਮਿਲਾਵਟੀ ਦੁੱਧ ਕਾਰਨ 22 ਮਾਰਚ 2026 ਤੱਕ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਸੀ। ਸਾਲ 2026 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਵੀ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ। Food Safety

ਇਹ ਵੀ ਪੜ੍ਹੋ : Punjab Road Accident News: ਸੜਕ ਹਾਦਸੇ ’ਚ ਪੀਟੀ ਅਧਿਆਪਕ ਦੀ ਮੌਤ

8 ਅਪਰੈਲ, 2026 ਨੂੰ ਬਿਹਾਰ ਦੇ ਭਭੂਆ ਵਿੱਚ ਇੱਕ ਨਾਮੀ ਰੈਸਟੋਰੈਂਟ ਤੋਂ ਲਿਆਂਦਾ ਪਨੀਰ ਅਤੇ ਮਨਚੂਰੀਅਨ ਖਾਣ ਨਾਲ ਵਿਸ਼ਾਲ ਤਿਵਾੜੀ ਨਾਂਅ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਸਕੂਲਾਂ ਵਿੱਚ ਪੜ੍ਹਦੇ ਮਾਸੂਮ ਬੱਚੇ ਵੀ ਇਸ ਲਾਪਰਵਾਹੀ ਦੀ ਭੇਟ ਚੜ੍ਹ ਰਹੇ ਹਨ। 8 ਮਈ, 2026 ਨੂੰ ਬਿਹਾਰ ਦੇ ਸਹਰਸਾ ਜ਼ਿਲ੍ਹੇ ਦੇ ਬਲੂਆਹਾ ਸਰਕਾਰੀ ਸਕੂਲ ਵਿੱਚ ਮਿਡ-ਡੇ-ਮੀਲ ਖਾਣ ਨਾਲ ਕਰੀਬ 250 ਬੱਚੇ ਬਿਮਾਰ ਹੋ ਗਏ ਅਤੇ ਖਾਣੇ ਵਿੱਚ ਜ਼ਹਿਰੀਲਾ ਕੀੜਾ ਜਾਂ ਸਪੋਲੀਆ ਹੋਣ ਦਾ ਦਾਅਵਾ ਕੀਤਾ ਗਿਆ। ਧਾਰਮਿਕ ਇਕੱਠਾਂ ਵਿੱਚ ਵੀ ਇਹ ਸਿਲਸਿਲਾ ਜਾਰੀ ਰਿਹਾ; 22 ਮਈ, 2026 ਨੂੰ ਰਾਜਸਥਾਨ ਦੇ ਪਿੰਡ ਮੇਵਦਾ ਕਲਾਂ ਵਿੱਚ ਧਾਰਮਿਕ ਭੋਜ ਖਾਣ ਨਾਲ 100 ਤੋਂ ਵੱਧ ਲੋਕ ਬਿਮਾਰ ਹੋਏ ਅਤੇ 13 ਜੁਲਾਈ, 2026 ਨੂੰ ਧੌਲਪੁਰ ਵਿੱਚ ਜਨਮ ਦਿਨ ਦਾ ਬਚਿਆ ਹੋਇਆ ਬੇਹਾ ਭੋਜਨ ਖਾਣ ਨਾਲ ਇੱਕ 75 ਸਾਲਾ ਬਜ਼ੁਰਗ ਔਰਤ ਦੀ ਜਾਨ ਚਲੀ ਗਈ। ਅਗਸਤ 2026 ਦੇ ਮਹੀਨੇ ਵਿੱਚ ਤਾਂ ਹੱਦ ਹੀ ਹੋ ਗਈ ਜਦੋਂ ਲਗਾਤਾਰ ਕਈ ਦਰਦਨਾਕ ਮਾਮਲੇ ਦਰਜ ਕੀਤੇ ਗਏ।

