Rajpura Thermal Plant - Sach Kahoon Punjabi

Rajpura Thermal Plant: ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਹੋਇਆ ਬੰਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Rajpura Thermal Plant: ਪੰਜਾਬ ਦੇ ਥਰਮਲ ਪਲਾਂਟਾਂ ਦਾ ਆਏ ਦਿਨ ਕੋਈ ਨਾ ਕੋਈ ਯੂਨਿਟ ਬੰਦ ਹੋ ਰਿਹਾ ਹੈ। ਕੋਲੇ ਦੀ ਘਾਟ ਨੇ ਥਰਮਲ ਪਲਾਂਟਾਂ ਦੀਆਂ ਚਿਮਨੀਆਂ ਨੂੰ ਠੰਢਾ ਕਰ ਦਿੱਤਾ ਹੈ, ਜਿਸ ਕਾਰਨ ਕੋਈ ਨਾ ਕੋਈ ਯੂਨਿਟ ਬੰਦ ਕਰਨਾ ਥਰਮਲ ਪਲਾਟਾਂ ਦੀ ਮਜ਼ਬੂਰੀ ਬਣ ਰਿਹਾ ਹੈ। ਜਾਣਕਾਰੀ ਅਨੁਸਾਰ ਬਿਜਲੀ ਦੀ ਕਿੱਲਤ ਕਾਰਨ ਸੂਬੇ ਦੇ ਵੱਖ-ਵੱਖ ਥਾਵਾਂ ਤੋਂ ਲੋਕਾਂ ਵੱਲੋਂ ਗਰਿੱਡ ਵਿੱਚ ਪੁੱਜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਤਰਕ ਹੈ ਕਿ ਟਿਊਬਵੈੱਲਾਂ ਲਈ ਤਿੰਨ-ਚਾਰ ਘੰਟੇ ਹੀ ਬਿਜਲੀ ਰਹਿ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਕੱਟਾਂ ਕਾਰਨ ਲੋਕਾਂ ਵੱਲੋਂ ਸੜਕਾਂ ’ਤੇ ਆ ਕੇ ਧਰਨੇ ਦਿੱਤੇ ਜਾ ਰਹੇ ਹਨ। ਸੂਬੇ ਅੰਦਰ ਅੱਜ ਵੀ ਬਿਜਲੀ ਦੀ ਮੰਗ 16619 ਮੈਗਾਵਾਟ ਦਰਜ਼ ਕੀਤੀ ਗਈ ਹੈ।

ਪਾਵਰਕੌਮ ਦੇ 15 ਯੂਨਿਟਾਂ ਵਿੱਚੋਂ 12 ਯੂਨਿਟ ਚੱਲ ਰਹੇ ਹਨ, ਜਦਕਿ 3 ਯੂਨਿਟ ਬੰਦ ਪਏ ਹਨ। ਜੇਕਰ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਸਥਿਤੀ ਦੇਖੀ ਜਾਵੇ ਤਾਂ ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਠੱਪ ਹੋ ਗਿਆ, ਜਦਕਿ ਇੱਕ ਯੂਨਿਟ ਚੱਲ ਰਿਹਾ ਹੈ। 1400 ਮੈਗਾਵਾਟ ਦੇ ਰਾਜਪੁਰਾ ਥਰਮਲ ਪਲਾਂਟ ਦੇ ਇੱਕ ਯੂਨਿਟ ਵੱਲੋਂ 669 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇੱਧਰ ਸਰਕਾਰੀ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਸਾਰੇ ਚਾਰ ਯੂਨਿਟ ਚੱਲ ਰਹੇ ਹਨ ਅਤੇ 812 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਰੋਪੜ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚੱਲ ਰਹੇ ਹਨ ਅਤੇ ਇੱਕ ਯੂਨਿਟ ਬੰਦ ਪਿਆ ਹੈ। ਇੱਥੋਂ ਸਿਰਫ਼ 356 ਮੈਗਾਵਾਟ ਹੀ ਬਿਜਲੀ ਉਤਪਾਦਨ ਪੈਦਾ ਹੋ ਰਿਹਾ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਪੂਰੀ ਤਰ੍ਹਾਂ ਭਖੇ ਹੋਏ ਹਨ। ਪਾਵਰਕੌਮ ਵੱਲੋਂ ਕੇਂਦਰੀ ਪੂਲ ਵਿੱਚੋਂ ਜ਼ਿਆਦਾ ਬਿਜਲੀ ਹਾਸਲ ਕੀਤੀ ਜਾ ਰਹੀ ਹੈ। Rajpura Thermal Plant

