Relationship - Sach Kahoon Punjabi
Canada: ਰਿਸ਼ਤਿਆਂ ’ਚ ਕੁੜੱਤਣ
Canada: ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹਾਲ ਹੀ ’ਚ ਉਸ ਸਮੇਂ ਹੋਰ ਵਿਗੜ ਗਏ ਜਦੋਂ ਕੈਨੇਡਾਈ ਉਪ-ਮੰਤਰੀ ਡੈਵਿਡ ਮਾਰੀਸਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਬੇਬੁਨਿਆਦ ਦੋਸ਼ ਲਾਏ। ਇਸ ਤਰ੍ਹਾਂ ਦੀਆਂ ਗੈਰ-ਜਿੰਮੇਦਾਰਾਨਾ ਹਰਕਤਾਂ ਦੇ ਚੱਲਦਿਆਂ ਭਾਰਤ ਸਰਕਾਰ ਨੇ ਆਪਣੀ ਨਰਾਜ਼ਗੀ ਪ੍ਰਗਟ ਕਰਦਿਆਂ ਕੈਨੇਡਾ ਨੂੰ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਵਿਹਾਰ ਦੇ ਗੰਭੀਰ ਨਤੀਜੇ ਹੋਣਗੇ।
Read Also : Stop Stubble Burning: ਨੰਬਰਦਾਰਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੀ ਮੁਹਿੰਮ ’ਚ ਸਰਗਰਮ ਯੋਗਦਾਨ ਪਾਉਣ ਦਾ ਸੱਦਾ
ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਨੇਡਾਈ ਹਾਈ ਕਮਿਸ਼ਨ ਦੇ ਪ੍ਰਤੀਨਿਧੀ ਨੂੰ ਤਲਬ ਕੀਤਾ ਅਤੇ ਸਖ਼ਤ ਵਿਰੋਧ ਪ੍ਰਗਟ ਕੀਤਾ। ਇਹ ਘਟਨਾਕ੍ਰਮ ਦਰਸ਼ਾਉਂਦਾ ਹੈ ਕਿ ਦੁਵੱਲੇ ਸਬੰਧਾਂ ’ਚ ਇੱਕ ਨਵੀਂ ਤਰੇੜ ਪੈਦਾ ਹੋ ਰਹੀ ਹੈ, ਜੋ ਭਵਿੱਖ ’ਚ ਹੋਰ ਵੀ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਕੈਨੇਡਾ ਦੀ ਇਸ ਕਾਰਵਾਈ ਨੂੰ ਭਾਰਤ ਨੇ ਆਪਣੀ ਖੁਦਮੁਖਤਿਆਰੀ ਅਤੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਮੰਨਦਿਆਂ ਇਸ ਨੂੰ ਨਾ ਸਿਰਫ਼ ਇੱਕ ਸਿਆਸੀ ਗਲਤਫਹਿਮੀ, ਸਗੋਂ ਇੱਕ ਗੰਭੀਰ ਕੂਟਨੀਤਿਕ ਭੁੱਲ ਵੀ ਦੱਸਿਆ ਹੈ। Canada
ਦੋਵਾਂ ਦੇਸ਼ਾਂ ਵਿਚਕਾਰ ਸਦੀਆਂ ਪੁਰਾਣੀ ਮਿੱਤਰਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਤੇ ਕੈਨੇਡਾ ਵਿਚਕਾਰ ਵਧਦੇ ਤਣਾਅ ਦਾ ਸਿੱਧਾ ਅਸਰ ਵਪਾਰ, ਸੱਭਿਆਚਾਰ ਤੇ ਹੋਰ ਖੇਤਰਾਂ ’ਚ ਸਹਿਯੋਗ ’ਤੇ ਪੈ ਸਕਦਾ ਹੈ। ਕੈਨੇਡਾ ’ਚ ਵੱਡੀ ਗਿਣਤੀ ’ਚ ਭਾਰਤੀ ਪ੍ਰਵਾਸੀ ਰਹਿੰਦੇ ਹਨ, ਜੋ ਦੋ ਦੇਸ਼ਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦੇ ਹਨ। ਅਜਿਹੇ ’ਚ, ਜੇਕਰ ਰਿਸ਼ਤਿਆਂ ’ਚ ਹੋਰ ਕੁੜੱਤਣ ਆਉਂਦੀ ਹੈ, ਤਾਂ ਇਹ ਪ੍ਰਵਾਸੀਆਂ ਲਈ ਵੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਭਾਰਤ-ਕੈਨੇਡਾ ਦੇ ਵਿਗੜਦੇ ਰਿਸ਼ਤਿਆਂ ਦਾ ਅਸਰ ਦੋਵਾਂ ਦੇਸ਼ਾਂ ਲਈ ਚਿੰਤਾਜਨਕ ਹੈ। ਅਜਿਹੇ ਸਮੇਂ ’ਚ ਜਦੋਂ ਸੰਸਾਰਿਕ ਰਾਜਨੀਤੀ ’ਚ ਸਥਿਰਤਾ ਅਤੇ ਸਹਿਯੋਗ ਦੀ ਲੋੜ ਹੈ, ਇਸ ਤਰ੍ਹਾਂ ਦੇ ਦੋਸ਼ ਅਤੇ ਪ੍ਰਤੀਕਿਰਿਆਵਾਂ ਦੋਵਾਂ ਦੇਸ਼ਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ। ਉਚਿਤ ਹੈ ਕਿ ਦੋਵੇਂ ਦੇਸ਼ ਗੱਲਬਾਤ ਦੇ ਜ਼ਰੀਏ ਆਪਸੀ ਵਿਵਾਦਾਂ ਨੂੰ ਸੁਲਝਾਉਣ ਦਾ ਯਤਨ ਕਰਨ, ਤਾਂ ਕਿ ਆਪਸੀ ਸਬੰਧ ਫਿਰ ਤੋਂ ਆਮ ਹੋ ਸਕਣ।
ਆਤਮਾ ਅਤੇ ਮਾਲਕ ਦਾ ਸੰਬੰਧ ਅਟੁੱਟ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਜੋ ਆਪਣੇ ਅੱਲ੍ਹਾ, ਸਤਿਗੁਰੂ, ਪਰਵਰਦਿਗਾਰ ਨਾਲ ਬੇਇੰਤਹਾ ਮੁਹੱਬਤ ਕਰਦਾ ਹੈ, ਉਹ ਝੋਲੀ ਫੈਲਾ ਕੇ ਦੁਆ ਕਰਦਾ ਹੈ ਕਿ ਹੇ ਮੇਰੇ ਮੌਲਾ! ਤੇਰੇ ਦਰਸ਼-ਦੀਦਾਰ, ਤੇਰੇ ਰਹਿਮੋ-ਕਰਮ ਨਾਲ ਹੁੰਦੇ ਹਨ ਸਿਮਰਨ, ਖ਼ਿਆਲਾਂ ਨਾਲ ਜਿਵੇਂ ਵੀ ਦਰਸ਼ਨ ਹੁੰਦੇ ਹਨ, ਹੇ ਮੇਰੇ ਮਾਲਕ! ਮੇਰੇ ‘ਚ ਅਜਿਹਾ ਕੁਝ ਨਾ ਹੋਵੇ ਕਿ ਤੇਰੇ ਦਰਸ਼ਨ ਹੋਣੇ ਬੰਦ ਹੋ ਜਾਣ ਪੂਜਨੀਕ ਗੁਰੂ ਜੀ ਇੱਕ ਸੱਚੇ ਮੁਰੀਦ ਦੀ ਚਰਚਾ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਆਪਣੇ ਮਾਲਕ ਨੂੰ ਕਹਿੰਦਾ ਹੈ। (Saint Dr MSG)
ਕਿ ਮੈਨੂੰ ਜਿਸ ਪਲ ਵੀ ਤੇਰੇ ਦਰਸ਼ਨ ਨਹੀਂ ਹੁੰਦੇ ਤਾਂ ਮੈਂ ਇੰਜ ਤੜਫ਼ਦਾ ਹਾਂ ਜਿਵੇਂ ਬਿਨਾਂ ਪਾਣੀ ਤੋਂ ਮੱਛੀ ਤੜਫ਼ਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹਾ ਹਾਲ ਹੋ ਜਾਣਾ ਬਹੁਤ ਵੱਡੀ ਗੱਲ ਹੈ ਕਹਿਣਾ ਇੱਕ ਵੱਖਰੀ ਗੱਲ ਹੈ ਕਿ ਮੈਂ ਬਿਨਾਂ ਪਾਣੀ ਤੋਂ ਮੱਛੀ ਵਾਂਗ ਤੜਫ਼ਦਾ ਹਾਂ, ਪਰ ਜਦੋਂ ਪਿਆਰ-ਮੁਹੱਬਤ ਦਾ ਤੀਰ ਅੰਦਰ ਲੱਗਦਾ ਹੈ ਤਾਂ ਉਹ ਜੀਵ-ਆਤਮਾ ਦਰਸ਼-ਦੀਦਾਰ ਤੋਂ ਬਿਨਾਂ ਤੜਫ਼ਦੀ, ਵਿਆਕੁਲ ਹੁੰਦੀ ਹੈ ਇਸ ਤੜਫ਼ ਨੂੰ ਜਾਂ ਤਾਂ ਉਹ ਜੀਵ-ਆਤਮਾ ਜਾਣਦੀ ਹੈ ਜਾਂ ਅੱਲ੍ਹਾ, ਮਾਲਕ ਜਾਣਦਾ ਹੈ ਤਾਂ ਉਹ ਜੀਵ- ਆਤਮਾ ਕਹਿੰਦੀ ਹੈ ਕਿ ਹੇ ਸਤਿਗੁਰੂ! ਤੇਰਾ ਪਿਆਰ, ਹਰਦਮ ਮਿਲੇ ਕੋਈ ਅਜਿਹਾ ਪਲ ਜ਼ਿੰਦਗੀ ‘ਚ ਨਾ ਹੋਵੇ। (Saint Dr MSG)
