Cultivation - Sach Kahoon Punjabi
ਮੈਂਥੇ ਦੀ ਕਾਸ਼ਤ ਲਈ ਸੁਧਰੀਆਂ ਤਕਨੀਕਾਂ
ਸਕੂਲ ਆਫ ਔਰਗੈਨਿਕ ਫਾਰਮਿੰਗ
ਪੰਜਾਬ ਦੀ ਖੇਤੀ-ਜਲਵਾਯੂ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਫ਼ਸਲੀ ਵਿਭਿੰਨਤਾ ਵਿੱਚ ਯੋਗਦਾਨ ਪਾਉਣ ਲਈ ਮੈਂਥਾ ਨੂੰ ਸਫ਼ਲਤਾਪੂਰਵਕ ਉਗਾਇਆ ਜਾ ਸਕਦਾ ਹੈ। ਬਹਾਰ ਰੁੱਤ ਸ਼ੁਰੂ ਹੋਣ ‘ਤੇ ਮੈਂਥਾ (ਜਪਾਨੀ ਪੁਦੀਨਾ) ਪੰਜਾਬ ਵਿੱਚ ਸਫਲਤਾ ਨਾਲ ਉਗਾਇਆ ਜਾ ਸਕਦਾ ਹੈ। ਜ਼ਮੀਨ ਦੀ ਪ੍ਰਤੀ ਇਕਾਈ ਉਤਪਾਦਕਤਾ ਵਧਾਉਣ ਲਈ ਮੈਂਥੇ ਨੂੰ ਅੰਤਰ ਫ਼ਸਲ ਵਜੋਂ ਵੱਖ-ਵੱਖ ਹੋਰ ਫ਼ਸਲਾਂ ਜਿਵੇਂ ਕਿ ਗੰਨਾ, ਸੂਰਜਮੁਖੀ ਤੇ ਪਿਆਜ਼ ਵਿੱਚ ਵੀ ਉਗਾਇਆ ਜਾ ਸਕਦਾ ਹੈ। ਫ਼ਸਲ ਦੀ ਕਾਸ਼ਤ ਮੁੱਖ ਤੌਰ ‘ਤੇ ਇਸ ਦੇ ਤੇਲ ਲਈ ਕੀਤੀ ਜਾਂਦੀ ਹੈ ਜਿਸਦੀ ਵਰਤੋਂ ਦਵਾਈਆਂ, ਹਾਰ-ਸ਼ਿੰਗਾਰ ਦਾ ਸਾਮਾਨ, ਖਾਣ-ਪੀਣ ਵਾਲੀਆਂ ਵਸਤਾਂ ਤੇ ਖੁਸ਼ਬੂਦਾਰ ਤੇਲ ਆਦਿ ‘ਚ ਹੁੰਦੀ ਹੈ। ਇਸ ਦੀਆਂ ਇਨ੍ਹਾਂ ਅਨੇਕਾਂ ਵਰਤੋਂ ਕਾਰਨ, ਮੈਂਥੇ ਦੀ ਕਾਸ਼ਤ ਦੇ ਰਕਬੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਪੰਜਾਬ ਵਿੱਚ ਇਸ ਦੀ ਕਾਸ਼ਤ ਲਗਭਗ 15000 ਹੈਕਟਰ ਰਕਬੇ ਵਿੱਚ ਕੀਤੀ ਜਾਂਦੀ ਹੈ।
ਸਿੰਚਾਈ ਦੀਆਂ ਯਕੀਨੀ ਸਹੂਲਤਾਂ ਨਾਲ ਪੰਜਾਬ ਦੇ ਕਿਸੇ ਵੀ ਖੇਤਰ ਵਿੱਚ ਮੈਂਥਾ ਉਗਾਇਆ ਜਾ ਸਕਦਾ ਹੈ। ਮੈਂਥੇ ਦੀਆਂ ਚਾਰ ਉਪ ਜਾਤੀਆਂ ਮੈਂਥੋਲਮਿੰਟ/ਜਪਾਨੀ ਪੁਦੀਨਾ, ਪਿਪਰਮਿੰਟ, ਸਪੀਅਰਮਿੰਟ ਤੇ ਔਰੇਂਜਮਿੰਟ ਦੀ ਕਾਸ਼ਤ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ, ਪ੍ਰੰਤੂ ਪੰਜਾਬ ‘ਚ ਮੁੱਖ ਤੌਰ ‘ਤੇ ਮੈਂਥੋਲਮਿੰਟ/ਜਪਾਨੀ ਪੁਦੀਨੇ ਦੀ ਹੀ ਕਾਸ਼ਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕੁਝ ਭਾਗਾਂ ਵਿੱਚ ਪਿਪਰਮਿੰਟ ਤੇ ਸਪੀਅਰਮਿੰਟ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ ।   ਮੈਂਥੋਲਮਿੰਟ/ਜਪਾਨੀ ਪੁਦੀਨੇ ਦੀ ਕੋਸੀ ਕਿਸਮ ਦੀ ਵਪਾਰਕ ਕਾਸ਼ਤ ਲਈ ਸਿਫਾਰਸ਼ ਕੀਤੀ ਜਾਂਦੀ ਹੈ ਜਿਸ ਵਿੱਚ ਤੇਲ ਦੀ ਮਾਤਰਾ ਸਭ ਤੋਂ ਵੱਧ (0.6-0.7%) ਹੈ । ਕੋਸੀ ਕਿਸਮ ਸਭ ਵੱਧ ਝਾੜ ਤੇ ਤੇਲ ਦਿੰਦੀ ਹੈ ਜੇਕਰ ਕਾਸ਼ਤ ਦੇ 150 ਦਿਨਾਂ ‘ਚ ਕਟਾਈ ਕੀਤੀ ਜਾਂਦੀ ਹੈ।
ਹੇਠ ਲਿਖੇ ਨੁਕਤੇ ਅਪਣਾ ਕੇ ਮੈਂਥੇ ਤੋਂ ਵਧੇਰੇ ਝਾੜ ਤੇ ਮੁਨਾਫਾ ਲਿਆ ਜਾ ਸਕਦੈ।
ਜ਼ਮੀਨ ਦੀ ਕਿਸਮ:
ਮੈਂਥੇ ਦੀ ਕਾਸ਼ਤ ਕਲਰਾਠੇਪਣ ਤੇ ਸੇਮ ਰਹਿਤ, ਚੰਗੇ ਜਲ ਨਿਕਾਸ,  ਚੰਗੇ ਜੈਵਿਕ ਪਦਾਰਥ ਵਾਲੀ, ਰੇਤਲੀ ਮੈਰਾ ਤੋਂ ਮੈਰਾ ਜ਼ਮੀਨਾਂ ‘ਤੇ ਕੀਤੀ ਜਾ ਸਕਦੀ ਹੈ
ਬਿਜਾਈ ਦਾ ਸਮਾਂ ਤੇ ਤਰੀਕਾ:
ਸਹੀ ਸਮੇਂ ‘ਤੇ ਬਿਜਾਈ ਕਰਕੇ ਫ਼ਸਲ ਨੂੰ ਸਹੀ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕਦਾ ਹੈ। ਮੈਂਥੇ ਦੀ ਬਿਜਾਈ ਅੱਧ ਜਨਵਰੀ ਤੋਂ ਅਖੀਰ ਜਨਵਰੀ ਤੱਕ ਕੀਤੀ ਜਾ ਸਕਦੀ ਹੈ ਅਤੇ ਕੋਸੀ ਕਿਸਮ ਨੂੰ ਅੱਧ ਫਰਵਰੀ ਤੱਕ ਵੀ ਬੀਜਿਆ ਜਾ ਸਕਦਾ ਹੈ। ਪਛੇਤੀ ਹਾਲਤ ਵਿੱਚ, ਜੇਕਰ ਚੰਗੀਆਂ ਸਿੰਚਾਈ ਸਹੂਲਤਾਂ ਹੋਣ, ਤਾਂ ਇਸ ਦੀ ਪਨੀਰੀ ਰਾਹੀਂ ਬਿਜਾਈ ਅਪਰੈਲ ਵਿੱਚ ਵੀ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਪਹਿਲਾਂ ਖੇਤ ਨੂੰ 2-3 ਵਾਰ ਵਾਹ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਖੇਤ ਨਦੀਨਾਂ, ਮੁੱਢਾਂ ਤੇ ਵੱਡੇ ਢੇਲਿਆਂ ਤੋਂ ਰਹਿਤ ਹੋ ਜਾਵੇ। ਬਿਜਾਈ ਲਾਈਨਾਂ ਵਿੱਚ ਡੇਢ ਫੁੱਟ (45 ਸੈਂਟੀਮੀਟਰ) ਦੀ ਵਿੱਥ ‘ਤੇ ਕਰਨੀ ਚਾਹੀਦੀ ਹੈ ।
ਮੈਂਥੇ ਦੀਆਂ ਜੜ੍ਹਾਂ ਦੇ ਸਿਰਿਆਂ ਨੂੰ ਇੱਕ-ਦੂਸਰੇ ਨਾਲ ਜੋੜ ਕੇ 4-5 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ । ਇਸ ਢੰਗ ਦੇ ਬਦਲ ਵਿੱਚ ਵਧੇਰੇ ਝਾੜ ਤੇ ਪਾਣੀ ਦੀ ਸੁਚੱਜੀ ਵਰਤੋਂ ਲਈ ਮੈਂਥੇ ਦੀ ਕਾਸ਼ਤ 67.5 ਸੈਂਟੀਮੀਟਰ ਚੌੜੇ ਬੈੱਡਾਂ ਤੇ 2 ਕਤਾਰਾਂ ਲਾ ਕੇ ਵੀ ਕੀਤੀ ਜਾ ਸਕਦੀ ਹੈ ਜਾਂ ਖੇਤ ਵਿੱਚ ਜੜ੍ਹਾਂ ਖਿਲਾਰ ਕੇ 60 ਸੈਂਟੀਮੀਟਰ ਚੌੜੀਆਂ ਵੱਟਾਂ ਬਣਾਈਆਂ ਜਾ ਸਕਦੀਆਂ ਹਨ । ਪਾਣੀ ਦੀ ਸੁਚੱਜੀ ਵਰਤੋਂ ਅਤੇ ਨਦੀਨਾਂ ਦੀ ਰੋਕਥਾਮ ਵਾਸਤੇ ਪ੍ਰਤੀ ਏਕੜ 24 ਕੁਇੰਟਲ ਝੋਨੇ ਦੀ ਪਰਾਲੀ ਖੇਤ ਵਿੱਚ ਪਾ ਦਿਓ। ਬਿਜਾਈ ਉਪਰੰਤ ਖੇਤ ਵਿੱਚ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ ।
ਅੰਤਰ ਫ਼ਸਲ ਬੀਜਣਾ:
ਅੰਤਰ ਫ਼ਸਲ ਬੀਜਣ ਨਾਲ ਇੱਕ ਹੀ ਸਮੇਂ ਜ਼ਮੀਨ ਦੇ ਇੱਕ ਹੀ ਹਿੱਸੇ ਤੋਂ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ। ਮੈਂਥੇ ਨੂੰ ਅੰਤਰ ਫ਼ਸਲ ਵਜੋਂ ਕਮਾਦ ਤੇ ਸੂਰਜਮੁਖੀ ਜਾਂ ਪਿਆਜ਼ ਨੂੰ ਮੈਂਥੇ ਵਿੱਚ ਸਫ਼ਲਤਾਪੂਰਵਕ ਉਗਾਇਆ ਜਾ ਸਕਦਾ ਹੈ। ਕਮਾਦ ਵਿੱਚ ਮੈਂਥੇ ਦੀ ਬਿਜਾਈ ਲਈ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਕਮਾਦ ਦੀਆਂ ਦੋ ਕਤਾਰਾਂ ਵਿੱਚ ਮੈਂਥੇ ਦੀ ਇੱਕ ਕਤਾਰ ਦੀ ਬਿਜਾਈ ਕੀਤੀ ਜਾ ਸਕਦੀ ਹੈ, ਜਿਸ ਲਈ 1 ਕੁਇੰਟਲ ਮੈਂਥੇ ਦੀਆਂ ਜੜ੍ਹਾਂ ਦੀ ਜ਼ਰੂਰਤ ਪੈਂਦੀ ਹੈ। ਕਮਾਦ ਵਿੱਚ ਬੀਜੇ ਮੈਂਥੇ ਦੀ ਕੇਵਲ ਇੱਕ ਹੀ ਕਟਾਈ ਕਰਨੀ ਚਾਹੀਦੀ ਹੈ । ਜੇਕਰ ਮੈਂਥੇ ਨੂੰ ਸੂਰਜਮੁਖੀ ਵਿੱਚ ਬੀਜਣਾ ਹੋਵੇ ਤਾਂ ਅਖ਼ੀਰ ਜਨਵਰੀ ਵਿੱਚ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ, ਜਿਸ ਲਈ ਮੈਂਥੇ ਦੀਆਂ 150 ਕਿੱਲੋ ਜੜ੍ਹਾਂ ਪ੍ਰਤੀ ਏਕੜ ਦੀ ਜ਼ਰੂਰਤ ਪੈਂਦੀ ਹੈ।
ਸੂਰਜਮੁਖੀ ਦੀ ਉੱਤਰ-ਦੱਖਣ ਦੀ ਦਿਸ਼ਾ ਵੱਲ ਲਾਈਨਾਂ ਵਿੱਚ 4 ਫੁੱਟ (120 ਸੈਂਟੀਮੀਟਰ) ਦੀ ਵਿੱਥ ‘ਤੇ ਬਿਜਾਈ ਕਰਨੀ ਚਾਹੀਦੀ ਹੈ ਅਤੇ ਬੂਟੇ ਦਾ ਫਾਸਲਾ ਅੱਧਾ ਫੁੱਟ (15 ਸੈਂਟੀਮੀਟਰ) ਰੱਖਣਾ ਚਾਹੀਦਾ ਹੈ । ਸੂਰਜਮੁਖੀ ਦੀਆਂ ਦੋ ਲਾਈਨਾਂ ਵਿਚਕਾਰ ਮੈਂਥੇ ਦੀਆਂ ਦੋ ਲਾਈਨਾਂ ਦੀ ਬਿਜਾਈ ਕਰਨੀ ਚਾਹੀਦੀ ਹੈ । ਜੇਕਰ ਮੈਂਥੇ ਅਤੇ ਪਿਆਜ਼ ਨੂੰ ਅੰਤਰ ਫ਼ਸਲ ਵਜੋਂ ਬੀਜਣਾ ਹੋਵੇ ਤਾਂ ਇਸ ਦੀ ਬਿਜਾਈ ਅੱਧ ਜਨਵਰੀ ਤੋਂ ਅਖ਼ੀਰ ਜਨਵਰੀ ਤੱਕ ਕੀਤੀ ਜਾ ਸਕਦੀ ਹੈ। ਡੇਢ ਫੁੱਟ (45 ਸੈਂਟੀਮੀਟਰ) ਦੀ ਵਿੱਥ ‘ਤੇ ਮੈਂਥੇ ਦੀਆਂ ਦੋ ਕਤਾਰਾਂ ਵਿਚਕਾਰ ਇੱਕ ਲਾਈਨ ਪਿਆਜ਼ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪਿਆਜ਼ਾ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ 3 ਇੰਚ (7.5 ਸੈਂਟੀਮੀਟਰ) ਰੱਖਣਾ ਚਾਹੀਦੈ।
ਖਾਦ ਪ੍ਰਬੰਧ:
ਮੈਂਥੇ ਦੀ ਫ਼ਸਲ ਰੂੜੀ ਦੀ ਖਾਦ ਨੂੰ ਬਹੁਤ ਮੰਨਦੀ ਹੈ, ਇਸ ਲਈ ਮੈਂਥੇ ਦੀ ਫ਼ਸਲ ਨੂੰ ਇੱਕ ਏਕੜ ਵਿੱਚ 10-15 ਟਨ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਖਾਦ ਪਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ, 60 ਕਿਲੋ ਨਾਈਟ੍ਰੋਜਨ ਤੇ 16 ਕਿਲੋ ਫਾਸਫੋਰਸ/ਏਕੜ ਵੀ ਪਾਉਣੀ ਚਾਹੀਦੀ ਹੈ ਜੋ ਕ੍ਰਮਵਾਰ 130 ਕਿਲੋ ਯੂਰੀਆ ਤੇ 100 ਕਿਲੋ ਐਸ.ਐਸ.ਪੀ. ਦੀ ਵਰਤੋਂ ਨਾਲ ਪੂਰੀ ਕੀਤੀ ਜਾ ਸਕਦੀ ਹੈ । ਜੇ ਫਾਸਫੋਰਸ ਨੂੰ 35 ਕਿੱਲੋ ਡੀ.ਏ.ਪੀ. ਦੁਆਰਾ ਪਾਉਣਾ ਹੈ, ਤਾਂ ਯੂਰੀਆ ਦੀ ਖੁਰਾਕ ਨੂੰ ਪ੍ਰਤੀ ਏਕੜ 15 ਕਿੱਲੋ ਘਟਾਓ।
ਸਾਰੀ ਫਾਸਫੋਰਸ ਤੇ ਇੱਕ ਚੌਥਾਈ ਹਿੱਸਾ ਨਾਈਟ੍ਰੋਜਨ ਖਾਦ ਬਿਜਾਈ ਸਮੇਂ ਪਾਉਣੀ ਚਾਹੀਦੀ ਹੈ। ਨਾਈਟ੍ਰੋਜਨ ਦਾ ਦੂਜਾ ਇੱਕ ਚੌਥਾਈ ਹਿੱਸਾ ਬਿਜਾਈ ਤੋਂ 40 ਦਿਨਾਂ ਬਾਅਦ ਪਾਉਣਾ ਚਾਹੀਦਾ ਹੈ। ਜੇਕਰ ਮੈਂਥੇ ਦੀ ਦੂਜੀ ਕਟਾਈ ਕਰਨੀ ਹੋਵੇ ਤਾਂ ਬਾਕੀ ਬਚਦੀ ਅੱਧੀ ਨਾਈਟ੍ਰੋਜਨ ਖਾਦ ਨੂੰ ਫਿਰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਇੱਕ ਹਿੱਸਾ ਪਹਿਲੀ ਕਟਾਈ ਤੋਂ ਬਾਅਦ ਤੇ ਦੂਜਾ ਉਸ ਤੋਂ 40 ਦਿਨਾਂ ਬਾਅਦ ਪਾਉਣਾ ਚਾਹੀਦਾ ਹੈ। ਜੇ ਮੈਂਥਾ ਦੀ ਸਿਰਫ ਇੱਕ ਹੀ ਕਟਾਈ ਕੀਤੀ ਜਾਏ, 30 ਕਿੱਲੋ ਪ੍ਰਤੀ ਏਕੜ ਦੋ ਬਰਾਬਰ ਹਿੱਸਿਆਂ ਵਿੱਚ ਬਿਜਾਈ ਵੇਲੇ ਤੇ 40 ਦਿਨਾਂ ਬਾਅਦ ਪਾਇਆ ਜਾ ਸਕਦਾ ਹੈ। ਅੰਤਰ-ਫਸਲਾਂ ਦੇ ਮਾਮਲੇ ਵਿਚ, ਗੰਨੇ, ਸੂਰਜਮੁਖੀ ਤੇ ਪਿਆਜ਼ ਦੀਆਂ ਫ਼ਸਲਾਂ ਦੀ ਪਹਿਲਾਂ ਤੋਂ ਸਿਫਾਰਸ਼ ਕੀਤੀ ਖਾਦ ਪਾਉਣੀ ਚਾਹੀਦੀ ਹੈ
ਪਾਣੀ ਪ੍ਰਬੰਧ:
ਮੈਂਥੇ ਦੀ ਫ਼ਸਲ ਦੇ ਪੂਰੇ ਵਾਧੇ ਵਿਕਾਸ ਵਾਸਤੇ ਸਮੇਂ ਸਿਰ ਪਾਣੀ ਦੇਣਾ ਬਹੁਤ ਜ਼ਰੂਰੀ ਹੈ। ਇਸ ਨੂੰ ਪਾਣੀ ਹਲਕੇ ਤੇ ਛੇਤੀ ਲਾਉਣੇ ਚਾਹੀਦੇ ਹਨ। ਬਿਜਾਈ ਤੋਂ ਲੈ ਕੇ ਮਾਰਚ ਦੇ ਅੰਤ ਤੱਕ ਤਾਪਮਾਨ ਘੱਟ ਹੋਣ ਕਰਕੇ ਫ਼ਸਲ ਨੂੰ ਪਾਣੀ 10 ਦਿਨਾਂ ਦੇ ਵਕਫੇ ਬਾਅਦ ਤੇ ਅਪਰੈਲ ਸ਼ੁਰੂ ਹੋਣ ਤੋਂ ਲੈ ਕੇ ਬਾਰਸ਼ਾਂ ਸ਼ੁਰੂ ਹੋਣ ਤੱਕ ਮੌਸਮ ਗਰਮ ਹੋਣ ‘ਤੇ ਪਾਣੀ ਪੰਜ-ਛੇ ਦਿਨਾਂ ਦੇ ਵਕਫੇ ਬਾਅਦ ਲਾਉਣਾ ਚਾਹੀਦਾ ਹੈ। ਬਾਰਸ਼ਾਂ ਦੇ ਮੌਸਮ ਵਿੱਚ ਪਾਣੀ ਕੇਵਲ ਲੋੜ ਅਨੁਸਾਰ ਹੀ ਦੇਣਾ ਚਾਹੀਦਾ ਹੈ। ਪਾਣੀ ਅਤੇ ਖਾਦਾਂ ਦੀ ਬੱਚਤ ਅਤੇ ਫ਼ਸਲ ਦੇ ਵਧੇਰੇ ਝਾੜ ਲਈ ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ
ਤੁਪਕਾ ਸਿੰਚਾਈ ਵਿਧੀ ਨਾਲ ਪਾਣੀ ਅਤੇ ਖਾਦਾਂ ਦੀ ਵਰਤੋਂ:
ਤੁਪਕਾ ਵਿਧੀ ਨਾਲ ਸਿੰਚਾਈ ਤੇ ਨਾਲ ਹੀ ਖਾਦਾਂ ਦੀ ਵਰਤੋਂ ਨਾਲ ਮੈਂਥੋਲਮਿੰਟ/ਜਪਾਨੀ ਪੁਦੀਨੇ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਪਾਣੀ ਤੇ ਖਾਦਾਂ ਦੀ ਬੱਚਤ ਵੀ ਹੁੰਦੀ ਹੈ। ਮੈਂਥੇ ਨੂੰ ਬਰੀਕ ਪਾਈਪਾਂ ਜਿਸ ਉਪਰ 30 ਸੈਂਟੀਮੀਟਰ (ਇੱਕ ਫੁੱਟ) ਦੀ ਵਿੱਥ ਉੱਪਰ 2.2 ਲਿਟਰ ਪ੍ਰਤੀ ਘੰਟਾ ਪਾਣੀ ਕੱਢਣ ਦੀ ਸਮਰੱਥਾ ਵਾਲੇ ਡਰਿੱਪਰ ਲੱਗੇ ਹੋਣ ਰਾਹੀਂ 3-3 ਦਿਨਾਂ ਦੇ ਵਕਫੇ ਉੱਪਰ ਪਾਣੀ ਦੇਣਾ ਚਾਹੀਦਾ ਹੈ। ਇਸ ਤੁਪਕੇ ਦੇ ਨਿਰਧਾਰਨ ਨਾਲ, ਮਾਰਚ, ਅਪਰੈਲ, ਮਈ ਤੇ ਜੂਨ ਦੌਰਾਨ ਕ੍ਰਮਵਾਰ 40, 65, 70 ਅਤੇ 75 ਮਿੰਟ ਲਈ ਤੁਪਕਾ ਸਿੰਚਾਈ ਨੂੰ ਚਲਾਓ। ਜੇਕਰ ਡਰਿੱਪਰ ਡਿਸਚਾਰਜ ਰੇਟ ਵੱਖਰੇ ਹੋਣ ਦਾ ਸਿੰਚਾਈ ਦਾ ਸਮਾਂ ਹਿਸਾਬ ਲਾ ਕੇ ਕੱਢਿਆ ਜਾ ਸਕਦਾ ਹੈ।
ਡਰਿੱਪਰ ਸਿੰਚਾਈ ਲਈ ਖਾਦ ਪ੍ਰਬੰਧ
ਮੈਂਥੇ ਦੀ ਇੱਕ ਕਟਾਈ ਲੈਣ ਲਈ 24 ਕਿਲੋ ਨਾਈਟ੍ਰੋਜਨ ਅਤੇ 12.8 ਫਾਸਫੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ 10 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਤੁਪਕਾ ਸਿੰਚਾਈ ਵਿਧੀ ਰਾਹੀਂ ਪਾਉਣਾ ਚਾਹੀਦਾ ਹੈ। ਨਾਈਟ੍ਰੋਜਨ ਦੀ ਪੂਰਤੀ ਲਈ 46 ਪ੍ਰਤੀਸ਼ਤ ਯੂਰੀਆ ਅਤੇ ਫਾਸਫੋਰਸ ਦੀ ਪੂਰਤੀ ਲਈ ਮੋਨੋ ਅਮੋਨੀਅਮ ਫਾਸਫੇਟ (12-61-0 ਗਰੇਡ) ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾ 1/10 ਹਿੱਸਾ ਬਿਜਾਈ ਤੋਂ ਤੁਰੰਤ ਬਾਅਦ ਪਹਿਲੇ ਪਾਣੀ ਦੇ ਨਾਲ ਪਾਉਣਾ ਚਾਹੀਦਾ ਹੈ ਅਤੇ ਬਾਕੀ ਬੱਚਦੇ ਨਾਈਟ੍ਰੋਜਨ ਅਤੇ ਫਾਸਫੋਰਸ ਦੇ 9 ਹਿੱਸਿਆਂ ਨੂੰ ਬਿਜਾਈ ਤੋਂ ਇੱਕ ਮਹੀਨੇ ਬਾਅਦ 9-9 ਦਿਨਾਂ ਦੇ ਵਕਫੇ ਬਾਅਦ ਪਾਉਣਾ ਚਾਹੀਦਾ ਹੈ
ਫ਼ਸਲ ਦੀ ਕਟਾਈ ਅਤੇ ਝਾੜ:
ਮੈਂਥੇ ਦੀ ਫ਼ਸਲ ਫੁੱਲ ਪੈਣੇ ਸ਼ੁਰੂ ਹੋਣ ‘ਤੇ ਕੱਟ ਲੈਣੀ ਚਾਹੀਦੀ ਹੈ। ਜੇਕਰ ਹੇਠਲੇ ਪੱਤੇ ਪੀਲੇ ਪੈ ਕੇ ਝੜਨੇ ਸ਼ੁਰੂ ਹੋ ਜਾਣ ਤਾਂ ਕਟਾਈ ਫੁੱਲ ਸ਼ੁਰੂ ਹੋਣ ਤੋਂ ਪਹਿਲਾਂ ਵੀ ਕੀਤੀ ਜਾ ਸਕਦੀ ਹੈ। ਅਗਲਾ ਫੁਟਾਰਾ ਚੰਗਾ ਲੈਣ ਲਈ ਫ਼ਸਲ ਦੀ ਕਟਾਈ 6-8 ਸੈਂਟੀਮੀਟਰ Àੁੱਚੀ ਕਰਨੀ ਚਾਹੀਦੀ ਹੈ। ਮੈਂਥੇ ਦੀ ਫ਼ਸਲ ਦੀਆਂ ਦੋ ਕਟਾਈਆਂ ਵੀ ਲਈਆਂ ਜਾ ਸਕਦੀਆਂ ਹਨ। ਪਹਿਲੀ ਕਟਾਈ ਜੂਨ ਤੇ ਦੂਸਰੀ ਕਟਾਈ ਸਤੰਬਰ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ। ਔਸਤਨ ਤੌਰ ‘ਤੇ, ਮੈਂਥੇ ਦੀ ਫ਼ਸਲ ਇੱਕ ਏਕੜ ‘ਚ 100-125 ਕੁਇੰਟਲ ਝਾੜ ਦਿੰਦੀ ਹੈ ਜਿਸ ਵਿੱਚੋਂ 0.50 ਤੋਂ 0.75 ਪ੍ਰਤੀਸ਼ਤ ਤੇਲ ਹੁੰਦਾ ਹੈ ।
ਮੈਂਥੇ ‘ਚੋਂ ਤੇਲ ਕੱਢਣਾ:
ਫ਼ਸਲ ਦੀ ਕਟਾਈ ਉਪਰੰਤ ਪਾਣੀ ਦੀ ਮਾਤਰਾ ਘੱਟ ਕਰਨ ਲਈ ਫ਼ਸਲ ਨੂੰ ਇੱਕ ਰਾਤ ਰੱਖ ਕੇ ਕੁਮਲਾਉਣ ਦੇਣਾ ਚਾਹੀਦਾ ਹੈ। ਮੈਂਥੇ ਵਿੱਚੋਂ ਭਾਫ਼ ਵਾਲੇ ਢੰਗ ਨਾਲ ਕਸ਼ੀਦ ਕਰਕੇ ਤੇਲ ਕੱਢਿਆ ਜਾ ਸਕਦਾ ਹੈ। ਕਸ਼ੀਦਣ ਵਿਧੀ ਰਾਹੀਂ ਤੇਲ ਕੱਢਣ ਲਈ ਪ੍ਰਾਈਵੇਟ ਪਲਾਂਟ ਵੀ ਲੱਗੇ ਹੋਏ ਹਨ ਜਿਨ੍ਹਾਂ ਰਾਹੀਂ ਕਿਸਾਨ ਆਪਣੀ ਫ਼ਸਲ ਦਾ ਤੇਲ ਕਢਵਾ ਸਕਦੇ ਹਨ। ਕਿਸਾਨ ਵੀਰਾਂ ਨੂੰ ਮੈਂਥੇ ਦੀ ਕਾਸ਼ਤ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਨੇੜੇ-ਤੇੜੇ ਤੇਲ ਕੱਢਣ ਵਾਲਾ ਪਲਾਂਟ ਜਰੂਰ ਲੱਗਾ ਹੋਵੇ ਜਿੱਥੇ ਤੇਲ ਕੱਢਿਆ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਰ ਸੂਬਿਆਂ ਦੇ 850 ਏਕੜ ਰਕਬੇ ‘ਚ ਕਰ ਰਿਹੈ ਫੁੱਲਾਂ ਦੀ ਕਾਸ਼ਤ
ਅਮਰੀਕਾ, ਕੈਨੇਡਾ, ਹਾਲੈਂਡ, ਹੰਗਰੀ ਤੇ ਪੋਲੈਂਡ ਸਮੇਤ ਦਰਜਨਾਂ ਮੁਲਕਾਂ ਨੂੰ ਨਿਰਯਾਤ ਹੋ ਰਹੇ ਹਨ ਫੁੱਲਾਂ ਦੇ ਮਿਆਰੀ ਬੀਜ
ਪੰਜਾਬ ਸਰਕਾਰ ਨੇ 89 ਲੱਖ ਦੀ ਸਬਸਿਡੀ ਮੁਹੱਈਆ ਕਰਵਾਈ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪਟਿਆਲਾ ਸ਼ਹਿਰ ਦੇ ਛਿਪਦੇ ਵੱਲ ਪਟਿਆਲਾ ਨਾਭਾ ਸੜਕ ‘ਤੇ ਸਥਿਤ ਪਿੰਡ ਧਬਲਾਨ ਵਿਖੇ ਫੁੱਲਾਂ ਦੀ ਸ਼ੌਂਕ ਨਾਲ ਖੇਤੀ ਕਰਨ ਵਾਲੇ ਪੜ੍ਹੇ-ਲਿਖੇ ਨੌਜਵਾਨ ਸਿਮਰਾਨ ਰੰਗ ਨੂੰ ਨਹੀਂ ਸੀ ਪਤਾ ਕਿ ਇਹ ਖੇਤੀ ਉਸ ਨੂੰ ਦੇਸ਼ ਤੇ ਵਿਦੇਸ਼ ਦੇ ਮੋਹਰੀ ਕਿਸਾਨਾਂ ਦੀ ਕਤਾਰ ਵਿੱਚ ਖੜ੍ਹਾ ਕਰ ਦੇਵੇਗੀ ਤੇ ਉਸ ਦਾ ਇਹ ਸ਼ੌਂਕ ਉਸ ਦੀ ਆਰਥਿਕ ਪੱਖੋਂ ਖੁਸ਼ਹਾਲੀ ਤੇ ਹੋਰਨਾਂ ਸੈਂਕੜੇ ਕਿਸਾਨਾਂ ਲਈ ਰਾਹ ਦਸੇਰਾ ਵੀ ਬਣੇਗਾ। ਮਾਰਕੀਟਿੰਗ ਮੈਨੇਜਮੈਂਟ ਵਿੱਚ ਪੋਸਟ ਗਰੈਜੂਏਟ ਇਸ ਨੌਜਵਾਨ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਖੇਤੀ ਪ੍ਰਣਾਲੀ ਜੋ ਕਿ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੱਕ ਸੀਮਤ ਹੈ ਨੂੰ ਅਪਨਾਉਣ ਦੀ ਬਜਾਏ ਉਨ੍ਹਾਂ ਪੰਜਾਬ ਸਰਕਾਰ ਦੇ ਫ਼ਸਲੀ ਵਿਭਿੰਨਤਾ ਚੱਕਰ ਨੂੰ ਅਪਣਾਉਂਦੇ ਹੋਏ ਫੁੱਲਾਂ ਦੀ ਖੇਤੀ ਨੂੰ ਵਪਾਰਕ ਪੱਧਰ ‘ਤੇ ਕਰਨ ਦਾ ਮਨ ਬਣਾਇਆ।
ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁਖੀ ਰਹੇ ਉਨ੍ਹਾਂ ਦੇ ਪਿਤਾ ਡਾ. ਅੱਲਾ ਰੰਗ ਨੇ ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਉਸ ਦਾ ਮਾਰਗ ਦਰਸ਼ਨ ਕੀਤਾ। ਸਿਮਰਾਨ ਰੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਤਕਨੀਕੀ ਜਾਣਕਾਰੀ ਤੇ ਵਿੱਤੀ ਸਹਾਇਤਾ ਲੈ ਕੇ ਉਸ ਵੱਲੋਂ 7 ਏਕੜ ਰਕਬੇ ‘ਚ ਫੁੱਲਾਂ ਦੇ ਬੀਜ ਤਿਆਰ ਕਰਨ ਲਈ ਸ਼ੁਰੂ ਕੀਤੀ ਖੇਤੀ ਵਧ ਕੇ ਹੁਣ ਦੇਸ਼ ਦੇ ਚਾਰ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਕਰਨਾਟਕ ‘ਚ 850 ਏਕੜ ਤੱਕ ਪੁੱਜ ਚੁੱਕੀ ਹੈ। ਉਸ ਨੇ ਦੱਸਿਆ ਕਿ ਉਹ ਜਿੱਥੇ ਖੁਦ 80 ਏਕੜ ਜਮੀਨ ‘ਚ ਫੁੱਲਾਂ ਦੀ ਖੇਤੀ ਕਰਕੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰ ਰਿਹਾ ਹੈ ਉੱਥੇ ਹੀ ਇਨ੍ਹਾਂ ਚਾਰ ਸੂਬਿਆਂ ਦੇ ਕਰੀਬ 225 ਕਿਸਾਨਾਂ ਤੋਂ ਤਕਰੀਬਨ 770 ਏਕੜ ਰਕਬੇ ‘ਚ ਕੰਟਰੈਕਟ ਫਾਰਮਿੰਗ ਰਾਹੀਂ ਡੇਜੀ, ਪਟੂਨਿਆ, ਕਰੈਸੈਸੀਅਮ, ਐਨਕੋਜੀਆ ਤੇ ਗਜਾਟੀਆ ਸਮੇਤ 150 ਕਿਸਮ ਦੇ ਦੁਰਲੱਭ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰਕੇ ਅਮਰੀਕਾ, ਕੈਨੇਡਾ, ਹਾਲੈਂਡ, ਹੰਗਰੀ ਤੇ ਪੋਲੈਂਡ ਸਮੇਤ ਦਰਜਨ ਦੇ ਕਰੀਬ ਮੁਲਕਾਂ ਨੂੰ ਆਪਣੀ ਬਾਇਓਕਾਰਵ ਸੀਡਜ਼ ਕੰਪਨੀ ਰਾਹੀਂ ਨਿਰਯਾਤ ਕਰਕੇ ਵਿਦੇਸ਼ੀ ਮੁਦਰਾ ਦੇਸ਼ ਵਿੱਚ ਲਿਆ ਰਿਹਾ ਹੈ।
ਉਸ ਨੇ ਦੱਸਿਆ ਕਿ ਉਸ ਵੱਲੋਂ ਧਬਲਾਨ ਫਾਰਮ ‘ਚ ਸੋਲਰ ਪਾਵਰ ਸਿਸਟਮ, ਬਰਸਾਤੀ ਪਾਣੀ ਦੀ ਸੰਭਾਲ, ਡਰਿੱਪ ਤੇ ਮਿਲਚਿੰਗ ਪ੍ਰਣਾਲੀ ਅਪਣਾ ਕੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰਕੇ ਵਿਸ਼ਵ ਪੱਧਰ ਦੀ ਗਰੇਡਿੰਗ, ਸਟੋਰੇਜ਼ ਤੇ ਪੈਕਿੰਗ ਤਕਨੀਕ ਅਪਣਾ ਕੇ 95 ਫੀਸਦੀ ਦੇ ਕਰੀਬ ਉਪਜ ਵਿਦੇਸ਼ਾਂ ਨੂੰ ਨਿਰਯਾਤ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਫਾਰਮ ‘ਤੇ ਲਗਾਏ 43 ਕਿਲੋਵਾਟ ਦੇ ਸੋਲਰ ਪਾਵਰ ਸਿਸਟਮ ਤੋਂ ਰੋਜ਼ਾਨਾ ਤਕਰੀਬਨ 225 ਯੂਨਿਟਾਂ ਨਾਲ ਉਹ ਆਪਣੇ ਫਾਰਮ ਦੀਆਂ ਬਿਜਲੀ ਲੋੜਾਂ ਨੂੰ ਪੂਰਾ ਕਰ ਰਿਹਾ ਹੈ।
ਜਗਜੀਵਨ ਰਾਮ, ਅਵਿਨਵ ਕਿਸਾਨ ਪੁਰਸਕਾਰ ਸਮੇਤ ਅਨੇਕਾਂ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਇਸ ਨੌਜਵਾਨ ਕਿਸਾਨ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਉਸ ਨੂੰ ਫੁੱਲਾਂ ਦੇ ਬੀਜਾਂ ਦੀ ਗਰੇਡੇਸ਼ਨ, ਪ੍ਰੋਸੈਸਿੰਗ, ਪੈਕਿੰਗ ਤੇ ਸਟੋਰੇਜ਼ ਲਈ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ 89 ਲੱਖ ਰੁਪਏ ਦੇ ਕਰੀਬ ਸਬਸਿਡੀ ਵੀ ਮੁਹੱਈਆ ਕਰਵਾਈ ਗਈ ਹੈ।ਉਨ੍ਹਾਂ ਦੱਸਿਆ ਕਿ ਉਸ ਦੀ ਦਿਲੀ ਇੱਛਾ ਹੈ ਕਿ ਫੁੱਲਾਂ ਦੇ ਭਾਰਤ ਵਿੱਚ ਪੈਦਾ ਕੀਤੇ ਬੀਜਾਂ ਦੀ ਪੂਰੀ ਦੁਨੀਆਂ ਵਿੱਚ ਸਰਦਾਰੀ ਰਹੇ। ਉਸ ਦੀ ਇਸ ਕਾਮਯਾਬੀ ਲਈ ਦਿੱਤੇ ਸਹਿਯੋਗ ਲਈ ਉਸਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਆਰਥਿਕ ਦਸ਼ਾ ਮਜਬੂਤ ਕਰਨ ਲਈ ਝੋਨੇ ਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲਕੇ ਬਾਗਬਾਨੀ, ਡੇਅਰੀ ਫਾਰਮਿੰਗ ਸਮੇਤ ਫੁੱਲਾਂ ਦੇ ਬੀਜਾਂ ਦੀ ਕਾਸ਼ਤ ਨੂੰ ਵੀ ਤਰਜੀਹ ਦੇਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੱਕੀ ਦੇ ਪੁੜਾਂ ਵਿਚਾਲੇ ਪਿਸਦੀ ਕਿਸਾਨੀ ਲਈ ਰਾਹਤ ਨਾ ਬਣੇ ਮੋਦੀ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਨਰਿੰਦਰ ਮੋਦੀ ਦੀ ਫੇਰੀ ਸਰਹੱਦੀ ਕਿਸਾਨਾਂ ਦੇ ਦੁੱਖਾਂ ਦੀ ਦਾਰੂ ਨਾ ਬਣ ਸਕੀ ਪੰਜਾਬ ਦੀ ਕਿਸਾਨੀ ਤਾਂ ਵਿਸ਼ੇਸ਼ ਪੈਕੇਜ ਦੀ ਆਸ ਵਿੱਚ ਸੀ ਸਰਹੱਦੀ ਕਿਸਾਨ ਮੋਦੀ ਦੀ ਫੇਰੀ ਤੋਂ ਆਪਣੀ ਜ਼ਿੰਦਗੀ ਸੰਵਰਨ ਦੀ ਉਮੀਦ ਲਾਈ ਬੈਠੇ ਸਨ ਪਰ ਪ੍ਰਧਾਨ ਮੰਤਰੀ ਨੇ ਧਰਵਾਸ ਤੇ ਭਰੋਸਾ ਹੀ ਦਿੱਤਾ ਹੈ ਮੋਦੀ ਨੇ ਅੱਜ ਦੀ ਰੈਲੀ ‘ਚ ਕਿਸਾਨਾਂ  ਨੂੰ ਅੰਨਦਾਤਾ ਕਹਿਕੇ ਵਡਿਆਈ ਕੀਤੀ ਪ੍ਰਧਾਨ ਮੰਤਰੀ ਤਾਂ ਅੱਜ ਤਾਜ਼ਾ-ਤਾਜ਼ਾ ਸਿੱਖੀ ਪੰਜਾਬੀ ‘ਚ ਇੱਥੋਂ ਤੱਕ ਆਖ ਗਏ ਕਿ ‘ਨਰਮਾ ਹੁਣ ਨਰਮ ਨਹੀਂ ਰਹੂਗਾ, ਨਰਮੇ ਦਾ ਮੁੱਲ 1100 ਵਧਾ ਦਿੱਤਾ ਹੈ ਰੈਲੀ ‘ਚ ਸ਼ਾਮਲ ਕੁਝ ਕਿਸਾਨਾਂ ਨੇ ਦੱਸਿਆ ਕਿ ਵੱਖ-ਵੱਖ ਕਿਸਾਨ ਧਿਰਾਂ ਨੇ ਕਿਸਾਨਾਂ ਦੇ ਮਸਲੇ ਮੋਦੀ ਕੋਲ ਰੱਖੇ ਸਨ ਪਰ ਅੱਜ ਕੋਈ ਠੋਸ ਜਵਾਬ ਨਾ ਮਿਲਿਆ ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਜ਼ੀਰੋ ਲਾਈਨ ਕੋਲ ਖੇਤੀ ਕਰਨ ਵਾਲੇ ਕਿਸਾਨਾਂ ਦੇ ਹੱਥ ਸਿਰਫ ਨਿਰਾਸ਼ਾ ਲੱਗੀ ਹੈ। (Narinder Modi)
