Natural Farming - Sach Kahoon Punjabi

Agriculture News: ਕੁਦਰਤੀ ਖੇਤੀ ਦੇ ਮੁੱਖ ਸਿਧਾਂਤ ਤੇ ਤਰੀਕੇ
Agriculture News: ਕੁਦਰਤੀ ਖੇਤੀ ਮੁੱਖ ਸਿਧਾਂਤਾਂ ਅਤੇ ਤਰੀਕਿਆਂ ਦੀ ਨੀਂਹ ’ਤੇ ਖੜ੍ਹੀ ਹੈ ਜੋ ਨਾ ਸਿਰਫ ਵਾਤਾਵਰਣ ਦੀ ਸੰਭਾਲ ਪੱਖੋਂ ਢੁੱਕਵੇਂ ਹਨ ਬਲਕਿ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਸਮਾਜਿਕ-ਆਰਥਿਕ ਤੌਰ ’ਤੇ ਵਿਹਾਰਕ ਵੀ ਹਨ। ਕੁਦਰਤੀ ਖੇਤੀ ਜੋ ਕਿ ਫ਼ਸਲਾਂ, ਪਸ਼ੂਧਨ, ਜੈਵ-ਵਿਭਿੰਨਤਾ ਤੇ ਮਿੱਟੀ ਦੀ ਜੈਵਿਕ ਗਤੀਵਿਧੀ ਨੂੰ ਆਪਸ ਵਿੱਚ ਜੋੜ ਕੇ ਕੁਦਰਤੀ ਪ੍ਰਕਿਰਿਆਵਾਂ ਦੇ ਅਨੁਕੂਲ ਖੇਤੀ ਕਰਨ ’ਤੇ ਜ਼ੋਰ ਦਿੰਦੀ ਹੈ। ਇਸ ਵਿੱਚ ਮਿੱਟੀ ਨੂੰ ਘੱਟ ਤੋਂ ਘੱਟ ਵਾਹੁਣਾ, ਜੈਵਿਕ ਪਦਾਰਥਾਂ ਦੀ ਵਰਤੋਂ, ਮਲਚਿੰਗ, ਫਸਲੀ ਵਿਭਿੰਨਤਾ ਅਤੇ ਘੱਟ ਲਾਗਤ ਵਾਲੇ ਖੇਤ-ਆਧਾਰਿਤ ਕੁਦਰਤੀ ਸਰੋਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦਕਿ ਸਿੰਥੈਟਿਕ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਕੁਦਰਤੀ ਖੇਤੀ ਦਾ ਮੁੱਖ ਮੰਤਵ ਮਿੱਟੀ ਦੀ ਉਪਜਾਊ ਸ਼ਕਤੀ ਤੇ ਸਿਹਤ ਨੂੰ ਸੁਧਾਰਨਾ, ਉਪਲਬਧ ਸਰੋਤਾਂ ਦੀ ਸੁਚੱਜੀ ਵਰਤੋਂ ਕਰਨਾ, ਜੈਵ-ਵਿਭਿੰਨਤਾ ਦੀ ਸੰਭਾਲ ਕਰਨਾ, ਖੇਤੀ ਪ੍ਰਣਾਲੀ ਨੂੰ ਲੰਮੇ ਸਮੇਂ ਲਈ ਟਿਕਾਊ ਬਣਾਉਣਾ ਤੇ ਕਿਸਾਨਾਂ ਵਿੱਚ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨਾ ਹੈ। Agriculture News

ਇਹ ਵੀ ਪੜ੍ਹੋ : Punjab Congress: ਪੰਜਾਬ ਕਾਂਗਰਸ ’ਚ ਧੜੇਬੰਦੀ ਨੂੰ ਲੈ ਕੇ ਸਿਆਸਤ ਗਰਮ, ਚੰਨੀ ਗੁੱਟ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਕੁਦਰਤੀ ਖੇਤੀ ਦੇ ਮੁੱਖ ਸਿਧਾਂਤ | Agriculture News

