Serious - Sach Kahoon Punjabi
ਰੁੱਖਾਂ ਦੀ ਨਾਜਾਇਜ਼ ਕਟਾਈ ਗੰਭੀਰ ਚਿੰਤਾ ਦਾ ਵਿਸ਼ਾ
ਪ੍ਰਸ਼ਾਸਨ ਅਤੇ ਵਣ ਵਿਭਾਗ ਸੁੱਤਾ ਕੁੰਭਕਰਨੀ ਨੀਂਦ, ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ
ਬਰਨਾਲਾ (ਰਾਜਿੰਦਰ ਸ਼ਰਮਾ) ਵਣ ਰੇਜ ਬਰਨਾਲਾ ਦੀਆਂ ਸੜਕਾਂ, ਨਹਿਰਾਂ, ਡਰੇਨਾਂ, ਬੀੜਾਂ, ਸੂਏ, ਕੱਸੀਆਂ, ਰੇਲਵੇ ਲਾਈਨਾਂ ਤੇ ਰੁੱਖਾਂ ਦੀ ਹੋ ਰਹੀ ਨਾਜਾਇਜ਼ ਕਟਾਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਜੇਕਰ ਬਰਨਾਲਾ ਜ਼ਿਲ੍ਹੇ ਅੰਦਰ ਰੁੱਖਾਂ ਦੀ ਨਾਜਾਇਜ਼ ਕਟਾਈ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਜ਼ਿਲ੍ਹਾ ਰੇਗਿਸਤਾਨ ਬਣ ਜਾਵੇਗਾ ਇਹ ਵਿਚਾਰ ਵਾਤਾਵਰਨ ਅਤੇ ਰੁੱਖ ਪ੍ਰੇਮੀ  ਕੁਲਦੀਪ ਸਿੰਘ ਵਾਸੀ ਹਰੀਗੜ੍ਹ, ਮਾਹਲ ਸਿੰਘ ਵਾਸੀ ਬਡਬਰ ਅਤੇ ਭੀਮ ਸਿੰਘ ਵਾਸੀ ਭੂਰੇ ਨੇ ਪ੍ਰਗਟ ਕੀਤੇ
ਉਨ੍ਹਾਂ ਕਿਹਾ ਕਿ ਵਣ ਰੇਂਜ ਬਰਨਾਲਾ ਅੰਦਰ ਚੋਰਾਂ ਵੱਲੋਂ ਸਰਕਾਰੀ ਜੰਗਲਾਂ ਅੰਦਰੋਂ ਲਗਾਤਾਰ ਰੁੱਖ ਕੱਟੇ ਜਾ ਰਹੇ ਹਨ, ਪ੍ਰੰਤੂ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਮੌਸਮੀ ਡੱਡੂਆਂ ਵਾਂਗੂ ਇਹ ਕਰਮਚਾਰੀ ਕਦੇ ਕਦੇ ਹੀ ਨਜ਼ਰ ਆਉਂਦੇ ਹਨ ਸਰਕਾਰ ਦੀ ਰੁੱਖ ਸੰਪਤੀ ਚੋਰਾਂ ਵੱਲੋਂ ਲਗਾਤਾਰ ਲੁੱਟੀ ਜਾ ਰਹੀ ਹੈ ,ਪ੍ਰੰਤੂ ਇਨ੍ਹਾਂ ਰੁੱਖਾਂ ਦੇ ਰਾਖੇ ਇਸ ਵਰਤਾਰੇ ਤੋਂ ਬਿਲਕੁਲ ਅਣਜਾਣ ਜਾਪ ਰਹੇ ਹਨ ਉਨ੍ਹਾਂ ਕਿਹਾ ਕਿ ਸੰਗਰੂਰ ਬਰਨਾਲਾ ਸੜਕ ਉੱਪਰੋਂ ਹਰੀਗੜ੍ਹ ਨਹਿਰ ਤੋਂ ਅੱਗੇ ਕਿਲੋਮੀਟਰ 201-202 ਅਤੇ 203-204 ਖੱਬੇ ਪਾਸੇ ਦੇ ਵਿਚਕਾਰੋਂ ਛੇ ਸੱਤ ਰੁੱਖ ਲਗਾਤਾਰ ਇੱਕੋ ਦਿਨ ਕੱਟੇ ਗਏ ਪ੍ਰੰਤੂ ਮਹਿਕਮੇ ਨੇ ਚੋਰਾਂ ਨੂੰ ਲੱਭਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ
ਬੀੜ ਦੁਆਲੇ ਲੱਗੇ ਜਾਲ ਨੂੰ ਕੱਟ ਕੇ ਰੁੱਖ ਚੋਰੀ ਕਰਕੇ ਲਿਜਾ ਰਹੇ ਹਨ
ਇਸੇ ਤਰ੍ਹਾਂ ਬੀੜ ਬਡਬਰ ਦੇ ਅੰਦਰ ਜਿੱਥੇ ਕਿ ਚਾਰ ਚੁਫੇਰੇ ਘੱਟੋ ਘੱਟ ਬਾਰਾਂ ਫੁੱਟ ਉਚਾ ਲੋਹੇ ਦਾ ਜਾਲ ਲੱਗਿਆ ਹੋਇਆ ਹੈ ਉਸ ਵਿੱਚੋਂ ਵੀ ਰੁੱਖਾਂ ਦੀ ਚੋਰੀ ਕੀਤੀ ਜਾ ਰਹੀ ਹੈ ਚੋਰ ਬੀੜ ਦੁਆਲੇ ਲੱਗੇ ਜਾਲ ਨੂੰ ਕੱਟ ਕੇ ਉਸ ਦੇ ਵਿੱਚੋਂ ਰੁੱਖ ਚੋਰੀ ਕਰਕੇ ਲਿਜਾ ਰਹੇ ਹਨ ਪ੍ਰੰਤੂ ਵਣ ਵਿਭਾਗ ਇਸ ਪ੍ਰਤੀ ਲਾਪ੍ਰਵਾਹ ਹੀ ਨਜ਼ਰ ਆ ਰਿਹਾ ਹੈ ਚੋਰਾਂ ਖਿਲਾਫ ਕਾਰਵਾਈ ਨਾ ਕਰਨ ਤੋਂ ਸਿੱਧ ਹੁੰਦਾ ਹੈ, ਕਿ ਇਹ ਸਾਰਾ ਕੁਝ ਵਣ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਿਹੈ ਜਿਸ ਵਿੱਚ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਜੇਬਾਂ ਭਰਨ ਲੱਗੇ ਹੋਏ ਹਨ ਜੇਕਰ ਵਿਭਾਗ ਨੇ ਚੋਰਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂਜਨ ਹਿਤ ਵਿੱਚ  ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ
ਉਪਰੋਕਤ ਚੋਰੀ ਹੋਏ ਰੁੱਖਾਂ ਸਬੰਧੀ ਇੰਚਾਰਜ ਵਣ ਗਾਰਡ ਜੁਗਰਾਜ ਸਿੰਘ ਤੇ ਬਲਾਕ ਅਫ਼ਸਰ ਜਗਸੀਰ ਸਿੰਘ ਦੇ ਫੋਨ ‘ਤੇ ਤਿੰਨ ਤਿੰਨ ਵਾਰੀ ਫੋਨ ਲਾਇਆ, ਪ੍ਰੰਤੂ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਰੁੱਖ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੱਟੇ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਨੀਲ ਜਾਖੜ, ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਕਰ ਰਹੇ ਹਨ ਪਾਰਟੀ ਨੂੰ ਬਰਬਾਦ : ਜੋਗਿੰਦਰ ਸਿੰਘ
ਚੰਡੀਗੜ੍ਹ | ਪੰਜਾਬ ‘ਚ ਕਾਂਗਰਸ ਦੀ ਟਿਕਟ ‘ਤੇ 2 ਵਾਰ ਵਿਧਾਇਕ ਬਣੇ ਅਤੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਰਹੇ ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਨੂੰ ਛੱਡਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਨੂੰ ਫੜ੍ਹ ਲਿਆ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਵੀ ਹੋ ਸਕਦੇ ਹਨ। ਪੰਜਗਰਾਈਂ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ, ਸਗੋਂ ਜਾਂਦੇ ਹੋਏ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ 2 ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ‘ਤੇ ਗੰਭੀਰ ਦੋਸ਼ ਵੀ ਲਗਾ ਗਏ ਹਨ।
