Foreign - Sach Kahoon Punjabi
Foreign: ਵਿਦੇਸ਼ਾਂ ਦੀਆਂ ਸਮੱਸਿਆਵਾਂ
Foreign Problems: ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਮਰੀਕਾ, ਕੈਨੇਡਾ ਸਮੇਤ ਯੂਰਪ ਦੇ ਕਈ ਮੁਲਕਾਂ ’ਚ ਪ੍ਰਵਾਸੀ ਵੱਡੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਪਿਛਲੇ ਦਿਨੀਂ ਕੈਨੇਡਾ ਦੇ ਇੱਕ ਰੈਸਟੋਰੈਂਟ ’ਚ 60 ਖਾਲੀ ਅਸਾਮੀਆਂ ਦੀ ਖਬਰ ਛਪੀ ਹੈ ਜਿਸ ਵਾਸਤੇ ਤਿੰਨ ਹਜ਼ਾਰ ਦੇ ਕਰੀਬ ਪ੍ਰਵਾਸੀ ਭਾਰਤੀ ਨੌਕਰੀ ਲੈਣ ਲਈ ਕਤਾਰ ’ਚ ਖੜ੍ਹੇ ਨਜ਼ਰ ਆਏ ਇਸੇ ਤਰ੍ਹਾਂ ਅਮਰੀਕਾ ’ਚ ਰਹਿ ਰਹੇ ਪ੍ਰਵਾਸੀਆਂ ਦੇ ਤਿੰਨ-ਤਿੰਨ ਨੌਕਰੀਆਂ ਕਰਨ ਦੀਆਂ ਖਬਰਾਂ ਹਨ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਮੰਨੀ ਜਾਂਦੀ ਹੈ ਪਰ ਜ਼ਿਆਦਾ ਟੈਕਸ ਕਾਰਨ ਲੋਕਾਂ ਨੂੰ ਆਪਣੇ ਖਰਚੇ ਚਲਾਉਣ ਲਈ ਵੱਡੀ ਮੁਸ਼ੱਕਤ ਕਰਨੀ ਪੈ ਰਹੀ ਹੈ। Foreign Problems
ਹੈਰਾਨੀ ਦੀ ਗੱਲ ਹੈ ਕਿ ਏਨੇ ਔਖੇ ਹਾਲਾਤਾਂ ਦੇ ਬਾਵਜ਼ੂਦ ਲੋਕ 40-40 ਲੱਖ ਰੁਪਏ ਦੀ ਡੌਂਕੀ ਲਵਾਉਣ ਲਈ ਤਰਲੇ ਲੈ ਰਹੇ ਹਨ ਇੱਧਰ ਕੈਨੇਡਾ ਅੰਦਰ ਵੀ ਸਰਕਾਰ ਪ੍ਰਵਾਸੀਆਂ ਨੂੰ ਰੁਜ਼ਗਾਰ ਦੇਣ ਤੋਂ ਹੱਥ ਘੁੱਟ ਰਹੀ ਹੈ ਵਿਦੇਸ਼ ਜਾਣਾ ਮਾੜਾ ਨਹੀਂ ਪਰ ਵਿਦੇਸ਼ ਨੂੰ ‘ਮੌਜਾਂ ਹੀ ਮੌਜਾਂ’ ਸਮਝਣ ਵਾਲੀ ਸੋਚ ਬਦਲਣੀ ਪਵੇਗੀ ਮਿਹਨਤ ਵਿਦੇਸ਼ਾਂ ਵਿੱਚ ਵੀ ਕਰਨੀ ਪਵੇਗੀ ਉਹ ਵੀ ਆਪਣੇ ਮੁਲਕ ਨਾਲੋਂ ਜ਼ਿਆਦਾ ਹਕੀਕਤ ਨੂੰ ਸਾਹਮਣੇ ਰੱਖ ਕੇ ਤੇ ਸੂਝ ਨੂੰ ਪੱਲੇ ਬੰਨ੍ਹ ਕੇ ਜਾਣਾ ਚਾਹੀਦਾ ਹੈ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਵੇਂ ਨਾ ਕਿਵੇਂ ਇੱਕ ਵਾਰ ਪਹੁੰਚ ਜਾਈਏ, ਮੁਸ਼ਕਲਾਂ ਤਾਂ ਆਪਣੇ-ਆਪ ਹੱਲ ਹੋ ਜਾਣਗੀਆਂ ਘੱਟੋ-ਘੱਟ ਜ਼ਮੀਨ-ਜਾਇਦਾਦ ਵੇਚ ਕੇ ਜਾਣ ਦੀ ਰੀਤ ਤਾਂ ਛੱਡਣੀ ਹੀ ਚਾਹੀਦੀ ਹੈ। Foreign Problems
ਵਿਦੇਸ਼ੀ ਮੁਦਰਾ ਭੰਡਾਰ 4.34 ਅਰਬ ਡਾਲਰ ਵਧਿਆ
ਵਿਦੇਸ਼ੀ ਮੁਦਰਾ ਭੰਡਾਰ 4.34 ਅਰਬ ਡਾਲਰ ਵਧਿਆ
ਮੁੰਬਈ, ਏਜੰਸੀ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਦੋ ਹਫ਼ਤੇ ਦੀ ਗਿਰਾਵਟ ਤੋਂ ਉੱਭਰਦੇ ਹੋਏ 9 ਅਪਰੈਲ ਨੂੰ ਸਮਾਪਤ ਹਫ਼ਤੇ ’ਚ 4.34 ਅਰਬ ਡਾਲਰ ਵਧ ਕੇ 581.21 ਅਰਬ ਡਾਲਰ ’ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਹਫ਼ਤੇ ’ਚ ਇਹ 2.42 ਅਰਬ ਡਾਲਰ ਡਿੱਗ ਕੇ ਚਾਰ ਮਹੀਨੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ 576.87 ਅਰਬ ਡਾਲਰ ’ਤੇ ਆ ਗਿਆ ਸੀ। ਰਿਜਰਵ ਬੈਂਕ ਦੁਆਰਾ ਜਾਰੀ ਅੰਕੜਿਆਂ ਅਨੁਸਾਰ 9 ਅਪਰੈਲ ਨੂੰ ਸਮਾਪਤ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਘਟਕ ਵਿਦੇਸ਼ੀ ਮੁਦਰਾ ਪਰਿਸੰਪਤੀ 3.02 ਅਰਬ ਡਾਲਰ ਚੜ ਕੇ 539.46 ਅਰਬ ਡਾਲਰ ’ਤੇ ਰਿਹਾ। ਸੋਨ ਭੰਡਾਰ ਵੀ 1.30 ਅਰਬ ਡਾਲਰ ਚੜ੍ਹ ਕੇ 35.32 ਅਰਬ ਡਾਲਰ ’ਤੇ ਰਿਹਾ। ਇਸ ਦੌਰਾਨ ਕੌਮਾਂਤਰੀ ਮੁਦਰਾ ਕੋਸ਼ ਕੋਲ ਰਿਜ਼ਰਵ ਫੰਡ 2.4 ਕਰੋੜ ਡਾਲਰ ਵਧ ਕੇ 4.95 ਅਰਬ ਡਾਲਰ ਤੇ ਵਿਸ਼ੇਸ਼ ਨਿਕਾਸੀ ਅਧਿਕਾਰ 60 ਲੱਖ ਡਾਲਰ ਦੇ ਵਾਧੇ ਨਾਲ 1.49 ਅਰਬ ਡਾਲਰ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਇੱਕ ਹੈ ਰਾਜਾ ਇੱਕ ਹੈ ਰਾਣੀ ਦੋਵੇਂ ਜਿਉਂਦੇ ਫਿਰ ਵੀ ਖ਼ਤਮ ਕਹਾਣੀ
ਇੱਕ ਹੈ ਰਾਜਾ ਇੱਕ ਹੈ ਰਾਣੀ ਦੋਵੇਂ ਜਿਉਂਦੇ ਫਿਰ ਵੀ ਖ਼ਤਮ ਕਹਾਣੀ
ਪੁਰਾਤਨ ਸਮਿਆਂ ‘ਚ ਬਜ਼ੁਰਗਾਂ ਵੱਲੋਂ ਬੱਚਿਆਂ ਨੂੰ ਸਿੱਖਿਆਦਾਇਕ ਕਹਾਣੀਆਂ ਸੁਣਾਉਣ ਦਾ ਰਿਵਾਜ਼ ਆਮ ਸੀ। ਇਹਨਾਂ ਕਹਾਣੀਆਂ ‘ਚ ਰਾਜੇ ਰਾਣੀਆਂ ਦੀਆਂ ਕਹਾਣੀਆਂ ਜ਼ਿਆਦਾ ਪ੍ਰਚੱਲਿਤ ਹੁੰਦੀਆਂ ਸਨ। ਬਹੁਤੀਆਂ ਕਹਾਣੀਆਂ ਦੀ ਸਮਾਪਤੀ ਦੌਰਾਨ ਆਮ ਕਿਹਾ ਜਾਂਦਾ ਸੀ ‘ਇੱਕ ਸੀ ਰਾਜਾ ਇੱਕ ਸੀ ਰਾਣੀ ਦੋਵੇਂ ਮਰ ਗਏ ਖਤਮ ਕਹਾਣੀ’। ਗੱਲ ਸਮਝ ਆਉਂਦੀ ਸੀ ਕਿ ਜਦੋਂ ਰਾਜਾ ਅਤੇ ਰਾਣੀ ਦੋਵੇਂ ਹੀ ਮਰ ਗਏ ਤਾਂ ਕਹਾਣੀ ਤਾਂ ਆਪਣੇ ਆਪ ਹੀ ਖਤਮ ਹੋਣੀ ਹੋਈ। ਪਰ ਪੰਜਾਬੀ ਬੱਚਿਆਂ ਦੇ ਪਰਵਾਸ ਨੇ ਕਹਾਣੀਆਂ ਦੀ ਸਮਾਪਤੀ ਦੀਆਂ ਤੁਕਾਂ ਨੂੰ ਮੂਲੋਂ ਹੀ ਤਬਦੀਲ ਕਰਕੇ ਰੱਖ ਦਿੱਤਾ ਹੈ। ਹੁਣ ਕਿਹਾ ਜਾ ਸਕਦਾ ਹੈ ‘ਇੱਕ ਹੈ ਰਾਜਾ ਇੱਕ ਹੈ ਰਾਣੀ ਦੋਵੇਂ ਜਿਉਂਦੇ ਫਿਰ ਵੀ ਖਤਮ ਕਹਾਣੀ’।
ਜਦੋਂ ਰਾਜਾ ਅਤੇ ਰਾਣੀ ਦੋਵੇਂ ਜਿਉਂਦੇ ਹੋਣ ਫਿਰ ਭਲਾ ਕਹਾਣੀ ਖਤਮ ਕਿਵੇਂ ਹੋ ਸਕਦੀ ਹੈ? ਫਿਰ ਤਾਂ ਕਹਾਣੀ ਦਾ ਅੱਗੇ ਵਧਣਾ ਯਕੀਨੀ ਹੈ। ਰਾਜੇ ਰਾਣੀ ਦੇ ਅੱਗੇ ਬੱਚੇ ਹੋਣਗੇ ਨਾਲੇ ਜਿਉਂਦੇ ਜੀਆਂ ਦੀਆਂ ਵੀ ਭਲਾ ਕਦੇ ਕਹਾਣੀਆਂ ਖਤਮ ਹੋਈਆਂ ਹਨ? ਪਰ ਪੰਜਾਬ ਦੇ ਹਜ਼ਾਰਾਂ ਰਾਜੇ ਅਤੇ ਰਾਣੀਆਂ ਦੀਆਂ ਕਹਾਣੀਆਂ ਜਿਉਂਦੇ ਜੀਅ ਖਤਮ ਹੋ ਗਈਆਂ ਹਨ ਅਤੇ ਹਜ਼ਾਰਾਂ ਦੀਆਂ ਖਤਮ ਹੋ ਰਹੀਆਂ ਹਨ। ਪੰਜਾਬ ਦੇ ਲੱਖਾਂ ਰਾਜੇ ਰਾਣੀਆਂ ਦੀਆਂ ਕਹਾਣੀਆਂ ਉਹਨਾਂ ਦੇ ਜਿਉਂਦੇ ਜੀਅ ਪੰਜਾਬ ਵਿੱਚੋਂ ਖਤਮ ਹੋ ਰਹੀਆਂ ਹਨ। ਇੰਨੀ ਹੀ ਜਿਆਦਾ ਤੇਜ਼ੀ ਨਾਲ ਹੋਰ ਰਾਜੇ ਰਾਣੀਆਂ ਆਪਣੀਆਂ ਕਹਾਣੀਆਂ ਜਿਉਂਦੇ ਜੀਅ ਖਤਮ ਕਰਨ ਲਈ ਉਤਾਵਲੇ ਹਨ।
ਪੰਜਾਬੀ ਨੌਜਵਾਨਾਂ ਦੇ ਪਰਵਾਸ ਨੇ ਰਾਜੇ ਰਾਣੀਆਂ ਵਰਗੇ ਮਾਪਿਆਂ ਤੇ ਹੱਸਦੇ-ਵੱਸਦੇ ਘਰਾਂ ਦੀਆਂ ਕਹਾਣੀਆਂ ਨੂੰ ਖਤਰੇ ‘ਚ ਪਾ ਕੇ ਰੱਖ ਦਿੱਤਾ ਹੈ।
ਹਰ ਨੌਜਵਾਨ ਦੀ ਦਿਲੀ ਇੱਛਾ ਹੈ ਕਿ ਜਲਦੀ ਤੋਂ ਜਲਦੀ ਉਸ ਦਾ ਹੱਥ ਕੈਨੇਡਾ, ਅਮਰੀਕਾ, ਅਸਟਰੇਲੀਆ ਵਰਗੇ ਕਿਸੇ ਹੋਰ ਮੁਲਕ ਨੂੰ ਜਾਂਦੇ ਜਹਾਜ਼ ਦੀ ਤਾਕੀ ਨੂੰ ਪੈ ਜਾਵੇ
ਅੱਜ ਹਰ ਨੌਜਵਾਨ ਦੀ ਦਿਲੀ ਇੱਛਾ ਹੈ ਕਿ ਜਲਦੀ ਤੋਂ ਜਲਦੀ ਉਸ ਦਾ ਹੱਥ ਕੈਨੇਡਾ, ਅਮਰੀਕਾ, ਅਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਕਿਸੇ ਹੋਰ ਮੁਲਕ ਨੂੰ ਜਾਂਦੇ ਜਹਾਜ਼ ਦੀ ਤਾਕੀ ਨੂੰ ਪੈ ਜਾਵੇ। ਮਾਪੇ ਪੜ੍ਹਾਈ ਦੀਆਂ ਫੀਸਾਂ ਜਾਂ ਫਿਰ ਵਿਆਹ ਸ਼ਾਦੀ ‘ਤੇ ਲੱਖਾਂ ਰੁਪਈਆ ਖਰਚ ਕੇ ਦਿਲ ਦੇ ਟੁਕੜਿਆਂ ਨੂੰ ਸਮੁੰਦਰੋਂ ਪਾਰ ਘੱਲਣ ਲਈ ਮਜਬੂਰ ਹਨ। ਮਾਪਿਆਂ ਵੱਲੋਂ ਉਸਾਰੇ ਕੋਠੀਨੁਮਾ ਘਰਾਂ ਅਤੇ ਬਣਾਈਆਂ ਜਾਇਦਾਦਾਂ ਦੇ ਬਾਹਰਲੇ ਬੱਚਿਆਂ ਲਈ ਕੋਈ ਮਾਅਨੇ ਨਹੀਂ ਰਹਿ ਜਾਂਦੇ। ਚਿਰਾਂ ਤੋਂ ਪਰਦੇਸੀਂ ਵੱਸੇ ਬੱਚੇ ਆਪਣੇ ਮਾਪਿਆਂ ਨੂੰ ਪੰਜਾਬ ਵਿਚਲੀ ਜਾਇਦਾਦ ਵੇਚਣ ਦੀਆਂ ਸਲਾਹਾਂ ਦੇਣ ਲੱਗੇ ਹਨ। ਪਰਦੇਸੀਂ ਵੱਸੇ ਬੱਚਿਆਂ ਨੂੰ ਪੰਜਾਬ ਦੀਆਂ ਜਾਇਦਾਦਾਂ ਨਾਲ ਉੱਕਾ ਹੀ ਕੋਈ ਮੋਹ ਨਹੀਂ ਰਹਿੰਦਾ। ਉਹ ਮਾਪਿਆਂ ਨੂੰ ਬੜਾ ਸਪੱਸ਼ਟ ਕਹਿ ਰਹੇ ਹਨ ਕਿ ਤੁਸੀਂ ਖੁਦ ਹੀ ਇਹ ਸਾਰਾ ਕੁੱਝ ਵੇਚ-ਵੱਟ ਕੇ ਜਿਉਂਦੇ ਜੀਅ ਕਹਾਣੀ ਖਤਮ ਦਿਓ ਨਹੀਂ ਤਾਂ ਫਿਰ ਤੁਹਾਡੇ ਚਲਾਣੇ ਤੋਂ ਬਾਅਦ ਸਾਨੂੰ ਕਹਾਣੀ ਖਤਮ ਕਰਨੀ ਪਊ।
