Abohar - Sach Kahoon Punjabi
ਲਗਜ਼ਰੀ ਹੋਟਲਾਂ ਦਾ ਮੁਕਾਬਲਾ ਕਰਨ ਵਾਲੀਆਂ ਇਮਾਰਤਾਂ ਅਤੇ ਵਿਸ਼ਵ ਪੱਧਰੀ ਸਹੂਲਤਾਂ –
Punjab Government News: ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਨੇ ਰਾਜ ਦੇ ਪੇਂਡੂ ਖੇਤਰਾਂ ਵਿੱਚ 275 ਅਤਿ-ਆਧੁਨਿਕ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਹਨ, ਜਦੋਂਕਿ 58 ਹੋਰ ‘ਤੇ ਕੰਮ ਚੱਲ ਰਿਹਾ ਹੈ। ਅਬੋਹਰ ਵਿੱਚ ਡਾ. ਭੀਮ ਰਾਓ ਅੰਬੇਡਕਰ ਪਬਲਿਕ ਲਾਇਬ੍ਰੇਰੀ (ਆਭਾ ਲਾਇਬ੍ਰੇਰੀ) ਇਸ ਲੜੀ ਵਿੱਚ ਇੱਕ ਸ਼ਾਨਦਾਰ ਵਾਧਾ ਹੈ, ਜਿਸਦੀ ਸ਼ਾਨ ਲੋਕਾਂ ਨੂੰ ਇਸਦੀ ਤੁਲਨਾ ਪੰਜ-ਸਿਤਾਰਾ ਹੋਟਲ ਨਾਲ ਕਰਨ ਲਈ ਆਕਰਸ਼ਿਤ ਕਰਦੀ ਹੈ। ਇਹ ਸਿਰਫ਼ ਇੱਕ ਲਾਇਬ੍ਰੇਰੀ ਨਹੀਂ ਹੈ ਬਲਕਿ ਮਾਨ ਸਰਕਾਰ ਦੇ ਨੌਜਵਾਨਾਂ ਪ੍ਰਤੀ ਦ੍ਰਿਸ਼ਟੀਕੋਣ ਅਤੇ ਵਚਨਬੱਧਤਾ ਦਾ ਜਿਉਂਦਾ ਜਾਗਦਾ ਸਬੂਤ ਹੈ। ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਵੀਡੀਓਜ਼ ਨੂੰ ਦੇਖ ਕੇ ਲੋਕ ਹੈਰਾਨੀ ਪ੍ਰਗਟ ਕਰ ਰਹੇ ਹਨ ਕਿ ਇਹ ਕੋਈ ਲਗਜ਼ਰੀ ਹੋਟਲ ਨਹੀਂ ਸਗੋਂ ਆਮ ਵਿਦਿਆਰਥੀਆਂ ਲਈ ਬਣਾਈ ਗਈ ਸਰਕਾਰੀ ਲਾਇਬ੍ਰੇਰੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਗਿਆਨ ਕ੍ਰਾਂਤੀ ਮੁਹਿੰਮ
15 ਅਗਸਤ, 2024 ਨੂੰ ਮੁੱਖ ਮੰਤਰੀ ਨੇ ਖੰਨਾ ਦੇ ਈਸੜੂ ਪਿੰਡ ਤੋਂ ਪੇਂਡੂ ਲਾਇਬ੍ਰੇਰੀ ਯੋਜਨਾ ਦੀ ਸ਼ੁਰੂਆਤ ਕੀਤੀ। ਉਦੋਂ ਤੋਂ ਇਹ ਯੋਜਨਾ ਪੰਜਾਬ ਭਰ ਵਿੱਚ ਇੱਕ ਚੁੱਪ ਕ੍ਰਾਂਤੀ ਬਣ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਚਾਰ ਲਾਇਬ੍ਰੇਰੀਆਂ ਪਹਿਲਾਂ ਹੀ ਚਾਲੂ ਹੋ ਚੁੱਕੀਆਂ ਹਨ, ਬਠਿੰਡਾ ਵਿੱਚ 29, ਫਤਿਹਗੜ੍ਹ ਸਾਹਿਬ ਵਿੱਚ 10, ਫਾਜ਼ਿਲਕਾ ਵਿੱਚ 21, ਲੁਧਿਆਣਾ ਵਿੱਚ 15 ਅਤੇ ਪਟਿਆਲਾ ਵਿੱਚ 18। ਹਰੇਕ ਲਾਇਬ੍ਰੇਰੀ ਲਗਭਗ 30 ਤੋਂ 35 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ, ਜਦੋਂ ਕਿ ਜ਼ਿਲ੍ਹਾ ਪੱਧਰੀ ਲਾਇਬ੍ਰੇਰੀਆਂ ‘ਤੇ 1 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆ ਰਹੀ ਹੈ। ਇਹ ਨਿਵੇਸ਼ ਦਰਸਾਉਂਦਾ ਹੈ ਕਿ ਮਾਨ ਸਰਕਾਰ ਸਿੱਖਿਆ ਅਤੇ ਯੁਵਾ ਵਿਕਾਸ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੀ ਹੈ।
ਇਹ ਵੀ ਪੜ੍ਹੋ: National Lok Adalat: ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਮਲੇਰਕੋਟਲਾ ’ਚ 870 ਕੇਸਾਂ ਦਾ ਨਿਪਟਾਰਾ
ਅਬੋਹਰ ਵਿੱਚ ਆਭਾ ਲਾਇਬ੍ਰੇਰੀ ਦੇ ਸੰਬੰਧ ਵਿੱਚ, ਇਸਦੀ ਆਰਕੀਟੈਕਚਰ ਅਤੇ ਡਿਜ਼ਾਈਨ ਕਿਸੇ ਵੀ ਆਧੁਨਿਕ ਕਾਰਪੋਰੇਟ ਦਫਤਰ ਜਾਂ ਲਗਜ਼ਰੀ ਹੋਟਲ ਦਾ ਮੁਕਾਬਲਾ ਕਰਦਾ ਹੈ। ਇਹਨਾਂ ਲਾਇਬ੍ਰੇਰੀਆਂ ਵਿੱਚ ਵਾਈ-ਫਾਈ ਕਨੈਕਟੀਵਿਟੀ, ਸੂਰਜੀ ਊਰਜਾ, ਡਿਜੀਟਲ-ਐਨਾਲਾਗ ਅਤੇ ਹੋਰ ਉੱਚ-ਅੰਤ ਦੀਆਂ ਸਹੂਲਤਾਂ ਹਨ। ਹਰੇਕ ਲਾਇਬ੍ਰੇਰੀ ਏਅਰ-ਕੰਡੀਸ਼ਨਡ ਰੀਡਿੰਗ ਰੂਮ, ਆਰਓ ਵਾਟਰ ਸਪਲਾਈ, ਸੀਸੀਟੀਵੀ ਨਿਗਰਾਨੀ, ਕੰਪਿਊਟਰ ਸੈਕਸ਼ਨ ਅਤੇ ਇਨਵਰਟਰਾਂ ਨਾਲ ਲੈਸ ਹੈ। ਇਹਨਾਂ ਲਾਇਬ੍ਰੇਰੀਆਂ ਵਿੱਚ ਸਮਕਾਲੀ ਸਾਹਿਤ ਅਤੇ ਪਾਠਕ੍ਰਮ ਦੀਆਂ ਕਿਤਾਬਾਂ ਦਾ ਭਰਪੂਰ ਸੰਗ੍ਰਹਿ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਯੂਪੀਐਸਸੀ, ਐਸਐਸਸੀ, ਬੈਂਕਿੰਗ, ਰੇਲਵੇ ਅਤੇ ਹੋਰ ਪ੍ਰੀਖਿਆਵਾਂ ਨਾਲ ਸਬੰਧਤ ਹਜ਼ਾਰਾਂ ਕਿਤਾਬਾਂ ਉਪਲਬਧ ਹਨ। ਕੁਝ ਲਾਇਬ੍ਰੇਰੀਆਂ ਵਿੱਚ 65,000 ਤੋਂ ਵੱਧ ਕਿਤਾਬਾਂ ਹਨ ਅਤੇ ਨਿਯਮਿਤ ਤੌਰ ‘ਤੇ ਨਵੀਆਂ ਕਿਤਾਬਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ।
ਲਾਇਬ੍ਰੇਰੀਆਂ ਵਿਦਿਆਰਥੀਆਂ ਵਿੱਚ ਨਵੀਂ ਉਮੀਦ ਜਗਾ ਰਹੀਆਂ ਹਨ : ਮਾਨ
ਬਰਨਾਲਾ ਵਿੱਚ ਅੱਠ ਲਾਇਬ੍ਰੇਰੀਆਂ ਦਾ ਉਦਘਾਟਨ ਕਰਦੇ ਹੋਏ, ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਲਾਇਬ੍ਰੇਰੀਆਂ ਵਿਦਿਆਰਥੀਆਂ ਵਿੱਚ ਨਵੀਂ ਉਮੀਦ ਜਗਾ ਰਹੀਆਂ ਹਨ। ਦੂਰ-ਦੁਰਾਡੇ ਪਿੰਡਾਂ ਦੇ ਵਿਦਿਆਰਥੀ ਹੁਣ ਆਪਣੇ ਪਿੰਡਾਂ ਵਿੱਚ ਰਹਿ ਕੇ ਵਿਸ਼ਵਵਿਆਪੀ ਗਿਆਨ ਤੱਕ ਪਹੁੰਚ ਕਰ ਸਕਦੇ ਹਨ। ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਇਹ ਲਾਇਬ੍ਰੇਰੀਆਂ ਨੌਜਵਾਨਾਂ ਦੀ ਕਿਸਮਤ ਬਦਲਣ ਅਤੇ ਵਿਗਿਆਨੀ, ਡਾਕਟਰ ਅਤੇ ਟੈਕਨੀਸ਼ੀਅਨ ਪੈਦਾ ਕਰਨ ਵਿੱਚ ਮੱਦਦ ਕਰਨਗੀਆਂ। ਸੰਗਰੂਰ ਜ਼ਿਲ੍ਹੇ ਵਿੱਚ 12 ਲਾਇਬ੍ਰੇਰੀਆਂ ਦਾ ਉਦਘਾਟਨ ਕਰਦੇ ਹੋਏ, ਮੁੱਖ ਮੰਤਰੀ ਨੇ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਲਾਇਬ੍ਰੇਰੀ ਸਰੋਤਾਂ ਦੀ ਵਰਤੋਂ ਦੇ ਫਾਇਦਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਸਿੱਖਣ ਲਈ ਅਨੁਕੂਲ ਵਾਤਾਵਰਣ ਬਣਾਈ ਰੱਖਣ ਲਈ ਲਾਇਬ੍ਰੇਰੀਆਂ ਦੀ ਸਰਗਰਮੀ ਨਾਲ ਦੇਖਭਾਲ ਕਰਨ ਦੀ ਅਪੀਲ ਕੀਤੀ।
ਇਹ ਲਾਇਬ੍ਰੇਰੀਆਂ ਵਿਲੱਖਣ ਹਨ ਕਿਉਂਕਿ ਇਹ ਹਫ਼ਤੇ ਦੇ ਸੱਤ ਦਿਨ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹੀਆਂ ਰਹਿੰਦੀਆਂ ਹਨ। ਕਈ ਜ਼ਿਲ੍ਹਾ ਪੱਧਰੀ ਲਾਇਬ੍ਰੇਰੀਆਂ ਨੂੰ 24×7 ਸਟੱਡੀ ਰੂਮ ਵੀ ਪ੍ਰਦਾਨ ਕੀਤੇ ਗਏ ਹਨ। ਧੂਰੀ ਵਿੱਚ ਇੱਕ ਲਾਇਬ੍ਰੇਰੀ, ਜੋ ਕਿ ₹1.59 ਕਰੋੜ ਦੀ ਲਾਗਤ ਨਾਲ ਬਣਾਈ ਗਈ ਹੈ, ਇੱਕ ਦੋ ਮੰਜ਼ਿਲਾ ਇਮਾਰਤ ਹੈ ਜਿਸਦਾ ਖੇਤਰਫਲ 3,710 ਵਰਗ ਫੁੱਟ ਹੈ। ਕੁਝ ਲਾਇਬ੍ਰੇਰੀਆਂ ਵਿੱਚ ਛਾਂ, ਕੌਫੀ ਅਤੇ ਸਨੈਕਸ ਪ੍ਰਦਾਨ ਕਰਨ ਵਾਲੀਆਂ ਕੰਟੀਨਾਂ ਵੀ ਹਨ। ਪਾਰਕਿੰਗ ਸਹੂਲਤਾਂ, ਹਰੀਆਂ ਥਾਵਾਂ ਅਤੇ ਆਧੁਨਿਕ ਲੈਂਡਸਕੇਪਿੰਗ ਇਹਨਾਂ ਲਾਇਬ੍ਰੇਰੀਆਂ ਨੂੰ ਸੰਪੂਰਨ ਅਕਾਦਮਿਕ ਕੈਂਪਸਾਂ ਵਿੱਚ ਬਦਲ ਦਿੰਦੀਆਂ ਹਨ। ਔਰਤਾਂ ਲਈ ਵੱਖਰੇ ਸੁਰੱਖਿਅਤ ਅਤੇ ਆਰਾਮਦਾਇਕ ਅਧਿਐਨ ਖੇਤਰ ਬਣਾਏ ਗਏ ਹਨ।
