Old - Sach Kahoon Punjabi
ਬੁਢਾਪਾ ਆਵੇ ਹੀ ਕਿਉਂ!
ਬੁਢਾਪਾ ਆਵੇ ਹੀ ਕਿਉਂ!
ਇਹ ਗੱਲ ਤਕਰੀਬਨ ਹਰ ਇੱਕ ਦੇ ਮਨ ਵਿੱਚ ਠੋਕ-ਠੋਕ ਕੇ ਭਰ ਦਿੱਤੀ ਜਾਂਦੀ ਹੈ ਕਿ ਬੁਢਾਪਾ ਆਉਂਦਿਆਂ ਹੀ ਆਦਮੀ ਬੇਕਾਰ ਹੋ ਜਾਂਦਾ ਹੈ। ਉਹ ਕਿਸੇ ਵੀ ਕੰਮ ਜੋਗਾ ਨਹੀਂ ਰਹਿ ਜਾਂਦਾ। ਅਸੀਂ ਆਪਣੇ ਆਲੇ-ਦੁਆਲੇ ਅਜਿਹੇ ਅਨੇਕਾਂ ਬੰਦਿਆਂ ਨੂੰ ਵੇਖਦੇ ਹਾਂ ਜੋ ਆਪਣੀ ਉਮਰ ਵਧਣ ਦੇ ਨਾਲ-ਨਾਲ ਉਤਸ਼ਾਹ ਹੀਣ ਹੁੰਦੇ ਜਾਂਦੇ ਹਨ। ਸਾਰੇ ਕੰਮ-ਧੰਦੇ ਛੱਡ ਦਿੰਦੇ ਹਨ ਤੇ ਪਏ-ਪਏ ਬੁਢਾਪੇ ਨੂੰ ਕੋਸਦੇ ਰਹਿੰਦੇ ਹਨ। ਉਨ੍ਹਾਂ ਦੀ ਹਰ ਗੱਲ ‘ਚੋਂ ਨਿਰਾਸ਼ਤਾ ਝਲਕਦੀ ਹੈ ਕੀ ਕਰੀਏ, ਬੁੱਢੇ ਹੋ ਗਏ ਆਂ ਅਜਿਹੇ ਬੰਦੇ ਸਰੀਰਕ ਤੌਰ ‘ਤੇ ਤੰਦਰੁਸਤ ਹੁੰਦੇ ਹੋਏ ਵੀ ਮਾਨਸਿਕ ਤੌਰ ‘ਤੇ ਆਪਣੇ-ਆਪ ਨੂੰ ਐਨਾ ਅਯੋਗ ਸਮਝਣ ਲੱਗ ਪੈਂਦੇ ਹਨ ਕਿ ਕੋਈ ਕੰਮ ਕਰ ਹੀ ਨਹੀਂ ਸਕਦੇ।
ਆਦਮੀ ਦੇ ਵਿਚਾਰ ਬੁੱਢੇ ਹੋ ਜਾਂਦੇ ਹਨ ਤਾਂ ਬੁਢਾਪਾ ਖੁਦ ਆ ਘੇਰਦਾ ਹੈ ਮਨ ‘ਚ ਬੁਢਾਪੇ ਦੀ ਭਾਵਨਾ ਭਰਦਿਆਂ ਹੀ ਸਰੀਰ ਨਿਢਾਲ ਹੋਣ ਲੱਗ ਪੈਂਦਾ ਹੈ। ਮੁਸ਼ਕਲ ਗੱਲ ਇਹ ਵੀ ਹੈ ਕਿ ਲੋਕੀ ਬਿਨਾਂ ਕੁਝ ਸੋਚੇ-ਸਮਝੇ ਇਹ ਵਿਸ਼ਵਾਸ ਕਰਨ ਲੱਗ ਪੈਂਦੇ ਹਨ ਕਿ ਬੁਢਾਪੇ ਵਿੱਚ ਆਦਮੀ ਦਾ ਦਿਮਾਗ ਬੇਕਾਰ ਹੋ ਜਾਂਦਾ ਹੈ ਜਦਕਿ ਗੱਲ ਇਸ ਦੇ ਉਲਟ ਹੈ। ਬੁਢਾਪੇ ‘ਚ ਦਿਮਾਗ ਕਮਜ਼ੋਰ ਨਹੀਂ ਹੁੰਦਾ ਸਗੋਂ ਦਿਮਾਗ ਦੀਆਂ ਸੋਚਾਂ ਕਮਜ਼ੋਰ ਹੋਣ ਨਾਲ ਬੁਢਾਪਾ ਆਣ ਘੇਰਦਾ ਹੈ। ਉਮਰ ਦੇ ਵਧਣ ਨਾਲ ਤਾਂ ਸਗੋਂ ਆਦਮੀ ਦੇ ਵਿਚਾਰ ਪਰਿਪੱਕ ਹੋ ਜਾਂਦੇ ਹਨ ਤੇ ਉਨ੍ਹਾਂ ਦੇ ਅਨੁਭਵ ਤੋਂ ਦੁਨੀਆਂ ਲਾਭ ਉਠਾ ਸਕਦੀ ਹੈ।
ਆਦਮੀ ਦੇ ਜਵਾਨ ਰਹਿਣ ਦਾ ਰਾਜ਼ ਉਸਦੇ ਮਨ ਵਿੱਚ ਲੁਕਿਆ ਹੁੰਦਾ ਹੈ। ਜਵਾਨੀ ਆਦਮੀ ਦੇ ਸੁੰਦਰ ਅਨੁਭਵਾਂ ਅਤੇ ਵਿਚਾਰਾਂ ਦੀ ਸ਼ੁੱਧਤਾ ਨਾਲ ਟਿਕੀ ਰਹਿ ਸਕਦੀ ਹੈ ਜੋ ਆਦਮੀ ਸਮਝਦੇ ਹਨ ਕਿ ਖੁਸ਼ ਰਹਿਣਾ, ਤੰਦਰੁਸਤ ਜੀਵਨ ਦਾ ਮਹਾਨ ਫਲਸਫ਼ਾ ਹੈ, ਉਹ ਕਦੇ ਬੁੱਢੇ ਨਹੀਂ ਹੋ ਸਕਦੇ।
ਬੁਢਾਪੇ ਦਾ ਡਰ ਆਦਮੀ ਨੂੰ ਬਹੁਤ ਜਲਦੀ ਲੈ ਡੁੱਬਦਾ ਹੈ। ਜਿੰਦਗੀ ਦੀਆਂ ਦੁਸ਼ਵਾਰੀਆਂ, ਪ੍ਰੇਸ਼ਾਨੀਆਂ ਅਤੇ ਮਨ ‘ਚ ਹਰ ਵੇਲੇ ਭਰੀ ਰਹਿਣ ਵਾਲੀ ਚਿੰਤਾ ਮਨ ਨੂੰ ਅਜਿਹੇ ਭਾਰੀ ਪੱਥਰਾਂ ਵਾਂਗ ਹੇਠਾਂ ਦੱਬੀ ਰੱਖਦੀ ਹੈ ਕਿ ਉਸਾਰੂ ਅਤੇ ਰਚਨਾਤਮਕ ਭਾਵਨਾਵਾਂ ਦੀਆਂ ਕਰੂੰਬਲਾਂ ਫੁੱਟ ਹੀ ਨਹੀਂ ਸਕਦੀਆਂ। ਆਧੁਨਿਕ ਮਨੁੱਖ ਦੀ ਤੇਜ਼ ਰਫਤਾਰ ਜਿੰਦਗੀ, ਉਸਦੇ ਮਨ ਦੀ ਇਸ ਦੁਰਦਸ਼ਾ ਦਾ ਬਹੁਤ ਵੱਡਾ ਕਾਰਨ ਹੈ। ਇਹਦੇ ਨਾਲ-ਨਾਲ ਜ਼ਿਆਦਾਤਰ ਲੋਕ ਆਪਣੇ ਉੱਪਰ ਬੇਲੋੜੀਆਂ ਜਿੰਮੇਵਾਰੀਆਂ ਦਾ ਬੋਝ ਵੀ ਲੱਦ ਲੈਂਦੇ ਹਨ। ਉਨ੍ਹਾਂ ਨੂੰ ਇੰਜ ਲੱਗਦਾ ਹੈ ਕਿ ਦੁਨੀਆਂ ਦਾ ਸਾਰਾ ਸਿਸਟਮ ਉਨ੍ਹਾਂ ਦੇ ਭਰੋਸੇ ਹੀ ਚੱਲ ਰਿਹਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਲਗਾਤਾਰ ਤਣਾਅ ‘ਚ ਘਿਰੇ ਰਹਿੰਦੇ ਹਨ ਅਤੇ ਛੋਟੇ-ਵੱਡੇ ਕਾਰਨਾਂ ਕਰਕੇ ਉਨ੍ਹਾਂ ਦੀ ਜਿੰਦਗੀ ਦਾ ਸੰਤੁਲਨ ਵਿਗੜ ਜਾਂਦਾ ਹੈ ਉਨ੍ਹਾਂ ਦਾ ਮਾਨਸਿਕ ਥਕੇਵਾਂ, ਉਲਝਣਾਂ ਅਤੇ ਚੌਵੀ ਘੰਟੇ ਦੀ ਕਿਚਕਿਚ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਦਿੰਦੀ ਹੈ।
ਅਨੇਕਾਂ ਵਾਰ ਅਜਿਹੇ ਬੰਦੇ ਦੁੱਖਾਂ-ਤਕਲੀਫਾਂ ‘ਚ ਐਨੇ ਘਿਰ ਜਾਂਦੇ ਹਨ ਕਿ ਉਨ੍ਹਾਂ ਨੂੰ ਸਾਰਾ ਸੰਸਾਰ ਹੀ ਵਾਵਰੋਲਿਆਂ ਅਤੇ ਝੱਖੜਾਂ ‘ਚ ਘਿਰਿਆ ਲੱਗਦਾ ਹੈ ਅਜਿਹੇ ਲੋਕਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ ਕਿਉਂਕਿ ਉਹ ਨਵੇਂ ਵਿਚਾਰ ਗ੍ਰਹਿਣ ਕਰਨ ਦੀ ਤਾਕਤ ਗੁਆ ਬਹਿੰਦੇ ਹਨ। ਅਜਿਹੇ ਆਦਮੀ ਚਾਲੀ-ਪੰਤਾਲੀ ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਆਪਣੇ ਦਿਲ ਦਿਮਾਗ ਨੂੰ ਅਜਿਹੇ ਸ਼ਿਕੰਜੇ ‘ਚ ਜਕੜ ਲੈਂਦੇ ਹਨ ਕਿ ਉਸ ਤੋਂ ਬਾਹਰ ਨਿੱਕਲਣਾ ਮੁਸ਼ਕਲ ਹੋ ਜਾਂਦਾ ਹੈ।
ਆਪਣੇ ਦਿਲ ਦਿਮਾਗ ਨੂੰ ਤਰੋ-ਤਾਜ਼ਾ ਰੱਖੋ ਕਿਉਂਕਿ ਬਾਸੀ ਦਿਮਾਗ, ਚਿੰਤਾ ਅਤੇ ਭੈਅ ਦਾ ਸ਼ਿਕਾਰ ਹੋ ਜਾਂਦਾ ਹੈ। ਜਿਹੜੇ ਆਦਮੀ ਨਵੀਆਂ-ਨਵੀਆਂ ਗੱਲਾਂ ਸੋਚਦੇ ਹਨ ਅਤੇ ਨਵੇਂ ਕੰਮਾਂ ‘ਚ ਰੁਚੀ ਲੈਂਦੇ ਹਨ, ਜਿਹੜੇ ਖੁਸ਼ਮਿਜਾਜ਼ ਆਦਮੀ ਨੌਜਵਾਨਾਂ ਦੀਆਂ ਖਰਮਸਤੀਆਂ ਤੋਂ ਨੱਕ-ਬੁੱਲ੍ਹ ਨਹੀਂ ਚੜ੍ਹਾਉਂਦੇ, ਨਿਸ਼ਚਿਤ ਤੌਰ ‘ਤੇ ਉਹ ਪ੍ਰਫੁੱਲਤ ਅਤੇ ਚੜ੍ਹਦੀ ਕਲਾ ‘ਚ ਰਹਿੰਦੇ ਹਨ। ਮਨ ਦੀ ਇਹ ਭਾਵਨਾ ਕਦੇ ਵੀ ਟੁੱਟਣ ਨਾ ਦੇਵੋ। ਸਮੇਂ ਅਨੁਸਾਰ ਆਪਣੇ-ਆਪ ਨੂੰ ਬਦਲਣ ਵਾਲਾ ਵਿਅਕਤੀ ਜਲਦੀ ਹੀ ਨੌਜਵਾਨਾਂ ਨਾਲ ਘੁਲ-ਮਿਲ ਜਾਂਦਾ ਹੈ। ਉਸਨੂੰ ਉਨ੍ਹਾਂ ਦੀ ਕੰਪਨੀ ‘ਚ ਇਕੱਲਤਾ ਨਹੀਂ ਭੋਗਣੀ ਪੈਂਦੀ। ਉਹ ਸਾਰੀਆਂ ਉੱਚੀਆਂ-ਸੁੱਚੀਆਂ ਭਾਵਨਾਵਾਂ ਅਤੇ ਰੌਸ਼ਨ ਆਸ਼ਾਵਾਂ, ਜੋ ਤੁਹਾਡੇ ਮਨ ਨੂੰ ਆਸ਼ਾਵਾਦੀ ਹੁਲਾਰਾ ਦਿੰਦੀਆਂ ਹਨ, ਦਾ ਵਿਸਥਾਰ ਕਦੇ ਵੀ ਘਟਣ ਨਾ ਦਿਓ। ਅਜਿਹਾ ਕਰੋਗੇ ਤਾਂ ਜ਼ਿੰਦਗੀ ‘ਚ ਬੁਢਾਪੇ ਦਾ ਹਨ੍ਹੇਰਾ ਕਦੇ ਵੀ ਤੁਹਾਡੀਆਂ ਬਰੂਹਾਂ ‘ਤੇ ਨਹੀਂ ਛਾਏਗਾ।