ਰਾਜੇ ਰਾਣੀਆਂ ਦੀ ਮਜ਼ਬੂਰੀ ਵੇਖੋ ਜਿਉਂਦੇ ਜੀਅ ਆਪਣੀਆਂ ਕਹਾਣੀਆਂ ਖਤਮ ਕਰ ਰਹੇ ਹਨ। ਵਿਦੇਸ਼ੀਂ ਗਏ ਪੁੱਤਾਂ ਧੀਆਂ ਦੀ ਮੱਦਦ ਲਈ ਜਾਨੋਂ ਪਿਆਰੀਆਂ ਜਾਇਦਾਦਾਂ ਵੇਚਣ ਦਾ ਸਿਲਸਿਲਾ ਦਿਨ-ਪ੍ਰਤੀਦਿਨ ਜੋਰ ਫੜ ਰਿਹਾ ਹੈ। ਪੰਜਾਬ ‘ਚ ਜਮੀਨਾਂ ਦੇ ਮੁੱਲ ‘ਚ ਦਿਨ-ਪ੍ਰਤੀਦਿਨ ਆ ਰਹੀ ਗਿਰਾਵਟ ਵੀ ਸ਼ਾਇਦ ਇਸੇ ਦਾ ਨਤੀਜਾ ਹੈ। ਜਮੀਨਾਂ ਜਾਇਦਾਦਾਂ ਵੇਚਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਖਰੀਦਦਾਰਾਂ ਦੀ ਘਟ ਰਹੀ ਹੈ। ਜਮੀਨਾਂ ਖਰੀਦਣ ਦੇ ਸਮਰੱਥ ਰਾਜੇ ਰਾਣੀਆਂ ਨੂੰ ਆਪਣੇ ਵਿਚਾਰ ਬਦਲਣੇ ਪੈ ਰਹੇ ਹਨ। ਜਮੀਨਾਂ ਖਰੀਦਣ ਤੋਂ ਕਿਨਾਰਾ ਕਰਨ ਬਾਰੇ ਹੀ ਨਹੀਂ ਸਗੋਂ ਮੌਜ਼ੂਦਾਂ ਜਮੀਨਾਂ ਦੀ ਵਿੱਕਰੀ ਬਾਰੇ ਸਪੱਸ਼ਟ ਹੁੰਦਾ ਸੱਚ ਵੀ ਉਹਨਾਂ ਨੂੰ ਸਵੀਕਾਰ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਭਲ਼ੀਭਾਂਤ ਇਲਮ ਹੈ ਕਿ ਜਾਨੋਂ ਪਿਆਰੀਆਂ ਜਮੀਨਾਂ ਜਾਇਦਾਦਾਂ ਨੇ ਆਖਿਰ ਵਿਕਣਾ ਹੈ ਅਤੇ ਖਤਮ ਹੋਣਾ ਹੈ ਉਹਨਾਂ ਦੀਆਂ ਕੁਲਾਂ ਦਾ ਵਜ਼ੂਦ।
ਪਰਦੇਸੀ ਹੋਇਆਂ ਨੂੰ ਭਲਾਂ ਕੋਈ ਕਿੰਨਾ ਕੁ ਚਿਰ ਯਾਦ ਰੱਖਦਾ ਹੈ?
ਰਾਜੇ ਰਾਣੀਆਂ ਕਿੰਨਾ ਕੁ ਚਿਰ ਆਪਣੀਆਂ ਜਮੀਨਾਂ ਜਾਇਦਾਦਾਂ ਦੀ ਰਖਵਾਲੀ ਕਰਨਗੇ?
ਰਾਜੇ ਰਾਣੀਆਂ ਕਿੰਨਾ ਕੁ ਚਿਰ ਆਪਣੀਆਂ ਜਮੀਨਾਂ ਜਾਇਦਾਦਾਂ ਦੀ ਰਖਵਾਲੀ ਕਰਨਗੇ? ਕਿੰਨਾ ਕੁ ਚਿਰ ਛੇ ਮਹੀਨੇ ਇੱਧਰ ਅਤੇ ਛੇ ਮਹੀਨੇ ਓਧਰ ਰਹਿਣਗੇ? ਆਖਿਰ ਪ੍ਰਾਣਾਂ ਦੀ ਬਾਜ਼ੀ ਨੇ ਹਾਰਨਾ ਹੀ ਹੈ ਵਿਦੇਸ਼ੀ ਮਿੱਟੀ ਦੇ ਮੋਹ ‘ਚ ਮਸਤ ਬੱਚੇ ਸ਼ਾਇਦ ਇੱਧਰਲੀਆਂ ਜਮੀਨਾਂ ਜਾਇਦਾਦਾਂ ਵੇਚਣ ਲਈ ਵੀ ਨਾ ਆਉਣ। ਫਿਰ ਕਿਸੇ ਨੂੰ ਯਾਦ ਨਹੀਂ ਰਹਿਣਾ ਨੰਬਰਦਾਰਾਂ ਦੀ ਜਮੀਨ ਕਿਹੜੀ ਸੀ? ਕਿਹੜੀ ਜਮੀਨ ਸੀ ਸੂਬੇਦਾਰ ਕੀ ਅਤੇ ਕਿਹੜੀ ਸੀ ਮਾਸਟਰ ਕੀ? ਜਾਂ ਫਿਰ ਕਿਹੜੀ ਹਵੇਲੀ ਸੀ ਤਾਏ ਬਚਨੇ ਕੀ? ਕਿਹੜੀ ਮੋਟਰ ਸੀ ਸ਼ਿੰਦੇ ਕੀ? ਕਿਵੇਂ ਬਣਾਈ ਸੀ ਜਾਇਦਾਦ ਐਸ ਡੀ ਓ ਕਿਆਂ ਨੇ? ਸਾਰੇ ਪਿੰਡ ‘ਚ ਕਿੰਨੀ ਟੌਹਰ ਸੀ ਤਾਏ ਬਖਤੌਰੇ ਕੀ? ਕਿਵੇਂ ਘੀਲੇ ਡਾਕਟਰ ਨੇ ਪੌਣੇ ਦੋ ਕਿੱਲਿਆਂ ਤੋਂ ਵੀਹ ਕਿੱਲੇ ਜਮੀਨ ਬਣਾਈ ਸੀ? ਕਿੰਨਾ ਘੈਂਟ ਸੀ ਪਤੰਦਰਾਂ ਦਾ ਲਾਣਾ?
ਰਾਜੇ ਰਾਣੀਆਂ ਵਾਂਗ ਆਪਣੇ ਮਹਿਲਾਂ ਵਰਗੇ ਘਰਾਂ ‘ਚ ਸਰਦਾਰਾਂ ਵਾਂਗ ਰਹਿੰਦੇ ਪੰਜਾਬੀ ਮਾਪਿਆਂ ਵੱਲੋਂ ਵਿਦੇਸ਼ਾਂ ਦੀਆਂ ਬੇਸਮੈਂਟਾਂ ‘ਚ ਕੀਤਾ ਜਾ ਰਿਹਾ ਵਸੇਬਾ ਕਹਾਣੀ ਦਾ ਖਾਤਮਾ ਨਹੀਂ ਤਾਂ ਹੋਰ ਕੀ ਹੈ? ਸਮਝ ਨਹੀਂ ਆਉਂਦਾ ਗੁਰਾਂ ਦੇ ਨਾਂਅ ‘ਤੇ ਵੱਸਦੇ ਪੰਜਾਬ ਦਾ ਆਖਿਰ ਬਣੇਗਾ ਕੀ? ਕੌਣ ਸੰਭਾਲੇਗਾ ਪੰਜਾਬ ਦੀਆਂ ਸਰਦਾਰੀਆਂ? ਇੱਧਰ ਦਿਹਾੜੀਆ ਲਿਆਉਣ ਨੂੰ ਵੀ ਮੁਸ਼ਕਲ ਕੰਮ ਸਮਝਣ ਵਾਲੇ ਸਾਡੇ ਬੱਚੇ ਓਧਰ ਖੁਦ ਦਿਹਾੜੀਆਂ ਕਰਨ ਲਈ ਰਜ਼ਾਮੰਦ ਹੋ ਰਹੇ ਹਨ। ਕਾਸ਼! ਕੋਈ ਕਰਾਮਾਤ ਹੋ ਜਾਵੇ ਤੇ ਸਾਡੇ ਬੱਚਿਆਂ ਦਾ ਆਪਣੀ ਜੰਮਣ ਭੋਇੰ ਤੋਂ ਭੰਗ ਹੋ ਰਿਹਾ ਮੋਹ ਪਰਤ ਆਵੇ। ਸਰਕਾਰਾਂ ਹੀ ਕੁੱਝ ਅਜਿਹਾ ਕਰ ਦੇਣ ਕਿ ਸਾਡੇ ਬੱਚੇ ਵਿਦੇਸ਼ਾਂ ਵੱਲ ਝਾਕਣਾ ਹੀ ਛੱਡ ਦੇਣ। ਪੰਜਾਬ ਦੇ ਰਾਜੇ ਰਾਣੀਆਂ ਨੂੰ ਆਪਣੇ ਜਿਉਂਦੇ ਜੀਅ ਕਹਾਣੀਆਂ ਖਤਮ ਨਾ ਕਰਨੀਆਂ ਪੈਣ।
ਸ਼ਕਤੀ ਨਗਰ, ਬਰਨਾਲਾ।
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Kashmir ਦਾ ਜਾਇਜ਼ਾ ਲੈਣ ਪਹੁੰਚਿਆ ਵਿਦੇਸ਼ੀ ਵਫ਼ਦ
Kashmir ਦਾ ਜਾਇਜ਼ਾ ਲੈਣ ਪਹੁੰਚਿਆ ਵਿਦੇਸ਼ੀ ਵਫ਼ਦ
ਏਜੰਸੀ (ਸ੍ਰੀਨਗਰ) ਜੰਮੂ-ਕਸ਼ਮੀਰ( Kashmir) ਦੀ ਮੌਜ਼ੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਦੇਸ਼ਾਂ ਦਾ 15 ਮੈਂਬਰੀ ਵਫ਼ਦ ਦੋ ਰੋਜ਼ਾ ਦੌਰੇ ‘ਤੇ ਅੱਜ ਇੱਥੇ ਪਹੁੰਚਿਆ ਕੇਂਦਰ ਸਰਕਾਰ ਵੱਲੋਂ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸਬੰਧੀ ਧਾਰਾ 370 ਤੇ 35ਏ ਨੂੰ  ਖਤਮ ਕੀਤੇ ਜਾਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡੇ  ਜਾਣ ਤੋਂ ਬਾਅਦ ਕਸ਼ਮੀਰ ਘਾਟੀ ਦਾ ਦੌਰਾ ਕਰਨ ਵਾਲਾ ਇਹ ਦੂਜਾ ਵਿਦੇਸ਼ੀ ਵਫ਼ਦ ਹੈ ਵਿਦੇਸ਼ੀ ਵਫ਼ਦ ਦਾ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸੂਬੇ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇ ਵੱਖ-ਵੱਖ ਖੇਤਰੀ ਤੇ ਕੌਮੀ ਪਾਰਟੀਆਂ ਦੇ ਕਈ ਆਗੂ ਤਾਂ ਹਿਰਾਸਤ ‘ਚ ਹਨ ਜਾਂ ਗ੍ਰਿਫ਼ਤਾਰ ਕੀਤੇ ਗਏ ਹਨ ਕੁਝ ਆਗੂਆਂ ਨੂੰ ਉਨ੍ਹਾਂ ਦੇ ਘਰਾਂ ‘ਚ ਹੀ ਨਜ਼ਰਬੰਦ ਰੱਖਿਆ ਗਿਆ ਹੈ। Foreign
ਅਧਿਕਾਰਿਕ ਸੂਤਰਾਂ ਅਨੁਸਾਰ ਵਿਦੇਸ਼ੀ ਵਫ਼ਦ ਨਵੀਂ ਦਿੱਲੀ ਤੋਂ ਵੀਰਵਾਰ ਸਵੇਰੇ ਇੱਥੇ ਪਹੁੰਚਿਆ ਇਸ ਵਫ਼ਦ ‘ਚ ਵੱਖ-ਵੱਖ ਦੇਸ਼ਾਂ ਦੇ ਦੂਤਾਵਾਸਾਂ ਦੇ ਅਧਿਕਾਰੀ ਸ਼ਾਮਲ ਹਨ ਵਫ਼ਦ ਨੂੰ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਸਿਵਿਲ ਲਾਇੰਸ ਹੁੰਦੇ ਹੋਏ ਇੱਕ ਨਿੱਜੀ ਹੋਟਲ ‘ਚ ਲਿਜਾਇਆ ਗਿਆ ਸਿਵਿਲ ਲਾਇੰਸ ‘ਚ ਜ਼ਿਆਦਾਤਰ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਖੁੱਲ੍ਹੇ ਹੋਏ ਹਨ ਇਸ ਤੋਂ ਪਹਿਲਾਂ ਅਕਤੂਬਰ ‘ਚ ਸੂਬੇ ਦੇ ਦੌਰੇ ‘ਤੇ ਆਏ ਵਿਦੇਸ਼ੀ ਵਫ਼ਦ ਨੂੰ ਜ਼ੀਰੋ ਬ੍ਰਿਜ ਰੋਡ ਰਾਹੀਂ ਲਿਆਂਦਾ ਗਿਆ ਸੀ, ਜਿਸ ਨੂੰ ਜ਼ਿਆਦਾ ਸੁਰੱਖਿਅਤ ਮਾਰਗ ਮੰਨਿਆ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਗਾਤਾਰ ਦੂਜੇ ਹਫ਼ਤੇ ਵਿਦੇਸ਼ੀ ਮੁਦਰਾ ਭੰਡਾਰ ਨਵੇਂ ਰਿਕਾਰਡ ਪੱਧਰ ‘ਤੇ
ਮੁੰਬਈ (ਏਜੰਸੀ)। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਦੂਜੇ ਹਫ਼ਤੇ ਵੱਡੇ ਵਾਘੇ ਨਾਲ 437.83 ਅਰਬ ਡਾਲਰ Exchange ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। ਰਿਜ਼ਰਵ ਬੈਂਕ ਦੁਆਰਾ ਜਾਰੀ ਅੰਕੜਿਆਂ ਅਨੁਸਾਰ 04 ਅਕਤੁਬਰ ਨੂੰ ਸਮਾਪਤ ਹਫ਼ਤੇ ‘ਚ ਵਿਦੇਸ਼ੀ ਮੁਦਰਾ ਭੰਡਾਰ ‘ਚ 4.24 ਅਰਬ ਡਾਲਰ ਦਾ ਵਾਧਾ ਦਰਜ਼ ਕੀਤਾ ਗਿਆ ਐ ਇਹ 437.83 ਅਰਬ ਡਾਲਰ ‘ਤੇ ਪਹੁੰਚ ਗਿਆ ਜੋ ਇਸ ਦਾ ਹੁਣ ਤੱਕ ਦਾ ਰਿਕਾਰਡ ਪੱਧਰ ਹੈ। ਇਸ ਤੋਂ ਪਹਿਲਾਂ 27 ਸਤੰਬਰ ਨੂੰ ਸਮਾਪਤ ਹਫ਼ਤੇ ‘ਚ ਇਹ 5.02 ਅਰਬ ਡਾਲਰ ਉੱਛਲ ਕੇ 433.59 ਅਰਬ ਡਾਲਰ ਦੇ ਤੱਤਕਾਲੀਨ ਰਿਕਾਰਡ ਪੱਧਰ ‘ਤੇ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Exchange