ਕੁਦਰਤੀ ਖੇਤੀ ਚਾਰ ਮੁੱਖ ਸਿਧਾਂਤਾਂ ’ਤੇ ਆਧਾਰਿਤ ਹੈ, ਜੋ ਮਿਲ ਕੇ ਮਿੱਟੀ ਦੀ ਸਿਹਤ ਸੁਧਾਰਨ, ਫਸਲਾਂ ਦੀ ਪੈਦਾਵਾਰ ਵਧਾਉਣ ਅਤੇ ਵਾਤਾਵਰਨ ਦੀ ਸੁਰੱਖਿਆ ਵਿੱਚ ਸਹਾਇਤਾ ਕਰਦੇ ਹਨ

1. ਕੁਦਰਤੀ ਖੇਤੀ ਦੇ ਘੋਲ: ਬੀਜਅੰਮ੍ਰਿਤ, ਘਣਜੀਵਅੰਮ੍ਰਿਤ ਅਤੇ ਜੀਵਅੰਮ੍ਰਿਤ

ਬੀਜਅੰਮ੍ਰਿਤ : ਬੀਜ ਸੁਰੱਖਿਆ ਅਤੇ ਸਿਹਤਮੰਦ ਪੁੰਗਰਣ ਲਈ ਵਰਤਿਆ ਜਾਣ ਵਾਲਾ ਕੁਦਰਤੀ ਬੀਜ-ਉਪਚਾਰ ਹੈ, ਜੋ ਲਾਭਦਾਇਕ ਸੂਖਮ ਜੀਵਾਂ ਦੀ ਸਰਗਰਮੀ ਵਧਾਉਂਦਾ ਹੈ।

ਘਣਜੀਵਅੰਮ੍ਰਿਤ : ਜੀਵਾਅੰਮ੍ਰਿਤ ਦਾ ਠੋਸ ਰੂਪ ਹੈ, ਜੋ ਹੌਲੀ-ਹੌਲੀ ਗਲ਼ ਕੇ ਮਿੱਟੀ ਦੇ ਸੂਖਮ ਜੀਵਾਂ ਨੂੰ ਪੋਸ਼ਣ ਦਿੰਦਾ ਹੈ ਅਤੇ ਮਿੱਟੀ ਦੀ ਜੈਵਿਕ ਗੁਣਵੱਤਾ ਸੁਧਾਰਦਾ ਹੈ।

ਜੀਵਅੰਮ੍ਰਿਤ : ਗੋਬਰ, ਗਊ-ਮੂਤਰ, ਗੁੜ, ਦਾਲਾਂ ਦੇ ਆਟੇ ਤੇ ਸਥਾਨਕ ਮਿੱਟੀ ਤੋਂ ਤਿਆਰ ਖਮੀਰਯੁਕਤ ਤਰਲ ਜੈਵਿਕ ਘੋਲ ਹੈ, ਜੋ ਸੂਖਮ ਜੀਵਾਂ ਦੀ ਗਤੀਵਿਧੀ ਅਤੇ ਪੋਸ਼ਕ ਤੱਤਾਂ ਦੀ ਉਪਲੱਬਧਤਾ ਵਧਾਉਂਦਾ ਹੈ।

