Football - Sach Kahoon Punjabi

Lionel Messi: ਮੈਸੀ ਨੂੰ ਦੇਖਣ ਦਾ ਰੋਮਾਂਚ, 2-3 ਦਿਨ ਤੋਂ ਸੁੱਤਾ ਨਹੀਂ ਨੌਜਵਾਨ ਫੈਨ
Lionel Messi: ਮੁੰਬਈ, (ਆਈਏਐਨਐਸ) ਕੋਲਕਾਤਾ ਅਤੇ ਹੈਦਰਾਬਾਦ ਤੋਂ ਬਾਅਦ ਅਰਜਨਟੀਨਾ ਦਾ ਇਹ ਫੁੱਟਬਾਲ ਦਿੱਗਜ਼ ਐਤਵਾਰ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਹੋਵੇਗਾ। ਕੋਲਕਾਤਾ ਅਤੇ ਹੈਦਰਾਬਾਦ ਵਾਂਗ ਮੁੰਬਈ ਵਿੱਚ ਵੀ ਮੈਸੀ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਮੁੰਬਈ ਦੇ ਪ੍ਰਸ਼ੰਸਕ ਵੀ ਮੈਸੀ ਨੂੰ ਦੇਖਣ ਲਈ ਉਤਸ਼ਾਹਿਤ ਹਨ ਅਤੇ ਉਸਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਆਈਏਐਨਐਸ ਨਾਲ ਗੱਲ ਕਰਦੇ ਹੋਏ, ਇੱਕ ਨੌਜਵਾਨ ਪ੍ਰਸ਼ੰਸਕ ਨੇ ਕਿਹਾ, “ਕੋਲਕਾਤਾ ਵਿੱਚ ਜੋ ਹੋਇਆ ਉਹ ਨਿਰਾਸ਼ਾਜਨਕ ਸੀ। ਹੈਦਰਾਬਾਦ ਵਿੱਚ ਹੋਇਆ ਪ੍ਰੋਗਰਾਮ ਸ਼ਾਨਦਾਰ ਸੀ। ਮੈਸੀ ਹੁਣ ਮੁੰਬਈ ਆ ਰਿਹਾ ਹੈ। ਉਸਦੇ ਬਾਰੇ ਬਹੁਤ ਉਤਸ਼ਾਹ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਸਾਨੂੰ ਉਸਦੀ ਇੱਕ ਝਲਕ ਮਿਲੇਗੀ ਜਿਵੇਂ ਹੈਦਰਾਬਾਦ ਦੇ ਪ੍ਰਸ਼ੰਸਕਾਂ ਨੂੰ ਮਿਲੀ ਸੀ। ਮੈਂ 2010 ਤੋਂ ਉਸਨੂੰ ਫਾਲੋ ਕਰ ਰਿਹਾ ਹਾਂ, ਇਸ ਲਈ ਉਸਨੂੰ ਦੇਖਣ ਦਾ ਮੌਕਾ ਮਿਲਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ।”

ਇਹ ਵੀ ਪੜ੍ਹੋ: Australia Bondi Beach Firing: ਅਸਟਰੇਲੀਆ ’ਚ ਸਮੁੰਦਰੀ ਕੰਢੇ ਜਾਣ ਵਾਲਿਆਂ ’ਤੇ ਗੋਲਬਾਰੀ, 8 ਲੋਕਾਂ ਦੇ ਮੌਤ ਦੀ ਖਬਰ…

ਪ੍ਰਸ਼ੰਸਕ ਨੇ ਕਿਹਾ ਕਿ ਮੈਸੀ ਇੱਕ ਪੂਰਾ ਫੁੱਟਬਾਲਰ ਹੈ। ਉਹ ਸਿਰਫ਼ ਗੋਲ ਨਹੀਂ ਕਰਦਾ, ਉਹ ਮੌਕੇ ਪੈਦਾ ਕਰਦਾ ਹੈ ਅਤੇ ਫਿਰ ਗੋਲ ਕਰਦਾ ਹੈ। ਭਾਵੇਂ ਇਹ ਪੈਨਲਟੀ ਹੋਵੇ ਜਾਂ ਕਾਰਨਰ, ਮੈਸੀ ਹਰ ਫੁੱਟਬਾਲ ਤਕਨੀਕ ਵਿੱਚ ਮਾਹਰ ਹੈ। ਉਸਨੂੰ ਖੇਡਦੇ ਦੇਖਣਾ ਇੱਕ ਚਮਤਕਾਰ ਵਾਂਗ ਹੈ। ਮੈਸੀ ਨੂੰ ਦੇਖਣ ਦੇ ਉਤਸ਼ਾਹ ਕਾਰਨ ਮੈਂ ਪਿਛਲੇ 2-3 ਦਿਨਾਂ ਤੋਂ ਚੰਗੀ ਤਰ੍ਹਾਂ ਸੁੱਤਾ ਨਹੀਂ ਹਾਂ। ਉਸਨੂੰ ਦੇਖਣ ਦਾ ਮੌਕਾ ਮੇਰੇ ਲਈ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਇੱਕ ਹੋਰ ਪ੍ਰਸ਼ੰਸਕ ਨੇ ਕਿਹਾ, “ਮੈਸੀ ਨੂੰ ਦੇਖਣ ਲਈ ਪ੍ਰਸ਼ੰਸਕਾਂ ਵਿੱਚ ਬਹੁਤ ਉਤਸ਼ਾਹ ਹੈ।

ਕੋਲਕਾਤਾ ਵਿੱਚ ਜੋ ਹੋਇਆ ਉਹ ਚੰਗਾ ਨਹੀਂ ਸੀ। ਹੈਦਰਾਬਾਦ ਨੇ ਭਾਰਤ ਦਾ ਸਨਮਾਨ ਬਚਾਇਆ।” ਪ੍ਰਸ਼ੰਸਕ ਨੇ ਸਰਕਾਰ ਨੂੰ ਭਾਰਤੀ ਫੁੱਟਬਾਲ ਨੂੰ ਵਿਕਸਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹੀ ਨਿਵੇਸ਼ ਜੋ ਮੈਸੀ ਨੂੰ ਭਾਰਤ ਲਿਆਉਣ ਲਈ ਕੀਤਾ ਗਿਆ ਸੀ, ਉਹੀ ਨਿਵੇਸ਼ ਭਾਰਤੀ ਫੁੱਟਬਾਲ ਵਿੱਚ ਕੀਤਾ ਜਾਣਾ ਚਾਹੀਦਾ ਹੈ। ਸੁਨੀਲ ਛੇਤਰੀ ਵਰਗੇ ਬਹੁਤ ਸਾਰੇ ਖਿਡਾਰੀ ਹਨ, ਪਰ ਉਨ੍ਹਾਂ ਨੂੰ ਮੈਸੀ ਅਤੇ ਹੋਰ ਵਿਦੇਸ਼ੀ ਟੀਮਾਂ ਅਤੇ ਖਿਡਾਰੀਆਂ ਵਰਗੀਆਂ ਸਹੂਲਤਾਂ ਨਹੀਂ ਮਿਲਦੀਆਂ। ਸਰਕਾਰ ਨੂੰ ਭਾਰਤੀ ਫੁੱਟਬਾਲ ਨੂੰ ਵਿਕਸਤ ਕਰਨ ‘ਤੇ ਵਿਚਾਰ ਕਰਨਾ ਚਾਹੀਦਾ ਹੈ।

Cristiano Ronaldo: ਅਗਲੇ ਸਾਲ ਰਿਕਾਰਡ ਛੇਵਾਂ ਵਿਸ਼ਵ ਕੱਪ ਖੇਡਣਗੇ ਕ੍ਰਿਸਟੀਆਨੋ ਰੋਨਾਲਡੋ
ਕਲੱਬ ਵਿਸ਼ਵ ਕੱਪ ਨਾ ਖੇਡਣ ਦਾ ਦੱਸਿਆ ਕਾਰਨ | Cristiano Ronaldo

ਸਪੋਰਟਸ ਡੈਕਸ। Cristiano Ronaldo: ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਰਿਕਾਰਡ ਛੇਵਾਂ ਫੀਫਾ ਵਿਸ਼ਵ ਕੱਪ ਖੇਡਣ ਲਈ ਕਲੱਬ ਵਿਸ਼ਵ ਕੱਪ ਦਾ ਹਿੱਸਾ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਇੱਕ ਲੰਮਾ ਸੀਜ਼ਨ ਹੈ ਤੇ ਉਹ ਆਰਾਮ ਕਰਨਾ ਚਾਹੁੰਦੇ ਹਨ ਤੇ ਆਪਣੇ ਆਪ ਨੂੰ ਫਿੱਟ ਅਤੇ ਤਾਜ਼ਾ ਰੱਖਣਾ ਚਾਹੁੰਦੇ ਹਨ।

ਅਗਲੇ ਸਾਲ ਫੀਫਾ ਵਿਸ਼ਵ ਕੱਪ ਤੱਕ ਰੋਨਾਲਡ 41 ਸਾਲਾਂ ਦੇ ਹੋ ਜਾਣਗੇ। ਰੋਨਾਲਡੋ ਨੇ ਆਪਣੇ ਸਾਊਦੀ ਅਰਬ ਦੇ ਕਲੱਬ ਅਲ ਨਾਸਰ ਵੱਲੋਂ ਪੋਸਟ ਕੀਤੇ ਇੱਕ ਇੰਸਟਾਗ੍ਰਾਮ ਵੀਡੀਓ ’ਚ ਕਿਹਾ, ‘ਮੈਨੂੰ ਕਲੱਬ ਵਿਸ਼ਵ ਕੱਪ ਖੇਡਣ ਦੀਆਂ ਕੁਝ ਪੇਸ਼ਕਸ਼ਾਂ ਸਨ, ਪਰ ਮੈਨੂੰ ਲੱਗਦਾ ਹੈ ਕਿ ਇਸ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਆਰਾਮ ਕਰਨਾ ਤੇ ਬਿਹਤਰ ਤਿਆਰੀ ਕਰਨਾ ਪਸੰਦ ਹੈ। ਇਹ ਸੀਜ਼ਨ ਬਹੁਤ ਲੰਮਾ ਹੋਵੇਗਾ ਕਿਉਂਕਿ ਵਿਸ਼ਵ ਕੱਪ ਸੀਜ਼ਨ ਦੇ ਅੰਤ ’ਚ ਖੇਡਿਆ ਜਾਣਾ ਹੈ।’ Cristiano Ronaldo