ਲਾਇਬ੍ਰੇਰੀਆਂ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ
ਇਹ ਲਾਇਬ੍ਰੇਰੀਆਂ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਪਹਿਲਾਂ, ਵਿਦਿਆਰਥੀਆਂ ਨੂੰ ਮਹਿੰਗੇ ਲਾਇਬ੍ਰੇਰੀ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਚੰਡੀਗੜ੍ਹ, ਮੋਹਾਲੀ ਜਾਂ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੀ ਯਾਤਰਾ ਕਰਨੀ ਪੈਂਦੀ ਸੀ, ਜਿਸਦੀ ਕੀਮਤ ਹਜ਼ਾਰਾਂ ਰੁਪਏ ਹੁੰਦੀ ਸੀ। ਲੱਡਾ ਪਿੰਡ ਦੇ ਇੱਕ ਵਿਦਿਆਰਥੀ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਲਾਇਬ੍ਰੇਰੀ ਦਾ ਦੌਰਾ ਕਰਦਾ ਹੈ ਅਤੇ ਵਾਤਾਵਰਣ ਨੂੰ ਬਹੁਤ ਸਾਫ਼ ਅਤੇ ਅਧਿਐਨ ਕਰਨ ਲਈ ਅਨੁਕੂਲ ਪਾਉਂਦਾ ਹੈ। UPSC ਪ੍ਰੀਖਿਆ ਦੀ ਤਿਆਰੀ ਕਰ ਰਹੇ ਇੱਕ ਹੋਰ ਵਿਦਿਆਰਥੀ ਦਾ ਕਹਿਣਾ ਹੈ ਕਿ ਇੱਥੇ ਕਿਤਾਬਾਂ ਦਾ ਸੰਗ੍ਰਹਿ ਸ਼ਾਨਦਾਰ ਹੈ। ਅਬੋਹਰ, ਫਾਜ਼ਿਲਕਾ, ਬਠਿੰਡਾ ਅਤੇ ਹੋਰ ਸਰਹੱਦੀ ਜ਼ਿਲ੍ਹਿਆਂ ਦੇ ਵਿਦਿਆਰਥੀ ਵਿਸ਼ੇਸ਼ ਤੌਰ ‘ਤੇ ਲਾਭ ਉਠਾ ਰਹੇ ਹਨ, ਕਿਉਂਕਿ ਇਹਨਾਂ ਖੇਤਰਾਂ ਵਿੱਚ ਪਹਿਲਾਂ ਕਦੇ ਵੀ ਅਜਿਹੀਆਂ ਸਹੂਲਤਾਂ ਨਹੀਂ ਸਨ। Punjab Government News
ਮਾਨ ਸਰਕਾਰ ਨੇ ਨਾ ਸਿਰਫ਼ ਨਵੀਆਂ ਲਾਇਬ੍ਰੇਰੀਆਂ ਬਣਾਈਆਂ ਹਨ ਬਲਕਿ ਪੁਰਾਣੀਆਂ ਲਾਇਬ੍ਰੇਰੀਆਂ ਦਾ ਨਵੀਨੀਕਰਨ ਵੀ ਕੀਤਾ ਹੈ। ਲਗਭਗ ₹1.12 ਕਰੋੜ ਦੀ ਲਾਗਤ ਨਾਲ ਮੁਰੰਮਤ ਕੀਤੀ ਗਈ ਸੰਗਰੂਰ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਹੁਣ 250 ਵਿਦਿਆਰਥੀ ਰਹਿ ਸਕਦੇ ਹਨ। ਧੂਰੀ ਅਤੇ ਅਬੋਹਰ ਵਰਗੇ ਸ਼ਹਿਰਾਂ ਵਿੱਚ ਬਸਤੀਵਾਦੀ ਯੁੱਗ ਦੀਆਂ ਪੁਰਾਣੀਆਂ ਲਾਇਬ੍ਰੇਰੀਆਂ ਦਾ ਵੀ ਆਧੁਨਿਕੀਕਰਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਰਾਜ ਭਰ ਦੀਆਂ ਲਾਇਬ੍ਰੇਰੀਆਂ ਨੂੰ ਇਸ ਮਾਡਲ ‘ਤੇ ਅਪਗ੍ਰੇਡ ਕੀਤਾ ਜਾਵੇਗਾ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਡ ਨੇ ਕਿਹਾ ਕਿ ਇਹ ਪਰਿਵਰਤਨਸ਼ੀਲ ਪਹਿਲਕਦਮੀ ਗਿਆਨ, ਸਿੱਖਿਆ ਅਤੇ ਸਸ਼ਕਤੀਕਰਨ ਰਾਹੀਂ ਪੇਂਡੂ ਭਾਈਚਾਰਿਆਂ ਨੂੰ ਉੱਚਾ ਚੁੱਕਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਪੇਂਡੂ ਖੇਤਰਾਂ ਵਿੱਚ ਕੁੜੀਆਂ ਵੀ ਵੱਡੀ ਗਿਣਤੀ ਵਿੱਚ ਲਾਇਬ੍ਰੇਰੀਆਂ ਦਾ ਲੈ ਰਹੀਆਂ ਹਨ ਲਾਹਾ
ਇਨ੍ਹਾਂ ਲਾਇਬ੍ਰੇਰੀਆਂ ਦਾ ਮਹੱਤਵਪੂਰਨ ਸਮਾਜਿਕ ਅਤੇ ਆਰਥਿਕ ਪ੍ਰਭਾਵ ਵੀ ਹੈ। ਸਿੱਖਿਆ ਪ੍ਰਤੀ ਵਧਦੀ ਜਾਗਰੂਕਤਾ ਨੌਜਵਾਨਾਂ ਵਿੱਚ ਇੱਕ ਨਵੀਂ ਊਰਜਾ ਭਰ ਰਹੀ ਹੈ। ਪਹਿਲੀ ਵਾਰ, ਪੇਂਡੂ ਖੇਤਰਾਂ ਵਿੱਚ ਕੁੜੀਆਂ ਵੀ ਵੱਡੀ ਗਿਣਤੀ ਵਿੱਚ ਲਾਇਬ੍ਰੇਰੀਆਂ ਵਿੱਚ ਜਾ ਰਹੀਆਂ ਹਨ। ਡਾ. ਅੰਬੇਡਕਰ ਦੇ ਨਾਮ ‘ਤੇ ਅਬੋਹਰ ਲਾਇਬ੍ਰੇਰੀ ਦਾ ਨਾਮਕਰਨ ਸਮਾਜਿਕ ਨਿਆਂ ਅਤੇ ਸਮਾਨਤਾ ਦਾ ਸੰਦੇਸ਼ ਵੀ ਦਿੰਦਾ ਹੈ। ਦਲਿਤ, ਪੱਛੜੇ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਹੁਣ ਉਸ ਤੱਕ ਪਹੁੰਚ ਪ੍ਰਾਪਤ ਹੈ ਜੋ ਪਹਿਲਾਂ ਸਿਰਫ਼ ਅਮੀਰਾਂ ਲਈ ਪਹੁੰਚਯੋਗ ਸੀ। ਇਹ ਯੋਜਨਾ ਸੱਚਮੁੱਚ ਸਮਾਵੇਸ਼ੀ ਵਿਕਾਸ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਪੇਂਡੂ ਨੌਜਵਾਨ ਹੁਣ ਸਸ਼ਕਤ ਮਹਿਸੂਸ ਕਰ ਸਕਦੇ ਹਨ।
ਸੂਬੇ ਕੋਲ ਹੁਣ ਵਿਕਾਸ ਪ੍ਰੋਜੈਕਟਾਂ ਲਈ ਕਾਫ਼ੀ ਫੰਡ : ਮੁੱਖ ਮੰਤਰੀ ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਭ੍ਰਿਸ਼ਟਾਚਾਰ ਵਿੱਚ ਡੁੱਬੀਆਂ ਹੋਈਆਂ ਸਨ ਅਤੇ ਮੰਤਰੀਆਂ ਨੇ ਜਨਤਕ ਫੰਡ ਲੁੱਟੇ ਸਨ। ਉਨ੍ਹਾਂ ਕਿਹਾ ਕਿ ਸੂਬੇ ਕੋਲ ਹੁਣ ਵਿਕਾਸ ਪ੍ਰੋਜੈਕਟਾਂ ਲਈ ਕਾਫ਼ੀ ਫੰਡ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜਨਤਕ ਫੰਡ ਜਨਤਾ ਦੇ ਭਲੇ ਲਈ ਖਰਚ ਕੀਤੇ ਜਾਣ। ਲਾਇਬ੍ਰੇਰੀ ਪ੍ਰੋਜੈਕਟ ਇਸਦੀ ਇੱਕ ਸਪੱਸ਼ਟ ਉਦਾਹਰਣ ਹੈ। ਜਲੰਧਰ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ, ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਨਿਵੇਸ਼ ਸੂਬੇ ਦੇ ਅਸਲ ਵਿਕਾਸ ਦੀ ਕੁੰਜੀ ਹੈ। ਉਨ੍ਹਾਂ ਨੇ ਇੱਕ ਨੌਜਵਾਨ ਆਈਪੀਐਸ ਅਧਿਕਾਰੀ ਰੌਬਿਨ ਨੂੰ ਵੀ ਸਟੇਜ ‘ਤੇ ਸੱਦਾ ਦਿੱਤਾ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਸਿੱਖਿਆ ਸਾਰੀਆਂ ਸਮਾਜਿਕ ਬੁਰਾਈਆਂ ਦਾ ਹੱਲ ਹੈ।
ਇਹ ਵੀ ਪੜ੍ਹੋ: National Lok Adalat: ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਮਲੇਰਕੋਟਲਾ ’ਚ 870 ਕੇਸਾਂ ਦਾ ਨਿਪਟਾਰਾ
ਪੰਜਾਬ ਵਿੱਚ ਇਹ ਲਾਇਬ੍ਰੇਰੀ ਕ੍ਰਾਂਤੀ ਦੇਸ਼ ਦੇ ਦੂਜੇ ਰਾਜਾਂ ਲਈ ਇੱਕ ਮਾਡਲ ਵਜੋਂ ਕੰਮ ਕਰ ਸਕਦੀ ਹੈ। ਜਦੋਂ ਸਰਕਾਰਾਂ ਜਨਤਕ ਫੰਡਾਂ ਨੂੰ ਸਹੀ ਥਾਵਾਂ ‘ਤੇ ਨਿਵੇਸ਼ ਕਰਦੀਆਂ ਹਨ, ਤਾਂ ਸਕਾਰਾਤਮਕ ਨਤੀਜੇ ਪ੍ਰਾਪਤ ਹੁੰਦੇ ਹਨ। ਅਬੋਹਰ ਵਿੱਚ ਆਭਾ ਲਾਇਬ੍ਰੇਰੀ ਅਤੇ ਸੂਬੇ ਭਰ ਵਿੱਚ 275 ਤੋਂ ਵੱਧ ਲਾਇਬ੍ਰੇਰੀਆਂ ਸਾਬਤ ਕਰਦੀਆਂ ਹਨ ਕਿ ਪੰਜਾਬ ਸਰਕਾਰ ਨਾ ਸਿਰਫ਼ ਵਾਅਦੇ ਕਰਦੀ ਹੈ ਸਗੋਂ ਉਨ੍ਹਾਂ ਨੂੰ ਪੂਰਾ ਵੀ ਕਰਦੀ ਹੈ। ਆਉਣ ਵਾਲੇ ਸਾਲਾਂ ਵਿੱਚ, ਇਹ ਲਾਇਬ੍ਰੇਰੀਆਂ ਸੈਂਕੜੇ ਸਫਲ ਅਧਿਕਾਰੀ, ਡਾਕਟਰ, ਇੰਜੀਨੀਅਰ ਅਤੇ ਅਧਿਆਪਕ ਪੈਦਾ ਕਰਨਗੀਆਂ ਜੋ ਨਾ ਸਿਰਫ਼ ਆਪਣੇ ਵਿਕਾਸ ਵਿੱਚ, ਸਗੋਂ ਪੰਜਾਬ ਅਤੇ ਦੇਸ਼ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਉਣਗੇ। ਮਾਨ ਸਰਕਾਰ ਦਾ ਇਹ ਨਿਵੇਸ਼ ਸੱਚਮੁੱਚ ਪੰਜਾਬ ਦੇ ਉੱਜਵਲ ਭਵਿੱਖ ਵਿੱਚ ਇੱਕ ਨਿਵੇਸ਼ ਹੈ। Punjab Government News
