IndiGo Flights - Sach Kahoon Punjabi

Indigo Flights: 4 ਦਿਨਾਂ ’ਚ 1200 ਤੋਂ ਜ਼ਿਆਦਾ ਉਡਾਣਾਂ ਰੱਦ, ਸਰਕਾਰ ਬੈਕਫੁੱਟ ’ਤੇ
ਕੁੱਟਮਾਰ ਦੇ ਹਾਲਾਤ

ਹਫ਼ਤਾਵਾਰੀ ਆਰਾਮ ਨਿਯਮ ਤੁਰੰਤ ਰੱਦ

ਦੇਸ਼ ਭਰ ’ਚ ਇੰਡੀਗੋ ਯਾਤਰੀ ਪਰੇਸ਼ਾਨ

Indigo Flights: ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੂੰ ਰੋਸਟਰ (ਡਿਊਟੀ ਚਾਰਟ) ਨਿਯਮਾਂ ਤੋਂ ਰਾਹਤ ਦੇ ਦਿੱਤੀ ਹੈ। ਏਅਰਲਾਈਨ ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਚਾਲਕ ਦਲ ਦੀ ਘਾਟ (ਪਾਇਲਟ ਤੇ ਹੋਰ ਫਲਾਈਟ ਸਟਾਫ) ਨਾਲ ਜੂਝ ਰਹੀ ਸੀ। ਇਸ ਦੇ ਨਤੀਜੇ ਵਜੋਂ ਦਿੱਲੀ, ਬੰਗਲੁਰੂ, ਪੁਣੇ ਤੇ ਹੈਦਰਾਬਾਦ ਸਮੇਤ ਕਈ ਹਵਾਈ ਅੱਡਿਆਂ ’ਤੇ 500 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਵਾਈ ਅੱਡਿਆਂ ’ਤੇ ਸਥਿਤੀ ਵਿਗੜਦੀ ਜਾ ਰਹੀ ਹੈ। ਯਾਤਰੀ ਉਡਾਣ ਦੀ ਜਾਣਕਾਰੀ ਹਾਸਲ ਕਰਨ ਤੋਂ ਅਸਮਰੱਥ ਹਨ। ਲੋਕਾਂ ਨੂੰ ਪਾਣੀ, ਭੋਜਨ ਤੇ ਜ਼ਰੂਰੀ ਸਪਲਾਈ ਨੂੰ ਲੈ ਕੇ ਸਟਾਫ ਨਾਲ ਲੜਦੇ ਵੇਖਿਆ ਗਿਆ।

ਇਹ ਖਬਰ ਵੀ ਪੜ੍ਹੋ : Nelson Mandela: ਬਰਾਬਰੀ ਦੇ ਸੰਘਰਸ਼ ਦੇ ਪ੍ਰਤੀਕ ਨੈਲਸਨ ਮੰਡੇਲਾ ਨੂੰ ਯਾਦ ਕਰਦਿਆਂ…

ਜਿਸ ਕਾਰਨ ਕਈ ਥਾਵਾਂ ’ਤੇ ਹਿੰਸਾ ਹੋਈ। ਕਈ ਹਵਾਈ ਅੱਡਿਆਂ ’ਤੇ, ਲੋਕ 24 ਘੰਟਿਆਂ ਤੱਕ ਉਡਾਣਾਂ ਦੀ ਉਡੀਕ ਕਰ ਰਹੇ ਹਨ, ਪੌੜੀਆਂ ਤੇ ਕੁਰਸੀਆਂ ’ਤੇ ਬੈਠ ਕੇ ਰਾਤ ਬਿਤਾਉਣ ਲਈ ਮਜ਼ਬੂਰ ਹਨ। ਦਿੱਲੀ ਹਵਾਈ ਅੱਡੇ ’ਤੇ ਇੰਡੀਗੋ ਦੀਆਂ ਸਾਰੀਆਂ ਘਰੇਲੂ ਉਡਾਣਾਂ ਅੱਜ ਰਾਤ 12 ਵਜੇ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਗੋਆ ਹਵਾਈ ਅੱਡੇ ’ਤੇ ਇੱਕ ਮਹਿਲਾ ਯਾਤਰੀ ਨੇ ਕਿਹਾ, ‘ਅਸੀਂ ਸਵੇਰੇ 5 ਵਜੇ ਤੋਂ ਉਡੀਕ ਕਰ ਰਹੇ ਹਾਂ। ਹਵਾਈ ਅੱਡੇ ’ਤੇ ਪਹੁੰਚਣ ’ਤੇ, ਸਾਨੂੰ ਪਤਾ ਲੱਗਿਆ ਕਿ ਉਡਾਣ ਰੱਦ ਕਰ ਦਿੱਤੀ ਗਈ ਹੈ। ਸਾਨੂੰ ਕੋਈ ਈਮੇਲ ਜਾਂ ਸੁਨੇਹਾ ਨਹੀਂ ਮਿਲਿਆ।’ Indigo Flights