ਐਸਪੀਜੀ ਸਕਿਊਰਟੀ ‘ਤੇ ਕੇਂਦਰ ਸਖ਼ਤ
ਏਜੰਸੀ/ਨਵੀਂ ਦਿੱਲੀ। ਸਪੈਸ਼ਲ ਪ੍ਰੋਟੈਕਸ਼ਨ ਫੋਰਸ (ਐਸਪੀਜੀ) ‘ਚ ਰਹਿਣ ਵਾਲੇ ਹਰ ਵੀਵੀਆਈਪੀ ਨੂੰ ਇਸ ਵਿਸ਼ੇਸ਼ ਸੁਰੱਖਿਆ ਕਵਰ ਦੇ ਪੂਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਕੇਂਦਰ ਸਰਕਾਰ ਨੇ ਕਿਹਾ ਕਿ ਹੁਣ ਜਿਸ ਨੂੰ ਵੀ ਐਸਪੀਜੀ ਕਵਰ ਮਿਲਿਆ ਹੈ? ਉਸ ਨੂੰ ਹਰ ਸਮੇਂ ਐਸਪੀਜੀ ਟੀਮ ਆਪਣੇ ਨਾਲ ਰੱਖਣੀ ਪਵੇਗੀ, ਭਾਵੇਂ ਉਹ ਵਿਦੇਸ਼ ਪ੍ਰਵਾਸ ‘ਤੇ ਹੀ ਕਿਉਂ ਨਾ ਹੋਣ ਧਿਆਨ ਰਹੇ ਕਿ ਹਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਗਾਂਧੀ ਪਰਿਵਾਰ ਦੇ ਹੀ ਤਿੰਨ ਮੈਂਬਰਾਂ, ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਹੀ ਐਸਪੀਜੀ ਕਵਰ ਮਿਲਿਆ ਹੋਇਆ ਹੈ। Sonia Gandhi
ਇਹੀ ਵਜ੍ਹਾ ਹੈ ਕਿ ਕਾਂਗਰਸ ਪਾਰਟੀ ਇਸ ਫਰਮਾਨ ਨੂੰ ਗਾਂਧੀ ਪਰਿਵਾਰ ‘ਤੇ ਸਰਕਾਰੀ ਨਿਗਰਾਨੀ ਰੱਖੇ ਜਾਣ ਦੀ ਮੰਸ਼ਾ ਨਾਲ ਜੋੜ ਰਹੀ ਹੈ ਕਾਂਗਰਸ ਬੁਲਾਰੇ ਬ੍ਰਜੇਸ਼ ਕਲਪਾ ਨੇ ਕਿਹਾ ਕਿ ਇਹ ਸਿੱਧਾ-ਸਿੱਧਾ ਨਿਗਰਾਨੀ ਰੱਖਣ ਦਾ ਮਾਮਲਾ ਹੈ ਹਾਲਾਂਕਿ ਭਾਜਪਾ ਨੇ ਕਾਂਗਰਸ ਦੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਾਂਗਰਸ ਛੱਡ ਭਾਜਪਾ ‘ਚ ਆਏ ਉੱਘੇ ਆਗੂ ਟਾਮ ਵੜਕਕਨ ਨੇ ਕਿਹਾ ਕਿ ਅਤਿ ਵਿਸ਼ੇਸ਼ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੁੰਦੀ ਹੈ, ਇਸ ਲਈ ਉਨ੍ਹਾਂ ਵੀਵੀਆਈਪੀ ਦੀ ਹਰ ਥਾਂ, ਹਰ ਹਾਲ ‘ਚ ਸੁਰੱਖਿਆ ਯਕੀਨੀ ਕਰਨੀ ਹੁੰਦੀ ਹੈ। Sonia Gandhi
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਦੇਸ਼ ਦੌਰੇ ‘ਤੇ ਵੀ ਨਾਲ ਰਹਿਣਗੇ ਐੱਸਪੀਜੀ ਸੁਰੱਖਿਆ ਕਰਮਚਾਰੀ Security
ਨਵੀਂ ਦਿੱਲੀ (ਏਜੰਸੀ)। ਮੋਦੀ ਸਰਕਾਰ ਨੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ.ਪੀ.ਜੀ.) ਦੀ ਸੁਰੱਖਿਆ ਪਾਉਣ ਵਾਲੇ ਲੋਕਾਂ ਲਈ ਨਵਾਂ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਹੁਣ ਜਿਸ ਨੂੰ ਵੀ ਐੱਸ.ਪੀ.ਜੀ. ਸੁਰੱਖਿਆ ਮਿਲੀ ਹੈ, ਉਸ ਨੂੰ ਹਰ ਸਮੇਂ ਐੱਸ.ਪੀ.ਜੀ. ਟੀਮ ਆਪਣੇ ਨਾਲ ਰੱਖਣੀ ਹੋਵੇਗੀ ਭਾਵੇਂ ਹੀ ਉਹ ਵਿਦੇਸ਼ ਦੌਰੇ ‘ਤੇ ਹੀ ਕਿਉਂ ਨਾ ਹੋਣ। (Security)
ਮੌਜ਼ੂਦਾ ਸਮੇਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਐੱਸ.ਪੀ.ਜੀ. ਸੁਰੱਖਿਆ ਮਿਲੀ ਹੈ।
ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਇਸ ਫਰਮਾਨ ਨੂੰ ਗਾਂਧੀ ਪਰਿਵਾਰ ‘ਤੇ ਸਰਕਾਰੀ ਨਿਗਰਾਨੀ ਰੱਖੇ ਜਾਣ ਦੀ ਮੰਸ਼ਾ ਨਾਲ ਜੋੜ ਰਹੀ ਹੈ।। ਕਾਂਗਰਸ ਬੁਲਾਰੇ ਬ੍ਰਜੇਸ਼ ਕਲੱਪਾ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ‘ਚ ਕਿਹਾ ਕਿ ਇਹ ਸਿੱਧੀ-ਸਿੱਧੀ ਨਿਗਰਾਨੀ ਰੱਖਣ ਦਾ ਮਾਮਲਾ ਹੈ। ਹਾਲਾਂਕਿ ਭਾਜਪਾ ਨੇ ਕਾਂਗਰਸ ਦੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਜਦੋਂ ਵਿਦੇਸ਼ ਜਾਂਦਾ ਹੈ ਤਾਂ ਉਸ ਦੀ ਸੁਰੱਖਿਆ ‘ਚ ਲੱਗੀ ਐੱਸ.ਪੀ.ਜੀ. ਟੀਮ ਹਵਾਈ ਅੱਡੇ ਤੋਂ ਵਾਪਸ ਆ ਜਾਂਦੀ ਹੈ। ਕੇਂਦਰ ਸਰਕਾਰ ਨੇ ਇਸ ਨੂੰ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਮੰਨਦੇ ਹੋਏ ਨਿਯਮ ਦਾ ਸਖਤੀ ਨਾਲ ਪਾਲਣ ਕਰਵਾਉਣ ਦੀ ਮੰਸ਼ਾ ਜ਼ਾਹਰ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਗਾਂਧੀ ਪਰਿਵਾਰ ਨੇ ਕੇਂਦਰ ਸਰਕਾਰ ਦੀ ਇੱਛਾ ਅਨੁਸਾਰ ਐੱਸ.ਪੀ.ਜੀ. ਸੁਰੱਖਿਆ ਰੂਲ ਨੂੰ ਪੂਰਾ-ਪੂਰਾ ਮੰਨਣ ‘ਤੇ ਸਹਿਮਤੀ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਹੁਣ ਵੀ ਵਿਦੇਸ਼ ‘ਚ ਹੈ, ਜਿੱਥੇ ਉਨ੍ਹਾਂ ਨਾਲ ਐੱਸ.ਪੀ.ਜੀ. ਟੀਮ ਨਹੀਂ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨਪ੍ਰੀਤ ਸਿੰਘ ਮੰਨਾ
ਆਏ ਦਿਨ ਕਿਸੇ ਨਾ ਕਿਸੇ ਪਾਸਿਓਂ ਕਿਸੇ ਨਾ ਕਿਸੇ ਨੌਜਵਾਨ ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ ਦੇ ਵਿਦੇਸ਼ਾਂ ਵਿਚ ਫਸਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਜਿਸਦੀਆਂ ਨੌਜਵਾਨਾਂ ਵੱਲੋਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਕੇ ਵਿਦੇਸ਼ ਮੰਤਰਾਲਿਆਂ ਅਤੇ ਲੋਕਲ ਵਿਧਾਇਕ ਆਦਿ ਨੂੰ ਉਨ੍ਹਾਂ ਨੂੰ ਬਚਾਉਣ ਦੀ ਗੁਹਾਰ ਲਾਈ ਜਾਂਦੀ ਹੈ। ਇਨ੍ਹਾਂ ਖ਼ਬਰਾਂ ਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਨੌਜਵਾਨਾਂ ਦੀ ਹਾਲਾਤ ਇਸ ਵੇਲੇ ਕੀ ਹੋਈ ਪਈ ਹੈ। ਜਦੋਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਆਉਂਦੀਆਂ ਹਨ, ਇਸ ਤੋਂ ਬਾਅਦ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਵਾਲੇ ਉਨ੍ਹਾਂ ਦੇ ਮਾਪਿਆਂ ਨੂੰ ਮਿਲਦੇ ਹਨ, ਉਸਦੀਆਂ ਖ਼ਬਰਾਂ ਅਖਬਾਰਾਂ ਵਿੱਚ ਦੇ ਕੇ ਨੌਜਵਾਨਾਂ ਦੇ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਬੱਚਿਆਂ ਨੂੰ ਬਚਾਉਣ ਦੀ ਮੰਗ ਕਰਦੇ ਹਨ। ਮਾਪੇ ਰੋ-ਰੋ ਕੇ ਆਪਣਾ ਹਾਲ ਬਿਆਨ ਕਰਦੇ ਹਨ। ਨੌਜਵਾਨਾਂ ਦੀ ਇਸ ਹਾਲਾਤ ਲਈ ਕੌਣ ਜ਼ਿੰਮੇਵਾਰ ਹਨ, ਇਸ ਬਾਰੇ ਵਿਚ ਸੋਚ-ਵਿਚਾਰ ਕਰਨ ਦੀ ਲੋੜ ਹੈ ਤੇ ਫਿਰ ਉਨ੍ਹਾਂ ਕਾਰਨਾਂ ‘ਤੇ ਕੰਮ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਏਜੰਟਾਂ ਦੇ ਚੁੰਗਲ ‘ਚੋਂ ਬਚਾ ਕੇ ਵਿਦੇਸ਼ਾਂ ਵਿਚ ਫਸਣ ਤੋਂ ਰੋਕਿਆ ਜਾਣਾ ਚਾਹੀਦਾ ਹੈ ਜੇਕਰ ਇਨ੍ਹਾਂ ਹਾਲਾਤਾਂ ‘ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ਇਸਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਸਰਕਾਰਾਂ ਦੀ ਵੀ ਬਣਦੀ ਹੈ ਕੁਝ ਜ਼ਿੰਮੇਵਾਰੀ:
ਜੋ ਇਸ ਵੇਲੇ ਹਾਲਾਤ ਬਣੇ ਹਨ ਉਨ੍ਹਾਂ ਲਈ ਸਰਕਾਰ ਦੀ ਕੁਝ ਜਿੰਮੇਵਾਰੀ ਬਣਦੀ ਹੈ। ਸਰਕਾਰਾਂ ਆਪਣੀ ਜਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੀਆਂ। ਪਿਛਲੇ ਦਿਨੀਂ ਸਰਕਾਰ ਵੱਲੋਂ ਮਨਜੁਰਸ਼ੁਦਾ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਜਿਸ ਨਾਲ ਸਰਕਾਰ ਦੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ। ਜੋ ਮਨਜੂਰ ਨਹੀਂ ਹਨ, ਸਰਕਾਰ ਵੱਲੋਂ ਜਿਨ੍ਹਾਂ ਨੇ ਮਨਜੂਰੀ ਨਹੀਂ ਲਈ ਉਨ੍ਹਾਂ ‘ਤੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਕੋਈ ਦੋ ਨੰਬਰ ਦਾ ਕੰਮ ਕਰਨ ਲਈ ਸੋਚ ਵੀ ਨਹੀਂ ਸਕੇਗਾ ਪਰ ਹੋ ਇਸ ਤੋਂ ਉਲਟ ਰਿਹਾ ਹੈ ਏਜੰਟ ਲੱਖਾਂ-ਕਰੋੜਾਂ ਰੁਪਏ ਦੀਆਂ ਠੱਗੀਆਂ ਕਰਕੇ ਭੱਜ ਜਾਂਦੇ ਹਨ, ਕੇਸ ਚੱਲਦੇ ਰਹਿੰਦੇ ਹਨ, ਹੁੰਦਾ ਕੁਝ ਵੀ ਨਹੀਂ। ਉਹੀ ਵਿਅਕਤੀ ਹੋਰ ਕਿਸੇ ਸ਼ਹਿਰ ਵਿਚ ਜਾਂ ਨਾਂਅ ਬਦਲ ਕੇ ਏਜੰਟੀ ਦਾ ਕੰਮ ਕਰ ਲੈਂਦ ਹੈ, ਉੱਥੇ ਵੀ ਆਰਾਮ ਨਾਲ ਠੱਗੀ ਕਰਦਾ ਹੈ, ਜਿਸਨੂੰ ਕੋਈ ਫਰਕ ਨਹੀਂ ਪੈਦਾਂ, ਜਦੋਂ ਤੱਕ ਉੁਸਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਹੁੰਦੀ ਉਦੋਂ ਤੱਕ ਉਹ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ ਇਸ ਲਈ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਨਾਲ ਇਨ੍ਹਾਂ ਦੋ ਨੰਬਰ ਦਾ ਕੰਮ ਕਰਨ ਵਾਲੇ ਏਜੰਟਾਂ ‘ਤੇ ਨੱਥ ਪਾਈ ਜਾ ਸਕੇ।
ਨੌਜਵਾਨ ਵਿਦੇਸ਼ ਜਾਣ ਦੇ ਨਾਂਅ ‘ਤੇ ਠੱਗੀ ਦਾ ਸ਼ਿਕਾਰ ਹੋ ਕੇ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ਼ ਕਰਵਾ ਇਹ ਆਸ ਰੱਖਦੇ ਹਨ ਕਿ ਉਨ੍ਹਾਂ ਦੀ ਸ਼ਿਕਾਇਤ ‘ਤੇ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਨੂੰ ਇਨਸਾਫ ਮਿਲੇਗਾ। ਪਰੰਤੂ ਪਿਲਸ ਪ੍ਰਸ਼ਾਸਨ ਕੋਲ ਦਿੱਤੀਆਂ ਸ਼ਿਕਾਇਤਾਂ ‘ਤੇ ਕਾਰਵਾਈ ਵਿਚ ਦੇਰੀ ਤੇ ਏਜੇੰਟਾਂ ਨਾਲ ਸਮਝੌਤਾ ਕਰਵਾਉਣ ਦੀ ਕਵਾਇਤ ਕਿਤੇ ਨਾ ਕਿਤੇ ਇਨ੍ਹਾਂ ਸ਼ਿਕਾਇਤਾਂ ਨੂੰ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਪੈਰ ਅੱਗੇ ਰੋੜਾ ਖੜ੍ਹਾ ਕਰ ਦਿੰਦੀਆਂ ਹਨ।
ਨੌਜਵਾਨਾਂ ਦੇ ਮਾਪੇ ਵਿਚਾਰੇ ਪੈਸੇ ਏਜੰਟਾਂ ਤੋਂ ਵਾਪਸ ਲੈਣ ਦਾ ਡਰ ਆਪਣੇ ਮੰਨ ਵਿਚ ਰੱਖ ਕੇ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ ਉਸੇ ਤਰ੍ਹਾਂ ਕਰਦੇ ਚਲੇ ਜਾਂਦੇ ਹਨ। ਏਜੰਟ ਥੋੜ੍ਹੇ-ਥੋੜ੍ਹੇ ਬੰਦਿਆਂ ਦੇ ਪੈਸੇ ਵਾਪਸ ਕਰਕੇ ਬਾਕੀਆਂ ਦੇ ਪੈਸੇ ਡਕਾਰ ਜਾਂਦੇ ਹਨ, ਜਿਸ ਨਾਲ ਏਜੰਟਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਫਿਰ ਮੁੜ ਕੇ ਖੁੱਲ੍ਹੇਆਮ ਘੁੰਮਦੇ ਹਨ, ਜਿਸ ਨਾਲ ਹੋਰ ਦੋ ਨੰਬਰ ਦੇ ਕੰਮ ਵਾਲੇ ਵੀ Àੁੱਠ ਖੜ੍ਹੇ ਹੋ ਜਾਂਦੇ ਹਨ, ਫਿਰ ਕੰਮ ਅੱਗੇ ਤੋਂ ਅੱਗੇ ਵਧਦਾ ਹੋਇਆ ਬਹੁਤ ਵੱਡੇ ਪੱਧਰ ‘ਤੇ ਵਧ ਜਾਂਦਾ ਹੈ। ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਏਜੰਟਾਂ ਨੂੰ ਸਜ਼ਾ ਦੇ ਨਾਲ-ਨਾਲ ਲੋਕਾਂ ਦੇ ਪੈਸੇ ਵੀ ਵਾਪਸ ਕਰਵਾਉਣੇ ਚਾਹੀਦੇ ਹਨ ਤਾਂ ਜਾ ਕੇ ਇਨ੍ਹਾਂ ‘ਤੇ ਲਗਾਮ ਲਾਈ ਜਾ ਸਕਦੀ ਹੈ।
ਵਿਦੇਸ਼ਾਂ ਵਿਚ ਨੌਜਵਾਨਾਂ ਦੇ ਫਸਣ ਵਿਚ ਮਾਪਿਆਂ ਅਤੇ ਨੌਜਵਾਨਾਂ ਦਾ ਜਾਗਰੂਕ ਨਾ ਹੋਣਾ ਵੀ ਇੱਕ ਵਜ੍ਹਾ ਹੈ। ਸਰਕਾਰ ਸਮੇਂ-ਸਮੇਂ ‘ਤੇ ਧੋਖੇਬਾਜ਼ ਏਜੰਟਾਂ ਤੋਂ ਬਚਣ ਲਈ ਜਾਗਰੂਕ ਕਰਦੀ ਰਹਿੰਦੀ ਹੈ, ਪਰ ਲੋਕ ਇਨ੍ਹਾਂ ਏਜੰਟਾਂ ਵੱਲੋਂ ਦਿਖਾਏ ਗਏ ਸੁਪਨਿਆਂ ਦੇ ਜਾਲ ਵਿਚ ਫਸ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਏਜੰਟਾਂ ਦੀ ਚੋਣ ਕਰਦੇ ਸਮੇਂ ਅੱਖਾਂ ਖੋਲਣ ਦੀ ਲੋੜ ਹੈ ਤਾਂ ਜਾ ਕੇ ਇਨ੍ਹਾਂ ਏਜੰਟਾਂ ਤੋਂ ਬਚਾਅ ਹੋ ਸਕਦਾ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਫਸਣ ਦਾ ਸਿਲਸਿਲਾ ਰੁਕਣ ਵਾਲਾ ਨਹੀਂ ਹੈ, ਬਲਕਿ ਦਿਨ-ਪ੍ਰਤੀਦਿਨ ਵਧਦਾ ਹੀ ਜਾਵੇਗਾ ਜਿਸ ‘ਤੇ ਲਗਾਮ ਲਾਉਣਾ ਔਖਾ ਹੋਵੇਗਾ। ਇਸ ਲਈ ਸਮਾਂ ਰਹਿੰਦਿਆਂ ਹੀ ਜਾਗਰੂਕ ਹੋਣ ਦੀ ਲੋੜ ਹੈ ਅਤੇ ਨਾਲ ਵਾਲੇ ਸਾਥੀਆਂ ਨੂੰ ਵੀ ਇਸ ਪ੍ਰਤੀ ਦੱਸਣ ਦੀ ਲੋੜ ਹੈ।
ਵਿਦੇਸ਼ ਜਾਣ ਦੀ ਹੋੜ ਦੇ ਚੱਲਦਿਆਂ ਹੀ ਨੌਜਵਾਨ ਧੋਖੇਬਾਜ਼ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ। ਇਸ ਤੋਂ ਬਚਣ ਲਈ ਸਭ ਤੋਂ ਸੌਖਾ ਤਰੀਕਾ ਜੇਕਰ ਦੇਖਿਆ ਜਾਵੇ ਤਾਂ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਹੀ ਕੋਈ ਨਾ ਕੋਈ ਕੰਮ ਖੋਲ੍ਹ ਕੇ ਦਿੱਤਾ ਜਾ ਸਕਦਾ ਹੈ। ਇਸ ਨਾਲ ਦੋ ਫਾਇਦੇ ਹੋ ਸਕਦੇ ਹਨ ਇੱਕ, ਜੋ ਪੈਸਾ ਅਸੀਂ ਮਾਰਕਿਟ ਵਿਚ ਲਾਇਆ ਹੈ, ਉਸ ‘ਤੇ ਨਜ਼ਰ ਵੀ ਰਹੇਗੀ, ਦੂਜਾ, ਨਾਲ-ਨਾਲ ਆਪਣਾ ਬੱਚਾ ਆਪਣੇ ਕੋਲ ਵੀ ਰਹੇਗਾ। ਕੰਮ ਦੇ ਪ੍ਰਤੀ ਨੌਜਵਾਨਾਂ ਵਿਚ ਉਤਸ਼ਾਹ ਪੈਦਾ ਕਰਨਾ ਵੀ ਮਾਂ-ਬਾਪ ਦੇ ਹੱਥ ਹੀ ਹੁੰਦਾ ਹੈ। ਜੇਕਰ ਬੱਚੇ ਵਿਦੇਸ਼ਾਂ ਵਿਚ ਜਾਂਦੇ ਹਨ ਤਾਂ ਉੱਥੇ ਜਾ ਕੇ ਵੀ ਤਾਂ ਕੰਮ ਕਰਨਾ ਹੀ ਪੈਂਦਾ ਹੈ, ਉੱਥੇ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ ਜਿੰਨੀ ਮਿਹਨਤ ਉਹ ਵਿਦੇਸ਼ਾਂ ਵਿਚ ਕਰਦੇ ਹਨ ਜੇਕਰ ਉਸ ਨਾਲੋਂ ਅੱਧੀ ਵੀ ਕਰ ਲਈ ਜਾਵੇ ਤਾਂ ਆਪਣੇ ਦੇਸ਼ ਵਿਚ ਨੌਜਵਾਨ ਕਾਮਯਾਬ ਹੋ ਸਕਦੇ ਹਨ, ਜਿਸ ਨਾਲ ਹੋਰ ਨੌਜਵਾਨਾਂ ਵਿਚ ਵੀ ਜਾਗਰੂਕਤਾ ਆਵੇਗੀ।
ਵਾਰਡ ਨੰਬਰ 5 ਏ,
ਗੜਦੀਵਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਸ਼ਮਾ ਸਵਰਾਜ ਅਤੇ ਮਨੁੱਖੀ ਵਿਦੇਸ਼ ਨੀਤੀ
ਰਾਹੁਲ ਲਾਲ
ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਨਿਮਰਤਾ ਨਾਲ ਲਿਪਟੇ ਸ਼ਬਦਾਂ ਅਤੇ ਸੁਚੱਜੇ ਤਰਕਾਂ ਵਾਲੇ ਆਪਣੇ ਭਾਸ਼ਣਾਂ ਨਾਲ ਵਿਰੋਧੀਆਂ ਨੂੰ ਵੀ ਮੁਰੀਦ ਬਣਾ ਲੈਣ ਵਾਲੇ ਸੁਸ਼ਮਾ ਸਵਰਾਜ ਦਾ ਸਿਆਸੀ ਸਫ਼ਰ ਨਾ ਸਿਰਫ਼ ਵਧੀਆ ਰਿਹਾ, ਸਗੋਂ ਮਾਨਵਤਾ ਨਾਲ ਭਰਪੂਰ ਰਿਹਾ ਸੁਸ਼ਮਾ ਸਵਰਾਜ ਭਾਜਪਾ ਦੀ ਇੱਕ ਅਜਿਹੀ ਹਸਤੀ ਸਨ, ਜਿਨ੍ਹਾਂ ਨਾ ਸਿਰਫ਼ ਇੱਕ ਚੰਗੇ ਬੁਲਾਰੇ ਦੇ ਤੌਰ ‘ਤੇ ਆਪਣੀ ਛਵੀ ਬਣਾਈ, ਸਗੋਂ ਉਨ੍ਹਾਂ ਨੂੰ ‘ਜਨਮੰਤਰੀ’ ਵੀ ਕਿਹਾ ਜਾਂਦਾ ਸੀ ਉਹ ਸਿਰਫ਼ ਇੱਕ ਟਵੀਟ ‘ਤੇ ਵਿਦੇਸ਼ ‘ਚ ਫਸੇ ਕਿਸੇ ਭਾਰਤੀ ਦੀ ਮੱਦਦ ਲਈ ਤੁਰੰਤ ਸਰਗਰਮ ਹੋ ਜਾਂਦੇ ਸਨ ਉਨ੍ਹਾਂ ਦੀ ਇਹ ਉਦਾਰਤਾ ਸਿਰਫ਼ ਭਾਰਤੀਆਂ ਪ੍ਰਤੀ ਹੀ ਨਹੀਂ ਸੀ, ਸਗੋਂ ਗੁਆਂਢੀ ਪਾਕਿਸਤਾਨ ਦੇ ਲੋਕਾਂ ਲਈ ਵੀ ਰਹਿੰਦੀ ਸੀ ਸੁਸ਼ਮਾ ਸਵਰਾਜ ਨੂੰ ਉਸ ਸਮੇਂ ਦੇਵਦੂਤ ਕਿਹਾ ਗਿਆ, ਜਦੋਂ ਉਨ੍ਹਾਂ ਨੇ ਸੀਮਾ ਪਾਰ ਦੁਸ਼ਮਣੀ ਨੂੰ ਨਜ਼ਰਅੰਦਾਜ ਕਰਦੇ ਹੋਏ ਇੱਕ ਪਾਕਿਸਤਾਨੀ ਲੜਕੀ ਦੀ ਮੱਦਦ ਕੀਤੀ ਸੀ 5 ਸਾਲ ਦੀ ਇਸ ਬੱਚੀ ਨੇ ਲੀਵਰ ਟਰਾਂਸਪਲਾਂਟ ਲਈ ਭਾਰਤ ਆਉਣਾ ਸੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਲਈ ਵੀਜ਼ਾ ਆਦਿ ਦਾ ਇੰਤਜ਼ਾਮ ਕੀਤਾ।