11 ਅਗਸਤ, 2026 ਨੂੰ ਬਿਹਾਰ ਦੇ ਖਗੜੀਆ (ਇਜਾਦਪੁਰ) ਵਿੱਚ ਪ੍ਰਸ਼ਾਦ ਖਾਣ ਨਾਲ 250 ਸ਼ਰਧਾਲੂ ਫੂਡ ਪੁਆਇਜ਼ਨਿੰਗ ਦਾ ਸ਼ਿਕਾਰ ਹੋਏ। 16 ਅਗਸਤ, 2026 ਨੂੰ ਮਹਾਰਾਸ਼ਟਰ ਦੇ ਨਾਲਾਸੋਪਾਰਾ ਵਿੱਚ ਜਨਮ ਦਿਨ ਦਾ ਕੇਕ ਖਾਣ ਨਾਲ 11 ਵਿਅਕਤੀ ਬਿਮਾਰ ਹੋਏ, ਜਿਨ੍ਹਾਂ ਨੇ ਕੇਕ ਵਿੱਚ ਮਰੀ ਹੋਈ ਕਿਰਲੀ ਹੋਣ ਦੀ ਪੁਸ਼ਟੀ ਕੀਤੀ। 17 ਅਗਸਤ, 2026 ਨੂੰ ਬਾਂਦਾ (ਉੱਤਰ ਪ੍ਰਦੇਸ਼) ਦੇ ਇੱਕ ਰਿਹਾਇਸ਼ੀ ਸਕੂਲ ਵਿੱਚ ਚਟਨੀ ਨਾਲ ਮੋਮੋਜ਼ ਖਾਣ ਤੋਂ ਬਾਅਦ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। 18 ਅਗਸਤ, 2026 ਨੂੰ ਸੂਰਤ (ਗੁਜਰਾਤ) ਦੇ ਇੱਕ ਰੈਸਟੋਰੈਂਟ ਵਿੱਚ ਕਾਜੂ-ਪਨੀਰ ਖਾਣ ਨਾਲ ਇੱਕ ਬੱਚੀ ਨੇ ਦਮ ਤੋੜ ਦਿੱਤਾ, ਜਦਕਿ ਉਸੇ ਦਿਨ ਬਿਹਾਰ ਦੇ ਨਾਲੰਦਾ ਵਿੱਚ ਸਕੂਲੀ ਮਿਡ-ਡੇ-ਮੀਲ ਵਿੱਚ ਲੂਣ ਦੀ ਥਾਂ ਵਾਸ਼ਿੰਗ ਪਾਊਡਰ ਪਾ ਦਿੱਤੇ ਜਾਣ ਕਾਰਨ ਬੱਚਿਆਂ ਦੀ ਜੀਭ ਅਤੇ ਗਲੇ ਵਿੱਚ ਭਿਆਨਕ ਜਲਨ ਹੋਈ। ਇਹ ਸਾਰੇ ਤੱਥ ਇਹ ਸਿੱਧ ਕਰਦੇ ਹਨ ਕਿ ਖਾਣਾ ਪਕਾਉਣ ਵਾਲੀਆਂ ਥਾਵਾਂ ’ਤੇ ਹਾਈਜੀਨ ਅਤੇ ਸੁਰੱਖਿਆ ਮਾਪਦੰਡਾਂ ਦਾ ਪੂਰੀ ਤਰ੍ਹਾਂ ਜਨਾਜ਼ਾ ਨਿੱਕਲ ਚੁੱਕਾ ਹੈ।

ਰਸੋਈਆਂ ਵਿੱਚ ਕੀੜੇ-ਮਕੌੜਿਆਂ ਦੀ ਰੋਕਥਾਮ ਨਾ ਹੋਣਾ, ਬੇਹੀ ਸਮੱਗਰੀ ਨੂੰ ਮਸਾਲਿਆਂ ਨਾਲ ਢੱਕ ਕੇ ਵੇਚਣਾ ਅਤੇ ਰਸਾਇਣਕ ਮਿਲਾਵਟਖੋਰੀ ਅੱਜ ਆਮ ਗੱਲ ਬਣ ਚੁੱਕੀ ਹੈ। ਮੁਨਾਫ਼ਾਖੋਰ ਵਪਾਰੀ ਚੰਦ ਸਿੱਕਿਆਂ ਦੀ ਖ਼ਾਤਰ ਲੋਕਾਂ ਦੀ ਸਿਹਤ ਨਾਲ ਖੇਡ ਰਹੇ ਹਨ ਅਤੇ ਜਾਂਚ ਪ੍ਰਣਾਲੀ ਦੀ ਸੁਸਤੀ ਇਨ੍ਹਾਂ ਨੂੰ ਹੋਰ ਸ਼ਹਿ ਦੇ ਰਹੀ ਹੈ। ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਅਤੇ ਖ਼ੁਰਾਕ ਸੁਰੱਖਿਆ ਵਿਭਾਗ ਨੂੰ ਤੁਰੰਤ ਸਖ਼ਤ ਕਦਮ ਚੁੱਕਣੇ ਪੈਣਗੇ। ਸਕੂਲਾਂ, ਹੋਸਟਲਾਂ, ਲੰਗਰਾਂ ਅਤੇ ਰੈਸਟੋਰੈਂਟਾਂ ਦੀਆਂ ਰਸੋਈਆਂ ਦੀ ਅਚਨਚੇਤ ਅਤੇ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਸਾਫ਼ ਅਤੇ ਸ਼ੁੱਧ ਭੋਜਨ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ, ਇਸ ਲਈ ਭੋਜਨ ਬਣਾਉਣ ਵਿੱਚ ਅਣਗਹਿਲੀ ਵਰਤਣ ਵਾਲੇ ਠੇਕੇਦਾਰਾਂ ਅਤੇ ਹੋਟਲ ਮਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਦੀ ਹੋਂਦ ਨੂੰ ਬਚਾਇਆ ਜਾ ਸਕੇ। Food Safety

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਕ੍ਰਿਸ਼ਨ ਲਾਲ

ਮਿਲਾਵਟ ਦਾ ਕਹਿਰ, ਸਿਹਤ ਲਈ ਜ਼ਹਿਰ
ਭਾਰਤੀ ਮਸਾਲਿਆਂ ਦੀ ਗੁਣਵੱਤਾ ਦੀ ਸਾਖ਼ ਜਦੋਂ ਦੁਨੀਆ ’ਚ ਧੁੰਦਲੀ ਹੋਈ ਹੈ, ਮਿਲਾਵਟੀ ਮਸਾਲਿਆਂ ’ਤੇ ਦੇਸ਼ ਤੋਂ ਦੁਨੀਆ ਤੱਕ ਬਹਿਸ ਛਿੜੀ ਹੋਈ ਹੈ, ਉਦੋਂ ਦਿੱਲੀ ’ਚ ਮਿਲਾਵਟ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਹੋਣਾ ਨਾ ਸਿਰਫ਼ ਚਿੰਤਾਜਨਕ ਹੈ ਸਗੋਂ ਦੁਨੀਆ ਦੀ ਤੀਜੀ ਆਰਥਿਕ ਮਹਾਂਸ਼ਕਤੀ ਬਣਨ ਵੱਲ ਮੋਹਰੀ ਭਾਰਤ ਲਈ ਸ਼ਰਮਨਾਕ ਹੈ। ਭਾਰਤ ’ਚ ਮਿਲਾਵਟ ਦਾ ਮਾਮਲਾ ਮਸਾਲਿਆਂ ਤੱਕ ਹੀ ਸੀਮਿਤ ਨਹੀਂ ਹੈ। (Adulteration)

ਮਿਲਾਵਟਖੋਰਾਂ ਨੇ ਦਵਾਈਆਂ, ਤੇਲ, ਘਿਓ, ਦੁੱਧ, ਮਠਿਆਈਆਂ ਤੋਂ ਲੈ ਕੇ ਅਨਾਜ ਤੱਕ ਕਿਸੇ ਚੀਜ਼ ਨੂੰ ਨਹੀਂ ਛੱਡਿਆ ਹੈ। ਹਰ ਸਾਲ ਤਿਉਹਾਰਾਂ ’ਤੇ ਦੇਸ਼ ਭਰ ਤੋਂ ਮਿਲਾਵਟੀ ਮਾਵਾ ਅਤੇ ਮਿਲਾਵਟੀ ਮਠਿਆਈ ਦੀਆਂ ਖਬਰਾਂ ਆਉਂਦੀਆਂ ਹਨ। ਸਵਾਲ ਹੈ ਕਿ ਆਖ਼ਰ ਮਿਲਾਵਟ ਦਾ ਬਜ਼ਾਰ ਐਨਾ ਧੜੱਲੇ ਨਾਲ ਕਿਉਂ ਪੈਦਾ ਹੋ ਰਿਹਾ ਹੈ? ਕਿਉਂ ਸਿਸਟਮ ਲਾਚਾਰ ਹੈ? ਮਿਲਾਵਟਖੋਰੀ ਦਾ ਅੰਤ ਕਿਉਂ ਨਹੀਂ ਹੋ ਰਿਹਾ ਹੈ? ਲੋਕ ਸਭਾ ਚੋਣਾਂ ਦੌਰਾਨ ਮਿਲਾਵਟ ਦੀਆਂ ਤ੍ਰਾਸਦੀਪੂਰਨ ਅਤੇ ਜਾਨਲੇਵਾ ਘਟਨਾਵਾਂ ਦਾ ਉਜਾਗਰ ਹੋਣਾ, ਕਿਉਂ ਨਹੀਂ ਚੁਣਾਵੀ ਮੁੱਦਾ ਬਣਿਆ? (Adulteration)

