Minister - Sach Kahoon Punjabi
ਅਧਿਕਾਰੀਆਂ ’ਤੇ ਭੜਕ ਰਹੇ ਰਹੇ ਹਨ ਮੰਤਰੀ, ਚੰਡੀਗੜ੍ਹ ਦਫ਼ਤਰ ਆਏ ਤਾਂ ਹੋਵੋਗੇ ‘ਸਸਪੈਂਡ’
ਪਾਰਟੀ ਲੀਡਰਾਂ ਨੂੰ ਵੀ ਸਿਰੇ ਦੀ ਸੁਣਾਈ , ਸਿਫਾਰਸ਼ ਲਈ ਨਾਲ ਲੈ ਕੇ ਆਏ ਮੁਲਾਜ਼ਮ ਤਾਂ ਨਹੀਂ ਹੋਵੇਗਾ ਬਰਦਾਸ਼ਤ | Minister
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਿਵਲ ਸਕੱਤਰੇਤ ਵਿੱਚ ਅੱਜ-ਕੱਲ੍ਹ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਜ਼ਿਲ੍ਹਾ ਪੱਧਰੀ ਕਈ ਅਧਿਕਾਰੀਆਂ ਦੀ ਜੰਮ ਕੇ ਬੇਇੱਜ਼ਤੀ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਦਬਕਾ ਮਾਰ ਕੇ ਕੈਬਨਿਟ ਮੰਤਰੀ (Minister) ਦੇ ਦਫ਼ਤਰੋਂ ਹੀ ਬਾਹਰ ਕੱਢਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਹੁਣ ਤੋਂ ਬਾਅਦ ਜਿਹੜਾ ਵੀ ਅਧਿਕਾਰੀ ਜਿਲ੍ਹੇ ਜਾਂ ਫਿਰ ਬਲਾਕ ਨੂੰ ਛੱਡ ਕੇ ਚੰਡੀਗੜ੍ਹ ਦਫ਼ਤਰ ਦਿਸਿਆ ਤਾਂ ਉਸ ਨੂੰ ਸਸਪੈਂਡ ਤੱਕ ਹੋਣਾ ਪੈ ਸਕਦਾ ਹੈ। ਇਹ ਖੌਫ਼ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਦਿਖਾਇਆ ਜਾ ਰਿਹਾ ਹੈ।
ਪਿਛਲੇ 1 ਹਫ਼ਤੇ ਦਰਮਿਆਨ ਵਾਪਰੀਆਂ ਇਹੋ ਜਿਹੀਆਂ ਕਈ ਘਟਨਾਵਾਂ ਤੋਂ ਬਾਅਦ ਹੁਣ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੁਲਾਜ਼ਮ ਤੇ ਅਧਿਕਾਰੀ ਆਪਣੇ ਹੀ ਕੈਬਨਿਟ ਮੰਤਰੀ ਦੇ ਦਫ਼ਤਰ ਵਿੱਚ ਜਾਣ ਤੋਂ ਨਾ ਸਿਰਫ਼ ਘਬਰਾ ਰਹੇ ਹਨ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੋਲ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਇੱਕ ਜੂਨ ਤੋਂ ਆਉਣ ਤੋਂ ਉਨ੍ਹਾਂ ਦੇ ਦਫ਼ਤਰ ਵਿੱਚ ਬੀਡੀਪੀਓ ਅਤੇ ਹੋਰ ਬਲਾਕ ਪੱਧਰੀ ਮੁਲਾਜ਼ਮ ਤੇ ਅਧਿਕਾਰੀ ਰੋਜ਼ਾਨਾ ਹੀ ਪੁੱਜਣ ਲੱਗ ਪਏ ਸਨ। ਕੋਈ ਅਧਿਕਾਰੀ ਤੇ ਮੁਲਾਜ਼ਮ ਆਪਣੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਲੈ ਕੇ ਆ ਰਿਹਾ ਹੈ ਤਾਂ ਕੋਈ ਕਿਸੇ ਵਿਧਾਇਕ ਦੀ ਸਿਫ਼ਾਰਸ਼ ਨਾਲ ਪੁੱਜ ਰਿਹਾ ਹੈ।
ਰੋਜ਼ਾਨਾ ਹੀ ‘ਦਬਕਾ ਮਾਰ’ ਦਫ਼ਤਰ ਤੋਂ ਬਾਹਰ ਕੱਢੇ ਜਾ ਰਹੇ ਹਨ ਅਧਿਕਾਰੀ, ਵਿਭਾਗ ’ਚ ਫੈਲ ਰਿਹੈ ‘ਖੌਫ਼’ | Minister
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਫ਼ਤਰ ਵਿੱਚ ਬਿਨਾਂ ਜਾਣਕਾਰੀ ਦਿੱਤੇ ਹੀ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਆਮ ਜਨਤਾ ਵਿੱਚ ਮਿਲਣ ਲਈ ਬੈਠ ਰਹੇ ਸਨ ਅਤੇ ਮੌਕਾ ਲੱਗਦੇ ਹੀ ਕੈਬਨਿਟ ਮੰਤਰੀ ਨਾਲ ਆਪਣੀ ਫੋਟੋ ਵੀ ਲੈ ਰਹੇ ਸਨ, ਜਿਸ ਦੀ ਭਿਣਕ ਲਾਲਜੀਤ ਸਿੰਘ ਭੁੱਲਰ ਨੂੰ ਲੱਗਣ ਤੋਂ ਬਾਅਦ ਪਿਛਲੇ 15 ਦਿਨਾਂ ਤੋਂ ਮੰਤਰੀ ਨੇ ਕਾਫ਼ੀ ਜ਼ਿਆਦਾ ਸਖ਼ਤੀ ਕਰ ਦਿੱਤੀ ਹੈ।
ਮੰਤਰੀ ਦੀ ਸਖ਼ਤੀ ਤੋਂ ਬਾਅਦ ਵੀ ਇਹ ਸਿਲਸਿਲਾ ਤਾਂ ਹੁਣ ਲਾਲਜੀਤ ਸਿੰਘ ਭੁੱਲਰ ਵੱਲੋਂ ਇਸ ਤਰ੍ਹਾਂ ਦੀ ਸਿਫ਼ਾਰਸ਼ ਲੈ ਕੇ ਆਉਣ ਵਾਲੇ ਮੁਲਾਜ਼ਮ ਜਾ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਹੀ ਫੈਸਲਾ ਕਰ ਲਿਆ ਹੈ। ਇਨ੍ਹਾਂ ਅਧਿਕਾਰੀਆਂ ਜਾਂ ਫਿਰ ਮੁਲਾਜ਼ਮਾਂ ਦੇ ਨਾਲ ਪੁੱਜਣ ਵਾਲੇ ਪਾਰਟੀ ਦੇ ਲੀਡਰਾਂ ਨੂੰ ਵੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਇਸ ਤਰੀਕੇ ਨਾਲ ਆਉਣਗੇ ਤਾਂ ਉਹ ਕਿਸੇ ਦਾ ਵੀ ਕੰਮ ਨਹੀਂ ਕਰਨਗੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਗਲਤ ਕੰਮਾਂ ਲਈ ਪਾਰਟੀ ਦੇ ਲੀਡਰਾਂ ਦੀ ਵਰਤੋਂ ਕਰਨ ਲੱਗ ਪਏ ਹਨ।
ਦੋ ਬੱਚੇ ਤਾਂ ਘੱਟ ਸੀ, ਚਾਰ-ਪੰਜ ਹੋਰ ਲੈ ਆਉਂਦਾ ਚੰਡੀਗੜ੍ਹ, ਮੁਲਾਜ਼ਮ ’ਤੇ ਭੜਕੇ ਮੰਤਰੀ
ਲਾਲਜੀਤ ਸਿੰਘ ਭੁੱਲਰ ਕੋਲ ਪੰਚਾਇਤ ਵਿਭਾਗ ਦਾ ਇੱਕ ਮੁਲਾਜ਼ਮ ਕੁਝ ਦਿਨ ਪਹਿਲਾਂ ਹੋਏ ਹੋਏ ਤਬਾਦਲੇ ਨੂੰ ਰੱਦ ਕਰਵਾਉਣ ਲਈ ਪੁੱਜਾ ਤਾਂ ਮੰਤਰੀ ਨੇ ਮੁਲਾਜ਼ਮ ਦੀ ਪਤਨੀ ਅਤੇ ਬੱਚਿਆਂ ਨੂੰ ਬੈਠਣ ਦਾ ਇਸ਼ਾਰਾ ਕਰ ਦਿੱਤਾ ਪਰ ਉਸ ਮੁਲਾਜ਼ਮ ਨੂੰ ਪੁੱਛਿਆ ਕਿ ਤੁਹਾਡੇ ਘਰ ਚਾਰ-ਪੰਜ ਹੋਰ ਬੱਚੇ ਨਹੀਂ ਸਨ, ਉਨ੍ਹਾਂ ਸਾਰਿਆਂ ਨੂੰ ਵੀ ਇਕੱਠਾ ਕਰਕੇ ਚੰਡੀਗੜ੍ਹ ਲੈ ਆਉਂਦਾ। ਲਾਲਜੀਤ ਸਿੰਘ ਭੁੱਲਰ ਨੇ ਮੁਲਾਜ਼ਮ ਨੂੰ ਬੱਚਿਆਂ ਤੇ ਪਤਨੀ ਸਾਹਮਣੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰਦੇ ਹੋਏ ਕਿਹਾ ਕਿ ਉਹ ਚਲੇ ਜਾਣ ਅਤੇ ਤਬਾਦਲਾ ਰੱਦ ਕਰ ਦਿੱਤਾ ਜਾਵੇਗਾ ਪਰ ਉਨ੍ਹਾਂ ਦੇ ਦਫ਼ਤਰੋਂ ਬਾਹਰ ਜਾਣ ਮਗਰੋਂ ਮੰਤਰੀ ਨੇ ਇਹੋ ਜਿਹੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਹਿ ਦਿੱਤਾ, ਜਿਹੜੇ ਕਿ ‘ਭਾਵਨਾਤਮਕ ਬਲੈਕ-ਮੇਲ’ ਕਰਨ ਕੋਸ਼ਿਸ਼ ਕਰਦੇ ਹਨ।
ਸੋਸ਼ਲ ਮੀਡੀਆ ’ਤੇ ਪਾਉਂਦੇ ਹਨ ਫੋਟੋ, ਗਲਤ ਕੰਮਾਂ ਲਈ ਪਾਉਂਦੇ ਹਨ ਪ੍ਰੈਸ਼ਰ
ਲਾਲਜੀਤ ਸਿੰਘ ਭੁੱਲਰ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿੱਚ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਕੋਈ ਰੋਕ ਨਹੀਂ ਸੀ ਪਰ ਇਹ ਫੋਟੋ ਖਿਚਵਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਵਿੱਚ ਪਾ ਕੇ ਉਸ ਦੀ ਗਲਤ ਵਰਤੋਂ ਤੱਕ ਕਰਨ ਲੱਗ ਪਏ ਸਨ ਕਿ ‘ਅਸੀਂ ਚੰਡੀਗੜ੍ਹ ਮੀਟਿੰਗ ਕਰ ਆਏ ਹਾਂ, ਜਲਦ ਹੀ ਕੰਮ ਹੋ ਜਾਵੇਗਾ’। ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਕੋਲ ਕਿਹੜਾ ਕੰਮ ਹੁੰਦਾ ਹੈ, ਇਹ ਸਾਰਿਆਂ ਨੂੰ ਹੀ ਪਤਾ ਹੈ। ਇਸ ਕਾਲਾ ਬਜ਼ਾਰੀ ਨੂੰ ਖ਼ਤਮ ਕਰਨ ਲਈ ਹੀ ਸਖ਼ਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵੈਸਟਇੰਡੀਜ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਹਾਰਦਿਕ ਪਾਂਡਿਆ ਹੋਣਗੇ ਕਪਤਾਨ
ਦਿੱਲੀ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਤੋਂ ਆਉਟ ਸਾਰੇ ਕੈਬਨਿਟ ਮੰਤਰੀ, ਇੱਕ ਨੂੰ ਵੀ ਨਹੀਂ ਮਿਲੀ ਥਾਂ
ਪੰਜਾਬ ਵਿੱਚੋਂ ਸਿਰਫ਼ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੱਧੂ ਤੇ ਕੁਲਜੀਤ ਨਾਗਰਾ ਨੂੰ ਹੀ ਮਿਲੀ ਥਾਂ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਸਟਾਰ ਪ੍ਰਚਾਰਕਾਂ ਦੀ ਲਿਸਟ ‘ਚ ਨਹੀਂ ਕੀਤਾ ਗਿਆ ਸ਼ਾਮਲ
ਚੰਡੀਗੜ, (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ (Amarinder singh) ਦੀ ਕੈਬਨਿਟ ਦੇ ਸਾਰੇ ਦਿੱਗਜ਼ ਮੰਤਰੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਤੋਂ ਦੂਰ ਹੀ ਰਹਿਣਗੇ, ਇਨ੍ਹਾਂ ਮੰਤਰੀਆਂ ਦੀ ਕਾਂਗਰਸ ਪਾਰਟੀ ਨੂੰ ਦਿੱਲੀ ਵਿਖੇ ਲੋੜ ਹੀ ਨਹੀਂ ਹੈ, ਜਿਸ ਕਾਰਨ ਇਨ੍ਹਾਂ ਮੰਤਰੀਆਂ ਵਿੱਚੋਂ ਇੱਕ ਦਾ ਵੀ ਨਾਂਅ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਲਾਵਾ ਸਿਰਫ਼ 2 ਵਿਧਾਇਕਾਂ ਨੂੰ ਹੀ ਥਾਂ ਮਿਲੀ ਹੈ, ਜਿਸ ਵਿੱਚ ਨਵਜੋਤ ਸਿੱਧੂ ਅਤੇ ਕੁਲਜੀਤ ਸਿੰਘ ਨਾਗਰਾ ਹੀ ਸ਼ਾਮਲ ਹਨ। ਨਵਜੋਤ ਸਿੱਧੂ ਦੇਸ਼ ਦੇ ਵੱਡੇ ਸਟਾਰ ਦੇ ਰੂਪ ਵਿੱਚ ਜਾਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਸ ਲਿਸਟ ਵਿੱਚ ਥਾਂ ਦਿੱਤੀ ਗਈ ਹੈ ਤਾਂ ਕੁਲਜੀਤ ਸਿੰਘ ਨਾਗਰਾ ਸ਼ੁਰੂ ਤੋਂ ਹੀ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਰਹੇ ਹਨ, ਜਿਸ ਕਾਰਨ ਉਹ ਇਸ ਲਿਸਟ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋਏ ਹਨ।
ਇੱਥੇ ਹੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਵੀ ਦਿੱਲੀ ਵਿਖੇ ਕਾਂਗਰਸ ਪਾਰਟੀ ਪ੍ਰਚਾਰ ਨਹੀਂ ਕਰਵਾਉਣਾ ਚਾਹੁੰਦੀ ਜਿਸ ਕਾਰਨ ਉਨ੍ਹਾਂ ਦਾ ਨਾਂਅ ਵੀ ਸਟਾਰ ਪ੍ਰਚਾਰਕਾਂ ਦੀ ਲਿਸਟ ਤੋਂ ਬਾਹਰ ਹੀ ਰੱਖਿਆ ਗਿਆ ਹੈ। ਹਾਲਾਂਕਿ ਕੋਈ ਵੀ ਉਮੀਦਵਾਰ ਆਪਣੇ ਪੱਧਰ ‘ਤੇ ਇਨ੍ਹਾਂ ਵਿੱਚੋਂ ਕਿਸੇ ਤੋਂ ਵੀ ਪ੍ਰਚਾਰ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਆਪਣੇ ਖੁਦ ਦੇ ਚੋਣ ਖ਼ਰਚੇ ਵਿੱਚ ਇਨ੍ਹਾਂ ਤੋਂ ਪ੍ਰਚਾਰ ਕਰਵਾ ਸਕਦਾ ਹੈ ਪਰ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਜੋਂ ਇਹ ਪ੍ਰਚਾਰ ਨਹੀਂ ਕਰ ਸਕਣਗੇ।
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਬੀਤੇ ਦਿਨੀਂ ਚੋਣ ਕਮਿਸ਼ਨ ਨੂੰ ਆਪਣੇ 40 ਸਟਾਰ ਪ੍ਰਚਾਰਕਾਂ ਦੀ ਲਿਸਟ ਸੌਂਪ ਦਿੱਤੀ ਹੈ
ਲਿਸਟ ਵਿੱਚ ਪੰਜਾਬ ਵਿੱਚੋਂ ਉਨ੍ਹਾਂ ਕੈਬਨਿਟ ਮੰਤਰੀਆਂ ਨੂੰ ਥਾਂ ਮਿਲਣ ਦੀ ਉਮੀਦ ਲਗਾਈ ਜਾ ਰਹੀ ਸੀ
ਜਿਹੜੇ ਕਿ ਚੰਗੇ ਬੁਲਾਰੇ ਹਨ
ਦਿੱਲੀ ਵਿਖੇ 15 ਤੋਂ ਜਿਆਦਾ ਸੀਟਾਂ ‘ਤੇ ਪੰਜਾਬ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਵੋਟਰ ਰਹਿੰਦੇ ਹਨ
ਜਿਸ ਕਾਰਨ ਇਨ੍ਹਾਂ ਦਾ ਪ੍ਰਚਾਰ ਲਗਭਗ 15 ਸੀਟਾਂ ‘ਤੇ ਕਾਫ਼ੀ ਜਿਆਦਾ ਮਾਅਨੇ ਰੱਖਦਾ ਸੀ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਵੀ ਵਿਸ਼ਵਾਸ ਨਹੀਂ ਜਤਾਇਆ
ਜਾਣਕਾਰੀ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਬੀਤੇ ਦਿਨੀਂ ਚੋਣ ਕਮਿਸ਼ਨ ਨੂੰ ਆਪਣੇ 40 ਸਟਾਰ ਪ੍ਰਚਾਰਕਾਂ ਦੀ ਲਿਸਟ ਸੌਂਪ ਦਿੱਤੀ ਹੈ ਅਤੇ ਇਸ ਲਿਸਟ ਵਿੱਚ ਪੰਜਾਬ ਵਿੱਚੋਂ ਉਨ੍ਹਾਂ ਕੈਬਨਿਟ ਮੰਤਰੀਆਂ ਨੂੰ ਥਾਂ ਮਿਲਣ ਦੀ ਉਮੀਦ ਲਗਾਈ ਜਾ ਰਹੀ ਸੀ, ਜਿਹੜੇ ਕਿ ਚੰਗੇ ਬੁਲਾਰੇ ਹਨ, ਕਿਉਂਕਿ ਦਿੱਲੀ ਵਿਖੇ 15 ਤੋਂ ਜਿਆਦਾ ਸੀਟਾਂ ‘ਤੇ ਪੰਜਾਬ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਵੋਟਰ ਰਹਿੰਦੇ ਹਨ ਜਿਸ ਕਾਰਨ ਇਨ੍ਹਾਂ ਦਾ ਪ੍ਰਚਾਰ ਲਗਭਗ 15 ਸੀਟਾਂ ‘ਤੇ ਕਾਫ਼ੀ ਜਿਆਦਾ ਮਾਅਨੇ ਰੱਖਦਾ ਸੀ ਪਰ ਇਸ ਦੇ ਬਾਵਜੂਦ ਕਾਂਗਰਸ ਹਾਈ ਕਮਾਨ ਨੇ ਪੰਜਾਬ ਦੇ ਕਿਸੇ ਵੀ ਕੈਬਨਿਟ ਮੰਤਰੀ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਵੀ ਵਿਸ਼ਵਾਸ ਨਹੀਂ ਜਤਾਇਆ। ਇਸ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਕਿਸੇ ਵੀ ਕੈਬਨਿਟ ਮੰਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਨਾਂਅ ਸ਼ਾਮਲ ਨਹੀਂ ਹੈ।
ਪੰਜਾਬ ਦੇ ਕਈ ਮੁੱਦੇ ਬਣ ਰਹੇ ਹਨ ਦਿੱਲੀ ਚੋਣਾਂ ‘ਚ ਵਿਵਾਦ ਦਾ ਕਾਰਨ
ਪੰਜਾਬ ਦੇ ਕਈ ਮੁੱਦੇ ਦਿੱਲੀ ਚੋਣਾਂ ਵਿੱਚ ਵਿਵਾਦ ਦਾ ਕਾਰਨ ਬਣ ਰਹੇ ਹਨ
ਕਿਸੇ ਵੀ ਮੰਤਰੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ
ਕੁਝ ਇਸ ਤਰ੍ਹਾਂ ਦੀ ਹੀ ਚਰਚਾ ਦਿੱਲੀ ਅਤੇ ਪੰਜਾਬ ਵਿਖੇ ਚੱਲ ਰਹੀ ਹੈ
ਕਾਂਗਰਸ ਵੱਲੋਂ ਨੌਜਵਾਨਾਂ ਨੂੰ ਮੁਫ਼ਤ ਮੋਬਾਇਲ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ
ਇਸ ਵਿੱਚ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ
ਪੰਜਾਬ ਦੇ ਕਈ ਮੁੱਦੇ ਦਿੱਲੀ ਚੋਣਾਂ ਵਿੱਚ ਵਿਵਾਦ ਦਾ ਕਾਰਨ ਬਣ ਰਹੇ ਹਨ, ਜਿਸ ਕਾਰਨ ਹੀ ਪੰਜਾਬ ਦੇ ਕਿਸੇ ਵੀ ਮੰਤਰੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਕੁਝ ਇਸ ਤਰ੍ਹਾਂ ਦੀ ਹੀ ਚਰਚਾ ਦਿੱਲੀ ਅਤੇ ਪੰਜਾਬ ਵਿਖੇ ਚੱਲ ਰਹੀ ਹੈ, ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਵੱਲੋਂ ਨੌਜਵਾਨਾਂ ਨੂੰ ਮੁਫ਼ਤ ਮੋਬਾਇਲ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਵਿੱਚ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ।
ਕਾਂਗਰਸ ਵੱਲੋਂ ਲੜਕੀਆਂ ਨੂੰ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਤੇ ਬੇਰੁਜ਼ਗਾਰਾਂ ਨੂੰ ਭੱਤਾ ਦੇਣ
ਸਸਤੀ ਬਿਜਲੀ ਦੇਣ ਦਾ ਮੁੱਖ ਐਲਾਨ ਕੀਤਾ ਗਿਆ ਸੀ
ਪੰਜਾਬ ਵਿੱਚ ਇਸ ਸਮੇਂ ਸਭ ਤੋਂ ਜਿਆਦਾ ਮਹਿੰਗੀ ਬਿਜਲੀ ਪੰਜਾਬੀਆਂ ਨੂੰ ਮਿਲ ਰਹੀ ਹੈ
ਇੱਥੇ ਹੀ ਕਾਂਗਰਸ ਵੱਲੋਂ ਲੜਕੀਆਂ ਨੂੰ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਤੇ ਬੇਰੁਜ਼ਗਾਰਾਂ ਨੂੰ ਭੱਤਾ ਦੇਣ ਅਤੇ ਸਸਤੀ ਬਿਜਲੀ ਦੇਣ ਦਾ ਮੁੱਖ ਐਲਾਨ ਕੀਤਾ ਗਿਆ ਸੀ ਪਰ ਪੰਜਾਬ ਵਿੱਚ ਇਸ ਸਮੇਂ ਸਭ ਤੋਂ ਜਿਆਦਾ ਮਹਿੰਗੀ ਬਿਜਲੀ ਪੰਜਾਬੀਆਂ ਨੂੰ ਮਿਲ ਰਹੀ ਹੈ। ਕਾਂਗਰਸ ਸਰਕਾਰ ਦੇ ਰਾਜ ਵਿੱਚ ਮਹਿੰਗੀ ਬਿਜਲੀ ਦਾ ਮੁੱਦਾ ਦਿੱਲੀ ਵਿਖੇ ਕਾਫ਼ੀ ਜਿਆਦਾ ਚੱਲ ਰਿਹਾ ਹੈ, ਜਿਸ ਕਾਰਨ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦ ਕੇ ਪਾਰਟੀ ਕੋਈ ਜਿਆਦਾ ਰਿਸਕ ਨਹੀਂ ਲੈਣਾ ਚਾਹੁੰਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਲਿਸੀ ਸਬੰਧੀ ਕੋਈ ਫੈਸਲਾ ਨਾ ਲੈਣ ਮੰਤਰੀ, ਰੱਦੋ ਬਦਲ ਤੱਕ ਕਰਨ ਇੰਤਜ਼ਾਰ
ਇਸੇ ਹਫ਼ਤੇ ਦਿੱਲੀ ਜਾਣਗੇ ਅਮਰਿੰਦਰ ਸਿੰਘ, ਮੰਤਰੀਆਂ ਦੀ ਕਾਰਗੁਜ਼ਾਰੀ ਦਿਖਾਉਣਗੇ ਹਾਈ ਕਮਾਨ ਨੂੰ
ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ਦੇ ਕੈਬਨਿਟ ਮੰਤਰੀ ਅਗਲੇ ਕੁਝ ਦਿਨਾਂ ਲਈ ਆਪਣੇ ਵਿਭਾਗ ਵਿੱਚ ਪਾਲਿਸੀ ਸਬੰਧੀ ਕੋਈ ਵੀ ਫੈਸਲਾ ਨਾ ਕਰਨ, ਇਹ ਆਦੇਸ਼ ਪੰਜਾਬ ਦੇ ਲਗਭਗ ਸਾਰੇ ਕੈਬਨਿਟ ਮੰਤਰੀਆਂ ਨੂੰ ਜਾਰੀ ਕਰ ਦਿੱਤੇ ਗਏ ਪਰ ਇਨ੍ਹਾਂ ਵਿੱਚੋਂ ਅੱਧੀ ਦਰਜਨ ਦੇ ਲਗਭਗ ਇਹੋ ਜਿਹੇ ਮੰਤਰੀ ਹਨ।
ਜਿਨ੍ਹਾਂ ਨੂੰ ਸਖ਼ਤ ਹਦਾਇਤ ਹੈ ਕਿ ਉਨ੍ਹਾਂ ਨੇ ਫਿਲਹਾਲ ਵਿਭਾਗੀ ਕੰਮ-ਕਾਜ ਵਿੱਚ ਕੋਈ ਜ਼ਿਆਦਾ ਰੁਚੀ ਨਹੀਂ ਦਿਖਾਉਣੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਮੰਤਰੀ ਮੰਡਲ ਵਿੱਚ ਫੇਰ ਬਦਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਹਨ ਪਰ ਆਖ਼ਰੀ ਪ੍ਰਵਾਨਗੀ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਤੋਂ ਮਿਲਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ  ਅਮਰਿੰਦਰ ਸਿੰਘ ਜਲਦ ਹੀ ਦਿੱਲੀ ਵਿਖੇ ਸੋਨੀਆ ਗਾਂਧੀ ਨੂੰ ਮਿਲਣ ਲਈ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਦੇ ਕੁਝ ਵਿਧਾਇਕਾਂ ਵੱਲੋਂ ਮੰਤਰੀ ਮੰਡਲ ਵਿੱਚ ਰੱਦੋ-ਬਦਲ ਕਰਨ ਦੀ ਮੰਗ ਕਰਨ ਦੇ ਨਾਲ ਹੀ ਮੰਤਰੀਆਂ ਦੇ ਕੰਮ-ਕਾਜ ਕਰਨ ਦੇ ਤਰੀਕੇ ‘ਤੇ ਸੁਆਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਜਿਸ ਤੋਂ ਬਾਅਦ ਵਿਧਾਇਕਾਂ ਦੀ ਨਰਾਜ਼ਗੀ ਦਿੱਲੀ ਦਰਬਾਰ ਤੱਕ ਵੀ ਪੁੱਜੀ ਹੋਈ ਹੈ। ਜਿਸ ਦੌਰਾਨ ਮੰਤਰੀ ਮੰਡਲ ਵਿੱਚ ਰੱਦੋ ਬਦਲ ਕਰਨ ਸਬੰਧੀ ਸਿਰਫ਼ ਵਿਚਾਰ ਹੀ ਕਰ ਰਹੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹੁਣ ਕਾਫ਼ੀ ਜ਼ਿਆਦਾ ਦਬਾਅ ਪੈਦਾ ਹੋ ਗਿਆ ਹੈ।
ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਨੂੰ ਜ਼ਬਾਨੀ ਆਦੇਸ਼ ਜਾਰੀ
ਜਿਸ ਕਾਰਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਨੂੰ ਜ਼ਬਾਨੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਅਗਲੇ 10-15 ਦਿਨਾਂ ਤੱਕ ਆਪਣੇ ਆਪਣੇ ਵਿਭਾਗ ਵਿੱਚ ਕੋਈ ਪਾਲਿਸੀ ਸਬੰਧੀ ਫੈਸਲਾ ਨਾ ਕਰਨ, ਕਿਉਂਕਿ ਪਾਲਿਸੀ ਸਬੰਧੀ ਕੋਈ ਵੀ ਵੱਡਾ ਫੈਸਲਾ ਰੱਦੋ ਬਦਲ ਤੋਂ ਬਾਅਦ ਨਵੇਂ ਮੰਤਰੀ ਵਲੋਂ ਹੀ ਲਿਆ ਜਾਵੇਗਾ। ਇਨ੍ਹਾਂ ਆਦੇਸ਼ਾਂ ਵਿੱਚ ਕਈ ਇਹੋ ਜਿਹੇ ਮੰਤਰੀ ਵੀ ਹਨ, ਜਿਨ੍ਹਾਂ ਨੂੰ ਤਾਂ ਸਪੱਸ਼ਟ ਹੀ ਆਦੇਸ਼ ਹਨ ਕਿ ਉਨ੍ਹਾਂ ਨੇ ਫਿਲਹਾਲ ਕੰਮ-ਕਾਜ ਤੋਂ ਵੀ ਦੂਰੀ ਬਣਾ ਕੇ ਰੱਖਣੀ ਹੈ।
ਕਿਉਂਕਿ ਨਵੇਂ ਸਿਰੇ ਤੋਂ ਵਿਭਾਗਾਂ ਦੀ ਵੰਡ ਕਰਨ ਤੋਂ ਬਾਅਦ ਹੀ ਉਹ ਕੰਮ ਕਰਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਨੂੰ ਇਸ ਤਰ੍ਹਾਂ ਦੇ ਆਦੇਸ਼ ਦੇਣ ਤੋਂ ਬਾਅਦ ਪੰਜਾਬ ਵਿੱਚ ਮੰਤਰੀ ਮੰਡਲ ਵਿੱਚੋਂ ਰੱਦੋ-ਬਦਲ ਦੀਆਂ ਸੰਭਾਵਾਨਾਵਾਂ ਹੋਰ ਰਿਆਦਾ ਵੱਧ ਗਈਆਂ ਹਨ ਹਾਲਾਂਕਿ ਇਹ ਅਜੇ ਤੱਕ ਸਪਸ਼ਟ ਨਹੀਂ ਹੈ ਕਿ ਮੰਤਰੀਆਂ ਦੇ ਵਿਭਾਗਾਂ ਵਿੱਚ ਹੀ ਰੱਦੋ-ਬਦਲ ਕੀਤਾ ਜਾਏਗਾ ਜਾਂ ਫਿਰ ਕਈ ਮੰਤਰੀਆਂ ਦੀ ਛੁੱਟੀ ਕਰਨ ਦੇ ਨਾਲ ਹੀ ਨਵੇਂ ਮੰਤਰੀਆਂ ਦੀ ਐਂਟਰੀ ਵੀ ਕੀਤੀ ਜਾ ਸਕਦੀ ਹੈ।
ਉਪ ਮੁੱਖ ਮੰਤਰੀ ਬਣਾਉਣ ਬਾਰੇ ਨਹੀਂ ਕੋਈ ਵਿਚਾਰ : ਆਸ਼ਾ ਕੁਮਾਰੀ
ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਚੰਗੇ ਢੰਗ ਨਾਲ ਆਪਣਾ ਕੰਮ ਕਰ ਰਹੀਂ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਉਪ ਮੁੱਖ ਮੰਤਰੀ ਬਣਾਉਣ ਸਬੰਧੀ ਕੋਈ ਲੋੜ ਨਹੀਂ ਸਮਝੀ ਜਾ ਰਹੀ ਹੈ, ਇਸ ਲਈ ਉਪ ਮੁੱਖ ਮੰਤਰੀ ਬਣਾਉਣ ਬਾਰੇ ਫਿਲਹਾਲ ਕੋਈ ਵੀ ਵਿਚਾਰ ਨਹੀਂ ਹੈ। ਆਸ਼ਾ ਕੁਮਾਰੀ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਕਿਸੇ ਨੂੰ ਵੀ ਸ਼ਾਮਲ ਕਰਨ ਲਈ ਆਖ਼ਰੀ ਫੈਸਲਾ ਮੁੱਖ ਮੰਤਰੀ ਅਤੇ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੇ ਹੀ ਲੈਣਾ ਹੈ ਅਤੇ  ਦਿੱਲੀ ਵਿਖੇ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਕਿ ਪੰਜਾਬ ਵਿੱਚ ਉਪ ਮੁੱਖ ਮੰਤਰੀ ਬਣਾਇਆ ਜਾਵੇ।
ਬਾਗੀ ਮੰਤਰੀਆਂ ਦੀ ‘ਡਿਮੋਸ਼ਨ’ ਤੈਅ
ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਹੀ ਜਨਤਕ ਮੰਚ ਦੇ ਨਾਲ ਅੰਦਰਖਾਤੇ ਵਿਰੋਧ ਕਰਨ ਵਾਲੇ ਮੰਤਰੀਆਂ ਦੀ ‘ਡਿਮੋਸ਼ਨ ਤੈਅ’ ਦੱਸੀ ਜਾ ਰਹੀ ਹੈ। ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ 2-3 ਮੰਤਰੀਆਂ ਤੋਂ ਵਿਭਾਗ ਇਸੇ ਕਰਕੇ ਖੋਹੇ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਨਾ ਸਿਰਫ਼ ਮੁੱਖ ਮੰਤਰੀ ਖ਼ਿਲਾਫ਼ ਬਗਾਵਤ ਕੀਤੀ ਜਾ ਰਹੀ ਹੈ, ਸਗੋਂ ਅੰਦਰ ਖਾਤੇ ਵਿਧਾਇਕਾਂ ਨੂੰ ਵੀ ਸਰਕਾਰ ਖ਼ਿਲਾਫ਼ ਭੜਕਾਇਆ ਜਾ ਰਿਹਾ ਹੈ। ਇਨ੍ਹਾਂ ਮੰਤਰੀਆਂ ਨੂੰ ਕੈਬਨਿਟ ਵਿੱਚੋਂ ਬਾਹਰ ਕਰਨ ਬਾਰੇ ਤਾਂ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ ਪਰ ਡਿਮੋਸ਼ਨ ਕੀਤਾ ਜਾਣਾ ਤੈਅ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦੇਹਾਂਤ
ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦੇਹਾਂਤ
ਟੋਕੀਓ (ਏਜੰਸੀ)। ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੂਹੀਰੋ ਨਾਕਾਸੋਨੇ ਦਾ ਸ਼ੁੱਕਰਵਾਰ ਨੂੰ 101 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸ੍ਰੀ ਨਾਕਾਸੋਨੇ ਨਵੰਬਰ 1982 ਤੋਂ ਨਵੰਬਰ 1987 ਤੱਕ ਜਪਾਨ ਦੇ ਪ੍ਰਧਾਨ ਮੰਤਰੀ ਰਹੇ। ਸ੍ਰੀ ਨਾਕਾਸੋਨੇ ਨੂੰ ਜਪਾਨ ‘ਚ ਰੇਲ ਸੇਵਾ ਦਾ ਨਿੱਜੀਕਰਨ ਕਰਨ ਦਾ ਸਿਹਰਾ ਜਾਂਦਾ ਹੈ। ਕੂਟਨੀਤਿਕ ਮੋਰਚੇ ‘ਤੇ ਤੱਤਕਾਲੀਨ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧ ਸਨ। ਸ੍ਰੀ ਨਾਕਾਸੋਨੇ ਦਾ ਜਨਮ 1918 ‘ਚ ਤਾਕਾਸਾਕੀ ਸ਼ਹਿਰ ‘ਚ ਹੋਇਆ ਸੀ। ਉਨ੍ਹਾਂ 1947 ‘ਚ ਰਾਜਨੀਤੀ ‘ਚ ਪ੍ਰਵੇਸ਼ ਕੀਤਾ ਅਤੇ ਜਪਾਨ ਦੀ ਸੰਸਦ ਦੇ ਹੇਠਲੇ ਸਦਨ ਦੇ ਮੈਂਬਰ ਚੁਣੇ ਗਏ। ਉਨ੍ਹਾਂ ਇਸ ਸੀਟ ‘ਤੇ ਲਗਾਤਾਰ 20 ਵਾਰ ਚੋਣ ਜਿੱਤੀ। Prime Minister
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Prime Minister
ਡੈਨ ਬ੍ਰੋਈਲੇਟ ਹੋਣਗੇ ਅਮਰੀਕਾ ਦੇ ਅਗਲੇ ਉਰਜਾ ਮੰਤਰੀ