ਇਹ ਵੀ ਪੜ੍ਹੋ : Barnawa: ਭਿਆਨਕ ਗਰਮੀ ਵੀ ਨਹੀਂ ਰੋਕ ਸਕੀ ਰਾਮ-ਨਾਮ ਦੀ ਦੀਵਾਨਗੀ, ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ
ਜਿਸ ‘ਚ ਤੇਰੀ ਯਾਦ ਨਾ ਹੋਵੇ ਤੇਰੀ ਯਾਦ ਪਹਾੜ ਵਰਗੇ ਭਿਆਨਕ ਕਰਮਾਂ ਤੋਂ ਬਚਾ ਲੈਂਦੀ ਹੈ ਤੇਰੀ ਯਾਦ ਅੰਦਰੋਂ-ਬਾਹਰੋਂ ਪਾਕ ਕਰ ਦਿੰਦੀ ਹੈ ਤੇਰੀ ਯਾਦ ਤੈਨੂੰ ਮਿਲਾ ਦਿੰਦੀ ਹੈ ਅਤੇ ਪਰਮਾਨੰਦ ਦਿੰਦੀ ਹੈ ਸ਼ਾਇਦ ਕੋਈ ਸੋਚੇ ਕਿ ਜੀਵ-ਆਤਮਾ ਇਸ ਲਈ ਤੜਫ਼ਦੀ ਹੈ ਕਿ ਉਸ ‘ਚ ਜੀਵ-ਆਤਮਾ ਦਾ ਸਵਾਰਥ ਸਿੱਧ ਹੁੰਦਾ ਹੈ ਨਹੀਂ, ਮਾਲਕ ਦੀ ਪਿਆਰੀ ਜੀਵ-ਆਤਮਾ ਇਸ ਲਈ ਤੜਫ਼ਦੀ ਹੈ ਕਿ ਜਿਵੇਂ ਜੇਕਰ ਬੱਚਾ ਪਾਣੀ ਲਈ ਰੋਵੇ ਤਾਂ ਕੀ ਤੁਸੀਂ ਉਸ ਨੂੰ ਸਵਾਰਥ ਆਖੋਗੇ? ਜਾਂ ਮਾਂ ਆਪਣੇ ਬੱਚੇ ਨੂੰ ਪ੍ਰਾਪਤ ਕਰਨ ਲਈ ਰੋਵੇ ਤਾਂ ਕੀ ਤੁਸੀਂ ਉਸ ਨੂੰ ਸਵਾਰਥ ਆਖੋਗੇ? ਨਹੀਂ, ਕਿਉਂਕਿ ਇਹ ਇੱਕ ਅਟੁੱਟ ਬੰਧਨ ਹੈ। (Saint Dr MSG)
ਉਸੇ ਤਰ੍ਹਾਂ ਦਾ ਸੰਬੰਧ ਆਤਮਾ ਅਤੇ ਸਤਿਗੁਰੂ, ਅੱਲ੍ਹਾ, ਮਾਲਕ ਦਰਮਿਆਨ ਹੁੰਦਾ ਹੈ, ਜਿਸ ਦੀ ਵਿਆਖਿਆ ਕਰਨੀ  ਸੰਭਵ ਨਹੀਂ ਹੈ ਇਸ ਲਈ ਜੀਵ-ਆਤਮਾ ਆਪਣੇ ਮਾਲਕ, ਸਤਿਗੁਰੂ ਦੇ ਦਰਸ਼-ਦੀਦਾਰ ਲਈ ਤੜਫ਼ਦੀ ਹੈ ਆਪ ਜੀ ਨੇ ਅੱਗੇ ਫ਼ਰਮਾਇਆ ਕਿ ਇੱਕ ਮੁਰੀਦ ਜੀਵ-ਆਤਮਾ ਕਹਿੰਦੀ ਹੈ ਕਿ ਹੇ ਮਾਲਕ! ਸਵਾਸ ਤੇਰੇ ਹਨ, ਜ਼ਿੰਦਗੀ ਤੇਰੀ ਹੈ, ਸਭ ਕੁਝ ਤੇਰਾ ਹੈ ਮੇਰਾ ਮੇਰੇ ‘ਚ ਕੁਝ ਵੀ ਨਹੀਂ ਹੈ ਫਿਰ ਕਿਸ ਗੱਲ ਦੀ ਚਿੰਤਾ ਹੈ ਤੂੰ ਦੋਵਾਂ ਜਹਾਨਾਂ ਦਾ ਮਾਲਕ ਹੈਂ ਅਤੇ ਦੋਵਾਂ ਜਹਾਨਾਂ ‘ਚ ਸਾਥ ਦਿੰਦਾ ਹੈਂ ਚਿੰਤਾ, ਪਰੇਸ਼ਾਨੀ ਹੈ ਤਾਂ ਇਹੀ ਕਿ ਅਜਿਹਾ ਕੋਈ ਕਰਮ ਨਾ ਆਵੇ ਜਿਸ ਕਾਰਨ ਤੇਰੇ ਦਰਸ਼-ਦੀਦਾਰ ਕੁਝ ਦੇਰ ਲਈ ਵੀ ਰੁਕ ਜਾਣ ਹਮੇਸ਼ਾ ਚੰਗੇ-ਨੇਕ ਕਰਮਾਂ ‘ਚ ਲਾਈ ਰੱਖਣਾ ਤਾਂਕਿ ਅੰਦਰ-ਬਾਹਰ ਤੇਰੇ ਦਰਸ਼-ਦੀਦਾਰ ਨਾਲ ਮੇਰੀ ਜੀਵ-ਆਤਮਾ ਮਾਲਾਮਾਲ ਹੁੰਦੀ ਰਹੇ। (Saint Dr MSG)
ਸਮਾਜ’ਚ ਕਮਜ਼ੋਰ ਹੁੰਦੀਆਂ ਰਿਸ਼ਤਿਆਂ ਦੀਆਂ ਤੰਦਾਂ!
ਸਮਾਜਿਕ ਤਾਣਾ-ਬਾਣਾ : ਜਾਇਦਾਦ ਲਈ ਇੱਕ ਬੱਚੇ ਨੇ ਮਾਂ ਦਾ ਸਸਕਾਰ ਰੁਕਵਾਇਆ | Society
ਮੌਜ਼ੂਦਾ ਦੌਰ ’ਚ ਲੋਕ ਰਿਸ਼ਤਿਆਂ ਦੀ ਮਰਿਆਦਾ ਨੂੰ ਭੁੱਲ ਕੇ ਰੁਪਇਆ-ਪੈਸਾ ਤੇ ਜਾਇਦਾਦ ਨੂੰ ਤਵੱਜੋ ਦੇਣ ਲੱਗੇ ਹਨ ਅੱਜ ਦਾ ਸਭ ਤੋਂ ਵੱਡਾ ਸੱਚ ਇਹੀ ਹੈ ਕਿ ‘ਬਾਪ ਬੜਾ ਨਾ ਭਈਆ, ਸਬਸੇ ਬੜਾ ਰੁਪਈਆ’ ਧਨ ਦੌਲਤ ਲਈ ਔਲਾਦ ਆਪਣੇ ਮਾਤਾ-ਪਿਤਾ ਵੱਲੋੋਂ ਵੀ ਮੂੰਹ ਮੋੜ ਰਹੀ ਹੈ ਜੋ ਮਾਂ-ਬਾਪ ਆਪਣੇ ਬੱਚਿਆਂ ਲਈ ਦਿਨ-ਰਾਤ ਮਿਹਨਤ ਕਰਕੇ ਜਾਇਦਾਦ ਇਕੱਠੀ ਕਰਦੇ ਹਨ, ਪਰ ਉਸੇ ਜਾਇਦਾਦ ਲਈ ਜਦੋਂ ਬੱਚੇ ਆਪਣੀ ਮਾਂ ਦਾ ਸਸਕਾਰ ਰੁਕਵਾ ਦੇਣ ਤਾਂ ਅਜਿਹੀ ਧਨ-ਦੌਲਤ ਦਾ ਕੀ ਫਾਇਦਾ? ਬੀਤੇ ਦਿਨੀਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਮਥੁਰਾ ਦੇ ਮਸਾਨੀ ਸਥਿਤ ਸ਼ਮਸ਼ਾਨਘਾਟ ’ਚ ਦੇਖੀ ਗਈ। (Society)
ਸ਼ੌਕਤ ਅਹਿਮਦ ਪਰੈ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
ਜਿੱਥੇ 85 ਸਾਲਾ ਮਹਿਲਾ ਪੁਸ਼ਪਾ ਦੀ ਮੌਤ ਤੋਂ ਬਾਅਦ ਉਸ ਦੀਆਂ ਤਿੰਨੇ ਲੜਕੀਆਂ ਦਰਮਿਆਨ ਜ਼ਮੀਨੀ ਹੱਕ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਤੇ ਕਈ ਘੰਟਿਆਂ ਤੱਕ ਮਹਿਲਾ ਦਾ ਅੰਤਿਮ ਸਸਕਾਰ ਰੁਕਿਆ ਰਿਹਾ ਸੋਚੋ! ਉਸ ਮਾਂ ਦੀ ਰੂਹ ’ਤੇ ਕੀ ਬੀਤੀ ਹੋਵੇਗੀ ਜਦੋਂ ਉਹ ਆਪਣੇ ਜਿਗਰ ਦੇ ਟੁਕੜਿਆਂ ਨੂੰ ਖੁਦ ਤੋਂ ਵਧ ਕੇ ਜ਼ਮੀਨ-ਜਾਇਦਾਦ ਲਈ ਲੜਦੇ ਦੇਖ ਰਹੀ ਹੋਵੇਗੀ ਕਹਿਣ ਨੂੰ ਤਾਂ ਮਾਂ-ਬੇਟੀ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਹੁੰਦਾ ਹੈ। ਇੱਕ ਬੇਟੀ ਆਪਣੀ ਮਾਂ ਦੇ ਹਰ ਦੁੱਖ-ਤਕਲੀਫ਼ ਨੂੰ ਸਮਝਦੀ ਹੈ ਪਰ ਜਦੋਂ ਉਹੀ ਲੜਕੀਆਂ ਧਨ ਦੌਲਤ ਦੇ ਲਾਲਚ ’ਚ ਅੰਨ੍ਹੀਆਂ ਹੋ ਕੇ ਆਪਣੀ ਮਾਂ ਦੀ ਹੀ ਅੰਤਿਮ ਵਿਦਾਈ ਦੀ ਰਸਮ ਨੂੰ ਰੁਕਵਾ ਦੇਣ ਤਾਂ ਫਿਰ ਕੀ ਕਿਹਾ ਜਾਵੇ ਉਂਜ ਤਾਂ ਆਪਣੇ ਜੀਅ ਦੀ ਮੌਤ ਕਿਸੇ ਵੀ ਪਰਿਵਾਰ ਲਈ ਬਹੁਤ ਦੁਖਦਾਈ ਤੇ ਮੁਸ਼ਕਲ ਸਮਾਂ ਹੁੰਦਾ ਹੈ। (Society)
