Society - Sach Kahoon Punjabi
ਸਮਾਜ ਲਈ ਮਾਨਸਿਕ ਬਿਮਾਰੀ ਬਣਦਾ ਜਾ ਰਿਹੈ ਫੋਨ
ਸਾਡੇ ਆਧੁਨਿਕ ਦੌਰ ਅੰਦਰ ਮਿੰਨੀ ਕੰਪਿਊਟਰ ਦੇ ਤੌਰ ’ਤੇ ਜਾਣੇ ਜਾਂਦੇ ਮੋਬਾਇਲ ਦਾ ਜਾਦੂ ਅੱਜਕੱਲ ਬੱਚਿਆਂ ਅਤੇ ਵੱਡਿਆਂ ਦੇ ਸਿਰ ਚੜ੍ਹ ਕੇ ਬੋਲਣ ਲੱਗਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਰੋਟੀ ਕੱਪੜਾ ਅਤੇ ਮਕਾਨ ਹੀ ਮਨੁੱਖ ਦੀਆਂ ਜ਼ਰੂਰੀ ਲੋੜਾਂ ਸਨ ਪਰ ਅੱਜਕੱਲ ਦੇ ਬੱਚਿਆਂ ਨੂੰ ਜਦੋਂ ਜਰੂਰੀ ਲੋੜਾਂ ਦੀ ਗੱਲ ਕਰੋ ਤਾਂ ਮੋਬਾਇਲ ਫੋਨ ਦਾ ਨਾਂਅ ਪਹਿਲੇ ਨੰਬਰ ਤੇ ਲੈਂਦੇ ਹਨ। ਨੌਜੁਆਨ ਤੇ ਵੱਡੀ ਉਮਰੇ ਲੋਕਾਂ ਦੀ ਗੱਲ ਛੱਡੋ ਹੁਣ ਤਾਂ ਛੋਟੇ ਬੱਚਿਆਂ ਨੂੰ ਵੀ ਰੋਟੀ ਖੁਆਉਣ ਜਾਂ ਦੁੱਧ ਪਿਆਉਣ ਲਈ ਮੋਬਾਇਲ ਦਾ ਸਹਾਰਾ ਲੈਣਾ ਪੈਂਦਾ ਹੈ।ਛੋਟੇ ਬੱਚਿਆਂ ਦੇ ਮਾਪੇ ਅਕਸਰ ਆਪਣੇ ਛੋਟੇ ਬੱਚੇ ਨੂੰ ਰਿਝਾਉਣ ਲਈ ਮੋਬਾਇਲ ਨੂੰ ਹੀ ਪਹਿਲ ਦੇਣ ਲੱਗੇ ਹਨ। (Mobile Phone)
ਬੱਚੇ ਨੂੰ ਦੁੱਧ ਪਿਆਉਣਾ ਹੈ ਤਾਂ ਮੋਬਾਇਲ ਤੇ ਕਾਰਟੂਨ ਚਲਾਉਣੇ ਜਰੂਰੀ ਹਨ, ਬੱਚਾ ਰੋਂਦਾ ਹੈ ਤਾਂ…ਮੋਬਾਇਲ, ਮਾਂਪਿਓ ਕੋਲ ਕੋਈ ਰੁਝੇਂਵਾਂ ਹੈ ਤਾਂ …ਮੋਬਾਇਲ। ਗੱਲ ਕੀ ਮੋਬਾਇਲ ਜਿਹੀ ਛੋਟੇ ਅਕਾਰ ਦੀ ਵਸਤੂ ਸਾਡੇ ਐਨੇ ਵੱਡੇ ਸਮਾਜਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰਕੇ ਰੱਖ ਦੇਵੇਗੀ, ਸਾਇਦ ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਇਸ ਦੀ ਉਦਾਹਰਨ ਅੱਜਕੱਲ ਰਹ ਇੱਕ ਘਰ ਵਿੱਚ ਸ਼ਰੇ੍ਹਆਮ ਦੇਖੀ ਜਾ ਸਕਦੀ ਹੈ। ਹੈਰਾਨੀ ਦੀ ਗੱਲ ਤਾਂ ਉਦੋਂ ਹੁੰਦੀ ਹੈ ਕਿ ਜਦੋਂ ਸਾਰੇ ਪਰਿਵਾਰ ਦੇ ਮੈਂਬਰ ਕਿਸੇ ਵੇਲੇ ਇਕੱਠੇ ਵੀ ਬੈਠੇ ਹੋਣ ਤਾਂ ਉਦੋਂ ਵੀ ਮੋਬਾਇਲ ਵਿੱਚ ਐਨੇ ਖੁੱਭੇ ਹੁੰਦੇ ਹਨ ਕਿ ਇਕੱਠੇ ਬੈਠੇ ਵੀ ਇਕੱਲੇ ਹੀ ਹੁੰਦੇ ਹਨ।ਇਸ ਤੋਂ ਵੀ ਵੱਡੀ ਹੈਰਾਨੀ ਇਹ ਵੀ ਹੁੰਦੀ ਹੈ। (Mobile Phone)
Read this : Shambhu Border: ਧਰਨੇ ਦਾ ਅਧਿਕਾਰ ਤੇ ਜਨਤਾ ਪ੍ਰਤੀ ਫਰਜ਼
ਕਿ ਇਕੱਠੇ ਬੈਠੇ ਇੱਕੋ ਪਰਿਵਾਰ ਦੇ ਸਾਰੇ ਮੈਂਬਰ ਆਪਸੀ ਸਾਂਝਾਂ ਪਾਉਣ ਦੀ ਬਜਾਏ ਆਪਣਾ ਮਨੋਰੰਜਨ ਮੋਬਾਇਲ ਵਿੱਚੋਂ ਲੱਭ ਰਹੇ ਹੁੰਦੇ ਹਨ। ਸੱਚ ਪੁੱਛੋ ਤਾਂ ਮੋਬਾਇਲ ਨੇ ਸਾਡੇ ਸਮਾਜ ਦੀਆਂ ਆਪਸੀ ਮੋਹ ਪਿਆਰ ਦੀਆਂ ਤੰਦਾਂ ਨੂੰ ਬੁਰੀ ਤਰ੍ਹਾਂ ਕੁਚਲ ਕੇ ਰੱਖ ਦਿੱਤਾ ਹੈ।ਅੱਜਕੱਲ ਚਾਹੇ ਕਿਸੇ ਉਮਰ ਦੇ ਵਿਅਕਤੀ ਨੂੰ ਦੇਖ ਲਵੋ, ਹਰ ਪੰਜਪੰਜ ਮਿੰਟ ਬਾਅਦ ਵਾਰੀ ਵਾਰੀ ਆਪਣੇ ਸੋਸਲ ਐਪਸ ਨੂੰ ਇਸ ਤਰ੍ਹਾਂ ਚੈੱਕ ਕਰ ਰਿਹਾ ਹੁੰਦਾ ਹੈ, ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਨਵਜਾਤ ਬੱਚੇ ਦੇ ਬੰਨੇ ਪੋਤੜੇ ਨੂੰ ਵਾਰ ਵਾਰ ਚੈੱਕ ਕਰਨਾ ਪੈਂਦਾ ਸੀ ਕਿ ਬੱਚੇ ਨੇ ਕਿਤੇ ਕੱਪੜਾ ਗਿੱਲਾ ਤਾਂ ਨਹੀਂ ਕਰ ਦਿੱਤਾ। (Mobile Phone)
ਸਮਾਜਿਕ ਕਦਰਾਂ ਕੀਮਤਾਂ ਦੇ ਟੁੱਟਣ ਦੀ ਸੁਰੂਆਤ ਭਾਂਵੇ ਸੰਯੁਕਤ ਪਰਿਵਾਰਕ ਢਾਂਚਾ ਟੁੱਟਣ ਨਾਲ ਹੋ ਗਈ
ਸਮਾਜਿਕ ਕਦਰਾਂ ਕੀਮਤਾਂ ਦੇ ਟੁੱਟਣ ਦੀ ਸੁਰੂਆਤ ਭਾਂਵੇ ਸੰਯੁਕਤ ਪਰਿਵਾਰਕ ਢਾਂਚਾ ਟੁੱਟਣ ਨਾਲ ਹੋ ਗਈ ਸੀ। ਪਰ ਵੱਡੇ ਪਰਿਵਾਰਾਂ ਵਿੱਚ ਵੀ ਇੱਕੋ ਘਰ ਵਿੱਚ ਹੁੰਦਿਆਂ ਸਾਰੇ ਮੈਂਬਰਾਂ ਨੂੰ ਇਕੱਲਾ-ਇਕੱਲਾ ਕਰਨ ਵਿੱਚ ਮੋਬਾਇਲ ਨਾਮ ਦੀ ਆਧੁਨਿਕ ਮਸ਼ੀਨ ਅੱਗ ’ਤੇ ਤੇਲ ਪਾਉਣ ਵਾਲੀ ਗੱਲ ਕੀਤੀ ਹੈ ਮੋਬਾਇਲ ਸਿਰਫ ਸਮਾਜਿਕ ਰਿਸ਼ਤਿਆਂ ਲਈ ਹੀ ਘਾਤਕ ਨਹੀਂ ਸਗੋਂ ਨਾਲ ਨਾਲ ਸੜਕੀ ਹਾਦਸਿਆਂ, ਦੁਰਘਟਨਾਵਾਂ, ਪੈਸੇ ਤੇ ਸਮੇਂ ਦੀ ਵੱਡੀ ਬਰਬਾਦੀ ਲਈ ਵੀ ਵੱਡੀ ਪੱਧਰ ਤੇ ਜਿੰਮੇਵਾਰ ਹੈ। ਸੋਸ਼ਲ ਸਾਈਟਾਂ ਤੇ ਫੈਲ ਰਹੇ ਕ੍ਰਾਈਮ ਦੀ ਸਭ ਤੋਂ ਵੱਡੀ ਵਜ੍ਹਾ ਤੇ ਪੁਆੜੇ ਦੀ ਜੜ੍ਹ ਮੋਬਾਇਲ ਹੀ ਹਨ। (Mobile Phone)
ਜਿਸਦੇ ਰਾਹੀਂ ਕਿ੍ਰਮੀਨਲ ਕਿਸਮ ਦੇ ਲੋਕ ਭੋਲੇ ਭਾਲੇ ਲੋਕਾਂ ਨੂੰ ਭਰਮਾਂ ਕੇ ਉਨ੍ਹਾਂ ਦੀ ਲੁੱਟ ਕਰਦੇ ਹਨ।ਮੋਬਾਇਲ ਦੇ ਨਾਲ ਨਾਲ ਬੇਲਗਾਮ ਇੰਟਰਨੈੱਟ ਸੋਸਲ ਸਾਈਟਾਂ ਵੀ ਸਾਡੇ ਸਮਾਜਿਕ ਢਾਂਚੇ ਦੇ ਨਿਘਾਰ ਵਿੱਚ ਕੋ ਪਾਰਟਨਰ ਦਾ ਰੋਲ ਅਦਾ ਕਰ ਰਿਹਾ ਹੈ। ਵੱਡੀ ਗਿਣਤੀ ਮਾਪੇ ਆਪਣੇ ਬੱਚਿਆਂ ਦੇ ਹੱਥਾਂ ਵਿੱਚ ਮੋਬਾਇਲ ਦੇ ਕੇ ਇਸ ਗੱਲ ਤੋਂ ਵੀ ਅਣਜਾਣ ਹੁੰਦੇ ਹਨ ਕਿ ਬੱਚੇ ਆਖਿਰ ਮੋਬਾਇਲ ਦੀ ਵਰਤੋਂ ਕਿਸ ਪੱਧਰ ਤੱਕ ਕਰ ਸਕਦੇ ਹਨ। ਸੋਸ਼ਲ ਮੀਡੀਆ ਤੇ ਪਰੋਸੀ ਜਾ ਰਹੀ ਗੰਦਗੀ ਨੇ ਸਾਡੇ ਬੱਚਿਆਂ ਨੂੰ ਜਵਾਨੀ ਤੋਂ ਪਹਿਲਾਂ ਹੀ ਜਵਾਨ ਕਰ ਛੱਡਿਆ ਹੈ। ਬੱਚਿਆਂ ਨੂੰ ਸਹੀ ਦਿਸ਼ਾ ਦੇਣ ਦੀ ਬਜਾਏ ਨੋਜੁਵਾਨ ਗੰਦਗੀ ਦੀ ਗੁੰਮਨਾਮੀ ਵੱਲ ਧੱਕਣ ਦੇ ਖਤਰੇ ਬਹੁਤ ਤੇਜੀ ਨਾਲ ਵਧ ਰਹੇ ਹਨ।
ਪਹਿਲਾਂ ਲੋਕ ਜਦੋਂ ਮੋਬਾਇਲ ਤੋਂ ਆਜਾਦ ਹੁੰਦੇ ਸਨ ਤਾਂ ਕਿਤਾਬਾਂ ਪੜਦੇ ਸਨ
ਪਹਿਲਾਂ ਲੋਕ ਜਦੋਂ ਮੋਬਾਇਲ ਤੋਂ ਆਜਾਦ ਹੁੰਦੇ ਸਨ ਤਾਂ ਕਿਤਾਬਾਂ ਪੜਦੇ ਸਨ, ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਤੇ ਭਾਈਚਾਰਕ ਸਾਂਝ ਪੈਦਾ ਹੁੰਦੀ ਸੀ, ਪਰ ਮੋਬਾਇਲ ਦੀ ਨੰਬਰ ਸੇਵ ਸੂਚੀ ਨੇ ਸਾਨੂੰ ਇਸ ਕਦਰ ਭੁਲੱਕੜ ਬਣਾ ਛੱਡਿਆ ਹੈ ਕਿ ਸਾਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨੰਬਰ ਦੱਸਣ ਲਈ ਵੀ ਮੋਬਾਇਲ ਡਾਇਰੈਕਟਰੀਆਂ ਸਰਚ ਕਰਨੀਆਂ ਪੈਂਦੀਆਂ ਹਨ। ਸਹੀ ਪੁੱਛੋ ਤਾਂ ਪੁਰਾਣੇ ਸਮੇਂ ਤੋਂ ਚੱਲੇ ਆਉਂਦੇ ਮਨੋਰੰਜਨ ਦੇ ਸਾਧਨ ਟੀਵੀ ਅਤੇ ਰੇਡੀਓ ਨੂੰ ਵੀ ਇਹ ਛੋਟਾ ਜਿਹਾ ਮੋਬਾਇਲ ਕਦੋਂ ਨਿਗਲ ਗਿਆ, ਪਤਾ ਵੀ ਨਹੀਂ ਲੱਗਿਆ। ਹਾਲਾਂਕਿ ਇੱਕ ਹੱਦ ਤੱਕ ਮੋਬਾਇਲ ਇੱਕ ਸੁਰੱਖਿਅਕ ਅਤੇ ਗਿਆਨ ਵਰਧਕ ਔਜਾਰ ਦੇ ਰੂਪ ਵਿੱਚ ਇੱਕ ਚੰਗਾ ਸਹਾਇਕ ਵੀ ਹੈ ਪਰ ਇਸ ਦੀ ਵਰਤੋਂ ਕਰਦਿਆਂ ਹੱਦਾਂ ਨੂੰ ਭੁੱਲ ਜਾਣਾ। (Mobile Phone)
ਇਸ ਦੀ ਅੰਨ੍ਹੀ ਵਰਤੋਂ ਰਾਹੀਂ ਸੋਸਲ ਸਾਈਟਾਂ ਵਿੱਚ ਘੰਟਿਆਂ ਬੱਧੀ ਸਮਾਂ ਬਰਬਾਦ ਕਰਦੇ ਜਾਣਾ ਕਿਸੇ ਵੀ ਪੱਖ ਤੋਂ ਲਾਹੇਵੰਦ ਨਹੀਂ ਹੈ
ਇਸ ਦੀ ਅੰਨ੍ਹੀ ਵਰਤੋਂ ਰਾਹੀਂ ਸੋਸਲ ਸਾਈਟਾਂ ਵਿੱਚ ਘੰਟਿਆਂ ਬੱਧੀ ਸਮਾਂ ਬਰਬਾਦ ਕਰਦੇ ਜਾਣਾ ਕਿਸੇ ਵੀ ਪੱਖ ਤੋਂ ਲਾਹੇਵੰਦ ਨਹੀਂ ਹੈ। ਆਪਣੇ ਬੱਚਿਆਂ ਘਰ ਤੋਂ ਦੂਰ ਪੜ੍ਹਨ ਭੇਜਣ ਮੌਕੇ ਮਾਪਿਆਂ ਦੀ ਸੋਚ ਇਹੀ ਹੁੰਦੀ ਹੈ ਕਿ ਕੋਲ ਮੋਬਾਇਲ ਹੋਵੇ ਤਾਂ ਕਿਸੇ ਸਮੱਸਿਆ ਜਾਂ ਬਿਪਤਾ ਵੇਲੇ ਬੱਚਾ ਫੋਨ ਕਰਕੇ ਦੱਸ ਸਕਦਾ ਹੈ, ਜੋ ਕਿ ਸਹੀ ਵੀ ਸੀ ਪਰ ਅੱਜਕੱਲ ਮਾਪਿਆਂ ਨੂੰ ਨਾਲ ਨਾਲ ਇਸ ਗੱਲ ਲਈ ਵੀ ਸੁਚੇਤ ਹੋਣਾ ਪਵੇਗਾ ਕਿ ਬੱਚਾ ਇਸ ਮੋਬਾਇਲ ਦੀ ਵਰਤੋਂ ਹੋਰ ਕਿਸ ਕਿਸ ਕੰਮ ਲਈ ਕਰ ਰਿਹਾ ਹੈ।ਬੱਚਾ ਇਸ ਮੋਬਾਇਲ ਰਾਹੀਂ ਇੰਟਰਨੈੱਟ ਤੇ ਕੀ ਕੀ ਸਰਚ ਕਰ ਰਿਹਾ ਹੈ।ਕਿਤੇ ਓਹ ਆਪਣਾ ਪੜਾਈ ਦਾ ਸਮਾਂ ਆਪਣੇ ਦੋਸਤਾਂ ਨਾਲ ਫਾਲਤੂ ਤੇ ਬੇਕਾਰ ਚੈਟਿੰਗ ਵਿੱਚ ਤਾਂ ਨਹੀਂ ਬਤਾ ਰਿਹਾ। ਕਿਉਂਕਿ ਬੱਚਿਆਂ ਕੋਲ ਮੋਬਾਇਲ ਦੀ ਮੌਜੂਦਗੀ ਜਿੱਥੇ ਮਾਪਿਆਂ ਨੂੰ ਉਨ੍ਹਾਂ ਦੇ ਸੁਰੱਖਿਆ ਕਵਚ ਦਾ ਅਹਿਸਾਸ ਕਰਵਾਉਂਦੀ ਹੈ। (Mobile Phone)
ਸੋਸਲ ਮੀਡੀਆ ਦੇ ਚੰਗੇ ਤੇ ਮੰਦੇ ਸਾਰੇ ਦਰਵਾਜੇ ਵੀ ਖੋਲ੍ਹ ਕੇ ਰੱਖ ਦਿੰਦੀ ਹੈ
ਨਾਲ ਨਾਲ ਸੋਸਲ ਮੀਡੀਆ ਦੇ ਚੰਗੇ ਤੇ ਮੰਦੇ ਸਾਰੇ ਦਰਵਾਜੇ ਵੀ ਖੋਲ੍ਹ ਕੇ ਰੱਖ ਦਿੰਦੀ ਹੈ। ਇਸ ਲਈ ਮਾਪਿਆਂ ਨੂੰ ਇਹ ਵੀ ਸੋਚਣਾ ਤੇ ਸਮਝਣਾ ਹੋਵੇਗਾ ਬੱਚੇ ਨੂੰ ਗਿਫਟਾਂ ਦੇ ਰੂਪ ਵਿੱਚ ਸੌਂਪੇ ਮਹਿੰਗੇ ਆਈ ਫੋਨਜ ਤੋਂ ਵੀ ਕਿਤੇ ਵੱਧ ਕੀਮਤੀ ਤੁਹਾਡੇ ਆਪਣੇ ਬੱਚੇ ਹਨ, ਜੋ ਇਨ੍ਹਾਂ ਮੋਬਾਇਲਾਂ ਦੀ ਗਲਤ ਵਰਤੋਂ ਕਰਨ ਗੁੰਮਨਾਮੀ ਦੇ ਅਜਿਹੇ ਹਨੇਰੇ ਵਿੱਚ ਭਟਕ ਸਕਦੇ ਹਨ, ਜਿੱਥੇ ਵਾਪਸੀ ਦੇ ਰਾਹ ਔਖੇ ਹੋ ਜਾਂਦੇ ਹਨ।ਸੋ ਆਪਣਿਆਂ ਬੱਚਿਆਂ ਦੇ ਹੱਥਾਂ ਵਿੱਚ ਮੋਬਾਇਲ ਥਮਾਉਣ ਤੋਂ ਪਹਿਲਾਂ ਇਸਦੀ ਸਹੀ ਵਰਤੋ ਕਰਨ ਦੀ ਜਾਂਚ ਬੱਚਿਆਂ ਨੂੰ ਸਿਖਾਉਣੀ ਜਿਆਦਾ ਜਰੂਰੀ ਹੈ।ਸਿਆਣੇ ਕਹਿੰਦੇ ਹਨ ਕਿ ਚੀਜ ਭਾਂਵੇ ਕੋਈ ਵੀ ਕਿਉਂ ਨਾ ਹੋਵੇ ਇਸ ਦੀ ਸੁਯੋਗ ਵਰਤੋਂ ਨਾ ਸਿਰਫ ਵਰਤੋਂ ਕਰਨ ਵਾਲੇ ਦੀ ਜਿੰਦਗੀ ਨੂੰ ਸੰਵਾਰ ਦਿੰਦੀ ਹੈ ਨਾਲ ਹੀ ਦੂਜਿਆ ਲਈ ਵੀ ਪ੍ਰੇਰਣਾਦਾਇਕ ਹੁੰਦੀ ਹੈ। ਪਰ ਦੂਜੇ ਪਾਸੇ ਗੁਲਾਮੀ ਭਾਂਵੇ ਸੋਨੇ ਦੀਆਂ ਬੇੜੀਆਂ ਵਾਲੀ ਵੀ ਕਿਉਂ ਨਾ ਹੋਵੇ ਮਜਾ ਨਹੀਂ ਦੇ ਸਕਦੀ। (Mobile Phone)
ਮੋਬਾਇਲ ਗੁਲਾਮੀ ਦੀਆਂ ਬੇੜੀਆਂ ਨੂੰ ਪੱਕਾ ਤੇ ਮਜਬੂਤ ਬਣਾਉਣ ਲਈ ਕੁਝ ਫ੍ਰੀ ਇੰਟਰਨੈੱਟ ਮੁਹੱਈਆ ਕਰਵਾਉਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਦਾ ਖਾਸਾ ਵੱਡਾ ਰੋਲ ਵੀ ਸਾਹਮਣੇ ਆਉਂਦਾ ਹੈ ਮੋਬਾਇਲ ਅਤੇ ਇੰਟਰਨੈੱਟ ਦੀ ਗੁਲਾਮ ਹੋ ਚੁੱਕੀ ਸਾਡੀ ਆਧੁਨਿਕ ਨੌਜਵਾਨ ਪੀੜ੍ਹੀ ਨੇ ਜੇਕਰ ਅਜਿਹਾ ਵਰਤਾਰਾ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਨਸਾ ਛੁਡਾਊ ਕੇਂਦਰਾਂ ਦੀ ਤਰ੍ਹਾਂ ਮੋਬਾਇਲ ਦੀ ਆਦਤ ਛੁਡਾਉਣ ਵਾਲੇ ਸੈਂਟਰ ਵੀ ਦੇਖਣ ਨੂੰ ਮਿਲ ਸਕਦੇ ਹਨ। ਸੋ ਸਾਨੂੰ ਸੋਚਣਾ ਤੇ ਵਿਚਾਰਨਾ ਪਵੇਗਾ, ਇਸਦੇ ਬਦਲ ਲੱਭਣੇ ਪੈਣਗੇ, ਸਾਵਧਾਨ ਰਹਿਣਾ ਪਵੇਗਾ ਕਿਉਂਕਿ ਜਿਹੜਾ ਮੋਬਾਇਲ ਸਾਡੇ ਟੀਵੀ, ਰੇਡੀਓ, ਅਖਬਾਰ, ਨਿਊਜ ਚੈਨਲ, ਗੀਤਾਂ , ਲੋਰੀਆਂ, ਬੱਚਿਆਂ ਦੀਆਂ ਖੇਡਾਂ, ਅੱਖਾਂ ਦੀ ਨਜਰ , ਸਾਡੀ ਯਾਦਾਸਤ ਸਕਤੀ, ਬੱਚਿਆਂ ਦੀਆਂ ਸਰਾਰਤਾਂ , ਸਮਾਜਿਕ ਤਾਣੇ ਬਾਣੇ ਅਤੇ ਆਪਸੀ ਸਾਂਝਾ ਵਰਗੇੇ ਅਣਗਿਣਤ ਪੱਖ ਨਿਗਲ ਚੁੱਕਾ ਹੈ ਉਹ ਕਿਤੇ ਹੁਣ ਸਾਡੀ ਕੀਮਤੀ ਜਿੰਦਗੀ ਹੀ ਨਾ ਨਿਗਲ ਜਾਵੇ। (Mobile Phone)
