Param Pita Shah Satnam Ji Maharaj - Sach Kahoon Punjabi
Param Pita Shah Satnam Ji Maharaj: ਸੱਚੇ ਸਤਿਗੁਰੂ, ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਮਾਜ, ਦੇਸ਼ ਅਤੇ ਪੂਰੀ ਮਨੁੱਖਤਾ ’ਤੇ ਬੇਅੰਤ ਪਰਉਪਕਾਰ ਕੀਤੇ, ਜਿਨ੍ਹਾ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਹੈ। ਨਸ਼ੇ ਤੇ ਹੋਰ ਬੁਰਾਈਆ ਕਾਰਨ ਨਰਕ ਬਣ ਚੁੱਕੇ ਘਰਾਂ ਨੂੰ ਆਪ ਜੀ ਨੇ ਫਿਰ ਸਵਰਗ-ਜ਼ੰਨਤ ਬਣਾ ਦਿੱਤਾ। ਰਾਖਸ਼ ਬੁੱਧੀ ਲੋਕ ਆਪ ਜੀ ਦੀ ਸ਼ਰਨ ’ਚ ਆ ਕੇ ਦੇਵਤੇ ਬਣ ਗਏ। ਧਰਮ ਜਾਤ ਦੇ ਨਾਂਅ ’ਤੇ ਇੱਕ-ਦੂਜੇ ਦੇ ਦੁਸ਼ਮਣ ਬਣੇ ਲੋਕ ਸਭ ਨਫਰਤਾਂ ਭੁੱਲ ਕੇ ਭਾਈਚਾਰੇ ਤੇ ਪਿਆਰ ਦੀ ਸਾਂਝ ’ਚ ਬੱਝ ਗਏ। ਆਪ ਜੀ ਨੇ ਰੂਹਾਨੀਅਤ ਨੂੰ ਇੰਨੇ ਸਰਲ-ਸਾਦੇ ਢੰਗ ਨਾਲ ਸਮਝਾਇਆ ਕਿ ਨਿੱਕੇ-ਨਿੱਕੇ ਬੱਚੇ ਵੀ ਭਗਤੀ ਦੇ ਰਾਹ ’ਤੇ ਤੁਰ ਪਏ। ਰੂਹਾਨੀ ਸਿੱਖਿਆ ਦਾ ਅਜਿਹਾ ਚਾਨਣ ਫੈਲਿਆ ਕਿ ਲੋਕ ਜਾਦੂ-ਟੂਣੇ, ਤਵੀਤ, ਭੂਤ-ਪ੍ਰੇਤ ਜਿਹੇ ਅੰਧ-ਵਿਸ਼ਵਾਸ ਤੇ ਪਖੰਡਾਂ ਤੋਂ ਦੂਰ ਹੋ ਗਏ।
ਆਪ ਜੀ ਨੇ ਵੱਖ-ਵੱਖ ਸੂਬਿਆਂ ’ਚ ਪਿੰਡ-ਪਿੰਡ, ਸ਼ਹਿਰ-ਸ਼ਹਿਰ ਸਤਿਸੰਗ ਲਾ ਕੇ ਰੱਬ ਦੇ ਨਾਮ ਦਾ ਅਜਿਹਾ ਹੋਕਾ ਮਾਰਿਆ ਕਿ ਚਾਰੇ ਪਾਸੇ ਰਾਮ ਨਾਮ ਦੀ ਧੁੰਮ ਪੈ ਗਈ। ਆਪ ਜੀ ਨੇ 11 ਲੱਖ ਤੋਂ ਵੱਧ ਲੋਕਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ। ਆਪ ਜੀ ਨੇ ਇਹ ਸਿੱਖਿਆ ਘਰ-ਘਰ ਪਹੁੰਚਾਈ ਕਿ ਪਰਮਾਤਮਾ ਇੱਕ ਹੈ। ਓਮ, ਰਾਮ, ਅੱਲ੍ਹਾ, ਵਾਹਿਗੁਰੂ, ਗੌਡ ਇੱਕ ਹੀ ਰੱਬ ਦੇ ਨਾਂਅ ਹਨ। ਸਾਰੀ ਸ੍ਰਿਸ਼ਟੀ ਉਸ ਦੀ ਸੰਤਾਨ ਹੈ। ਕੋਈ ਉੱਚਾ-ਨੀਵਾਂ ਹੈ। ਸਭ ਬਰਾਬਰ ਹਨ। ਰੱਬ ਨੂੰ ਪਾਉਣ ਲਈ ਬਾਹਰੀ ਕਰਮ-ਕਾਡਾਂ, ਭੇਖਾਂ-ਪਾਖੰਡ, ਦਾਨ-ਚੜ੍ਹਾਵੇ ਜਾਂ ਪੈਸੇ ਦੀ ਜ਼ਰੂਰਤ ਨਹੀਂ। ਪਰਮਾਤਮਾ ਦੀ ਪ੍ਰਾਪਤੀ ਲਈ ਸੱਚੀ ਭਾਵਨਾ ਦੀ ਜ਼ਰੂਰਤ ਹੈ।
Param Pita Shah Satnam Ji Maharaj
ਆਪ ਜੀ ਦਾ ਇਹ ਮਹਾਂ ਪਰਉਪਕਾਰ ਤਾਂ ਰੂਹਾਨੀਅਤ ਦੇ ਇਤਿਹਾਸ ’ਚ ਮੀਲ ਦਾ ਪੱਥਰ ਸਾਬਤ ਹੋਇਆ ਜਦੋਂ ਆਪ ਜੀ ਨੇ ਇਹ ਬਚਨ ਫ਼ਰਮਾ ਦਿੱਤੇ ਕਿ ‘ਅਸੀਂ ਸਾਂ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ।’ ਰੂਹਾਨੀਅਤ ’ਚ ਸਤਿਗੁਰੂ ਦਾ ਵਿਛੋੜਾ ਸ਼ਿਸ਼ ਲਈ ਸਭ ਤੋਂ ਵੱਧ ਅਸਹਿ ਹੁੰਦਾ ਹੈ। ਸਤਿਗੁਰੂ ਦੇ ਵਿਛੋੜੇ ’ਚ ਸ਼ਿਸ਼ ਦੇ ਜੀਵਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਹੈ ਪਰ ਪਰਮ ਪਿਤਾ ਜੀ ਨੇ ਬਚਨ ਹੀ ਫ਼ਰਮਾ ਦਿੱਤੇ ਕਿ ਅਸੀਂ ਜਾਵਾਂਗੇ ਹੀ ਨਹੀਂ ਸਦਾ ਤੁਹਾਡੇ (ਪੂਜਨੀਕ ਹਜ਼ੂਰ ਪਿਤਾ ਜੀ) ’ਚ ਰਹਾਂਗੇ। ਇਹ ਪਵਿੱਤਰ ਬਚਨ ਸਾਧ-ਸੰਗਤ ਤੇ ਮਹਾਂ ਪਰਉਪਕਾਰ ਤੇ ਰੂੁਹਾਨੀਅਤ ’ਚ ਇੱਕ ਨਵੀਂ ਮਿਸਾਲ ਹੈ।