ਇਹ ਖਬਰ ਵੀ ਪੜ੍ਹੋ : Chamoli News: ਬਦਰੀਨਾਥ ਹਾਈਵੇਟ ’ਤੇ ਪਹਾੜੀ ਤੋਂ ਡਿੱਗਿਆ ਭਾਰੀ ਮਲਬਾ, ਆਵਾਜਾਈ ਬੰਦ

ਉਸਨੇ ਅਲ ਨਾਸਰ ਨਾਲ 2 ਸਾਲਾਂ ਦੇ ਇਕਰਾਰਨਾਮੇ ਦੇ ਵਾਧੇ ’ਤੇ ਦਸਤਖਤ ਕਰਨ ਤੋਂ ਬਾਅਦ ਕਿਹਾ, ‘ਇਸ ਲਈ ਮੈਂ ਨਾ ਸਿਰਫ਼ ਅਲ ਨਾਸਰ ਲਈ ਸਗੋਂ ਰਾਸ਼ਟਰੀ ਟੀਮ ਲਈ ਵੀ ਤਿਆਰ ਰਹਿਣਾ ਚਾਹੁੰਦਾ ਹਾਂ।’ 40 ਸਾਲਾ ਰੋਨਾਲਡੋ ਨੇ ਤਿੰਨ ਹਫ਼ਤੇ ਪਹਿਲਾਂ ਸਪੇਨ ਵਿਰੁੱਧ ਪੈਨਲਟੀ ਸ਼ੂਟਆਊਟ ਜਿੱਤ ਨਾਲ ਪੁਰਤਗਾਲ ਨੂੰ ਨੇਸ਼ਨਜ਼ ਲੀਗ ਟਰਾਫੀ ਜਿੱਤਣ ’ਚ ਮਦਦ ਕੀਤੀ ਸੀ। ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਉਹ ਅਮਰੀਕਾ ’ਚ ਚੱਲ ਰਹੇ ਕਲੱਬ ਵਿਸ਼ਵ ਕੱਪ ’ਚ ਖੇਡਣ ਲਈ ਕਿਸੇ ਹੋਰ ਕਲੱਬ ਵਿੱਚ ਸ਼ਾਮਲ ਹੋ ਸਕਦੇ ਹਨ।

ਉਹ ਤੇ ਲੰਬੇ ਸਮੇਂ ਤੋਂ ਅਰਜਨਟੀਨਾ ਦੇ ਵਿਰੋਧੀ ਲਿਓਨਲ ਮੇਸੀ ਅਗਲੇ ਸਾਲ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਹੋਣ ਵਾਲੇ ਟੂਰਨਾਮੈਂਟ ’ਚ ਛੇ ਵਿਸ਼ਵ ਕੱਪ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਸਕਦੇ ਹਨ। ਰੋਨਾਲਡੋ ਤਿੰਨ ਸਾਲ ਪਹਿਲਾਂ ਕਤਰ ’ਚ ਪੰਜ ਵਿਸ਼ਵ ਕੱਪਾਂ ’ਚ ਗੋਲ ਕਰਨ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣੇ ਸਨ। ਪੰਜ ਵਾਰ ਦੇ ਬੈਲਨ ਡੀ’ਓਰ ਜੇਤੂ ਦੇ ਅਲ ਨਾਸਰ ਨਾਲ ਇਕਰਾਰਨਾਮੇ ਦੇ ਵਾਧੇ ਦਾ ਮਤਲਬ ਹੈ ਕਿ ਉਹ ਘੱਟੋ-ਘੱਟ 42 ਸਾਲ ਦੀ ਉਮਰ ਤੱਕ ਖੇਡਣਾ ਜਾਰੀ ਰੱਖਣਗੇ।

ਏਸ਼ੀਆਈ ਖੇਡਾਂ ਲਈ ਭਾਰਤੀ ਪੁਰਸ਼ ਫੁੱਟਬਾਲ ਟੀਮ ਦਾ ਐਲਾਨ
ਅੰਡਰ-23 ਟੀਮ ਨਾਲ ਜਾਣਗੇ ਸੁਨੀਲ ਛੇਤਰੀ (Football Team)

ਚੀਨ। ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਅਨ ਖੇਡਾਂ ਲਈ ਭਾਰਤੀ ਪੁਰਸ਼ ਫੁਟਬਾਲ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐਫਐਫ) ਨੇ ਬੁੱਧਵਾਰ (13 ਸਤੰਬਰ) ਨੂੰ 18 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕੀਤਾ। ਏਸ਼ਿਆਈ ਖੇਡਾਂ ਵਿੱਚ ਸਿਰਫ਼ ਅੰਡਰ-23 ਫੁੱਟਬਾਲ ਟੀਮਾਂ ਹੀ ਹਿੱਸਾ ਲੈਣਗੀਆਂ। ਜਿਸ ’ਚ ਸਾਰੀਆਂ ਟੀਮਾਂ ਦੇ ਕੇਵਲ 3 ਸੀਨੀਅਰ ਖਿਡਾਰੀ ਹੀ ਭਾਗ ਲੈ ਸਕਣਗੇ।

ਇਸ ਤੋਂ ਪਹਿਲਾਂ 1 ਅਗਸਤ ਨੂੰ ਜਦੋਂ 22 ਮੈਂਬਰੀ ਭਾਰਤੀ ਟੀਮ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ ਤਾਂ ਤਿੰਨ ਸੀਨੀਅਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸੀਨੀਅਰ ਖਿਡਾਰੀਆਂ ਵਿੱਚ ਸੰਦੇਸ਼ ਝਿੰਗਨ, ਗੁਰਪ੍ਰੀਤ ਸਿੰਘ ਸੰਧੂ ਅਤੇ ਸੁਨੀਲ ਛੇਤਰੀ ਸਨ ਪਰ ਹੁਣ ਸਿਰਫ਼ ਛੇਤਰੀ ਨੂੰ ਹੀ ਥਾਂ ਮਿਲੀ ਹੈ। (Football Team)

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਰੇਟਾਂ ’ਤੇ ਆਈ ਅਪਡੇਟ, ਵੇਖੋ ਤਾਜ਼ਾ ਰੇਟ

ਭਾਰਤੀ ਟੀਮ: ਗੁਰਮੀਤ ਸਿੰਘ, ਧੀਰਜ ਸਿੰਘ, ਸੁਮਿਤ ਰਾਠੀ, ਨਰਿੰਦਰ ਗਹਿਲੋਤ, ਅਮਰਜੀਤ ਸਿੰਘ ਕਿਆਮ, ਸੈਮੂਅਲ ਜੇਮਸ, ਰਾਹੁਲ ਕੇਪੀ, ਅਬਦੁਲ ਰਬੀਹ, ਆਯੂਸ਼ ਦੇਵ ਛੇਤਰੀ, ਬ੍ਰਾਈਸ ਮਿਰਾਂਡਾ, ਅਜ਼ਫਰ ਨੂਰਾਨੀ, ਰਹੀਮ ਅਲੀ, ਵਿੰਚੀ ਬੈਰੇਟੋ, ਸੁਨੀਲ ਛੇਤਰੀ। ਰੋਹਿਤ ਦਾਨੂ, ਗੁਰਕੀਰਤ ਸਿੰਘ ਅਤੇ ਅਨਿਕੇਤ ਜਾਧਵ।

ਇਸਲਾਮੀਆ ਕੰਬੋਜ ਦੀ ਜਾਵੇਦ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਲਈ ਹੋਈ ਚੋਣ
(ਗੁਰਤੇਜ ਜੋਸੀ) ਮਾਲੇਰਕੋਟਲਾ। ਸਥਾਨਕ ਇਸਲਾਮੀਆ ਕੰਬੋਜ ਸੀਨੀਅਰ ਸੈਕੰਡਰੀ ਸਕੂਲ ਦਾ ਖਿਡਾਰੀ ਜਾਵੇਦ ਮੱਧ ਪ੍ਰਦੇਸ਼ ‘ਚ ਹੋਣ ਜਾ ਰਹੀ ਅੰਡਰ-19 ਨੈਸ਼ਨਲ ਫੁੱਟਬਾਲ ਚੈਪੀਅਨਸ਼ਿਪ (Football Championship) ਲਈ ਪੰਜਾਬ ਦੀ ਟੀਮ ‘ਚ ਚੁਣਿਆ ਗਿਆ ਹੈ। ਨੈਸ਼ਨਲ ਚੈਂਪੀਅਨਸ਼ਿਪ ‘ਚ ਭਾਗ ਲੈਣ ਲਈ ਜਾਣ ਤੋਂ ਪਹਿਲਾ ਇਸ ਖਿਡਾਰੀ ਨੂੰ ਆਸ਼ੀਰਵਾਦ ਦੇਣ ਲਈ ਸਕੂਲ ‘ਚ ਇੱਕ ਸਮਾਗਮ ਕਰਕੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਹਾਜੀ ਅਬਦੁਲ ਲਤੀਫ, ਸਕੱਤਰ ਹਾਜੀ ਵਲੀ ਮੁਹੰਮਦ, ਪ੍ਰਿੰਸੀਪਲ ਮੁਹੰਮਦ ਅਸਰਾਰ, ਮੁਹੰਦ ਖਾਲਿਦ ਥਿੰਦ ਐਗਜੈਕਟਿਵ ਮੈਂਬਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਪ੍ਰਧਾਨ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਮਾਲੇਰਕੋਟਲਾ, ਫੁੱਟਬਾਲ ਕੋਚ ਮਾਜਿਦ ਹਸਨ ਅਤੇ ਕ੍ਰਿਕਟਰ ਕੌਚ ਮੁਹੰਮਦ ਆਸਿਫ ਨੇ ਖਿਡਾਰੀ ਨੂੰ ਜਿੱਥੇ ਸ਼ੁੱਭ ਇਛਾਵਾਂ ਪੇਸ਼ ਕੀਤੀਆਂ, ਉੱਥੇ ਹੀ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਪਿੰਡ ਮਾਹੋਰਾਣਾ ਦੀ ਸਰਪੰਚ ਮੁਅੱਤਲ