ਖਾਣ-ਪੀਣ ਦੀਆਂ ਚੀਜ਼ਾਂ | Adulteration

ਕਹਿ ਤਾਂ ਸਾਰੇ ਇਹੀ ਰਹੇ ਹਨ, ‘ਬਾਕੀ ਸਭ ਝੂਠ ਹੈ, ਸੱਚ ਸਿਰਫ਼ ਰੋਟੀ ਹੈ।’ ਪਰ ਇਸ ਵੱਡੇ ਸੱਚ ਰੋਟੀ ਭਾਵ ਪੇਟ ਭਰਨ ਦੀ ਖੁਰਾਕ ਸਮੱਗਰੀ ਨੂੰ ਮਿਲਾਵਟ ਕਾਰਨ ਦੂਸ਼ਿਤ ਅਤੇ ਜਾਨਲੇਵਾ ਕਰ ਦਿੱਤਾ ਗਿਆ ਹੈ। ਦੇਸ਼ ’ਚ ਖੁਰਾਕੀ ਪਦਾਰਥਾਂ ’ਚ ਮਿਲਾਵਟ ਮੁਨਾਫ਼ਾਖੋਰੀ ਦਾ ਸਭ ਤੋਂ ਸੌਖਾ ਜ਼ਰੀਆ ਬਣ ਗਈ ਹੈ। ਖਾਣ-ਪੀਣ ਦੀਆਂ ਚੀਜ਼ਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਕਿਸੇ ਵੀ ਵਸਤੂ ਦੀ ਸ਼ੁੱਧਤਾ ਦੇ ਵਿਸ਼ੇ ’ਚ ਸਾਡੇ ਸ਼ੱਕ ਅਤੇ ਸ਼ੰਕਾਵਾਂ ਬਹੁਤ ਗਹਿਰਾ ਗਈਆਂ ਹਨ। ਮਿਲਾਵਟ ਦਾ ਧੰਦਾ ਸ਼ਹਿਰਾਂ ਤੋਂ ਲੈ ਕੇ ਪੇਂਡੂ ਖੇਤਰਾਂ ਤੱਕ ਵੀ ਫੈਲਿਆ ਹੋਇਆ ਹੈ ਅਤੇ ਇਸ ਦੀਆਂ ਜੜ੍ਹਾਂ ਕਾਫ਼ੀ ਮਜ਼ਬੂਤ ਹੋ ਗਈਆਂ ਹਨ।

ਜੀਵਨ ਕਿੰਨਾ ਔਖਾ ਅਤੇ ਜ਼ਹਿਰੀਲਾ ਬਣ ਗਿਆ ਹੈ ਕਿ ਸਭ ਕੁਝ ਮਿਲਾਵਟੀ ਹੈ। ਸਭ ਨਕਲੀ, ਧੋਖਾ, ਗੋਲਮਾਲ ਉੱਪਰੋਂ ਸਰਕਾਰ ਅਤੇ ਸਬੰਧਿਤ ਵਿਭਾਗ ਕੁੰਭਕਰਨੀ ਨੀਂਦ ’ਚ ਹਨ। ਮਿਲਾਵਟੀ ਖੁਰਾਕ ਪਦਾਰਥ ਹੌਲੇ ਜ਼ਹਿਰ ਵਾਂਗ ਹਨ। ਇਹ ਦਿਲ ਅਤੇ ਦਿਮਾਗ ਨਾਲ ਜੁੜੀਆਂ ਬਿਮਾਰੀਆਂ, ਅਲਸਰ, ਕੈਂਸਰ ਵਗੈਰਾ ਦੀ ਵਜ੍ਹਾ ਬਣ ਸਕਦੇ ਹਨ। ਖਾਣ ਵਾਲਿਆਂ ਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਹੌਲੀ-ਹੌਲੀ ਕਿਸੇ ਗੰਭੀਰ ਬਿਮਾਰੀ ਵੱਲ ਜਾ ਰਹੇ ਹਨ।