ਮੌਤ ਸਬੰਧੀ ਹਰ ਵੇਲੇ ਸੋਚਦੇ ਰਹਿਣ ਕਰਕੇ ਸਾਡਾ ਅਜਿਹੇ ਭੈਭੀਤ ਕਰਨ ਵਾਲੇ ਵਿਚਾਰਾਂ ਤੋਂ ਤਰਾਹ ਨਿੱਕਲਿਆ ਰਹਿੰਦਾ ਹੈ, ਜਿਸ ਕਰਕੇ ਸਾਡੇ ਸਰੀਰ ਦੀਆਂ ਕਿਰਿਆਤਮਕ ਸ਼ਕਤੀਆਂ ਦਾ ਵਿਨਾਸ਼ ਹੋ ਜਾਂਦਾ ਹੈ। ਕਾਰਜ ਸ਼ਕਤੀ ਦੇ ਖਤਮ ਹੋ ਜਾਣ ਦੀ ਕਲਪਨਾ ਹੀ ਦੁੱਖਾਂ ਦਾ ਵੱਡਾ ਸਰੋਤ ਹੈ। ਇਸ ਤਰ੍ਹਾਂ ਦੇ ਘਾਤਕ ਵਿਚਾਰ ਆਦਮੀ ਦੀ ਪ੍ਰੇਰਣਾ ਸ਼ਕਤੀ ਨੂੰ ਨਿਰਬਲ ਕਰਦੇ ਹਨ। ਇਸ ਦਾ ਹੀ ਨਤੀਜਾ ਹੁੰਦਾ ਹੈ ਕਿ ਆਦਮੀ ਬੁਢਾਪੇ ਤੋਂ ਹਾਰ ਮੰਨ ਜਾਂਦਾ ਹੈ।
ਡਰ ਕਾਰਨ ਸਾਡੀਆਂ ਹੱਡੀਆਂ ਗਲਣ ਲੱਗ ਪੈਂਦੀਆਂ ਹਨ। ਮੌਤ ਦੀ ਸਜ਼ਾ ਪਾਏ ਅਪਰਾਧੀ ਵਾਂਗ ਅਸੀਂ ਆਪਣੇ-ਆਪ ਨੂੰ ਅਜਿਹੇ ਅੰਨ੍ਹੇ ਖੂਹ ‘ਚ ਧੱਕ ਲੈਂਦੇ ਹਾਂ, ਜਿਸ ਦਾ ਹਨ੍ਹੇਰਾ ਭਿਅੰਕਰ ਨਾਗ ਬਣ ਕੇ ਸਾਡੀਆਂ ਸਾਰੀਆਂ ਰਚਨਾਤਮਿਕ ਸ਼ਕਤੀਆਂ ਨੂੰ ਡੱਸ ਲੈਂਦਾ ਹੈ। ਬੁਢਾਪੇ ਦੇ ਭੈਅ ਕਰਕੇ ਸਾਡੇ ਸਰੀਰ ਦੇ ਸਾਰੇ ਪੋਸ਼ਕ ਤੱਤ ਕੰਮ ਕਰਨਾ ਬੰਦ ਕਰ ਦਿੰਦੇ ਹਨ। ਅਜਿਹੇ ਹਾਲਾਤ ‘ਚ ਜਦੋਂ ਅਸੀਂ ਬਿਮਾਰ ਪੈ ਜਾਂਦੇ ਹਾਂ ਤਾਂ ਅਸੀਂ ਇਨ੍ਹਾਂ ਰੋਗਾਂ ਨੂੰ ਕਿਸਮਤ ਦੀ ਦੇਣ ਸਮਝ ਬਹਿੰਦੇ ਹਾਂ ਅਤੇ ਸਾਡੇ ਵਿੱਚ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਹੀ ਨਹੀਂ ਰਹਿ ਜਾਂਦੀ।
ਇਹ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਸਾਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਅਫਵਾਹਾਂ ਉੱਪਰ ਅਸੀਂ ਅੱਖਾਂ ਬੰਦ ਕਰਕੇ ਯਕੀਨ ਕਰ ਲੈਂਦੇ ਹਾਂ। ਪ੍ਰੰਤੂ ਵਿਗਿਆਨੀਆਂ ਦੇ ਖੋਜੇ ਨਤੀਜਿਆਂ ਉੱਪਰ ਸਾਨੂੰ ਭੋਰਾ ਯਕੀਨ ਨਹੀਂ ਹੁੰਦਾ। ਜਦਕਿ ਅੱਖਾਂ ਬੰਦ ਕਰਕੇ ਕਿਸੇ ਗੱਲ ‘ਤੇ ਅਮਲ ਕਰਨ ਦੇ ਸਿੱਟੇ ਸਦਾ ਮਾੜੇ ਹੀ ਹੁੰਦੇ ਹਨ। ਇਸ ਲਈ ਵਿਗਿਆਨਕ ਨਜ਼ਰੀਆ ਅਪਣਾਉਣਾ ਚਾਹੀਦਾ ਹੈ।
ਮੁਹਾਵਰਾ ਹੈ ਕਿ ਚੱਲਦਾ ਫਿਰਦਾ ਆਦਮੀ ਅਤੇ ਦੌੜਦਾ ਹੋਇਆ ਘੋੜਾ, ਕਦੇ ਬੁੱਢੇ ਨਹੀਂ ਹੁੰਦੇ। ਭਾਵ ਰੁਕ ਜਾਣ ਦਾ ਨਾਂਅ ਹੈ ਬੁਢਾਪਾ। ਬੁੱਢਾ ਹੋ ਜਾਣਾ ਤੁਹਾਡੀ ਆਪਣੀ ਇੱਛਾ ਸ਼ਕਤੀ Àੁੱਪਰ ਨਿਰਭਰ ਕਰਦਾ ਹੈ। ਦੂਸਰਿਆਂ ਦੇ ਕਹਿਣ ਨਾਲ ਤੁਸੀਂ ਬੁੱਢੇ ਨਹੀਂ ਹੋ ਜਾਂਦੇ। ਦੁਨੀਆਂ ਕੀ ਕਹਿੰਦੀ ਹੈ, ਇਸ ਦੀ ਪਰਵਾਹ ਨਾ ਕਰੋ। ਤੁਹਾਡੇ ਦੋਸਤ ਅਤੇ ਪਰਿਵਾਰਕ ਮੈਂਬਰ ਤਾਂ ਵਾਰ-ਵਾਰ ਕਹਿ ਕੇ ਤੁਹਾਨੂੰ ਬੁੱਢਾ ਬਣਾ ਦੇਣਗੇ। ਸਿਧਾਂਤ, ਸੱਚ ਤੇ ਸੁੰੰਦਰਤਾ ਕਦੇ ਬੁੱਢੇ ਨਹੀਂ ਹੁੰਦੇ। ਜੋ ਆਦਮੀ ਇਸ ਵਿੱਚ ਵਿਸ਼ਵਾਸ ਰੱਖਦਾ ਹੈ ਉਸ ਦਾ ਜੋਬਨ ਕਿਵੇਂ ਨਸ਼ਟ ਹੋ ਸਕਦਾ ਹੈ?
