Time - Sach Kahoon Punjabi
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਸਾਰੇ ਸਰੀਰਾਂ ‘ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ ਇਸ ਦੇ ਅੰਦਰ ਜਿੰਨਾ ਦਿਮਾਗ, ਸੋਚਣ-ਸਮਝਣ ਦੀ ਸ਼ਕਤੀ ਹੈ ਕਿਸੇ ਹੋਰ ਪ੍ਰਾਣੀ ‘ਚ ਨਹੀਂ ਆਤਮਾ ਨੂੰ ਮਨੁੱਖੀ ਜਨਮ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ, ਆਤਮਾ ਨੂੰ ਆਵਾਗਮਨ, ਜਨਮ-ਮਰਨ ਤੋਂ ਅਜ਼ਾਦ ਕਰਵਾਉਣ ਲਈ ਮਿਲਿਆ ਹੈ ਮਨੁੱਖੀ ਸਰੀਰ ‘ਚ ਜੇਕਰ ਜੀਵ-ਆਤਮਾ ਪ੍ਰਭੂ-ਪਰਮਾਤਮਾ ਦਾ ਨਾਮ ਲਵੇ। (Saint Dr. MSG)
ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੀ ਭਗਤੀ-ਇਬਾਦਤ ਕਰੇ ਤਾਂ ਬਹੁਤ ਸਾਰੇ ਭਿਆਨਕ ਕਰਮ ਕੱਟ ਜਾਂਦੇ ਹਨ ਇਨਸਾਨ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ ਸਫ਼ਲਤਾ ਇਨਸਾਨ ਦੇ ਕਦਮ ਚੁੰਮਦੀ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਇਨਸਾਨ ਸਤਿਸੰਗ ‘ਚ ਆ ਕੇ ਅਮਲ ਕਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਚੁਗਲੀ, ਨਿੰਦਿਆ, ਲੱਤ-ਖਿਚਾਈ, ਕਿਸੇ ਦਾ ਬੁਰਾ ਸੋਚਣ, ਕਰਨ ‘ਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਕਾਮ-ਵਾਸ਼ਨਾ, ਕਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ‘ਚ ਪੈ ਕੇ ਮਨੁੱਖੀ ਜਨਮ ਨੂੰ ਤਬਾਹ ਨਹੀਂ ਕਰਨਾ ਚਾਹੀਦਾ। (Saint Dr. MSG)
ਇਹ ਵੀ ਪੜ੍ਹੋ : ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ
ਸਗੋਂ ਇਨ੍ਹਾਂ ਬੁਰਾਈਆਂ ਤੋਂ  ਆਪਣੇ-ਆਪ ਨੂੰ ਬਚਾਉਣਾ ਚਾਹੀਦਾ ਹੈ ਜਿਵੇਂ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਗੇ ਇੱਕ ਪਾਸੇ ਦਲਦਲ ਹੋਵੇ ਅਤੇ ਦੂਜੇ ਪਾਸੇ ਟੋਏ ਹੋਣ ਤਾਂ ਤੁਸੀਂ ਬੜੇ ਆਰਾਮ ਨਾਲ, ਧਿਆਨ ਨਾਲ ਗੱਡੀ ਚਲਾਉਂਦੇ ਹੋ ਕਿ ਗੱਡੀ ਨਾ ਤਾਂ ਟੋਏ ‘ਚ ਜਾਵੇ ਅਤੇ ਨਾ ਹੀ ਦਲਦਲ ‘ਚ ਫਸੇ ਜੇਕਰ ਧਿਆਨ ਨਾਲ ਚਲਾਉਂਗੇ ਤਾਂ ਤੁਸੀਂ ਸਹੀ-ਸਲਾਮਤ ਨਿਕਲ  ਜਾਓਗੇ ਜੇਕਰ ਲਾਪਰਵਾਹੀ ਨਾਲ, ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਜਾਓਗੇ ਤਾਂ ਗੱਡੀ ਜਾਂ ਤਾਂ ਟੋਏ ‘ਚ ਡਿੱਗ ਜਾਵੇਗੀ ਜਾਂ ਦਲਦਲ ‘ਚ ਫੱਸ ਜਾਵੇਗੀ ਤਾਂ ਉਸੇ ਤਰ੍ਹਾਂ ਮਨ ਤੇ ਮਾਇਆ ਕਾਲ ਨੇ ਬਣਾਏ ਹਨ ਅਤੇ ਜ਼ਿੰਦਗੀ ਰੂਪੀ ਗੱਡੀ ‘ਤੇ ਜੇਕਰ ਮਨ ਸਵਾਰ ਹੈ। (Saint Dr MSG)
ਤਾਂ ਇਨਸਾਨ ਇਨ੍ਹਾਂ ‘ਚ ਡਿੱਗ ਪਵੇਗਾ ਕਾਮ-ਵਾਸ਼ਨਾ, ਕਰੋਧ, ਲੋਭ, ਮੋਹ,ਹੰਕਾਰ, ਮਨ-ਮਾਇਆ ਰੂਪੀ ਦਲਦਲ ‘ਚ ਤੁਹਾਡੀ ਆਤਮਾ ਫੱਸ ਜਾਵੇਗੀ ਜੇਕਰ ਤੁਸੀਂ ਧਿਆਨ ਨਾਲ ਭਾਵ ਸਿਮਰਨ, ਭਗਤੀ-ਇਬਾਦਤ ਕਰੋਗੇ, ਗੁਰੂ, ਪੀਰ-ਫ਼ਕੀਰ ਜਿਹੋ-ਜਿਹੀ ਟਰੇਨਿੰਗ ਦਿੰਦਾ ਹੈ ਉਵੇਂ ਡਰਾਈਵਰ ਬਣ ਕੇ ਜ਼ਿੰਦਗੀ ਗੁਜ਼ਾਰੋਗੇ ਤਾਂ ਤੁਸੀਂ ਨਾ ਤਾਂ ਦਲਦਲ ‘ਚ ਫਸੋਗੇ ਤੇ ਨਾ ਹੀ ਕਦੇ ਟੋਇਆਂ ‘ਚ ਗੱਡੀ ਡਿੱਗੇਗੀ, ਕਿਉਂਕਿ ਪੀਰ-ਫ਼ਕੀਰ ਇਨ੍ਹਾਂ ਰਾਹਾਂ ਦੇ ਮਾਹਿਰ ਹੁੰਦੇ ਹਨ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਫ਼ਕੀਰਾਂ ਦੇ ਬਚਨਾਂ ‘ਤੇ ਚੱਲਣਾ ਬੜਾ ਮੁਸ਼ਕਿਲ ਵੀ ਹੈ ਕਿਉਂਕਿ ਮਨ ਬੜੇ ਰੋੜੇ ਅਟਕਾਉਂਦਾ ਹੈ ਅਜਿਹੇ-ਅਜਿਹੇ ਲੋਕ ਜੋ ਭਗਤੀ ‘ਚ ਲੱਗਦੇ ਹਨ, ਬੜੇ ਭਗਤ ਲੱਗਦੇ ਹਨ, ਪਰ ਜਦੋਂ ਮਨ ਦਾਅ ਚਲਾਉਂਦਾ ਹੈ ਤਾਂ ਭਗਤੀ ਧਰੀ-ਧਰਾਈ ਰਹਿ ਜਾਂਦੀ ਹੈ ਕਿਉਂਕਿ ਨਿੰਦਿਆ-ਚੁਗਲੀ, ਵਿਅਰਥ, ਫਜ਼ੂਲ ਦੀਆਂ ਗੱਲਾਂ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦੀਆਂ ਇੰਜ ਜੋ ਵੀ ਕਰਦੇ ਹਨ ਉਹ ਕਦੇ ਵੀ ਰੂਹਾਨੀਅਤ ‘ਚ ਮਾਲਕ, ਸਤਿਗੁਰੂ ਦੀ ਦਇਆ-ਮਿਹਰ ਦੇ ਕਾਬਲ ਨਹੀਂ ਬਣ ਸਕਦੇ ਇਸ ਲਈ ਮਨ ਨਾਲ ਲੜੋ ਅਤੇ ਸੇਵਾ-ਸਿਮਰਨ ਕਰੋ। (Saint Dr. MSG)
ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮਾਨ ਸਰਕਾਰ (Punjab Government) ਨੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਪੰਜਾਬ ਸਰਕਾਰ ਨਾਲ ਸਬੰਧਤ ਪੰਜਾਬ ਅਤੇ ਚੰਡੀਗੜ੍ਹ ਵਿੱਚ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ। ਜੋ ਕਿ ਪਹਿਲਾਂ ਇਹ ਸਮਾਂ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ ਸੀ।  ਪੰਜਾਬ ਸਰਕਾਰ ਵੱਲੋਂ ਸੂਬੇ ਅਤੇ ਚੰਡੀਗੜ੍ਹ ਸਥਿਤ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ 17 ਜੁਲਾਈ ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਇਸ ਸਬੰਧੀ ਬਾਕਾਇਦਾ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਆਪਣੀ ਤਨਖਾਹ ਦੇਣ ’ਚ ਵਿਧਾਇਕ ਬਣਾਂਵਾਲੀ ਨਿੱਤਰੇ
ਪੰਜਾਬ ਸਰਕਾਰ ਵੱਲੋਂ ਸੂਬੇ ਅਤੇ ਚੰਡੀਗੜ੍ਹ ਸਥਿਤ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ 17 ਜੁਲਾਈ ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਇਸ ਸਬੰਧੀ ਬਾਕਾਇਦਾ ਹੁਕਮ ਜਾਰੀ ਕੀਤੇ ਗਏ ਹਨ।
— Government of Punjab (@PunjabGovtIndia) July 14, 2023
ਸਮਾਂ ਰਹਿੰਦਿਆਂ ਵਿਉਤਬੰਦੀ ਜ਼ਰੂਰੀ
ਆਉਣ ਵਾਲੇ ਡੇਢ-ਦੋ ਕੁ ਮਹੀਨਿਆਂ ਤੱਕ ਅਗੇਤੀਆਂ ਸਾਉਣੀ ਦੀਆਂ ਫ਼ਸਲਾਂ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ ਤੇ ਉਸ ਦੇ ਨਾਲ ਹੀ ਸ਼ੁਰੂ ਹੋ ਜਾਵੇਗਾ। ਪਰਾਲੀਆਂ ਸਾੜਨ ਦਾ ਸਿਲਸਿਲਾ ਅਤੇ ਪਰਾਲੀ ਸਾੜਨ ਤੋਂ ਰੋਕਣ ਦੇ ਯਤਨ ਸਰਕਾਰਾਂ ਨੂੰ ਵਾਤਾਵਰਨ ਪ੍ਰਦੂਸ਼ਣ ਦੇ ਆਉਣ ਵਾਲੇ ਖ਼ਤਰੇ ਤੋਂ ਬਚਣ ਲਈ ਅਗਾਊਂ ਵਿਉਤਬੰਦੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਅਜਿਹਾ ਕਰਨ ਨਾਲ ਸਰਕਾਰਾਂ ਅਤੇ ਕਿਸਾਨਾਂ ਦੋਵਾਂ ਦਾ ਫ਼ਾਇਦਾ ਹੋਵੇਗਾ।
ਅਜਿਹਾ ਕਰਨ ਨਾਲ ਫਾਲਤੂ ਦੇ ਹੋਣ ਵਾਲੇ ਟਕਰਾਅ ਤੋਂ ਬਚਾਅ ਹੋ ਕੇ ਸਰਕਾਰੀ ਮਸ਼ੀਨਰੀ ਅਤੇ ਅਧਿਕਾਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ ਜੋ ਦੇਸ਼ ਦੇ ਹਿੱਤ ਵਿਚ ਵਰਤੀ ਜਾ ਸਕਦੀ ਅਤੇ ਕਿਸਾਨ ਵੀ ਫਜੂਲ ਦੀਆਂ ਉਲਝਣਾਂ ਤੋਂ ਬਚ ਸਕਣਗੇ ਹੁਣ ਤੋਂ ਹੀ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਅਤੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਜਾਣ ਫ਼ਸਲੀ ਸੀਜ਼ਨ ਦੌਰਾਨ ਹਵਾ ਪ੍ਰਦੂਸ਼ਣ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਚਲਿਆ ਜਾਂਦਾ ਹੈ ਅਤੇ ਅਜਿਹੀ ਹਵਾ ਵਿਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।
ਅਜਿਹਾ ਨਹੀਂ ਹੈ ਕਿ ਹਵਾ ਪ੍ਰਦੂਸ਼ਣ ਵਿਚ ਇਕੱਲਾ ਪਰਾਲੀ ਦਾ ਧੂੰਆਂ ਹੀ ਜਿੰਮੇਵਾਰ ਹੈ ਬਹੁਤ ਸਾਰੇ ਅਜਿਹੇ ਹੋਰ ਵੀ ਕਾਰਨ ਹਨ ਜਿਨ੍ਹਾਂ ਕਰਕੇ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਵਧਦੀ ਹੈ। ਬੱਸ ਲੋੜ ਥੋੜ੍ਹੀ ਜਿਹੀ ਜਾਗਰੂਕਤਾ ਅਤੇ ਸਾਵਧਾਨੀ ਹੈ। ਜਿਸ ਨਾਲ ਅਸੀਂ ਖੁਦ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ੁੱਧ ਹਵਾ ਵਿਚ ਸਾਹ ਲੈ ਸਕਣਗੀਆਂ। ਵਧਦੇ ਪ੍ਰਦੂਸ਼ਣ ਲਈ ਸਿਰਫ਼ ਫਸਲਾਂ ਦੇ ਨਾੜ ਸਾੜਨ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਹੁਣੇ-ਹੁਣੇ ਨੋਇਡਾ ਸਥਿਤ ਟਵਿਨ ਟਾਵਰ ਦਾ ਮੁੱਦਾ ਵੀ ਬਹੁਤ ਚਰਚਾ ਦਾ ਵਿਸ਼ਾ ਬਣਿਆ ਜੋ ਕਈ ਸਵਾਲ ਖੜ੍ਹੇ ਕਰਦਾ ਹੈ। ਕੀ ਇਹ ਟਵਿਨ ਟਾਵਰ ਇੱਕ ਦਿਨ ਵਿਚ ਬਣ ਕੇ ਤਿਆਰ ਹੋ ਗਿਆ।
ਇਸ ਨੂੰ ਬਣਾਉਣ ਸਮੇਂ ਜੋ ਗ੍ਰੀਨ ਬੈਲਟ ਦਾ ਨੁਕਸਾਨ ਹੋਇਆ ਅਤੇ ਮੁੜ ਡੇਗਣ ਲਈ ਜੋ ਪ੍ਰਦੂਸ਼ਣ ਵਧਿਆ। ਇਸ ’ਤੇ ਵਿਚਾਰ ਹੋਣਾ ਚਾਹੀਦਾ ਹੈ ਤਾਂ ਜੋ ਮੁੜ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਨੌਬਤ ਨਾ ਆਵੇ ਆਵਾਜਾਈ ਦੇ ਸਾਧਨਾਂ ਦੇ ਪ੍ਰਦੂਸ਼ਣ ਦੀ ਜਾਂਚ, ਉਦਯੋਗਾਂ ਵਿੱਚੋਂ ਨਿੱਕਲਦੇ ਧੂੰਏਂ ਦੇ ਲੇਵਲ ਦੀ ਜਾਂਚ ਸਮੇਂ ਸਿਰ ਹੋਵੇ। ਇਸ ਤਰ੍ਹਾਂ ਦੇਸ਼ ਵਿਚ ਕਈ ਸਮੱਸਿਆਵਾਂ ਅਜਿਹੀਆਂ ਹਨ। ਜਿਨ੍ਹਾਂ ਦਾ ਹੱਲ ਸਮੇਂ ਸਿਰ ਕਾਰਵਾਈ, ਯਤਨਾਂ ਨਾਲ ਕੀਤਾ ਜਾ ਸਕਦਾ ਹੈ। ਬੱਸ ਲੋੜ ਸਿਰਫ਼ ਇੱਛਾ-ਸ਼ਕਤੀ ਅਤੇ ਜਿੰਮੇਵਾਰੀ ਦੇ ਪਾਲਣ ਦੀ ਹੈ। ਦਰਅਸਲ ਸਿਆਸੀ ਇੱਛਾ ਸ਼ਕਤੀ ਦੇ ਨਾਲ-ਨਾਲ ਲੋਕਾਂ ’ਚ ਜਾਗਰੂਕਤਾ ਵੀ ਜ਼ਰੂਰੀ ਹੈ ਜ਼ਿੰਦਗੀ ਤੋਂ?ਵੱਧ ਕੁਝ ਵੀ ਨਹੀਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਕਤ ਦੀ ਮਾਰ
ਵਕਤ ਦੀ ਮਾਰ
ਐ ਵਕਤ
ਤੇਰੇ ਹੱਥ ਵਿਚ ਦੇ
ਆਪਣੇ ਸੁਪਨੇ
ਆਪਣਾ ਭਵਿੱਖ
ਮੈਂ ਤੁਰਿਆਂ ਸਾਂ
ਤੇਰੀ ਉਂਗਲੀ ਫੜ
ਪਰ ਤੂੰ ਇਹ ਕੀ ਕੀਤਾ?