ਉਹ ਕਿਸੇ ’ਤੇ ਭਰੋਸਾ ਕਰਕੇ ਕੁਝ ਖਰੀਦਦੇ ਹਨ ਤੇ ਮਿਲਾਵਟਖੋਰ ਤਮਾਮ ਕਾਨੂੰਨ ਬਣੇ ਹੋਣ ਅਤੇ ਪ੍ਰਸ਼ਾਸਨ ਦੀ ਸਰਗਰਮੀ ਦੇ ਬਾਵਜ਼ੂਦ ਇਸ ਭਰੋਸੇ ਨੂੰ ਤੋੜ ਰਹੇ ਹਨ। ਉਨ੍ਹਾਂ ਦੀ ਵਜ੍ਹਾ ਨਾਲ ਦੂਜੇ ਦੇਸ਼ਾਂ ਦਾ ਵੀ ਭਰੋਸਾ ਭਾਰਤੀ ਉਤਪਾਦਾਂ ’ਤੇ ਘੱਟ ਹੋਣ ਦੀਆਂ ਸਥਿਤੀਆਂ ਬਣਦੀਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਹਾਂਗਕਾਂਗ ਅਤੇ ਸਿੰਗਾਪੁਰ ਨੇ ਲਿਮਟ ਤੋਂ ਜ਼ਿਆਦਾ ਪੇਸਟੀਸਾਈਡ ਦਾ ਦੋਸ਼ ਲਾ ਕੇ ਦੋ ਭਾਰਤੀ ਬਰੈਂਡ ਦੇ ਕੁਝ ਮਸਾਲਿਆਂ ਨੂੰ ਬੈਨ ਕੀਤਾ ਸੀ। ਜੇਕਰ ਅਜਿਹਾ ਹੋਇਆ ਤਾਂ ਇਨ੍ਹਾਂ ਦੇ ਨਿਰਯਾਤ ਨਾਲ ਕਰੋੜਾਂ ਡਾਲਰ ਦੀ ਆਮਦਨੀ ’ਤੇ ਸੱਟ ਵੱਜੇਗੀ।

ਕੁਆਲਿਟੀ ਬਣਾਈ ਰੱਖਣ ਦੀ ਜਿੰਮੇਵਾਰੀ

ਮਿਲਾਵਟ ਕਰਨ ਵਾਲਿਆਂ ਨੂੰ ਨਾ ਤਾਂ ਕਾਨੂੰਨ ਦਾ ਡਰ ਹੈ ਅਤੇ ਨਾ ਆਮ ਆਦਮੀ ਦੀ ਜਾਨ ਦੀ ਪਰਵਾਹ ਹੈ। ਦੁਖਦਾਈ ਅਤੇ ਵਿਡੰਬਨਾਪੂਰਨ ਤਾਂ ਇਹ ਸਥਿਤੀਆਂ ਹਨ ਜਿਨ੍ਹਾਂ ’ਚ ਖੁਰਾਕੀ ਵਸਤੂਆਂ ’ਚ ਮਿਲਾਵਟ ਧੜੱਲੇ ਨਾਲ ਹੋ ਰਹੀ ਹੈ ਅਤੇ ਸਰਕਾਰੀ ਏਜੰਸੀਆਂ ਇਸ ਦੇ ਲਾਇਸੰਸ ਵੀ ਅੱਖ ਬੰਦ ਕਰਕੇ ਵੰਡ ਰਹੀਆਂ ਹਨ। ਜਿਨ੍ਹਾਂ ਸਰਕਾਰੀ ਵਿਭਾਗਾਂ ’ਤੇ ਖੁਰਾਕੀ ਪਦਾਰਥਾਂ ਦੀ ਕੁਆਲਿਟੀ ਬਣਾਈ ਰੱਖਣ ਦੀ ਜਿੰਮੇਵਾਰੀ ਹੈ ਉਹ ਕਿਸ ਤਰ੍ਹਾਂ ਲਾਪਰਵਾਹੀ ਵਰਤ ਰਹੇ ਹਨ, ਇਸ ਦਾ ਨਤੀਜਾ ਆਏ ਦਿਨ ਹੋਣ ਵਾਲੇ ਫੂਡ ਪੁਆਜ਼ਨਿੰਗ ਦੀਆਂ ਘਟਨਾਵਾਂ ਨਾਲ ਦੇਖਣ ਨੂੰ ਮਿਲ ਰਿਹਾ ਹੈ। ਮਿਲਾਵਟ ਦੇ ਬਹੁਰੂਪੀ ਰਾਵਣਾਂ ਨੇ ਖੁਰਾਕੀ ਬਜ਼ਾਰ ਨੂੰ ਜਕੜ ਰੱਖਿਆ ਹੈ। ਮਿਲਾਵਟ ਦਾ ਕਾਰੋਬਾਰ ਜੇਕਰ ਵਧ-ਫੁੱਲ ਰਿਹਾ ਹੈ, ਤਾਂ ਜ਼ਾਹਿਰ ਹੈ ਕਿ ਇਸ ਖਿਲਾਫ਼ ਜੰਗ ਉਸ ਪੈਮਾਨੇ ’ਤੇ ਨਹੀਂ ਹੋ ਰਹੀ ਹੈ ਜਿਵੇਂ ਹੋਣੀ ਚਾਹੀਦੀ ਹੈ। ਇਸ ਮਾਮਲੇ ’ਚ ਭਾਰਤ ਆਪਣੇ ਗੁਆਂਢੀ ਦੇਸ਼ ਬੰਗਲਾਦੇਸ਼ ਤੋਂ ਕੁਝ ਸਬਕ ਲੈ ਸਕਦਾ ਹੈ, ਜਿਸ ਨੇ ਹਲਦੀ ’ਚ ਲੈਡ ਦੀ ਮਿਲਾਵਟ ’ਤੇ ਕਾਬੂ ਪਾ ਲਿਆ। ਮਿਲਾਵਟਖੋਰ ਹਲਦੀ ਦੀ ਚਮਕ ਵਧਾਉਣ ਲਈ ਲੈਡ ਦੀ ਵਰਤੋਂ ਕਰਦੇ ਹਨ ਤੇ ਇਹ ਸਮੱਸਿਆ ਪੂਰੇ ਦੱਖਣ ਏਸ਼ੀਆ ਦੀ ਹੈ।

