Shah Mastana Ji Maharaj - Sach Kahoon Punjabi
Dera Sacha Sauda News: ਨਾਮ ਵਾਲੇ ਜੀਵਾਂ ਲਈ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਲਾਹੀ ਬਚਨ
ਜਦੋਂ-ਜਦੋਂ ਧਰਤੀ ’ਤੇ ਮਨੁੱਖੀ ਕਦਰਾਂ-ਕੀਮਤਾਂ ਨੇ ਦਮ ਤੋੜਿਆ, ਉਦੋਂ-ਉਦੋਂ ਖੁਦ ਖੁਦਾ ਖੁਦ ਗੁਰੂ ਰੂਪ ’ਚ ਮਾਨਵਤਾ ਨੂੰ ਸਹੀ ਰਾਹ ਵਿਖਾਉਣ ਲਈ ਧਰਤ ’ਤੇ ਅਵਤਾਰ ਲੈਂਦੇ ਰਹੇ। ਸੱਚੇ ਸੰਤ ਫਕੀਰ ਮਾਲਕ ਦੇ ਹੁਕਮਾਂ ਅਨੁਸਾਰ ਸਮਾਜ ਅਤੇ ਸਿ੍ਰਸ਼ਟੀ ਦੇ ਉਧਾਰ ਕਰਦੇ ਹਨ ਅਜਿਹੀ ਹੀ ਅਲੌਕਿਕ ਜੋਤ ਸੰਮਤ ਬਿਕਰਮੀ 1948 ਭਾਵ ਸੰਨ 1891 ’ਚ ਕੱਤਕ ਮਹੀਨੇ ਦੀ ਪੁੰਨਿਆ ਦੇ ਦਿਨ ਇਸ ਧਰਤ ’ਤੇ ਪ੍ਰਗਟ ਹੋਈ ਪਿੰਡ ਕੋਟੜਾ, ਤਹਿਸੀਲ ਗੰਧੇਅ ਰਿਆਸਿਤ ਕਲਾਇਤ (ਬਲੋਚਿਸਤਾਨ) ’ਚ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ, ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖੋਂ ਜਨਮੇ ‘ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ’ ਨੇ ਲੋਕਾਂ ਨੂੰ ਰਾਮ-ਨਾਮ ਨਾਲ ਹੀ ਨਹੀਂ ਜੋੜਿਆ ਸਗੋਂ ਪਰਮਾਤਮਾ ਨੂੰ ਪਾਉਣ ਦਾ ਆਸਾਨ ਅਤੇ ਅਸਲ ਮਾਰਗ ਵੀ ਵਿਖਾਇਆ। ਆਪ ਜੀ ਨੇ 29 ਅਪਰੈਲ 1948 ਨੂੰ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਅਤੇ ਧਰਮ, ਜਾਤ, ਮਜਹਬ ਦੇ ਫੇਰ ’ਚ ਉਲਝੇ ਮਨੁੱਖ ਨੂੰ ਰੂਹਾਨੀਅਤ, ਸੂਫੀਅਤ ਦੀ ਅਸਲੀਅਤ ਤੋਂ ਜਾਣੂੰ ਕਰਵਾ ਕੇ ਇਨਸਾਨੀਅਤ ਦਾ ਪਾਠ ਪੜ੍ਹਾਇਆ ।
ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਨੇ ਪੂਰੇ ਵਿਸ਼ਵ ’ਚ ਸਰਵਧਰਮ ਸੰਗਮ ਦੀ ਵੱਖਰੀ ਪਛਾਣ ਬਣਾਈ ਹੈ। ਪੂਜਨੀਕ ਬੇਪਰਵਾਹ ਸਾੲੀਂ ਜੀ ਦਾ ਸੰਦੇਸ਼ ਹੈ ਕਿ ਪਰਮਾਤਮਾ ਇੱਕ ਹੈ ਅਤੇ ਉਸ ਨੂੰ ਹਾਸਲ ਕਰਨ ਲਈ ਪੈਸਾ, ਬਾਹਰੀ ਵਿਖਾਵਾ ਜਾਂ ਪਖੰਡ ਦੀ ਲੋੜ ਨਹੀਂ ਹੈ ਸਗੋਂ ਪਰਮਾਤਮਾ ਨੂੰ ਪਾਉਣ ਲਈ ਹਿਰਦੇ ’ਚ ਸੱਚੀ ਸ਼ਰਧਾ ਅਤੇ ਪਰਮਾਤਮਾ ਨੂੰ ਪਾਉਣ ਦੀ ਤੜਫ ਅਤੇ ਪ੍ਰੇਮ ਦੀ ਜ਼ਰੂਰਤ ਹੈ।
ਨਾਮ ਵਾਲੇ ਜੀਵ ਦਾ ਇੱਕ ਪੈਰ ਇੱਥੇ ਅਤੇ ਦੂਜਾ ਸੱਚਖੰਡ ’ਚ
‘‘ਇੱਕ ਵਾਰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕੀਤੀ, ‘‘ਸਾੲੀਂ ਜੀ! ਰਸਤੇ ’ਚ ਬਹੁਤ ਚੜ੍ਹਾਈਆਂ ਹਨ, ਵੱਡੀ ਡੂੰਘਾਈਆਂ ਹਨ, ਕਿਤੇ ਤਿ੍ਰਕੁਟੀ, ਕਿਤੇ ਭੰਵਰ ਗੁਫਾ, ਅਨੇਕ ਮੰਜ਼ਿਲਾਂ ਹਨ ਅਸੀਂ ਕਿਵੇਂ ਲੋਕਾਂ ਨੂੰ ਸਮਝਾਵਾਂਗੇ? ਅਭਿਆਸੀ ਤਾਂ ਇਨ੍ਹਾਂ ’ਚ ਫਸ ਜਾਣਗੇ ਕਿਵੇਂ ਨਿਕਲਣਗੇ? ਇਨ੍ਹਾਂ ਚੱਕਰਾਂ ’ਚ ਨਾ ਫਸਾਓ ਸਾਨੂੰ ਤਾਂ ਕੁਝ ਅਜਿਹਾ ਨਾਮ ਦਿਓ, ਜਿਸ ਨੂੰ ਵੀ ਦੇਈਏੇ ਉਸ ਦਾ ਇੱਕ ਪੈਰ ਇੱਥੇ (ਧਰਤੀ ’ਤੇ) ਅਤੇ ਦੂਜਾ ਸੱਚਖੰਡ ’ਚ ਹੋਵੇ ਵਿੱਚ ਵਾਲੇ ਚੱਕਰਾਂ ਨੂੰ ਖਤਮ ਕਰੋ ਜੇਕਰ ਜੀਵ ਲਗਨ ਨਾਲ ਨਾਮ ਸਿਮਰਨ ਕਰੇ ਤਾਂ ਉਸ ਨੂੰ ਕਿਤੇ ਰੁਕਾਵਟ ਨਾ ਆਵੇ ਅਤੇ ਮਾਲਕ ਦੇ ਦਰਸ਼-ਦੀਦਾਰ ਤੱਕ ਪਹੰੁਚ ਜਾਵੇ ਰਸਤੇ ’ਚ ਸਟੇਸ਼ਨ ’ਤੇ ਗੱਡੀ ਰੋਕਣੀ ਨਾ ਪਵੇ, ਐਕਸਪ੍ਰੈੱਸ ਹੀ ਬਣ ਜਾਵੇ’’ ਪੂਜਨੀਕ ਬਾਬਾ ਜੀ ਨੇ ਫਰਮਾਇਆ, ‘‘ਠੀਕ ਹੈ ਭਾਈ’, ਤੇਰੀ ਇਹ ਗੱਲ ਵੀ ਮਨਜ਼ੂਰ ਹੈ’’ ‘‘ਪੂਜਨੀਕ ਸਾਈਂ ਜੀ ਨੇ ਇੱਕ ਵਾਰ ਫਿਰ ਅਰਜ਼ ਕਰਦਿਆਂ ਕਿਹਾ, ਸੱਚੇ ਪਾਤਸ਼ਾਹ ਜੀ! ਅਸੀਂ ਕੋਈ ਨਵਾਂ ਧਰਮ ਨਹੀਂ ਚਲਾਉਣਾ ਚਾਹੁੰਦੇ।
‘‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲਣਾ ਚਾਹੁੰਦੇ ਹਾਂ ਜਿਸ ਨੂੰ ਸਾਰੇ ਧਰਮਾਂ ਵਾਲੇ ਮੰਨਣ’’ ਬਾਬਾ ਸਾਵਣ ਸ਼ਾਹ ਜੀ ਨੇ ਫਰਮਾਇਆ, ‘‘ਹੇ ਮਸਤਾਨਾ! ਤੁਹਾਡੀ ਮੌਜ, ਤੁਹਾਡੇ ਲਈ, ‘‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਮਨਜ਼ੂਰ ਕੀਤਾ ਇਹ ਨਾਅਰਾ ਸਾਰੀ ਦੁਨੀਆ ’ਚ ਹੀ ਨਹੀਂ ਸਗੋਂ ਦੋਵਾਂ ਜਹਾਨਾਂ ’ਚ ਕੰਮ ਕਰੇਗਾ।’’
ਫਕੀਰ ਦੇ ਬਚਨ, ਪੁੱਤਰ ਤਾਂ ਹੋਵੇਗਾ, ਪਰ ਉਹ ਦੁਨੀਆ ਤਾਰਨ ਆਵੇਗਾ
ਆਪ ਜੀ ਦੇ ਪੂਜਨੀਕ ਪਿਤਾ ਜੀ ਆਪਣੇ ਪਿੰਡ ’ਚ ਮਠਿਆਈ ਦੀ ਦੁਕਾਨ ਕਰਦੇ ਪੂਜਨੀਕ ਮਾਤਾ-ਪਿਤਾ ਜੀ ਬੇਹੱਦ ਧਾਰਮਿਕ ਬਿਰਤੀ ਅਤੇ ਪਰਮਾਤਮਾ ਦੇ ਸ਼ਰਧਾਵਾਨ ਭਗਤ ਸਨ ਘਰ ’ਚ ਚਾਰ ਲੜਕੀਆਂ ਪੈਦਾ ਹੋਈਆਂ, ਪਰ ਪੁੱਤਰ ਪ੍ਰਾਪਤੀ ਦੀ ਇੱਛਾ ਉਨ੍ਹਾਂ ਨੂੰ ਹਰ ਸਮੇਂ ਸਤਾਉਂਦੀ ਰਹਿੰਦੀ ਪਿੰਡ ’ਚ ਆਉਣ ਵਾਲੇ ਜੋ ਵੀ ਸਾਧੂ-ਮਹਾਤਮਾ ਉਨ੍ਹਾਂ ਨੂੰ ਮਿਲਦੇ, ਉਹ ਸੱਚੇ ਦਿਲੋਂ ਉਨ੍ਹਾਂ ਦੀ ਸੇਵਾ ਕਰਦੇ ਅਤੇ ਉਨ੍ਹਾਂ ਸਾਹਮਣੇ ਪੁੱਤਰ ਪ੍ਰਾਪਤੀ ਦੀ ਇੱਛਾ ਵੀ ਪ੍ਰਗਟ ਕਰਦੇ। ਇੱਕ ਵਾਰ ਉਨ੍ਹਾਂ ਦੀ ਭੇਂਟ ਇੱਕ ਮਸਤ ਮੌਲਾ ਫਕੀਰ ਨਾਲ ਹੋਈ ਪੂਜਨੀਕ ਮਾਤਾ ਜੀ ਨੇ ਫਕੀਰ ਦੀ ਭਰਪੂਰ ਸੇਵਾ ਕੀਤੀ ਅਤੇ ਪੁੱਤਰ ਪ੍ਰਾਪਤੀ ਦੀ ਇੱਛਾ ਪ੍ਰਗਟਾਈ ਪੂਜਨੀਕ ਮਾਤਾ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਫਕੀਰ ਨੇ ਕਿਹਾ ਕਿ ਮਾਤਾ ਜੀ, ਪੁੱਤਰ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ ਪਰ ਉਹ ਦੁਨੀਆ ਨੂੰ ਤਾਰਨ ਲਈ ਆਵੇਗਾ, ਤੁਹਾਡੇ ਕੰਮ ਨਹੀਂ ਆਵੇਗਾ, ਜੇਕਰ ਮਨਜ਼ੂਰ ਹੋਵੇ ਤਾਂ ਦੱਸੋ ਪੂਜਨੀਕ ਮਾਤਾ ਜੀ ਨੇ ਉਸ ਫਕੀਰ ਦੇ ਬਚਨਾਂ ’ਤੇ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਕਿਹਾ, ‘‘ਸਾਨੂੰ ਅਜਿਹਾ ਪੁੱਤਰ ਵੀ ਮਨਜ਼ੂਰ ਹੈ।’’