ਜੋਗਿੰਦਰ ਸਿੰਘ ਪੰਜਗਰਾਈਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਗਾਇਆ ਕਿ ਸੁਨੀਲ ਜਾਖੜ ਬਗਲਾ ਭਗਤ ਬਣਦੇ ਹੋਏ ਕਾਂਗਰਸ ਪਾਰਟੀ ਵਿੱਚੋਂ ਦਲਿਤਾਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਆਪਣੇ ਹੀ ਇਲਾਕੇ ਨਾਲ ਲੱਗਦੇ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਦੁਖੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਉਨ੍ਹਾਂ ਨੇ ਪਹਿਲਾਂ ਪੰਜਗਰਾਈਂ ਸੀਟ ਤੋਂ 2007 ਅਤੇ ਫਿਰ 2012 ਵਿੱਚ ਜੈਤੋ ਸੀਟ ਤੋਂ ਚੋਣ ਜਿੱਤ ਕੇ ਦਿੱਤੀ ਸੀ। ਬਾਅਦ ‘ਚ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਵੀ ਉਤਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਵੀ 2017 ਵਿੱਚ ਉਹ ਜੈਤੋ ਤੋਂ ਜੇਤੂ ਉਮੀਦਵਾਰ ਸਨ ਪਰ ਸੁਨੀਲ ਜਾਖੜ ਨੇ ਆਪਣੇ ਸਾਥੀ ਨੂੰ ਸੈੱਟ ਕਰਨ ਲਈ ਉਨ੍ਹਾਂ ਨੂੰ ਭਦੌੜ ਭੇਜ ਦਿੱਤਾ ਜਿੱਥੇ ਪਹਿਲਾਂ ਤੋਂ ਕੋਈ ਤਿਆਰੀ ਨਾਂ ਹੋਣ ਦੇ ਕਾਰਨ ਉਹ ਹਾਰ ਗਏ।
ਉਨਾਂ ਦੱਸਿਆ ਕਿ ਉਹ ਮੌਜੂਦਾ ਕਾਂਗਰਸ ਜਿਲਾ ਪ੍ਰਧਾਨ ਹਨ ਪਰ ਹੁਣ ਕਾਂਗਰਸ ਵਿੱਚ ਰਹਿਣ ਵਾਲਾ ਮਾਹੌਲ ਨਹੀਂ ਰਹਿ ਗਿਆ ਹੈ। ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਮੰਨ ਬਣਾ ਲਿਆ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੁਝ ਸਾਲ ਪਹਿਲਾਂ ਹੀ ਸ਼ਾਮਲ ਹੋਏ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਨੇ ਪਾਰਟੀ ਨੂੰ ਆਪਣੀ ਜਗੀਰ ਬਣਾ ਕੇ ਆਪਣੇ ਅਨੁਸਾਰ ਚਲਾਉਣ ਵਿੱਚ ਲਗੇ ਹੋਏ ਹਨ। ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਨਾ ਹੀ ਕਿਸੇ ਕਾਂਗਰਸੀ ਲੀਡਰ ਨਾਲ ਸਿੱਧੇ ਮੂੰਹ ਬੋਲਦੇ ਹਨ ਅਤੇ ਨਾ ਹੀ ਕਿਸੇ ਦਾ ਕੰਮ ਕਰਦੇ ਹਨ। ਜਿਸ ਕਾਰਨ ਇਹੋ ਜਿਹੇ ਲੀਡਰ ਕਾਂਗਰਸ ਪਾਰਟੀ ਵਿੱਚ ਆ ਕੇ ਕਾਂਗਰਸ ਪਾਰਟੀ ਨੂੰ ਬਰਬਾਦੀ ਦੇ ਕੰਢੇ ਪਹੁੰਚਾਉਣ ਦੀ ਕੋਸ਼ਸ਼ ਵਿੱਚ ਹਨ। ਉਨਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਹਾਈ ਕਮਾਨ ਤੱਕ ਆਵਾਜ਼ ਚੁੱਕੀ ਸੀ ਪਰ ਕਿਥੇ ਵੀ ਸੁਣਵਾਈ ਨਹੀਂ ਹੋਈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸਮਾਣਾ,(ਸੁਨੀਲ ਚਾਵਲਾ/ਸੱਚ ਕਹੂੰ ਨਿਊਜ਼)। ਸਮਾਣਾ-ਪਾਤੜਾਂ ਰੋਡ ‘ਤੇ ਬੀਤੀ ਰਾਤ ਕਾਰ ਦੀ ਟਰੱਕ ਤੇ ਟੈਂਪੂ ਨਾਲ ਟੱਕਰ ‘ਚ ਸਮਾਣਾ ਸਦਰ ਮੁਖੀ ਇੰਸਪੈਕਟਰ ਹਰਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਦੋ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਹਰਸ਼ਦੀਪ ਦੀ ਲਾਸ਼ ਦਾ ਪੋਸਟਮਾਰਟਮ ਸਥਾਨਕ ਸਿਵਲ ਹਸਪਤਾਲ ਵਿਖੇ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।
ਜਾਣਕਾਰੀ ਅਨੁਸਾਰ ਸਦਰ ਥਾਣਾ ਮੁਖੀ ਹਰਸ਼ਦੀਪ ਸਿੰਘ ਬੀਤੀ ਰਾਤ ਕਰੀਬ ਸਾਢੇ 11 ਵਜੇ ਆਪਣੇ ਦੋ ਸਾਥੀਆਂ ਦੀਪਕ ਗਰਗ ਪੁੱਤਰ ਤਰਸੇਮ ਚੰਦ ਭੋਲਾ ਸਰਪੰਚ ਪਿੰਡ ਗਾਜੀਪੁਰ ਅਤੇ ਪੁਨੀਤ ਕੁਮਾਰ ਉਰਫ਼ ਬੰਟੀ ਪੁੱਤਰ ਭੂਸ਼ਣ ਕੁਮਾਰ ਨਾਲ ਪਾਤੜਾਂ ਵੱਲ ਤੋਂ ਆ ਰਹੇ ਸਨ ਕਿ ਸਮਾਣਾ ਨੇੜੇ ਨਿਰਮਾਨ ਢਾਬੇ ਨੇੜੇ ਉਨ੍ਹਾਂ ਦੀ ਗੱਡੀ ਦੀ ਟਰੱਕ ਤੇ ਫਿਰ ਟੈਂਪੂ ਨਾਲ ਜ਼ੋਰਦਾਰ ਟੱਕਰ ਹੋ ਗਈ।