2. ਅੰਤਰ-ਫਸਲੀ ਅਤੇ ਬਹੁ-ਫਸਲੀ ਖੇਤੀ : ਅੰਤਰ-ਫਸਲੀ ਖੇਤੀ ਇੱਕੋ ਖੇਤ ਵਿੱਚ ਦੋ ਜਾਂ ਦੋ ਤੋਂ ਵੱਧ ਫਸਲਾਂ ਨੂੰ ਇਕੱਠੇ ਉਗਾਉਣ ਦੀ ਪ੍ਰਣਾਲੀ ਹੈ, ਜੋ ਸਰੋਤਾਂ ਦੀ ਬਿਹਤਰ ਵਰਤੋਂ ਫਸਲੀ ਵਿਭਿੰਨਤਾ ਅਤੇ ਉਤਪਾਦਨ ਦੀ ਸਥਿਰਤਾ ਨੂੰ ਵਧਾਉਂਦੀ ਹੈ। ਬਹੁ-ਫਸਲੀ ਖੇਤੀ ਵੱਖ-ਵੱਖ ਉੱਚਾਈਆਂ ਅਤੇ ਜੜ੍ਹਾਂ ਦੀ ਗਹਿਰਾਈ ਵਾਲੀਆਂ ਫਸਲਾਂ ਨੂੰ ਇਕੱਠੇ ਉਗਾ ਕੇ ਰੌਸ਼ਨੀ, ਪਾਣੀ ਤੇ ਪੋਸ਼ਕ ਤੱਤਾਂ ਦੀ ਵਧੇਰੇ ਕੁਸ਼ਲ ਵਰਤੋਂ ਕੀਤੀ ਜਾਂਦੀ ਹੈ। ਇਹ ਪ੍ਰਣਾਲੀਆਂ ਜੈਵ-ਵਿਭਿੰਨਤਾ ਵਧਾਉਣ, ਕੀੜਿਆਂ ਤੇ ਰੋਗਾਂ ਦੇ ਦਬਾਅ ਨੂੰ ਘਟਾਉਣ ਅਤੇ ਸਰੋਤਾਂ ਦੀ ਕੁਸ਼ਲ ਵਰਤੋਂ ਵਿੱਚ ਸਹਾਇਕ ਹਨ।

3. ਮਲਚਿੰਗ (ਆਛਾਦਨਾ) : ਆਛਾਦਨਾ ਵਿੱਚ ਮਿੱਟੀ ਦੀ ਸਤ੍ਹਾ ਨੂੰ ਫਸਲੀ ਰਹਿੰਦ-ਖੂੰਹਦ, ਤੂੜੀ, ਹਰੇ ਪੱਤਿਆਂ ਜਾਂ ਹੋਰ ਜੈਵਿਕ ਪਦਾਰਥਾਂ ਨਾਲ ਢੱਕਿਆ ਜਾਂਦਾ ਹੈ। ਇਹ ਮਿੱਟੀ ਵਿੱਚ ਨਮੀ ਸੰਭਾਲਣ, ਵਾਸ਼ਪੀਕਰਨ ਘਟਾਉਣ ਅਤੇ ਨਦੀਨਾਂ ਦੇ ਉੱਗਣ ਨੂੰ ਰੋਕਣ ਵਿੱਚ ਸਹਾਇਕ ਹੈ। ਜੈਵਿਕ ਮਲਚ ਦੇ ਹੌਲੀ-ਹੌਲੀ ਗਲਣ ਨਾਲ ਪੋਸ਼ਕ ਤੱਤ ਵਾਪਸ ਮਿੱਟੀ ਵਿੱਚ ਸ਼ਾਮਲ ਹੁੰਦੇ ਹਨ ਅਤੇ ਮਿੱਟੀ ਦੇ ਸੂਖਮ ਜੀਵਾਂ ਦੀ ਗਤੀਵਿਧੀ ਅਤੇ ਜੈਵਿਕ ਕਾਰਬਨ ਨੂੰ ਉਤਸ਼ਾਹ ਮਿਲਦਾ ਹੈ। ਇਸ ਨਾਲ ਮਿੱਟੀ ਦੀ ਬਣਤਰ, ਪਾਣੀ ਸੰਭਾਲਣ ਸਮਰੱਥਾ ਅਤੇ ਲੰਮੇ ਸਮੇਂ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ।