ਤੇਰੇ ਹੱਥ ਵਿੱਚ
ਮੇਰਾ ਤਾਂ ਕੀ
ਕਿਸੇ ਦਾ ਵੀ
ਭਵਿੱਖ ਨਜ਼ਰ ਨਹੀਂ ਆ ਰਿਹਾ
ਤੇ ਤੂੰ ਰਾਜ ਭਵਨ ਵੱਲ ਮੂੰਹ ਕਰ
ਉਦਾਸ ਕਿਉਂ ਖੜ੍ਹਾ ਏਂ।
ਐ ਵਕਤ
ਇੱਥੇ ਇੱਕ ਨਦੀ ਹੈ
ਜੋ ਕਿਸੇ ਵਕਤ ਵਿੱਚ
ਪਵਿੱਤਰ ਅਖਵਾਉਂਦੀ ਸੀ
ਲੋਕ ਉਸਨੂੰ ਪੂਜਦੇ ਸੀ
ਮਾਂ ਆਖ ਕੇ…
ਅੱਜ ਜਦ ਮੈਂ
ਅੱਛੇ ਦਿਨਾਂ ਦੀ ਤਲਾਸ਼ ਵਿੱਚ
ਭਵਿੱਖ ਨੂੰ ਲੱਭਦਾ
ਉਹਦੇ ਕੋਲ ਦੀ ਲੰਘਿਆ
ਤਾਂ ਉਸ ਵਿੱਚੋਂ
ਮੁਰਦਿਆਂ ਦੀਆਂ ਅਵਾਜ਼ਾਂ
ਆ ਰਹੀਆਂ ਸਨ
ਬਚਾਓ! ਬਚਾਓ! ਦੇ ਸ਼ੋਰ ਨੇ
ਮੇਰੇ ਕੰਨ ਪਾੜ ਦਿੱਤੇ
ਤੂੰ ਸੱਚ ਦੱਸੀਂ
ਇਹ ਆਵਾਜ਼ਾਂ
ਉਸੇ ਮਾਂ ਦੀਆਂ ਸਨ।
ਐ ਵਕਤ
ਚੱਲ ਆ ਬੈਠ ਮੇਰੇ ਨਾਲ
ਇਸ ਨਦੀ ਦੇ ਕੰਢੇ
ਤੇ ਆਪਾਂ ਲੱਭੀਏ
ਪਾਣੀ ਨਾਲ ਭਰੀਆਂ ਲਾਸ਼ਾ ਵਿੱਚੋਂ
ਕੋਈ ਸ਼ਾਂਤੀ ਨਾਲ ਭਰਿਆ ਮੁਰਦਾ।
ਐ ਵਕਤ
ਇਹ ਤੂੰ ਕੈਸੀ ਮਾਰ ਮਾਰੀ ਏ
ਮੈਨੂੰ ਇਹਨਾਂ
ਰੁਲਦੀਆਂ ਲੋਥਾਂ ਵਿੱਚੋਂ
ਬਦਬੂ ਆਉਂਦੀ ਏ
ਮਰ ਗਈ ਇਨਸਾਨੀਅਤ ਦੀ।
ਐ ਵਕਤ
ਇਹ ਕੈਸਾ ਦੌਰ ਹੈ
ਜਿਸ ਵਿੱਚ ਮੈਂ
ਭਵਿੱਖ ਦੇ ਦਰਦ ਨੂੰ
ਸੀਨੇ ਵਿੱਚ ਦਫਨਾ
ਹੰਢਾਅ ਰਿਹਾ ਹਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਨੌਜਵਾਨ ਸ਼ਕਤੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ
ਨੌਜਵਾਨ ਸ਼ਕਤੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ
ਭਾਰਤ ਉਂਜ ਤਾਂ ਸੱਤ ਸੌ ਸਾਲ ਤੋਂ ਜਿਆਦਾ ਕਿਸੇ ਨਾ ਕਿਸੇ ਦਾ ਗੁਲਾਮ ਹੁੰਦਾ ਰਿਹਾ ਪਰ ਸਭ ਤੋਂ ਜਿਆਦਾ ਦੋ ਸੌ ਸਾਲ ਤੋਂ ਵੱਧ ਅੰਗਰੇਜ਼ਾਂ ਦੇ ਅਧੀਨ ਗੁਲਾਮੀ ਕੱਟਦਾ ਰਿਹਾ ਲੋਕਾਂ ਨੂੰ ਹੌਲੀ- ਹੌਲੀ ਸੂਝ ਆਈ ਕਿ ਸਾਡੇ ਦੇਸ਼ ਦਾ ਸੋਨਾ ਭਾਵੇਂ ਕਿਸੇ ਰੂਪ ਵਿਚ ਵੀ ਕਿਉਂ ਨਾ ਹੋਵੇ, ਬਾਹਰ ਜਾ ਰਿਹਾ ਹੈ। ਇੱਕਾ-ਦੁੱਕਾ ਅੰਗਰੇਜ ਸਾਡੇ ‘ਤੇ ਮਨਮਰਜ਼ੀ ਦਾ ਜ਼ੁਲਮ ਢਾਹ ਰਹੇ ਹਨ, ਇਹ ਕਿੰਨਾ ਚਿਰ ਬਰਦਾਸ਼ਤ ਕੀਤਾ ਜਾਵੇਗਾ।
ਇਹ ਸੋਚ ਕੇ ਨੌਜਵਾਨ ਪੀੜ੍ਹੀ ਨੇ ਆਪੋ-ਆਪਣੇ ਤਰੀਕੇ ਨਾਲ ਸੰਘਰਸ਼ ਵਿੱਢਣੇ ਸ਼ੁਰੂ ਕਰ ਦਿੱਤੇ।ਦੇਸ਼ ਦੇ ਕੋਨੇ-ਕੋਨੇ ਤੋਂ ਅੰਗਰੇਜਾਂ ਨੂੰ ਬਾਹਰ ਕੱਢਣ ਦੀਆਂ ਅਵਾਜਾਂ ਬੁਲੰਦ ਹੋਣ ਲੱਗ ਪਈਆਂ। ਲੋਕ ਹੌਲੀ-ਹੌਲੀ ਸੜਕਾਂ ‘ਤੇ ਉੱਤਰਨੇ ਸ਼ੁਰੂ ਹੋ ਗਏ। ਅੰਗਰੇਜਾਂ ਦੇ ਜੋ ਹੱਥੇ ਚੜ੍ਹ ਜਾਂਦਾ ਉਸ ਦਾ ਮੂੰਹ ਹਮੇਸ਼ਾ ਵਾਸਤੇ ਬੰਦ ਕਰ ਦਿੰਦੇ।
ਇਹ ਲੁਕਣਮੀਚੀ ਕਾਫੀ ਚਿਰ ਚੱਲਦੀ ਰਹੀ ਆਖ਼ਰ ਲੋਕ ਸਿੱਧਾ-ਸਿੱਧਾ ਅੰਗਰੇਜਾਂ ਦਾ ਵਿਰੋਧ ਕਰਨ ਲੱਗ ਪਏ।   ਅੰਗਰੇਜ਼ਾਂ ਨੇ ਬਗਾਵਤ ਨੂੰ ਨੱਥ ਪਾਉਣ ਵਾਸਤੇ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਣੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਲੋਕਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਸੁੱਟ ਦਿੱਤਾ ਕਈਆਂ ਨੂੰ ਕਾਲੇ ਪਾਣੀ ਦੀਆਂ ਜੇਲ੍ਹਾਂ ਵਿਚ ਸੁੱਟ ਦਿੱਤਾ ਕਈ ਅਣਿਆਈ ਮੌਤ ਹੀ ਮਾਰ ਦਿੱਤੇ। ਨੌਜਵਾਨ ਕਿਸੇ ਅੱਗੇ ਨਾ ਝੁਕੇ ਸਗੋਂ ਹੋਰ ਹਿੰਮਤ ਨਾਲ ਅੱਗੇ ਵਧਦੇ ਗਏ।
ਹੱਸ-ਹੱਸ ਕੇ ਗਲ਼ਾਂ ਵਿਚ ਫਾਸੀਆਂ ਪਾ ਕੇ ਸ਼ਹੀਦ ਹੁੰਦੇ ਗਏ। ਹਰੇਕ ਥਾਂ ‘ਤੇ ਅੰਗਰੇਜ਼ਾਂ ਦੀ ਬਗਾਵਤ ਹੋਣ ਲੱਗ ਪਈ, ਨੌਜਵਾਨਾਂ ਨੇ ਅੰਗਰੇਜ਼ਾਂ ਨੂੰ ਇੰਨਾ ਮਜ਼ਬੂਰ ਕਰ ਦਿੱਤਾ ਕਿ ਉਹਨਾਂ ਦੀ ਨੌਜਵਾਨਾਂ ਅੱਗੇ ਇੱਕ ਨਾ ਚੱਲੀ ਤੇ ਅਖੀਰ ਉਹ ਅੰਗਰੇਜ਼ ਸਾਡਾ ਦੇਸ਼ ਛੱਡ ਕੇ ਆਪਣੇ ਵਤਨ ਵਾਪਸ ਪਰਤ ਗਏ। ਭਾਰਤ ਦੇਸ਼ ਅਜ਼ਾਦ ਅਖਵਾਉਣ ਲੱਗ ਪਿਆ ਇੱਥੇ ਲੋਕਤੰਤਰ ਰਾਜ ਸਥਾਪਿਤ ਹੋ ਗਿਆ। ਲੋਕਾਂ ਨੂੰ ਇੰਝ ਲੱਗਾ ਕਿ ਹੁਣ ਅਸੀਂ ਵਧੀਆ ਜਿੰਦਗੀ ਜਿਊਣ ਲੱਗ ਪਵਾਂਗੇ, ਸਾਡਾ ਹੀ ਦੇਸ਼ ਹੋਵੇਗਾ, ਸਾਡੇ ਹੀ ਲੋਕ ਰਾਜਨੇਤਾ ਹੋਣਗੇ, ਇੱਥੋਂ ਕੁਝ ਵੀ ਬਾਹਰ ਨਹੀਂ ਜਾਵੇਗਾ। ਸਗੋਂ ਅਸੀਂ ਬਾਹਰੋਂ ਮੰਗਵਾ ਕੇ ਆਪਣੇ ਦੇਸ਼ ਨੂੰ ਹੋਰ ਸਿਖ਼ਰਾਂ ‘ਤੇ ਲੈ ਜਾਵਾਂਗੇ
ਅੰਗਰੇਜ਼ ਦੀ ਇੱਥੋਂ ਜਾਣ ਦੀ ਦੇਰ ਸੀ ਕਿ ਲੋਕਾਂ ਦੇ ਸੁਰ ਨਾਲੋ-ਨਾਲ ਬਦਲ ਗਏ
ਭ੍ਰਿਸਸ਼ ਲੋਕ ਮੌਕੇ ਦੀ ਆੜ ਵਿਚ ਜੋ ਬੈਠੇ ਸਨ ਉਹਨਾਂ ਰਾਤੋ-ਰਾਤ ਹੀ ਆਪਣਾ ਘੇਰਾ ਵੱਡਾ ਕਰ ਦਿੱਤਾ। ਲੀਡਰ ਖ਼ੁੰਬਾਂ ਵਾਂਗੂ ਉੱਗ ਪਏ, ਜਿਹੜੇ ਦੇਸ਼ ਲਈ ਲੜਦੇ ਰਹੇ ਉਹਨਾਂ ਨੂੰ ਭੁੱਲ ਕੇ ਆਪਣਾ ਸਵਾਰਥ ਸਿੱਧ ਕਰਨ ਲੱਗ ਗਏ। ਕਿਸੇ ਨੂੰ ਚੇਤਾ ਹੀ ਨਾ ਰਿਹਾ ਕਿ ਅੰਗਰੇਜ਼ਾਂ ਨੂੰ ਭਜਾਉਣ ਵਾਸਤੇ ਕੌਣ-ਕੌਣ ਅੱਗੇ ਆਇਆ ਸੀ, ਉਨ੍ਹਾਂ ਬਾਰੇ ਕੀ ਸੋਚਣਾ ਹੈ ਕਿਸੇ ਨੂੰ ਯਾਦ ਹੀ ਨਹੀਂ ਰਿਹਾ। ਬੱਸ ਆਪਣੇ ਢਿੱਡ ਭਰਨ ਵਿਚ ਲੱਗ ਗਏ। ਨੌਜਵਾਨ ਪੀੜ੍ਹੀ ਇਹ ਸੋਚ ਕੇ ਪ੍ਰੇਸ਼ਾਨ ਹੋ ਗਈ ਕਿ ਅੰਗਰੇਜ਼ਾਂ ਨੂੰ ਤਾਂ ਅਸੀਂ ਬਾਹਰ ਦਾ ਰਾਹ ਵਿਖਾ ਦਿੱਤਾ
ਏ ਦੇਸ਼ ਆਜ਼ਾਦ ਵੀ ਹੋ ਗਿਆ ਪਰ ਅਸੀਂ ਉਹੋ-ਜਿਹੇ ਦੇ ਉਹੋ-ਜਿਹੇ ਹੀ ਰਹਿ ਗਏ ਜਿਵੇਂ ਪਹਿਲਾਂ ਸਾਂ। ਉਲਟਾ ਉਸ ਤੋਂ ਵੀ ਬੁਰਾ ਹਾਲ ਹੋ ਗਿਆ ਹੈ ਪੜ੍ਹਾਈ ਕਰਕੇ ਕੋਈ ਫਾਇਦਾ ਨਹੀਂ ਹੋ ਰਿਹਾ ਨੌਕਰੀ ਦੇ ਦਰਵਾਜ਼ੇ ਬੰਦ ਹੋਏ ਪਏ ਨੇ ਅੱਗੇ ਭਵਿੱਖ ਨਜ਼ਰ ਨਹੀਂ ਆ ਰਿਹਾ। ਮਹਿੰਗਾਈ ਲੱਕ ਤੋੜੀ ਜਾਂਦੀ ਹੈ, ਕਿਸਾਨ ਖ਼ੁਦਕੁਸ਼ੀਆਂ ਕਰਨ ਵਾਸਤੇ ਮਜ਼ਬੂਰ ਹੋ ਰਹੇ ਹਨ। ਪੜ੍ਹਿਆ-ਲਿਖਿਆ ਵਰਗ ਪੈਸੇ-ਪੈਸੇ ਨੂੰ ਮੁਥਾਜ਼ ਹੋਇਆ ਫਿਰਦਾ ਹੈ, ਜਿੰਨੀ ਪੜ੍ਹਾਈ ਕੀਤੀ ਹੁੰਦੀ ਏ ਉਸ ਹਿਸਾਬ ਨਾਲ ਮਿਹਨਤਾਨਾ ਨਹੀਂ ਮਿਲਦਾ। ਫਿਰ ਵਿਹਲੇ ਨਸ਼ੇ ਵਿਚ ਵੜ੍ਹ ਜਾਂਦੇ ਹਨ ਜਿੱਥੇ ਜਿੰਦਗੀ ਤਬਾਹ ਹੋ ਰਹੀ ਹੈ ਮਾਪੇ ਪ੍ਰੇਸ਼ਾਨ ਹੋ ਕੇ ਆਪਣੀ ਇਕਲੌਤੀ ਔਲਾਦ ਨੂੰ ਬਾਹਰ ਦੀਆਂ ਮੰਡੀਆਂ ਵਿਚ ਧੱਕ ਰਹੇ ਹਨ। ਸਾਡੇ ਦੇਸ਼ ਦੇ ਮੁੱਠੀ ਭਰ ਲੋਕ ਇਸ ਦਾ ਨਜਾਇਜ਼ ਫਾਇਦਾ ਲੈ ਕੇ ਆਪਣੀ ਪ੍ਰਾਪਰਟੀ ਬਣਾਉਣ ਵਿਚ ਦਿਨ-ਰਾਤ ਜੁਟੇ ਹੋਏ ਹਨ। ਇੱਥੇ ਲੋਕਾਂ ਨੂੰ ਮਜ਼ਹਬਾਂ ਦੇ ਰੌਲੇ ਵਿਚ ਪਾ ਕੇ ਗੁੰਮਰਾਹ ਕੀਤਾ ਜਾਂਦਾ ਹੈ।
ਹਾਲੇ ਵੀ ਸਮਾਂ ਏ ਕਿ ਆਪਾਂ ਆਪਣੀ ਇਕਲੌਤੀ ਔਲਾਦ ਨੂੰ ਬਾਹਰ ਨਾ ਭੇਜੀਏ ਸਗੋਂ ਇੱਥੇ ਰਹਿਣਾ ਸਿਖਾਈਏ।
ਸਿਆਸੀ ਲੋਕ ਤਾਂ ਇਹ ਕਹਿੰਦੇ ਹਨ ਕਿ ਚੰਗੇ ਪੜ੍ਹੇ-ਲਿਖੇ ਲੋਕ ਬਾਹਰ ਚਲੇ ਜਾਣ ਅਸੀਂ ਉਨ੍ਹਾਂ ਤੋਂ ਕੀ ਲੈਣਾ ਏ। ਸਾਨੂ ਤਾਂ ਅਨਪੜ੍ਹ ਲੋਕਾਂ ਦੀ ਜਰੂਰਤ ਹੈ ਜਿਹੜੇ ਨਾ ਤਾਂ ਆਪਣਾ ਹੱਕ ਮੰਗ ਸਕਦੇ ਹਨ, ਨਾ ਪ੍ਰਸ਼ਾਸਨ ਅੱਗੇ ਅੜ ਸਕਦੇ ਹਨ ਇਹ ਹਾਲਾਤ ਕਿਸੇ ਇੱਕ ਦੇ ਨਹੀਂ ਸਗੋਂ ਸਮੁੱਚੇ ਦੇਸ਼ ਦੇ ਹਨ। ਇਸ ਦਾ ਹੱਲ ਕਿਸੇ ਬਾਹਰ ਵਾਲੇ ਨੇ ਨਹੀਂ ਸਗੋਂ ਅਸੀਂ ਰਲ-ਮਿਲ ਕੇ ਆਪ ਲੱਭਣਾ ਹੈ ਬੇਸ਼ੱਕ ਜੰਗਲ ਦੀ ਅੱਗ ਨੂੰ ਇੱਕ ਚਿੜੀ ਦੀ ਚੁੰਝ ਵਿਚ ਆਇਆ ਪਾਣੀ ਨਹੀਂ ਬੁਝਾ ਸਕਦਾ।