ਇਸ ਹਾਦਸੇ ਦੌਰਾਨ ਸਦਰ ਥਾਣਾ ਮੁਖੀ ਹਰਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਦੋਵੇਂ ਸਾਥੀ ਦੀਪਕ ਗਰਗ ਤੇ ਪੁਨੀਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਦੋਂਕਿ ਮ੍ਰਿਤਕ ਹਰਸ਼ਦੀਪ ਸਿੰਘ ਦੀ ਲਾਸ਼ ਦਾ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਹਾਦਸੇ ਤੋਂ ਬਾਅਦ ਟਰੱਕ ਤੇ ਟੈਂਪੂ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਟਰੱਕ ਤੇ ਟੈਂਪੂ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਭਾਰਤੀ ਸਮਾਜ ਵਿੱਚ ਲੜਕੇ-ਲੜਕੀ ਵਿੱਚ ਫਰਕ ਕਰਨ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ ਅਤੇ ਲੜਕੀਆਂ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਪਿਛਲੇ ਕੁੱਝ ਸਾਲਾਂ ਤੋਂ ਸਰਕਾਰੀ ਪੱਧਰ ‘ਤੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਰਗੇ ਕਈ ਮਹੱਤਵਪੂਰਨ ਅਭਿਆਨ ਚਲਾਏ ਜਾਣ ਦੇ ਬਾਵਜੂਦ ਹਾਲ ਹੀ ਵਿੱਚ ‘ਨੀਤੀ ਕਮਿਸ਼ਨ’ ਦੀ ਜੋ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ, ਉਹ ਬੇਹੱਦ ਚਿੰਤਾਜਨਕ ਹੈ। ‘ਹੈਲਦੀ ਸਟੇਟਸ ਐਂਡ ਪ੍ਰੋਗਰੈਸਿਵ ਇੰਡੀਆ’ (ਸਿਹਤਮੰਦ ਰਾਜ ਅਤੇ ਪ੍ਰਗਤੀਸ਼ੀਲ ਭਾਰਤ) ਨਾਮਕ ਇਸ ਰਿਪੋਰਟ  ਅਨੁਸਾਰ ਦੇਸ਼ ਦੇ 21 ਵੱਡੇ ਰਾਜਾਂ ‘ਚੋਂ 17 ਵਿੱਚ ਲਿੰਗ ਅਨੁਪਾਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜਨਮ  ਦੇ ਸਮੇਂ ਲਿੰਗ ਅਨੁਪਾਤ ਮਾਮਲੇ ਵਿੱਚ 10 ਜਾਂ ਉਸ ਤੋਂ ਜਿਆਦਾ ਅੰਕਾਂ ਦੀ ਗਿਰਾਵਟ ਵਾਲੇ ਰਾਜਾਂ ਵਿੱਚ ਪ੍ਰਧਾਨ ਮੰਤਰੀ  ਦੇ ਗ੍ਰਹਿ ਰਾਜ ‘ਗੁਜਰਾਤ’ ਦੀ ਹਾਲਤ ਸਭ ਤੋਂ ਖ਼ਰਾਬ ਹੈ, ਜਿੱਥੇ ਲਿੰਗ ਅਨੁਪਾਤ 53 ਅੰਕਾਂ ਦੀ ਗਿਰਾਵਟ ਦੇ ਨਾਲ 907 ਤੋਂ ਘਟ ਕੇ ਸਿਰਫ਼ 854 ਰਹਿ ਗਿਆ ਹੈ।
ਕੰਨਿਆ ਭਰੂਣ ਹੱਤਿਆ ਲਈ ਪਹਿਲਾਂ ਤੋਂ ਹੀ ਬਦਨਾਮ ਹਰਿਆਣਾ ਲਿੰਗ ਅਨੁਪਾਤ ਮਾਮਲੇ ਵਿੱਚ 35 ਅੰਕਾਂ ਦੀ ਗਿਰਾਵਟ ਨਾਲ ਦੂਜੇ ਸਥਾਨ ‘ਤੇ ਹੈ ਜਦੋਂ ਕਿ ਰਾਜਸਥਾਨ ਵਿੱਚ 32,  ਉੱਤਰਾਖੰਡ 27, ਮਹਾਰਾਸ਼ਟਰ 18, ਹਿਮਾਚਲ ਪ੍ਰਦੇਸ਼ 14, ਛੱਤੀਸਗੜ੍ਹ 12 ਅਤੇ ਕਰਨਾਟਕ ਵਿੱਚ 11 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ । ਹਾਲਾਂਕਿ ਪੰਜਾਬ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਲਿੰਗ ਅਨੁਪਾਤ ਵਿੱਚ ਲੜੀਵਾਰ 19, 10 ਅਤੇ 9 ਅੰਕਾਂ ਦਾ ਸੁਧਾਰ ਹੋਇਆ ਹੈ।
ਜੋ ਆਸ ਤਾਂ ਜਗਾਉਂਦਾ ਹੈ ਪਰ ਇਹ ਹਾਲਤ ਵੀ ਅਜਿਹੀ ਨਹੀਂ ਹੈ, ਜਿਸਨੂੰ ਲੈ ਕੇ ਅਸੀਂ ਜ਼ਿਆਦਾ ਉਤਸ਼ਾਹਿਤ ਹੋ ਸਕੀਏ ਕਿਉਂਕਿ ਲਿੰਗ ਅਨੁਪਾਤ ਵਿੱਚ ਮਾਮੂਲੀ ਸੁਧਾਰ  ਦੇ ਬਾਵਜ਼ੂਦ ਇਨ੍ਹਾਂ ਰਾਜਾਂ ਦੀ ਹਾਲਤ ਵੀ ਇਸ ਮਾਮਲੇ ਵਿੱਚ ਕੋਈ ਬਹੁਤੀ ਬਿਹਤਰ ਨਹੀਂ ਹੈ । ਨੀਤੀ ਕਮਿਸ਼ਨ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਹਾਲੇ ਵੀ ਪ੍ਰਤੀ 1000 ਪੁਰਸ਼ਾਂ ‘ਤੇ ਔਰਤਾਂ ਦੀ ਗਿਣਤੀ ਸਿਰਫ 879 ਹੈ ਜਦੋਂ ਕਿ ਬਿਹਾਰ ਵਿੱਚ ਇਹ ਗਿਣਤੀ 916 ਹੈ ।
ਵਰਤਮਾਨ ਕੇਂਦਰ ਸਰਕਾਰ ਦੁਆਰਾ ਸ਼ੁਰੂ ਤੋਂ ਹੀ ‘ਕੰਨਿਆ ਭਰੂਣ ਹੱਤਿਆ’ ਨੂੰ ਨਿਰਉਤਸ਼ਾਹਿਤ ਕਰਨ ਲਈ ਜਿਸ ਤਰ੍ਹਾਂ ਦੀਆਂ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਇਆ ਜਾਂਦਾ ਰਿਹਾ ਹੈ, ਉਸਦੇ ਬਾਵਜ਼ੂਦ ਲਿੰਗ ਅਨੁਪਾਤ ਦੇ ਵਿਗੜਦੇ ਸੰਤੁਲਨ ਦੀ ਇਸ ਤਰ੍ਹਾਂ ਦੀ ਰਿਪੋਰਟ ਸਾਹਮਣੇ ਆਉਣਾ ਵਾਕਈ ਸਾਡੇ ਲਈ ਗੰਭੀਰ ਚੁਣੌਤੀ ਹੈ ।  ‘ਬੇਟੀ ਬਚਾਓ, ਬੇਟੀ ਪੜ੍ਹਾਓ’ , ‘ਲਾਡਲੀ ਬੇਟੀ ਯੋਜਨਾ’ , ‘ਸੁਕੰਨਿਆ ਸਮਰਿੱਧੀ ਯੋਜਨਾ’ ਵਰਗੀਆਂ ਸਰਕਾਰੀ ਯੋਜਨਾਵਾਂ ਤੋਂ ਇਲਾਵਾ ਵਿਸ਼ੇਸ਼ ਰੂਪ ਨਾਲ ਮੀਡੀਆ ਦੁਆਰਾ ਚਲਾਇਆ ਗਿਆ ਕੈਂਪੇਨ ‘ਸੇਲਫੀ ਵਿਦ ਡਾਟਰ’ ਨਾਰੀ ਮਜ਼ਬੂਤੀਕਰਨ ਦੀ ਦਿਸ਼ਾ ਵਿੱਚ ਬਹੁਤ ਵਧੀਆ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਾਲੀਆ ਰਿਪੋਰਟ ਨੂੰ ਵੇਖੀਏ ਤਾਂ ਇਨ੍ਹਾਂ ਮਹੱਤਵਪੂਰਨ ਯੋਜਨਾਵਾਂ ਦੇ ਨਤੀਜੇ ਆਸਜਨਕ ਨਹੀਂ ਰਹੇ । ਅਜਿਹੇ ਵਿੱਚ ਇਹ ਗੰਭੀਰ ਸਵਾਲ ਉੱਠ ਖੜ੍ਹਾ ਹੁੰਦਾ ਹੈ ਕਿ ਆਖ਼ਰ ਸਾਡੀਆਂ ਕੋਸ਼ਿਸ਼ਾਂ ਵਿੱਚ ਕਿੱਥੇ ਕਮੀ ਰਹਿ ਗਈ?
ਇਹ ਵੀ ਪੜ੍ਹੋ : ਏਸ਼ੇਜ ਲੜੀ : ਰੂਟ ਦਾ ਸੈਂਕੜਾ, ਇੰਗਲੈਂਡ ਨੇ 393 ਦੌੜਾਂ ’ਤੇ ਪਾਰੀ ਐਲਾਨੀ