ਇਹ ਵੀ ਪੜ੍ਹੋ : PRTC Strike: ਪਨਬੱਸ-ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ 22 ਤੋਂ ਚੱਕਾ ਜਾਮ ਦਾ ਐਲਾਨ

ਹਾਈਡ੍ਰਲ ਪ੍ਰਾਜੈਕਟਾਂ ਤੋਂ ਵੀ ਹੋ ਰਿਹੈ ਉਤਪਾਦਨ ਘੱਟ | Rajpura Thermal Plant

ਪਾਵਰਕੌਮ ਦੇ ਹਾਈਡਲ ਪ੍ਰਾਜੈਕਟ ਵੀ ਪੂਰਾ ਬਿਜਲੀ ਉਤਪਾਦਨ ਨਹੀਂ ਕਰ ਰਹੇ। ਹਾਈਡ੍ਰਲ ਪ੍ਰਾਜੈਕਟਾਂ ਤੋਂ 675 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ਦੇ ਚਾਰ ਯੂਨਿਟਾਂ ਵਿੱਚੋਂ ਦੋ ਯੂਨਿਟ ਬੰਦ ਪਏ ਹਨ।

ਵਿਜੀਲੈਂਸ ਜਾਂਚ ਤੋਂ ਪਹਿਲਾਂ ‘ਚੋਰ ਲੈ ਗਏ ਫਾਈਲ’, ਰਾਜਪੁਰਾ ਥਰਮਲ ਪਲਾਂਟ ਦੀ ਫਾਈਲ ਹੋਈ ‘ਗੁੰਮ’
ਪਾਵਰਕੌਮ ਲੱਭ ਰਿਹੈ ਫਾਈਲ, ਵਿਜੀਲੈਂਸ ਜਾਂਚ ਚੱਲਣ ਕਰਕੇ ਪਈਆਂ ਭਾਜੜਾਂ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪ੍ਰਾਈਵੇਟ ਰਾਜਪੁਰਾ ਥਰਮਲ ਪਲਾਂਟ (Rajpura thermal plant) ਦੀ ਚੱਲ ਰਹੀ ਵਿਜੀਲੈਂਸ ਜਾਂਚ ਦੌਰਾਨ ਹੀ ਪਾਵਰਕੌਮ ਦੇ ਦਫ਼ਤਰ ਵਿੱਚੋਂ ਇੱਕ ਫਾਈਲ ਹੀ ਗਾਇਬ ਹੋ ਗਈ ਹੈ। ਇਹ ਫਾਈਲ ਗੁੰਮ ਹੋਈ ਹੈ ਜਾਂ ਫਿਰ ਕੋਈ ਇਸ ਨੂੰ ਚੋਰ ਲੈ ਗਏ ਹਨ, ਇਸ ਸਬੰਧੀ ਪਾਵਰਕੌਮ ਦੇ ਅਧਿਕਾਰੀ ਜਾਂਚ ਵਿੱਚ ਲੱਗੇ ਹੋਏ ਹਨ।