‘ਇਲਾਹੀ ਬਚਨ’ ਜੋ ਹੋਏ ‘ਸੱਚ’
‘‘ਅਸੀਂ ਸੱਤ ਸਾਲ ਬਾਅਦ ਫਿਰ ਤੀਜੀ ਬਾਡੀ ਦੇ ਰੂਪ ’ਚ ਆਵਾਂਗੇ’’
1960 ’ਚ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਚੋਲਾ ਬਦਲਣ ਤੋਂ ਪਹਿਲਾਂ ਸਾਰੇ ਸੇਵਾਦਾਰਾਂ ਨੂੰ ਬਚਨ ਫ਼ਰਮਾਏ ‘‘ਅਸੀਂ ਸੱਤ ਸਾਲ ਬਾਅਦ ਫਿਰ ਤੀਜੀ ਬਾਡੀ ਦੇ ਰੂਪ ’ਚ ਆਵਾਂਗੇ!’’ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਚੋਲਾ ਬਦਲਣ ਤੋਂ ਸੱਤ ਸਾਲ ਬਾਅਦ 1967 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ੍ਰੀ ਗੁਰੂਸਰ ਮੋਡੀਆ (ਰਾਜਸਥਾਨ) ’ਚ ਅਵਤਾਰ ਧਾਰਨ ਕੀਤਾ।
‘ਜਦੋਂ ਤੀਜੀ ਬਾਡੀ ’ਚ ਆਵਾਂਗੇ, ਰੋਜ਼ਾਨਾ ਬਦਲ-ਬਦਲ ਕੇ ਕੱਪੜੇ ਪਾਵਾਂਗੇ’
ਇੱਕ ਵਾਰ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਕਿਸੇ ਪ੍ਰੇਮੀ ਨੇ ਅਰਜ਼ ਕੀਤੀ, ਸਾੲੀਂ ਜੀ ਤੁਸੀਂ ਸੇਵਾਦਾਰਾਂ ਨੂੰ ਸੋਨਾ, ਚਾਂਦੀ, ਨਵੇਂ-ਨਵੇਂ ਕੱਪੜੇ ਵੰਡਦੇ ਹੋ, ਪਰ ਖੁਦ ਪਾਟੇ ਅਤੇ ਟਾਂਕੇ ਲੱਗੇ ਕੱਪੜੇ ਪਾਉਂਦੇ ਹੋ ਉਦੋਂ ਪੂਜਨੀਕ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਪੁੱਤਰ! ਫਿਕਰ ਨਾ ਕਰ, ਜਦੋਂ ਤੀਜੀ ਬਾਡੀ ’ਚ ਆਵਾਂਗੇ ਤਾਂ ਰੋਜ਼ਾਨਾ ਬਦਲ-ਬਦਲ ਕੇ ਕੱਪੜੇ ਪਾਇਆ ਕਰਾਂਗੇ, ਕਾਲ ਦੀ ਲਿੱਦ ਕੱਢ ਦਿਆਂਗੇ’’ ਰੂਹਾਨੀ ਜਾਮ ਦੇ ਸਮੇਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪੁਸ਼ਾਕਾਂ ਪਾਈਆਂ ਤਾਂ ਸਾਧ-ਸੰਗਤ ਨੇ ਪੂਜਨੀਕ ਬੇਪਰਵਾਹ ਜੀ ਦੇ ਉਪਰੋਕਤ ਬਚਨਾਂ ਨੂੰ ਸੱਚ ਹੁੰਦੇ ਹੋਏ ਵੇਖਿਆ।
‘ਅਸੀਂ ਤਾਂ ਮਕਾਨ ਬਣਵਾਉਂਦੇ ਹਾਂ, ਤੀਜੀ ਬਾਡੀ ਬਣੇ-ਬਣਾਏ ਮਕਾਨ ਜ਼ਮੀਨ ’ਤੇ ਉਤਾਰੇਗੀ’
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਕਾਨ ਬਣਵਾਉਂਦੇ ਅਤੇ ਫਿਰ ਡਿਗਵਾ ਦਿੰਦੇ ਅਤੇ ਫਿਰ ਬਣਵਾ ਦਿੰਦੇ ਕਿਸੇ ਪ੍ਰੇਮੀ ਨੇ ਸਾੲੀਂ ਜੀ ਨੂੰ ਇਸ ਬਾਰੇ ਅਰਜ਼ ਕੀਤੀ ਕਿ ਸਾਈ ਜੀ ਤੁਸੀਂ ਅਜਿਹਾ ਕਿਉਂ ਕਰਦੇ ਹੋ? ਤਾਂ ਸਾਈ ਜੀ ਨੇ ਫਰਮਾਇਆ ਕਿ ‘‘ਪੁੱਤਰ ਅਸੀਂ ਤਾਂ ਮਕਾਨ ਬਣਵਾਉਂਦੇ ਹਾਂ, ਤੀਜੀ ਬਾਡੀ ਬਣੇ-ਬਣਾਏ ਮਕਾਨ ਧਰਤੀ ’ਤੇ ਉਤਾਰੇਗੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਅੱਜ ਸਾਰੀ ਸਾਧ-ਸੰਗਤ ਜਾਣਦੀ ਹੈ ਕਿ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ’ਚ ਇੱਥੇ ਕੁਝ ਘੰਟਿਆਂ ’ਚ ਹੀ ਵੱਡੀਆਂ-ਵੱਡੀਆਂ ਇਮਾਰਤਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਹਮੇਸ਼ਾ ਲੋਕ ਇਹ ਕਹਿੰਦੇ ਹਨ, ਪੂਜਨੀਕ ਗੁਰੂ ਜੀ ਬਿਲਡਿੰਗ ਬਣਵਾਉਂਦੇ ਨਹੀਂ ਹਨ ਸਗੋਂ ਅਸਮਾਨ ਤੋਂ ਬਣੀ-ਬਣਾਈ ਜ਼ਮੀਨ ’ਤੇ ਉਤਾਰਦੇ ਹਨ।
‘ਇਸ ਥਾਂ ’ਤੇ ਸੱਚਖੰਡ ਦਾ ਨਮੂਨਾ ਬਣੇਗਾ’
ਜਿਸ ਥਾਂ ਅੱਜ ਸ਼ਾਹ ਸਤਿਨਾਮ ਜੀ ਧਾਮ ਹੈ, ਕਿਸੇ ਸਮੇਂ ਇੱਥੇ ਵੱਡੇ-ਵੱਡੇ ਰੇਤ ਦੇ ਟਿੱਲੇ ਹੋਇਆ ਕਰਦੇ ਸਨ ਇੱਕ ਵਾਰ ਪੂਜਨੀਕ ਬੇਪਰਵਾਹ ਜੀ ਨੇਜੀਆ ਖੇੜਾ ਸਥਿਤ ਆਸ਼ਰਮ ਤੋਂ ਵਾਪਸ ਸਰਸਾ ਵੱਲ ਆ ਰਹੇ ਸਨ ਉਸੇ ਦੌਰਾਨ ਉਨ੍ਹਾਂ ਟਿੱਲਿਆਂ ’ਤੇ ਰੁਕੇ ਅਤੇ ਬਚਨ ਫਰਮਾਏ, ‘‘ਇਸ ਜਗ੍ਹਾ ’ਤੇ ਸੱਚਖੰਡ ਦਾ ਨਮੂਨਾ ਬਣੇਗਾ, ਚਾਰੇ ਪਾਸੇ ਬਾਗ-ਬਹਾਰਾਂ ਹੋਣਗੀਆਂ, ਨੇਜੀਆ ਤੋਂ ਸ਼ਹਿਰ ਤੱਕ ਸੰਗਤ ਹੀ ਸੰਗਤ ਹੋਵੇਗੀ ਉੱਪਰੋਂ ਥਾਲੀ ਸੁੱਟੀਏ ਤਾਂ ਹੇਠਾਂ ਨਹੀਂ ਡਿੱਗੇਗੀ ਸੰਗਤ ਦੇ ਸਿਰਾਂ ਉੱਪਰ ਹੀ ਰਹਿ ਜਾਵੇਗੀ’’ ਰੂਹਾਨੀ ਬਚਨਾਂ ਦੀ ਸੱਚਾਈ ਅੱਜ ਸਭ ਦੇ ਸਾਹਮਣੇ ਹੈ। ਪੂਜਨੀਕ ਗੁਰੂ ਜੀ ਨੇ ਇਸ ਜਗ੍ਹਾ ’ਤੇ ਸ਼ਾਹ ਸਤਿਨਾਮ ਜੀ ਧਾਮ ਬਣਵਾਇਆ ਪੂਜਨੀਕ ਗੁਰੂ ਜੀ ਨੇ ਇੱਥੇ ਹਰ ਪਾਸੇ ਫਲ-ਫੁੱਲ ਉਗਾਏ ਜਿਨ੍ਹਾਂ ’ਚੋਂ ਕਈ ਬੂਟੇ ਵਿਗਿਆਨਕਾਂ ਅਨੁਸਾਰ ਸਿਰਫ ਠੰਢੀ ਥਾਂ ’ਤੇ ਹੀ ਸੰਭਵ ਹਨ ਪਰ ਦਰਬਾਰ ’ਚ ਸਾਰੇ ਦਰੱਖਤ ਲਹਿਰਾ ਰਹੇ ਹਨ ਜਿਨ੍ਹਾਂ ਨੂੰ ਵੇਖ ਕੇ ਵਿਗਿਆਨਕ ਵੀ ਹੈਰਾਨ ਹਨ।
‘ਅਜਿਹਾ ਸਮਾਂ ਆਵੇਗਾ ਜਦੋਂ ਹਾਥੀ ’ਤੇ ਚੜ੍ਹ ਕੇ ਦਰਸ਼ਨ ਦਿਆਂਗੇ’
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸ਼ਾਹ ਮਸਤਾਨਾ ਜੀ ਧਾਮ ’ਚ ਬਚਨ ਫਰਮਾਏ ਕਿ ‘‘ਹੁਣ ਤਾਂ ਮੌਜ ਤੁਹਾਡੇ ਵਿਚ ਫਿਰ ਰਹੀ ਹੈ, ਫਿਰ ਅਜਿਹਾ ਸਮਾਂ ਆਵੇਗਾ ਜਦੋਂ ਹਾਥੀ ’ਤੇ ਚੜ੍ਹੇ ਹੋਣਗੇ ਫਿਰ ਵੀ ਦਰਸ਼ਨ ਨਹੀਂ ਹੋਇਆ ਕਰਨਗੇ!’’ ਪੂਜਨੀਕ ਗੁਰੂ ਜੀ ਦੀ ਸ਼ਾਹੀ ਸਟੇਜ ਜਿਸ ਦੀ ਉੱਚਾਈ ਹਾਥੀ ਦੀ ਉੱਚਾਈ ਤੋਂ ਵੀ ਜ਼ਿਆਦਾ ਹੈ ਅਤੇ ਸਤਿਸੰਗ ਦੇ ਸਮੇਂ ’ਤੇ ਪੂਜਨੀਕ ਗੁਰੂ ਜੀ ਇਸ ਸਟੇਜ ਨੂੰ ਚਲਾ ਕੇ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹਨ ਅਤੇ ਕਈ ਸਤਿਸੰਗਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਾਥੀ ’ਤੇ ਸਵਾਰ ਹੋ ਕੇ ਵੀ ਸਾਧ-ਸੰਗਤ ਨੂੰ ਦਰਸ਼ਨਾਂ ਨਾਲ ਨਿਹਾਲ ਕੀਤਾ ਹੈ।