ਇਹ ਵੀ ਪੜ੍ਹੋ : ਮਨੀਪੁਰ ਘਟਨਾ ’ਤੇ ਪੀਐਮ ਮੋਦੀ ਦਾ ਵੱਡਾ ਬਿਆਨ
ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਤਾਂ ਆਪਣੀ ਪੈਲੀ ਖਾਤਰ ਨਿੱਤ ਜੰਗ ਲੜਨੀ ਪੈਂਦੀ ਹੈ ਫਾਜ਼ਿਲਕਾ ਦਾ ਪਿੰਡ ਤੇਜਾ ਰੁਹੇਲਾ ਇੱਕ ਟਾਪੂ ਵਰਗਾ ਹੈ ਤਿੰਨ ਪਾਸੇ ਕੰਡਿਆਲੀ ਤਾਰ ਤੇ ਚੌਥੇ ਪਾਸੇ ਸਤਲੁਜ ਦਰਿਆ ਹੈ ਪਿੰਡ ਵਾਸੀਆਂ ਦੀ ਜ਼ਿੰਦਗੀ ਚਾਰ ਪੁੜਾਂ ਵਿਚਾਲੇ ਪਿਸ ਰਹੀ ਹੈ ਪਿੰਡ ਦਾ ਕਰੀਬ 700 ਏਕੜ ਰਕਬਾ ਭਾਰਤ ਪਾਕਿ ਸੀਮਾ ਤੇ ਕੰਡਿਆਲੀ ਤਾਰ ਅਤੇ ਜ਼ੀਰੋ ਲਾਈਨ ਵਿਚਕਾਰ ਹੈ ਪਿੰਡ ਦੇ ਅੱਧੀ ਦਰਜਨ ਕਿਸਾਨਾਂ ਨੇ ਦੱਸਿਆ ਕਿ ਕਸੂਰ (ਪਾਕਿ) ਦੀਆਂ  ਸਨਅਤਾਂ  ਦਾ ਗੰਧਲਾ ਪਾਣੀ ਉਨ੍ਹਾਂ  ਦੀ ਸਿਹਤ ਨੂੰ ਖਾ ਰਿਹਾ ਹੈ ਅਤੇ ਪਾਕਿਸਤਾਨ ਦੇ ਜੰਗਲੀ ਸੂਰ ਉਨ੍ਹਾਂ  ਦੀਆਂ  ਫਸਲਾਂ  ਨੂੰ ਹਜ਼ਮ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਇਸ ਖਿੱਤੇ ਦੇ ਲੋਕ ਅਕਾਲੀ-ਭਾਜਪਾ ਸਰਕਾਰ ਕੋਲ ਆਪਣਾ ਦੁੱਖ ਦਸਦੇ ਰਹੇ ਪਰ ਕੋਈ ਪੱਕਾ ਹੱਲ ਨਹੀਂ ਕੱਢਿਆ ਗਿਆ ਹੈ ਉਨ੍ਹਾਂ ਆਖਿਆ ਕਿ ਨਰਿੰਦਰ ਮੋਦੀ ਦੀ ਫੇਰੀ ਤੋਂ ਬਹੁਤ ਆਸਾਂ  ਸਨ ਪਰ ਮੋਦੀ ਨੇ ਕਿਸਾਨਾਂ ਦੀ ਮਿਹਨਤ ਦੀ ਕਦਰ ਨਹੀਂ ਪਾਈ ਵੇਰਵਿਆਂ ਅਨੁਸਾਰ ਭਾਰਤ ਪਾਕਿ ਸੀਮਾ ਤੇ ਕੰਡਿਆਲੀ ਤਾਰ ਤੋਂ ਪਾਰ ਪੰਜਾਬ ਦੀ ਕਰੀਬ ਸਾਢੇ ਛੇ ਹਜ਼ਾਰ ਏਕੜ ਤੋਂ ਵੀ ਵੱਧ ਵਾਹੀਯੋਗ ਜ਼ਮੀਨ ਹੈ, ਜਿਸ ਵਿੱਚ ਪੰਚਾਇਤੀ ਵੀ ਸ਼ਾਮਲ ਹੈ ਪਿੰਡ ਪੱਕਾ ਚਿਸ਼ਤੀ ਵੀ ਸਰਹੱਦ ‘ਤੇ ਹੈ ਅਤੇ ਜਦੋਂ ਸੀਮਾ ‘ਤੇ ਅਲਰਟ ਹੁੰਦਾ ਹੈ ਤਾਂ  ਉਨ੍ਹਾਂ ਨੂੰ ਖੇਤੀ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹੜ੍ਹਾਂ ਸਬੰਧੀ ਮੁੱਖ ਮੰਤਰੀ ਦਾ ਆਇਆ ਵੱਡਾ ਬਿਆਨ
ਕੰਡਿਆਲੀ ਤਾਰ ਤੋਂ ਪਾਰ ਜਮੀਨ ‘ਤੇ ਖੇਤੀ ਕਰਨ ਵਾਸਤੇ ਸਰਹੱਦੀ ਫੋਰਸ ਦੇ ਨਿਯਮਾਂ  ਦੇ ਜਾਲ ਵਿਚੋਂ ਲੰਘਣਾ ਪੈਂਦਾ ਹੈ ਇਸ ਪਿੰਡ ਦੇ ਕਿਸਾਨ ਜਗਸੀਰ ਸਿੰਘ ਨੇ ਆਖਿਆ ਕਿ ਉਮੀਦ ਸੀ ਕਿ ਮੋਦੀ ਕਿਸਾਨਾਂ  ਵਾਸਤੇ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨਗੇ ਪਰ ਉਹ ਖਾਲੀ ਹੱਥ ਹੀ ਰਹੇ ਹਨ ਦੱਸਣਯੋਗ ਹੈ ਕਿ ਬੀ.ਐਸ.ਐਫ ਵੱਲੋਂ ਇਨ੍ਹਾਂ  ਕਿਸਾਨਾਂ  ਅਤੇ ਮਜ਼ਦੂਰਾਂ  ਦੇ ਬਕਾਇਦਾ ਸ਼ਨਾਖਤੀ ਕਾਰਡ ਬਣਾਏ ਹੋਏ ਹਨ ਅਤੇ ਦਿਨ ਵਕਤ ਤਲਾਸ਼ੀ ਲੈਣ ਮਗਰੋਂ ਇਨ੍ਹਾਂ  ਕਿਸਾਨਾਂ ਨੂੰ ਖੇਤੀ ਕਰਨ ਦੀ ਇਜਾਜ਼ਤ ਹੁੰਦੀ ਹੈ।
ਕਿਸਾਨਾਂ ਨੂੰ ਭਾਸ਼ਣਾਂ ਦੀ ਨਹੀਂ ਠੋਸ ਹੱਲ ਦੀ ਜ਼ਰੂਰਤ : ਆਗੂ | Narinder Modi
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਕਿਸਾਨਾਂ  ਨੂੰ ਭਾਸ਼ਨ ਨਹੀਂ, ਠੋਸ ਹੱਲ ਚਾਹੀਦਾ ਹੈ, ਜੋ ਉਨ੍ਹਾਂ  ਦੇ ਦੁੱਖਾਂ  ਨੂੰ  ਧੋ ਸਕੇ ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਦੀ ਗੱਲ ਕਹਿ ਰਹੇ ਹਨ, ਉਹ ਸ਼ਬਦਾਂ ਦੀ ਬਾਜ਼ੀਗਰੀ ਹੈ, ਅਮਲੀ ਰੂਪ ‘ਚ ਕੁਝ ਵੀ ਨਹੀਂ ਹੋਇਆ ਹੈ।
ਝੋਨੇ ਦੀ ਬਿਜਾਂਦ ਰੋਕਣ ਲਈ ਚੁੱਪ ਚੁਪੀਤੇ ਬੰਦ ਕੀਤੀ ਬਠਿੰਡਾ ਨਹਿਰ
ਕਿਸਾਨਾਂ ਦੇ ਇਲਜਾਮ ਸਹੀਂ ਨਹੀਂ : ਐਕਸੀਅਨ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਕਿਸਾਨਾਂ ਨੂੰ ਝੋਨਾ ਲਾਉਣ ਤੋਂ ਰੋਕਣ ਲਈ ਨਹਿਰੀ ਵਿਭਾਗ ਨੇ ਚੁੱਪ ਚੁਪੀਤੇ ਬਠਿੰਡਾ ਨਹਿਰ ਬੰਦ ਕਰ ਦਿੱਤੀ ਹੈ। ਹਾਲਾਂਕਿ ਬੰਦੀ ਦਾ ਕਾਰਨ ਨਹਿਰ ਦੀ ਸਫਾਈ ਦੱਸਿਆ ਜਾ ਰਿਹਾ ਹੈ, ਪਰ ਕਿਸਾਨ ਇਸ ਨੂੰ ਕਿਸਾਨ ਯੂਨੀਅਨਾਂ ਵੱਲੋਂ 10 ਜੂਨ ਤੋਂ ਝੋਨਾ ਲਾਉਣ ਦੇ ਐਲਾਨ ਨਾਲ ਜੋੜ ਕੇ ਦੇਖ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਨਹਿਰੀ ਪਾਣੀ ਨਹੀਂ ਮਿਲਦਾ ਤਾਂ ਝੋਨੇ ਦੀ ਬਿਜਾਂਦ ਦਾ ਸੰਕਟ ਬਣ ਸਕਦਾ ਹੈ। ਵੱਡੀ ਸਮੱਸਿਆ ਟੇਲਾਂ ਤੇ ਪੈਂਦੇ ਪਿੰਡਾਂ ਨੂੰ ਆਵੇਗੀ, ਜਿੰਨ੍ਹਾਂ ਨੂੰ ਪਹਿਲਾਂ ਹੀ ਪਾਣੀ ਨਹੀਂ ਮਿਲ ਰਿਹਾ ਸੀ।