ਮੈਨੇਜਰ ਹਾਜੀ ਅਬਦੁਲ ਲਤੀਫ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸਲਾਮੀਆ ਕੰਬੋਜ ਸਕੂਲ ਦੇ ਵਿਿਦਆਰਥੀ ਕੇਵਲ ਵਿੱਦਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਖੇਡਾਂ ਵਿੱਚ ਵੀ ਆਪਣੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕਰ ਰਹੇ ਹਨ। (Football Championship) ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਸਕੂਲ ਵਿੱਚ ਵਿੱਦਿਆ ਦੇ ਨਾਲ-ਨਾਲ ਖੇਡਾਂ ਦੇ ਮੁਕਾਬਲੇ ਨੂੰ ਵਿਕਸਿਤ ਕਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਵਧੀਆ ਨਤੀਜੇ ਵੀ ਸਾਹਮਣੇ ਆਉਣਾ ਸ਼ੁਰੂ ਹੋ ਗਏ ਹਨ। ਹਾਜ਼ਰ ਮਹਿਮਾਨਾਂ ਵੱਲੋਂ ਖਿਡਾਰੀ ਨੂੰ ਨੈਸ਼ਨਲ ਚੈਪੀਅਨਸ਼ਿਪ ‘ਚ ਵਧੀਆ ਖੇਡ ਲਈ ਅਤੇ ਵਧੀਆ ਪੁਜੀਸ਼ਨ ਪ੍ਰਾਪਤ ਕਰਨ ਲਈ ਸ਼ੁੱਭ ਇਛਾਵਾਂ।

ਫੁੱਟਬਾਲ ਟੀਮ ਦੇ ਕਪਤਾਨ ਛੇਤਰੀ ਨੇ ਕੋਰੋਨਾ ਯੋਧਿਆਂ ਨੂੰ ਸੌਂਪਿਆ ਆਪਣਾ ਟਵਿੱਟਰ ਅਕਾਊਂਟ
ਏਜੰਸੀ, ਨਵੀਂ ਦਿੱਲੀ। ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਕੋਰੋਨਾ ਮਰੀਜ਼ਾਂ ਨਾਲ ਜੁੜੀਆਂ ਜ਼ਰੂਰੀ ਸੂਚਨਾਵਾਂ ਸਾਂਝੀਆਂ ਕਰਨ ਲਈ ਆਪਣੇ ਟਵਿਟਰ ਅਕਾਊਂਟ ਨੂੰ ‘ਅਸਲ ਜ਼ਿੰਦਗੀ ਦੇ ਕਪਤਾਨਾਂ’ ਭਾਵ ਕੋਰੋਨਾ ਯੋਧਿਆਂ ਨੂੰ ਸੌਂਪ ਦਿੱਤਾ ਹੈ। ਇੱਕ ਵੀਡੀਓ ਸੰਦੇਸ਼ ’ਚ ਉਨ੍ਹਾਂ ਕਿਹਾ, ‘ਕੁਝ ਅਸਲ ਜ਼ਿੰਦਗੀ ਦੇ ਕਪਤਾਨ ਹਨ ਜੋ ਕੋਰੋਨਾ ਖ਼ਿਲਾਫ਼ ਲੜਾਈ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਉਨ੍ਹਾਂ ਤੋਂ ਮੈਨੂੰ ਉਮੀਦ ਤੇ ਪ੍ਰੇਰਣਾ ਮਿਲਦੀ ਹੈ ਤੇ ਮੈਂ ਉਨ੍ਹਾਂ ਨਾਲ ਜੁੜਨਾ ਚਾਹੁੰਦਾ ਹਾਂ।’ ਉਨ੍ਹਾਂ ਕਿਹਾ, ‘ਮੈਂ ਆਪਣਾ ਟਵਿਟਰ ਅਕਾਊਂਟ ਇਨ੍ਹਾਂ ਕਪਤਾਨਾਂ ਨੂੰ ਸੌਂਪਣਾ ਚਾਹੁੰਦਾ ਹਾਂ ਤਾਂ ਕਿ ਜ਼ਰੂਰੀ ਸੂਚਨਾ ਸਾਂਝੀ ਕੀਤੀ ਜਾ ਸਕੇ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ। ਮੈਂ ਤੁਹਾਡੀ ਟੀਮ ਵਿਚ ਹਾਂ।’ ਪਿਛਲੇ ਮਹੀਨੇ ਕੋਰੋਨਾ ਪਾਜ਼ੀਟਿਵ ਹੋਏ ਛੇਤਰੀ ਨੇ ਸਾਰੇ ਭਾਰਤੀਆਂ ਨੂੰ ਜ਼ਰੂਰਤਮੰਦਾਂ ਦੀ ਹਰ ਸੰਭਵ ਮੱਦਦ ਕਰਨ ਦੀ ਬੇਨਤੀ ਕੀਤੀ ਹੈ।

ਉਨ੍ਹਾਂ ਕਿਹਾ, ‘ਸਾਡਾ ਦੇਸ਼ ਮੁਸ਼ਕਲ ਸਮੇਂ ਵਿਚੋਂ ਲੰਘ ਰਿਹਾ ਹੈ। ਚਾਰੇ ਪਾਸੇ ਦਰਦ, ਦੁੱਖ ਅਤੇ ਨੁਕਸਾਨ ਹੈ ਜੋ ਕਾਫ਼ੀ ਦੁਖਦਾਈ ਤੇ ਨਿਰਾਸ਼ਾਜਨਕ ਹੈ। ਇਨ੍ਹਾਂ ਸਭ ਵਿਚ ਅਜਿਹੇ ਵੀ ਲੋਕ ਹਨ ਜੋ ਇੱਕ-ਦੂਜੇ ਦੀ ਅਤੇ ਅਜ਼ਨਬੀਆਂ ਦੀ ਮੱਦਦ ਕਰ ਰਹੇ ਹਨ।’

ਰਾਜਸਥਾਨ ਰਾਇਲਜ਼ ਨੇ ਕੋਰੋਨਾ ਪੀੜਤਾਂ ਲਈ 7.5 ਕਰੋੜ ਰੁਪਏ ਕੀਤੇ ਦਾਨ

ਨਵੀਂ ਦਿੱਲੀ। ਆਈਪੀਐੱਲ ਫਰੈਂਚਾਈਜੀ ਰਾਜਸਥਾਨ ਰਾਇਲਜ ਨੇ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ 7.5 ਕਰੋੜ ਰੁਪਏ ਦਾਨ ਕੀਤੇ ਹਨ। ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਵਾਧਾ ਦੇਖਿਆ ਜਾ ਰਿਹਾ ਹੈ। ਟੀਮ ਦੇ ਮਾਲਕਾਂ ਤੇ ਟੀਮ ਮੈਨੇਜਮੈਂਟ ਨੇ ਇਹ ਰਕਮ ਇਕੱਠੀ ਕੀਤੀ। ਰਾਜਸਥਾਨ ਰਾਇਲਜ ਫਾਊਂਡੇਸਨ ਤੇ ਬ੍ਰਿਟਿਸ਼ ਏਸ਼ੀਅਨ ਟਰੱਸਟ ਮਿਲ ਕੇ ਕੋਰੋਨਾ ਦੀ ਜੰਗ ਵਿਚ ਆਪਣਾ ਸਹਿਯੋਗ ਦੇ ਰਹੇ ਹਨ।

ਰਾਜਸਥਾਨ ਰਾਇਲਜ ਵੱਲੋਂ ਇਕੱਠੀ ਕੀਤੀ ਗਈ ਰਕਮ ਦਾ ਰਾਜਸਥਾਨ ’ਤੇ ਇਸਤੇਮਾਲ ਕਰਨ ’ਤੇ ਵੱਧ ਫੋਕਸ ਹੋਵੇਗਾ। ਫਰੈਂਚਾਈਜੀ ਨੇ ਕਿਹਾ ਕਿ ਰਾਜਸਥਾਨ ਰਾਇਲਜ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੈ ਕਿ ਕੋਵਿਡ-19 ਨਾਲ ਭਾਰਤ ਵਿਚ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੱਦਦ ਪਹੁੰਚਾਉਣ ਲਈ ਕੋਵਿਡ ਰਾਹਤ ਲਈ 7.5 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਫੁੱਟਬਾਲ: ਹੁਣ ਅਜਿੱਤ ਨਹੀਂ ਰਹਿ ਗਿਆ ਹੈ ਬੰਗਲੌਰ ਐੱਫਸੀ
ਮੁੰਬਈ | ਬੰਗਲੌਰ ਐਫਸੀ ਨੇ ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੇਂ ਸੀਜਨ ਦੀ ਸ਼ੁਰੂਆਤ ਜਿਸ ਅੰਦਾਜ਼ ‘ਚ ਕੀਤੀ ਸੀ, ਉਦੋਂ ਤੋਂ ਉਹ ਉਸ ਤੋਂ ਬਿਲਕੁਲ ਵੱਖਰੀ ਟੀਮ ਨਜ਼ਰ ਆ ਰਹੀ ਹੈ

ਬੀਤੇ ਸਾਲ ਆਈਐੱਸਐੱਲ ਦਾ ਫਾਈਨਲ ਖੇਡ ਚੁੱਕੀ ਇਸ ਟੀਮ ਨੇ ਪੰਜਵੇਂ ਸੀਜਨ ਦੀ ਸ਼ੁਰੂਆਤ ਮੌਜ਼ੂਦਾ ਚੈਂਪੀਅਨ ਚੈੱਨਈਅਨ ਐੱਫਸੀ ‘ਤੇ ਜਿੱਤ ਨਾਂਲ ਕੀਤੀ ਪਰ ਇਸ ਤੋਂ ਬਾਅਦ ਉਸ ਨੂੰ ਜਮਸ਼ੇਦਪੁਰ ਐੱਫਸੀ ਖਿਲਾਫ ਘਰ ‘ਚ 2-2 ਨਾਲ ਡਰਾਅ ਖੇਡਣਾ ਪਿਆ ਇਸ ਤੋਂ ਬਾਅਦ ਹਾਲਾਂਕਿ ਇਹ ਟੀਮ ਬਿਲਕੁਲ ਵੱਖਰੀ ਨਜ਼ਰ ਆਈ ਅਤੇ ਲਗਾਤਾਰ ਛੇ ਜਿੱਤਾਂ ਨਾਲ ਆਪਣੀ ਤਾਕਤ ਦਾ ਨਜ਼ਾਰਾ ਪੇਸ਼ ਕੀਤਾ