ਵਾਸ਼ਿੰਗਟਨ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਉਨਾਂ ਦੇ ਅਗਲੇ ਉਰਜਾ ਮੰਤਰੀ ਡੈਨ ਬ੍ਰੋਲੇਟ ਨੂੰ ਦੇਸ਼ ਦੇ ਅਗੇਲ  ਉਰਜਾ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਹੈ। ਉਹ ਰਿਕ ਪੇਰੀ ਦੀ ਜਗ੍ਹਾ ਲੈਣਗੇ ਜੋ ਇਸ ਸਾਲ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ।
ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ, “ਮੈਂ ਡਿਪਟੀ ਸੈਕਟਰੀ ਡੈਨ ਬ੍ਰੋਲੇਟ ਨੂੰ ਨਵਾਂ ਉਰਜਾ ਮੰਤਰੀ ਨਾਮਜ਼ਦ ਕੀਤਾ ਹੈ। ਇਸ ਵਿਭਾਗ ਵਿਚ ਡੈਨ ਦਾ ਤਜਰਬਾ ਵਿਲੱਖਣ ਹੈ. ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਸ਼ਾਨਦਾਰ ਕੰਮ ਕਰੇਗਾ”, ਇਸ ਤੋਂ ਪਹਿਲਾਂ ਵੀਰਵਾਰ ਨੂੰ ਟਰੰਪ ਨੇ ਕਿਹਾ ਸੀ, “ਰੇਕ ਨੇ ਉਰਜਾ ਮੰਤਰਾਲੇ ਵਿੱਚ ਸ਼ਾਨਦਾਰ ਕੰਮ ਕੀਤਾ ਹੈ ਪਰ ਤਿੰਨ ਤਾਲ ਦਾ ਕਾਰਜਕਾਲ ਲੰਬਾ ਸਮਾਂ ਹੈ।
” ਉਹ ਸਾਲ ਦੇ ਅੰਤ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੇਗਾ। ਉਸਨੇ ਕਿਹਾ ਕਿ ਰੀਕ ਦੇ ਬਦਲੇ ਵਿੱਚ ਉਸਨੂੰ ਇੱਕ ਹੋਰ ਵਿਅਕਤੀ ਮਿਲਿਆ ਹੈ ਜੋ ਬਿਜਲੀ ਮੰਤਰਾਲੇ ਦਾ ਕਾਰਜਭਾਰ ਸੰਭਾਲ ਲਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਬਕਾ ਮੰਤਰੀ ਜਸਵੰਤ ਸਿੰਘ ਨੇ ਦਿੱਤਾ ਅਸਤੀਫਾ
ਚੰਡੀਗੜ੍ਹ। ਹਰਿਆਣਾ ‘ਚ ਚੱਲ ਰਹੇ ਸਿਆਸੀ ਘਮਾਸਾਨ ਦੌਰਾਨ ਕਾਂਗਰਸ ਨੂੰ ਲਗਾਤਾਰ ਝਟਕੇ ਲੱਗਣ ਦਾ ਸਿਲਸਿਲਾ ਜਾਰੀ ਹੈ। ਪਹਿਲਾਂ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਦਾ ਸਾਥ ਛੱਡ ਦਿੱਤਾ ਸੀ ਅਤੇ ਹੁਣ ਪਾਰਟੀ ਦੇ ਇੱਕ ਹੋਰ ਸੀਨੀਅਰ ਨੇਤਾ ਨੇ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਭਾਜਪਾ ‘ਚ ਸ਼ਾਮਲ ਹੋ ਗਏ ਹਨ।  Jaswant Singh
ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਸਰਕਾਰ ‘ਚ ਸਾਬਕਾ ਮੰਤਰੀ ਰਹੇ ਜਸਵੰਤ ਸਿੰਘ ਬਾਵਲ ਨੇ ਬੁੱਧਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹ੍ਹਾਂ ਨੇ ਕੇਂਦਰੀ ਮੰਤਰੀ ਰਾਵ ਇੰਦਰਜੀਤ ਸਿੰਘ ਦੀ ਮੌਜੂਦਗੀ ‘ਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ ਸੀ।
ਸਾਬਕਾ ਮੰਤਰੀ ਜਸਵੰਤ ਸਿੰਘ ਨੇ ਇਸ ਮੌਕੇ ‘ਤੇ ਕਿਹਾ ਹੈ ਕਿ ਉਨ੍ਹਾਂ ਨੇ ਪਾਰਟੀ ਨਹੀਂ ਬਦਲੀ ਸਗੋਂ ਘਰ ਵਾਪਸੀ ਕੀਤੀ ਹੈ। ਦੱਸਣਯੋਗ ਹੈ ਕਿ ਹਰਿਆਣਾ ‘ਚ 21 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 24 ਅਕਤੂਬਰ ਨੂੰ ਨਤੀਜੇ ਆਉਣਗੇ।  Jaswant Singh
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਵਿਧਾਨ ਸਭਾ ਅੰਦਰ ਦਿੱਤੀ ਸਿਹਤ ਮੰਤਰੀ ਨੂੰ ਚਿਤਾਵਨੀ
ਸੀਐੱਚਸੀ ਕਾਹਦਾ ਐ ਜੀ, ਸਾਡੇ ਉੱਥੇ ਤਾਂ ਲੋਕ ਰੈਫ਼ਰ ਹਸਪਤਾਲ ਆਖਦੇ ਹਨ, ਜਿਹੜਾ ਮਰੀਜ਼ ਆਇਆ, ਦਵਾਈ ਦਾਰੂ ਕਰਨ ਦੀ ਥਾਂ ‘ਤੇ ‘ਚੱਲ ਰੈਫ਼ਰ’!: ਧੀਮਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਹਦਾ ਹਸਪਤਾਲ ਐ ਜੀ, ਉਹਨੂੰ ਤਾਂ ਹਰ ਕੋਈ ਰੈਫ਼ਰ ਹਸਪਤਾਲ ਹੀ ਆਖਦਾ ਹੈ। ਕੋਈ ਵੀ ਮਰੀਜ਼ ਆਵੇ ਤਾਂ ਦਵਾਈ ਦਾਰੂ ਕਰਨ ਦੀ ਥਾਂ ‘ਤੇ ਸਿੱਧਾ ਹੀ ‘ਚੱਲ ਰੈਫ਼ਰ’!  ਅਮਰਗੜ੍ਹ ਹਸਪਤਾਲ ਦੇ ਹਾਲਾਤ ਬਹੁਤ ਮਾੜੇ ਹਨ ਕੱਲ੍ਹ ਨੂੰ ਸੜਕ ‘ਤੇ ਆਮ ਲੋਕਾਂ ਨੂੰ ਆਉਣਾ ਪੈ ਗਿਆ ਤਾਂ ਧੀਮਾਨ ਨੂੰ ਵੀ ਉਸੇ ਸੜਕ ‘ਤੇ ਬੈਠਣਾ ਪਏਗਾ। ਕੱਲ੍ਹ ਨੂੰ ਮੰਤਰੀ ਜੀ ਮੈਨੂੰ ‘ਲਾਂਭਾ ਨਾ ਦੇਣ।  ਇਹ ਚਿਤਾਵਨੀ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਦੇ ਦਿੱਤੀ ਹੈ। ਅਸਲ ‘ਚ ਸੁਰਜੀਤ ਸਿੰਘ ਧੀਮਾਨ ਨੇ ਸੰਗਰੂਰ ਜ਼ਿਲ੍ਹੇ ਵਿੱਚ ਆਉਂਦੇ ਸੀਐੱਸਸੀ ਅਮਰਗੜ੍ਹ ਤੇ ਸੀਐੱਚਸੀ ਅਹਿਮਦਗੜ੍ਹ ਦੇ ਦਰਜ਼ੇ ਨੂੰ ਪਹਿਲ ਦੇ ਆਧਾਰ ‘ਤੇ ਅਪਗ੍ਰੇਡ ਕਰਨ ਦਾ ਸੁਆਲ ਪੁੱਛਿਆ ਸੀ ਪਰ ਇਸ ਸੁਆਲ ਦੇ ਜੁਆਬ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਸਿਰਫ਼ ‘ਨਹੀਂ ਜੀ।’, ਕਹਿੰਦੇ ਹੋਏ ਪੱਲਾ ਝਾੜ ਲਿਆ।
ਇਸ ਜੁਆਬ ਤੋਂ ਸੁਰਜੀਤ ਸਿੰਘ ਧੀਮਾਨ ਕਾਫ਼ੀ ਜ਼ਿਆਦਾ ਖਫ਼ਾ ਹੋ ਗਏ ਤੇ ਉਨ੍ਹਾਂ ਇਹ ਹਸਪਤਾਲ ਪੇਂਡੂ ਇਲਾਕੇ ਵਿੱਚ ਪੈਂਦੇ ਹਨ ਤੇ ਇਸ ਨਾਲ ਜਿਹੜੀ ਮੁੱਖ ਸੜਕ ਪੈਂਦੀ ਹੈ, ਉੱਥੇ ਲਗਾਤਾਰ ਹਾਦਸੇ ਵਾਪਰਦੇ ਰਹਿੰਦੇ ਹਨ। ਜਿਹੜੇ ਸੜਕ ਹਾਦਸੇ ਦੌਰਾਨ ਮਰੀਜ਼ ਆਉਂਦੇ ਹਨ ਉਨ੍ਹਾਂ ਨੂੰ ਰੈਫ਼ਰ ਦਿੱਤਾ ਜਾਂਦਾ ਹੈ। ਇਸ ਹਸਪਤਾਲ ਦਾ ਨਾਂਅ ਸੀਐੱਚਸੀ ਹੈ ਪਰ ਆਮ ਲੋਕਾਂ ਨੇ ਇਸ ਹਸਪਤਾਲ ਦਾ ਨਾਂਅ ਹੀ ਰੈਫਰ ਹਸਪਤਾਲ ਰੱਖ ਦਿੱਤਾ ਹੈ। ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਇਨ੍ਹਾਂ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਬਾਰੇ ਵਿਚਾਰ ਕੀਤਾ ਜਾਵੇ ਤਾਂ ਕਿ ਇਸ ਪੇਂਡੂ ਇਲਾਕੇ ਨੂੰ ਸਿਹਤ ਸੇਵਾਵਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਵੀ ਸਿਹਤ ਸੇਵਾਵਾਂ ਦੇਣਾ ਹੈ ਪਰ ਪੰਜਾਬ ਵਿੱਚ ਇਸ ਸਮੇਂ ਸਿਹਤ ਸੇਵਾਵਾਂ ਦਾ ਹੀ ਸਭ ਤੋਂ ਜਿਆਦਾ ਮਾੜਾ ਹਾਲ ਹੈ।
ਅਮਰਗੜ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਵਿਧਾਨ ਸਭਾ ਅੰਦਰ ਦਿੱਤੀ ਸਿਹਤ ਮੰਤਰੀ ਨੂੰ ਚੇਤਾਵਨੀ
ਚੰਡੀਗੜ (ਅਸ਼ਵਨੀ ਚਾਵਲਾ)। ਕਹਦਾ ਹਸਪਤਾਲ ਐ ਜੀ, ਉਹਨੂੰ ਤਾਂ ਹਰ ਕੋਈ ਰੈਫ਼ਰ ਹਸਪਤਾਲ ਹੀ ਆਖਦਾ ਹੈ। ਕੋਈ ਵੀ ਮਰੀਜ਼ ਆਵੇ ਤਾਂ ਦਵਾਈ ਦਾਰੂ ਕਰਨ ਦੀ ਥਾਂ ‘ਤੇ ਸਿੱਧਾ ਹੀ ‘ਚਲ ਰੈਫ਼ਰ’!  ਅਮਰਗੜ ਹਸਪਤਾਲ ਦੇ ਹਾਲਾਤ ਇੰਨੇ ਮਾੜੇ ਹਨ ਕਿ ਜਦੋਂ ਕਿਸੇ ਮਸਲੇ ਦਾ ਹਲ਼ ਨਾ ਨਿਕਲੇ, ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਕੋਈ ਦਿੱਕਤ ਆਵੇ ਤਾਂ ਮੰਤਰੀ ਸਾਹਿਬ ਇਹ ਨਾ ਕਹਿਣ ਕਿ ਐਮ.ਐਲ.ਏ. ਸਾਹਿਬ ਤੇਰੀ ਜਿੰਮੇਵਾਰੀ ਬਣਦੀ ਐ ਤਾਂ ਕੱਲ ਨੂੰ ਸੜਕ ‘ਤੇ ਆਮ ਲੋਕਾਂ ਨੂੰ ਆਉਣਾ ਪੈ ਗਿਆ ਤਾਂ ਧੀਮਾਨ ਨੂੰ ਵੀ ਉਸੇ ਸੜਕ ‘ਤੇ ਬੈਠਣਾ ਪਏਗਾ। ਕੱਲ ਨੂੰ ਮੰਤਰੀ ਜੀ ਮੈਨੂੰ ਲਾਂਬਾ ਨਾ ਦੇਣ।
ਇਹ ਚਿਤਾਵਨੀ ਅਮਰਗੜ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਦੇ ਦਿੱਤੀ ਹੈ। ਅਸਲ ਵਿੱਚ ਸੁਰਜੀਤ ਸਿੰਘ ਧੀਮਾਨ ਨੇ ਸੰਗਰੂਰ ਜ਼ਿਲੇ ਵਿੱਚ ਆਉਂਦੇ ਸੀ.ਐਸ.ਸੀ. ਅਮਰਗੜ ਅਤੇ ਸੀ.ਐਚ.ਸੀ. ਅਹਿਮਦਗੜ ਦੇ ਦਰਜ਼ੇ ਨੂੰ ਪਹਿਲ ਦੇ ਆਧਾਰ ‘ਤੇ ਅਪਗ੍ਰੇਡ ਕਰਨ ਦਾ ਸੁਆਲ ਪੁੱਛਿਆ ਸੀ ਪਰ ਇਸ ਸੁਆਲ ਦੇ ਜੁਆਬ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਵਲੋਂ ਸਿਰਫ਼ ‘ਨਹੀਂ ਜੀ।’, ਕਹਿੰਦੇ ਹੋਏ ਪੱਲਾ ਝਾੜ ਲਿਆ।