Welfare Work: ਕਾਂਸੀ ਰਾਮ ਇੰਸਾਂ ਜਾਂਦੇ-ਜਾਂਦੇ ਵੀ ਮਾਨਵਤਾ ਲਈ ਕਰ ਗਏ ਵੱਡਾ ਕੰਮ
ਕਾਂਸੀ ਰਾਮ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ | Welfare Work
ਡੰਗਰਖੇੜਾ ਪਿੰਡ ਦੇ ਤੀਜੇ ਤੇ ਬਲਾਕ ਦੇ ਬਣੇਂ 6ਵੀ ਸਰੀਰਦਾਨੀ
Welfare Work: ਆਜਮਵਾਲਾ/ਅਬੋਹਰ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 168 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਆਜਮਵਾਲਾ ’ਚ 6ਵਾਂ ਸਰੀਰਦਾਨ ਹੋਇਆ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕਾਂਸੀ ਰਾਮ (84) ਪੁੱਤਰ ਗੋਬਿੰਦ ਰਾਮ ਵਾਸੀ ਡੰਗਰਖੇੜਾ ਬਲਾਕ ਆਜਮਵਾਲਾ, ਜ਼ਿਲਾ ਫਾਜ਼ਿਲਕਾ ਜੋ ਬੀਤੀ ਰਾਤ ਆਪਣੀ ਸੁਆਸਾਂ ਰੂਪੀ ਪੂੰਜੀ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਹਨ। ਉਨ੍ਹਾਂ ਵੱਲੋਂ ਜਿਉਂਦੇ ਜੀਅ ਕੀਤੇ ਲਿਖਤੀ ਵਾਅਦੇ ਅਨੁਸਾਰ ਉਨ੍ਹਾਂ ਦਾ ਮ੍ਰਿਤਕ ਸਰੀਰ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਨਾਲ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ 85 ਮੈਂਬਰ ਕ੍ਰਿਸ਼ਨ ਲਾਲ ਜੇਈ ਨੇ ਦੱਸਿਆ ਕਿ ਸਰੀਰਦਾਨੀ ਕਾਂਸੀ ਰਾਮ ਇੰਸਾਂ ਪਿੰਡ ਡੰਗਰਖੇੜਾ ਦੇ ਤੀਸਰੇ ਅਤੇ ਬਲਾਕ ਆਜਮਵਾਲਾ ਦੇ 6ਵੇਂ ਸਰੀਰਦਾਨੀ ਬਣਕੇ ਸਰੀਰਦਾਨੀਆਂ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸਰੀਰਦਾਨੀ ਕਾਂਸੀ ਰਾਮ ਦੇ ਪਰਿਵਾਰ ਵਿਚ ਉਨ੍ਹਾਂ ਦੇ ਬੇਟੇ ਪ੍ਰੀਤਮ ਇੰਸਾਂ ਅਤੇ ਬੇਟੀ ਗੁੱਡੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਾਂਸੀ ਰਾਮ ਇੰਸਾਂ ਨੇ ਆਪਣੇ ਜਿਉਂਦੇ ਜੀਅ ਸਰੀਰਦਾਨ ਦਾ ਫਾਰਮ ਭਰਿਆ ਹੋਇਆ ਸੀ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਯੂਨੀਵਰਸਿਟੀ ਨੇ ਤੁਰਕੀ ਤੇ ਅਜ਼ਰਬਾਈਜਾਨ ਦੀਆਂ ਯੂਨੀਵਰਸਿਟੀਆਂ ਨਾਲ ਸਮਝੌਤੇ ਕੀਤੇ ਰੱਦ
85 ਮੈਂਬਰ ਨੇ ਕਿਹਾ ਇਸ਼ਨਾਨ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਇਕ ਫੁੱਲਾਂ ਨਾਲ ਸ਼ਿੰਗਾਰੀ ਗੱਡੀ ’ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਦੇ ਸੁਰੂ ਵਿਚ ਉਨ੍ਹਾਂ ਦੇ ਪੁੱਤਰ ਪ੍ਰੀਤਮ ਇੰਸਾਂ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ ਗੁੱਡੀ ਦੇਵੀ ਤੇ ਪੋਤਰੀਆਂ ਨੇ ਵੀ ਸਰੀਰਦਾਨੀ ਕਾਂਸੀ ਰਾਮ ਦੀ ਅਰਥੀ ਨੂੰ ਮੋਢਾ ਲਾਇਆ। ਉਨ੍ਹਾਂ ਦੀ ਅੰਤਿਮ ਯਾਤਰਾ ਘਰ ਤੋਂ ਸੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ਵਿੱਚੋਂ ਦੀ ਹੁੰਦੀ ਹੋਈ ਡੰਗਰੇਖੜਾ ਪਿੰਡ ਦੇ ਪ੍ਰਾਇਮਰੀ ਸਕੂਲ ਕੋਲ ਆ ਕੇ ਸਮਾਪਿਤ ਹੋਈ। ਜਿੱਥੋਂ ਸਮੂਹ ਪਰਿਵਾਰ ਨੇ ਭਰੀਆਂ ਅੱਖਾਂ ਨਾਲ ਸਰੀਰਦਾਨੀ ਕਾਂਸੀ ਰਾਮ ਦੇ ਮ੍ਰਿਤਕ ਸਰੀਰ ਨੂੰ ਵੈਂਕਟਸ਼ਵਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ-ਐਨਐਚ-24, ਵੈਂਕਟਾਂਸ਼ਵਰਾ ਨਗਰ ਨੇੜੇ ਰਜਬਪੁਰ ਗਜ਼ਰੌਲਾ, ਜ਼ਿਲ੍ਹਾ ਅਮਰੋਹਾ (ਉਤਰ ਪ੍ਰਦੇਸ਼) ਨੂੰ ਡਾਕਟਰੀ ਖੋਜਾਂ ਲਈ ਦਾਨ ਕੀਤਾ।
ਇਸ ਮੌਕੇ ਮੌਜੂਦ ਪਿੰਡ ਦੀ ਸਰਪੰਚ ਸ਼ਫਾਲੀ ਟਾਕ ਅਤੇ ਪੰਚ ਸ਼ਕੁੰਤਲਾ ਦੇਵੀ ਨੇ ਹਰੀ ਝੰਡੀ ਦੇ ਕੇ ਮ੍ਰਿਤਕ ਸਰੀਰ ਵਾਲੀ ਗੱਡੀ ਨੂੰ ਰਵਾਨਾ ਕੀਤਾ। ਅੰਤਿਮ ਯਾਤਰਾ ਵਿਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਸਮੂਹ ਰਿਸਤੇਦਾਰ, ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਕਾਂਸੀ ਰਾਮ ਇੰਸਾਂ ਅਮਰ ਰਹੇ- ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਕਾਂਸੀ ਰਾਮ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਅਕਾਸ਼ ਨੂੰ ਗੁੂੰਜਣ ਲਾ ਦਿੱਤਾ।
ਮ੍ਰਿਤਕ ਸਰੀਰਾਂ ’ਤੇ ਡਾਕਟਰੀ ਖੋਜਾਂ ਨਾਲ ਲਾਇਲਾਜ ਬਿਮਾਰੀਆਂ ਤੋਂ ਬਚਿਆ ਜਾ ਸਕਦਾ : ਸਰਪੰਚ
ਇਸ ਮੌਕੇ ਪਿੰਡ ਦੀ ਸਰਪੰਚ ਸ਼ਫਾਲੀ ਟਾਕ, ਪੰਚ ਸ਼ੁਕੰਤਲਾ ਦੇਵੀ, ਸੋਹਨ ਲਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਬੋਹਰ ਤੇ ਪਿੰਡ ਦੇ ਹੋਰ ਵੀ ਮੋਹਤਬਾਰਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ਵਿਚ ਸਮਾਜ ਦੇ ਸਾਰੇ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ। ਉਨ੍ਹਾਂ ਪਰਿਵਾਰ ਦੇ ਕਿਸੇ ਵੀ ਜੀਅ ਦੇ ਸਦੀਵੀ ਵਿਛੋੜੇ ਮੌਕੇ ਵੀ ਖਾਸਕਰ ਡੇਰਾ ਪ੍ਰੇਮੀਆਂ ਵੱਲੋਂ ਮਾਨਵਤਾ ਦੀ ਸੇਵਾ ਲਈ ਮ੍ਰਿਤਕ ਦੇਹ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਬਹੁਤ ਹੀ ਉਦਮ ਭਰਿਆ ਕੰਮ ਹੈ, ਕਿਉਂਕਿ ਨਵੇਂ ਬਣਨ ਵਾਲੇ ਡਾਕਟਰ ਜਦੋਂ ਮ੍ਰਿਤਕ ਸਰੀਰਾਂ ’ਤੇ ਖੋਜ ਕਰਦੇ ਹਨ ਤਾਂ ਉਨ੍ਹਾਂ ਨੂੰ ਅੱਜ-ਕੱਲ੍ਹ ਮਨੁੱਖ ਨੂੰ ਘੇਰਨ ਵਾਲੀਆਂ ਲਾ-ਇਲਾਜ ਬਿਮਾਰੀਆਂ ਦਾ ਸਫ਼ਲ ਇਲਾਜ ਲੱਭਣ ਵਿਚ ਕਾਫੀ ਸੌਖ ਹੋ ਜਾਂਦੀ ਹੈ। Welfare Work
ਇਸ ਮੌਕੇ ਪੰਜਾਬ ਦੇ 85 ਮੈਂਬਰਾਂ ਵਿਚ ਜੇਈ ਕ੍ਰਿਸ਼ਨ ਲਾਲ ਇੰਸਾਂ 85 ਮੈਂਬਰ ਤੋਂ ਇਲਾਵਾ ਦਲੀਪ ਇੰਸਾਂ 85 ਪੰਜਾਬ, 85 ਮੈਂਬਰ ਭੈਣਾਂ ਵਿਚ ਨਿਰਮਲਾ ਇੰਸਾਂ, ਰੇਨੂੰ ਇੰਸਾਂ ਆਸ਼ਾ ਇੰਸਾਂ, ਗੁਰਮਖ ਇੰਸਾਂ ਬਲਾਕ ਪ੍ਰੇਮੀ ਸੇਵਕ ਬਲਾਕ ਆਜਮਵਾਲਾ, ਸੱਤਪਾਲ ਇੰਸਾਂ ਪ੍ਰੇਮੀ ਸੇਵਕ ਪਿੰਡ ਡੰਗਰਖੇੜਾ, ਐਡਵੋਕੇਟ ਵਿਵੇਕ ਇੰਸਾਂ, ਪ੍ਰਵੀਨ ਇੰਸਾਂ ਐਮਐਸਜੀ ਆਈ ਟੀ ਵਿੰਗ ਮੈਂਬਰ, ਕ੍ਰਿਸ਼ਨ ਕਾਲੜਾ ਇੰਸਾਂ, ਸ਼ਾਹ ਸਤਿਨਾਮ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਂਬਰ, ਬਲਾਕ ਆਜਮਵਾਲਾ ਦੇ ਪਿੰਡਾਂ ਤੋਂ ਪ੍ਰੇਮੀ ਸੇਵਕ, ਕਮੇਟੀਆਂ ਦੇ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਤੇ ਸਮੂਹ ਸਾਧ-ਸੰਗਤ ਵੱਡੀ ਗਿਣਤੀ ਵਿਚ ਮੌਜੂਦ ਸੀ। Welfare Work
