Struggle - Sach Kahoon Punjabi

ਔਰਤਾਂ ਖੁਦ ਲਿਖ ਸਕਦੀਆਂ ਨੇ ਆਪਣੇ ਸੰਘਰਸ਼ ਦੀ ਕਹਾਣੀ
ਡਾ. ਰਮੇਸ਼ ਠਾਕੁਰ

‘ਕੌਨ ਕਹਿਤਾ ਹੈ?ਕਿ ਆਸਮਾਂ ਮੇਂ ਛੇਦ ਨਹੀਂ ਹੋ ਸਕਤਾ, ਏਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ’ ਇਸ ਨੂੰ ਪੇਂਡੂ ਪੱਧਰ ਦੀ ਔਰਤ ਨੇ ਖੇਤੀ ਖੇਤਰ ‘ਚ ਵਿਲੱਖਣ ਕ੍ਰਾਂਤੀ ਲਿਆ ਕੇ ਸੱਚ ਸਾਬਤ ਕੀਤਾ ਹੈ ਮਹਿਲਾ ਦਾ ਨਾਂਅ ‘ਰਾਜਕੁਮਾਰੀ ਦੇਵੀ’ ਹੈ ਜੋ ਬਿਹਾਰ ਨਾਲ ਤਾਲੁਕ ਰੱਖਦੀ ਹੈ ਜਿਸ ਨੂੰ ਦੇਸ਼ ਦੁਨੀਆ  ‘ਕਿਸਾਨ ਚਾਚੀ’ ਦੇ ਨਾਂਅ ਨਾਲ ਜਾਣਦੀ ਹੈ ਕੇਂਦਰ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਨੂੰ ‘ਪਦਮਸ਼੍ਰੀ ‘ ਨਾਲ ਨਿਵਾਜਿਆ ਹੈ ਗਰੀਬੀ ਦਾ ਡੰਗ ਝੱਲਣ ਵਾਲੀਆਂ ਪਿੰਡਾਂ ਦੀਆਂ ਔਰਤਾਂ ‘ਚ ਖੇਤੀ ਕਰਨ ਪ੍ਰਤੀ ਅਲਖ਼ ਜਗਾ ਕੇ ਪੁਰਸ਼ਾਂ ਦੇ ਬਰਾਬਰ ਆਪਣੀ ਹਾਜ਼ਰੀ ਦਰਜ ਕਰਵਾ ਕੇ ਪੂਰੇ ਭਾਰਤ ‘ਚ ਸਨਸਨੀ ਫੈਲਾ ਦਿੱਤੀ ਉਨ੍ਹਾਂ ਦੀ ਕਾਮਯਾਬੀ ਅਤੇ ਸੰਘਰਸ਼ ਯਾਤਰਾ ‘ਤੇ ਡਾ. ਰਮੇਸ਼ ਠਾਕੁਰ ਨੇ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:-

ਖੇਤੀ ਕਰਨ ਦਾ ਆਈਡੀਆ ਤੁਹਾਡੇ ਦਿਮਾਗ ‘ਚ ਕਿਵੇਂ ਆਇਆ?

-ਗਰੀਬੀ ਅਤੇ ਮਜ਼ਬੂਰੀ ਕੁਝ ਵੀ ਕਰਾਉਣ ਦਾ ਮਾਦਾ ਰੱਖਦੀ ਹੈ ਮੇਰੇ ਵਿਆਹ ਤੋਂ ਕੁਝ ਹੀ ਸਾਲਾਂ ਬਾਦ ਸਹੁਰੇ ਨੇ ਸਾਨੂੰ ਵੱਖ ਕਰ ਦਿੱਤਾ ਸੀ ਪਤੀ ਦੇ ਹਿੱਸੇ ਦੋ-ਢਾਈ ਏਕੜ ਜ਼ਮੀਨ ਆਈ ਪਰ ਉਸ ਨਾਲ ਪਰਿਵਾਰ ਚਲਾਉਣਾ ਮੁਸ਼ਕਲ ਸੀ ਜਦੋਂ ਕੋਈ ਉਪਾਅ ਨਾ ਸਮਝ ਆਇਆ ਤਾਂ ਰਾਜਿੰਦਰ ਖੇਤੀ ਯੂਨੀਵਰਸਿਟੀ ‘ਚ ਮੈਂ ਉੱਨਤ ਖੇਤੀ ਕਰਨ ਦੀ ਜਾਣਕਾਰੀ ਪ੍ਰਾਪਤ ਕੀਤੀ ਖੁਦ ਹਲ ਅਤੇ ਕਹੀ ਚਲਾਈ ਉਸ ਸਮੇਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਮਜ਼ਾਕ ਉਡਾਉਂਦੇ ਸਨ ਮੇਰਾ ਪਰ ਮੈਂ ਕਿਸੇ ਦੀ ਪਰਵਾਹ ਕੀਤੇ ਬਿਨਾ ਪਿੱਛੇ ਮੁੜ ਕੇ ਨਹੀਂ ਦੇਖਿਆ ਅੱਜ ਮੇਰਾ ਸੰਘਰਸ਼ ਹੋਰਾਂ ਲਈ ਮਿਸਾਲ ਬਣ ਗਿਆ ਹੈ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਬਿਹਾਰ ਸਰਕਾਰ ਨੇ ਮੈਨੂੰ ‘ਕਿਸਾਨ ਸ਼੍ਰੀ’ ਨਾਲ ਸਨਮਾਨਿਤ ਕੀਤਾ ਹੈ ਉਸ ਤੋਂ ਬਾਅਦ ਸਰਕਾਰ ਨੇ ਮੈਨੂੰ ਰਾਸ਼ਟਰੀ ਖੁਰਾਕ ਮਿਸ਼ਨ ਦਾ ਮੈਂਬਰ ਬਣਾਇਆ ਅਮਿਤਾਭ ਬੱਚਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੇਰਾ ਸਨਮਾਨ ਕੀਤਾ ਹੈ।

ਤੁਹਾਨੂੰ ਪਿਛਲੇ ਸਾਲ ‘ਪਦਮਸ਼੍ਰੀ’ ਦਿੱਤਾ ਗਿਆ, ਇਸਦੀ ਅਹਿਮੀਅਤ ਸਮਝਦੇ ਹੋ?

-ਜ਼ਿਆਦਾ ਤਾਂ ਨਹੀਂ, ਪਰ ਹਾਂ, ਏਨਾ ਜ਼ਰੂਰ ਪਤਾ ਸੀ ਕਿ ਅਜਿਹੇ ਪੁਰਸਕਾਰ ਵੱਡੇ-ਵੱਡੇ ਲੋਕਾਂ ਨੂੰ ਮਿਲਦੇ ਹਨ ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਵੀ ਸਰਕਾਰ ਨੇ ਇਸ ਲਾਇਕ ਸਮਝਿਆ ਇਸ ਤੋਂ ਬਾਅਦ ਉਨ੍ਹਾਂ ਔਰਤਾਂ ‘ਚ ਚੰਗਾ ਸੰਦੇਸ਼ ਜਾਵੇਗਾ ਜੋ ਮੇਰੀ ਮੁਹਿੰਮ ਨਾਲ ਜੁੜੀਆਂ ਹੋਈਆਂ ਹਨ ਅੱਗੇ ਵਧਣ ਲਈ ਇਹ ਸਨਮਾਨ ਦੂਜੀਆਂ ਔਰਤਾਂ ‘ਚ ਹਿੰਮਤ ਪੈਦਾ ਕਰੇਗਾ ਜਦੋਂ ਪੁਰਸਕਾਰ ਦੇਣ ਦਾ ਐਲਾਨ ਹੋਇਆ ਸੀ ਤਾਂ ਮੇਰਾ ਪਰਿਵਾਰ ਬਹੁਤ ਖੁਸ਼ ਹੋਇਆ ਮੇਰੀਆਂ ਦੋ ਬੇਟੀਆਂ ਦੋਵਾਂ ਦਾ ਵਿਆਹ ਹੋ ਚੁੱਕਾ ਹੈ ਇੱਕ ਬੇਟਾ ਹੈ ਅਤੇ ਇੱਕ ਪੋਤੀ ਹੈ ਉਹ ਸਾਰੇ ਬਹੁਤ ਖੁਸ਼ ਹਨ ਪੁਰਸਕਾਰ ਮਿਲਣ ਤੋਂ ਬਾਅਦ ਸਮਾਜ ‘ਚ ਮੇਰਾ ਮਾਣ-ਸਨਮਾਨ ਹੋਰ ਵਧਿਆ ਹੈ।

ਤੁਹਾਡੇ ਕੰਮ ਕਰਨ ਦੇ ਤਰੀਕੇ ਸਬੰਧੀ ਕੁਝ ਦੱਸੋ?

-ਦੇਖੋ, ਇਸ ਸਮੇਂ ਮੇਰੀ ਉਮਰ 62 ਸਾਲ ਦੇ ਨੇੜੇ-ਤੇੜੇ ਹੈ ਪਰ ਅੱਜ ਵੀ ਰੋਜ਼ਾਨਾ 30 ਤੋਂ 40 ਕਿਲੋਮੀਟਰ ਸਾਈਕਲ ਚਲਾ ਕੇ ਪਿੰਡ-ਪਿੰਡ ਘੁੰਮ ਕੇ ਕਿਸਾਨਾਂ ਵਿਚਕਾਰ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨਾ ਹੁੰਦਾ ਹੈ ਘਰ ‘ਚ ਛੋਟਾ ਜਿਹਾ ਕੂਟੀਰ ਉਦਯੋਗ ਲਾਇਆ ਹੋਇਆ ਹੈ, ਜਿਸ ‘ਚ 20 ਔਰਤਾਂ ਅਚਾਰ-ਮੁਰੱਬਾ ਬਣਾਉਂਦੀਆਂ ਹਨ ਜਿਨ੍ਹਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਭੇਜਿਆ ਜਾਂਦਾ ਹੈ ਮੈਂ ਨੱਬੇ ਦੇ ਦਹਾਕੇ ਤੋਂ ਸੰਘਰਸ਼ ਕਰ ਰਹੀ ਹਾਂ ਮੈਂ ਆਪਣੀ ਮੁਹਿੰਮ ਨਾਲ ਹੁਣ ਤੱਕ ਸੈਂਕੜੇ ਔਰਤਾਂ ਨੂੰ ਖੇਤੀ ਲਈ ਖੇਤਾਂ ‘ਚ ਲੈ ਕੇ ਆਈ ਹਾਂ ਖੇਤੀ ਕਰਨ ਤੋਂ ਬਾਅਦ ਅਣਗਿਣਤ ਔਰਤਾਂ ਗਰੀਬ ਦੇ ਬੋਝ ਤੋਂ ਮੁਕਤ ਹੋਈਆਂ ਹਨ ਖੇਤੀ ਨੂੰ ਲਾਭਕਾਰੀ ਕਿਵੇਂ ਬਣਾਇਆ ਜਾਵੇ ਇਸਦਾ ਅੰਦਾਜਾ ਹੁਣ ਔਰਤਾਂ ਨੂੰ ਵੀ ਹੋ ਗਿਆ ਹੈ।

ਖੇਤਾਂ ‘ਚ ਕੰਮ ਕਰਨ ਵਾਲੀਆਂ ਔਰਤਾਂ ਤੁਹਾਨੂੰ ਆਪਣਾ ਆਦਰਸ਼ ਮੰਨਦੀਆਂ ਹਨ ਹੁਣ ਤੁਸੀਂ ਫੇਮਸ ਹੋ ਗਏ ਹੋ, ਕੀ ਇਹ ਸੰਘਰਸ਼ ਅੱਗੇ ਵੀ ਜਾਰੀ ਰਹੇਗਾ?

-ਮੈਂ ਸਾਰੀ ਉਮਰ ਖੇਤੀ ਖੇਤਰ ‘ਚ ਬਿਹਤਰ ਕਰਨ ਦਾ ਕੰਮ ਕਰਦੀ ਰਹਾਂਗੀ ਮੇਰੇ ਨਾਲ-ਨਾਲ ਉਨ੍ਹਾਂ ਔਰਤਾਂ ਦਾ ਵੀ ਆਤਮ-ਵਿਸ਼ਵਾਸ ਵਧੇਗਾ ਜੋ ਕੱਲ੍ਹ ਤੱਕ ਘਰ ਦੀ ਚੌਖਟ ਤੋਂ ਬਾਹਰ ਨਹੀਂ ਨਿੱਕਲਦੀਆਂ ਸਨ ਅੱਜ ਉਨ੍ਹਾਂ ਨੂੰ ਹਿੰਮਤ ਮਿਲ ਰਹੀ ਹੈ ਮੈਂ ਉਨ੍ਹਾਂ ਦੀ ਹਿੰਮਤ ਨੂੰ ਕਮਜ਼ੋਰ ਨਹੀਂ ਹੋਣ ਦੇਵਾਂਗੀ ਛੋਟੇ ਪਿੰਡ ਤੋਂ ਸ਼ੁਰੂ ਹੋਈ ਮੇਰੀ ਮੁਹਿੰਮ ਅੱਜ ਪੂਰੇ ਭਾਰਤ ‘ਚ ਮਿਸਾਲ ਬਣ ਗਈ ਹੈ ਇਨਸਾਨ ਦੀ ਸਖ਼ਤ ਮਿਹਨਤ ਅਤੇ ਲਗਨ ਉਸਨੂੰ ਕੁਝ ਵੀ ਹਾਸਲ ਕਰਵਾ ਸਕਦੀ ਹੈ ਹੁਣ ਤੱਕ ਔਰਤਾਂ ਦੇ ਕਰੀਬ ਚਾਲੀ ਸਵੈ-ਸਹਾਇਤਾ ਸਮੂਹਾਂ ਦਾ ਗਠਨ ਕਰ ਚੁੱਕੀ ਹਾਂ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।

ਰਾਜਨੀਤੀ ਪਸੰਦ ਹੈ ਤੁਹਾਨੂੰ?

-ਮੇਰੇ ਵੀਰ! ਇਹ ਕੰਮ ਮੇਰੇ ਵੱਸ ਦਾ ਨਹੀਂ ਉਂਜ ਕਈ ਪਾਰਟੀਆਂ ਦੇ ਆਗੂਆਂ ਨੇ ਇਸ ਸਬੰਧੀ ਸੰਪਰਕ ਕੀਤਾ ਸੀ ਮੇਰੇ ਨਾਲ ਕਈਆਂ ਨੇ ਆਪਣੀ ਪਾਰਟੀ ‘ਚ ਆਉਣ ਦਾ ਸੱਦਾ ਦਿੱਤਾ ਪਰ ਮੇਰਾ ਮਕਸਦ ਰਾਜਨੀਤੀ ਕਰਨਾ ਨਹੀਂ, ਅਤੇ ਉਸਦਾ ਹਿੱਸਾ ਬਣਨ ਦਾ ਤਾਂ ਸਵਾਲ ਹੀ ਨਹੀਂ ਬਿਨਾਂ ਰਾਜਨੀਤੀ ਦੇ ਵੀ ਮੈਂ ਆਪਣੇ ਮਿਸ਼ਨ ‘ਚ ਕਾਮਯਾਬ ਹੋ ਰਹੀ ਹਾਂ, ਤਾਂ ਭਲਾ ਮੈਨੂੰ ਕਿਸੇ ਦੀ ਕੀ ਲੋੜ ਹੈ? ਰਾਜਨੀਤੀ ਨਾਲ ਮੇਰਾ ਦੂਰ-ਦੂਰ ਦਾ ਕੋਈ ਸਬੰਧ ਨਹੀਂ।

ਸਰਕਾਰ ਤੋਂ ਪਦਮਸ਼੍ਰੀ ਪੁਰਸਕਾਰ ਦੀ ਸੂਚਨਾ ਕਿਵੇਂ ਪ੍ਰਾਪਤ ਹੋਈ ਤੁਹਾਨੂੰ?