14 ਫ਼ਰਵਰੀ 1952 ਨੂੰ ਹਰਿਆਣਾ ਦੇ ਅੰਬਾਲਾ ਸ਼ਹਿਰ ‘ਚ ਜੰਮੀ ਸੁਸ਼ਮਾ ਸਵਰਾਜ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਵਿਦੇਸ਼ ਮੰਤਰੀ ਸਨ ਉਹ 7 ਵਾਰ ਸਾਂਸਦ ਅਤੇ 3 ਵਾਰ ਐਮਐਲਏ ਰਹਿ ਚੁੱਕੇ ਸਨ 1977 ‘ਚ ਜਦੋਂ ਉਹ 25 ਸਾਲ ਦੇ ਸਨ, ਉਦੋਂ ਉਹ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਮੰਤਰੀ ਬਣੇ 1977 ਦੀਆਂ ਆਮ ਚੋਣਾਂ ‘ਚ ਕਾਂਗਰਸ ਦੀ ਜ਼ਬਰਦਸਤ ਹਾਰ ਹੋਈ ਸੀ ਇਨ੍ਹਾਂ ਆਮ ਚੋਣਾਂ ਦੇ ਕੁਝ ਮਹੀਨੇ ਬਾਦ ਹੀ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਸਨ ਉਸ ਸਮੇਂ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਅੰਬਾਲਾ ਕੈਂਟ ਤੋਂ ਟਿਕਟ ਦਿੱਤੀ ਉਹ ਚੁਣੌਤੀਆਂ ਤੋਂ ਤਾਂ ਜੇਤੂ ਹੋਏ ਹੀ ਸਨ, ਨਾਲ ਹੀ 9 ਮੈਂਬਰੀ ਹਰਿਆਣਾ ਦੇ ਦੇਵੀ ਲਾਲ ਮੰਤਰੀ ਮੰਡਲ ‘ਚ ਜਗ੍ਹਾ ਬਣਾਉਣ ‘ਚ ਵੀ ਸਫ਼ਲ ਹੋਏ ਉਹ ਜਨਤਾ ਪਾਰਟੀ ਦੀ ਹਰਿਆਣਾ ਸੂਬੇ ਦੇ ਚੇਅਰਪਰਸਨ ਵੀ ਰਹੇ ਮਹਿਜ਼ ਤਿੰਨ ਸਾਲ ਬਾਦ ਜਨਤਾ ਪਾਰਟੀ ‘ਚ ਵੱਡੀ ਟੁੱਟ-ਭੱਜ ਹੋਈ ਭਜਨ ਲਾਲ ਨੇ 40 ਵਿਧਾਇਕਾਂ ਦੇ ਨਾਲ ਕਾਂਗਰਸ ਪਾਰਟੀ ਜੁਆਇਨ ਕਰ ਲਈ ਜਨਤਾ ਪਾਰਟੀ ਦੇ ਸਿਰਫ਼ 4 ਵਿਧਾਇਕਾਂ ਨੇ ਪਾਰਟੀ ਨਹੀਂ ਛੱਡੀ ਸੁਸ਼ਮਾ ਸਵਰਾਜ ਵੀ ਉਨ੍ਹਾਂ 4 ‘ਚ ਸ਼ਾਮਲ ਸਨ ਅਜਿਹੀਆਂ ਘਟਨਾਵਾਂ ਨੇ ਸੁਸ਼ਮਾ ਸਵਰਾਜ ਦੇ ਸਿਆਸੀ ਕੱਦ ਨੂੰ ਬਹੁਤ ਉੱਚਾ ਕੀਤਾ, ਜਿਸ ਤੋਂ ਬਾਦ ਫਿਰ ਰਾਜਨੀਤੀ ‘ਚ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਕ ਤਰ੍ਹਾਂ ਸੁਸ਼ਮਾ ਰਾਜਨੀਤੀ ‘ਚ ਵਿਚਾਰਧਾਰਾ ਅਤੇ ਪਾਰਟੀ ਨਿਹਚਾ ਲਈ ਜਾਣੇ ਜਾਂਦੇ ਰਹੇ ਇਹ ਅੱਜ ਦੇ ਉਨ੍ਹਾਂ ਆਗੂਆਂ ਲਈ ਸ਼ੀਸ਼ੇ ਵਾਂਗ ਹੈ, ਜੋ ਦਲ ਬਦਲ ਨੂੰ ਉਤਸ਼ਾਹਿਤ ਕਰਦੇ ਹਨ ।
ਟਵੀਨ ਜ਼ਰੀਏ 80 ਹਜ਼ਾਰ ਲੋਕਾਂ ਦੀ ਮੱਦਦ ਕੀਤੀ
ਵਿਦੇਸ਼ ਮੰਤਰੀ ਦੇ ਤੌਰ ‘ਤੇ ਉਨ੍ਹਾਂ ਦਾ ਕਾਰਜਕਾਲ ਟਵੀਟ ਜ਼ਰੀਏ ਸਹਿਯੋਗ ਮੰਗਣ ਵਾਲਿਆਂ ਲਈ ਵਰਦਾਨ ਰਿਹਾ ਦੱਸ ਦੇਈਏ ਕਿ ਟਵੀਟ ‘ਤੇ 1.31 ਕਰੋੜ ਲੋਕ ਸੁਸ਼ਮਾ ਸਵਰਾਜ ਨੂੰ ਫਾਲੋ ਕਰਦੇ ਸਨ ਉਹ ਦੁਨੀਆ ਦੀਆਂ ਸਭ ਤੋਂ ਚਰਚਿਤ ਮਹਿਲਾ ਆਗੂਆਂ ‘ਚੋਂ ਇੱਕ ਸਨ ਉਨ੍ਹਾਂ  ਟਵੀਟ ਦੇ ਜਰੀਏ ਲਗਭਗ 80 ਹਜ਼ਾਰ ਲੋਕਾਂ ਦੀ ਮੱਦਦ ਕੀਤੀ ਇਹੀ ਕਾਰਨ ਸੀ ਕਿ ਜੂਨ 2017 ‘ਚ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ ”ਜੇਕਰ ਤੁਸੀਂ ਮੰਗਲ ‘ਤੇ ਫਸ ਗਏ ਹੋ, ਤਾਂ ਉੱਥੇ ਵੀ ਭਾਰਤੀ ਦੂਤਾਵਾਸ ਤੁਹਾਡੀ ਮੱਦਦ ਕਰੇਗਾ” ।
ਗੰਭੀਰ ਯਮਨ ਸੰਕਟ ਦੌਰਾਨ ਲਗਭਗ 7 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ
ਵਿਦੇਸ਼ ਮੰਤਰੀ ਦੇ ਤੌਰ ‘ਤੇ ਸੁਸ਼ਮਾ ਸਵਰਾਜ ਦੀ ਸਭ ਤੋਂ ਮਹੱਤਵਪੂਰਨ ਮਨੁੱਖੀ ਉਪਲੱਬਧੀ ਯਮਨ ਸੰਕਟ ਦੌਰਾਨ ਆਪਣੀ ਨਿਗਰਾਨੀ ‘ਚ ਲੋਕਾਂ ਨੂੰ ਵੱਡੇ ਪੈਮਾਨੇ ‘ਤੇ ਸੁਰੱਖਿਅਤ ਕੱਢਣ ਦੇ ਮਿਸ਼ਨ ਦੀ ਅਗਵਾਈ ਹੈ ਇਸ ਮਿਸ਼ਨ ਨੂੰ ‘ਆਪ੍ਰੇਸ਼ਨ ਰਾਹਤ’ ਦਾ ਨਾਂਅ ਦਿੱਤਾ ਗਿਆ ਸੀ ਯਮਨ ਸੰਕਟ ‘ਚ ਆਪ੍ਰੇਸ਼ਨ ਰਾਹਤ ਜ਼ਰੀਏ 4 ਹਜ਼ਾਰ 741 ਭਾਰਤੀ ਨਾਗਰਿਕਾਂ ਤੇ 48 ਦੇਸ਼ਾਂ ਦੇ 1947 ਲੋਕਾਂ ਨੂੰ ਬਚਾਇਆ ਗਿਆ ਸੀ।
ਇਹ ਇੱਕ ਅਤਿਅੰਤ ਜ਼ੋਖਿਮ ਭਰਿਆ ਆਪ੍ਰੇਸ਼ਨ ਸੀ ਇਸ ਮਾਮਲੇ ‘ਚ ਵਿਦੇਸ਼ ਮੰਤਰੀ ਵਜੋਂ ਉਨ੍ਹਾਂ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਸੀ, ਇਸਨੂੰ ਸਮਝਣ ਲਈ ਸਾਨੂੰ ਯਮਨ ਸੰਕਟ ਨੂੰ ਸਮਝਣਾ ਹੋਵੇਗਾ ਯਮਨ ਸੰਕਟ ਨੂੰ ਖੇਤਰੀ ਹੋਂਦ ਅਤੇ ਸ਼ੀਆ ਸੁੰਨੀ ਵਿਵਾਦ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ ਯਮਨ ਸੰਕਟ ‘ਚ ਇੱਕ ਪਾਸੇ ਸ਼ੀਆ ਹੂਤੀ ਵਿਦਰੋਹੀ ਹਨ ਜਿਨ੍ਹਾਂ ਨੂੰ ਇਰਾਨ ਦਾ ਸਮੱਰਥਨ ਪ੍ਰਾਪਤ ਹੈ, ਤਾਂ ਦੂਜੇ ਪਾਸੇ ਉੱਥੋਂ ਦੇ ਰਾਸ਼ਟਰਪਤੀ ਅਬਦਾਰਾਬੂਦ ਮੰਸੂਰ ਹਾਦੀ ਹਨ ਜਿਨ੍ਹਾਂ ਨੂੰ ਸਾਊੁਦੀ ਅਰਬ ਦਾ ਸਮੱਰਥਨ ਪ੍ਰਾਪਤ ਹੈ ਅਜਿਹੇ ‘ਚ ਉੱਥੇ ਫਸੇ ਭਾਰਤੀਆਂ ਨੂੰ ਕਢਵਾਉਣ ਲਈ ਸੁਸ਼ਮਾ ਜੀ ਨੇ ਇਰਾਨ ਅਤੇ ਸਾਊੁਦੀ ਅਰਬ ਦੋਵਾਂ ਨਾਲ ਸੰਪਕਰ ਕਰਕੇ ਕੁਝ ਮਿਆਦ ਲਈ ਸੰਘਰਸ਼ ਬੰਦੀ ਕਰਾਈ ਤੇ ਪ੍ਰਭਾਵਿਤਾਂ ਨੂੰ ਬਾਹਰ ਕਢਵਾਇਆ ਇਸ ਤਰ੍ਹਾਂ ਸੁਸ਼ਮਾ ਸਵਰਾਜ ਨੇ ਸ਼ਾਨਦਾਰ ਕੂਟਨੀਤੀ ਦਾ ਪ੍ਰਯੋਗ ਕਰਦਿਆਂ ਹਜ਼ਾਰਾਂ ਲੋਕਾਂ ਨੂੰ ਯਮਨ ਸੰਕਟ ਦੌਰਾਨ ਬਾਹਰ ਕਢਵਾਇਆ ਯਮਨ ਸੰਕਟ ਦੌਰਾਨ ਸਵਰਾਜ ਨੇ ਤੁਰੰਤ ਇੱਕ ਯਮਨੀ ਮਹਿਲਾ ਸਬਾ ਸ਼ਾਵੇਸ਼ ਦੇ ਇੱਕ ਟਵੀਨ ਦਾ ਜਵਾਬ ਦਿੱਤਾ, ਜੋ ਅੱਠ ਮਹੀਨਿਆਂ ਦੇ ਭਾਰਤੀ ਬੱਚੇ ਦੇ ਨਾਲ ਉੱਥੇ ਫਸੀ ਸੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਵੀ ਸਫ਼ਲਤਾ ਪੂਰਵਕ ਸਹਿਯੋਗ ਉਪਲੱਬਧ ਕਰਵਾਇਆ ।
ਗੂੰਗੀ-ਬੋਲ਼ੀ ਗੀਤਾ ਲਈ ਮਾਂ ਬਣੀ ਸੁਸ਼ਮਾ
ਪਾਕਿਸਤਾਨ ‘ਚ ਭਟਕੀ ਗੂੰਗੀ-ਬੋਲ਼ੀ ਲੜਕੀ ਗੀਤਾ ਉਨ੍ਹਾਂ ਦੇ ਯਤਨਾਂ ਕਾਰਨ ਭਾਰਤ ਪਰਤ ਆਈ ਗੀਤਾ ਗਲਤੀ ਨਾਲ 10 ਸਾਲ ਤੋਂ ਪਾਕਿਸਤਾਨ ‘ਚ ਫਸੀ ਹੋਈ ਸੀ ਗੀਤਾ ਜਦੋਂ 11-12 ਸਾਲ ਦੀ ਸੀ, ਉਦੋਂ ਭਾਰਤ-ਪਾਕਿਸਤਾਨ ਸੀਮਾ ਕੋਲ ਪਾਕਿਸਤਾਨੀ ਰੇਂਜ਼ਰਸ ਨੂੰ ਮਿਲੀ ਸੀ ਸੁਸ਼ਮਾ ਸਵਰਾਜ ਦੇ ਹੀ ਯਤਨਾਂ ਨਾਲ 26 ਅਕਤੂਬਰ 2015 ਨੂੰ ਗੀਤਾ ਭਾਰਤ ਪਰਤੀ ਸੁਸ਼ਮਾ ਸਵਰਾਜ ਨੇ ਉਸਨੂੰ ਹਿੰਦੂਸਤਾਨ ਦੀ ਬੇਟੀ ਕਿਹਾ ਉਸਦੇ ਮਾਤਾ-ਪਿਤਾ ਨੂੰ ਲੱਭਣ ਲਈ ਉਨ੍ਹਾਂ ਨੇ ਇੱਕ ਲੱਖ ਦੇ ਇਨਾਮ ਦਾ ਐਲਾਨ ਕੀਤਾ ਉਨ੍ਹਾਂ ਨੇ ਗੀਤਾ ਲਈ ਵਰ ਲੱਭਣ ‘ਚ ਦਿਲਚਸਪੀ ਦਿਖਾਈ ।
ਕੂਟਨੀਤਿਕ ਉਪਲੱਬਧੀਆਂ: ਸੁਸ਼ਮਾ ਸਵਰਾਜ ਨੇ ਵਿਦੇਸ਼ ਨੀਤੀ ਨੂੰ ਨਾ ਸਿਰਫ਼ ਆਮ ਲੋਕਾਂ ਨਾਲ ਜੋੜਿਆ ਸਗੋਂ ਕੂਟਨੀਤਿਕ ਨਜ਼ਰੀਏ ਤੋਂ ਕਈ ਗੰਭੀਰ ਸਫ਼ਲਤਾਵਾਂ ਪ੍ਰਾਪਤ ਕੀਤੀਆਂ 2017 ‘ਚ ਡੋਕਲਾਮ ਵਿਵਾਦ ਦੌਰਾਨ ਭਾਰਤ-ਚੀਨ ਤਣਾਅ ਸਿਖ਼ਰਾਂ ‘ਤੇ ਸੀ, ਇਸ ਤਣਾਅ ਨੂੰ ਖਤਮ ਕਰਨ ‘ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਅਦਾਲਤ ‘ਚ ਜਦੋਂ ਦਲਵੀਰ ਭੰਡਾਰੀ ਦੀ ਚੋਣ ਦਾ ਮਾਮਲਾ ਸੀ, ਉਦੋਂ ਇਸ ਮਾਮਲੇ ‘ਚ ਮਹਾਂਸਭਾ ਅਤੇ ਸੁਰੱਖਿਆ ਕੌਂਸਲ ਵਿਚਕਾਰ ਮੱਤਭੇਦ ਹੋ ਗਿਆ ਸੀ ਪਰ ਆਖ਼ਰ ਜਸਟਿਸ ਭੰਡਾਰੀ ਨੂੰ ਮਹਾਂਸਭਾ ‘ਚ ਬਹੁਮਤ ਦੇ ਅੰਕੜੇ 97 ਦੇ ਮੁਕਾਬਲੇ 183 ਵੋਟਾਂ ਤੇ ਸੁਰੱਖਿਆ ਕੌਂਸਲ ‘ਚ 15 ‘ਚੋਂ 15 ਵੋਟਾਂ ਮਿਲੀਆਂ ।
ਪਰ ਸ਼ੁਰੂਆਤ ‘ਚ ਮਹਾਂਸਭਾ ਦੇ ਬਹੁਮਤ ਨੂੰ ਸੁਰੱਖਿਆ ਕੌਂਸਲ ਕੁਚਲ ਰਹੀ ਸੀ ਉਸ ਸਮੇਂ ਭਾਰਤ ਨੂੰ ਬ੍ਰਿਟੇਨ ਦੇ ਉਮੀਦਵਾਰ ਗਰੀਨਵੁੱਡ ਤੋਂ ਚੁਣੌਤੀ ਮਿਲ ਰਹੀ ਸੀ ਗਰੀਨਵੁੱਡ ਨੂੰ ਸੁਰੱਖਿਆ ਕੌਂਸਲ ‘ਚ ਬਹੁਮਤ ਪ੍ਰਾਪਤ ਹੋ ਰਿਹਾ ਸੀ, ਜਦੋਂਕਿ ਦਲਵੀਰ ਭੰਡਾਰੀ ਨੂੰ ਮਹਾਂਸਭਾ ‘ਚ ਅਜਿਹੇ ‘ਚ ਸੁਸ਼ਮਾ ਸਵਰਾਜ ਦੀ ਵਿਸ਼ੇਸ਼ ਕੂਟਨੀਤੀ ਕਾਰਨ ਬ੍ਰਿਟੇਨ ਦੇ ਉੱਪਰ ਵਪਾਰਕ ਦਬਾਅ ‘ਚ ਵਾਧਾ ਹੋਇਆ ਅਤੇ ਬ੍ਰਿਟੇਨ ਨੇ ਆਖ਼ਰ ਉਮੀਦਵਾਰੀ ਵਾਪਸ ਲੈ ਲਈ।