ਇਸ ਜੁਆਬ ਤੋਂ ਸੁਰਜੀਤ ਸਿੰਘ ਧੀਮਾਨ ਕਾਫ਼ੀ ਜਿਆਦਾ ਖਫ਼ਾ ਹੋ ਗਏ ਅਤੇ ਉਨਾਂ ਇਹ ਹਸਪਤਾਲ ਪੇਂਡੂ ਇਲਾਕੇ ਵਿੱਚ ਪੈਂਦੇ ਹਨ ਅਤੇ ਇਸ ਨਾਲ ਜਿਹੜੀ ਮੁੱਖ ਸੜਕ ਪੈਂਦੀ ਹੈ, ਉਥੇ ਲਗਾਤਾਰ ਹਾਦਸੇ ਵਾਪਰਦੇ ਰਹਿੰਦੇ ਹਨ। ਜਿਹੜੇ ਸੜਕ ਹਾਦਸੇ ਦੌਰਾਨ ਮਰੀਜ਼ ਆਉਂਦੇ ਹਨ ਉਨਾਂ ਨੂੰ ਰੈਫ਼ਰ ਦਿੱਤਾ ਜਾਂਦਾ ਹੈ। ਇਨਾਂ ਹਸਪਤਾਲ ਦਾ ਨਾਅ ਸੀ.ਐਚ.ਸੀ. ਹੈ ਪਰ ਆਮ ਲੋਕਾਂ ਨੇ ਇਸ ਹਸਪਤਾਲ ਦਾ ਨਾਅ ਹੀ ਰੈਫਰ ਹਸਪਤਾਲ ਰੱਖ ਦਿੱਤਾ ਹੈ। ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਇਨਾਂ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਬਾਰੇ ਵਿਚਾਰ ਕੀਤਾ ਜਾਵੇ ਤਾਂ ਕਿ ਇਸ ਪੇਂਡੂ ਇਲਾਕੇ ਨੂੰ ਸਿਹਤ ਸੇਵਾਵਾਂ ਮਿਲ ਸਕਣ। ਉਨਾਂ ਕਿਹਾ ਕਿ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਵੀ ਸਿਹਤ ਸੇਵਾਵਾਂ ਦੇਣਾ ਹੈ ਪਰ ਪੰਜਾਬ ਵਿੱਚ ਇਸ ਸਮੇਂ ਸਿਹਤ ਸੇਵਾਵਾਂ ਦਾ ਹੀ ਸਭ ਤੋਂ ਜਿਆਦਾ ਮਾੜਾ ਹਾਲ ਹੈ।
ਸਿੱਧੂ ਬਾਰੇ ਫੈਸਲਾ ਕਰਕੇ ਅਮਰਿੰਦਰ ਬਣੇ ਮਜ਼ਬੂਤ ਮੁੱਖ ਮੰਤਰੀ
ਦਰਬਾਰਾ ਸਿੰਘ ਕਾਹਲੋਂ
ਅਨੁਸ਼ਾਸਨਹੀਣਤਾ ਅਤੇ ਆਪ-ਹੁਦਰੀ ਮਾਨਸਿਕਤਾ ਦੇ ਮਾਲਿਕ ਸ: ਨਵਜੋਤ ਸਿੰਘ ਸਿੱਧੂ, ਜੋ ਕ੍ਰਿਕਟ ਖਿਡਾਰੀ ਤੋਂ ਕੁਮੈਂਟੇਟਰ, ਕੁਮੈਂਟੇਟਰ ਤੋਂ ਰਾਜਨੀਤੀਵਾਨ, ਚਾਰ ਵਾਰ ਭਾਰਤੀ ਜਨਤਾ ਪਾਰਟੀ ‘ਚ ਮੈਂਬਰ ਪਾਰਲੀਮੈਂਟ, ਦਲਬਦਲੀ ਕਰਕੇ ਕਾਂਗਰਸ ਵਿਚ ਵਿਧਾਇਕ ਤੇ ਕੈਬਨਿਟ ਮੰਤਰੀ ਬਣੇ, ਆਖ਼ਰ ਢਾਈ ਸਾਲ ਦਾ ਕੈਬਨਿਟ ਮੰਤਰੀ ਵਜੋਂ ਕਰੀਅਰ ਪੂਰਾ ਕਰਨ ਤੋਂ ਪਹਿਲਾਂ ਹੀ ਪੰਜਾਬ ਦੇ ਤਾਕਤਵਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ‘ਚੋਂ ਲਾਂਭੇ ਕਰ ਦਿੱਤਾ। ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਤੋਂ ਅਸਤੀਫ਼ਾ ਦੇ ਚੁੱਕੇ ਨਹਿਰੂ-ਗਾਂਧੀ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਅਤੇ ਇਸੇ ਪਰਿਵਾਰ ਦੀ ਧੀ ਸ੍ਰੀਮਤੀ ਪ੍ਰਿਅੰਕਾ ਗਾਂਧੀ ਵਾਡਰਾ, ਜਨਰਲ ਸਕੱਤਰ ਦੇ ਅਤਿ ਨੇੜੇ ਹੋਣ ਦੇ ਬਾਵਜੂਦ ਪੰਜਾਬ ਕੈਬਨਿਟ ‘ਚੋਂ ਬਾਹਰ ਵਗਾਹ ਮਾਰੇ ਸਿੱਧੂ ਦੀ ਅਲਹਿਦੀ ‘ਤੇ ਕਿਸੇ ਕਾਂਗਰਸ ਆਗੂ ਜਾਂ ਪੰਜਾਬ ਅੰਦਰ ਵਿਰੋਧੀ ਪਾਰਟੀਆਂ ਦੇ ਕਿਸੇ ਆਗੂ ਨੇ ਇੱਕ ਅੱਥਰੂ ਵੀ ਨਾ ਵਹਾਇਆ।
ਨਵਜੋਤ ਸਿੰਘ ਨਾਲ ਵਾਪਰੇ ਇਸ ਰਾਜਨੀਤਿਕ ਦੁਖਾਂਤ ਬਾਰੇ ਸਭ ਤੋਂ ਸਟੀਕ ਅਤੇ ਸੂਝ ਭਰੀ ਟਿੱਪਣੀ ਸ਼੍ਰੋਮਣੀ ਅਕਾਲੀ ਦਲ ‘ਚੋਂ ਦਲ ਬਦਲ ਕੇ ਆਏ ਹਾਕੀ ਕਪਤਾਨ ਰਹੇ ਸ: ਪ੍ਰਗਟ ਸਿੰਘ ਕਾਂਗਰਸ ਵਿਧਾਇਕ, ਜੋ ਉਸਦੇ ਮਿੱਤਰ ਵਜੋਂ ਵੀ ਜਾਣੇ ਜਾਂਦੇ  ਹਨ, ਨੇ ਕੀਤੀ ਕਿ ਸਿੱਧੂ ਕਿਸੇ ਦੀ ਗੱਲ ਨਹੀਂ ਸੁਣਦੇ। ਰਾਜਨੀਤੀ ਵਿਚ ਐਸਾ ਵਰਤਾਰਾ ਪ੍ਰਵਾਨ ਕਰਨ ਯੋਗ ਨਹੀਂ ਹੁੰਦਾ। ਮੈਂ ਉਸ ਨੂੰ ਬਦਲੇ ਹੋਏ ਹਲਾਤਾਂ ਅਨੁਸਾਰ ਆਪਣੇ-ਆਪ ਨੂੰ ਬਦਲਣ ਲਈ ਜ਼ੋਰ ਦਿੰਦਿਆਂ ਬਹੁਤ ਯਤਨ ਕੀਤੇ ਪਰ ਉਹ ਜ਼ਰਾ ਵੀ ਸੁਣਨ ਲਈ ਤਿਆਰ ਨਹੀਂ ਸਨ। ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਸਿੱਧੂ ਘਟਨਾਕ੍ਰਮ ਨਹੀਂ ਸੀ ਵਾਪਰਨਾ ਚਾਹੀਦਾ। ਇਸ ਨੇ ਪੰਜਾਬ ਸਰਕਾਰ, ਕਾਂਗਰਸ ਪਾਰਟੀ ਅਤੇ ਸਿੱਧੂ ‘ਤੇ ਮਾੜਾ ਪ੍ਰਭਾਵ ਪਾਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਾਸ ਪਾਤਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਤਾਂ ਸ:ਸਿੱਧੂ ਨੂੰ ਰਾਜਨੀਤੀ ਦੇ ਅਯੋਗ ਦੱਸਿਆ ਕਿਉਂਕਿ ਉਹ ਮਨੋਵੇਗੀ, ਉੱਚ ਇੱਛਾਵਾਂ ਰੱਖਦੇ ਤੇਜ਼ੀ ਨਾਲ ਉੱਚੀਆਂ ਪੌੜੀਆਂ ਚੜ੍ਹਨਾ ਚਾਹੁੰਦੇ ਹਨ। ਰਾਜਨੀਤੀ ਵਿਚ ਹਰ ਇੱਕ ਨੂੰ ਆਪਣੇ ਆਗੂ ਦਾ ਸਨਮਾਨ ਕਰਨਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਦੇ ਬੇਸਬਰੇ ਵਤੀਰੇ ਕਰਕੇ ਪੰਜਾਬ ਨੇ ਇੱਕ ਚੰਗਾ ਆਗੂ ਗੁਆ ਦਿੱਤਾ ਹੈ।
ਸਿੱਧੂ ਦੇ ਬੜਬੋਲੇਪਣ, ਸਨਮਾਨਿਤ ਆਗੂਆਂ ਲਈ ਭੱਦੀ ਸ਼ਬਦਾਵਲੀ ਵਰਤਣ ਅਤੇ ਕਿਸੇ ਦੀ ਨੇਕ ਸਲਾਹ ਨਾ ਸੁਣਨ ਕਰਕੇ ਉਹ ਕਾਮਯਾਬੀਆਂ ਨੇੜੇ ਪਹੁੰਚਦੇ ਮੂੰਹ ਪਰਨੇ ਡਿੱਗਦੇ ਰਹੇ। ਸੰਨ 1996 ਵਿੱਚ ਕ੍ਰਿਕਟ ਟੀਮ ਦੇ ਕਪਤਾਨ ਮੁਹਮੰਦ ਅਜ਼ਹਰੁਦੀਨ ਦੇ ਅਪਮਾਨਜਨਕ ਵਰਤਾਰੇ ਤੋਂ ਨਰਾਜ਼ ਹੋ ਕੇ ਇੰਗਲੈਂਡ ਦਾ ਟੂਰ ਵਿੱਚੇ ਛੱਡ ਕੇ ਵਾਪਸ ਭਾਰਤ ਪਰਤ ਆਏ ਸਨ।
ਜਦੋਂ ਉਹ ਭਾਜਪਾ ਵਿਚ ਹੁੰਦੇ ਸਨ ਤਾਂ ਸ੍ਰੀ ਨਰਿੰਦਰ ਮੋਦੀ ਦੇ ਕਸੀਦੇ ਕੱਢਦਾ ਹੁੰਦੇ ਸੀ। ਵਿਸ਼ਵ ਦੇ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਯੂ. ਪੀ. ਏ. ਗਠਜੋੜ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਮੋਨੀ ਬਾਬਾ’, ‘ਨਾ ਸਰਦਾਰ-ਨਾ ਅਸਰਦਾਰ’, ਰਾਹੁਲ ਗਾਂਧੀ ਨੂੰ ‘ਪੱਪੂ’ ਤੇ ਸੋਨੀਆ ਗਾਂਧੀ ਲਈ ਭੱਦੇ ਸ਼ਬਦ ਬੋਲਦੇ ਹੁੰਦੇ ਸੀ। ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਾਪ ਤੇ ਫਿਰ ਕਾਂਗਰਸ ਵਿਚ ਜਾਣ ਬਾਅਦ ਅਨਾਪ-ਸ਼ਨਾਪ ਬੋਲਦੇ ਰਹੇ। ਇਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਭੱਦੇ ਸ਼ਬਦ, ਰਾਜਨੀਤਕ ਗੁਰੂ ਅਰੁਣ ਜੇਤਲੀ ਨੂੰ ‘ਵਿਅਰਥ ਸ਼ਾਸਤਰੀ’ ਵਜੋਂ ਅਪਮਾਨਿਤ ਕਰਦੇ ਰਹੇ ਹਨ ਸੰਨ 2004 ਵਿਚ ਜਦੋਂ ਭਾਜਪਾ ਵਿਚ ਦਾਖਲੇ ਬਾਅਦ ਪਹਿਲੀ ਲੋਕ ਸਭਾ ਚੋਣ ਅੰਮ੍ਰਿਤਸਰ ਤੋਂ ਲੜੀ ਤਾਂ ਕਿਹਾ ਕਿ ਸ੍ਰੀ ਅਟਲ ਜੀ (ਪ੍ਰਧਾਨ ਮੰਤਰੀ) ਨੇ ਮੈਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਦੇ ਹੁਕਮ ਦਿੱਤੇ ਹਨ। ਸਿਪਾਹੀ ਸਵਾਲ ਨਹੀਂ ਕਰਦੇ। ਪਰ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕੈਬਨਿਟ ਮੰਤਰੀ ਹੁੰਦੇ ਹੋਏ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਹਿੰਦਾ ‘ਕੌਣ ਕੈਪਟਨ? ਹਾਂ… ਉਹ ਫੌਜ ਦੇ ਕੈਪਟਨ ਸਨ। ਮੇਰੇ ਕੈਪਟਨ ਰਾਹੁਲ ਗਾਂਧੀ ਹਨ।’ ਸੰਨ 2007 ਵਿਚ ਪਟਿਆਲਾ ਹਾਦਸੇ ਤੇ ਇੱਕ ਵਿਅਕਤੀ ਦੀ ਮੌਤ ਸਬੰਧੀ ਜਦੋਂ ਉਸ ਨੂੰ ਸਜ਼ਾ ਸੁਣਾਈ ਤਾਂ ਉਸ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਨੇ ਉਸ ਨੂੰ ਉਪ ਚੋਣ ਵੇਲੇ ਫਿਰ ਉਮੀਦਵਾਰ ਬਣਾਇਆ। ਸੰਨ 2009 ਵਿਚ ਫਿਰ ਤੀਸਰੀ ਵਾਰ ਲੋਕ ਸਭਾ ਉਮੀਦਵਾਰ ਬਣਾਇਆ ਪਰ ਉਹ ਮਸਾਂ 6900 ਵੋਟ ‘ਤੇ ਜਿੱਤੇ। ਸੰਨ 2014 ਦੀਆਂ ਚੋਣਾਂ ਵਿਚ ਉਸ ਨੂੰ ਟਿਕਟ ਨਾ ਦੇਣ ‘ਤੇ ਉਹ ਨਰਾਜ਼ ਹੋ ਗਏ। ਫਿਰ ਵੀ 2016 ਵਿਚ ਰਾਜ ਸਭਾ ਮੈਂਬਰ ਬਣਾਇਆ ਪਰ ਉਨ੍ਹਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਿਚ ਜਾਣ ਲਈ ਮਹੀਨੇ-ਡੇਢ ਮਹੀਨੇ ਬਾਅਦ ਅਸਤੀਫਾ ਦੇ ਦਿੱਤਾ। ਆਮ ਆਦਮੀ ਪਾਰਟੀ ਵਿਚ ਉਸਨੂੰ ਮੁੱਖ ਮੰਤਰੀ ਪਦ ਦੇਣ ਦੀ ਸਹਿਮਤੀ ਨਾ ਬਣਨ ਕਰਕੇ ਉਹ ਬੈਂਸ ਭਰਾਵਾਂ, ਪਰਗਟ ਸਿੰਘ ਆਦਿ ਨੂੰ ਛੱਡ ਕੇ ਕਾਂਗਰਸ ਵਿਚ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਰਾਹੀਂ ਜਾ ਰਲੇ। ਉਨ੍ਹਾਂ ਦੇ ਅਸ਼ੀਰਵਾਦ ਨਾਲ ਪਹਿਲੀ ਵਾਰ ਵਿਧਾਇਕ ਬਣਨ ਦੇ ਬਾਵਜੂਦ ਇਨ੍ਹਾਂ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਹਾਲਾਂਕਿ ਇਹ ਉੱਪ ਮੁੱਖ ਮੰਤਰੀ ਦੇ ਸੁਪਨੇ ਸਜਾਈ ਬੈਠੇ ਸਨ।