ਇਹ ਬਚਨ ਐੱਮਐੱਸਜੀ ਦੇ ਰੂਪ ’ਚ ਸਾਹਮਣੇ ਆਏ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਲੇਵਾ ਜੀਵ ਆਪਣੇ ਅਨੁਭਵ ਦੱਸਦੇ ਹਨ ਕਿ ਉਹਨਾਂ ਨੂੰ ਪੂਜਨੀਕ ਹਜ਼ੂਰ ਪਿਤਾ ਜੀ ’ਚੋਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੀ ਦੀਦਾਰ ਹੁੰਦੇ ਹਨ। ਵੱਖ-ਵੱਖ ਬਾਡੀਆਂ ’ਚੋਂ ਜੋਤ ਇੱਕ ਹੀ ਝਲਕਦੀ ਹੈ।
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਪਵਿੱਤਰ ਧਰਤੀ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ, ਹਰਿਆਣਾ ’ਚ ਪੂਜਨੀਕ ਪਿਤਾ ਵਰਿਆਮ ਸਿੰਘ ਜੀ ਤੇ ਪੂਜਨੀਕ ਮਾਤਾ ਆਸ ਕੌਰ ਜੀ ਦੇ ਘਰ ਅਵਤਾਰ ਧਾਰਨ ਕੀਤਾ। ਬਚਪਨ ਤੋਂ ਹੀ ਆਪ ਜੀ ਦਾ ਸਮਾਜਿਕ ਅਤੇ ਧਾਰਮਿਕ ਜੀਵਨ ਸਮਾਜ ਲਈ ਪ੍ਰੇਰਨਾ ਦਾ ਸਰੋਤ ਸੀ। ਆਪ ਜੀ ਨੇ ਆਪਣੇ ਸਤਿਗੁਰੂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਿਆਰ, ਭਗਤੀ ਤੇ ਸ਼ਰਧਾ ’ਚ ਮਹਾਨ ਕੁਰਬਾਨੀ ਦਿੱਤੀ। ਆਪਣੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਆਪ ਜੀ ਨੇ ਆਪਣੀ ਵੱਡੀ ਹਵੇਲੀ ਆਪਣੇ ਹੱਥੀਂ ਢਾਹ ਕੇ ਘਰ ਦਾ ਸਾਰਾ ਸਮਾਨ ਸਰਸਾ ਦਰਬਾਰ ਲੈ ਆਂਦਾ ਹੈ। ਫਿਰ ਸਾਈਂ ਜੀ ਦੇ ਹੁਕਮ ਦੀ ਸਖ਼ਤ ਪ੍ਰੀਖਿਆ ਦੇ ਤਹਿਤ ਸਾਰਾ ਸਮਾਨ ਰਾਤ ਵੇਲੇ ਡੇਰੇ ਤੋਂ ਬਾਹਰ ਰੱਖਿਆ। ਕੜਾਕੇ ਦੀ ਠੰਢ ’ਚ ਇਹ ਬਹੁਤ ਵੱਡੀ ਪ੍ਰੀਖਿਆ ਸੀ। ਅਗਲੇ ਦਿਨ ਆਪ ਜੀ ਨੇ ਸਾਰਾ ਸਮਾਨ ਆਈ ਹੋਈ ਸਾਧ-ਸੰਗਤ ਨੂੰ ਵੰਡ ਦਿੱਤਾ।
Param Pita Shah Satnam Ji Maharaj
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਸ ਮਹਾਨ ਕੁਰਬਾਨੀ ਨੂੰ ਵੇਖ ਕੇ ਬੇਅੰਤ ਬਖਸ਼ਿਸ਼ ਭਰੇ ਬਚਨ ਫ਼ਰਮਾਏ ਤੇ ਸਾਰੀ ਸਾਧ-ਸੰਗਤ ਦੇ ਸਾਹਮਣੇ ਆਪ ਜੀ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ। ਸਾਈਂ ਮਸਤਾਨਾ ਜੀ ਨੇ ਆਪ ਜੀ ਦਾ ਨਾਂਅ ਸ. ਹਰਬੰਸ ਸਿੰਘ ਜੀ ਤੋਂ ਬਦਲ ਕੇ ਸਤਿਨਾਮ ਸਿੰਘ ਜੀ ਮਹਾਰਾਜ ਰੱਖ ਦਿੱਤਾ।
ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਦੇ ਇਤਿਹਾਸ ’ਚ ਨਵੀਂ ਮਿਸਾਲ ਕਾਇਮ ਕਰਦਿਆਂ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਆਪ ਜੀ ਸਵਾ ਸਾਲ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਸਟੇਜ ’ਤੇ ਬਿਰਾਜਮਾਨ ਰਹੇ। ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ’ਤੇ ਦਇਆ-ਮਿਹਰ ਕਰਦਿਆਂ ਇਹ ਸਪੱਸ਼ਟ ਬਚਨ ਕੀਤੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਦੇ ਰੂਪ ’ਚ, ਪੂਜਨੀਕ ਪਰਮ ਪਿਤਾ ਜੀ ਦੇ ਰੂਪ ’ਚ ਅਸੀਂ ਹੀ ਸਾਧ-ਸੰਗਤ ਦੀ ਸੰਭਾਲ ਕੀਤੀ ਤੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਰੂਪ ’ਚ ਅਸੀਂ ਹੀ ਸੰਭਾਲ ਕਰਾਂਗੇ।