ਇਸ ਪੂਰੇ ਮਾਮਲੇ ਵਿੱਚ ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਥਾਂ ’ਤੇ ਵਿਭਾਗ ਵੱਲੋਂ ਆਪਣੇ ਦਫ਼ਤਰ ਵਿੱਚ ਹੀ ਫਾਈਲ ਨੂੰ ਲੱਭਿਆ ਜਾ ਰਿਹਾ ਹੈ ਫਾਈਲ ਨਾ ਮਿਲਣ ਕਰਕੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਹਾਲਾਂਕਿ ਇੱਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਫਾਈਲ ਨਾਲ ਵਿਜੀਲੈਂਸ ਜਾਂਚ ਵਿੱਚ ਕੋਈ ਜ਼ਿਆਦਾ ਅਸਰ ਨਹੀਂ ਪੈਣਾ ਹੈ ਪਰ ਉਹ ਇਹ ਵੀ ਮੰਨ ਰਹੇ ਹਨ ਕਿ ਰਾਜਪੁਰਾ ਪਾਵਰ ਪ੍ਰੋਜੈਕਟ ਦੀ ਬਿਡਿੰਗ ਦੀ ਪਹਿਲੀ ਫਾਈਲ ਹੋਣ ਕਰਕੇ ਇਹ ਰਿਕਾਰਡ ਦਾ ਅਹਿਮ ਹਿੱਸਾ ਵੀ ਹੈ।

ਕੋਈ ਵੀ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ, ਸਾਰਿਆਂ ਨੇ ਵੱਟੀ ਚੁੱਪ | Rajpura thermal plant

ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਏ ਪ੍ਰਾਈਵੇਟ ਬਿਜਲੀ ਸਮਝੌਤਿਆਂ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ। ਇਹ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਅਤੇ ਵਿਜੀਲੈਂਸ ਵਿਭਾਗ ਵੱਲੋਂ ਹਰ ਬਿਜਲੀ ਸਮਝੌਤੇ ਦੀ ਸ਼ੁਰੂਆਤ ਤੋਂ ਲੈ ਕੇ ਪ੍ਰੋਜੈਕਟ ਦੀ ਹੁਣ ਤੱਕ ਦੀ ਫਾਈਲ ਰਿਪੋਰਟ ਪਾਵਰਕੌਮ ਤੋਂ ਮੰਗੀ ਹੋਈ ਹੈ।

ਪਾਵਰਕੌਮ ਵੱਲੋਂ ਇਨ੍ਹਾਂ ਸਾਰੇ ਪ੍ਰਾਈਵੇਟ ਥਰਮਲ ਪਲਾਂਟ ਦੀਆਂ ਸਾਰੀਆਂ ਫਾਈਲਾਂ ਨੂੰ ਵਿਜੀਲੈਂਸ ਨੂੰ ਸੌਂਪਿਆ ਵੀ ਜਾ ਰਿਹਾ ਹੈ ਪਰ ਇਸ ਦੌਰਾਨ ਹੀ ਰਾਜਪੁਰਾ ਥਰਮਲ ਪਲਾਂਟ ਲਈ 28 ਮਈ 2008 ਤੋਂ 24 ਜੁਲਾਈ 2008 ਤੱਕ ਕੀਤੀ ਗਈ ਪਹਿਲੀ ਬਿਡਿੰਗ ਦੀ ਫਾਈਲ ਨੰਬਰ ਡੀਟੀਪੀ 57 ਦਾ ਭਾਗ 3 ਦਫ਼ਤਰੀ ਰਿਕਾਰਡ ਵਿੱਚੋਂ ਹੀ ਗਾਇਬ ਚੱਲ ਰਿਹਾ ਹੈ।