ਤਿੰਨ ਨਿਰਯਾਤ ਕੰਟਰੋਲ ਵਿਵਸਥਾਵਾਂ ‘ਚ ਭਾਰਤ ਦਾ ਪ੍ਰਵੇਸ਼:
ਅਮਰੀਕਾ ਦੇ ਨਾਲ ਪਰਮਾਣੂ ਕਰਾਰ ਤੋਂ ਬਾਦ ਭਾਰਤ 4 ਨਿਰਯਾਤ ਕੰਟਰੋਲ ਵਿਵਸਥਾਵਾਂ ਨਾਲ ਜੁੜਨਾ ਚਾਹ ਰਿਹਾ ਸੀ ਉਹ ਨਿਰਯਾਤ ਕੰਟਰੋਲ ਵਿਵਸਥਾਵਾਂ ਦੁਨੀਆ ਦੇ ਏਲਿਟ ਕਲੱਬ ਦੇ ਰੂਪ ‘ਚ ਜਾਣੀਆਂ ਜਾਂਦੀਆਂ ਹਨ ਇਨ੍ਹਾਂ ਚਾਰ ਵਿਵਸਥਾਵਾਂ ਦੇ ਨਾਂਅ ਹਨ- ਵਾਸੇਨਾਰ ਵਿਵਸਥਾ, ਅਸਟਰੇਲੀਆ ਸਮੂਹ, ਐਮਟੀਸੀਆਰ ਤੇ ਐਨਐਸਜੀ ਸੁਸ਼ਮਾ ਜੀ ਦੇ ਯਤਨਾਂ ਨਾਲ ਭਾਰਤ ਉਪਰੋਕਤ ਚਾਰੇ ਨਿਰਯਾਤ ਸਮੂਹਾਂ ‘ਚੋਂ ਤਿੰਨ ਦਾ ਮੈਂਬਰ ਬਣ ਚੁੱਕਾ ਹੈ 27 ਜੂਨ 2016 ਨੂੰ ਭਾਰਤ ਐਮਟੀਸੀਆਰ ਦਾ 35ਵਾਂ ਪੂਰਨ ਮੈਂਬਰ ਬਣਿਆ ।
ਦਸੰਬਰ 2017 ‘ਚ ਭਾਰਤ ਪ੍ਰਸਿੱਧ ‘ਵਾਸੇਨਾਰ ਅਰੇਂਜਮੈਂਟ’ ਦਾ ਮੈਂਬਰ ਬÎਣਿਆ
ਇਹ ਸੰਗਠਨ ਪਰੰਪਰਾਗਤ ਹਥਿਆਰਾਂ, ਵਸਤੂਆਂ ਤੇ ਤਕਨੀਕ ਦੇ ਲੈਣ-ਦੇਣ, ਨਿਰਯਾਤ ਤੇ ਦੋਹਰੀ ਵਿਵਸਥਾ ਨੂੰ ਕੰਟਰੋਲ ਰੱਖਦਾ ਹੈ ਇਸ ‘ਚ ਸ਼ਾਮਲ ਹੋਣ ਕਾਰਨ ਭਾਰਤ ਦੇ ਸਪੇਸ ਪ੍ਰੋਗਰਾਮਾਂ ਲਈ ਉਚ ਪੱਧਰੀ ਤਕਨੀਕ ਦੇ ਸਰਲ ਆਦਾਨ-ਪ੍ਰਦਾਨ ਦੀ ਸੁਵਿਧਾ ਰਹੀ 19 ਜਨਵਰੀ 2018 ਨੂੰ ਭਾਰਤ ਰਸਮੀ ਤੌਰ ‘ਤੇ ਅਸਟਰੇਲੀਆ ਸਮੂਹ ਦਾ ਮੈਂਬਰ ਬÎਣ ਗਿਆ ਹੈ ਭਾਰਤ ਇਸ ਸਮੂਹ ਦਾ 43ਵਾਂ ਮੈਂਬਰ ਬਣਿਆ ਸੀ ਅਸਟਰੇਲੀਆ ਗਰੁੱਪ ਉਨ੍ਹਾਂ ਦੇਸ਼ਾਂ ਦਾ ਸਹਿਕਾਰੀ ਤੇ ਸਵੈ-ਇੱਛੁਕ ਸਮੂਹ ਹੈ, ਜੋ ਸਮੱਗਰੀਆਂ, ਉਪਕਰਨਾਂ ਤੇ ਤਕਨੀਕ ਦੇ ਨਿਰਯਾਤ ਨੂੰ ਕੰਟਰੋਲ ਕਰਦੇ ਹਨ ਇਨ੍ਹਾਂ ਸਭ ਤੋਂ ਇਲਾਵਾ ਸੁਸ਼ਮਾ ਸਵਰਾਜ ਨੇ ਭਾਰਤੀ ਰਾਜਨੀਤੀ ‘ਚ ਵੱਖ-ਵੱਖ ਮਾਮਲਿਆਂ ‘ਚ ਨਵੇਂ ਮਾਪਦੰਡ ਸਥਾਪਤ ਕੀਤੇ 2009 ਤੋਂ 2014 ਤੱਕ ਆਗੂ ਵਿਰੋਧੀ ਧਿਰ ਦੇ ਰੂਪ ‘ਚ ਉਨ੍ਹਾਂ ਦੀ ਭੂਮਿਕਾ ਹੋਵੇ ਜਾਂ 1999 ‘ਚ ਕਰਨਾਟਕ ਦੇ ਬੇੱਲਾਰੀ ਦੀ ਚੋਣ ਲੜਨਾ, ਇਨ੍ਹਾਂ ਸਾਰਿਆਂ ਲਈ ਨਾ ਸਿਰਫ਼ ਉਨ੍ਹਾਂ ਨੇ ਸੰਘਰਸ਼ ਕੀਤਾ ਸਗੋਂ ਸਿਆਸੀ ਸ਼ਾਲੀਨਤਾ ਨੂੰ ਵੀ ਅਦਭੁੱਤ ਰੂਪ ‘ਚ ਪ੍ਰਗਟ ਕੀਤਾ ਸੁਸ਼ਮਾ ਜੀ ਦੇ ਜਾਣ ਨਾਲ ਭਾਰਤੀ ਰਾਜਨੀਤੀ ਨੂੰ ਜੋ ਨੁਕਸਾਨ ਹੋਇਆ ਹੈ, ਉਸਦੀ ਭਰਪਾਈ ਸ਼ਾਇਦ ਹੀ ਹੋ ਸਕੇ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਦੇਸ਼ੀ ਮੁਦਰਾ ਭੰਡਾਰ ਦੋ ਅਰਬ ਡਾਲਰ ਵਧਿਆ
ਵਿਦੇਸ਼ੀ ਮੁਦਰਾ ਭੰਡਾਰ ਦੋ ਅਰਬ ਡਾਲਰ ਵਧਿਆ
ਮੁੰਬਈ, ਏਜੰਸੀ। ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 24 ਮਈ ਨੂੰ ਸਮਾਪਤ ਹਫ਼ਤੇ ‘ਚ 1.99 ਅਰਬ ਡਾਲਰ ਵਧ ਕੇ 419.99 ਅਰਬ ਡਾਲਰ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 17 ਮਈ ਨੂੰ ਸਮਾਪਤ ਹਫ਼ਤੇ ‘ਚ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਤਿੰਨ ਹਫ਼ਤੇ ਦੀ ਬੜਤ ਗੁਆਉਂਦਾ ਹੋਇਆ 2.06 ਅਰਬ ਡਾਲਰ ਘਟਕੇ 417.99 ਅਰਬ ਡਾਲਰ ‘ਤੇ ਰਿਹਾ ਸੀ। ਰਿਜਰਵ ਬੈਂਕ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ 24 ਮਈ ਨੂੰ ਸਮਾਪਤ ਹਫ਼ਤੇ ‘ਚ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਘਟਕ ਵਿਦੇਸ਼ੀ ਮੁਦਰਾ ਪਰਿਸੰਮਤੀ 1.99 ਅਰਬ ਡਾਲਰ ਵਧ ਕੇ 392.18 ਅਰਬ ਡਾਲਰ ‘ਤੇ ਪਹੁੰਚ ਗਈ। ਇਸ ਦੌਰਾਲ ਸੋਨ ਭੰਡਾਰ 23.02 ਅਰਬ ਡਾਲਰ ਸਥਿਰ ਰਿਹਾ। ਆਲੋਚਿਆ ਹਫ਼ਤੇ ‘ਚ ਅੰਤਰਰਾਸ਼ਟਰੀ ਮੁਦਰਾ ਕੋਸ਼ ਕੋਲ ਆਰਕਸ਼ਿਤ ਨਿਧੀ 20 ਲੱਖ ਡਾਲਰ ਵਧ ਕੇ 3.34 ਅਰਬ ਡਾਲਰ ਅਤੇ ਵਿਸ਼ੇਸ਼ ਆਹਰਨ ਅਧਿਕਾਰ ਅੱਠ ਲੱਖ ਡਾਲਰ ਦੀ ਬੜਤ ਨਾਲ 1.44 ਅਰਬ ਡਾਲਰ ‘ਤੇ ਪਹੁੰਚ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
‘ਦਰਬਾਰਾ ਸਿੰਘ ਕਾਹਲੋਂ’
ਭਾਰਤ ਅੰਦਰ ਸਤਾਰਵੀਆਂ ਲੋਕ ਸਭਾ ਚੋਣਾਂ ਸਬੰਧੀ ਲੋਕ ਚੋਣ ਪ੍ਰਚਾਰ ਦੇ ਰੌਲੇ-ਗੌਲੇ, ਰਾਜਨੀਤਕ ਪਾਰਟੀਆਂ ਦੀ ਖਿੱਚ-ਧੂਹ, ਰਾਜਨੀਤੀਵਾਨਾਂ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਦੇ ਅਸੱਭਿਆ ਤੇ ਗਿਰਾਵਟ ਭਰੇ ਬੋਲ-ਕਬੋਲਾਂ, ਚੋਣਾਂ ਵਿਚ ਨਸ਼ੀਲੇ ਪਦਾਰਥਾਂ ਅਤੇ ਨੋਟ ਸ਼ਕਤੀ ਦੀ ਭਰਮਾਰ, ਅਜੀਬ ਕਿਸਮ ਦੀਆਂ ਵਿਅੰਗਾਤਮਿਕ ਡੰਗ ਤੇ ਚੋਬਾਂ ਕਰਕੇ ਬੌਂਦਲੇ ਪਏ ਹੋਣ ਪਰ ਵਿਦੇਸ਼ੀ ਲੋਕਾਂ, ਰਾਜਨੀਤੀਵਾਨਾਂ, ਸਟੇਟਸਮੈਨਾਂ, ਭੱਦਰਪੁਰਸ਼ਾਂ ਤੇ ਵਿਚਾਰਧਾਰਕ ਚਿੰਤਕਾਂ ਦੀਆਂ ਨਜ਼ਰਾਂ ਵਿਚ ਇਹ ਲੋਕਤੰਤਰ ਦਾ ਅਤਿ ਮਹੱਤਵਪੂਰਨ ਤੇ ਸ਼ਲਾਘਾਯੋਗ ਮਹਾਂਉਤਸਵ ਹੈ।
ਸ਼ਾਇਦ ਆਮ ਭਾਰਤੀ ਨਾਗਰਿਕ ਤੇ ਵੋਟਰ ਨੂੰ ਇਸ ਲੋਕਤੰਤਰ ਦੇ ਮਹਾਂਉਤਸਵ ਅਤੇ ਵਿਸ਼ਵ ਦੇ ਸਭ ਤੋਂ ਤਾਕਤਵਰ ਵਿਸ਼ਾਲ ਲੋਕਤੰਤਰ ਨੂੰ ਬੜੀ ਸ਼ਿੱਦਤ ਨਾਲ ਸਿਰੇ ਚੜ੍ਹਾਉਣ ਵਿਚ ਭਾਰਤੀ ਚੋਣ ਕਮਿਸ਼ਨ, ਪ੍ਰਸ਼ਾਸਨ, ਕਰਮਚਾਰੀ ਵਰਗ ਆਦਿ ਦੇ ਰੋਲ ਬਾਰੇ ਉਹ ਜਾਣਕਾਰੀ ਨਾ ਹੋਵੇ ਜੋ ਉਨ੍ਹਾਂ ਕੋਲ ਮੌਜੂਦ ਹੈ। ਉਹ ਭਾਰਤੀ ਵੋਟਿੰਗ ਸਿਸਟਮ ਸਬੰਧੀ ਪਲ-ਪਲ, ਛਿੰਨ-ਛਿੰਨ ਜਾਣਕਾਰੀ ਰੱਖ ਰਹੇ ਹਨ। ਵਿਦੇਸ਼ੀ ਅਖ਼ਬਾਰਾਂ, ਮੈਗਜ਼ੀਨ, ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਇਸ ਮਹਾਂਉਤਸਵ ਬਾਰੇ ਵੱਖ-ਵੱਖ ਦੇਸ਼ਾਂ, ਰਾਜਾਂ ਤੇ ਇਲਾਕਿਆਂ ਵਿਚ ਲੋਕਤੰਤਰ ਪ੍ਰੇਮੀ ਲੋਕਾਂ ਨੂੰ ਅਤਿ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ।
ਵਿਦੇਸ਼ਾਂ ਵਿਚ ਕਿਧਰੇ ਵੀ ਏਡੇ ਵੱਡੇ ਪੱਧਰ ‘ਤੇ ਚੋਣ ਪ੍ਰਕਿਰਿਆ ਵੇਖਣ ਨੂੰ ਨਹੀਂ ਮਿਲਦੀ। ਅਕਸਰ ਚੋਣ ਪ੍ਰਕਿਰਿਆ ਚੋਣ ਵਾਲੇ ਦਿਨ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਵੋਟਰ ਪੋਲਿੰਗ ਸਟੇਸ਼ਨਾਂ ‘ਤੇ ਫੁਰਸਤ ਸਮੇਂ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰ ਆਉਂਦੇ ਹਨ। ਚੋਣਾਂ ਸਮੇਂ ਬੈਲਟ ਪੇਪਰ ਵਰਤੇ ਜਾਂਦੇ ਹਨ ਤੇ ਅਕਸਰ ਇੱਕ ਦਿਨ ਵਿਚ ਹੀ ਗਿਣਤੀ ਕਰਕੇ ਨਤੀਜੇ ਐਲਾਨ ਦਿਤੇ ਜਾਂਦੇ ਹਨ ਪਰ ਭਾਰਤ ਵਿਚ ਅਜਿਹਾ ਸੰਭਵ ਨਹੀਂ ਉਹ ਭਲੀ-ਭਾਂਤ ਜਾਣਦੇ ਹਨ। ਸੰਨ 2017 ਅਨੁਸਾਰ ਭਾਰਤ ਦੀ ਅਬਾਦੀ 130 ਕਰੋੜ ਹੈ। ਚਾਲੂ 2019 ਦੀਆਂ ਲੋਕ ਸਭਾ ਚੋਣਾਂ ਲਈ 90 ਕਰੋੜ ਵੋਟਰ ਰਜਿਸਟਰਡ ਹਨ। ਇਨ੍ਹਾਂ ਲਈ 10 ਲੱਖ ਦੇ ਕਰੀਬ ਪੋਲਿੰਗ ਸਟੇਸ਼ਨ ਬਣਾਏ ਗਏ ਤੇ ਗਿਆਰਾਂ ਲੱਖ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦਾ ਪ੍ਰਬੰਧ ਯਕੀਨੀ ਕੀਤਾ ਗਿਆ। ਇਨ੍ਹਾਂ ਨੂੰ ਬਕਾਇਦਾ ਮਾਹਿਰਾਂ ਵੱਲੋਂ ਚੈੱਕ ਕੀਤਾ ਗਿਆ ਹੈ ਤਾਂ ਕਿ ਚੋਣ ਪ੍ਰਕਿਰਿਆ ਸਮੇਂ ਇਨ੍ਹਾਂ ਦੀ ਖਰਾਬੀ ਕਾਰਨ ਰੁਕਾਵਟ ਪੈਦਾ ਨਾ ਹੋਵੇ।