ਦਰਅਸਲ ਅਸੀਂ ਅੱਜ ਬੇਸ਼ੱਕ ਹੀ 21ਵੀਂ ਸਦੀ ਵਿੱਚ ਜੀ ਰਹੇ ਹਾਂ ਪਰ ਸਾਡੀ ਰੂੜੀਵਾਦੀ ਮਾਨਸਿਕਤਾ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ।  ਲਿੰਗ ਜਾਂਚ ਨੂੰ ਲੈ ਕੇ ਦੇਸ਼ ਵਿੱਚ ਸਖ਼ਤ ਕਾਨੂੰਨਾਂ ਦੇ ਬਾਵਜੂਦ ਅੱਜ ਵੀ ਜ਼ਿਆਦਾਤਰ ਲੋਕ ਲੜਕੇ ਦੀ ਖਾਹਿਸ਼ ਦੇ ਚਲਦੇ ਲਿੰਗ ਜਾਂਚ ਦਾ ਸਹਾਰਾ ਲੈ ਰਹੇ ਹਨ, ਜਿਸਦੇ ਨਾਲ ਕੰਨਿਆ ਭਰੂਣ ਹੱਤਿਆ ਜਾਰੀ ਹੈ ਜਾਂ ਫਿਰ ਬੇਟੇ ਦੀ ਚਾਹਤ ਵਿੱਚ ਜ਼ਿਆਦਾ ਬੱਚੀਆਂ ਨੂੰ ਜਨਮ ਦੇ ਰਹੇ ਹਨ, ਜਿਸਦੇ ਨਾਲ ਅਣਚਾਹੀਆਂ ਲੜਕੀਆਂ ਦੀ ਗਿਣਤੀ ਵਧ ਰਹੀ ਹੈ।
ਇਕੋਨਾਮਿਕ ਸਰਵੇ 2017-18 ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿੱਚ ਇਸ ਦੌਰਾਨ 2.1 ਕਰੋੜ ਅਣਚਾਹੀਆਂ ਲੜਕੀਆਂ ਦਾ ਜਨਮ ਹੋਇਆ ਹੈ। ਇੱਕ ਹੋਰ ਰਿਪੋਰਟ ਵਿੱਚ ਇਹ ਵੀ ਪ੍ਰਗਟ ਹੋਇਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਦੇਸ਼ ਵਿੱਚ 3 ਤੋਂ 7 ਲੱਖ ਕੰਨਿਆ ਭਰੂਣ ਨਸ਼ਟ ਕਰ ਦਿੱਤੇ ਜਾਂਦੇ ਰਹੇ ਹਨ, ਜਿਸਦੇ ਨਤੀਜੇ ਵਜੋਂ ਦੇਸ਼ ਵਿੱਚ ਔਰਤਾਂ ਦੀ ਗਿਣਤੀ ਪੁਰਸ਼ਾਂ ਦੇ ਮੁਕਾਬਲੇ ਲਗਭਗ ਪੰਜ ਕਰੋੜ ਘੱਟ ਹੈ।
ਵਿਡੰਬਨਾ ਹੀ ਹੈ ਕਿ ਨਾਰੀ ਨੂੰ ਜਾਂ ਤਾਂ ਜਨਮ ਲੈਣ ਤੋਂ ਪਹਿਲਾਂ ਹੀ ਕੰਨਿਆ ਭਰੂਣ ਹੱਤਿਆ ਦੇ ਰੂਪ ਵਿੱਚ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਜਾਂ ਫਿਰ ਉਸਨੂੰ ਦਾਜ ਦੀ ਬਲੀ ‘ਤੇ ਜਿਉਂਦਾ ਸਾੜਨ ਦੀਆਂ  ਕੋਸ਼ਿਸ਼ਾਂ। ਇਹ ਅਜੀਬ ਵਿਡੰਬਨਾ ਹੈ ਕਿ ਇੱਕ ਪਾਸੇ ਜਿੱਥੇ ਹਿੰਦੂਆਂ ਵਿੱਚ ਕੁੜੀ ਨੂੰ ‘ਘਰ ਦੀ ਲਕਸ਼ਮੀ’ ਤੇ ‘ਦੇਵੀ’, ਉੱਥੇ ਹੀ ਮੁਸਲਮਾਨਾਂ ਵਿੱਚ ਬੇਟੀਆਂ ਨੂੰ ‘ਨੇਮਤ’ ਮੰਨਿਆ ਗਿਆ ਹੈ, ਉਸ ਤੋਂ ਬਾਅਦ ਵੀ ਲੜਕੀਆਂ  ਦੇ ਨਾਲ ਜਿਸ ਤਰ੍ਹਾਂ ਦਾ ਦੂਜੇ ਦਰਜ਼ੇ ਦਾ ਵਿਵਹਾਰ ਕੀਤਾ ਜਾ ਰਿਹਾ ਹੈ, ਉਹ ਨਾ ਸਿਰਫ਼ ਸਾਡੀ ਖੋਖਲੀ ਅਤੇ ਅਪਾਹਿਜ਼ ਸਮਾਜਿਕ ਮਾਨਸਿਕਤਾ ਦਾ ਪ੍ਰਤੀਕ ਹੈ, ਉੱਥੇ ਹੀ ਸਾਡੀ ਕਥਿਤ ਆਧੁਨਿਕਤਾ ‘ਤੇ ਵੀ ਸਵਾਲੀਆ ਨਿਸ਼ਾਨ ਲਾਉਣ ਲਈ ਸਮਰੱਥ ਹੈ।
ਇਹ ਵੀ ਪੜ੍ਹੋ : ਰਾਜਸਸਥਾਨ ’ਚ ਚੱਕਰਵਾਤ ਬਿਪਰਜੋਏ ਦੀ ਤਬਾਹੀ
ਆਧੁਨਿਕ ਯੁੱਗ ਵਿੱਚ ਵੀ ਸਾਡੀ ਅਪਾਹਿਜ਼ ਮਾਨਸਿਕਤਾ ਦਾ ਅੰਦਾਜ਼ਾ ਇਸ ਉਦਾਹਰਨ ਤੋਂ ਸਹਿਜ਼ੇ ਹੀ ਲਾਇਆ ਜਾ ਸਕਦਾ ਹੈ । ਹਾਲ ਹੀ ਵਿੱਚ ਰਾਜਸਥਾਨ ਦੇ ਕਰੌਲੀ ਜਿਲ੍ਹੇ ਵਿੱਚ ਇੱਕ 83 ਸਾਲ ਦੇ ਬਜ਼ੁਰਗ ਸੁਖਰਾਮ ਬੈਰਵਾ ਨੇ ਆਪਣੀ ਪਤਨੀ ਦੀ ਸਹਿਮਤੀ ਨਾਲ ਆਪਣੇ ਤੋਂ 53 ਸਾਲ ਛੋਟੀ ਲੜਕੀ ਰਮੇਸ਼ੀ ਬੈਰਵਾ ਨਾਲ ਸਿਰਫ ਇਸ ਲਈ ਵਿਆਹ ਕੀਤਾ ਤਾਂ ਕਿ ਉਸਨੂੰ ਪੁੱਤ ਦੀ ਪ੍ਰਾਪਤੀ ਹੋ ਸਕੇ ਕਿਉਂਕਿ ਉਸਨੂੰ ਆਪਣੀ ਪਹਿਲੀ ਪਤਨੀ ਤੋਂ ਪੁੱਤ ਪ੍ਰਾਪਤ ਨਹੀਂ ਹੋਇਆ ਸੀ। ਹਾਲਾਂਕਿ ਪਹਿਲਾਂ ਮੰਨਿਆ ਜਾਂਦਾ ਸੀ।
ਕਿ ਲਿੰਗ ਅਨੁਪਾਤ ਦੇ ਵਧਦੇ ਅਸੰਤੁਲਨ ਦਾ ਵੱਡਾ ਕਾਰਨ ਸਮਾਜ ਵਿੱਚ ਅਨਪੜ੍ਹਤਾ ਅਤੇ ਅੰਧਵਿਸ਼ਵਾਸ ਹੈ ਅਤੇ ਇਸ ਕਾਰਨ ਲੜਕੇ- ਲੜਕੀਆਂ ਵਿੱਚ ਭੇਦਭਾਵ ਕੀਤਾ ਜਾਂਦਾ ਰਿਹਾ ਹੈ ਪਰ ਅੱਜ ਪੜ੍ਹੇ-ਲਿਖੇ ਸਮਾਜ ਵਿੱਚ ਵੀ ਇਸ ਸਮੱਸਿਆ ਦਾ ਹੱਲ ਹੋਣ ਦੀ ਬਜਾਏ ਇਹ ਸਮੱਸਿਆ ਨਾਸੂਰ ਵਾਂਗ ਫੈਲ ਰਹੀ ਹੈ ਸਗੋਂ ਜਿਸ ਤਰ੍ਹਾਂ ਹਾਲੀਆ ਰਿਪੋਰਟ ਵਿੱਚ ਵੇਖਿਆ ਗਿਆ ਹੈ ਕਿ ਦੇਸ਼ ਦੇ ਘੱਟ ਸਾਖ਼ਰ ਰਾਜ ਬਿਹਾਰ ਵਿੱਚ ਲਿੰਗ ਅਨੁਪਾਤ ਦੀ ਸਥਿਤੀ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ ਅਤੇ ਸਾਖ਼ਰ ਰਾਜਾਂ ਵਿੱਚ ਸਥਿਤੀ ਵਿਗੜੀ ਹੈ, ਇਹ ਬੇਹੱਦ ਚਿੰਤਾਜਨਕ ਸਥਿਤੀ ਹੈ।
ਦੇਸ਼ ਵਿੱਚ ਜਿੱਥੇ ਸਾਲ 1950 ਵਿੱਚ ਲਿੰਗ ਅਨੁਪਾਤ 970  ਦੇ ਕਰੀਬ ਸੀ, ਉਹ ਸਾਲ 2011 ਦੀ ਜਨਗਣਨਾ ਵਿੱਚ 939 ਰਹਿ ਗਿਆ ਸੀ । ਪਿਛਲੇ ਦਿਨੀ ਸੁਪਰੀਮ ਕੋਰਟ ਨੇ ਵੀ ਲਿੰਗ ਅਨੁਪਾਤ ਵਿੱਚ ਆਈ ਗਿਰਾਵਟ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਇਸਦਾ ਕਾਰਨ ਜਾਨਣਾ ਚਾਹਿਆ ਸੀ। ਇੱਕ ਸਰਕਾਰੀ ਅਧਿਐਨ ਵਿੱਚ ਤਾਂ ਇਹ ਵੀ ਸਾਹਮਣੇ ਆਇਆ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਸਾਲ 2031 ਤੱਕ ਪ੍ਰਤੀ 1000 ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਸਿਰਫ 898 ਰਹਿ ਜਾਵੇਗੀ।