ਮੁਨਾਫ਼ੇ ਦੀ ਤੁਲਨਾ

ਮਿਲਾਵਟ ਸਭ ਤੋਂ ਵੱਡਾ ਖ਼ਤਰਾ ਹੈ। ਮਾਰਨ ਵਾਲਾ ਕਿੰਨਿਆਂ ਨੂੰ ਮਾਰੇਗਾ? ਇੱਕ ਅੱਤਵਾਦੀ ਆਟੋਮੈਟਿਕ ਹਥਿਆਰ ਨਾਲ ਜਾਂ ਬੰਬ ਬਲਾਸਟ ਕਰਕੇ ਜ਼ਿਆਦਾ ਤੋਂ ਜ਼ਿਆਦਾ ਸੌ ਦੋ ਸੌ ਨੂੰ ਮਾਰ ਦਿੰਦਾ ਹੈ। ਪਰ ਖੁਰਾਕੀ ਪਦਾਰਥਾਂ ’ਚ ਮਿਲਾਵਟ ਕਰਨ ਵਾਲਾ ਹਿੰਸਕ ਅਤੇ ਦਰਿੰਦਾ ਤਾਂ ਨਾ ਜਾਣੇ ਕਿੰਨਿਆਂ ਨੂੰ ਮੌਤ ਦੀ ਨੀਂਦ ਸੁਵਾਉਂਦਾ ਹੈ, ਕਿੰਨਿਆਂ ਨੂੰ ਅੰਗਹੀਣ ਅਤੇ ਅਪਾਹਿਜ਼ ਬਣਾਉਂਦਾ ਹੈ। ਇਨ੍ਹਾਂ ਹਿੰਸਕ, ਕਰੂਰ ਅਤੇ ਮੁਨਾਫ਼ਾਖੋਰਾਂ ’ਤੇ ਲਗਾਮ ਨਾ ਲੱਗਣ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਅਜਿਹਾ ਕਰਨ ਵਾਲਿਆਂ ਨੂੰ ਲੱਗਦਾ ਹੈ, ਇਸ ਨਾਲ ਹੋਣ ਵਾਲੇ ਮੁਨਾਫ਼ੇ ਦੀ ਤੁਲਨਾ ’ਚ ਮਿਲਣ ਵਾਲੀ ਸਜ਼ਾ ਬਹੁਤ ਘੱਟ ਹੈ। ਜਾਹਿਰ ਹੈ, ਸਜ਼ਾ ਸਖ਼ਤ ਕਰਨ ਦੇ ਨਾਲ ਹੀ ਇਹ ਵੀ ਪੱਕਾ ਕਰਨਾ ਹੋਵੇਗਾ ਕਿ ਦੋਸ਼ੀ ਕਿਸੇ ਤਰ੍ਹਾਂ ਬਚ ਨਾ ਨਿੱਕਲੇ। ਇਹੀ ਨਹੀਂ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਿਲਾਵਟ ਦੀ ਸ਼ਿਕਾਇਤ ਕਿੱਥੇ ਕਰਨੀ ਹੈ। ਸਾਡੇ ਯਤਨਾਂ ’ਚ ਕਮੀ ਨਾ ਰਹੇ, ਫਿਰ ਇਹ ਕਾਲਾ ਧੰਦਾ ਰੁਕ ਸਕਦਾ ਹੈ।