ਪਰਮਾਤਮਾ ਦੇ ਹੁਕਮ ਤੇ ਅਸੂਲਾਂ ਅਨੁਸਾਰ ਸੰਤਾਂ ਨੂੰ ਪੰਜ ਭੌਤਿਕ ਚੋਲਾ ਬਦਲਣਾ ਪੈਂਦਾ ਹੈ। 13 ਦਸੰਬਰ 1991 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣਾ ਨੂਰੀ ਚੋਲਾ ਬਦਲ ਲਿਆ। ਆਪ ਜੀ ਪੂਜਨੀਕ ਹਜ਼ੂਰ ਪਿਤਾ ਜੀ ਦੇ ਰੂਪ ’ਚ ਸਾਧ-ਸੰਗਤ ਦੀ ਦਿਨ ਦੁੱਗਣੀ-ਰਾਤ ਚੌਗੁਣੀ ਸੰਭਾਲ ਕਰ ਰਹੇ ਹਨ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਮਹੀਨੇ ਨੂੰ ਸੇਵਾ ਦੇ ਭੰਡਾਰੇ ਦੇ ਮਹੀਨੇ ਵਜੋਂ ਮਨਾਉਂਦੀ ਹੈ। ਇਸ ਸੇਵਾ ਦੇ ਮਹੀਨੇ ਦੇ ਰੂਪ ’ਚ 12-15 ਦਸੰਬਰ ਤੱਕ ਡੇਰਾ ਸੱਚਾ ਸੌਦਾ ਵੱਲੋਂ ਅੱਖਾਂ ਦਾ ਮੁਫ਼ਤ ਕੈਂਪ ਹਰ ਸਾਲ ਲਾਇਆ ਜਾਂਦਾ ਹੈ ਜੋ ਹਜ਼ਾਰਾਂ ਲੋਕਾਂ ਦੀ ਹਨ੍ਹੇਰੀ ਜ਼ਿੰਦਗੀ ’ਚ ਰੌਸ਼ਨੀ ਲਿਆ ਚੁੱਕਾ ਹੈ। ਸੇਵਾ ਦੀ ਇਹ ਮਸ਼ਾਲ ਪੂਰੇ ਜਲੌਅ ’ਚ ਹੈ। ਸੱਚੇ ਸਤਿਗੁਰੂ ਪਾਲਣਹਾਰ ਨੂੰ ਸਾਡਾ ਕਰੋੜਾਂ ਵਾਰ ਨਮਨ।
ਸੰਪਾਦਕ
Param Pita Shah Satnam Ji Maharaj: ਰੂਹਾਨੀਅਤ ਦੇ ਸ਼ਹਿਨਸ਼ਾਹ ਸ਼ਾਹ ਸਤਿਨਾਮ ਜੀ ਦਾਤਾਰ
ਪਵਿੱਤਰ ਯਾਦ ਦਿਹਾੜੇ ’ਤੇ ਵਿਸ਼ੇਸ਼ | Param Pita Shah Satnam Ji Maharaj
Param Pita Shah Satnam Ji Maharaj: ਸਤਿਗੁਰੂ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮਾਨਵਤਾ ਦੇ ਪ੍ਰਤੀ ਜੋ ਮਹਾਨ ਪਰਉਪਕਾਰ ਕੀਤੇ ਹਨ, ਉਨ੍ਹਾਂ ਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ ਪੂਜਨੀਕ ਪਰਮ ਪਿਤਾ ਜੀ ਨੇ ਦੁਨੀਆ ਨੂੰ ਪਰਮ ਪਿਤਾ ਪਰਮਾਤਮਾ ਨਾਲ ਮਿਲਣ ਦਾ ਰਾਮ-ਨਾਮ ਦਾ ਬਹੁਤ ਹੀ ਸਰਲ ਤੇ ਸੌਖਾ ਰਸਤਾ ਦੱਸਿਆ ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਸਾਰ ਅੱਜ ਪੂਰੇ ਵਿਸ਼ਵ ’ਚ ਹੋ ਰਿਹਾ ਹੈ। ਸੰਤ ਪ੍ਰਕਿਰਤੀ ਦੀ ਮਰਿਆਦਾ ਅਨੁਸਾਰ ਪੰਜ ਭੌਤਿਕ ਤੱਤਾਂ ਦੇ ਚੋਲੇ ਨੂੰ ਬਦਲਦੇ ਹਨ ਪਰ ਉਹ ਰੂਹਾਨੀ ਤਾਕਤ ਹਮੇਸ਼ਾ ਭੂਤਕਾਲ, ਵਰਤਮਾਨ ਤੇ ਭਵਿੱਖ ’ਚ ਵੀ ਕਾਇਮ ਰਹਿੰਦੀ ਹੈ, ਇਹ ਅਨੋਖੀ ਮਿਸਾਲ ਐੱਮਐੱਸਜੀ ਦੇ ਰੂਪ ’ਚ ਸੱਚੇ ਮੁਰਸ਼ਿਦ-ਏ-ਕਾਮਿਲ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਾਇਮ ਕੀਤੀ। Param Pita Shah Satnam Ji Maharaj