ਪਰਿਵਾਰ ਦੇ ਮੈਂਬਰ ਮ੍ਰਿਤ ਦੇਹ ਦੀ ਅੰਤਿਮ ਵਿਦਾਈ ਪੂਰੇ ਸਨਮਾਨ ਨਾਲ ਕਰਦੇ ਹਨ। ਪਰ ਬੀਤੇ ਦਿਨੀਂ ਇੱਕ ਮਾਂ ਆਪਣੇ ਸਸਕਾਰ ਨੂੰ ਤਰਸਦੀ ਰਹੀ ਪੁਸ਼ਪਾ ਦੀਆਂ ਤਿੰਨ ਲੜਕੀਆਂ ਹਨ ਪਰ ਮਾਂ ਦੀ ਮੌਤ ਹੁੰਦੇ ਹੀ ਲੜਕੀਆਂ ’ਚ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਵਾਦ ਛਿੜ ਗਿਆ ਸ਼ਮਸ਼ਾਨਘਾਟ ’ਚ ਮਾਂ ਦੀ ਲਾਸ਼ ਪਈ ਰਹੀ ਤੇ ਲੜਕੀਆਂ ਲੜਦੀਆਂ ਰਹੀਆਂ ਜਦੋਂ ਤੱਕ ਮਾਮਲੇ ਦਾ ਨਿਪਟਾਰਾ ਨਹੀਂ ਹੋ ਗਿਆ ਉਦੋਂ ਤੱਕ ਲਾਸ਼ ਨੂੰ ਅੱਗ ਨਹੀਂ ਦਿੱਤੀ ਜਾ ਸਕੀ ਕਰੀਬ 8 ਤੋਂ 9 ਘੰਟੇ ਮਾਂ ਦੀ ਲਾਸ਼ ਚਿਤਾ ’ਤੇ ਰੱਖੀ ਰਹੀ ਇੱਥੋਂ ਤੱਕ ਕਿ ਸ਼ਮਸ਼ਾਨਘਾਟ ’ਚ ਅੰਤਿਮ ਸਸਕਾਰ ਦੀ ਵਿਧੀ ਸਮਾਪਤ ਕਰਵਾਉਣ ਆਏ ਪੰਡਿਤ ਵੀ ਘਾਟ ਤੋਂ ਪਰਤ ਗਏ ਕਈ ਘੰਟਿਆਂ ਤੱਕ ਸ਼ਮਸ਼ਾਨਘਾਟ ’ਚ ਲੜਕੀਆਂ ਦਾ ਡਰਾਮਾ ਚੱਲਦਾ ਰਿਹਾ ਪੁਲਿਸ ਨੇ ਸਟੈਂਪ ਲਾ ਕੇ ਜ਼ਮੀਨ ਦਾ ਲਿਖਤ ਬਟਵਾਰਾ ਕਰਵਾਇਆ ਤਾਂ ਕਿਤੇ ਜਾ ਕੇ ਅੰਤਿਮ ਸਸਕਾਰ ਪੂਰਾ ਹੋ ਸਕਿਆ।
ਬਰਫ਼ਾਨੀ ਤੇਂਦੂਏ ਦੀ ਮੌਜ਼ੂਦਗੀ
ਇਸ ਸੰਸਾਰ ’ਚ ਮਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਮਾਂ ਦੇ ਅੱਗੇ ਦੁਨੀਆ ਦੀ ਸਾਰੀ ਧਨ-ਦੌਲਤ ਬੇਕਾਰ ਹੈ। ਮਾਤਾ-ਪਿਤਾ ਵੀ ਆਪਣੀ ਔਲਾਦ ਦੀ ਬਿਹਤਰੀ ਲਈ ਆਪਣੇ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੇ ਹਨ ਬੱਸ ਇਸੇ ਉਮੀਦ ’ਚ ਕਿ ਬੱਚੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਗੇ ਪਰ ਆਧੁਨਿਕਤਾ ਦੇ ਇਸ ਦੌਰ ’ਚ ਇਹ ਪਰੰਪਰਾ ਵੀ ਬਦਲਦੀ ਜਾ ਰਹੀ ਹੈ ਪਰਿਵਾਰ ਖਿੰਡਦੇ ਜਾ ਰਹੇ ਹਨ ਰਿਸ਼ਤਿਆਂ ਦੀ ਤੰਦ ਕਮਜ਼ੋਰ ਹੋ ਰਹੀ ਹੈ, ਪਰ ਅੱਜ ਵੀ ਮਾਤਾ-ਪਿਤਾ ਦਾ ਆਪਣੇ ਬੱਚਿਆਂ ਪ੍ਰਤੀ ਪ੍ਰੇਮ ਨਹੀਂ ਬਦਲਿਆ ਹੈ ਸ਼ਮਸ਼ਾਨਘਾਟ, ਜਿਸ ਨੂੰ ਮੋਕਸ਼ ਧਾਮ ਵੀ ਕਿਹਾ ਜਾਂਦਾ ਹੈ, ’ਚ ਇੱਕ ਮਾਂ ਦੀ ਦੇਹ ਧੀਆਂ ਦੀ ਦੌਲਤ ਦੀ ਲਾਲਸਾ ’ਚ ਮੋਕਸ਼ ਲਈ ਤਰਸਦੀ ਰਹੇ ਸੋਚੋ ਜਿਹੜੀਆਂ ਬੱਚੀਆਂ ਦਾ ਜੀਵਨ ਵਸਾਉਣ ਲਈ ਇੱਕ ਮਾਂ ਨੇ ਉਮਰ ਭਰ ਕਿੰਨੇ ਯਤਨ ਕੀਤੇ ਹੋਣਗੇ। (Society)
ਖੁਦ ਦੀਆਂ ਖੁਸ਼ੀਆਂ ਤਿਆਗ ਕੇ ਆਪਣੇ ਬੱਚਿਆਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਹੋਵੇਗਾ ਹਰ ਦਿਨ ਨਿਰਦਈ ਸਮਾਜ ’ਚ ਅਜਿਹੇ ਕਿੱਸੇ ਆਮ ਹੋ ਰਹੇ ਹਨ ਕਿਤੇ ਬੇਟਾ ਆਪਣੇ ਜੀਵਨ ’ਚ ਇੰਨਾ ਮਸ਼ਗੂਲ ਹੈ ਕਿ ਆਪਣੇ ਪਿਤਾ ਦੀ ਲਾਸ਼ ਨੂੰ ਅਗਨੀ ਦੇਣ ਦੀ ਫੁਰਸਤ ਨਹੀਂ ਤਾਂ ਕਿਤੇ ਜਾਇਦਾਦ ਲਈ ਬੱਚੇ ਮਾਂ-ਬਾਪ ਦੀ ਜਾਨ ਦੇ ਤਿਹਾਹੇ ਹੋਈ ਜਾ ਰਹੇ ਹਨ ਬਜ਼ੁਰਗਾਂ ਦੀ ਸਮੱਸਿਆ ਨੂੰ ਦੇਖਦਿਆਂ ਸਰਕਾਰ ਉਨ੍ਹਾਂ ਨੂੰ ‘ਮਰਦੇ ਦਮ ਤੱਕ’ ਕੀਮਤੀ ਬਣਾਈ ਰੱਖਣ ਦੀ ਲੱਖ ਕੋਸ਼ਿਸ਼ ਕਰ ਲਵੇ ਪਰ ਜਦੋਂ ਬਜ਼ੁਰਗ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਸਹਾਰੇ ਦੀ ਜ਼ਰੂਰਤ ਹੋਵੇ ਤਾਂ ਸਰਕਾਰ ਕਿਵੇਂ ਉਸ ਦੀ ਔਲਾਦ ਨੂੰ ਰਿਸ਼ਤਾ ਨਿਭਾਉਣਾ ਸਿਖਾਵੇ ਇਹ ਸਵਾਲ ਅਹਿਮ ਹੋ ਜਾਂਦਾ ਹੈ ਉੱਤਰ ਪ੍ਰਦੇਸ਼ ਸਰਕਾਰ ਮਾਤਾ-ਪਿਤਾ ਤੇ ਸੀਨੀਅਰ ਨਾਗਰਿਕਾਂ ਦੇ ਪਾਲਣ-ਪੋਸ਼ਣ ਤੇ ਕਲਿਆਣ ਨਿਯਮਾਂਵਲੀ 2014 ’ਚ ਸੋਧ ਕਰਨ ਜਾ ਰਹੀ ਹੈ। (Society)
ਇੰਜੀਨੀਅਰ ਐਨਆਰ ਸਿੰਗਲਾ ਨੇ ਅੰਗੂਰ ਗੇਮ ਜਿੱਤਣ ’ਤੇ ਪੰਜਾਬ ਟੀਮ ਨੂੰ 11000 ਰੁਪਏ ਦਾ ਦਿੱਤਾ ਇਨਾਮ
ਇਸ ਸੋਧ ’ਚ ਨਾ ਸਿਰਫ਼ ਬਜ਼ੁਰਗ ਮਾਤਾ-ਪਿਤਾ ਦੇ ਬੱਚਿਆਂ, ਸਗੋਂ ਰਿਸ਼ਤੇਦਾਰਾਂ ਨੂੰ ਜੋੜਿਆ ਜਾ ਰਿਹਾ ਹੈ ਜੋ ਬੱਚੇ ਆਪਣੇ ਮਾਤਾ-ਪਿਤਾ ਨੂੰ ਤੰਗ-ਪ੍ਰੇਸ਼ਾਨ ਕਰਨ ਜਾਂ ਉਨ੍ਹਾਂ ਦਾ ਖਿਆਲ ਨਾ ਰੱਖਣ ਉਨ੍ਹਾਂ ਨੂੰ ਜਾਇਦਾਦ ਤੋਂ ਬੇਦਖਲ ਕਰਨ ਦੀ ਤਜਵੀਜ਼ ਕੀਤੀ ਗਈ ਹੈ ਸਾਲ 2017 ’ਚ ਇਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਮਾਤਾ-ਪਿਤਾ ਤੇ ਸੀਨੀਅਰ ਨਾਗਰਿਕ ਗੁਜ਼ਾਰਾ ਭੱਤਾ ਤੇ ਕਲਿਆਣ ਕਾਨੂੰਨ, 2007 ਦੀਆਂ ਤਜਵੀਜ਼ਾਂ ਨੂੰ ਤਿੰਨ ਮਹੀਨਿਆਂ ਅੰਦਰ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਸੀ ਇਹ ਕਾਨੂੰਨ ਸੂਬਾ ਸਰਕਾਰ ਨੂੰ ਸੀਨੀਅਰ ਨਾਗਰਿਕਾਂ ਨੂੰ ਗੁਜ਼ਾਰਾ ਭੱਤਾ, ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰਨ ਤੇ ਸੀਨੀਅਰ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਕਰਨ ਦੀ ਸਹੂਲੀਅਤ ਪ੍ਰਦਾਨ ਕਰਦਾ ਹੈ। (Society)