ਇਹ ਟੀਮ ਜਦੋਂ ਫਾਰਮ ‘ਚ ਹੁੰਦੀ ਹੈ ਤਾਂ ਵਿਰੋਧੀ ਤਾਂ ਢਹਿ-ਢੇਰੀ ਹੋ ਜਾਂਦੇ ਹਨ ਤੇ ਜਦੌਂ ਖਰਾਬ ਦੌਰ ‘ਚ ਹੁੰਦੀ ਹੈ ਤਾਂ ਵੀ ਜਿੱਤ ਹਾਸਲ ਕਰ ਲੈਂਦੀ ਹੈ ਏਸ਼ੀਅਨ ਕੱਪ 2019 ਲਈ ਹੋਏ ਲੰਮੇ ਵਿੰਟਰ ਬ੍ਰੇਕ ਤੋਂ ਬਾਦ ਹਾਲਾਂਕਿ ਇਹ ਟੀਮ ਚਾਰ ਮੈਚਾਂ ‘ਚ ਚਾਰ ਅੰਕ ਬਣਾ ਸਕੀ ਹੈ ਉਸ ਨੂੰ ਮੁੰਬਈ ਐੱਫਸੀ ਤੇ ਚੇੱਨਈ ਐੱਫਸੀ ਖਿਲਾਫ ਹਰ ਮਿਲੀ ਕੇਰਲ ਖਿਲਾਫ ਇਹ ਟੀਮ ਬਹੁਤ ਮੁਸ਼ਕਲ ਨਾਲ ਇੱਕ ਅੰਕ ਬਣਾ ਸਕੀ ਨਾਰਥਈਸਟ ਯੂਨਾਈਟਿਡ ਐੱਫਸੀ ਖਿਲਾਫ ਇਹ ਟੀਮ ਆਪਣੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੁ ਦੇ ਸ਼ਾਨਦਾਰ ਖੇਡ ਦੀ ਬਦੌਲਤ ਜਿੱਤ ਹਾਸਲ ਕਰ ਸਕੀ

ਇਸ ਤਰ੍ਹਾਂ ਦਾ ਖਰਾਬ ਨਤੀਜਾ ਬੰਗਲੌਰ ਨਾਲ ਤਾਲਮੇਲ ਨਹੀਂ ਬਣਦਾ ਇਹ ਟੀਮ 11 ਮੈਚਾਂ ‘ਚ ਅਜਿੱਤ ਰਹੀ ਤੇ ਹੁਣ ਇਹ ਲੱਚਰ ਵਿਖਾਈ ਦੇ ਰਹੀ ਹੈ ਤਾਂ ਕੀ ਇਸ ਟੀਮ ਦਾ ਖਰਾਬ ਫਾਰਮ ਚਿੰਤਾ ਦਾ ਵਿਸ਼ਾ ਹੈ ਜਾਂ ਫਿਰ ਇਹ ਇਸ ਦੀ ਕਿਸੇ ਰਣਨੀਤੀ ਦਾ ਹਿੱਸਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਫਰਾਟਾ ਚੈਂਪੀਅਨ ਬੋਲਟ ਦਾ ਕਮਾਲ, ਪੇਸ਼ੇਵਰ ਫੁੱਟਬਾਲ ਦੀ ਸ਼ਾਨਦਾਰ ਸ਼ੁਰੂਆਤ
ਫੁੱਟਬਾਲ ‘ਚ ਦਾਗੇ 2 ਗੋਲ

ਸਿਡਨੀ, 13 ਅਕਤੂਬਰ

ਸਾਬਕਾ ਓਲੰਪਿਕ ਫਰਾਟਾ ਦੌੜਾਕ ਜਮੇਕਾ ਦੇ ਉਸੇਨ ਬੋਲਟ ਨੇ ਪੇਸ਼ੇਵਰ ਫੁੱਟਬਾਲ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਹੀ ਮੈਚ ‘ਚ ਦੋ ਗੋਲ ਦਾਗ ਦਿੱਤੇ ਬੋਲਟ ਨੇ ਇੱਥੇ ਮੈਕਾਰਥਰ ਸਾਊਥ ਵੈਸਟ ਯੂਨਾਈਟਡ ਵਿਰੁੱਧ ਇੱਕ ਦੋਸਤਾਨਾ ਮੈਚ ‘ਚ ਸੈਂਟਰਲ ਕੋਸਟ ਮੇਰਿਨਰਜ਼ ਵੱਲੋਂ ਖੇਡਦੇ ਹੋਏ ਦੂਸਰੇ ਅੱਧ ‘ਚ ਦੋ ਗੋਲ ਕੀਤੇ ਉਹਨਾਂ ਮੈਚ ਦੇ 57ਵੇਂ ਅਤੇ 68ਵੇਂ ਮਿੰਟ ‘ਚ ਗੋਲ ਕੀਤੇ

8 ਵਾਰ ਦੇ 100 ਮੀਟਰ ਦੌੜ ਦੇ ਓਲੰਪਿਕ ਚੈਂਪੀਅਨ ਬੋਲਡ ਦੇ ਸ਼ਾਨਦਾਰ ਦੋ ਗੋਲਾਂ ਦੀ ਬਦੌਲਤ ਸੈਂਟਰਲ ਕੋਸਟ ਨੇ ਇੱਕਤਰਫ਼ਾ ਅੰਦਾਜ਼ ‘ਚ 4-0 ਨਾਲ ਜਿੱਤ ਹਾਸਲ ਕੀਤੀ ਬੋਲਟ ਨੇ ਹਾਲਾਂਕਿ ਇਸ ਤੋਂ ਪਹਿਲਾਂ ਅਗਸਤ ‘ਚ ਹੀ ਇੱਕ ਮੈਚ ਦੇ 72ਵੇਂ ਮਿੰਟ ‘ਚ ਬਦਲਵੇਂ ਖਿਡਾਰੀ ਦੇ ਤੌਰ ‘ਤੇ ਸ਼ੁਰੂਆਤ ਕੀਤੀ ਸੀ ਪਰ ਇਸ ਵਾਰ ਉਹ ਫਾਰਵਰ ਦੇ ਤੌਰ ‘ਤੇ ਮੈਦਾਨ ‘ਤੇ ਨਿੱਤਰੇ ਸਨ

ਬੋਲਟ ਅਗਸਤ ‘ਚ ਏ ਲੀਗ ਕਲੱਬ ਨਾਲ ਜੁੜੇ ਸਨ ਇਸ ਤੋਂ ਪਹਿਲਾਂ ਉਹ ਜਰਮਨੀ ਦੇ ਕਲੱਬ ਡਾਰਟਮੰਡ, ਦੱਖਣੀ ਅਫ਼ਰੀਕੀ ਕਲੱਬ ਸਨਡਾਉਂਸ ਅਤੇ ਨਾਰਵੇ ਦੇ ਕਲੱਬ ਨਾਲ ਅਭਿਆਸ ਕਰ ਚੁੱਕੇ ਹਨ ਬੋਲਟ ਨੇ ਅਥਲੈਟਿਕਸ ਤੋਂ ਸੰਨਿਆਸ ਲੈਣ ਬਾਅਦ ਇਹਨਾਂ ਕਲੱਬਾਂ ਨਾਲ ਫੁੱਟਬਾਲ ਦਾ ਅਭਿਆਸ ਕੀਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅੱਠ ਵਾਰ ਦੇ ਫਰਾਟਾ ਓਲੰਪਿਕ ਚੈਂਪੀਅਨ ਬੋਲਟ ਹੁਣ ਨਿੱਤਰੇ ਫੁੱਟਬਾਲ ਂਚ
ਮੈਲਬੌਰਨ, 31 ਅਗਸਤ

ਓਲੰਪਿਕ 100 ਮੀਟਰ ਫਰਾਟਾ ਦੌੜ ਦੇ ਚੈਂਪੀਅਨ ਯੂਸੇਨ ਬੋਲਟ ਨੇ ਫੁੱਟਬਾਲ ‘ਚ ਆਪਣਾ ਕਰੀਅਰ ਬਣਾਉਣ ਦੀ ਦਿਸ਼ਾ ‘ਚ ਅੱਗੇ ਵਧਦੇ ਹੋਏ ਸ਼ੁੱਕਰਵਾਰ ਨੂੰ ਆਸਟਰੇਲੀਆ ਦੀ ਸੈਂਟਰਲ ਕੋਸਟ ਮਰੀਨਰਜ਼ ਵੱਲੋਂ ਖੇਡਦੇ ਹੋਏ ਆਪਣਾ ਪਹਿਲਾ ਫੁੱਟਬਾਲ ਮੈਚ ਖੇਡਿਆ ਅੱਠ ਵਾਰ ਦੇ ਓਲੰਪਿਕ ਜੇਤੂ ਬੋਲਟ ਨੇ ਹਾਲਾਂਕਿ ਮੈਚ ਤੋਂ ਬਾਅਦ ਕਿਹਾ ਕਿ ਉਸਨੂੰ ਆਪਣੀ ਖੇਡ ‘ਚ ਤੇਜਤੀ ਲਿਆਉਣ ਲਈ ਕੁਝ ਹੋਰ ਸਮਾਂ ਚਾਹੀਦਾ ਹੈ

ਜਮੈਕਾ ਦੇ ਮਹਾਨ ਦੌੜਾਕ 32 ਸਾਲਾ ਬੋਲਟ ਏ ਲੀਗ ਕਲੱਬ ਦੇ 2018-19 ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੈਂਟਰਲ ਕੋਸਟ ਮਰੀਨਰਜ਼ ਨਾਲ ਵਪਾਰਕ ਕਰਾਰ ਚਾਹੁੰਦੇ ਹਨ ਮੈਚ ਦੇ 72ਵੇਂ ਮਿੰਟ ‘ਚ ਜਿਵੇਂ ਹੀ ਬੋਲਟ ਮੈਦਾਨ ‘ਤੇ ਨਿੱਤਰੇ ਉੱਥੇ ਮੌਜ਼ੂਦ ਕਰੀਬ 10 ਹਜ਼ਾਰ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ ਮਰੀਨਰਜ਼ ਦੇ ਕੋਲ ਜਦੋਂ 6-0 ਦਾ ਵਾਧਾ ਸੀ ਤਾਂ ਬੋਲਡ ਕੋਲ ਇੱਕ ਨਜ਼ਦੀਕੀ ਗੋਲ ਕਰਨ ਦਾ ਮੌਕਾ ਸੀ ਪਰ ਉਹ ਇਹ ਮੌਕਾ ਗੁਆ ਬੈਠੇ ਮਰੀਨਰਜ਼ ਨੇ ਆਖ਼ਰ ਇਹ ਮੁਕਾਬਲਾ 6-1 ਨਾਲ ਜਿੱਤ ਲਿਆ

ਮਰੀਨਰਜ਼ ਦੇ ਜਿੱਤਣ ਤੋਂ ਬਾਅਦ ਬੋਲਟ ਨੇ ਕਿਹਾ ਕਿ ਫੁੱਟਬਾਲ ਦੇ ਮੈਦਾਨ ‘ਤੇ ਚੰਗਾ ਖੇਡ ਦਿਖਾਉਣ ਲੀ ਉਸਨੂੰ ਆਪਣੇ ਫਿਟਨੈੱਸ ਨੂੰ ਉਸ ਪੱਧਰ ਤੱਕ ਲਿਜਾਣ ਲਈ ਅਜੇ ਘੱਟ ਤੋਂ ਘੱਟ ਚਾਰ ਮਹੀਨੇ ਚਾਹੀਦੇ ਹਨ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।