-ਪਿਛਲੇ ਸਾਲ 25 ਜਨਵਰੀ ਨੂੰ ਸ਼ਾਮ ਕਰੀਬ ਪੰਜ ਵਜੇ ਦਿੱਲੀ ਤੋਂ ਫੋਨ ਆਇਆ ਫੋਨ ਕਰਨ ਵਾਲੇ ਨੇ ਆਪਣਾ ਨਾਂਅ ਦੀਪਕ ਦੱਸਿਆ ਤੇ ਬੋਲੇ ਕਿ ਮੈਂ ਗ੍ਰਹਿ ਮੰਤਰਾਲੇ ਦਿੱਲੀ ਤੋਂ ਬੋਲ ਰਿਹਾ ਹਾਂ, ਤੁਹਾਨੂੰ ਜੇਕਰ ਪਦਮਸ਼੍ਰੀ ਦਿੱਤਾ ਜਾਵੇ ਤਾਂ ਕਿਵੇਂ ਰਹੇਗਾ? ਮੈਂ ਕਿਹਾ, ਇਹ ਪਦਮਸ਼੍ਰੀ ਕੀ ਹੁੰਦਾ ਹੈ? ਤਾਂ ਉਹ ਹੱਸਣ ਲੱਗਾ ਤੇ ਉਸ ਤੋਂ ਬਾਅਦ ਸਾਡੇ ਘਰ ਦਾ ਪਤਾ ਲਿਆ ਅਤੇ ਫੋਨ ਕੱਟ ਦਿੱਤਾ ਉਸੇ ਰਾਤ ਕਰੀਬ 11 ਵਜੇ ਫਿਰ ਫੋਨ ਦੀ ਘੰਟੀ ਵੱਜੀ ਉਸ ਸਮੇਂ ਅਸੀਂ ਸਾਰੇ ਸੌਂ ਗਏ ਸੀ ਫੋਨ ਕਾਫ਼ੀ ਦੇਰ ਵੱਜਦਾ ਰਿਹਾ, ਮੈਂ ਉੱਠ ਕੇ ਫੋਨ ਚੁੱਕ ਲਿਆ, ਤਾਂ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਚਾਚੀ ਮੈਂ ਪੱਤਰਕਾਰ ਹਾਂ ਅਤੇ ਤੁਹਾਨੂੰ ਇਹ ਦੱਸਣ ਲਈ ਫੋਨ ਕੀਤਾ ਹੈ ਕਿ ਤੁਹਾਨੂੰ ਪਦਮਸ਼੍ਰੀ ਦੇਣ ਦਾ ਐਲਾਨ ਹੋ ਗਿਆ ਹੈ ਤੁਸੀਂ ਟੀ. ਵੀ. ਚਲਾ ਕੇ ਦੇਖੋ, ਤੁਹਾਡੀ ਤਸਵੀਰ ਦਿਖਾਈ ਜਾ ਰਹੀ ਹੈ ਉਸ ਤੋਂ ਬਾਅਦ ਬੇਟਾ ਅਮਰੇਂਦਰ ਅਤੇ ਮੇਰੇ ਪਤੀ ਉੱਠੇ ਟੀ. ਵੀ. ਚਲਾਇਆ, ਟੀ. ਵੀ. ‘ਤੇ ਮੇਰੀ ਤਸਵੀਰ ਦਿਖਾਈ ਜਾ ਰਹੀ ਸੀ, ਫਿਰ ਪੂਰੀ ਰਾਤ ਫੋਨ ਦੀਆਂ ਘੰਟੀਆਂ ਵੱਜਦੀਆਂ ਰਹੀਆਂ ਸਵੇਰੇ ਘਰ ‘ਚ ਲੋਕ ਇਕੱਠੇ ਹੋਣ ਲੱਗੇ ਮੈਂ ਇਸ ਸਭ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪੂਰੀ ਸਰਕਾਰ ਦਾ ਧੰਨਵਾਦ ਕਰਦੀ ਹਾਂ।

ਇਸ ਸਨਮਾਨ ਤੋਂ ਬਾਅਦ ਤੁਹਾਡੀ ਮੁਹਿੰਮ ਨੂੰ ਹੋਰ ਕਿੰਨੀ ਤਾਕਤ ਮਿਲੇਗਾ?

-ਮੈਂ ਹਮੇਸ਼ਾ ਇੱਕ ਗੱਲ ਕਰਦੀ ਹਾਂ ਕਿ ਫ਼ਲ ਦੀ ਇੱਛਾ ਨਾ ਰੱਖੋ, ਆਪਣਾ ਕੰਮ ਕਰਦੇ ਰਹੋ ਫ਼ਲ ਇੱਕ ਦਿਨ ਜ਼ਰੂਰ ਮਿਲੇਗਾ ਮਾਣ-ਸਨਮਾਨ ਕਿਸੇ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਮੈਂ ਏਨਾ ਕਹਿਣਾ ਚਾਹੁੰਦੀ ਹਾਂ ਕਿ ਪਦਮਸ਼੍ਰੀ ਮੈਨੂੰ ਇਕੱਲੀ ਨੂੰ ਨਹੀਂ, ਸਗੋਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਮਿਲਿਆ ਹੈ ਜੋ ਮੇਰੀ ਮੁਹਿੰਮ ਦੀ ਤਾਕਤ ਬਣੀਆਂ ਹਨ ਇਹ ਸਨਮਾਨ ਨਿਸ਼ਚਿਤ ਤੌਰ ‘ਤੇ ਗਰੀਬ ਔਰਤਾਂ ਨੂੰ ਆਰਥਿਕ ਆਤਮ-ਨਿਰਭਰਤਾ ਵਧਾਉਣ ਦੀ ਮੁਹਿੰਮ ਨੂੰ ਤਾਕਤ ਦੇਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਦਿੱਤਾ ਦੋ ਦਿਨਾਂ ਦਾ ਅਲਟੀਮੇਟਮ
ਲੋਕ ਸੰਘਰਸ਼ ਦਾ ਸੇਕ ਸੇਕਣ ਲਈ ਤਿਆਰੀ ਦਾ ਦਿੱਤਾ ਸੱਦਾ

ਜਸਵੀਰ ਸਿੰਘ/ਬਰਨਾਲਾ। ਬਹੁ-ਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਦੇ ਮੋਢੀ ਲੋਕ ਆਗੂ ਮਨਜੀਤ ਧਨੇਰ ਦੇ ਜੇਲ੍ਹ ਜਾਣ ਦੇ ਪੰਦਰ੍ਹਵੇਂ ਦਿਨ ਅੱਜ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਠੋਸ ਪ੍ਰਗਤੀ ਜੋ 26 ਸਤੰਬਰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਅਨੁਸਾਰ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ। ਚੇਤਾਵਨੀ ਦਿੱਤੀ ਕਿ ਸੰਘਰਸ਼ੀ ਤੇ ਜੁਝਾਰੂ ਲੋਕਾਂ ਦੇ ਸਬਰ ਦੀ ਪਰਖ ਕਰਨਾ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸੰਘਰਸ਼ ਦਾ ਸੇਕ ਸਹਿਣ ਲਈ ਤਿਆਰ ਰਹੇ। ਅੱਜ ਦੇ ਪੱਕੇ ਮੋਰਚੇ ‘ਚ ਲੇਖਕ, ਕਲਮਕਾਰ, ਬੁੱਧੀਜੀਵੀ, ਰੰਗਕਰਮੀਆਂ, ਪੱਤਰਕਾਰਾਂ, ਸਾਹਿਤਕਾਰਾਂ, ਜਮਹੂਰੀ ਕਾਰਕੁਨਾਂ, ਤਰਕਸ਼ੀਲਾਂ ਵੱਲੋਂ ਦਿੱਤਾ ਲੋਕ ਸੰਘਰਸ਼ ਨੂੰ ਸਮਰਥਨ ਹੀ ਨਹੀਂ ਸੈਂਕੜਿਆਂ ਦੀ ਗਿਣਤੀ ‘ਚ ਸ਼ਾਮਲ ਹੋ ਕੇ ਕਲਮ, ਕਲਾ, ਸੰਗਰਾਮਾਂ ਦੀ ਹਕੀਕੀ ਸਾਂਝ ਦਾ ਜ਼ੋਰਦਾਰ ਪ੍ਰਗਟਾਵਾ ਵੀ ਕੀਤਾ ਤੇ ਪ੍ਰਸ਼ਾਸਨ ਨੂੰ ਤਰੇਲੀਆਂ ਲਿਆਂਦੀਆਂ।

ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਮਾਂਗਾ, ਬਲਵਿੰਦਰ ਕੌਰ ਭੈਣੀਬਾਘਾ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਜੋਧਪੁਰ, ਤਿਰਲੋਚਨ ਸਿੰਘ, ਰਮੇਸ਼ ਮਾਲੜੀ, ਦੀਦਾਰ ਮੁੱਦਕੀ, ਅਵਤਾਰ ਸਿੰਘ ਰਸੂਲਪੁਰ, ਗੁਰਬਿੰਦਰ ਸਿੰਘ ਕਲਾਲਾ ਨੇ ਹਾਕਮਾਂ ਨੂੰ ਚੁਣੌਤੀ ਦਿੱਤੀ ਕਿ ਧੀਆਂ-ਭੈਣਾਂ ਦੀਆਂ ਇੱਜਤਾਂ ਦੇ ਰਾਖੇ ਮਨਜੀਤ ਧਨੇਰ ਨੂੰ ਨਹੀਂ ਸਗੋਂ ਲੋਕ ਹੱਕਾਂ ਲਈ ਜੂਝਣ, ਲਿਖਣ, ਬੋਲਣ, ਕਲਾ ਰਾਹੀਂ ਪ੍ਰਗਟਾਵਾ ਕਰਨ ਵਾਲੀ ਲੋਕ ਪੱਖੀ ਅਵਾਜ਼ ਨੂੰ ਸਜ਼ਾ ਸੁਣਾਈ ਹੈ। ਬੁਲਾਰਿਆਂ ਕਿਹਾ ਕਿ ਔਰਤਾਂ ਉੱਪਰ ਇੱਕ ਬੰਨੇ ਜ਼ਬਰ ਸਾਰੇ ਹੱਦਾਂ-ਬੰਨੇ ਪਾਰ ਕਰ ਰਿਹਾ ਹੈ, ਸੱਤਾ ਉੱਪਰ ਕਾਬਜ਼ ਸਿਆਸਤਦਾਨਾਂ ਵਿੱਚ ਅਪਰਾਧੀਆਂ ਖਾਸ ਕਰ ਔਰਤਾਂ ਉੱਪਰ ਜ਼ਬਰ-ਜਨਾਹ, ਦੁਰਾਚਾਰ, ਕਤਲ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਕੂਮਤ ਉਨ੍ਹਾਂ ਦੀ ਰਾਖੀ ਕਰ ਰਹੀ ਹੈ।

ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ, ਸੁਖਦੇਵ ਸਿੰਘ ਕੋਕਰੀਕਲਾਂ, ਬਲਵੰਤ ਉੱਪਲੀ, ਸ਼ਿੰਗਾਰਾ ਸਿੰਘ ਮਾਨ ਨੇ ਪੰਜਾਬ ਸਰਕਾਰ ਵੱਲੋਂ ਧਾਰੀ ਸਾਜਿਸ਼ੀ ਚੁੱਪ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੰਘਰਸ਼ ਕਮੇਟੀ ਪੰਜਾਬ ਲੰਬੇ ਸਮੇਂ ਲਈ ਚੱਲਣ ਵਾਲੇ ਸੰਘਰਸ਼ ਲਈ ਇਰਾਦਾ ਧਾਰਕੇ ਆਈ ਹੈ।

ਪੂਰੀ ਸੋਚ ਵਿਚਾਰ ਕਰਨ ਤੋਂ ਲੰਬੇ ਦਾਅ ਦੀ ਯੋਜਨਾਬੰਦੀ ਕਰਕੇ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਦਾ ਕਦਮ ਚੁੱਕਿਆ ਹੈ। ਆਉਣ ਵਾਲੇ ‘ਚ ਲੋਕ ਆਗੂ ਮਨਜੀਤ ਦੀ ਸਜ਼ਾ ਰੱਦ ਕਰਨ ਦੇ ਰਾਹ ‘ਚ ਸਰਕਾਰ ਵੱਲੋਂ ਡਾਹੇ ਜਾਣ ਜਾਣ ਵਾਲੇ ਅੜਿੱਕੇ ਕਿਵੇਂ ਕੱਢਣੇ ਹਨ। ਇਸ ਦਾ ਵੀ ਹੱਲ ਕਰਕੇ ਤੁਰੇ ਹਾਂ, ਆਉਣ ਵਾਲੇ ਸਮੇਂ ਦਾ ਵਿਸ਼ਾਲ ਅਤੇ ਤਿੱਖਾ ਹੋਣ ਵਾਲਾ ਸੰਘਰਸ਼ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ। ਸੰਘਰਸ਼ ਕਮੇਟੀ ਨੇ ਪ੍ਰਸ਼ਾਸ਼ਨ/ਪੰਜਾਬ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਠੋਸ ਪ੍ਰਗਤੀ ਜੋ 26 ਸਤੰਬਰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਅਨੁਸਾਰ ਅਮਲ ਵਿੱਚ ਲਿਆਵੇ ਤੇ ਸੰਘਰਸ਼ੀ ਅਤੇ ਜੁਝਾਰੂ ਲੋਕਾਂ ਦੇ ਸਬਰ ਦੀ ਪਰਖ ਕਰਨਾ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸੰਘਰਸ਼ ਦਾ ਸੇਕ ਸਹਿਣ ਲਈ ਤਿਆਰ ਰਹੇ।