ਸਰਕਾਰ ਸੀਨੀਅਰ ਸਿਟੀਜ਼ਨ ਦੇ ਅਧਿਕਾਰ ਨੂੰ ਸੁਰੱਖਿਅਤ ਕਰ ਰਹੀ ਹੈ ਬਾਵਜ਼ੂਦ ਇਸ ਦੇ ਆਏ ਦਿਨ ਸਮਾਜ ’ਚ ਅਜਿਹੀਆਂ ਅਣਗਿਣਤ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਕਿਤੇ ਬੱਚਿਆਂ ਦੇ ਹੁੰਦੇ ਹੋਏ ਵੀ ਬੁੱਢੇ ਮਾਂ-ਬਾਪ ਬਿਰਧ ਆਸ਼ਰਮਾਂ ’ਚ ਆਪਣਾ ਜੀਵਨ ਗੁਜ਼ਾਰ ਰਹੇ ਹਨ ਤਾਂ ਕਿਤੇ ਘਰ ਦੀ ਹੀ ਕਿਸੇ ਨੁੱਕਰੇ ਘੁਟਨ ਭਰੀ ਜ਼ਿੰਦਗੀ ਜੀਅ ਰਹੇ ਹਨ ਬੱਚੇ ਆਪਣੀ ਜਵਾਨੀ ਦੇ ਨਸ਼ੇ ’ਚ ਭੁੱਲ ਗਏ ਹਨ ਕਿ ਕੱਲ੍ਹ ਉਨ੍ਹਾਂ ’ਤੇ ਵੀ ਬੁਢਾਪਾ ਆਵੇਗਾ ਉਦੋਂ ਸ਼ਾਇਦ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਅਹਿਮੀਅਤ ਪਤਾ ਚੱਲੇਗੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। (Society)
ਅਜੋਕੇ ਯੁੱਗ ’ਚ ਬਦਲੀ ਰਿਸ਼ਤਿਆਂ ਦੀ ਨੁਹਾਰ
ਅਜੋਕੇ ਯੁੱਗ ’ਚ ਬਦਲੀ ਰਿਸ਼ਤਿਆਂ ਦੀ ਨੁਹਾਰ
ਜ਼ਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਸਾਰੇ ਹੀ ਸੰਸਾਰ ਵਿਚ ਵਿਚਰਦੇ ਹਾਂ। ਸਾਡਾ ਤਰ੍ਹਾਂ-ਤਰ੍ਹਾਂ ਦੇ ਬੰਦਿਆਂ ਨਾਲ ਮੇਲ-ਮਿਲਾਪ ਹੁੰਦਾ ਰਹਿੰਦਾ ਹੈ। ਕੋਈ ਬੰਦਾ ਸਾਡੀ ਜ਼ਿੰਦਗੀ ਵਿਚ ਪਤਾ ਨਹੀਂ ਕਦੋਂ ਆ ਜਾਂਦਾ ਹੈ ਕਿ ਉਹ ਸਾਡੇ ਦਿਲੋਂ ਕਰੀਬੀ ਬਣ ਜਾਂਦਾ ਹੈ। ਅਸੀਂ ਸਾਰੇ ਹੀ ਆਪਣੇ ਪਰਿਵਾਰਾਂ ਵਿੱਚ ਵਿਚਰਦੇ ਹਾਂ। ਸਰੀਕਾ ਵੀ ਇਸੇ ਨੂੰ ਕਿਹਾ ਜਾਂਦਾ ਹੈ। ਸਰੀਕੇ ਵਿਚ ਸਾਡੇ ਬਜ਼ੁਰਗਾਂ ਦੇ ਭਰਾ ਰਹਿੰਦੇ ਹਨ। ਫਿਰ ਅੱਗੇ ਉਨ੍ਹਾਂ ਦੇ ਪੁੱਤ-ਧੀਆਂ ਹੁੰਦੇ ਹਨ। ਅੱਜ-ਕੱਲ੍ਹ ਤਾਂ ਕੋਈ ਵਿਰਲਾ ਹੀ ਹੋਣਾ ਜਿਸ ਦੀ ਸਰੀਕੇ ਵਿਚ ਬਣਦੀ ਹੋਵੇ। ਆਪਸ ਵਿੱਚ ਕਈ ਵਾਰ ਪਰਿਵਾਰਾਂ ਵਿੱਚ ਮਨ-ਮੁਟਾਅ ਪੈਦਾ ਹੋ ਜਾਂਦਾ ਹੈ। ਇੱਥੋਂ ਤੱਕ ਕਿ ਜ਼ਮੀਨ ਦੇ ਝਗੜੇ ਤਹਿਸੀਲਾਂ ਤੱਕ ਚਲੇ ਜਾਂਦੇ ਹਨ। ਕਈ ਵਾਰ ਮਾਰ-ਕੁਟਾਈ ਤੱਕ ਨੌਬਤ ਆ ਜਾਂਦੀ ਹੈ। ਅੱਜ-ਕੱਲ੍ਹ ਤਾਂ ਭਰਾ-ਭਰਾ ਦੀ ਆਪਸ ਵਿੱਚ ਨਹੀਂ ਰਹਿੰਦੀ, ਸਰੀਕੇ ਵਿਚ ਤਾਂ ਕੀ ਰਹੇਗੀ। ਭਾਈਆਂ-ਭਾਈਆਂ ਦਾ ਪਿਆਰ ਆਪਸ ਵਿੱਚ ਖ਼ਤਮ ਹੁੰਦਾ ਜਾ ਰਿਹਾ ਹੈ। ਇੱਕ-ਦੂਜੇ ਦੇ ਦੁਸ਼ਮਣ ਬਣਦੇ ਜਾ ਰਹੇ ਹਨ। ਇੱਕ ਭਰਾ ਆਪਣੇ ਸਕੇ ਭਰਾ ਦੀ ਤਰੱਕੀ ਨੂੰ ਦੇਖ ਕੇ ਖੁਸ਼ ਨਹੀਂ ਹੈ ।
ਜੇ ਅਸੀਂ 15 ਕੁ ਸਾਲ ਪਿੱਛੇ ਦੇਖੀਏ ਤਾਂ ਸਰੀਕੇ ਵਿਚ ਸਾਡੇ ਬਜ਼ੁਰਗਾਂ ਦੇ ਭਰਾ ਹੁੰਦੇ ਸਨ। ਸਾਡੇ ਦਾਦਿਆਂ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ। ਜੋ ਸਾਡੀ ਦਾਦੀ ਹੁੰਦੀ ਸੀ, ਉਹ ਆਪਣੀ ਜਠਾਣੀ ਨੂੰ ਮਾਂ ਦਾ ਦਰਜਾ ਦਿੰਦੀ ਸੀ। ਜੇ ਦਰਾਣੀਆਂ-ਜਠਾਣੀਆਂ ਆਪਸ ਵਿੱਚ ਲੜ ਵੀ ਪੈਂਦੀਆਂ ਸਨ, ਮਜ਼ਾਲ ਹੈ ਕਿ ਗੱਲ ਆਦਮੀਆਂ ਤੱਕ ਵੀ ਚਲੀ ਜਾਵੇ। ਜਨਾਨੀਆਂ ਦਾ ਆਪਸ ਵਿੱਚ ਇੰਨਾ ਪਿਆਰ ਹੁੰਦਾ ਸੀ ਕਿ ਉਹ ਆਪਸ ਵਿੱਚ ਹੀ ਸੁਲਝਾ ਲੈਂਦੀਆਂ ਸਨ। ਬੱਚਿਆਂ ਦਾ ਵੀ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ। ਇੱਕ ਹੀ ਸਰੀਕੇ ਦੇ ਬੱਚੇ ਆਪਸ ਵਿੱਚ ਇਕੱਠੇ ਖੇਡਦੇ ਸਨ, ਸਕੂਲ ਜਾਂਦੇ ਸਨ। ਇਕੱਠੇ ਮਾਂ-ਬਾਪ ਦੇ ਕੰਮਾਂ ਵਿਚ ਹੱਥ ਵਟਾਉਂਦੇ ਸਨ।
ਪੁਰਾਣੇ ਬਜ਼ੁਰਗਾਂ ਵਿਚ ਬਹੁਤ ਸਹਿਣਸ਼ੀਲਤਾ ਹੁੰਦੀ ਸੀ। ਜੇ ਪਰਿਵਾਰ ਵਿਚ ਕੋਈ ਉੱਨੀ-ਇੱਕੀ ਹੋ ਵੀ ਜਾਂਦੀ ਸੀ ਤਾਂ ਉਸ ਨੂੰ ਵੱਡੇ ਬਜੁਰਗ ਸੁਲਝਾ ਦਿੰਦੇ ਸਨ। ਜੇ ਵੱਡੇ ਬਜੁਰਗਾਂ ਦਾ ਆਪਸ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਝਗੜਾ ਹੋ ਜਾਂਦਾ ਸੀ ਤਾਂ ਕੋਈ ਥਾਣੇ ਜਾਂ ਤਹਿਸੀਲ ਵਿੱਚ ਨਹੀਂ ਜਾਂਦਾ ਸੀ, ਪਿੰਡ ਦੇ ਹੀ ਸਮਝਦਾਰ ਬੰਦੇ ਜਾਂ ਸਰਪੰਚ ਨੂੰ ਲੈ ਕੇ ਆਪਸ ਵਿੱਚ ਸੁਲਝਾ ਲਿਆ ਜਾਂਦਾ ਸੀ। ਜੇ ਭਰਾਵਾਂ ਦਾ ਆਪਸ ਵਿੱਚ ਕੋਈ ਮਨ-ਮੁਟਾਵ ਹੋ ਜਾਂਦਾ ਸੀ, ਤਾਂ ਧੀਆਂ-ਭੈਣਾਂ ਆ ਕੇ ਮਨ-ਮੁਟਾਵ ਨੂੰ ਪਿਆਰ ਵਿੱਚ ਬਦਲ ਦਿੰਦੀਆਂ ਸਨ। ਕਹਿਣ ਦਾ ਭਾਵ ਹੈ ਕਿ ਆਪਸ ਵਿੱਚ ਭਰਾਵਾਂ-ਭੈਣਾਂ ਦਾ ਬਹੁਤ ਪਿਆਰ ਹੁੰਦਾ ਸੀ। ਜੇ ਕਿਸੇ ਪਰਿਵਾਰ ਵਿਚ ਕਿਸੇ ਦਾ ਬੱਚਾ ਹੁੰਦਾ ਸੀ, ਤਾਂ ਉਸ ਨੂੰ ਬਹੁਤ ਜ਼ਿਆਦਾ ਚਾਅ-ਲਾਡ ਲਡਾਏ ਜਾਂਦੇ ਸਨ। ਫਰਕ ਬਿਲਕੁਲ ਵੀ ਨਹੀਂ ਰੱਖਿਆ ਜਾਂਦਾ ਸੀ। ਸਰੀਕੇ ਤੋਂ ਇਲਾਵਾ ਪਿੰਡ ਦੇ ਹੋਰ ਬਜ਼ੁਰਗ ਵੀ ਘਰ ਆ ਕੇ ਬੱਚੇ ਨਾਲ ਪਿਆਰ ਕਰਦੇ ਸਨ। ਜੇ ਸਰੀਕੇ ਵਿਚ ਕਿਸੇ ਧੀ-ਭੈਣ ਦੇ ਘਰ ਵਿਆਹ ਦੀ ਰਸਮ ਹੁੰਦੀ ਸੀ, ਤਾਂ ਸਾਰਾ ਹੀ ਸਰੀਕਾ ਬੜੇ ਚਾਅ ਲਾਡ ਨਾਲ ਨਾਨਕਸ਼ੱਕ ਦੇਣ ਜਾਂਦਾ ਸੀ। ਹੋਰ ਤਾਂ ਹੋਰ ਕਈ ਵਾਰ ਧੀ-ਭੈਣ ਦੇ ਵਿਆਹ ਕਾਰਜ ਵਿੱਚ ਪਿੰਡ ਦੇ ਹੋਰ ਲੋਕ ਵੀ ਚਲੇ ਜਾਂਦੇ ਸਨ। ਕਹਿਣ ਦਾ ਭਾਵ ਹੈ ਕਿ ਆਪਸ ਵਿੱਚ ਇੰਨਾ ਪਿਆਰ ਹੁੰਦਾ ਸੀ।