ਪਰ ਜਦੋਂ ਲੇਖਾ-ਜੋਖਾ ਹੋਵੇਗਾ ਤਾਂ ਚਿੜੀ ਦਾ ਨਾਂਅ ਅੱਗ ਬੁਝਾਉਣ ਵਾਲਿਆਂ ਵਿਚ ਲਿਖਿਆ ਹੋਵੇਗਾ ਅੱਗ ਲਾਉਣ ਵਾਲਿਆਂ ‘ਚ ਨਹੀਂ। ਇਸੇ ਤਰ੍ਹਾਂ ਆਪਾਂ ਸਾਰੇ ਇੱਕ ਅਵਾਜ਼ ਬਣਕੇ ਸਰਕਾਰ ਦੇ  ਕੰਨਾਂ ਤੱਕ ਪਹੁੰਚੀਏ। ਤਾਂ ਹੋ ਸਕਦੈ ਕਿ ਸਾਡੀ ਨੌਜਵਾਨ ਪੀੜ੍ਹੀ ਉਨ੍ਹਾਂ ਅੰਗਰੇਜ਼ਾਂ ਦੇ ਗੁਲਾਮ ਹੋਣੋ ਬਚ ਸਕੇ ਜਿਨ੍ਹਾਂ ਨੂੰ ਸਾਡੀ ਨੌਜਵਾਨ ਪੀੜ੍ਹੀ ਨੇ ਧੱਕੇ ਮਾਰ ਕੇ ਕੱਢਿਆ ਸੀ ਕਿਧਰੇ ਫਿਰ ਉਹਨਾਂ ਦੇ ਪੈਰਾਂ ਵਿਚ ਡਿੱਗ ਕੇ ਇਹ ਨਾ ਕਹਿਣਾ ਪਏ ਕਿ ਤੁਸੀਂ ਸਹੀ ਸੀ ਤੇ ਸਾਡੇ ਵੱਡ-ਵਡੇਰੇ ਗਲਤ ਸਨ।
ਕਾਲਜ ਬੰਦ ਨਾ ਹੋਣ ਦੇਈਏ, ਆਈਲੈਟਸ ਸੈਂਟਰਾਂ ਨੇ ਸਾਨੂੰ ਕਿਸੇ ਪਾਸੇ ਦਾ ਨਹੀਂ ਰਹਿਣ ਦੇਣਾ। ਮਾਪਿਆਂ ਵਾਸਤੇ ਬਿਰਧ ਆਸ਼ਰਮ ਨਾ ਬਣਵਾਈਏ ਸਗੋਂ ਬਜ਼ੁਰਗ ਨੂੰ ਪਿਆਰ-ਸਤਿਕਾਰ ਨਾਲ ਆਪਣੇ ਘਰਾਂ ਵਿਚ ਰੱਖ ਕੇ ਉਨ੍ਹਾਂ ਦੀ ਸੇਵਾ ਕਰੀਏ। ਆਪਣੇ ਹਥੀਂ ਜਹਾਜ਼ ਚੜ੍ਹਾ ਕੇ ਫਿਰ ਉਮੀਦ ਨਾ ਰੱਖੀਏ ਕਿ ਉਹ ਗੋਰੇ ਆਸਾਨੀ ਨਾਲ ਸਾਡੇ ਪੁੱਤਰਾਂ-ਧੀਆਂ ਨੂੰ ਵਾਪਿਸ ਭੇਜ ਦੇਣਗੇ! ਇਹ ਨਹੀਂ ਹੋ ਸਕਦਾ। ਜੋ ਹੋ ਸਕਦਾ ਹੈ ਆਪਾਂ ਉਹ ਹੀ ਕਰੀਏ। ਸੋਚ ਬਦਲੀਏ ਤਾਂ ਦੁਨੀਆ ਬਦਲ ਸਕਦੀ ਹੈ
ਜਸਵਿੰਦਰ ਭੁਲੇਰੀਆ
ਮਮਦੋਟ, ਫਿਰੋਜ਼ਪੁਰ
ਮੋ. 75891-55501
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਫਾਈਲਾਂ ਦੀ ਮੂਵਮੈਂਟ ਲਈ ਈ-ਆਫਿਸ ਲਾਂਚ ਕਰਨ ਨਾਲ ਪੰਜਾਬ ਮੁਕੰਮਲ ਤੌਰ ‘ਤੇ ਬਣਿਆ ਹਾਈਟੈੱਕ
ਚੰਡੀਗੜ(ਅਸ਼ਵਨੀ ਚਾਵਲਾ)। ਸਰਕਾਰ ਨੂੰ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਫੈਸਲੇ ਲੈਣ ਦੇ ਮਨੋਰਥ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਈ-ਆਫਿਸ ਸੁਵਿਧਾ ਲਾਂਚ ਕੀਤੀ ਜਿਸ ਨਾਲ ਸਰਕਾਰੀ ਫਾਈਲਾਂ ਦੀ ਮੂਵਮੈਂਟ ਇਲੈਕਟ੍ਰਾਨਿਕ ਵਿਧੀ ਨਾਲ ਆਨਲਾਈਨ ਹੋਵੇਗੀ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਇਸ ਨਿਵੇਕਲੇ ਉਦਮ ਦੀ ਸ਼ੁਰੂਆਤ ਕੀਤੀ ਹੈ।
ਪੰਜਾਬ ਭਵਨ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਕੈਬਨਿਟ ਦੇ ਸਾਥੀਆਂ ਸਣੇ ਇਸ ਹਾਈਟੈੱਕ ਵਿਭਾਗੀ ਤੇ ਅੰਤਰ-ਵਿਭਾਗੀ ਸੁਵਿਧਾ ਨੂੰ ਲਾਂਚ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਆਉਂਦੀਆਂ ਨਵੀਆਂ ਤਕਨੀਕਾਂ ਨੂੰ ਨਿਰੰਤਰ ਲਾਗੂ ਕਰਦੇ ਰਹਿਣ। ਮੁੱਖ ਮੰਤਰੀ ਨੇ ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਦੀ ਇਸ ਨੇਕ ਉਪਰਾਲੇ ਲਈ ਸ਼ਲਾਘਾ ਕੀਤੀ ਜਿਸ ਸਦਕਾ ਸਾਰੇ ਪ੍ਰਸ਼ਾਸਕੀ ਵਿਭਾਗ ਅਤੇ ਸਮੂਹ ਡਿਪਟੀ ਕਮਿਸ਼ਨਰ ਦਫਤਰ ਪੋਰਟਲ ਉਤੇ ਤੁਰੰਤ ਲਾਈਵ ਹੋ ਕੇ ਸਾਰੀਆਂ ਨਵੀਆਂ ਫਾਈਲਾਂ ਅਤੇ ਵਿਚਾਰ ਅਧੀਨ ਪੱਤਰਾਂ ਨੂੰ ਅਪਲੋਡ ਕਰ ਸਕਣਗੇ।
ਸਰਕਾਰੀ ਸੇਵਾਵਾਂ ਨੂੰ ਨਿਰਵਿਘਨ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਨਿਭਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਮਾਲ ਰਿਕਾਰਡ ਦੀ ਆਨਲਾਈਨ ਟਰਾਂਸਮਿਸ਼ਨ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਕਿਹਾ ਜਿਸ ਦੀ ਉਹ ਨਿੱਜੀ ਤੌਰ ‘ਤੇ ਨਿਰੰਤਰ ਸਮੀਖਿਆ ਕਰ ਰਹੇ ਹਨ।
ਉਨਾਂ ਸਾਰੇ ਵਿਭਾਗਾਂ ਅਤੇ ਹੋਰ ਫੀਲਡ ਦਫਤਰਾਂ ਲਈ ਪਹਿਲੀ ਜਨਵਰੀ 2020 ਤੱਕ ਨਵਾਂ ਈ-ਆਫਿਸ ਸਿਸਟਮ ਅੱਪਗ੍ਰੇਡ ਕਰਨ ਦੀ ਸਮਾਂ ਸੀਮਾ ਤੈਅ ਕੀਤੀ। ਨਵਾਂ ਸਿਸਟਮ ਜੋ ਆਈ.ਡਬਲਿਊ.ਡੀ.ਐਮ.ਐਸ. ਪ੍ਰਣਾਲੀ ਦਾ ਬਦਲ ਹੋਵੇਗਾ, ਕੌਮੀ ਸਾਫਟਵੇਅਰ ਉਤਪਾਦ ਹੈ ਜੋ ਪੰਜਾਬ ਸਰਕਾਰ ਤੇ ਕੌਮੀ ਸੂਚਨਾ ਕੇਂਦਰ (ਐਨ.ਆਈ.ਸੀ.) ਦੀ ਪਹਿਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਦੀਪ ਕੰਬੋਜ
ਮੌਜੂਦਾ ਭੱਜ-ਦੌੜ ਦੀ ਜ਼ਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਘਿਰਿਆ ਹੋਇਆ ਹੈ ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਹੈ। ਜਿਸ ਕਾਰਨ ਸੈਰ-ਸਪਾਟੇ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਸੈਰ-ਸਪਾਟੇ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਹੀ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਸਾਲ 1980 ਵਿੱਚ ਪੂਰੇ ਵਿਸ਼ਵ ਵਿੱਚ ਸੈਰ-ਸਪਾਟੇ ਨੂੰ ਵਧਾਉਣ ਲਈ ਵਿਸ਼ਵ ਸੈਲਾਨੀ ਦਿਵਸ ਮਨਾਉਣ ਦੀ ਸ਼ੁਰੂਆਤ 27 ਸਤੰਬਰ ਨੂੰ ਹੀ ਕੀਤੀ ਸੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਹਰ ਸਾਲ ਵਿਸ਼ਵ ਦੇ ਸਾਰੇ ਦੇਸ਼ 27 ਸਤੰਬਰ ਨੂੰ ਵਿਸ਼ਵ ਸੈਲਾਨੀ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ।
ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਸੈਰ ਸਪਾਟੇ ਦੇ ਨਾਲ ਉਸਦੇ ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਪ੍ਰਤੀ ਵਿਸ਼ਵ ਭਾਈਚਾਰੇ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੈਰ-ਸਪਾਟੇ ਤੋਂ ਆਪਣੀ ਆਮਦਨ ਵਧਾਉਣਾ ਹੁੰਦਾ ਹੈ। ਸੈਰ-ਸਪਾਟੇ ਦੀ ਕਿਸੇ ਵੀ ਦੇਸ਼ ਦੇ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਹਰ ਦੇਸ਼ ਦੀ ਪਹਿਲੀ ਜਰੂਰਤ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ, ਉੱਥੇ ਅੱਜ ਸੈਰ-ਸਪਾਟੇ ਕਾਰਨ ਕਈ ਦੇਸ਼ਾਂ ਦੀ ਅਰਥਵਿਵਸਥਾ ਸੈਰ-ਸਪਾਟਾ ਉਦਯੋਗ ਦੇ ਆਲੇ-ਦੁਆਲੇ ਘੁੰਮਦੀ ਹੈ। ਯੂਰਪੀ ਦੇਸ਼, ਕੰਢੀ ਅਫਰੀਕੀ ਦੇਸ਼, ਪੂਰਬੀ ਏਸ਼ੀਆਈ ਦੇਸ਼, ਕੈਨੇਡਾ ਤੇ ਅਸਟ੍ਰੇਲੀਆ ਆਦਿ ਅਜਿਹੇ ਦੇਸ਼ ਹਨ ਜਿੱਥੇ ਸੈਰ-ਸਪਾਟੇ ਦੇ ਉਦਯੋਗ ਤੋਂ ਪ੍ਰਾਪਤ ਆਮਦਨ ਉੱਥੋਂ ਦੀ ਅਰਥਵਿਵਸਥਾ ਨੂੰ ਮਜਬੂਤ ਕਰਦੀ ਹੈ।
ਇਸ ਦਿਨ ਦੀ ਖਾਸੀਅਤ ਇਹ ਹੈ ਕਿ ਇਸ ਦਿਨ ਦੇ ਮਹੱਤਵ ਨੂੰ ਸਮਝਾਉਣ ਲਈ ਵੱਖ-ਵੱਖ ਤਰ੍ਹਾਂ ਦੀ ਥੀਮ ਰੱਖੀ ਜਾਂਦੀ ਹੈ। ਜਿਸ ਲਈ ਹਰ ਭਾਈਚਾਰਾ ਜਾਂ ਫਿਰ ਦੇਸ਼ ਸੈਰ-ਸਪਾਟੇ ਨਾਲ ਜੁੜਣ ਲੱਗਦਾ ਹੈ। ਸੰਨ 1980 ਵਿੱਚ ਪਹਿਲੇ ਵਿਸ਼ਵ ਸੈਲਾਨੀ ਦਿਵਸ ਦੇ ਸੰਸਕ੍ਰਿਤ ਧਰੋਹਰ ਦੀ ਸੁਰੱਖਿਆ ਸੈਰ-ਸਪਾਟੇ ਦੇ ਯੋਗਦਾਨ ਨੂੰ ਥੀਮ ਬਣਾਇਆ ਗਿਆ। ਜਿਸ ਨਾਲ ਕਿ ਸੰਸਕ੍ਰਿਤ ਧਰੋਹਰ ਦੇ ਮਹੱਤਵ ਨੂੰ ਸਮਝਿਆ ਜਾ ਸਕਿਆ। 1981 ਵਿੱਚ ਸੈ- ਸਪਾਟਾ ਤੇ ਜੀਵਨ ਦੇ ਗੁਣ ਨੂੰ ਥੀਮ ਬਣਾਇਆ ਗਿਆ ਸੀ। 1982 ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਮਹਿਮਾਨ ਅਤੇ ਮੇਜ਼ਬਾਨ ਦੋਵਾਂ ਦੀ ਭੂਮਿਕਾ ਤੈਅ ਕਰਦੇ ਹੋਏ ਥੀਮ ਯਾਤਰਾ ਲਈ ਚੰਗੇ ਮਹਿਮਾਨ ਤੇ ਮੇਜ਼ਬਾਨ ਰੱਖਿਆ। ਇਹੀ ਨਹੀਂ ਸਮੇਂ ਦੇ ਨਾਲ-ਨਾਲ ਵੀ ਸੈਲਾਨੀ ਦਿਵਸ ਦੇ ਥੀਮ ਵਿੱਚ ਬਦਲਾਅ ਕੀਤਾ ਗਿਆ, ਜਿਵੇਂ 1988 ਦਾ ਥੀਮ ਸੀ, ਸੈਰ-ਸਪਾਟਾ ਸਭ ਲਈ ਸਿੱਖਿਆ, 1994 ਦਾ ਥੀਮ ਸੀ ਗੁਣਾਤਮਕ ਸਟਾਫ- ਗੁਣਾਤਮਕ ਸੈਰ-ਸਪਾਟਾ, 2004 ਵਿੱਚ ਖੇਡਾਂ ਨੂੰ ਸੈਰ ਸਪਾਟੇ ਦੇ ਨਾਲ ਜੋੜਦੇ ਹੋਏ ਖੇਡਾਂ ਤੇ ਸੈਰ-ਸਪਾਟਾ ਨੂੰ ਥੀਮ ਬਣਾਇਆ ਗਿਆ, 2010 ਵਿੱਚ ਸੈਰ ਸਪਾਟਾ ਅਤੇ ਜੈਵਿਕ ਵਿਭਿੰਨਤਾ ਨੂੰ ਥੀਮ ਬਣਾਇਆ ਗਿਆ ਸੀ। 2011 ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਨੂੰ  ਜੋੜਣਾ ਥੀਮ ਰੱਖਿਆ ਗਿਆ। 2013 ਲਈ ਥੀਮ ਸੈਰ ਸਪਾਟਾ ਅਤੇ ਪਾਣੀ ਆਪਣੇ ਸਾਂਝੇ ਭਵਿੱਖ ਨੂੰ ਸੁਰੱਖਿਅਤ ਰੱਖਣਾ ਸੀ। 2014 ਲਈ ਥੀਮ ਸੈਰ ਸਪਾਟਾ ਅਤੇ ਕਮਿਊਨਿਟੀ ਵਿਕਾਸ ਰੱਖਿਆ ਗਿਆ।