ਮਾਸਟਰ ਰਾਜਿੰਦਰ ਸਿੰਘ
ਗੋਨਿਆਣਾ ਮੰਡੀ (ਬਠਿੰਡਾ ) ਸਟੇਟ ਐਵਾਰਡੀ ਅਧਿਆਪਕ , 9463868877
ਸਮਾਜ ਦਾ ਵਿਗੜਦਾ ਢਾਂਚਾ
ਵਿਗਿਆਨ ਤੇ ਆਧੁਨਿਕਤਾ ਦੇ ਬਾਵਜ਼ੂਦ ਭਾਰਤੀ ਸਮਾਜ ਦਾ ਢਾਂਚਾ ਬੁਰੀ ਤਰ੍ਹਾਂ ਦੂਸ਼ਿਤ ਤੇ ਵਿਗੜਦਾ ਜਾ ਰਿਹਾ ਹੈ ਸਮਾਜਿਕ ਤੌਰ ’ਤੇ ਮਨੁੱਖ ਆਦਰਸ਼ਹੀਣ ਹੋਇਆ ਕੁਰਾਹੇ ਪੈ ਰਿਹਾ ਹੈ। ਹੇਠਲੇ ਪੱਧਰ ’ਤੇ ਕਤਲੇਆਮ, ਲੁੱਟਖੋਹ, ਠੱਗੀਆਂ, ਚੋਰੀਆਂ ਦਾ ਸਿਲਸਿਲਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਓਧਰ ਰਾਹ ਜਾਂਦੀਆਂ ਔਰਤਾਂ ਤੋਂ ਮੋਬਾਇਲ ਫੋਨ ਤੇ ਗਹਿਣੇ ਝਪਟਣੇ, ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀਆਂ, 500-700 ਰੁਪਏ ਲਈ ਕਤਲ ਅਤੇ ਘਰਾਂ ’ਚ ਇਕੱਲੇ ਰਹਿ ਰਹੇ ਬਜ਼ੁਰਗਾਂ ਦੇ ਕਤਲ ਚਿੰਤਾਜਨਕ ਹਨ। ਆਂਢ-ਗੁਆਂਢ ਦੇ ਛੋਟੇ-ਛੋਟੇ ਬੱਚਿਆਂ ਦੀ ਲੜਾਈ ’ਚ ਵੱਡਿਆਂ ਵੱਲੋਂ ਇੱਕ-ਦੂਜੇ ’ਤੇ ਹਿੰਸਕ ਹਮਲੇ ਭਾਰਤੀ ਸਮਾਜ ਦੀ ਤਸਵੀਰ ਹੀ ਨਹੀਂ ਹਨ। (Society)
ਇਹ ਵੀ ਪੜ੍ਹੋ : IND vs BAN: ਬੰਗਲਾਦੇਸ਼ ਨੂੰ ਹਰਾ ਭਾਰਤ ਦਾ ਸੁਪਰ-8 ‘ਚ ਜਿੱਤ ਦਾ ਸਿਲਸਿਲਾ ਬਰਕਰਾਰ
ਸਾਧਾਰਨ ਜਿਹੇ ਲੋਕ ਪੇਸ਼ੇਵਰ ਅਪਰਾਧੀਆਂ ਵਾਂਗ ਅਪਰਾਧਾਂ ਨੂੰ ਅੰਜ਼ਾਮ ਦੇ ਰਹੇ ਹਨ ਸਿੱਧੇ-ਸਾਦੇ ਨਜ਼ਰ ਆਉਂਦੇ ਲੋਕ ਪੈਸੇ ਖਾਤਰ ਪੇਪਰ ਲੀਕ ਵਰਗੇ ਕਾਂਡਾਂ ’ਚ ਸ਼ਾਮਲ ਹੋ ਰਹੇ ਹਨ ਬੇਰੁਜ਼ਗਾਰੀ ਤੇ ਪੈਸੇ ਦਾ ਲੋਭ ਇੱਕ-ਦੂਜੇ ’ਚ ਰਲ-ਮਿਲ ਗਏ ਹਨ। ਓਧਰ ਸਿਆਸੀ ਮੰਚ ’ਤੇ ਇੱਕ-ਦੂਜੇ ’ਤੇ ਦੋਸ਼ ਲਾਉਣ ਦੀ ਪ੍ਰਵਿਰਤੀ ਇੰਨੀ ਭਾਰੂ ਹੋ ਚੁੱਕੀ ਹੈ ਕਿ ਨਕਾਰਾਤਮਕਤਾ ਦੇ ਜ਼ਿਕਰ ’ਚ ਆਦਰਸ਼ ਧੁੰਦਲੇ ਹੋ ਰਹੇ ਹਨ ਅਲੋਚਨਾ ਨੇ ਨਿੰਦਿਆ ਦਾ ਰੂਪ ਲੈ ਲਿਆ ਹੈ ਅਸਲ ’ਚ ਸਮਾਜਿਕ ਪਤਨ ਦਾ ਵੱਡਾ ਕਾਰਨ ਭਾਰਤੀ ਸੱਭਿਆਚਾਰ ਤੇ ਆਧੁਨਿਕਤਾ ਦਰਮਿਆਨ ਪੈਦਾ ਹੋ ਰਿਹਾ ਪਾੜਾ ਹੈ ਸਮਾਜ ਤੋਂ ਲੈ ਕੇ ਰਾਜਨੀਤਿਕ ਖੇਤਰ ਤੱਕ ਆਦਰਸ਼ਾਂ ਦੀ ਪਹਿਰੇਦਾਰੀ ਜ਼ਰੂਰੀ ਹੈ ਜਦੋਂ ਇਮਾਨਦਾਰੀ, ਭਰੋਸਾ, ਸੱਚਾਈ, ਨੈਤਿਕਤਾ ਵਰਗੇ ਮੁੱਲ ਸਮਾਜ ਦੀ ਬੁਨਿਆਦ ਬਣਨਗੇ ਉਦੋਂ ਹੀ ਭੌਤਿਕ ਤਰੱਕੀ ਸਾਰਥਕ ਬਣੇਗੀ। (Society)
ਸਮਾਜ’ਚ ਕਮਜ਼ੋਰ ਹੁੰਦੀਆਂ ਰਿਸ਼ਤਿਆਂ ਦੀਆਂ ਤੰਦਾਂ!
ਸਮਾਜਿਕ ਤਾਣਾ-ਬਾਣਾ : ਜਾਇਦਾਦ ਲਈ ਇੱਕ ਬੱਚੇ ਨੇ ਮਾਂ ਦਾ ਸਸਕਾਰ ਰੁਕਵਾਇਆ | Society
ਮੌਜ਼ੂਦਾ ਦੌਰ ’ਚ ਲੋਕ ਰਿਸ਼ਤਿਆਂ ਦੀ ਮਰਿਆਦਾ ਨੂੰ ਭੁੱਲ ਕੇ ਰੁਪਇਆ-ਪੈਸਾ ਤੇ ਜਾਇਦਾਦ ਨੂੰ ਤਵੱਜੋ ਦੇਣ ਲੱਗੇ ਹਨ ਅੱਜ ਦਾ ਸਭ ਤੋਂ ਵੱਡਾ ਸੱਚ ਇਹੀ ਹੈ ਕਿ ‘ਬਾਪ ਬੜਾ ਨਾ ਭਈਆ, ਸਬਸੇ ਬੜਾ ਰੁਪਈਆ’ ਧਨ ਦੌਲਤ ਲਈ ਔਲਾਦ ਆਪਣੇ ਮਾਤਾ-ਪਿਤਾ ਵੱਲੋੋਂ ਵੀ ਮੂੰਹ ਮੋੜ ਰਹੀ ਹੈ ਜੋ ਮਾਂ-ਬਾਪ ਆਪਣੇ ਬੱਚਿਆਂ ਲਈ ਦਿਨ-ਰਾਤ ਮਿਹਨਤ ਕਰਕੇ ਜਾਇਦਾਦ ਇਕੱਠੀ ਕਰਦੇ ਹਨ, ਪਰ ਉਸੇ ਜਾਇਦਾਦ ਲਈ ਜਦੋਂ ਬੱਚੇ ਆਪਣੀ ਮਾਂ ਦਾ ਸਸਕਾਰ ਰੁਕਵਾ ਦੇਣ ਤਾਂ ਅਜਿਹੀ ਧਨ-ਦੌਲਤ ਦਾ ਕੀ ਫਾਇਦਾ? ਬੀਤੇ ਦਿਨੀਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਮਥੁਰਾ ਦੇ ਮਸਾਨੀ ਸਥਿਤ ਸ਼ਮਸ਼ਾਨਘਾਟ ’ਚ ਦੇਖੀ ਗਈ। (Society)
ਸ਼ੌਕਤ ਅਹਿਮਦ ਪਰੈ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
ਜਿੱਥੇ 85 ਸਾਲਾ ਮਹਿਲਾ ਪੁਸ਼ਪਾ ਦੀ ਮੌਤ ਤੋਂ ਬਾਅਦ ਉਸ ਦੀਆਂ ਤਿੰਨੇ ਲੜਕੀਆਂ ਦਰਮਿਆਨ ਜ਼ਮੀਨੀ ਹੱਕ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਤੇ ਕਈ ਘੰਟਿਆਂ ਤੱਕ ਮਹਿਲਾ ਦਾ ਅੰਤਿਮ ਸਸਕਾਰ ਰੁਕਿਆ ਰਿਹਾ ਸੋਚੋ! ਉਸ ਮਾਂ ਦੀ ਰੂਹ ’ਤੇ ਕੀ ਬੀਤੀ ਹੋਵੇਗੀ ਜਦੋਂ ਉਹ ਆਪਣੇ ਜਿਗਰ ਦੇ ਟੁਕੜਿਆਂ ਨੂੰ ਖੁਦ ਤੋਂ ਵਧ ਕੇ ਜ਼ਮੀਨ-ਜਾਇਦਾਦ ਲਈ ਲੜਦੇ ਦੇਖ ਰਹੀ ਹੋਵੇਗੀ ਕਹਿਣ ਨੂੰ ਤਾਂ ਮਾਂ-ਬੇਟੀ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਹੁੰਦਾ ਹੈ। ਇੱਕ ਬੇਟੀ ਆਪਣੀ ਮਾਂ ਦੇ ਹਰ ਦੁੱਖ-ਤਕਲੀਫ਼ ਨੂੰ ਸਮਝਦੀ ਹੈ ਪਰ ਜਦੋਂ ਉਹੀ ਲੜਕੀਆਂ ਧਨ ਦੌਲਤ ਦੇ ਲਾਲਚ ’ਚ ਅੰਨ੍ਹੀਆਂ ਹੋ ਕੇ ਆਪਣੀ ਮਾਂ ਦੀ ਹੀ ਅੰਤਿਮ ਵਿਦਾਈ ਦੀ ਰਸਮ ਨੂੰ ਰੁਕਵਾ ਦੇਣ ਤਾਂ ਫਿਰ ਕੀ ਕਿਹਾ ਜਾਵੇ ਉਂਜ ਤਾਂ ਆਪਣੇ ਜੀਅ ਦੀ ਮੌਤ ਕਿਸੇ ਵੀ ਪਰਿਵਾਰ ਲਈ ਬਹੁਤ ਦੁਖਦਾਈ ਤੇ ਮੁਸ਼ਕਲ ਸਮਾਂ ਹੁੰਦਾ ਹੈ। (Society)
ਪਰਿਵਾਰ ਦੇ ਮੈਂਬਰ ਮ੍ਰਿਤ ਦੇਹ ਦੀ ਅੰਤਿਮ ਵਿਦਾਈ ਪੂਰੇ ਸਨਮਾਨ ਨਾਲ ਕਰਦੇ ਹਨ। ਪਰ ਬੀਤੇ ਦਿਨੀਂ ਇੱਕ ਮਾਂ ਆਪਣੇ ਸਸਕਾਰ ਨੂੰ ਤਰਸਦੀ ਰਹੀ ਪੁਸ਼ਪਾ ਦੀਆਂ ਤਿੰਨ ਲੜਕੀਆਂ ਹਨ ਪਰ ਮਾਂ ਦੀ ਮੌਤ ਹੁੰਦੇ ਹੀ ਲੜਕੀਆਂ ’ਚ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਵਾਦ ਛਿੜ ਗਿਆ ਸ਼ਮਸ਼ਾਨਘਾਟ ’ਚ ਮਾਂ ਦੀ ਲਾਸ਼ ਪਈ ਰਹੀ ਤੇ ਲੜਕੀਆਂ ਲੜਦੀਆਂ ਰਹੀਆਂ ਜਦੋਂ ਤੱਕ ਮਾਮਲੇ ਦਾ ਨਿਪਟਾਰਾ ਨਹੀਂ ਹੋ ਗਿਆ ਉਦੋਂ ਤੱਕ ਲਾਸ਼ ਨੂੰ ਅੱਗ ਨਹੀਂ ਦਿੱਤੀ ਜਾ ਸਕੀ ਕਰੀਬ 8 ਤੋਂ 9 ਘੰਟੇ ਮਾਂ ਦੀ ਲਾਸ਼ ਚਿਤਾ ’ਤੇ ਰੱਖੀ ਰਹੀ ਇੱਥੋਂ ਤੱਕ ਕਿ ਸ਼ਮਸ਼ਾਨਘਾਟ ’ਚ ਅੰਤਿਮ ਸਸਕਾਰ ਦੀ ਵਿਧੀ ਸਮਾਪਤ ਕਰਵਾਉਣ ਆਏ ਪੰਡਿਤ ਵੀ ਘਾਟ ਤੋਂ ਪਰਤ ਗਏ ਕਈ ਘੰਟਿਆਂ ਤੱਕ ਸ਼ਮਸ਼ਾਨਘਾਟ ’ਚ ਲੜਕੀਆਂ ਦਾ ਡਰਾਮਾ ਚੱਲਦਾ ਰਿਹਾ ਪੁਲਿਸ ਨੇ ਸਟੈਂਪ ਲਾ ਕੇ ਜ਼ਮੀਨ ਦਾ ਲਿਖਤ ਬਟਵਾਰਾ ਕਰਵਾਇਆ ਤਾਂ ਕਿਤੇ ਜਾ ਕੇ ਅੰਤਿਮ ਸਸਕਾਰ ਪੂਰਾ ਹੋ ਸਕਿਆ।
ਬਰਫ਼ਾਨੀ ਤੇਂਦੂਏ ਦੀ ਮੌਜ਼ੂਦਗੀ
ਇਸ ਸੰਸਾਰ ’ਚ ਮਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਮਾਂ ਦੇ ਅੱਗੇ ਦੁਨੀਆ ਦੀ ਸਾਰੀ ਧਨ-ਦੌਲਤ ਬੇਕਾਰ ਹੈ। ਮਾਤਾ-ਪਿਤਾ ਵੀ ਆਪਣੀ ਔਲਾਦ ਦੀ ਬਿਹਤਰੀ ਲਈ ਆਪਣੇ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੇ ਹਨ ਬੱਸ ਇਸੇ ਉਮੀਦ ’ਚ ਕਿ ਬੱਚੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਗੇ ਪਰ ਆਧੁਨਿਕਤਾ ਦੇ ਇਸ ਦੌਰ ’ਚ ਇਹ ਪਰੰਪਰਾ ਵੀ ਬਦਲਦੀ ਜਾ ਰਹੀ ਹੈ ਪਰਿਵਾਰ ਖਿੰਡਦੇ ਜਾ ਰਹੇ ਹਨ ਰਿਸ਼ਤਿਆਂ ਦੀ ਤੰਦ ਕਮਜ਼ੋਰ ਹੋ ਰਹੀ ਹੈ, ਪਰ ਅੱਜ ਵੀ ਮਾਤਾ-ਪਿਤਾ ਦਾ ਆਪਣੇ ਬੱਚਿਆਂ ਪ੍ਰਤੀ ਪ੍ਰੇਮ ਨਹੀਂ ਬਦਲਿਆ ਹੈ ਸ਼ਮਸ਼ਾਨਘਾਟ, ਜਿਸ ਨੂੰ ਮੋਕਸ਼ ਧਾਮ ਵੀ ਕਿਹਾ ਜਾਂਦਾ ਹੈ, ’ਚ ਇੱਕ ਮਾਂ ਦੀ ਦੇਹ ਧੀਆਂ ਦੀ ਦੌਲਤ ਦੀ ਲਾਲਸਾ ’ਚ ਮੋਕਸ਼ ਲਈ ਤਰਸਦੀ ਰਹੇ ਸੋਚੋ ਜਿਹੜੀਆਂ ਬੱਚੀਆਂ ਦਾ ਜੀਵਨ ਵਸਾਉਣ ਲਈ ਇੱਕ ਮਾਂ ਨੇ ਉਮਰ ਭਰ ਕਿੰਨੇ ਯਤਨ ਕੀਤੇ ਹੋਣਗੇ। (Society)
ਖੁਦ ਦੀਆਂ ਖੁਸ਼ੀਆਂ ਤਿਆਗ ਕੇ ਆਪਣੇ ਬੱਚਿਆਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਹੋਵੇਗਾ ਹਰ ਦਿਨ ਨਿਰਦਈ ਸਮਾਜ ’ਚ ਅਜਿਹੇ ਕਿੱਸੇ ਆਮ ਹੋ ਰਹੇ ਹਨ ਕਿਤੇ ਬੇਟਾ ਆਪਣੇ ਜੀਵਨ ’ਚ ਇੰਨਾ ਮਸ਼ਗੂਲ ਹੈ ਕਿ ਆਪਣੇ ਪਿਤਾ ਦੀ ਲਾਸ਼ ਨੂੰ ਅਗਨੀ ਦੇਣ ਦੀ ਫੁਰਸਤ ਨਹੀਂ ਤਾਂ ਕਿਤੇ ਜਾਇਦਾਦ ਲਈ ਬੱਚੇ ਮਾਂ-ਬਾਪ ਦੀ ਜਾਨ ਦੇ ਤਿਹਾਹੇ ਹੋਈ ਜਾ ਰਹੇ ਹਨ ਬਜ਼ੁਰਗਾਂ ਦੀ ਸਮੱਸਿਆ ਨੂੰ ਦੇਖਦਿਆਂ ਸਰਕਾਰ ਉਨ੍ਹਾਂ ਨੂੰ ‘ਮਰਦੇ ਦਮ ਤੱਕ’ ਕੀਮਤੀ ਬਣਾਈ ਰੱਖਣ ਦੀ ਲੱਖ ਕੋਸ਼ਿਸ਼ ਕਰ ਲਵੇ ਪਰ ਜਦੋਂ ਬਜ਼ੁਰਗ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਸਹਾਰੇ ਦੀ ਜ਼ਰੂਰਤ ਹੋਵੇ ਤਾਂ ਸਰਕਾਰ ਕਿਵੇਂ ਉਸ ਦੀ ਔਲਾਦ ਨੂੰ ਰਿਸ਼ਤਾ ਨਿਭਾਉਣਾ ਸਿਖਾਵੇ ਇਹ ਸਵਾਲ ਅਹਿਮ ਹੋ ਜਾਂਦਾ ਹੈ ਉੱਤਰ ਪ੍ਰਦੇਸ਼ ਸਰਕਾਰ ਮਾਤਾ-ਪਿਤਾ ਤੇ ਸੀਨੀਅਰ ਨਾਗਰਿਕਾਂ ਦੇ ਪਾਲਣ-ਪੋਸ਼ਣ ਤੇ ਕਲਿਆਣ ਨਿਯਮਾਂਵਲੀ 2014 ’ਚ ਸੋਧ ਕਰਨ ਜਾ ਰਹੀ ਹੈ। (Society)
ਇੰਜੀਨੀਅਰ ਐਨਆਰ ਸਿੰਗਲਾ ਨੇ ਅੰਗੂਰ ਗੇਮ ਜਿੱਤਣ ’ਤੇ ਪੰਜਾਬ ਟੀਮ ਨੂੰ 11000 ਰੁਪਏ ਦਾ ਦਿੱਤਾ ਇਨਾਮ
ਇਸ ਸੋਧ ’ਚ ਨਾ ਸਿਰਫ਼ ਬਜ਼ੁਰਗ ਮਾਤਾ-ਪਿਤਾ ਦੇ ਬੱਚਿਆਂ, ਸਗੋਂ ਰਿਸ਼ਤੇਦਾਰਾਂ ਨੂੰ ਜੋੜਿਆ ਜਾ ਰਿਹਾ ਹੈ ਜੋ ਬੱਚੇ ਆਪਣੇ ਮਾਤਾ-ਪਿਤਾ ਨੂੰ ਤੰਗ-ਪ੍ਰੇਸ਼ਾਨ ਕਰਨ ਜਾਂ ਉਨ੍ਹਾਂ ਦਾ ਖਿਆਲ ਨਾ ਰੱਖਣ ਉਨ੍ਹਾਂ ਨੂੰ ਜਾਇਦਾਦ ਤੋਂ ਬੇਦਖਲ ਕਰਨ ਦੀ ਤਜਵੀਜ਼ ਕੀਤੀ ਗਈ ਹੈ ਸਾਲ 2017 ’ਚ ਇਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਮਾਤਾ-ਪਿਤਾ ਤੇ ਸੀਨੀਅਰ ਨਾਗਰਿਕ ਗੁਜ਼ਾਰਾ ਭੱਤਾ ਤੇ ਕਲਿਆਣ ਕਾਨੂੰਨ, 2007 ਦੀਆਂ ਤਜਵੀਜ਼ਾਂ ਨੂੰ ਤਿੰਨ ਮਹੀਨਿਆਂ ਅੰਦਰ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਸੀ ਇਹ ਕਾਨੂੰਨ ਸੂਬਾ ਸਰਕਾਰ ਨੂੰ ਸੀਨੀਅਰ ਨਾਗਰਿਕਾਂ ਨੂੰ ਗੁਜ਼ਾਰਾ ਭੱਤਾ, ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰਨ ਤੇ ਸੀਨੀਅਰ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਕਰਨ ਦੀ ਸਹੂਲੀਅਤ ਪ੍ਰਦਾਨ ਕਰਦਾ ਹੈ। (Society)