ਦਿੱਲੀ ਹਵਾਈ ਅੱਡਾ : ਸਾਰੀਆਂ ਉਡਾਣਾਂ ਰੱਦ | Indigo Flights

ਦਿੱਲੀ ਆਈਜੀਆਈ : ਦਿੱਲੀ ਵਿੱਚ ਸਭ ਤੋਂ ਵੱਧ 225 ਉਡਾਣਾਂ ਰੱਦ ਹੋਈਆਂ ਹਨ। ਇੰਡੀਗੋ ਨੇ ਅੱਜ ਰਾਤ 12 ਵਜੇ ਤੱਕ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਹਜ਼ਾਰਾਂ ਸੂਟਕੇਸ ਟਰਮੀਨਲ ’ਤੇ ਹੀ ਰਹੇ, ਤੇ ਬਹੁਤ ਸਾਰੇ ਯਾਤਰੀਆਂ ਨੇ ਆਪਣਾ ਸਮਾਨ ਇਕੱਠਾ ਕਰਨ ਵਿੱਚ 12 ਘੰਟੇ ਤੋਂ ਵੱਧ ਸਮਾਂ ਬਿਤਾਇਆ। ਭੀੜ ਇੰਨੀ ਜ਼ਿਆਦਾ ਹੋ ਗਈ ਕਿ ਯਾਤਰੀਆਂ ਨੂੰ ਘੰਟਿਆਂ ਤੱਕ ਉਡਾਣਾਂ ਦੀ ਉਡੀਕ ਕਰਨ ਲਈ ਮਜ਼ਬੂਰ ਹੋਣਾ ਪਿਆ, ਫਰਸ਼ ਤੇ ਪੌੜੀਆਂ ’ਤੇ ਬੈਠ ਕੇ।

ਮੁੰਬਈ : ਕਈ ਉਡਾਣਾਂ ਰੱਦ ਹੋਣ ਤੋਂ ਬਾਅਦ ਇੰਡੀਗੋ ਕਾਊਂਟਰ ’ਤੇ ਲੰਬੀਆਂ ਕਤਾਰਾਂ ਲੱਗ ਗਈਆਂ।

ਰਾਏਪੁਰ : ਬਜ਼ੁਰਗਾਂ ਤੇ ਛੋਟੇ ਬੱਚਿਆਂ ਨੂੰ ਕੁਰਸੀਆਂ ’ਤੇ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਕੁਝ ਯਾਤਰੀਆਂ ਨੂੰ ਸਟਾਫ ਤੇ ਸੁਰੱਖਿਆ ਕਰਮਚਾਰੀਆਂ ਨਾਲ ਬਹਿਸ ਕਰਦੇ ਵੇਖਿਆ ਗਿਆ।

ਪੁਣੇ : ਅੱਜ ਸਵੇਰ ਤੋਂ ਇੱਥੇ ਹਵਾਈ ਅੱਡੇ ’ਤੇ 32 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਰੱਦ ਹੋਈਆਂ ਉਡਾਣਾਂ ਤੋਂ ਬਾਅਦ ਯਾਤਰੀਆਂ ਦਾ ਸਾਮਾਨ ਟਰਾਲੀਆਂ ’ਚ ਢੇਰ ਰਿਹਾ, ਜਿਸ ਕਾਰਨ ਯਾਤਰੀਆਂ ਨੂੰ ਆਪਣਾ ਸਾਮਾਨ ਵਾਪਸ ਲੈਣ ਲਈ ਲੰਬੇ ਸਮੇਂ ਤੱਕ ਉਡੀਕ ਕਰਨੀ ਪਈ।