ਭਾਰਤ ਦੀ ਪੁਰਾਤਨ ਵਿਰਾਸਤ ਜਾਂ ਸੱਭਿਆਚਾਰ ਸਿਰਫ ਦਾਰਸ਼ਨਿਕ ਸਥਾਨ ਲਈ ਨਹੀਂ ਹੁੰਦੀ ਹੈ ਇਸ ਨੂੰ ਆਮਦਨ ਦਾ ਸੋਮਾ ਵੀ ਮੰਨਿਆ ਜਾਂਦਾ ਹੈ ਤੇ ਨਾਲ ਹੀ ਸੈਰ-ਸਪਾਟੇ ਦੇ ਵਿਕਾਸ ਨਾਲ ਕਈ ਲੋਕਾਂ ਦੀ ਰੋਜੀ-ਰੋਟੀ ਜੁੜੀ ਹੁੰਦੀ ਹੈ।ਅੱਜ ਭਾਰਤ ਵਰਗੇ ਦੇਸ਼ਾਂ ਨੂੰ ਦੇਖ ਕੇ ਹੀ ਵਿਸ਼ਵ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਹੀ ਇਤਿਹਾਸਕ ਅਤੇ ਪੁਰਾਤਨ ਇਮਾਰਤਾਂ ਦੀ ਸਾਂਭ-ਸੰਭਾਲ ਕੀਤੀ ਜਾਣ ਲੱਗੀ ਹੈ।ਭਾਰਤ ਦੀ ਸੰਸਕ੍ਰਿਤੀ ਅਤੇ ਕੁਦਰਤੀ ਸੁੰਦਰਤਾ ਇੰਨੀ ਜਿਆਦਾ ਹੈ ਕਿ ਸੈਲਾਨੀ ਜਿਆਦਾ ਸਮੇਂ ਤੱਕ ਇੱਥੋਂ ਦੇ ਸੁੰਦਰ ਨਜ਼ਾਰੇ ਦੇਖਣ ਤੋਂ ਦੂਰ ਨਹੀਂ ਰਹਿ ਸਕਦੇ। ਭਾਰਤੀ ਸੈਲਾਨੀ ਵਿਭਾਗ ਨੇ ਸਤੰਬਰ 2002 ਵਿੱਚ ‘ਅਤੁੱਲ ਭਾਰਤ’ ਨਾਂਅ ਨਾਲ ਇੱਕ ਨਵਾਂ ਅਭਿਆਨ ਸ਼ੁਰੂ ਕੀਤਾ ਸੀ। ਇਸ ਅਭਿਆਨ ਦਾ ਉਦੇਸ਼ ਭਾਰਤੀ ਸੈਰ ਸਪਾਟੇ ਨੂੰ ਵਿਸ਼ਵ ਮੰਚ ਤੱਕ ਪਹੁੰਚਾਉਣਾ ਸੀ, ਜੋ ਕਾਫੀ ਹੱਦ ਤੱਕ ਸਫਲ ਹੋਇਆ।
ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ਪੰਜਾਬ
ਪੰਜਾਬ ਕਈ ਤਰ੍ਹਾਂ ਦੇ ਸੈਰ-ਸਪਾਟੇ ਤੇ ਮਨੋਰੰਜਨ ਨਾਲ ਭਰਪੂਰ ਸੂਬਾ ਹੈ। ਇਸ ਦੀਆਂ ਨਦੀਆਂ, ਖੇਤਾਂ ਅਤੇ ਜਲਗਾਹਾਂ ਵਾਲੀ ਧਰਤੀ ਕੁਦਰਤੀ ਸੁੰਦਰਤਾ ਦੀ ਅਥਾਹ ਨੁਮਾਇਸ਼ ਪੇਸ਼ ਕਰਦੀ ਹੈ। ਇੱਥੋਂ ਦਾ ਸੱਭਿਆਚਾਰਕ ਖਾਣ-ਪੀਣ, ਰਹਿਣ-ਸਹਿਣ ਅਤੇ ਇਮਾਰਤਸਾਜ਼ੀ ਸਭ ਕੁਝ ਇੱਥੋਂ ਦੀ ਧਾਰਮਿਕ ਵਿਰਾਸਤ ਤੇ ਇਸ ਦੇ ਲੋਕਾਂ ਦੀ ਬਹਾਦਰੀ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ। ਪੰਜਾਬ ਦੀਆਂ ਵੱਖ-ਵੱਖ ਵਿਰਾਸਤੀ ਇਮਾਰਤਾਂ ਅਤੇ ਇੱਥੋਂ ਦਾ ਅਮੀਰ ਸੱਭਿਆਚਾਰ ਕੌਮੀ ਤੇ ਕੌਮਾਂਤਰੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਇਹ ਇੱਕ ਅਜਿਹਾ ਸੂਬਾ ਹੈ, ਜਿਹੜਾ ਤੁਹਾਨੂੰ ਵਿਅਕਤੀਗਤ ਸੈਰ-ਸਪਾਟੇ ਲਈ ਆਕਰਸ਼ਿਤ ਕਰੇਗਾ। ਖਾਣ-ਪੀਣ, ਤੀਰਥ ਸਥਾਨ, ਵਿਰਾਸਤੀ ਥਾਵਾਂ ਤੇ ਪੇਂਡੂ ਰਹਿਣ-ਸਹਿਣ ਤੋਂ ਲੈ ਕੇ ਬਾਜ਼ਾਰਾਂ ਤੱਕ ਦੀ ਖਰੀਦਦਾਰੀ ਲਈ ਹਰੇਕ ਸੈਲਾਨੀ ਲਈ ਇੱਥੇ ਕੁਝ ਨਾ ਕੁਝ ਮੌਜੂਦ ਹੈ। ਪੰਜਾਬ ਦੀ ਜਰਖੇਜ਼ ਧਰਤੀ ਇੱਥੋਂ ਦੇ ਅਨੁਭਵ ਵਿਚ ਹੋਰ ਵੀ ਵਾਧਾ ਕਰਦੀ ਹੈ। ਹਰੇ-ਭਰੇ ਤੇ ਸੁਨਹਿਰੀ ਮੈਦਾਨਾਂ ਤੋਂ ਲੈ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਗੁਰਦੁਆਰਾ ਸਾਹਿਬ ਦੀਆਂ ਖੂਬਸੂਰਤ ਇਮਾਰਤਾਂ ਸਿੱਖ ਸੱਭਿਆਚਾਰ ਤੇ ਸਿੱਖ ਧਰਮ ਦੇ ਸਤਿਕਾਰ ਵਿਚ ਸ਼ਾਨ ਨਾਲ ਖੜ੍ਹੀਆਂ ਹਨ।
ਵਿਰਾਸਤੀ ਮਹੱਲ ਇੱਥੋਂ ਦੀਆਂ ਰਿਆਸਤਾਂ ਦੀ ਅਮੀਰੀ ਬਾਰੇ ਆਪ-ਮੁਹਾਰੇ ਹੀ ਗੱਲ ਕਰਦੇ ਹਨ। ਲੰਡਨ ਬੁੱਕ ਆਫ ਵਰਲਡ ਰਿਕਾਰਡਜ਼ ਮੁਤਾਬਿਕ ਅੰਮ੍ਰਿਤਸਰ ਵਿਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੂਰੀ ਦੁਨੀਆ ਵਿਚੋਂ ਸਭ ਤੋਂ ਵੱਧ ਸੈਲਾਨੀ ਨਤਮਸਤਕ ਹੋਣ ਲਈ ਆਉਂਦੇ ਹਨ। ਇਸ ਤੋਂ ਇਲਾਵਾ ਸੂਬੇ ਵਿਚ ਹੋਰ ਵੀ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਇੱਥੋਂ ਦੀ ਵਿਰਾਸਤ ਨੂੰ ਸੰਭਾਲੇ ਹੋਏ ਹਨ।
ਪੰਜਾਬ ਵਿਚ ਵੱਖ-ਵੱਖ ਮਾਨਤਾਵਾਂ ਨਾਲ ਸਬੰਧਿਤ ਤਿਉਹਾਰਾਂ ਤੇ ਮੇਲਿਆਂ ਦੇ ਰੰਗ ਵੇਖਣ ਨੂੰ ਮਿਲਦੇ ਹਨ। ਮੌਸਮੀ ਤਿਉਹਾਰ, ਧਾਰਮਿਕ ਮੇਲਿਆਂ (ਹੋਲਾ ਮਹੱਲਾ) ਇਸ ਤੋਂ ਇਲਾਵਾ ਕਿਲ੍ਹਾ ਰਾਏਪੁਰ ਵਿਖੇ ਪੇਂਡੂ ਓਲੰਪਿਕਸ ਤੇ ਤੀਆਂ ਦਾ ਤਿਉਹਾਰ ਸੈਲਾਨੀਆਂ ਲਈ ਵੱਡੀ ਖਿੱਚ ਦਾ ਕੇਂਦਰ ਬਣਦੇ ਹਨ। ਪੰਜਾਬ ਦਾ ਪੇਂਡੂ ਸੱਭਿਆਚਾਰ ਇਸ ਦਾ ਵੱਡਾ ਮਾਣ ਹੈ।ਇੱਥੋਂ ਦੀ ਅਸਧਾਰਨ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਸੈਲਾਨੀਆਂ ਲਈ ਇੱਕ ਵੱਖਰਾ ਹੀ ਉਤਸ਼ਾਹ ਦੇਖੋਗੇ। ਇਥੋਂ ਦੇ ਵਸਨੀਕਾਂ ਵਲੋਂ ਕੀਤੀ ਜਾਂਦੀ ਮਹਿਮਾਨ ਨਿਵਾਜ਼ੀ ਤਾਂ ਪੂਰੀ ਦੁਨੀਆ ਵਿਚ ਮਸ਼ਹੂਰ ਹੈ।
ਪੰਜਾਬ ਦਾ ਖਾਣ-ਪੀਣ ਸਭ ਤੋਂ ਜ਼ਿਆਦਾ ਆਕਰਸ਼ਣ ਪੈਦਾ ਕਰਦਾ ਹੈ। ਦੁੱਧ, ਘਿਓ ਤੇ ਮੱਖਣਾਂ ਵਾਲੀ ਇਸ ਧਰਤੀ ‘ਤੇ ਖਾਣ-ਪੀਣ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਇੱਥੋਂ ਦਾ ਵਿਰਾਸਤੀ ਖਾਣ-ਪੀਣ ਅਤੇ ਉਨ੍ਹਾਂ ਨੂੰ ਬਣਾਉਣ ਦੇ ਵਿਲੱਖਣ ਤਰੀਕੇ ਸੈਲਾਨੀਆਂ ਨੂੰ ਕਾਫੀ ਚੰਗੇ ਲੱਗਦੇ ਹਨ। ਪੰਜਾਬ ਵਿਚ ਤੁਸੀਂ ਜ਼ਿੰਦਗੀ ਨੂੰ ਭਰਪੂਰ ਜਿਉਂਦੇ ਹੋ ਤੇ ਇਹ ਤੁਹਾਡੇ ਘੁੰਮਣ-ਫਿਰਨ ਦੇ ਤਜਰਬੇ ਵਿਚ ਚੋਖਾ ਵਾਧਾ ਕਰਦਾ ਹੈ।
ਗੋਲੂ ਕਾ ਮੋੜ, ਫਿਰੋਜ਼ਪੁਰ
ਪਾਣੀ ਸੰਕਟ: ਸਮਾਂ ਰਹਿੰਦੇ ਹੱਲ ਦੀ ਜ਼ਰੂਰਤ
2025 ਤੱਕ ਗੰਗਾ ਸਮੇਤ 11 ਨਦੀਆਂ ‘ਚ ਪਾਣੀ ਦੀ ਹੋਵੇਗੀ ਘਾਟ
ਪੂਨਮ ਆਈ ਕੌਸ਼ਿਸ਼
ਜਲਵਾਯੂ ਬਦਲਾਅ ਦਾ ਪਹਿਲਾ ਅਸਰ ਭਾਰਤ ਦੀ ਦਹਿਲੀਜ਼ ਤੱਕ ਪਹੁੰਚ ਗਿਆ ਹੈ ਅਤੇ ਇਹ ਪਾਣੀ ਸੰਕਟ ਹੈ ਦਿੱਲੀ, ਬੰਗਲੌਰ, ਹੈਦਰਾਬਾਦ ਸਮੇਤ ਦੇਸ਼ ਦੇ 21 ਵੱਡੇ ਸ਼ਹਿਰਾਂ ‘ਚ ਜ਼ਮੀਨੀ ਪਾਣੀ ਪੱਧਰ ਸੁੱਕ ਜਾਵੇਗਾ ਅਤੇ ਇਸ ਨਾਲ ਲਗਭਗ 60 ਕਰੋੜ ਲੋਕ ਪ੍ਰਭਾਵਿਤ ਹੋਣਗੇ ਅਤੇ ਸਾਲ 2030 ਤੱਕ 40 ਫੀਸਦੀ ਲੋਕਾਂ ਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋਵੇਗਾ ਇਹ ਅੰਕੜੇ ਨੀਤੀ ਕਮਿਸ਼ਨ ਦੀ ਰਿਪੋਰਟ ਤੋਂ ਹਨ ਵਰਤਮਾਨ ‘ਚ ਸਾਡੇ ਦੇਸ਼ ‘ਚ ਦੋ ਤਿਹਾਈ ਜਲ ਸੋਮਿਆਂ ‘ਚ ਜਲ-ਪੱਧਰ  ਆਮ ਤੋਂ ਘੱਟ ਹੈ ਅਤੇ ਹਰ ਸਾਲ ਦੋ ਲੱਖ ਲੋਕ ਅਸੁਰੱਖਿਅਤ ਪਾਣੀ ਕਾਰਨ ਕਾਲ ਦਾ ਸ਼ਿਕਾਰ ਹੋ ਜਾਂਦੇ ਹਨ ਪਾਣੀ ਰੰਗਭੇਦ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਸੋਕੇ ਅਤੇ ਆਕਾਲ ਦੀ ਸਥਿਤੀ ‘ਚ ਸਿਰਫ਼ ਧਨਾਢ ਲੋਕਾਂ ਨੂੰ ਪਾਣੀ ਦੇ ਵਸੀਲੇ ਮੁਹੱਈਆ ਹਨ ਅਤੇ ਟੈਂਕਰ ਮਾਫ਼ੀਆ ਦਾ ਬੋਲਬਾਲਾ ਹੈ ਜੋ ਪਾਣੀ ਵੇਚਦਾ ਹੈ ।