ਇਹ ਖਬਰ ਵੀ ਪੜ੍ਹੋ : Municipal Corporation Elections 2024: ਚੋਣ ਆਬਜ਼ਰਵਰ ਅਨੰਦਿਤਾ ਮਿੱਤਰਾ ਵੱਲੋਂ ਈ.ਐਮ.ਐਮਜ਼ ਦੇ ਸਟਰਾਂਗ ਰੂਮ ਦਾ ਨਿਰੀ…
ਆਪ ਜੀ ਨੇ ਚੋਲਾ ਬਦਲਣ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੀਨੇ ’ਤੇ ਆਪਣੇ ਕਰ-ਕਮਲਾਂ ਨਾਲ ਕਈ ਵਾਰ ਸਪੱਰਸ਼ ਕਰਕੇ ਪੂਜਨੀਕ ਗੁਰੂ ਜੀ ਨੂੰ ਇਹ ਬਚਨ ਫ਼ਰਮਾਏ ਕਿ, ‘ਅਸੀਂ ਕਿਤੇ ਨਹੀਂ ਜਾਵਾਂਗੇ, ਤੇਰੇ ਇੱਥੇ (ਸੀਨੇ ’ਤੇ ਸਪੱਰਸ਼ ਕਰਕੇ) ਰਹਾਂਗੇ, ਇੱਥੇ ਰਹਾਂਗੇ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਆਪਣਾ ਪੰਜ ਭੌਤਿਕ ਚੋਲੇ ਨੂੰ ਬਦਲਿਆ ਆਪ ਜੀ ਨੇ ਡੇਰੇ ’ਚ ਮੌਜ਼ੂਦ ਜੀਐੱਸਐੱਮ ਸੇਵਾਦਾਰਾਂ ਨੂੰ ਭਾਵੁਕ ਹੁੰਦਿਆ ਵੇਖ ਕੇ ਬਚਨ ਫ਼ਰਮਾਏ, ‘‘ਅਸੀਂ ਕਿਤੇ ਨਹੀਂ ਜਾਵਾਂਗੇ ਸਗੋਂ ਜਵਾਨ ਹੋ ਕੇ ਆਵਾਂਗੇ ਤੇ ਦਰਬਾਰ ਦੇ ਕੰਮ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਰਫਤਾਰ ਨਾਲ ਹੋਣਗੇ’’।
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸ੍ਰਿਸ਼ਟੀ ’ਤੇ ਬੇਅੰਤ ਪਰਉਪਕਾਰ ਕੀਤੇ ਜਿਨ੍ਹਾਂ ਦਾ ਵਰਣਨ ਲਿਖ-ਬੋਲ ਕੇ ਨਹੀਂ ਕੀਤਾ ਜਾ ਸਕਦਾ ਪੂਜਨੀਕ ਪਰਮ ਪਿਤਾ ਜੀ ਨੇ ਲੱਖਾਂ ਲੋਕਾਂ ਨੂੰ ਨਾਮ-ਸ਼ਬਦ, ਗੁਰਮੰਤਰ ਦੀ ਦਾਤ ਬਖਸ਼ ਕੇ ਉਹਨਾਂ ਦੀ ਆਤਮਾ ਨੂੰ ਸੱਚਾ ਮੋਕਸ਼ ਦਿੱਤਾ ਆਪ ਜੀ ਨੇ ਨਾ ਸਿਰਫ਼ ਲੋਕਾਂ ਦੇ ਆਤਮਿਕ ਕਲਿਆਣ ਦਾ ਬੀੜਾ ਚੁੱਕਿਆ ਸਗੋਂ ਅੰਧ*ਵਿਸ਼ਵਾਸ, ਨਸ਼ਿਆਂ, ਧਾਰਮਿਕ ਭੇਦਭਾਵ, ਜਾਤਪਾਤ, ਖੇਤਰਵਾਦ, ਸਵਾਰਥੀਪੁਣੇ ਜਿਹੀਆਂ ਬੁਰਾਈਆਂ ਨੂੰ ਦੂਰ ਕਰਕੇ ਭਾਈਚਾਰਕ ਸਾਂਝ ਤੇ ਨਿਹਸਵਾਰਥ ਪਿਆਰ ਦਾ ਸੰਦੇਸ਼ ਦਿੱਤਾ। Param Pita Shah Satnam Ji Maharaj
ਪੂਜਨੀਕ ਪਰਮ ਪਿਤਾ ਜੀ ਨੇ ਖੁਦ ਦੀਨ-ਦੁਖੀਆਂ ਦੀ ਮੱਦਦ ਦੀ ਮਿਸਾਲ ਕਾਇਮ ਕੀਤੀ ਅਤੇ ਸਮਾਜ ਨੂੰ ਲੋਕ ਸੇਵਾ ਦੇ ਰਸਤੇ ਤੋਰਿਆ ਆਪ ਜੀ ਦਾ ਸੰਦੇਸ਼ ਹੈ ਕਿ ਪਰਮਾਤਮਾ ਇੱਕ ਹੈ ਤੇ ਸਾਰੇ ਜੀਵ ਉਸ ਦੀ ਸੰਤਾਨ ਹਨ ਕੋਈ ਵੱਡਾ-ਛੋਟਾ ਨਹੀਂ ਹੈ ਪਰਮਾਤਮਾ ਨੂੰ ਪਾਉਣ ਲਈ ਪੈਸੇ, ਕਰਮ-ਕਾਡਾਂ, ਦਾਨ-ਚੜ੍ਹਾਵੇ ਜਾਂ ਵਿਖਾਵੇ ਦੀ ਲੋੜ ਨਹੀਂ ਸੱਚੀ ਭਾਵਨਾ ਨਾਲ ਕੀਤੀ ਭਗਤੀ ਨਾਲ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਪਵਿੱਤਰ ਧਰਤੀ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ’ਚ ਅਵਤਾਰ ਧਾਰਨ ਕੀਤਾ ਆਪ ਜੀ ਦੇ ਪੂਜਨੀਕ ਪਿਤਾ ਦਾ ਸ਼ੁੱਭ ਨਾਂਅ ਸ. ਵਰਿਆਮ ਸਿੰਘ ਜੀ ਤੇ ਪੂਜਨੀਕ ਮਾਤਾ ਦਾ ਸ਼ੁੱਭ ਨਾਂਅ ਆਸ ਕੌਰ ਜੀ ਸੀ ਆਪ ਜੀ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸਨ।