ਹੈਦਰਾਬਾਦ : ਇੱਥੇ 32 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਦੇਸ਼ ਭਰ ਦੇ ਹਜ਼ਾਰਾਂ ਯਾਤਰੀਆਂ ਨੂੰ ਉਡਾਣਾਂ ਰੱਦ ਹੋਣ ਤੇ ਦੇਰੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੈਂਗਲੁਰੂ : ਬੈਂਗਲੁਰੂ ’ਚ 102 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇੱਥੇ ਵੀ, ਲੋਕਾਂ ਨੂੰ ਹਵਾਈ ਅੱਡੇ ’ਤੇ ਘੰਟਿਆਂਬੱਧੀ ਉਡੀਕ ਕਰਨ ਤੋਂ ਬਾਅਦ ਵਾਪਸ ਆਉਂਦੇ ਵੇਖਿਆ ਗਿਆ।

IndiGo Flights: ਇੰਡੀਗੋ ਦੀਆਂ 250 ਉਡਾਣਾਂ ਰੱਦ, ਜਾਣੋ ਕਾਰਨ
ਜੈਪੁਰ, ਇੰਦੌਰ, ਦਿੱਲੀ ’ਚ ਹਜ਼ਾਰਾਂ ਯਾਤਰੀ ਪਰੇਸ਼ਾਨੀ ’ਚ

ਨਵੀਂ ਦਿੱਲੀ (ਏਜੰਸੀ)। ਹਵਾਬਾਜ਼ੀ ਖੇਤਰ ’ਚ ਨਵੇਂ ਸੁਰੱਖਿਆ ਨਿਯਮਾਂ ਕਾਰਨ, ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ, ਲਗਾਤਾਰ ਤੀਜੇ ਦਿਨ ਵੀ ਚਾਲਕ ਦਲ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਇਸ ਨਾਲ ਇੰਡੀਗੋ ਦੇ ਸੰਚਾਲਨ ’ਤੇ ਭਾਰੀ ਅਸਰ ਪਿਆ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ, ਵੀਰਵਾਰ ਨੂੰ ਇਕੱਲੇ ਮੁੰਬਈ, ਦਿੱਲੀ ਤੇ ਬੰਗਲੁਰੂ ਹਵਾਈ ਅੱਡਿਆਂ ’ਤੇ 250 ਤੋਂ ਵੱਧ ਇੰਡੀਗੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਪੁਣੇ ਹਵਾਈ ਅੱਡੇ ’ਤੇ ਇੱਕ ਯਾਤਰੀ ਨੇ ਅੱਠ ਘੰਟਿਆਂ ਤੋਂ ਵੱਧ ਉਡੀਕ ਸਮੇਂ ਦੀ ਰਿਪੋਰਟ ਕੀਤੀ।

ਇਹ ਖਬਰ ਵੀ ਪੜ੍ਹੋ : Snake News: ਠੰਢ ’ਚ ਸੱਪ ਕਿਉਂ ਗਾਇਬ ਹੋ ਜਾਂਦੇ ਹਨ? 3-4 ਮਹੀਨੇ ਕਿੱਥੇ ਰਹਿੰਦੇ ਹਨ, ਜਾਣੋ ਮਾਹਿਰ ਦੀ ਹੈਰਾਨ ਕਰਨ ਵਾਲ…

ਹਵਾਈ ਅੱਡੇ ਦੀਆਂ ਦੋਵੇਂ ਮੰਜ਼ਿਲਾਂ ਯਾਤਰੀਆਂ ਨਾਲ ਭਰੀਆਂ ਹੋਈਆਂ ਹਨ। ਤਿੰਨ ਯਾਤਰੀ ਤਾਂ ਬੇਹੋਸ਼ ਵੀ ਹੋ ਗਏ। ਉਡਾਣ ਰੱਦ ਕਰਨ ਸੰਬੰਧੀ ਏਅਰਲਾਈਨ ਵੱਲੋਂ ਕੋਈ ਸੁਨੇਹਾ ਨਹੀਂ ਹੈ। ਅੱਜ ਦਿੱਲੀ ਹਵਾਈ ਅੱਡੇ ’ਤੇ ਕੁੱਲ 95 ਇੰਡੀਗੋ ਉਡਾਣਾਂ ਰੱਦ ਕੀਤੀਆਂ ਗਈਆਂ। ਇਨ੍ਹਾਂ ਵਿੱਚ 48 ਰਵਾਨਾ ਹੋਣ ਵਾਲੀਆਂ ਤੇ 47 ਆਉਣ ਵਾਲੀਆਂ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਮੁੰਬਈ ’ਚ 86 ਉਡਾਣਾਂ ਰੱਦ ਕੀਤੀਆਂ ਗਈਆਂ, ਜਦੋਂ ਕਿ ਬੰਗਲੁਰੂ ’ਚ 73 ਉਡਾਣਾਂ ਰੱਦ ਕੀਤੀਆਂ ਗਈਆਂ। IndiGo Flights