ਅਸਲ ‘ਚ 21ਵੀਂ ਸਦੀ ਦੇ ਭਾਰਤ ਲਈ ਪਾਣੀ ਦੀ ਖੋਜ ਅਤੇ ਇਸਦਾ ਪ੍ਰਬੰਧਨ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਪਾਣੀ ਸੰਕਟ ਨਾਲ ਜੂਝ ਰਹੇ ਚੇਨੱਈ ਨੂੰ ਉਦੋਂ ਰਾਹਤ ਮਿਲੀ ਜਦੋਂ ਰੇਲ ਗੱਡੀ ਨਾਲ ਉੱਥੇ 50 ਹਜ਼ਾਰ ਲੀਟਰ ਦੀਆਂ 50 ਵੈਗਨ ਨਾਲ ਪਾਣੀ ਪਹੁੰਚਾਇਆ ਗਿਆ ਚੇਨੱਈ ‘ਚ ਪਿਛਲੇ ਚਾਰ ਮਹੀਨਿਆਂ ਤੋਂ ਪਾਣੀ ਸੰਕਟ ਚੱਲ ਰਿਹਾ ਹੈ ਅਤੇ ਉੱਥੇ ਰੋਜ਼ਾਨਾ 200 ਮਿਲੀਅਨ ਲੀਟਰ ਪਾਣੀ ਦੀ ਘਾਟ ਹੈ ਅਤੇ ਸ਼ਹਿਰ ਦੇ ਜਲ-ਸਰੋਤ ਸੁੱਕ ਗਏ ਹਨ ਲੋਕਾਂ ਨੂੰ ਗੰਦੇ ਪਾਣੀ ਨਾਲ ਭਾਂਡੇ ਧੋਣੇ ਪੈ ਰਹੇ ਹਨ ਅਤੇ ਸਾਫ਼ ਪਾਣੀ ਨੂੰ ਪੀਣ ਤੇ ਖਾਣ ਲਈ ਬਚਾਉਣਾ ਪੈ ਰਿਹਾ ਹੈ ।
ਰਾਜਧਾਨੀ ਦਿੱਲੀ ‘ਚ ਵੀ ਕਈ ਕਲੋਨੀਆਂ ‘ਚ ਦੋ ਬਾਲਟੀਆਂ ਪਾਣੀ ਲਈ ਮਹਿਲਾਵਾਂ ਨੂੰ ਕਈ ਘੰਟੇ ਟੈਂਕਰ ਦੀ ਲਾਈਨ ‘ਚ ਲੱਗਣਾ ਪੈਂਦਾ ਹੈ ਅਤੇ ਇਹ ਦੋ ਬਾਲਟੀਆਂ ਪਾਣੀ ਵੀ ਇੱਕ ਦਿਨ ਛੱਡ ਕੇ ਮਿਲਦਾ ਹੈ ਆਂਧਰਾ ਪ੍ਰਦੇਸ਼ ‘ਚ 116 ਨਗਰ ਪਾਲਿਕਾਵਾਂ ‘ਚੋਂ ਸਿਰਫ਼ 34 ਨਗਰ ਪਾਲਿਕਾਵਾਂ ‘ਚ ਹਫ਼ਤੇ ‘ਚ ਦੋ ਦਿਨ ਇੱਕ ਘੰਟਾ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਮਹਾਂਰਸ਼ਟਰ ‘ਚ ਪਾਣੀ ਦਾ ਸੰਕਟ ਹੈ ਉੱਥੇ ਸਾਲਾਂ ਤੋਂ ਪਏ ਸੋਕੇ ਕਾਰਨ ਨਦੀਆਂ ਸੁੱਕ ਗਈਆਂ ਹਨ ਬੰਨ੍ਹ ਅਤੇ ਜਲ ਸਰੋਤਾਂ ‘ਚ ਪਾਣੀ ਸਮਾਪਤ ਹੋ ਗਿਆ ਹੈ ਅਤੇ ਜ਼ਮੀਨੀ ਪਾਣੀ ਦਾ ਜਿਆਦਾ ਦੋਹਨ ਹੋ ਰਿਹਾ ਹੈ ਸੂਬਾ ਸਰਕਾਰ ਨੇ 5639 ਪਿੰਡਾਂ ਅਤੇ 11595 ਬਸਤੀਆਂ ‘ਚ ਪਾਣੀ ਪਹੁੰਚਾਉਣ ਲਈ 6597 ਟੈਂਕਰਾਂ ਦੀਆਂ ਸੇਵੇਵਾਂ ਲਈਆਂ ਹਨ ਪੰਜ ਹੋਰ ਸੂਬਿਆਂ ‘ਚ ਸੋਕੇ ਦੀ ਸਥਿਤੀ ਬਣੀ ਹੋਈ ਹੈ ਇਹ ਸਾਰੇ ਲੱਛਣ ਦੱਸਦੇ ਹਨ ਕਿ ਭਵਿੱਖ ‘ਚ ਸਾਫ਼ ਪੀਣ ਵਾਲਾ ਪਾਣੀ ਉਪਲੱਬਧ ਨਹੀਂ ਹੋਵੇਗਾ ਅਤੇ ਲੋਕਾਂ ਨੂੰ ਅਸੁਰੱਖਿਅਤ ਪਾਣੀ ‘ਤੇ ਨਿਰਭਰ ਰਹਿਣਾ ਪਵੇਗਾ ਜਿਸ ਕਾਰਨ ਰੋਗ, ਮੌਤ ਅਤੇ ਪਲਾਇਨ ਵਧਣਗੇ ।
ਬੇਢੰਗਾ ਸ਼ਹਿਰੀ ਵਿਕਾਸ ਅਤੇ ਮਾਨਸੂਨ ਦੀ ਘਾਟ ਕਾਰਨ ਝੀਲਾਂ ਅਤੇ ਤਾਲਾਬ ਨਜ਼ਾਇਜ਼ ਕਬਜ਼ੇ ਦੇ ਸ਼ਿਕਾਰ ਬਣ ਗਏ ਹਨ ਵਾਤਾਵਰਨ ਨੁਕਸਾਨ, ਜਲ-ਮਲ ਦੇ ਨਿਪਟਾਰੇ ਦੀ ਸਹੀ ਵਿਵਸਥਾ ਨਾ ਹੋਣ ਅਤੇ ਨਿਰਮਾਣ ਕੂੜੇ ਕਾਰਨ ਜਲ ਸਰੋਤ ਸਮਾਪਤ ਹੋ ਰਹੇ ਹਨ ਜ਼ਮੀਨੀ ਪਾਣੀਦੇ  ਪੱਧਰ ‘ਚ ਗਿਰਾਵਟ ਦਾ ਮੁੱਖ ਕਾਰਨ ਕੁਰਰਤੀ ਜਲ ਸਰੋਤਾਂ ਅਤੇ ਕੰਢੀ ਖੇਤਰਾਂ ਦਾ ਸੁਰੱਖਿਆ ਨਾ ਕਰ ਸਕਣਾ ਹੈ ਖੁਦ ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਹੈ ਕਿ ਦੇਸ਼ ‘ਚ ਸਿਰਫ਼ 8 ਫੀਸਦੀ ਬਰਸਾਤੀ ਪਾਣੀ ਨੂੰ ਹੀ ਸਾਂਭਿਆ ਜਾਂਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਸਾਲ 2025 ਤੱਕ ਗੰਗਾ ਸਮੇਤ 11 ਨਦੀਆਂ ਵਿਚ ਪਾਣੀ ਦੀ ਘਾਟ ਹੋਵੇਗੀ ਜਿਸਦੇ ਚਲਦੇ ਸਾਲ 2050 ਤੱਕ 100 ਕਰੋੜ ਤੋਂ ਜਿਆਦਾ ਲੋਕਾਂ ਲਈ ਖ਼ਤਰਾ ਹੋ ਜਾਵੇਗਾ ਸਾਲ 2050 ਤੱਕ ਪਾਣੀ ਦੀ ਮੰਗ ਵਧ ਕੇ 1180 ਮਿਲੀਅਨ ਘਣ ਮੀਟਰ ਹੋ ਜਾਵੇਗੀ ਭਾਰਤ ਦੀ ਜਨਸੰਖਿਆ ਵਿਸ਼ਵ ਜਨਸੰਖਿਆ ਦੀ 18 ਫੀਸਦੀ ਹੈ ਜਦੋਂਕਿ ਇੱਥੇ ਪੀਣ ਵਾਲਾ ਪਾਣੀ ਸਿਰਫ਼ 4 ਫੀਸਦੀ ਹੈ ਤੇ ਇੱਥੇ ਪਾਣੀ ਦੀ ਬਰਬਾਦੀ ਜ਼ਿਆਦਾ ਹੁੰਦੀ ਹੈ ਤੇ ਇੱਥੇ ਪਾਣੀ ਦੀ ਸੁਰੱਖਿਆ ਦੀ ਬਜਾਇ ਫਿਜੂਲ ਪ੍ਰਾਜੈਕਟਾਂ ‘ਤੇ ਅਰਬਾਂ ਰੁਪਏ ਖਰਚ ਕੀਤੇ ਜਾਂਦੇ ਹਨ ।
ਆਉਣ ਵਾਲੇ ਸਾਲਾਂ ‘ਚ ਭਾਰਤ ਨੂੰ ਪਾਣੀ ਕਿੱਥੋਂ ਮਿਲੇਗਾ ਜਦੋਂ ਕਿ ਸਰਕਾਰ 2024 ਤੱਕ ਹਰ ਘਰ ਟੂਟੀ, ਹਰ ਘਰ ਪਾਣੀ ਪਹੁੰਚਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ ਬੰਨ੍ਹਾਂ ਅਤੇ ਤਲਾਬਾਂ ‘ਤੇ 4 ਟ੍ਰਿਲੀਅਨ ਰੁਪਏ ਖਰਚ ਕਰ ਦਿੱਤੇ ਗਏ ਹਨ ਪਰੰਤੂ ਲੋੜੀਂਦੇ ਨਤੀਜੇ ਨਹੀਂ ਮਿਲੇ ਹਨ ਪਰੰਪਰਾਗਤ ਜਲ ਸਰੋਤਾਂ ਜਿਵੇਂ ਤਾਲਾਬਾਂ, ਨਾਲਿਆਂ, ਖੂਹਾਂ ਆਦਿ ਨੇ ਮੁੜ-ਨਿਰਮਾਣ ਲਈ ਕੋਈ ਯੋਜਨਾ ਨਹੀਂ ਬਣਾਈ ਗਈ ਹੈ ਇੱਕ ਜਲ ਸੁਰੱਖਿਆਵਾਦੀ ਦੇ ਸ਼ਬਦਾਂ ‘ਚ ਸਰਕਾਰ ਸਸਤੇ ਅਤੇ ਆਮ ਉਪਾਵਾਂ ‘ਚ ਵਿਸ਼ਵਾਸ ਨਹੀਂ ਕਰਦੀ ਹੈ ਉਹ ਹਮੇਸ਼ਾਂ ਮਹਿੰਗੇ ਵੱਡੇ ਪ੍ਰਾਜੈਕਟਾਂ ਵੱਲ ਦੇਖਦੀ ਹੈ ਸਾਲ 1960 ਤੋਂ ਬਾਦ ਲੱਖਾਂ ਜਲ ਸਰੋਤਾਂ ਦੀ ਅਣਦੇਖੀ ਕੀਤੀ ਗਈ ਹੈ ਜਦੋਂ ਤੱਕ ਅਸੀਂ ਮਾਨਸੂਨ ਦੇ ਮੌਸਮ ‘ਚ ਪਾਣੀ ਦਾ ਭੰਡਾਰ ਨਹੀਂ ਕਰਾਂਗੇ ਅਸੀਂ ਜਲ ਸੰਕਟ  ਨਾਲ ਨਾਲ ਜੂਝਦੇ ਰਹਾਂਗੇ ।
ਰਾਜਸਥਾਨ ਦੇ ਅਲਵਰ ਜਿਲ੍ਹੇ ‘ਚ ਇੱਕ ਕਿਸਾਨ ਨੇ ਇਸ ਸਬੰਧ ‘ਚ ਜ਼ਿਕਰਯੋਗ ਕੰਮ ਕੀਤਾ ਹੈ ਉਸਨੇ ਛੋਟੇ ਪਾਣੀ ਭੰਡਾਰ ਢਾਂਚੇ ਬਣਾ ਕੇ ਪਾਣੀ ਵਸੀਲਿਆਂ ਨੂੰ ਬਹਾਲ ਕੀਤਾ ਹੈ ਅਤੇ ਇਸਦੇ ਚਲਦੇ ਲਗਭਗ ਇੱਕ ਹਜ਼ਾਰ ਸੋਕਾ ਪ੍ਰਭਾਵਿਤ ਪਿੰਡਾਂ ‘ਚ ਪਾਣੀ ਪਹੁੰਚਿਆ ਹੈ ਪੰਜ ਨਦੀਆਂ ‘ਚ ਪਾਣੀ ਬਹਾਲ ਹੋਇਆ ਹੈ ਅਤੇ ਖੇਤੀ ਉਤਪਾਦਕਤਾ 20 ਫੀਸਦੀ ਤੋਂ ਵਧ ਕੇ 80 ਫੀਸਦੀ ਪਹੁੰਚੀ ਹੈ ਅਤੇ ਜੰਗਲ ਖੇਤਰ ‘ਚ 33 ਫੀਸਦੀ ਦਾ ਵਾਧਾ ਹੋਇਆ ਹੈ ਇਸ ਤਰ੍ਹਾਂ ਉੱਤਰਾਖੰਡ ‘ਚ ਨੌਲਾ ਦਾ ਮੁੜ-ਵਿਕਾਸ ਕੀਤਾ ਗਿਆ ਹੈ ਕੇਰਲ ‘ਚ ਸੁਰੰਗ ਦਾ ਮੁੜ-ਨਿਰਮਾਣ ਕੀਤਾ ਗਿਆ ਹੈ ਮਹਾਂਰਾਸ਼ਟਰ ‘ਚ 60 ਫੀਸਦੀ ਪਾਣੀ ਦੀ ਵਰਤੋਂ ਗੰਨਾ ਉਤਪਾਦਨ ਲਈ ਕੀਤੀ ਜਾਂਦੀ ਹੈ ਜਦੋਂ ਕਿ ਅੰਤਰਰਾਸ਼ਟਰੀ ਬਜ਼ਾਰ ‘ਚ ਖੰਡ ਸਸਤੀ ਹੈ ਭਾਰਤ ਜਾਰਡਨ ਤੋਂ ਸਬਕ ਲੈ ਸਕਦਾ ਹੈ ਕਿ ਕਿਸ ਤਰ੍ਹਾਂ ਉਸਨੇ ਪਰੰਪਰਾਗਤ ਭੂਮੀ ਪ੍ਰਬੰਧਨ ਪ੍ਰਣਾਲੀ ਸੀਮਾ ਅਪਨਾਈ ਹੈ ਜਿੱਥੇ ਕੁਝ ਭੂਮੀ ਨੂੰ ਕੁਦਰਤੀ ਤੌਰ ‘ਤੇ ਵਧਣ-ਫੁੱਲਣ ਲਈ ਛੱਡ ਦਿੱਤਾ ਜਾਂਦਾ ਹੈ।
ਜਿਸਦੇ ਚਲਦੇ ਜਾਰਕਾ ਨਦੀ ਬੇਸਿਨ ‘ਚ ਪਰੰਪਰਾਗਤ ਵਸੀਲਿਆਂ ਦੀ ਸੁਰੱਖਿਆ ਕੀਤੀ ਗਈ ਹੈ ਜਲ ਸਰੋਤਾਂ ਦੇ ਮੁੜ-ਵਿਕਾਸ ਦਾ ਇੱਕ ਉਪਾਅ ਸਾਡੇ ਕੁਦਰਤੀ ਬੰਨ੍ਹਾਂ, ਤਲਾਬਾਂ, ਪਾਣੀ ਭੰਡਾਰਨ ਖੇਤਰਾਂ ਦਾ ਮੁੜ-ਵਿਕਾਸ ਕਰਨਾ ਹੈ ਅਤੇ ਇਸ ਤੋਂ ਇਲਾਵਾ ਮੀਂਹ ਦੇ ਪਾਣੀ ਦੇ ਭੰਡਾਰਨ ‘ਤੇ ਧਿਆਨ ਦੇਣਾ ਹੋਵੇਗਾ ਪਾਣੀ ਦੀ ਸਾਲਾਨਾ ਲੇਖਾ ਪ੍ਰੀਖਿਆ ਹੋਣੀ ਚਾਹੀਦੀ ਹੈ ਕਿ ਇਹ ਕਿੱਥੋਂ ਆ ਰਿਹਾ ਹੈ ਅਤੇ ਕਿੱਥੇ ਜਾ ਰਿਹਾ ਹੈ ਫਸਲਾਂ ਵੀ ਪਾਣੀ ਦੀ ਉਪਲੱਬਧਤਾ ਅਨੁਸਾਰ ਬੀਜੀਆਂ ਜਾਣੀਆਂ ਚਾਹੀਦੀਆਂ ਹਨ ਪਾਣੀ ਸੰਗਟ ਨਾਲ ਨਜਿੱਠਣ ਲਈ ਵਿਵਹਾਰਿਕ ਉਪਾਵਾਂ ਅਤੇ ਮਿਸ਼ਨ ਮੋੜ ਸੋਚ ਦੀ ਲੋੜ ਹੈ ਜਿਸ ਵਿਚ ਸਥਾਨਿਕ ਪਾਣੀ ਪ੍ਰਬੰਧਨ, ਸਥਾਨਿਕ ਜਲ ਸਰੋਤਾਂ ਦੀ ਬਹਾਲੀ ‘ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਪਾਣੀ ਦੀ ਮੁੜ-ਵਰਤੋਂ ਨੂੰ ਉਤਸ਼ਾਹ ਦਿੱਤਾ ਜਾਣਾ ਚਾਹੀਦਾ ਹੈ।