ਸਮਾਂ ਬੀਤਦਾ ਗਿਆ।ਸਰੀਕਿਆਂ ਦੀ ਆਪਸ ਵਿੱਚ ਬੋਲਚਾਲ ਹੀ ਖ਼ਤਮ ਹੋ ਗਈ। ਸਮਾਂ ਅਜਿਹਾ ਆਇਆ ਕਿ ਭਰਾਵਾਂ ਦਾ ਆਪਸ ਵਿੱਚ ਆਪਣੇ ਸਕੇ ਭਰਾ ਨਾਲ ਹੀ ਪਿਆਰ ਨਹੀਂ ਰਿਹਾ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਆਪਣੇ ਬੱਚਿਆਂ ਦੇ ਵਿਆਹਾਂ ਵਿੱਚ ਵੀ ਆਪਸ ਵਿੱਚ ਨਹੀਂ ਬੁਲਾਇਆ ਜਾਂਦਾ। ਮਰਗਤ ’ਤੇ ਤਾਂ ਕੀ ਜਾਵੇਗਾ? ਬੱਚਿਆਂ ਕਾਰਨ ਵੱਡੇ ਬਜੁਰਗਾਂ ਦਾ ਆਪਸ ਵਿਚ ਟਕਰਾਅ ਪੈਦਾ ਹੋਣਾ ਸ਼ੁਰੂ ਹੋ ਚੁੱਕਿਆ ਹੈ। ਹਮੇਸ਼ਾ ਕਿਹਾ ਵੀ ਜਾਂਦਾ ਹੈ ਕਿ ਆਪਣਿਆਂ ਨਾਲ ਹੀ ਇਨਸਾਨ ਵੱਡਾ ਹੁੰਦਾ ਹੈ। ਭਰਾ ਆਪਣੇ ਸਕੇ ਭਰਾ ਨੂੰ ਨੀਚਾ ਦਿਖਾਉਣ ਵਿੱਚ ਲੱਗਿਆ ਹੋਇਆ ਹੈ। ਉਸਨੂੰ ਇਹ ਹੁੰਦਾ ਹੈ ਕਿ ਮੇਰਾ ਭਰਾ ਮੇਰੀ ਤਰੱਕੀ ਨੂੰ ਲੈ ਕੇ ਖੁਸ਼ ਨਹੀਂ ਹੈ। ਅੱਜ ਤਾਂ ਅਜਿਹਾ ਸਮਾਂ ਆ ਗਿਆ ਹੈ ਕਿ ਬੇਗਾਨੇ ਨੂੰ ਭਰਾ ਬਣਾਇਆ ਜਾ ਰਿਹਾ ਹੈ ਤੇ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਕਈ ਵਾਰ ਜਦੋਂ ਅਸੀਂ ਕਿਸੇ ਤੀਜੇ ਬੰਦੇ ਦੀ ਗੱਲ ਸੁਣਦੇ ਹਾਂ ਤਾਂ ਆਪਸ ਵਿੱਚ ਤਕਰਾਰ ਵੀ ਹੋ ਜਾਂਦਾ ਹੈ। ਕੋਈ ਬੇਗਾਨਾ ਆਪਣਾ ਕਦੇ ਵੀ ਨਹੀਂ ਬਣ ਸਕਦਾ। ਅੱਜ-ਕੱਲ੍ਹ ਦੇ ਰਿਸਤੇ ਮਤਲਬ ਦੇ ਰਹਿ ਚੁੱਕੇ ਹਨ।
ਚੇਤੇ ਰੱਖੀਏ ਕਿ ਜੇ ਅਸੀਂ ਕਦੇ ਮੁਸੀਬਤ ਵਿਚ ਹੁੰਦੇ ਹਾਂ ਤਾਂ ਦੁੱਖ ਹਮੇਸ਼ਾ ਆਪਣਿਆਂ ਨੂੰ ਹੀ ਆਉਂਦਾ ਹੈ । ਸੇਕ ਹਮੇਸ਼ਾ ਆਪਣਿਆਂ ਨੂੰ ਹੀ ਲੱਗਦਾ ਹੈ। ਕਹਿਣ ਨੂੰ ਤਾਂ ਬੇਗਾਨਾ ਕਹਿ ਦਿੰਦਾ ਹੈ ਕਿ ਮੈਂ ਤੇਰਾ ਭਰਾ ਹਾਂ। ਰਹਿੰਦੀ ਕਾਇਨਾਤ ਤੱਕ ਤੇਰਾ ਭਰਾ ਰਹਾਂਗਾ। ਉਹ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਹਨ। ਆਪਣਾ ਮਤਲਬ ਕੱਢ ਕੇ ਧਰਮ ਭਾਈ-ਭੈਣ ਬਣੇ ਹੋਏ ਚੱਲ ਪੈਂਦੇ ਹਨ। ਚਾਹੇ ਆਪਣਾ ਕਿਹੋ ਜਿਹਾ ਵੀ ਹੋਵੇ, ਹਮੇਸ਼ਾ ਦੁੱਖ ਹਮੇਸ਼ਾ ਆਪਣੇ ਨੂੰ ਹੀ ਆਉਂਦਾ ਹੈ। ਕਦੇ ਨਾ ਕਦੇ ਤਾਂ ਆਪਣਾ ਭਰਾ ਆਪਣਾ ਫਰਜ ਨਿਭਾਉਂਦਾ ਹੀ ਹੈ। ਕਦੇ ਤਾਂ ਉਸ ਨੂੰ ਹੋਏਗਾ ਕਿ ਮੇਰਾ ਭਰਾ ਇਸ ਵੇਲੇ ਮੁਸੀਬਤ ਵਿੱਚ ਹੈ ਜਾਂ ਮੈਂ ਮੁਸੀਬਤ ਵਿੱਚ ਹਾਂ ਅਸੀਂ ਇੱਕ-ਦੂਜੇ ਦੀ ਮੱਦਦ ਕਰਾਂਗੇ। ਹਰ ਘਰ ਵਿਚ ਥੋੜ੍ਹਾ-ਬਹੁਤ ਤਕਰਾਰ ਤਾਂ ਹੁੰਦਾ ਹੀ ਰਹਿੰਦਾ ਹੈ, ਪਰ ਇਹ ਨਹੀਂ ਕਿ ਅਸੀਂ ਆਪਣੇ ਖੂਨ ਦੇ ਰਿਸ਼ਤੇ ਹੀ ਖ਼ਤਮ ਕਰ ਦੇਈਏ। ਆਓ! ਆਪਣਿਆਂ ਨਾਲ ਪਿਆਰ ਪਾਈਏ। ਭਰਾ-ਭੈਣ ਹਮੇਸ਼ਾ ਇੱਕ-ਦੂਜੇ ਦਾ ਸਤਿਕਾਰ ਕਰੀਏ।
ਸੰਜੀਵ ਸੈਣੀ, ਮੋਹਾਲੀ
ਮੋ. 78889-66168
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਿਸ਼ਤਿਆਂ ਦੀ ਬਦਲ ਗਈ ਨੁਹਾਰ
ਰਿਸ਼ਤਿਆਂ ਦੀ ਬਦਲ ਗਈ ਨੁਹਾਰ
ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਦੁਨੀਆਂ ਵਿੱਚ ਆਉਂਦਿਆਂ ਹੀ ਰਿਸ਼ਤਿਆਂ ਦੇ ਬੰਧਨ ਵਿੱਚ ਬੱਝ ਜਾਂਦਾ ਹੈ ਅਤੇ ਆਪਣੇ ਆਖਰੀ ਸਾਹਾਂ ਤਕ ਇਸ ਬੰਧਨ ’ਚ ਬੱਝਾ ਰਹਿੰਦਾ ਹੈ। ਸਭ ਤੋਂ ਪਹਿਲਾਂ ਬੱਚੇ ਦਾ ਆਪਣੀ ਮਾਂ ਨਾਲ ਰਿਸ਼ਤਾ ਜੁੜਦਾ ਹੈ ਕਿਉਂਕਿ ਮਾਂ ਅਤੇ ਬੱਚੇ ਦੇ ਰਿਸ਼ਤੇ ਜਿੰਨਾ ਕੋਈ ਵੀ ਪਿਆਰਾ ਰਿਸ਼ਤਾ ਨਹੀਂ ਹੈ। ਕਹਿੰਦੇ ਹਨ ਕਿ ਜਿਸ ਰਿਸ਼ਤੇ ਵਿੱਚ ਇਮਾਨਦਾਰੀ ਨਹੀਂ ਹੁੰਦੀ ਉਹ ਰਿਸ਼ਤੇ ਜ਼ਿੰਦਗੀ ਦੀ ਕਸੌਟੀ ’ਤੇ ਕਦੇ ਵੀ ਖਰੇ ਨਹੀਂ ਉੱਤਰਦੇ ਅਤੇ ਸਮੇਂ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਹਨ। ਹਰ ਇਨਸਾਨ ਦੀ ਜ਼ਿੰਦਗੀ ’ਚ ਮਾਂ ਦਾ ਰਿਸ਼ਤਾ ਹੀ ਅਜਿਹਾ ਹੁੰਦਾ ਹੈ ਜੋ ਬੱਚੇ ਦੇ ਹਰ ਦੁੱਖ-ਸੁੱਖ ਅਤੇ ਤਕਲੀਫ਼ਾਂ ਨੂੰ ਆਪਣੇ ਸੀਨੇ ਅੰਦਰ ਸਮੇਟ ਲੈਂਦੀ ਹੈ। ਮਾਂ ਤੋਂ ਹੀ ਬੱਚਾ ਰਿਸ਼ਤੇ ਨਿਭਾਉਣ ਦੀ ਜਾਚ ਸਿੱਖਦਾ ਹੈ। ਪਹਿਲਾਂ ਰਿਸ਼ਤਿਆਂ ਦੀ ਡੋਰ ਬੜੀ ਪੱਕੀ ਹੁੰਦੀ ਸੀ ਜੋ ਆਖਰੀ ਸਾਹਾਂ ਤਕ ਨਹੀਂ ਸੀ ਟੁੱਟਦੀ। ਹਰ ਰਿਸ਼ਤੇ ਵਿੱਚ ਪਿਆਰ, ਸਤਿਕਾਰ ਅਤੇ ਆਪਣੇਪਣ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੁੰਦੀ ਸੀ। ਸਾਂਝੇ ਪਰਿਵਾਰ ਇਸ ਦੀ ਮਿਸਾਲ ਹੁੰਦੇ ਸਨ। ਉਸ ਸਮੇਂ ਦੀਆਂ ਮੁਟਿਆਰਾਂ ਵੀ ਆਪਣੇ ਬਾਬੁਲ ਅੱਗੇ ਅਰਜ਼ੋਈ ਕਰਕੇ ਸਾਂਝੇ ਪਰਿਵਾਰ ਵਿੱਚ ਵਿਆਹ ਕਰਵਾਉਣ ਦੀ ਮੰਗ ਕਰਦੀਆਂ ਸਨ:
ਦੇਈਂ-ਦੇਈਂ ਵੇ ਬਾਬਲਾ ਮੈਨੂੰ ਓਸ ਘਰ, ਜਿੱਥੇ ਸੱਸ ਦੇ ਬਾਹਲੇ ਪੁੱਤ।
ਇੱਕ ਮੰਗੀਏ ਤੇ ਇੱਕ ਵਿਆਹੀਏ, ਮੈਂ ਸ਼ਾਦੀਆਂ ਦੇਖਾਂ ਨਿੱਤ।।