ਫੁੱਟਬਾਲ ਮਹਾਂਕੁੰਭ ਦਾ ਮਹਾਂ ਮੁਕਾਬਲਾ : ਇਤਿਹਾਸ ਬਣਾਉਣ ਭਿੜਨਗੇ ਕ੍ਰੋਏਸ਼ੀਆ-ਫਰਾਂਸ
ਕ੍ਰੋਏਸ਼ੀਆ ਕੋਲ ਹਿਸਾਬ ਬਰਾਬਰ ਕਰਨ ਦਾ ਮੌਕਾ | Football News

70 ਹਜਾਰ ਰੁਪਏ ਦੀ ਹੈ ਫਾਈਨਲ ਦੀ ਟਿਕਟ | Football News

ਮਾਸਕੋ (ਏਜੰਸੀ)। ਚਾਰ ਸਾਲਾਂ ਬਾਅਦ ਹੋਣ ਵਾਲੇ ਫੁੱਟਬਾਲ ਦੇ ਮਹਾਂਕੁੰਭ ਵਿਸ਼ਵ ਕੱਪ ਦਾ ਰੂਸ ਦੀ ਰਾਜਧਾਨੀ ਮਾਸਕੋ ਦੇ ਲੁਜ਼ਨਿਕੀ ਸਟੇਡੀਅਮ ‘ਚ ਕਰੀਬ ਇੱਕ ਮਹੀਨੇ ਬਾਅਦ ਕ੍ਰੋਏਸ਼ੀਆ ਅਤੇ ਫਰਾਂਸ ਦਰਮਿਆਨ ਖ਼ਿਤਾਬੀ ਮੁਕਾਬਲੇ ਨਾਲ ਸਮਾਪਤੀ ਦਾ ਸਮਾਂ ਆ ਗਿਆ ਹੈ ਹਾਲਾਂਕਿ ਵਿਸ਼ਵ ਕੱਪ ਦਾ ਤਾਜ਼ ਕਿਸੇ ਇੱਕ ਟੀਮ ਦੇ ਸਿਰ ਸਜੇਗਾ ਪਰ ਜੇਤੂ ਸਿਰਫ਼ ਦੁਨੀਆਂ ਦੀ ਸਭ ਤੋਂ ਵੱਡੀ ਖੇਡ ‘ਫੁੱਟਬਾਲ’ ਹੀ ਬਣੇਗੀ ਸਿਰਫ਼ 40 ਲੱਖ ਦੀ ਆਬਾਦੀ ਵਾਲੇ ਕ੍ਰੋਏਸ਼ੀਆ ਨੇ ਇਸ ਵਾਰ ਆਪਣੀ ਕਾਬਲੀਅਤ ਨੂੰ ਸਾਬਤ ਕਰਦਿਆਂ ਵੱਡੇ ਵੱਡਿਆਂ ਨੂੰ ਇਸ ਵਿਸ਼ਵ ਕੱਪ ‘ਚ ਪਾਣੀ ਪਿਆਇਆ ਤਾਂ ਫਰਾਂਸ ਨੇ ਖ਼ਿਤਾਬ ਦੇ ਦਾਅਵੇਦਾਰ ਦੇ ਤੌਰ ‘ਤੇ ਨਾ ਗਿਣੇ ਜਾਣ ਦੇ ਬਾਵਜ਼ੂਦ ਫਾਈਨਲ ਤੱਕ ਆਪਣੀ ਰਾਹ ਤੈਅ ਕੀਤੀ ਹੈ ਫਰਾਂਸੀਸੀ ਟੀਮ ਜਿੱਥੇ ਤੀਸਰੀ ਵਾਰ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਣ ਦੇ ਆਪਣੇ ਤਜ਼ਰਬੇ ਦਾ ਫ਼ਾਇਦਾ ਉਠਾਵੇਗੀ ਤਾਂ ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ‘ਚ ਪਹੁੰਚਣ ਨਾਲ ਆਪਣੇ ਉੱਚੇ ਆਤਮਵਿਸ਼ਵਾਸ਼ ਅਤੇ ਸਮਰੱਥਾ ਦੀ ਬਦੌਲਤ ‘ਗੋਲਡਨ ਟਰਾਫੀ’ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ।

ਕ੍ਰੋਏਸ਼ੀਆ ਕੋਲ ਹਿਸਾਬ ਬਰਾਬਰ ਕਰਨ ਦਾ ਮੌਕਾ

ਕ੍ਰੋਏਸ਼ੀਆ ਵਿਸ਼ਵ ਕੱਪ ਦੇ ਫ਼ਾਈਨਲ ‘ਚ ਪਹੁੰਚੀ 13ਵੀਂ ਟੀਮ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ ਉਹਨਾਂ ਅੱਠ ਦੇਸ਼ਾਂ ਦੇ ਕਲੱਬ ‘ਚ ਸ਼ਾਮਲ ਹੋਣ ‘ਤੇ ਲੱਗੀ ਹੈ ਜੋ ਇਹ ਟਰਾਫ਼ੀ ਹਾਸਲ ਕਰ ਚੁੱਕੇ ਹਨ ਬਾਲਕਨ ਦੇਸ਼ ਕੋਲ ਇਸ ਵਾਰ ਖ਼ਿਤਾਬ ਜਿੱਤਣ ਦੇ ਨਾਲ ਸਾਲ 1998 ‘ਚ ਉਸਨੂੰ ਸੈਮੀਫਾਈਨਲ ‘ਚ ਹਰਾ ਕੇ ਬਾਹਰ ਕਰਨ ਵਾਲੇ ਫਰਾਂਸ ਤੋਂ ਬਦਲਾ ਚੁਕਤਾ ਕਰਨ ਦਾ ਵੀ ਮੌਕਾ ਹੋਵੇਗਾ ਜੋ ਬਾਅਦ ‘ਚ ਚੈਂਪਿਅਨ ਬਣਿਆ ਅਤੇ ਰੂਸ ‘ਚ 20 ਸਾਲ ਬਾਅਦ ਫਿਰ ਤੋਂ ਖ਼ਿਤਾਬ ਦਾ ਸੁਪਨਾ ਦੇਖ ਰਿਹਾ ਹੈ।

ਕ੍ਰੋਏਸ਼ੀਆ ਨੇ ਨਾਕਆਊਟ ‘ਚ ਤਿੰਨੇ ਮੈਚ ਪੱਛੜਨ ਤੋਂ ਬਾਅਦ ਜਿੱਤੇ | Football News

ਕ੍ਰੋਏਸ਼ੀਆ ਨੂੰ ਆਪਣੇ ਤਿੰਨੇ ਨਾੱਕਆਊਟ ਮੈਚ ਜਿੱਤਣ ਲਈ ਵਾਧੂ ਸਮੇਂ ਦੀ ਜ਼ਰੂਰਤ ਪਈ ਗੇੜ 16 ‘ਚ ਡੈਨਮਾਰਕ ਵਿਰੁੱਧ ਪੱਛੜਨ ਤੋਂ ਬਾਅਦ 1-1 ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸ਼ੂਟਆਊਟ ‘ਚ 3-2 ਨਾਲ ਅਤੇ ਕੁਆਰਟਰ ਫਾਈਨਲ ‘ਚ ਰੂਸ ਤੋਂ ਪੱਛੜਨ ਦੇ ਬਾਅਦ 2-2 ਦੀ ਬਰਾਬਰੀ ਅਤੇ ਪੈਨਲਟੀ ਸ਼ੂਟਆਊਟ ‘ਚ 4-3 ਨਾਲ ਮੈਚ ਜਿੱਤਿਆ ਇੰਗਲੈਂਡ ਵਿਰੁੱਧ ਵੀ ਟੀਮ ਨੇ 0-1 ਨਾਲ ਪੱਛੜਨ ਤੋਂ ਬਾਅਦ 1-1 ਨਾਲ ਬਰਾਬਰੀ ਅਤੇ ਵਾਧੂ ਸਮੇਂ ਦੌਰਾਨ ਗੋਲ ਕਰਕੇ  2-1 ਨਾਲ ਜਿੱਤ ਹਾਸਲ ਕੀਤੀ  ਅਜਿਹੇ ‘ਚ ਜੇਕਰ ਫਰਾਂਸ ਵਿਰੁੱਧ ਮੈਚ ਵਾਧੂ ਸਮੇਂ ‘ਚ ਜਾਂਦਾ ਹੈ ਤਾਂ ਕ੍ਰੋਏਸ਼ੀਆ ਨੂੰ ਫਾਇਦਾ ਹੋ ਸਕਦਾ ਹੈ ਕ੍ਰੋਏਸ਼ੀਆ ਦੇ ਸਟਾਰ ਮਿਡਫੀਲਡਰ ਮੋਡਰਿਚ ਨੂੰ ਉਸਦੀ ਕੰਟਰੋਲ ਵਾਲੀ ਖੇਡ ਦੇ ਨਾਲ ਬਿਹਤਰੀਨ ਪਾਸ ਲਈ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ : ਚੰਦ ਦੇ ਸਫ਼ਰ ਲਈ ਰਵਾਨਾ ਹੋਇਆ ਚੰਦਰਯਾਨ-3

ਫਰਾਂਸ ਨੇ ਮੌਜ਼ੂਦਾ ਕੋਚ ਡੀਸ਼ੈਂਪਸ ਦੀ ਕਪਤਾਨੀ ‘ਚ ਜਿੱਤਿਆ ਸੀ 1998 ਦਾ ਵਿਸ਼ਵ ਕੱਪ | Football News

ਆਪਣੀ ਕਪਤਾਨੀ ‘ਚ 1998 ‘ਚ ਟੀਮ ਨੂੰ ਵਿਸ਼ਵ ਕੱਪ ਜਿਤਾ ਚੁੱਕੇ ਕੋਚ ਡਿਡਿਅਰ ਡੀਸ਼ੈਂਪਸ ਆਪਣੀ ਟੀਮ ਨੂੰ ਦੁਬਾਰਾ ਚੈਂਪਿਅਨ ਬਣਾਉਣ ਲਈ ਸਹੀ ਰਣਨੀਤੀ ਅਤੇ ਸਹੀ ਤਾਲਮੇਲ ਨੂੰ ਪਛਾਣਦੇ ਹਨ ਪੈਰਿਸ ‘ਚ ਹੋਏ ਯੂਰੋ 2016 ਫਾਈਨਲ ‘ਚ ਫਰਾਂਸ ਨੂੰ ਪੁਰਤਗਾਲ ‘ਤੇ ਜਿੱਤ ਦਾ ਦਾਅਵੇਦਾਰ ਮੰਨਿਆ ਗਿਆ ਸੀ ਪਰ ਘਰੇਲੂ ਟੀਮ 0-1 ਨਾਲ ਹਾਰ ਗਈ ਸੀ ਡੀਸ਼ੈਂਪਸ ਦਾ ਕਹਿਣਾ ਹੈ ਕਿ ਉਹ ਅੱਜ ਵੀ ਉਸ ਦਰਦ ਨੂੰ ਭੁਲਾ ਨਹੀਂ ਸਕੇ ਅਤੇ ਖਿਡਾਰੀ ਵੀ ਕ੍ਰੋਏਸ਼ੀਆ ਵਿਰੁੱਧ ਅਜਿਹੇ ਕਿਸੇ ਉਲਟਫੇਰ ਤੋਂ ਬਚਣ ਦੀ ਕੋਸ਼ਿਸ਼ ਕਰਨਗੇ।