ਮੋਰਚੇ ‘ਚ ਸ਼ਾਮਲ ਲੇਖਕਾਂ ਸਾਹਿਤਕਾਰਾਂ, ਰੰਗ ਕਰਮੀਆਂ ਨੇ ਐਲਾਨ ਕੀਤਾ ਕਿ ਪਿੰਡਾਂ, ਕਸਬਿਆਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਚਾਰ-ਗੋਸ਼ਟੀਆਂ, ਨਾਟਕਾਂ, ਗੀਤ-ਸੰਗੀਤ, ਜਾਗੋਆਂ ਅਤੇ ਪ੍ਰਭਾਤ-ਫੇਰੀਆਂ ਰਾਹੀਂ ਲੋਕਾਂ ਦੇ ਕਾਫ਼ਲਿਆਂ ਨੂੰ ਧਰਨੇ ‘ਚ ਲਿਆਉਣ ਲਈ ਹੋਰ ਵੀ ਵਿਆਪਕ ਮੁਹਿੰਮ ਛੇੜਨ ਜਾ ਰਹੇ ਹਨ। ਲੋਕ ਆਗੂ ਮਨਜੀਤ ਧਨੇਰ ਨੂੰ ਦੀ ਉਮਰ ਕੈਦ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਲੱਗੇ ਦਿਨ ਰਾਤ ਦੇ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਮਾਲਵਾ ਬੈਲਟ ਤੋਂ ਵੀ ਪਾਰ ਦੇ ਜਿਲ੍ਹਿਆਂ ਤੋਂ ਔਰਤਾਂ ਦੇ ਜੁਝਰੂ ਜਥੇ ਸ਼ਾਮਲ ਹੋਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਰਕਾਰ ਵਿਰੋਧੀ ਨਾਅਰੇ ਨਾਲ ਬੇਰੁਜ਼ਗਾਰ ਅਧਿਆਪਕਾਂ ਨੇ ਸੰਘਰਸ਼ ਨੂੰ ਪ੍ਰਚਾਰਿਆ
ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦਾ ਪੱਕਾ ਧਰਨਾ ਨੌਵੇਂ ਦਿਨ ਵੀ ਰਿਹਾ ਜਾਰੀ

ਮੁੱਖ ਮੰਤਰੀ ਵੱਲੋਂ 2500 ਅਧਿਆਪਕਾਂ ਦੀ ਭਰਤੀ ਦੇ ਨੋਟਿਸ ਨੂੰ ਦੱਸਿਆ ਜੁਮਲਾ

ਸੰਗਰੂਰ (ਸੱਚ ਕਹੂੰ ਨਿਊਜ਼)। ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੱਕੇ ਮੋਰਚੇ ਦੇ ਨੌਵੇਂ ਦਿਨ ਸ਼ਹਿਰ ਦੀਆਂ ਮੁੱਖ ਥਾਵਾਂ ‘ਤੇ ਸਰਕਾਰ ਵਿਰੋਧੀ ਨਾਅਰੇ ਲਿਖਦਿਆਂ ਸੰਘਰਸ਼ ਨੂੰ ਇੱਕ ਹੋਰ ਰੂਪ ਦਿੱਤਾ। ਧਰਨੇ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵੱਲੋਂ 2500 ਅਧਿਆਪਕਾਂ ਦੀ ਭਰਤੀ ਦੇ ਫੈਸਲੇ ਨੂੰ ਮਹਿਜ਼ ‘ਸਿਆਸੀ ਜ਼ੁਮਲਾ’ ਕਰਾਰ ਦਿੱਤਾ। (Unemployed Teachers)

ਇਹ ਵੀ ਪੜ੍ਹੋ : ‘ਮੈਂ ਇਸੇ ਦੇਸ਼ ’ਚ ਜਨਮ ਲੈਣਾ ਚਾਹੁੰਦਾ ਹਾਂ’

ਉਹਨਾਂ ਕਿਹਾ ਕਿ ਜੇਕਰ ਪੰਜਾਬ ਕੈਬਨਿਟ ਦਾ ਫੈਸਲਾ ਹਕੀਕੀ ਹੈ ਤਾਂ ਐਲਾਨੀਆਂ ਪੋਸਟਾਂ ਬਾਰੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਧਰਨੇ ‘ਚ ਆ ਕੇ ਐਲਾਨ ਕਿਓਂ ਨਹੀਂ ਕਰਦੇ ? ਉਹਨਾਂ ਕਿਹਾ ਕਿ ਇਹ ਵੀ ਬੜੀ ਹਾਸੋਹੀਣੀ ਗੱਲ ਹੈ ਕਿ ਉਪਰੰਤ 2500 ਅਸਾਮੀਆਂ ਦੇ ਐਲਾਨ ‘ਚ ਇਹ ਜ਼ਿਕਰ ਨਹੀਂ ਹੈ ਕਿ ਇਹ ਅਸਾਮੀਆਂ ਬੀਐੱਡ ਅਧਿਆਪਕਾਂ ਲਈ ਹੋਣਗੀਆਂ ਜਾਂ ਈ ਟੀ ਟੀ ਅਧਿਆਪਕਾਂ ਲਈ ? ਉਹਨਾਂ ਕਿਹਾ ਕਿ ਫਿਰ ਇਹ ਅਸਾਮੀਆਂ ਦੀ ਨਿਗੂਣੀ ਗਿਣਤੀ ਹੈ, ਕਿਉਂਕਿ ਪੰਜਾਬ ਵਿੱਚ ਇਸ ਸਮੇਂ ਲੱਗਭੱਗ 65 ਹਜ਼ਾਰ ਬੇਰੁਜ਼ਗਾਰ ਬੀਐੱਡ ਅਤੇ ਈ ਟੀ ਟੀ ਟੈੱਟ ਪਾਸ ਅਧਿਆਪਕ ਹਨ, ਇਸ ਕਰਕੇ ਉਹਨਾਂ ਨੂੰ ਜਾਪਦਾ ਹੈ। (Unemployed Teachers)

ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?

ਕਿ ਅਜਿਹਾ ਐਲਾਨ ਸੰਗਰੂਰ ਸ਼ਹਿਰ ‘ਚ ਚੱਲ ਰਹੇ ਤਿੰਨ ਪੱਕੇ ਧਰਨਿਆਂ ਨੂੰ ਚੁਕਵਾਉਣ ਲਈ ਕੀਤਾ ਗਿਆ ਜਾਪਦਾ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਤੋਂ ਭੱਜੀ ਪੰਜਾਬ ਸਰਕਾਰ ਤੋਂ ਹੁਣ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਹੋ ਰਹੇ ਐਲਾਨਾਂ ‘ਤੇ ਵੀ ਵਿਸ਼ਵਾਸ ਨਹੀਂ ਰਿਹਾ। ਉਹਨਾਂ ਕਿਹਾ ਕਿ ਬੇਰੁਜ਼ਗਾਰ ਬੀਐੱਡ ਅਧਿਆਪਕ ਪਿਛਲੇ ਹਫ਼ਤੇ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਉਣ ਦੀ ਮੰਗ ਵੀ ਕਰ ਰਹੇ ਹਨ। (Unemployed Teachers)

ਇਸ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ (ਰੰਧਾਵਾ) ਦੇ ਸੂਬਾ ਆਗੂ ਹੁਸ਼ਿਆਰ ਸਿੰਘ, ਰਮਨ ਕਾਲਾਝਾੜ, ਡੈਮੋਕ੍ਰੇਟਿਕ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਬਲਬੀਰ ਚੰਦ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਖਵੀਰ ਲੌਂਗੋਵਾਲ, ਵਿਮਲਾ ਰਾਣੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸ਼ੇਰ ਸਿੰਘ ਖੰਨਾ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ਼ ਸਾਂਝੇ ਜਨਤਕ ਘੋਲ਼ ਦਾ ਸੱਦਾ ਦਿੱਤਾ। ਯੂਨੀਅਨ ਦੇ ਮੁੱਖ ਆਗੂਆਂ ‘ਚੋਂ ਬਲਕਾਰ ਮੰਘਾਣੀਆਂ, ਪ੍ਰਦੀਪ ਰਾਜਪੁਰਾ, ਖ਼ੁਸ਼ਦੀਪ ਸਿੰਘ, ਕੁਲਵੰਤ ਲੌਂਗੋਵਾਲ, ਅਰਸ਼ਦੀਪ ਕੌਰ, ਹਰਦੀਪ ਕੌਰ ਹਾਜ਼ਰ ਰਹੇ। (Unemployed Teachers)

ਕਾਮੇਡੀ ਕਿੰਗ ਮਹਿਮੂਦ ਨੂੰ ਵੀ ਕਰਨਾ ਪਿਆ ਸੀ ਸੰਘਰਸ਼
ਕਾਮੇਡੀ ਕਿੰਗ ਮਹਿਮੂਦ  ਨੂੰ ਵੀ ਕਰਨਾ ਪਿਆ ਸੀ ਸੰਘਰਸ਼

ਆਪਣੇ ਅਨੋਖੇ ਅੰਦਾਜ, ਹਾਵ-ਭਾਵ ਅਤੇ ਅਵਾਜ ਨਾਲ ਲਗਭਗ ਪੰਜ ਦਹਾਕਿਆਂ ਤੱਕ ਦਰਸ਼ਕਾਂ ਨੂੰ ਹਸਾਉਣ ਵਾਲੇ ਮਹਿਮੂਦ ਨੇ ਫ਼ਿਲਮ ਇੰਡਸਟਰੀ ‘ਚ ‘ਕਿੰਗ ਆਫ ਕਾਮੇਡੀ’ ਦਾ ਦਰਜਾ ਹਾਸਲ ਕੀਤਾ, ਪਰ ਉਨ੍ਹਾਂ ਇਸ ਲਈ ਕਾਫੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਥੋਂ ਤੱਕ ਸੁਣਨਾ ਪਿਆ ਸੀ ਕਿ ‘ਉਹ ਨਾ ਤਾਂ ਅਦਾਕਾਰੀ ਕਰ ਸਕਦੇ ਹਨ, ਨਾ ਹੀ ਕਦੀ ਅਭਿਨੇਤਾ ਬਣ ਸਕਦੇ ਹਨ’ ਬਾਲ ਕਲਾਕਾਰ ਤੋਂ ਕਾਮੇਡੀ ਅਭੀਨੇਤਾ ਦੇ ਰੂਪ ‘ਚ ਸਥਾਪਤ ਹੋਏ ਮਹਮੂਦ ਦਾ ਜਨਮ ਸਿਤੰਬਰ 1933 ਨੂੰ ਮੁੰਬਈ ‘ਚ ਹੋਇਆ ਸੀ ।

ਉਨ੍ਹਾਂ ਦੇ ਪਿਤਾ ਮੁਮਤਾਜ ਅਲੀ ਬਾਬੇ ਟਾਕੀਜ਼ ਸਟੂਡੀਓ ‘ਚ ਕੰਮ ਕਰਦੇ ਸਨ ਘਰ ਦੀ ਆਰਥਿਕ ਜ਼ਰੂਰਤ ਨੂੰ ਪੂਰਾ ਕਰਨ ਲਈ ਮਹਿਮੂਦ ਮਲਾਡ ਅਤੇ ਵਿਰਾਰ ਦੇ ਵਿੱਚ ਚੱਲਣ ਵਾਲੀ ਲੋਕਲ ਟ੍ਰੇਨਾਂ ‘ਚ ਟਾਫੀਆਂ ਵੇਚਿਆ ਕਰਦੇ ਸਨ ਬਚਪਨ ਦੇ ਦਿਨਾਂ ਤੋਂ ਹੀ ਮਹਿਮੂਦ ਦਾ ਰੂਝਾਨ ਅਦਾਕਾਰੀ ਵੱਲ ਸੀ ਅਤੇ ਉਹ ਅਦਾਕਾਰ ਬਣਨਾ ਚਾਹੁੰਦੇ ਸਨ ਆਪਣੇ ਪਿਤਾ ਦੀ ਸਿਫਾਰਸ਼ ਦੀ ਵਜਾ ਨਾਲ ਮਹਿਮੂਦ ਨੂੰ ਬਾਬੇ ਟਾਕੀਜ਼ ਦੀ ਸਾਲ 1943 ‘ਚ ਪ੍ਰਦਰਸ਼ਿਤ ਫਿਲਮ ‘ਕਿਸਮਤ’ ‘ਚ ਅਭੀਨੇਤਾ ਅਸ਼ੋਕ ਕੁਮਾਰ ਦੇ ਬਚਪਨ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਾ ਗਿਆ ਇਸ ‘ਚ ਮਹਮੂਦ ਨੇ ਕਾਰ ਡ੍ਰਾਈਵ ਕਰਨਾ ਸਿਖਿਆ ਅਤੇ ਨਿਰਮਾਤਾ ਗਿਆਨ ਮੁਖਰਜੀ ਦੇ ਇੱਥੇ ਬਤੌਰ ਡ੍ਰਾਈਵਰ ਕੰਮ ਕਰਨ ਲੱਗੇ, ਕਿਉਂਕਿ ਇਸ ਬਹਾਨੇ ਉਨ੍ਹਾਂ ਮਾਲਿਕ ਦੇ ਨਾਲ ਹਰ ਦਿਨ ਸਟੂਡੀਓ ਜਾਣ ਦਾ ਮੌਕਾ ਮਿਲ ਜਾਇਆ ਕਰਦਾ ਸੀ, ਜਿੱਥੇ ਉਹ ਕਲਾਕਾਰਾਂ ਨੂੰ ਕਰੀਬ ਤੋਂ ਵੇਖ ਸਕਦੇ ਸਨ ਇਸ ਤੋਂ ਬਾਅਦ ਮਹਿਮੂਦ ਨੇ ਗੀਤਕਾਰ ਗੋਪਾਲ ਸਿੰਘ ਨੇਪਾਲੀ, ਭਾਰਤ ਵਿਆਸ, ਰਾਜਾ ਮੇਂਹਦੀ ਅਲੀ ਖਾਨ ਅਤੇ ਨਿਰਮਾਤਾ ਪੀ.ਐਲ. ਸੰਤੋਸ਼ੀ ਦੇ ਘਰ ‘ਚ ਵੀ ਡਰਾਈਵਰ ਦਾ ਕੰਮ ਕੀਤਾ ਮਹਿਮੂਦ ਦੀ ਕਿਸਮਤ ਦਾ ਸਿਤਾਰਾ ਉਦੋਂ ਚਮਕਿਆਂ ਜਦੋਂ ਫਿਲਮ ‘ਨਾਦਾਨ’ ਕੀਤੀ ਸ਼ੂਟਿੰਗ ਦੌਰਾਨ ਅਭਿਨੇਤਰੀ ਮਧੂਬਾਲਾ ਦੇ ਸਾਹਮਣੇ ਇਕ ਜੂਨੀਅਰ ਕਲਾਕਾਰ ਲਗਾਤਾਰ ਦਸ ਰੀਟੇਕ ਤੋਂ ਬਾਅਦ ਵੀ ਆਪਣਾ ਸੰਵਾਦ ਨਹੀਂ ਬੋਲ ਪਾਇਆ ਫਿਲਮ ਨਿਰਦੇਸ਼ਕ ਹੀਰਾ ਸਿੰਘ ਨੇ ਇਹ ਸੰਵਾਦ ਮਹਮੂਦ ਨੂੰ ਬੋਲਣ ਲਈ ਦਿੱਤਾ ਗਿਆ, ਜਿਸ ਨੂੰ ਉਨ੍ਹਾਂ ਨੇ ਬਿਨਾ ਰਿਟੇਕ ਇਕ ਵਾਰ ‘ਚ ਹੀ ਓਕੇ ਕਰ ਦਿੱਤਾ ਇਸ ਫਿਲਮ ‘ਚ ਮਹਮੂਦ ਨੂੰ ਬਤੌਰ 300 ਰੁਪਏ ਪ੍ਰਾਪਤ ਹੋਏ ਜਦੋਂਕਿ ਬਤੌਰ ਡਰਾਈਵਰੀ ਮਹਮੂਦ ਨੂੰ ਮਹੀਨੇ ‘ਚ ਮਾਤਰ 75 ਰੁਪਏ ਹੀ ਮਿਲਿਆ ਕਰਦੇ ਸਨ ਇਸ ਤੋਂ ਬਾਅਦ ਮਹਮੂਦ ਨੇ ਡ੍ਰਾਈਵਰੀ ਕਰਨ ਦਾ ਕੰਮ ਛੱਡ ਦਿੱਤਾ ਅਤੇ ਆਪਣਾ ਨਾਂਅ ਜੂਨੀਅਰ ਆਰਟਿਸਟ ਐਸੋਸੀਏਸ਼ਨ ‘ਚ ਦਰਜ ਕਰਾ ਦਿੱਤਾ ਅਤੇ ਫਿਲਮਾਂ ‘ਚ ਕੰਮ ਪਾਉਣ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਬਤੌਰ ਜੂਨੀਅਰ ਆਰਟਿਸਟ ਮਹਿਮੂਦ ਨੇ ਦੋ ਵਿੱਘੇ ਜਮੀਨ, ਜਾਗ੍ਰਤੀ, ਸੀ.ਆਈ. ਡੀ., ਪਿਆਸਾ ਵਰਗੀਆਂ ਫਿਲਮਾਂ ‘ਚ ਛੋਟੇ-ਮੋਟੇ ਰੋਲ ਕੀਤੇ, ਜਿਸ ‘ਚ ਉਨ੍ਹਾਂ ਕੁਝ ਖਾਸ ਫਾਇਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Comedy, King, Mahmoud, Struggle