ਸਰਕਾਰ ਸੀਨੀਅਰ ਸਿਟੀਜ਼ਨ ਦੇ ਅਧਿਕਾਰ ਨੂੰ ਸੁਰੱਖਿਅਤ ਕਰ ਰਹੀ ਹੈ ਬਾਵਜ਼ੂਦ ਇਸ ਦੇ ਆਏ ਦਿਨ ਸਮਾਜ ’ਚ ਅਜਿਹੀਆਂ ਅਣਗਿਣਤ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਕਿਤੇ ਬੱਚਿਆਂ ਦੇ ਹੁੰਦੇ ਹੋਏ ਵੀ ਬੁੱਢੇ ਮਾਂ-ਬਾਪ ਬਿਰਧ ਆਸ਼ਰਮਾਂ ’ਚ ਆਪਣਾ ਜੀਵਨ ਗੁਜ਼ਾਰ ਰਹੇ ਹਨ ਤਾਂ ਕਿਤੇ ਘਰ ਦੀ ਹੀ ਕਿਸੇ ਨੁੱਕਰੇ ਘੁਟਨ ਭਰੀ ਜ਼ਿੰਦਗੀ ਜੀਅ ਰਹੇ ਹਨ ਬੱਚੇ ਆਪਣੀ ਜਵਾਨੀ ਦੇ ਨਸ਼ੇ ’ਚ ਭੁੱਲ ਗਏ ਹਨ ਕਿ ਕੱਲ੍ਹ ਉਨ੍ਹਾਂ ’ਤੇ ਵੀ ਬੁਢਾਪਾ ਆਵੇਗਾ ਉਦੋਂ ਸ਼ਾਇਦ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਅਹਿਮੀਅਤ ਪਤਾ ਚੱਲੇਗੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। (Society)
‘ਸਮਾਜ ਬਿਹਤਰੀ ਵਾਸਤੇ ਬਣਾਓ ਆਪਣੀ ਪਛਾਣ’
ਕਿਸੇ ਅਹੁਦੇ ਲਈ ਇੰਟਰਵਿਊ ਦੇਣ ਵਾਲਿਆਂ ਨੂੰ ਇੰਟਰਵਿਊ ਮੌਕੇ ਇਸ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਆਪਣੇ ਬਾਰੇ ਕੁਝ ਦੱਸੋ ਅਤੇ ਇੰਟਰਵਿਊ ਦੇਣ ਵਾਲੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਗੱਲ ’ਤੇ ਚਾਨਣਾ ਪਾਵੇ ਕਿ ਉਹ ਇਸ ਅਹੁਦੇ ਲਈ ਕਿਉਂ ਸਹੀ ਹੈ ਜਦੋਂ ਅਸੀਂ ਸਮਾਜਿਕ ਤੌਰ ’ਤੇ ਲੋਕਾਂ ਨੂੰ ਮਿਲਦੇ ਹਾਂ ਤਾਂ ਅਸੀਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਦੂਜਾ ਵਿਅਕਤੀ ਕਿਸ ਤਰ੍ਹਾਂ ਦਾ ਆਦਮੀ ਹੈ ਤਾਂ ਕਿ ਅਸੀਂ ਫੈਸਲਾ ਕਰ ਸਕੀਏ ਕਿ ਉਸ ਨਾਲ ਸਮਾਜਿਕ ਸਬੰਧ ਬਣਾਈਏ ਜਾਂ ਨਾ ਬਣਾਈਏ ਸਾਡੇ ਕੋਲ ਕਈ ਤਰੀਕੇ ਹਨ ਜਿਸ ਨਾਲ ਅਸੀਂ ਆਪਣੀ ਪਛਾਣ ਦੱਸਦੇ ਹਾਂ ਧਰਮ, ਜਾਤੀ, ਰਾਸ਼ਟਰੀਅਤਾ, Çਲੰਗ, ਉਮਰ, ਕਾਰੋਬਾਰ , ਸਿੱਖਿਆ, ਸਿਆਸੀ ਝੁਕਾਅ ਆਦਿ ਨਾਲ ਅਸੀਂ ਆਪਣੀ ਪਛਾਣ ਦੱਸਦੇ ਹਾਂ ਅਤੇ ਸਾਨੂੰ ਉਸ ਵਿਕਅਤੀ ਬਾਰੇ ਕੁਝ ਪਤਾ ਲੱਗਦਾ ਹੈ (Interview)
ਇਨ੍ਹਾਂ ’ਚੋਂ ਕੁਝ ਪਛਾਣਾਂ ਸਾਨੂੰ ਖਾਨਦਾਨੀ ਮਿਲਦੀਆਂ ਹਨ ਜਿਵੇਂ Çਲੰਗ, ਧਰਮ, ਜਾਤੀ ਆਦਿ ਜਦੋਂਕਿ ਹੋਰ ਪਛਾਣਾਂ ਅਸੀਂ ਪ੍ਰਾਪਤ ਕਰਦੇ ਹਾਂ ਜਾਂ ਵਿਕਸਿਤ ਕਰਦੇ ਹਾਂ ਇਨ੍ਹਾਂ ’ਚੋਂ ਕਿਹੜੀ ਪਛਾਣ ਸਭ ਤੋਂ ਮਜ਼ਬੂਤ ਹੈ ਅਤੇ ਇਨ੍ਹਾਂ ਪਛਾਣਾਂ ਦਾ ਸਾਡੇ ਮਿੱਤਰਾਂ, ਭਵਿੱਖ, ਰਹਿਣ ਵਾਲੀ ਥਾਂ ਆਦਿ ’ਤੇ ਕੀ ਅਸਰ ਪੈਂਦਾ ਹੈ ਅਤੇ ਕੁਝ ਦਹਾਕੇ ਪਹਿਲਾਂ ਦੀ ਤੁਲਨਾ ’ਚ ਅੱਜ ਦੇ ਵਾਤਾਵਰਨ ’ਚ ਇਸ ਦਾ ਮਹੱਤਵ ਵਧ ਗਿਆ ਹੈ ਉਦਾਹਰਨ ਲਈ ਮੈਂ ਮੁੰਬਈ ’ਚ ਪੈਦਾ ਹੋਇਆ ਦਿੱਲੀ ’ਚ ਰਹਿ ਰਿਹਾ ਹਾਂ ਪੁਰਸ਼ ਹਾਂ, ਜਨਮ ਤੋਂ ਹਿੰਦੂ ਹਾਂ, ਸਿਖਲਾਈ ਤੋਂ ਇੰਜੀਨੀਅਰ ਹਾਂ, ਕਾਰੋਬਾਰ ਤੋਂ ਅਧਿਆਪਕ ਹਾਂ, ਚੀਜ਼ਮੇਕਰ ਹਾਂ, ਪਾਠਕ ਹਾਂ ਆਦਿ ਮੈਂ ਆਪਣਾ ਵਰਣਨ ਕਿਸ ਤਰ੍ਹਾਂ ਕਰਾਂ ਇਹ ਸਥਿਤੀ ’ਤੇ ਨਿਰਭਰ ਕਰਦਾ ਹੈ ਜੇਕਰ ਮੈਂ ਕਿਸੇ ਅਹੁਦੇ ਲਈ ਇੰਟਰਵਿਊ ਲਈ ਜਾ ਰਿਹਾ ਹਾਂ। (Interview)
ਇਹ ਵੀ ਪੜ੍ਹੋ : ਸ਼ਰਾਬ ਦਾ ਭਿਆਨਕ ਕਹਿਰ
ਤਾਂ ਮੈਂ ਆਪਣੀ ਸਿੱਖਿਆ ਅਤੇ ਤਜ਼ਰਬੇ ਬਾਰੇ ਦੱਸਾਂਗਾ ਜੇਕਰ ਮੈਂ ਕਿਸੇ ਪਾਰਟੀ ’ਚ ਜਾ ਰਿਹਾ ਹਾਂ ਤਾਂ ਮੈਂ ਆਪਣੀਆਂ ਰੁਚੀਆਂ ਬਾਰੇ ਦੱਸਾਂਗਾ ਇਸ ਸੰਦਰਭ ’ਚ ਮੈਂ ਧਰਮ ਜਾਂ ਜਾਤੀ ਨਾਲ ਆਪਣੀ ਪਛਾਣ ਕਰਾਂਗਾ ਇਹ ਸਵਾਲ ਵਚਿੱਤਰ ਲੱਗਦਾ ਹੈ ਮੂਲ ਵੰਸ, ਧਰਮ, ਰਾਸ਼ਟਰੀਅਤਾ ਅੱਜ ਦੀ ਦੁਨੀਆ ’ਚ ਕੁਝ ਲੋਕਾਂ ਦੀ ਮਹੱਤਵਪੂਰਨ ਪਛਾਣ ਬਣ ਗਈ ਹੈ ਅਸੀਂ ਕਿਸੇ ਮੂਲ ਵੰਸ਼ੀ ਜਾਂ ਧਰਮ ਨਾਲ ਸਬੰਧ ਰੱਖਦੇ ਹਾਂ ਜਿਸ ’ਚ ਆਸਤਿਕ-ਨਾਸਤਿਕ ਦੋਵੇਂ ਸ਼ਾਮਲ ਹਨ ਅਤੇ ਇਹ ਨਿਸ਼ਚਿਤ ਹੈ ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਅਸੀਂ ਅਜਿਹੇ ਸਮੂਹਾਂ ਦੀ ਮੈਂਬਰਸ਼ਿਪ ਨੂੰ ਆਪਣੇ ਪੂਰਵ ਵਿਅਕਤੀਤਵ ਨੂੰ ਪਰਿਭਾਸ਼ਿਤ ਕਰਨ ਦੀ ਮਨਜ਼ੂਰੀ ਦਿੰਦੇ ਹਾਂ ਸਿਆਸੀ ਪਾਰਟੀਆਂ ਚੋਣਾਂ ਜਿੱਤਣ ਦੇ ਇੱਕੋ-ਇੱਕ ਮਕਸਦ ਨਾਲ ਮੂਲ ਵੰਸ਼, ਧਰਮ ਅਤੇ ਰਾਸ਼ਟਰੀਅਤਾ ਦੀਆਂ ਪਛਾਣਾਂ ਦੀ ਵਰਤੋਂ ਕਰਦੀਆਂ ਹਨ। (Interview)
.ਤਾਂ ਕਿ ਜਨਤਾ ਦਾ ਧਰੁਵੀਕਰਨ ਕੀਤਾ ਜਾ ਸਕੇ ਅਤੇ ਲੋਕ ਇੱਕ ਪਛਾਣ ਦੇ ਜਾਲ ’ਚ ਫਸ ਜਾਂਦੇ ਹਨ ਜਿਨ੍ਹਾਂ ਦਾ ਨਿਰਮਾਣ ਉਹ ਨਹੀਂ ਕਰਦੇ ਹਨ ਤੇ ਜਿਸ ਤੋਂ ਬਚਣਾ ਸੌਖਾ ਨਹੀਂ ਹੈ ਇਹ ਅੱਜ ਸੰਸਾਰ ਭਰ ਵਿਚ ਹੋ ਰਿਹਾ ਹੈ ਅਤੇ ਪਿਛਲੇ ਇੱਕ ਦਹਾਕੇ ’ਚ ਇਹ ਜਿਆਦਾ ਪ੍ਰਚੱਲਿਤ ਹੋ ਗਿਆ ਹੈ ਮੇਰੀ ਰਾਇ ’ਚ ਜਦੋਂ ਅਸੀਂ ਆਪਣੀ ਪਛਾਣ ਦੀਆਂ ਇੱਕ ਜਾਂ ਉਸ ਤੋਂ ਜਿਆਦਾ ਵਿਸ਼ੇਸ਼ਤਾਵਾਂ ਦੱਸਦੇ ਹਾਂ ਅਤੇ ਅਸੀਂ ਕਿਸੇ ਸਮੂਹ ਦੀ ਮੈਂਬਰਸ਼ਿਪ ਪ੍ਰਾਪਤ ਕਰਦੇ ਹਾਂ ਚਾਹੇ ਉਹ ਸਮਾਜਿਕ ਹੋਵੇ, ਕਾਰੋਬਾਰੀ ਹੋਵੇ ਜਾਂ ਸਿਆਸੀ ਹੋਵੇ, ਅਜਿਹੇ ’ਚ ਅਸੀਂ ਆਪਣੀਆਂ ਕਈ ਪਛਾਣਾਂ ਦੀ ਵਰਤੋਂ ਕਰਦੇ ਹਾਂ ਅਜਿਹੇ ਸਮੂਹਾਂ ਦੀ ਮੈਂਬਰਸ਼ਿਪ ਅਸਥਿਰ ਹੁੰਦੀ ਹੈ ਕਿਉਂਕਿ ਇਹ ਸਮੂਹ ਕਿਸੇ ਵਿਸ਼ੇਸ਼ ਹਿੱਤ ਦੀ ਨੁਮਾਇੰਦਗੀ ਕਰਦੇ ਹਨ। (Interview)
ਇਹ ਵੀ ਪੜ੍ਹੋ : ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ, ਦੋ ਜਣੇ ਜਖ਼ਮੀ
ਜਿਵੇਂ ਬੁੱਕ ਕਲੱਬ ਹੈ ਜਾਂ ਫੋਟੋਗ੍ਰਾਫੀ ਕਲੱਬ ਹੈ ਅਜਿਹੇ ਸਮੂਹਾਂ ਦੀ ਮੈਂਬਰਸ਼ਿਪ ਨਾਲ ਅਸੀਂ ਉਦੋਂ ਤੱਕ ਬਣੇ ਰਹਿੰਦੇ ਹਾਂ ਜਦੋਂ ਤੱਕ ਸਾਡੀ ਉਸ ਵਿਚ ਰੁਚੀ ਹੈ ਜਾਂ ਜਦੋਂ ਤੱਕ ਅਸੀਂ ਉਸ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਹੋਏ ਹਾਂ ਤੇ ਅਸੀਂ ਦੂਜੇ ਬੁੱਕ ਕਲੱਬ ਦੇ ਮੈਂਬਰਾਂ ਖਿਲਾਫ਼ ਨਹੀਂ ਜਾਂਦੇ ਦੂਜੇ ਪਾਸੇ, ਧਰਮ, ਜਾਤੀ ਜਾਂ ਖੇਤਰ ਦੇ ਆਧਾਰ ’ਤੇ ਬਣੇ ਸਮੂਹ ਕਈ ਵਾਰ ਸਾਡੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ, ਕਈ ਵਾਰ ਉਨ੍ਹਾਂ ਲੋਕਾਂ ਖਿਲਾਫ਼ ਨਫਰਤ ਵੀ ਭੜਕਾਉਂਦੇ ਹਨ ਜੋ ਉਸ ਸਮੂਹ ਦੇ ਮੈਂਬਰ ਨਹੀਂ ਹਨ ਅਤੇ ਇਸ ਭਾਵਨਾ ਦੀ ਤੀਬਰਤਾ ਦੀ ਵਰਤੋਂ ਰਾਜਨੇਤਾ ਆਪਣੇ ਲਾਭ ਲਈ ਕਰਦੇ ਹਨ ਅਤੇ ਵਿਸ਼ਵ ’ਚ ਇਜ਼ਰਾਇਲ-ਹਮਾਸ ਵਰਗੇ ਸਾਰੇ ਸੰਘਰਸ਼ਾਂ ’ਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਮੇਰਾ ਮੰਨਣਾ ਹੈ ਕਿ ਜ਼ਿਆਦਾਤਰ ਲੋਕ ਆਪਣੇ ਮੂਲਵੰਸ਼ੀ ਜਾਂ ਧਾਰਮਿਕ ਪਛਾਣ ਬਾਰੇ ਅੜੀਅਲ ਨਹੀਂ ਹੁੰਦੇ ਹਨ। (Interview)
ਕਿ ਉਹ ਕਿਸੇ ਦੂਜੇ ਖਿਲਾਫ਼ ਨਫਰਤ ਜਾਂ ਹਿੰਸਾ ਫੈਲਾਉਣ ਪਰ ਜੇਕਰ ਉਨ੍ਹਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੇ ਸਮੂਹਾਂ ’ਤੇ ਦੂਜੇ ਸਮੂਹ ਅਰਥਾਤ ਦੂਜੇ ਧਰਮ, ਜਾਤੀ, ਰਾਸ਼ਟਰੀਅਤਾ, ਖੇਤਰ ਆਦਿ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਤਾਂ ਉਸ ਸਮੂਹ ਦੇ ਲੋਕ ਹਿੰਸਕ ਪ੍ਰਤੀਕਿਰਿਆ ਪ੍ਰਗਟ ਕਰਦੇ ਹਨ ਅਜਿਹੇ ਵਿਅਕਤੀ ਆਪਣੀ ਬਹੁ-ਮੁਕਾਮੀ ਪਛਾਣ ਨੂੰ ਭੁੱਲ ਜਾਂਦੇ ਹਨ ਜਿਸ ’ਚ ਉਨ੍ਹਾਂ ਦੀ ਸਿੱਖਿਆ, ਕਾਰੋਬਾਰ, ਹਿੱਤ ਆਦਿ ਸ਼ਾਮਲ ਹੁੰਦੇ ਹਨ ਅਤੇ ਉਸ ਪਛਾਣ ’ਤੇ ਧਿਆਨ ਕੇਂਦਰਿਤ ਕਰਦੇ ਹਨ ਜਿਸ ਬਾਰੇ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਕਿ ਉਸ ’ਤੇ ਹਮਲਾ ਹੋ ਰਿਹਾ ਹੈ ਤੇ ਜਦੋਂ ਵਿਅਕਤੀ ਇਹ ਵਿਸ਼ਵਾਸ ਕਰਨ ਲੱਗ ਜਾਂਦਾ ਹੈ ਕਿ ਉਨ੍ਹਾਂ ਦੀ ਪਛਾਣ ਦੇ ਉਸ ਮੂਲ ਮੁਕਾਮ ’ਤੇ ਹਮਲਾ ਹੋ ਰਿਹਾ ਹੈ। (Interview)
ਤਾਂ ਹੋਰ ਗੱਲਾਂ ਮਹੱਤਵਹੀਣ ਹੋ ਜਾਂਦੀਆਂ ਹਨ ਜੇਕਰ ਕਿਸੇ ਹੋਰ ਸਮੂਹ ਦੇ ਲੋਕਾਂ ਨਾਲ ਸਿੱਖਿਆ, ਕਾਰੋਬਾਰ, ਹਿੱਤ ਆਦਿ ਬਰਾਬਰ ਵੀ ਹੋਣ ਤਾਂ ਮੁੱਖ ਪਛਾਣ ਦੀ ਤੁਲਨਾ ’ਚ ਉਹ ਫਿੱਕੇ ਪੈ ਜਾਂਦੇ ਹਨ ਤੇ ਇਹੀ ਪਛਾਣ ਦਾ ਜਾਲ ਹੈ ਜਿਸ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਿਆ ਹਾਂ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਹੋਰ ਵਿਅਕਤੀਆਂ ਨੂੰ ਆਪਣੀ ਪਛਾਣ ਨਿਰਧਾਰਿਤ ਕਰਨ ਦੀ ਆਗਿਆ ਦਿੰਦੇ ਹਾਂ ਪਛਾਣ ਦੇ ਅਜਿਹੇ ਜਾਲ ਦੇ ਖਤਰੇ ਜਨਸੰਖਿਆ ਦਾ ਧਰੁਵੀਕਰਨ, ਸਾਰਥਿਕ ਸਿਆਸੀ ਅਤੇ ਨਾਗਰਿਕ ਚਰਚਾਵਾਂ ਦੀ ਘਾਟ, ਆਮ ਤੌਰ ’ਤੇ ਬੇਭਰੋਸਗੀ, ਦੁਸ਼ਮਣੀ ਆਦਿ ਦੇ ਰੂਪ ’ਚ ਦੇਖਣ ਨੂੰ ਮਿਲਦਾ ਹੈ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਲੋਕਤੰਤਰ ’ਚ ਲੋਕਾਂ ਦੇ ਹੋਰ ਲੋਕਾਂ ਨਾਲ ਮੱਤਭੇਦ ਨਹੀਂ ਹੋਣਗੇ ਸ਼ਾਬਦਿਕ ਤੌਰ ’ਤੇ ਸਿਹਤਮੰਦ ਲੋਕਤੰਤਰ ਨੂੰ ਲੋਕਾਂ ’ਚ ਬਹਿਸ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। (Interview)