ਜ਼ਿੰਦਗੀ ਜਿਉਣ ਨਾਲ ਘਟਦੀ ਨਹੀਂ ਸਗੋਂ ਅਨੁਭਵਾਂ ਨੂੰ ਪ੍ਰਾਪਤ ਕਰਦੀ ਹੈ ਸਰੀਰ ਨੂੰ ਬੁਢਾਪੇ ‘ਚ ਤਬਦੀਲ ਕਰਨ ਵਾਲੀ ਪ੍ਰਕਿਰਿਆ ਉਦੋਂ ਤੱਕ ਸ਼ੁਰੂ ਨਹੀਂ ਹੁੰਦੀ ਜਦ ਤੱਕ ਮਨੁੱਖ ਦਾ ਮਨ ਆਪਣੇ-ਆਪ ਨੂੰ ਬੁੱਢਾ ਨਹੀਂ ਸਮਝ ਲੈਂਦਾ। ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਨਿਰਾਸ਼ਤਾ ਭਰੇ ਵਿਚਾਰ, ਸਰੀਰ ਦੇ ਮੁੜ-ਨਿਰਮਾਣ ‘ਚ ਭਿਅੰਕਰ ਰੋਕਾਂ ਲਾਉਂਦੇ ਹਨ। ਇਸ ਤਰ੍ਹਾਂ ਦੇ ਵਿਚਾਰ ਜਿੰਨੇ ਜਿਆਦਾ ਹੋਣਗੇ ਓਨਾ ਹੀ ਸਰੀਰ ਦਾ ਵਿਕਾਸ ਰੁਕਦਾ ਜਾਵੇਗਾ। ਸਵਾਰਥ, ਲੋਭ ਅਤੇ ਹੋਰ ਕਈ ਤਰ੍ਹਾਂ ਦੇ ਲਾਲਚੀ ਵਿਚਾਰ, ਬੁਢਾਪੇ ਦੇ ਮਿੱਤਰ ਹਨ। ਜੀਵਨ ਵਿੱਚ ਨਿਰਾਸ਼ਾ ਤੋਂ ਵਧ ਕੇ, ਜਵਾਨੀ ਦਾ ਦੂਸਰਾ ਕੋਈ ਦੁਸ਼ਮਣ ਨਹੀਂ ਹੈ।
ਕੁਝ ਆਦਮੀ ਆਪਣਾ ਮਾਨਸਿਕ ਮੁੜ-ਨਿਰਮਾਣ ਕਰਦੇ ਰਹਿਣ ਕਰਕੇ ਕਦੇ ਵੀ ਬੁੱਢੇ ਨਹੀਂ ਹੁੰਦੇ। ਉਹ ਨਾ ਤਾਂ ਕਿਸੇ ਕੰਮ ਤੋਂ ਜੀ ਚੁਰਾਉਂਦੇ ਹਨ ਨਾ ਸੰਘਰਸ਼ ਤੋਂ। ਥਕੇਵਾਂ ਅਤੇ ਉਦਾਸੀ ਤਾਂ ਉਨ੍ਹਾਂ ਦੇ ਨੇੜੇ ਨਹੀਂ ਫਟਕਦੀ। ਜੋ ਆਦਮੀ ਅਨੰਦਪੂਰਵਕ ਜ਼ਿੰਦਗੀ ਨਹੀਂ ਜੀ ਸਕਦਾ, ਉਹ ਜਵਾਨ ਵੀ ਨਹੀਂ ਬਣਿਆ ਰਹਿ ਸਕਦਾ।
ਸੰਤੋਖ ਸਿੰਘ ਭਾਣਾ,
ਗੁਰੂ ਅਰਜਨ ਦੇਵ ਨਗਰ, ਫਰੀਦਕੋਟ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਰਾਂਸ ਨਾਲ ਭਾਰਤ ਦੇ ਕਾਫੀ ਪੁਰਾਣੇ ਅਤੇ ਮਜ਼ਬੂਤ ਰੱਖਿਆ ਸੰਬੰਧ: ਸੁਸ਼ਮਾ
ਰੱਖਿਆ ਉਤਪਾਦਾਂ ਦੇ ਨਾਲ-ਨਾਲ ਕਹੀ ਹੋਰ ਮੁੱਦਿਆਂ ‘ਤੇ ਵੀ ਵਿਸਥਾਰ ਨਾਲ ਹੋਈ ਗੱਲ
ਨਵੀਂ ਦਿੱਲੀ| ਭਾਰਤ ਨੇ ਅੱਜ ਕਿਹਾ ਕਿ ਫਰਾਂਸ ਨਾਲ ਉਸ ਦੇ ਰੱਖਿਆ ਸੰਬੰਧ ਕਾਫੀ ਵਿਆਪਕ ਅਤੇ ਬਹੁਤ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਨ, ਜਦੋਂਕਿ ਫਰਾਂਸ ਨੇ ਕਿਹਾ ਹੈ ਕਿ ‘ਭਾਰਤ ਦਾ ਸ਼ਕਤੀਸ਼ਾਲੀ ਹੋਣ ਕੌਮਾਂਤਰੀ ਹਿੱਤ ‘ਚ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਭਾਰਤ ਦੌਰੇ ‘ਤੇ ਆਏ ਫਰਾਂਸ ਦੇ ਰੱਖਿਆ ਮੰਤਰੀ ਜੀਨ ਯੇਵ ਲੇ ਦ੍ਰਾਂਅ ਨੇ ਇੱਥੇ ਇੱਕ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਅੱਤਵਾਦ ਨਾਲ ਮਿਲਕੇ ਲੜਨ ‘ਤੇ ਸਹਿਮਤੀ ਪ੍ਰਗਟਾਈ ਫਰਾਂਸੀਸੀ ਰੱਖਿਆ ਮੰਤਰੀ ਨਾਲ ਸਾਂਝੀ ਕਾਨਫਰੰਸ ‘ਚ ਸ੍ਰੀਮਤੀ ਸਵਰਾਜ ਨੇ ਕਿਹਾ, ਭਾਰਤ ਦੇ ਫਰਾਂਸ ਨਾਲ ਰੱਖਿਆ ਸੰਬੰਧ ਕਾਫੀ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਨ ਅਤੇ ਇਹ ਬਹੁਤ ਮਜ਼ਬੂਤ ਹਨ ਉਨ੍ਹਾਂ ਨੇ ਕਿਹਾ ਕਿ ਦੋਵਾਂ ਪੱਖਾਂ ਦੀ ਮੀਟਿੰਗ ‘ਚ ਰੱਖਿਆ ਉਤਪਾਦਾਂ ਦੇ ਸਾਂਝੇ ਨਿਰਮਾਣ ਦੇ ਨਾਲ-ਨਾਲ ਕਈ ਹੋਰ ਮੁੱਦਿਆਂ ‘ਤੇ ਵੀ ਵਿਸਥਾਰ ਨਾਲ ਗੱਲ ਹੋਈ
ਭਾਰਤ ਦਾ ਸ਼ਕਤੀਸ਼ਾਲੀ ਹੋਣਾ ਕੌਮਾਂਤਰੀ ਹਿੱਤ ‘ਚ: ਫਰਾਂਸ
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਬੀਤੇ ਅਕੂਤਬਰ ‘ਚ ਫਰਾਂਸ ਦੌਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹ ਕਿ ਦੋਵੇਂ ਦੇਸ਼ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹਨ ਫਰਾਂਸ ਦਾ ਮੰਨਣਾ ਹੈ ਕਿ ਭਾਰਤ ਦਾ ਸ਼ਕਤੀਸ਼ਾਲੀ ਹੋਣਾ ਕੌਮਾਂਤਰੀ ਹਿੱਤ ‘ਚ ਹੈ ਜਲਵਾਯੂ ਤਬਦੀਲੀ ‘ਤੇ ਪੈਰਿਸ ‘ਚ ਹੋਣ ਵਾਲੀ ਮੀਟਿੰਗ ਅਤੇ ਭਵਿੱਖ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਦਾ ਕਾਫੀ ਮਹੱਤਵ ਰਹੇਗਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਾਮਰਿਕ ਹਿੱਸੇਦਾਰੀ ਵਧਾਉਣ, ਹਿੰਦ ਪ੍ਰਸ਼ਾਂਤ ਖੇਤਰ, ਨਾਗਰਿਕ ਪਰਮਾਣੂ ਸਹਿਯੋਗ, ਰੱਖਿਆ, ਸੁਰੱਖਿਆ, ਪੁਲਾੜ, ਵਪਾਰ ਅਤੇ ਆਰਥਿਕ ਖੇਤਰਾਂ ‘ਚ ਸਹਿਯੋਗ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯਾਸਿਰ ਨੇ ਤੋੜਿਆ 82 ਸਾਲ ਪੁਰਾਣਾ ਰਿਕਾਰਡ