ਮਿਲਾਵਟ ਕਾਰਨ ਅਸੀਂ ਇੱਕ ਬਿਮਾਰ ਸਮਾਜ ਦਾ ਨਿਰਮਾਣ ਕਰ ਰਹੇ ਹਾਂ। ਸਰੀਰ ਤੋਂ ਰੋਗੀ, ਕਮਜ਼ੋਰ ਮਨੁੱਖ ਕੀ ਸੋਚ ਸਕਦਾ ਹੈ ਅਤੇ ਕੀ ਕਰ ਸਕਦਾ ਹੈ? ਕੀ ਮਿਲਾਵਟਖੋਰ ਪ੍ਰਤੱਖ ਰੂਪ ਨਾਲ ਜਨਜੀਵਨ ਦੀ ਸਾਮੂਹਿਕ ਹੱਤਿਆ ਦੀ ਸਾਜ਼ਿਸ ਨਹੀਂ ਕਰ ਰਹੇ? ਹਤਿਆਰਿਆਂ ਵਾਂਗ ਉਨ੍ਹਾਂ ਨੂੰ ਵੀ ਅਪਰਾਧੀ ਮੰਨ ਕੇ ਸਜ਼ਾ ਦੇਣੀ ਜ਼ਰੂਰੀ ਹੋਣੀ ਚਾਹੀਦੀ ਹੈ। ਮਿਲਾਵਟ ਇੱਕ ਅਜਿਹਾ ਖਲਨਾਇਕ ਹੈ, ਹਤਿਆਰੀ ਮਾਨਸਿਕਤਾ ਹੈ, ਜਿਸ ਦੀ ਅਣਦੇਖੀ ਜਾਨਲੇਵਾ ਸਾਬਤ ਹੋ ਰਹੀ ਹੈ।

ਚਾਹੇ ਪ੍ਰਚੱਲਿਤ ਖੁਰਾਕ ਸਮੱਗਰੀਆਂ ਦੀ ਘੱਟ ਗੁਣਵੱਤਾ ਜਾਂ ਉਨ੍ਹਾਂ ਦੇ ਜ਼ਹਿਰੀਲੇ ਹੋਣ ਦਾ ਮਤਲਬ ਇਨਸਾਨਾਂ ਦੀ ਮੌਤ ਭਾਵੇਂ ਹੀ ਹੋਵੇ, ਪਰ ਕੁਝ ਵਪਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਲਈ ਸ਼ਾਇਦ ਇਹ ਆਪਣੀ ਥੈਲੀ ਭਰ ਲੈਣ ਦਾ ਇੱਕ ਮੌਕਾ ਭਰ ਹੈ। ਤਿਉਹਾਰਾਂ ’ਤੇ ਮਿਲਾਵਟੀ ਮਠਿਆਈਆਂ ਖਾਣ ਨਾਲ ਅਪੱਚ, ਉਲਟੀ, ਦਸਤ, ਸਿਰਦਰਦ, ਕਮਜ਼ੋਰੀ ਤੇ ਬੇਚੈਨੀ ਦੀਆਂ ਸ਼ਿਕਾਇਤਾਂ ਸੁਣਨ ’ਚ ਆਉਂਦੀਆਂ ਰਹੀਆਂ ਹਨ। ਇਸ ਨਾਲ ਕਿਡਨੀ ’ਤੇ ਮਾੜਾ ਅਸਰ ਪੈਂਦਾ ਹੈ। ਪੇਟ ਤੇ ਖਾਣੇ ਵਾਲੀ ਨਾਲੀ ’ਚ ਕੈਂਸਰ ਦੀ ਸੰਭਾਵਨਾ ਵੀ ਰਹਿੰਦੀ ਹੈ।

Also Read : ਵਿਜੈ ਸਾਂਪਲਾ ਨੇ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦੇਣ ’ਤੇ ਚੁੱਕੇ ਸਵਾਲ