ਜਨਮ ਸਮੇਂ ਤੋਂ ਆਪ ਜੀ ਦੇ ਚਿਹਰੇ ’ਤੇ ਰੱਬੀ ਨੂਰ ਲਿਸ਼ਕੋਰਾਂ ਮਾਰਦਾ ਸੀ ਜੋ ਵੀ ਆਪ ਜੀ ਨੂੰ ਤੱਕਦਾ ਬੱਸ ਤੱਕਦਾ ਹੀ ਰਹਿ ਜਾਂਦਾ ਹੈ ਆਪ ਜੀ ਨੂੰ ਪਰਿਵਾਰ ’ਚ ਬੜੇ ਉੱਚੇ, ਸੁੱਚੇ ਸੰਸਕਾਰ ਮਿਲੇ ਬਚਪਨ ਤੋਂ ਆਪ ਜੀ ਦਾ ਹਿਰਦਾ ਰੱਬੀ ਗੁਣਾਂ-ਭਗਤੀ ਤੇ ਸਮਾਜ ਸੇਵਾ ਨਾਲ ਭਰਪੂਰ ਸੀ। ਰੱਬ ਦੀ ਖੋਜ ’ਚ ਪੂਜਨੀਕ ਪਰਮ ਪਿਤਾ ਜੀ ਕਾਫ਼ੀ ਸਾਧੂ-ਮਹਾਤਮਾਵਾਂ ਨੂੰ ਮਿਲੇ ਪਰ ਆਪ ਜੀ ਦੀ ਤਸੱਲੀ ਨਾ ਹੋਈ ਅਖੀਰ ਆਪ ਜੀ ਰੂਹਾਨੀਅਤ ਦੇ ਸ਼ਹਿਨਸ਼ਾਹ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਸ਼ਰਨ ’ਚ ਡੇਰਾ ਸੱਚਾ ਸੌਦਾ ਆਏ ਤਾਂ ਪੂਜਨੀਕ ਸਾਈਂ ਜੀ ਦੇ ਦਰਸ਼ਨ ਕਰਕੇ ਅਤੇ ਪਵਿੱਤਰ ਬਚਨ ਸੁਣ ਕੇ ਨਿਹਾਲ ਹੋ ਗਏ ਅਤੇ ਆਪ ਜੀ ਨੂੰ ਪੂਰਨ ਸੰਤੁਸ਼ਟੀ ਮਿਲੀ ਉਸੇ ਦਿਨ ਤੋਂ ਹੀ ਆਪ ਜੀ ਪੂਜਨੀਕ ਸਾਈਂ ਜੀ ਨੂੰ ਆਪਣਾ ਤਨ-ਮਨ ਆਦਿ ਸਭ ਕੁਝ ਸੌਂਪ ਕੇ ਦਿਨ-ਰਾਤ ਸੇਵਾ ’ਚ ਜੁਟ ਗਏ।
ਪੂਜਨੀਕ ਸਾਈਂ ਜੀ ਨੇ ਆਪ ਜੀ ’ਤੇ ਅਪਾਰ ਰਹਿਮਤਾਂ ਕੀਤੀਆਂ ਤੇ ਆਪਣੇ ਉੱਤਰਅਧਿਕਾਰੀ ਵਜੋਂ ਨਿਵਾਜਿਆ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਤੋਂ ਪਹਿਲਾਂ ਸਾਈਂ ਜੀ ਨੇ ਆਪ ਜੀ ਦੀ ਕਠਿਨ ਪ੍ਰੀਖਿਆ ਲੈ ਕੇ ਦੁਨੀਆ ਨੂੰ ਵਿਖਾਇਆ ਕਿ ਗੁਰੂ ਤੇ ਸ਼ਰਧਾਲੂ ਦਾ ਪਿਆਰ ਕੀ ਹੁੰਦਾ ਹੈ ਆਪਣੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪੂੁਜਨੀਕ ਪਰਮ ਪਿਤਾ ਜੀ ਨੇ ਆਪਣੀ ਵੱਡੀ ਹਵੇਲੀ ਢਾਹ ਕੇ ਘਰ ਦਾ ਸਾਰਾ ਸਮਾਨ ਟਰੱਕਾਂ ਤੇ ਟਰੈਕਟਰ-ਟਰਾਲੀਆਂ ’ਚ ਭਰ ਕੇ ਸਰਸਾ ਵਿਖੇ ਸੱਚੇ ਸਤਿਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਸੌਂਪ ਦਿੱਤਾ ਪ੍ਰੀਖਿਆ ਅਜੇ ਵੀ ਬਾਕੀ ਸੀ ਪੂਜਨੀਕ ਸਾਈਂ ਜੀ ਨੇ ਸਾਰਾ ਸਮਾਨ ਅੱਧੀ ਰਾਤ ਹੀ ਡੇਰੇ ’ਚੋਂ ਬਾਹਰ ਕੱਢਣ ਅਤੇ ਖੁਦ ਹੀ ਨਿਗਰਾਨੀ ਕਰਨ ਦਾ ਹੁਕਮ ਦਿੱਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਸਤਿਗੁਰੂ ਪਿਆਰੇ ਦੇ ਬਚਨਾਂ ਨੂੰ ਸਿਰ-ਮੱਥੇ ਮੰਨਦੇ ਹੋਏ।
ਕੜਾਕੇ ਦੀ ਠੰਢ ਵਿਚਕਾਰ ਖੁਦ ਖੁੱਲ੍ਹੇ ਆਸਮਾਨ ਹੇਠਾਂ ਪੂਰੀ ਰਾਤ ਸਮਾਨ ਦੀ ਨਿਗਰਾਨੀ ਕੀਤੀ ਅਗਲੇ ਦਿਨ ਸਾਰਾ ਸਮਾਨ ਆਈ ਹੋਈ ਸਾਧ-ਸੰਗਤ ਨੂੰ ਵੰਡ ਦਿੱਤਾ ਤੇ ਆਪ ਜੀ ਨੇ ਆਪਣੇ ਮੁਰਸ਼ਿਦ ਪਿਆਰੇ ਦੇ ਦਰਸ਼ਨਾਂ ਦਾ ਆਨੰਦ ਲਿਆ ਆਖਰ ਬੇਪਰਵਾਹ ਜੀ ਨੇ ਆਪਣੇ ਖੇਡ ਦਾ ਰਾਜ ਖੋਲ੍ਹਿਆ ਤੇ ਆਪ ਜੀ ਨੂੰ ਸ੍ਰ. ਹਰਬੰਸ ਸਿੰਘ (ਬਚਪਨ ਦਾ ਸ਼ੁਭ ਨਾਂਅ) ਤੋਂ ਸਤਿਨਾਮ ਸਿੰਘ ਜੀ ਮਹਾਰਾਜ ‘ਸਤਿਨਾਮ’ ਦਾ ਖਿਤਾਬ ਬਖਸ਼ ਕੇ ਪਵਿੱਤਰ ਗੁਰਗੱਦੀ ’ਤੇ ਆਪਣੇ ਨਾਲ ਬਿਰਾਜਮਾਨ ਕੀਤਾ ਪੂਜਨੀਕ ਬੇਪਰਵਾਹ ਜੀ ਨੇ ਸਾਧ-ਸੰਗਤ ’ਚ ਫ਼ਰਮਾਇਆ ਕਿ ‘‘ਇਹ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਸਾਡਾ ਹੀ ਰੂਪ ਹੈ ਇਹ ਓਹੀ ਸਤਿਨਾਮ ਹਨ ਜਿਸ ਦੇ ਸਹਾਰੇ ਇਹ ਸਭ ਖੰਡ-ਬ੍ਰਹਮੰਡ ਖੜ੍ਹੇ ਹਨ, ਜੋ ਇਨ੍ਹਾਂ ਦੀ ਪਿੱਠ ਦੇ ਵੀ ਦਰਸ਼ਨ ਕਰੇਗਾ ਉਹ ਵੀ ਨਰਕਾਂ ’ਚ ਨਹੀਂ ਜਾਵੇਗਾ ਉਸ ਦਾ ਵੀ ੳੁੱਧਾਰ ਇਹ ਆਪਣੀ ਰਹਿਮਤ ਨਾਲ ਕਰਨਗੇ’’। Param Pita Shah Satnam Ji Maharaj
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 30 ਸਾਲ ਦਿਨ-ਰਾਤ ਰੂਹਾਨੀਅਤ ਦਾ ਡੰਕਾ ਵਜਾਇਆ ਅਤੇ 11 ਲੱਖ ਤੋਂ ਵੱਧ ਲੋਕਾਂ ਨੂੰ ਨਾਮ-ਸ਼ਬਦ ਦੀ ਬਖ਼ਸ਼ਿਸ਼ ਕੀਤੀ ਆਪ ਜੀ ਨੇ 23 ਸਤੰਬਰ 1990 ਨੂੰ ਸਾਧ-ਸੰਗਤ ਦੀ ਹਾਜ਼ਰੀ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਗੁਰੂ ਦੇ ਰੂਪ ’ਚ ਪਵਿੱਤਰ ਗੁਰਗੱਦੀ ’ਤੇ ਬਿਰਾਜਮਾਨ ਕਰਕੇ ਰੂਹਾਨੀਅਤ ਦਾ ਇਤਿਹਾਸ ਰਚਿਆ ਆਪ ਜੀ ਨੇ ਉਸੇ ਦਿਨ ਤੋਂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਦਰਬਾਰ ਦੀਆਂ ਤਮਾਮ ਜ਼ਿੰਮੇਵਾਰੀਆਂ ਸੌਂਪਦਿਆਂ ਦੋਵਾਂ ਜਹਾਨਾਂ ਦੀ ਦੌਲਤ ਬਖ਼ਸ਼ ਦਿੱਤੀ। Param Pita Shah Satnam Ji Maharaj
ਆਪ ਜੀ ਸਵਾ ਸਾਲ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਸ਼ਾਹੀ ਸਟੇਜ ’ਤੇ ਬਿਰਾਜਮਾਨ ਰਹੇ ਆਪ ਜੀ 13 ਦਸੰਬਰ 1991 ਨੂੰ ਪੰਜ ਭੌਤਿਕ ਤੱਤਾਂ ਸਰੀਰ ਤਿਆਗ ਕੇ ਪਰਮ ਪਿਤਾ ਪਰਮਾਤਮਾ ਦੀ ਅਖੰਡ ਜੋਤੀ ’ਚ ਜੋਤੀ-ਜੋਤਿ ਸਮਾ ਗਏ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿਘ ਜੀ ਇੰਸਾਂ ਪਿਛਲੇ 34 ਸਾਲਾਂ ਤੋਂ ਆਪ ਜੀ ਦਾ ਰੂਹਾਨੀਅਤ ਦਾ ਸੰਦੇਸ਼ ਪੂਰੀ ਦੁਨੀਆ ’ਚ ਫੈਲਾ ਰਹੇ ਹਨ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਤੇ ਅਣਥੱਕ ਯਤਨਾਂ ਨਾਲ 7 ਕਰੋੜ ਦੇ ਕਰੀਬ ਲੋਕ ਨਸ਼ੇ ਆਦਿ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਆਤਮਿਕ ਤੇ ਸਮਾਜਿਕ ਕਲਿਆਣ ਦਾ ਲਾਭ ਲੈ ਰਹੇ ਹਨ।
ਅੱਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਨੌਜਵਾਨ ਸਵਰੂਪ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੂਪ ’ਚ ਸਾਧ-ਸੰਗਤ ਦੀ ਪਲ-ਪਲ ਸੰਭਾਲ ਕਰ ਰਹੇ ਹਨ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸੱਚੇ ਮੁਰਸ਼ਿਦ-ਏ-ਕਾਮਿਲ ਦੀ ਪਵਿੱਤਰ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਤੋਂ 15 ਦਸੰਬਰ ਤੱਕ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ ‘ਯਾਦ-ਏ-ਮੁਰਸ਼ਿਦ ਸ਼ਾਹ ਸਤਿਨਾਮ ਜੀ ਫਰੀ ਆਈ ਕੈਂਪ’ ਲਾਇਆ ਜਾ ਰਿਹਾ ਹੈ ਜਿਸ ਵਿੱਚ ਅੱਖਾਂ ਦੀ ਜਾਂਚ ਹੋ ਰਹੀ ਹੈ ਅਤੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ ਹਰ ਸਾਲ ਲਾਏ ਜਾਂਦੇ ਇਸ ਕੈਂਪ ਦਾ ਹਜ਼ਾਰਾਂ ਲੋਕ ਲਾਭ ਉਠਾਉਂਦੇ ਹਨ। ‘ਸੱਚ ਕਹੂੰ ਟੀਮ’