ਸਭ ਤੋਂ ਘੱਟ ਟੈਸਟ ‘ਚ ਲਈਆਂ 200 ਵਿਕਟਾਂ
ਆਸਟਰੇਲੀਆ ਦੇ ਕਲੇਰੇਂਸ ਵਿਕਟਰ ਦਾ 36 ਟੈਸਟ ‘ਚ 200 ਵਿਕਟਾਂ ਦਾ ਰਿਕਾਰਡ ਤੋੜਿਆ
17 ਟੈਸਟ ‘ਚ 100 ਵਿਕਟਾਂ ਲਈਆਂ ਸਨ
ਅਬੁ ਧਾਬੀ, 6 ਦਸੰਬਰ
ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਟੈਸਟ ‘ਚ ਆਪਣੀਆਂ 200 ਵਿਕਟਾਂ ਪੂਰੀਆਂ ਕਰ ਲਈਆਂ ਹਨ ਉਹ ਸਭ ਤੋਂ ਘੱਟ 33 ਟੈਸਟ ‘ਚ ਐਨੀਆ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ ਸ਼ਾਹ ਨੇ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਲੜੀ ਦੇ ਤੀਸਰੇ ਟੈਸਟ ਦੇ ਚੌਥੇ ਦਿਨ ਵਿਲਿਅਮ ਨੂੰ ਲੱਤ ਅੜਿੱਕਾ ਆਊਟ ਕਰਕੇ 82 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਸ਼ਾਹ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਕਲੇਰੇਂਸ ਵਿਕਟਰ ਦੇ ਨਾਂਅ ਸੀ ਜਿਸ ਨੇ 15 ਫਰਵਰੀ 1936 ਨੂੰ ਆਪਣੇ 36ਵੇਂ ਟੈਸਟ ‘ਚ 200 ਵਿਕਟਾਂ ਪੁਰੀਆਂ ਕੀਤੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੇਢ ਕਿੱਲੋ ਦਾ ਹੋਵੇਗਾ ਪਹਿਲੀ ਜਮਾਤ ਦੇ ਨਿਆਣੇ ਦਾ ਬਸਤਾ
ਕੇਂਦਰ ਵੱਲੋਂ ਸੂਬਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ
ਬਠਿੰਡਾ, (ਅਸ਼ੋਕ ਵਰਮਾ) ਕਿਤਾਬਾਂ ਦੇ ਬੋਝ ਹੇਠ ਦੱਬੇ ਸਕੂਲੀ ਬੱਚਿਆਂ ਲਈ ਇੱਕ ਚੰਗੀ ਖ਼ਬਰ ਹੈ ਕਿ ਕੇਂਦਰ ਸਰਕਾਰ ਨੇ ਬਸਤੇ ਦਾ ਬੋਝ ਘੱਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੀਆਂ ਮਿਤੀ 5 ਅਕਤੂਬਰ 2018 ਦੀਆਂ ਹਦਾਇਤਾਂ ਦੇ ਅਧਾਰ ‘ਤੇ ਕੇਂਦਰੀ ਸਕੱਤਰ (ਸਿੱਖਿਆ) ਨੇ ਸਮੂਹ ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਨੂੰ ਪੱਤਰ ਜਾਰੀ ਕਰਕੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਇਨ੍ਹਾਂ ‘ਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਬਸਤੇ ਦਾ ਬੋਝ ਤੈਅ ਕੀਤਾ ਗਿਆ ਹੈ।
ਹਾਲਾਂਕਿ ਦੋ ਵਰ੍ਹੇ ਪਹਿਲਾਂ ਸੀਬੀਐੱਸਈ ਨੇ ਵੀ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਉਹ ਪਾਠ ਪੁਸਤਕਾਂ  ਦੀ ਗਿਣਤੀ ਨੂੰ ਸਕੂਲੀ ਬਸਤੇ ‘ਚੋਂ ਘੱਟ ਕਰਨ ਇਨ੍ਹਾਂ ਹਦਾਇਤਾਂ ਦਾ ਜਦੋਂ ਕੋਈ ਅਸਰ ਨਹੀਂ ਹੋਇਆ ਤਾਂ ਹੁਣ ਇੱਕ ਵਾਰ ਫਿਰ ਤੋਂ ਕੇਂਦਰੀ ਮੰਤਰਾਲੇ ਨੂੰ ਐਕਸ਼ਨ ਮੋਡ ‘ਚ ਆਉਣਾ ਪਿਆ ਹੈ ਕੇਂਦਰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਪਹਿਲੀ ਤੇ ਦੂਸਰੀ ਜਮਾਤ ਦੇ ਬੱਚੇ ਲਈ ਪਾਠ ਪੁਸਤਕਾਂ ਦਾ ਬੋਝ ਡੇਢ ਕਿੱਲੋ ਤੈਅ ਕੀਤਾ ਗਿਆ ਹੈ ਇਨ੍ਹਾਂ ਦੋਵਾਂ ਜਮਾਤਾਂ ਨੂੰ ਹੋਮਵਰਕ ਦੀ ਵੀ ਮਨਾਹੀ ਕੀਤੀ ਗਈ ਹੈ ਦੋਵਾਂ ਕਲਾਸਾਂ ਨੂੰ ਭਾਸ਼ਾ ਤੇ ਹਿਸਾਬ ਤੋਂ ਬਗੈਰ ਕੋਈ ਫਾਲਤੂ ਵਿਸ਼ਾ ਨਹੀਂ ਲਗਾ ਸਕਣਗੇ।