ਪਾਣੀ ਸੋਧ ਪਲਾਂਟਾਂ ਦਾ ਵਿਕੇਂਦਰੀਕਰਨ ਕੀਤਾ ਜਾਣਾ ਚਾਹੀਦਾ ਹੈ ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਪਾਣੀ ਨੂੰ ਰਾਸ਼ਟਰੀ ਸੰਪੱਤੀ ਐਲਾਨੇ ਅਤੇ ਪਾਣੀ ਸੰਕਟ ਦੇ ਹੱਲ ਲਈ ਸਥਾਈ ਉਪਾਅ ਲੱਭੇ ਜਿਸ ਵਿਚ ਰਾਸ਼ਟਰੀ ਨਿਯੋਜਨ ਦੇ ਨਾਲ ਸਥਾਨਿਕ ਉਪਾਵਾਂ ‘ਤੇ ਜ਼ੋਰ ਦਿੱਤਾ ਜਾਵੇ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਭਾਰਤ ਵਿਚ ਛੇਤੀ ਹੀ ਗੰਭੀਰ ਪਾਣੀ ਸੰਕਟ ਪੈਦਾ ਹੋ ਜਾਵੇਗਾ ਅਤੇ ਵਧਦੀ ਅਰਥਵਿਵਸਥਾ ਅਤੇ ਲੋਕਾਂ ਲਈ ਪਾਣੀ ਉਪਲੱਬਧ ਨਹੀਂ ਹੋਵੇਗਾ ਪਾਣੀ ਸੰਕਟ ਦੇ ਹੱਲ ਦੇ ਸਬੰਧ ਵਿਚ ਨਹੀਂ ਸੋਚ ਦੀ ਲੋੜ ਹੈ ਪਾਣੀ ਵਸੀਲਿਆਂ ਦੇ 50 ਪ੍ਰਤੀਸ਼ਤ ਬਜਟ ਦੀ ਵਰਤੋਂ ਪਾਣੀ ਪ੍ਰਬੰਧਨ, ਠੋਸ ਕਚਰਾ ਪ੍ਰਬੰਧਨ, ਪਾਣੀ ਵਰਤੋਂ ਵਿਚ ਮੁਹਾਰਤ ਆਦਿ ‘ਤੇ ਖ਼ਰਚ ਕੀਤਾ ਜਾਣਾ ਚਾਹੀਦਾ ਹੈ ਨਾਲ ਹੀ ਭਾਰਤ ਵਿਚ ਕਿਸਾਨਾਂ ਨੂੰ ਵਾਤਾਵਰਨ ਬਦਲਾਅ ਦੇ ਅਸਰਾਂ ਨਾਲ ਨਜਿੱਠਣ ਲਈ ਵੀ ਤਿਆਰ ਕੀਤਾ ਜਾਣਾ ਚਾਹੀਦਾ ਹੈ ਪਾਣੀ ਸੰਕਟ ਦੇ ਸਬੰਧ ਵਿਚ ਸਾਨੂੰ ਸੁਚੇਤ ਰਹਿਣਾ ਹੋਵੇਗਾ ਇਹ ਸਮੱਸਿਆ ਗੰਭੀਰ ਹੈ ਅਤੇ ਇਹ ਸਿਰਫ਼ ਪਾਣੀ ਦੀ ਮੰਗ ਅਤੇ ਸਪਲਾਈ ਨਾਲ ਨਹੀਂ ਜੁੜੀ ਹੈ ਸਗੋਂ ਇਸਦਾ ਮੂਲ ਕਾਰਨ ਸਾਡਾ ਲੋਕਾਂ ਦਾ ਪਾਣੀ, ਜ਼ਮੀਨ ਨਾਲ ਰਿਸ਼ਤਾ ਨਾ ਰਹਿ ਸਕਣਾ ਹੈ ਆਸ ਕੀਤੀ ਜਾਂਦੀ ਹੈ ਕਿ ਇੰਦਰ ਦੇਵ ਸਾਡੇ ‘ਤੇ ਪ੍ਰਸੰਨ ਹੋਣਗੇ ਪਰ ਸਿਰਫ਼ ਜ਼ੁਬਾਨੀ ਜਮ੍ਹਾ ਖ਼ਰਚ ਨਾਲ ਕੰਮ ਨਹੀਂ ਚੱਲੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Water Crisis, Need,  Time, Resolve
ਮੋਹਲੇਧਾਰ ਮੀਂਹ ਨਾਲ ਮੁੰਬਈ ਹੋਈ ਬੇਹਾਲ
ਮੀਂਹ ਨਾਲ 32 ਵਿਅਕਤੀਆਂ ਦੀ ਮੌਤ ਲੋਕ ਘਰਾਂ ‘ਚੋਂ ਬਾਹਰ ਨਾ ਨਿਕਲਣ : ਮੌਸਮ ਵਿਭਾਗ
44 ਸਾਲਾਂ ‘ਚ ਦੂਜੀ ਵਾਰ ਮੁੰਬਈ ‘ਚ ਅਜਿਹਾ ਮੀਂਹ
ਮੌਨਸੂਨ : ਪੰਜਾਬ-ਹਰਿਆਣਾ ‘ਚ ਹਨ੍ਹੇਰੀ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਏਜੰਸੀ
ਮੁੰਬਈ, 2 ਜੁਲਾਈ
ਦੇਸ਼ ਦੀ ਵਪਾਰਕ ਨਗਰੀ ਮੁੰਬਈ ਤੇ ਉਸ ਦੇ ਨੇੜੇ-ਤੇੜੇ ਦੇ ਖੇਤਰਾਂ ‘ਚ ਮੋਹਲੇਧਾਰ ਮੀਂਹ ਦਾ ਕਹਿਰ ਜਾਰੀ ਹੈ ਅੱਜ ਕੰਧ ਡਿੱਗਣ ਤੇ ਮੀਂਹ ਕਾਰਨ ਵਾਪਰੀਆਂ ਘਟਨਾਵਾਂ ‘ਚ ਘੱਟ ਤੋਂ ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ ਭਾਰੀ ਮੀਂਹ ਕਾਰਨ ਮੁੰਬਈ ਹਵਾਈ ਅੱਡੇ ‘ਤੇ ਜਹਾਜ਼ਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਮੌਸਮ ਵਿਭਾਗ ਦੇ 24 ਘੰਟਿਆਂ ਅੰਦਰ ਹੋਰ ਮੀਂਹ ਪੈਣ ਦੇ ਅਨੁਮਾਨ ਨਾਲ ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰਾਂ ‘ਚੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਮੁੰਬਈ, ਨਵੀਂ ਮੁੰਬਈ, ਠਾਣੇ ਤੇ ਕੋਂਕਣ ਖੇਤਰ ‘ਚ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ‘ਚ ਛੁੱਟੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨ ਵੀ ਸਾਵਧਾਨ ਰਹਿਣ ਦੀ ਲੋੜ ਹੈ ।
ਸੋਮਵਾਰ ਰਾਤ ਨੂੰ ਪੰਜਾਬ, ਰਾਜਸਥਾਨ, ਹਰਿਆਣਾ ਦੇ ਕੁਝ ਜ਼ਿਲ੍ਹਿਆਂ ‘ਚ ਹਨ੍ਹੇਰੀ ਮੀਂਹ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਅਨੁਸਾਰ ਹਰਿਆਣਾ, ਦਿੱਲੀ, ਰਾਜਸਥਾਨ ‘ਚ 2-3 ਦਿਨ ‘ਚ ਮਾਨਸੂਨ ਪਹੁੰਚਣ ਦੀ ਸੰਭਾਵਨਾ ਹੈ ਓਧਰ ਪੂਨੇ ਦੇ ਅੰਬੇਗਾਂਵ ਸਥਿਤ ਇੱਕ ਕਾਲਜ ਦੀ ਕੰਧ ਡਿੱਗਣ ਨਾਲ ਛੇ ਵਿਅਕਤੀਆਂ ਦੀ ਦੱਬੇ ਜਾਣ ਨਾਲ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਹਨ ਮੁੰਬਈ ਨਗਰੀ ਦੇ ਉਪ ਨਗਰ ਮਲਾਡ ਖੇਤਰ ‘ਚ ਭਾਰੀ ਮੋਹਲੇਧਾਰ ਮੀਂਹ ਨਾਲ …
ਮੀਂਹ ਕਾਰਨ ਇੱਕ ਕੰਪਲੈਕਸ ਦੀ ਦੀਵਾਰ ਝੋਪੜੀਆਂ ‘ਤੇ ਡਿੱਗ ਗਈ ਜਿਸ ਦੇ ਹੇਠਾਂ ਦੱਬ ਕੇ ਘੱਟ ਤੋਂ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹੋਏ ਹਨ ਜ਼ਖਮੀਆਂ ਨੂੰ ਨਿੱਜੀ ਤੇ ਸਰਕਾਰੀ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ ਮੌਸਮ ਵਿਭਾਗ ਨੇ ਮੁੰਬਈ, ਠਾਣੇ ਤੇ ਪਾਲਘਰ ‘ਚ ਲਗਾਤਾਰ ਭਾਰੀ ਮੀਂਹ ਹੋਣ ਦਾ ਅਨੁਮਾਨ ਪ੍ਰਗਟ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੇਰੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਦੁੱਗਣੀ ਹੋਈ : ਭਗਵੰਤ ਮਾਨ
ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਚੁਣੇ ਭਗਵੰਤ ਮਾਨ ਨਾਲ ਸੱਚ ਕਹੂੰ ਦੀ ਵਿਸ਼ੇਸ਼ ਗੱਲਬਾਤ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ , ਸੰਗਰੂਰ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਜਿੱਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜਿੱਤਣ ਉਪਰੰਤ ਕਾਫ਼ੀ ਸਮੇਂ ਬਾਅਦ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਹੋਏ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਵੀ ਹਨ ਅਤੇ ਸੰਸਦ ਵਿੱਚ ਪਾਰਟੀ ਦੇ ਇਕਲੌਤੇ ਮੈਂਬਰ ਪਾਰਲੀਮੈਂਟ ਵੀ ਪਾਰਟੀ ਦੇ ਇੱਕੋ-ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉਨ੍ਹਾਂ ਨੂੰ ਸੰਸਦ ਵਿੱਚ ਕਿੰਨਾ ਸਮਾਂ ਲੋਕਾਂ ਦੇ ਮੁੱਦਿਆਂ ਨੂੰ ਚੁੱਕਣ ਲਈ ਮਿਲੇਗਾ ਅਤੇ ਉਹ ਸੰਗਰੂਰ ਲੋਕ ਸਭਾ ਹਲਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕਿਹੜਾ ਹੰਭਲਾ ਮਾਰਨਗੇ, ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੀ ਕਾਰਗੁਜ਼ਾਰੀ ਰਹੇਗੀ, ਉਹ ਆਪ ਆਦਮੀ ਪਾਰਟੀ ਦੇ ਰੁੱਸੇ ਹੋਏ ਆਗੂਆਂ ਨੂੰ ਮਨਾਉਣਗੇ ਆਦਿ ਕਈ ਸਵਾਲਾਂ ਬਾਰੇ ਸੱਚ ਕਹੂੰ ਨੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਬੇਬਾਕੀ ਨਾਲ ਜਵਾਬ ਦਿੱਤੇ
ਸਵਾਲ : ਮਾਨ ਸਾਹਿਬ, ਲੋਕ ਸਭਾ ਸੰਗਰੂਰ ਦੇ ਵੋਟਰਾਂ ਨੇ ਲਗਾਤਾਰ ਦੂਜੀ ਵਾਰ ਵੱਡੀ ਲੀਡ ਨਾਲ ਜਿਤਾ ਕੇ ਭੇਜਿਆ, ਕਿਹੋ ਜਿਹਾ ਲੱਗ ਰਿਹਾ?
ਜਵਾਬ:  ਮੈਂ ਲੋਕ ਸਭਾ ਸੰਗਰੂਰ ਦੇ ਵੋਟਰਾਂ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ  ਮੈਂ ਆਪਣੇ ਵੱਲੋਂ ਪਹਿਲਾਂ ਨਾਲੋਂ ਵੀ ਵਧ ਕੇ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦੇ ਵੱਧ ਤੋਂ ਵੱਧ ਕੰਮ ਕਰਵਾਏ ਜਾਣ ਕਿਉਂਕਿ ਸੰਗਰੂਰ ਦੇ ਲੋਕ ਕੰਮ ਵੇਖ ਕੇ ਹੀ ਵੋਟਾਂ ਪਾਉਂਦੇ ਹਨ ਜ਼ਿੰਮੇਵਾਰੀ ਪਹਿਲਾਂ ਨਾਲੋਂ ਵੀ ਵਧ ਗਈ ਹੈ ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਹਲਕੇ ਦੇ ਵਿਕਾਸ ਵਿੱਚ ਆਪਣਾ ਸੌ ਫੀਸਦੀ ਯਤਨ ਕਰਾਂ
ਸਵਾਲ : ਕੀ ਕੁਝ ਸੋਚਿਆ ਸੰਗਰੂਰ ਦੀਆਂ ਸਮੱਸਿਆਵਾਂ ਬਾਰੇ, ਉਨ੍ਹਾਂ ਦੇ ਹੱਲ ਲਈ ਕੀ ਯਤਨ ਕਰੋਗੇ?