ਜਦੋਂ ਇਹ ਬਹਿਸ ਮੁੱਦੇ ਆਧਾਰਿਤ ਹੋਣ ਤਾਂ ਉਹ ਸਮਾਜ ਲਈ ਚੰਗੀ ਹੁੰਦੀ ਹੈ ਪਰ ਜਦੋਂ ਕੋਈ ਚਰਚਾ ਨਹੀਂ ਹੁੰਦੀ ਅਤੇ ਸਿਰਫ਼ ਦੁਸ਼ਮਣੀ ਅਤੇ ਕਦੇ-ਕਦੇ ਹਿੰਸਾ ਪੈਦਾ ਕੀਤੀ ਜਾਂਦੀ ਹੈ ਤਾਂ ਇਸ ਦਾ ਨਤੀਜਾ ਖੰਡਿਤ ਸਮਾਜ ਦੇ ਰੂਪ ’ਚ ਦੇਖਣ ਨੂੰ ਮਿਲਦਾ ਹੈ ਅਜਿਹੇ ਧਰੁਵੀਕਰਨ ਦਾ ਹੱਲ ਇਸ ਗੱਲ ਦੇ ਅਹਿਸਾਸ ਨਾਲ ਹੋਵੇਗਾ ਕਿ ਅਸੀਂ ਕਿਸੇ ਵਿਸ਼ੇਸ਼ ਪਛਾਣ ਦੁਆਰਾ ਪਰਿਭਾਸ਼ਿਤ ਨਾ ਹੋਈਏ ਅਤੇ ਖਾਸ ਕਰਕੇ ਅਜਿਹੀ ਪਛਾਣ ਤੋਂ ਪਰਿਭਾਸ਼ਿਤ ਨਾ ਹੋਈਏ ਜੋ ਭਾਵਨਾਵਾਂ ਭੜਕਾਉਣ ਅਤੇ ਕਿਸੇ ਸਥਿਤੀ ਬਾਰੇ ਆਪਣੇ ਵਿਵੇਕ ਦੀ ਵਰਤੋਂ ਨਾ ਕਰੇ ਧਰਮ, ਮੂਲ ਵੰਸ਼, ਰਾਸ਼ਟਰੀਅਤਾ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਵੱਖ-ਵੱਖ ਲੋਕਾਂ ਵੱਲੋਂ ਵਿਵਾਦ ਖੜਾ ਕੀਤਾ ਗਿਆ ਹੈ। (Interview)
ਵਿਡੰਬਨਾ ਦੇਖੋ ਕਿ ਜ਼ਿਆਦਾਤਰ ਲੋਕ ਸਥਾਨਕ ਮੁੱਦਿਆਂ, ਕਸਬੇ, ਸ਼ਹਿਰ ਜਾਂ ਭਾਈਚਾਰੇ ਬਾਰੇ ਚਰਚਾ ਨਹੀਂ ਕਰਦੇ ਸਥਾਨਕ ਮੁੱਦਿਆਂ ਦਾ ਕਿਸੇ ਖੇਤਰ ਦੇ ਨਾਗਰਿਕਾਂ ਜਾਂ ਨਿਵਾਸੀਆਂ ’ਤੇ ਪ੍ਰਤੱਖ ਅਸਰ ਪੈਂਦਾ ਹੈ ਜਿਨ੍ਹਾਂ ’ਚ ਪਾਣੀ, ਸਿੱਖਿਆ, ਸੜਕ, ਆਵਾਜਾਈ ਵਰਗੀਆਂ ਨਾਗਰਿਕ ਸਹੂਲਤਾਂ ਵੀ ਸ਼ਾਮਲ ਹੁੰਦੀਆਂ ਹਨ ਪਰ ਇਨ੍ਹਾਂ ਮੁੱਦਿਆਂ ਵੱਲ ਲੋਕ ਭਾਵਨਾਤਮਕ ਤੌਰ ’ਤੇ ਉਸ ਤਰ੍ਹਾਂ ਨਹੀਂ ਜੁੜਦੇ ਹਨ ਜਿਵੇਂ ਕਿ ਵਿਆਪਕ ਰਾਸ਼ਟਰੀ ਪੱਧਰ ਦੇ ਮੁੱਦਿਆਂ ਨਾਲ ਜੁੜਦੇ ਹਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਥਾਨਕ ਮੁੱਦਿਆਂ ਬਾਰੇ ਲੋਕਾਂ ’ਚ ਪੂਰਨ ਸਹਿਮਤੀ ਹੁੰਦੀ ਹੈ ਪਰ ਲੋਕਾਂ ਦੀ ਸਥਾਨਕ ਮੁੱਦਿਆਂ ਪ੍ਰਤੀ ਉਦਾਸੀਨਤਾ ਹੁੰਦੀ ਹੈ ਸ਼ਾਬਦਿਕ ਤੌਰ ’ਤੇ ਸਥਾਨਕ ਮੁੱਦਿਆਂ ਬਾਰੇ ਲੋਕਾਂ ਦੀ ਸਰਗਰਮ ਭਾਗੀਦਾਰੀ ਹੋਣੀ ਚਾਹੀਦੀ ਅਤੇ ਚਰਚਾਵਾਂ ਹੋਣੀਆਂ ਚਾਹੀਦੀਆਂ ਹਨ। (Interview)
ਕਿਉਂਕਿ ਉਹ ਪ੍ਰਤੱਖ ਤੌਰ ’ਤੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ ਸਥਾਨਕ ਮੁੱਦਿਆਂ ’ਚ ਲੋਕਾਂ ਦੀ ਭਾਗੀਦਾਰੀ ਕਰਨ ਨਾਲ ਸਾਨੂੰ ਲੋਕਾਂ ਵਿਚਕਾਰ ਫਰਕ ਦਾ ਵੀ ਪਤਾ ਲੱਗੇਗਾ ਇਹ ਫਰਕ ਜ਼ਰੂਰੀ ਤੌਰ ’ਤੇ ਨਹੀਂ ਹੈ ਕਿ ਸਾਨੂੰ ਵਿਰਾਸਤ ’ਚ ਮਿਲਿਆ ਹੋਵੇ ਇਹ ਫਰਕ ਉਨ੍ਹਾਂ ਦੇ ਜੀਵਨ ਦੇ ਤਜ਼ਰਬੇ ’ਤੇ ਆਧਾਰਿਤ ਹੋ ਸਕਦੇ ਹਨ ਅਤੇ ਇਸ ਨਾਲ ਦੁਨੀਆ ਦੇ ਲੋਕਾਂ ’ਚ ਵਿਭਿੰਨਤਾ ਨੂੰ ਸਮਝਣ ਦੀ ਸਮਰੱਥਾ ਨੂੰ ਹੱਲਾਸ਼ੇਰੀ ਮਿਲੇਗੀ ਪਰ ਇਹ ਸਭ ਕੁਝ ਸੌਖਾ ਨਹੀਂ ਹੈ। (Interview)
ਲੋਕ ਸਥਾਨਕ ਰਾਜਨੀਤੀ ’ਚ ਉਸ ਰੂਚੀ ਨਾਲ ਹਿੱਸਾ ਨਹੀਂ ਲੈਂਦੇ ਹਨ ਜਿਸ ਰੁਚੀ ਨਾਲ ਉਹ ਰਾਸ਼ਟਰੀ ਰਾਜਨੀਤੀ ’ਚ ਲੈਂਦੇ ਹਨ ਪਰ ਇਸ ਦਾ ਪਤਾ ਉਦੋਂ ਤੱਕ ਨਹੀਂ ਲੱਗੇਗਾ ਜਦੋਂ ਤੱਕ ਅਸੀਂ ਅਜਿਹਾ ਕਰਨ ਦਾ ਯਤਨ ਨਹੀਂ ਕਰਾਂਗੇ ਅਤੇ ਲੋਕਾਂ ਨੂੰ ਇਹ ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਕੀ ਆਪਣੇ ਸ਼ਾਸਨ ’ਚ ਉਨ੍ਹਾਂ ਦੀ ਆਵਾਜ਼ ਦਾ ਨਾ ਹੋਣਾ ਜਾਂ ਕੁਝ ਵੱਖ ਕਰਨਾ ਬਿਹਤਰ ਹੈ ਮੈਂ ਜਾਣਦਾ ਹਾਂ ਕਿ ਇਸ ਮਾਮਲੇ ’ਚ ਮੇਰਾ ਰੁਖ ਕੀ ਹੈ ਮੈਂ ਆਪਣੀ ਪਛਾਣ ਨੂੰ ਪਰਿਭਾਸ਼ਿਤ ਕਰਨਾ ਚਾਹੁੰਦਾ ਹਾਂ। (Interview)
ਸਮਾਜ ਅੰਦਰ ਵਧਦੀ ਸੰਵੇਦਨਹੀਣਤਾ
Insensitivity Within Society
ਜਿਵੇਂ-ਜਿਵੇਂ ਦੇਸ਼ ਆਧੁਨਿਕਤਾ ਵੱਲ ਵਧਦਾ ਜਾ ਰਿਹਾ ਹੈ, (Society) ਨਵਾਂ ਭਾਰਤ-ਮਜ਼ਬੂਤ ਭਾਰਤ, ਸਿੱਖਿਅਤ ਭਾਰਤ ਬਣਾਉਣ ਦੀ ਕਵਾਇਦ ਹੋ ਰਹੀ ਹੈ, ਜੀਵਨ ਜਿਉਣ ਦੇ ਤਰੀਕਿਆਂ ’ਚ ਖੁੱਲ੍ਹਾਪਣ ਆ ਰਿਹਾ ਹੈ, ਪਰ ਦੁੱਖ ਦੀ ਗੱਲ ਹੈ ਕਿ ਔਰਤਾਂ ’ਤੇ ਹਿੰਸਾ ਦੇ ਨਵੇਂ-ਨਵੇਂ ਤਰੀਕੇ ਅਤੇ ਅੰਕੜੇ ਵੀ ਵਧਦੇ ਜਾ ਰਹੇ ਹਨ ਪਿਛਲੇ ਦਿਨੀਂ ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ ’ਚ ਇੱਕ ਲੜਕੀ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ ਹੈ ਬਿਨਾਂ ਸ਼ੱਕ, ਇਹ ਘਟਨਾ ਹੈਰਾਨ ਕਰਨ ਵਾਲੀ ਹੈ ਪਰ ਇਸ ਵਾਰਦਾਤ ਦਾ ਦੂਜਾ ਦੁਖਦਾਈ ਪਹਿਲੂ ਘਟਨਾ ਸਮੇਂ ਕੋਲੋਂ ਲੰਘਦੇ ਲੋਕਾਂ ਦਾ ਗੈਰ-ਜਿੰਮੇਵਾਰ ਰਵੱਈਆ ਹੈ ਸਮਾਜ ਕਿੰਨਾ ਸੰਵੇਦਨਹੀਣ ਹੋ ਗਿਆ ਹੈ।
ਇਹ ਵੀ ਪੜ੍ਹੋ : ਉ਼ਡੀਸ਼ਾ ਦੇ ਬਾਲਾਸੋਰ ’ਚ ਵੱਡਾ ਟਰੇਨ ਹਾਦਸਾ, ਬਚਾਅ ਕਾਰਜ ਜਾਰੀ
ਕਿ ਇੱਕ ਦਰਿੰਦਾ ਲੜਕੀ ’ਤੇ ਸ਼ਰ੍ਹੇਆਮ ਚਾਕੂ ਨਾਲ ਵਾਰ ਕਰਦਾ ਰਿਹਾ ਤੇ ਕੋਲੋਂ ਲੰਘਦੇ ਲੋਕ ਮੂਕ-ਦਰਸ਼ਕ ਬਣੇ ਰਹੇ ਇਸ ਤੋਂ ਪਹਿਲਾਂ ਦਿੱਲੀ ’ਚ ਇੱਕ ਹੋਰ ਸ਼ਰਧਾ ਕਤਲ ਕਾਂਡ ਵਰਗੀ ਤ੍ਰਾਸਦੀ, ਅਣਮਨੁੱਖੀ ਅਤੇ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਸੀ ਸਮਾਜ (Society) ਨੂੰ ਉਸ ਦੀ ਸੰਵੇਦਨਹੀਣਤਾ ਦਾ ਅਹਿਸਾਸ ਕਿਵੇਂ ਕਰਵਾਇਆ ਜਾਵੇ ਸਮਾਜ ਵਿਚ ਉੱਚ ਮੁੱਲ ਕਿਵੇਂ ਸਥਾਪਿਤ ਕੀਤੇ ਜਾਣ, ਇਹ ਚਿੰਤਾ ਦਾ ਵਿਸ਼ਾ ਹੈ ਆਖਰ ਲੋਕ ਕਿਉਂ ਨਹੀਂ ਸੋਚਦੇ ਕਿ ਹਿੰਸਾ ਦੀ ਇਹ ਅੱਗ ਇੱਕ ਦਿਨ ਉਨ੍ਹਾਂ ਦੇ ਆਪਣਿਆਂ ਨੂੰ ਵੀ ਬਾਲ ਸਕਦੀ ਹੈ ਹੁਣ ਇਸ ਮਾਮਲੇ ’ਚ ਪੂਰੀ ਤੇਜ਼ੀ ਨਾਲ ਨਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਜਿਹੇ ਮਾਮਲਿਆਂ ’ਚ ਜ਼ਲਦੀ ਸਜ਼ਾ ਨਾਲ ਹੀ ਸਮਾਜ ’ਚ ਸਹੀ ਸੰਦੇਸ਼ ਦਿੱਤਾ ਜਾ ਸਕਦਾ ਹੈ ਦਰਅਸਲ, ਸੋਸ਼ਲ ਮੀਡੀਆ ’ਤੇ ਜੋ ਸੰਸਕ੍ਰਿਤੀ ਦੇ ਵਿਗਾੜ ਦਾ ਹੜ੍ਹ ਆਇਆ ਹੈ।
ਉਹ ਸਾਡੇ ਨੌਜਵਾਨਾਂ ਨੂੰ ਖਾ ਰਿਹਾ ਹੈ ਵਿਡੰਬਨਾ ਇਹ ਹੈ ਕਿ ਸਮਾਜ (Society) ਦਾ ਦਾਇਰਾ ਜਿਵੇਂ-ਜਿਵੇਂ ਉਦਾਰ ਅਤੇ ਆਧੁਨਿਕ ਹੁੰਦਾ ਜਾ ਰਿਹਾ ਹੈ, ਨੌਜਵਾਨ ਵਰਗ ਨਵੀਂ ਅਤੇ ਖੁੱਲ੍ਹੀ ਦੁਨੀਆ ’ਚ ਵੱਖ-ਵੱਖ ਤਰੀਕੇ ਨਾਲ ਜੀਅ ਰਿਹਾ ਹੈ, ਸਬੰਧਾਂ ਦੇ ਨਵੇਂ-ਨਵੇਂ ਮੁਕਾਮ ਖੁੱਲ੍ਹ ਰਹੇ ਹਨ, ਉਸ ’ਚ ਕਈ ਵਾਰ ਕੁਝ ਨੌਜਵਾਨ ਆਪਣੇ ਲਈ ਬੇਲਗਾਮ ਜੀਵਨ ਸੁਵਿਧਾਵਾਂ ਨੂੰ ਆਪਣਾ ਹੱਕ ਸਮਝ ਕੇ ਅਜਿਹੀਆਂ ਹਿੰਸਕ ਅਤੇ ਅਣਮਨੁੱਖੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਬਿਨਾਂ ਸ਼ੱਕ, ਅੱਜ ਦੇ ਸਮਾਜ ’ਚ ਆਉਂਦੇ ਖੁੱਲ੍ਹੇਪਣ ਕਰਕੇ ਲੜਕੀਆਂ ਅਜ਼ਾਦ ਫੈਸਲੇ ਲੈਣ ਲੱਗੀਆਂ ਹਨ ਪਰ ਉਨ੍ਹਾਂ ਨੂੰ ਸਮਾਜਿਕ ਤੌਰ ’ਤੇ ਵੀ ਮਜ਼ਬੂਤ ਬਣਨਾ ਹੋਵੇਗਾ ਦੇਸ਼ ਦੇ ਨੀਤੀ-ਘਾੜਿਆਂ ਨੂੰ ਸੋਚਣਾ ਪਵੇਗਾ ਕਿ ਸਮਾਜ ’ਚ ਅਪਰਾਧ ਹੁੰਦਾ ਦੇਖ ਕੇ ਅਣਡਿੱਠ ਕਰਨ ਦੇ ਨਜ਼ਰੀਏ ਨੂੰ ਦੂਰ ਕਰਨ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ ਜਾਹਿਰ ਹੈ।
ਇਹ ਵੀ ਪੜ੍ਹੋ : Wrestlers Protests: ਪਹਿਲਵਾਨਾਂ ਦੇ ਸਮਰੱਥਨ ’ਚ ਕੁਰੂਕਸ਼ੇਤਰ ਮਹਾਂਪੰਚਾਇਤ ਦਾ ਵੱਡਾ ਫੈਸਲਾ
ਸਮਾਜ (Society) ਦੀ ਵਿਗੜੀ ਸੋਚ ਨੂੰ ਬਦਲਣਾ ਜ਼ਿਆਦਾ ਜ਼ਰੂਰੀ ਹੈ ਕੁੜੀਆਂ ਦੇ ਜੀਵਨ ਨਾਲ ਖਿਲਵਾੜ ਕਰਨ, ਉਨ੍ਹਾਂ ਨੂੰ ਬਿਮਾਰ ਮਾਨਸਿਕਤਾ ਨਾਲ ਲਿਵ-ਇਨ ਰਿਲੇਸ਼ਨ ’ਚ ਪਾਉਣ, ਉਨ੍ਹਾਂ ਨਾਲ ਅਪਰਾਧ ਕਰਨ ਦੀਆਂ ਘਟਨਾਵਾਂ ’ਤੇ ਰੋਕ ਲਾਉਣ ਲਈ ਸਖਤ ਤੋਂ ਸਖਤ ਕਾਰਵਾਈ ਕਰਨ ਅਤੇ ਪੁਲਿਸ ਪ੍ਰਬੰਧ ਨੂੰ ਹੋਰ ਚੌਕਸ ਕਰਨਾ ਪਵੇਗਾ ਇਹ ਘਟਨਾ ਪੜ੍ਹੇ-ਲਿਖੇ ਸਮਾਜ ਲਈ ਬਦਨੁਮਾ ਦਾਗ ਹੈ ਜੇਕਰ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਫਿਰ ਕਾਨੂੰਨ ਦਾ ਖੌਫ ਕਿਸੇ ਨੂੰ ਨਹੀਂ ਰਹੇਗਾ ਅਤੇ ਅਰਾਜਕਤਾ ਦੀ ਸਥਿਤੀ ਪੈਦਾ ਹੋ ਜਾਵੇਗੀ ਅਜਿਹੀ ਹਿੰਸਾ ਖਿਲਾਫ਼ ਔਰਤਾਂ ਨੂੰ ਵੀ ਖੁਦ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਸਮਾਜ ’ਚੋਂ ਗੁੱਸੇ ਤੇ ਨਫ਼ਰਤ ਦਾ ਖਾਤਮਾ ਜ਼ਰੂਰੀ
ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ’ਚ ਤਣਾਅ ਦੇ ਕਾਰਨ ਵਿਅਕਤੀ ਮਾਨਸਕ ਤਣਾਅ ’ਚ ਰਹਿਣ ਲੱਗਿਆ ਹੈ। ਇਸ ਦਾ ਅਸਰ ਉਸਦੇ ਵਿਵਹਾਰ ਅਤੇ ਰਵੱਈਏ ’ਚ ਸਪਸ਼ਟ ਝਲਕ ਵੀ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਚਿੜਚਿੜਾਪਨ, ਨਿਰਾਸ਼ਾ ਅਤੇ ਹਮਲਾਵਰ ਵਤੀਰਾ ਇਕ ਆਮ ਪਰ ਗੰਭੀਰ ਸਮੱਸਿਆ ਬਣ ਗਿਆ ਹੈ। ਪਰ ਸਮੱਸਿਆ ਉਦੋਂ ਜਿਆਦਾ ਗੰਭੀਰ ਰੂਪ ਧਾਰਣ ਕਰ ਲੈਂਦੀ ਹੈ ਜਦੋਂ ਇਹ ਚਿੜਚਿੜਾਪਨ ਭਿਆਨਕ ਗੁੱਸੇ ਦਾ ਰੂਪ ਲੈ ਲੈਂਦਾ ਹੈ ਅਤੇ ਗੁੱਸੇ ’ਚ ਵਿਅਕਤੀ ਆਪਣਿਆਂ ਤੱਕ ਦਾ ਕਤਲ ਤੱਕ ਕਰ ਦਿੰਦਾ ਹੈ। (Society)
ਸਹਿਣਸ਼ੀਲਤਾ ਹੋਈ ਖ਼ਤਮ
ਦਿਲ ਦਹਿਲਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਕੁਝ ਦਿਨ ਪਹਿਲਾਂ ਜੈਪੁਰ ’ਚ ਇੱਕ ਨੌਜ਼ਵਾਨ ਨੇ ਆਪਣੀ ਤਾਈ ਦੀ ਹਥੌੜਾ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਦੇ ਟੁਕੜੇ ਕਰਕੇ ਜੰਗਲ ’ਚ ਸੁੱਟ ਦਿੱਤੇ । ਕਹਿਣ ਨੂੰ ਤਾਂ ਉਹ ਨੌਜੁਵਾਨ ਪੜ੍ਹਿਆ ਲਿਖਿਆ ਸੀ ਅਤੇ ਇੰਜਨਅਰਿੰਗ ਦੀ ਪੜ੍ਹਾਈ ਤੋਂ ਬਾਦ ਨੌਕਰੀ ਕਰ ਰਿਹਾ ਸੀ, ਉਸਨੇ ਇਹ ਕਬੂਲਿਆ ਕਿ ਉਸਦੀ ਤਾਈ ਉਸ ਨੂੰ ਅਕਸਰ ਟੋਕਾ ਟੁਕਾਈ ਕਰਦੀ ਰਹਿੰਦੀ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਉਸ ਨੇ ਆਪਣੀ ਤਾਈ ਨੂੰ ਮਾਰ ਦਿੱਤਾ। (Society)