ਉਨ੍ਹਾਂ ਕਿਸਾਨਾਂ ਲਈ ਥੋੜ੍ਹੀ ਬਹੁਤੀ ਰਾਹਤ ਵਾਲੀ ਗੱਲ ਹੈ, ਜਿੰਨ੍ਹਾਂ ਕੋਲ ਟਿਊਬਵੈਲ ਕੁਨੈਕਸ਼ਨ ਹਨ, ਪਰ ਸਿਰਫ ਚਾਰ ਘੰਟੇ ਮਿਲਦੀ ਬਿਜਲੀ ਨਾਲ ਝੋਨਾ ਬੀਜਣਾ ਤਾਂ ਦੂਰ ਜਮੀਨ ਤਿਆਰ ਕਰਨਾ ਵੀ ਮੁਸ਼ਕਿਲ ਦਿਖਾਈ ਦਿੰਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਹਿਰ ਬੰਦ ਕਰਕੇ ਖੇਤੀ ਖੇਤਰ ਨਾਲ ਧਰੋਹ ਕਮਾਇਆ ਹੈ। ਖੇਤੀ ਮਹਿਕਮੇ ਨੇ ਪੰਜਾਬ ‘ਚ ਇਸ ਵਾਰ 28.5 ਲੱਖ ਹੈਕਟੇਅਰ ‘ਚ ਝੋਨੇ ਦੀ ਕਾਸ਼ਤ ਦਾ ਟੀਚਾ ਮਿਥਿਆ ਹੈ। ਮਾਲਵੇ ਦੇ ਕਪਾਹ ਪੱਟੀ ‘ਚ ਪੈਂਦੇ ਜਿਲ੍ਹਿਆਂ ‘ਚ ਨਹਿਰੀ ਪਾਣੀ ਨਾਂ ਮਿਲਣ ਕਰਕੇ ਨਰਮੇ ਹੇਠਲੇ ਰਕਬੇ ਨੂੰ ਵੱਡੀ ਸੱਟ ਵੱਜ ਗਈ ਹੈ, ਜਿਸ ਕਰਕੇ ਇੰਨ੍ਹਾਂ ਜਿਲ੍ਹਿਆਂ ‘ਚ ਝੋਨੇ ਹੇਠਲਾ ਰਕਬਾ ਸਵਾ ਲੱਖ ਹੈਕਟੇਅਰ ਵਧ ਸਕਦਾ ਹੈ।
ਦੱਸਣਯੋਗ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੋਣ ਨਾਲ ਐਂਤਕੀਂ ਖੇਤੀਬਾੜੀ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ ਨੇ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ-ਵਾਟਰ ਐਕਟ 2009 (ਪੰਜਾਬ ਐਕਟ ਨੰਬਰ 6 ਆਫ 2009) ਤਹਿਤ ਨੋਟੀਫਿਕੇਸ਼ਨ ਜਾਰੀ ਕਰਕੇ ਝੋਨਾ ਲਾਉਣ ਲਈ ਤਰੀਕ 20 ਜੂਨ ਨਿਰਧਾਰਤ ਕਰ ਦਿੱਤੀ ਹੈ ਜੋ ਕਿ ਕਿਸਾਨਾਂ ਲਈ ਮੁਸ਼ਕਿਲ ਦਾ ਸਬੱਬ ਬਣ ਗਈ ਹੈ। ਸਰਕਾਰ ਦੇ ਇਸ ਫੈਸਲੇ ਦਾ ਤਿੱਖਾ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਬੀਜਣ ਦਾ ਸੱਦਾ ਦਿੱਤਾ ਹੈ। ਜੱਥੇਬੰਦੀ ਨੇ ਐਲਾਨ ਕੀਤਾ ਹੈ ਕਿ ਜੋ ਵੀ ਅਧਿਕਾਰੀ ਝੋਨਾ ਬੀਜਣ ਤੋਂ ਰੋਕਣ ਜਾਂ ਬੀਜਿਆ ਝੋਨਾ ਵਾਹੁਣ ਲਈ ਆਉਣਗੇ, ਉਨ੍ਹਾਂ ਦਾ ਘਿਰਾਓ ਕੀਤਾ ਜਾਏਗਾ।
ਨਹਿਰੀ ਵਿਭਾਗ ਨੂੰ ਘੇਰਨ ਦਾ ਫੈਸਲਾ: ਕੋਕਰੀ ਕਲਾਂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਫੈਸਲੇ ਨਾਲ ਲੱਖਾਂ ਹੈਕਟੇਅਰ ਰਕਬੇ ‘ਚ ਬਿਜਾਂਦ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਉਨ੍ਹਾਂ ਆਖਿਆ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਖੇਤਰ ਲਈ ਪੂਰੀ ਬਿਜਲੀ ਲੈਣ ਖਾਤਰ ਪੰਜਾਬ ਭਰ ‘ਚ ਸੋਮਵਾਰ ਤੋਂ ਧਰਨੇ ਲਾਉਣ ਦੀ ਪ੍ਰੋਗਰਾਮ ਹੈ, ਪਰ ਹੁਣ ਨਹਿਰੀ ਵਿਭਾਗ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦਾ ਇਹ ਤੁਗਲਕੀ ਫੈਸਲਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਸਾਉਣੀ ਦੇ ਚਾਰਿਆਂ ਦੀ ਤਕਨੀਕੀ ਢੰਗਾਂ ਨਾਲ ਕਾਸ਼ਤ
ਪੰਜਾਬ ‘ਚ ਕਿਸਾਨ ਵੀਰ ਡੇਅਰੀ ਦੇ ਧੰਦੇ ਨੂੰ ਵਪਾਰਕ ਪੱਧਰ ‘ਤੇ ਅਪਣਾ ਰਹੇ ਹਨ ਜੋ ਕਿ ਅਜੋਕੇ ਸਮੇਂ ਖੇਤੀ ਵਿਭਿੰਨਤਾ ਦਾ ਵਧੀਆ ਬਦਲ ਹੈ ਅਤੇ ਇਸ ਵਾਸਤੇ ਸਭ ਤੋਂ ਜ਼ਰੁਰੀ ਹੈ ਕਿ ਪਸ਼ੂਆਂ ਨੂੰ ਲੋੜੀਂਦਾ ਹਰਾ ਚਾਰਾ ਮੁਹੱਈਆ ਹੋਵੇ ਜੇਕਰ ਪਸ਼ੂਆਂ ਦੀ ਸਮਰੱਥਾ ਤੋਂ ਵੱਧ ਦੁੱਧ ਪ੍ਰਾਪਤ ਕਰਨਾ ਹੈ ਤਾਂ ਵਧੀਆ ਚਾਰਾ ਪੈਦਾ ਕਰਨਾ ਪਵੇਗਾ
ਪੰਜਾਬ ਵਿਚ ਹਰੇ ਚਾਰੇ ਦੀਆਂ ਫ਼ਸਲਾਂ ਹੇਠ 8.61 ਲੱਖ ਹੈਕਟੇਅਰ ਰਕਬੇ ‘ਚੋਂ ਸਾਲਾਨਾ ਲਗਭਗ 6.73 ਕਰੋੜ ਟਨ ਹਰਾ ਚਾਰਾ ਪੈਦਾ ਹੁੰਦਾ ਹੈ ਪੰਜਾਬ ‘ਚ ਪ੍ਰਤੀ ਪਸ਼ੂ 30.46 ਕਿੱਲੋ ਹਰਾ ਚਾਰਾ ਪ੍ਰਤੀਦਿਨ ਉਪਲੱਬਧ ਹੈ ਜੋ ਕਿ ਬਹੁਤ ਘੱਟ ਹੈ ਜਦਕਿ ਇੱਕ ਦਿਨ ਲਈ ਇੱਕ ਪਸ਼ੂ ਨੂੰ 40 ਕਿਲੋ ਹਰੇ ਚਾਰੇ ਦੀ ਲੋੜ ਹੁੰਦੀ ਹੈ ਇਸ ਲੋੜ ਨੂੰ ਪੂਰਾ ਕਰਨ ਲਈ ਸਾਲ ਵਿਚ 8.82 ਕਰੋੜ ਟਨ ਚਾਰੇ ਦੀ ਲੋੜ ਹੁੰਦੀ ਹੈ ਪੰਜਾਬ ‘ਚ ਚਾਰੇ ਹੇਠ ਰਕਬੇ ਦੇ ਵਧਣ ਦੀ ਉਮੀਦ ਘੱਟ ਹੈ,
ਇਸ ਲਈ ਕਿਸਾਨ ਵੀਰਾਂ ਨੂੰ ਪ੍ਰਤੀ ਇਕਾਈ ਰਕਬੇ ਵਿੱਚ ਪ੍ਰਤੀ ਇਕਾਈ ਸਮੇਂ ‘ਤੇ ਚਾਰੇ ਦਾ ਉਤਪਾਦਨ ਵਧਾਉਣ ਲਈ ਕਾਸ਼ਤ ਦੇ ਉੱਨਤ ਢੰਗ ਅਪਣਾਉਣੇ ਚਾਹੇਦੇ ਹਨ ਕਿਸਾਨਾਂ ਨੂੰ ਚਾਹੀਦਾ ਹੈ ਕਿ ਸਾਉਣੀ ਦੇ ਚਾਰਿਆਂ ਦੀ ਕਾਸ਼ਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੇ ਵਿਗਿਆਨਕ ਤੇ ਤਕਨੀਕੀ ਢੰਗ ਅਪਣਾਉਣ ਸਾਉਣੀ ਦੇ ਚਾਰਿਆਂ ‘ਚ ਰਵਾਂਹ, ਗੁਆਰਾ ਆਦਿ ਫ਼ਲੀਦਾਰ ਚਾਰੇ ਹਨ ਤੇ ਮੱਕੀ, ਚਰ੍ਹੀ, ਬਾਜਰਾ ਆਦਿ ਗੈਰ ਫਲੀਦਾਰ ਚਾਰੇ ਹਨ ਫਲੀਦਾਰ ਚਾਰਿਆਂ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ
ਜਦਕਿ ਗੈਰ ਫ਼ਲੀਦਾਰ ਚਾਰੇ ਤਾਕਤ ਭਰਪੂਰ ਹੁੰਦੇ ਹਨ ਇਸ ਕਰਕੇ ਕੋਸ਼ਿਸ਼ ਕਰੋ ਕਿ ਫ਼ਲੀਦਾਰ ਤੇ ਗੈਰ ਫ਼ਲੀਦਾਰ ਚਾਰਿਆਂ ਨੂੰ ਰਲਾ ਕੇ ਬੀਜਿਆ ਜਾਵੇ ਤਾਂ ਜੋ ਪਸ਼ੂਆਂ ਨੂੰ ਸੰਤੁਲਿਤ ਚਾਰਾ ਮਿਲ ਸਕੇ ਜੇਕਰ ਫ਼ਲੀਦਾਰ ਤੇ ਗੈਰ ਫ਼ਲੀਦਾਰ ਚਾਰੇ ਇਕੱਠੇ ਨਹੀਂ ਬੀਜਣੇ ਤਾਂ ਵੱਖ-ਵੱਖ ਬੀਜ ਕੇ ਵੀ ਪਸ਼ੂਆਂ ਨੂੰ ਪਾਉਣ ਨਾਲ ਸੰਤੁਲਿਤ ਖੁਰਾਕੀ ਤੱਤ ਮਿਲਦੇ ਹਨ ਸਾਉਣੀ ਦੇ ਚਾਰਿਆਂ ਨੂੰ ਤਕਨੀਕੀ ਢੰਗ ਨਾਲ ਉਗਾਉਣ ਬਾਰੇ ਜਾਣਕਾਰੀ ਹੇਠ ਲਿਖੀ ਗਈ ਹੈ
ਮੱਕੀ:
ਚਾਰੇ ਵਾਲੀ ਮੱਕੀ ਦੀ ਬਿਜਾਈ ਲਈ 30 ਕਿੱਲੋ ਬੀਜ ਪ੍ਰਤੀ ਏਕੜ ਪਾਓ ਬਿਜਾਈ ਕੇਰੇ ਜਾਂ ਪੋਰੇ ਨਾਲ ਕਰੋ ਤੇ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖੋ ਫ਼ਸਲ ਦੀ ਬਿਜਾਈ ਖਾਦ-ਬੀਜ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ ਮੱਕੀ ਤੇ ਰਵਾਂਹ ਰਲਾ ਕੇ ਵੀ ਬੀਜੇ ਜਾ ਸਕਦੇ ਹਨ
ਇਸ ਲਈ ਮੱਕੀ ਤੇ ਰਵਾਂਹ 88 ਦਾ ਬੀਜ 15-15 ਕਿੱਲੋ ਅਤੇ ਮੱਕੀ ਤੇ ਰਵਾਂਹ 367 ਦਾ ਬੀਜ 15 ਤੇ 6 ਕਿੱਲੋ ਪ੍ਰਤੀ ਏਕੜ ਪਾਓ ਬੀਜ ਨੂੰ 3 ਗ੍ਰਾਮ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਬਾਵਿਸਟਨ ਜਾਂ ਡੈਰੋਸਲ ਜਾਂ ਐਗਰੋਜ਼ਿਮ 50 ਡਬਲਯੂ ਪੀ ਦਵਾਈ ਨਾਲ ਸੋਧ ਲਓ ਚਾਰੇ ਵਾਲੀ ਮੱਕੀ ਨਾਈਟ੍ਰੋਜਨ ਖਾਦ ਨੂੰ ਬਹੁਤ ਮੰਨਦੀ ਹੈ ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਇਹ ਜਿੰਕ, ਫਾਸਫੋਰਸ, ਪੋਟਾਸ਼ ਅਤੇ ਇੱਕ ਤਿਹਾਈ ਨਾਈਟ੍ਰੋਜਨ ਦੀ ਘਾਟ ਨੂੰ ਪੂਰਾ ਕਰਦੀ ਹੈ
ਜੇਕਰ ਰੂੜੀ ਦੀ ਖਾਦ ਉਪਲੱਬਧ ਨਾ ਹੋਵੇ ਤਾਂ 75 ਕਿੱਲੋ ਯੁਰੀਆ, 27 ਕਿੱਲੋ ਡੀਏਪੀ ਜਾਂ 75 ਕਿੱਲੋ ਸੁਪਰਫਾਸਫੇਟ ਅਤੇ 15 ਕਿੱਲੋ ਮਿਊਰੇਟ ਆਫ਼ ਪੋਟਾਸ਼ ਖਾਦਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੇਕਰ 27 ਕਿੱਲੋ ਡੀਏਪੀ ਪ੍ਰਤੀ ਏਕੜ ਪਾਈ ਹੋਵੇ ਤਾਂ 10 ਕਿੱਲੋ ਯੂਰੀਆ ਪ੍ਰਤੀ ਏਕੜ ਘਟਾ ਦਿਓ ਅੱਧੀ ਨਾਈਟ੍ਰੋਜਨ, ਸਾਰੀ ਫਾਸਫੋਰਸ ਅਤੇ ਪੋਟਾਸ਼ ਖਾਦਾਂ ਬਿਜਾਈ ਸਮੇਂ ਅਤੇ ਬਾਕੀ ਅੱਧੀ ਨਾਈਟ੍ਰੋਜਨ ਖਾਦ ਬਿਜਾਈ ਤੋਂ 3-4 ਹਫ਼ਤੇ ਮਗਰੋਂ ਪਾਓ
ਚਰ੍ਹੀ (ਜੁਆਰ):
ਖੇਤ ਚੰਗਾ ਤਿਆਰ ਕਰੋ ਤਾਂ ਜੋ ਨਦੀਨਾਂ ਤੋਂ ਰਹਿਤ ਹੋ ਜਾਵੇ ਅਤੇ ਫ਼ਸਲ ਦਾ ਮੁੱਢਲਾ ਵਾਧਾ ਤੇਜ਼ ਹੋਵੇ ਚਰ੍ਹੀ ਲਈ 20-25 ਕਿੱਲੋ ਪ੍ਰਤੀ ਏਕੜ ਬੀਜ ਵਰਤੋ ਬੀਜ ਨੂੰ 2.5 ਗ੍ਰਾਮ ਐਮੀਸਾਨ 6 ਪ੍ਰਤੀ ਕਿੱਲੋ ਨਾਲ ਸੋਧ ਕੇ ਬੀਜੋ ਬਿਜਾਈ ਖਾਦ-ਬੀਜ ਡਰਿੱਲ ਨਾਲ ਜਾਂ ਪੋਰ ਕੇ ਕਰੋ ਕਤਾਰਾਂ ਵਿਚਕਾਰ ਫ਼ਾਸਲਾ 22 ਸੈਂਟੀਮੀਟਰ ਰੱਖੋ ਘੱਟ ਬਾਰਿਸ਼ ਵਾਲੇ ਜਾਂ ਬਰਾਨੀ ਇਲਾਕੇ ‘ਚ 44 ਕਿੱਲੋ ਯੂਰੀਆ ਬਿਜਾਈ ਸਮੇਂ ਪੋਰੋ ਮੀਂਹ ਵਾਲੇ ਜਾਂ ਸੇਂਜੂ ਇਲਾਕਿਆਂ ‘ਚ 44 ਕਿੱਲੋ ਯੂਰੀਆ ਤੇ 50 ਕਿੱਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ
ਇਸ ਤੋਂ ਇੱਕ ਮਹੀਨਾ ਪਿੱਛੋਂ ਹੋਰ 44 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਛੱਟੇ ਨਾਲ ਪਾਓ ਪੋਟਾਸ਼ ਤੱਤ ਦੀ ਵਰਤੋਂ ਭੂਮੀ ਪਰਖ਼ ਦੇ ਅਧਾਰ ‘ਤੇ ਕਰੋ ਬਰਸਾਤ ਦੇ ਮੌਸਮ ਵਾਲੀ ਫ਼ਸਲ ਨੂੰ ਬਾਰਿਸ਼ ਮੁਤਾਬਕ 1-2 ਪਾਣੀ ਹੀ ਕਾਫ਼ੀ ਹਨ ਅਗੇਤੇ ਮੌਸਮ ਦੇ ਚਾਰੇ ਨੂੰ ਮਾਰਚ-ਜੂਨ ‘ਚ ਲਗਭਗ ਪੰਜ ਪਾਣੀ ਦਿਓ
ਲੌਆਂ ਵਾਲੀ ਚਰ੍ਹੀ:
ਵਧੇਰੇ ਲੌਅ ਦੇਣ ਵਾਲੀ ਚਰ੍ਹੀ ਦੀ ਬਿਜਾਈ ਲਈ ਪੌਦਿਆਂ ਦੀ ਪੁਰੀ ਗਿਣਤੀ ਲਈ 15 ਕਿੱਲੋ ਪ੍ਰਤੀ ਏਕੜ ਬੀਜ ਕਾਫ਼ੀ ਹੈ ਬਿਜਾਈ 30 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਚੰਗੇ ਵੱਤਰ ‘ਚ ਕਰੋ ਪਹਿਲੀ ਕਟਾਈ ਲਈ ਆਮ ਚਰ੍ਹੀ ਲਈ ਸਿਫ਼ਾਰਿਸ਼ ਕੀਤੀ ਖਾਦ ਦੀ ਮਾਤਰਾ ਪਾਓ ਪਰ ਦੂਜੀਆਂ ਕਟਾਈਆਂ ਲਈ ਪਹਿਲੀ ਸਿੰਚਾਈ ਤੋਂ ਤੁਰੰਤ ਪਿੱਛੋਂ 88 ਕਿੱਲੋ ਯੁਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
ਬਾਜਰਾ:
ਬਿਜਾਈ ਤੋਂ ਪਹਿਲਾਂ ਜ਼ਮੀਨ 2-3 ਵਾਰ ਘੱਟੋ-ਘੱਟ 15 ਸੈਂਟੀਮੀਟਰ ਡੂੰਘੀ ਵਾਹ ਕੇ ਤਿਆਰ ਕਰੋ ਇਸ ਚਾਰੇ ਦੀ ਫ਼ਸਲ ਲਈ 6-8 ਕਿੱਲੋ ਪ੍ਰਤੀ ਏਕੜ ਬੀਜ ਵਰਤੋ ਬੀਜ ਨੂੰ 3 ਗ੍ਰਾਮ ਐਗਰੋਜ਼ਿਮ 50 ਡਬਲਯੂ ਪੀ+ਥੀਰਮ (1:1) ਜਾਂ ਐਗਰੋਜ਼ਿਮ+ਕੈਪਟਾਨ (1:1) ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸੋਧ ਲਓ ਇਸ ਨਾਲ ਬੀਜ ਦੇ ਗਲਣ ਅਤੇ ਉਖੇੜਾ ਰੋਗ ਨਹੀਂ ਲੱਗਦਾ ਬਿਜਾਈ ਛੱਟੇ ਨਾਲ ਕਰੋ ਬਰਾਨੀ ਇਲਾਕਿਆਂ ‘ਚ ਬਿਜਾਈ 22 ਸੈਂਟੀਮੀਟਰਵਿੱਥ ਵਾਲੀਆਂ ਕਤਾਰਾਂ ‘ਚ ਕਰੋ
ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਜਾਂ ਕੰਪੋਸਟ ਪ੍ਰਤੀ ਏਕੜ ਪਾਓ ਬਿਜਾਈ ਸਮੇਂ 22 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਬਿਜਾਈ ਤੋਂ 3 ਹਫ਼ਤੇ ਬਾਅਦ ਜਦ ਫ਼ਸਲ 10-15 ਸੈਂਟੀਮੀਟਰ ਉੱਚੀ ਹੋ ਜਾਵੇ, 22 ਕਿੱਲੋ ਯੂਰੀਆ ਦੁਬਾਰਾ ਛੱਟੇ ਨਾਲ ਪਾਓ ਇਸ ਨਾਲ ਫ਼ਸਲ ਛੇਤੀ ਵਧਦੀ ਹੈ ਇਸ ਫ਼ਸਲ ਨੂੰ 2-3 ਪਾਣੀ ਕਾਫ਼ੀ ਹਨ ਪਰ ਗਰਮੀ ਦੇ ਦਿਨਾਂ ‘ਚ ਲੋੜ ਅਨੁਸਾਰ ਪਾਣੀ ਲਾਉਣੇ ਚਾਹੀਦੇ ਹਨ ਖੇਤ ‘ਚ ਪਾਣੀ ਖੜ੍ਹੇ ਰਹਿਣ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ, ਇਸ ਲਈ ਫ਼ਸਲ ਨੂੰ ਸੇਮ ਤੋਂ ਬਚਾਓ ਤੇ ਪਾਣੀ ਹਲਕੇ ਤੇ ਬਹੁਤੇ ਦਿਓ