ਵਿਦੇਸ਼ੀ ਦੇਸ਼ਾਂ ‘ਚੋਂ ਕਈਆਂ ਦੀ ਏਨੀ ਅਬਾਦੀ ਨਹੀਂ ਜਿੰਨੇ ਨਵੇਂ ਵੋਟਰ ਭਾਵ 130 ਮਿਲੀਅਨ ਪਹਿਲੀ ਵਾਰ ਇਨ੍ਹਾਂ ਚੋਣਾਂ ਸਮੇਂ ਰਜਿਸਟਰ ਕੀਤੇ ਗਏ ਹਨ। ਪੰਦਰਾਂ ਮਿਲੀਅਨ ਵੋਟਰ 18 ਤੋਂ 19 ਸਾਲ ਦੇ ਹਨ। ਇਨ੍ਹਾਂ ਚੋਣਾਂ ‘ਚ 8000 ਤੋਂ ਵਧ ਉਮੀਦਵਾਰ ਆਪਣਾ ਭਵਿੱਖ ਅਜ਼ਮਾ ਰਹੇ ਹਨ ਜੋ 2293 ਰਾਸ਼ਟਰੀ, ਇਲਾਕਾਈ, ਸਥਾਨਕ ਰਾਜਨੀਤਕ ਪਾਰਟੀਆਂ ਜਾਂ ਅਜ਼ਾਦਾਂ ਨਾਲ ਸਬੰਧਿਤ ਹਨ।
ਇਨ੍ਹਾਂ ਚੋਣਾਂ ‘ਚ 9.5 ਬਿਲੀਅਨ ਡਾਲਰ ਧਨ ਖ਼ਰਚ ਆਵੇਗਾ। ਹੁਣ ਤੱਕ ਦੇ ਗੇੜਾਂ ਤੱਕ ਹੋਈਆਂ ਚੋਣਾਂ ਵਿਚ ਵੱਖ-ਵੱਖ ਰਾਜਾਂ ‘ਚੋਂ 345 ਮਿਲੀਅਨ ਡਾਲਰ ਕੈਸ਼, ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ਜੋ ਉਮੀਦਵਾਰਾਂ ਵੱਲੋਂ ਆਪਣੇ ਹੱਕ ਵਿਚ ਵੋਟਰਾਂ ਨੂੰ ਭਰਮਾਉਣ ਲਈ ਵਰਤੇ ਜਾਣੇ ਸਨ। ਇਸ ਤੋਂ ਇਲਾਵਾ ਹਜ਼ਾਰਾਂ ਮਿਲੀਅਨ ਡਾਲਰ ਖ਼ਰਚੇ ਗਏ ਹਨ ਜਾਂ ਖ਼ਰਚੇ ਜਾਣੇ ਹਨ ਜੋ ਚੋਣ ਕਮਿਸ਼ਨ ਮਸ਼ੀਨਰੀ ਦੇ ਵੱਸ ਤੋਂ ਬਾਹਰੇ ਹਨ। ਵਿਦੇਸ਼ੀ ਲੋਕ ਖਾਸ ਕਰਕੇ ਪੱਛਮੀ ਦੇਸ਼ਾਂ ਦੇ ਲੋਕਤੰਤਰ ਪ੍ਰੇਮੀ ਲੋਕ ਐਸੇ ਚੋਣ ਖ਼ਰਚੇ ਤੋਂ ਹੈਰਾਨ ਹਨ।  ਭਾਰਤ ਦੀ ਇੱਕ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ  ਦੇ ਨੌਜਵਾਨ ਪ੍ਰਧਾਨ ਦੀ ਚੋਣ ਰੈਲੀ ਵਿਚ ਭੀੜ ਇਕੱਤਰ ਕਰਨ ਦੇ ਮੰਤਵ ਨਾਲ ਜਿਵੇਂ ਹਰ ਵਿਅਕਤੀ ਨੂੰ ਵਰਕਰ ਅਤੇ ਆਗੂ ਨਕਦ ਕੈਸ਼ ਦੇ ਰਹੇ ਸਨ, ਇਹ ਸੀਨ ਸੋਸ਼ਲ ਮੀਡੀਏ ‘ਤੇ ਵੇਖ ਕੇ ਵਿਦੇਸ਼ੀ ਲੋਕ ਹੈਰਾਨ ਸਨ। ਪ
ਰ ਸ਼ਾਇਦ ਉਹ ਨਹੀਂ ਜਾਣਦੇ ਕਿ ਇਹ ਕੁਰੀਤੀ ਹਰ ਪਾਰਟੀ ਅਤੇ ਆਗੂਆਂ ਨਾਲ ਜੁੜੀ ਹੋਈ ਹੈ। ਵਿਦੇਸ਼ੀ ਮੀਡੀਆ ਅਨੁਸਾਰ ਜਿੱਥੇ ਸੰਨ 2014 ਦੀਆਂ ਚੋਣਾਂ ਸਮੇਂ 66.4 ਪ੍ਰਤੀਸ਼ਤ ਲੋਕਾਂ ਨੇ ਆਪਣੇ ਮੱਤ ਅਧਿਕਾਰ ਦਾ ਪ੍ਰਯੋਗ ਕੀਤਾ Àੁੱਥੇ ਅਪਰੈਲ 11, 18, 23, 29 ਅਤੇ ਮਈ 6, 12, 19 ਵਿਚੋਂ ਅਪਰੈਲ 11 ਨੂੰ ਪਹਿਲੇ ਦੌਰ ਸਮੇਂ 69.43, ਅਪਰੈਲ 18 ਨੂੰ 69.45 ਅਤੇ ਅਪਰੈਲ 23 ਨੂੰ 65.71 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਮੱਤ ਅਧਿਕਾਰ ਦਾ ਪ੍ਰਯੋਗ ਕੀਤਾ। ਇਨ੍ਹਾਂ ਚੋਣਾਂ ਦੀ ਹੋਰ ਦਿਲਚਸਪ ਗੱਲ ਇਹ ਹੈ ਕਿ 190 ਪੋਲਿੰਗ ਸਟੇਸ਼ਨ ਦੂਰ-ਦਰਾਜ਼ ਪਹਾੜੀ ਇਲਾਕਿਆਂ ਵਿਚ ਸਮੁੰਦਰ ਦੇ ਤਲ ਤੋਂ 2200 ਮੀਟਰ ਉਚਾਈ ਤੱਕ ਬਣਾਏ ਗਏ ਹਨ। ਚੋਣਾਂ ਨੂੰ ਸਿਰੇ ਚੜ੍ਹਾਉਣ ਵਾਲਾ ਕਰੀਬ 11 ਮਿਲੀਅਨ ਅਮਲਾ ਚੋਣ ਸਟੇਸ਼ਨਾਂ ‘ਤੇ ਪਹੁੰਚਾਉਣ ਲਈ ਬੱਸਾਂ, ਟਰੱਕਾਂ, ਹੈਲੀਕਾਪਟਰਾਂ, ਰੇਲ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪੋਲਿੰਗ ਸਟੇਸ਼ਨਾਂ ‘ਤੇ ਹਿੰਸਾ ਹੋਣ ਕਰਕੇ ਕਈ ਪੋਲਿੰਗ ਅਫਸਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਤੈਨਾਤ ਪੁਲਿਸ ਅਮਲੇ ਦੀ ਜਾਨ ਵੀ ਚਲੀ ਜਾਂਦੀ ਹੈ। ਵਿਦੇਸ਼ਾਂ ਵਿਚ ਭਾਰਤੀ ਵਚਿੱਤਰ ਚੋਣ ਮਹਾਂਉਤਸਵ ਦੇ ਕਈ ਦ੍ਰਿਸ਼ਾਂ ਬਾਰੇ ਜਾਣਕਾਰੀ ਪ੍ਰਾਪਤ ਹੋਣ ਕਰਕੇ ਇਸ ਦੀ ਮਹਾਨਤਾ ਅਤੇ ਚੋਣ ਕਮਿਸ਼ਨ ਦੀ ਸ਼ਿੱਦਤ ਭਰੀ ਮਿਹਨਤ ਤੇ ਦਿਆਨਤਦਾਰੀ ਦਾ ਪਤਾ ਚਲਦਾ ਹੈ। ਭਾਰਤੀ ਕਾਨੂੰਨ ਅਨੁਸਾਰ ਕਿਸੇ ਵੀ ਵੋਟਰ ਦਾ ਪੋਲਿੰਗ ਸਟੇਸ਼ਨ ਦੋ ਕਿਲੋਮੀਟਰ ਦੀ ਦੂਰੀ ਤੋਂ ਵਧ ਨਹੀਂ ਹੋਣਾ ਚਾਹੀਦਾ। ਵਿਦੇਸ਼ੀ ਹੈਰਾਨ ਹਨ ਕਿ ਗੁਜਰਾਤ ਪ੍ਰਾਂਤ ਅੰਦਰ ਸ਼ੇਰਾਂ ਦੀ ਬਹੁਤਾਤ ਵਾਲੇ ਖੇਤਰ ਅੰਦਰ ਦੂਰ-ਦੁਰੇਡੇ ਜੰਗਲ ਵਿਚ ਇੱਕ ਪੁਰਾਤਨ ਮੰਦਰ ਹੈ ਜਿਸਦੀ ਦੇਖ-ਰੇਖ ਭਰਤਦਾਸ ਦਰਸ਼ਨਦਾਸ ਨਾਮਕ ਪੁਜਾਰੀ ਪਿਛਲੇ ਕਈ ਸਾਲਾਂ ਤੋਂ ਕਰ ਰਿਹਾ ਹੈ। ਭਾਰਤੀ ਚੋਣ ਕਮਿਸ਼ਨ ਉਸਦੀ ਇੱਕ ਵੋਟ ਲਈ ਪੋਲਿੰਗ ਦਾ ਪ੍ਰਬੰਧ ਕਰਦਾ ਹੈ। ਕਰੀਬ 1000 ਕਿਲੋਮੀਟਰ ਖਤਰਨਾਕ ਜੰਗਲੀ ਇਲਾਕਾ ਤੈਅ ਕਰਕੇ ਵੱਡੇ ਪੁਲਿਸ ਪ੍ਰਬੰਧ ਤੇ ਸੁਰੱਖਿਆ ਹੇਠ ਪੋਲਿੰਗ ਅਫਸਰ ਉੱਥੇ ਪਹੁੰਚਦੇ ਹਨ। ਭਾਰਤੀ ਲੋਕਤੰਤਰ ਕਿੰਨਾ ਮਹਾਨ ਹੈ। ਇਸ ਵਿਚ ਇੱਕ-ਇੱਕ ਵੋਟ ਦਾ ਕਿੰਨਾ ਮਹੱਤਵ ਹੈ। ਭਾਰਤੀ ਚੋਣ ਕਮਿਸ਼ਨ ਇਸ ਪ੍ਰਤੀ ਕਿੰਨਾ ਪ੍ਰਤੀਬੱਧ ਹੈ। ਇਸ ਨਿਵੇਕਲੀ ਮਿਸਾਲ ਤੋਂ ਪਤਾ ਲੱਗਦਾ ਹੈ।
ਜਿੰਨੇ ਭਾਰਤੀ ਵੋਟਰ ਰਜਿਸਟਰਡ ਹਨ, ਏਨੀ ਅਬਾਦੀ ਤਾਂ ਪੂਰੇ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਸਾਰੇ ਦੇਸ਼ਾਂ ਦੀ ਨਹੀਂ ਹੈ। ਭਾਰਤੀ ਲੋਕਤੰਤਰ ਅੰਦਰ ਖੁਸਰਿਆਂ ਨੂੰ ਤੀਸਰੇ ਲਿੰਗ ਵਜੋਂ ਸਵੀਕਾਰ ਕਰਕੇ ਸੰਨ 2014 ਵਿਚ ਮੱਤ ਅਧਿਕਾਰ ਸਨਮਾਨ ਦਿੱਤਾ ਗਿਆ ਸੀ। ਇਸ ਸਮੇਂ ਭਾਰਤ ਅੰਦਰ 41,292 ਤੋਂ ਵੱਧ ਇਸ ਤੀਸਰੇ ਲਿੰਗ ਦੇ ਰਜਿਸਟਰਡ ਵੋਟਰ ਹਨ। ਇਨ੍ਹਾਂ ਵਿਚੋਂ ਕਈ ਕੌਂਸਲਰ, ਕਾਰਪੋਰੇਸ਼ਨਾਂ ਦੇ ਨੁਮਾਇੰਦੇ ਚੁਣੇ ਗਏ ਹਨ। ਭਾਰਤੀ ਲੋਕ ਸਭਾ 5 ਸਾਲ ਦਾ ਕਾਰਜਕਾਲ ਰੱਖਦੀ ਹੈ। ਇਸ ਦੇ 543 ਮੈਂਬਰ ਲੋਕਾਂ ਦੁਆਰਾ ਮੱਤ ਅਧਿਕਾਰ ਰਾਹੀਂ ਚੁਣੇ ਜਾਂਦੇ ਹਨ। ਸੱਜੇ ਪੱਖੀ ਹਿੰਦੁਤਵੀ ਭਾਰਤੀ ਜਨਤਾ ਪਾਰਟੀ ਦੇ ਆਗੂ ਸ੍ਰੀ ਨਰਿੰਦਰ ਮੋਦੀ ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਚੁਣੇ ਗਏ ਸਨ ਜੋ ਇਸ ਸਮੇਂ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਪਦ ਦੇ ਮੁੱਖ ਦਾਅਵੇਦਾਰ ਹਨ। ਉਹ ਵਿਦੇਸ਼ਾਂ ਵਿਚ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਬਾਅਦ ਦੂਸਰੇ ਐਸੇ ਭਾਰਤੀ ਪ੍ਰਧਾਨ ਮੰਤਰੀ ਹਨ ਜੋ ਬਹੁਤ ਹਰਮਨ ਪਿਆਰੇ ਹਨ। ਪੂਰੇ ਵਿਸ਼ਵ ਦੀਆਂ ਨਜ਼ਰਾਂ 23 ਮਈ, 2019 ਨੂੰ ਭਾਰਤੀ ਲੋਕ ਸਭਾ ਚੋਣਾਂ ਦੀ ਗਿਣਤੀ ‘ਤੇ ਟਿਕੀਆਂ ਹਨ। ਉਨ੍ਹਾਂ ਦੀ ਅਗਵਾਈ ਵਿਚ ਭਾਜਪਾ ਨੇ ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿਚ 282 ਸੀਟਾਂ ਪ੍ਰਾਪਤ ਕਰਕੇ ਇਕੱਲਿਆਂ ਬਹੁਮਤ ਪ੍ਰਾਪਤ ਕੀਤਾ ਸੀ ਭਾਵੇਂ ਉਨ੍ਹਾਂ ਨੇ ਆਪਣੇ ਸਹਿਯੋਗੀ ਐਨ.ਡੀ.ਏ. ਗਠਜੋੜ ਨੂੰ ਨਾਲ ਲੈ ਕੇ ਸਰਕਾਰ ਬਣਾਈ ਸੀ। ਪਹਿਲੀ ਵਾਰ ਲੰਮਾ ਸਮਾਂ ਭਾਰਤ ‘ਤੇ ਸ਼ਾਸਨ ਕਰਨ ਵਾਲੀ ਕਾਂਗਰਸ ਪਾਰਟੀ ਸ਼ਰਮਨਾਕ 44 ਸੀਟਾਂ ‘ਤੇ ਸਿਮਟ ਕੇ ਰਹਿ ਗਈ