‘ਜਦੋਂ ਤੀਜੀ ਬਾਡੀ ’ਚ ਆਵਾਂਗੇ, ਤੂਫਾਨੀ ਰੂਪ ’ਚ ਕੰਮ ਕਰਾਂਗੇ
ਇੱਕ ਵਾਰ ਇੱਕ ਸੇਵਾਦਾਰ ਨੇ ਅਰਜ਼ ਕੀਤੀ, ਸਾੲੀਂ ਜੀ ਤੁਸੀਂ ਹਮੇਸ਼ਾ ਤੀਜੀ ਬਾਡੀ ’ਚ ਆਉਣ ਦੀ ਗੱਲ ਕਰਦੇ ਹੋ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਤੀਜੀ ਬਾਡੀ ’ਚ ਆਏ ਹੋ ਇਸ ’ਤੇ ਪੂਜਨੀਕ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਪੁੱਤਰ, ਜਦੋਂ ਸੂਰਜ ਚੜ੍ਹਦਾ ਹੈ ਤਾਂ ਸਭ ਨੂੰ ਪਤਾ ਲੱਗਦਾ ਹੈ ਜਦੋਂ ਤੀਜੀ ਬਾਡੀ ’ਚ ਆਵਾਂਗੇ, ਤੂਫਾਨੀ ਰੂਪ ’ਚ ਕੰਮ ਕਰਾਂਗੇ, ਸੱਚੇ ਸੌਦੇ ਦੀ ਚਾਰੇ ਪਾਸੇ ਰੜ ਮੱਚ ਜਾਵੇਗੀ, ਤਾਂ ਸਮਝਣਾ ਅਸੀਂ ਹੀ ਆਏ ਹਾਂ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ’ਚ ਸਾਧ-ਸੰਗਤ ਪੂਰੇ ਵਿਸ਼ਵ ’ਚ 142 ਮਾਨਵਤਾ ਭਲਾਈ ਦੇ ਕਾਰਜ ਜ਼ੋਰ-ਸ਼ੋਰ ਨਾਲ ਕਰ ਰਹੀ ਹੈ ਮਾਨਵਤਾ ਭਲਾਈ ਕਾਰਜਾਂ ’ਚ ਅਨੇਕਾਂ ਰਿਕਾਰਡ ਗਿਨੀਜ਼ ਬੁੱਕ, ਏਸ਼ੀਆ ਬੁੱਕ ਅਤੇ ਬੁੱਕ ਆਫ ਰਿਕਾਰਡ ’ਚ ਦਰਜ ਹਨ ਖੂਨਦਾਨ ਕਰਨਾ, ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਬੇਟੀਆਂ ਦਾ ਵਿਆਹ ਕਰਵਾਉਣਾ, ਸੁਖਦੁਆ ਸਮਾਜ ਅਤੇ ਵੇਸਵਾਵਾਂ ਦਾ ਉੱਧਾਰ, ਵੇਸਵਾਪੁਣੇ ’ਚ ਫਸੀਆਂ ਲੜਕੀਆਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆ ਕੇ ਅਤੇ ਆਪਣੀ ਬੇਟੀ ਬਣਾ ਕੇ ਸ਼ੁੱਭ ਦੇਵੀ ਦਾ ਦਰਜਾ ਦੇਣਾ ਵਰਗੇ ਅਨੋਖੇ ਕਾਰਜ ਪੂਜਨੀਕ ਗੁਰੂ ਜੀ ਨੇ ਹੀ ਕੀਤੇ ਹਨ।
ਪੂਜਨੀਕ ਸਾਈਂ ਜੀ ਦਾ ਅਨੋਖਾ ਨਾਮ ਪ੍ਰਚਾਰ, ਵਿਖਾਈਆਂ ਅਨੋਖੀਆਂ ਖੇਡਾਂ
ਪਹਿਲਾਂ ਇਮਾਰਤਾਂ ਬਣਵਾਉਣੀਆਂ ਤੇ ਫਿਰ ਢੁਹਾ ਦੇਣੀਆਂ
ਆਪ ਜੀ ਨੇ ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ, ਸਰਸਾ ਦਾ ਨਿਰਮਾਣ ਕਰਵਾਇਆ ਇਸ ’ਚ ਆਪ ਜੀ ਨੇ ਅਤਿ ਸੁੰਦਰ ਇਮਾਰਤਾਂ ਬਣਵਾਈਆਂ ਅਤੇ ਫਿਰ ਅਚਾਨਕ ਇਨ੍ਹਾਂ ਨੂੰ ਢੁਹਾ ਦਿੱਤਾ ਆਪ ਜੀ ਨੇ ਵੱਖ-ਵੱਖ ਥਾਵਾਂ ’ਤੇ ਕਈ ਆਸ਼ਰਮ ਬਣਵਾਏ ਇਨ੍ਹਾਂ ਆਸ਼ਰਮਾਂ ’ਚ ਜਾ ਕੇ ਆਪ ਜੀ ਨੇ ਸਤਿਸੰਗ ਕੀਤੇ ਅਤੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਡੇਰਾ ਸੱਚਾ ਸੌਦਾ ਗਦਰਾਨਾ, ਘੁੱਕਿਆਂਵਾਲੀ ਅਤੇ ਚੋਰਮਾਰ ਆਸ਼ਰਮਾਂ ਨੂੰ ਢੁਹਾ ਕੇ ਆਪ ਜੀ ਨੇ ਇਨ੍ਹਾਂ ਦਾ ਦੁਬਾਰਾ ਨਿਰਮਾਣ ਕਰਵਾਇਆ ਇਸ ਤਰ੍ਹਾਂ ਆਪ ਜੀ ਨੇ ਆਪਣੀਆਂ ਅਨੋਖੀਆਂ ਖੇਡਾਂ ਵਿਖਾ ਕੇ ਲੋਕਾਂ ਨੂੰ ਨਾਮ-ਦਾਨ ਦਿੱਤਾ ਅਤੇ ਕੁੱਲ ਮਾਲਕ ਨਾਲ ਜੋੜਿਆ।
ਸੀਆਈਡੀ ਅਧਿਕਾਰੀ ਦਾ ਤੋੜਿਆ ਭਰਮ, ਰੂਹਾਨੀ ਤਾਕਤ ਵੇਖ ਹੋਇਆ ਨਤਮਸਤਕ
ਪੂਜਨੀਕ ਮਸਤਾਨਾ ਜੀ ਦੀਆਂ ਖੇਡਾਂ ਕੋਈ ਸਮਝ ਨਹੀਂ ਸਕਦਾ ਅਜਿਹਾ ਹੀ ਇੱਕ ਕਰਿਸ਼ਮਾ ਉਦੋਂ ਹੋਇਆ ਜਦੋਂ ਸੰਨ 1958 ’ਚ ਪੂਜਨੀਕ ਸਾਈਂ ਜੀ ਦਿੱਲੀ ’ਚ ਕਿਸੇ ਸਤਿਸੰਗੀ ਦੇ ਨਿਵਾਸ ਸਥਾਨ ’ਤੇ ਠਹਿਰੇ ਹੋਏ ਸਨ ਇੱਥੇ ਰਾਤ ਨੂੰ ਰੋਜ਼ਾਨਾ ਪੂਜਨੀਕ ਮਸਤਾਨਾ ਜੀ ਮਜ਼ਲਸ ਵੀਕਰਦੇ ਇਸ ਦੌਰਾਨ ਜਦੋਂ ਦਿੱਲੀ ਦੇ ਸੀਆਈਡੀ ਵਿਭਾਗ ਨੂੰ ਪਤਾ ਲੱਗਾ ਕਿ ਇੱਥੇ ਇੱਕ ਮਸਤ ਫਕੀਰ ਆਇਆ ਹੋਇਆ ਹੈ, ਜੋ ਸੋਨਾ, ਚਾਂਦੀ, ਨੋਟ ਵੰਡਦਾ ਹੈ, ਮਕਾਨ ਵੀ ਨਵੇਂ ਬਣਵਾਉਂਦਾ ਹੈ ਅਤੇ ਢੁਹਾਉਦਾ ਵੀ ਹੈ ਅਜਿਹਾ ਕਰਨ ਲਈ ਉਸ ਕੋਲ ਪੈਸਾ ਕਿੱਥੋਂ ਆਉਂਦਾ ਹੈ? ਉਸ ਰਾਜ਼ ਦਾ ਖੁਲਾਸਾ ਹੋਣਾ ਚਾਹੀਦਾ ਹੈ ਅੰਤਰਯਾਮੀ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਇੱਕ ਸੇਵਾਦਾਰ ਨੂੰ ਕਿਹਾ, ‘‘ਜਾ ਕੇ ਵੇਖੋ ਟੋਕਰੀ ’ਚ ਕਿੰਨੇ ਮਾਲਟੇ ਪਏ ਹਨ?’’ ਉਸ ਨੇ ਦੱਸਿਆ ਕਿ ਪੰਜ-ਛੇ ਰੱਖੇ ਹੋਏ ਹਨ।
ਆਪ ਜੀ ਨੇ ਸੇਵਾਦਾਰ ਨੂੰ ਕਿਹਾ, ‘‘ਦਸ ਮਾਲਟੇ ਟੋਕਰੇ ’ਚ ਪੂਰੇ ਕਰ ਦਿਓ’’ ਰਾਤ ਨੂੰ ਮਜ਼ਲਸ ’ਚ ਸੀਆਈਡੀ ਦੇ 10 ਅਧਿਕਾਰੀ ਅਤੇ ਕਰਮਚਾਰੀ ਸਿਵਲ ਡਰੈਸ ’ਚ ਸਾਧ-ਸੰਗਤ ਦਰਮਿਆਨ ਵੱਖ-ਵੱਖ ਥਾਂ ਬੈਠ ਗਏ ਮਜ਼ਲਸ ਸ਼ੁਰੂ ਹੋਈ ਪੂਜਨੀਕ ਮਸਤਾਨਾ ਜੀ ਥੋੜ੍ਹੀ ਦੇਰ ਬਾਅਦ ਸਟੇਜ ’ਤੇ ਪਧਾਰੇ ਅਤੇ ਫਰਮਾਇਆ ਕਿ ਸਾਧ-ਸੰਗਤ ਜੀ ਅੱਜ ਮਜ਼ਲਸ ’ਚ ਸੀਆਈਡੀ ਦੇ ਅਧਿਕਾਰੀ ਵੀ ਆਏ ਹੋਏ ਹਨ ਉਹ ਬਾਹਰ ਦੀ ਸੀਆਈਡੀ ਹੈ, ਅਸੀਂ ਅੰਦਰ ਦੇ ਸੀਆਈਡੀ ਇਹ ਸੁਣ ਕੇ ਉਹ ਲੋਕ ਹੈਰਾਨ ਰਹਿ ਗਏ ਕਿ ਇਨ੍ਹਾਂ ਨੂੰ ਕਿਵੇਂ ਪਤਾ ਲੱਗਾ, ਕਿਉਂਕਿ ਉਨ੍ਹਾਂ ਦੀ ਗੱਲ ਤਾਂ ਗੁਪਤ ਸੀ ਪੂਜਨੀਕ ਮਸਤਾਨਾ ਜੀ ਨੇ ਕਿਹਾ, ‘‘ਵਰੀ! ਘਬਰਾਓ ਨਾ, ਆਪਣਾ ਦੋਵਾਂ ਦਾ ਮਹਿਕਮਾ ਇੱਕ ਹੀ ਹੈ ਅਸੀਂ ਆਪਣਾ ਕੰਮ ਕਰਦੇ ਹਾਂ ਤੁਸੀਂ ਆਪਣਾ ਕਰੋ ਤੁਹਾਨੂੰ ਮਾਲਟਾ ਖਵਾਉਂਦੇ ਹਾਂ’’ ਸੇਵਾਦਾਰਾਂ ਤੋਂ ਮਾਲਟਿਆਂ ਵਾਲੀ ਟੋਕਰੀ ਮੰਗਵਾਈ ਅਤੇ ਆਪ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸੀਆਈਡੀ ਵਾਲਿਆਂ ਨੂੰ ਇਕੱਲੇ-ਇਕੱਲੇ ਨੂੰ ਸੱਦ ਕੇ ਇੱਕ-ਇੱਕ ਮਾਲਟਾ ਦਿੱਤਾ।
ਉੱਥੇ 10 ਮਾਲਟੇ ਪੂਰੇ ਕਰਨ ਵਾਲੇ ਸੇਵਾਦਾਰ ਨੂੰ ਵੀ ਸਮਝ ’ਚ ਆ ਗਿਆ ਕਿ ਸੱਚੇ ਦਾਤਾ ਜੀ ਨੇ ਪਹਿਲਾਂ ਹੀ ਇੰਨੇ ਮਾਲਟੇ ਕਿਉਂ ਟੋਕਰੀ ’ਚ ਰਖਵਾਏ ਸਨ ਸੀਆਈਡੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੀ ਭਰਮ ਦੂਰ ਹੋ ਗਿਆ ਅਤੇ ਉਹ ਸਮਝ ਗਏ ਕਿ ਇਹ ਕੋਈ ਰੂਹਾਨੀ ਤਾਕਤ ਹੈ ਅਤੇ ਇੱਥੇ ਸਿਰਫ ਰੂਹਾਨੀਅਤ ਦਾ ਹੀ ਵਪਾਰ ਹੁੰਦਾ ਹੈ ਆਖਰ ’ਚ ਪੂਜਨੀਕ ਸਾੲੀਂ ਨੂੰ ਧੰਨ-ਧੰਨ ਕਹਿੰਦੇ ਹੋਏ ਉਹ ਲੋਕ ਵਾਪਸ ਚਲੇ ਗਏ।