ਜਵਾਬ : ਲੋਕ ਸਭਾ ਹਲਕਾ ਸੰਗਰੂਰ ਵਿੱਚ ਵੀ ਲਗਭਗ ਉਹੀ ਸਮੱਸਿਆਵਾਂ ਨੇ ਜਿਹੜੀਆਂ ਬਾਕੀ ਪੰਜਾਬ ਵਿੱਚ ਹਨ ਇਸ ਵੇਲੇ ਦੀ ਸਭ ਤੋਂ ਵੱਡੀ ਸਮੱਸਿਆ ਰੋਜ਼ਗਾਰ ਦੀ ਸਾਹਮਣੇ ਆ ਰਹੀ ਹੈ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਸ ਕਾਰਨ ਉਹ ਮਜ਼ਬੂਰਨ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ ਆਇਲਟਸ ਕਰਕੇ ਸੈਂਕੜੇ ਨੌਜਵਾਨ ਦੇਸ਼ ਛੱਡ ਰਹੇ ਹਨ ਇਸ ਮਸਲੇ ‘ਤੇ ਸਭ ਤੋਂ ਪਹਿਲਾਂ ਵਿਚਾਰ ਕੀਤਾ ਜਾਵੇਗਾ ਕੇਂਦਰ ਸਰਕਾਰ ਵੱਲੋਂ ਬੇਰੁਜ਼ਗਾਰੀ ਦੇ ਖਾਤਮੇ ਲਈ ਜਿਹੜਾ ਪ੍ਰਾਜੈਕਟ ਬਣਾਇਆ ਜਾਵੇਗਾ, ਉਸ ਨੂੰ ਹਲਕੇ ਵਿੱਚ ਲਿਆਉਣ ਲਈ ਜੀ-ਤੋੜ ਕੋਸ਼ਿਸ਼ ਕਰਾਂਗਾ ਨਵੇਂ ਪ੍ਰਾਜੈਕਟਾਂ ਵਿੱਚੋਂ ਹਿੱਸਾ ਲੈ ਕੇ ਆਵਾਂਗੇ ਹਲਕੇ ਵਿੱਚ ਤਰੱਕੀ ਹੋਵੇ ਮੇਰੇ ਵੱਲੋਂ ਇਸ ਸਬੰਧੀ ‘ਬੈੱਸਟ ਐਫ਼ਰਟ’ ਕੀਤੇ ਜਾਣਗੇ
ਸਵਾਲ : ਕਿਹੜੇ ਮੁੱਦੇ ਤੁਹਾਨੂੰ ਅਹਿਮ ਲੱਗਦੇ ਹਨ ਜਿਹੜੇ ਤੁਸੀਂ ਸੰਸਦ ਵਿੱਚ ਚੁੱਕੋਗੇ?
ਜਵਾਬ : ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਤੇ ਕੰਮ ਕਰਨ ਦੀ ਬਹੁਤ ਵੱਡੀ ਲੋੜ ਹੈ ਸਭ ਤੋਂ ਵੱਡਾ ਮੁੱਦਾ ਗਰੀਬੀ ਤੇ ਬੇਰੁਜ਼ਗਾਰੀ ਦਾ ਹੈ ਪਿੰਡਾਂ ਵਿੱਚ ਲੋਕਾਂ ਨੂੰ ਦਿਹਾੜੀ ਵੀ ਨਹੀਂ ਮਿਲ ਰਹੀ ਮਗਨਰੇਗਾ ਸਕੀਮ ਨੂੰ ਪਾਰਦਰਸ਼ੀ ਤਰੀਕੇ ਨਾਲ ਨਹੀਂ ਚਲਾਇਆ ਜਾ ਰਿਹਾ ਜਿਸ ਕਾਰਨ ਲੋੜਵੰਦਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਆਈਲਟਸ ਕਰਕੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਨੇ ਉਨ੍ਹਾਂ ਦਾ ਬ੍ਰੇਨ ਡ੍ਰੇਨ ਹੋ ਰਿਹਾ ਹੈ ਹੋਰ ਵੀ ਬਹੁਤ ਜ਼ਿਆਦਾ ਮੁੱਦੇ ਹਨ ਜਿਨ੍ਹਾਂ ‘ਤੇ ਇਸ ਵਾਰ ਵੀ ਉਨ੍ਹਾਂ ਦਾ ਧਿਆਨ ਕੇਂਦਰਿਤ ਹੋਵੇਗਾ
ਸਵਾਲ : ਮਾਨ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਦੇ ਇਕਲੌਤੇ ਮੈਂਬਰ ਪਾਰਲੀਮੈਂਟ ਹੋ ਸੰਸਦ ਵਿੱਚ ਤੁਹਾਨੂੰ ਸਮਾਂ ਵੀ ਘੱਟ ਮਿਲੇਗਾ, ਤੁਸੀਂ ਇੰਨੇ ਘੱਟ ਸਮੇਂ ਵਿੱਚ ਲੋਕਾਂ ਦੇ ਮੁੱਦੇ ਕਿਸ ਤਰ੍ਹਾਂ ਦੱਸੋਗੇ ?
ਜਵਾਬ : ਬਿਲਕੁਲ ਗਲਤ, ਸਮੇਂ ਦੀ ਕੋਈ ਪਾਬੰਦੀ ਨਹੀਂ ਹੈ ਬਲਕਿ ਹੁਣ ਮੈਂ ਸੀਨੀਅਰ ਹੋ ਗਿਆ ਹਾਂ ਮੈਨੂੰ ਸਮਾਂ ਲੈਣਾ ਵੀ ਆਉਂਦਾ ਹੈ ਸਮਾਂ ਘੱਟ ਰਹਿਣ ਦੀ ਕੋਈ ਸਮੱਸਿਆ ਨਹੀਂ ਮੈਂ ਲੋਕਾਂ ਦਾ ਦੁਬਾਰਾ ਚੁਣਿਆ ਮੈਂਬਰ ਪਾਰਲੀਮੈਂਟ ਹਾਂ ਅਤੇ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਂਦਾ ਰਹਾਂਗਾ
ਸਵਾਲ : ਧਰਮ ਨਿਰਪੱਖ ਸੰਸਦ ਵਿੱਚ ਪਹਿਲੇ ਦਿਨ ਹੀ ਧਾਰਮਿਕ ਨਾਅਰੇ ਲੱਗੇ, ਤੁਸੀਂ ਵੀ ‘ਇਨਕਲਾਬ ਜਿੰਦਾਬਾਦ’ ਦੇ ਨਾਅਰੇ ਲਾਏ?
ਜਵਾਬ : ਮੈਂ ਕੋਈ ਧਾਰਮਿਕ ਨਾਅਰਾ ਨਹੀਂ ਲਾਇਆ, ਇਹ ਸਭ ਦੂਜੀਆਂ ਪਾਰਟੀਆਂ ਦੇ ਸੰਸਦ ਮੈਂਬਰ ਸਨ ਮੈਂ ਪਿਛਲੀ ਵਾਰ ਵੀ ਸੰਸਦ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਇਆ ਸੀ ਅਤੇ ਇਸ ਵਾਰ ਵੀ ਲਾਇਆ ਹੈ ਇਨਕਲਾਬ ਜਿੰਦਾਬਾਦ ਦਾ ਅਰਥ ਹੈ ਉਹ ਆਜ਼ਾਦੀ ਹਾਲੇ ਸਾਡੇ ਘਰਾਂ ਤੱਕ ਨਹੀਂ ਪੁੱਜੀ ਜਿਸਦੀ ਆਸ ਨੂੰ ਲੈ ਕੇ ਸਾਡੇ ਸ਼ਹੀਦਾਂ ਨੇ ਆਪਣਾ ਖੂਨ ਵਹਾਇਆ ਸੀ ਅੱਜ ਦੀ ਆਜ਼ਾਦੀ ਤਾਂ ਸਿਰਫ਼ ਲਾਲ ਬੱਤੀ ਵਾਲੀਆਂ ਕਾਰਾਂ, ਮਹਿਲਾਂ ਤੇ ਬੰਗਲਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਆਮ ਲੋਕਾਂ ਨੂੰ ਨਹੀਂ ਪਤਾ ਕਿ ਆਜ਼ਾਦੀ ਕਿਸ ਨੂੰ ਕਹਿੰਦੇ ਹਨ ਜਦੋਂ ਤੱਕ ਆਜ਼ਾਦੀ ਆਮ ਘਰਾਂ ਦੇ ਦਰਵਾਜ਼ੇ ਨਹੀਂ ਖੜਕਾਉਂਦੀ, ਉਦੋਂ ਤੱਕ ਇਨਕਲਾਬ ਜਿੰਦਾਬਾਦ ਦੇ ਨਾਅਰੇ ਲੱਗਦੇ ਰਹਿਣਗੇ
ਸਵਾਲ : ਜੇਕਰ ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਵਿੱਚ ਓਵਰਆਲ ਪ੍ਰਫਾਰਮੈਂਸ ਬਾਰੇ ਵੇਖਿਆ ਜਾਵੇ ਤਾਂ ਕਾਫ਼ੀ ਮਾੜੀ ਰਹੀ ਇਸ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ : ਮੈਂ ਬਤੌਰ ਪਾਰਟੀ ਪ੍ਰਧਾਨ ਸੋਚਦਾ ਹਾਂ ਕਿ ਜਿਸ ਹਿਸਾਬ ਨਾਲ ਪਾਰਟੀ ਦੀ ਪ੍ਰਫਾਰਮੈਂਸ ਰਹੀ ਹੈ, ਉਸ ਨਾਲੋਂ ਕਿਤੇ ਵਧੀਆ ਹੋ ਸਕਦੀ ਸੀ ਪਰ ਅਸੀਂ ਮੰੰਨਦੇ ਹਾਂ ਜ਼ਰੂਰ ਸਾਡੇ ਵਿੱਚ ਕੋਈ ਕਮੀ ਰਹੀ ਹੋਵੇਗੀ ਜਾਂ ਸਾਡੇ ਕੋਲ ਉਹ ਸਾਧਨ ਨਹੀਂ ਜੁਟੇ ਹੋਣਗੇ ਜਿਹੜੇ ਜਿੱਤ ਲਈ ਜ਼ਰੂਰੀ ਸਨ ਸਾਥੋਂ ਪੰਜਾਬ ਵਿੱਚ ਓਨਾ ਸਮਾਂ ਨਹੀਂ ਦਿੱਤਾ ਗਿਆ ਜਿਸ ਕਾਰਨ ਇਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਹਨ ਪਰ ਹੁਣ ਜ਼ਿੰਮੇਵਾਰੀ ਹੋਰ ਵਧ ਗਈ ਹੈ ਜਿਸ ਕਾਰਨ ਹੁਣ ਪਹਿਲਾਂ ਨਾਲੋਂ ਵੀ ਦੁੱਗਣੀ ਮਿਹਨਤੀ ਨਾਲ ਕੰਮ ਕਰਨਾ ਪਵੇਗਾ ਬਾਕੀ ਪਾਰਟੀਆਂ ‘ਤੇ ਮਾੜਾ-ਚੰਗਾ ਸਮਾਂ ਤਾਂ ਚੱਲਦਾ ਹੀ ਰਹਿੰਦਾ ਹੈ
ਸਵਾਲ : ਮਾਨ ਸਾਹਿਬ, ਜੇਕਰ ਪੰਜਾਬ ਦੀ ਮੌਜ਼ੂਦਾ ਗੱਲਬਾਤ ਕੀਤੀ ਜਾਵੇ ਤਾਂ ਮੁੱਖ ਮੰਤਰੀ ਵੱਲੋਂ ਦਿਨੋਂ ਦਿਨ ਘਟ ਰਹੇ ਜ਼ਮੀਨਦੋਜ਼ ਪਾਣੀ ਸਬੰਧੀ ਸਰਬ ਪਾਰਟੀ ਮੀਟਿੰਗ ਸੱਦੀ ਹੈ, ਤੁਹਾਡਾ ਇਸ ਮਾਮਲੇ ‘ਤੇ ਕੀ ਕਹਿਣਾ ਹੈ?
ਜਵਾਬ : ਮੁੱਖ ਮੰਤਰੀ ਵੱਲੋਂ ਘਟ ਰਹੇ ਜ਼ਮੀਨਦੋਜ਼ ਪਾਣੀ ਦੇ ਮਾਮਲੇ ‘ਤੇ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ, ਸਾਡੀ ਪਾਰਟੀ ਦਾ ਪ੍ਰਤੀਨਿਧ ਵੀ ਉਸ ਵਿੱਚ ਸ਼ਾਮਿਲ ਹੋਵੇਗਾ ਵਾਤਾਵਰਣ ਹਿਤੈਸ਼ੀ ਪਿਛਲੇ ਲੰਮੇ ਸਮੇਂ ਤੋਂ ਕਹਿ ਰਹੇ ਹਨ ਕਿ ਪੰਜਾਬ ਵਿੱਚ ਪਾਣੀ ਦਿਨੋਂ-ਦਿਨ ਹੇਠਾਂ ਜਾ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਹਰਿਆ ਭਰਿਆ ਪੰਜਾਬ ਮਾਰੂਥਲ ਬਣ ਜਾਵੇਗਾ ਅਤੇ ਇਸ ਸਬੰਧੀ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਇਕੱਲੀਆਂ ਮੀਟਿੰਗਾਂ ਨਾਲ ਇਸ ਮੁੱਦੇ ਦਾ ਹੱਲ ਨਹੀਂ ਹੋਵੇਗਾ, ਸਰਕਾਰ ਨੂੰ ਠੋਸ ਫੈਸਲੇ ਲੈਣੇ ਪੈਣਗੇ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਰਹਿੰਦੀਆਂ ਹਨ ਇਹ ਜ਼ਰੂਰੀ ਨਹੀਂ ਕਿ ਅਸੀਂ ਸਿਰਫ਼ ਨਿੰਦਿਆ ਕਰਨ ਲਈ ਹੈ, ਚੰਗੀ ਗੱਲ ਲਈ ਅਸੀਂ ਸਰਕਾਰ ਦਾ ਸਾਥ ਵੀ ਦੇਵਾਂਗੇ ਇਹ ਵੀ ਕਹਿਣਾ ਹੈ ਕਿ ਪਹਿਲਾਂ ਜਦੋਂ ਐਨ.ਜੀ.ਟੀ ਵੱਲੋਂ 50 ਕਰੋੜ ਰੁਪਏ ਦਾ ਜ਼ੁਰਮਾਨਾ ਸਰਕਾਰ ਨੂੰ ਲਾਇਆ ਗਿਆ ਸੀ, ਉਦੋਂ ਸਰਬਦਲੀ ਮੀਟਿੰਗ ਨਹੀਂ ਸੱਦੀ ਗਈ ਹੁਣ ਜਦੋਂ ਗੰਭੀਰ ਸਥਿਤੀ ਬਣਦੀ ਜਾ ਰਹੀ ਹੈ, ਸਰਕਾਰ ਨੂੰ ਸਰਬ ਦਲੀ ਮੀਟਿੰਗ ਬੁਲਾਉਣ ਦੀ ਯਾਦ ਆ ਗਈ
ਸਵਾਲ : ਪੰਜਾਬ ਵਿੱਚ ਨਸ਼ਿਆਂ ‘ਤੇ ਲਗਾਮ ਨਹੀਂ ਲੱਗ ਰਹੀ ਪੁਲਿਸ ਮੁਖੀਆਂ ਨੇ ਵੀ ਇਸ ਸਬੰਧੀ ਮੀਟਿੰਗ ਸੱਦੀ ਹੈ, ਲਗਦਾ ਕੋਈ ਫਰਕ ਪਵੇਗਾ ?
ਜਵਾਬ : ਉੱਕਾ ਹੀ ਨਹੀਂ ਕਿਉਂਕਿ ਸਰਕਾਰ ਇਸ ਕੰਮ ਲਈ ਗੰਭੀਰ ਨਹੀਂ ਨਸ਼ਿਆਂ ਦੇ ਮੁੱਦੇ ‘ਤੇ ਪਹਿਲਾਂ ਵੀ ਪੁਲਿਸ ਮੁਖੀ ਸੁਮੇਧ ਸੈਣੀ ਨੇ ਅਜਿਹੀਆਂ ਮੀਟਿੰਗਾਂ ਕੀਤੀਆਂ ਸਨ, ਉਸ ਦਾ ਸਿੱਟਾ ਨਿੱਕਲਿਆ, ਤੁਹਾਡੇ ਸਭ ਦੇ ਸਾਹਮਣੇ ਹੀ ਹੈ ਇਨ੍ਹਾਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ, ਮੀਟਿੰਗ ਤੋਂ ਬਾਅਦ ਸਾਰੇ ਅਧਿਕਾਰੀ ਚਾਹ ਪਾਣੀ ਪੀ ਕੇ ਉੱਠ ਕੇ ਚਲੇ ਜਾਣਗੇ ਅਤੇ ਸਮੱਸਿਆ ਉੱਥੇ ਹੀ ਖੜ੍ਹੀ ਰਹੇਗੀ ਇਨ੍ਹਾਂ ਮੀਟਿੰਗਾਂ ਦਾ ਰੱਤੀ ਭਰ ਵੀ ਪੰਜਾਬ ਨੂੰ ਫਾਇਦਾ ਹੋਣ ਵਾਲਾ ਨਹੀਂ ਸਿਰਫ਼ ਅਮਲੀ ਰੂਪ ਦੇਣ ਦੀ ਲੋੜ ਹੈ
ਸਵਾਲ : ਫਿਰੋਜ਼ਪੁਰ ਦੇ ਐਸ.ਐਸ.ਪੀ. ਵੱਲੋਂ ਸ਼ਰੇਆਮ ਪੁਲਿਸ ਵਿਭਾਗ ‘ਤੇ ਹੀ ਨਸ਼ੇ ‘ਚ ਲਿਪਤ ਹੋਣ ਦੇ ਦੋਸ਼ ਲਾਏ ਹਨ?