‘‘ਬੇਟਾ, ਬਹੁਤ ਭਿਆਨਕ ਕਰਮ ਸੀ, ਸੂਲੀ ਤੋਂ ਸੂਲ ਹੋ ਗਿਆ, ਇਹ ਸਾਧ-ਸੰਗਤ ਦੀ ਸੇਵਾ ਦਾ ਹੀ ਫਲ ਹੈ’’
‘‘ਬੇਟਾ, ਬਹੁਤ ਭਿਆਨਕ ਕਰਮ ਸੀ, ਸੂਲੀ ਤੋਂ ਸੂਲ ਹੋ ਗਿਆ, ਇਹ ਸਾਧ-ਸੰਗਤ ਦੀ ਸੇਵਾ ਦਾ ਹੀ ਫਲ ਹੈ’’ (Param Pita Shah Satnam Ji Maharaj)
ਇਹ ਗੱਲ 10 ਅਕਤੂਬਰ, 1988 ਦੀ ਹੈ ਮੈਂ ਬਿਜਲੀ ਬੋਰਡ ’ਚ ਲਾਈਨਮੈਨ ਦੇ ਅਹੁਦੇ ’ਤੇ ਨਿਯੁਕਤ ਸੀ ਮੈਂ ਮਹੀਨੇਵਾਰ ਸਤਿਸੰਗ ’ਤੇ ਦਰਬਾਰ ’ਚ ਜਾਣਾ ਸੀ ਪਰ ਛੁੱਟੀ ਨਾ ਮਿਲਣ ਕਾਰਨ ਨਹੀਂ ਜਾ ਸਕਿਆ ਉਸੇ ਦਿਨ ਸ਼ਾਮ ਨੂੰ ਮੈਂ ਸਾਂਗਲਾ ਪਿੰਡ ’ਚ ਇੱਕ ਹਜ਼ਾਰ ਵੋਲਟੇਜ ’ਤੇ ਕੰਮ ਕਰ ਰਿਹਾ ਸੀ।
ਅਚਾਨਕ ਹਾਦਸਾ ਹੋਇਆ ਅਤੇ ਬਿਜਲੀ ਦੀ ਤਾਰ ਮੇਰੇ ਮੋਢੇ ਨੂੰ ਛੂਹ ਗਈ ਕੱਪੜਿਆਂ ਨੂੰ ਅੱਗ ਲੱਗ ਗਈ ਅਤੇ ਮੇਰਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ। ਮੈਂ ਦੋ ਦਿਨ ਤੱਕ ਹਸਪਤਾਲ ’ਚ ਬੇਹੋਸ਼ ਰਿਹਾ ਮੇਰੀ ਹਾਲਤ ਗੰਭੀਰ ਸੀ। ਇਸ ਸਾਰੇ ਹਾਦਸੇ ਦੀ ਜਾਣਕਾਰੀ ਮੇਰੇ ਰਿਸ਼ਤੇਦਾਰ ਪੁਰਸ਼ੋਤਮ ਲਾਲ ਰਾਹੀਂ ਪੂਜਨੀਕ ਪਰਮ ਪਿਤਾ ਜੀ ਕੋਲ ਜਾ ਪਹੁੰਚੀ।
ਪੂਜਨੀਕ ਪਰਮ ਪਿਤਾ ਜੀ (Param Pita Shah Satnam Ji Maharaj) ਨੇ ਪ੍ਰਸ਼ਾਦ ਦਿੰਦੇ ਹੋਏ ਫਰਮਾਇਆ, ‘‘ਇਹ ਪ੍ਰਸ਼ਾਦ ਜੰਗੀਰ ਸਿੰਘ ਨੂੰ ਜਾ ਕੇ ਖਵਾ ਦਿਓ’’ ਉਨ੍ਹਾਂ ਨੇ ਇਹ ਪ੍ਰਸ਼ਾਦ ਲਿਆ ਕੇ ਮੈਨੂੰ ਦਿੱਤਾ ਮੈਂ ਪ੍ਰਸ਼ਾਦ ਖਾ ਲਿਆ ਅਤੇ ਲਗਭਗ ਵੀਹ ਦਿਨਾਂ ’ਚ ਮੈਂ ਬਿਲਕੁਲ ਠੀਕ ਹੋ ਗਿਆ, ਜਦੋਂਕਿ ਡਾਕਟਰ ਅਨੁਸਾਰ ਮੈਨੂੰ ਠੀਕ ਹੋਣ ’ਚ ਲਗਭਗ ਇੱਕ ਸਾਲ ਲੱਗਣਾ ਸੀ ਮੈਂ ਸਾਧ-ਸੰਗਤ ਦੇ ਸਹਿਯੋਗ ਨਾਲ ਮਹੀਨੇਵਾਰ ਸਤਿਸੰਗ ’ਚ ਪਹੁੰਚਿਆ ਤਾਂ ਪਿਆਰੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਚਨ ਫਰਮਾਏ, ‘‘ਬੇਟਾ, ਬਹੁਤ ਭਿਆਨਕ ਕਰਮ ਸੀ, ਸੂਲੀ ਤੋਂ ਸੂਲ ਹੋ ਗਿਆ ਇਹ ਸਾਧ-ਸੰਗਤ ਦੀ ਸੇਵਾ ਦਾ ਹੀ ਫਲ ਹੈ’’ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਨਵੀਂ ਜ਼ਿੰਦਗੀ ਬਖਸ਼ੀ।
ਸ੍ਰੀ ਜੰਗੀਰ ਸਿੰਘ, ਲੋਹਾਖੇੜਾ, ਫਤਿਹਾਬਾਦ (ਹਰਿਆਣਾ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
‘‘ਬੇਟਾ, ਸਾਰਾ ਪਰਿਵਾਰ ਰੁੱਖ ਥੱਲੇ ਛਾਂ ’ਚ ਬੈਠ ਜਾਓ, ਤੁਸੀਂ ਕੋਈ ਕੰਮ ਨਹੀਂ ਕਰਨਾ, ਤੁਹਾਡਾ ਘਰ ਅਸੀਂ ਬਣਵਾਵਾਂਗੇ’’