ਕੁੱਲ ਮੈਚਾਂ ਦੀਆਂ ਟਿਕਟਾਂ ਦਾ ਵੇਰਵਾ | Football News

ਰੂਸ ‘ਚ ਚੱਲ ਰਹੇ ਵਿਸ਼ਵ ਕੱਪ ‘ਚ ਜਿੱਥੇ ਸਟੇਡੀਅਮਾਂ ‘ਤੇ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ ਉੱਥੇ ਪੂਰੇ ਟੂਰਨਾਮੈਂਟ ਦੌਰਾਨ ਮੈਚਾਂ ਦੀਆਂ ਟਿਕਟਾਂ ਲਈ ਵੀ ਇੱਕ-ਇੱਕ ਦਰਸ਼ਕ ਨੂੰ ਹਜ਼ਾਰਾਂ ਰੁਪਏ ਖ਼ਰਚ ਕਰਨੇ ਪਏ ਕ੍ਰੋਏਸ਼ੀਆ ਅਤੇ ਫਰਾਂਸ ਦਰਮਿਆਨ ਹੋਣ ਵਾਲੇ ਫਾਈਨਲ ਮੈਚ ਦੀ ਟਿਕਟ ਸਭ ਤੋਂ ਮਹਿੰਗੀ ਰੱਖੀ ਗਈ ਹੈ ਜਿਸ ਵਿੱਚ ਘੱਟ ਤੋਂ ਘੱਟ 29 ਹਜ਼ਾਰ ਰੁਪਏ ਦੀ ਇੱਕ ਟਿਕਟ ਹੋਵੇਗੀ ਜਦੋਂਕਿ ਵੱਧ ਤੋਂ ਵੱਧ ਇੱਕ ਟਿਕਟ ਦਾ ਰੇਟ 70 ਹਜਾਰ ਰੁਪਏ ਤੱਕ ਦਾ ਹੈ।

ਗਰੁੱਪ ਮੈਚਾਂ ਦੀ ਟਿਕਟ 7, 10, 11,14, 15, 24, 35 ਹਜਾਰ

ਰਾਊਂਡ 16 ‘ਚ 7 ਹਜ਼ਾਰ, 11 ਹਜਾਰ, 15 ਹਜਾਰ ਰੁਪਏ

ਕੁਆਰਟਰ ਫਾਈਨਲ 11 ਹਜਾਰ, 16 ਹਜਾਰ, 23 ਹਜਾਰ

ਸੈਮੀਫਾਈਨਲ 18 ਹਜ਼ਾਰ, 30 ਹਜਾਰ, 48 ਹਜਾਰ ਰੁਪਏ

ਫਾਈਨਲ ਲਈ 29 ਹਜ਼ਾਰ, 45 ਹਜ਼ਾਰ, 70 ਹਜ਼ਾਰ

ਫਰਾਂਸ ਅੰਕੜੇ

ਫਰਾਂਸ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ‘ਚ ਤੀਸਰੀ ਵਾਰ ਪਹੁੰਚਿਆ ਹੈ, ਉਹ 1998 ‘ਚ ਘਰੇਲੂ ਮੈਦਾਨ ‘ਤੇ ਖ਼ਿਤਾਬ ਜਿੱਤ ਚੁੱਕਾ ਹੈ, ਸਾਲ 2006 ‘ਚ ਵੀ ਉਹ ਫਾਈਨਲ ‘ਚ ਪਹੁੰਚਿਆ ਜਿੱਥੇ ਉਸਨੂੰ ਇਟਲੀ ਤੋਂ ਹਾਰ ਮਿਲੀ ਸੀ ਗਰੁੱਪ ‘ਚ ਚੋਟੀ ‘ਤੇ ਰਹੇ ਫਰਾਂਸ ਨੇ ਨਾਕਆਊਟ ਦੇ ਤਿੰਨ ਮੈਚਾਂ ‘ਚ ਅਰਜਨਟੀਨਾ, ਉਰੂਗੁਵੇ ਅਤੇ ਬੈਲਜ਼ੀਅਮ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਪਰ ਕਦੇ ਉਸਨੂੰ 90 ਮਿੰਟ ਤੋਂ ਜ਼ਿਆਦਾ ਸਮੇਂ ਦੀ ਜ਼ਰੂਰਤ ਨਹੀਂ ਪਈ ਫਰਾਂਸ ਨੇ ਨਾਕਆਊਟ ਦੇ ਤਿੰਨ ਮੈਚਾਂ ‘ਚ ਸੱਤ ਗੋਲ ਕੀਤੇ ਹਨ ਜੋ ਗਰੁੱਪ ਗੇੜ ਦੇ ਮੈਚਾਂ ‘ਚ ਉਸਦੇ ਕੁੱਲ ਤਿੰਨ ਗੋਲਾਂ ਤੋਂ ਦੁੱਗਣਾ ਹੈ ਫਰਾਂਸ ਲਈ ਦੋ ਸਾਲਾਂ ‘ਚ ਇਹ ਦੂਸਰਾ ਅੰਤਰਰਾਸ਼ਟਰੀ ਟੂਰਨਾਮੈਂਟ ਫਾਈਨਲ ਹੈ, ਉਹ ਯੂਰੋ 2016 ਦੇ ਫਾਈਨਲ ‘ਚ ਪਹੁੰਚਿਆ ਸੀ ਪਰ ਪੁਰਤਗਾਲ ਤੋਂ ਹਾਰ ਕੇ ਖ਼ਿਤਾਬੋਂ ਖੁੰਝ ਗਿਆ ਸੀ।

ਇਹ ਵੀ ਪੜ੍ਹੋ : ਸੋਹਾਣਾ ‘ਚ ਦੋ ਨੌਜਵਾਨਾਂ ‘ਤੇ ਫਾਇਰਿੰਗ

ਕ੍ਰੋਏਸ਼ੀਆ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ‘ਚ ਪਹੁੰਚਿਆ ਹੈ ਉਸਨੇ 1998 ‘ਚ ਪਹਿਲਾ ਵਿਸ਼ਵ ਕੱਪ ਖੇਡਿਆ ਸੀ ਅਤੇ ਸੈਮੀਫਾਈਨਲ ਤੱਕ ਪਹੁੰਚਿਆ, ਜਿੱਥੇ ਜੇਤੂ ਬਣੇ ਫਰਾਂਸ ਤੋਂ 2-1 ਨਾਲ ਹਾਰਿਆ ਮਿਡਫੀਲਡਰ ਲੁਕਾ ਮੋਡਰਿਚ, ਫਾਰਵਰਡ ਮਾਰੀਓ ਮਾਂਡਜੁਕਿਕ ਅਤੇ ਇਵਾਨ ਪੇਰਿਸਿਸ ਕ੍ਰੋਏਸ਼ੀਆ ਦੇ ਅੱਵਲ ਸਕੋਰਰ ਹਨ ਜਿੰਨ੍ਹਾਂ ਨੇ 2-2 ਗੋਲ ਕੀਤੇ ਹਨ ਕ੍ਰੋਏਸ਼ੀਆ ਦਾ ਪ੍ਰਤੀ ਮੈਚ ਦੋ ਗੋਲ ਦਾ ਔਸਤ ਰਿਹਾ ਹੈ ਅਤੇ ਕੁੱਲ ਛੇ ਮੈਚਾਂ ‘ਚ ਉਸਨੇ 12 ਗੋਲ ਕੀਤੇ ਹਨ 32 ਸਾਲ ਦੇ ਮੋਡਰਿਚ ਦਾ ਇਹ 112ਵਾਂ ਅੰਤਰਰਾਸ਼ਟਰੀ ਮੈਚ ਹੋਵੇਗਾ।

ਜਿਸ ਨਾਲ ਉਹ ਕ੍ਰੋਏਸ਼ੀਆ ਲਈ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ 11 ਵਾਰ ਖੇਡਣ ਦੇ ਵਿਸ਼ਵ ਰਿਕਾਰਡ ਨੂੰ ਤੋੜ ਦੇਣਗੇ। ਫਰਾਂਸ ਦੇ ਅੱਵਲ ਸਕੋਰਰ ਅੰਟੋਨ ਗ੍ਰਿਜ਼ਮੈਨ ਅਤੇ ਕਾਈਨ ਮਬਾਪੇ ਹਨ ਜਿੰਨ੍ਹਾਂ ਦੇ ਨਾਂਅ ਰੂਸ 3-3 ਗੋਲ ਹਨ ਫਰਾਂਸ ਨੇ ਕੁੱਲ 10 ਗੋਲ ਕੀਤੇ ਹਨ ਅਤੇ ਸਿਰਫ਼ ਇੱਕ ਖਾਧਾ ਹੈ ਟੀਮ ਦੇ 19 ਸਾਲ ਦੇ ਨੌਜਵਾਨ ਸਟਾਰ ਅਮਬਾਪੇ ‘ਤੇ ਫਾਈਨਲ ‘ਚ ਫਿਰ ਤੋਂ ਜਾਦੂ ਦੀ ਆਸ ਕੀਤੀ ਜਾ ਰਹੀ ਹੈ ਉਸ ਦੇ ਨਾਲ ਓਲੀਵਰ ਗਿਰਾਉਡ ‘ਤੇ ਵੀ ਗੋਲ ਕਰਨ ਦੀ ਵੱਡੀ ਜ਼ਿੰਮ੍ਹੇਦਾਰੀ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਹੜ੍ਹ ਪ੍ਰਭਾਵਿਤ ਹਰ ਇੱਕ ਵਿਅਕਤੀ ਨੂੰ ਦੇਵੇਗੀ ਐਨੀ ਰਾਸ਼ੀ, ਜਾਣੋ