ਲਿੰਗ ਅਨੁਪਾਤ ਦੇ ਵਧਦੇ ਅਸੰਤੁਲਨ ਦੇ ਖ਼ਤਰਨਾਕ ਨਤੀਜੇ ਇਸ ਤੋਂ ਮਹਿਸੂਸ ਹੋ ਜਾਂਦੇ ਹਨ ਕਿ ਅੱਜ ਕੁੱਝ ਥਾਵਾਂ ‘ਤੇ ਲੋਕ ਲੜਕਿਆਂ ਦੇ ਵਿਆਹ ਲਈ ਦੂਜੇ ਰਾਜਾਂ ਤੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਖਰੀਦ ਕੇ ਲਿਆਉਣ ਲੱਗੇ ਹਨ। ‘ਕੰਨਿਆ ਭਰੂਣ ਹੱਤਿਆ’ ਲਈ ਬਦਨਾਮ ਹਰਿਆਣਾ ਵਰਗੇ ਰਾਜ ਵਿੱਚ ਤਾਂ ‘ਮੋਲ ਕੀ’ ਨਾਮਕ ਇਹ ਪ੍ਰਥਾ ਕੁੱਝ ਜ਼ਿਆਦਾ ਹੀ ਪ੍ਰਚੱਲਤ ਹੋ ਰਹੀ ਹੈ। ਦੂਜੇ ਪਾਸੇ ਲੜਕਿਆਂ ਦੇ ਵਿਆਹ ਲਈ ਲੜਕੀਆਂ  ਦੇ ਅਗਵਾ ਦੀਆਂ ਘਟਨਾਵਾਂ ਵੀ ਜਿਸ ਤੇਜੀ ਨਾਲ ਵਧ ਰਹੀਆਂ ਹਨ, ਉਸ ਨਾਲ ਸਾਡਾ ਸਮਾਜਿਕ ਤਾਣਾ-ਬਾਣਾ ਬੁਰੀ ਤਰ੍ਹਾਂ ਖਿੰਡ ਰਿਹਾ ਹੈ। ਹਾਲ ਹੀ ਵਿੱਚ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ 2016 ਦੀ ਇੱਕ ਰਿਪੋਰਟ ਵਿੱਚ ਇਹ ਤੱਥ ਉਜਾਗਰ ਹੋਇਆ ਹੈ ਕਿ ਦੇਸ਼ ਭਰ ਵਿੱਚ ਕੁੱਲ 66225 ਲੜਕੀਆਂ ਅਗਵਾ ਹੋਈਆਂ,  ਜਿਨ੍ਹਾਂ ‘ਚੋਂ 33855 ਲੜਕੀਆਂ ਨੂੰ ਸਿਰਫ ਵਿਆਹ ਲਈ ਹੀ ਅਗਵਾ ਕੀਤਾ ਗਿਆ।
ਨੀਤੀ ਕਮਿਸ਼ਨ ਦੀ ਰਿਪੋਰਟ ਵਿੱਚ ‘ਪੂਰਵ ਗਰਭਾਧਾਨ ਅਤੇ ਪ੍ਰਸਵ ਪੂਰਵ ਨਿਦਾਨ ਤਕਨੀਕ ਐਕਟ 1994’  (ਪੀਸੀਪੀਐਨਡੀਟੀ) ਨੂੰ ਲਾਗੂ ਕਰਨ ਅਤੇ ਲੜਕੀਆਂ ਦੇ ਮਹੱਤਵ ਬਾਰੇ ਪ੍ਰਚਾਰ ਕਰਨ ਲਈ ਜਰੂਰੀ ਕਦਮ ਚੁੱਕਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਰਾਜਾਂ ਨੂੰ ਲਿੰਗ ਚੋਣ ਕਰਕੇ ਗਰਭਪਾਤ ਦੇ ਰੁਝਾਨ ‘ਤੇ ਸਖ਼ਤਾਈ ਨਾਲ ਰੋਕ ਲਾਉਣ ਦੀ ਅਪੀਲ ਕੀਤੀ ਗਈ ਹੈ । ਹਾਲਾਂਕਿ ਇਹ ਸੁਖਦ ਗੱਲ ਹੈ ਕਿ ਸਾਡੇ ਸਮਾਜ ਦੇ ਸਾਰੇ ਖੇਤਰਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧ ਰਹੀ ਹੈ ਸਗੋਂ ਕਈ ਖੇਤਰਾਂ ਵਿੱਚ ਲੜਕੀਆਂ ਲੜਕਿਆਂ ਤੋਂ ਕਿਤੇ ਅੱਗੇ ਹਨ ਪਰ ਲਿੰਗ ਨਾਬਰਾਬਰੀ ਨੂੰ ਲੈ ਕੇ ਜਦੋਂ ਤੱਕ ਲੋਕਾਂ ਦੀ ਮਾਨਸਿਕਤਾ ਵਿੱਚ ਲੋੜੀਂਦਾ ਬਦਲਾਅ ਨਹੀਂ ਆਉਂਦਾ,
ਸਥਿਤੀ ਵਿੱਚ ਸੁਧਾਰ ਦੀ ਉਮੀਦ ਬੇਮਾਨੀ ਹੋਵੇਗੀ। ਜਿੱਥੋਂ ਤੱਕ ਲੋਕਾਂ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ ਦੀ ਗੱਲ ਹੈ ਤਾਂ ਨਾਰੀ ਸ਼ਕਤੀਕਰਨ ਅਤੇ ਬੇਟੀਆਂ ਨੂੰ ਸਨਮਾਨਜਨਕ ਜੀਵਨ ਦੇਣ ਲਈ ਸਰਕਾਰ ਦੁਆਰਾ ਕਈ ਬਿਹਤਰੀਨ ਯੋਜਨਾਵਾਂ ਤਾਂ ਚਲਾਈਆਂ ਜਾ ਰਹੀਆਂ ਹਨ ਪਰ ਇੱਥੇ ਇਹ ਧਿਆਨ ਰੱਖਣਾ ਹੋਵੇਗਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਵੱਖ-ਵੱਖ ਸਰਕਾਰੀ ਯੋਜਨਾਵਾਂ ਸਰਕਾਰੀ ਫਾਈਲਾਂ ਜਾਂ ਵੱਖ-ਵੱਖ ਮੰਚਾਂ ‘ਤੇ ਸਰਕਾਰੀ ਪ੍ਰਤੀਨਿਧਾਂ ਦੁਆਰਾ ਫੋਟੋ ਖਿਚਵਾਉਣ ਦੀ ਪ੍ਰਥਾ ਤੱਕ ਹੀ ਸੀਮਤ ਹੋ ਕੇ ਰਹਿ ਜਾਣ। ਇਸ ਲਈ ਜੰਗੀ ਪੱਧਰ ‘ਤੇ ਜਨ ਜਾਗਰੂਕਤਾ ਅਭਿਆਨ ਦੀ ਵੀ ਵੱਡੀ ਲੋੜ ਹੈ।
ਸੜਕ ਹਾਦਸੇ ਦੌਰਾਨ ਔਰਤ ਦੀ ਮੌਤ, ਚਾਰ ਗੰਭੀਰ ਜਖ਼ਮੀ
ਡਕਾਲਾ (ਰਾਮ ਸਰੂਪ ਪੰਜੋਲਾ) ਪਟਿਆਲਾ-ਚੀਕਾ ਮੁੱਖ ਮਾਰਗ ‘ਤੇ ਅੱਜ ਸਵੇਰੇ ਕਰੀਬ ਨੌ ਵਜੇ ਕਸਬਾ ਬਲਬੇੜਾ ਨੇੜੇ ਕਰਹਾਲੀ ਮੌੜ ‘ਤੇ ਤਿੰਨ ਟਰੱਕਾਂ ਦੀ ਟੱਕਰ ‘ਚ ਇੱਕ ਔਰਤ ਦੀ ਮੌਤ ‘ਤੇ ਦੌ ਔਰਤਾਂ ‘ਤੇ ਟੱਰਕ ਡਰਾਇਵਰ ਗੰਭੀਰ ਜਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਟਿਆਲਾ ਸਾਇਡ ਤੋਂ ਇੱਕ ਟਰੱਕ ਜੋ ਬਜਰੀ ਦਾ ਭਰਿਆ ਹੋਇਆ ਸੀ। ਜੋ ਪਟਿਆਲਾ ਤੋਂ ਚੀਕਾਂ ਸਾਇਡ ਜਾ ਰਿਹਾ ਸੀ ਕਿ ਪਿਛਲੇ ਅੱਡੇ ਤੋਂ ਤਿੰਨ ਔਰਤਾਂ ਜੋ ਕਿਸੇ ਪੈਂਲਸ ਵਿੱਚ ਮਜ਼ਦੂਰੀ ਲਈ ਜਾਣ ਵਾਸਤੇ ਟੱਰਕ ਵਿੱਚ ਲਿਫਟ ਲੈ ਕੇ ਬੈਠ ਗਈਆਂ।
ਪਰ ਕਰਹਾਲੀ ਮੌੜ ਤੋਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਨ੍ਹਾਂ ਵਿੱਚ ਪਟਿਆਲਾ ਸਾਇਡ ਤੋਂ ਹੀ ਇੱਕ ਹੋਰ ਟਰੱਕ ਬਜਰੀ ਦਾ ਭਰਿਆ ਹੋਇਆ ਵੀ ਟਕਰਾ ਗਿਆ ਤਿੰਨਾਂ ਵਿੱਚ ਇੱਕ ਔਰਤ ਦੀ ਮੌਤ ‘ਤੇ ਚਾਰ ਗੰਭੀਰ ਜਖਮੀ ਹੋ ਗਏ। ਇਸ ਮੌਕੇ ਪੁਲਿਸ ਚੌਕੀ ਬਲਬੇੜਾ ਦੇ ਇੰਚਾਰਜ ਬਲਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਕੇ ਜਖ਼ਮੀ ਨੂੰ ਲੋਕਾਂ ਦੀ ਮਦਦ ਨਾਲ ਰਜਿੰਦਰਾ ਹਸਪਤਾਲ ਪਟਿਆਲਾ ਪਹੁੰਚਾਇਆ ਜਾ ਰਿਹਾ ਸੀ ਕਿ ਜਖਮਾਂ ਦੀ ਤਾਬ ਨਾ ਸਹਾਰਦੇ ਹੋਏ ਔਰਤ ਹੰਸੋ ਦੇਵੀ ਉਮਰ 45 ਸਾਲ ਰਸਤੇ ‘ਚ ਹੀ ਦਮ ਤੋੜ ਗਈ। ਖਬਰ ਲਿਖੇ ਜਾਣ ਤੱਕ ਪੁਲਿਸ਼ ਐਕਸੀਡੈਟ ਹੋਣ ਦੇ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਸੀ।