ਸਾਂਝੇ ਪਰਿਵਾਰਾਂ ਵਿੱਚ ਤਾਂ ਹਰ ਸਮੇਂ ਵਿਆਹ ਸ਼ਾਦੀ ਵਾਲਾ ਮਾਹੌਲ ਬਣਿਆ ਰਹਿੰਦਾ ਸੀ ਅਤੇ ਘਰ ਦਾ ਮੁਖੀ ਹੀ ਸਾਰੇ ਛੋਟੇ-ਵੱਡੇ ਫੈਸਲੇ ਲੈਂਦਾ ਸੀ ਜੋ ਸਭ ਨੂੰ ਮਨਜ਼ੂਰ ਹੁੰਦੇ ਸਨ ਤੇ ਕਿਸੇ ਵਿੱਚ ਹਿੰਮਤ ਨਹੀਂ ਸੀ ਹੁੰਦੀ ਕਿ ਉਸ ਫੈਸਲੇ ’ਤੇ ਕੋਈ ਕਿੰਤੂ-ਪ੍ਰੰਤੂ ਕਰ ਸਕੇ, ਪਰ ਅਜੋਕੇ ਸਮੇਂ ਵਿੱਚ ਤਾਂ ਰਿਸ਼ਤਿਆਂ ਦੀ ਡੋਰ ਇੰਨੀ ਕੱਚੀ ਹੋ ਗਈ ਹੈ ਕਿ ਪਤਾ ਨਹੀਂ ਕਿਸ ਵੇਲੇ ਥੋੜ੍ਹੀ ਜਿਹੀ ਠੋਕਰ ਨਾਲ ਹੀ ਟੁੱਟ ਜਾਵੇ। ਹੁਣ ਘਰ ਦਾ ਮੁਖੀ ਜੋ ਫੈਸਲੇ ਲੈਂਦਾ ਹੈ, ਉਹ ਕਿਸੇ ਨੂੰ ਵੀ ਗਵਾਰਾ ਨਹੀਂ ਹੁੰਦਾ, ਚਾਹੇ ਉਹ ਧੀ ਹੋਵੇ ਜਾਂ ਪੁੱਤ। ਹੁਣ ਤਾਂ ਮੁਟਿਆਰਾਂ ਇਸ ਤਰ੍ਹਾਂ ਦਾ ਸਹੁਰਾ ਘਰ ਲੋਚਦੀਆਂ ਹਨ ਜਿੱਥੇ ਉਨ੍ਹਾਂ ’ਚ ਦਖਲਅੰਦਾਜ਼ੀ ਕਰਨ ਵਾਲਾ ਕੋਈ ਤੀਸਰਾ ਨਾ ਹੋਵੇ ਅਤੇ ਰਿਸ਼ਤੇ ਇੰਨੇ ਨਾਜ਼ੁਕ ਹੋ ਗਏ ਹਨ ਕਿ ਕਿਸੇ ਦਾ ਕਿਸੇ ’ਤੇ ਕੋਈ ਹੱਕ ਹੀ ਨਹੀਂ ਰਿਹਾ ਅਤੇ ਜੇਕਰ ਕੋਈ ਹੱਕ ਜਤਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸ ਨੂੰ ਨਿਰਾਸ਼ਤਾ ਦਾ ਹੀ ਮੂੰਹ ਵੇਖਣਾ ਪੈਂਦਾ ਹੈ।
ਇੰਟਰਨੈੱਟ ਅਤੇ ਸੋਸ਼ਲ ਸਾਈਟਸ ਨੇ ਰਿਸ਼ਤਿਆਂ ਅਤੇ ਦਿਲਾਂ ’ਚ ਇੰਨੀਆਂ ਦੂਰੀਆਂ ਵਧਾ ਦਿੱਤੀਆਂ ਹਨ ਕਿ ਚਾਹੁੰਦੇ ਹੋਏ ਵੀ ਇਹ ਮਿਟ ਨਹੀਂ ਸਕਦੀਆਂ। ਅਸੀਂ ਨੇੜੇ ਹੋ ਕੇ ਕੋਹਾਂ ਦੂਰ ਗਏ ਹਾਂ। ਪਹਿਲਾਂ ਚਿੱਠੀ ਪੱਤਰ ਰਾਹੀਂ ਹੀ ਸਕੇ ਸਬੰਧੀਆਂ ਦੀ ਸੁੱਖ-ਸਾਂਦ ਪੁੱਛੀ ਜਾਂਦੀ ਸੀ। ਘਰ ਦੀ ਸੁਆਣੀ, ਭੈਣ-ਭਰਾ ਅਤੇ ਸੱਜ ਵਿਆਹੀ ਨੂੰ ਚਿੱਠੀ ਦੀ ਬੜੀ ਸ਼ਿੱਦਤ ਨਾਲ ਤਾਂਘ ਰਹਿੰਦੀ ਸੀ। ਜਦੋਂ ਗਲੀ ਵਿੱਚ ਡਾਕੀਏ ਦੇ ਸਾਈਕਲ ਦੀ ਘੰਟੀ ਵੱਜਦੀ ਸੀ ਤਾਂ ਇਹ ਤਾਂਘ ਪਿਆਰੀ ਜਿਹੀ ਖੁਸ਼ੀ ਵਿੱਚ ਬਦਲ ਜਾਂਦੀ ਸੀ। ਨਵੀਂ ਵਿਆਹੀ ਜਦੋਂ ਆਪਣੇ ਮਾਹੀਏ ਵੱਲੋਂ ਲਿਖੀ ਚਿੱਠੀ ਪੜ੍ਹਦੀ ਤਾਂ ਉਸ ਦੇ ਪੈਰ ਧਰਤੀ ’ਤੇ ਨਹੀਂ ਸਨ ਲੱਗਦੇ।
ਹੁਣ ਹਰ ਰਿਸ਼ਤਾ ਸਿਰਫ਼ ਸਵਾਰਥ ਦੀ ਬੁਨਿਆਦ ’ਤੇ ਖੜ੍ਹਾ ਹੈ। ਅੱਜ ਦੇ ਸਮੇਂ ਵਿੱਚ ਕੋਈ ਬੱਚਾ ਨਾ ਆਪਣੇ ਦਾਦਾ-ਦਾਦੀ ਤੋਂ ਰਾਜੇ-ਰਾਣੀਆਂ ਜਾਂ ਪਰੀਆਂ ਦੀਆਂ ਕਹਾਣੀਆਂ ਸੁਣ ਕੇ ਸੌਂਦਾ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਦਿਖਾਏ ਰਾਹ ’ਤੇ ਕੋਈ ਚੱਲਦਾ ਹੈ। ਘਰਾਂ ’ਚ ਬਜ਼ੁਰਗਾਂ ਪ੍ਰਤੀ ਪਿਆਰ-ਸਤਿਕਾਰ ਦੀ ਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਘਰ ’ਚ ਫਾਲਤੂ ਸਮਝ ਕੇ ਕੇਅਰ ਹੋਮ ਵਿੱਚ ਰੱਖਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪੈਸਾ ਕਮਾਉਣ ਦੀ ਦੌੜ ’ਚ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਟਾਈਮ ਨਹੀਂ ਹੁੰਦਾ ਜਿਸ ਕਾਰਨ ਬੱਚੇ ਉਨ੍ਹਾਂ ਦੇ ਪਿਆਰ ਅਤੇ ਸੰਸਕਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਬੱਚੇ ਮਾਪਿਆਂ ਕੋਲ ਬੈਠਣ ਦੀ ਜਗ੍ਹਾ ਮੋਬਾਈਲ ਫੋਨ, ਵੀਡੀਓ ਗੇਮਜ਼, ਕਲੱਬ, ਬਾਰਾਂ ਦੇ ਇੰਨੇ ਆਦੀ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਰਿਸ਼ਤੇ ਦੀ ਕੋਈ ਸਮਝ ਹੀ ਨਹੀਂ ਰਹੀ।
ਪਰਿਵਾਰਾਂ ਦੇ ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਮੁੰਡਿਆਂ ਨੇ ਤਾਂ ਮਾਪਿਆਂ ਦੀ ਗੱਲ ਸੁਣਨੀ ਹੀ ਕੀ ਸੀ ਕੁੜੀਆਂ ਵੀ ਆਪਣੀ ਮਨਮਰਜ਼ੀ ਕਰਦੀਆਂ ਹਨ। ਮਾਪੇ ਆਪਣੇ ਬੱਚਿਆਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ ਉਹ ਉਸ ਤੋਂ ਕੋਹਾਂ ਦੂਰ ਹਨ। ਪਹਿਲੇ ਸਮਿਆਂ ’ਚ ਜੇ ਕੋਈ ਕਿਸੇ ਨਾਲ ਨਾਰਾਜ਼ ਹੋ ਜਾਂਦਾ ਸੀ ਤਾਂ ਉਸ ਨੂੰ ਮਿਲਣ ਦੀ ਉਡੀਕ ਕੀਤੀ ਜਾਂਦੀ ਸੀ ਕਿ ਜਦੋਂ ਮਿਲਿਆ ਤਾਂ ਭੜਾਸ ਕੱਢ ਲਈ ਜਾਏਗੀ, ਪਰ ਜਦੋਂ ਤਕ ਉਸ ਨੂੰ ਮਿਲਣ ਦੀ ਉਡੀਕ ਖ਼ਤਮ ਹੁੰਦੀ ਸੀ, ਉਸ ਸਮੇਂ ਤਕ ਗੁੱਸਾ ਠੰਢਾ ਹੋ ਚੁੱਕਾ ਹੁੰਦਾ ਸੀ। ਹੁਣ ਜਦੋਂ ਕਿਸੇ ਨੂੰ ਕਿਸੇ ਦੀ ਗੱਲ ’ਤੇ ਗੁੱਸਾ ਆ ਜਾਵੇ ਤਾਂ ਉਹ ਮੋਬਾਈਲ ’ਤੇ ਗਾਲ੍ਹਾਂ ਕੱਢ ਕੇ ਬੇਇਜ਼ਤੀ ਕਰਨ ਲੱਗੇ ਦੇਰ ਨਹੀਂ ਲਗਾਉਂਦਾ। ਅੱਜਕੱਲ੍ਹ ਲੋਕਾਂ ਵਿੱਚੋਂ ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ। ਸਹਿਣਸ਼ੀਲਤਾ ਤੋਂ ਵਿਰਵਾ ਮਨੁੱਖ ਹਮੇਸ਼ਾਂ ਆਪਣਿਆਂ ਨੂੰ ਗੁਆ ਬੈਠਦਾ ਹੈ ਅਤੇ ਜਦੋਂ ਤਕ ਉਸ ਨੂੰ ਰਿਸ਼ਤਿਆਂ ਨੂੰ ਨਿਭਾਉਣ ਦੀ ਸਮਝ ਪੈਂਦੀ ਹੈ ਤਾਂ ਇਹ ਰਿਸ਼ਤੇ ਉਸ ਤੋਂ ਬਹੁਤ ਦੂਰ ਜਾ ਚੁੱਕੇ ਹੁੰਦੇ ਹਨ।