ਨਰਸਾਂ ਦਾ ਸੰਘਰਸ਼: ਬ੍ਰਹਮ ਮਹਿੰਦਰਾ ਵੱਲੋਂ 7 ਤੱਕ ਪੱਕਾ ਕਰਨ ਦਾ ਐਲਾਨ
651 ਸਟਾਫ਼ ਨਰਸਾਂ, 130 ਚੌਥਾ ਦਰਜਾ ਅਤੇ 75 ਐਨਸਿਲਰੀ ਵਰਕਰਾਂ ਨੂੰ ਕੀਤਾ ਜਾਵੇਗਾ ਪੱਕਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)।  ਆਪਣੀ ਰੈਗੂਲਰ ਦੀ ਮੰਗ ਸਬੰਧੀ ਨਰਸਾਂ, ਦਰਜਾ ਚਾਰ ਮੁਲਾਜ਼ਮਾਂ ਅਤੇ ਐਨਸਿਲਰੀ ਸਟਾਫ਼ ਵੱਲੋਂ ਪਿਛਲੇ 25 ਦਿਨਾਂ ਤੋਂ ਕੀਤੇ ਜਾ ਰਹੇ ਸੰਘਰਸ਼ ਨੂੰ ਦੇਖਦਿਆ ਅੱਜ ਸ਼ਾਮ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਨਰਸਾਂ ਅਤੇ ਹੋਰ ਸਟਾਫ਼ ਨਾਲ ਹੋਈ ਮੀਟਿੰਗ ਤੋਂ ਬਾਅਦ 7 ਮਾਰਚ ਤੱਕ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਬ੍ਰਹਮ ਮਹਿੰਦਰਾ ਅਨੁਸਾਰ 651 ਸਟਾਫ਼ ਨਰਸਾਂ, 130 ਚੌਥਾ ਦਰਜਾ ਅਤੇ 75 ਐਨਸਿਲਰੀ ਵਰਕਰਾਂ ਨੂੰ ਪੱਕਾ ਕੀਤਾ ਜਾਵੇਗਾ । ਇਸ ਐਲਾਨ ਤੋਂ ਬਾਅਦ ਨਰਸਾਂ ਵੱਲੋਂ ਹੜਤਾਲ ਅਤੇ ਅੱਜ ਸਵੇਰ ਤੋਂ ਮੁੱਖ ਮਾਰਗ ‘ਤੇ ਲਗਾਇਆ ਗਿਆ ਜਾਮ ਖੋਲ੍ਹ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਨਰਸਾਂ, ਦਰਜਾ ਚਾਰ ਕਰਮਚਾਰੀਆਂ ਅਤੇ ਐਨਿਸਲਰੀ ਸਟਾਫ਼ ਵੱਲੋਂ ਭੜਕਦਿਆਂ ਸਵੇਰੇ ਹੀ ਮੁੱਖ ਮਾਰਗ ‘ਤੇ ਜਾਮ ਲਗਾ ਦਿੱਤਾ ਗਿਆ। ਇਸ ਧਰਨੇ ਕਾਰਨ ਪੁਲਿਸ ਨੂੰ ਬਦਲਵੇਂ ਰਸਤਿਆਂ ਰਾਹੀਂ ਆਵਜਾਈ ਦਾ ਪ੍ਰਬੰਧ ਕਰਨਾ ਪਿਆ। ਇਸ ਮੌਕੇ ਆਗੂਆਂ ਮਨਪ੍ਰੀਤ ਕੌਰ ਅਤੇ ਸੰਦੀਪ ਕੌਰ ਬਰਨਾਲਾ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਸਿਰਫ਼ ਇਹ ਹੈ ਕਿ ਉਨ੍ਹਾਂ ਨੂੰ ਮਿਲ ਰਹੀ ਬੇਸਿਕ ਤਨਖਾਹ ਉੱਪਰ ਹੀ ਪੱਕਾ ਕਰ ਦਿੱਤਾ ਜਾਵੇ। ਉਹ ਸਰਕਾਰ ਦੇ ਖਜਾਨੇ Àੁੱਪਰ ਕੋਈ ਬੋਝ ਨਹੀਂ ਪਵਾ ਰਹੀਆਂ। ਇਸ ਮੌਕੇ ਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੀ ਮੀਟਿੰਗ ਹੋ ਚੁੱਕੀ ਹੈ ਅਤੇ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਜਲਦ ਰੈਗੂਲਰ ਨਾ ਕੀਤਾ ਤਾਂ ਉਹ ਭਾਖੜਾ ਨਹਿਰ ਵਿੱਚ ਛਾਲ ਮਾਰਨਗੀਆਂ, ਜਿਸ ਦੀ ਜਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਜਥੇਬੰਦੀ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਜਿਸ ਵੱਲੋਂ ਕਿ ਛੱਤ ਤੋਂ ਛਾਲ ਮਾਰ ਦਿੱਤੀ ਗਈ ਸੀ, ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੀਆਂ ਬੱਚੀਆਂ ਦੇ ਹੱਕ ਵਿੱਚ ਤੇਲ ਪਾ ਕੇ ਅੱਗ ਲਾਕੇ ਖੁਦਕੁਸ਼ੀ ਕਰੇਗਾ। ਉਨ੍ਹਾਂ ਕਿਹਾ ਕਿ ਉਹ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟੇਗਾ।

ਸਵੇਰ ਤੋਂ ਚੱਲ ਰਹੇ ਇਸ ਧਰਨੇ ਨੂੰ ਦੇਖਦਿਆ ਸ਼ਾਮ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਪਟਿਆਲਾ ਵਿਖੇ ਨਰਸਾਂ ਅਤੇ ਹੋਰ ਸਟਾਫ਼ ਦੇ ਵਫ਼ਦ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਬ੍ਰਹਮ ਮਹਿੰਦਰਾ ਨੇ ਵਫ਼ਦ ਨੂੰ ਦੱਸਿਆ ਕਿ ਕੈਬਨਿਟ ਦੀ ਮੀਟਿੰਗ ‘ਚ ਫੈਸਲਾ ਲਿਆ ਗਿਆ ਹੈ ਕਿ 7 ਮਾਰਚ ਤੱਕ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਵਿਭਾਗ ਦੇ 651 ਸਟਾਫ਼ ਨਰਸ,130 ਚੌਥਾ ਦਰਜਾ ਅਤੇ 75 ਐਨਿਸਲਰੀ ਸਟਾਫ਼ ਨੂੰ ਪੱਕਾ ਜਾਵੇਗਾ। ਇਸ ਤੋਂ ਬਾਅਦ ਨਰਸਾਂ ਵੱਲੋਂ ਆਪਣੀ ਹੜ੍ਹਤਾਲ ਖਤਕ ਕਰ ਦਿੱਤੀ ਗਈ ਅਤੇ ਸਵੇਰ ਤੋਂ ਲਾਇਆ ਗਿਆ ਜਾਮ ਸ਼ਾਮ 6 ਵਜੇ ਖੋਲ੍ਹ ਦਿੱਤਾ ਗਿਆ। ਇਸ ਮਾਮਲੇ ਦੇ ਹੱਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਆਇਆ ਹੈ ਕਿਉਂਕਿ ਨਰਸਾਂ ਵੱਲੋਂ ਪਿਛਲੇ 25 ਦਿਨਾਂ ਤੋਂ ਆਪਣਾ ਸੰਘਰਸ ਆਰੰਭਿਆ ਹੋਇਆ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨੀ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਵੱਲੋਂ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਦਿੱਤੀ ਗਈ ਸੀ ਅਤੇ ਕੱਲ ਪਤਾ ਲੈਣ ਪੁੱਜੇ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਕੱਲ ਬ੍ਰਹਮ ਮਹਿੰਦਰਾ ਵੱਲੋਂ ਕਿਹਾ ਗਿਆ ਸੀ ਕਿ ਦੂਜੇ ਮੁਲਾਜ਼ਮਾਂ ਨਾਲ ਹੀ ਪੱਕਾ ਕੀਤਾ ਜਾਵੇਗਾ, ਪਰ ਨਰਸਾਂ ਵੱਲੋਂ ਅੱਜ ਜਾਮ ਲਗਾਉਣ ਤੋਂ ਬਾਅਦ ਸ਼ਾਮ ਨੂੰ ਨਰਸਾਂ ਨੂੰ ਪੱਕਾ ਹੋਣ ਦੀ ਖੁਸ਼ਖਬਰੀ ਮਿਲੀ, ਜਿਸ ਤੋਂ ਬਾਅਦ ਹੜਤਾਲ ਅਤੇ ਧਰਨਾ ਖਤਮ ਕਰ ਦਿੱਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਰਕਾਰ ਖਿਲਾਫ਼ ਸਰਕਾਰ ਦੇ ਵੱਡੇ ਸੰਘਰਸ਼ ਦਾ ਐਲਾਨ
ਜਲੰਧਰ: ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਤੇ ਤਨਖ਼ਾਹਾਂ ਘਟਾ ਕੇ ਪੱਕਾ ਕਰਨ ਦੇ ਰੋਸ ਵਿੱਚ ਸਮੁੱਚਾ ਅਧਿਆਪਕ ਵਰਗ ਇੱਕਜੁੱਟ ਹੋ ਗਿਆ ਹੈ। ਸਰਕਾਰ ਵਿਰੁੱਧ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।। ਅਧਿਆਪਕਾਂ ਲੀਡਰ ਆਪੋ-ਆਪਣੀਆਂ ਜਥੇਬੰਦੀਆਂ, ਮੰਚ ਤੇ ਮੋਰਚੇ ਪਾਸੇ ਕਰਕੇ ਸਿਰਫ ਇੱਕ ਅਧਿਆਪਕ ਸ਼ੰਘਰਸ਼ ਕਮੇਟੀ ਪੰਜਾਬ ਦਾ ਗਠਨ ਕਰ ਲਿਆ ਹੈ। ਅਧਿਆਪਕ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ ‘ਚ ਬੈਠਕ ਮਗਰੋਂ ਦੱਸਿਆ ਕਿ ਆਉਣ ਵਾਲੀ 22 ਜਨਵਰੀ ਨੂੰ ਜ਼ਿਲ੍ਹਾ ਪੱਧਰ ‘ਤੇ ਪ੍ਰਦਰਸ਼ਨ ਹੋਣਗੇ ਅਤੇ 27 ਜਨਵਰੀ ਨੂੰ ਸਿੱਖਿਆ ਮੰਤਰੀ ਓਪੀ ਸੋਨੀ ਦਾ ਘਿਰਾਓ ਕੀਤਾ ਜਾਵੇਗਾ।। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਸਮਾਂ ਆਪਣੇ ਹੱਕ ਲਈ ਲੜਨ ਵਾਲੇ ਅਧਿਆਪਕਾਂ ਨੂੰ ਨੌਕਰੀਓਂ ਕੱਢਣ, ਦੂਰ-ਦੁਰਾਡੇ ਬਦਲੀਆਂ ਕਰਨ ਅਤੇ ਕੱਚੇ ਅਧਿਆਪਕਾਂ ਪੱਕੇ ਕਰਨ ਬਦਲੇ ਤਨਖ਼ਾਹ ਕਟੌਤੀ ਕਰਨ ਵਾਲੇ ਤਾਨਾਸ਼ਾਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਵਿਭਾਗ ਵਿੱਚੋਂ ਚੱਲਦਾ ਨਹੀਂ ਕਰਦੀ, ਓਨਾ ਸਮਾਂ ਆਰ-ਪਾਰ ਦਾ ਸ਼ੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕ ਸੰਘਰਸ਼ ਦਾ ਖਾਮਿਆਜ਼ਾ ਸਰਕਾਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ।। ਉਨ੍ਹਾਂ ਕਿਹਾ ਆਉਣ ਵਾਲੀ 27 ਜਨਵਰੀ ਨੂੰ ਅਧਿਆਪਕ ਲੀਡਰ ਸਟੇਜ ਤੋਂ ਬਹੁਤ ਵੱਡੇ ਐਲਾਨ ਕਰਨਗੇ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਟੋਟਿਆਂ ਵਿੱਚ ਵੰਡੇ ਹੋਏ ਸੰਘਰਸ਼ਸ਼ੀਲ ਅਧਿਆਪਕ ਜਥੇਬੰਦਕ ਤੌਰ ‘ਤੇ ਇੱਕਜੁੱਟ ਹੋਏ ਹਨ ਅਤੇ ਸਰਕਾਰ ਨਾਲ ਮੁੜ ਤੋਂ ਮੱਥਾ ਲਾਉਣ ਦੇ ਕਮਰਕੱਸੇ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅਧਿਆਪਕਾਂ ਵੱਲੋਂ ਸਰਕਾਰ ਦੀ ਚੁਣੌਤੀ ਮਨਜ਼ੂਰ, ਸੰਘਰਸ਼ ਦਾ ਐਲਾਨ
ਸਾਂਝਾ ਅਧਿਅਪਕ ਮੋਰਚਾਂ ਵੱਲੋਂ ਸ਼ੇਰਾ ਵਾਲਾ ਗੇਟ ਤੱਕ ਰੋਸ ਮਾਰਚ, ਆਗੂਆਂ ਨੇ ਸਿੱਖਿਆ ਮੰਤਰੀ ਤੇ ਸਰਕਾਰ ‘ਤੇ ਵਿੰਨ੍ਹੇ ਨਿਸ਼ਾਨੇ | Patiala News