ਕ੍ਰੋਏਸ਼ੀਆ ਨੇ ਰੂਸ ‘ਚ ਮੌਜ਼ੂਦਾ ਵਿਸ਼ਵ ਕੱਪ ‘ਚ ਆਖ਼ਰੀ 16 ਦੇ ਮੁਕਾਬਲਿਆਂ ਨੂੰ ਵਾਧੂ ਸਮੇਂ ‘ਚ, ਰੂਸ ਨੂੰ ਕੁਆਰਟਰ ਫਾਈਨਲ ‘ਚ ਪੈਨਲਟੀ ‘ਚ ਅਤੇ ਸੈਮੀਫਾਈਨਲ ‘ਚ ਇੰਗਲੈਂਡ ਨੂੰ ਵਾਧੂ ਸਮੇਂ ‘ਚ ਹਰਾਇਆ ਇਸ ਤਰ੍ਹਾਂ ਉਸਨੂੰ ਇਹਨਾਂ ਤਿੰਨਾਂ ਮੈਚਾਂ ‘ਚ ਲੱਗਭਗ ਪੰਜ ਮੈਚਾਂ ਜਿੰਨਾਂ ਸਮਾਂ ਲੱਗਾ ਕ੍ਰੋਏਸ਼ੀਆ ਨੇ ਨਾਕਆਊਟ ‘ਚ ਤਿੰਨ ਮੈਚਾਂ ‘ਚ 360 ਮਿੰਟ ਫੁੱਟਬਾਲ ਖੇਡਿਆ, ਇਸ ਵਿੱਚ ਦੋ ਮੈਚਾਂ ‘ਚ ਪੈਨਲਟੀ ‘ਚ ਉਸਦਾ ਸਮਾਂ ਸ਼ਾਮਲ ਨਹੀਂ ਹੈ ਫਰਾਂਸ ਨੇ ਦੂਸਰੇ ਪਾਸੇ ਨਾੱਕਆਊਟ ‘ਚ 270 ਮਿੰਟਾਂ ‘ਚ ਜਿੱਤਾਂ ਦਰਜ ਕੀਤੀਆਂ ਕ੍ਰੋਏਸ਼ੀਆ ਦੇ ਸਟਰਾਈਕਰ ਨਿਕੋਲਾ ਕਾਲਿਨਿਕ ਨੂੰ ਫਾਈਨਲ ‘ਚ ਬੈਂਚ ‘ਤੇ ਬੈਠਣ ਦਾ ਵੀ ਮੌਕਾ ਨਹੀਂ ਹੋਵੇਗਾ ਜਿਸ ਨੇ ਨਾਈਜੀਰੀਆ ਵਿਰੁੱਧ ਮੈਚ ‘ਚ ਬਦਲਵੇਂ ਖਿਡਾਰੀ ਦੇ ਤੌਰ ‘ਤੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਉਸਨੂੰ ਘਰ ਵਾਪਸ ਭੇਜ ਦਿੱਤਾ ਗਿਆ ਸੀ।

ਇੰਟਰਕਾਂਟੀਨੈਂਟਲ ਕੱਪ : ਭਾਰਤ ਬਣਿਆ ਚੈਂਪੀਅਨ
ਕੀਨੀਆ ਨੂੰ 2-0 ਨਾਲ ਹਰਾਇਆ

ਛੇਤਰੀ ਨੇ ਕੀਤੀ ਮੈਸੀ ਦੀ ਬਰਾਬਰੀ

ਬੰਗਲੁਰੂ (ਏਜੰਸੀ) । ਕਪਤਾਨ ਸੁਨੀਲ ਛੇਤਰੀ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤੀ ਫੁੱਟਬਾਲ ਟੀਮ ਨੇ ਹੀਰੋ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ ਮੁਕਾਬਲੇ ‘ਚ ਕੀਨੀਆ ਨੂੰ 2-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਛੇਤਰੀ ਨੇ ਪੂਰੇ ਟੂਰਨਾਮੈਂਟ ‘ਚ ਸ਼ਾਨਦਾਰ ਖੇਡ ਦਿਖਾਈ, ਉਸਨੇ ਕੁੱਲ ਅੱਠ ਗੋਲ ਕੀਤੇ ਅਤੇ ਭਾਰਤ ਨੂੰ ਚੈਂਪੀਅਨ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ।

ਭਾਰਤੀ ਟੀਮ ਦੀ ਰੱਖਿਆ ਕਤਾਰ ਨੇ ਵੀ ਇਸ ਟੂਰਨਾਮੈਂਟ ‘ਚ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਚਾਰ ਮੈਚਾਂ ‘ਚ ਸਿਰਫ਼ ਇੱਕ ਗੋਲ ਖਾਧਾ ਫਾਈਨਲ ਮੁਕਾਬਲੇ ‘ਚ ਦੋ ਗੋਲ ਕਰਨ ਦੇ ਨਾਲ ਹੀ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ‘ਚ ਆਪਣੇ ਦੇਸ਼ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਦੇ ਮਾਮਲੇ ‘ਚ ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨੇਨ ਮੈਸੀ ਦੀ ਬਰਾਬਰੀ ਕਰ ਲਈ, ਮੈਸੀ ਅਤੇ ਛੇਤਰੀ ਨੇ ਆਪਣੇ ਦੇਸ਼ ਲਈ 64 ਗੋਲ ਕੀਤੇ ਹਨ ਫੁੱਟਬਾਲ ਖੇਡ ਰਹੇ ਖਿਡਾਰੀਆਂ ‘ਚ ਇਹਨਾਂ ਦੋਵਾਂ ਤੋਂ ਅੱਗੇ ਰੋਨਾਲਡੋ ਹੈ।

ਭਾਰਤ ਨੂੰ ਪਹਿਲਾ ਵੱਡਾ ਮੌਕਾ 7ਵੇਂ ਮਿੰਟ ‘ਚ ਮਿਲਿਆ ਅਤੇ ਕਪਤਾਨ ਛੇਤਰੀ ਨੇ ਇਸ ਮੌਕੇ ਦਾ ਪੂਰਾ ਫਾਇਦਾ ਉਠਾਇਆ ਜਦੋਂ ਕੀਨੀਆ ਦੇ ਬਰਨਾਰਡ ਓਗਿੰਗਾ ਦੇ ਫਾਊਲ ਕਾਰਨ ਮੇਜ਼ਬਾਨ ਟੀਮ ਨੂੰ ਫ੍ਰੀ ਕਿੱਕ ਮਿਲੀ ਭਾਰਤ ਦੇ ਅਨਿਰੁਧ ਥਾਪਾ ਦੀ ਫ੍ਰੀ ਕਿੱਕ ਕਪਤਾਨ ਸੁਨੀਲ ਛੇਤੀ ਦੇ ਕੋਲ ਪਹੁੰਚੀ ਜਿਸ ਨੇ ਇਸ ਨੂੰ ਗੋਲ ‘ਚ ਪਹੁੰਚਾ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ।

ਇਸ ਤੋਂ ਬਾਅਦ 29ਵੇਂ ਮਿੰਟ ‘ਚ ਭਾਰਤੀ ਕਪਤਾਨ ਨੇ ਅਨਸ ਦੇ ਲੰਮੇ ਪਾਸ ਨੂੰ ਆਪਣੇ ਕਬਜ਼ੇ ‘ਚ ਲਿਆ ਅਤੇ ਫਿਰ ਕੀਨੀਆ ਦੇ ਰੱਖਿਆ ਕਤਾਰ ਨੂੰ ਪਛਾੜਦੇ ਹੋਏ ਅੱਗੇ ਵਧੇ, ਛੇਤਰੀ ਨੇ ਇਸ ਤੋਂ ਬਾਅਦ ਆਪਣੇ ਦਮਦਾਰ ਸ਼ਾਟ ਨਾਲ ਗੋਲਕੀਪਰ ਪੈਟ੍ਰਿਕ ਨੂੰ ਛਕਾਉਂਦੇ ਹੋਏ ਗੋਲ ਕੀਤਾ ਅਤੇ ਭਾਰਤ ਨੂੰ 2-0 ਦਾ ਵਾਧਾ ਦਿਵਾਉਣ ਦੇ ਨਾਲ ਹੀ ਮੈਸੀ ਦੀ ਬਰਾਬਰੀ ਕਰ ਲਈ ਭਾਰਤੀ ਟੀਮ ਅੱਧੇ ਸਮੇਂ ਤੱਕ 2-0 ਨਾਲ ਅੱਗੇ ਸੀ ਦੂਸਰੇ ਅੱਧ ‘ਚ ਦੋਵਾਂ ਟੀਮਾਂ ਨੇ ਕਈ ਚੰਗੇ ਮੂਵ ਬਣਾਏ ਪਰ ਕਿਸੇ ਵੀ ਟੀਮ ਨੂੰ ਗੋਲ ਕਰਨ ‘ਚ ਸਫ਼ਲਤਾ ਨਹੀਂ ਮਿਲੀ।

ਮਿਸਰ ਦੀ World Cup ਆਸ ਸਲਾਹ ਜ਼ਖਮੀ
ਪਲੇਅਰ ਆਫ਼ ਦ ਯੀਅਰ ਨਾਲ ਸਨਮਾਨਿਤ | World Cup

ਸਲਾਹ ਦੇ ਗੋਲ ਕਾਰਨ ਮਿਸਰ ਹੋਇਆ ਸੀ ਵਿਸ਼ਵ ਕੱਪ ਲਈ ਕੁਆਲੀਫਾਈ | World Cup

ਕਾਹਿਰਾ (ਏਜੰਸੀ)। ਮਿਸਰ ਦੇ ਸਟਾਰ ਫੁੱਟਬਾਲਰ ਮੁਹੰਮਦ ਸਲਾਹ ਨੂੰ ਮੋਢੇ ‘ਚ ਸੱਟ ਲੱਗ ਗਈ ਹੈ ਜਿਸ ਕਾਰਨ ਉਸਨੂੰ ਕਰੀਬ ਤਿੰਨ ਤੋਂ ਚਾਰ ਹਫ਼ਤੇ ਤੱਕ ਖੇਡ ਤੋਂ ਦੂਰ ਰਹਿਣਾ ਪਵੇਗਾ ਅਤੇ ਇਸ ਨਾਲ ਉਸਦਾ ਵਿਸ਼ਵ (World Cup) ਕੱਪ ‘ਚ ਖੇਡਣਾ ਸ਼ੱਕੀ ਹੋ ਗਿਆ ਹੈ, ਹਾਲਾਂਕਿ ਸਲਾਹ ਨੇ 14 ਜੂਨ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਠੀਕ ਹੋਣ ਦੀ ਆਸ ਪ੍ਰਗਟ ਕੀਤੀ ਹੈ।