ਬਾਬਾ ਜੀ! ਤਾਂ ਗਧਿਆਂ-ਊਠਾਂ ਨੂੰ ਵੀ ਬੂੰਦੀ ਖਵਾਉਂਦੇ ਹਨ
ਪੂਜਨੀਕ ਮਸਤਾਨਾ ਜੀ ਹਮੇਸ਼ਾ ਗਰੀਬੀ ਦੇ ਵੇਸ ’ਚ ਰਹਿੰਦੇ ਸਨ, ਜਦੋਂਕਿ ਸਾਧ-ਸੰਗਤ ’ਚ ਨੋਟ, ਕੱਪੜਾ, ਸੋਨਾ-ਚਾਂਦੀ ਵੰਡਦੇ ਰਹਿੰਦੇ ਕਦੇ-ਕਦੇ ਤਾਂ ਆਸ਼ਰਮ ਦਾ ਸਾਮਾਨ ਬਾਹਰ ਕਢਵਾ ਕੇ ਸਾਧ-ਸੰਗਤ ’ਚ ਲੁਟਾ ਦਿੰਦੇ। ਆਪ ਜੀ ਸੇਵਾਦਾਰਾਂ ਦੀ ਆਪਸ ’ਚ ਕੁਸ਼ਤੀ ਕਰਵਾਉਂਦੇ ਰਹਿੰਦੇ ਹਾਰਨ ਵਾਲੇ ਨੂੰ ਆਪ ਹੀਰਾ ਕਹਿੰਦੇ ਕਈ ਵਾਰ ਹਾਰਨ ਵਾਲੇ ਨੂੰ ਜਿੱਤਣ ਵਾਲੇ ਤੋਂ ਦੁੱਗਣਾ ਇਨਾਮ ਦਿੰਦੇ ਇਨਾਮ ’ਚ ਵੀ ਸੋਨਾ-ਚਾਂਦੀ ਅਤੇ ਰੁਪਏ ਦਿੱਤੇ ਜਾਂਦੇ ਆਪ ਜੀ ਆਸ਼ਰਮ ਦੇ ਬਾਹਰ ਸਫੈਦ ਚਾਦਰ ਵਿਛਵਾ ਦਿੰਦੇ ਅਤੇ ਉਸ ਦੇ ਉੱਪਰ ਬੁੰਦੀ ਰੱਖ ਦਿੰਦੇ ਇਹ ਬੁੰਦੀ ਉਨ੍ਹਾਂ ਗਧਿਆਂ, ਬਲਦਾਂ ਅਤੇ ਊਠਾਂ ਨੂੰ ਖਵਾਈ ਜਾਂਦੀ ਜੋ ਦਰਬਾਰ ਦਾ ਸਾਮਾਨ ਢੋਂਹਦੇ ਸਨ।
ਇਹ ਵੇਖ ਕੇ ਲੋਕ ਹੈਰਾਨ ਰਹਿ ਜਾਂਦੇ ਅਤੇ ਕਹਿੰਦੇ ਕਿ ਇਹ ਬਾਬਾ! ਤਾਂ ਗਧਿਆਂ ਊਠਾਂ ਨੂੰ ਵੀ ਬੁੰਦੀ ਖਵਾਉਂਦੇ ਹਨ ਕਈ ਵਾਰ ਤਾਂ ਆਪ ਜੀ ਕੁੱਤਿਆਂ, ਬੱਕਰੀਆਂ ਅਤੇ ਗਊਆਂ ਦੇ ਸਰੀਰ ’ਤੇ ਨੋਟਾਂ ਦਾ ਹਾਰ ਬੰਨ੍ਹ ਕੇ ਉਨ੍ਹਾਂ ਨੂੰ ਭਜਾ ਦਿੰਦੇ ਵੇਖਦੇ ਹੀ ਵੇਖਦੇ ਲੋਕ ਨੋਟ ਤੋੜਨ ਲਈ ਉਨ੍ਹਾਂ ਪਿੱਛੇ ਭੱਜਦੇ ਲੋਕਾਂ ਨੂੰ ਜਦੋਂ ਪਤਾ ਲੱਗਦਾ ਕਿ ਕੋਈ ਫਕੀਰ ਸੋਨਾ-ਚਾਂਦੀ ਅਤੇ ਪੈਸੇ ਲੁਟਾਉਂਦਾ ਹੈ ਤਾਂ ਲੋਕ ਆਸ਼ਰਮ ’ਚ ਮਸਤਾਨਾ ਜੀ ਨੂੰ ਮਿਲਣ ਚਲੇ ਆਉਂਦੇ।
ਪਾਥੀਆਂ ਅਤੇ ਲੱਕੜਾਂ ਵੀ ਵੇਚਦੇ, ਗਾਹਕਾਂ ਨਾਲ ਸਤਿਗੁਰੂ ਦੀ ਚਰਚਾ ਵੀ ਕਰਦੇ
ਡੇਰਾ ਸੱਚਾ ਸੌਦਾ ਆਸ਼ਰਮ ’ਚ ਹੱਕ-ਹਲਾਲ ਦੀ ਖਾਣ ’ਤੇ ਹੀ ਜ਼ੋਰ ਦਿੱਤਾ ਜਾਂਦਾ ਹੈ ਇਸ ਲਈ ਆਸ਼ਰਮ ਦੇ ਸਾਰੇ ਸੇਵਾਦਾਰ ਮਿਲ ਕੇ ਸਖ਼ਤ ਮਿਹਨਤ ਕਰਦੇ ਹਨ ਇੱਕ ਵਾਰ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਗੋਹੇ ਦੀਆਂ ਪਾਥੀਆਂ ਬਣਵਾਈਆਂ ਅਤੇ ਉਨ੍ਹਾਂ ਨੂੰ ਬਜ਼ਾਰ ’ਚ ਵੇਚਣ ਦਾ ਆਦੇਸ਼ ਦਿੱਤਾ ਪਾਥੀਆਂ ਇੱਕ ਜੀਪ ’ਚ ਭਰ ਦਿੱਤੀਆਂ ਗਈਆਂ ਪਾਥੀਆਂ ਵੇਚਣ ਲਈ ਉਨ੍ਹਾਂ ਸੇਵਾਦਾਰਾਂ ਨੂੰ ਜੀਪ ਦੇ ਨਾਲ ਭੇਜਿਆ ਗਿਆ, ਜਿਨ੍ਹਾਂ ਨੇ ਵਧੀਆ ਕੱਪੜੇ ਅਤੇ ਸੋਨੇ ਦੇ ਗਹਿਣੇ ਪਾਏ ਹੋਏ ਸਨ ਉਨ੍ਹਾਂ ਨੇ ਸਰਸਾ ਸ਼ਹਿਰ ਦੀਆਂ ਗਲੀਆਂ ’ਚ ਆਵਾਜ਼ਾਂ ਮਾਰ-ਮਾਰ ਪਾਥੀਆਂ ਵੇਚੀਆਂ।
ਇਸ ਤਰ੍ਹਾਂ ਸੁੰਦਰ ਕੱਪੜਿਆਂ ’ਚ ਪਾਥੀਆਂ ਵੇਚਦੇ ਸੇਵਾਦਾਰਾਂ ਨੂੰ ਵੇਖ ਲੋਕ ਹੈਰਾਨੀ ’ਚ ਪੈ ਜਾਂਦੇ ਆਪ ਜੀ ਸੇਵਾਦਾਰਾਂ ਨੂੰ ਬਜ਼ਾਰ ’ਚ ਲੱਕੜਾਂ ਵੇਚਣ ਲਈ ਵੀ ਭੇਜਦੇ ਨਾਲ ਉਨ੍ਹਾਂ ਨੂੰ ਇੱਕ ਰੇਡੀਓ ਦੇ ਦਿੰਦੇ ਅਤੇ ਫਰਮਾਉਂਦੇ, ਸ਼ਹਿਰ ਦੇ ਚੌਂਕ ’ਚ ਬੈਠ ਕੇ ਰੇਡੀਓ ਵਜਾਉਣਾ ਅਤੇ ਦੋ ਰੁਪਏ ਦੀ ਲੱਕੜ ਅੱਠ ਆਨੇ ’ਚ ਵੇਚਣੀ ਫਿਰ ਲੱਕੜ ਖਰੀਦਣ ਵਾਲਿਆਂ ਦੇ ਘਰ ਛੱਡ ਕੇ ਆਉਣੀ ਆਪ ਜੀ ਦੇ ਹੁਕਮਾਂ ਅਨੁਸਾਰ ਸੇਵਾਦਾਰ ਅਜਿਹਾ ਹੀ ਕਰਦੇ ਗ੍ਰਾਹਕਾਂ ਨੂੰ ਇਹ ਵੇਖ ਕੇ ਹੈਰਾਨੀ ਹੋਣ ਲੱਗੀ ਉਨ੍ਹਾਂ ਨੇ ਪੁੱਛਿਆ, ਤੁਸੀਂ ਅਜਿਹਾ ਕਿਉਂ ਕਰਦੇ ਹੋ? ਸੇਵਾਦਾਰ ਦੱਸਦੇ ਕਿ ਡੇਰਾ ਸੱਚਾ ਸੌਦਾ ਵਾਲੇ ਪੂਜਨੀਕ ਮਸਤਾਨਾ ਜੀ ਮਹਾਰਾਜ ਦਾ ਹੁਕਮ ਹੈ ਇਸ ਤਰ੍ਹਾਂ ਸੇਵਾਦਾਰ ਲੱਕੜ ਛੱਡਣ ਦੇ ਬਹਾਨੇ ਪੂਰੇ ਰਸਤੇ ਸਤਿਗੁਰੂ ਦੀ ਚਰਚਾ ਕਰਦੇ ਜਾਂਦੇ ਸਾਰੇ ਸ਼ਹਿਰ ’ਚ ਇਸ ਗੱਲ ਦੀ ਖੂਬ ਚਰਚਾ ਹੋਣ ਲੱਗੀ ਅਤੇ ਲੋਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਨ ਆਸ਼ਰਮ ’ਚ ਆਉਣ ਲੱਗੇ ਅਤੇ ਰਾਮ-ਨਾਮ ਨਾਲ ਜੁੜਨ ਲੱਗੇ।
ਸਾਈਂ ਜੀ ਖੁਦ ਨੂੰ ਕਿਹਾ ਕਰਦੇ ‘ਗਰੀਬ ਮਸਤਾਨਾ’
ਰੂਹਾਨੀ ਸੰਤ, ਪੀਰ, ਫਕੀਰ ਕਦੇ ਆਪਣੇ-ਆਪ ਨੂੰ ਵੱਡਾ ਨਹੀਂ ਕਹਿੰਦੇ ਉਹ ਹਮੇਸ਼ਾ ਖੁਦ ਨੂੰ ਛੋਟਾ ਕਹਾਉਂਦੇ ਹਨ ਪੂਜਨੀਕ ਮਸਤਾਨਾ ਜੀ ਮਹਾਰਾਜ ਵੀ ਆਪਣੇ-ਆਪ ਨੂੰ ਗਰੀਬ ਮਸਤਾਨਾ ਕਿਹਾ ਕਰਦੇ ਆਪ ਜੀ ਦਾ ਸਖ਼ਤ ਹੁਕਮ ਸੀ ਕਿ ਉਨ੍ਹਾਂ ਨੂੰ ਕੋਈ ਵੀ ਵਡਿਆਈ ਵਾਲੇ ਸ਼ਬਦਾਂ ਨਾਲ ਨਾ ਬੁਲਾਵੇ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦਾ ਸ਼ਬਦ ਵਰਤਦਾ ਤਾਂ ਆਪ ਜੀ ਉਸ ’ਤੇ ਬਹੁਤ ਨਰਾਜ਼ ਹੁੰਦੇ ਇੱਕ ਵਾਰ ਤਿੰਨ ਸੇਵਾਦਾਰ ਆਪ ਜੀ ਨੂੰ ਸ਼ਾਹ ਮਸਤਾਨਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਕਹਿ ਕੇ ਚਲੇ ਗਏ ਆਪ ਜੀ ਨੇ ਉਨ੍ਹਾਂ ਨੂੰ ਥਾਣੇ ’ਚ ਫੜਵਾ ਦਿੱਤਾ ਬਾਅਦ ’ਚ ਸੇਵਾਦਾਰ ਭੇਜ ਕੇ ਉਨ੍ਹਾਂ ਨੂੰ ਛੁਡਵਾ ਲਿਆਏ ਪੁਲਿਸ ਅਧਿਕਾਰੀ ਅਜਿਹਾ ਕੇਸ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਉਹ ਆਪ ਜੀ ਦੇ ਦਰਸ਼ਨ ਕਰਨ ਲਈ ਡੇਰਾ ਸੱਚਾ ਸੌਦਾ ’ਚ ਆਏ ਆਪ ਜੀ ਇਸ ਤਰ੍ਹਾਂ ਦੀਆਂ ਅਨੋਖੀਆਂ ਖੇਡਾਂ ਖੇਡ ਕੇ ਜੀਵਾਂ ਦਾ ਭਲਾ ਕਰਦੇ।
18 ਅਪਰੈਲ 1960 ਨੂੰ ਬਦਲਿਆ ਚੋਲਾ, ਇਹ ਸਾਡਾ ਹੀ ਰੂਪ ਹੈ