Fire News: ਘਰ ਨੂੰ ਲੱਗੀ ਅਚਾਨਕ ਭਿਆਨਕ ਅੱਗ, ਮੌਕੇ ’ਤੇ ਪਹੁੰਚੀ ਫਾਇਰ ਬਿਗ੍ਰੇਡ
ਫਾਇਰ ਬਿਗਰੇਡ ਨੇ ਪਾਇਆ ਕਾਬੂ, ਕਾਰਨ ਦਾ ਨਹੀਂ ਚੱਲਿਆ ਪਤਾ | Fire News
Fire News: (ਮੇਵਾ ਸਿੰਘ) ਅਬੋਹਰ। ਅਬੋਹਰ ਦੇ ਪਿੰਡ ਸੀਡ ਫਾਰਮ ਵਿੱਚ ਇੱਕ ਘਰ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਘਰ ਦਾ ਕਾਫੀ ਘਰੇਲੂ ਸਮਾਨ ਸੜ ਗਿਆ। ਜਾਣਕਾਰੀ ਅਨੁਸਾਰ ਸੋਨੀਆ ਰਾਣੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੀ ਹੈ। ਅੱਜ ਜਦੋਂ ਉਹ ਅਤੇ ਉਸਦੇ ਬੱਚੇ ਇੱਕ ਗੁਆਂਢੀ ਦੇ ਘਰ ਗਏ ਹੋਏ ਸਨ ਤਾਂ ਦੂਸਰੇ ਗੁਆਂਢੀਆਂ ਨੇ ਉਸਨੂੰ ਦੱਸਿਆ ਕਿ ਉਸਦੇ ਘਰ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਅੱਗ ਬਲ ਰਹੀ ਸੀ।
ਇਹ ਵੀ ਪੜ੍ਹੋ: Punjab Kisan: ਪੰਜਾਬ ਕਿਸਾਨ ਯੂਨੀਅਨ ਵੱਲੋਂ ਸਰਕਾਰ ਦੇ ਜ਼ੁਲਮ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ
ਅੱਗ ਇੰਨੀ ਫੈਲ ਗਈ ਕਿ ਘਰ ’ਚ ਰੱਖੀਆਂ ਦੋ ਖਾਟੀਆਂ, ਨੇੜੇ ਖੜੀ ਇਕ ਮੋਟਰਸਾਈਕਲ ਅਤੇ ਹੋਰ ਘਰੇਲੂ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਪੰਜ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਇਸ ਅੱਗ ਨਾਲ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਗਰੀਬ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
Sarpanch Murder: ਅਬੋਹਰ ’ਚ ਮੌਜ਼ੂਦਾ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ
Sarpanch Murder: (ਮੇਵਾ ਸਿੰਘ) ਅਬੋਹਰ। ਅਬੋਹਰ ਦੇ ਪਿੰਡ ਵਿੱਚ ਨਾਲੇ ਦੇ ਵਿਵਾਦ ਨੂੰ ਲੈ ਕੇ ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਪੰਚਾਇਤ ਦੌਰਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਸਰਪੰਚ ਦੇ ਪਤੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: America News: ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਨੌਜਵਾਨ ਦਵਿੰਦਰ ਸਿੰਘ ਨੇ ਦੱਸੀ ਦਰਦ ਭਰੀ ਕਹਾਣੀ
ਮ੍ਰਿਤਕ ਦੀ ਪਛਾਣ ਮੌਜੂਦਾ ਸਰਪੰਚ ਪੂਨਮ ਦੇ ਪਤੀ ਸ਼ੰਕਰ ਜਾਲਪ ਵਜੋਂ ਹੋਈ ਹੈ। ਝਗੜੇ ਦੌਰਾਨ ਪਿੰਡ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਨੋਜ ਕੁਮਾਰ ਨੇ ਗੁੱਸੇ ਵਿੱਚ ਆ ਕੇ ਸ਼ੰਕਰ ਜਾਲਪ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਸ਼ੰਕਰ ਗੰਭੀਰ ਜ਼ਖਮੀ ਹੋ ਗਿਆ। ਜਲਦੀ ਵਿੱਚ, ਪਰਿਵਾਰ ਉਸਨੂੰ ਇਲਾਜ ਲਈ ਸ਼੍ਰੀਗੰਗਾਨਗਰ ਲੈ ਗਿਆ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਵੱਡੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
Fazilka News: ਅਬੋਹਰ ਤੋਂ ਅਯੋਧਿਆ ਤੱਕ ਦੌੜ ਲਗਾਉਣ ਵਾਲੇ ਮੁਹੱਬਤ ਨੂੰ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਕੀਤਾ ਸਨਮਾਨਿਤ
Fazilka News: (ਰਜਨੀਸ਼ ਰਵੀ) ਫਾਜਿਲਕਾ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿਲਿਆਂ ਵਾਲੀ ਦੇ ਛੇ ਸਾਲਾਂ ਦੇ ਮੁਹੱਬਤ ਨੂੰ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਸਨਮਾਨਿਤ ਕੀਤਾ। ਯੂਕੇਜੀ ਜਮਾਤ ਦਾ ਵਿਦਿਆਰਥੀ ਮੁਹੱਬਤ ਆਪਣੇ ਪਿਤਾ ਰਿੰਕੂ ਦੀ ਦੇਖ-ਰੇਖ ਵਿੱਚ ਪਿਛਲੇ ਦਿਨੀ ਅਬੋਹਰ ਤੋਂ ਦੌੜ ਲਗਾ ਕੇ ਅਯੋਧਿਆ ਤੱਕ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਸੀ।
ਮੁਹੱਬਤ ਨੇ ਇਕ ਦੌੜ ਅਬੋਹਰ ਤੋਂ 14 ਦਸੰਬਰ 2024 ਨੂੰ ਸ਼ੁਰੂ ਕੀਤੀ ਸੀ ਅਤੇ 11 ਜਨਵਰੀ 2025 ਨੂੰ ਉਹ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਅਯੋਧਿਆ ਵਿਖੇ ਪਹੁੰਚਿਆ ਸੀ। ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕਰਦਿਆਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਮੁਹੱਬਤ ਅਤੇ ਉਸਦੇ ਮਾਪਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਨੂੰ ਆਪਣੇ ਇਸ ਹੋਣਹਾਰ ਬੱਚੇ ’ਤੇ ਮਾਣ ਹੈ । ਉਨਾਂ ਨੇ ਕਿਹਾ ਕਿ ਇਹ ਬੱਚਾ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾ ਬਣੇਗਾ, ਜੋ ਛੋਟੀ ਉਮਰ ਵਿੱਚ ਕੁਝ ਵੱਡਾ ਕਰਨ ਲਈ ਅੱਗੇ ਆਉਣਗੇ।
ਇਹ ਵੀ ਪੜ੍ਹੋ: Abhishek Sharma: ਅਭਿਸ਼ੇਕ ਨੇ ਰਚਿਆ ਇਤਿਹਾਸ, ਆਈਸੀਸੀ ਟੀ20 ਰੈਂਕਿੰਗ ’ਚ ਲਾਈ ਲੰਬੀ ਛਾਲ, ਜਾਣੋ ਕਿਹੜੇ ਖਿਡਾਰੀਆਂ ਨੂੰ…
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਬੱਚਾ ਪੂਰੇ ਸਮਾਜ ਲਈ ਪ੍ਰੇਰਨਾ ਸਰੋਤ ਹੈ ਅਤੇ ਸਾਡੇ ਨੌਜਵਾਨਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੱਚੇ ਵਿਸ਼ੇਸ਼ ਹੁਨਰ ਰੱਖਦੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਇਸ ਦੇ ਹੁਨਰ ਨੂੰ ਹੋਰ ਨਿਖਾਰਨ ਵਿੱਚ ਮਾਪਿਆਂ ਨੂੰ ਪੂਰਾ ਸਹਿਯੋਗ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਮਿਤੀ 10 ਫਰਵਰੀ ਨੂੰ ਫਾਜ਼ਿਲਕਾ ਵਿਖੇ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਵਿਚ ਵੀ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਸਦੀ ਪ੍ਰੇਰਕ ਕਹਾਣੀ ਹੋਰਨਾਂ ਲਈ ਸਿੱਖਿਆ ਬਣੇ। ਇਸ ਮੌਕੇ ਐਸਪੀ ਪ੍ਰਦੀਪ ਸਿੰਘ ਸੰਧੂ ਵੀ ਹਾਜ਼ਰ ਸਨ। Fazilka News