4. ਵਹਾਪਸਾ ਸੰਤੁਲਿਤ ਜ਼ਮੀਨੀ ਨਮੀ : ਵਹਾਪਸਾ ਕੁਦਰਤੀ ਖੇਤੀ ਦਾ ਸਿਧਾਂਤ ਹੈ, ਜਿਸ ਵਿੱਚ ਮਿੱਟੀ ਵਿੱਚ ਪਾਣੀ ਅਤੇ ਹਵਾ ਦੇ ਸੰਤੁਲਿਤ ਅਨੁਪਾਤ ਨੂੰ ਬਣਾਈ ਰੱਖਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਦਾ ਉਦੇਸ਼ ਜੜ੍ਹਾਂ ਅਤੇ ਲਾਭਦਾਇਕ ਸੂਖਮ ਜੀਵਾਂ ਲਈ ਅਨੁਕੂਲ ਮਿੱਟੀ ਵਾਤਾਵਰਨ ਬਣਾਉਣਾ ਹੈ। ਘੱਟ ਅਤੇ ਲੋੜ ਅਨੁਸਾਰ ਸਿੰਚਾਈ, ਜੈਵਿਕ ਮਲਚ ਅਤੇ ਘੱਟ ਮਿੱਟੀ ਹਿੱਲਜੁਲ ਰਾਹੀਂ ਨਮੀ ਦੀ ਸੰਭਾਲ ਅਤੇ ਪਾਣੀ ਦੀ ਕੁਸ਼ਲ ਵਰਤੋਂ ਕੀਤੀ ਜਾਂਦੀ ਹੈ। ਇਹ ਪ੍ਰਣਾਲੀ ਮਿੱਟੀ ਦੀ ਬਣਤਰ, ਜੜ੍ਹਾਂ ਦੀ ਸਿਹਤ ਅਤੇ ਸੂਖਮ ਜੀਵ ਗਤੀਵਿਧੀ ਨੂੰ ਕਾਇਮ ਰੱਖਣ ਵਿੱਚ ਸਹਾਇਕ ਹੈ।

ਕੁਦਰਤੀ ਫ਼ਸਲ ਉਤਪਾਦਨ

ਕੁਦਰਤੀ ਖੇਤੀ ਦੀ ਸ਼ੁਰੂਆਤ ਸਭ ਤੋਂ ਚੰਗੇ/ਭਾਰੇ ਖੇਤ ਵਿੱਚ ਕਰਨੀ ਚਾਹੀਦੀ ਹੈ। ਸ਼ੁਰੂਆਤੀ 4-5 ਸਾਲਾਂ ਵਿੱਚ ਕੁਦਰਤੀ ਖੇਤੀ ਵਿੱਚ ਫ਼ਸਲਾਂ ਦਾ ਝਾੜ ਰਵਾਇਤੀ ਰਸਾਇਣਕ ਖੇਤੀ ਦੇ ਮੁਕਾਬਲੇ ਘੱਟ ਹੋ ਸਕਦਾ ਹੈ ਪਰ ਬਾਅਦ ਵਿੱਚ ਇਹ ਸਥਿਰ ਹੋ ਜਾਂਦਾ ਹੈ।

ਮੱਕੀ-ਆਲੂ-ਗਰਮ ਰੁੱਤ ਦੀ ਮੂੰਗੀ : ਇਸ ਫ਼ਸਲ ਪ੍ਰਣਾਲੀ ਵਿੱਚ, ਸਾਉਣੀ ਰੁੱਤ ਦੀ ਮੱਕੀ ਅਤੇ ਆਲੂ ਦੀ ਕਾਸ਼ਤ ਸਿਫ਼ਾਰਸ਼ ਕੀਤੇ ਜੈਵਿਕ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਜਦੋਂਕਿ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕੁਦਰਤੀ ਖੇਤੀ ਨਾਲ ਕੀਤੀ ਜਾਂਦੀ ਹੈ।