ਜਦੋਂ ਇਹ ਭਾਜਪਾ ਵਿਚ ਸਨ ਤਾਂ ਇਨ੍ਹਾਂ ਨਾਲ ਇੱਕ ਵੀ ਸਾਂਸਦ ਨਹੀਂ ਸੀ ਹੁੰਦਾ। ਇਨ੍ਹਾਂ ਨੇ ਪਰਿਵਾਰਵਾਦ ਦੀਆਂ ਲੀਹਾਂ ‘ਤੇ ਚਲਦੇ ਪਤਨੀ ਡਾ. ਨਵਜੋਤ ਕੌਰ ਸਿੱਧ ਨੂੰ ਭਾਜਪਾ ਵਿਧਾਇਕ ਬਣਾਇਆ। ਬਾਦਲ ਸਰਕਾਰ ਵਿਚ ਉਨ੍ਹਾਂ ਨੂੰ ਪਾਰਲੀਮਾਨੀ ਸਕੱਤਰ ਬਣਾਇਆ ਗਿਆ।
ਕਾਂਗਰਸ ਪਾਰਟੀ ਵਿਚ ਇਨ੍ਹਾਂ ਨਾਲ ਨਾ ਇੱਕ ਸਾਂਸਦ, ਨਾ ਵਿਧਾਇਕ ਜਾਂ ਹੇਠਲੇ ਪੱਧਰ ਦਾ ਸਥਾਪਤ ਅਹੁਦੇਦਾਰ ਰਿਹਾ ਹੈ। ਰਾਜ ਅੰਦਰ ਮੁੱਖ ਮੰਤਰੀ ਨਾਲ ਜਾਂ ਸੂਬਾ ਪ੍ਰਧਾਨ ਨਾਲ ਆਢਾ ਉਹੀ ਲਾ ਸਕਦਾ ਜਿਸ ਨਾਲ ਵੱਡੀ ਗਿਣਤੀ ਵਿਚ ਸਾਂਸਦ, ਵਿਧਾਨਕਾਰ, ਮੰਤਰੀ ਜਾਂ ਅਹੁਦੇਦਾਰ ਹੋਣ।  ਸ੍ਰੀ ਸਿੱਧੂ ਇਹ ਨਹੀਂ ਸਮਝ ਸਕੇ ਕਿ ਪੰਜਾਬ ਕਾਂਗਰਸ ਵਿਚ ਉਨ੍ਹਾਂ ਕੋਲ ਅਜਿਹੀ ਹਮਾਇਤ ਨਹੀਂ ਹੈ। ਉਹ ਤਾਂ ਆਪਣੀ ਪਤਨੀ ਲਈ ਚੰਡੀਗੜ੍ਹ ਤੋਂ ਟਿਕਟ ਨਹੀਂ ਲੈ ਸਕੇ। ਨਾ ਉਨ੍ਹਾਂ ਨੂੰ ਸ੍ਰੀ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਉੱਥੋਂ ਟਿਕਟ ਦੇ ਸਕੇ ਕਿਉਂਕਿ ਉੱਥੇ ਤਾਕਤਵਰ ਬਜ਼ੁਰਗ ਕਾਂਗਰਸ ਉਮੀਦਵਾਰ ਪਵਨ ਬਾਂਸਲ ਮੌਜੂਦ ਸਨ।
ਸਿੱਧੂ ਵੱਲੋਂ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਨਾਲ ਮੇਲ-ਜੋਲ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਨੀਤਕ ਆਢਾ ਲਾਉਣਾ ਵੱਡੀ ਰਾਜਨੀਤਕ ਭੁੱਲ ਸੀ। ਕੈਪਟਨ ਪੰਜਾਬ ਕਾਂਗਰਸ ਅੰਦਰ ਸਥਾਪਿਤ ਹੋ ਚੁੱਕੇ ਹਨ ਤੇ ਦੂਸਰੀ ਵਾਰ ਮੁੱਖ ਮੰਤਰੀ ਬਣੇ ਹਨ। ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ 117 ਵਿਧਾਨ ਸਭਾ ਸੀਟਾਂ ‘ਚੋਂ 77 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਕੇਰਲ ਦੇ ਕਾਂਗਰਸੀ ਸਾਬਕਾ ਮੁੱਖ ਮੰਤਰੀ ਓਮਨ ਚੈਂਡੀ, ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਦੀ ਸਲਾਹ ਬਗੈਰ ਸ੍ਰੀ ਸੁਧੀਰਨ ਨੂੰ ਸੂਬਾ ਕਾਂਗਰਸ ਪ੍ਰਧਾਨ ਥਾਪਣ ਕਰਕੇ ਸੰਨ 2014 ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਹ ਨਹੀਂ ਸੀ ਕੀਤੀ ਜਦੋਂ ਰਾਜ ਦੇ ਇੱਕ ਰੋਜ਼ਾ ਚੋਣ ਮੁਹਿੰਮ ਦੇ ਦੌਰੇ ‘ਤੇ ਗਏ ਸਨ। ਨਾ ਉਹ ਹਵਾਈ ਅੱਡੇ ‘ਤੇ ਉਨ੍ਹਾਂ ਦੀ ਅਗਵਾਨੀ ਕਰਨ, ਨਾ ਹੀ ਅਲਵਿਦਾ ਕਹਿਣ ਆਏ। ਓਮਨ ਚੈਂਡੀ ਨੂੰ ਪ੍ਰਦੇਸ਼ ਕਾਂਗਰਸ ਅੰਦਰ ਵੱਡੇ ਬਹੁਮਤ ਦੀ ਹਮਾਇਤ ਹਾਸਲ ਸੀ। ਇਹੀ ਸਥਿਤੀ ਅੱਜ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਹੈ। ਕੈਬਨਿਟ ਸੰਗਠਿਤ ਕਰਨਾ, ਉਸ ਵਿਚ ਫੇਰ-ਬਦਲ ਕਰਨਾ, ਵਿਭਾਗਾਂ ਦੀ ਵੰਡ ਦਾ ਸੰਵਿਧਾਨਕ ਅਧਿਕਾਰ ਪਾਰਲੀਮਾਨੀ ਲੋਕਤੰਤਰੀ ਵਿਵਸਥਾ ਵਿਚ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕੋਲ ਹੁੰਦਾ ਹੈ। ਸਿੱਧੂ ਨੇ ਸ਼ੂਰੁ ਤੋਂ ਮੁੱਖ ਮੰਤਰੀ ਦੀ ਕੁਰਸੀ ‘ਤੇ ਆਪਣੀ ਲੋਕਤੰਤਰੀ ਤਾਕਤ ਦੀ ਥਾਂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਸਬੰਧਾਂ ਦੇ ਬਲਬੂਤੇ ਅੱਖ ਰੱਖੀ ਕੈਪਟਨ ਅਮਰਿੰਦਰ ਨਾਲ ਆਢਾ ਲਾਈ ਬੈਠਾ ਸੀ। ਹਾਲਾਂਕਿ ਕਈ ਵਾਰ ਅਜਿਹਾ ਕਰਨ ਕਰਕੇ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਉਨ੍ਹਾਂ ‘ਤੇ ਹਮਲਾਵਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਮਝ ਨਾ ਆਈ। ਉਨ੍ਹਾਂ ਦੀ ਪਤਨੀ ਡਾ. ਨਵਜੋਤ ਸਿੱਧੂ ਹਰ ਮੌਕੇ ਬਲਦੀ ‘ਤੇ ਤੇਲ ਪਾਉਂਦੀ ਰਹੇ। ਕੈਪਟਨ ਅਮਰਿੰਦਰ ਸਿੰਘ ਏਨੇ ਉਦਾਰਵਾਦੀ ਆਗੂ ਨਹੀਂ ਹਨ ਜੋ ਇਨ੍ਹਾਂ ਦੀ ਲਗਾਤਾਰ ਆਲੋਚਨਾ ਨੂੰ ਪਚਾਉਂਦੇ ਰਹਿੰਦੇ।
ਅਗਸਤ, 2018 ਵਿਚ ਸ੍ਰੀ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਮੁਖੀ ਕੁਮਰਜਾਵੇਦ ਬਾਜਵਾ ਨਾਲ ਬਗਲਗੀਰ ਹੋਣ ਅਤੇ ਸ੍ਰੀ ਕਰਤਾਰਪੁਰ ਲਾਂਘੇ ਦੀ ਗੱਲ ਹੋਣ, ਨਵੰਬਰ 28, 2018 ਨੂੰ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਲਾਂਘਾ ਸਮਾਰੋਹ ਵਿਚ ਮੁੱਖ ਮੰਤਰੀ ਦੀ ਇੱਛਾ ਉਲਟ ਜਾਣ, ਨਵੰਬਰ 30 ਨੂੰ ਕੈਪਟਨ ਸਾਹਿਬ ਦੀ ਬਜਾਏ ਰਾਹੁਲ ਗਾਧੀ ਨੂੰ ਆਪਣਾ ਕੈਪਟਨ ਮੰਨਣ ਆਦਿ ਨੇ ਕੈਪਟਨ ਸਾਹਿਬ ਨੂੰ ਉਨ੍ਹਾਂ ਦੇ ਰਾਜਨੀਤਕ ਖੰਭ ਕੁਤਰਨ ਲਈ ਮਜ਼ਬੂਰ ਕੀਤਾ। ਮਾਰਚ 7, 2019 ਨੂੰ ਮੋਗਾ ਰੈਲੀ ਵੇਲੇ ਸ੍ਰੀ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਸਿੱਧੂ ਨੂੰ ਬੋਲਣ ਦਾ ਮੌਕਾ ਨਾ ਦਿੱਤਾ। ਪਰ ਸਮਝੇ ਫਿਰ ਨਾ। ਮਈ 17, 2019 ਨੂੰ ਉਨ੍ਹਾਂ ਨੇ ਬਠਿੰਡਾ ਚੋਣ ਰੈਲੀ ਵਿਚ ਕੈਪਟਨ ‘ਤੇ ਸਿੱਧਾ ਹੱਲਾ ਬੋਲਿਆ ਕਿ ਉਹ ਬਾਦਲ ਪਰਿਵਾਰ ਨਾਲ ਮਿਲ ਕੇ ਚੋਣਾਂ ਲੜ ਰਹੇ ਹਨ। ਪੰਜਾਬ ਅੰਦਰ ਕਾਂਗਰਸ 13 ਲੋਕ ਸਭਾ ਸੀਟਾਂ ‘ਚੋਂ 8 ਜਿੱਤ ਗਈ ਜਦਕਿ ਸਾਰੇ ਦੇਸ਼ ਵਿਚ 51 ਸੀਟਾਂ ਜਿੱਤੀ ਸੀ। ਕੈਪਟਨ ਸਾਹਿਬ ਨੇ ਮਈ 19 ਨੂੰ ਸੰਕੇਤ ਦਿੱਤਾ ਸੀ ਕਿ ਸਿੱਧੂ ਉਨ੍ਹਾਂ ਦੀ ਥਾਂ ਲੈਣਾ ਚਾਹੁੰਦੇ ਹਨ। ਜੂਨ 6, 2019 ਨੂੰ ਹੋਰਨਾਂ ਮੰਤਰੀਆਂ ਨਾਲ ਉਸਦਾ ਵਿਭਾਗ ਬਦਲ ਦਿੱਤਾ। ਸਥਾਨਕ ਸਰਕਾਰਾਂ ਦੀ ਥਾਂ ਬਿਜਲੀ ਮੰਤਰਾਲਾ ਦਿੱਤਾ ਗਿਆ। ਉਹ ਅੱੜ ਬੈਠੇ ਜੋ ਸਰਾਸਰ ਗਲਤ ਅਤੇ ਗੈਰ-ਸੰਵਿਧਾਨਕ ਸੀ। 10 ਜੂਨ ਨੂੰ ਰਾਹੁਲ ਗਾਂਧੀ ਸਾਬਕਾ ਕਾਂਗਰਸ ਪ੍ਰਧਾਨ ਨੂੰ ਅਸਤੀਫਾ ਸੌਂਪ ਕੇ ਉਨ੍ਹਾਂ ਵੱਲੋਂ ਕੈਪਟਨ ‘ਤੇ ਦਬਾਅ ਨੂੰ ਉਡੀਕਦੇ ਰਹੇ। ਉਨ੍ਹਾਂ ਵੱਲੋਂ ਅਹਿਮਦ ਪਟੇਲ ਨੂੰ ਸਥਿਤੀ ਸੁਲਝਾਉਣ ਦੀ ਵੀ ਜਦੋਂ ਕੈਪਟਨ ਸਾਹਿਬ ਨੇ ਕੋਈ ਪ੍ਰਵਾਹ ਨਾ ਕੀਤੀ ਤਾਂ ਉਨ੍ਹਾਂ ਨੂੰ ਇੱਕ ਸਤਰ ਦਾ ਅਸਤੀਫਾ ਉਨ੍ਹਾਂ ਨੂੰ ਸੌਂਪਣਾ ਪਿਆ। ਉਨ੍ਹਾਂ ਇਸ ‘ਤੇ ਕਾਰਵਾਈ ਕਰਦਿਆਂ ਕੈਬਨਿਟ ‘ਚੋਂ ਲਾਂਭੇ ਕਰ ਦਿੱਤਾ