28 ਫਰਵਰੀ 1960 ਨੂੰ ਆਪ ਜੀ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਪੂਜਨੀਕ ਸਰਦਾਰ ਵਰਿਆਮ ਸਿੰਘ ਜੀ ਅਤੇ ਪੂਜਨੀਕ ਮਾਤਾ ਆਸ ਕੌਰ ਜੀ ਦੇ ਲਾਡਲੇ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਬੱਚਪਨ ਦਾ ਸ਼ੁੱਭ ਨਾਮ) ਨੂੰ ਆਪਣਾ ਉੱਤਰਾ-ਅਧਿਕਾਰੀ ਐਲਾਨ ਕਰਕੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਅਤੇ ਉਨ੍ਹਾਂ ਨੂੰ ਰੂਹਾਨੀਅਤ ਅਤੇ ਡੇਰਾ ਸੱਚਾ ਸੌਦਾ ਦੀ ਵਾਗਡੋਰ ਸੌਂਪ ਦਿੱਤੀ।
ਆਪ ਜੀ ਦਾ ਸ਼ੁਭ ਨਾਮ ਸਤਿਨਾਮ ਸਿੰਘ ਜੀ ਰੱਖ ਦਿੱਤਾ ਆਪ ਜੀ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲ ਇਸ਼ਾਰਾ ਕਰਦਿਆਂ ਸਾਧ-ਸੰਗਤ ਨੂੰ ਬਚਨ ਫਰਮਾਏ, ‘‘ਭਾਵੇਂ ਤੁਹਾਨੂੰ ਕੋਈ ਸੋਨੇ ਦੇ ਭਾਂਡੇ ਬਣਵਾ ਦੇਵੇ, ਸੋਨੇ ਦੀ ਧਰਤੀ ਬਣਵਾ ਦੇਵੇ ਜਾਂ ਸੋਨੇ ਦਾ ਮੰਜਾ ਬਣਵਾ ਦੇਵੇ, ਪਰੰਤੂ ਤੁਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਅਸੀਂ ਇਨ੍ਹਾਂ ਨੂੰ ਆਤਮਾ ਤੋਂ ਪਰਮਾਤਮਾ ਕੀਤਾ ਹੈ, ਸਤਿਗੁਰੂ ਬਣਵਾਇਆ ਹੈ ਇਹ ਸਾਡਾ ਹੀ ਰੂਪ ਹਨ ਇਨ੍ਹਾਂ ਨੂੰ ਸਾਡੇ ਤੋਂ ਵੀ ਵਧ ਕੇ ਸਮਝਣਾ ਹੈ’’ ਡੇਰਾ ਸੱਚਾ ਸੌਦਾ ਦੇ ਉੱਜਵਲ ਭਵਿੱਖ ਬਾਰੇ ਆਪ ਜੀ ਨੇ ਅਨੇਕਾਂ ਇਲਾਹੀ ਬਚਨ ਫਰਮਾਏ ਅਤੇ 18 ਅਪਰੈਲ 1960 ਨੂੰ ਚੋਲਾ ਬਦਲ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
Shah Mastana Ji Maharaj: ਆਏ ਸਤਿਗੁਰ ਦਾਤਾਰ ਪਿਆਰੇ-ਪਿਆਰੇ
Shah Mastana Ji Maharaj: ਬਲੋਚਿਸਤਾਨ ਦੀ ਪਵਿੱਤਰ ਧਰਤੀ ’ਤੇ ਸੰਨ 1891 ਦੀ ਕੱਤਕ ਦੀ ਪੁੰਨਿਆ ਨੂੰ ਸੱਚੇ ਸਤਿਗੁਰੂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਿੰਡ ਕੋਟੜਾ ਤਹਿਸੀਲ ਗੰਧੇਅ, ਰਿਆਸਤ ਬਲੋਚਿਸਤਾਨ ’ਚ ਜਦੋਂ ਅਵਤਾਰ ਧਾਰਨ ਕੀਤਾ, ਉਦੋਂ ਤੋਂ ਰੂਹਾਨੀਅਤ ਦਾ ਨਵਾਂ ਸੂਰਜ ਉਦੈ ਹੋ ਗਿਆ। ਇਲਾਹੀ ਨੂਰ ਦਾ ਇਹ ਅਥਾਹ ਸਮੁੰਦਰ ਜਿੱਧਰ ਵੀ ਵਹਿ ਤੁਰਿਆ ਭਗਤੀ, ਮਸਤੀ, ਪਿਆਰ, ਭਾਈਚਾਰੇ ਦੀ ਮਹਿਕ ਚਾਰੇ ਪਾਸੇ ਫੈਲਣ ਲੱਗ ਗਈ।
ਨਫ਼ਰਤਾਂ ਖਤਮ ਹੁੰਦੀਆਂ ਗਈਆਂ, ਭੇਦਭਾਵ ਮਿਟਣ ਲੱਗੇ। ਦੁਨੀਆ ਅੰਦਰ ਇਹ ਅਚੰਭਾ ਹੀ ਸੀ ਕਿ ਸਭ ਧਰਮਾਂ, ਜਾਤਾਂ, ਭਾਸ਼ਾਵਾਂ, ਖੇਤਰਾਂ ਦੇ ਲੋਕ ਇੱਕ ਜਗ੍ਹਾ ਬੈਠ ਕੇ ਪ੍ਰਭੂ ਦੀ ਚਰਚਾ ਕਰਨ ਲੱਗੇ। ਸਭ ਧਰਮਾਂ ਦੀ ਸਾਂਝੀ ਸਿੱਖਿਆ ਨੇ ਸਭ ਨੂੰ ਏਕਤਾ ਦੀ ਲੜੀ ’ਚ ਪਿਰੋਅ ਦਿੱਤਾ। ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਕੇ, ਉਨ੍ਹਾਂ ਦੇ ਪਵਿੱਤਰ ਬਚਨ ਸੁਣ ਕੇ ਹਰ ਕਿਸੇ ਨੂੰ ਧਰਮਾਂ ਦਾ ਸਾਰ ਤੱਤ ਸਮਝ ਆ ਗਿਆ। ਇਨਸਾਨੀਅਤ ਦਾ ਹੋਕਾ, ਰੱਬ ਨੂੰ ਪਾਉਣ ਦਾ ਸੰਦੇਸ਼, ਕਰਮ-ਕਾਡਾਂ, ਪਾਖੰਡਾਂ ਤੇ ਅੰਧਵਿਸਵਾਸ਼ਾਂ ਤੋਂ ਮੁਕਤੀ ਦਾ ਵਰਦਾਨ ਪਾ ਕੇ ਦੁਨੀਆ ਧੰਨ ਹੋ ਗਈ। ਸਿੱਧੀ-ਸਾਦੀ ਭਾਸ਼ਾ ਤੇ ਰੱਬੀ ਮਸਤੀ ਦੇ ਨਜ਼ਾਰੇ ਵੇਖ-ਵੇਖ ਲੋਕ ਰੱਬੀ ਰੰਗ ’ਚ ਰੰਗੇ ਗਏ। Shah Mastana Ji Maharaj
Read Also : ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਕੀਤੀ
ਆਪ ਜੀ ਦੇ ਦੀਵਾਨੇ ਆਪ ਜੀ ਦੀ ਇੱਕ ਝਲਕ ਨੂੰ ਵੇਖ ਕੇ ਮਸਤੀ ’ਚ ਨੱਚਦੇ ਰਹਿੰਦੇ, ਜ਼ਿੰਦਗੀ ਦਾ ਹਰ ਪਲ ਸਤਿਗੁਰੂ ਨੂੰ ਸਮਰਪਿਤ ਕਰਨਾ ਮਹਾਨ ਰੂਹਾਨੀਅਤ ਤਾਕਤ ਦਾ ਹੀ ਪ੍ਰਮਾਣ ਹੈ। ਆਪ ਜੀ ਦੇ ਜੀਵਨ ਬਿਰਤਾਂਤ ਤੋਂ ਸਾਫ਼ ਝਲਕਦਾ ਹੈ ਕਿ ਭਗਤੀ ਦਿਲ ’ਚੋਂ ਉੱਠੇ ਜਜ਼ਬਿਆਂ ਦਾ ਨਾਂਅ ਹੈ, ਮਨ ਦੀ ਸ਼ੁੱਧੀ, ਨੇਕ ਵਿਚਾਰ, ਨੇਕ ਆਚਰਨ ਦਾ ਨਾਂਅ ਹੈ, ਭਗਤੀ ਰਟਣ-ਰਟਾਉਣ, ਇਲਮ ਜਾਂ ਬਾਹਰੀ ਵਿਖਾਵਾ ਨਹੀਂ ਹੈ, ਸਗੋਂ ਰੱਬ ਲਈ ਦਿਲ ’ਚ ਪੈਦਾ ਹੋਈ ਤੜਫ ਹੀ ਭਗਤੀ ਹੈ। ਗੁਰੂ ਦੇ ਦੀਦਾਰ ਕਿਸੇ ਵੀ ਅਰਸ਼ੀ ਨਜ਼ਾਰੇ ਤੋਂ ਉੱਪਰ ਹਨ, ਗੁਰੂ ਦੇ ਦਰਸ਼ਨ ਹੀ ਸਭ ਤੋਂ ਵੱਡੀ ਦੌਲਤ ਹਨ। ਗੁਰੂ ਦਾ ਹੁਕਮ ਹੀ ਸਭ ਕੁਝ ਹੈ ਤੇ ਗੁਰੂ ਦੀ ਰਜ਼ਾ ’ਚ ਰਹਿਣਾ ਵੱਡੀ ਪ੍ਰਾਪਤੀ ਹੈ।
-ਸੰਪਾਦਕ
Shah Mastana Ji Maharaj: ਪਿਆਰੇ ਸਤਿਗੁਰੂ ਜੀ ਨੇ ਮੀਂਹ ਪੁਆ ਕੇ ਭਗਤ ਦੀ ਸ਼ੰਕਾ ਕੀਤੀ ਦੂਰ
ਪਿਆਰੇ ਸਤਿਗੁਰੂ ਜੀ ਸਿੱਧੇ ਰਾਹ ਪਾਇਆ | Shah Mastana Ji Maharaj
Shah Mastana Ji Maharaj: ਮਾਲਾ ਸਿੰਘ ਪੁੱਤਰ ਸ੍ਰੀ ਦਲ ਸਿੰਘ ਪਿੰਡ ਬੁੱਧਰਵਾਲੀ ਸ੍ਰੀ ਗੰਗਾਨਗਰ ਦਾ ਨਿਵਾਸੀ ਹੈ ਉਸਨੇ ਦੱਸਿਆ ਕਿ ਸੰਨ 1957 ਦੀ ਗੱਲ ਹੈ ਸ਼ਾਹ ਮਸਤਾਨਾ ਜੀ ਮਹਾਰਾਜ ਬੁੱਧਰਵਾਲੀ ਪਿੰਡ ’ਚ ਪਧਾਰੇ ਹੋਏ ਸਨ ਇਸ ਪਿੰਡ ਦੀ ਆਸ-ਪਾਸ ਦੀ ਸਾਧ-ਸੰਗਤ ਦੀ ਅਰਜ਼ ’ਤੇ ਆਪ ਜੀ ਨੇ ਡੇਰਾ ਬਣਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਦਿਨਾਂ ’ਚ ਇਲਾਕੇ ’ਚ ਬਹੁਤ ਤੇਜ਼ ਹਨੇਰੀ ਚੱਲਿਆ ਕਰਦੀ ਸੀ ਅਤੇ ਕਾਫ਼ੀ ਸਮੇਂ ਤੋਂ ਵਰਖਾ ਵੀ ਨਹੀਂ ਹੋਈ ਸੀ ਮਨਮੁੱਖ ਲੋਕ ਇਸ ਗੱਲ ਦਾ ਪ੍ਰਚਾਰ ਕਰ ਰਹੇ ਸਨ ਕਿ ਜਿੱਧਰ ਡੇਰਾ ਬਣ ਰਿਹਾ ਹੈ, ਉੱਧਰ ਤੋਂ ਹੀ ਵਰਖਾ ਆਇਆ ਕਰਦੀ ਸੀ ਇਸ ਬੇਪਰਵਾਹ ਜੀ ਨੇ ਡੇਰਾ ਬਣਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਹੁਣ ਵਰਖਾ ਨਹੀਂ ਆਵੇਗੀ Shah Mastana Ji Maharaj