‘‘ਬੇਟਾ, ਸਾਰਾ ਪਰਿਵਾਰ ਰੁੱਖ ਥੱਲੇ ਛਾਂ ’ਚ ਬੈਠ ਜਾਓ, ਤੁਸੀਂ ਕੋਈ ਕੰਮ ਨਹੀਂ ਕਰਨਾ, ਤੁਹਾਡਾ ਘਰ ਅਸੀਂ ਬਣਵਾਵਾਂਗੇ’’
ਅਪਰੈਲ, 1981 ਦੀ ਗੱਲ ਹੈ ਅਸੀਂ ਕਲਿਆਣ ਨਗਰ ’ਚ ਆਪਣਾ ਮਕਾਨ ਬਣਾ ਰਹੇ ਸਾਂ ਲਗਭਗ 22 ਦਿਨਾਂ ਤੱਕ ਕੰਮ ਚੱਲਣ ਤੋਂ ਬਾਅਦ ਵੀ ਮਕਾਨ ਅਧੂਰਾ ਸੀ ਇਸ ਦੌਰਾਨ ਪੈਸੇ ਵੀ ਖਤਮ ਹੋ ਚੁੱਕੇ ਸਨ ਸਾਰਾ ਪਰਿਵਾਰ ਦੁਵਿਧਾ ’ਚ ਸੀ ਕਿ ਹੁਣ ਮਕਾਨ ਕਿਵੇਂ ਬਣੇਗਾ? ਮੈਂ ਮਿਸਤਰੀ ਨੂੰ ਕੰਮ ’ਤੇ ਆਉਣ ਲਈ ਮਨ੍ਹਾ ਕਰ ਦਿੱਤਾ। ਮਕਾਨ ਅਧੂਰਾ ਰਹਿੰਦਾ ਦੇਖ ਅਸੀਂ ਸਾਰੇ ਪਰੇਸ਼ਾਨ ਹੋ ਗਏ ਅਸੀਂ ਰੋਂਦੇ-ਰੋਂਦੇ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਸਰੂਪ ਅੱਗੇ ਅਰਜ਼ ਕਰਨ ਲੱਗੇ ਕਿ ਪਿਤਾ ਜੀ, ਹੁਣ ਆਪ ਜੀ ਹੀ ਕੁਝ ਕਰੋ ਜੀ! ਸਾਡੇ ’ਚ ਹਿੰਮਤ ਨਹੀਂ ਹੈ ਅਗਲੇ ਦਿਨ ਸਵੇਰੇ ਚਾਰ ਵਜੇ ਇੱਕ ਸੇਵਾਦਾਰ ਸਾਡੇ ਕੋਲ ਆਇਆ ਅਤੇ ਉਸ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਜੀ 6 ਵਜੇ ਤੁਹਾਡੇ ਘਰ ਆਉਣਗੇ ਉਨ੍ਹਾਂ ਇਹ ਵੀ ਦੱਸਿਆ ਕਿ ਪੂਜਨੀਕ ਪਰਮ ਪਿਤਾ ਜੀ ਦਾ ਹੁਕਮ ਹੈ ਕਿ ਤੁਹਾਡਾ ਘਰ ਉਹ ਖੁਦ ਬਣਵਾਉਣਗੇ ਇਹ ਸੁਣ ਕੇ ਸਾਡੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਦੌੜ ਗਈ।
ਸਭ ਦੇ ਦਿਲ ਦੀ ਜਾਣਨ ਵਾਲੇ ਪਿਆਰੇ ਸਤਿਗੁਰੂ ਜੀ ਨੇ ਸਾਡੀ ਅਰਦਾਸ ਸਵੀਕਾਰ ਕਰ ਲਈ ਇੰਨੇ ’ਚ ਦਰਬਾਰ ਤੋਂ 9 ਮਿਸਤਰੀ ਤੇ 60-70 ਸੇਵਾਦਾਰ ਸਾਡੇ ਘਰ ਪਹੁੰਚ ਗਏ ਲਗਭਗ ਸਵਾ 6 ਵਜੇ ਪੂਜਨੀਕ ਪਰਮ ਪਿਤਾ ਜੀ ਵੀ ਪਧਾਰ ਗਏ। ਪੂਜਨੀਕ ਪਰਮ ਪਿਤਾ ਜੀ ਦੇ ਦਿਸ਼ਾ-ਨਿਰਦੇਸ਼ ’ਚ ਸਾਰੇ ਸੇਵਾਦਾਰ ਮਕਾਨ ਬਣਾਉਣ ’ਚ ਜੁਟ ਗਏ।
ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘‘ਬੇਟਾ, ਸਾਰਾ ਪਰਿਵਾਰ ਰੁੱਖ ਥੱਲੇ ਛਾਂ ’ਚ ਬੈਠ ਜਾਓ, ਤੁਸੀਂ ਕੋਈ ਕੰਮ ਨਹੀਂ ਕਰਨਾ, ਤੁਹਾਡਾ ਘਰ ਅਸੀਂ ਬਣਵਾਵਾਂਗੇ’’ ਸਾਰਾ ਦਿਨ ਸੇਵਾ ਕਾਰਜ ਚੱਲਦਾ ਰਿਹਾ ਪੂਜਨੀਕ ਪਰਮ ਪਿਤਾ ਜੀ ਦੁਪਹਿਰ ਨੂੰ ਦਰਬਾਰ ’ਚ ਚਲੇ ਗਏ ਅਤੇ ਸ਼ਾਮ ਨੂੰ ਲਗਭਗ 4 ਵਜੇ ਫਿਰ ਕਲਿਆਣ ਨਗਰ ਪਧਾਰ ਗਏ ਦੋ ਦਿਨਾਂ ’ਚ ਹੀ ਸਾਰਾ ਮਕਾਨ ਬਣਾ ਦਿੱਤਾ ਅਤੇ ਫਰਮਾਇਆ, ‘‘ਕੱਲ੍ਹ ਤੋਂ ਆਪਣਾ ਸਾਮਾਨ ਅੰਦਰ ਰੱਖ ਲੈਣਾ ਅਤੇ ਅਸੀਂ 2-3 ਦਿਨ ਬਾਅਦ ਆ ਕੇ ਘਰ ਦਾ ਮਹੂਰਤ ਕਰ ਦੇਵਾਂਗੇ’’ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਅਨੋਖੀ ਰਹਿਮਤ ਦਾ ਉਦਾਹਰਨ ਪੇਸ਼ ਕੀਤਾ।
ਪੁਰਸ਼ੋਤਮ ਧਵਨ, ਕਲਿਆਣ ਨਗਰ, ਸਰਸਾ (ਹਰਿਆਣਾ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