ਗਰਮ ਰੁੱਤ ਦੀ ਮੂੰਗੀ : ਬੀਜ ਸੋਧਣ ਲਈ, ਇੱਕ ਏਕੜ ਲਈ ਲੋੜੀਂਦੇ ਬੀਜ ਦੀ ਮਾਤਰਾ ਨੂੰ ਬੀਜਅੰਮ੍ਰਿਤ ਵਿੱਚ 30 ਮਿੰਟਾਂ ਲਈ ਭਿਉਂਣ ਤੋਂ ਬਾਅਦ ਪੱਕੇ ਫਰਸ਼ ’ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਓ। ਪਿਛਲੀ ਕਣਕ ਦੀ ਫ਼ਸਲ ਦੀ ਰਹਿੰਦ-ਖੂੰਹਦ ਖੇਤ ਵਿੱਚ ਹੀ ਵਾਹੋ। ਖੁਰਾਕ ਪ੍ਰਬੰਧਨ ਲਈ ਬਿਜਾਈ ਤੋਂ ਦੋ ਦਿਨ ਪਹਿਲਾਂ ਜ਼ਮੀਨ ਵਿੱਚ 4 ਕੁਇੰਟਲ ਘਣਜੀਵਅੰਮ੍ਰਿਤ ਪ੍ਰਤੀ ਏਕੜ ਪਾ ਕੇ ਵਾਹ ਦਿਓ। ਇਸ ਤੋਂ ਇਲਾਵਾ, ਹਰੇਕ ਪਾਣੀ ਦੇ ਨਾਲ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜੀਵਅੰਮ੍ਰਿਤ ਦੀ ਵਰਤੋਂ ਕਰੋ। ਨਦੀਨਾਂ ਦਾ ਪ੍ਰਬੰਧਨ ਕਰਨ ਅਤੇ ਮਿੱਟੀ ਦੀ ਨਮੀ ਨੂੰ ਬਰਕਰਾਰ ਲਈ, ਬਿਜਾਈ ਤੋਂ ਤੁਰੰਤ ਬਾਅਦ 15-20 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਖੇਤ ਵਿੱਚ ਵਿਛਾਓ।

2. ਹਲਵਾ ਕੱਦੂ (ਮਗਜ਼ ਕੱਦੂ) ਲੋਬੀਆ-ਗਾਜਰ

ਹਲਵਾ ਕੱਦੂ (ਮਗਜ਼ ਕੱਦੂ): ਪਨੀਰੀ ਬੀਜਣ ਸਮੇਂ ਹਲਵਾ ਕੱਦੂ ਦੇ ਬੀਜ ਨੂੰ ਬਿਜਾਈ ਤੋਂ ਅੱਧਾ ਘੰਟਾ ਪਹਿਲਾਂ ਬੀਜਅਮ੍ਰਿਤ ਨਾਲ ਸੋਧੋ। ਖੇਤ ਵਿੱਚ ਪਨੀਰੀ ਲਾਉਣ ਤੋਂ ਦੋ ਹਫ਼ਤੇ ਪਹਿਲਾਂ 4 ਟਨ ਗਲੀ-ਸੜੀ ਸੁੱਕੀ ਰੂੜੀ ਦੀ ਖਾਦ (1.0% ਨਾਈਟ੍ਰੋਜਨ) ਪ੍ਰਤੀ ਏਕੜ ਪਾਓ ਅਤੇ ਚਾਰ ਦਿਨ ਪਹਿਲਾਂ ਖੇਤ ਵਿੱਚ ਘਣਜੀਵਅਮ੍ਰਿੰਤ (100 ਕਿੱਲੋ ਪ੍ਰਤੀ ਏਕੜ) ਪਾਓ। ਹਲਵਾ ਕੱਦੂ ਨੂੰ ਮਹੀਨੇ ਵਿੱਚ ਇੱਕ ਵਾਰ ਸਿੰਚਾਈ ਨਾਲ ਜੀਵਅੰਮ੍ਰਿਤ (200 ਲੀਟਰ ਪ੍ਰਤੀ ਏਕੜ) ਪਾਓ। ਪਨੀਰੀ ਲਾਉਣ ਤੋਂ ਤੁਰੰਤ ਬਾਅਦ 50 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਇੱਕਸਾਰ ਵਿਛਾਓ। ਝੋਨੇ ਦੀ ਪਰਾਲੀ ਵਿਛਾਉਣ ਨਾਲ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ।