ਕਾਂਗਰਸ ਪਾਰਟੀ ਦੀ ਪਰਿਵਾਰਵਾਦੀ ਅਗਵਾਈ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਵਿਦੇਸ਼ੀ ਹੈਰਾਨ ਹਨ। ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬੇਟੀ ਦੂਸਰੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਬਾਅਦ ਪ੍ਰਧਾਨ ਮੰਤਰੀ ਬਣੀ ਜੋ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ‘ਤੇ ਨੀਲਾ ਤਾਰਾ ਅਪਰੇਸ਼ਨ ਕਰਕੇ ਆਪਣੇ ਹੀ ਅੰਗ ਰੱਖਿਅਕਾਂ ਦੁਆਰਾ ਮਾਰੀ ਗਈ ਸੀ। ਉਸਦਾ ਪੁੱਤਰ ਰਾਜੀਵ ਗਾਂਧੀ ਉਸ ਬਾਅਦ ਪ੍ਰਧਾਨ ਮੰਤਰੀ ਬਣਿਆ ਜਿਸ ਨੂੰ ਸ਼੍ਰੀਲੰਕਾ ਵਿਚ ਸ਼ਾਂਤੀ ਸੈਨਾ ਭੇਜਣ ਦੇ ਵਿਰੋਧ ਵਿਚ ਤਾਮਿਲ ਮਾਨਵ ਬੰਬ ਨੇ ਇੱਕ ਚੋਣ ਜਲਸੇ ਵਿਚ ਮਾਰ ਦਿੱਤਾ। ਉਸਦੀ ਪਤਨੀ ਸ੍ਰੀਮਤੀ ਸੋਨੀਆ ਗਾਂਧੀ ਨੇ ਕਰੀਬ 10 ਸਾਲ ਦੋ ਯੂ.ਪੀ.ਏ. ਸਰਕਾਰਾਂ ਰਿਮੋਰਟ ਕੰਟਰੋਲ ਦੁਆਰਾ ਚਲਾਈਆਂ ਜਿਨ੍ਹਾਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਹੇ। ਇਸ ਪਾਰਟੀ ਦੇ ਪਰਿਵਾਰਵਾਦੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵਿਦੇਸ਼ੀਆਂ ਦੀਆਂ ਨਜ਼ਰਾਂ ਵਿਚ ਸੱਜੇ ਪੱਖੀ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇ ਰਹੇ ਹਨ।
ਉਨ੍ਹਾਂ ਦੀਆਂ ਨਜ਼ਰਾਂ ਵਿਚ ਕਾਂਗਰਸ ਪਾਰਟੀ ਸੈਕੂਲਰਵਾਦੀ ਅਤੇ ਸਮਾਜਵਾਦੀ ਪਾਰਟੀ ਹੈ ਜੋ ਭਾਰਤ ਦੇ ਗਰੀਬ ਅਤੇ ਘੱਟ-ਗਿਣਤੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ। ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਅਪਰਾਧਿਕ ਰਿਕਾਰਡ ਰੱਖਣ ਵਾਲੇ ਉਮੀਦਵਾਰਾਂ ਨੂੰ ਅਖਬਾਰਾਂ ਅਤੇ ਟੈਲੀਵਿਜ਼ਨ ਰਾਹੀਂ ਆਪਣਾ ਰਿਕਾਰਡ ਦਰਸਾਉਣ ਲਈ ਕਿਹਾ ਗਿਆ ਹੈ। ਪਹਿਲਾਂ ਉਹ ਐਸੀ ਜਾਣਕਾਰੀ ਚੋਣ ਅਧਿਕਾਰੀਆਂ ਨੂੰ ਹੀ ਦਿੰਦੇ ਸਨ। ਇਵੇਂ ਹੀ ਉਮੀਦਵਾਰਾਂ ਦੀਆਂ ਫੋਟੋਆਂ, ਉਨ੍ਹਾਂ ਦੀ ਪਾਰਟੀ ਦਾ ਨਾਂਅ ਜਾਂ ਅਜ਼ਾਦ ਅਤੇ ਚੋਣ ਨਿਸ਼ਾਨ ਨੂੰ ਵੋਟਿੰਗ ਵੇਲੇ ਯਕੀਨੀ ਬਣਾਇਆ ਗਿਆ ਹੈ। ਹਕੀਕਤ ਵਿਚ ਵਿਦੇਸ਼ੀਆਂ ਦੀਆਂ ਨਜ਼ਰਾਂ ਵਿਚ ਭਾਰਤ ਦਾ ਵਿਸ਼ਾਲ ਲੋਕਤੰਤਰ, ਇਸ ਦੀ ਵਿਸ਼ਾਲ ਚੋਣ ਪ੍ਰਕਿਰਿਆ, ਇਸ ਨੂੰ ਸਫ਼ਲ ਬਣਾਉਣ ਲਈ ਖੁਦਮੁਖ਼ਤਿਆਰ ਚੋਣ ਕਮਿਸ਼ਨ, ਭਾਰਤੀ ਪ੍ਰਸ਼ਾਸਨ, ਇਸਦੇ ਲੋਕਤੰਤਰ ਦੇ ਚੋਣ ਮਹਾਂਉਤਸਵ ਅਤੇ ਇਸ ਦੀ ਵਚਿੱਤਰਤਾ ਬਹੁਤ ਮਹੱਤਵ ਰੱਖਦੇ ਹਨ। ਉਹ ਇਸ ਦੀ ਪੂਰਨ ਚੋਣ ਪ੍ਰਕਿਰਿਆ ਨੂੰ ਉੱਥੋਂ ਦੇ ਅਖ਼ਬਾਰਾਂ, ਮੈਗਜ਼ੀਨਾਂ, ਇਲੈਕਟ੍ਰਾਨਿਕ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਜਾਣਕਾਰੀ ਵਿਚ ਅਤਿ ਦਿਲਚਸਪੀ ਰੱਖਦੇ ਹਨ। ਲੇਖਕ ਜੋ ਕੈਨੇਡਾ ਦੇ ਦੂਰ-ਦਰਾਜ਼ ਕੈਂਬਲਫੋਰਡ ਟਾਊਨ ਵਿਚ ਰਹਿੰਦਾ ਹੈ, ਦੇ ਚੇਤੰਨ ਨਾਗਰਿਕ, ਬੈਂਕ, ਮੈਡੀਕਲ, ਕਿੱਤਾਕਾਰੀ, ਅਧਿਆਪਕ ਵਰਗ ਤੇ ਸੇਵਾਮੁਕਤ ਅਧਿਕਾਰੀ ਅਤੇ ਬਜ਼ੁਰਗ ਭਾਰਤ ਦੇ ਮਹਾਨ ਲੋਕਤੰਤਰ ਦੇ ਮੌਜੂਦਾ ਚੱਲ ਰਹੇ ਚੋਣ ਮਹਾਂਉਤਸਵ ਵਿਚ ਦਿਲਚਸਪੀ ਲੈਂਦੇ, ਉਸ ਤੋਂ ਜਾਣਕਾਰੀ ਪ੍ਰਾਪਤ ਕਰਨ ਵਿਚ ਖੁਸ਼ੀ ਮਹਿਸੂਸ ਕਰਦੇ ਪਾਏ ਜਾਂਦੇ ਹਨ। ਲੇਖਕ ਇਸ ਕਰਕੇ ਭਾਰਤੀ ਲੋਕਤੰਤਰ ਦੇ ਮਹਾਨ ਹੋਣ ‘ਤੇ ਮਾਣ ਮਹਿਸੂਸ ਕਰਦਾ ਹੈ। ਜੇਕਰ ਭਾਰਤੀ ਲੋਕਤੰਤਰ ਕਾਨੂੰਨ ਦੇ ਰਾਜ ਦੀ ਪ੍ਰਕਿਰਿਆ ਅਪਣਾ ਲਵੇ ਤਾਂ ਇਹ ਵਿਸ਼ਵ ਦਾ ਮਹਾਨ ਅਤੇ ਵਿਕਸਿਤ ਦੇਸ਼ ਇੱਕ ਦਹਾਕੇ ਵਿਚ ਸਥਾਪਿਤ ਹੋ ਸਕਦਾ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਕੈਂਬਲਫੋਰਡ, ਕੈਨੇਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਸ਼ੇ ਦੇ ਕਾਰੋਬਾਰੀਆਂ ਦੀਆਂ ਤਾਰਾਂ ਹੁਣ ਵਿਦੇਸ਼ੀ ਤਸਕਰਾਂ ਨਾਲ
ਅਮਲੋਹ ਪੁਲਿਸ ਨੇ ਦਿੱਲੀ ਤੋਂ ਕਾਬੂ ਕੀਤਾ ਨਸ਼ੇ ਦਾ ਇੱਕ ਵੱਡਾ ਸੌਦਾਗਰ
ਅਮਲੋਹ, ਅਨਿਲ ਲੁਟਾਵਾ
ਨਸ਼ਾ ਵੇਚਣ ਦੇ ਕਾਰੋਬਾਰ ਦਾ ਨੈੱਟਵਰਕ ਇਨ੍ਹਾਂ ਸੰਗਠਿਤ ਰੂਪ ਧਾਰਨ ਕਰ ਗਿਆ ਹੈ ਕਿ ਸਥਾਨਕ ਪੱਧਰ ‘ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਛੋਟੇ ਸਮੱਗਲਰਾਂ ਦੇ ਸਬੰਧ ਵੀ ਇਸ ਸਮੇਂ ਵੱਡੇ ਵਿਦੇਸ਼ੀ ਤਸਕਰਾਂ ਨਾਲ ਜੁੜ ਗਏ ਹਨ ਇਸ ਦਾ ਖ਼ੁਲਾਸਾ ਅਮਲੋਹ ਪੁਲਿਸ ਵੱਲੋਂ ਕੁਝ ਦਿਨਾਂ ਪਹਿਲਾਂ ਫੜੇ ਗਏ ਮੰਡੀ ਗੋਬਿੰਦਗੜ੍ਹ ਦੇ ਨਸ਼ੇ ਦੇ ਕਾਰੋਬਾਰੀਆਂ ਦੇ ਕਾਬੂ ਆਉਣ ਤੋਂ ਬਾਅਦ ਹੋਇਆ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਕਪਤਾਨ ਅਮਨੀਤ ਕੋਡਲ ਵੱਲੋਂ ਡੀਐੱਸਪੀ ਅਮਲੋਹ ਗੁਰਸ਼ੇਰ ਸਿੰਘ ਸੰਧੂ ਦੀ ਦੇਖ-ਰੇਖ ਹੇਠਾਂ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਐੱਸਐੱਚਓ ਅਮਲੋਹ ਮਹਿੰਦਰ ਸਿੰਘ ਅਤੇ ਐੱਸਆਈ ਤੇਜਾ ਸਿੰਘ ਵੱਲੋਂ ਆਪਣੇ ਸਾਥੀ ਮੁਲਾਜ਼ਮਾਂ ਨਾਲ ਕੁਝ ਦਿਨ ਪਹਿਲਾਂ ਪਿੰਡ ਸੌਂਟੀ ਨਜ਼ਦੀਕ ਲਗਾਏ ਨਾਕੇ ‘ਤੇ ਦੋ ਵਿਅਕਤੀਆਂ ਰਮਨ ਕੁਮਾਰ ਪੁੱਤਰ ਬਲਦੇਵ ਕੁਮਾਰ ਤੇ ਲਾਲਬਿੰਦਰ ਪੁੱਤਰ ਰਜਿੰਦਰ ਸਿੰਘ ਦੋਵੇਂ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਜੋ ਮੋਟਰਸਾਈਕਲ ‘ਤੇ ਸਵਾਰ ਸਨ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ ਕ੍ਰਮਵਾਰ 20 ਗ੍ਰਾਮ ਤੇ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀਐੱਸਪੀ ਅਮਲੋਹ ਗੁਰਸ਼ੇਰ ਸਿੰਘ ਸੰਧੂ ਨੇ ਦਸਿਆ ਕਿ ਜਦੋਂ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਹਿਰਾਸਤ ‘ਚ ਲੈਣ ਤੋ ਬਾਅਦ  ਐੱਸਐੱਚਓ ਅਮਲੋਹ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਦੀਆਂ ਤਾਰਾਂ ਦਿੱਲੀ ਰਹਿ ਰਹੇ ਇੱਕ ਨਾਇਜੀਰੀਅਨ ਨਾਲ ਜੁੜੀਆਂ ਹੋਣ ਦੀ ਜਾਣਕਾਰੀ ਮਿਲੀ। ਡੀਐੱਸਪੀ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਇੰਸਪੈਕਟਰ ਮਹਿੰਦਰ ਸਿੰਘ ਅਗਵਾਈ ‘ਚ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਨੇ ਦਿੱਲੀ ਜਾ ਕੇ ਜਦੋਂ ਬਰੀਕੀ ਨਾਲ ਜਾਂਚ ਕੀਤੀ ਤਾਂ ਰੇਲਵੇ ਸਟੇਸ਼ਨ ਦਵਾਰਕਾ ਨਜ਼ਦੀਕ ਪੂਰੀ ਸ਼ਾਹੀ ਠਾਠ ਨਾਲ ਰਹਿ ਰਹੇ ਇੱਕ ਨਾਇਜੀਰੀਅਨ ਨਾਗਰਿਕ ਡਿੱਕ ਚਮੇਜੀ ਦਾ ਨਾਂ ਸਾਹਮਣੇ ਆਇਆ ਜਿਸ ਵੱਲੋਂ ਵੱਡੀ ਪੱਧਰ ‘ਤੇ ਪੰਜਾਬ ‘ਚ ਹੈਰੋਇਨ ਵੇਚਣ ਦਾ ਧੰਦਾ ਕਰਨ ਵਾਲੇ ਤਸਕਰਾਂ ਨੂੰ ਇਸ ਦੀ ਸਪਲਾਈ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਗਾਹਕ ਬਣ ਕੇ ਜਦੋਂ ਡਿੱਕ ਨਾਲ ਹੈਰੋਇਨ ਖ਼ਰੀਦਣ ਲਈ ਸੌਦੇਬਾਜ਼ੀ ਸ਼ੁਰੂ ਕੀਤੀ ਤਾਂ ਉਹ ਬੜੀ ਮੁਸ਼ਕਿਲ ਨਾਲ ਪੁਲਿਸ ਪਾਰਟੀ ਦੇ ਕਾਬੂ ਆਇਆ। ਅਮਲੋਹ ਦੇ ਇਲਾਕੇ ‘ਚ ਹੈਰੋਇਨ ਵੇਚਣ ਵਾਲੇ ਸਿਰਫ਼ ਬਰੋ ਜਾਣੀ ਕਿ ਬ੍ਰਦਰ ਦੇ ਨਿੱਕ ਨੇਮ ਤੋਂ ਹੀ ਜਾਣਦੇ ਸਨ। ਕਾਬੂ ਆਉਣ ਤੋਂ ਬਾਅਦ ਡਿੱਕ ਪਾਸੋਂ ਮੌਕੇ ‘ਤੇ ਹੀ 180 ਗ੍ਰਾਮ ਹੈਰੋਇਨ ਬਰਾਮਦ ਹੋਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।