Special Task Force - Sach Kahoon Punjabi
ਸਪੈਸ਼ਲ ਟਾਸਕ ਫੋਰਸ ਨੇ 2 ਨਸ਼ਾ ਤਸਕਰਾਂ ਨੂੰ ਸਾਢੇ 26 ਕਰੋੜ ਦੀ ਹੈਰੋਇਨ ਸਮੇਤ ਕੀਤਾ ਗਿ੍ਰਫਤਾਰ
ਸਪੈਸ਼ਲ ਟਾਸਕ ਫੋਰਸ ਨੇ 2 ਨਸ਼ਾ ਤਸਕਰਾਂ ਨੂੰ ਸਾਢੇ 26 ਕਰੋੜ ਦੀ ਹੈਰੋਇਨ ਸਮੇਤ ਕੀਤਾ ਗਿ੍ਰਫਤਾਰ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ) ਲੁਧਿਆਣਾ ਪੁਲਿਸ ਦੀ ਐਸ.ਟੀ.ਐਫ. ਟੀਮ ਨੂੰ ਪੱਕੀ ਜਾਣਕਾਰੀ ਮਿਲੀ ਸੀ ਕਿ ਦੋ ਵਿਅਕਤੀ ਲੁਧਿਆਣਾ ’ਚ ਮੋਟਰਸਾਇਕਲ ’ਤੇ ਹੈਰੋਇਨ ਦੀ ਸਪਲਾਈ ’ਚ ਲੱਗੇ ਹੋਏ ਹਨ।ਜਿਸ ’ਤੇ ਪੁਲਿਸ ਨੇ ਕਾਰਵਾੲਂ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ 2.6 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਲੁਧਿਆਣਾ ਐਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਇਕ ਖਾਸ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਬੀ. ਆਰ. ਐਸ. ਨਗਰ ਇਲਾਕੇ ‘ਚ ਨਸ਼ਾ ਤਸਕਰਾਂ ਵੱਲੋਂ ਹੈਰੋਇਨ ਦੀ ਇਕ ਵੱਡੀ ਖੇਪ ਲਿਆਂਦੀ ਜਾ ਰਹੀ ਹੈ।
ਜਿਸ ’ਤੇ ਲੁਧਿਆਣਾ ਦੀ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਦੀ ਟੀਮ ਨੇ ਆਪਣਾ ਜਾਲ ਵਿਛਾਇਆ ਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸ. ਟੀ. ਐਫ. ਦੀ ਟੀਮ ਵਲੋਂ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ। ਇਹਨਾਂ 2 ਨਸ਼ਾ ਤਸਕਰਾਂ ਪਾਸੋਂ ਸਾਢੇ 26 ਕਰੋੜ ਦੀ ਹੈਰੋਇਨ ਅਤੇ 2 ਲੱਖ, 10 ਹਜਾਰ ਦੀ ਡਰੱਗ ਮਨੀ ਬਰਾਮਦ ਹੋਈ ਤੇ ਇਹਨਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਜਿਨਾਂ ਦੀ ਪਛਾਣ ਜਗਜੀਤ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਹਰਮਿੰਦਰ ਸਿੰਘ ਪੁੱਤਰ ਠਾਕੁਰ ਰਾਮ ਵਾਸੀ ਅਮਨ ਨਗਰ ਵੱਜੋਂ ਹੋਈ। ਉਕਤ ਵਿਅਕਤੀਆਂ ਦੀ ਤਲਾਸ਼ੀ ਦੌਰਾਨ ਉਨਾਂ ਕੋਲੋਂ 800 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਹਨਾਂ ਪਾਸੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਇਹਨਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਜਗਜੀਤ ਦੇ ਘਰ ਖੜੀ ਜੀਪ ‘ਚੋਂ ਸਾਢੇ 4 ਕਿੱਲੋ ਹੈਰੋਇਨ ਬਰਾਮਦ ਕੀਤੀ। ਜਗਜੀਤ ਨੇ ਦੱਸਿਆ ਕਿ ਉਹ ਤਾਂ ਕੇਵਲ ਸਪਲਾਈ ਦਾ ਹੀ ਕੰਮ ਕਰਦੇ ਸਨ। ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਮੁੱਖ ਸਰਗਣਾ ਮਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸਲੇਮ ਟਾਬਰੀ ਅਜੇ ਤੱਕ ਫਰਾਰ ਹੈ, ਜਿਸ ਨੇ ਉਕਤ ਦੋਹਾਂ ਨਸ਼ਾ ਤਸਕਰਾਂ ਨੂੰ ਸਪਲਾਈ ਦੇਣ ਲਈ ਰੱਖਿਆ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਬੁੱਢੇ ਨਾਲੇ ਦੀ ਸਫ਼ਾਈ ਲਈ ਬਾਬਾ ਉਦੈ ਸਿੰਘ ਦੀ ਸਰਪ੍ਰਸਤੀ ਹੇਠ ਵਿਸ਼ੇਸ਼ ਟਾਸਕ ਫੋਰਸ ਦਾ ਐਲਾਨ
ਦੋ ਮਹੀਨਿਆਂ ‘ਚ ਸੌਂਪਣਗੇ ਮੁੱਖ ਮੰਤਰੀ ਨੂੰ ਰਿਪੋਰਟ
ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ
ਬੁੱਢੇ ਨਾਲੇ ਦੀ ਸਫ਼ਾਈ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਰਾਹੀਂ ਬੁੱਢੇ ਨਾਲੇ ਨੂੰ ਗੰਦੇ ਪਾਣੀ ਦੇ ਵਹਾਅ ਤੋਂ ਮੁਕਤ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕਰਨ ਦੇ ਹੁਕਮ ਦਿੱਤੇ ਹਨ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਟਾਸਕ ਫੋਰਸ ਦੇ ਸਰਪ੍ਰਸਤ ਨਾਮਧਾਰੀ ਸੰਪਰਦਾ ਦੇ ਬਾਬਾ ਉਦੈ ਸਿੰਘ ਜੀ ਹੋਣਗੇ ਜੋ ਦੋ ਮਹੀਨਿਆਂ ‘ਚ ਮੁੱਖ ਮੰਤਰੀ ਨੂੰ ਆਪਣੀ ਰਿਪੋਰਟ ਸੌਂਪਣਗੇ। ਬੁਲਾਰੇ ਨੇ ਦੱਸਿਆ ਕਿ ਬਾਬਾ ਉਦੈ ਸਿੰਘ ਜੀ ਨੇ ਬੀਤੀ ਸ਼ਾਮ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਸਰਪ੍ਰਸਤ ਵਜੋਂ ਟਾਸਕ ਫੋਰਸ ਦੀ ਅਗਵਾਈ ਕਰਨ ਦੀ ਅਪੀਲ ਨੂੰ ਸਵੀਕਾਰ ਕਰ ਲਿਆ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਇਸ ਟਾਸਕ ਫੋਰਸ ਦਾ ਗਠਨ ਚੁਣੇ ਹੋਏ ਨੁਮਾਇੰਦਿਆਂ, ਤਕਨੀਕੀ ਮਾਹਿਰਾਂ ਤੇ ਜਨਤਕ ਸ਼ਖ਼ਸੀਅਤਾਂ ‘ਤੇ ਆਧਾਰਤ ਕੀਤਾ ਜਾਵੇ। ਇਹ ਟਾਸਕ ਫੋਰਸ ਸਨਅਤਾਂ ਦੇ ਪ੍ਰਦੂਸ਼ਿਤ ਵਹਾਅ ਨੂੰ ਸੋਧਣ, ਰਹਿੰਦ-ਖੂੰਹਦ ਦੇ ਨਿਪਟਾਰੇ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਅਧਿਐਨ ਕਰਨ ਤੇ ਸੁਝਾਅ ਦੇਣ ਤੋਂ ਇਲਾਵਾ ਵੱਡੀ ਪੱਧਰ ‘ਤੇ ਲੋਕਾਂ ਨੂੰ ਇਸ ਕਾਰਜ ਨਾਲ ਜੋੜਨ ਦਾ ਰਾਹ ਵੀ ਤਲਾਸ਼ੇਗੀ।
ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ਸੀਵੇਜ ਟ੍ਰੀਟਮੈਂਟ ਪਲਾਂਟਾਂ ਦੀ ਮੌਜੂਦਾ ਸਮਰਥਾ 516 ਐਮ.ਐਲ.ਡੀ. ਤੋਂ ਵਧਾ ਕੇ 675 ਐਮ.ਐਲ.ਡੀ. ਕਰਨ ਤੋਂ ਇਲਾਵਾ ਸਨਅਤਾਂ ਦੀ ਨਿਕਾਸੀ ਨੂੰ ਸੋਧਣ ਦੀਆਂ ਸਹੂਲਤਾਂ ‘ਚ ਵਾਧਾ ਕਰਨ ਬਾਰੇ ਤਜਵੀਜ਼ ਸੌਂਪਣ ਲਈ ਆਖਿਆ। ਮੁੱਖ ਮੰਤਰੀ ਨੇ ਇਹ ਹਦਾਇਤਾਂ ਬਾਬਾ ਉਦੈ ਸਿੰਘ ਜੀ ਨਾਲ ਮੀਟਿੰਗ ਦੌਰਾਨ ਦਿੱਤੀਆਂ।
ਇਸ ਚਿਰੋਕਣੀ ਸਮੱਸਿਆ ਦਾ ਪੱਕਾ ਹੱਲ ਲੱਭਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਰਜ ਨਾਲ ਸਨਅਤਾਂ ਦੇ ਨੁਮਾਇੰਦਿਆਂ ਤੇ ਲੋਕਾਂ ਨੂੰ ਸਰਗਰਮੀ ਨਾਲ ਜੋੜਿਆ ਜਾਵੇ ਤਾਂ ਕਿ ਸਾਰਿਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਦੇ ਯਤਨਾਂ ਨੂੰ ਨਤੀਜੇ ‘ਤੇ ਲਿਜਾਇਆ ਜਾ ਸਕੇ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਸ ਵੇਲੇ 700 ਐਮ.ਐਲ.ਡੀ. ਪਾਣੀ ਬੁੱਢੇ ਨਾਲੇ ਵਿੱਚ ਵਹਿ ਰਿਹਾ ਹੈ ਜਿਸ ਵਿੱਚੋਂ 80 ਫੀਸਦੀ ਪਾਣੀ ਮਿਊਂਸਪਲ ਸੀਵਰੇਜ ਦਾ ਹੈ ਜਦਕਿ 15 ਫੀਸਦੀ ਉਦਯੋਗਾਂ ਦਾ ਹੈ।
ਇਸ ਮੌਕੇ ਵਾਤਾਵਰਨ ਮੰਤਰੀ ਓ. ਪੀ. ਸੋਨੀ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਨਵਤੇਜ ਸਿੰਘ ਚੀਮਾ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਪੈਸ਼ਲ ਟਾਸਕ ਫੋਰਸ ਵੱਲੋਂ 2.13 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਸੂਬੇ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਬਣਾਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਦੋ ਵਿਅਕਤੀਆਂ ਨੂੰ ਪਾਬੰਦੀਸ਼ੁਦਾ ਗੋਲੀਆਂ, ਕੈਪਸੂਲ, ਟੀਕੇ ਅਤੇ ਖੰਘ ਦੀ ਦਵਾਈ ਦੀ ਵੱਡੀ ਖੇਪ ਨਾਲ ਕਾਬੂ ਕੀਤਾ ਹੈ। ਇਸ ਦਵਾਈ ਦੀ ਬਜ਼ਾਰੀ ਕੀਮਤ 2.13 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਕਾਬੂ ਕੀਤੇ ਵਿਅਕਤੀਆਂ ਤੋਂ 6 ਲੱਖ ਰੁਪਏ ਦੀ ਰਾਸ਼ੀ ਅਤੇ ਕਾਰ ਟੋਇਟਾ ਇਨੋਵਾ ਵੀ ਬਰਾਮਦ ਕੀਤੀ ਗਈ ਹੈ। (Special Task Force)