ਦੋਗਲਾ ਨੇਪੀਅਰ ਬਾਜਰਾ:
ਖੇਤ ਨੂੰ ਪਹਿਲੀ ਵਾਰ ਤਵੀਆਂ ਨਾਲ ਤੇ ਫੇਰ ਦੋ ਵਾਰ ਕਲਟੀਵੇਟਰ ਨਾਲ ਵਾਹੋ ਹਰ ਵਾਹੀ ਪਿੱਛੋਂ ਸੁਹਾਗਾ ਮਾਰੋ ਬਿਜਾਈ ਚੰਗੀ ਸਿੱਲ੍ਹ ‘ਚ ਹੋਣੀ ਚਾਹੀਦੀ ਹੈ ਇਹ ਫ਼ਸਲ ਜੜ੍ਹਾਂ ਅਤੇ ਕਲਮਾਂ ਨਾਲ ਉਗਾਈ ਜਾਂਦੀ ਹੈ ਜੜ੍ਹਾਂ 30 ਸੈਂਟੀਮੀਟਰ ਲੰਮੀਆਂ ਅਤੇ ਕਲਮਾਂ ਉੱਤੇ 2 ਤੋਂ 3 ਗੰਢਾਂ ਹੋਣੀਆਂ ਚਾਹੀਦੀਆਂ ਹਨ ਇੱਕ ਏਕੜ ਲਈ 11,000 ਜੜ੍ਹਾਂ ਜਾਂ ਕਲਮਾਂ ਕਾਫ਼ੀ ਹਨ ਇਹ ਧਿਆਨ ‘ਚ ਰੱਖੋ ਕਿ ਬੀਜਣ ਸਮੇਂ ਜੜ੍ਹਾਂ ਦਾ ਥੋੜ੍ਹਾ ਜਿਹਾ ਉੱਪਰਲਾ ਹਿੱਸਾ ਜ਼ਮੀਨ ਤੋਂ ਬਾਹਰ ਰਹੇ ਕਲਮਾਂ ਕਮਾਦ ਵਾਂਗ 7-8 ਸੈਂਟੀਮੀਟਰ ਡੁੰਘੀਆਂ ਬੀਜਣੀਆਂ ਚਾਹੀਦੀਆਂ ਹਨ
ਬੂਟਿਆਂ ਅਤੇ ਕਤਾਰਾਂ ‘ਚ ਫ਼ਾਸਲਾ 90-40 ਸੈਂਟੀਮੀਟਰ ਜਾਂ 60-60 ਸੈਂਟੀਮੀਟਰ ਰੱਖੋ ਖੇਤ ਤਿਆਰ ਕਰਨ ਸਮੇਂ 20 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਬੀਜਣ ਤੋਂ 15 ਦਿਨ ਪਿੱਛੋਂ 66 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਯੂਰੀਏ ਦੀ ਇੰਨੀ ਹੀ ਮਾਤਰਾ ਹਰ ਕਟਾਈ ਤੋਂ ਬਾਅਦ ਪਾਓ ਮੁੱਢੀ ਫ਼ਸਲ ‘ਚ 240 ਕਿੱਲੋ ਸੁਪਰਫਾਸਫੇਟ ਪ੍ਰਤੀ ਏਕੜ ਦੋ ਕਿਸ਼ਤਾਂ ‘ਚ ਹਰੇਕ ਸਾਲ ਪਾਓ
ਪਹਿਲੀ ਕਿਸ਼ਤ ਮੌਸਮ ਬਹਾਰ ਅਤੇ ਦੂਜੀ ਬਾਰਸ਼ਾਂ ‘ਚ ਪਾਓ ਇਸ ਚਾਰੇ ਨੂੰ ਛੇਤੀ-ਛੇਤੀ ਪਾਣੀ ਦੇਣ ਦੀ ਲੋੜ ਹੈ ਬਹੁਤਾ ਚਾਰਾ ਲੈਣ ਲਈ ਗਰਮ ਅਤੇ ਖੁਸ਼ਕ ਮਹੀਨਿਆਂ ‘ਚ ਪਾਣੀ ਹਫ਼ਤੇ ਅਤੇ ਬਾਅਦ ਵਿੱਚ ਮੌਸਮ ਅਨੁਸਾਰ 10 ਤੋਂ 15 ਦਿਨਾਂ ਬਾਅਦ ਦਿੰਦੇ ਰਹੋ ਜੇਕਰ ਲੋੜ ਪਵੇ ਤਾਂ ਮੀਂਹ ਦੇ ਦਿਨਾਂ ‘ਚ ਫਾਲਤੂ ਪਾਣੀ ਖੇਤ ‘ਚੋਂ ਬਾਹਰ ਕੱਢ ਦਿਓ ਸਰਦੀਆਂ ਦੇ ਮਹੀਨਿਆਂ ‘ਚ ਜਦ ਇਸਦਾ ਵਾਧਾ ਨਹੀਂ ਹੁੰਦਾ ਤਾਂ ਇਸ ਫ਼ਸਲ ‘ਚ ਰਲਵੀਂ ਫਸਲ ਦੇ ਤੌਰ ‘ਤੇ ਜਵੀਂ ਜਾਂ ਸੇਂਜੀ ਜਾਂ ਮੇਥੇ ਜਾਂ ਸਰ੍ਹੋਂ ਆਦਿ ਫ਼ਸਲਾਂ ਬੀਜੀਆਂ ਜਾ ਸਕਦੀਆਂ ਹਨ
ਗਿੰਨੀ ਘਾਹ:
ਇਸ ਚਾਰੇ ਦੀ ਫ਼ਸਲ ਲਈ 6-8 ਕਿੱਲੋ ਪ੍ਰਤੀ ਏਕੜ ਬੀਜ 25 ਸੈਂਟੀਮੀਟਰ ਦੀ ਵਿੱਥ ‘ਤੇ ਸਿਆੜਾਂ ‘ਚ ਕੇਰੇ ਨਾਲ ਬੀਜਿਆ ਜਾ ਸਕਦਾ ਹੈ ਜੇਕਰ ਖੇਤ ਟਰੈਕਟਰ ਨਾਲ ਵਾਹਿਆ ਹੋਵੇ ਤਾਂ ਬੀਜ ਦਾ ਛੱਟਾ ਵੀ ਦਿੱਤਾ ਜਾ ਸਕਦਾ ਹੈ ਤੇ ਇਸ ਤੋਂ ਉਪਰੰਤ ਹਲਕਾ ਜਿਹਾ ਜਿੰਦਰਾ ਫੇਰ ਦਿਓ ਗਿੰਨੀ ਘਾਹ ਲੌਆਂ ਵਾਲਾ ਚਾਰਾ ਹੋਣ ਕਰਕੇ ਨਾਈਟ੍ਰੋਜਨ ਖਾਦਾਂ ਨੂੰ ਬਹੁਤ ਮੰਨਦਾ ਹੈ
ਖੇਤ ਤਿਆਰ ਕਰਨ ਤੋਂ ਪਹਿਲਾਂ 20 ਟਨ ਰੁੜੀ ਦੀ ਖਾਦ ਪ੍ਰਤੀ ਏਕੜ ਪਾਓ ਬਿਜਾਈ ਤੋਂ 20 ਦਿਨਾਂ ਬਾਅਦ 44 ਕਿੱਲੋ ਯੂਰੀਆ ਅਤੇ 35 ਦਿਨਾਂ ਬਾਅਦ 22 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹਰ ਲੌਅ ਲੈਣ ਤੋਂ ਬਾਅਦ ਪਾਣੀ ਨਾਲ 66 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ ਇਸ ਫ਼ਸਲ ਨੂੰ ਪਹਿਲਾ ਪਾਣੀ ਬੀਜਣ ਉਪਰੰਤ ਲਾਓ ਦੂਜਾ ਹਲਕਾ ਜਿਹਾ ਪਾਣੀ ਪਹਿਲੇ ਪਾਣੀ ਤੋਂ 4-6 ਦਿਨਾਂ ਬਾਅਦ ਜਿਉਂ ਹੀ ਜ਼ਮੀਨ ਉਪਰੋਂ ਸੁੱਕ ਜਾਵੇ ਲਾਉਣਾ ਚਾਹੀਦਾ ਹੈ, ਜੋ ਫ਼ਸਲ ਦੇ ਉੱਗਣ ਲਈ ਜ਼ਰੂਰੀ ਹੈ
ਬਾਕੀ ਪਾਣੀ ਗਰਮੀਆਂ ‘ਚ 7 ਦਿਨਾਂ ਦੇ ਵਕਫ਼ੇ ਨਾਲ ਅਤੇ ਸਤੰਬਰ ਤੋਂ ਨਵੰਬਰ ਤੱਕ 10 ਦਿਨਾਂ ਦੇ ਫ਼ਰਕ ਨਾਲ ਲਾÀਣਾ ਚਾਹੀਦਾ ਹੈ ਵਰਖਾ ਰੁੱਤ ‘ਚ ਲੋੜ ਅਨੁਸਾਰ ਪਾਣੀ ਲਾਓ ਜਦੋਂ ਫ਼ਸਲ ਉੱਗ ਰਹੀ ਹੋਵੇ, ਉਸ ਵੇਲੇ ਖਾਸ ਤੌਰ ‘ਤੇ ਭਾਰੀਆਂ ਜ਼ਮੀਨਾਂ ‘ਚ ਬਹੁਤਾ ਪਾਣੀ ਨਾ ਖੜ੍ਹਨ ਦਿਓ ਸਰਦੀਆਂ ‘ਚ ਜਦੋਂ ਇਸ ਘਾਹ ਦਾ ਵਾਧਾ ਰੁਕ ਜਾਂਦਾ ਹੈ ਤਾਂ ਇਸਦੇ ਮੁੱਢਾਂ ਦੀਆਂ ਕਤਾਰਾਂ ਵਿੱਚ ਜਵੀਂ ਜਾਂ ਸੇਂਜੀ ਬੀਜੀ ਜਾ ਸਕਦੀ ਹੈ
ਗੁਆਰਾ:
ਇਸ ਫ਼ਸਲ ਦੀ ਬਿਜਾਈ ਲਈ 1-2 ਵਹਾਈਆਂ ਤੇ ਸੁਹਾਗੇ ਕਾਫ਼ੀ ਹਨ ਇੱਕ ਏਕੜ ਦੇ ਰਕਬੇ ਦੀ ਬਿਜਾਈ ਲਈ 18-20 ਕਿੱਲੋ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ ਬਿਜਾਈ ਡਰਿੱਲ, ਪੋਰੇ ਜਾਂ ਕੇਰੇ ਨਾਲ ਕੀਤੀ ਜਾ ਸਕਦੀ ਹੈ ਕਤਾਰਾਂ ਦਾ ਫਾਸਲਾ 30 ਸੈਂਟੀਮੀਟਰ ਰੱਖੋ ਸੇਂਜੂ ਜ਼ਮੀਨਾਂ ‘ਚ 20 ਕਿੱਲੋ ਯੁਰੀਆ ਅਤੇ 150 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਡਰਿੱਲ ਕਰੋ ਜੇਕਰ ਬਾਰਸ਼ਾਂ ਠੀਕ ਹੋਣ ਤਾਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇ ਬਾਰਸ਼ਾਂ ਠੀਕ ਨਾ ਹੋਣ ਤਾਂ 1-2 ਪਾਣੀ ਦੇਣੇ ਕਾਫ਼ੀ ਹਨ
ਧੰਨਵਾਦ ਸਹਿਤ, ਚੰਗੀ ਖੇਤੀ