ਪਟਿਆਲਾ (ਸੱਚ ਕਹੂੰ ਨਿਊਜ਼)। ਸਿੱਖਿਆ ਵਿਭਾਗ ਵੱਲੋਂ ਪੰਜ ਅਧਿਆਪਕ ਆਗੂਆਂ ਦੀ ਨੌਕਰੀ ਤੋਂ ਕੀਤੀ ਛੁੱਟੀ ਦੀ ਅੱਗ ਸਰਕਾਰੀ ਸਕੂਲਾਂ ਵਿੱਚ ਵੀ ਪੁੱਜ ਗਈ ਹੈ। ਸਰਕਾਰੀ ਸਕੂਲਾਂ ਦੇ ਬੱਚੇ ਵੀ ਆਪਣੇ ਅਧਿਆਪਕਾਂ ਦੇ ਹੱਕ ਵਿੱਚ ਅਤੇ ਸਰਕਾਰ ਵਿਰੁੱਧ ਨਾਅਰੇ ਬੁਲੰਦ ਕਰਨ ਲੱਗੇ ਹਨ। ਅੱਜ ਸਰਕਾਰੀ ਸਕੂਲ ਕਕਰਾਲਾ ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਰਕਾਰ ਵੱਲੋਂ ਟਰਮੀਨੇਟ ਕੀਤੇ ਗਏ ਅਧਿਆਪਕਾਂ ਦੇ ਆਰਡਰਾਂ ਦੀ ਕਾਪੀ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। (Patiala News)

ਇੱਧਰ ਦੂਜੇ ਬੰਨੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਸ਼ਾਮ ਨੂੰ ਪਟਿਆਲਾ ਵਿਖੇ ਵੀ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ‘ਚ ਭਾਂਜੜ ਮੱਚੀ ਰਹੀ। ਜਾਣਕਾਰੀ ਅਨੁਸਾਰ ਤਨਖਾਹ ਕਟੌਤੀ ਦੇ ਮਾਮਲੇ ਨੂੰ ਲੈ ਕੇ ਐੱਸਐੱਸਏ/ਰਮਸਾ ਅਧਿਅਪਕਾਂ ਦਾ ਛਿੜਿਆ ਸੰਘਰਸ਼ ਇੱਕ ਵਾਰ ਸਿੱਖਿਆ ਮੰਤਰੀ ਦੇ ਭਰੋਸੇ ਤੋਂ ਬਾਅਦ ਮੁੜ ਭਖ ਗਿਆ ਹੈ। ਉਂਜ ਸਿੱਖਿਆ ਮੰਤਰੀ ਵੱਲੋਂ ਖੁਦ ਧਰਨੇ ‘ਚ ਪੁੱਜ ਕੇ ਸਾਰੀਆਂ ਟਰਮੀਨੇਸ਼ਨਾਂ, ਬਦਲੀਆਂ ਤੇ ਹੋਰ ਮੰਗਾਂ ਸਬੰਧੀ ਖੁੱਲ੍ਹੇ ਮੰਚ ਤੋਂ ਵਾਪਸ ਲੈਣ ਦੀ ਗੱਲ ਆਖੀ ਗਈ ਸੀ, ਪਰ ਅੱਜ ਪੰਜ ਅਧਿਆਪਕ ਆਗੂਆਂ ਹਰਦੀਪ ਸਿੰਘ ਟੋਡਰਪੁਰ, ਭਰਤ ਕੁਮਾਰ, ਹਰਵਿੰਦਰ ਰੱਖੜਾ, ਦੀਦਾਰ ਮੁੱਦਕੀ ਤੇ ਹਰਜੀਤ ਜੀਦਾ ਨੂੰ ਟਰਮੀਨੇਟ ਕਰਨ ਤੋਂ ਬਾਅਦ ਇਸ ਦਾ ਵਿਰੋਧ ਸਰਕਾਰੀ ਸਕੂਲਾਂ ‘ਚ ਵੀ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ : Big Update : ਭਾਰਤ-ਪਾਕਿਸਤਾਨ ਸਰਹੱਦ ’ਤੇ ਰੀਟਰੀਟ ਸਮਾਰੋਹ ਦੇ ਸਮੇਂ ’ਚ ਬਦਲਾਅ

ਐੱਸਐੱਸਏ ਰਮਸਾ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ ਨੂੰ ਸਿੱਖਿਆ ਵਿਭਾਗ ਵੱਲੋਂ ਨੌਕਰੀ ਤੋਂ ਕੱਢਣ ਤੋਂ ਬਾਅਦ ਸਰਕਾਰੀ ਸਕੂਲ ਕਕਰਾਲਾ ਵਿਖੇ ਸਟਾਫ਼ ਤੇ ਵਿਦਿਆਥੀਆਂ ਵੱਲੋਂ ਆਰਡਰ ਦੀ ਕਾਪੀ ਸਾੜ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿÎਦਿਆਰਥੀਆਂ ਨੇ ਨਾਅਰੇ ਮਾਰਦਿਆਂ ਸਰਕਾਰ ਤੋਂ ਆਪਣੇ ਅਧਿਆਪਕਾਂ ਨੂੰ ਵਾਪਸ ਦੇਣ ਦੀ ਮੰਗ ਕੀਤੀ। ਵਿਦਿਆਰਥੀਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਉਨ੍ਹਾਂ ਦੇ ਅਧਿਆਪਕਾਂ ਨਾਲ ਧੱਕਾ ਕਰ ਰਹੀ ਹੈ।

ਅਧਿਆਪਕ ਆਗੂਆਂ ਦੀ ਛੁੱਟੀ ਆਉਣ ਵਾਲੇ ਦਿਨਾਂ ਅੰਦਰ ਸਰਕਾਰ ਲਈ ਸਿਰਦਰਦੀ ਖੜ੍ਹੀ ਕਰ ਸਕਦੀ ਹੈ, ਕਿਉਂਕਿ ਪਟਿਆਲਾ ਵਿਖੇ ਸ਼ਾਮ ਪੰਜ ਵਜੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣਾ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕ ਮੋਰਚੇ ਨਾਲ ਜੁੜੇ ਅਧਿਆਪਕਾਂ ਵੱਲੋਂ ਆਪਣਾ ਰੋਸ ਮਾਰਚ ਨਹਿਰੂ ਪਾਰਕ ਤੋਂ ਸ਼ੁਰੂ ਕਰਦਿਆਂ ਸ਼ਾਮ ਨੂੰ ਸ਼ੇਰਾ ਵਾਲਾ ਗੇਟ ਵਿਖੇ ਧਰਨਾ ਠੋਕ ਦਿੱਤਾ ਗਿਆ। ਇਸ ਦੌਰਾਨ ਪੁਲਿਸ ਅਧਿਆਪਕਾਂ ਨਾਲ ਸਾਏ ਦੀ ਤਰ੍ਹਾਂ ਚੱਲ ਰਹੀ ਸੀ, ਕਿਉਂਕਿ ਪੁਲਿਸ ਨੂੰ ਡਰ ਸੀ ਕਿ ਕਿਤੇ ਅਧਿਆਪਕ ਮੁੜ ਮੋਤੀ ਮਹਿਲਾਂ ਅੱਗੇ ਨਾ ਪੁੱਜ ਜਾਣ। ਧਰਨੇ ਨੂੰ ਸੰਬੋਧਨ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਦਵਿੰਦਰ ਸਿੰਘ ਪੂਨੀਆ।

ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ

ਪੁਸ਼ਪਿੰਦਰ ਹਰਪਾਲਪੁਰ, ਵਿਕਰਮ ਦੇਵ ਸਿੰਘ, ਕਰਮਿੰਦਰ ਸਿੰਘ, ਸੰਦੀਪ ਰਾਜਪੁਰਾ, ਪਰਮਵੀਰ ਸਿੰਘ, ਕੁਲਦੀਪ ਪਟਿਆਲਵੀ, ਅਤਿੰਦਰਪਾਲ ਘੱਗਾ, ਕਪੂਰ ਸਿੰਘ, ਅਮਨਦੀਪ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਗੈਰ ਜਿੰਮੇਵਾਰਾਨਾ ਰਵੱਈਆ ਅਪਣਾਉਂਦਿਆਂ ਡੇਢ ਮਹੀਨਾ ਬੀਤਣ ਦੇ ਬਾਵਜ਼ੂਦ ਆਪਣੇ ਕਿਸੇ ਵੀ ਐਲਾਨ ਨੂੰ ਪੂਰਾ ਨਹੀਂ ਕੀਤਾ, ਸਗੋਂ ਵਾਅਦਾ ਖਿਲਾਫੀ ਕਰਦਿਆਂ ਬੀਤੇ ਦਿਨੀਂ ਤਨਖਾਹ ਕਟੌਤੀ ਨੂੰ ਜਬਰੀ ਲਾਗੂ ਕਰਨ ਲਈ ਆਨਲਾਈਨ ਪੋਰਟਲ ਖੋਲ੍ਹ ਦਿੱਤਾ ਗਿਆ। (Patiala News)

ਲੋਹੜੀ ਵਾਲੇ ਦਿਨ ਸਾਰੀਆਂ ਮੁਅੱਤਲੀਆਂ ਰੱਦ ਕਰਕੇ ਅਧਿਆਪਕਾਂ ਨੂੰ ਲੋਹੜੀ ਦੇ ਤੋਹਫੇ ਦੇ ਰੂਪ ‘ਚ ਪ੍ਰਚਾਰਨ ਵਾਲੇ ਆਪਣੇ ਬਿਆਨ ਤੋਂ ਪਲਟੀ ਮਾਰਦਿਆਂ ਅੱਜ ਪੰਜ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਸੰਘਰਸ਼ਾਂ ‘ਚ ਹਿੱਸਾ ਲੈਣ ਕਾਰਨ ਬਰਖਾਸਤ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਹਨ। ਅਧਿਆਪਕ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮਨਜੂਰਸ਼ੁਦਾ ਛੁੱਟੀ ਵਾਲੇ ਅਧਿਆਪਕਾਂ ਦੇ ਧਰਨੇ ‘ਚ ਹਿੱਸਾ ਲੈ ਕੇ ਰੋਸ ਪ੍ਰਗਟ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਕਰਕੇ ਅਧਿਆਪਕ ਆਗੂਆਂ ਦੀਆਂ ਕੀਤੀਆਂ ਬਰਖਾਤਗੀਆਂ ਸਰਕਾਰ ਦੀ ਤਾਨਸ਼ਾਹੀ ਦਾ ਸਿਖਰ ਹਨ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕ ਵਰਗ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਵਾਅਦਾ ਖਿਲਾਫੀ ਦੇ ਵਿਰੋਧ ‘ਚ  ਸਰਕਾਰ ਖਿਲਾਫ ਵਿਆਪਕ ਸੰਘਰਸ਼ ਵਿੱਢਿਆ ਜਾਵੇਗਾ ਤੇ ਇਸ ਦਾ ਸਿਆਸੀ ਖਮਿਆਜ਼ਾ ਭੁਗਤਨ ਲਈ ਸਰਕਾਰ ਤਿਆਰ ਰਹੇ।

ਕੈਪਟਨ ਸਰਕਾਰ ਅਧਿਆਪਕਾਂ ਦੇ ਸੰਘਰਸ਼ ਨੂੰ ਜਾਣ ਰਹੀ ਐ ਟਿੱਚ
ਅਜੇ ਤੱਕ ਅਧਿਆਪਕਾਂ ਨਾਲ ਗੱਲਬਾਤ ਲਈ ਨਹੀਂ ਕੀਤੀ ਪਹਿਲ

ਅਧਿਆਪਕ ਮੋਰਚਾ ਵੱਲੋਂ 12 ਨਵੰਬਰ ਤੋਂ ਕਾਂਗਰਸੀ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਦਾ ਐਲਾਨ

18 ਨਵੰਬਰ ਨੂੰ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੇ ਘਰ ਅੱਗੇ ਕੀਤੀਆਂ ਜਾਣਗੀਆਂ ਰੈਲੀਆਂ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਤਨਖਾਹ ਕਟੌਤੀ ਮਾਮਲੇ ‘ਚ ਮੁੱਖ ਮੰਤਰੀ ਦੇ ਸ਼ਹਿਰ ‘ਚ ਡਟੇ ਸਾਂਝਾ ਅਧਿਆਪਕ ਮੋਰਚਾ ਦੇ ਸੰਘਰਸ਼ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ 35 ਦਿਨਾਂ ਤੋਂ ਟਿੱਚ ਜਾਣਿਆ ਜਾ ਰਿਹਾ ਹੈ। ਸਰਕਾਰ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਚਰਚਾ ਕਰਨ ਲਈ ਅਜੇ ਤੱਕ ਸਿੱਧੇ ਤੌਰ ‘ਤੇ ਕੋਈ ਰਾਬਤਾ ਨਹੀਂ ਆਰੰਭਿਆ ਗਿਆ। ਇੱਧਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਭਾਵੇਂ ਸਿੱਧੇ ਮੱਥੇ ਆਢਾ ਵਿੱਢਿਆ ਹੋਇਆ ਹੈ ਪਰ ਫੇਰ ਵੀ ਕੈਪਟਨ ਸਰਕਾਰ ਆਪਣੇ ਫੈਸਲੇ ‘ਤੇ ਟੱਸ ਤੋਂ ਮੱਸ ਨਹੀਂ ਹੋ ਰਹੀ। ਹੁਣ ਅਧਿਆਪਕਾਂ ਵੱਲੋਂ 12 ਨਵੰਬਰ ਤੋਂ ਕਾਂਗਰਸ ਦੇ ਸਮੂਹ ਵਿਧਾਇਕਾਂ ਦੇ ਘਰ ਅੱਗੇ ਧਰਨੇ ਦੇਣ ਦਾ ਫੈਸਲਾ ਲਿਆ ਗਿਆ ਹੈ ਜਦਕਿ 18 ਨਵੰਬਰ ਨੂੰ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੇ ਘਰ ਅੱਗੇ ਇੱਕੋ ਦਿਨ ਰੈਲੀਆਂ ਕੀਤੀਆਂ ਜਾਣਗੀਆਂ।

ਜਾਣਕਾਰੀ ਅਨੁਸਾਰ ਅਧਿਆਪਕਾਂ ਵੱਲੋਂ ਆਪਣੀ ਤਨਖਾਹ ਕਟੌਤੀ ਦੇ ਮਾਮਲੇ ‘ਚ ਪਟਿਆਲਾ ਅੰਦਰ ਦੋ ਵੱਡੀਆਂ ਰੈਲੀਆਂ, ਪੜ੍ਹੋ ਪੰਜਾਬ ਪ੍ਰੋਜੈਕਟ ਦਾ ਬਾਈਕਾਟ, ਦੁਸਹਿਰੇ ਮੌਕੇ ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀਆਂ ਦੇ ਰਾਵਣ ਰੂਪੀ ਪੁਤਲੇ ਫੂਕਣੇ, ਪਟਿਆਲਾ ਵਿਖੇ ਮਰਨ ਵਰਤ ਸਮੇਤ ਭੁੱਖ ਹੜਤਾਲ, ਰੋਸ ਮਾਰਚ ਆਦਿ ਕਈ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ, ਪਰ ਉਸ ਤੋਂ ਬਾਅਦ ਵੀ ਕੈਪਟਨ ਸਰਕਾਰ ਅਧਿਆਪਕਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੋ ਰਹੀ ਹੈ।