ਵਿਜੈ ਗਰਗ,ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ, ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
20 ਵਰ੍ਹਿਆਂ ਦੇ ਹਾਂਗਕਾਂਗ ਦੇ ਕਪਤਾਨ ਅੰਸ਼ੁਮਨ ਦਾ ਭਾਰਤ ਨਾਲ ਖ਼ਾਸ ਰਿਸ਼ਤਾ
90 ਦੇ ਦਹਾਕੇ ਚ ਭਾਰਤ ਤੋਂ ਹਾਂਗਕਾਗ ਗਏ ਸਨ ਅੰਸ਼ੁਮਨ ਦਾ ਮਾਪੇ | Hong Kong
ਦੁਬਈ, (ਏਜੰਸੀ)। ਏਸ਼ੀਆ ਕੱਪ ‘ਚ ਕੁਆਲੀਫਾਈਂਗ ਮੁਕਾਬਲਿਆਂ ਦਾ ਅੜਿੱਕਾ ਪਾਰ ਕਰਕੇ ਹਾਂਗਕਾਂਗ ਦੀ ਟੀਮ ਨੇ ਸ਼ਾਨਦਾਰ ਐਂਟਰੀ ਕੀਤੀ ਹੈ ਇਹ ਟੀਮ ਆਪਣੇ 20 ਸਾਲਾ ਕਪਤਾਨ ਅੰਸ਼ੁਮਨ ਰਥ ਦੀ ਕਪਤਾਨੀ ‘ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਏਸ਼ੀਆ ਕੱਪ ‘ਚ ਪ੍ਰਵੇਸ਼ ਕਰਨ ਵਾਲੀ ਛੇਵੀਂ ਟੀਮ ਬਣੀ ਹਾਂਗਕਾਂਗ ਨੇ ਆਖ਼ਰੀ ਵਾਰ ਏਸ਼ੀਆ ਕੱਪ ‘ਚ 2008 ‘ਚ ਹਿੱਸਾ ਲਿਆ ਸੀ ਇਸ ਤੋਂ ਬਾਅਦ ਇਸ ਵਾਰ ਇਸ ਟੀਮ ਨੂੰ ਇਸ ਟੂਰਨਾਮੈਂਟ ‘ਚ ਖੇਡਣ ਦਾ ਮੌਕਾ ਮਿਲਿਆ ਹੈ ਜਿਸ ਦਾ ਸਿਹਰਾ ਪੂਰੀ ਟੀਮ ਦੇ ਨਾਲ ਕਪਤਾਨ ਅੰਸ਼ੁਮਨ ਨੂੰ ਵੀ ਜਾਂਦਾ ਹੈ। (Hong Kong)
ਅੰਸ਼ੁਮਨ ਵੈਸੇ ਤਾਂ ਹਾਂਗਕਾਂਗ ਤੋਂ ਕ੍ਰਿਕਟ ਖੇਡਦੇ ਹਨ ਪਰ ਉਹਨਾਂ ਦਾ ਭਾਰਤ ਨਾਲ ਖ਼ਾਸ ਨਾਤਾ ਹੈ ਉਹਨਾਂ ਦਾ ਜਨਮ ਵੀ ਹਾਂਗਕਾਂਗ ‘ਚ ਹੋਇਆ ਪਰ ਉਹਨਾਂ ਦੇ ਮਾਤਾ ਪਿਤਾ ਮੂਲ ਰੂਪ ਨਾਲ ਓੜੀਸਾ ਤੋਂ ਹਨ ਅੰਸ਼ੁਮਨ ਦੇ ਮਾਤਾ ਪਿਤਾ 90 ਦੇ ਦਹਾਕੇ ‘ਚ ਹੀ ਹਾਂਗਕਾਂਗ ਚਲੇ ਗਏ ਸਨ ਅਤੇ ਉੱਥੇ ਵੱਸ ਗਏ ਹਾਲਾਂਕਿ ਹਾਂਗਕਾਂਗ ‘ਚ ਪਲੇ ਅੰਸ਼ੁਮਨ ਦਾ ਭਾਰਤ ਨਾਲ ਕਾਫ਼ੀ ਲਗਾਅ ਹੈ ਅਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਇੱਥੇ ਆਉਂਦੇ ਰਹਿੰਦੇ ਹਨ।
2003 ਦੇ ਵਿਸ਼ਵ ਕੱਪ ਚ ਸਚਿਨ ਨੂੰ ਦੇਖ ਕੇ ਮਿਲੀ ਸੀ ਕ੍ਰਿਕਟ ਲਈ ਪ੍ਰੇਰਨਾ
ਅੰਸ਼ੁਮਨ ਨੇ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਦੇਖ ਕੇ ਕ੍ਰਿਕਟਰ ਬਣਨ ਦਾ ਸੁਪਨਾ ਦੇਖਿਆ ਸੀ ਸਿਰਫ਼ ਛੇ ਸਾਲ ਦੀ ਉਮਰ ‘ਚ 2003 ਦੇ ਵਿਸ਼ਵ ਕੱਪ ‘ਚ ਉਹ ਸਚਿਨ ਤੋਂ ਐਨੇ ਪ੍ਰਭਵਿਤ ਹੋਏ ਕਿ ਉਹਨਾਂ ਧਾਰ ਲਈ ਕਿ ਉਹਨਾਂ ਕ੍ਰਿਕਟ ਹੀ ਖੇਡਣੀ ਹੈ ਉਸ ਵਿਸ਼ਵ ਕੱਪ ‘ਚ ਮੈਨ ਆਫ ਦਾ ਸੀਰੀਜ਼ ਰਹੇ ਸਚਿਨ ਨੇ 11 ਮੈਚਾਂ ‘ਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਈਆਂ ਸਨ ਭਾਰਤ ਇਸ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਿਆ ਸੀ ਹਾਂਗਕਾਂਗ ‘ਚ ਅੰਸ਼ੁਮਨ ਦੀ ਤੁਲਨਾ ਧੋਨੀ ਨਾਲ ਕੀਤੀ ਜਾਂਦੀ ਹੈ ਅਸਲ ‘ਚ ਮਾਹੀ ਦੀ ਤਰ੍ਹਾਂ ਉਹ ਵੀ ਵਿਕਟਕੀਪਰ ਬੱਲੇਬਾਜ਼ ਹਨ ਅੰਸ਼ੁਮਨ ਨੇ ਹੁਣ ਤੱਕ ਆਪਣੀ ਟੀਮ ਲਈ ਕੁੱਲ 16 ਇੱਕ ਰੋਜ਼ਾ ਮੈਚ ਖੇਡੇ ਹਨ ਇਸ ਵਿੱਚ ਉਹਨਾਂ 52.57 ਦੀ ਔਸਤ ਨਾਲ 736 ਦੌੜਾਂ ਬਣਾਈਆਂ ਹਨ ਉਹਨਾਂ ਦੇ ਨਾਂਅ ਇੱਕ ਸੈਂਕੜਾ ਵੀ ਹੈ ਅਤੇ ਇੱਕ ਰੋਜ਼ਾ ‘ਚ ਉਹਨਾਂ ਦਾ ਵੱਧ ਸਕੋਰ 143 ਦੌੜਾਂ ਨਾਬਾਦ ਦਾ ਹੈ।
ਰਾਹੁਲ ਦਾ ਦੇਸ਼ ਨਾਲ ਕੋਈ ਰਿਸ਼ਤਾ ਨਹੀਂ : ਸ਼ਾਹ
ਰਾਹੁਲ ਦੇਸ਼ ਦੀ ਕੀ ਚਿੰਤਾਂ ਕਰਣਗੇ, ਜਦੋਂ ਦੇਸ਼ ਨਾਲ ਕੋਈ ਰਿਸ਼ਤਾ ਹੀ ਨਹੀਂ | Rahul Gandhi
ਜੈਪੁਰ, (ਏਜੰਸੀ)। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਦੇਸ਼ ਨਾਲ ਰਿਸ਼ਤੇ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਹ ਦੇਸ਼ ਦੀ ਕੀ ਚਿੰਤਾਂ ਕਰਨਗੇ ਜਿਸ ਦਾ ਦੇਸ਼ ਨਾਲ ਕੋਈ ਰਿਸ਼ਤਾ ਹੀ ਨਹੀਂ ਹੈ। ਸ਼ਾਹ ਅੱਜ ਜਿੱਥੇ ਸੋਸ਼ਲ ਮੀਡੀਆ ਵਲੰਟੀਅਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਜਦੋਂ ਸੈਨਿਕ ਸਰਜੀਕਲ ਸਟਰਾਈਕ ਕਰਕੇ ਵਾਪਸ ਆਏ ਤਾਂ ਕਾਂਗਰਸ ਨੇਤਾ ਨੇ ਸੈਨਿਕਾ ‘ਤੇ ਹੀ ਸਵਾਲ ਉਠਾ ਦਿੱਤਾ। ਉਨ੍ਹਾਂ ਕਿਹਾ ਕਿ ਰਾਹੁਲ ਦਾ ਇਸ ਦੇਸ਼ ਨਾਲ ਕੋਈ ਰਿਸ਼ਤਾ ਨਹੀਂ ਹੈ ਫਿਰ ਉਹ ਦੇਸ਼ ਦੀ ਚਿੰਤਾਂ ਕਿਉਂ ਕਰਣਗੇ। (Rahul Gandhi)
ਸੋਸ਼ਲ ਮੀਡੀਆ ਦੀ ਤਾਕਤ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੇਸ਼ ‘ਤੇ ਸ਼ਾਸਨ ਕਰਦੀ ਰਹੀ ਹੁਣ ਸ਼ਾਸਨ ਦੀ ਵਾਰੀ ਭਾਜਪਾ ਦੀ ਹੈ ਪਰ ਇਹ ਤਾਕਤ ਕਰਮਚਾਰੀ ਹੀ ਦਿਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਪਾਰਟੀ ਅਤੇ ਕਮਲ ਲਈ ਜਿਉਣਾ ਸਿੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਚੋਣ ਪ੍ਰਧਾਨ ਮੰਤਰੀ ਦੀ ਨਹੀਂ ਬਲਕਿ ਭਾਜਪਾ ਦੀ ਹੁੰਦੀ ਹੈ ਤੇ ਜਿੱਤ ਹਾਰ ਵੀ ਪਾਰਟੀ ਦੀ ਹੀ ਹੁੰਦੀ ਹੈ। (Rahul Gandhi)