ਅਜਿਹੀ ਹੀ ਇਕ ਘਟਨਾ ਦਿੱਲੀ ਦੀ ਹੈ, ਜਿੱਥੇ ਇਕ ਨੌਜੁਵਾਨ ਨੇ ਘਰਵਾਲੀ ਨਾਲ ਝਗੜੇ ਤੋਂ ਬਾਅਦ ਸ਼ਰਾਬ ਦੇ ਨਸ਼ੇ ਵਿਚ ਆਪਣੇ ਦੋ ਸਾਲ ਦੇ ਲੜਕੇ ਨੂੰ ਦੂਜੀ ਮੰਜ਼ਿਲ ਤੋਂ ਥੱਲੇ ਸੁੱਟ ਦਿੱਤਾ।ਅਜਿਹੀਆਂ ਘਟਨਾਵਾਂ ਨੂੰ ਦੇਖ ਸੁਣ ਕੇ ਮਨ ਵਿਚ ਕਈ ਸਵਾਲ ਉੱਠਦੇ ਹਨ। ਗੁੱਸੇ ’ਚ ਤੋੜ ਭੰਨ ਅਤੇ ਮਾਰਕੁੱਟ ਜਿਹੀਆਂ ਘਟਨਾਵਾਂ ਤਾਂ ਸਮਝ ਆਉਂਦੀਆਂ ਹਨ, ਪਰ ਮਾਮੂਲੀ ਗੱਲਾਂ ’ਤੇ ਐਨਾ ਗੁੱਸਾ ਕਿ ਕਿਸੇ ਆਪਣੇ ਨੂੰ ਜਾਨੋਂ ਮਾਰ ਦਿੱਤਾ ਜਾਵੇ, ਇਹ ਚਿੰਤਾ ’ਚ ਪਾਉਣ ਵਾਲੀ ਗੱਲ ਹੈ।ਇਹ ਸਵਾਲ ਵਾਰ ਵਾਰ ਝੰਝੋੜਦਾ ਹੈ ਕਿ ਆਖ਼ਰ ਲੋਕਾਂ ’ਚ ਐਨੀ ਨਕਰਾਤਮਕਤਾ , ਹਿੰਸਾ, ਗੁੱਸਾ, ਨਫ਼ਰਤ ਆਈ ਕਿੱਥੋਂ ਅਤੇ ਕਿਉਂ ਆ ਰਹੀ ਹੈ? (Society)
ਹਿੰਸਾਂ ਇੱਕ ਖਿੱਤੇ ਤੱਕ ਸੀਮਤ ਨਹੀਂ ਰਹੀ
ਹੁਣ ਹਿੰਸਾ ਜਾਂ ਨਫ਼ਰਤ ਦੀ ਭਾਵਨਾ, ਜਾਤੀ, ਧਰਮ, ਭਾਸ਼ਾ, ਖੇਤਰ ਜਾਂ ਦੁਸ਼ਮਣਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਨਿੱਜੀ ਸਬੰਧਾਂ ਤੱਕ ਵੀ ਇਹਨਾਂ ਦਾ ਵਿਸਥਾਰ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆਂ ’ਚ ਨਫ਼ਰਤ ਦੇ ਵਾਧੇ ਦੇ ਕਾਰਨਾ ਨੂੰ ਸਮਝਣਾ ਜ਼ਰੂਰੀ ਹੈ। ਸਵਾਲ ਇਹ ਹੈ ਕਿ ਕਿਵੇਂ ਅਤੇ ਕਿਉਂ ਅਸੀਂ ਇਕ ਅਜਿਹੀ ਥਾਂ ’ਤੇ ਪਹੁੰਚ ਗਏ ਹਾਂ ਜਿੱਥੇ ਨਫ਼ਰਤ ਅਤੇ ਕੋ੍ਰਧ ਦੇ ਰੂਪ ’ਚ ਰਾਸ਼ਟਰਵਾਦ, ਜਾਤੀਵਾਦ ਅਤੇ ਮਹਿਲਾਵਾਂ ਦਾ ਨਿਰਾਦਰ ਵਧਦਾ ਜਾ ਰਿਹਾ ਹੈ ਅਤੇ ਦੁਨੀਆਂ ਭਰ ’ਚ ਅੰਦੋਲਣਾ ਅਤੇ ਮੁਜਾਹਰਿਆਂ ਦਾ ਅਧਾਰ ਬਣ ਰਿਹਾ ਹੈ। (Society)
ਮਨੁੱਖਤਾ ਦੇ ਕਲਿਆਣ ਦੇ ਨਾਲ ਨਾਲ ਨਾਰਾਜ਼ਗੀ ਅਤੇ ਨਿਰਾਸ਼ਾ ’ਚ ਵਾਧਾ ਹੋਇਆ ਹੈ, ਕਿਉਂਕਿ ਆਧੁਨਿਕ ਦੁਨੀਆਂ ਅਤੇ ਸਰਕਾਰਾਂ ਵੱਲੋਂ ਕੀਤੇ ਗਏ ਵਾਇਦੇ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ’ਚ ਅਸਫਲ ਰਹੇ ਹਨ। ਇਕ ਕਲਿਆਣਕਾਰੀ ਰਾਜ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦਾ ਵਾਇਦਾ ਪੂਰਾ ਨਹੀਂ ਹੁੰਦਾ ਤਾਂ ਨਾਗਰਿਕਾਂ ਵਿਚ ਨਾਰਾਜ਼ਗੀ ਅਤੇ ਅਸੰਤੁਸ਼ਟੀ ਦੀਆਂ ਭਾਵਨਾਵਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ,ਅਜਿਹਾ ਹੋਣਾ ਸੁਭਾਵਿਕ ਵੀ ਹੈ। ਭਾਰਤ ’ਚ ਅੱਜ ਇਹੋ ਹਲਾਤ ਹਨ। ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਦੇ ਨਾਗਰਿਕ ਹੋਣ ਦੇ ਬਾਵਜੂਦ ਲੋਕ ਖੁਦ ਨੂੰ ਅਸੁੱਖਿਅਤ ਦੁਨੀਆਂ ਦਾ ਹਿੱਸਾ ਮੰਨਣ ਲੱਗੇ ਹਨ। (Society)
ਉਨ੍ਹਾਂ ਨੂੰ ਚਾਰੇ ਪਾਸੇ ਨਿਰਾਸ਼ਾ, ਗੁੱਸਾ ਅਤੇ ਆਰਥਿਕ ਅਸਥਿਰਤਾ ਦਿਖਾਈ ਦੇ ਰਹੀ ਹੈ। ਅਤੇ ਅਜਿਹੇ ਹਲਾਤ ਕੋਈ ਇਕ ਦਿਨ ਵਿਚ ਪੈਦਾ ਨਹੀਂ ਹੋਏ ਹਨ, ਸੋਚਣ ਵਾਲੀ ਗੱਲ ਹੈ ਕਿ ਸਭ ਤੋਂ ਵੱਡੇ ਲੋਕਤੰਤਰ ’ਚ ਹੀ ਜਨਤਕ ਕਦਰਾਂ-ਕੀਮਤਾਂ ਹਾਸ਼ੀਏ ’ਤੇ ਕਿਉਂ ਜਾ ਰਹੀਆਂ ਹਨ। ਆਖ਼ਰ ਅਜਿਹਾ ਕੀ ਹੋ ਗਿਆ ਹੈ ਕਿ ਸਮਾਜਿਕ ਸਰੋਕਾਰਾਂ ਪ੍ਰਤੀ ਸਰਗਰਮ ਬੁੱਧੀਜੀਵੀ ਵਰਗਾਂ ਨੇ ਚੁੱਪ ਦਾ ਸਭਿੱਆਚਾਰ ਅਪਣਾ ਲਿਆ ਹੈ।
ਕੋਈ ਵਿਰੋਧ ਨਹੀਂ ਕੀਤਾ ਜਾਂਦਾ
ਨਾ ਸਿਰਫ ਦੂਜਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿਰੱੁਧ ਸਗੋਂ ਆਪਣੇ ਸਮੂਹਾਂ ਅਤੇ ਭਾਈਚਾਰਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿਰੁੱਧ ਵੀ ਕੋਈ ਵਿਰੋਧ ਨਹੀਂ ਕੀਤਾ ਜਾਂਦਾ ਹੈ। ਲਗਾਤਾਰ ਵਧਦੀ ਮਹਿੰਗਾਈ , ਸਾਧਨਾਂ ਦੀ ਅਣਉਪਲਬਧਤਾ, ਘੱਟ ਉਜ਼ਰਤਾਂ, ਕੰਮ ਦੇ ਅਨਿਸ਼ਚਿਤ ਘੰਟੇ, ਔਰਤਾਂ ਅਤੇ ਦਲਿਤਾਂ ਲਈ ਅਸੁਰੱਖਿਅਤ ਮਾਹੌਲ ਅਤੇ ਹਿੰਸਕ ਘਟਨਾਵਾਂ ਵਿਚ ਵਾਧਾ ਆਦਿ ਅਜਿਹੇ ਮਹੱਤਵਪੂਰਨ ਪਹਿਲੂ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ,ਪਰ ਕੀਤਾ ਜਾ ਰਿਹਾ ਹੈ। ਆਖ਼ਰ ਕਿਉਂ ?
ਇਹ ਹਕੀਕਤ ਹੈ ਕਿ ਜਮਹੂਰੀ ਰਾਜ ਨਾਗਰਿਕਾਂ ਦੇ ਹੱਕਾਂ,ਚੋਣ ਭਾਗੀਦਾਰੀ, ਬਰਾਬਰੀ ਅਤੇ ਆਜਾਦੀ ਦੀਆਂ ਕਦਰਾਂ ਕੀਮਤਾਂ ਨੂੰ ਕੇਂਦਰ ਵਿਚ ਰੱਖ ਕੇ ਜੀਵਨ ਨਿਰਧਾਰਤ ਕਰਨ ਦੀ ਇੱਛਾ ਦੀ ਤਰਜ਼ਮਾਨੀ ਕਰਦਾ ਹੈ ਪਰ ਜਮਹੂਰੀਅਤ ਬਾਰੇ ਸ਼ੱਕ ਪੈਦਾ ਹੋ ਗਿਆ ਹੈ ਕਿਉਂਕਿ ਹੁਣ ਰਾਜ ਅਤੇ ਸਰਾਕਰ ਸ਼ਕਤੀ ਦਾ ਸਰੋਤ ਨਹੀਂ ਹੈ।ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਸਮੇਂ ਦੇਸ਼ ਅੰਦਰ ਜਮਹੂਰੀ ਕਦਰਾਂ-ਕੀਮਤਾਂ ਨੂੰ ਚੁਣੌਤੀ ਦਿੱਤੀ ਗਈ ਹੈ,ਅਜਿਹੀਆਂ ਕਈ ਮਿਸਾਲਾਂ ਸਾਡੇ ਸਾਹਮਣੇ ਹਨ,ਜਿੰਨ੍ਹਾਂ ਨੇ ਸੰਵਿਧਾਨ ਦੀ ਆਤਮਾ ਨੂੰ ਹੀ ਕੁਚਲ ਕੇ ਰੱਖ ਦਿੱਤਾ ਹੈ। ਇਕ ਨਿਜ਼ਾਮ ਵਿਚ ਜਦੋਂ ਹਾਕਮ ਰਾਜਸੱਤਾ ਰਾਹੀਂ ਆਪਣੇ ਹਿੱਤਾਂ ਦੀ ਰਾਖੀ ਕਰਨ ਲੱਗ ਜਾਣ ਤਾਂ ਅਜਿਹੀਆਂ ਅਸਹਿਜਤਾਵਾਂ ਅਤੇ ਆਰਥਕ ਚੁਣੌਤੀਆਂ ਦਾ ਹੋਣਾ ਸੁਭਾਵਿਕ ਹੈ। ਜਦੋਂ ਕਹਿਣੀ ਤੇ ਕਰਨੀ ’ਚ ਫਰਕ ਹੋ ਜਾਵੇ ਤਾਂ ਸਭ ਤੋਂ ਵੱਡਾ ਲੋਕਤੰਤਰ ਵੀ ਬੇਵੱਸ ਹੋ ਜਾਂਦਾ ਹੈ।
ਰਿਸ਼ਤਿਆਂ ’ਚ ਵਿਸ਼ਵਾਸ ਅਤੇ ਪਿਆਰ ਬਣਿਆ ਰਹੇ
ਆਪਣੇ ਆਪ ਨੂੰ ਭੌਤਿਕਵਾਦ ਅਤੇ ਉਪਭੋਗਵਾਦ ਵੱਲ ਐਨਾ ਵੀ ਨਾ ਧੱਕੋ ਕਿ ਵਿਕਾਸ ਰੂਪੀ ਵਿਨਾਸ਼ ਦੇ ਢੇਰ ’ਤੇ ਇਕੱਲੇ ਖੜੇ ਨਜਰ ਆਈਏ ਅਤੇ ਉਸ ਦੌਰਾਨ ਤੁਹਾਡੇ ਨਾਲ ਭੋਗਣ ਵਾਲਾ ਜਾਂ ਦੇਖਣ ਵਾਲਾ ਵੀ ਕੋਈ ਨਾ ਹੋਵੇ। ਇਸਦੇ ਲਈ ਜ਼ਰੂਰੀ ਹੈ ਕਿ ਰਿਸ਼ਤਿਆਂ ’ਚ ਵਿਸ਼ਵਾਸ ਅਤੇ ਪਿਆਰ ਬਣਿਆ ਰਹੇ, ਤਾਂਹੀ ਕਿਸੇ ਦੇਸ਼ ਅਤੇ ਰਾਜ ਦੇ ਵਿਕਾਸ ਦੀ ਕਲਪਨਾ ਨੂੰ ਸਕਰਾਤਮਕ ਰੂਪ ਦਿੱਤਾ ਜਾ ਸਕੇਗਾ।ਪਰ ਫਿਲਹਾਲ ਸਮਾਜ ਦਾ ਜਿਸ ਤਰ੍ਹਾਂ ਦਾ ਵਾਤਾਵਰਨ ਸਾਹਮਣੇ ਆ ਰਿਹਾ ਹੈ,ਉਸ ’ਚ ਇਸਦੀ ਕਲਪਨਾ ਵੀ ਸੰਭਵ ਨਹੀਂ ਹੈ। ਇਸ ਲਈ ਪਹਿਲਾਂ ਸਮਾਜ ਅਤੇ ਫਿਰ ਸਕਰਾਰ ਲੋਕਾਂ ਨੂੰ ਤਣਾਅ ਤੋਂ ਬਾਹਰ ਲਿਆਉਣ ਦਾ ਕੰਮ ਕਰੇ ਤਾਂ ਕਿ ਇੱਕ ਸਿਹਤਮੰਦ ਸਮਾਜ ਦੀ ਸਿਰਜ਼ਣਾ ਨੂੰ ਬਲ ਹਾਸਲ ਹੋ ਸਕੇ।
ਹਰਪ੍ਰੀਤ ਸਿੰਘ ਬਰਾੜ
ਸਿਹਤ , ਸਿੱਖਿਆ ਅਤੇ ਸਮਾਜਿਕ ਲੇਖਕ
ਮੇਨ ਏਅਰ ਫੋਰਸ ਰੋਡ, ਬਠਿੰਡਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਂਦੇ ਹਨ ਕਿ ਜਿਸ ਨੇ ਸੱਚੇ ਸਤਿਗੁਰੂ, ਰਹਿਮੋ-ਕਰਮ ਦੇ ਦਾਤਾ ‘ਤੇ ਦ੍ਰਿੜ੍ਹ-ਵਿਸ਼ਵਾਸ ਕੀਤਾ, ਪਰਮਾਰਥੀ ਸੇਵਾ ਕੀਤੀ, ਬਚਨਾਂ ‘ਤੇ ਅਮਲ ਕੀਤਾ, ਉਸ ਨੂੰ ਸੱਚੇ ਰਹਿਬਰ ਨੇ ਅੰਦਰੋਂ-ਬਾਹਰੋਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਛੱਡੀ। ਸਗੋਂ ਅਜਿਹੇ-ਅਜਿਹੇ ਪਾਪੀ, ਜੋ ਦੁਨੀਆਂ ਦੀ ਨਜ਼ਰ ‘ਚ ਹਰ ਤਰ੍ਹਾਂ ਨਾਲ ਡਿੱਗੇ ਹੋਏ ਸਨ, ਸੱਚੇ ਰਹਿਬਰ ਨੇ ਉਨ੍ਹਾਂ ਨੂੰ ਵੀ ਭਗਤ ਬਣਾ ਦਿੱਤਾ ਤਾਂ ਇਹੀ ਸੱਚੇ ਸਤਿਗੁਰੂ ਦੀ ਪਛਾਣ ਹੁੰਦੀ ਹੈ।
ਸਮਾਜ ਨੂੰ ਕੁਰੀਆਂ ਤੋਂ ਮੁਕਤ ਕਰਨਾ ਸੰਤਾਂ ਦਾ ਮਕਸਦ
ਪੂਜਨੀਕ ਗੁਰੂ ਜੀ ਫ਼ਰਮਾਉਂਦੇ  ਹਨ ਕਿ ਦੁਨੀਆਂ ‘ਚ ਜਿੰਨੀਆਂ ਵੀ ਬੁਰਾਈਆਂ, ਬੁਰੇ ਕਰਮ ਹੁੰਦੇ ਹਨ, ਉਨ੍ਹਾਂ ਨੂੰ ਮਿਟਾਉਣ ਲਈ ਸੰਤ, ਪੀਰ-ਫ਼ਕੀਰ ਅਵਤਾਰ ਧਾਰਨ ਕਰਕੇ ਆਉਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਸਮਾਜ ‘ਚ ਫੈਲੀਆਂ ਕੁਰੀਤੀਆਂ ਨੂੰ ਜੜ੍ਹੋਂ ਪੁੱਟਣਾ ਤੇ ਇਨਸਾਨ ਨੂੰ ਇਨਸਾਨ ਨਾਲ ਬੇਗਰਜ਼-ਨਿਹਸਵਾਰਥ ਭਾਵਨਾ ਨਾਲ ਪਿਆਰ ਕਰਨਾ ਸਿਖਾਉਣਾ ਹੁੰਦਾ ਹੈ। ਇਨਸਾਨ ਦੇ ਅੰਦਰ, ਜੋ ਬੁਰਾਈਆਂ ਆ ਜਾਂਦੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਸੱਚੇ ਸਤਿਗੁਰੂ ਨੇ ਗੁਰਮੰਤਰ, ਰਾਮ ਦਾ ਨਾਮ ਦਿੱਤਾ ਕਿ ਇਸ ਦਾ ਸਿਮਰਨ ਕਰਨ ਨਾਲ ਤੁਸੀਂ ਆਪਣੇ ਅੰਦਰੋਂ ਪਵਿੱਤਰ ਹੋ ਜਾਓਗੇ ਤੇ ਮਾਲਕ ਦੀ ਦਇਆ-ਮਿਹਰ ਦੇ ਕਾਬਲ ਦਿਨ-ਬ-ਦਿਨ ਬਣਦੇ ਚਲੇ ਜਾਓਗੇ।
ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਹੁੰਦਾ ਐ ਪਾਰ-ਉਤਾਰਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੱਚੇ ਸਤਿਗੁਰੂ ਨੇ ਕਿਸੇ ਤੋਂ ਵੀ ਕੋਈ ਦਾਨ, ਪੈਸਾ ਆਦਿ ਨਹੀਂ ਲਿਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਵਿਖਾਵਾ ਕੀਤਾ, ਸਗੋਂ ਜੋ ਵੀ ਸ਼ਰਨ ‘ਚ ਆਇਆ, ਉਸ ਨੂੰ ਰਾਮ-ਨਾਮ ਨਾਲ ਜੋੜਿਆ ਤੇ ਜਿਸ ਨੇ ਬਚਨਾਂ ‘ਤੇ ਅਮਲ ਕੀਤਾ, ਉਹ ਰਹਿਮਤ ਨੂੰ ਜ਼ਰੂਰ ਹਾਸਲ ਕਰ ਗਿਆ। ਇਸ ਲਈ ਸੱਚੇ ਮੁਰਸ਼ਿਦੇ-ਕਾਮਲ ਦੇ ਜਿੰਨੇ ਗੁਣਗਾਨ ਗਾਏ ਜਾਣ, ਘੱਟ ਹੀ ਘੱਟ ਹਨ ਉਨ੍ਹਾਂ ਦੇ ਪਰਉਪਕਾਰਾਂ ਦਾ ਬਦਲਾ ਚੁਕਾਇਆ ਹੀ ਨਹੀਂ ਜਾ ਸਕਦਾ।
ਸਤਿਗੁਰੂ ਦਾ ਸ਼ੁਕਰਾਨਾ ਕਰਨਾ ਨਾ ਭੁੱਲੋ
ਅਜਿਹੇ ਸਤਿਗੁਰੂ ਦਾ ਸ਼ੁਕਰਾਨਾ ਜੇਕਰ ਰੋਮ-ਰੋਮ ਵੀ ਕਰੇ ਤਾਂ ਵੀ ਘੱਟ ਹੈ ਇਸ ਲਈ ਇਨਸਾਨ ਨੂੰ ਅਜਿਹੇ ਸਤਿਗੁਰੂ, ਸੱਚੇ ਰਹਿਬਰ ਦਾ ਗੁਣਗਾਣ ਕਰਦੇ ਰਹਿਣਾ ਚਾਹੀਦਾ ਹੈ। ਆਪ ਜੀ ਫ਼ਰਮਾਉਂਦੇ ਹਨ ਕਿ ਮਨ ਨੂੰ ਕਦੇ ਵੀ ਆਪਣੇ ‘ਤੇ ਹਾਵੀ ਨਾ ਹੋਣ ਦਿਓ ਇਹ ਬਹੁਤ ਜ਼ਾਲਮ, ਸ਼ੈਤਾਨ ਹੈ। ਇਹ ਇਨਸਾਨ ਨੂੰ ਜੜ੍ਹੋਂ ਪੁੱਟ ਸੁੱਟਦਾ ਹੈ ਮਾਲਕ ਦੇ ਪਿਆਰ-ਮੁਹੱਬਤ ‘ਚ ਸਭ ਤੋਂ ਵੱਡੀ ਰੁਕਾਵਟ ਹੰਕਾਰ ਤੇ ਮਨ ਹੀ ਹੈ ਪਤਾ ਨਹੀਂ ਕਦੋਂ ਹੰਕਾਰ ਆ ਜਾਵੇ, ਕਦੋਂ ਮਨ ਹਾਵੀ ਹੋ ਜਾਵੇ ਤਾਂ ਫਿਰ ਸੰਭਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਜੇਕਰ ਸਤਿਗੁਰੂ ਦਾ ਸਹਾਰਾ ਹੈ ਤਾਂ ਹੀ ਮਨ ਨਾਲ ਲੜਿਆ ਜਾ ਸਕਦਾ ਹੈ ਅਤੇ ਇਨਸਾਨ ਇੱਕ ਦਿਨ ਮਾਲਕ ਦੀ ਦਇਆ-ਮਿਹਰ ਦੇ ਕਾਬਲ ਜ਼ਰੂਰ ਬਣ ਜਾਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਮਾਜ ਸੁਧਾਰ ਲਈ ਅਧਿਆਪਕਾਂ ਦਾ ਯੋਗਦਾਨ ਸ਼ਲਾਘਾਯੋਗ: ਸਿੱਖਿਆ ਮੰਤਰੀ