ਉਂਜ ਪ੍ਰਿੰਸਪੀਲ ਸੈਕਟਰੀ ਨਾਲ ਅਧਿਆਪਕਾਂ ਦੀ ਮੀਟਿੰਗ ਹੋ ਚੁੱਕੀ ਹੈ ਅਤੇ ਇਸ ਮੀਟਿੰਗ ਦੌਰਾਨ 5 ਨਵੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਐਨ ਮੌਕੇ ਆਕੇ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਅਜੇ ਤੱਕ ਅਧਿਆਪਕਾਂ ਨਾਲ ਸਰਕਾਰ ਵੱਲੋਂ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ, ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਸਰਕਾਰ ਸਾਂਝਾ ਅਧਿਆਪਕ ਮੋਰਚਾ ਦੇ ਮੁੱਦੇ ਸੁਲਝਾਉਣ ਦੇ ਪੱਖ ਵਿੱਚ ਨਹੀਂ ਹੈ। ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਸੰਘਰਸ਼ ਨੂੰ ਲਗਾਤਾਰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਲਟਕਾਉਣ ਦੇ ਰੋਅ ਵਿੱਚ ਹੈ। ਕਿਉਂਕਿ ਅਗਲੇ ਦਿਨਾਂ ਵਿੱਚ ਪੰਚਾਇਤੀ ਚੋਣਾਂ ਆ ਰਹੀਆਂ ਹਨ ਤੇ ਚੋਣ ਜਾਬਤਾ ਲੱਗਣ ਕਰਕੇ ਅਧਿਆਪਕਾਂ ਦਾ ਮੁੱਦਾ ਹੋਰ ਅੱਗੇ ਲਟਕ ਜਾਵੇਗਾ। ਇੱਧਰ ਅਧਿਆਪਕਾਂ ਵੱਲੋਂ ਸਰਕਾਰ ‘ਤੇ ਦਬਾਅ ਪਾਉਣ ਲਈ ਅੱਜ ਦੁਪਹਿਰ ਨੂੰ ਮੀਟਿੰਗ ਕੀਤੀ ਗਈ, ਜਿਸ ਵਿੱਚ ਫੈਸਲਾ ਲਿਆ ਗਿਆ ਕਿ 11 ਨਵੰਬਰ ਨੂੰ ਪੰਜਾਬ ਅੰਦਰ ਸਾਂਝੇ ਮੋਰਚੇ ਦੀਆਂ ਜ਼ਿਲ੍ਹਾ ਇਕਾਈਆਂ ਤੇ ਭਰਾਤਰੀ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।

12, 13 ਤੇ 14 ਨਵੰਬਰ ਨੂੰ ਪੰਜਾਬ ਕਾਂਗਰਸ ਦੇ ਸਮੂਹ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਧਰਨੇ ਦਿੱਤੇ ਜਾਣਗੇ। ਜਦਕਿ 18 ਨਵੰਬਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਿੱਖਿਆ ਮੰਤਰੀ ਓ ਪੀ ਸੋਨੀ ਦੀਆਂ ਰਿਹਾਇਸ਼ਾਂ ਦੇ ਬਾਹਰ ਇੱਕੋ ਦਿਨ ਦੋ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਅਧਿਆਪਕ ਆਗੂਆਂ ਦਵਿੰਦਰ ਸਿੰਘ ਪੂਨੀਆ, ਵਿਕਰਮ ਦੇਵ ਸਿੰਘ, ਹਰਦੀਪ ਟੋਡਰਪੁਰ ਆਦਿ ਨੇ ਕਿਹਾ ਕਿ ਉਹ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮਾਮਲਾ ਲਟਕਾਇਆ ਤਾਂ ਉਹ ਪੰਚਾਇਤੀ ਚੋਣਾਂ ਅੰਦਰ ਪਿੰਡ-ਪਿੰਡ ਜਾ ਕੇ ਸਰਕਾਰ ਦਾ ਵਿਰੋਧ ਕਰਨਗੇ ਤੇ ਇਨ੍ਹਾਂ ਦੀ ਪੋਲ ਖੋਲ੍ਹਣਗੇ।

ਕ੍ਰਿਸ਼ਨ ਕੁਮਾਰ ਦੇ ਸਰਕਾਰੀ ਘਰ ਅੱਗੇ ਅਧਿਆਪਕਾਂ ਵੱਲੋਂ ਪ੍ਰਦਰਸ਼ਨ

ਅੱਜ ਸਾਂਝਾ ਅਧਿਆਪਕ ਮੋਰਚਾ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪਟਿਆਲਾ ਵਿਖੇ ਸਰਕਾਰੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਵੱਲੋਂ ਸਿੱÎਖਿਆ ਸਕੱਤਰ ਤੇ ਸਿੱਖਿਆ ਮੰਤਰੀ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਅਧਿਆਪਕਾਂ ਦੇ ਰੋਸ ਮਾਰਚ ਨੂੰ ਦੇਖਦਿਆਂ ਪੁਲਿਸ ਵੱਲੋਂ ਸਰੁੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਅਧਿਆਪਕਾਂ ਆਗੂਆਂ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਵੱਲੋਂ ਜਾਣਬੁੱਝ ਕੇ ਅਧਿਆਪਕਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹੱਕਾਂ ਨੂੰ ਹਾਸਲ ਕਰਕੇ ਹੀ ਦਮ ਲੈਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅਫਗਾਨਿਸਤਾਨ ਸਰਕਾਰ ਈਦ ਮੌਕੇ ਸੰਘਰਸ਼ ਵਿਰਾਮ ਦਾ ਕਰ ਸਕਦੀ ਹੈ ਐਲਾਨ
ਸਰਕਾਰ ਈਦ ਮੌਕੇ ਵਿਰਾਮ ਨੂੰ ਦੁਹਰਾਉਣ ਦੀ ਗੱਲ ਤੇ ਵਿਚਾਰ ਕੀਤੀ | Government

ਕਾਬੁਲ, (ਏਜੰਸੀ)। ਅਫਗਾਨਿਸਤਾਨ ‘ਚ ਅਗਲੇ ਮਹੀਨੇ ਈਦ ਮੌਕੇ ‘ਤੇ (Government) ਰਾਸ਼ਟਰਪਤੀ ਅਸ਼ਰਫ ਗਨੀ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਸੰਘਰਸ਼ਵਿਰਾਮ ਦਾ ਐਲਾਨ ਕਰ ਸਕਦੇ ਹਨ। ਗਨੀ ਦੇ ਬੁਲਾਰੇ ਹਾਰੂਨ ਛਕਾਨਸੁਰੀ ਨੇ ਵਾਲ ਸਟਰੀਟ ਜਰਨਲ ‘ਚ ਛਪੀ ਇਕ ਰਿਪੋਰਟ ਦੀ ਪੁਸ਼ਟੀ ਕੀਤੀ ਹੈ ਕਿ ਸਰਕਾਰ ਈਦ ਮੌਕੇ ‘ਤੇ ਸੰਘਰਸ਼ ਵਿਰਾਮ ਦੋ ਦੁਹਰਾਉਣ ਦੀ ਗੱਲ ‘ਤੇ ਵਿਚਾਰ ਕਰ ਰਹੀ ਹੈ। ਈਦ ਅਗਲੇ ਮਹੀਨੇ ਦੀ 22 ਤਕੀਕ ਨੂੰ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਸਰਕਾਰ 22 ਅਗਸਤ ਈਦ ਮੌਕੇ ‘ਤੇ ਸੰਘਰਸ਼ ਵਿਰਾਮ ਦਾ ਐਲਾਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਅਫਗਾਨਿਤਸਾਨ ਸਰਕਾਰ ਨੇ ਜੂਨ ਮਹੀਨੇ ‘ਚ ਈਦ ਮੌਕੇ ‘ਤੇ ਵੀ ਤਾਲਿਬਾਨ ਨਾਲ ਤਿੰਨ ਦਿਨ ਸੰਘਰਸ਼ ਵਿਰਾਮ ਦਾ ਐਲਾਨ ਕੀਤਾ ਸੀ ਅਤੇ ਇਸ ਦੌਰਾਨ ਤਾਲਿਬਾਨ ਦੇ ਅੱਤਵਾਦੀ ਰਾਜਧਾਨੀ ਕਾਬੁਲ ‘ਚ ਨਿਹੱਥੇ ਘੁੰਮ ਰਹੇ ਸਨ ਅਤੇ ਸੜਕਾਂ ‘ਤੇ ਸੁਰੱਖਿਆ ਬਲਾਂ ਨਾਲ ਸੇਲਫੀ ਲੈਣ ਦਾ ਅਨੰਦ  ਉਠਾ ਰਹੇ ਸਨ।

ਹਾਲਾਂਕਿ ਰਾਸ਼ਟਰਪਤੀ ਨੇ ਈਦ ਤੋਂ ਵੀ ਆਪਣੇ ਵੱਲੋਂ ਸੰਘਰਸ਼ ਵਿਰਾਮ ਨੁੰ ਅਗਲੇ ਦਸ ਦਿਨਾਂ ਤੱਕ ਵਧਾਉਣ ਅਤੇ ਤਾਲਿਬਾਨ ਖਿਲਾਫ ਕੋਈ ਵੀ ਅਭਿਆਨ ਨਾ ਚਲਾਉਣ ਦੇ ਸੁਰੱਖਿਆ ਬਲਾਂ ਨੂੰ ਨਿਰਦੇਸ਼ ਦਿੱਤੇ ਸਨ ਪਰ ਤਾਲਿਬਾਨ ਨੇ ਇਸ ਪੇਸ਼ਕਸ ਨੂੰ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਦੋਵੇ ਪੱਖ ਇੱਕ ਦੂਜੇ ਖਿਲਾਫ ਅਭਿਆਨ ਚਲਾਉਣ ਲੱਗੇ ਅਤੇ ਕਈ ਸਥਾਨਾਂ ‘ਤੇ ਕੀਤੇ ਗਏ ਤਾਲਿਬਾਨੀ ਆਤਮਘਾਤੀ ਹਮਲੇ ‘ਚ ਕਈ ਸੁਰੱਖਿਆ ਕਰਮਚਾਰੀ ਅਤੇ ਨਾਗਰਿਕਾਂ ਦੀ ਮੌਤ ਹੋ ਗਈ ਸੀ।

ਥਰਮਲ ਮਾਮਲਾ : ਸੰਘਰਸ਼ ਦੀ ਪ੍ਰੀਖਿਆ ਦੇ ਰਹੀਆਂ ਨੰਨ੍ਹੀਆਂ ਜਿੰਦਾਂ
ਜੇ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ ਸੈਂਕੜੇ ਬੱਚੇ ਸੜਕਾਂ ‘ਤੇ ਆ ਜਾਣਗੇ

ਬਠਿੰਡਾ (ਅਸ਼ੋਕ ਵਰਮਾ)। ਥਰਮਲ ਮੁਲਾਜਮਾਂ ਦੇ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦੀ ਜਿੰਦਗੀ ਇਮਤਿਹਾਨ ਬਣ ਗਈ ਹੈ ਭਲਕੇ ਪਹਿਲੀ ਮਾਰਚ ਤੋਂ ਸਲਾਨਾ ਪੀਖਿਆ ਸ਼ੁਰੂ ਹੋ ਰਹੀ ਹੈ ਜੋ ਇੰਨ੍ਹਾਂ ਬੱਚਿਆਂ ਲਈ ਸੰਕਟ ਬਣ ਗਈ ਹੈ ਪਹਿਲੀ ਜਨਵਰੀ ਤੋਂ ਪੱਕੇ ਮੋਰਚੇ ‘ਤੇ ਬੈਠੇ ਥਰਮਲ ਮੁਲਾਜਮ ਆਰਥਿਕ ਸੰਕਟ ਕਾਰਨ ਫੀਸਾਂ ਨਹੀਂ ਤਾਰ ਸਕੇ ਹਨ ਥਰਮਲ ਮਾਮਲੇ ‘ਚ ਆਪਣੇ ਮਾਪਿਆਂ ਦੀ ਨੌਕਰੀ ਬਚਾਉਣ ਲਈ ਇੰਨ੍ਹਾਂ ਨੰਨ੍ਹੀਆਂ ਜਿੰਦਾਂ ਨੂੰ ਸੰਘਰਸ਼ ਦੇ ਮੈਦਾਨ ‘ਚ ਕੁੱਦਣਾ ਪਿਆ ਹੈ।

ਹੱਸਣ ਖੇਡਣ ਤੇ ਨੱਚਣ ਕੁੱਦਣ ਦੀ ਉਮਰ ‘ਚ ਨੌਕਰੀ ਖੁੱਸਣ ਦੇ ਝੋਰੇ ਨੇ ਉਨ੍ਹਾਂ ਦਾ ਭਵਿੱਖ ਦਾਅ ‘ਤੇ ਲਾ ਦਿੱਤਾ ਹੈ ਅੱਜ ਜਦੋਂ ਸਕੂਲਾਂ ਨੇ ਅਲਟੀਮੇਟਮ ਦੇ ਦਿੱਤਾ ਤਾਂ ਇਹ ਮਾਪੇ ਲਿਖਤੀ ਰੂਪ ‘ਚ ਫੀਸਾਂ ਭਰਨ ਦਾ ਭਰੋਸਾ ਦੇ ਆਏ ਹਨ ਪਰ ਨਾਲੋ-ਨਾਲ ਫਿਕਰਮੰਦ ਵੀ ਹਨ ਸਕੂਲਾਂ ਨੇ ਕਿਹਾ ਹੈ ਕਿ ਜੇਕਰ ਫੀਸਾਂ ਦਾ ਬਕਾਇਆ ਨਾ ਤਾਰਿਆ ਤਾਂ ਨਤੀਜਾ ਜਾਰੀ  ਨਹੀਂ ਕਰਨਗੇ ਹਾਲਾਂਕਿ ਅੱਜ ਥਰਮਲ ਮੁਲਾਜਮਾਂ ਨੇ ਬੱਚਿਆਂ ਨੂੰ ਇਮਤਿਹਾਨ ‘ਚ ਬਿਠਾਉਣ ਦੀ ਇਜਾਜਤ ਲੈ ਲਈ ਹੈ ਪਰ ਥਰਮਲ ਮਸਲਾ ਲਟਕਿਆ ਤਾਂ ਮੁਸ਼ਕਲ ਵਧ ਸਕਦੀ ਹੈ।

ਇਹ ਵੀ ਪੜ੍ਹੋ : ਭੂਚਾਲ ਦੇ ਜ਼ੋਰਦਾਰ ਝਟਕੇ, ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ’ਤੇ 6.5