Indigo Airlines : ਯਾਤਰੀ ਦੇਣ ਧਿਆਨ, 12 ਘੰਟੇ ਲੇਟ ਇਹ ਉਡਾਣ

ਪਾਵਰਕੌਮ ਵੱਲੋਂ ਇਸ ਫਾਈਲ ਨੂੰ ਲੱਭਣ ਲਈ ਆਪਣੇ ਵਿਭਾਗ ਦੇ ਹਰ ਦਫ਼ਤਰ ਨੂੰ ਸੂਚਨਾ ਭੇਜੀ ਹੈ ਕਿ ਜੇਕਰ ਉਨ੍ਹਾਂ ਦੇ ਦਫ਼ਤਰ ਵਿੱਚ ਗਲਤੀ ਨਾਲ ਇਹ ਫਾਈਲ ਚਲੀ ਗਈ ਹੈ ਤਾਂ ਤੁਰੰਤ ਇਸ ਨੂੰ ਵਾਪਸ ਭੇਜਿਆ ਜਾਵੇ। ਵਿਭਾਗ ਸ਼ੁਰੂਆਤੀ ਦੌਰ ਵਿੱਚ ਆਪਣੇ ਹੀ ਦਫ਼ਤਰਾਂ ਵਿੱਚ ਫਾਈਲ ਨੂੰ ਲੱਭਣ ਲੱਗਿਆ ਹੋਇਆ ਹੈ ਅਤੇ ਜੇਕਰ ਅਗਲੇ ਇੱਕ-ਦੋ ਦਿਨਾਂ ਵਿੱਚ ਫਾਈਲ ਦਾ ਪਤਾ ਨਾ ਲੱਗਾ ਤਾਂ ਇਸ ਦੀ ਪੁਲਿਸ ਨੂੰ ਚੋਰੀ ਦੀ ਸ਼ਿਕਾਇਤ ਵੀ ਦਰਜ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਗੁੰਮ ਹੋਈ ਫਾਈਲ ਨਾਲ ਵਿਜੀਲੈਂਸ ਜਾਂਚ ਵਿੱਚ ਪਵੇਗਾ ਅਸਰ

ਵਿਜੀਲੈਂਸ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਲਈ ਕੀਤੀ ਜਾ ਰਹੀ ਜਾਂਚ ਵਿੱਚ ਇਸ ਫਾਈਲ ਦੇ ਗੁੰਮ ਹੋਣ ਕਰਕੇ ਕਾਫ਼ੀ ਜ਼ਿਆਦਾ ਅਸਰ ਪਵੇਗਾ, ਕਿਉਂਕਿ ਪ੍ਰੋਜੈਕਟ ਦੇ ਪਹਿਲੀ ਬਿਡਿੰਗ ਤੋਂ ਹੀ ਵਿਜੀਲੈਂਸ ਨੂੰ ਜਾਂਚ ਸ਼ੁਰੂ ਕਰਨੀ ਹੈ। ਰਾਜਪੁਰਾ ਥਰਮਲ ਪਲਾਂਟ ਦੀ ਪਹਿਲੀ ਬਿਡਿੰਗ ਦੀ ਹੀ ਫਾਈਲ ਗੁੰਮ ਹੋਣ ਕਰਕੇ ਜਾਂਚ ਵਿੱਚ ਦੇਰੀ ਵੀ ਸੰਭਵ ਮੰਨੀ ਜਾ ਰਹੀ ਹੈ।