ਪਰਿਵਾਰ ਨਿਯੋਜਨ:ਗੰਭੀਰ ਹੋਵੇ ਸਰਕਾਰ
ਭਾਰਤ ‘ਚ ਜਨਸੰਖਿਆ ਦਬਾਅ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜਿਨ੍ਹਾਂ ਕਾਰਨ ਸਰਕਾਰ ਨੂੰ ਦੁਬਾਰਾ ਪਰਿਵਾਰ ਨਿਯੋਜਨ ‘ਤੇ ਵਿਚਾਰ ਕਰਨਾ ਪੈ ਰਿਹਾ ਹੈ ਪੱਛਮੀ ਦੇਸ਼ਾਂ ਨੇ ਜਨਸੰਖਿਆ ਵਾਧੇ ‘ਤੇ ਰੋਕ ਲਾ ਦਿੱਤੀ ਹੈ ਇਸੇ ਤਰ੍ਹਾਂ ਭਾਰਤ ਨੂੰ ਵੀ ਇਸ ਦਿਸ਼ਾ ‘ਚ ਕਦਮ ਚੁੱਕਣੇ ਪੈਣਗੇ ਜਨਸੰਖਿਆ ਵਾਧੇ ਨੇ ਇੱਕ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ ਤੇ ਇਸ ਦਿਸ਼ਾ ‘ਚ ਠੋਸ ਯਤਨਾਂ ਦੀ  ਲੋੜ ਹੈ
ਹਾਲ ਹੀ ‘ਚ ਸਰਕਾਰ ਨੇ ਪਰਿਵਾਰ ਨਿਯੋਜਨ ਯਤਨਾਂ ‘ਚ ਤੇਜੀ ਲਿਆਉਣ ਦਾ ਫੈਸਲਾ ਕੀਤਾ ਹੈ ਤੇ ਇਸ ਲਈ ਅਜਿਹੇ 146 ਜ਼ਿਲ੍ਹਿਆਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਜਨਮ ਦਰ 3 % ਤੋਂ ਜ਼ਿਆਦਾ ਹੈ ਤੇ ਇਨ੍ਹਾਂ ਦੀ ਅਬਾਦੀ ਦੇਸ਼ ਦੀ ਕੁੱਲ ਅਬਾਦੀ ਦਾ 28 ਫ਼ੀਸਦੀ ਹੈ ਸਿਹਤ ਮੰਤਰਾਲੇ ਨੇ ਇਨ੍ਹਾਂ ਜ਼ਿਲ੍ਹਿਆਂ ‘ਚ ‘ਮਿਸ਼ਨ ਪਰਿਵਾਰ ਵਿਕਾਸ’ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਪਰਿਵਾਰ ਨਿਯੋਜਨ ਸੇਵਾਵਾਂ ‘ਚ ਸੁਧਾਰ, ਜਾਗਰੂਕਤਾ ਤੇ ਪਰਿਵਾਰ ਨਿਯੋਜਨ ਬਦਲ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ ਗਿਆ ਹੈ
ਇਸ ਪ੍ਰੋਗਰਾਮ ਤਹਿਤ ਸੇਵਾਵਾਂ ਦੀ ਗੁੱਣਵੱਤਾ ‘ਚ ਸੁਧਾਰ, ਸੰਵਰਧਨ ਯੋਜਨਾਵਾਂ, ਜਨਤਕ ਸੁਰੱਖਿਆ, ਸਮਰੱਥਾ ਨਿਰਮਾਣ, ਯੋਗ ਵਾਤਾਵਰਨ ਦਾ ਨਿਰਮਾਣ ਤੇ ਸਖ਼ਤ ਨਿਗਰਾਨੀ ‘ਤੇ ਧਿਆਨ ਦਿੱਤਾ ਗਿਆ ਹੈ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਪ੍ਰੋਗਰਾਮ ਦੀ ਛਮਾਹੀ ਸਮੀਖਿਆ ਕਰੇ ਤੇ ਪ੍ਰਾਪਤੀਆਂ ਦਾ ਮੁਲਾਂਕਣ ਕਰਨੀਂ ਕਿ ਕੀ ਪ੍ਰੋਗਰਾਮ ਸਹੀ ਦਿਸ਼ਾ ‘ਚ ਵਧ ਰਿਹਾ ਹੈ ਜਾਂ ਨਹੀਂ ਇਹ ਜ਼ਿਲ੍ਹੇ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ,  ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਤੇ ਅਸਾਮ ਦੇ ਹਨ ਇਹ  ਜ਼ਿਲ੍ਹੇ ਪੱਛੜੇ ਹੋਏ  ਹਨ
ਅੰਕੜਿਆਂ ਮੁਤਾਬਕ  ਭਾਰਤ ‘ਚ ਜਨਸੰਖਿਆ ਵਾਧਾ ਦਰ ‘ਚ ਗਿਰਾਵਟ ਆਈ ਹੈ ਪਰੰਤੂ ਜਨਸੰਖਿਆ ਵਾਧਾ ਦਰ ਵੱਖ-ਵੱਖ ਰਾਜਾਂ ‘ਚ ਵੱਖ -ਵੱਖ ਹੈ ਦੱਖਣੀ ਰਾਜਾਂ ‘ਚ ਇਸ ਦੀ ਗਿਰਾਵਟ ਆਈ ਹੈ 2008 ‘ਚ ਦੇਸ਼ ‘ਚ ਜਨਮ ਦਰ 2.6% ਸੀ ਜੋ ਵਰਤਮਾਨ ‘ਚ 2.3% ਹੈ ਸੰਸਾਰ ‘ਚ ਵੀ ਅਫ਼ਰੀਕੀ ਜਨਸੰਖਿਆ ਵਾਧਾ ਦਰ 5.1 % ਤੋਂ ਡਿੱਗ ਕੇ 4.1% ਤੇ ਏਸ਼ੀਆ ‘ਚ 2.4 % ਤੋਂ ਡਿੱਗ ਕੇ 2.2 ਰਹਿ ਗਈ ਹੈ ਵਿਸ਼ਵ ਦੇ ਨੌਂ ਦੇਸ਼ ਜਿਨ੍ਹਾਂ ‘ਚ ਭਾਰਤ, ਨਾਈਜ਼ੀਰੀਆ, ਅਮਰੀਕਾ, ਯੁਗਾਂਡਾ, ਤੰਜਾਨੀਆ, ਪਾਕਿਸਤਾਨ ਆਦਿ ਮੁੱਖ ਹਨ 2050 ਤੱਕ ਵਿਸ਼ਵ ਜਨਸੰਖਿਆ ਦਰ ‘ਚ ਇਨ੍ਹਾਂ ਦਾ 50 % ਯੋਗਦਾਨ ਹੋਵੇਗਾ ਵਿਕਾਸਸ਼ੀਲ ਦੇਸ਼ਾਂ ‘ਚ ਵਸੀਲਿਆਂ ਦੀ ਕਮੀ ਹੈ ਇਸ ਲਈ ਇਨ੍ਹਾਂ ਦੇਸ਼ਾਂ ‘ਚ ਜਨਸੰਖਿਆ ਵਾਧਾ ਦਰ ਤੇਜੀ ਨਾਲ ਵਧ ਰਹੀ ਹੈ
ਵਰਤਮਾਨ ‘ਚ ਜਨਸੰਖਿਆ ਸਥਿਰੀਕਰਨ  ਜ਼ਰੂਰੀ ਹੈ, ਤਾਂਕਿ ਆਰਥਿਕ ਵਿਕਾਸ ਦੇ ਅਗਲੇ ਪੜਾਅ ‘ਚ ਪਹੁੰਚਿਆ ਜਾ ਸਕੇ ਤੇ ਇਸ ਨਵੇਂ ਪ੍ਰੋਗਰਾਮ ਦਾ ਉਦੇਸ਼ ਇਹੀ ਹੈ ਜੇ ਕੁਲ ਜਨਮ ਦਰ ਜ਼ਿਆਦਾ ਹੋਵੇਗੀ ਤਾਂ ਮਾਂ ਮੌਤ ਦਰ ਤੇ ਬਾਲ ਮੌਤ ਦਰ ਵੀ ਜ਼ਿਆਦਾ ਹੋਵੇਗੀ ਇਸ ਲਈ ਮਾਂ ਮੌਤ ਦਰ ਤੇ ਬਾਲ ਮੌਤ ਦਰ ‘ਚ ਕਮੀ ਲਿਆਉਣ ਲਈ ਕੁਲ ਜਨਮ ਦਰ ‘ਚ ਕਮੀ ਲਿਆਉਣੀ ਪਵੇਗੀ
ਵਿਸ਼ਵ ਜਨਸੰਖਿਆ ਦਿਵਸ ਦੇ ਮੌਕੇ ‘ਤੇ ਸਿਹਤ ਮੰਤਰੀ ਜੇ ਪੀ ਨੱਢਾ ਨੇ ਕਿਹਾ ਕਿ ਜਨਸੰਖਿਆ ਨਿਯੰਤਰਣ ਵੱਲ ਕਦਮ ਵਧਾਉਣੇ ਪੈਣਗੇ, ਤਾਂ ਕਿ ਲੋਕਾਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ ਤੇ ਅਸੀਂ ਗੁਣਵੱਤਾ ਸੇਵਾਵਾਂ ਯਕੀਨੀ ਕਰਨ ਲਈ ਕਦਮ ਚੁੱਕੇ ਹਨ, ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ‘ਚ ਆਖਰੀ ਗਾਹਕ ਤੱਕ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਪਹੁੰਚਾਉਣ ਦਾ ਯਤਨ ਕੀਤਾ ਹੈ