ਲੋਬੀਆ : ਲੋਬੀਆ ਦੇ ਬੀਜ ਨੂੰ ਬਿਜਾਈ ਤੋਂ ਅੱਧਾ ਘੰਟਾ ਪਹਿਲਾਂ ਬੀਜਅਮ੍ਰਿੰਤ ਨਾਲ ਸੋਧੋ। ਖੇਤ ਵਿੱਚ ਬਿਜਾਈ ਤੋਂ ਦੋ ਹਫ਼ਤੇ ਪਹਿਲਾਂ 2 ਟਨ ਗਲੀ-ਸੜੀ ਸੁੱਕੀ ਰੂੜੀ ਦੀ ਖਾਦ (1.0% ਨਾਈਟ੍ਰੋਜਨ) ਪ੍ਰਤੀ ਏਕੜ ਪਾਓ ਅਤੇ ਚਾਰ ਦਿਨ ਪਹਿਲਾਂ ਖੇਤ ਵਿੱਚ ਘਣਜੀਵਅਮ੍ਰਿੰਤ (100 ਕਿਲੋ ਪ੍ਰਤੀ ਏਕੜ) ਪਾਓ। ਲੋਬੀਆ ਨੂੰ ਮਹੀਨੇ ਵਿੱਚ ਇੱਕ ਵਾਰ ਸਿੰਚਾਈ ਨਾਲ ਜੀਵਅੰਮ੍ਰਿਤ (200 ਲੀਟਰ ਪ੍ਰਤੀ ਏਕੜ) ਪਾਓ। ਬਿਜਾਈ ਤੋਂ ਤੁਰੰਤ ਬਾਅਦ 42 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਇੱਕਸਾਰ ਵਿਛਾਓ। ਝੋਨੇ ਦੀ ਪਰਾਲੀ ਵਿਛਾਉਣ ਨਾਲ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ।

ਗਾਜਰ : ਗਾਜਰ ਦੇ ਬੀਜ ਨੂੰ ਬਿਜਾਈ ਤੋਂ ਅੱਧਾ ਘੰਟਾ ਪਹਿਲਾਂ ਬੀਜਅਮ੍ਰਿੰਤ ਨਾਲ ਸੋਧੋ। ਖੇਤ ਵਿੱਚ ਬਿਜਾਈ ਤੋਂ ਦੋ ਹਫ਼ਤੇ ਪਹਿਲਾਂ 2.5 ਟਨ ਗਲੀ-ਸੜੀ ਸੁੱਕੀ ਰੂੜੀ ਦੀ ਖਾਦ (1.0% ਨਾਈਟ੍ਰੋਜਨ) ਪ੍ਰਤੀ ਏਕੜ ਪਾਓ ਅਤੇ ਚਾਰ ਦਿਨ ਪਹਿਲਾਂ ਖੇਤ ਵਿੱਚ ਘਣਜੀਵਅਮ੍ਰਿਤ (100 ਕਿਲੋ ਪ੍ਰਤੀ ਏਕੜ) ਪਾਓ। ਗਾਜਰ ਦੀ ਫ਼ਸਲ ਨੂੰ ਮਹੀਨੇ ਵਿੱਚ ਇੱਕ ਵਾਰ ਸਿੰਚਾਈ ਨਾਲ ਜੀਵਅੰਮ੍ਰਿਤ (200 ਲੀਟਰ ਪ੍ਰਤੀ ਏਕੜ) ਪਾਓ। ਬਿਜਾਈ ਤੋਂ ਤੁਰੰਤ ਬਾਅਦ 42 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਇੱਕਸਾਰ ਵਿਛਾਓ। ਝੋਨੇ ਦੀ ਪਰਾਲੀ ਵਿਛਾਉਣ ਨਾਲ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ।

ਧੰਨਵਾਦ ਸਹਿਤ, ਚੰਗੀ ਖੇਤੀ