ਇਸ ਸਮੁੱਚੇ ਘਟਨਾਕ੍ਰਮ ਨੇ ਕੈਪਟਨ ਦੀ ਰਾਜਨੀਤਕ ਪੁਜ਼ੀਸ਼ਨ ਅਜੋਕੇ ਸਮੇਂ ਵਿਚ ਦੇਸ਼ ਦੇ ਸਭ ਤੋਂ ਤਾਕਤਵਰ ਅਤੇ ਮਜ਼ਬੂਤ ਮੁੱਖ ਮੰਤਰੀ ਵਜੋਂ ਸਥਾਪਿਤ ਕਰ ਦਿੱਤੀ ਹੈ। ਹਰਪ੍ਰੀਤ ਸਿੰਘ ਏ. ਡੀ. ਜੀ. ਪੀ. ਨੂੰ ਨਸ਼ੀਲੇ ਪਦਾਰਥਾਂ ਦੀ ਰਾਜ ਅੰਦਰ ਵਿਕਰੀ ਰੋਕਣ ਲਈ ਐਸ. ਟੀ. ਐਫ. ਦੇ ਮੁੜ ਮੁਖੀ ਥਾਪਣ ਬਾਅਦ ਉਨ੍ਹਾਂ ਪੂਰੇ ਪ੍ਰਸ਼ਾਸਨ ਨੂੰ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਵਿਚ ਉਹੀ ਹੋਵੇਗਾ ਜੋ ਉਹ ਚਾਹੁਣਗੇ। ਜੋ ਅਫਸਰ ਕੋਈ ਇਤਰਾਜ ਰੱਖਦੇ ਹਨ, ਰਾਜ ਛੱਡ ਕੇ ਕੇਂਦਰ ਜਾਂ ਹੋਰ ਥਾਂ ਡੈਪੂਟੇਸ਼ਨ ‘ਤੇ ਚਲੇ ਜਾਣ। ਉਨ੍ਹਾਂ ਨੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੇਂਦਰ ਸਰਕਾਰ ਨਾਲ ਵਧੀਆ ਸਬੰਧ ਬਣਾ ਰੱਖੇ ਹਨ।
ਕੈਪਟਨ ਦੀ ਮੌਜ਼ੂਦਾ ਮਜ਼ਬੂਤ ਰਾਜਨੀਤਕ ਸਥਿਤੀ ‘ਤੇ ਸਟੀਕ ਟਿੱਪਣੀ ਕਰਦਿਆਂ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ ਇਸ ਵੇਲੇ ਪੰਜਾਬ ਦੇ ਸਰਵੇ-ਸਰਵਾ ਆਗੂ ਹਨ। ਪੂਰੇ ਦੇਸ਼ ਵਿਚ ਉਨ੍ਹਾਂ ਬਰਾਬਰ ਕੋਈ ਨਹੀਂ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਰਿਟ ‘ਤੇ ਹੋਈਆਂ ਬਦਲੀਆਂ ਨੂੰ ਸਿੱਖਿਆ ਮੰਤਰੀ ਨੇ ਕਰਵਾਇਆ ਰੱਦ, ਖ਼ੁਦ ਅਧਿਕਾਰੀ ਹੋਏ ਨਰਾਜ਼
ਚੰਡੀਗੜ੍ਹ (ਅਸ਼ਵਨੀ ਚਾਵਲਾ) | ਘਰੇਲੂ ਪਰੇਸ਼ਾਨੀ ਤੇ ਜਰੂਰਤ ਅਨੁਸਾਰ ਤਬਾਦਲਾ ਕਰਵਾਉਣ ਵਾਲੇ 65 ਅਧਿਆਪਕਾਂ ਨੂੰ ਸਿੱਖਿਆ ਮੰਤਰੀ ਓ. ਪੀ. ਸੋਨੀ ਨੂੰ ਸਲੂਟ ਨਾ ਮਾਰਨਾ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਹੈ ਕਿ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀ ਇਸ ਗੁਸਤਾਖ਼ੀ ਤੋਂ ਗੁੱਸੇ ‘ਚ ਆ ਕੇ ਉਨ੍ਹਾਂ ਦੇ ਤਬਾਦਲੇ ਹੀ ਰੱਦ ਕਰਵਾ ਦਿੱਤੇ। ਜਿਸ ਨੂੰ ਲੈ ਕੇ ਜਿੱਥੇ ਇਹ ਅਧਿਆਪਕ ਕਾਫ਼ੀ ਜਿਆਦਾ ਗੁੱਸੇ ‘ਚ ਨਜ਼ਰ ਆ ਰਹੇ ਹਨ ਤਾਂ ਵਿਭਾਗੀ ਅਧਿਕਾਰੀ ਵੀ ਸਿੱਖਿਆ ਮੰਤਰੀ ਤੋਂ ਕਾਫ਼ੀ ਜਿਆਦਾ ਨਰਾਜ਼ ਹੋ ਗਏ ਹਨ ਕਿ ਉਹ ਮੈਰਿਟ ਅਨੁਸਾਰ ਕਿਸੇ ਅਧਿਆਪਕ ਦਾ ਤਬਾਦਲਾ ਵੀ ਕਰਨ ਦਾ ਅਧਿਕਾਰ ਨਹੀਂ ਰੱਖਦੇ ਹਨ ਤਬਾਦਲਾ ਰੱਦ ਹੋਣ ਕਾਰਨ  ਜਿਆਦਾ ਅਧਿਆਪਕ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਸਿੱਖਿਆ ਵਿਭਾਗ ਖ਼ਿਲਾਫ਼ ਪਟੀਸ਼ਨ ਪਾਉਣ ਜਾ ਰਹੇ ਹਨ
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ‘ਚ ਕਿਸੇ ਵੀ ਤਰ੍ਹਾਂ ਦੇ ਅਧਿਆਪਕ ਤੋਂ ਲੈ ਕੇ ਹਰ ਛੋਟੇ ਮੋਟੇ ਤਬਾਦਲੇ ਲਈ ਸਿੱਖਿਆ ਮੰਤਰੀ ਓ. ਪੀ. ਸੋਨੀ ਤੋਂ ਹੀ ਸੂਚੀ ਪਾਸ ਕਰਵਾਉਣੀ ਪੈਂਦੀ ਹੈ। ਇੱਥੋਂ ਤੱਕ ਕਿ ਸਿੱਖਿਆ ਵਿਭਾਗ ‘ਚ ਅਧਿਕਾਰੀ ਕਿਸੇ ਵੀ ਕਰਮਚਾਰੀ ਜਾਂ ਫਿਰ ਅਧਿਆਪਕ ਦੀ ਅਰਜ਼ੀ ਖ਼ੁਦ ਲੈਂਦੇ ਵੀ ਨਹੀਂ ਤੇ ਹਰ ਅਧਿਆਪਕ ਨੂੰ ਕਿਸੇ ਨਾ ਕਿਸੇ ਸਿਫ਼ਾਰਸ਼ ਰਾਹੀਂ ਸਿੱਖਿਆ ਮੰਤਰੀ ਤੱਕ ਪਹੁੰਚ ਕਰਨੀ ਪੈਂਦੀ ਹੈ।
ਸਿੱਖਿਆ ਮੰਤਰੀ ਦੇ ਦਫ਼ਤਰ ਤੋਂ ਤਿਆਰ ਹੋਣ ਵਾਲੀ ਸੂਚੀ ‘ਤੇ ਹੀ ਵਿਭਾਗੀ ਅਧਿਕਾਰੀ ਸਿਰਫ਼ ਆਪਣੇ ਦਸਤਖ਼ਤ ਕਰਦੇ ਹੋਏ ਆਦੇਸ਼ ਜਾਰੀ ਕਰਦੇ ਹਨ। ਪਿਛਲੇ ਦਿਨੀਂ ਸਿੱਖਿਆ ਵਿਭਾਗ ‘ਚ ਕਾਫ਼ੀ ਜਿਆਦਾ ਚੱਕਰ ਲਾਉਣ ਵਾਲੇ ਕੁਝ ਅਧਿਆਪਕ, ਜਿਨ੍ਹਾਂ ‘ਚ ਨਵ ਵਿਹੁਅਤਾ, ਘਰੇਲੂ ਪਰੇਸ਼ਾਨੀ ਤੇ ਵਿਧਵਾ  ਅਧਿਆਪਕਾਂ ਵੀ ਸ਼ਾਮਲ ਹਨ, ਦਾ ਤਬਾਦਲਾ ਮੈਰਿਟ ਅਨੁਸਾਰ ਖਾਲੀ ਪਏ ਸਟੇਸ਼ਨਾਂ ‘ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਆਪਣੇ ਪੱਧਰ ‘ਤੇ ਕਰ ਦਿੱਤਾ। ਜਿਸ ਬਾਰੇ ਸਿੱਖਿਆ ਮੰਤਰੀ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਡੀਪੀਆਈ ਇੰਦਰਜੀਤ ਸਿੰਘ ਨੂੰ ਨਾ ਸਿਰਫ਼ ਤਲਬ ਕੀਤਾ ਗਿਆ, ਸਗੋਂ ਉਹ ਸਾਰੇ ਤਬਾਦਲੇ ਰੱਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ, ਜਿਹੜੇ ਕਿ ਸਿੱਖਿਆ ਮੰਤਰੀ ਦੇ ਦਫ਼ਤਰ ਤੋਂ ਬਕਾਇਦਾ ਇੱਕ ਸਚੀ ਦੇ ਰੂਪ ‘ਚ ਉਨ੍ਹਾਂ ਕੋਲ ਪੁੱਜੇ ਹੀ ਨਹੀਂ ਸਨ।
ਸਿੱਖਿਆ ਮੰਤਰੀ ਓ. ਪੀ. ਸੋਨੀ ਦੇ ਆਦੇਸ਼ ਤੋਂ ਬਾਅਦ 65 ਅਧਿਆਪਕਾਂ ਦਾ ਤਬਾਦਲਾ ਤਾਂ ਰੱਦ ਕਰ ਦਿੱਤਾ ਗਿਆ ਪਰ ਇਨ੍ਹਾਂ ਤਬਾਦਲੇ ਦੇ ਰੱਦ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਵਿੱਚ ਘਮਸਾਨ ਪੈਦਾ ਹੋ ਗਿਆ ਹੈ। ਵਿਭਾਗੀ ਅਧਿਕਾਰੀ ਕਾਫ਼ੀ ਜ਼ਿਆਦਾ ਨਰਾਜ਼ ਹੋ ਗਏ ਹਨ ਤੇ ਅਧਿਆਪਕਾਂ ਨੇ ਵੀ ਇਨ੍ਹਾਂ ਤਬਾਦਲਿਆਂ ਨੂੰ ਰੱਦ ਕਰਨ ਦੇ ਫੈਸਲੇ ਖ਼ਿਲਾਫ਼ ਹਾਈ ਕੋਰਟ ਜਾਣ ਦਾ ਐਲਾਨ ਕਰ ਦਿੱਤਾ ਹੈ।
ਅਧਿਆਪਕਾਂ ਨੇ ਕਿਹਾ ਜੇਕਰ ਕੋਈ ਮਜਬੂਰੀ ਨਾ ਹੁੰਦੀ ਤਾਂ ਉਹ ਕਈ ਕਈ ਦਿਨ ਤੱਕ ਸਿੱਖਿਆ ਵਿਭਾਗ ਦੇ ਦਫ਼ਤਰ ਗੇੜੇ ਨਾ ਮਾਰਦੇ ਹਨ ਤੇ ਹੁਣ ਤਬਾਦਲਾ ਹੋਇਆ ਹੈ ਤਾਂ ਸਿੱਖਿਆ ਮੰਤਰੀ ਓ. ਪੀ. ਸੋਨੀ ਤਬਾਦਲੇ ਲਈ ਸਿਫ਼ਾਰਸ਼ ਨਹੀਂ ਕਰਵਾਉਣ ਲਈ ਨਰਾਜ਼ ਹੋ ਗਏ ਹਨ। ਇਸ ਲਈ ਉਹ ਇਸ ਫੈਸਲੇ  ਖ਼ਿਲਾਫ਼ ਹਾਈ ਕੋਰਟ ਜਾ ਰਹੇ ਹਨ।
ਇਸ ਸਬੰਧੀ ਸਿੱਖਿਆ ਮੰਤਰੀ ਓ. ਪੀ. ਸੋਨੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੜਕੀਆਂ ਆਂਗਣਵਾੜੀ ਮੁਲਾਜ਼ਮਾਂ ਨੇ ਕੀਤੀ ਨਾਅਰੇਬਾਜੀ, ਪੁਲਿਸ ਨੇ ਧੱਕੇਸ਼ਾਹੀ ਦੇ ਦੋਸ਼ ਨਕਾਰੇ
ਬਠਿੰਡਾ,ਅਸ਼ੋਕ ਵਰਮਾ
ਆਪਣੀਆਂ ਮੰਗਾਂ ਨੂੰ ਲੈਕੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ‘ਚ ਰੋਸ ਮਾਰਚ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅਤੇ ਪੁਲਿਸ ਵਿਚਕਾਰ ਤਿੱਖੀਆਂ ਝੜਪਾਂ ਹੋਈਆਂ ਇਸ ਧੱਕਾ ਮੁੱਕੀ ‘ਚ ਇੱਕ ਮਹਿਲਾ ਵਰਕਰ ਸੜਕ ‘ਤੇ ਡਿੱਗ ਪਈ, ਜਿਸ ਦੇ ਮਾਮੂਲੀ ਸੱਟਾਂ ਲੱਗੀਆਂ ਪੁਲਿਸ ਦੇ ਇਸ ਵਤੀਰੇ ਕਾਰਨ ਆਂਗਣਵਾੜੀ ਮੁਲਾਜ਼ਮ ਭੜਕ ਗਈਆਂ ਤੇ ਪੁਲਿਸ ਤੇ ਪੰਜਾਬ ਸਰਕਾਰ ਖਿਲਾਫ ਰੋਹ ਭਰੀ ਨਾਅਰੇਬਾਜੀ ਕੀਤੀ।