ਪਿਛਲੀਆਂ ਸਰਕਾਰਾਂ ਨੇ ਪਰਿਵਾਰ ਨਿਯੋਜਨ ‘ਤੇ ਜ਼ੋਰ ਨਹੀਂ ਦਿੱਤਾ, ਇਸ ਲਈ ਜ਼ਰੂਰੀ ਹੈ ਕਿ ਇਸ ਨਵੇਂ ਪ੍ਰੋਗਰਾਮ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਠੋਸ ਕਦਮ ਚੁੱਕੇ ਜਾਣ ਹੁਣ ਇਸ ਦੀ ਆਸ ਵੀ ਕੀਤੀ ਜਾਂਦੀ ਹੈ ਕਿਉਂਕਿ ਮੋਦੀ ਸਰਕਾਰ ਨੇ ਆਪਣੇ ਪ੍ਰੋਜੈਕਟ ਤੇ ਯੋਜਨਾਵਾਂ ਨੂੰ ਪੇਸ਼ੇਵਰ ਢੰਗ ਨਾਲ ਸ਼ੁਰੂ ਕੀਤਾ ਹੈ ਇਸ ਲਈ ਲੱਗਦਾ ਹੈ ਕਿ ਸਵੱਛ ਭਾਰਤ ਮੁਹਿੰਮ ਵਾਂਗ ਪਰਿਵਾਰ ਵਿਕਾਸ ਮਿਸ਼ਨ ‘ਤੇ ਵੀ ਪੂਰਾ ਧਿਆਨ ਦਿੱਤਾ ਜਾਵੇਗਾ ਜਨਤਾ ਦੇ ਸਮਾਜਿਕ, ਆਰਥਿਕ ਵਿਕਾਸ ਲਈ ਵਸੀਲਿਆਂ ਦੀ ਕਮੀ ਨੂੰ ਦੇਖਦਿਆਂ  ਜਨਮ ਦਰ ਨੂੰ 2 % ਭਾਵ ਪ੍ਰਤਿ ਪਰਿਵਾਰ  ਦੋ ਬੱਚਿਆਂ ਤੱਕ ਲਿਆਉਣ ਦੀ ਜ਼ਰੂਰਤ ਹੈ ਚੀਨ ਨੇ ਇਸ ਦਿਸ਼ਾ ‘ਚ ਅਨੇਕ ਕਦਮ ਚੁੱਕੇ, ਇਸ ਲਈ ਚੀਨ ਦੀ ਜਨਸੰਖਿਆ  ਵਾਧਾ ਦਰ 9.5 % ਤੱਕ ਆ ਗਈ ਹੈ ਤੇ ਕੁਝ ਰਿਪੋਰਟਾਂ  ਮੁਤਾਬਕ 2024 ਤੱਕ ਭਾਰਤ ਦੀ ਅਬਾਦੀ ਚੀਨ ਤੋਂ ਜ਼ਿਆਦਾ ਹੋ ਜਾਵੇਗੀ
ਛੋਟੇ ਪਰਿਵਾਰ ਦੇ ਫ਼ਾਇਦਿਆਂ ਵਾਰੇ ਖਾਸ ਕਰ ਉੱਤਰੀ ਤੇ ਮੱਧ ਭਾਰਤ ਦੇ ਪਿੰਡਾਂ ‘ਚ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਦੇਸ਼ ‘ਚ ਸਿਹਤ, ਪੌਸ਼ਟਿਕ ਖੁਰਾਕ, ਸਿੱਖਿਆ, ਰਿਹਾਇਸ਼ ਆਦਿ ਦੇ ਖਰਚ ਕਾਰਨ ਛੋਟਾ ਪਰਿਵਾਰ ਕਿਸੇ ਵੀ ਪਰਿਵਾਰ ਦੇ ਆਰਥਿਕ , ਸਮਾਜਿਕ ਵਿਕਾਸ ਨੂੰ ਯਕੀਨੀ ਕਰਦਾ ਹੈ ਇਸ ਪ੍ਰੋਗਰਾਮ ਦੇ ਚੰਗੀ ਤਰ੍ਹਾਂ ਲਾਗੂ ਹੋਣ  ਨਾਲ ਜਨਸੰਖਿਆ ਵਾਧਾ ਦਰ ਨਿਰਧਾਰਤ ਹੋਵੇਗੀ ਪਰੰਤੂ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਪੰਚਾਇਤਾਂ ਅਤੇ ਜ਼ਮੀਨੀ ਸੰਗਠਨਾਂ ਦੀ ਹਿੱਸੇਦਾਰੀ ਦੇ ਨਾਲ ਹੀ ਘਰ-ਘਰ  ਮੁਹਿੰਮ ਵੀ ਜ਼ਰੂਰੀ ਹੈ
ਅੱਜ ਦੇਸ਼ ਅੰਦਰ ਮੁਸਲਮਾਨ ਇੱਕ ਤੋਂ ਜ਼ਿਆਦਾ ਵਿਆਹ ਕਰਵਾਉਂਦੇ ਹਨ ਤੇ ਪਰਿਵਾਰ ਨਿਯੋਜਨ ਵੀ ਨਹੀਂ ਅਪਣਾਉਂਦੇ ਘੱਟ ਗਿਣਤੀ ਵਰਗ ਹੋਣ ਕਾਰਨ ਉਹ ਕਿਸੇ ਵੀ ਤਰ੍ਹਾਂ ਆਪਣੀ ਜਨਸੰਖਿਆ ਵਧਾਉਣਾ ਚਾਹੁੰਦੇ ਹਨ ਤੇ ਇਸ ਆਦਤ ਨੂੰ ਜ਼ਰੂਰੀ ਹੋਇਆ ਤਾਂ ਸਖ਼ਤ ਯਤਨਾਂ ਨਾਲ ਰੋਕਿਆ ਜਾਣਾ ਚਾਹੀਦਾ ਹੈ ਸੁਪਰੀਮ ਕੋਰਟ ‘ਚ ਤਿੰਨ ਤਲਾਕ ਦਾ ਮੁੱਦਾ ਲੰਬਤ ਹੈ
ਜੇਕਰ ਮੁਸਲਮਾਨਾਂ ਨੇ ਦੇਸ਼ ਦੇ ਪਰਸਨਲ ਲਾੱਅ ਦਾ ਪਾਲ਼ਣ ਕਰਨਾ ਹੈ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਗਿਣਤੀ ਸੀਮਤ ਰੱਖਣੀ ਪਵੇਗੀ ਗਰੀਬ ਤੇ ਅਣਪੜ੍ਹ ਲੋਕ ਪਰਿਵਾਰ ਨਿਯੋਜਨ ਤੇ ਆਪਣੇ ਬੱਚਿਆਂ ਦੀ ਸਿੱਖਿਆ ਤੇ ਸਿਹਤ ‘ਤੇ ਧਿਆਨ ਨਹੀਂ ਦਿੰਦੇ ਖਾਸ ਕਰ ਲੜਕੀਆਂ ਦੀ ਸਿੱਖਿਆ ‘ਤੇ ਧਿਆਨ ਨਹੀਂ ਦਿੱਤਾ ਜਾਂਦਾ ਇਸ ਸਬੰਧੀ ਪੱਛਮੀ ਬੰਗਾਲ ਸਰਕਾਰ ਦੇ  ‘ਕੰਨਿਆਸ਼੍ਰੀ ਪ੍ਰਕਲ’ ਨੂੰ ਹਾਲ ਹੀ ‘ਚ ਸੰਯੁਕਤ ਰਾਸ਼ਟਰ ਪੁਰਸਕਾਰ ਦਿੱਤਾ ਗਿਆ ਹੈ ਪੁਰਾਣੀ ਪੀੜ੍ਹੀ ‘ਚ ਜਨਸੰਖਿਆ ਨਿਯੰਤਰਣ ਵਾਰੇ ਜਾਗਰੂਕਤਾ ਨਹੀਂ ਸੀ
ਸਿੱਖਿਆ ਤੇ ਜਾਗਰੂਕਤਾ ਦੇ ਪ੍ਰਸਾਰ ਕਾਰਨ ਹੌਲੀ-ਹੌਲੀ ਤਬਦੀਲੀ ਆ ਰਹੀ ਹੈ ਪਰਿਵਾਰ ਨਿਯੋਜਨ ਅਸਰਦਾਰ ਹੋ ਰਿਹਾ ਹੈ, ਕਿਉਂਕਿ ਇਸ ਦਾ ਅਸਰ  ਮਹਾਂ ਨਗਰਾਂ ਤੇ ਸ਼ਹਿਰਾਂ ‘ਚ ਦੇਖਣ ਨੂੰ ਮਿਲਿਆ ਹੈ ਅਰਧ ਸ਼ਹਿਰੀ ਤੇ ਪੇਂਡੂ ਖੇਤਰਾਂ ‘ਚ ਵੀ ਪਰਿਵਾਰ ਨਿਯੋਜਨ ਨੂੰ ਉਤਸ਼ਾਹ ਦਿੱਤਾ ਜਾਣਾ ਚਾਹੀਦਾ ਹੈ ਇਸ ਲਈ ਸਿੱਖਿਆ, ਬਾਲਗ ਵਿੱਦਿਆ ਅਤੇ ਬੁਨਿਆਦੀ ਸਿੱਖਿਆ ਜ਼ਰੂਰੀ ਹੈ
ਹੁਣ ਤੱਕ ਇਸ ਤਰ੍ਹਾਂ ਦੀ ਸਿੱਖਿਆ ਦੀ ਅਣਦੇਖੀ ਕੀਤੀ ਜਾਂਦੀ  ਰਹੀ ਹੈ, ਜਿਸ ਕਾਰਨ ਪਰਿਵਾਰ ਨਿਯੋਜਨ ਪ੍ਰੋਗਰਾਮ ਅਸਰਦਾਰ ਨਹੀਂ ਹੋਏ ਹਰ ਜ਼ਿਲ੍ਹੇ ਤੇ ਬਲਾਕ ‘ਚ ਪਰਿਵਾਰ ਨਿਯੋਜਨ ਕੈਂਪ ਲਾਏ ਜਾਣੇ ਚਾਹੀਦੇ ਹਨ, ਤਾਂਕਿ ਗਰੀਬ ਲੋਕ ਇਸ ਵਾਰੇ ਜਾਗਰੂਕ ਹੋ ਸਕਣ ਪੱਛਮੀ ਦੇਸ਼ ਇਸ ਲਈ ਤੇਜੀ ਨਾਲ ਵਿਕਾਸ ਕਰ ਸਕੇ ਹਨ, ਕਿਉਂਕਿ ਉਨ੍ਹਾਂ ਦੀ ਜਨਸੰਖਿਆ ਵਾਧਾ ਦਰ ਘੱਟ ਹੈ ਤੇ ਪ੍ਰਤੀ ਵਿਅਕਤੀ ਆਮਦਣ ਜ਼ਿਆਦਾ ਹੈ
ਭਾਵੇਂ ਭਾਰਤ ਜਨਸੰਖਿਆ ਵਾਧਾ ਦਰ ਉਨ੍ਹਾਂ ਦੇਸ਼ਾਂ ਦੇ ਪੱਧਰ ‘ਤੇ ਨਹੀਂ ਲਿਆ ਸਕਦਾ, ਪਰੰਤੂ ਜੇਕਰ ਪਰਿਵਾਰ ਨਿਯੋਜਨ ਪ੍ਰੋਗਰਾਮ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਜਨਸੰਖਿਆ ਵਾਧੇ ‘ਤੇ ਰੋਕ ਜ਼ਰੂਰ ਲੱਗੇਗੀ ਇਸ ਨਾਲ ਦੇਸ਼ ਤੇਜੀ ਨਾਲ ਸਮਾਜਿਕ ਆਰਥਿਕ ਵਿਕਾਸ ਕਰੇਗਾ ਦੇਸ਼ ਨੌਜਵਾਨ ਜਨਸੰਖਿਆ ਇਸ ਵਾਰੇ ਜਾਗਰੂਕ ਹੈ ਅਤੇ ਜਨਸੰਖਿਆ ਨਿਯੰਤਰਣ ‘ਚ ਇਸ ਵਰਗ ਦੀ ਅਹਿਮ ਭੂਮਿਕਾ ਹੋਵੇਗੀ