ਇਸ ਸਬੰਧੀ ਸਥਾਨਕ ਪੁਲਿਸ ਕਮਿਸ਼ਨਰੇਟ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਪੈਸ਼ਲ ਟਾਸਕ ਫੋਰਸ ਦੇ ਆਈ. ਜੀ.  ਪ੍ਰਮੋਦ ਬਾਨ ਨੇ ਦੱਸਿਆ ਕਿ ਇਨ੍ਹਾ ਦੋਵਾਂ ਵਿਅਕਤੀਆਂ ਨੂੰ ਲੁਧਿਆਣਾ ਅਤੇ ਜਲੰਧਰ ਦੀਆਂ ਦੋਵੇਂ ਟੀਮਾਂ ਨੇ ਸਾਂਝੀ ਕਾਰਵਾਈ ਦੌਰਾਨ ਸੰਗਮ ਪੈਲੇਸ ਚੌਕ ਚੂਹੜਪੁਰ ਸੜਕ ਤੋਂ ਕਾਬੂ ਕੀਤਾ ਹੈ। ਕਾਰਵਾਈ ਦੌਰਾਨ ਪੁਲਿਸ ਪਾਰਟੀ ਵੱਲੋਂ ਇਨੋਵਾ ਕਾਰਨ ਪੀ. ਬੀ. 10 ਡੀ. ਈ. 1112 ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਇਸ ਵਿੱਚੋਂ 4 ਲੱਖ 80 ਹਜ਼ਾਰ ਦੀਆਂ ਪਾਬੰਦੀਸ਼ੁਦਾ ਦਵਾਈਆਂ ਅਤੇ 6 ਲੱਖ ਰੁਪਏ ਨਗਦ ਬਰਾਮਦ ਕੀਤੇ ਗਏ। ਇਸ ਕਾਰ ਨੂੰ ਮਨਿੰਦਰਵੀਰ ਸਿੰਘ ਉਰਫ਼ ਰਾਜਾ (37 ਸਾਲ) ਵਾਸੀ ਮਕਾਨ ਨੰਬਰ 10724, ਨਿਊ ਪਟੇਲ ਨਗਰ ਹੈਬੋਵਾਲ ਕਲਾਂ ਚਲਾ ਰਿਹਾ ਸੀ। ਇਸ ਸੰਬੰਧੀ ਮਨਵਿੰਦਰਜੀਤ ਸਿੰਘ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਨੰਬਰ 106 ਧਾਰਾ 21/61/85 ਤਹਿਤ ਪੁਲਿਸ ਸਟੇਸ਼ਨ ਹੈਬੋਵਾਲ ਵਿਖੇ ਮਿਤੀ 18 ਜੁਲਾਈ, 2018 ਨੂੰ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਹੁਣ ਇਸ ਜਿਲ੍ਹੇ ‘ਤੇ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਹੋਇਆ ਪੱਬਾਂ ਭਾਰ
ਸ੍ਰੀ ਬਾਨ ਨੇ ਕਿਹਾ ਕਿ ਬਰਾਮਦ ਕੀਤੀਆਂ ਗਈਆਂ ਦਵਾਈਆਂ ਵਿੱਚ 13 ਤਰਾਂ ਦੀ ਪਾਬੰਦੀਸ਼ੁਦਾ ਗੋਲੀਆਂ, ਕੈਪਸੂਲ, ਟੀਕੇ ਅਤੇ ਖੰਘ ਦੀ ਦਵਾਈ (ਕੁੱਲ 21,58,348) ਸ਼ਾਮਿਲ ਹਨ। ਉਨਾਂ ਕਿਹਾ ਕਿ ਜਾਂਚ ਦੌਰਾਨ 32 ਸਾਲਾ ਸੁਰਿੰਦਰ ਕੁਮਾਰ ਵਾਸੀ ਮੁਰਾਦਪੁਰ ਜੱਟਾਂ ਪੁਲਿਸ ਸਟੇਸ਼ਨ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਨੂੰ ਵੀ ਕਾਬੂ ਕੀਤਾ ਗਿਆ ਹੈ, ਜੋ ਕਿ ਜੇ. ਐੱਸ. ਕੇ. ਟਰਾਂਸਪੋਰਟ ਕੰਪਨੀ ਟਰਾਂਸਪੋਰਟ ਨਗਰ ਲੁਧਿਆਣਾ ਵਿਖੇ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ। ਕੰਪਨੀ ਦੇ ਗੋਦਾਮ ਤੋਂ ਵੀ 2.50 ਲੱਖ ਰੁਪਏ ਦੀਆਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਸ੍ਰੀ ਬਾਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮਨਿੰਦਰਵੀਰ ਸਿੰਘ ਨੇ ਮੰਨਿਆ ਹੈ ਕਿ ਉਹ ਚੂਹੜਪੁਰ ਸੜਕ ਸਥਿਤ ਸਹਿਗਲ ਮੈਡੀਕਲ ਚਲਾਉਂਦਾ ਹੈ। ਵਿੱਤੀ ਘਾਟੇ ਦੇ ਚੱਲਦਿਆਂ ਉਸਨੇ ਆਗਰਾ ਵਾਸੀ ਨਵਲ ਕਿਸ਼ੋਰ ਨਾਲ ਸੰਪਰਕ ਕੀਤਾ ਅਤੇ ਪਿਛਲੇ ਦੋ ਸਾਲਾਂ ਤੋਂ ਪਾਬੰਦੀਸ਼ੁਦਾ ਦਵਾਈਆਂ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ। ਮਨਿੰਦਰਵੀਰ ਸਿੰਘ ਇਹ ਦਵਾਈਆਂ ਜੋਧਪੁਰ ਗੋਲਡਨ ਟਰਾਂਸਪੋਰਟ ਕੰਪਨੀ ਆਗਰਾ ਤੋਂ ਜੇ. ਐੱਸ. ਕੇ. ਲੋਜਿਸਟਿਕ ਟਰਾਂਸਪੋਰਟ ਕੰਪਨੀ, ਪਲਾਟ ਨੰਬਰ 14 ਟਰਾਂਸਪੋਰਟ ਨਗਰ ਲੁਧਿਆਣਾ ਲਿਆਉਂਦਾ ਸੀ। ਮਨਿੰਦਰਵੀਰ ਇਸੇ ਐੱਡਰੈੱਸ ਤੋਂ ਅੱਗੇ ਸੂਬੇ ਦੇ ਕਈ ਸ਼ਹਿਰਾਂ ਵਿੱਚ ਦਵਾਈਆਂ ਸਪਲਾਈ ਕਰਦਾ ਸੀ। ਸ੍ਰੀ ਬਾਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ, ਮਨਿੰਦਰਵੀਰ ਨਾਲ ਇਸ ਧੰਦੇ ਵਿੱਚ ਜੁੜੇ ਹਰੇਕ ਦੋਸ਼ੀ ਨੂੰ ਕਾਬੂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਹੁਣ ਤੱਕ ਮਨਿੰਦਰਵੀਰ ਕੋਲੋਂ 28, 88.348 ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ, ਜਿਨਾਂ ਦੀ ਕੀਮਤ 2,13, 89, 937 ਰੁਪਏ ਮੰਨੀ ਜਾ ਰਹੀ ਹੈ।
ਇੱਕ ਨਾਈਜ਼ੀਰੀਅਨ ਸਮੇਤ ਤਿੰਨ ਜਣੇ
ਸੱਚ ਕਹੂੰ ਨਿਊਜ਼, ਮਾਨਸਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਤਿਆਰ ਕੀਤੀ ਐਸ.ਟੀ.ਐਫ (ਸ਼ਪੈਸ਼ਲ ਟਾਸਕ ਫੋਰਸ) ਨੇ ਮਾਨਸਾ ਵਿਖੇ ਦੋ ਦਿਨਾਂ ਦੇ ਸਟਿੰਗ ਆਪ੍ਰੇਸ਼ਨ ਮਗਰੋਂ ਇੱਕ ਨਾਈਜ਼ੀਰੀਅਨ ਅਤੇ ਦੋ ਸਰਦੂਲਗੜ੍ਹ ਵਾਸੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 770 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਲਗਭਗ ਤਿੰਨ ਤੋਂ ਚਾਰ ਕਰੋੜ ਰੁਪਏ ਬਣਦੀ ਹੈ