ਮਾਲਵਿੰਦਰ ਸਿੰਘ/ਜਸਵੀਰ ਸਿੰਘ/ਬਰਨਾਲਾ। ਅਧਿਆਪਕ ਸਿੱਖਿਆ ਦੇ ਖੇਤਰ ਦਾ ਧੁਰਾ ਹਨ ਅਤੇ ਸਮਾਜ ਸੁਧਾਰ ਲਈ ਅਧਿਆਪਕਾਂ ਦਾ ਯੋਗਦਾਨ ਸ਼ਲਾਘਾਯੋਗ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਬਰਨਾਲਾ ਵਿਖੇ ਪ੍ਰਾਈਵੇਟ ਅਨਏਡਿਡ ਸਕੂਲ ਐਸੋਸੀਏਸ਼ਨ ਵੱਲੋਂ ਅਧਿਆਪਕਾਂ ਦੇ ਸਨਮਾਨ ਲਈ ਕਰਵਾਏ ਗਏ।
ਇੱਕ ਸਮਾਗਮ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਿਆਉਣ ਲਈ ਚੰਗਾ ਕੰਮ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਅਤੇ ਪੰਜਾਬ ਸਰਕਾਰ ਵੱਲੋਂ 100 ਫੀਸਦੀ ਨਤੀਜਾ ਲਿਆਉਣ ਵਾਲੇ ਲਗਭਗ 16,000 ਅਧਿਆਪਕਾਂ ਦਾ ਸਨਮਾਨ ਕਰਨ ਲਈ ਕਾਰਵਾਈ ਪਹਿਲਾਂ ਹੀ ਆਰੰਭੀ ਜਾ ਚੁੱਕੀ ਹੈ  ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੀ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ ।
ਉਨ੍ਹਾਂ ਦੱਸਿਆ ਕਿ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਅਧਿਆਪਕਾਂ ਦੇ ਤਜ਼ਰਬੇ ਦੀ ਵੀ ਮਦਦ ਲਈ ਜਾਵੇਗੀ ਕਿਉਕਿ ਸਿੱਖਿਆ ਦੇ ਖੇਤਰ ਵਿਚ ਅਧਿਆਪਕ ਸਮਾਜ ਦੇ ਥੰਮ ਵਜੋਂ ਕੰਮ ਕਰਦੇ ਹਨ ਇਸ ਮੌਕੇ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਸੁਧਾਰ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ-ਨਾਲ ਆਪਣੀ ਈ-ਮੇਲ ਆਈ.ਡੀ. ਸਾਂਝੀ ਕਰਦੇ ਹੋਏ ਅਧਿਆਪਕਾਂ ਨੂੰ ਵੀ ਇਸ ਕੰਮ ਲਈ ਅੱਗੇ ਆ ਕੇ ਆਪਣੇ ਵਿਚਾਰ ਸਾਂਝੇ ਕਰਨ ਦੀ ਅਪੀਲ ਕੀਤੀ।
ਅਧਿਆਪਕ ਭਾਈਚਾਰੇ ਨੂੰਆਪਣੀ ਜ਼ਿੰਮੇਵਾਰੀ  ਦ੍ਰਿੜਤਾ ਅਤੇ ਸੰਜੀਦਗੀ ਨਾਲ ਨਿਭਾਉਣ ਦਾ ਸੱਦਾ ਦਿੱਤਾ
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਢੁਕਵਾਂ ਮਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਅਧਿਆਪਕ ਭਾਈਚਾਰੇ ਨੂੰ ਆਪਣੀ ਜ਼ਿੰਮੇਵਾਰੀ ਹੋਰ ਦ੍ਰਿੜਤਾ ਅਤੇ ਸੰਜੀਦਗੀ ਨਾਲ ਨਿਭਾਉਣ ਦਾ ਸੱਦਾ ਦਿੱਤਾ ਕੈਬਨਿਟ ਮੰਤਰੀ ਸਿੰਗਲਾ ਨੇ ਸਕੂਲੀ ਖੇਡ ਪ੍ਰਬੰਧ ਨੂੰ ਮਜ਼ਬੂਤ ਬਣਾਉਣ ਅਤੇ ਸਕੂਲਾਂ ਵਿੱਚ ਖੇਡ ਸਰਗਰਮੀਆਂ ਵਧਾਉਣ ਵਧਾਉਣ ‘ਤੇ ਵੀ ਜ਼ੋਰ ਦਿੱਤਾ ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੀ ਤੰਦਰੁਸਤੀ ਦਾ ਰਾਜ਼ ਹਨ ਅਤੇ ਇਨ੍ਹਾਂ ਨੂੰ ਅਣਗੌਲਿਆ ਨਹੀਂ ਜਾ ਸਕਦਾ   ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ, ਪ੍ਰਾਈਵੇਟ ਅਨਏਡਿਡ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਵਰੁਣ ਭਾਰਤੀ, ਰਣਜੀਤ ਸਿੰਘ ਚੀਮਾ, ਅਨਿਲ ਮਿੱਤਲ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਲਿਤ ਸਮਾਜ ਦੇ ਰੋਹ ਅੱਗੇ ਝੁਕਿਆ ਮੈਡੀਕਲ ਕਾਲਜ ਪ੍ਰਸ਼ਾਸਨ
ਸਰਕਾਰੀ ਮੈਡੀਕਲ ਕਾਲਜ ਖਿਲਾਫ ਰੋਸ ਪ੍ਰਦਰਸ਼ਨ ਮੁਲਤਵੀ: ਡਾ. ਜਤਿੰਦਰ ਸਿੰਘ ਮੱਟ
ਨਰਿੰਦਰ ਸਿੰਘ ਚੌਹਾਨ/ਪਟਿਆਲਾ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਇੱਕ ਪ੍ਰੋਫੈਸਰ ਕੋਲੋਂ ਕਾਲਜ ਪ੍ਰਸ਼ਾਸਨ ਵੱਲੋਂ ਬਿਨਾਂ ਅਧਿਆਪਕ ਦੀ ਸਹਿਮਤੀ ਦੇ ਅਧਿਆਪਨ ਦਾ ਕੰਮ ਵਾਪਸ ਲੈਣ ਦੇ ਮਾਮਲੇ ਦੇ ਗਰਮਾਉਣ ਤੋਂ ਬਾਅਦ ਵੀਰਵਾਰ ਕਾਲਜ ਪ੍ਰਸ਼ਾਸਨ ਨੇ ਪੀੜਿਤ ਪ੍ਰੋਫੈਸਰ ਨੂੰ ਮੁੜ ਅਧਿਆਪਨ ਦਾ ਕੰਮ ਦੇਣ ਦੇ ਹੁਕਮ ਕਰ ਦਿੱਤੇ ਹਨ।
ਜਿਕਰਯੋਗ ਹੈ ਕਿ ਪਿਛਲੇ ਦਿਨੀਂ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਐਸ.ਸੀ ਪਾਵਰ ਇੰਜਨੀਅਰ ਆਫਿਸਰ ਐਸੋਸੀਏਸ਼ਨ ਪੰਜਾਬ, ਆਦਿ ਧਰਮ ਸਮਾਜ, ਆਧਸ, ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਪੰਜਾਬ ਆਦਿ ਦਲਿਤ ਜਥੇਬੰਦੀਆਂ ਵੱਲੋਂ ਕਾਲਜ ਪ੍ਰਸ਼ਾਸ਼ਨ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਸੀ ਅਤੇ ਕਾਲਜ ਪ੍ਰਸ਼ਾਸਨ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਇੱਕ ਹਫਤੇ ਅੰਦਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਪ੍ਰੋਫੈਸਰ ਨੂੰ ਉਸਦਾ ਟੀਚਿੰਗ ਵਿਸ਼ਾ ਵਾਪਸ ਨਾ ਦਿੱਤਾ ਗਿਆ ਤਾਂ ਦਲਿਤ ਸਮਾਜ ਵੱਲੋਂ ਮੈਡੀਕਲ ਕਾਲਜ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ। ਦਲਿਤ ਜਥੇਬੰਦੀਆਂ ਦੀ ਵਿਰੋਧਤਾ ਅੱਗੇ ਝੁਕਦਿਆਂ ਕਾਲਜ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਅਸਿਸਟੈਂਟ ਪ੍ਰੋਫੈਸਰ ਨੂੰ ਉਸ ਵੱਲੋਂ ਪਿਛਲੇ 13 ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਵਿਸ਼ਾ ਵਾਪਸ ਪੜ੍ਹਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ।
ਇਸ ਮੌਕੇ ਕਾਲਜ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਮੈਡੀਕਲ ਕਾਲਜ ਪ੍ਰਸ਼ਾਸਨ ਖਿਲਾਫ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਜਾਤੀ ਵਿਤਕਰਾ ਕਰਨ ਵਾਲੇ ਅਧਿਕਾਰੀਆਂ ਨੂੰ ਬਾਜ ਆਉਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਵਿਭਾਗ ਵਿੱਚ ਜਾਤੀ ਭੇਦਭਾਵ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਪੰਜਾਬ ਸਰਕਾਰ ਦੀਆਂ 1991 ਅਤੇ 2003 ਦੀਆਂ ਨੋਟੀਫਿਕੇਸ਼ਨਾਂ ਨੂੰ ਨਜ਼ਰਅੰਦਾਜ ਕਰਕੇ ਅਨੁਸੂਚਿਤ ਜਾਤੀ ਦੇ ਉਕਤ ਅਧਿਆਪਕ ਦੀ ਤਰੱਕੀ ਵਿਚ ਵੀ ਅੜਿੱਕਾ ਡਾਹਿਆ ਗਿਆ ਹੈ। ਉਨ੍ਹਾਂ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਅਤੇ ਸਕੱਤਰ ਨੂੰ ਅਪੀਲ ਕੀਤੀ ਕਿ ਪੀੜਤ ਅਧਿਆਪਕ ਦੀ ਨਿਯਮਾਂ ਅਨੁਸਾਰ ਬਣਦੀ ਤਰੱਕੀ ਦਿੱਤੀ ਜਾਵੇ। ਐਸ.ਸੀ ਕੈਟਾਗਿਰੀ ਦੇ ਉਕਤ ਅਧਿਆਪਕ ਨੂੰ ਪੰਜਾਬ ਸਰਕਾਰ ਦੀਆਂ ਨੋਟੀਫਿਕੇਸ਼ਨ ਅਨੁਸਾਰ ਨਿਯੁਕਤੀ ਦੀ ਤਾਰੀਖ ਤੋਂ ਹੀ ਅਸਿਸਟੈਂਟ ਪ੍ਰੋਫੈਸਰ ਰੀਡੈਜ਼ੀਗਨੇਟ ਕੀਤਾ ਜਾਵੇ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿੱਚ ਕਰਮਚਾਰੀ ਮਹਾਂਸੰਘ ਦੇ ਬਲਬੀਰ ਸਿੰਘ, ਕੁਲਵਿੰਦਰ ਸਿੰਘ ਅਤੇ ਪੀੜਿਤ ਪ੍ਰੋਫੈਸਰ ਡਾ. ਇਕਬਾਲ ਸਿੰਘ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਰਥਿਕ ਵਿਤਕਰੇ ਨਾਲ ਜੂਝਦਾ ਸਮਾਜ
ਹਰਪ੍ਰੀਤ ਸਿੰਘ ਬਰਾੜ
ਮਨੁੱਖ ਨੂੰ ਜਿੰਦਗੀ ਬਸਰ ਕਰਨ ਲਈ ਕਈ ਤਰ੍ਹਾਂ ਦੇ ਵਸੀਲਿਆਂ ਦੀ ਲੋੜ ਪੈਂਦੀ ਹੈ। ਇਹਨਾਂ ਵਸੀਲਿਆਂ ਦੀ ਕਮੀ ਜਾਂ ਨਾ ਹੋਣਾ ਗਰੀਬੀ ਨੂੰ ਦਰਸਾਉਂਦਾ ਹੈ। ਕੁਝ ਸਮਾਜ ਸ਼ਾਸਤਰੀ ਸਿਰਫ ਭੌਤਿਕ ਵਸੀਲਿਆਂ ਦੀ ਕਮੀ ਨੂੰ ਗਰੀਬੀ ਦਾ ਅਧਾਰ ਮੰਨਦੇ ਹਨ, ਜਦਕਿ ਕੁਝ ਸਿੱਖਿਆ/ਪੜ੍ਹਾਈ-ਲਿਖਾਈ ਦੀ ਕਮੀ, ਰੁਜ਼ਗਾਰ ਦੇ ਮੌਕਿਆਂ ਦੀ ਥੋੜ, ਕੰਮ ਕਰਨ ਦੇ ਤਜ਼ੁਰਬੇ ਦੀ ਕਮੀ ਅਤੇ ਸਮਾਜਿਕ ਬਾਈਕਾਟ ਨੂੰ ਵੀ ਗਰੀਬੀ ਦੇ ਨਾਲ ਜੋੜ ਕੇ ਦੇਖਦੇ ਹਨ। ਇਹ ਉਹ ਪੱਖ ਹਨ ਜੋ ਸਮਾਜ ਦੀਆਂ ਇਕਾਈਆਂ ਨੂੰ ਅਨੇਕਾਂ ਗਤੀਵਿਧੀਆਂ ‘ਚ ਸ਼ਮੂਲੀਅਤ ਕਰਨ ਲਈ ਰੁਕਾਵਟ ਬਣਦੇ ਹਨ। ਵਿਸ਼ਵੀਕਰਨ ਤੋਂ ਬਾਅਦ ਗਰੀਬੀ ਦਰ  ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਅੰਗਰੇਜੀ ਹਕੂਮਤ ਦੇ ਵਿਗਿਆਨੀ ਗਲਫਸ਼ ਮਿਲੀਬੇਂਡ  ਤਰਕ ਦਿੰਦੇ ਹੋਏ ਦੱਸਦੇ ਹਨ ਕਿ ਜਿਵੇਂ-ਜਿਵੇਂ ਗਰੀਬੀ ਦਾ ਵਿਸਥਾਰ ਹੁੰਦਾ ਹੈ, ਸਮਾਜ ਵਿਚ ਨਾਬਰਾਬਰੀ ਅਤੇ ਸਮੱਸਿਆਵਾਂ ਹੋਰ ਵਧਦੀਆਂ ਹਨ। ਪਿੱਛੇ ਜਿਹੇ ਭੁੱਖਮਰੀ  ਦਾ ਸਾਹਮਣਾ ਕਰ ਰਹੇ 117 ਦੇਸ਼ਾਂ ਬਾਰੇ ਵਿਸ਼ਵ ਭੁੱਖਮਰੀ ਸੂਚਕਾਂਕ ਦੀ ਰਿਪੋਰਟ ਆਈ ਹੈ। ਇਸ ਸੂਚੀ ਵਿਚ ਭਾਰਤ 102ਵੇਂ ਸਥਾਨ ‘ਤੇ ਹੈ, ਜਦ ਕਿ ਪਾਕਿਸਤਾਨ 94ਵੇਂ, ਬੰਗਲਾਦੇਸ਼ 88ਵੇਂ, ਨੇਪਾਲ 73ਵੇਂ ਅਤੇ ਸ੍ਰੀਲੰਕਾ 66ਵੇਂ ਸਥਾਨ ‘ਤੇ ਹੈ। ਸਾਲ 2017 ਵਿਚ ਭਾਰਤ 119 ਦੇਸਾਂ ਦੀ ਸੂਚੀ ਵਿੱਚੋਂ 100ਵੇਂ ਸਥਾਨ ‘ਤੇ ਸੀ ਅਤੇ 2018 ‘ਚ 103ਵੇਂ ਸਥਾਨ ‘ਤੇ ਸੀ। ਜੇਕਰ 2014 ਦੇ ਅੰਕੜਿਆਂ ਦੇ ਨਾਲ ਮਿਲਾ ਕੇ ਦੇਖੀਏ ਤਾਂ ਭਾਰਤ 55ਵੇਂ ਸਥਾਨ ‘ਤੇ ਸੀ। ਇਹਨਾਂ ਅੰਕੜਿਆਂ ਦੇ ਅਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਦੇਸ਼ ਵਿੱਚ ਭੁੱਖਮਰੀ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਹੋਇਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ  ਦੇ ਪਹਿਲੇ ਰਾਸ਼ਟਰੀ ਪੋਸ਼ਣ ਸਰਵੇਖਣ ਮੁਤਾਬਕ ਦੇਸ਼ ‘ਚ 10 ਤੋਂ 19 ਸਾਲ ਦੀ ਉਮਰ ਵਰਗ ਦੇ 4 ਬੱਚਿਆਂ ਵਿਚੋਂ ਇੱਕ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ।