ਲੀਵਰਪੂਲ ਕਲੱਬ ਦੇ ਫਿਜੀਓ ਨੇ ਦੱਸਿਆ ਹੈ ਕਿ ਸਾਲਾਹ ਦੇ ਮੋਢੇ ਨੂੰ ਠੀਕ ਹੋਣ ਲਈ ਘੱਟ ਤੋਂ ਘੱਟ 3-4 ਹਫ਼ਤੇ ਲੱਗਣਗੇ ਅਤੇ ਸਾਲਾਹ ਨੂੰ ਇਸ ਦੌਰਾਨ ਆਰਾਮ ਕਰਨਾ ਪਵੇਗਾ ਲੀਵਰਪੂਲ ਦੇ ਚੈਂਪੀਅਨਜ਼ ਲੀਗ ਫਾਈਨਲ ਦੌਰਾਨ ਸਲਾਹ ਨੂੰ ਸੱਟ ਲੱਗ ਗਈ ਸੀ ਖ਼ਿਤਾਬੀ ਮੁਕਾਬਲੇ ‘ਚ ਲੀਵਰਪੂਲ ਨੂੰ ਰਿਆਲ ਮੈਡ੍ਰਿਡ ਤੋਂ ਹਾਰ ਝੱਲਣੀ ਪਈ ਸੀ ਫਿਜੀਓ ਪੋਂਸ ਨੇ ਦੱਸਿਆ ਕਿ ਸਲਾਹ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਜ਼ਖ਼ਮੀ ਹੋਣ ਤੋਂ ਕਾਫ਼ੀ ਨਿਰਾਸ਼ ਹਨ ਅਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਉਹ ਵਿਸ਼ਵ ਕੱਪ ਦਾ ਕਿਸੇ ਵੀ ਤਰ੍ਹਾਂ ਹਿੱਸਾ ਬਣ ਸਕਣ। (World Cup)

ਮਿਸਰ ਨੇ ਅਕਤੂਬਰ ‘ਚ ਕਾਂਗੋ ਵਿਰੁੱਧ 2-1 ਦੀ ਜਿੱਤ ਨਾਲ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ, ਜਿਸ ਮੈਚ ‘ਚ ਸਲਾਹ ਨੇ ਪੈਨਲਟੀ ਸਪਾੱਟ ‘ਤੇ 95ਵੇਂ ਮਿੰਟ ‘ਚ ਟੀਮ ਲਈ ਜੇਤੂ ਗੋਲ ਕੀਤਾ ਸੀ ਸਲਾਹ ਨੇ ਲੀਵਰਪੂਲ ਲਈ ਪਹਿਲੇ ਸੈਸ਼ਨ ‘ਚ 44 ਗੋਲ ਕੀਤੇ ਹਨ ਉਹ ਰੋਮਾ ਤੋਂ ਲੀਵਰਪੂਲ ਕਲੱਬ ਦਾ ਹਿੱਸਾ ਬਣਿਆ ਹੈ ਅਤੇ ਇਸ ਮਹੀਨੇ ਹੀ ਉਸਨੂੰ ਫੁੱਟਬਾਲ ਰਾਈਟਰਜ਼ ਸੰਘ ਨੇ ‘ਪਲੇਆਰ ਆਫ਼ ਦ ਯੀਅਰ’ ਵੀ ਚੁਣਿਆ ਸੀ . ਮਿਸਰ ਵਿਸ਼ਵ ਕੱਪ ਦੇ ਗਰੁੱਪ ਏ ‘ਚ 15 ਜੂਨ ਨੂੰ ਉਰੁਗੁਵੇ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕਰੇਗਾ। (World Cup)

ਇਹ ਵੀ ਪੜ੍ਹੋ : ਮੋਹਾਲੀ ਪੁਲਿਸ ਵੱਲੋਂ ਗੈਂਗਸ਼ਟਰ ਪ੍ਰਿੰਸ ਚੌਹਾਨ ਅਤੇ ਕਾਲਾ ਰਾਣਾ ਦੇ ਗਿਰੋਹ ਦਾ ਪਰਦਾਫਾਸ਼

ਵਿਸ਼ਵ ਕੱਪ ਫੁੱਟਬਾਲ : ਮੈਕਲਾਰੇਨ ਨੂੰ ਲਾਈਫਲਾਈਨ
ਮੈਲਬੌਰਨ (ਏਜੰਸੀ)। ਸਕਾੱਟਲੈਂਡ ਕਲੱਬ ਹਿਬਰੇਨੀਆ ਦੇ ਸਟਰਾਈਕਰ ਜੇਮੀ ਮੈਕਲਾਰੇਨ ਨੂੰ ਐਫ.ਸੀ. ਲੁਰਸੇਨ ਫਾਰਵਰਡ ਟੋਮੀ ਜਿਊਰਿਕ ਦੀਆਂ ਫਿਟਨੈੱਸ ਚਿੰਤਾਵਾਂ ਦਰਮਿਆਨ ਰੂਸ ‘ਚ ਹੋਣ ਵਾਲੇ ਫੀਫਾ (World Cup Football) ਵਿਸ਼ਵ ਕੱਪ ਲਈ ਆਸਟਰੇਲੀਆ ਦੇ ਆਖ਼ਰੀ ਟਰੇਨਿੰਗ ਕੈਂਪ ‘ਚ ਸ਼ਾਮਲ ਕੀਤਾ ਗਿਆ ਹੈ ਜੋ ਉਹਨਾਂ ਲਈ ਰੂਸ ਦੀ ਟਿਕਟ ਪਾਉਣ ਦਾ ਸੁਨਹਿਰੀ ਮੌਕਾ ਹੈ. ਮੈਕਲਾਰੇਨ ਲਈ ਆਖ਼ਰੀ ਸਮੇਂ ‘ਚ ਆਸਟਰੇਲੀਆ ਦੀ ਵਿਸ਼ਵ ਕੱਪ ਟੀਮ ‘ਚ ਸ਼ਾਮਲ ਹੋਣ ਦਾ ਇਹ ਸੁਨਹਿਰੀ ਮੌਕਾ ਹੈ। (World Cup Football)

ਇਸ ਮਹੀਨੇ ਕੋਚ ਬਰਟ ਮਾਰਵਿਕ ਨੇ ਐਲਾਨੀ ਸੰਭਾਵਿਤ ਟੀਮ ਚੋਂ ਪਹਿਲਾਂ ਮੈਕਲਾਰੇਨ ਦਾ ਨਾਂਅ ਹਟਾ ਦਿੱਤਾ ਸੀ 32 ਖਿਡਾਰੀਆਂ ਵਿੱਚੋਂ 26 ਨੂੰ ਹੀ ਤੁਰਕੀ ਦੇ ਅੰਤਾਲਿਆ ‘ਚ ਹੋਣ ਵਾਲੇ ਆਖ਼ਰੀ ਅਭਿਆਸ ਕੈਂਪ ਵਿੱਚ ਜਗ੍ਹਾ ਦਿੱਤੀ ਗਈ ਸੀ ਜਿਸ ਵਿੱਚ ਮੈਕਲਾਰੇਨ ਦਾ ਨਾਂਅ ਸ਼ਾਮਲ ਨਹੀਂ ਸੀ 24 ਸਾਲ ਦੇ ਖਿਡਾਰੀ ਨੂੰ ਜਰਮਨੀ ਦੀ ਸੈਕਿੰਡ ਡਿਵੀਜ਼ਨ ਲੀਗ ਡਰਮਸਟਾਡ 98 ਤੋਂ ਸਕਾਟਿਸ਼ ਪ੍ਰੀਗੀਅਰ ਲੀਗ ‘ਚ ਲੋਨ ‘ਤੇ ਸ਼ਾਮਲ ਕੀਤਾ ਗਿਆ ਹੈ ਉਹ ਐਤਵਾਰ ਨੂੰ ਹੀ ਆਪਣੀ ਟੀਮ ਨਾਲ ਜੁੜ ਗਏ ਅਤੇ 1 ਜੂਨ ਨੂੰ ਆਸਟਰੀਆ ‘ਚ ਚੈੱਕ ਗਣਰਾਜ ਵਿਰੁੱਧ ਦੋਸਤਾਨਾ ਮੈਚ ‘ਚ ਹਿੱਸਾ ਲੈਣਗੇ ਮਾਰਵਿਕ ਨੇ ਬਿਆਨ ‘ਚ ਕਿਹਾ ਕਿ ਟਾਮੀ ਜਿਊਰਿਕ ਦੇ ਗੋਡੇ ‘ਚ ਪਿਛਲੇ ਤਿੰਨ ਹਫ਼ਤੇ ਤੋਂ ਸੱਟ ਹੈ ਅਤੇ ਮੈਡੀਕਲ ਟੀਮ ਉਸਦੀ ਜਾਂਚ ਕਰ ਰਹੀ ਹੈ। (World Cup Football)

ਸਾਨੂੰ ਆਸ ਹੈ ਕਿ ਇਸ ਹਫ਼ਤੇ ਊਹ ਟਰੇਨਿੰਗ ਕਰ ਸਕੇਗਾ ਪਰ ਊਸਦੀ ਸੱਟ ਠੀਕ ਹੋਣ ‘ਚ ਲੰਮਾ ਸਮਾਂ ਵੀ ਲੱਗ ਸਕਦਾ ਹੈ ਅਜਿਹੇ ‘ਚ ਅਸੀਂ ਜੇਮੀ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਅਤੇ ਵਿਸ਼ਵ ਕੱਪ ਦੀ 23 ਮੈਂਬਰੀ ਟੀਮ ਐਲਾਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲੇਗਾ ਸਾਰੀਆਂ ਟੀਮਾਂ ਨੇ 4 ਜੂਨ ਤੱਕ ਆਪਣੀਆਂ ਟੀਮਾਂ ਦਾ ਐਲਾਨ ਕਰਨਾ ਜਰੂਰੀ ਹੈ ਆਸਟਰੇਲੀਆਈ ਟੀਮ ਨੂੰ ਗਰੁੱਪ ਸੀ ‘ਚ ਸ਼ਾਮਲ ਕੀਤਾ ਗਿਆ ਹੈ ਜਿੱਥੇ ਉਹ 14 ਜੂਨ ਤੋਂ 15 ਜੁਲਾਈ ਤੱਕ ਹੋਣ ਵਾਲੇ ਵਿਸ਼ਵ ਕੱਪ ਵਿੱਚ ਡੈਨਮਾਰਕ, ਪੇਰੂ, 1998 ਦੀ ਜੇਤੂ ਫਰਾਂਸ ਨਾਲ ਸ਼ਾਮਲ ਹੈ। (World Cup Football)