Sports News: ਨੈਸ਼ਨਲ ਖੇਡਾਂ ‘ਚ ਅਬੋਹਰ ਦੇ ਵਿਦਿਆਰਥੀਆਂ ਨੇ ਸੋਨ ਤੇ ਕਾਂਸੀ ਤਮਗੇ ਜਿੱਤ ਕੇ ਇਲਾਕੇ ਦਾ ਨਾਂਅ ਚਮਕਾਇਆ
ਖਿਡਾਰੀਆਂ ਦਾ ਅਬੋਹਰ ਪਹੁੰਚਣ ’ਤੇ ਹੋਇਆ ਨਿੱਘਾ ਸਵਾਗਤ | Sports News
Sports News: ਅਬੋਹਰ, (ਮੇਵਾ ਸਿੰਘ)। ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਕਰਵਾਈਆਂ ਗਈਆਂ ਕੌਮੀ ਪੱਧਰ ਦੀਆਂ ਕੁਰਾਸ਼ ਸਕੂਲ ਨੈਸ਼ਨਲ ਖੇਡਾਂ ਵਿੱਚ ਅਬੋਹਰ ਦੇ ਦੋ ਸਕੂਲੀ ਵਿਦਿਆਰਥੀਆਂ ਨੇ ਸੋਨੇ ਅਤੇ ਕਾਂਸੀ ਦੇ ਮਾਡਲ ਜਿੱਤ ਕੇ ਪੰਜਾਬ ਦੇ ਸ਼ਹਿਰ ਅਬੋਹਰ ਦਾ ਨਾਂਅ ਰੌਸ਼ਨ ਕੀਤਾ, ਇਨ੍ਹਾਂ ਵਿਦਿਆਰਥੀਆਂ ਦੇ ਅਬੋਹਰ ਪਹੁੰਚਣ ’ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕਰਨ ਤੋਂ ਬਾਅਦ ਸਨਮਾਨਿਤ ਵੀ ਕੀਤਾ ਗਿਆ।
ਇਹ ਮੁਕਾਬਲਾ 2 ਜਨਵਰੀ ਤੋਂ 6 ਜਨਵਰੀ ਤੱਕ ਹੋਇਆ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਰਾਸ਼ ਕੋਚ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਦੇ 10ਵੀਂ ਜਮਾਤ ਦੇ ਵਿਦਿਆਰਥੀ ਵੀਰ ਕੁਮਾਰ ਪੁੱਤਰ ਵਿਜੇ ਕੁਮਾਰ ਅਤੇ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਦੀਪਿਕਾ ਰਾਣੀ ਪੁੱਤਰੀ ਮਦਨ ਲਾਲ ਨੇ ਅੰਡਰ 17 ਆਰੀਆ ਵਰਗ ਵਿੱਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: Farmers Protest: ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ’ਤੇ ਲੱਗੀ ਪਾਬੰਦੀ
ਵੀਰ ਕੁਮਾਰ ਨੇ 40 ਕਿਲੋ ਭਾਰ ਵਰਗ ਵਿੱਚ ਭਾਗ ਲੈਂਦੇ ਹੋਏ ਸੋਨ ਤਗਮਾ ਅਤੇ ਦੀਪਿਕਾ ਨੇ 48 ਕਿਲੋ ਭਾਰ ਵਰਗ ਵਿੱਚ ਭਾਗ ਲੈਂਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ। ਅੱਜ ਜਦੋਂ ਇਹ ਦੋਵੇਂ ਰੇਲ ਗੱਡੀ ਰਾਹੀਂ ਅਬੋਹਰ ਪੁੱਜੇ ਤਾਂ ਜ਼ਿਲ੍ਹਾ ਕੁਰਾਸ਼ ਦੇ ਅਧਿਕਾਰੀਆਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੇਵਾਮੁਕਤ ਸਾਈ ਜੂਡੋ ਕੋਚ ਰਜਿੰਦਰ ਕੁਮਾਰ ਬਿਸ਼ਨੋਈ, ਸਮਾਜ ਸੇਵਕ ਸੁਧੀਰ ਕੁਮਾਰ ਸੋਨੀ, ਪੰਜਾਬ ਜੂਡੋ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਕੁਲਦੀਪ ਸੋਨੀ, ਇਫਕੋ ਦੇ ਸਾਬਕਾ ਇੰਚਾਰਜ ਜਗਦੀਸ਼ ਖੋਦ, ਪ੍ਰਵੀਨ ਕੁਮਾਰ, ਅਨਿਲ ਸਿਆਗ, ਪ੍ਰਿੰਸ ਕੁਮਾਰੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਰਾਜੇਸ਼. ਸਚਦੇਵਾ, ਸ਼ਿਵਾਲਿਕ ਸਕੂਲ ਦੇ ਮੈਨੇਜਰ ਸ੍ਰੀ ਭਗਵਾਨ ਮਹਾਰ, ਡਾ: ਰਵਿੰਦਰ ਢਾਕਾ, ਤਮੰਨਾ ਰਾਣੀ, ਮਦਨ ਲਾਲ, ਮਾ. ਦਇਆ ਰਾਮ ਅਤੇ ਹੋਰ ਪਤਵੰਤੇ ਹਾਜ਼ਰ ਸਨ।
Abohar Fire Accident: ਪਸ਼ੂਆਂ ਦੇ ਵਾੜੇ ’ਚ ਅਚਾਨਕ ਲੱਗੀ ਅੱਗ, ਅੱਧੀ ਦਰਜਨ ਤੋਂ ਵੱਧ ਪਸ਼ੂਆਂ ਦੀ ਮੌਤ
6 ਬੱਕਰੀਆਂ ਤੇ ਇਕ ਮੱਝ ਦੀ ਮੌਤ , ਵੈਨਟਰੀ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ | Abohar Fire Accident
Abohar Fire Accident: ਅਬੋਹਰ, (ਮੇਵਾ ਸਿੰਘ)। ਤਹਿ: ਅਬੋਹਰ ਦੀ ਢਾਹਣੀ ਕੜਾਕਾ ਸਿੰਘ ‘ਚ ਬੀਤੀ ਰਾਤ ਕਰੀਬ 2 ਵਜੇ ਪਸ਼ੂਆਂ ਦੇ ਨਹੁਰੇ ਵਿਚ ਅਚਾਨਕ ਹੀ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਨਹੁਰੇ ਵਿਚ ਬੱਝੀਆਂ ਬੱਕਰੀਆਂ, ਮੱਝ ਅਤੇ ਇਕ ਕੱਟੀ ਬੁਰੀ ਤਰ੍ਹਾਂ ਜਲ ਗਈਆਂ। ਜਾਣਕਾਰੀ ਅਨੁਸਾਰ ਇਥੋਂ ਦੇ ਸਾਬਕਾ ਪੰਚਾਇਤ ਮੈਂਬਰ ਮੰਗਲ ਸਿੰਘ ਦੇ ਘਰ ਬਣੇ ਪਸ਼ੂਆਂ ਦੇ ਨਹੁਰੇ ਵਿਚ ਬੀਤੀ ਰਾਤ 6 ਬੱਕਰੀਆਂ ਇਕ ਬੱਕਰਾ ਤੇ ਇਕ ਨਵੀਂ ਸੂਈ ਮੱਝ ਤੇ ਛੋਟੀ ਕੱਟੀ ਬੰਨ੍ਹੀਆਂ ਹੋਈਆਂ ਸਨ।
ਮੰਗਲ ਸਿੰਘ ਨੇ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਇਕ ਵਿਆਹ ਸਮਾਗਮ ਵਿਚ ਗਿਆ ਸੀ ਤੇ ਉਹ ਤੇ ਉਸ ਦੀ ਪਤਨੀ ਹੀ ਘਰ ਵਿਚ ਸਨ। ਉਨ੍ਹਾਂ ਨਹੁਰੇ ਵਿਚ ਰੋਸ਼ਨੀ ਵਾਸਤੇ ਇਕ ਬਲਬ ਲਾਇਆ ਹੋਇਆ ਹੈ, ਜਿਸ ਦੀ ਤਾਰ ਪਸ਼ੂਆਂ ਦੇ ਵਾੜੇ ਦੇ ਉਪਰ ਦੀ ਲੰਘਦੀ ਹੈ। ਮੰਗਲ ਸਿੰਘ ਨੇ ਦੱਸਿਆ ਕਿ ਕਰੀਬ ਰਾਤ 2ਕੁ ਵਜੇ ਜਦੋਂ ਉਸ ਨੇ ਪਸ਼ੂਆਂ ਦੇ ਵਾੜੇ ਵਿਚ ਅੱਗ ਲੱਗੀ ਦੇਖੀ ਤਾਂ ਉਸ ਨੇ ਅੱਗ ਨੂੰ ਬਝਾਉਣ ਦੀ ਕੋਸ਼ਿਸ ਕੀਤੀ, ਪਰੰਤੂ ਉਦੋਂ ਤੱਕ ਅੱਗ ਆਪਣਾ ਭਿਆਨਕ ਰੂਪ ਧਾਰ ਚੁੱਕੀ ਸੀ, ਜਿਸ ਕਰਕੇ ਨਹੁਰੇ ਵਿਚਲੇ ਸਾਰੇ ਪਸ਼ੂਆਂ ਦੀ ਅੱਗ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਗਈ।
ਇਹ ਵੀ ਪੜ੍ਹੋ: Murder: ਕਿਰਚ ਮਾਰ ਕੇ ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ
ਪਰੰਤੂ ਛੋਟਾ ਨਵਜਾਤ ਕੱਟੀ ਜੋ ਕਿ ਜਿਉਂਦੀ ਹਾਲਤ ਵਿਚ ਸੀ ਉਸ ਨੂੰ ਅੱਗ ਚੋਂ ਸੁਰੱਖਿਅਤ ਬਾਹਰ ਕੱਢਣ ਸਮੇਂ ਉਸ ਦਾ ਮੂੰਹ ਤੇ ਹੱਥ ਵੀ ਜਲ ਗਏ, ਤੇ ਨਵਜਾਤ ਕੱਟੀ ਵੀ ਬੁਰੀ ਤਰ੍ਹਾਂ ਜਲ ਗਈ,ਤੇ ਉਸ ਨੂੰ ਅਧਜਲੀ ਹਾਲਤ ਵਿਚ ਬਾਹਰ ਕੱਢਿਆ ਗਿਆ। ਉਸ ਨੇ ਦੱਸਿਆ ਕਿ ਛੋਟੇ ਕੱਟੀ ਨੂੰ ਬਾਹਰ ਕੱਢਣ ਸਮੇਂ ਉਸ ਦਾ ਭਰਾ ਵੀ ਬੇਹੋਸ ਹੋ ਗਿਆ, ਜੇਗਰ ਉਸ ਨੂੰ ਉਥੋਂ ਬਾਹਰ ਨਾ ਕੱਢਿਆ ਜਾਂਦਾ ਤਾਂ ਹੋ ਸਕਦਾ ਉਹ ਵੀ ਵਾੜੇ ਵਿਚ ਲੱਗੀ ਅੱਗ ਦੀ ਲਪੇਟ ਵਿਚ ਆ ਕੇ ਮੱਚ ਜਾਂਦਾ।