ਇਸ ਪਿੰਡ ਦਾ ਪ੍ਰੀਤਮ ਸਿੰਘ ਵੀ ਇਹਨਾਂ ਮਨਮੁੱਖ ਲੋਕਾਂ ’ਚ ਸ਼ਾਮਿਲ ਸੀ ਡੇਰਾ ਬਣਾਉਣ ਦੇ ਲਈ ਸਾਧ-ਸੰਗਤ ਨੇ ਪਿੰਡ ਦੇ ਤਲਾਬ ’ਚੋਂ ਕੱਚੀਆਂ ਇੱਟਾਂ ਕੱਢੀਆਂ ਹੋਈਆਂ ਸਨ। ਸੇਵਾਦਾਰ ਜਦੋਂ ਵੀ ਸੇਵਾ ਕਰਦੇ ਤਾਂ ਉੱਚੀ ਆਵਾਜ਼ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾਉਂਦੇ ਇਸ ਦਿਨ ਕੁਝ ਭਗਤ ਇੱਟਾਂ ਦੀ ਟਰਾਲੀ ਭਰ ਕੇ ਡੇਰਾ ਸੱਚਾ ਸੌਦਾ ਬੁੱਧਰਵਾਲੀ ’ਚ ਲਿਆ ਰਹੇ ਸਨ ਜੋ ਭਗਤ ਟਰਾਲੀ ਦੇ ਉੱਪਰ ਬੈਠੇ ਸਨ, ਉੱਚੀ ਆਵਾਜ਼ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾਉਂਦੇ ਆ ਰਹੇ ਸਨ।
ਇਹ ਵੀ ਪੜ੍ਹੋ: ਰੂਹਾਨੀਅਤ : ਖੁਦਗਰਜ਼ੀ ਹਨ ਬਹੁਤੇ ਦੁਨਿਆਵੀ ਰਿਸ਼ਤੇ-ਨਾਤੇ
ਰਸਤੇ ’ਚ ਪ੍ਰੀਤਮ ਸਿੰਘ ਨੇ ਜਦੋਂ ਭਗਤਾਂ ਨੂੰ ਖੁਸ਼ੀ-ਖੁਸ਼ੀ ਸੇਵਾ ਕਰਦੇ ਹੋਏ ਦੇਖਿਆ ਤਾਂ ਉਸ ਤੋਂ ਸਹਿਣ ਨਹੀਂ ਹੋਇਆ ਉਹ ਈਰਖਾ ਨਾਲ ਅੱਗ-ਬਬੂਲਾ ਹੋ ਗਿਆ ਅਤੇ ਟਰਾਲੀ ’ਤੇ ਬੈਠੇ ਭਗਤਾਂ ਦੇ ਪੱਥਰ ਮਾਰਨ ਲੱਗਿਆ ਸੇਵਾਦਾਰਾਂ ਨੇ ਮਾਲਕ ਦੇ ਹੁਕਮ ’ਚ ਰਹਿੰਦਿਆਂ ਉਸਨੂੰ ਕੁਝ ਨਹੀਂ ਕਿਹਾ ਅਤੇ ਸਿੱਧਾ ਡੇਰਾ ਸੱਚਾ ਸੌਦਾ ’ਚ ਆ ਗਏ। ਉਸ ਸਮੇਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਰਬਾਰ ’ਚ ਟਹਿਲ ਰਹੇ ਸਨ ਸੇਵਾਦਾਰਾਂ ਨੇ ਸਾਰੀ ਗੱਲ ਆਪ ਜੀ ਨੂੰ ਸੁਣਾਈ। ਇਸ ’ਤੇ ਸਤਿਗੁਰੂ ਜੀ ਨੇ ਵਚਨ ਫ਼ਰਮਾਇਆ, ‘‘ਵਰੀ, ਆਪ ਹੀ ਸੀਧਾ ਹੋ ਜਾਏਗਾ’’ ਸੇਵਾਦਾਰਾਂ ਨੇ ਅਰਜ਼ ਕੀਤੀ ਕਿ ਸਾਈਂ ਜੀ! ਜੇਕਰ ਤੁਹਾਡਾ ਹੁਕਮ ਹੋਵੇ ਤਾਂ ਅਸੀਂ ਉਹਨੂੰ ਫੜ੍ਹ ਕੇ ਲੈ ਆਈਏ। ਇਸ ’ਤੇ ਦਿਆਲੂ ਸ਼ਹਿਨਸ਼ਾਹ ਜੀ ਨੇ ਵਚਨ ਫ਼ਰਮਾਏ, ‘‘ਵੇਹ ਆਪ ਹੀ ਜਹਾਂ ਪਰ ਆ ਜਾਏਗਾ, ਔਰ ਸੀਧਾ ਹੋ ਜਾਏਗਾ ਉਸੇ ਕੁਛ ਨਹੀਂ ਕਹਿਨਾ।’’
ਸਾਧ-ਸੰਗਤ ਵੀ ਮਨ ਹੀ ਮਨ ਵਰਖਾ ਕਰਨ ਲਈ ਅਰਦਾਸ ਕਰਨ ਲੱਗੀ
ਉਸ ਸਮੇਂ ਕੁਝ ਲੋਕ ਇਕੱਠੇ ਹੋ ਕੇ ਆਪ ਜੀ ਦੇ ਕੋਲ ਆਏ ਅਤੇ ਵਰਖਾ ਦੇ ਲਈ ਅਰਜ਼ ਕੀਤੀ। ਇਸ ’ਤੇ ਦਾਤਾ ਜੀ ਨੇ ਫ਼ਰਮਾਇਆ, ‘‘ ਪੁੱਟਰ, ਯਹਾਂ ਬਾਰਿਸ਼ ਕਰਵਾਨੇ ਨਹੀਂ ਆਏ, ਮਾਲਿਕ ਕੀ ਰਜ਼ਾ ਮੇਂ ਰਹਿਨਾ ਚਾਹੀਏ ਬਾਰਿਸ਼ ਕਰੇ ਤੋ ਉਸਕੀ ਮਰਜ਼ੀ ਨਾ ਕਰੇ ਤੋਂ ਭੀ ਉਸਕੀ ਮੌਜ’’ ਉਸ ਦਿਨ ਵੀ ਹਨੇਰੀ ਚੱਲ ਰਹੀ ਸੀ ਆਸ਼ਰਮ ’ਚ ਵੀ ਕਾਫ਼ੀ ਧੂੜ ਮਿੱਟੀ ਜਮ੍ਹਾ ਹੋ ਗਈ ਜੋ ਸਾਧ-ਸੰਗਤ ਉੱਥੇ ਸੇਵਾ ਕਰ ਰਹੀ ਸੀ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਹੋਈ ਅੰਤ ਸਾਧ-ਸੰਗਤ ਵੀ ਮਨ ਹੀ ਮਨ ਵਰਖਾ ਕਰਨ ਲਈ ਅਰਦਾਸ ਕਰਨ ਲੱਗੀ ਕਿ ਹੇ ਸ਼ਹਿਨਸ਼ਾਹ! ਜੇਕਰ ਬਾਰਿਸ਼ ਹੋ ਜਾਵੇ ਤਾਂ ਰੇਤ ਨੂੰ ਹਟਾਉਣਾ ਸੌਖਾ ਹੋ ਜਾਵੇਗਾ। ਕੁਲ ਮਾਲਿਕ ਦਾਤਾ ਜੀ ਤਾਂ ਸਭ ਦੇ ਅੰਦਰ ਦੀ ਜਾਣਦੇ ਹਨ।
ਸੰਗਤ ਦੀ ਜਾਇਜ਼ ਇੱਛਾ ਨੂੰ ਜਲਦੀ ਸੁਣਦੇ ਹਨ ਬਸ! ਫ਼ਿਰ ਦੇਰ ਕੀ ਸੀ ਥੋੜ੍ਹੇ ਸਮੇਂ ਦੇ ਬਾਅਦ ਹੀ ਬਾਰਿਸ਼ ਸ਼ੁਰੂ ਹੋ ਗਈ ਰਾਤ ਭਰ ਬਰਸਾਤ ਹੁੰਦੀ ਰਹੀ ਉਹਨਾਂ ਨਿੰਦਿਆ ਕਰਨ ਵਾਲਿਆਂ ਦੀ ਸ਼ੰਕਾ ਵੀ ਦੂਰ ਹੋ ਗਈ ਜਿਹੜੇ ਇਹ ਕਹਿਦੇ ਸੀ ਕਿ ਡੇਰਾ ਬਣਨ ਕਰਕੇ ਬਰਸਾਤ ਨਹੀਂ ਹੋ ਰਹੀ ਪ੍ਰੀਤਮ ਸਿੰਘ ਵੀ ਆਪਣੇ ਕੀਤੇ ’ਤੇ ਅੰੰਦਰ ਹੀ ਅੰਦਰ ਪਛਤਾਵਾ ਕਰਨ ਲੱਗਿਆ ਕੁਝ ਦਿਨਾਂ ਬਾਅਦ ਉਹ ਡੇਰਾ ਸੱਚਾ ਸੌਦਾ , ਬੁੱਧਰਵਾਲੀ ’ਚ ਆਇਆ ਉਸ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ’ਚ ਆਪਣੀ ਗਲਤੀ ਲਈ ਮਾਫੀ ਮੰਗੀ ਅਤੇ ਉਹ ਸਦਾ ਲਈ ਮਾਲਕ ਦਾ ਭਗਤ ਬਣ ਗਿਆ। Shah Mastana Ji Maharaj
ਸਾਈਂ ਜੀ ਨੇ ਕੀਤੀ ਕਿਰਪਾ ਸੁਫ਼ਨੇ ’ਚ ਦਰਸ਼ਨ ਦੇ ਕੇ ਜੀਵ ਨੂੰ ਪਾਇਆ ਸਿੱਧੇ ਰਾਹ
Shah Mastana ji Maharaj: ਸ੍ਰੀ ਬੰਤਾ ਸਿੰਘ ਪਿੰਡ ਸ੍ਰੀ ਜਲਾਲਆਣਾ ਸਾਹਿਬ ਨੇ ਦੱਸਿਆ ਕਿ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਦੁਆਰਾ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ’ਤ ਬਿਰਾਜਮਾਨ ਹੋ ਗਏ ਤਾਂ ਪਿੱਛੋਂ ਪੂਜਨੀਕ ਮਾਤਾ ਜੀ ਨੇ ਇੱਕ ਦਿਨ ਮੈਨੂੰ ਬੁਲਾ ਕੇ ਕਿਹਾ, ‘‘ਬੰਤਾ ਸਿਹਾਂ! ਆਪਣੇ ਖੇਤ ’ਚ ਸੀਰੀ ਤੋਂ ਕੁਝ ਰੁਪਏ ਲੈਣੇ ਹਨ ਤੂੰ ਜਾ ਕੇ ਉਸ ਤੋਂ ਪਤਾ ਕਰ ਕਿ ਉਸ ਨੇ ਜੋ ਸੰਤ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਦਾ ਕੁਝ ਹਿਸਾਬ-ਕਿਤਾਬ ਦੇਣਾ ਹੈ, ਉਹ ਦੇ ਦੇਵੇ’’ ਜਦੋਂ ਮੈਂ ਪੂਜਨੀਕ ਮਾਤਾ ਜੀ ਦੇ ਕਹਿਣ ’ਤੇ ਉਸ ਵਿਅਕਤੀ ਨੂੰ ਜਾ ਕੇ ਕਿਹਾ ਕਿ ਭਾਈ! ਤੂੰ ਪੂਜਨੀਕ ਪਰਮ ਪਿਤਾ ਜੀ ਦੇ ਘਰ ਦਾ ਹਿਸਾਬ-ਕਿਤਾਬ ਕਰ ਦਿੰਦਾ, ਮੈਨੂੰ ਮਾਤਾ ਜੀ ਨੇ ਤੇਰੇ ਕੋਲ ਭੇਜਿਆ ਹੈ।
ਇਸ ’ਤੇ ਉਸ ਨੇ ਜਵਾਬ ਦਿੱਤਾ ਕਿ ਉਸ ਨੇ ਤਾਂ ਹਿਸਾਬ-ਕਿਤਾਬ ਕਰ ਦਿੱਤਾ ਹੈ ਉਸ ਵੱਲ ਇੱਕ ਰੁਪਏ ਦਾ ਬਕਾਇਆ ਨਹੀਂ ਹੈ। ਉਸ ਸਮੇਂ ਉਸ ਸੀਰੀ ਦੇ ਮਨ ’ਚ ਠੱਗੀ ਦਾ ਵਿਚਾਰ ਆਇਆ ਕਿ ਪਰਮ ਪਿਤਾ ਜੀ ਤਾਂ ਸਰਸਾ ਚਲੇ ਗਏ ਹਨ। ਹੁਣ ਪਿੱਛੇ ਪੂਜਨੀਕ ਮਾਤਾ ਜੀ ਨੂੰ ਮੇਰੇ ਹਿਸਾਬ ਦਾ ਕੀ ਪਤਾ? ਇਸ ਲਈ ਰੁਪਏ ਦੇਣ ਤੋਂ ਮੁੱਕਰ ਜਾਂਦਾ ਹਾਂ ਉਹ ਮੇਰਾ ਕੀ ਵਿਗਾੜ ਲੈਣਗੇ ਮੈਂ ਘਰ ਵਾਪਸ ਜਾ ਕੇ ਪੂਜਨੀਕ ਮਾਤਾ ਜੀ ਨੂੰ ਦੱਸਿਆ ਕਿ ਮਾਤਾ ਜੀ! ਉਸ ਨੇ ਤਾਂ ਇਹ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ: Honesty: ਮੋਬਾਈਲ ਫੋਨ ਵਾਪਸ ਕਰਕੇ ਡੇਰਾ ਪ੍ਰੇਮੀ ਨੇ ਇਮਾਨਦਾਰੀ ਦਿਖਾਈ