ਰੌਚਕ ਤੱਥ ਹੈ ਕਿ ਮੀਡੀਆ ਨੂੰ ਤਾਂ ਮੁਲਾਜ਼ਮਾਂ ਦੇ ਇਸ ਐਕਸ਼ਨ ਦਾ ਇਲਮ ਸੀ ਪਰ ਖੁਫੀਆ ਵਿੰਗ ਦੇ ਮੁਲਾਜ਼ਮ ਐਨੀ ਵੱਡੀ ਨਫਰੀ ਦੇ ਬਠਿੰਡਾ ਪੁੱਜਣ ਪ੍ਰਤੀ ਪੂਰੀ ਤਰ੍ਹਾਂ ਅਣਜਾਣ ਸਨ ਵੇਰਵਿਆਂ ਅਨੁਸਾਰ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਆਪਣੇ ਮਾਣ ਭੱਤੇ ‘ਚ ਕਟੌਤੀ ਨੂੰ ਲੈਕੇ ਬਠਿੰਡਾ ‘ਚ ਰੋਸ ਮਾਰਚ ਦਾ ਸੱਦਾ ਦਿੱਤਾ ਗਿਆ ਸੀ ਸਰਕਾਰ ਦੀਆਂ ਖੁਫੀਆ ਏਜੰਸੀਆਂ ਅਤੇ ਬਠਿੰਡਾ ਪੁਲਿਸ ਨੂੰ ਝਕਾਨੀ ਦੇ ਕੇ ਅੱਜ 4000 ਤੋਂ ਵੱਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕਾਲੇ ਝੰਡਿਆਂ ਤੇ ਕਾਲੀਆਂ ਚੁੰਨੀਆਂ ਲੈਕੇ ਕਿਲਾ ਮੁਬਾਰਕ ਤੋਂ ਰੋਸ ਮਾਰਚ ਸ਼ੁਰੂ ਕਰ ਦਿੱਤਾ ਜਿਸ ਨੂੰ ਐਸਪੀ ਸਿਟੀ ਜਸਪਾਲ ਦੀ ਅਗਵਾਈ ਹੇਠ ਟੇਢੀਆਂ ਗੱਡੀਆਂ ਲਾਕੇ ਆਰੀਆ ਸਮਾਜ ਚੌਂਕ ‘ਚ ਪੁਲਿਸ ਨੇ ਰੋਕ ਲਿਆ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅੱਗੇ ਵਧਣ ਲਈ ਬਜਿੱਦ ਸਨ ਜਦੋਂਕਿ ਅਫਸਰ ਹਾਕਮ ਧਿਰ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਕਾਰਨ ਉਸ ਤਰਫ ਜਾਣ ਤੋਂ ਰੋਕਦੇ ਰਹੇ ਜਦੋਂ ਆਂਗਣਵਾੜੀ ਮੁਲਾਜਮਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਪੁਲਿਸ ਨੇ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਮਹਿਲਾ ਸਿਪਾਹੀਆਂ ਨੇ ਵਰਕਰਾਂ ਅਤੇ ਹੈਲਪਰਾਂ ਤੇ ਕਥਿਤ ਡੰਡੇ ਵੀ ਵਰ੍ਹਾਏ ਆਂਗਣਵਾੜੀ ਮੁਲਾਜਮਾਂ ਨੇ ਦੋਸ਼ ਲਾਇਆ ਕਿ ਉਹ ਸ਼ਾਂਤਮਈ ਮਾਰਚ ਕਰ ਰਹੀਆਂ ਸਨ ਅਤੇ ਪੁਲਿਸ ਨੇ ਉਨ੍ਹਾਂ ਤੇ ਡੰਡਾਚਾਰਜ ਕੀਤਾ ਹੈ ਇਸ ਮੌਕੇ ਆਂਗਣਵਾੜੀ ਮੁਲਾਜਮ ਆਗੂ ਹਰਗੋਬਿੰਦ ਕੌਰ ਅਤੇ ਪੁਲਿਸ ਵਿਚਕਾਰ ਤਿੱਖੀ ਬਹਿਸ ਹੋਈ ਜਿਸ ਤੋਂ ਬਾਅਦ ਆਂਗਣਵਾੜੀ ਮੁਲਾਜਮਾਂ ਨੇ ਪੁਲਿਸ ਦੀਆਂ ਰੋਕਾਂ ਤੋੜ ਦਿੱਤੀਆਂ ਤੇ ਫਾਇਰ ਬ੍ਰਿਗੇਡ ਚੌਂਕ ਵੱਲ ਚਾਲੇ ਪਾ ਦਿੱਤੇ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਆਂਗਣਵਾੜੀ ਮੁਲਾਜਮਾਂ ਦੇ ਜੋਸ਼ ਅੱਗੇ ਮਹਿਲਾ ਪੁਲਿਸ ਦੇ ਪੈਰ ਉੱਖੜਦੇ ਰਹੇ ਅਤੇ ਉਨ੍ਹਾਂ ਨੇ ਪੁਲਿਸ ਨੂੰ ਲੰਮਾਂ ਸਮਾਂ ਮੂਹਰੇ ਲਾਈ ਰੱਖਿਆ ਭੜਕੀਆਂ ਆਂਗਣਵਾੜੀ ਮੁਲਾਜਮਾਂ ਨੇ ਬਜਾਰਾਂ ਵਿਚ ਹਕੂਮਤ ਦਾ ਪਿੱਟ ਸਿਆਪਾ ਤੇ ਲੋਕਾਂ ਨੂੰ ਮਹਿਲਾਵਾਂ ਨਾਲ ਧੱਕਾ ਕਰਨ ਵਾਲੀ ਸਰਕਾਰ ਨੂੰ ਨਕਾਰਨ ਦਾ ਸੱਦਾ ਦਿੱਤਾ ਰੋਸ ਮਾਰਚ ਕਰਕੇ ਮਹਿਲਾਵਾ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਲਾਗੇ ਪੁੱਜ ਗਈਆਂ ਜਿੱਥੇ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਖਿਲਾਫ ਭੜਥੂ ਪਾਇਆ ਇਸਤਰੀ ਮੁਲਾਜ਼ਮਾਂ ਦੇ ਤੇਵਰਾਂ ਨੂੰ ਦੇਖਦਿਆਂ ਪੁਲਿਸ ਅਫਸਰਾਂ ਨੇ ਮੰਗ ਪੱਤਰ ਦਿਵਾਇਆ ਅਤੇ ਮਾਮਲਾ ਸ਼ਾਂਤ ਕੀਤਾ ਆਂਗਣਵਾੜੀ ਯੂਨੀਅਨ ਦੀ ਜਰਨਲ ਸਕੱਤਰ ਗੁਰਮੀਤ ਕੌਰ ਗੋਨਿਆਣਾ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਦੇ ਛੇ ਲੱਖ ਬੱਚੇ ਖੋਹ ਕੇ ਪ੍ਰੀ-ਪ੍ਰਾਇਮਰੀ ਸੈਂਟਰਾਂ ‘ਚ ਦਾਖਲ ਕਰ ਲਏ ਸਨ ਤੇ ਹੁਣ ਮਾਣ ਪੱਤਾ ਘਟਾ ਦਿੱਤਾ ਹੈ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੇ ਸੰਘਰਸ਼ ਦੇ ਦਬਾਅ ਹੇਠ ਵਰਕਰਾਂ ਤੇ ਹੈਲਪਰਾਂ ਦੇ ਕ੍ਰਮਵਾਰ 1500 ਤੇ 750 ਰੁਪਏ ਵਧਾਏ  ਸਨ ਇਸ ਰਾਸ਼ੀ ਚੋਂ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਵਾਲੇ 40 ਪ੍ਰਤੀਸ਼ਤ ‘ਚ ਕਟੌਤੀ ਕਰ ਦਿੱਤੀ ਹੈ, ਜਿਸ ਕਰਕੇ ਵਰਕਰਾਂ ਤੇ ਹੈਲਪਰਾਂ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਮੰਗ ਹੈ ਕਿ ਸਰਕਾਰ ਪੂਰੇ ਪੈਸੇ ਦੇਵੇ ਅਤੇ ਆਪਣੇ ਵੱਲੋਂ ਦਿੱਤੇ ਜਾ ਰਹੇ ਮਾਣਭੱਤੇ ਨੂੰ ਦੁੱਗਣਾ ਕਰੇ।
ਸਰਕਾਰ ਨੇ ਧਰੋਹ ਕਮਾਇਆ : ਹਰਗੋਬਿੰਦ ਕੌਰ
ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਮਾਣ ਪੱਤੇ ‘ਚ ਕਟੌਤੀ ਕਰਕੇ ਪੰਜਾਬ ਦੀਆਂ 54 ਹਜ਼ਾਰ ਵਰਕਰਾਂ ਤੇ ਹੈਲਪਰਾਂ ਨਾਲ ਧਰੋਹ ਕਮਾਇਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਾਰ ਵਾਰ ਮੰਗ ਪੱਤਰ ਦਿੱਤੇ ਸਨ ਫਿਰ ਵੀ ਕੈਪਟਨ ਸਰਕਾਰ ਨੇ ਮਸਲੇ ਦਾ ਹੱਲ ਨਹੀਂ ਕੀਤਾ, ਜਿਸ ਕਰਕੇ ਵਿੱਤ ਮੰਤਰੀ ਦੇ ਹਲਕੇ ‘ਚ ਅੱਜ ਕਾਲੇ ਝੰਡੇ ਲਹਿਰਾਉਣੇ ਪਏ ਹਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ ਤੇ ਇਸ ਤੋਂ ਵੀ ਤਿੱਖੇ ਐਕਸ਼ਨ ਕੀਤੇ ਜਾਣਗੇ ।
ਪੁਲਿਸ ਪ੍ਰਸ਼ਾਸਨ ਦਾ ਪੱਖ
ਐੱਸਪੀ (ਸਿਟੀ) ਜਸਪਾਲ ਨੇ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਧੱਕੇ ਜਾਂ ਡੰਡੇ ਨਹੀਂ ਮਾਰੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਖੇਡ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ
ਫਿਰੋਜ਼ਪੁਰ, ਸਤਪਾਲ ਥਿੰਦ
ਸੂਬਾ ਕਮੇਟੀ ਦੇ ਸੱਦੇ ‘ਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਥਿਤ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ‘ਚ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਮੇਟੀ ਫ਼ਿਰੋਜ਼ਪੁਰ ਵੱਲੋਂ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ‘ਚ ਗਾਂਧੀ ਗਾਰਡਨ ਫ਼ਿਰੋਜ਼ਪੁਰ ਛਾਉਣੀ ਵਿਖੇ ਇਕੱਤਰ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇ ਮਾਰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਕੋਠੀ ਵੱਲ ਮਾਰਚ ਕੀਤਾ ਤੇ ਕੋਠੀ ਸਾਹਮਣੇ ਵਿਸ਼ਾਲ ਰੈਲੀ ਕੀਤੀ ਇਸ ਮੌਕੇ ਰਾਣਾ ਸੋਢੀ ਦੀ ਕੋਠੀ ਸਾਹਮਣੇ ਪੁਲਿਸ ਵੀ ਤਾਈਨਾਤ ਕੀਤੀ ਗਈ ਇਸ ਘਿਰਾਓ ਦੀ ਅਗਵਾਈ ਕਰਦਿਆਂ ਸੰਤ ਰਾਮ, ਕਿਸ਼ਨ ਚੰਦ ਜਾਗੋਵਾਲੀਆ, ਬਲਵੀਰ ਸਿੰਘ ਕੰਬੋਜ ਆਦਿ  ਬੁਲਾਰਿਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਮੌਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ, ਸਗੋਂ ਸੰਘਰਸ਼ਾਂ ਨਾਲ ਪ੍ਰਾਪਤ ਕੀਤੀਆਂ ਸਹੂਲਤਾਂ ਨੂੰ ਖੋਹਿਆ ਜਾ ਰਿਹਾ ਹੈ ਇਸ ਮੌਕੇ ਚਿਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਨਾ ਕੱੱਢਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ ਤੇ ਮੰਗਾਂ ਦੀ ਪ੍ਰਾਪਤੀ ਤੱਕ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸੰਘਰਸ਼ ਜਾਰੀ ਰਹੇਗਾ ਇਸ ਮੌਕੇ ਓਮ ਪ੍ਰਕਾਸ਼ ਪੈਨਸ਼ਨਰ ਆਗੂ, ਰਾਮ ਪ੍ਰਸ਼ਾਦ, ਪ੍ਰਵੀਨ ਕੁਮਾਰ, ਅਮਰੀਕ ਸਿੰਘ ਹੁਸੈਨੀਵਾਲਾ, ਸ਼ੇਰ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਭਾਗ ਸਿੰਘ, ਤਰਸੇਮ ਲਾਲ ਬੇਦੀ, ਅਜੀਤ ਸਿੰਘ ਸੋਢੀ, ਅਜਮੇਰ ਸਿੰਘ, ਦੇਸ ਰਾਜ ਨਰੂਲਾ, ਰਜਵੰਤ ਕੌਰ, ਕੈਂਡੀ, ਸ਼ਵਿੰਦਰ ਪਾਲ ਕੌਰ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।