ਥਰਮਲ ਮੁਲਾਜਮ ਸੋਨੂੰ ਨੇ ਦੱਸਿਆ ਕਿ ਇੱਕ ਵਾਰ ਜਦੋਂ ਸਕੂਲ ਨੇ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਮਿੱਟੀ ਖਿਸਕ ਗਈ ਸੀ ਉਨ੍ਹਾਂ ਆਖਿਆ ਕਿ ਅੱਜ ਉਹ ਸਕੂਲ ਪ੍ਰਬੰਧਕਾਂ ਨੂੰ ਮਿਲੇ ਸਨ ਜਿੰਨ੍ਹਾਂ ਨੇ ਲਿਖਵਾ ਕੇ ਲੈ ਲਿਆ ਹੈ ਕਿ ਜਦੋਂ ਤੱਕ ਫੀਸ ਨਹੀਂ ਤਾਰਦੇ ਨਤੀਜਾ ਜਾਰੀ ਨਹੀਂ ਕੀਤਾ ਜਾਵੇਗਾ ਪੱਕੇ ਮੋਰਚੇ ‘ਚ ਬੈਠੇ ਹੋਣ ਕਰਕੇ ਮੁਲਾਜਮਾਂ ਨੇ ਤਾਂ ਪੇਪਰ ਫੀਸ ਵੀ ਨਹੀਂ ਭਰੀ ਹੈ।

ਸਕੂਲ ਪ੍ਰਬੰਧਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੇ ਪੈਸੇ ਡੁੱਬ ਸਕਦੇ ਹਨ ਮੁਲਾਜਮ ਸੋਨੂੰ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ ਸੈਂਕੜੇ ਬੱਚੇ ਸੜਕਾਂ ‘ਤੇ ਆ ਜਾਣਗੇ ਪਤਾ ਲੱਗਿਆ ਹੈ ਕਿ ਤੀਸਰੀ ਕਲਾਸ ਤੱਕ ਪ੍ਰਤੀ ਬੱਚਾ ਚਾਰ ਤੋਂ ਪੰਜ ਹਜ਼ਾਰ ਦੀ ਰਾਸ਼ੀ ਬਾਕੀ ਖਲੋਤੀ ਹੈ ਜਦੋਂਕਿ ਪੇਪਰ ਫੀਸ ਇਸ ਤੋਂ ਅਲਹਿਦਾ ਹੈ ਬੱਚਿਆਂ ਨੂੰ ਅੱਜ ਐਡਮਿਟ ਕਾਰਡ ਵੀ ਨਹੀਂ ਜਾਰੀ ਕੀਤੇ, ਸਿਰਫ ਜੁਬਾਨੀ ਤੌਰ ‘ਤੇ ਆਗਿਆ ਮਿਲੀ ਹੈ ਹੋਰ ਵੀ ਕਈ ਮਾਪਿਆਂ ਨੇ ਬੱਚਿਆਂ ਨੂੰ ਦਰਪੇਸ਼ ਸੰਕਟ ਬਾਰੇ ਦੱਸਿਆ ਤੇ ਥਰਮਲ ਚਾਲੂ ਕਰਨ ਦੀ ਮੰਗ ਕੀਤੀ ਹੈ

ਮੁਲਾਜਮ ਆਗੂ ਅਸ਼ਵਨੀ ਕੁਮਾਰ ਦਾ ਕਹਿਣਾ ਸੀ ਕਿ ਬਠਿੰਡਾ ਥਰਮਲ ਨੇ ਹੁਣ ਲੋਕ ਸੰਘਰਸ਼ ਦਾ ਨਵਾਂ ਰੂਪ ਦਿਖਾ ਦਿੱਤਾ ਹੈ ਦਰਜਨਾਂ ਬੱਚੇ ਹੁਣ ਬਠਿੰਡਾ ਸਕੱਤਰੇਤ ਅੱਗੇ ਲੱਗੇ ‘ਪੱਕੇ ਮੋਰਚੇ’ ਵਿੱਚ ਬੈਠਦੇ ਹਨ ਉਨ੍ਹਾਂ ਕਿਹਾ ਕਿ ਇਹ ਬੱਚੇ ਇੱਕ ਤਾਂ  ਹਕੂਮਤ ਦੀ ਪ੍ਰੀਖਿਆ ‘ਚੋਂ ਲੰਘ ਰਹੇ ਹਨ ਤੇ ਦੂਜਾ ਨਿੱਤ ਨਵੀਂ ਮੁਸੀਬਤ ਘੇਰ ਰਹੀ ਹੈ। ਗੌਰਤਲਬ ਹੈ ਕਿ ਬਠਿੰਡਾ ਥਰਮਲ ਵਿੱਚ ਸੈਂਕੜੇ ਮੁਲਾਜ਼ਮ ਠੇਕੇ ‘ਤੇ ਕੰਮ ਕਰਦੇ ਸਨ, ਜਿਨ੍ਹਾਂ ਨੂੰ ਹੁਣ ਥਰਮਲ ਬੰਦ ਹੋਣ ਮਗਰੋਂ ਨੌਕਰੀ ਖੁੱਸਣ ਦਾ ਡਰ ਹੈ ਇਨ੍ਹਾਂ ਮੁਲਾਜ਼ਮਾਂ ਨੇ ਸਕੱਤਰੇਤ ਅੱਗੇ ‘ਥਰਮਲ ਬਚਾਓ ਮੋਰਚਾ’ ਲਾਇਆ ਹੋਇਆ ਹੈ।

ਇਹ ਵੀ ਪੜ੍ਹੋ : ਮਨੀਪੁਰ ਹਿੰਸਾ : ਥਾਣੇ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ

ਜਿਸ ਨੂੰ ਦੋ ਮਹੀਨੇ ਪੂਰੇ ਹੋਣ ਵਾਲੇ ਹਨ ਛੇ ਵਰ੍ਹਿਆਂ ਦਾ ਯਾਦਵਿੰਦਰ ਸਕੂਲ ਛੱਡ ਕੇ ਆਪਣੇ ਪਿਤਾ ਜਗਸੀਰ ਸਿੰਘ ਨਾਲ ਮੋਰਚੇ ਵਿੱਚ ਡਟਿਆ ਰਿਹਾ ਹੈ  ਤੀਜੀ ਜਮਾਤ ਵਿੱਚ ਪੜ੍ਹਦਾ ਅਵੀਜੋਤ ਤਖ਼ਤੀਆਂ  ਫੜ ਕੇ ਬਾਕੀ ਬੱਚਿਆਂ ਨਾਲ ਸੜਕਾਂ ‘ਤੇ ਵੀ ਉਤਰਿਆ ਹੈ ਤੇ ਹੁਣ ਇਮਤਿਹਾਨ ਵੀ ਸਿਰ ‘ਤੇ ਹਨ  ਸਤਵੀਰ ਤੇ ਲਵਦੀਪ ਦੋਵੇਂ ਭਰਾ ਹਨ, ਜੋ ਆਪਣੀ ਮਾਂ ਨਾਲ ਸੰਘਰਸ਼ ਵਿੱਚ ਖੜ੍ਹੇ ਹਨ ਇਨ੍ਹਾਂ ਬੱਚਿਆਂ ਦੇ ਪਿਤਾ ਸੁਖਵੰਤ ਸਿੰਘ ਨੂੰ ਹੁਣ ਰੋਟੀ ਦੇ ਲਾਲੇ ਪੈਣ ਦਾ ਡਰ ਹੈ ਅੱਜ ਇੰਨ੍ਹਾਂ ਬੱਚਿਆਂ ਨੇ ਆਖਿਆ ਕਿ ਉਹ ਥਰਮਲ ਚਲਾਉਣ ਤੱਕ ਮਾਪਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜਨਗੇ।

ਨਿੱਤ ਪ੍ਰੀਖਿਆ ਦਿੰਦੇ ਨੇ ਬੱਚੇ : ਢਿੱਲੋਂ | Thermal Matter

ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਬੱਚੇ ਆਪਣੇ ਮਾਪਿਆਂ ਨਾਲ ਸੰਘਰਸ਼ ਦੀ ਇਸ ਪਾਠਸ਼ਾਲਾ ਵਿੱਚ ਨਿੱਤ ਪ੍ਰੀਖਿਆ ਦਿੰਦੇ ਹਨ ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ ਨਜ਼ਰ ਇਨ੍ਹਾਂ ਬੱਚਿਆਂ ‘ਤੇ ਨਹੀਂ ਪਈ ਹੈ ਅਤੇ ਨਾ ਹੀ ਢਾਰਸ ਦਾ ਕੋਈ ਹੱਥ ਇਨ੍ਹਾਂ ਨਿੱਕਿਆਂ ਦੇ ਮੋਢਿਆਂ ਤੱਕ ਪੁੱਜਿਆ ਹੈ।

ਜਨਤਕ ਧਿਰਾਂ ਵੱਲੋਂ ਮਸਲੇ ਦੇ ਹੱਲ ਦੀ ਮੰਗ | Thermal Matter

ਬਠਿੰਡਾ ਜਿਲ੍ਹੇ ਦੀਆਂ ਇੱਕ ਜਨਤਕ ਜਮਹੂਰੀ ਧਿਰਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਸ਼ਾਂਤਮਈ ਤੇ ਜਮਹੂਰੀ ਢੰਗ ਨਾਲ ਸੰਘਰਸ਼ ਕਰ ਰਹੇ ਕੱਚੇ ਕਾਮਿਆਂ ਦੀ ਮੰਗ ਪ੍ਰਵਾਨ ਕਰਨ ਲਈ ਜੋਰ ਦਿੱਤਾ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਇੰਨ੍ਹਾਂ ਕਾਮਆਿਂ ਦਾ ਰੁਜਗਾਰ ਨਾ ਖੋਹਣ ਦੀ ਗੱਲ ਕਰ ਰਹੇ ਹਨ ਪਰ ਅਜੇ ਤੱਕ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ।

ਮੀਰੀ-ਪੀਰੀ: ਜ਼ੁਲਮ ਖਿਲਾਫ਼ ਜੂਝਣ ਦਾ ਸੰਕਲਪ
ਸੰਨ 1605 ਦੇ ਅਕਤੂਬਰ ਮਹੀਨੇ ਵਿਚ ਜਹਾਂਗੀਰ ਦੀ ਤਖ਼ਤਪੋਸ਼ੀ ਹੋਣ ਨਾਲ ਅਕਬਰ ਵੱਲੋਂ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ ਰਾਜ ਦਰਬਾਰ ਤੰਗਦਿਲ ਤੇ ਫਿਰਕਾਪ੍ਰਸਤ ਮੁਸਲਮਾਨਾਂ ਦੇ ਹੱਥ ਆ ਗਿਆ  ਇਨ੍ਹਾਂ ਕੱਟੜ ਪੰਥੀਆਂ ਨੇ ਗੈਰ ਮੁਸਲਮਾਨਾਂ ਪ੍ਰਤੀ ਨਫ਼ਰਤ ਭਰਪੂਰ ਪਹੁੰਚ ਅਖ਼ਤਿਆਰ ਕਰ ਲਈ ਇਸ ਪਹੁੰਚ ਦਾ ਢੁੱਕਵਾਂ ਜਵਾਬ ਦੇਣ ਲਈ ਬਾਬਾ ਬੁੱਢਾ ਜੀ ਨੇ ਜਿੱਥੇ ਬਾਲਕ ਹਰਗੋਬਿੰਦ ਜੀ ਨੂੰ ਹਰਫ਼ੀ ਇਲਮ ਦਿੱਤਾ, ਉਥੇ ਕੁਸ਼ਤੀ, ਘੋੜ ਸਵਾਰੀ, ਤਲਵਾਰਬਾਜ਼ੀ ਅਤੇ ਹੋਰ ਜੰਗੀ ਕਰਤਬਾਂ ਦੀ ਸਿਖਲਾਈ ਵੀ ਦਿੱਤੀ

ਸ਼ੇਖ ਅਹਿਮਦ ਸਰਹੰਦੀ ਅਤੇ ਕੱਝ ਹੋਰ ਕੱਟੜ ਪੰਥੀਆਂ ਨੇ ਜਹਾਂਗੀਰ ਦੇ ਕੰਨਾਂ ਵਿੱਚ ਗੁਰੂ ਅਰਜਨ ਦੇਵ ਜੀ ਖਿਲਾਫ਼ ਖੁਸਰੋ ਨੂੰ ਸਹਾਇਤਾ ਤੇ ਸਹਿਯੋਗ ਦੇਣ ਦੀ ਫੂਕ ਮਾਰ ਦਿੱਤੀ ਜਹਾਂਗੀਰ ‘ਤੇ ਫੂਕ ਦਾ ਅਜਿਹਾ ਅਸਰ ਹੋਇਆ ਕਿ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ

ਸੰਨ 1606 ਮਈ ਮਹੀਨੇ ਦੇ ਆਖਰੀ ਹਫ਼ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨਾਲ ਤੱਤਕਾਲੀ ਰਾਜਨੀਤਕ ਹਾਲਤਾਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਇਸ ਵਿਚਾਰ-ਵਟਾਂਦਰਾ ਤੋਂ ਬਾਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਨ ਸਜਾ ਕੇ ਗੁਰਿਆਈ ਦੀ ਜਿੰਮੇਵਾਰੀ ਸ੍ਰੀ ਗਰੂ ਹਰਗੋਬਿੰਦ ਜੀ ਨੂੰ ਸੌਂਪ ਦਿੱਤੀ ਇਸ ਮੌਕੇ ਹੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ (ਇੱਕ ਮੀਰੀ ਤੇ ਦੂਜੀ ਪੀਰੀ ਦੀ) ਪਹਿਨਾਈਆਂ) ਜੋ ਸੰਸਾਰਕ ਤੇ ਆਤਮਕ ਪੱਖ ਦੇ ਸੁਮੇਲ ਦੀ ਗਵਾਹੀ ਦਿੰਦੀਆਂ ਸਨ