ਹੈਦਰਾਬਾਦ ’ਚ ਲਗਭਗ 33 ਉਡਾਣਾਂ ਰੱਦ ਕੀਤੀਆਂ ਗਈਆਂ। ਜੈਪੁਰ ਹਵਾਈ ਅੱਡੇ ’ਤੇ ਚਾਰ ਉਡਾਣਾਂ ਰੱਦ ਕੀਤੀਆਂ ਗਈਆਂ, ਤੇ ਇੰਦੌਰ ਵਿੱਚ ਤਿੰਨ ਉਡਾਣਾਂ ਰੱਦ ਕੀਤੀਆਂ ਗਈਆਂ। ਦਰਅਸਲ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ 1 ਨਵੰਬਰ ਤੋਂ ਲਾਗੂ ਹੋਣ ਵਾਲੀਆਂ ਸਾਰੀਆਂ ਏਅਰਲਾਈਨਾਂ ਲਈ ਪਾਇਲਟਾਂ ਤੇ ਹੋਰ ਚਾਲਕ ਦਲ ਦੇ ਮੈਂਬਰਾਂ ਦੇ ਕੰਮ ਨਾਲ ਸਬੰਧਤ ਸੁਰੱਖਿਆ ਨਿਯਮਾਂ ’ਚ ਸੋਧ ਕੀਤੀ ਹੈ। ਇਸ ਦਾ ਸਭ ਤੋਂ ਵੱਧ ਪ੍ਰਭਾਵ ਇੰਡੀਗੋ ਏਅਰਲਾਈਨਜ਼ ’ਤੇ ਪਿਆ ਹੈ।

ਇੰਡੀਗੋ ਕੋਲ ਸਭ ਤੋਂ ਵੱਧ ਜਹਾਜ਼, ਇਸ ਲਈ ਵੱਡਾ ਪ੍ਰਭਾਵ | IndiGo Flights

ਕੰਪਨੀ ਰੋਜ਼ਾਨਾ ਲਗਭਗ 2,300 ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਚਲਾਉਂਦੀ ਹੈ। ਇਹ ਇੱਕ ਦਿਨ ’ਚ ਏਅਰ ਇੰਡੀਆ ਵੱਲੋਂ ਚਲਾਈਆਂ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ ਤੋਂ ਲਗਭਗ ਦੁੱਗਣੀ ਹੈ। ਇਸ ਪੈਮਾਨੇ ’ਤੇ, ਜੇਕਰ 10-20 ਪ੍ਰਤੀਸ਼ਤ ਉਡਾਣਾਂ ਵੀ ਦੇਰੀ ਨਾਲ ਜਾਂ ਰੱਦ ਕੀਤੀਆਂ ਜਾਂਦੀਆਂ ਹਨ, ਤਾਂ ਇਸ ਦਾ ਮਤਲਬ ਹੈ ਕਿ 200-400 ਉਡਾਣਾਂ ਪ੍ਰਭਾਵਿਤ ਹੁੰਦੀਆਂ ਹਨ, ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਕਾਫ਼ੀ ਮੁਸ਼ਕਲ ਆਉਂਦੀ ਹੈ। ਬੁੱਧਵਾਰ ਨੂੰ, 200 ਤੋਂ ਵੱਧ ਇੰਡੀਗੋ ਉਡਾਣਾਂ ਪ੍ਰਭਾਵਿਤ ਹੋਈਆਂ।