ਖੁਰਾਕ ਉਤਪਾਦ ਰੈਗੂਲੇਟਰੀ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ (ਐਫ਼ਐਸਐਸਏਆਈ) ਨੇ 2006 ਦੇ ਖੁਰਾਕ ਸੁਰੱਖਿਆ ਅਤੇ ਮਾਪਦੰਡ ਕਾਨੂੰਨ ’ਚ ਸਖ਼ਤ ਤਜਵੀਜ਼ ਦੀ ਸਿਫਾਰਿਸ਼ ਕੀਤੀ ਸੀ। ਕਾਨੂੰਨ ਨੂੰ ਸਿੰਗਾਪੁਰ ਦੇ ਸੇਲਸ ਆਫ਼ ਫੂਡ ਐਕਟ ਕਾਨੂੰਨ ਦੀ ਤਰਜ਼ ’ਤੇ ਬਣਾਇਆ ਗਿਆ ਜੋ ਮਿਲਾਵਟ ਨੂੰ ਗੰਭੀਰ ਅਪਰਾਧ ਮੰਨਦਾ ਹੈ। ਫੂਡ ਇੰਸਪੈਕਟਰਾਂ ਦਾ ਫਰਜ਼ ਹੈ ਕਿ ਉਹ ਬਜ਼ਾਰ ’ਚ ਸਮੇਂ-ਸਮੇਂ ’ਤੇ ਸੈਂਪਲ ਇਕੱਠੇ ਕਰਕੇ ਜਾਂਚ ਕਰਵਾਉਣ ਪਰ ਜਦੋਂ ਸਾਰਿਆਂ ਦੀ ‘ਮੰਥਲੀ ਇਨਕਮ’ ਤੈਅ ਹੋਵੇ ਤਾਂ ਫਿਰ ਜਾਂਚ ਕੌਣ ਕਰੇ? ਹਾਲਤ ਇਹ ਹੈ ਕਿ ਬਜਾਰਾਂ ’ਚ ਧੂੜ-ਧੱਕੇ ਵਿਚਕਾਰ ਘੋਰ ਗੈਰ-ਸਿਹਤਮੰਦ ਮਾਹੌਲ ’ਚ ਖੁਰਾਕ ਸਮੱਗਰੀਆਂ ਵੇਚੀਆਂ ਜਾ ਰਹੀਆਂ ਹਨ।

ਸੀਏਜੀ ਆਡਿਟ ਦੌਰਾਨ ਜੋ ਤੱਥ ਉਜਾਗਰ ਹੋਏ ਹਨ, ਉਹ ਭ੍ਰਿਸ਼ਟਾਚਾਰ ਨੂੰ ਤਾਂ ਸਾਹਮਣੇ ਲਿਆਉਂਦੇ ਹੀ ਹਨ ਨਾਲ ਹੀ-ਨਾਲ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਵੀ ਪੇਸ਼ ਕਰਦੇ ਹਨ। ਦੇਸ਼ ’ਚ ਖੁਰਾਕ ਪਦਾਰਥਾਂ ਦੀ ਗੁਣਵੱਤਾ ਬਣਾਈ ਰੱਖਣ ਦਾ ਕੰਮ ਕਰਨ ਵਾਲੀ ਸਰਕਾਰੀ ਏਜੰਸੀ ਦੀ ਹਾਲਤ ਕਿੰਨੀ ਤਰਸਯੋਗ ਹੈ ਅਤੇ ਉੱਥੇ ਕਿੰਨੀ ਲਾਪਰਵਾਹੀ ਵਰਤੀ ਜਾ ਰਹੀ ਹੈ, ਸਹਿਜ਼ੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਾਨੂੰ ਸੋਚਣਾ ਚਾਹੀਦਾ ਹੈ ਕਿ ਸ਼ੁੱਧ ਖੁਰਾਕ ਪਦਾਰਥ ਹਾਸਲ ਕਰਨਾ ਸਾਡਾ ਮੌਲਿਕ ਹੱਕ ਹੈ ਅਤੇ ਇਹ ਸਰਕਾਰ ਦਾ ਫਰਜ਼ ਹੈ ਕਿ ਉਹ ਇਸ ਨੂੰ ਮੁਹੱਈਆ ਕਰਵਾਉਣ ’ਚ ਵਰਤੀ ਜਾ ਰਹੀ ਕੋਤਾਹੀ ਨੂੰ ਸਖ਼ਤੀ ਨਾਲ ਲਵੇ।

ਲਲਿਤ ਗਰਗ

(ਇਹ ਲੇਖਕ ਦੇ ਆਪਣੇ ਵਿਚਾਰ ਹਨ)