ਇਧਰ ਇਸ ਅੱਗ ਦੀ ਘਟਨਾ ਦਾ ਪਤਾ ਚੱਲਣ ’ਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਬਬਲੂ, ਸਾਬਕਾ ਪੰਚ ਪ੍ਰੀਤਮ ਸਿੰਘ ਤੇ ਢਾਹਣੀ ਦੇ ਹੋਰ ਲੋਕ ਮੌਕੇ ’ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਇਧਰ ਘਟਨਾਂ ਦੀ ਸੂਚਨਾ ਮਿਲਣ ’ਤੇ ਵੈਨਟਰੀ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਟੀਮ ਵੀ ਬਚਾਅ ਕਾਰਜਾਂ ਲਈ ਮੌਕੇ ’ਤੇ ਪਹੁੰਚੇ ਗਏ ਸਨ। Abohar Fire Accident
World Lifting Championship: ਅਬੋਹਰ ਦੇ ਟੋਨੀ ਸੰਧੂ ਨੇ 3 ਗੋਲਡ ਮੈਡਲ ਜਿੱਤ ਕੇ ਕੀਤਾ ਓਲੰਪਿਕ ਲਈ ਕੁਆਲੀਫਾਈ
World Lifting Championship: (ਮੇਵਾ ਸਿੰਘ) ਅਬੋਹਰ। ਅਮਰੀਕਾ (ਯੂਐੱਸਏ) ਵਿੱਚ ਬੀਤੇ ਦਿਨੀਂ ਹੋਈ ਵਰਲਡ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਅਬੋਹਰ ਦੇ ਪਹਿਲਵਾਨ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਤਿੰਨ ਗੋਲਡ ਮੈਡਲ ਜਿੱਤਕੇ ਆਪਣਾ, ਆਪਣੇ ਮਾਤਾ-ਪਿਤਾ, ਸ਼ਹਿਰ ਅਬੋਹਰ ਸਮੇਤ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਟੋਨੀ ਸੰਧੂ ਦੀ ਸਭ ਤੋਂ ਵੱਡੀ ਉਪਲੱਬਧੀ ਇਹ ਵੀ ਰਹੀ ਕਿ ਉਸ ਨੇ 2025 ਵਿੱਚ ਹੋਣ ਵਾਲੀ ਉਲੰਪਿਕ ਵਾਸਤੇ ਵੀ ਕੁਆਲੀਫਾਈ ਕਰ ਲਿਆ ਹੈ। World Lifting Championship
ਇਹ ਵੀ ਪੜ੍ਹੋ: Indian Railways News: ਰੇਲ ਗੱਡੀ ਇੰਜਣ ਦੀ ਪਾਵਰ ਫੇਲ੍ਹ, ਗੱਡੀ ਲੇਟ ਹੋਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ
ਜਾਣਕਾਰੀ ਦਿੰਦਿਆਂ ਆਈਬੀਐਫ ਏਸ਼ੀਆ ਦੇ ਪ੍ਰਧਾਨ ਪਰਵਿੰਦਰ ਸਿੰਘ ਸੇਲਿਨਾ ਅਤੇ ਟੋਨੀ ਸੰਧੂ ਦੇ ਭਰਾ ਬੰਟੀ ਸੰਧੂ ਨੇ ਦੱਸਿਆ ਕਿ ਸ਼ਹਿਰ ਅਬੋਹਰ ਵਿੱਚ ਬਾਡੀ ਬਿਲਡਰ ਦੇ ਜਨਮ ਦਾਤਾ ਦੇ ਰੂਪ ਵਿੱਚ ਜਾਣੇ ਜਾਂਦੇ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਅਮਰੀਕਾ ਵਿੱਚ ਹੋਈ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 90 ਕਿੱਲੋ ਵਰਗ ਵਿੱਚ ਭਾਗ ਲਿਆ ਅਤੇ ਆਪਣੇ ਵਿਰੋਧੀ ਨੂੰ ਪਛਾੜ ਕੇ ਤਿੰਨ ਗੋਲਡ ਮੈਡਲ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ ਜਨਵਰੀ 2025 ਵਿੱਚ ਟੋਨੀ ਸੰਧੂ ਦੇਸ਼ ਵਾਪਿਸ ਆ ਰਹੇ ਹਨ ਅਤੇ ਉਨ੍ਹਾਂ ਦਾ ਪੂਰਾ ਮਾਨ-ਸਨਮਾਨ ਕੀਤਾ ਜਾਵੇਗਾ। ਬੰਟੀ ਸੰਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਦੇਸ਼-ਵਿਦੇਸ਼ ਵਿੱਚ ਕਈ ਪ੍ਰਤੀਯੋਗਤਾਵਾ ਵਿੱਚ ਹਿੱਸਾ ਲੈ ਕੇ ਅਣਗਿਣਤ ਮੈਡਲ ਜਿੱਤੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਪਹਿਲਵਾਨੀ ਅਤੇ ਬਾਡੀ ਬਿਲਡਰ ਵਾਸਤੇ ਪ੍ਰੇਰਿਤ ਕੀਤਾ ਹੈ।
Welfare: ਗੁਰਦੇਵ ਕੌਰ ਇੰਸਾਂ ਬਣੇ ਬਲਾਕ ਦੇ 14ਵੇਂ ਸਰੀਰਦਾਨੀ
ਗੁਰਦੇਵ ਕੌਰ ਇੰਸਾਂ ਨੇ ਪਿੰਡ ਚੰਨੂੰ ਦੇ ਤੀਸਰੇ, ਪਰਿਵਾਰ ’ਚੋਂ ਦੂਸਰੇ ਤੇ ਬਲਾਕ ਦੇ 14ਵੇਂ ਸਰੀਰਦਾਨੀ ਬਣਨ ਦਾ ਖੱਟਿਆ ਲਾਹਾ
Welfare: ਲੰਬੀ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ’ਤੇ ਚੱਲਦਿਆਂ ਮਾਤਾ ਗੁਰਦੇਵ ਕੌਰ ਇੰਸਾਂ ਧਰਮ ਪਤਨੀ ਸਰੀਰਦਾਨੀ ਬਲਦੇਵ ਸਿੰਘ ਇੰਸਾਂ ਵਾਸੀ ਪਿੰਡ ਚੰਨੂੰ ਬਲਾਕ ਲੰਬੀ ਦੇ ਮ੍ਰਿਤਕ ਸਰੀਰ ਨੂੰ ਸਮੂਹ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਪੰਜਾਬ ਦੇ 85 ਮੈਂਬਰਾਂ ਤੇ ਹੋਰ ਜਿੰਮੇਵਾਰਾਂ ਦੇ ਸਹਿਯੋਗ ਨਾਲ ਅੰਮ੍ਰਿਤਾ ਸਕੂਲ ਆਫ ਮੈਡੀਸ਼ਨ ਸੈਕਟਰ-88 ਫਰੀਦਾਬਾਦ (ਹਰਿਆਣਾ ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰਵਾਇਆ ਗਿਆ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਸਰੀਰਦਾਨੀ ਗੁਰਦੇਵ ਕੌਰ ਇੰਸਾਂ ਪਿੰਡ ਚੰਨੂੰ ਦੇ ਤੀਸਰੇ ਸਰੀਰਦਾਨੀ, ਬਲਾਕ ਲੰਬੀ ਦੇ 14ਵੇਂ, ਜਦੋਂ ਕਿ ਪਿੰਡ ਚੰਨੂੰ ਵਿਚ ਕੁਝ ਸਾਲ ਪਹਿਲਾਂ ਉਨਾਂ ਦੇ ਪਤੀ ਬਲਦੇਵ ਸਿੰਘ ਨੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਸੀ, ਤੇ ਜਿਸ ਕਰਕੇ ਸਰੀਰਦਾਨੀ ਗੁਰਦੇਵ ਕੌਰ ਇੰਸਾਂ ਇਕੋ ਪਰਿਵਾਰ ਵਿਚੋਂ ਦੂਸਰੇ ਸਰੀਰਦਾਨੀ ਬਣ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ, ਤੇ ਬੀਤੀ ਰਾਤ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਇਕ ਫੁੱਲਾਂ ਨਾਲ ਸਜਾਈ ਗੱਡੀ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਕੁੱਲ ਮਾਲਕ ਅੱਗੇ ਅਰਦਾਸ ਕਰਦਿਆਂ ਬੇਨਤੀ ਦਾ ਸਬਦ ਬੋਲਣ ਤੋਂ ਬਾਅਦ ਉਨਾਂ ਦੀ ਅੰਤਿਮ ਯਾਤਰਾ ਘਰ ਤੋਂ ਸੁਰੂ ਹੋਣ ਸਮੇਂ ਉਨਾਂ ਦੀਆਂ ਬੇਟੀਆਂ ਕਰਮਜੀਤ ਕੌਰ, ਸਿੰਦਰਪਾਲ ਕੌਰ ਤੇ ਦੋਹਤਰੇ ਗੁਰਬਾਜ ਸਿੰਘ ਨੇ ਅਰਥੀ ਨੂੰ ਮੋਢਾ ਲਾਇਆ।
ਇਹ ਵੀ ਪੜ੍ਹੋ: Body Donation: ਪ੍ਰਿਥੀਪਾਲ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਦੇ ਆਵੇਗੀ ਕੰਮ
ਅੰਤਿਮ ਯਾਤਰਾ ਪਿੰਡ ਦੀਆਂ ਮੁੱਖ ਗਲੀਆਂ, ਸਟੇਟ ਬੈਂਕ ਆਫ ਇੰਡੀਆ ਅਤੇ ਸ੍ਰੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੋਂ ਹੁੰਦੀ ਹੋਈ ਜੀਟੀ ਰੋਡ ਲੰਬੀ-ਗਿੱਦੜਬਾਹਾ ਤੋਂ ਹੁੰਦੀ ਹੋਈ ਪਿੰਡ ਦੇ ਵਾਟਰਵਰਕਸ ਕੋਲ ਆ ਕੇ ਸਮਾਪਿਤ ਹੋਈ। ਇੱਥੋਂ ਸਮੂਹ ਪਰਿਵਾਰ ਨੇ ਭਿੱਜੀਆਂ ਅੱਖਾਂ ਸਰੀਰਦਾਨੀ ਗੁਰਦੇਵ ਕੌਰ ਇੰਸਾਂ ਨੂੰ ਅੰਤਿਮ ਵਿਦਾਇਗੀ ਦਿੰਦਿਆਂ ਡਾਕਟਰੀ ਖੋਜਾਂ ਲਈ ਰਵਾਨਾ ਕੀਤਾ। ਇਸ ਮੌਕੇ ਅੰਤਿਮ ਯਾਤਰਾ ਵਿਚ ਚੱਲ ਰਹੀ ਸਮੂਹ ਸਾਧ-ਸੰਗਤ, ਜਿੰਮੇਵਾਰ ਸੇਵਾਦਾਰ, ਨਗਰ ਨਿਵਾਸੀ ਤੇ ਰਿਸ਼ਤੇਦਾਰਾਂ ਨੇ ਸਰੀਰਦਾਨੀ ਗੁਰਦੇਵ ਕੌਰ ਇੰਸਾਂ ਅਮਰ ਰਹੇ, ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਗੁਰਦੇਵ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਅਕਾਸ ਗੂੰਜਣ ਲਾ ਦਿੱਤਾ।  Welfare
ਇਸ ਮੌਕੇ ਪੰਜਾਬ ਦੇ 85 ਮੈਂਬਰਾਂ ਵਿਚ ਚਮਕੌਰ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਅਮਨਦੀਪ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਨਿਰਮਲ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਚੰਨੂੰ, ਰਾਜ ਸਿੰਘ ਇੰਸਾਂ ਪ੍ਰੇਮੀ ਸੇਵਕ ਕੱਖਾਂਵਾਲੀ, ਸੱਤਪਾਲ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਮਹਿਣਾ, ਵਿੱਕੀ ਇੰਸਾਂ ਸੇਵਾਦਾਰ ਸੱਚ ਕਹੂੰ ਤੇ ਸੱਚੀ ਸਿੱਖਿਆ ਏਜੰਸੀ ਹੋਲਡਰ, ਗੁਰਲਾਲ ਸਿੰਘ ਹਰੀਆ ਸੇਵਾਦਾਰ, ਪ੍ਰੇਮੀ ਟਹਿਲ ਸਿੰਘ, ਪ੍ਰੇਮੀ ਸੁਖਬੀਰ ਸਿੰਘ, ਸੇਵਾਦਾਰ ਪਰਮਜੀਤ ਸਿੰਘ ਬੀਦੋਵਾਲੀ,ਪ੍ਰੇਮੀ ਮੰਗਾ ਸਿੰਘ ਇੰਸਾਂ, ਪ੍ਰੇਮੀ ਬਲਕਾਰ ਸਿੰਘ ਇੰਸਾਂ ਲਾਲਬਾਈ ਆਦਿ ਸੇਵਾਦਾਰਾਂ ਨੇ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਪਿੰਡਾਂ ਦੇ ਕਮੇਟੀਆਂ ਦੇ 15 ਮੈਂਬਰ, ਪ੍ਰੇਮੀ ਸੇਵਕਾ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ, ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰਾ ਆਦਿ ਮੌਜੂਦ ਸਨ। Welfare
Welfare: ਸਰੀਰਦਾਨੀ ਚੰਦਰਕਾਂਤਾ ਇੰਸਾਂ ਬਣੇ ਪਿੰਡ ਦੇ ਪਹਿਲੇ ਤੇ ਬਲਾਕ ਦੇ ਬਣੇ 6ਵੇਂ ਸਰੀਰਦਾਨੀ
Welfare: (ਮੇਵਾ ਸਿੰਘ) ਖੂਈਆਂ ਸਰਵਰ/ਅਬੋਹਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਖੂਈਆਂ ਸਰਵਰ ਬਲਾਕ ਦੇ ਪਿੰਡ ਸੈਯਦਾਂਵਾਲੀ ਦੇ ਨਿਵਾਸੀ ਡੇਰਾ ਸੱਚਾ ਸ਼ਰਧਾਲੂ ਮਾਤਾ ਚੰਦਰਕਾਂਤਾ ਇੰਸਾਂ (74) ਪਤਨੀ ਤਾਰਾ ਚੰਦ ਦੇ ਮ੍ਰਿਤਕ ਸਰੀਰ ਨੂੰ ਉਸ ਦੇ ਸਮੂਹ ਪਰਿਵਾਰ ਵਿਚ ਬੇਟਿਆਂ ਤੇ ਬੇਟੀਆਂ ਨੇ ਉਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ। ਸੱਚਖੰਡ ਵਾਸੀ ਚੰਦਰਕਾਂਤਾ ਇੰਸਾਂ ਕੁਝ ਸਮੇਂ ਤੋਂ ਬਿਮਾਰ ਸਨ ਤੇ ਬੀਤੀ ਕੱਲ੍ਹ ਉਹ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਗੌਰਤਲਬ ਹੈ ਕਿ ਸਰੀਰਦਾਨੀ ਚੰਦਰਕਾਤਾਂ ਇੰਸਾਂ ਪਿੰਡ ਸੈਯਦਾਂਵਾਲੀ ਦੇ ਪਹਿਲੇ ਤੇ ਬਲਾਕ ਖੂਈਆਂ ਸਰਵਰ ਦੇ 6ਵੇਂ ਸਰੀਰਦਾਨੀ ਬਣ ਗਏ ਹਨ।
ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ | Welfare
ਸੱਚਖੰਡ ਵਾਸੀ ਚੰਦਰਕਾਂਤਾ ਇੰਸਾਂ ਦੀ ਮ੍ਰਿਤਕ ਦੇਹ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਉਨਾਂ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋਣ ਸਮੇਂ ਜਿਥੇ ਉਨਾਂ ਦੇ ਬੇਟੇ ਹਰੀਸ ਕੁਮਾਰ ਇੰਸਾਂ ਆਪਣੀ ਮਾਤਾ ਦੀ ਅਰਥੀ ਨੂੰ ਮੋਢਾ ਲਾਇਆ, ਉਥੇ ਬੇਟੀਆਂ ਮੰਜੂ ਤੇ ਪੂਨਮ ਨੇ ਵੀ ਅਰਥੀ ਨੂੰ ਮੋਢਾ ਲਾਇਆ। ਸਰੀਰਦਾਨੀ ਚੰਦਰਕਾਂਤਾ ਇੰਸਾਂ ਦੀ ਅੰਤਿਮ ਯਾਤਰਾ ਉਨਾਂ ਦੇ ਨਿਵਾਸ ਸਥਾਨ ਤੋਂ ਸੁਰੂ ਹੋ ਕੇ ਸੈਯਦਾਂਵਾਲੀ-ਕਿਲੀਆਂਵਾਲੀ ਲਿੰਕ ਸੜਕ ’ਤੇ ਪਿੰਡ ਦੀਆਂ ਮੁੱਖ ਗਲੀਆਂ ਵਿਚੋਂ ਦੀ ਹੁੰਦੇ ਹੋਏ ਪਿੰਡ ਦੀ ਸੱਥ ਵਿਚ ਆ ਕੇ ਸਮਾਪਤ ਹੋਈ।
ਇਹ ਵੀ ਪੜ੍ਹੋ: Welfare: ਡਿੱਗਿਆ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਵਿਖਾਈ
ਅੰਤਿਮ ਯਾਤਰਾ ਵਿਚ ਸ਼ਾਮਲ ਸਮੂਹ ਸਾਧ-ਸੰਗਤ, ਰਿਸ਼ਤੇਦਾਰ ਤੇ ਪਿੰਡ ਵਾਸੀਆਂ ਵੱਲੋਂ ‘ਸਰੀਰਦਾਨੀ ਚੰਦਰਕਾਂਤਾਂ ਇੰਸਾਂ ਅਮਰ ਰਹੇ-ਅਮਰ ਰਹੇ’ ਅਤੇ ‘ਜਬ ਤੱਕ ਸੂਰਜ ਚਾਂਦ ਰਹੇਗਾ ਸਰੀਰਦਾਨੀ ਚੰਦਰਕਾਤਾਂ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰੇ ਗੱਜਵੀਂ ਅਵਾਜ਼ ਵਿਚ ਲਾਉਂਦਿਆਂ ਅਕਾਸ ਗੁੂੰਜਣ ਲਾ ਦਿੱਤਾ। ਇਸ ਤੋਂ ਬਾਅਦ ਸਮੂਹ ਪਰਿਵਾਰਕ ਮੈਂਬਰ ਬੇਟੇ ਹਰੀਸ ਕੁਮਾਰ, ਬੇਟੀਆਂ ਮੰਜੂ ਤੇ ਪੂਨਮ ਤੋਂ ਇਲਾਵਾ ਰਿਸ਼ਤੇਦਾਰਾਂ ਵਿਚ ਅਸੋਕ ਕੁਮਾਰ 85 ਮੈਂਬਰ ਰਾਜਸਥਾਨ ਤੇ ਸਮੂਹ ਸਾਧ-ਸੰਗਤ ਨੇ ਕੁੱਲ ਮਾਲਕ ਦੇ ਚਰਨਾਂ ਵਿਚ ਅਰਦਾਸ ਕਰਦਿਆਂ ਬੇਨਤੀ ਦਾ ਸ਼ਬਦ ਬੋਲ ਕੇ ਸਰੀਰਦਾਨੀ ਚੰਦਰਕਾਤਾਂ ਦੇ ਮ੍ਰਿਤਕ ਸਰੀਰ ਨੂੰ ਸ੍ਰੀ ਸੰਨਤਾਨਪਾਲ ਸਿੰਘ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਮਿਰਜਾਪੁਰ, ਜਿਲ੍ਹਾ ਸ਼ਾਹਜਹਾਨਪੁਰ, ਉਤਰ ਪ੍ਰਦੇਸ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। Welfare
ਇਸ ਮੌਕੇ ਪੰਜਾਬ ਦੇ 85 ਮੈਂਬਰ ਕ੍ਰਿਸ਼ਨ ਲਾਲ ਜੇਈ, ਅਸ਼ੋਕ ਕੁਮਾਰ 85 ਮੈਂਬਰ (ਰਾਜਸਥਾਨ), ਬਲਾਕ ਪ੍ਰੇਮੀ ਸੇਵਕ ਲਾਭ ਚੰਦ ਇੰਸਾਂ, ਦਇਆ ਰਾਮ ਇੰਸਾਂ ਪ੍ਰੇਮੀ ਸੇਵਕ ਪਿੰਡ ਸੈਯਦਾਂਵਾਲੀ, ਪਿੰਡ ਦੀ ਕਮੇਟੀ ਦੇ 15 ਮੈਂਬਰ, ਬਲਾਕ ਦੇ ਪਿੰਡਾਂ ਤੋਂ ਆਏ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰ ਅਤੇ ਸਮੂਹ ਸਾਧ-ਸੰਗਤ ਦੇ ਨਾਲ-ਨਾਲ ਪਿੰਡ ਦੇ ਮੋਹਤਬਰ ਵੀ ਮੌਜੂਦ ਸਨ।
ਮ੍ਰਿਤਕ ਦੇਹ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਸਮਾਜ ਦੇ ਲਈ ਇਕ ਬਹੁਤ ਹੀ ਵਧੀਆ ਸੰਕੇਤ
ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਨਾ ਪਰਿਵਾਰ ਵੱਲੋਂ ਬਹੁਤ ਹੀ ਵੱਡਾ ਸ਼ਲਾਘਾਯੋਗ ਕਦਮ ਹੈ ਕਿਉਂਕਿ ਨੌਜਵਾਨ ਲੜਕੇ ਤੇ ਲੜਕੀਆਂ ਜੋ ਡਾਕਟਰ ਬਣਨ ਲਈ ਕੋਰਸ ਕਰਦੇ ਹਨ, ਉਹ ਸਮਾਜ ਵਿਚ ਫੈਲੀਆਂ ਹੋਈਆਂ ਲਾ-ਇਲਾਜ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਮ੍ਰਿਤਕ ਸਰੀਰਾਂ ਤੇ ਖੋਜਾਂ ਕਰਦੇ ਹਨ। ਇਸ ਲਈ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਸਮਾਜ ਦੇ ਲਈ ਇਕ ਬਹੁਤ ਹੀ ਵਧੀਆਂ ਸੰਕੇਤ ਮੰਨਿਆ ਜਾ ਸਕਦਾ ਹੈ।
ਮੋਹਤਬਰ ਡਾ: ਬਿਹਾਰੀ ਲਾਲ, ਵਾਸੀ ਸੈਯਦਾਵਾਲੀ, ਜਿਲਾ ਫਾਜਿਲਕਾ।