ਸ਼ਾਹ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੇ ਲੋਕਨਿਰਮਾਣ ਲਈ ਕਈ ਕੰਮ ਕੀਤੇ ਹਨ। ਜਿਨ੍ਹਾਂ ਨੂੰ ਕਰਮਚਾਰੀਆਂ ਜਨਤਾ ਸਾਹਮਣੇ ਲਿਆਕੇ ਕਾਂਗਰਸ ਦੇ ਝੂਠ ਦਾ ਪਰਦਾਫਾਸ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜਨਤਾ ਨੂੰ ਮੋਦੀ ਅਤੇ ਮਨਮੋਹਨ ਤੇ ਗਹਲੋਤ ਅਤੇ ਵਸੁੰਧਰਾ ਦੀ ਸਰਕਾਰ ਦੇ ਅੰਤਰ ਨੂੰ ਸਮਝਣਾ ਹੋਵੇਗਾ। ਕੇਂਦਰ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਸਤਾਵ ਡਿੱਗਣ ਨਾਲ ਫਿਰ ਇਹ ਸਾਬਤ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੀ ਕੰਮ ਕਰ ਹੇ ਹਨ ਤੇ ਮਜ਼ਬੂਤ ਹਨ। ਸੂਬਾ ਯਕੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਵੀ ਕਰਮਚਾਰੀਆਂ ਨਾਲ ਸਰਗਰਮ ਭਾਗੀਦਾਰ ਨਿਭਾਉਣ ‘ਚ ਸ਼ਾਮਲ ਕਰਦੇ ਹੋਏ ਕਿਹਾ ਕਿ ਪਹਿਲਾਂ ਪ੍ਰਦੇਸ਼ ‘ਚ ਸਰਕਾਰ ਬਣਨ ਤੋਂ ਬਾਅਦ ਕੇਂਦਰ ‘ਚ ਨਰਿੰਦਰ ਮੋਦੀ ਨੂੰ ਫਿਰ ਪ੍ਰਧਾਨ ਮੰਤਰੀ ਬਣਾਉਣਾ ਹੈ। (Rahul Gandhi)
ਨਿਹਾਲ ਸਿੰਘ ਵਾਲਾ, (ਪੱਪੂ ਗਰਗ/ਸੱਚ ਕਹੂੰ ਨਿਊਜ਼) ਮੋਗਾ ਜਿਲੇ ਦੇ ਪਿੰਡ ਹਿੰਮਤਪੁਰਾ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮੰਗਾ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਹਿੰਮਤਪੁਰਾ ਨੇ ਲੰਘੀ ਰਾਤ ਆਪਣੀ ਪਤਨੀ ਨੂੰ ਪਿੰਡ ਦੀ ਸੱਥ ਵਿੱਚ ਤੇਜਧਾਰ ਹਥਿਆਰਾਂ ਨਾਲ  ਬੁਰੀ ਤਰਾਂ ਮਾਰਕੁੱਟ ਕਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ  ਉਕਤ ਵਿਅਕਤੀ ਆਪਣੀ ਪਤਨੀ ਹਰਜਿੰਦਰ ਕੌਰ ਦੇ ਚਰਿੱਤਰ  ਤੇ ਸ਼ੱਕ ਕਰਦਾ ਸੀ ਜਿਸ ਕਾਰਨ ਉਨਾਂ ਦਾ ਆਪਸ ਵਿੱਚ ਅਨੇਕਾਂ ਵਾਰ  ਝਗੜਾ ਹੋ ਚੁੱਕਾ ਸੀ। ਲੰਘੀ ਰਾਤ ਉਸ ਦੀ ਪਤਨੀ ਆਪਣੇ ਕਿਸੇ ਦੋਸਤ ਨੂੰ ਮਿਲ ਕੇ ਅੱਧੀ ਰਾਤ ਵਾਪਸ ਪਰਤੀ ਸੀ ਕਿ ਉਸ ਵਿਅਕਤੀ ਨੇ ਤੇਜਧਾਰ ਹਥਿਆਰ ਨਾਲ ਉਸ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਸ਼ੁਰੂ ਕਰ ਦਿੱਤੀ।
ਉਸਦੀ ਪਤਨੀ ਭੱਜ ਕੇ ਪਿੰਡ ਦੀ ਸੱਥ ਵਿੱਚ ਪਹੁੰਚ ਗਈ ਜਿੱਥੇ ਉਸ ਨੇ ਉਸ ਦੀ ਬੁਰੀ ਤਰਾਂ ਮਾਰਕੁੱਟ ਕਰ ਕੇ ਉਸ ਨੂੰ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਉਕਤ ਘਟਨਾ ਸਬੰਧੀ ਡੀਐੱਸਪੀ ਨਿਹਾਲ ਸਿੰਘ ਵਾਲਾ  ਸੁਬੇਗ ਸਿੰਘ, ਥਾਣਾ ਮੁਖੀ ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਕਿਹਾ ਕਿ ਇਸ ਕਤਲ ਦੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਮੋਦੀ ਦਾ ਇਜ਼ਰਾਈਲ ਦੌਰਾ 4 ਤੋਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਜੁਲਾਈ ਤੋਂ ਇਜ਼ਰਾਈਲ ਦੌਰੇ ਲਈ ਰਵਾਨਾ ਹੋਣਗੇ। ਉਹ ਉੱਥੇ 6 ਜੁਲਾਈ ਤੱਕ ਰਹਿੰਣਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਹਵਾਈ ਅੱਡੇ ‘ਤੇ ਮੋਦੀ ਦੇ ਸਵਾਗਤ ਲਈ ਆਉਣਗੇ। ਇਹ 70 ਸਾਲ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਮੋਦੀ ਲਈ ਖਾਸ ਡਿਨਰ ਵੀ ਰੱਖਿਆ ਹੈ। ਇਸ ਦੌਰਾਨ ਨੇਤਨਯਾਹੂ, ਮੋਦੀ ਦੇ ਹਰ ਪ੍ਰੋਗਰਾਮ ਵਿੱਚ ਨਾਲ ਰਹਿਣਗੇ।
ਭਾਰਤ-ਇਜ਼ਰਾਈਲ ਦੇ ਰਿਸ਼ਤੇ 25 ਸਾਲ ਪੁਰਾਣੇ
ਮੋਦੀ ਦੀ ਇਹ ਯਾਤਰਾ ਇਸ ਨਜ਼ਰੀਏ ਤੋਂ ਵੀ ਅਹਿਮ ਹੈ ਕਿ ਇਸੇ ਸਾਲ ਦੋਵੇਂ ਦੇਸ਼ਾਂ ਦਰਮਿਆਨ ਸਿਆਸੀ ਰਿਸ਼ਤਿਆਂ ਦੇ 25 ਸਾਲ ਪੂਰੇ ਹੋ ਰਹੇ ਹਨ।
ਇਜ਼ਰਾਈਲੀ ਮੀਡੀਆ ਨੇ ਲਿਖਿਆ ਹੈਕਿ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਇਤਿਹਾਸ ਰਚਣ ਵਾਲੀ ਹੈ। ਟਰੰਪ ਤੋਂ ਵੱਡਾ ਜਲਸਾ ਹੋਣ ਜਾ ਰਿਹਾ ਹੈ। 11 ਮੰਤਰਾਲਿਆਂ ਨੂੰ ਇਸ ਦੀ ਜਿੰਮੇਵਾਰੀ ਦਿੱਤੀ ਗਈ ਹੈ।
ਉੱਧਰ ਇਜ਼ਰਾਈਲੀ ਕੈਬਨਿਟ ਨੇ ਭਾਰਤ-ਇਜ਼ਰਾਈਲ ਦਰਮਿਆਨ ਕਾਰੋਬਾਰ ਵਿੱਚ 517 ਕਰੋੜ ਰੁਪਏ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਭਾਰਤ ਚੀਨ ਨੂੰ ਪਿੱਛੇ ਛੱਡ ਕੇਵੱਡਾ ਟਰੇਡ ਹਿਸੇਦਾਰ ਬਣੇਗਾ। ਮੋਦੀ ਮੁੰਬਈ ਵਿੱਚ ਹੋਏ 26/11 ਦੇ ਅੱਤਵਾਦੀ ਹਮਲਿਆਂ ਵਿੱਚ ਜਿੰਦਾ ਬਚੇ ਇਜ਼ਰਾਈਲੀ ਬੱਚੇ ਨੂੰ ਵੀ ਮਿਲਣਗੇ।