ਇੰਡੀਗੋ ਵੱਲੋਂ 1 ਦਸੰਬਰ ਤੋਂ ਅੰਮ੍ਰਿਤਸਰ ਪੁਣੇ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ
ਇੰਡੀਗੋ ਵੱਲੋਂ 1 ਦਸੰਬਰ ਤੋਂ ਅੰਮ੍ਰਿਤਸਰ ਪੁਣੇ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ

ਅੰਮ੍ਰਿਤਸਰ : ਇੰਡੀਗੋ ਨੇ 1 ਦਸੰਬਰ ਤੋਂ ਅੰਮ੍ਰਿਤਸਰ ਪੁਣੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫਲਾਈਟ ਰੋਜ਼ਾਨਾ ਉਡਾਣ ਭਰੇਗੀ। ਖਾਸ ਗੱਲ ਇਹ ਹੈ ਕਿ ਇੰਡੀਗੋ ਨੇ ਇਹ ਫਲਾਈਟ ਰਾਤ ਦੇ ਸਮੇਂ ਉਡਾਉਣ ਦਾ ਫੈਸਲਾ ਕੀਤਾ ਹੈ। ਅੰਮ੍ਰਿਤਸਰ ਫਲਾਈ ਇਨੀਸ਼ੀਏਟਿਵ ਦੇ ਸਕੱਤਰ ਯੋਗੇਸ਼ ਕਾਮਰਾ ਅਨੁਸਾਰ ਜਿੱਥੇ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਵਪਾਰੀ ਵਰਗ ਨੂੰ ਫਾਇਦਾ ਹੋਣ ਵਾਲਾ ਹੈ, ਉੱਥੇ ਹੀ ਪੂਨੇ ਜਾਣ ਵਾਲੇ ਨੌਜਵਾਨਾਂ ਨੂੰ ਵੀ ਇਸ ਦੀ ਸਹੂਲਤ ਮਿਲੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਇੰਡੀਗੋ ਦੀ ਫਲਾਈਟ ਰੋਜ਼ਾਨਾ ਜਾਵੇਗੀ। ਇਹ ਉਡਾਣ ਹਰ ਰੋਜ਼ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਤ 11:25 ਵਜੇ ਉਡਾਣ ਭਰੇਗੀ। ਕਰੀਬ 2:35 ਘੰਟੇ ਦੇ ਸਫਰ ਤੋਂ ਬਾਅਦ ਇਹ ਫਲਾਈਟ ਰਾਤ 2 ਵਜੇ ਪੁਣੇ ਏਅਰਪੋਰਟ ‘ਤੇ ਲੈਂਡ ਕਰੇਗੀ। ਕਰੀਬ 35 ਮਿੰਟ ਰੁੱਕਣ ਤੋਂ ਬਾਅਦ ਇਹ ਫਲਾਈਟ ਪੁਣੇ ਏਅਰਪੋਰਟ ਤੋਂ ਰਾਤ 2:35 ਵਜੇ ਉਡਾਣ ਭਰੇਗੀ। ਵਾਪਸੀ ਦਾ ਸਫਰ 2:45 ਘੰਟੇ ਦਾ ਹੋਵੇਗਾ। ਇਹ ਫਲਾਈਟ ਸਵੇਰੇ 5:20 ਵਜੇ ਅੰਮ੍ਰਿਤਸਰ ਉਤਰੇਗੀ।

ਇੰਡੀਗੋ ਨੇ ਆਪਣੀ ਵੈੱਬਸਾਈਟ ‘ਤੇ ਇਸ ਫਲਾਈਟ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਪੁਣੇ ਤੋਂ ਅੰਮ੍ਰਿਤਸਰ ਰੇਲਗੱਡੀ ਰਾਹੀਂ ਪਹੁੰਚਣ ਲਈ 35 ਘੰਟੇ ਲੱਗਦੇ ਹਨ, ਜਦਕਿ ਫਲਾਈਟ ਵਿਚ ਤੁਸੀਂ 2:35 ਘੰਟਿਆਂ ਵਿਚ ਪੁਣੇ ਪਹੁੰਚ ਜਾਵੋਗੇ। ਇਸ ਦੇ ਨਾਲ ਹੀ ਇਸ ਫਲਾਈਟ ਦੀ ਸ਼ੁਰੂਆਤੀ ਕੀਮਤ 4600 Wਪਏ ਰੱਖੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