ਡਾ. ਓਈਸ਼ੀ ਮੁਖਰਜੀ
ਰੇਤ ਦੀਆਂ ਖੱਡਾਂ ਪ੍ਰਤੀ ਗੰਭੀਰ ਹੋਵੇ ਸਰਕਾਰ
ਪਿਛਲੀ ਸਰਕਾਰ ਦੇ ਸਮੇਂ ਤੋਂ ਸ਼ੁਰੂ ਹੋਇਆ ਰੇਤ ਦੀਆਂ ਕੀਮਤਾਂ ਦਾ ਰੌਲਾ-ਰੱਪਾ ਮੌਜ਼ੂਦਾ ਸਰਕਾਰ ਦੀ ਆਮਦ ਨਾਲ ਘਟਣਾ ਤਾਂ ਕੀ ਸੀ ਸਗੋਂ ਇੱਕ ਮੁੱਦਾ ਬਣ ਗਿਆ ਹੈ।ਹੋਰਨਾਂ ਮੁੱਦਿਆਂ ਵਾਂਗ ਹੀ ਰੇਤ ਮੁੱਦੇ ‘ਤੇ ਵੀ ਰਾਜਨੀਤੀ ਹੋਣ ਲੱਗੀ ਹੈ।ਹਾਲਾਤ ਇਹ ਬਣੇ ਪਏ ਹਨ ਕਿ ਕੁਦਰਤ ਦੀ ਦੇਣ ਰੇਤਾ ਅੱਜ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ ਪਿਆ ਹੈ।ਕਿਸੇ ਸਮੇਂ ਮਰਜੀ ਨਾਲ ਮੁਫ਼ਤ ਦੇ ਭਾਅ ਟਰਾਲੀਆਂ ਭਰ-ਭਰ ਰੇਤਾ ਲਿਆਉਣ ਵਾਲੇ ਆਮ ਲੋਕਾਂ ਦਾ ਰੇਤੇ ਦੀਆਂ ਵਧਦੀਆਂ ਕੀਮਤਾਂ ਨੇ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ। ਰੇਤੇ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੇ ਮਕਾਨ ਬਣਾਉਣਾ ਹੋਰ ਵੀ ਮਹਿੰਗਾ ਕਰ ਦਿੱਤਾ ਹੈ।ਘਰ ਬਣਾਉਣ ਸਮੇਂ ਸੀਮਿੰਟ ਤੇ ਬੱਜਰੀ ‘ਚੋਂ ਸਭ ਤੋਂ ਜ਼ਿਆਦਾ ਮਾਤਰਾ ‘ਚ ਇਸਤੇਮਾਲ ਹੋਣ ਵਾਲੇ ਰੇਤੇ ਦੀਆਂ ਕੀਮਤਾਂ ਅਸਮਾਨੀਂ ਜਾ ਲੱਗੀਆਂ ਹਨ।
ਮੌਜ਼ੂਦਾ ਸਰਕਾਰ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਰੇਤੇ ਦੀਆਂ ਕੀਮਤਾਂ ਨੂੰ ਵੀ ਮੁੱਦਾ ਬਣਾਇਆ ਸੀ ਅਤੇ ਚੋਣ ਮਨੋਰਥ ਪੱਤਰ ਵਿੱਚ ਰੇਤੇ ਦੀਆਂ ਕੀਮਤਾਂ ‘ਤੇ ਲਗਾਮ ਲਾਉਣ ਦਾ ਵਾਅਦਾ ਕੀਤਾ ਸੀ।ਪਰ ਹੋਇਆ ਇਸ ਦੇ ਉਲਟ ਹੈ ਰੇਤੇ ਦੀਆਂ ਕੀਮਤਾਂ ਪਿਛਲੇ ਵਰ੍ਹੇ ਦੇ ਮੁਕਾਬਲੇ ਵਧ ਗਈਆਂ ਹਨ ਅਤੇ ਰੇਤੇ ਦੀਆਂ ਕੀਮਤਾਂ ਦੇ ਮਾਮਲੇ’ਚ ਲੋਕ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ।ਇਸ ਦਾ ਸਿੱਧਾ ਤੇ ਸਪੱਸ਼ਟ ਕਾਰਨ ਹੈ ਕਿ ਸਰਕਾਰ ਨੇ ਰੇਤੇ ਦੇ ਮੁੱਦੇ ‘ਤੇ ਲੋਕਾਂ ਦਾ ਖਿਆਲ ਰੱਖਣ ਦੀ ਬਜਾਏ ਇਸ ਨੂੰ ਆਪਣੀ ਆਮਦਨ ਦਾ ਸ੍ਰੋਤ ਬਣਾ ਲਿਆ ਹੈ।ਜਦਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਰੇਤੇ ਦੀਆਂ ਖੱਡਾਂ ਦੀ ਨਿਲਾਮੀ ਸਮੇਂ ਆਪਣੀ ਕਰੋੜਾਂ ਦੀ ਆਮਦਨੀ ਦੀ ਬਜਾਏ ਪ੍ਰਚੂਨ ਬਾਜ਼ਾਰ ਲਈ ਰੇਤੇ ਦੀ ਕੀਮਤ ਨਿਰਧਾਰਤ ਕਰਕੇ ਖੱਡਾਂ ਦੇ ਬੋਲੀਕਾਰਾਂ ‘ਤੇ ਸ਼ਰਤ ਲਾਵੇ ਕਿ ਪ੍ਰਚੂਨ ਬਾਜ਼ਾਰ ਵਿੱਚ ਰੇਤਾ ਕਿਸੇ ਵੀ ਹਾਲਤ ਵਿੱਚ ਨਿਰਧਾਰਤ ਕੀਮਤ ਤੋਂ ਜ਼ਿਆਦਾ ਕੀਮਤ ‘ਤੇ ਨਹੀਂ ਵੇਚਿਆ ਜਾਵੇਗਾ।ਜਦਕਿ ਮੌਜ਼ੂਦਾ ਸਥਿਤੀ ਅਨੁਸਾਰ ਮਹਿੰਗੇ ਭਾਅ ‘ਤੇ ਖੱਡਾਂ ਖਰੀਦਣ ਵਾਲੇ ਬੋਲੀਕਾਰ ਹੁਣ ਮਹਿੰਗੇ ਭਾਅ ਰੇਤਾ ਵੇਚ ਕੇ ਆਪਣਾ ਖਰਚਾ ਪੂਰਾ ਕਰਨ ‘ਚ ਜੁਟੇ ਹੋਏ ਹਨ।ਨਤੀਜੇ ਵਜੋਂ ਰੇਤ ਕੀਮਤਾਂ ਦੇ ਮਾਮਲੇ ਵਿੱਚ ਆਮ ਜਨਤਾ ਬੁਰੀ ਤਰ੍ਹਾਂ ਪਿਸ ਰਹੀ ਹੈ।
ਸਰਕਾਰ ਨੇ ਆਪਣੀ ਆਮਦਨੀ ਵਧਾਉਣ ਲਈ ਖੱਡਾਂ ਦੀ ਬੋਲੀ ਵੱਧ ਤੋਂ ਵੱਧ ਚਾੜ੍ਹੀ ਅਤੇ ਮਹਿੰਗੇ ਮੁੱਲ ਖੱਡਾਂ ਖਰੀਦਣ ਵਾਲੇ ਲੋਕ ਮਹਿੰਗੇ ਮੁੱਲ ‘ਤੇ ਰੇਤਾ ਵੇਚ ਕੇ ਕਮਾਈ ਕਰ ਰਹੇ ਹਨ।ਆਮ ਆਦਮੀ ਨੂੰ ਰੇਤੇ ਦੇ ਭਾਅ ਵਿੱਚ ਰਾਹਤ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰੇਤ ਖੱਡਾਂ ਦੀ ਨਿਲਾਮੀ ਪ੍ਰਤੀ ਵਪਾਰਕ ਸੋਚ ਦਾ ਤਿਆਗ ਕਰਦਿਆਂ ਇਸ ਨੂੰ ਆਪਣੀ ਆਮਦਨੀ ਦਾ ਸ੍ਰੋਤ ਬਣਾਉਣ ਤੋਂ ਗੁਰੇਜ਼ ਕਰੇ।ਖੱਡਾਂ ਦੀ ਨਿਲਾਮੀ ਤੋਂ ਪਹਿਲਾਂ ਬੋਲੀਕਾਰਾਂ ਨੂੰ ਰੇਤੇ ਦੀਆਂ ਪ੍ਰਚੂਨ ਕੀਮਤਾਂ ਪ੍ਰਤੀ ਪ੍ਰਤੀਬੱਧ ਕੀਤਾ ਜਾਵੇ ਕਿ ਪ੍ਰਚੂਨ ਵਿੱਚ ਰੇਤਾ ਕਿਸੇ ਵੀ ਕੀਮਤ ‘ਤੇ ਨਿਰਧਾਰਤ ਕੀਮਤ ਤੋਂ ਜ਼ਿਆਦਾ ‘ਤੇ ਨਹੀਂ ਵੇਚਿਆ ਜਾਵੇਗਾ।ਮਤਲਬ ਕਿ ਰੇਤ ਖੱਡਾਂ ਦੀ ਨਿਲਾਮੀ ਦੀ ਪ੍ਰਕਿਰਿਆ ਦੌਰਾਨ ਸਰਕਾਰ ਨੂੰ ਬੋਲੀ ਦੀ ਰਕਮ ਦਾ ਖਿਆਲ ਕਰਨ ਦੀ ਬਜਾਏ ਪ੍ਰਚੂਨ ਬਾਜ਼ਾਰ ਦੀਆਂ ਕੀਮਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ।ਨਹੀਂ ਤਾਂ ਰੇਤ ਕੀਮਤਾਂ ਦੀ ਮੌਜ਼ੂਦਾ ਸਥਿਤੀ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ ਕਿਉਂਕਿ ਮਹਿੰਗੇ ਮੁੱਲ ‘ਤੇ ਰੇਤ ਦੀਆਂ ਖੱਡਾਂ ਖਰੀਦਣ ਵਾਲੇ ਮਹਿੰਗੇ ਮੁੱਲ ‘ਤੇ ਰੇਤਾ ਵੇਚਦੇ ਰਹਿਣਗੇ।
ਬਿੰਦਰ ਸਿੰਘ
ਖੁੱਡੀ ਕਲਾਂ (ਬਰਨਾਲਾ)
ਮੋ.-98786-05965