ਉਸ ਤੋਂ ਲਗਭਗ ਦੋ ਸਾਲ ਬਾਅਦ ਸੰਨ 1962 ’ਚ ਉਹੀ ਵਿਅਕਤੀ ਇੱਕ ਦਿਨ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਬੰਤਾ ਸਿਹਾਂ! ਤੁਸੀਂ ਮੇਰੇ ਨਾਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕੋਲ ਡੇਰਾ ਸੱਚਾ ਸੌਦਾ ਸਰਸਾ ਚੱਲੋ ਮੈਂ ਉਸ ਤੋਂ ਪੁੱਛਿਆ ਕਿ ਕੀ ਕੰਮ ਹੈ? ਉਸ ਨੇ ਮੈਨੂੰ ਦੱਸਿਆ ਕਿ ਮੈਂ ਤੇਰੇ ਸਾਹਮਣੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਹਿਸਾਬ-ਕਿਤਾਬ ਮੁੱਕਰ ਗਿਆ ਸੀ ਪਰ ਅੱਜ ਰਾਤ ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਖੁਦ ਮੇਰੇ ਕੋਲ ਆਏ ਅਤੇ ਸ਼ਹਿਨਸ਼ਾਹ ਜੀ ਨੇ ਸਖ਼ਤੀ ਨਾਲ ਕਿਹਾ ਕਿ ਤੂੰ ਜੋ ਰੁਪਏ ਦੇਣੇ ਹਨ ਉਹ ਹਰਾਮ ਦੇ ਨਹੀਂ ਹਨ ਦੋ ਸਾਲ ਹੋ ਗਏ ਤੂੰ ਪੈਸੇ ਵਾਪਸ ਦੇਣ ਦੀ ਕੋਈ ਗੱਲ ਨਹੀਂ ਕੀਤੀ ਅਤੇ ਹਦਾਇਤ ਦਿੱਤੀ ਕਿ ਸਵੇਰੇ ਜ਼ਰੂਰ ਰੁਪਏ ਵਾਪਸ ਕਰ ਦੇਣਾ।
ਮੈਂ ਉਸ ਨੂੰ ਕਿਹਾ ਕਿ ਆਪਾਂ ਕੱਲ੍ਹ ਦਰਬਾਰ ਚੱਲਾਂਗੇ ਉੁਹ ਕਹਿਣ ਲੱਗਾ, ਤੁਸੀਂ ਤਾਂ ਕੱਲ੍ਹ ਦੀ ਗੱਲ ਕਰਦੇ ਹੋ, ਮੈਨੂੰ ਤਾਂ ਹੁਣੇ ਡਰ ਲੱਗ ਰਿਹਾ ਕਿ ਜੇਕਰ ਅੱਜ ਰੁਪਏ ਨਾ ਦਿੱਤੇ ਤਾਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਮੇਰਾ ਪਤਾ ਨਹੀਂ ਕੀ ਹਾਲ ਕਰਨਗੇ। ਇਸ ਲਈ ਤੁਸੀਂ ਅੱਜ ਹੀ ਮੇਰੇ ਨਾਲ ਚੱਲੋ। ਉਹ ਨੌਕਰ ਤੇ ਮੈਂ ਦੋਵੇਂ ਉਸ ਦਿਨ ਡੇਰਾ ਸੱਚਾ ਸੌਦਾ ਸਰਸਾ ’ਚ ਪਹੁੰਚ ਗਏ। ਦਰਬਾਰ ’ਚ ਆ ਕੇ ਅਸੀਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਮਿਲੇ।
ਇਹ ਵੀ ਪੜ੍ਹੋ: ਰੂਹਾਨੀਅਤ: ਆਤਮ ਵਿਸ਼ਵਾਸ ਲਈ ਸਿਮਰਨ ਦੇ ਪੱਕੇ ਬਣੋ
ਸ਼ਹਿਨਸ਼ਾਹ ਜੀ ਨੇ ਫ਼ਰਮਾਇਆ, ‘‘ਸੁਣਾ ਭਾਈ! ਕਿਵੇਂ ਦਰਸ਼ਨ ਦੇਣੇ ਹੋਏ?’’ ਉਸ ਵਿਅਕਤੀ ਨੇ ਦੱਸਿਆ ਕਿ ਸੱਚੇ ਸਤਿਗੁਰੂ ਜੀ! ਮੈਂ ਆਪ ਜੀ ਦੇ ਪੰਜ ਸੌ ਰੁਪਏ ਦੇਣੇ ਹਨ, ਉਹ ਦੇਣ ਆਇਆ ਹਾਂ। ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਭਾਈ! ਅਸੀਂ ਤਾਂ ਤੇਰੇ ਤੋਂ ਰੁਪਏ ਮੰਗੇ ਨਹੀਂ’’ ਉਸ ਨੇ ਜਵਾਬ ਦਿੱਤਾ ਕਿ ਸ਼ਹਿਨਸ਼ਾਹ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਉਸ ਨੂੰ ਅੰਦਰੋਂ ਖਿਆਲ ਦੇ ਕੇ ਇੱਥੇ ਭੇਜਿਆ ਹੈ। ਉਨ੍ਹਾਂ ਦੇ ਡਰ ਤੋਂ ਉਹ ਬੰਤਾ ਸਿੰਘ ਨੂੰ ਨਾਲ ਲੈ ਕੇ ਰੁਪਏ ਦੇਣ ਆਇਆ ਹੈ। ਇਹ ਗੱਲ ਦੱਸ ਕੇ ਉਸ ਨੇ ਪੰਜ ਸੌ ਰੁਪਏ ਕੱਢੇ ਅਤੇ ਪੂਜਨੀਕ ਪਰਮ ਪਿਤਾ ਜੀ ਨੂੰ ਦੇ ਦਿੱਤੇ। ਪੂਜਨੀਕ ਪਰਮ ਪਿਤਾ ਜੀ ਨੇ ਉਨ੍ਹਾਂ ਰੁਪਇਆਂ ’ਚੋਂ 100 ਰੁਪਏ ਉਸ ਨੂੰ ਵਾਪਸ ਦੇ ਦਿੱਤੇ ਤੇ ਫ਼ਰਮਾਇਆ, ‘‘ਤੂੰ ਗਰੀਬ ਆਦਮੀ ਹੈਂ, ਇਹ ਪੈਸੇ ਘਰ ਦੇ ਕੰਮ ’ਚ ਖਰਚ ਕਰ ਲਈਂ’’ ਪਰ ਉਹ ਬੰਦਾ ਰਾਤ ਵਾਲੀ ਘਟਨਾ ਤੋਂ ਐਨਾ ਡਰਿਆ ਹੋਇਆ ਸੀ ਕਿ ਉਹ 100 ਰੁਪਏ ਵਾਪਸ ਨਹੀਂ ਲੈ ਰਿਹਾ ਸੀ।
ਮੈਨੂੰ ਮਸਤਾਨਾ ਜੀ ਮਹਾਰਾਜ ਤੋਂ ਬਹੁਤ ਡਰ ਲੱਗਦਾ ਹੈ | Shah Mastana ji Maharaj
ਉਸ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅੱਗੇ ਪ੍ਰਾਰਥਨਾ ਕੀਤੀ ਕਿ ਮੈਨੂੰ ਮਸਤਾਨਾ ਜੀ ਮਹਾਰਾਜ ਤੋਂ ਬਹੁਤ ਡਰ ਲੱਗਦਾ ਹੈ। ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਭਾਈ! ਤੂੰ ਹੁਣ ਨਾ ਡਰ, ਅਸੀਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਤੁਹਾਨੂੰ ਮੁਆਫ਼ੀ ਦਿਵਾ ਦਿਆਂਗੇ ਅਸੀਂ ਉਨ੍ਹਾਂ ਦੀ ਰਜ਼ਾ ’ਚ ਹੀ ਤੈਨੂੰ ਇਹ 100 ਰੁਪਏ ਵਾਪਸ ਕਰ ਰਹੇ ਹਾਂ। ਹੁਣ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੈਨੂੰ ਕੁਝ ਨਹੀਂ ਕਹਿਣਗੇ’’
ਇਹ ਬਚਨ ਸੁਣ ਕੇ ਉਸ ਨੇ 100 ਰੁਪਏ ਲੈ ਲਏ ਪੂਜਨੀਕ ਪਰਮ ਪਿਤਾ ਜੀ ਨੇ ਉਸੇ ਸਮੇਂ ਮੈਨੂੰ ਹੁਕਮ ਦਿੱਤਾ, ‘‘ਬੰਤਾ ਸਿਹਾਂ! ਇਹ ਚਾਰ ਸੌ ਰੁਪਏ ਲਿਜਾ ਕੇ ਜਿੰਮੇਵਾਰ ਸੇਵਾਦਾਰਾਂ ਕੋਲ ਜਮ੍ਹਾ ਕਰਵਾ ਦੇਣਾ, ਡੇਰੇ ਦੀ ਸੇਵਾ ’ਚ ਕੰਮ ਆਉਣਗੇ’’ ਮੈਂ ਪੂਜਨੀਕ ਪਰਮ ਪਿਤਾ ਜੀ ਦੇ ਹੁਕਮ ਅਨੁਸਾਰ ਉਹ ਰੁਪਏ ਜਿੰਮੇਵਾਰ ਸੇਵਾਦਾਰਾਂ ਕੋਲ ਜਮ੍ਹਾ ਕਰਵਾ ਦਿੱਤੇ ਇਸ ਤਰ੍ਹਾਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਠੱਗੀ ਮਾਰਨ ਵਾਲੇ ਉਸ ਵਿਅਕਤੀ ਨੂੰ ਸਿੱਧੇ ਰਾਹੇ ਪਾਇਆ। Shah Mastana ji Maharaj
ਅਸਲੀ ਰਾਂਝਾ