ਤੀਸਰੀ ਤੋਂ ਪੰਜਵੀਂ ਤੱਕ ਬੱਚਿਆਂ ਨੂੰ ਐਨਸੀਈਆਰਟੀ ਦੀਆਂ ਪੁਸਤਕਾਂ ਹੀ ਲਾਈਆਂ ਜਾਣਗੀਆਂ ਇਸੇ ਤਰ੍ਹਾਂ ਹੀ ਤੀਸਰੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ਬਸਤੇ ਦਾ ਕੁੱਲ ਬੋਝ ਦੋ ਕਿੱਲੋ ਤਿੰਨ ਸੌ ਗਰਾਮ ਮਿਥਿਆ ਗਿਆ ਹੈ ਜਦੋਂਕਿ ਛੇਵੀਂ ਤੇ ਸੱਤਵੀਂ ਜਮਾਤ ਲਈ ਇਹ ਸੀਮਾ 4 ਕਿੱਲੋ ਰੱਖੀ ਗਈ ਹੈ ਅੱਠਵੀਂ ਤੇ ਨੌਵੀਂ ਕਲਾਸ ਦਾ ਵਿਦਿਆਰਥੀਆਂ ਲਈ ਸਾਢੇ ਚਾਰ ਕਿੱਲੋ ਤੇ ਦਸਵੀਂ ਕਲਾਸ ਦੇ ਵਿਦਿਆਰਥੀ ਦੇ ਬਸਤੇ ਦੇ ਬੋਝ ਪੰਜ ਕਿੱਲੋ ਤੱਕ ਤੈਅ ਕੀਤਾ ਗਿਆ ਹੈ ਪੱਤਰ ਅਨੁਸਾਰ ਬਸਤੇ ‘ਤੇ ਬੋਝ ਪਾਉਣ ਵਾਲੀ ਕੋਈ ਵੀ ਕਿਤਾਬ ਜਾਂ ਵੱਖਰਾ ਸਿਲੇਬਸ ਵੀ ਮਨ੍ਹਾ ਕੀਤਾ ਗਿਆ ਹੈ ਓਧਰ ਬਠਿੰਡਾ ਖਿੱਤੇ ਵਿਚਲੇ ਸਰਕਾਰੀ ਸਕੂਲਾਂ ‘ਚ ਤੈਅ ਭਾਰ ਤੋਂ ਕਿਤੇ ਵੱਧ ਬੋਝ ਬੱਚਿਆਂ ਨੂੰ ਚੁੱਕਣਾ ਪੈ ਰਿਹਾ ਹੈ ਅਤੇ ਪ੍ਰਾਈਵੇਟ ਸਕੂਲਾਂ ਦਾ ਬੋਝ ਹੋਰ ਵੀ ਜ਼ਿਆਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ‘ਚ ਪੜ੍ਹਦੇ ਪਹਿਲੀ ਤੋਂ ਤੀਜੀ ਜਮਾਤ ਦੇ ਬੱਚਿਆਂ  ਦੇ ਬਸਤੇ ਦਾ ਭਾਰ 3 ਕਿੱਲੋ ਤੋਂ ਜ਼ਿਆਦਾ ਹੁੰਦਾ ਹੈ ਜਦੋਂ ਕਿ ਸੀਬੀਐੱਸਈ ਸਕੂਲਾਂ ਦੇ ਇਨ੍ਹਾਂ ਕਲਾਸਾਂ ਦੇ ਬੱਚੇ ਬਸਤੇ ਦਾ ਭਾਰ ਤਾਂ 5 ਕਿੱਲੋ ਤੱਕ ਢੋਂਹਦੇ ਹਨ ਤੀਸਰੀ ਤੋਂ ਪੰਜਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਬਸਤੇ ਦਾ ਭਾਰ 5 ਤੋਂ 6 ਕਿੱਲੋ ਤੱਕ ਤੇ ਸੈਂਟਰਲ ਬੋਰਡ ਦੇ ਸਕੂਲਾਂ  ਦੇ ਇਨ੍ਹਾਂ  ਜਮਾਤਾਂ  ਦੇ ਬੱਚਿਆਂ ਦੇ ਬਸਤੇ ਦਾ ਭਾਰ ਤਾਂ  8 ਕਿੱਲੋ ਤੱਕ ਹੁੰਦਾ ਹੈ ਸਰਕਾਰੀ ਸਕੂਲਾਂ ‘ਚ ਅੱਠਵੀਂ ਤੋਂ ਦਸਵੀਂ ਕਲਾਸ ਤੱਕ ਦੇ ਬੱਚਿਆਂ ਦੇ ਬਸਤੇ ਦਾ ਭਾਰ 7 ਤੋਂ 8 ਕਿੱਲੋ ਤੱਕ ਚਲਾ ਜਾਂਦਾ ਹੈ ਬਠਿੰਡਾ ਖਿੱਤੇ ਦੇ ਕਈ ਮਾਪਿਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਹਦਾਇਤਾਂ ਪਹਿਲਾਂ ਵੀ ਜਾਰੀ ਹੋਈਆਂ ਸਨ ਪਰ ਬਠਿੰਡਾ ਦੇ ਸਮੂਹ ਸਕੂਲ ਇਨ੍ਹਾਂ ਆਦੇਸ਼ਾਂ ਨੂੰ ਟਿੱਚ ਜਾਣਦੇ ਹਨ ਉਨ੍ਹਾਂ ਕਿਹਾ ਵਿਦੇਸ਼ਾਂ  ਵਾਂਗ ਬਸਤਾ ਤਾਂ ਹੋਣਾ ਹੀ ਨਹੀਂ ਚਾਹੀਦਾ ਸਗੋਂ ਸਕੂਲਾਂ ‘ਚ ਹੀ ਬੱਚਿਆਂ ਨੂੰ ਪੂਰਾ ਕੰਮ ਕਰਵਾਉਣਾ ਚਾਹੀਦਾ ਹੈ।
ਨਵੀਂਆਂ ਤਕਨੀਕਾਂ ਦੀ ਵਰਤੋਂ ਹੋਵੇ: ਪੇਰੈਂਟਸ ਐਸੋਸੀਏਸ਼ਨ
ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਇੰਟਰਨੈਟ ਦੀ ਆਮਦ ਨਾਲ ਕਈ ਤਰ੍ਹਾਂ ਦੀਆਂ ਤਕਨੀਕੀ ਤਬਦੀਲੀਆਂ ਆਈਆਂ ਹਨ ਜਿਨ੍ਹਾਂ ਨੂੰ ਬਸਤੇ ਦਾ ਭਾਰ ਘੱਟ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਤਾਂ ਘੱਟ ਤੋਂ ਘੱਟ ਪੁਸਤਕਾਂ ਲਵਾਕੇ ਰੌਚਕ ਤਰੀਕਿਆਂ ਨਾਲ ਪੜ੍ਹਾਇਆ ਜਾਵੇ ਤਾਂ ਜੋ ਬੱਚੇ ਤਣਾਅ ਮੁਕਤ ਰਹਿ ਸਕਣ ਉਨ੍ਹਾਂ ਕਿਹਾ ਕਿ ਕੇਂਦਰੀ ਵਿਦਿਆਲਾ ਸੰਗਠਨ ਵੱਲੋਂ ਬਕਾਇਦਾ ਸਾਰੇ ਸਕੂਲਾਂ ਨੂੰ ਹਦਾਇਤ ਜਾਰੀ ਕੀਤੀ ਹੋਈ ਹੈ ਜਿਸ ਨੂੰ ਸਕੂਲ ਲਾਗੂ ਨਹੀਂ ਕਰ ਰਹੇ ਹਨ।
ਹਦਾਇਤਾਂ ਲਾਗੂ ਕਰਾਂਗੇ : ਖੁਰਾਣਾ
ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਵਿਨੋਦ ਖੁਰਾਣਾ ਦਾ ਕਹਿਣਾ ਸੀ ਕਿ ਕੇਂਦਰੀ ਹਦਾਇਤਾਂ ਦੇ ਆਧਾਰ ‘ਤੇ ਸੀਬੀਐੱਸਈ ਵੱਲੋਂ ਜੋ ਵੀ ਨਿਰਦੇਸ਼ ਆਉਣਗੇ ਉਨ੍ਹਾਂ ਨੂੰ ਪ੍ਰਾਈਵੇਟ ਸਕੂਲਾਂ ਵੱਲੋਂ ਇੰਨ-ਬਿੰਨ ਲਾਗੂ ਕੀਤਾ ਜਾਏਗਾ।
114 ਸਾਲ ਪੁਰਾਣੀ ਅਸ਼ਟਧਾਤੂ ਦੀ ਮੂਰਤੀ ਚੋਰੀ
ਪੁਜਾਰੀ ਦੇ ਸਵੇਰੇ ਮੰਦਰ ਆਉਣ ‘ਤੇ ਲੱਗਿਆ ਚੋਰੀ ਦਾ ਪਤਾ