ਸ੍ਰੀ ਗੁਰੂ ਹਰਗੋਬਿੰਦ ਜੀ ਦੀ ਵਰੇਸ ਭਾਵੇਂ ਅਜੇ 11 ਕੁ ਸਾਲ ਦੀ ਹੀ ਸੀ ਪਰ ਆਪਣੇ ਦੂਰਦਰਸ਼ੀ ਨਜ਼ਰੀਏ ਸਦਕਾ ਉਨ੍ਹਾਂ ਨੇ ਇਹ ਸਮਝ ਲਿਆ ਸੀ ਕਿ ਮੁਗਲ ਹਕੂਮਤ ਦੀ ਅੱਤਿਆਚਾਰੀ ਨੀਤੀ ਦਾ ਸਿਖ਼ਰ ਗੁਰੂ ਪਿਤਾ ਦੀ ਸ਼ਹੀਦੀ ਤੱਕ ਹੀ ਸੀਮਤ ਨਹੀਂ ਰਹੇਗਾ ਇਸ ਨੀਤੀ ਦੇ ਸਮਰੱਥਕ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਵੀ ਪੂਰੀ ਕੋਸ਼ਿਸ਼ ਕਰਨਗੇ ਹਕੂਮਤ ਦੀ ਇਸ ਭਵਿੱਖ ਮੁਖੀ ਕੋਸ਼ਿਸ਼ ਨੂੰ ਅਸਫ਼ਲ ਕਰਨ ਲਈ ਛੇਵੇਂ ਪਾਤਸ਼ਾਹ ਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣ ਲਿਆ ਇਸ ਰਾਹ ‘ਤੇ ਸਫ਼ਲਤਾ ਪੂਰਵਕ ਚੱਲਣ ਲਈ ਉਨ੍ਹਾਂ ਨੇ ਮਸੰਦਾਂ ਰਾਹੀਂ ਸੰਗਤ (ਵਿਸ਼ੇਸ਼ ਕਰਕੇ ਵਪਾਰੀ ਵਰਗ) ਨੂੰ ਹੁਕਮਨਾਮੇ ਭੇਜੇ ਕਿ ਸਿੱਖ ਆਪਣੇ ਦਸਵੰਧ ਦੇ ਨਾਲ-ਨਾਲ ਵਧੀਆ ਘੋੜੇ ਤੇ ਸ਼ਸਤਰ ਵੀ ਖਰੀਦ ਕੇ ਭੇਜਿਆ ਕਰਨ ਇਸ ਤਰ੍ਹਾਂ ਸਿਪਾਹੀਆਂ ਕੋਲ ਜਿੱਥੇ ਘੋੜਿਆਂ ਦੀ ਗਿਣਤੀ ‘ਚ ਵਾਧਾ ਹੋਇਆ ਉਥੇ ਗੁਰੂ ਘਰ ਦਾ ਅਸਲਾਖਾਨਾ ਵੀ ਚੰਗਿਆਂ ਸ਼ਸਤਰਾਂ ਨਾਲ ਭਰਪੂਰ ਹੋਣ ਲੱਗ ਪਿਆ

ਆਪਣੇ ਸੇਵਕਾਂ ਨੂੰ ਹਥਿਆਰ ਚਲਾਉਣੇ ਸਿਖਾਉਣ ਦਾ ਵੀ ਯੋਗ ਪ੍ਰਬੰਧ ਕਰ ਲਿਆ ਇਸ ਸਿਖਲਾਈ ਲਈ ਗੁਰੂ ਜੀ ਨੇ 52 ਨਿਪੁੰਨ ਅੰਗ-ਰੱਖਿਅਕਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਹੌਲੀ-ਹੌਲੀ ਸਿੱਖ ਸੈਨਿਕਾਂ ਦੀ ਗਿਣਤੀ ਵਧਣ ਲੱਗੀ ਦੂਰੋਂ-ਨੇੜਿਓਂ ਕਈ ਗਭਰੂ ਅੰਮ੍ਰਿਤਸਰ ਵਿਖੇ ਆ ਕੇ ਮਹੀਨਿਆਂ ਬੱਧੀ ਪੜਾਅ ਕਰ ਲੈਂਦੇ ਤੇ ਮਾਰਸ਼ਲ ਆਰਟ ਦੀ ਸਿਖਲਾਈ ਪ੍ਰਾਪਤ ਕਰਕੇ ਘਰ ਪਰਤ ਜਾਂਦੇ

ਗੁਰੂ ਸਾਹਿਬ ਦੀ ਸੇਵਾ-ਭਾਵਨਾ ਤੇ ਇਨਸਾਫ਼ ਪਸੰਦੀ ਨੂੰ ਦੇਖ ਕੇ ਕਈ ਦੂਸਰੇ ਧਰਮਾਂ (ਖਾਸ ਕਰਕੇ ਮੁਸਲਿਮ ਸਮਾਜ) ਦੇ ਲੋਕ ਵੀ ਗੁਰੂ ਘਰ ਦੇ ਨੇੜੇ ਆਉਣ ਲੱਗੇ ਇਹ ਗੱਲ ਵਕਤ ਦੇ ਹਾਕਮ ਜਹਾਂਗੀਰ ਦੀ ਬਰਦਾਸ਼ਤ ਤੋਂ ਬਾਹਰ ਹੁੰਦੀ ਜਾ ਰਹੀ ਸੀ ਉਸ ਨੇ ਜੁਰਮਾਨਾ ਵਸੂਲੀ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ‘ਚ ਨਜ਼ਰਬੰਦ ਕਰ ਦਿੱਤਾ ਇਹ ਕਿਲ੍ਹਾ ਸ਼ਾਹੀ ਕੈਦੀਆਂ ਤੇ ਲੰਮੀ ਕੈਦ ਵਾਲਿਆਂ ਵਾਸਤੇ ਉਚੇਚੇ ਤੌਰ ‘ਤੇ ਬਣਵਾਇਆ ਗਿਆ ਸੀ ਕਈ  ਕੈਦੀਆਂ ਦਾ ਜੀਵਨ ਤਾਂ ਇਸ ਕਿਲ੍ਹੇ ਦੀ ਭੇਂਟ ਹੀ ਚੜ੍ਹ ਜਾਂਦਾ ਸੀ ਜਦੋਂ ਛੇਵੇਂ ਪਾਤਸ਼ਾਹ ਕਿਲ੍ਹੇ ਅੰਦਰ ਗਏ, ਉਨ੍ਹਾਂ ਦੇਖਿਆ ਕਿ ਕਈ ਰਾਜਪੂਤ ਰਜਵਾੜੇ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਰਾਜੇ ਵੀ ਕੈਦ ਕੱਟ ਰਹੇ ਸਨ ਇਨ੍ਹਾਂ ਰਾਜਿਆਂ ਦੀ ਗਿਣਤੀ 52 ਦੇ ਕਰੀਬ ਸੀ ਗੁਰੂ ਜੀ ਦੀ ਆਮਦ ਨਾਲ ਇਹ ਮਨਹੂਸ ਕਿਲ੍ਹਾ ਇੱਕ ਧਰਮਸ਼ਾਲਾ ਦਾ ਰੂਪ ਵਟਾ ਗਿਆ ਸਵੇਰੇ-ਸ਼ਾਮ ਹੋਣ ਵਾਲੇ ਸਤਿਸੰਗ ਤੇ ਧਾਰਮਿਕ ਵਿਚਾਰਾਂ ਨੇ ਕਿਲ੍ਹੇ ਵਿਚਲੇ ਵਾਤਾਵਰਣ ਨੂੰ ਹੀ ਬਦਲ ਕੇ ਰੱਖ ਦਿੱਤਾ ਇੱਥੋਂ ਤੱਕ ਕਿ ਕਿਲ੍ਹੇ ਦਾ ਦਰੋਗਾ ਹਰੀਦਾਸ ਵੀ ਗੁਰੂ ਸਾਹਿਬ ਦਾ ਪ੍ਰਭਾਵ ਕਬੂਲਣੋਂ ਨਾ ਰਹਿ ਸਕਿਆ

ਕਿਸੇ ਨੇਕ-ਬਖ਼ਤ ਨੇ ਉਸ ਨੂੰ ਗੁਰੂ ਸਾਹਿਬ ਦੀ ਨਾਜਾਇਜ਼ ਨਜ਼ਰਬੰਦੀ ਦਾ ਅਹਿਸਾਸ ਕਰਵਾ ਦਿੱਤਾ ਮੁਸੀਬਤ ‘ਚ ਫਸੇ ਹੋਣ ਕਰਕੇ ਗੱਲ ਉਸ ਦੇ ਵੀ ਮਨ ਲੱਗ ਗਈ ਉਸ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਹੁਕਮ ਦਾ ਦਿੱਤਾ ਜਦੋਂ ਇਸ ਹੁਕਮ ਦਾ ਪਤਾ ਬੇਕਸੂਰ ਸਿਆਸੀ ਕੈਦੀ ਰਾਜਿਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਸਨਮੁੱਖ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ! ਸਾਨੂੰ ਵੀ ਇਸ ਨਰਕੀ ਜੀਵਨ ਤੋਂ ਛੁਟਕਾਰਾ ਦਿਵਾ ਦਿਉ ਗੁਰੂ ਜੀ ਨੇ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਤਦ ਹੀ ਕਿਲ੍ਹੇ ‘ਚੋਂ ਬਾਹਰ ਜਾਣਗੇ ਜੇ ਇਨ੍ਹਾਂ ਨਿਰਦੋਸ਼ ਰਾਜਿਆਂ ਨੂੰ ਰਿਹਾਅ ਕੀਤਾ ਜਾਵੇਗਾ ਜਹਾਂਗੀਰ ਨੇ ਗੁਰੂ ਸਾਹਿਬ ਦੀ ਗੱਲ ਮੰਨਦਿਆਂ ਇਨ੍ਹਾਂ  ਰਾਜਿਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ, ਜਿਨ੍ਹਾਂ ਦੀ ਗਿਣਤੀ 52 ਦੱਸੀ ਜਾਂਦੀ ਹੈ ਇਸੇ ਕਰਕੇ ਆਪ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ

1627 ਈ. ‘ਚ ਜਹਾਂਗੀਰ ਫੌਤ ਹੋ ਗਿਆ ਉਸ ਤੋਂ ਬਾਦ ਉਸ ਦਾ ਪੁੱਤਰ ਸ਼ਾਹਜਹਾਨ ਰਾਜਗੱਦੀ ਦਾ ਵਾਰਸ ਬਣ ਗਿਆ ਕੱਟੜ ਪੰਥੀ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਉਸਨੇ ਗੈਰ ਮੁਸਲਿਮ ਭਾਈਚਾਰੇ ‘ਤੇ ਜ਼ਿਆਦਤੀਆਂ ਦਾ ਸਿਲਸਿਲਾ ਆਰੰਭ ਕਰ ਦਿੱਤਾ ਇਸ ਸਿਲਸਿਲੇ ਨੂੰ ਠੱਲ੍ਹ ਪਾਉਣ ਲਈ ਛੇਵੇਂ ਗੁਰੂ ਜੀ ਨੂੰ ਸਮੇਂ-ਸਮੇਂ ਕਈ ਜੰਗਜੂ ਕਾਰਵਾਈਆਂ/ ਲੜਾਈਆਂ ਵੀ ਲੜਨੀਆਂ ਪਈਆਂ ਇਸ ਲੜੀ ਵਜੋਂ ਉਨ੍ਹਾਂ ਨੂੰ ਰੁਹਲੇ (ਸ੍ਰੀ ਹਰਗੋਬਿੰਦਪੁਰ ਸਾਹਿਬ) ਵਿਖੇ ਪਹਿਲੀ ਲੜਾਈ ਲੜਨੀ ਪਈ ਗੁਰੂ ਜੀ ਦੀ ਦੂਸਰੀ ਜੰਗ ਲੋਹਗੜ੍ਹ ਤੋਂ ਲੈ ਕੇ ਅਜੋਕੇ ਖਾਲਸਾ ਕਾਲਜ ਤੱਕ ਹੋਈ ਇਸ ਲੜਾਈ ਵਿੱਚ ਗੁਰੂ ਕੀ ਫੌਜ ਨੇ ਵੈਰੀ ਨੂੰ ਕਰਾਰੀ ਹਾਰ ਦਿੱਤੀ ਇਹ ਸਮਾਂ ਅੱਧ ਅਪਰੈਲ 1634 ਈ. ਦਾ ਹੈ

ਤੀਸਰੀ ਲੜਾਈ ਮਰਾਝ ਦੇ ਨਜਦੀਕ ਇੱਕ ਢਾਬ ਉੱਤੇ ਮੋਰਚੇ ਕਾਇਮ ਕਰਕੇ ਲੜੀ ਗਈ, ਜਿਸ ਦਾ ਕਾਰਨ ਭਾਈ ਬਿਧੀ ਚੰਦ ਜੀ ਦੁਆਰਾ ਉਨ੍ਹਾਂ ਦੋ ਘੋੜਿਆਂ ਨੂੰ ਲਾਹੌਰ ਦੇ ਕਿਲ੍ਹੇ ‘ਚੋਂ ਕੱਢ ਕੇ ਗੁਰੂ ਦਰਬਾਰ ‘ਚ ਅਪੜਾਉਣਾ ਸੀ ਜਿਨ੍ਹਾਂ ਨੂੰ ਕਾਬਲ ਤੋਂ ਆ ਰਹੇ ਸਿੱਖਾਂ ਕੋਲੋਂ ਲਾਹੌਰ ਦੇ ਹਾਕਮ ਨੇ ਖੋਹ ਲਿਆ ਸੀ ਇਹ ਸਮਾਂ ਅੱਧ ਦਸੰਬਰ 1634 ਈ. ਦਾ ਹੈ ਗੁਰੂ ਸਾਹਿਬ ਦੀ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਹੈ ਜੋ ਸਿੱਖ ਇਤਿਹਾਸ ‘ਚ ਇੱਕ ਅਹਿਮ ਸਥਾਨ ਰੱਖਦੀ ਹੈ ਇਸ ਜੰਗ ਦਾ ਸਬੱਬ ਸਿੱਖ ਫੌਜ ਦੇ ਇੱਕ ਸਾਬਕਾ ਜਰਨੈਲ ਪੈਂਦੇ ਖਾਨ ਦੀ ਗੁਰੂ ਘਰ ਨਾਲ ਗਦਾਰੀ ਤੇ ਫੌਜਦਾਰ ਕਾਲੇ ਖਾਂ ਦੀ ਬਦਲੇ ਦੀ ਭਾਵਨਾ ਸੀ ਸੋ ਇਨ੍ਹਾਂ ਨੇ ਮਿਲਵੇਂ ਰੂਪ ‘ਚ ਗੁਰੂ ਸਾਹਿਬ ‘ਤੇ ਹਮਲਾ ਕਰ ਦਿੱਤਾ ਇਹ ਜੰਗ ਅਪਰੈਲ ਮਹੀਨੇ ਦੇ ਆਖਰੀ ਹਫ਼ਤੇ 1635 ਈ. ਨੂੰ ਲਗਾਤਾਰ ਤਿੰਨ ਦਿਨ ਹੁੰਦੀ ਰਹੀ

ਗੁਰੂ ਸਾਹਿਬ ਦੀ ਪੰਜਵੀਂ ਲੜਾਈ ਪਲਾਹੀ ਸਾਹਿਬ (ਫਗਵਾੜਾ) ਵਿਖੇ ਹੋਈ 29 ਅਪਰੈਲ 1635 ਈ. ਨੂੰ ਮੁਗਲ ਫੌਜਾਂ ਨੇ ਗੁਰੂ ਕੀਆਂ ਫੌਜਾਂ ‘ਤੇ ਅਚਾਨਕ ਹਮਲਾ ਕਰ ਦਿੱਤਾ ਹਮਲਾ ਭਾਵੇਂ ਕਹਿਰੀ ਸੀ ਪਰ ਫੌਜਾਂ ਨੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਇਸ ਤਰ੍ਹਾਂ ਮੁਗਲ ਫੌਜਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ

ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਪੂਰੀ ਹਯਾਤੀ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਲਾ ਦਿੱਤੀ ਇਸ ਮਨੋਰਥ ਦੀ ਸਿੱਧੀ ਲਈ ਰੁਕਾਵਟ ਪੈਦਾ ਕਰਨ ਵਾਲੀ ਹਰੇਕ ਧਿਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਗਿਆ

ਰਮੇਸ਼ ਬੱਗਾ ਚੋਹਲਾ

ਰਿਸ਼ੀ ਨਗਰ ਲੁਧਿਆਣਾ

ਮੋ.94631-32719