ਮਹਾਤਮਾ ਗਾਂਧੀ ਨੇ ਦੇਸ਼ ਦੀ ਤਰੱਕੀ ‘ਚ ਹਰ ਇੱਕ ਗਰੀਬ ਇਕਾਈ ਦੀ ਭਾਗੀਦਾਰੀ ਨੂੰ ਬਹੁਤ ਮਹੱਤਵ ਦਿੱਤਾ ਹੈ, ਤਾਂ ਕਿ ਉਹ ਗਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਨਾਲ ਮੁਕਾਬਲਾ ਕਰਨ ਦੇ ਤਰੀਕੇ ਖੁਦ ਲੱਭ ਸਕਣ। ਪਰ ਮੌਜੂਦਾ ਉਪਭੋਗਤਾਵਾਦੀ ਅਤੇ ਉਦਾਰਵਾਦੀ ਸਮਾਜ ‘ਚ ਅਮੀਰ ਅਤੇ ਗਰੀਬ ਵਰਗ ‘ਚ ਵਧਦੇ ਫਾਸਲੇ ਨੇ ਅਨੇਕਾਂ ਪ੍ਰੇਸ਼ਾਨੀਆਂ ਪੈਦਾ ਕਰਨ ਵਾਲੇ ਹਲਾਤਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਮੱਧ ਵਰਗ ਅਤੇ ਗਰੀਬ ਵਰਗ  ਦੇ ਸਾਹਮਣੇ ਉਹਨਾਂ  ਦੀ ਹੋਂਦ ਨੂੰ ਹੀ ਲਗਾਤਾਰ ਇੱਕ ਚੁਣੌਤੀ ਦੇ ਰੂਪ ਵਿਚ ਪੇਸ਼ ਕੀਤਾ ਹੈ।
ਇਹ ਇੱਕ ਤ੍ਰਾਸਦੀ ਹੀ ਹੈ ਕਿ ਭਾਰਤ ਇੱਕ ਕਲਿਆਣਕਾਰੀ  ਦੇਸ਼ ਦੀ ਛਵੀ ਦੇ ਬਾਵਜ਼ਦ ਗਰੀਬ ਜਨਸੰਖਿਆ ਨੂੰ ਮੁੱਢਲੀਆਂ ਅਤੇ ਘੱਟੋ-ਘੱਟ ਲੋੜਾਂ ਦੀ ਪੂਰਤੀ ਲਈ ਵਸੀਲੇ ਉਪਲੱਬਧ ਨਹੀਂ ਕਰਵਾ ਪਾ ਰਿਹਾ ਹੈ। ਇਸੇ ਕਾਰਨ ਜੇਕਰ ਅਨੇਕ ਪਰਿਵਾਰ ਰੋਜੀ-ਰੋਟੀ ਕਮਾਉੁਣ, ਸਿਹਤ, ਭੁੱਖਮਰੀ ਅਤੇ ਕੁਪੋਸ਼ਣ ਨਾਲ ਸੰਘਰਸ਼ ਕਰਨ ‘ਚ ਅਸਫਲ ਹੋ ਰਹੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਸਮੂਹਿਕ ਆਤਮ-ਹੱਤਿਆ ਅਤੇ ਹੋਰ ਅਪਰਾਧਾਂ ਵਰਗੇ ਬਦਲ ਉੱਭਰ ਕੇ ਆ ਸਕਦੇ ਹਨ। ਰੰਗਰਾਜਨ ਕਮੇਟੀ ਨੇ ਆਪਣੀ ਰਿਪੋਰਟ ‘ਚ ਪੇਂਡੂ ਅਤੇ ਸ਼ਹਿਰੀ ਗਰੀਬੀ ਲਈ ਲੜੀਵਾਰ 32 ਅਤੇ 47 ਰੁਪਏ ਪ੍ਰਤੀਦਿਨ ਖਰਚ ਦਾ ਪੈਮਾਨਾ ਤੈਅ ਕੀਤਾ ਸੀ। ਜਦਕਿ ਅਰਜੁਨ ਸੇਨ ਗੁਪਤਾ ਕਮੇਟੀ ਨੇ ਇਹ ਰਕਮ 20 ਰੁਪਏ ਪ੍ਰਤੀਦਿਨ ਤੈਅ ਕੀਤੀ ਸੀ। ਇਹ ਰਿਪੋਰਟਾਂ ਭਾਵੇਂ ਕਿੰਨੀਆਂ ਹੀ ਵਿਵਾਦਪੂਰਨ ਹੋਣ, ਪਰ ਇਸ ਤੱਥ ਨੂੰ ਤਸਦੀਕ ਕਰਦੀਆਂ ਹਨ ਕਿ ਦੇਸ਼ ਦੀ ਅਬਾਦੀ ਦਾ ਲਗਭਗ 35 ਫੀਸਦੀ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਜਿੰਦਗੀ ਗੁਜ਼ਾਰਨ ਨੂੰ ਮਜ਼ਬੂਰ ਹੈ।
ਵਿਸ਼ਵ ਆਰਥਿਕ ਮੰਚ ਵੱਲੋਂ ਹਾਲ ਹੀ ‘ਚ ਜਾਰੀ ਗਲੋਬਲ ਮੁਕਾਬਲਾ ਸੂਚਕਾਂਕ ‘ਚ ਭਾਰਤ ਨੂੰ ਇਸ ਸਾਲ 141 ਦੇਸ਼ਾਂ ਦੀ ਸੂਚੀ ਵਿੱਚ 68ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਰਿਪੋਰਟ ਮੁਤਾਬਕ ਦੇਸ਼ ਸੂਚਨਾ ਅਤੇ ਤਕਨੀਕ ਨੂੰ ਅਪਣਾਉਣ ‘ਚ ਸੁਸਤ ਰਹਿਣ, ਸਿਹਤ ਖੇਤਰ ‘ਚ ਖਰਾਬ ਹਾਲਤ ਹੋਣ ਅਤੇ ਸਿਹਤਮੰਦ ਜਿੰਦਗੀ ਦੀਆਂ ਖਰਾਬ ਸੰਭਾਵਨਾਵਾਂ ਦੇ ਕਾਰਨ ਪਿੱਛੜ ਗਿਆ। ਇੱਥੋਂ ਤੱਕ ਕਿ ਸਿਹਤਮੰਦ ਜਿੰਦਗੀ ਦੀ ਸੰਭਾਵਨਾ ‘ਚ ਤਾਂ ਭਾਰਤ ਦਾ ਸਥਾਨ 109ਵਾਂ ਰਿਹਾ, ਜਿਨਸੀ ਨਾਬਰਾਬਰੀ ‘ਚ ਭਾਰਤ  128ਵੇਂ ਸਥਾਨ ‘ਤੇ ਰਿਹਾ ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਵਿਸ਼ਵ ਕ੍ਰਾਂਤੀ ਸੂਚਕਾਂਕ ‘ਚ ਪਿਛਲੇ ਸਾਲ ਦੀ ਬਰਾਬਰੀ ਤੋਂ ਭਾਰਤ 5 ਪੌੜੀਆਂ ਹੋਰ ਥੱਲੇ ਡਿੱਗ ਗਿਆ। ਅੱਜ ਇਹਨਾਂ ਸਾਰਿਆਂ ਅੰਕੜਿਆਂ ਨੂੰ ਧਿਆਨ ‘ਚ ਰੱਖ ਕੇ ਚਿੰਤਨ ਕਰਨ ਦੀ  ਲੋੜ ਹੈ, ਤਾਂ ਕਿ ਸਮਾਂ ਰਹਿੰਦੇ ਤਰੱਕੀ ਦੇ ਮਾਡਲ ਨੂੰ ਅਸਲ ਰੂਪ ਦਿੱਤਾ ਜਾ ਸਕੇ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਵਿਚ ਸਿਹਤ ਸਹੂਲਤਾਂ ਵੀ ਕਾਰਪੋਰੇਟ ਬਜਾਰ ਦਾ ਹਿੱਸਾ ਬਣਦੀਆਂ ਜਾ ਰਹੀਆਂ ਹਨ। ਸਿਹਤ ਸੇਵਾਵਾਂ ਦੇ ਵਪਾਰੀਕਰਨ ਨੇ ਡਾਕਟਰ ਮਰੀਜ਼ ਵਿਚਕਾਰਲੇ ਸਬੰਧ ‘ਤੇ ਨਕਾਰਾਤਕਮਕ ਅਸਰ ਪਾਇਆ ਹੈ। ਜ਼ਿਆਦਾਤਰ ਅਜਿਹਾ ਦੇਖਿਆ ਜਾਂਦਾ ਹੈ ਕਿ ਸਰਕਾਰੀ ਹਸਪਤਾਲਾਂ ‘ਚ  ਮੈਡੀਕਲ ਉਪਕਰਨ ਖਰਾਬ ਪਏ ਹੋਣ ਜਾਂ ਆਧੁਨਿਕ ਤਕਨੀਕ ਨਾ ਹੋਣ ਨਾਲ ਰੋਗੀ ਨੂੰ ਸਬੰਧਤ ਜਾਂਚ ਲਈ ਨਿੱਜੀ ਹਸਪਤਾਲ ਵੱਲ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਅਤੇ ਗਰੀਬੀ ਕਾਰਨ ਉਹ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ।
ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਇੱਕ ਪਾਸੇ ਅਬਾਦੀ ਦਾ ਇੱਕ ਹਿੱਸਾ ਆਪਣੀ ਝੂਠੀ ਸਾਨੋ-ਸ਼ੌਕਤ ਲਈ ਵਿਆਹ ਅਤੇ ਹੋਰ ਸਮਾਗਮਾਂ ‘ਚ ਖਾਣੇ ਦੀ ਬਰਬਾਦੀ ਕਰਦਾ ਹੈ, ਤਾਂ ਦੂਜੇ ਪਾਸੇ ਭਾਰਤ ਕੁਪੋਸ਼ਣ, ਖੂਨ ਦੀ ਕਮੀ, ਭੁੱਖਮਰੀ ਕਾਰਨ ਦੁਨੀਆਂ ਦੇ ਪੈਮਾਨੇ ‘ਤੇ ਸ਼ਰਮਨਾਕ ਹਾਲਤ ਵਿੱਚ ਹੈ। ਇਹ ਤਰੱਕੀ ਦੀ ਕਿਹੋ-ਜਿਹੀ ਤਸਵੀਰ ਹੈ ਜੋ ਇੱਕ ਪਾਸੇ ਇਹ ਤਸਦੀਕ ਕਰਦੀ ਹੈ ਕਿ ਹਿੰਦੁਸਤਾਨ ਤੇਜੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ‘ਚ Àੁੱੱਚੀ ਥਾਂ ‘ਤੇ ਹੈ ਅਤੇ ਦੂਜੇ ਪਾਸੇ ਗਰੀਬੀ, ਭੁੱਖਮਰੀ, ਕੁਪੋਸ਼ਣ, ਖੁਸ਼ਹਾਲੀ, ਬੇਰੁਜ਼ਗਾਰੀ ਅਤੇ ਮਾਨਸਿਕ ਸਿਹਤ ਪੱਖੋਂ ਨੀਵੀਂ ਥਾਂ ‘ਤੇ ਖੜ੍ਹਾ ਨਜ਼ਰ ਆਉਂਦਾ ਹੈ। ਕਹਿੰਦੇ ਹਨ ਕਿ ਸਿਹਤਮੰਦ ਸਰੀਰ ‘ਚ ਸਿਹਤਮੰਦ ਦਿਮਾਗ ਵੱਸਦਾ ਹੈ, ਤਾਂ ਫਿਰ ਜੇਕਰ ਕਿਸੇ ਦੇਸ਼ ਦੇ ਬਹੁਤਾਤ ਲੋਕਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਹੀ ਸੰਕਟ ਦਾ ਸਾਹਮਣਾ ਜਾਂ ਚੁਣੌਤੀ ਦਾ ਸਾਹਮਣਾ ਕਰ ਰਹੀ ਹੋਵੇ ਤਾਂ ਉਸ ਦੇਸ਼ ਦੀ ਤਰੱੱਕੀ ਕਿਸ ਦੇ ਦਾਇਰੇ ‘ਚ ਆ ਜਾਂਦੀ  ਹੈ!
ਮੇਨ ਏਅਰ ਫੋਰਸ ਰੋਡ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਪੁਲਿਸ ਅਤੇ ਵਕੀਲਾਂ ਦਰਮਿਆਨ ਹੋਈ ਝੜਪ ਸਾਡੇ ਸਿਆਸੀ ਸਿਸਟਮ, ਪੁਲਿਸ ਪ੍ਰਬੰਧ  ਤੇ ਲੋਕਤੰਤਰੀ ਪ੍ਰਣਾਲੀ ‘ਤੇ ਸਵਾਲ ਉਠਾਉਂਦੀ ਹੈ ਇਸ ਝੜਪ ਦੌਰਾਨ ਗੋਲੀ ਚੱਲਣਾ, ਗੱਡੀਆਂ ਦੀ ਸਾੜ-ਫੂਕ ਚਿੰਤਾ ਭਰੀ ਹੈ ਇਸ ਤੋਂ ਪਹਿਲਾਂ ਵੀ ਬਠਿੰਡਾ ‘ਚ ਇੱਕ ਵਕੀਲ ਤੇ ਟ੍ਰੈਫਿਕ ਮੁਲਾਜ਼ਮ ਦਰਮਿਆਨ ਹੱਥੋਪਾਈ ਚਰਚਾ ਦਾ ਕਾਰਨ ਬਣੀ ਰਹੀ ਦਰਅਸਲ ਅਸਲ ਮਸਲਾ ਮੁਲਾਜ਼ਮਾਂ ਦੀ ਟ੍ਰੇਨਿੰਗ ਦੀ ਘਾਟ ਤੇ ਦਿਨੋਂ-ਦਿਨ ਵਧ ਰਹੀ ਅਸਹਿਣਸ਼ੀਲਤਾ ਹੈ ਛੋਟੀ ਜਿਹੀ ਗੱਲ ‘ਤੇ ਵਿਰੋਧ ਪ੍ਰਗਟ ਕਰਨ ‘ਤੇ ਮਾਮਲਾ ਵਿਗੜ ਜਾਂਦਾ ਹੈ ਜ਼ਿਆਦਾ ਮਾਮਲਿਆਂ ‘ਚ ਪੁਲਿਸ ਦੀ ਗਲਤੀ ਵੱਧ ਸਾਹਮਣੇ ਆਉਂਦੀ ਹੈ ਪਿਛਲੇ ਦਿਨੀਂ ਦਿੱਲੀ ‘ਚ ਇੱਕ ਆਟੋ ਰਿਕਸ਼ਾ ਵਾਲੇ ਦੀ ਕੁੱਟਮਾਰ ਦਾ ਮਾਮਲਾ ਵੀ ਤੂਲ ਫੜ ਗਿਆ ਤੇ ਆਖ਼ਰ ਕਈ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਤੀਸ ਹਜ਼ਾਰੀ ਮਾਮਲੇ ‘ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਕਾਂਗਰਸ ਨੇ ਵਕੀਲਾਂ ਦੀ ਹਮਾਇਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੂੰ ਵਕੀਲਾਂ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ ।
ਪਾਰਟੀ ਨੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਵੀ ਮੰਗੀ ਹੈ ਗੱਲ ਸਿਰਫ਼ ਤੀਸ ਹਜ਼ਾਰੀ ਮਾਮਲੇ ਨੂੰ ਨਿਬੇੜਨ ਨਾਲ ਖਤਮ ਨਹੀਂ ਹੋ ਜਾਣੀ ਇਸ ਤੋਂ ਬਾਦ ਵੀ ਅਜਿਹਾ ਜਾਂ ਇਸ ਤੋਂ ਵੱਧ ਭਿਆਨਕ ਵਾਪਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਾਰਵਾਈ ਪਹਿਲਾਂ ਵੀ ਕਿਸੇ ਨਾ ਕਿਸੇ ਅਧਿਕਾਰੀ ਖਿਲਾਫ਼ ਹੁੰਦੀ ਆਈ ਹੈ ਪਰ ਘਟਨਾਵਾਂ ਵਾਪਰਨ ਦਾ ਸਿਲਸਿਲਾ ਬੰਦ ਨਹੀਂ ਹੋਇਆ ਅਸਲ ਸਮੱਸਿਆ ਤਾਂ ਅਧਿਕਾਰੀਆਂ ਨੂੰ ਡਿਊਟੀ ਨਿਭਾਉਣ ਲਈ ਵਿਹਾਰ ਸਿਖਾਉਣ ਦੀ ਹੈ ਜਦੋਂ ਤੱਕ ਅਧਿਕਾਰੀਆਂ, ਮੁਲਾਜ਼ਮਾਂ ‘ਚ ਕੰਮ ਕਰਨ ਦਾ ਵਧੀਆ ਸੱਭਿਆਚਾਰ ਨਹੀਂ ਪੈਦਾ ਹੁੰਦਾ ਉਦੋਂ ਤੱਕ ਇਸ ਸਮੱਸਿਆ ਦਾ ਹੱਲ ਨਿੱਕਲਦਾ ਨਹੀਂ ਨਜ਼ਰ ਆਉਂਦਾ ਅਧਿਕਾਰੀਆਂ ਨੂੰ ਇੱਕ ਮੁਕੰਮਲ ਸਿਖਲਾਈ ਦੇਣ ਦੀ ਜ਼ਰੂਰਤ ਹੈ ਤਾਂ ਕਿ ਉਹ ਜਨਤਾ ਦੀ ਸਮੱਸਿਆ ਵੱਲ ਪੂਰੀ ਜਿੰਮੇਵਾਰੀ ਨਾਲ ਗੌਰ ਕਰਨ ਅਕਸਰ ਲੋਕ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਹੋ ਕੇ ਭੜਕ ਜਾਂਦੇ ਹਨ ਜੇਕਰ ਅਧਿਕਾਰੀ ਭੜਕੇ ਹੋਏ ਲੋਕਾਂ ਨਾਲ ਬਰਾਬਰ ਭੜਕ ਪੈਣਗੇ ਤਾਂ ਗੱਲ ਬਲ਼ਦੀ ‘ਤੇ ਤੇਲ ਪਾਉਣ ਵਾਲੀ ਹੋਵੇਗੀ ਕਾਨੂੰਨ ਪ੍ਰਬੰਧ  ਕਾਇਮ ਰੱਖਣ ਲਈ ਪੁਲਿਸ ਨੂੰ ਬਲ ਦੀ ਵਰਤੋਂ ਦਾ ਅਧਿਕਾਰ ਹੈ ਪਰ ਵਕੀਲਾਂ ਜਾਂ ਕਿਸੇ ਵੀ ਸਮੂਹ ਨਾਲ ਸਿਰਫ਼ ਬਹਿਸ ਤੋਂ ਕਾਨੂੰਨ ਪ੍ਰਬੰਧ ਦੀ ਸਮੱਸਿਆ ਪੈਦਾ ਹੋਣਾ ਪੁਲਿਸ ਅਧਿਕਾਰੀਆਂ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕਰਦੀ ਹੈ ਸਿਆਣੇ ਪੁਲਿਸ ਅਫਸਰ ਵੱਡੇ-ਵੱਡੇ ਮਸਲੇ ਵੀ ਸੂਝ-ਬੂਝ ਨਾਲ ਸੁਲਝਾ ਲੈਂਦੇ ਹਨ ਪਰ ਲਾਪਰਵਾਹ ਤੇ ਗੈਰ-ਜਿੰਮੇਵਾਰ ਅਫ਼ਸਰ ਛੋਟੀ ਜਿਹੀ ਘਟਨਾ ਨੂੰ ਨਾ ਸੰਭਾਲਣ ਕਰਕੇ ‘ਬਾਤ ਦਾ ਬਤੰਗੜ’ ਬਣਾ ਲੈਂਦੇ ਹਨ ਪੁਲਿਸ ਦਾ ਜਨਤਾ ਨਾਲ ਰਿਸ਼ਤਾ ਸਹਿਯੋਗ ਤੇ ਪਿਆਰ ਭਰਿਆ ਹੋਣਾ ਚਾਹੀਦਾ ਹੈ ਇੱਕ-ਦੂਜੇ ਦੇ ਵਿਰੁੱਧ ਸਿਆਸੀ ਬਿਆਨਬਾਜੀ ਤਾਂ ਬਥੇਰੀ ਹੁੰਦੀ ਹੈ ਪਰ ਸਮੱਸਿਆ ਦਾ ਪੱਕਾ  ਹੱਲ ਲੱਭਣ ਦੀ ਗੱਲ ਕੋਈ ਨਹੀਂ ਕਰਦਾ ਸੁਧਾਰ ਦੇ ਦਾਅਵੇ ਕਾਗਜ਼ਾਂ ਤੱਕ ਸੀਮਤ ਹੋਣ ਕਾਰਨ ਹੀ ਵਿਵਾਦ ਪੈਦਾ ਹੁੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਾਜ ਦਾ ਅਣ-ਖਿੜਵਾਂ ਭਾਗ ਹਨ ਘੜੰਮ-ਚੌਧਰੀ