ਇਸ ਸਬੰਧੀ ਹਰਿੰਦਰ ਸਿੰਘ ਮਾਨ ਡੀ.ਐਸ.ਪੀ ਐਸ.ਟੀ.ਐਫ ਬਠਿੰਡਾ ਨੇ ਦੱਸਿਆ ਕਿ ਐਸ.ਟੀ.ਐਫ ਮਾਨਸਾ ਦੇ ਇੰਚਾਰਜ ਐਸ.ਆਈ ਸੁਖਜੀਤ ਸਿੰਘ ਨੇ ਸਮੇਤ ਐਸ.ਟੀ.ਐਫ ਟੀਮ ਦੇ ਗੁਪਤ ਸੁਚਨਾ ਦੇ ਅਧਾਰ ‘ਤੇ ਕਨਵਰ ਸੈਨ ਉਰਫ ਕਾਲੂ ਪੁੱਤਰ ਕ੍ਰਿਸ਼ਨ ਲਾਲ, ਅਜੇ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਨੂੰ ਸਰਦੂਲਗੜ੍ਹ ਕੈਚੀਆਂ ਢਾਬੇ ਤੋਂ ਗ੍ਰਿਫਤਾਰ ਕਰਦਿਆਂ ਇਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ
ਉਹਨਾ ਦੱਸਿਆ ਕਿ ਇਹਨਾਂ ਕਾਬੂ ਕੀਤੇ ਗਏ ਮੁਲਜਮਾਂ ਤੋਂ ਕੀਤੀ ਪੁੱਛ ਪੜਤਾਲ ਦੇ ਆਧਾਰ ‘ਤੇ ਹੀ ਪੁਲਿਸ ਨੇ ਅੱਗੇ ਨਾਈਜੀਰੀਅਨ ਇਮੇਨੁਅਨ ਉਰਫ ਗੋਡਵਿਨ ਨਾਮ ਦੇ  ਵਿਅਕਤੀ ਨੂੰ ਕਾਬੂ ਕੀਤਾ ਜਿਸ ਤੋਂ ਇਹ ਦਿੱਲੀ ਤੋਂ ਹੈਰੋਇਨ ਲਿਆਂਉਦੇ ਸਨ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਨਾਜੀਰੀਅਨ ਨੂੰ ਕਾਬੂ ਕਰਕੇ ਇਸ ਕੋਲੋਂ ਵੀ 750 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਉਹਨਾਂ ਅਨੁਸਾਰ ਉਕਤ ਵਿਅਕਤੀ ਤੋਂ ਪੁੱਛ-ਗਿੱਛ ਜਾਰੀ ਹੈ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ
ਉਤਮ ਨਗਰ ਦਿੱਲੀ ਤੋਂ ਦਿੰਦਾ ਸੀ ਧੰਦੇ ਨੂੰ ਅੰਜ਼ਾਮ
ਡੀ.ਐਸ.ਪੀ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਨਾਈਜ਼ੀਰੀਅਨ ਨੂੰ ਤਕਰੀਬਨ ਇਕ ਸਾਲ ਤੋ ਉਪਰ ਸਮਗਲਿੰਗ ਕਰਦੇ ਨੂੰ ਹੋ ਗਿਆ ਹੈ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਨੇ ਮੰਨਿਆ ਕਿ ਉਹ ਕਿਚਣ ,ਉਤਮ ਨਗਰ ਦਿੱਲੀ ਵਿਚ ਕੰਮ ਕਰਦਾ ਸੀ ਅਤੇ ਉਥੋਂ ਹੀ ਇਸ ਗੋਰਖ ਧੰਦੇ ਨੂੰ ਅੰਜਾਮ ਦਿੰਦਾ ਸੀ ਉਸ ਨੇ ਇਹ ਵੀ ਦੱਸਿਆ ਕਿ ਸਮਗਲਿੰਗ ਲਈ ਮੈਟਰੋ ਸ਼ਟੇਸ਼ਨ ਦੇ ਪਿਲਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਡੀ.ਐਸ.ਪੀ ਨੇ ਦੱਸਿਆ ਕਿ ਇਸ ਨੂੰ 777 ਨੰਬਰ ਪਿਲਰ ਕੋਲੋਂ ਗ੍ਰਿਫਤਾਰ ਕੀਤਾ ਗਿਆ