ਹਾਜੀਪੁਰ, ਏਜੰਸੀ। ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਮਹੂਆ ਥਾਣਾ ਖੇਤਰ ਦੇ ਮਤੈਆ ਪਿੰਡ ‘ਚ ਰਾਮ-ਜਾਨਕੀ ਮੰਦਰ ‘ਚੋਂ ਅਪਰਾਧੀਆਂ ਨੇ 114 ਸਾਲ ਪੁਰਾਣੀ ਅਸ਼ਟਧਾਤੂ ਦੀ ਮੂਰਤੀ ਚੋਰੀ ਕਰ ਲਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਪਰਾਧੀਆਂ ਨੇ ਕੱਲ੍ਹ ਦੇਰ ਰਾਤ ਮੰਦਰ ‘ਚੋਂ ਭਗਵਾਨ ਰਾਮ ਅਤੇ ਲਛਮਣ ਦੀ ਅਸ਼ਟਧਾਤੂ ਨਾਲ ਬਣੀ ਮੂਰਤੀ ਚੋਰੀ ਕਰ ਲਈ। ਅੱਜ ਸਵੇਰੇ ਪੂਜਾ ਕਰਨ ਪਹੁੰਚੇ ਪੁਜਾਰੀ ਕੇਦਾਰ ਤਿਵਾਰੀ ਨੇ ਮੰਦਰ ਦਾ ਦਰਵਾਜਾ ਖੋਲ੍ਹਿਆ ਤਾਂ ਮੂਰਤੀਆਂ ਗਾਇਬ ਸਨ। ਸੂਤਰਾਂ ਨੇ ਦੱਸਿਆ ਕਿ ਪੁਜਾਰੀ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸ੍ਰੀ ਤਿਵਾਰੀ ਦੇ ਬਿਆਨ ‘ਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀਂਹ ਦੌਰਾਨ ਪੁਰਾਣੇ ਮਕਾਨ ਦੀ ਛੱਤ ਡਿੱਗਣ ਕਾਰਨ 2 ਬੱਚੀਆਂ ਦੀ ਮੌਤ, ਤਿੰਨ ਜ਼ਖਮੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਵੇਗਾ ਜ਼ਖ਼ਮੀਆਂ ਦਾ ਇਲਾਜ
ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ‘ਚ ਬੀਤੀ ਰਾਤ ਤੇਜ਼ ਹਨ੍ਹੇਰੀ ਨਾਲ ਪਿਆ ਭਾਰੀ ਮੀਂਹ ਇੱਕ ਪ੍ਰਵਾਸੀ ਪਰਿਵਾਰ ‘ਤੇ ਆਫਤ ਬਣ ਕੇ ਵਰ੍ਹਿਆ ਜਿੱਥੇ ਮੀਂਹ ਤੋਂ ਬਚਣ ਲਈ ਮਕਾਨ ਦੀ ਛੱਤ ਹੇਠ ਪਏ ਪ੍ਰਵਾਸੀ ਪਰਿਵਾਰ ‘ਤੇ ਛੱਤ ਡਿੱਗਣ ਕਾਰਨ ਦੋ ਨਬਾਲਗ ਬੱਚੀਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਇੱਕ ਬੱਚੇ ਸਮੇਤ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ, ਜਿਹਨਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸਥਿਤ ਪਿੰਡ ਖਾਈ ਫੇਮੇ ਕਿ ਵਿਖੇ ਪੱਥਰ ਲਗਾਉਣ ਦਾ ਕੰਮ ਕਰਦਾ ਸੁਰਜੀਤ ਯਾਦਵ ਪੁੱਤਰ ਹਰੀ ਰਾਮ ਵਾਸੀ ਬੇਗੂ ਸਰਾਏ ਬਿਹਾਰ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਇੱਕ ਪੁਰਾਣੇ ਮਕਾਨ ‘ਚ ਰਹਿ ਰਿਹਾ ਸੀ। ਬੀਤੀ ਰਾਤ ਆਏ ਹਨ੍ਹੇਰ ਅਤੇ ਭਾਰੀ ਮੀਂਹ ਦੌਰਾਨ ਜਦੋਂ ਉਕਤ ਪਰਿਵਾਰ ਕਮਰੇ ਦੇ ਅੰਦਰ ਗਿਆ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਪਈ।
ਜਿਸ ਹੇਠ ਦੱਬਣ ਨਾਲ ਉਸ ਦੀਆਂ ਦੋ ਲੜਕੀਆਂ ਕਾਜਲ (11) ਅਤੇ ਮੋਨਿਕਾ (7) ਦੀ ਮੌਕੇ ਮੌਤ ਹੋ ਗਈ ਅਤੇ ਸੁਰਜੀਤ ਕੁਮਾਰ ਉਸ ਦੀ ਪਤਨੀ ਰੂਪਨ ਦੇਵੀ ਅਤੇ 9 ਸਾਲਾ ਬੇਟਾ ਗੋਲੂ ਜ਼ਖਮੀ ਹੋ ਗਏ, ਜਿਹਨਾਂ ਨੂੰ ਪਿੰਡ ਵਾਸੀਆਂ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਦੱਸਣਯੋਗ ਹੈ ਕਿ ਜਿਸ ਘਰ ‘ਚ ਪਰਿਵਾਰ ਰਹਿ ਰਿਹਾ ਸੀ ਉਹ ਕਾਫੀ ਪੁਰਾਣਾ ਮੁਕਾਨ ਸੀ ਮਕਾਨ ਦੀ ਛੱਤ ਡਾਟ ਲਾ ਕੇ ਬਣਾਈ ਗਈ ਸੀ, ਜਿਸ ਦੇ ਗਾਰਡਰ ਪੁਰੀ ਤਰ੍ਹਾਂ ਕੰਡਮ ਹੋਏ ਪਏ ਸਨ ਜੋ ਮੀਂਹ ਦਾ ਭਾਰ ਨਾ ਸਹਿੰਦੇ ਹੋਏ ਛੱਤ ਸਮੇਤ ਗਰੀਬ ਪਰਿਵਾਰ ਉੱਪਰ ਡਿੱਗੇ।
ਜ਼ਖਮੀਆਂ ਦਾ ਹਾਲ ਜਾਣਨ ਲਈ ਸਿਵਲ ਹਸਪਤਾਲ ਪਹੁੰਚੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਜ਼ਖ਼ਮੀਆਂ ਦੇ ਇਲਾਜ ਲਈ ਦਵਾਈਆਂ, ਖਾਣ-ਪੀਣ ਅਤੇ ਹੋਰ ਲੋੜੀਂਦਾ ਖਰਚ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਪਿੰਡ ਵਾਸੀਆਂ ਵੱਲੋਂ ਪੈਸੇ ਇਕੱਠੇ ਕਰਕੇ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ ਗਿਆ। (Ferozepur News)