ਜੇਕਰ ਇਨ੍ਹਾਂ  ਨੂੰ ਕਿਤੇ ਕੋਈ ਦੇਵਤਾ ਵੀ ਮਿਲ ਜਾਵੇ ਤਾਂ ਇਹ ਉਸ ਵਿੱਚ ਵੀ ਅਨੇਕਾਂ ਕਮੀਆਂ ਲੱਭ ਦੇਣ ਇਨ੍ਹਾਂ ਨੂੰ ਭਰਮ ਹੁੰਦਾ ਹੈ ਕਿ ਬਹੁਤ ਲੋਕ ਇਨ੍ਹਾਂ ਦੇ ਵਾਕਿਫ਼ ਹਨ ਪਰ ਅਸਲੀਅਤ ਇਸ ਤੋਂ ਉਲਟ ਹੁੰਦੀ ਹੈ। ਹਰ ਇੱਕ ਚੰਗਾ ਬੰਦਾ ਅਜਿਹੇ ਗੰਦੇ ਬੰਦਿਆਂ ਤੋਂ ਦੂਰ ਹੋ ਕੇ ਲੰਘਣਾ ਹੀ ਸਿਆਣਪ ਸਮਝਦਾ ਹੈ, ਏਥੋਂ ਤੱਕ ਕਿ ਆਂਢ-ਗੁਆਂਢ ਹੀ ਨਹੀਂ ਸਗੋਂ ਪਰਿਵਾਰਕ ਮੈਂਬਰ ਵੀ ਇਨ੍ਹਾਂ ਦੇ ਰਵੱਈਏ ਤੋਂ ਤੰਗ ਹੁੰਦੇ ਹਨ।
ਇਹ ਵੀ ਪੜ੍ਹੋ : ਅਨਾਥ ਬੱਚਿਆਂ ਤੱਕ ਸਕੀਮਾਂ ਦਾ ਲਾਭ ਪਹੁੰਚਾਏ ਕੇਂਦਰ : ਸੁਪਰੀਮ ਕੋਰਟ
ਆਧੁਨਿਕ ਸਮਾਜ ਵੱਖ-ਵੱਖ ਲੋਕਾਂ ਦੇ ਸਮੂਹਾਂ ਦਾ ਇੱਕ ਗੁਲਦਸਤਾ ਹੈ। ਸਮਾਜ ‘ਚ ਉਸਾਰੂ ਤੇ ਹਾਂ-ਪੱਖੀ ਭੂਮਿਕਾ ਨਿਭਾਉਣ ਵਾਲੇ ਲੋਕ ਸਮਾਜ ਦਾ ਅਨਿੱਖੜਵਾਂ  ਭਾਗ ਹਨ ਪਰ ਨਾ-ਪੱਖੀ ਤੇ ਵਿਚਾਰਕ ਪ੍ਰਦੂਸ਼ਣ ਫੈਲਾਉਣ ਵਾਲੇ ਘੜੰਮ-ਚੌਧਰੀ ਸਮਾਜ ਦਾ ਅਣ-ਖਿੜਵਾਂ ਭਾਗ ਹਨ। ਲੋਕਾਂ ਦੇ ਸਿਰ ‘ਚ ਤਾਂ ਦਿਮਾਗ ਹੁੰਦਾ ਹੈ ਪਰ ਘੜੰਮ-ਚੌਧਰੀਆਂ ਦੇ ਸਿਰ ‘ਚ ਡਮਾਗ ਹੁੰਦਾ ਹੈ। ਜਿਵੇਂ ਕੁੱਕੜ ਨੂੰ ਵਹਿਮ ਹੁੰਦਾ ਹੈ ਕਿ ਜੇਕਰ ਉਹ ਬਾਂਗ ਨਹੀਂ ਦੇਵੇਗਾ ਤਾਂ ਸੂਰਜ ਨਹੀਂ ਚੜ੍ਹੇਗਾ ਉਸੇ ਤਰ੍ਹਾਂ ਹੀ ਇਨ੍ਹਾਂ ਨੂੰ ਭਰਮ ਹੁੰਦਾ ਹੈ ਕਿ ਇਨ੍ਹਾਂ ਤੋਂ ਬਿਨਾਂ ਪਿੰਡ ਗਤੀ ਨਹੀਂ ਕਰ ਸਕਦਾ। ਸਵੇਰ ਹੁੰਦਿਆਂ ਹੀ ਇਹ ਆਪਣੇ ਏਰੀਏ ਦੇ ਲੋਕਾਂ ਦੇ ਘਰਾਂ ‘ਚ ਬਿਨ ਬੁਲਾਏ ਮਹਿਮਾਨ ਵਾਂਗ ਘੁਸ ਜਾਂਦੇ ਹਨ। ਸਮੇਂ-ਸਮੇਂ ‘ਤੇ ਇਹ ਆਪਣੇ ਮੋਢਿਆਂ ‘ਤੇ ਲੱਗੀ ਏਅਰਗੰਨ ਰਾਹੀਂ ਸਨਸਨੀ ਫੈਲਾਊ ਗੋਲੇ ਦਾਗ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦੇ ਰਹਿੰਦੇ ਹਨ।
ਦੂਜਿਆਂ ਬਾਰੇ ਜ਼ਹਿਰ ਉਗਲਣਾ ਤੇ ਮਨਘੜਤ ਕਹਾਣੀਆਂ ਘੜ ਕੇ ਆਮ ਲੋਕਾਂ ਨੂੰ ਬਦਨਾਮ ਕਰਨਾ ਇਨ੍ਹਾਂ ਦਾ ਟਸ਼ਨ ਹੁੰਦਾ ਹੈ। ਬਦਤਮੀਜ਼ੀ ਕਰਦੇ ਸਮੇਂ ਇਨ੍ਹਾਂ ਨੂੰ ਖ਼ੁਦ ਵੀ ਨਹੀਂ ਪਤਾ ਹੁੰਦਾ ਕਿ ਇਹ ਬਦਤਮੀਜ਼ੀ ਕਰ ਰਹੇ ਹਨ। ਪਾਟੇ ਖਾਂ ਤੇ ਨਾਢੂ ਖਾਂ ਘੜੰਮ ਚੌਧਰੀਆਂ ਦੇ ਖ਼ਾਸ ਦੋਸਤ ਹੁੰਦੇ ਹਨ। ਇਨ੍ਹਾਂ ਦੀ ਪਹਿਚਾਣ ਦੂਰੋਂ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਹਾੜ ਦੇ ਮਹੀਨੇ ‘ਚ ਵੀ ਕੱਛਾਂ ‘ਚ ਹੱਥ ਦੇ ਕੇ ਇਸ ਤਰ੍ਹਾਂ ਖੜ੍ਹਦੇ ਹਨ ਜਿਵੇਂ ਪੋਹ ਦੇ ਮਹੀਨੇ ਲੋਕ ਠੰਢ ਤੋਂ ਬਚਣ ਲਈ ਖੜ੍ਹਦੇ ਹਨ। ਇਨ੍ਹਾਂ ਦਾ ਦਿਮਾਗ ਘਟੀਆ ਵਿਚਾਰਾਂ ਨਾਲ ਭਰਿਆ ਹੋਣ ਕਰਕੇ ਇਨ੍ਹਾਂ ਦਾ ਸਿਰ ਪਿੱਛੇ ਵੱਲ ਝੁਕਿਆ ਹੀ ਰਹਿੰਦਾ ਹੈ ਤੇ ਇਹ ਹਮੇਸ਼ਾ ਆਫ਼ਰੇ ਹੋਏ ਸ਼ਬਦਾਂ ਦਾ ਇਸਤੇਮਾਲ ਕਰਕੇ ਆਪਣੀ ਅਕਲ ਦੀ ਮੁਨਿਆਦੀ ਕਰਦੇ ਰਹਿੰਦੇ ਹਨ। (Society)
ਇਹ ਵੀ ਪੜ੍ਹੋ : ਮੌਸਮ ਦਾ ਮਿਜਾਜ ਬਦਲਿਆ, ਮਹੀਨਿਆਂ ਬਾਅਦ ਮੋਹਲੇਧਾਰ ਵਰ੍ਹੇ ਬੱਦਲ
ਦੂਜਿਆਂ ਲਈ ਇਕੱਠਾ ਕੀਤਾ ਜ਼ਹਿਰ ਇਨ੍ਹਾਂ ਨੂੰ ਹੀ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਪਰ ਇਹ ਇਸ ਸੱਚਾਈ ਤੋਂ ਅਣਜਾਣ ਹੁੰਦੇ ਹਨ। ਜਿਵੇਂ ਵਿਰੋਧੀ ਧਿਰ ਪਹਿਲਾਂ ਰੌਲਾ ਪਾਈ ਜਾਂਦੀ ਹੈ ਕਿ ਸੜਕ ਨਹੀਂ ਬਣੀ, ਸੜਕ ਨਹੀਂ ਬਣੀ ਜਦੋਂ ਸੜਕ ਬਣ ਜਾਂਦੀ ਹੈ ਫਿਰ ਰੌਲਾ ਪਾਉਣ ਲੱਗ ਜਾਂਦੀ ਹੈ ਕਿ ਲੁੱਕ ਘੱਟ ਪਾਈ ਹੈ, ਲੁੱਕ ਘੱਟ ਪਾਈ ਹੈ, ਉਸੇ ਤਰ੍ਹਾਂ ਦੂਜਿਆਂ ਦੀ ਆਲੋਚਨਾ ਕਰਨਾ ਘੜੰਮ-ਚੌਧਰੀਆਂ ਦਾ ਮੁੱਖ ਕੰਮ ਹੁੰਦਾ ਹੈ। ਜੇਕਰ ਇਨ੍ਹਾਂ  ਨੂੰ ਕਿਤੇ ਕੋਈ ਦੇਵਤਾ ਵੀ ਮਿਲ ਜਾਵੇ ਤਾਂ ਇਹ ਉਸ ਵਿੱਚ ਵੀ ਅਨੇਕਾਂ ਕਮੀਆਂ ਲੱਭ ਦੇਣ ਇਨ੍ਹਾਂ ਨੂੰ ਭਰਮ ਹੁੰਦਾ ਹੈ ਕਿ ਬਹੁਤ ਲੋਕ ਇਨ੍ਹਾਂ ਦੇ ਵਾਕਿਫ਼ ਹਨ ਪਰ ਅਸਲੀਅਤ ਇਸ ਤੋਂ ਉਲਟ ਹੁੰਦੀ ਹੈ। ਹਰ ਇੱਕ ਚੰਗਾ ਬੰਦਾ ਅਜਿਹੇ ਗੰਦੇ ਬੰਦਿਆਂ ਤੋਂ ਦੂਰ ਹੋ ਕੇ ਲੰਘਣਾ ਹੀ ਸਿਆਣਪ ਸਮਝਦਾ ਹੈ।
ਏਥੋਂ ਤੱਕ ਕਿ ਆਂਢ-ਗੁਆਂਢ ਹੀ ਨਹੀਂ ਸਗੋਂ ਪਰਿਵਾਰਕ ਮੈਂਬਰ ਵੀ ਇਨ੍ਹਾਂ ਦੇ ਰਵੱਈਏ ਤੋਂ ਤੰਗ ਹੁੰਦੇ ਹਨ। ਪਰ ਇਹ ਜਨਾਬ ‘ਲੁੱਚਾ ਲੰਡਾ ਚੌਧਰੀ…’ ਦੇ ਸਿਧਾਂਤ ਨੂੰ ਫ਼ੇਲ੍ਹ ਨਹੀਂ ਹੋਣ ਦਿੰਦੇ। ਸਮਾਜ ਵਿੱਚ ਵਿਚਰਦੇ ਹੋਏ ਇਹ ਵੀ ਆਮ ਹੀ ਦੇਖਿਆ ਜਾ ਸਕਦਾ ਹੈ ਕਿ ਉਮਰ ਦੇ ਆਖ਼ਰੀ ਪੜਾਅ ‘ਤੇ ਕੁੱਝ ਘੜੰਮ-ਚੌਧਰੀਆਂ ਨੂੰ ਜਦੋਂ ਆਪਣੀਆਂ ਕਰਤੂਤਾਂ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਕਿਸੇ ਧਾਰਮਿਕ ਲਹਿਰ ਨਾਲ ਜੁੜ ਕੇ ਸਮਾਜ ‘ਚ ਆਪਣੀ ਛਵੀ ਸੁਧਾਰਨ ਦਾ ਅਸਫ਼ਲ ਯਤਨ ਵੀ ਕਰਦੇ ਹਨ।ਥਾਣੇ-ਕਚਹਿਰੀ ਜਾਣ ਸਮੇਂ ਇਨ੍ਹਾਂ ਨੂੰ ਬਰਾਤ ਚੜ੍ਹਨ ਜਿੰਨਾ ਚਾਅ ਚੜ੍ਹ ਜਾਂਦਾ ਹੈ। ਇਨ੍ਹਾਂ ਦੀ ਆਪਣੀ ਤਾਂ ਕੋਈ ਇੱਜ਼ਤ ਨਹੀਂ ਹੁੰਦੀ ਪਰ ਇਹ ਹਰ ਸਮੇਂ ਦੂਜਿਆਂ ਦੀ ਇੱਜ਼ਤ ਉਤਾਰਨ ਲਈ ਤੱਤਪਰ ਰਹਿੰਦੇ ਹਨ। ਇਨ੍ਹਾਂ ਕੋਲ ਸਵਾਲ ਦਾ ਉੱਤਰ ਜਵਾਬ ਨਹੀਂ ਹੁੰਦਾ ਸਗੋਂ ਸਵਾਲ ਦਾ Àੁੱਤਰ ਸਵਾਲ ਹੁੰਦਾ ਹੈ।
ਇਹ ਵੀ ਪੜ੍ਹੋ : ਈਪੀਐੱਫ਼ਓ ਗਾਹਕਾਂ ਲਈ ਖੁਸ਼ਖਬਰੀ : ਜਾਣੋ ਖਾਤਿਆਂ ਵਿੱਚ ਕਦੋਂ ਆਵੇਗਾ ਵਿਆਜ ਦਾ ਪੈਸਾ?
ਨਤੀਜੇ ਵਜੋਂ ਅਜਿਹੇ ਘੜੰਮ-ਚੌਧਰੀ ਆਪਣੀ ਨਿੱਜੀ ਹਓਮੈਂ ਕਾਰਨ ਮਸਲੇ ਨੂੰ ਸੁਲਝਾਉਣ ਦੀ ਬਜਾਏ ਉਲਝਾ ਦਿੰਦੇ ਹਨ। ਅੱਗ ਲਗਾਈ ਡੱਬੂ ਕੰਧ ‘ਤੇ! ਜੇਕਰ ਇਹ ਦੂਜੀ ਧਿਰ ‘ਤੇ ਮੁਕੱਦਮਾ ਦਰਜ ਕਰਵਾਉਣ ਵਿੱਚ ਸਫ਼ਲ ਹੋ ਜਾਣ ਤਾਂ ਇਨ੍ਹਾਂ ਨੂੰ ਏਨੀ ਖ਼ੁਸ਼ੀ ਹੁੰਦੀ ਹੈ ਜਿੰਨੀ ਕਿਸੇ ਬੇਸਹਾਰਾ ਗ਼ਰੀਬ ਬਜ਼ੁਰਗ ਨੂੰ ਬੁਢਾਪਾ ਪੈਨਸ਼ਨ ਲੱਗਣ ‘ਤੇ ਹੁੰਦੀ ਹੈ। ਵੋਟਾਂ ਦੇ ਦਿਨ ਇਨ੍ਹਾਂ ਲਈ ਕਿਸੇ ਉਤਸਵ ਤੋਂ ਘੱਟ ਨਹੀਂ ਹੁੰਦੇ। ਇਹ ਰਾਜਨੀਤਿਕ ਪਾਰਟੀਆਂ ਤੇ ਆਪਣੀ ਜਾਣ-ਪਛਾਣ ਵਾਲੇ ਮਜ਼ਬੂਰ ਵੋਟਰਾਂ ਵਿਚਕਾਰ ਦਲਾਲ ਦੀ ਭੂਮਿਕਾ ਨਿਭਾਉਂਦੇ ਹਨ। ਜਿਵੇਂ ਆਜੜੀ ਭੇਡਾਂ ਨੂੰ ਕੰਟਰੋਲ ‘ਚ ਰੱਖਣ ਲਈ ਉਨ੍ਹਾਂ ‘ਚ ਕੁੱਤਾ ਛੱਡ ਦਿੰਦਾ ਹੈ, ਉਸੇ ਤਰ੍ਹਾਂ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਇਨ੍ਹਾਂ ਨੂੰ ਚੌਧਰ ਦਾ ਲਾਇਸੰਸ ਦੇ ਦਿੰਦੀ ਹੈ ਤੇ ਪ੍ਰਧਾਨ ਜੀ ਵੋਟਾਂ ਤੋਂ ਠੀਕ ਇੱਕ ਦਿਨ ਪਹਿਲਾਂ ਆਪਣੀਆਂ ‘ਭੇਡਾਂ’ ਦਾ ਮੁੱਲ ਵੱਟ ਲੈਂਦੇ ਹਨ।
ਅਕਸਰ ਹੀ ਦੇਖਣ ‘ਚ ਆਉਂਦਾ ਹੈ ਕਿ ਵੋਟਾਂ ਦੇ ਦਿਨਾਂ ‘ਚ ਮੁਫ਼ਤ ਦੀ ਘਟੀਆ ਸ਼ਰਾਬ ਜ਼ਿਆਦਾ ਮਿਕਦਾਰ ‘ਚ ਪੀਣ ਨਾਲ ਇੱਕ ਜਾਂ ਦੋ ਮੌਤਾਂ ਹੋ ਜਾਂਦੀਆਂ ਹਨ। ਫਿਰ ਇਹ ਪੀੜਤ ਪਤਨੀ ਨੂੰ ਵਿਧਵਾ ਪੈਨਸ਼ਨ ਲਗਾਉਣ ‘ਚ ਮੱਦਦ ਕਰਕੇ ਉਸ ਪਰਿਵਾਰ ‘ਤੇ ਆਪਣੀ ਧੌਂਸ ਜਮਾਉਂਦੇ ਰਹਿੰਦੇ ਹਨ ਜੇ ਪਰਿਵਾਰ ਇਨ੍ਹਾਂ ਦਾ ਰੋਅਬ ਨਹੀਂ ਝੱਲਦਾ ਤਾਂ ਉਸਦੇ ਉਲਟ ਹੋ ਜਾਂਦੇ ਹਨ। ਇਹ ਜਨਾਬ ਲੱਤਾਂ ਤੋੜ ਕੇ ਫੌੜੀਆਂ ਵੰਡਣ ਨੂੰ ਹੀ ਪਰਮ ਸੇਵਾ ਸਮਝਦੇ ਹਨ। ਇਨ੍ਹਾਂ ਵੱਲੋਂ ਕੀਤੇ ਚੰਗੇ ਕੰਮਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੀ ਹੁੰਦੀ ਹੈ।
ਪਿੰਡ-ਪਿੰਡ ਤੁਹਾਨੂੰ ਘੜੰਮ-ਚੌਧਰੀਆਂ ਦੇ ਅਨੇਕਾਂ ਕਿੱਸੇ ਮਿਲ ਜਾਣਗੇ। ਇਕ ਪਿੰਡ ‘ਚ ਸਮੱਸਿਆ ਨੂੰ ਸੁਲਝਾਉਣ ਲਈ ਪੰਚਾਇਤ ਜੁੜੀ ਹੋਈ ਸੀ। ਮਸਲਾ ਇੱਕ ਅਨਪੜ੍ਹ ਪਰਿਵਾਰ ਵੱਲੋਂ ਉੱਚੀ ਲਾਊਡ ਸਪੀਕਰ ਚਲਾ ਕੇ ਗੁਆਂਢੀ ਨੂੰ ਤੰਗ ਕਰਨ ਦਾ ਸੀ। ਕਿਸੇ ਦੇ ਬੋਲਣ ਤੋਂ ਪਹਿਲਾਂ ਇੱਕ ਘੜੰਮ-ਚੌਧਰੀ ਨੇ ਗੁਆਂਢੀ ਨੂੰ ਕੰਧਾਂ ਉੱਚੀਆਂ ਕਰਨ ਦਾ ਸੁਝਾਅ ਦੇ ਦਿੱਤਾ। ਉਸ ਦੀ ਗੱਲ ਸੁਣ ਕੇ ਸਰਪੰਚ ਨੇ ਥੋੜ੍ਹਾ ਖਿਝ ਕੇ ਰੋਅਬ ਭਰੇ ਅੰਦਾਜ਼ ‘ਚ ਕਿਹਾ, ਯਾਰ ਚਿਉਂ ਛੱਤ ਰਹੀ ਏ, ਤੂੰ ਮੋਮਜਾਮਾ ਫ਼ਰਸ਼ ‘ਤੇ ਪਾਉਣ ਨੂੰ ਫਿਰਦਾਂ!! ਘੜੰਮ-ਚੌਧਰੀ ਅਜਿਹੀ ਪ੍ਰਜਾਤੀ ਹੈ ਜੋ ਹਰੇਕ ਗਲੀ, ਮੁਹੱਲੇ, ਪਿੰਡ ਤੇ ਸ਼ਹਿਰ ‘ਚ ਪਾਈ ਜਾਂਦੀ ਹੈ। ਕਿਸੇ ਪਿੰਡ ਜਾਂ ਮੁਹੱਲੇ ਵਿੱਚ ਜਿਸ ਅਨੁਪਾਤ ਵਿਚ ਘੜੰਮ-ਚੌਧਰੀ ਹੋਣਗੇ ਉਸ ਦੇ ਉਲਟ ਅਨੁਪਾਤ ‘ਚ ਉਸ ਖੇਤਰ ਦਾ ਵਿਕਾਸ ਹੋਵੇਗਾ। (Society)
ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਖੁਦਕੁਸ਼ੀ ਚਿੰਤਾਜਨਕ
ਭਾਵ ਜ਼ਿਆਦਾ ਘੜੰਮ-ਚੌਧਰੀ ਘੱਟ ਵਿਕਾਸ, ਘੱਟ ਘੜੰਮ-ਚੌਧਰੀ ਜ਼ਿਆਦਾ ਵਿਕਾਸ। ਇਹ ਲੇਖ ਪੜ੍ਹਦੇ-ਪੜ੍ਹਦੇ ਹੀ ਤੁਹਾਡੇ ਦਿਮਾਗ਼ ਵਿੱਚ ਅਜਿਹੇ ਘੜੰਮ-ਚੌਧਰੀਆਂ ਦੀ ਲਿਸਟ ਤਿਆਰ ਹੋਣ ਲੱਗ ਜਾਵੇਗੀ ਜਿਨ੍ਹਾਂ ਤੋਂ ਤੂਹਾਨੂੰ ਡਰਨ ਦੀ ਨਹੀਂ ਸਗੋਂ ਚੌਕਸ ਰਹਿਣ ਦੀ ਲੋੜ ਹੈ। ਕਿਉਂਕਿ ਘੜੰਮ-ਚੌਧਰੀ ਕਿਸੇ ਦਾ ਕੁੱਝ ਨੁਕਸਾਨ ਤਾਂ ਨਹੀਂ ਕਰ ਸਕਦੇ ਪਰ ਆਪਣੀ ਬੋਦੀ ਬੁੱਧੀ ਦੇ ਤਰਕਸ਼ ‘ਚੋਂ ਤੀਰ ਚਲਾ ਕੇ ਤੁਹਾਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਕੇ ਤੁਹਾਡਾ ਕੀਮਤੀ ਸਮਾਂ ਨਸ਼ਟ ਕਰ ਸਕਦੇ ਹਨ । ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਤੋਂ ਗਿਆਰਾਂ ਫੁੱਟ ਦੀ ਦੂਰੀ ਬਣਾ ਕੇ ਰੱਖੋ। ਜੇਕਰ ਤੁਸੀਂ ਇਨ੍ਹਾਂ ਦੀ ਰੇਂਜ ‘ਚ ਆ ਗਏ ਤਾਂ ਤੁਹਾਡੀ ਜ਼ਿੰਦਗੀ ਦਾ ਹਾਰਮੋਨੀਅਮ ਬੇਸੁਰਾ ਵੱਜਣ ਲੱਗ ਜਾਵੇਗਾ। ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਬਲੱਡ ਪ੍ਰੈਸ਼ਰ ਨਾਰਮਲ ਕਰਨ ਲਈ ਗੋਲੀਆਂ ਖਾਣੀਆਂ ਪੈਣ।