ਵਿਜੀਲੈਂਸ ਦੀ ਜਾਂਚ ਸ਼ੁਰੂ ਹੁੰਦੈ ਹੀ ਗੁੰਮ ਹੋ ਰਹੀਆਂ ਹਨ ਫਾਈਲਾਂ

ਵਿਜੀਲੈਂਸ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਦਫ਼ਤਰੀ ਰਿਕਾਰਡ ਵਿੱਚੋਂ ਫਾਈਲ ਗੁੰਮ ਹੋਣ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਵਿਭਾਗਾਂ ਵਿੱਚ ਜਾਂਚ ਸ਼ੁਰੂ ਹੋਣ ਦੇ ਨਾਲ ਹੀ ਫਾਈਲਾਂ ਗੁੰਮ ਹੁੰਦੀ ਆਈਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੀ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਿੱਚ ਇੱਕ ਜਾਂਚ ਦੌਰਾਨ ਫਾਈਲਾਂ ਗੁੰਮ ਹੋ ਗਈਆਂ ਸਨ, ਜਿਸ ਸਬੰਧੀ ਪੁਲਿਸ ਤੱਕ ਸ਼ਿਕਾਇਤ ਪੁੱਜ ਗਈ ਸੀ। ਹੁਣ ਤੱਕ ਉਨ੍ਹਾਂ ਨੂੰ ਫਾਈਲਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਉਹ ਵਿਭਾਗ ਨੂੰ ਮਿਲ ਵੀ ਗਈਆਂ ਹਨ ਜਾਂ ਫਿਰ ਹੁਣ ਤੱਕ ਗੁੰਮ ਹੀ ਹਨ।

IMD Alert : ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਜ਼ਰੂਰ ਪੜ੍ਹ ਲਵੋ….

ਪੰਜਾਬ ਅੰਦਰ ਬਿਜਲੀ ਦੀ ਮੰਗ ਪੰਦਰ੍ਹਾਂ ਹਜ਼ਾਰ ਮੈਗਾਵਾਟ ਨੇੜੇ ਪੁੱਜੀ
ਪਾਵਰਕੌਮ ਦਾ ਦਾਅਵਾ, ਬਿਨਾਂ ਕਿਸੇ ਕੱਟਾਂ ਤੋਂ ਕੀਤੀ ਜਾ ਰਹੀ ਬਿਜਲੀ ਦੀ ਮੰਗ ਪੂਰੀ | Electricity In Punjab

ਪੂਰੇ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਲੱਗੀ 8 ਘੰਟੇ ਬਿਜਲੀ ਸਪਲਾਈ

ਝੋਨੇ ਦਾ ਚੌਥਾ ਗੇੜ ਸ਼ੁਰੂ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਝੋਨੇ ਦਾ ਚੌਥਾ ਅਤੇ ਆਖਰੀ ਗੇੜ ਸ਼ੁਰੂ ਹੋਣ ਤੋਂ ਬਾਅਦ ਸੂਬੇ ਅੰਦਰ ਅੱਜ ਬਿਜਲੀ (Electricity In Punjab) ਦੀ ਮੰਗ 15 ਹਜਾਰ ਮੈਗਾਵਾਟ ਨੇੜੇ ਪੁੱਜ ਗਈ ਹੈ। ਪਿਛਲੇ ਸਾਲਾਂ ਨਾਲੋਂ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਹੋ ਰਿਹਾ ਹੈ। ਪਾਵਰਕੌਮ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਟਿਊਬਵੈੱਲਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਪੰਜਾਬ ਭਰ ’ਚ ਦਿੱਤੀ ਜਾਣ ਲੱਗੀ ਹੈ।

ਜਾਣਕਾਰੀ ਅਨੁਸਾਰ ਸੂਬੇ ਅੰਦਰ ਝੋਨੇ ਦਾ ਚੌਥਾ ਅਤੇ ਆਖਰੀ ਗੇੜ ਸ਼ੁਰੂ ਹੋਣ ਤੋਂ ਬਾਅਦ ਅੱਜ ਸਭ ਤੋਂ ਵੱਧ ਬਿਜਲੀ ਦੀ ਮੰਗ ਰਹੀ। ਅੱਜ ਦੁਪਹਿਰ ਮੌਕੇ ਬਿਜਲੀ ਦੀ ਮੰਗ 14960 ਮੈਗਾਵਾਟ ਤੇ ਪੁੱਜ ਗਈ। ਸੂਬੇ ਅੰਦਰ ਝੋਨੇ ਦਾ ਤੀਜਾ ਅਤੇ ਚੌਥਾ ਗੇੜ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ ਲਗਭਗ ਤਿੰਨ ਹਜਾਰ ਮੈਗਾਵਾਟ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਅਗਲੇ ਦਿਨਾਂ ਵਿੱਚ ਬਿਜਲੀ ਦੀ ਮੰਗ ਵਿੱਚ ਹੋਰ ਇਜਾਫ਼ਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਚਾਰ ਦਿਨ ਪਹਿਲਾ ਸੂਬੇ ਅੰਦਰ ਬਿਜਲੀ ਦੀ ਮੰਗ 12 ਹਜਾਰ ਮੈਗਾਵਾਟ ਤੇ ਨੇੜੇ ਸੀ। ਸੂਬੇ ਅੰਦਰ 14 ਲੱਖ ਦੇ ਕਰੀਬ ਟਿਊਬਵੈੱਲ ਚੱਲਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ : ਸਾਰੇ ਨਾਗਰਿਕਾਂ ਲਈ ਸਾਂਝਾ ਕਾਨੂੰਨ