Fire Accident: ਗੋਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
(ਮੇਵਾ ਸਿੰਘ) ਖੂਈਆਂ ਸਰਵਰ/ਅਬੋਹਰ। Fire Accident:  ਅਬੋਹਰ ਦੇ ਪਿੰਡ ਖੂਈਆਂ ਸਰਵਰ ’ਚ ਬੀਤੀ ਦੇਰ ਰਾਤ ਸ਼ੱਕੀ ਤੌਰ ’ਤੇ ਇੱਕ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਖੂਈਆਂ ਸਰਵਰ ਨਿਵਾਸੀ ਵਿਨੇਸ ਕੁਮਾਰ ਦਾ ਕਬਾੜ ਦਾ ਇੱਕ ਵੱਡਾ ਗੋਦਾਮ ਪਿੰਡ ਵਿੱਚ ਹੀ ਬਣਿਆ ਹੋਇਆ ਹੈ, ਬੀਤੀ ਰਾਤ ਉਹ ਕਿਸੇ ਕੰਮ ਅਬੋਹਰ ਗਿਆ ਹੋਇਆ ਸੀ ਤੇ ਰਾਤ ਦੇ ਕਰੀਬ 11 ਵਜੇ ਉਸ ਨੂੰ ਪਿੰਡ ਤੋਂ ਸੁੂਚਨਾ ਮਿਲੀ ਕਿ ਉਸ ਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ।
ਇਹ ਵੀ ਪੜ੍ਹੋ: Sunam Road Accident: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਹੁਣ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ …
ਸੂਚਨਾ ਮਿਲਦੇ ਸਾਰ ਹੀ ਉਹ ਅਬੋਹਰ ਦੇ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਨੂੰ ਨਾਲ ਲੈ ਕੇ ਆਪਣੇ ਪਿੰਡ ਪਹੁੰਚਿਆ ਤਾਂ ਦੇਖਿਆ ਕਿ ਗੋਦਾਮ ਵਿੱਚ ਕਬਾੜ ਦਾ ਸਮਾਨ ਬੁਰੀ ਤਰ੍ਹਾਂ ਨਾਲ ਸੜ ਰਿਹਾ ਸੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ ਪਰ ਗੋਦਾਮ ਵਿੱਚ ਰੱਦੀ, ਪਲਾਸਟਿਕ ਤੇ ਹੋਰ ਬਲਣਸ਼ੀਲ ਪਦਾਰਥ ਹੋਣ ਕਰਕੇ ਅੱਗ ਭਿਆਨਕ ਰੂਪ ਧਾਰਨ ਕਰ ਗਈ, ਜਿਸ ਕਰਕੇ ਸ਼ਹਿਰ ਤੋਂ ਹੋਰ ਵੀ ਗੱਡੀਆਂ ਅੱਗ ਬੁਝਾਉਣ ਲਈ ਮੰਗਵਾਉਣੀਆਂ ਪਈਆਂ ਅਤੇ ਪਿੰਡ ਦੇ ਲੋਕ ਵੀ ਅੱਗ ਨੂੰ ਬਝਾਉਣ ਲਈ ਸਾਰੀ ਰਾਤ ਜੁਟੇ ਰਹੇ।
ਅੱਗ ਲੱਗਣ ਕਾਰਨ ਉਸ ਦਾ ਕਰੀਬ 17 ਲੱਖ ਰੁਪਏ ਦਾ ਨੁਕਸਾਨ
ਸਵੇਰ ਤੱਕ ਅੱਗ ’ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਜਾ ਸਕਿਆ। ਵਿਨੇਸ ਕੁਮਾਰ ਨੇ ਦੱਸਿਆ ਕਿ ਗੋਦਾਮ ਵਿੱਚ ਅੱਗ ਲੱਗਣ ਕਾਰਨ ਉਸ ਦਾ ਕਰੀਬ 17 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਗੋਦਾਮ ਮਾਲਕ ਵਿਨੇਸ ਕੁਮਾਰ ਪੁੱਤਰ ਖਰੈਤ ਲਾਲ ਅਤੇ ਹੋਰ ਦੁਕਾਨਦਾਰਾਂ ਨੇ ਨਿਗਮ ਕਮਿਸ਼ਨਰ ਅਬੋਹਰ ਨੂੰ ਇੱਕ ਸ਼ਿਕਾਇਤ ਭੇਜਦੇ ਹੋਏ ਕਿਹਾ ਕਿ ਉਸਦੇ ਗੋਦਾਮ ਵਿੱਚ ਅੱਗ ਕਿਸੇ ਸ਼ਰਾਰਤੀ ਅਨਸਰ ਦੁਆਰਾ ਲਾਈ ਗਈ ਹੈ। ਕਿਉਂਕਿ ਆਪਣੇ-ਆਪ ਗੋਦਾਮ ਵਿੱਚ ਅੱਗ ਲੱਗਣ ਦਾ ਸੁਆਲ ਹੀ ਪੈਦਾ ਨਹੀਂ ਹੰਦਾ, ਕਿਉਂਕਿ ਦਿਨ ਦੇ ਸਮੇਂ ਪਿੰਡ ਵਿੱਚ ਕਾਫੀ ਬਾਰਸ਼ ਹੋਈ ਸੀ।
ਉਧਰ ਬਜਰੰਗ ਦਲ ਹਿੰਦੁਸਤਾਨ ਦੇ ਨੁਮਾਇੰਦੇ ਕੁਲਦੀਪ ਸੋਨੀ ਨੇ ਵੀ ਇਸ ਅੱਗ ਲੱਗਣ ਦੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਵੀ ਸ਼ਰਾਰਤੀ ਅਨਸਰ ਨੇ ਇਸ ਅੱਗ ਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਬ ਤਹਿਸੀਲ ਖੂਈਆਂ ਸਰਵਰ ਵਿੱਚ ਇੱਕ ਫਾਇਰ ਬ੍ਰਿਗੇਡ ਗੱਡੀ ਪੱਕੇ ਤੌਰ ’ਤੇ ਉਪਲੱਬਧ ਕਰਵਾਵੇ। Fire Accident
ਮਕਾਨ ਦੀ ਛੱਤ ਡਿੱਗੀ, ਇੱਕ ਮੌਤ ਤੇ ਇੱਕ ਗੰਭੀਰ ਜ਼ਖ਼ਮੀ
(ਮੇਵਾ ਸਿੰਘ) ਅਬੋਹਰ। ਬੀਤੀ ਰਾਤ ਹੋਈ ਬਰਸਾਤ ਦੌਰਾਨ ਅਬੋਹਰ ਦੇ ਮੋਹਨ ਨਗਰ ਵਿੱਚ ਸਵੇਰੇ ਇੱਕ ਪਰਿਵਾਰ ਦੇ ਮਕਾਨ ਦੀ ਛੱਤ ਅਚਾਨਕ ਡਿੱਗ ਪਈ, ਜਿਸ ਨਾਲ ਘਰ ਦੇ 2 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ ਤੇ ਬਾਕੀਆਂ ਨੂੰ ਕੁਝ ਸੱਟਾਂ ਲੱਗ ਗਈਆਂ। ਜਖ਼ਮੀ ਹੋਏ ਪਰਿਵਾਰਕ ਮੈਂਬਰਾਂ ਨੂੰ ਮੁਹੱਲੇ ਦੇ ਲੋਕਾਂ ਨੇ ਮਕਾਨ ਦੇ ਮਲਬੇ ’ਚੋਂ ਬਾਹਰ ਕੱਢਕੇ ਹਸਪਤਾਲ ਭਰਤੀ ਕਰਵਾਇਆ। Abohar News
ਹਸਪਤਾਲ ਵਿੱਚ ਇਲਾਜ ਦੌਰਾਨ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ, ਜਦੋਂਕਿ ਮ੍ਰਿਤਕ ਦੀ ਪਤਨੀ ਵੀ ਗੰਭੀਰ ਜ਼ਖ਼ਮੀ ਹੈ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਸ ਨੂੰ ਇਲਾਜ ਲਈ ਕਿਤੇ ਹੋਰ ਰੈਫਰ ਕਰਨ ਤਿਆਰੀ ਕੀਤੀ ਜਾ ਰਹੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੋਹਨ ਨਗਰ ਦੇ ਨਿਵਾਸੀ ਕਮਲ ਹਰਸ਼ ਨੇ ਦੱਸਿਆ ਕਿ ਉਸ ਦੇ ਪਿਤਾ ਪੰਜਾਬ ਸਿੰਘ ਅਤੇ ਮਾਤਾ ਰਾਣੋ ਕਮਰੇ ਵਿੱਚ ਬੈਠੇ ਸਨ, ਤਾਂ ਅਚਾਨਕ ਹੀ ਕਮਰੇ ਦੀ ਛੱਤ ਉਨ੍ਹਾਂ ’ਤੇ ਆ ਡਿੱਗੀ, ਜਿਸ ਨਾਲ ਉਹ ਛੱਤ ਦੇ ਮਲਬੇ ਹੇਠ ਦੱਬ ਗਏ, ਛੱਤ ਡਿੱਗਣ ਨਾਲ ਹੋਈ ਚੀਕ ਪੁਕਾਰ ਸੁਣਕੇ ਮੁਹੱਲੇ ਦੇ ਲੋਕ ਵੀ ਇਕੱਤਰ ਹੋ ਗਏ ਜਿੰਨ੍ਹਾਂ ਨੇ ਬੜੀ ਹੀ ਮੁਸ਼ਕਿਲ ਨਾਲ ਕਰੀਬ ਡੇਢ ਘੰਟੇ ਵਿੱਚ ਉਨ੍ਹਾਂ ਦੋਵਾਂ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ: ਫਿਰੋਜ਼ਪੁਰ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾ ਕੇ 4 ਮੁਲਜ਼ਮ ਕੀਤੇ ਕਾਬੂ
ਕਮਲ ਹਰਸ਼ ਨੇ ਦੱਸਿਆ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੇ ਪਿਤਾ ਪੰਜਾਬ ਦੀ ਦਰਦਨਾਕ ਮੌਤ ਹੋ ਗਈ, ਜਦ ਕਿ ਉਸ ਦੀ ਮਾਤਾ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਮੁਹੱਲਾ ਨਿਵਾਸੀਆਂ ਕਿਹਾ ਕਿ ਪੰਜਾਬ ਸਿੰਘ ਪੱਲੇਦਾਰੀ ਦਾ ਕੰਮ ਕਰਦਾ ਸੀ ਤੇ ਬਾਕੀ ਪਰਿਵਾਰ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਆਪਣਾ ਘਰੇਲੂ ਖਰਚਾ ਚਲਾ ਰਹੇ ਸਨ। ਮ੍ਰਿਤਕ ਦੀਆਂ 3 ਲੜਕੀਆਂ ਤੇ ਇੱਕ ਲੜਕਾ ਹੈ। ਛੱਤ ਡਿੱਗਣ ਨਾਲ ਜਿੱਥੇ ਪਰਿਵਾਰਕ ਮੁਖੀ ਦੀ ਮੌਤ ਤੇ ਮ੍ਰਿਤਕ ਦੀ ਧਰਮ ਪਤਨੀ ਗੰਭੀਰ ਜਖ਼ਮੀ ਹੋਈ ਹੈ, ਉਥੇ ਘਰੇਲੂ ਸਮਾਨ ਮਲਬੇ ਥੱਲੇ ਆਉਣ ਕਰਕੇ ਪਰਿਵਾਰ ਦਾ ਕਾਫੀ ਮਾਲੀ ਨੁਕਸਾਨ ਵੀ ਹੋ ਗਿਆ ਹੈ। ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ। Abohar News