96 ਕਰੋੜ ਦੇ ਪੁਰਾਣੇ ਨੋਟ ਬਰਾਮਦ
ਕਾਨਪੁਰ (ਏਜੰਸੀ)। ਐਨਆਈਏ ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਅੱਜ ਦੇਰ ਸ਼ਾਮ ਛਾਪੇਮਾਰੀ ਕਰਕੇ ਇੱਕ ਬੰਦ ਘਰ ‘ਚੋਂ ਲਗਭਗ 96 ਕਰੋੜ ਰੁਪਏ ਦੇ ਪੁਰਾਣੇ ਨੋਟ ਬਰਾਮਦ ਕੀਤੇ। ਇਹ ਘਰ ਇੱਥੋਂ ਦੇ ਇੱਕ ਨਾਮੀ ਬਿਲਡਰ ਦਾ ਹੈ। ਨੋਟ ਦੋ ਤੋਂ ਤਿੰਨ ਕਮਰਿਆਂ ‘ਚ ਬਿਸਤ ਵਾਂਗ ਰੱਢੇ ਗਏ ਸਨ ਹੁਣ ਤੱਕ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੇ ਤਾਰ ਹੈਦਰਾਬਾਦ, ਕੇਰਲ, ਦਿੱਲੀ ਤੇ ਮੁੰਬਈ ਵਰਗੇ ਸ਼ਹਿਰਾਂ ਨਾਲ ਜੁੜੇ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਏਡੀਜੀ (ਲਾੱਅ ਐਂਡ ਆਰਡਰ) ਆਨੰਦ ਕੁਮਾਰ ਨੇ ਅੱਜ ਦੱਸਿਆ, ਇੱਕ ਕ੍ਰਿਮਿਨਲ ਦੀ ਜਾਣਕਾਰੀ ਤੇ ਐੱਨਆਈਏ ਤੋਂ ਇਨਪੁਟ ਮਿਲਿਆ ਸੀ ਕਿ ਕੁਝ ਲੋਕ ਪੁਰਾਣੇ ਨੋਟ ਬਦਲਣ ਲਈ ਕਾਨਪੁਰ ਦੇ ਹੋਟਲ ‘ਚ ਰੁਕੇ ਹਨ। ਇਸ ਤੋਂ ਬਾਅਦ ਲੋਕਲ ਪੁਲਿਸ ਨੇ ਮੰਗਲਵਾਰ ਨੂੰ ਹੋਟਲ ‘ਚ ਰੇਡ ਪਾਈ ਰੇਡ ਦੌਰਾਨ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ
ਇਨ੍ਹਾਂ ਲੋਕਾਂ ਦੀ ਜਾਣਕਾਰੀ ‘ਤੇ ਇਹ ਪੈਸਾ ਬਰਾਮਦ ਕੀਤਾ ਗਿਆ। 96 ਕਰੋੜ ਰੁਪਏ ਦੇ ਨੋਟ ਬਰਾਮਦ ਕੀਤੇ ਗਏ ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਨੋਟ 500 ਤੇ 1000 ਰੁਪਏ ਦੇ ਹਨ  ਜ਼ਿਆਦਾਤਰ ਨੋਟ 1000 ਰੁਪਏ ਦੇ ਹਨ। ਕਾਨਪੁਰ ਦੇ ਇੱਕ ਬਿਲਡਰ ਆਨੰਦ ਖਤਰੀ ਦੇ ਘਰ ਤੋਂ ਇਹ ਪੈਸਾ ਬਰਾਮਦ ਕੀਤਾ ਗਿਆ। ਪੁਲਿਸ ਸੂਤਰਾਂ ਦੇ ਅਨੁਸਾਰ 96 ਕਰੋੜ ਖਤਰੀ ਦੇ ਘਰ ‘ਤੇ ਦੋ ਤੋਂ ਤਿੰਨ ਕਮਰੇ ‘ਚ ਰੱਖੇ ਮਿਲੇ।
ਮੋਦੀ ਦਾ ਇਜ਼ਰਾਈਲ ਦੌਰਾ 4 ਤੋਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਜੁਲਾਈ ਤੋਂ ਇਜ਼ਰਾਈਲ ਦੌਰੇ ਲਈ ਰਵਾਨਾ ਹੋਣਗੇ। ਉਹ ਉੱਥੇ 6 ਜੁਲਾਈ ਤੱਕ ਰਹਿੰਣਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਹਵਾਈ ਅੱਡੇ ‘ਤੇ ਮੋਦੀ ਦੇ ਸਵਾਗਤ ਲਈ ਆਉਣਗੇ। ਇਹ 70 ਸਾਲ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਮੋਦੀ ਲਈ ਖਾਸ ਡਿਨਰ ਵੀ ਰੱਖਿਆ ਹੈ। ਇਸ ਦੌਰਾਨ ਨੇਤਨਯਾਹੂ, ਮੋਦੀ ਦੇ ਹਰ ਪ੍ਰੋਗਰਾਮ ਵਿੱਚ ਨਾਲ ਰਹਿਣਗੇ।
ਭਾਰਤ-ਇਜ਼ਰਾਈਲ ਦੇ ਰਿਸ਼ਤੇ 25 ਸਾਲ ਪੁਰਾਣੇ
ਮੋਦੀ ਦੀ ਇਹ ਯਾਤਰਾ ਇਸ ਨਜ਼ਰੀਏ ਤੋਂ ਵੀ ਅਹਿਮ ਹੈ ਕਿ ਇਸੇ ਸਾਲ ਦੋਵੇਂ ਦੇਸ਼ਾਂ ਦਰਮਿਆਨ ਸਿਆਸੀ ਰਿਸ਼ਤਿਆਂ ਦੇ 25 ਸਾਲ ਪੂਰੇ ਹੋ ਰਹੇ ਹਨ।
ਇਜ਼ਰਾਈਲੀ ਮੀਡੀਆ ਨੇ ਲਿਖਿਆ ਹੈਕਿ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਇਤਿਹਾਸ ਰਚਣ ਵਾਲੀ ਹੈ। ਟਰੰਪ ਤੋਂ ਵੱਡਾ ਜਲਸਾ ਹੋਣ ਜਾ ਰਿਹਾ ਹੈ। 11 ਮੰਤਰਾਲਿਆਂ ਨੂੰ ਇਸ ਦੀ ਜਿੰਮੇਵਾਰੀ ਦਿੱਤੀ ਗਈ ਹੈ।
ਉੱਧਰ ਇਜ਼ਰਾਈਲੀ ਕੈਬਨਿਟ ਨੇ ਭਾਰਤ-ਇਜ਼ਰਾਈਲ ਦਰਮਿਆਨ ਕਾਰੋਬਾਰ ਵਿੱਚ 517 ਕਰੋੜ ਰੁਪਏ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਭਾਰਤ ਚੀਨ ਨੂੰ ਪਿੱਛੇ ਛੱਡ ਕੇਵੱਡਾ ਟਰੇਡ ਹਿਸੇਦਾਰ ਬਣੇਗਾ। ਮੋਦੀ ਮੁੰਬਈ ਵਿੱਚ ਹੋਏ 26/11 ਦੇ ਅੱਤਵਾਦੀ ਹਮਲਿਆਂ ਵਿੱਚ ਜਿੰਦਾ ਬਚੇ ਇਜ਼ਰਾਈਲੀ ਬੱਚੇ ਨੂੰ ਵੀ ਮਿਲਣਗੇ।