ਪਾਵਰਕੌਮ ਦੇ ਮੌਜੂਦਾ ਸਮੇਂ 15 ਯੂਨਿਟਾਂ ਚੋਂ 13 ਯੂਨਿਟ ਚਾਲੂ ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਦਾ ਯੂਨਿਟ ਬੰਦ ਹੈ ਜਦਕਿ ਪਿਛਲੇ ਸਾਲ ਈਐਸਪੀ ਡਿੱਗਣ ਕਰਕੇ ਲਹਿਰਾ ਮਹੁੱਬਤ ਥਰਮਲ ਪਲਾਂਟ ਦਾ ਯੂਨਿਟ ਵੀ ਚੱਲ ਨਹੀਂ ਸਕਿਆ। ਸਰਕਾਰੀ ਥਮਰਲ ਪਲਾਂਟ ਰੋਪੜ ਦੇ ਚਾਰੇ ਯੂਨਿਟਾਂ ਵੱਲੋਂ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਅਤੇ ਇੱਥੋਂ 742 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਸਰਕਾਰੀ ਥਰਮਲ ਲਹਿਰਾ ਮੁਹੱਬਤ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ ਅਤੇ ਇੱਥੋਂ 656 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪ੍ਰਾਈਵੇਟ ਥਰਮਲ ਤਲਵੰਡੀ ਸਾਬੋਂ ਅਤੇ ਰਾਜਪੁਰਾ ਪੂਰੇ ਸਮਰੱਥਾਂ ਤੇ ਭਖੇ ਹੋਏ ਹਨ। ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਤਿੰਨੋਂ ਯੂਨਿਟਾਂ ਵੱਲੋਂ 1824 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ।

ਜਦਕਿ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 1347 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਨੰਬਰ ਯੂਨਿਟ ਕੋਲੇ ਦੀ ਕਮੀ ਕਾਰਨ ਬੰਦ ਪਿਆ ਹੈ ਜਦਕਿ 2 ਨੰਬਰ ਯੂਨਿਟ ਵੱਲੋਂ 255 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਸਰਕਾਰੀ ਥਰਮਲ ਪਲਾਂਟਾਂ ਵੱਲੋਂ 1310 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਜਦਕਿ ਪ੍ਰਾਈਵੇਟ ਥਰਮਲ ਪਲਾਂਟਾਂ ਵੱਲੋਂ 3427 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪਾਵਰਕੌਮ ਵੱਲੋਂ ਹਾਈਡ੍ਰਲ ਪ੍ਰੋਜੈਕਟਾਂ ਤੋਂ 936 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੰਗ ਨੂੰ ਪੂਰੀ ਕਰਦਿਆ ਕਿਸੇ ਵੀ ਉਪਭੋਗਤਾਵਾਂ ਤੇ ਕਿਸੇ ਪ੍ਰਕਾਰ ਦਾ ਕੱਟ ਨਹੀਂ ਲਗਾਇਆ ਗਿਆ।