ਜਵਾਬ : ਫਿਰੋਜ਼ਪੁਰ ਦੇ ਐਸ.ਐਸ.ਪੀ. ਵੱਲੋਂ ਜਿਹੜੇ ਦੋਸ਼ ਲਾਏ ਗਏ ਹਨ ਉਹ ਬਿਲਕੁਲ ਸਹੀ ਹਨ ਕਿਉਂਕਿ ਪੰਜਾਬ ਵਿੱਚ ਇੱਕ ਮਾਫ਼ੀਆ ਹੈ ਜਿਹੜਾ ਨਸ਼ੇ ਦੇ ਕਾਲੇ ਧੰਦੇ ਨੂੰ ਚਲਾ ਰਿਹਾ ਹੈ ਪੰਜਾਬ ਵਿੱਚ ਨਸ਼ੇ ਤੇ ਲਗਾਮ ਲਾਉਣੀ ਸੌਖੀ ਨਹੀਂ ਕਿਉਂਕਿ ਅੱਜ ਤੋਂ ਪਹਿਲਾਂ ਵੀ ਕਈ ਸਮਾਜ ਸੇਵੀ ਸੰਸਥਾਵਾਂ ਨੇ ਨਸ਼ਿਆਂ ਦੇ ਸਮਗਲਰਾਂ ਨੂੰ ਪੁਲਿਸ ਕੋਲ ਫੜਾਇਆ ਪਰ ਹੁੰਦਾ ਇਹ ਹੈ ਕਿ ਉਹ ਸਮਾਜ ਸੇਵੀ ਹਾਲੇ ਆਪਣੇ ਘਰ ਪਹੁੰਚਦੇ ਵੀ ਨਹੀਂ, ਨਸ਼ਿਆਂ ਦੇ ਸਮੱਗਲਰ ਉਨ੍ਹਾਂ ਤੋਂ ਪਹਿਲਾਂ ਛੁੱਟ ਕੇ ਆਪਣੇ ਘਰੇ ਆ ਜਾਂਦੇ ਹਨ ਇਸ ਮਾਮਲੇ ‘ਤੇ ਵਿਚਾਰ ਕਰਨ ਦੀ ਲੋੜ ਹੈ ਇਸ ਮੁੱਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ
ਸਵਾਲ : ਪੰਜਾਬ ਦੀਆਂ ਭਖ਼ਦੀਆਂ ਮੰਗਾਂ ਜਿਵੇਂ ਬਿਜਲੀ ਤੇ ਹੋਰ ਚੀਜ਼ਾਂ ਮਹਿੰਗੀਆਂ ਹੋ ਰਹੀਆਂ, ਤੁਸੀਂ ਇਸ ਬਾਰੇ ਕੁਝ ਕਰ ਰਹੇ ਹੋ?
ਜਵਾਬ : ਮੈਂ ਅੱਜ ਤੋਂ ਕਾਫ਼ੀ ਸਮਾਂ ਪਹਿਲਾਂ ਮੁੱਖ ਮੰਤਰੀ ਪੰਜਾਬ ਤੋਂ ਟਾਈਮ ਮੰਗਿਆ ਸੀ ਕਿ ਮੈਨੂੰ ਟਾਈਮ ਦਿਓ, ਬਿਜਲੀ ਦੀਆਂ ਦਰਾਂ ਬਾਰੇ ਵਿਸ਼ੇਸ਼ ਗੱਲਬਾਤ ਕਰਨੀ ਸੀ ਅਤੇ ਦੱਸਣਾ ਸੀ ਪੰਜਾਬ ਖੁਦ ਬਿਜਲੀ ਪੈਦਾ ਕਰਦਾ ਹੈ ਜਦੋਂ ਕਿ ਲੋਕਾਂ ਨੂੰ ਮਹਿੰਗੀ ਦਿੱਤੀ ਜਾ ਰਹੀ ਹੈ, ਇਸ ਤੋਂ ਉਲਟ ਦਿੱਲੀ ਵਰਗਾ ਕੇਂਦਰੀ ਸਾਸ਼ਤ ਪ੍ਰਦੇਸ਼ ਬਿਜਲੀ ਖਰੀਦ ਕੇ ਵੀ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾ ਰਿਹਾ ਹੈ ਇਸ ਤੋਂ ਅੰਦਾਜਾ ਲੱਗਦਾ ਹੈ ਕਿ ਦਾਲ ਵਿੱਚ ਕੁਝ ਨਾ ਕੁਝ ਕਾਲਾ ਹੈ ਜਾਂ ਫਿਰ ਪੂਰੀ ਦਾਲ ਕਾਲੀ ਹੈ ਸਰਕਾਰੀ ਥਰਮਲ ਪਲਾਂਟ ਬੰਦ ਹੋ ਰਹੇ ਹਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਅਜਿਹੇ ਐਗਰੀਮੈਂਟ ਕੀਤੇ ਜਾ ਰਹੇ ਹਨ ਕਿ ਬਿਜਲੀ ਲਓ ਜਾਂ ਨਾ ਲਓ ਉਨ੍ਹਾਂ ਨੂੰ ਪੈਸੇ ਦੇਣੇ ਪੈ ਰਹੇ ਹਨ
ਸਵਾਲ : ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਤੁਹਾਡੀ ਕੀ ਤਿਆਰੀ ਹੈ ?
ਜਵਾਬ : ਆਮ ਆਦਮੀ ਪਾਰਟੀ ਪੰਜਾਬ ਵਿੱਚ ਸਥਾਪਿਤ ਹੋ ਚੁੱਕੀ ਹੈ, ਹਾਲੇ ਜਿਹੜੀਆਂ ਕਮੀਆਂ ਰਹਿ ਰਹੀਆਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਸੰਗਠਿਤ ਢਾਂਚਾ ਬਣਾ ਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਘਰ-ਘਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਵਾਰੋ ਵਾਰੀ ਸੱਤਾ ਹਾਸਲ ਕਰਨ ਵਾਲੀਆਂ ਇਨ੍ਹਾਂ ਪਾਰਟੀਆਂ ਬਾਰੇ ਵੀ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇਗਾ ਅਸੀਂ ਮਿਹਨਤ ਕਰਾਂਗੇ ਅਤੇ ਪਾਰਟੀ ਨੂੰ ਅੱਗੇ ਲੈ ਕੇ ਆਵਾਂਗੇ
ਸਵਾਲ : ਖਹਿਰਾ, ਸੰਧੂ ਵਰਗੇ ਲੀਡਰਾਂ ਨੂੰ ਪਾਰਟੀ ਵਿੱਚ ਵਾਪਸੀ ਕਰਾਉਣ ਲਈ ਕੋਈ ਯਤਨ ਕਰੋਗੇ ?
ਜਵਾਬ : ਇਸ ਸਬੰਧੀ ਹਾਲੇ ਪਾਰਟੀ ਵੱਲੋਂ ਕੁਝ ਨਹੀਂ ਸੋਚਿਆ ਗਿਆ ਹਾਲੇ ਤਾਂ ਪਾਰਟੀ ਦੇ ਵਿਧਾਇਕਾਂ ਨੇ ਪੰਜਾਬ ਵਿੱਚ ਪਾਰਟੀ ਹਾਰ ਦੇ ਕਾਰਨਾਂ ਦੀ ਜਾਂਚ ਬਾਰੇ ਮੀਟਿੰਗ ਬੁਲਾਈ ਸੀ ਜਿਸ ਵਿੱਚ ਇਸ ਮਾਮਲੇ ਦੀ ਪੜਚੋਲ ਹੋ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਵੇਰੇ 3 ਵਜੇ ਤਕਨੀਕੀ ਖ਼ਰਾਬੀ ਕਾਰਨ ਕੁਝ ਸਮਾਂ ਕੰਮ ਰੁਕਿਆ
ਸਵੇਰੇ 3 ਵਜੇ ਤਕਨੀਕੀ ਖ਼ਰਾਬੀ ਕਾਰਨ ਕੁਝ ਸਮਾਂ ਕੰਮ ਰੁਕਿਆ
ਸੁਨਾਮ ਸ਼ਹੀਦ ਊਧਮ ਸਿੰਘ ਵਾਲਾ (ਸੱਚ ਕਹੂੰ ਨਿਊਜ਼)।
ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ। ਅੱਜ ਐਤਵਾਰ ਸਵੇਰੇ 3 ਵਜੇ ਆਖ਼ਰੀ ਪਾਈਪ ਪਾਉਣ ਦਾ ਕੰਮ ਬਾਕੀ ਰਹਿ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਤੱਕ ਪਹੁੰਚਣ ਲਈ ਸਿਰਫ਼ 7 ਫੁੱਟ ਦਾ ਫ਼ਾਸਲਾ ਹੀ ਰਹਿ ਗਿਆ ਹੈ। ਇਸ ਦੌਰਾਨ ਬਚਾਅ ਕਾਰਜਾਂ ‘ਚ ਕੁਝ ਸਮੇਂ ਲਈ ਰੁਕਾਵਟ ਆਉਣ ਕਾਰਨ ਥੋੜ੍ਹਾ ਸਮਾਂ ਲੱਗ ਰਿਹਾ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਆਖਰੀ ਪਾਈਪ ਨੂੰ ਨਵੇਂ ਕੀਤੇ ਜਾ ਰਹੇ ਬੋਰਵੈੱਲ ਦੇ ਉੱਪਰ ਫਿੱਟ ਕੀਤਾ ਜਾ ਰਿਹਾ ਹੈ। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਤੇ ਐੱਨਡੀਆਰਐਫ ਦੇ ਮੈਂਬਰ ਲਗਾਤਾਰ ਸਾਰੀ ਰਾਤ ਤੋਂ ਬਚਾਅ ਕਾਰਜਾਂ ‘ਤੇ ਲੱਗੇ ਹੋਏ ਹਨ। ਤਕਨੀਕੀ ਟੀਮ ਵੱਲੋਂ ਰੁਕੇ ਹੋਏ ਕੰਮ ਦਾ ਜਾਇਜ਼ਾ ਲੈ ਕੇ ਉਸ ਨੂੰ ਦੁਬਾਰਾ ਦਰੁਸਤ ਕਰਕੇ ਚਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਜਲੀ ਦੀਆਂ ਦਰਾਂ ‘ਚ ਵਾਧੇ ਸਬੰਧੀ ਕਰਨਾ ਚਾਹੁੰਦੇ ਸਨ ਮੁੱਖ ਮੰਤਰੀ ਨਾਲ ਗੱਲਬਾਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਗੱਲਬਾਤ ਕਰਨ ਲਈ ਸਮਾਂ ਮੰਗਣ ਵਾਲੇ ਭਗਵੰਤ ਮਾਨ ਨੇ ਖ਼ੁਦ ਦਾ ਹੀ ਮੋਬਾਇਲ ਫੋਨ ਬੰਦ ਕਰ ਲਿਆ। ਮੁੱਖ ਮੰਤਰੀ ਦਫ਼ਤਰ ਤਾਂ ਦੂਰ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਵੀ ਦੇਰ ਸ਼ਾਮ ਤੱਕ ਭਗਵੰਤ ਮਾਨ ਨਾਲ ਮੋਬਾਇਲ ਬੰਦ ਹੋਣ ਕਰਕੇ ਗੱਲਬਾਤ ਨਹੀਂ ਕਰ ਸਕਿਆ। ਹਾਲਾਂਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਨੇਹਾ ਦੇਣ ਤੋਂ ਬਾਅਦ ਉਨ੍ਹਾਂ ਦੇ ਮੋਬਾਇਲ ਫੋਨ ‘ਤੇ ਗੱਲਬਾਤ ਕਰਵਾ ਦਿੱਤੀ ਜਾਏਗੀ ਪਰ ਜਨਾਬ ਖ਼ੁਦ ਹੀ ਆਪਣਾ ਮੋਬਾਇਲ ਫੋਨ ਬੰਦ ਕਰਕੇ ਬੈਠ ਗਏ ਅਤੇ ਦੇਰ ਸ਼ਾਮ ਤੱਕ ਉਨ੍ਹਾਂ ਆਪਣਾ ਮੋਬਾਇਲ ਫੋਨ ਹੀ ਨਹੀਂ ਖੋਲ੍ਹਿਆ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਲਈ ਹਰੀ ਝੰਡੀ ਦੇਣ ਤੋਂ ਬਾਅਦ 1 ਜੂਨ ਤੋਂ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਵਾਧੇ ਸਬੰਧੀ ਪੰਜਾਬੀਆਂ ਵੱਲੋਂ ਕਾਫ਼ੀ ਜ਼ਿਆਦਾ ਨਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਹੀ ਭਗਵੰਤ ਮਾਨ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਚ ਲੱਗੇ ਲੈਂਡਲਾਈਨ ‘ਤੇ ਫੋਨ ਕਰਦੇ ਹੋਏ ਗੱਲਬਾਤ ਕਰਵਾਉਣ ਜਾਂ ਫਿਰ ਮਿਲਣ ਲਈ ਸਮਾਂ ਦੇਣ ਦੀ ਮੰਗ ਕੀਤੀ ਸੀ।
ਭਗਵੰਤ ਮਾਨ ਦੀ ਮੁੱਖ ਮੰਤਰੀ ਰਿਹਾਇਸ਼ ਦੇ ਸਟਾਫ਼ ਵੱਲੋਂ ਸਕੱਤਰ ਟੂ ਸੀ.ਐਮ. ਐਮ.ਪੀ. ਸਿੰਘ ਨਾਲ ਕਰਵਾਈ ਗਈ ਸੀ। ਜਿਥੇ ਕਿ ਐਮ.ਪੀ. ਸਿੰਘ ਵੱਲੋਂ ਜਲਦ ਹੀ ਮੁੱਖ ਮੰਤਰੀ ਨਾਲ ਗੱਲਬਾਤ ਕਰਦੇ ਹੋਏ ਸਮਾਂ ਦੇਣ ਦਾ ਭਰੋਸਾ ਦੇ ਦਿੱਤਾ ਹੈ। ਇਸ ਗੱਲਬਾਤ ਨੂੰ ਜਨਤਕ ਕਰਦੇ ਹੋਏ ਭਗਵੰਤ ਮਾਨ ਨੇ ਟਵੀਟ ਕੀਤਾ ਅਤੇ ਲਿਖਿਆ ਕਿ ਉਨ੍ਹਾਂ ਨੇ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਫੋਨ ਕੀਤਾ ਸੀ ਪਰ ਉਨ੍ਹਾਂ ਦੀ ਗੱਲਬਾਤ ਨਹੀਂ ਹੋ ਸਕੀ ਇਸ ਲਈ ਉਨ੍ਹਾਂ ਨੇ ਹੁਣ ਮਿਲਣ ਲਈ ਸਮਾਂ ਮੰਗਿਆਂ ਹੈ।
ਭਗਵੰਤ ਮਾਨ ਵੱਲੋਂ ਇਹ ਫੋਨ ਕਰਨ ਤੋਂ ਕੁਝ ਘੰਟੇ ਬਾਅਦ ਹੀ ਆਪਣਾ ਫੋਨ ਸਵਿੱਚ ਆਫ਼ ਕਰ ਲਿਆ ਅਤੇ ਮੁੜ ਕੇ ਦੇਰ ਸ਼ਾਮ ਤੱਕ ਆਪਣਾ ਫੋਨ ਹੀ ਨਹੀਂ ਚਲਾਇਆ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਵੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਦੀ ਕੋਸ਼ਸ਼ ਕੀਤੀ ਗਈ ਪਰ ਮੋਬਾਇਲ ਫੋਨ ਸਵਿੱਚ ਆਫ਼ ਹੋਣ ਦੇ ਕਾਰਨ ਗੱਲਬਾਤ ਨਹੀਂ ਹੋ ਸਕੀ। ਭਗਵੰਤ ਮਾਨ ਨਾਲ ਗੱਲਬਾਤ ਕਰਨ ਲਈ ‘ਸੱਚ ਕਹੂੰ’ ਵਲੋਂ ਵੀ ਦਰਜਨਾਂ ਵਾਰ ਫੋਨ ਕੀਤਾ ਗਿਆ ਪਰ ਉਨਾਂ ਦਾ ਫੋਨ ਬੰਦ ਹੀ ਆ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।