ਪ੍ਰੇਮੀ ਰਾਂਝਾ ਰਾਮ ਨਿਵਾਸੀ ਪਿੰਡ ਮਹਿਮਦਪੁਰ ਰੋਹੀ ਜ਼ਿਲ੍ਹਾ ਫਤਿਆਬਾਦ ਦੱਸਦੇ ਹਨ ਕਿ ਉਸ ਦੀ ਪਤਨੀ ਨੇ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana Ji Maharaj) ਤੋਂ ਨਾਮ ਸ਼ਬਦ (ਗੁਰਮੰਤਰ) ਪ੍ਰਾਪਤ ਕੀਤਾ ਹੋਇਆ ਸੀ ਸ਼ੁਰੂ-ਸ਼ੁਰੂ ‘ਚ ਉਹ ਉਸ ਨੂੰ ਸਤਿਸੰਗ ‘ਚ ਨਹੀਂ ਜਾਣ ਦਿੰਦਾ ਸੀ ਉਹ ਚੋਰੀ-ਛਿੱਪੇ ਜਾਂਦੀ ਸੀ। ਇੱਕ ਦਿਨ ਉਸ ਨੇ ਬੇਪਰਵਾਹ ਜੀ ਕੋਲ ਸ਼ਿਕਾਇਤ ਕਰਦੇ ਹੋਏ ਉਪਰੋਕਤ ਸਭ ਕੁਝ ਦੱਸ ਦਿੱਤਾ ਇਸ ‘ਤੇ ਬੇਪਰਵਾਹ ਜੀ ਫਰਮਾਉਣ ਲੱਗੇ, ”ਸਮਾਂ ਆਉਣ ‘ਤੇ ਸੰਗਲ ਬੰਨ੍ਹਾਂਗੇ ਤੇ ਪਿੰਡ-ਪਿੰਡ ਫੇਰਾਂਗੇ” ਜਦ ਮੈਂ ਨਾਮ-ਸ਼ਬਦ ਲਿਆ ਤਾਂ ਅਸਲੀਅਤ ਦਾ ਪਤਾ ਲੱਗਾ। ਬੇਪਰਵਾਹ ਜੀ ਦੇ ਉਪਰੋਕਤ ਬਚਨਾਂ ਅਨੁਸਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੈਨੂੰ ਤੇਰਾਵਾਸ ‘ਚ ਬੁਲਾਇਆ ਅਤੇ ਬਚਨ ਕੀਤੇ, ”ਬੇਟਾ, ਪਹਿਲਾਂ ਤਾਂ ਤੂੰ ਨਕਲੀ ਰਾਂਝਾ ਸੀ,
ਅੱਜ ਤੋਂ ਤੈਨੂੰ ‘ਅਸਲੀ ਰਾਂਝਾ’ ਬਣਾ ਦਿੱਤਾ” ਫਿਰ ਮੇਰੇ ਪੈਰਾਂ ‘ਚ ਘੁੰਗਰੂ ਬੰਨ੍ਹੇ ਗਏ (ਜਿਵੇਂ ਕਿ ਬੇਪਰਵਾਹ ਜੀ ਦੇ ਬਚਨ ਸਨ ਕਿ ਸੰਗਲ ਬਨ੍ਹਾਂਗੇ) ਅਤੇ ਬਚਨ ਫਰਮਾਏ, ”ਇਹ ਖੋਲ੍ਹਣੇ ਨਹੀਂ, ਇਹ ਘੁੰਗਰੂ ਮਰਨ ‘ਤੇ ਹੀ ਖੁੱਲ੍ਹਣਗੇ” ਇੱਕ ਦਿਨ ਪਰਮ ਪਿਤਾ ਜੀ ਨੇ ਪੁੱਛਿਆ, ”ਰਾਂਝਾ ਰਾਮ, ਕੀ ਘੁੰਗਰੂਆਂ ਬਾਰੇ ਲੋਕ ਤੈਨੂੰ ਟੋਕਦੇ ਹਨ?” ਮੈਂ ਕਿਹਾ, ”ਹਾਂ ਪਿਤਾ ਜੀ, ਬਹੁਤ ਟੋਕਦੇ ਹਨ” ਫਿਰ ਪਰਮ ਪਿਤਾ ਜੀ ਨੇ ਕਿਹਾ, ”ਤੂੰ ਉਨ੍ਹਾਂ ਦੀ ਪਰਵਾਹ ਨਾ ਕਰੀਂ ਇਹਨਾਂ ਘੁੰਗਰੂਆਂ ਨੂੰ ਨਾ ਖੋਲ੍ਹੀਂ” ਸ਼ਹਿਨਸ਼ਾਹ ਜੀ ਦਾ ਬਚਨ ਮੰਨ ਕੇ ਉਸ ਨੇ ਆਪਣੇ ਪੈਰਾਂ ‘ਚੋਂ ਘੁੰਗਰੂ ਕਦੀ ਨਹੀਂ ਖੋਲ੍ਹੇ।
ਪਿੰਡ ਖੈਰਾ ਨੂੰ ਪਈ ਦਇਆ-ਮਿਹਰ ਦੀ ਖੈਰ
ਚਾਨਣ ਮੁਨਾਰੇ : ਡੇਰਾ ਸੱਚਾ ਸੌਦਾ ਹਰੀਪੁਰਾ ਧਾਮ, ਪਿੰਡ ਖੈਰਾ ਖੁਰਦ, ਜ਼ਿਲ੍ਹਾ ਮਾਨਸਾ (ਪੰਜਾਬ)
ਇਹ ਦਰਬਾਰ ਸਰਸਾ ਤੋਂ 35 ਕਿਲੋਮੀਟਰ ਦੂਰ ਸਰਸਾ-ਫਤਿਆਬਾਦ ਸੜਕ ’ਤੇ ਡਿੰਗ ਮੋੜ ਤੋਂ ਸਰਦੂਲਗੜ੍ਹ ਲਿੰਕ ਰੋਡ ’ਤੇ ਸਥਿਤ ਹੈ ਪਿੰਡ ਖੈਰਾ ਖੁਰਦ ਦੇ ਸ਼ਰਧਾਲੂ ਦੱਲੂ ਰਾਮ, ਡਾ. ਸੰਪਤ ਰਾਮ ਅਤੇ ਮਾਤਾ ਮੂਲੀ ਦੇਵੀ (ਸਰਪੰਚ ਰਾਮੇਸ਼ਵਰਦਾਸ ਦੀ ਮਾਤਾ) ਡੇਰਾ ਸੱਚਾ ਸੌਦਾ ਸਰਸਾ ’ਚ ਮਾਸਿਕ ਸਤਿਸੰਗ ’ਤੇ ਪਹੁੰਚੇ ਸਤਿਸੰਗ ਸੁਣਿਆ ਅਤੇ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਅੱਗੇ ਆਪਣੇ ਪਿੰਡ ਖੈਰਾ ਖੁਰਦ ’ਚ ਸਤਿਸੰਗ ਕਰਨ ਲਈ ਬੇਨਤੀ ਕੀਤੀ ਉਨ੍ਹਾਂ ਦੀ ਸੱਚੀ ਲਗਨ ਨੂੰ ਵੇਖ ਕੇ ਆਪ ਜੀ ਨੇ ਉਨ੍ਹਾਂ ਦੇ ਪਿੰਡ ’ਚ ਸਤਿਸੰਗ ਮਨਜ਼ੂਰ ਕਰ ਦਿੱਤਾ ਤੀਜੇ ਦਿਨ ਪੂਜਨੀਕ ਸ਼ਹਿਨਸ਼ਾਹ ਸਾਈਂ ਮਸਤਾਨਾ ਜੀ ਮਹਾਰਾਜ ਸਤਿਸੰਗ ਕਰਨ ਲਈ ਖੈਰਾ ਖੁਰਦ ਪਧਾਰੇ ਪਿੰਡ ਵਾਲਿਆਂ ਨੇ ਸੱਚੇ ਸਤਿਗਰੂ ਜੀ ਦਾ ਆਪਣੇ ਪਿੰਡ ਪਧਾਰਨ ’ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। (Shah Mastana Ji Maharaj)
ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG
ਪੂਜਨੀਕ ਬੇਪਰਵਾਹ ਜੀ ਦਾ ਉਤਾਰਾ ਪ੍ਰੇਮੀ ਰਾਮੇਸ਼ਵਰ ਦਾਸ ਦੇ ਘਰ ’ਚ ਸੀ ਰਾਤ ਨੂੰ ਪਿੰਡ ਦੀ ਸੱਥ ’ਚ ਚੌਧਰੀ ਗਣਪਤ ਰਾਮ ਦੇ ਮਕਾਨ ਅੱਗੇ ਬਹੁਤ ਧੂਮ-ਧਾਮ ਨਾਲ ਸਤਿਸੰਗ ਹੋਇਆ ਫਿਰ ਅਗਲੇ ਦਿਨ ਸ਼ਹਿਨਸ਼ਾਹ ਜੀ ਨੇ ਨਾਮ ਸ਼ਬਦ ਦਿੱਤਾ ਭਗਤਾਂ ਨੇ ਬੇਨਤੀ ਕੀਤੀ, ‘ਸਾੲੀਂ ਜੀ! ਇੱਥੇ ਆਸ਼ਰਮ ਬਣਾਓ’ ਪਰਮ ਦਿਆਲੂ ਸਤਿਗੁਰੂ ਜੀ ਨੇ ਫ਼ਰਮਾਇਆ, ‘‘ਭਾਈ! ਕੱਲ੍ਹ ਵੇਖਾਂਗੇ’’ ਪਿੰਡ ਨੇੜੇ ਆਸ਼ਰਮ ਲਈ ਜਗ੍ਹਾ ਪਸੰਦ ਕਰ ਲਈ ਗਈ ਪਿੰਡ ਦੇ ਪ੍ਰੇਮੀਆਂ ਨੇ ਦਰਬਾਰ ਲਈ ਜਗ੍ਹਾ ਵਿਖਾਉਂਦਿਆਂ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕੀਤੀ ਕਿ ਇੱਥੇ ਆਸ਼ਰਮ ਬਣਾਓ ਜਗ੍ਹਾ ਵੇਖ ਕੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਫ਼ਰਮਾਇਆ, ‘‘ਇੱਥੇ ਆਸ਼ਰਮ ਨਹੀਂ ਬਣਾਉਂਦੇ, ਇੱਥੇ ਕਾਲ ਦਾ ਬਹੁਤ ਜ਼ੋਰ ਹੈ’’ ਕਿਸੇ ਭਗਤ ਨੇ ਅਰਜ਼ ਕੀਤੀ, ‘‘ਸਾਈਂ ਜੀ, ਤੁਹਾਡੇ ਹੁੰਦੇ ਹੋਏ ਕਾਲ ਸਾਡਾ ਕੀ ਕਰ ਸਕਦਾ ਹੈ!’’
ਇਸ ’ਤੇ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਇੱਥੇ ਕਾਲ ਅਤੇ ਦਿਆਲ ਦੀ ਟੱਕਰ ਹੋਵੇਗੀ ਪਰ ਜਿੱਤ ਦਿਆਲ ਦੀ ਹੀ ਹੋਵੇਗੀ ਜੇਕਰ ਤੁਸੀਂ ਬਣਾਉਣਾ ਹੀ ਚਾਹੁੰਦੇ ਹੋ ਤਾਂ ਇਸ ਡੇਰੇ ਦਾ ਨਾਂਅ ‘ਹਰੀਪੁਰਾ’ ਧਾਮ ਰੱਖੋ ਹਰਿਆ-ਭਰਿਆ ਹੀ ਰਹੇਗਾ’’ ਪੂਜਨੀਕ ਸਾੲੀਂ ਜੀ ਨੇ ਅੱਗੇ ਫ਼ਰਮਾਇਆ, ‘‘ਅਸੀਂ ਤੁਹਾਨੂੰ ਇੱਕ ਬਹੁਤ ਕੀਮਤੀ ਗੱਲ ਦੱਸਦੇ ਹਾਂ ਤੀਜੀ ਬਾਡੀ ਗੁਪਤ ਹੈ ਜਦੋਂ ਉਹ ਤਾਕਤ ਆਵੇਗੀ ਹਜ਼ਾਰਾਂ ਗੁਣਾ ਸੰਗਤ ਹੋ ਜਾਵੇਗੀ ਅਨੇਕ ਡੇਰੇ ਬਣਨਗੇ’’ ਡੇਰਾ ਬਣਾਉਣ ਦੀ ਮਨਜ਼ੂਰੀ ਦਿੰਦਿਆਂ ਪੂਜਨੀਕ ਬੇਪਰਵਾਹ ਜੀ ਨੇ ਬਚਨ ਫ਼ਰਮਾਏ, ‘‘ਇੱਥੇ ਤਿੰਨ ਕਿਸਮ ਦੇ ਦਰੱਖਤ ਲਾਉਣਾ, ਬੋਹੜ, ਪਿੱਪਲ ਅਤੇ ਨਿੰਮ ਇੱਥੇ ਇੱਕ ਡਿੱਗੀ ਵੀ ਬਣਾਉਣਾ ਤੇ ਇਨ੍ਹਾਂ ਦਰੱਖਤਾਂ ਨੂੰ ਉਸ ’ਚੋਂ ਪਾਣੀ ਦੇ ਦਿਆ ਕਰਨਾ ਹਰ ਕਿਸੇ ਨੇ ਸਿਮਰਨ, ਹੱਕ-ਹਲਾਲ ਦੀ ਕਮਾਈ ਅਤੇ ਮਾਨਵਤਾ ਦੀ ਸੇਵਾ ਕਰਨੀ ਹੈ।’’ (Shah Mastana Ji Maharaj)
ਦੁਨੀਆਂਦਾਰੀ ’ਚ ਫਸ ਕੇ ਨਾ ਵਿਸਾਰੋ ਰੱਬ ਦਾ ਨਾਂਅ : Saint Dr MSG
ਰੋਜ਼ਾਨਾ ਵਾਂਗ ਅਗਲੇ ਦਿਨ ਵੀ ਸਵੇਰ ਦੇ ਸਮੇਂ ਸੋਹਣੇ ਸਤਿਗੁਰੂ ਜੀ ਬਾਹਰ ਘੁੰਮਦੇ ਹੋਏ ਨਹਿਰ ਦੇ ਪਾਰ ਚਲੇ ਗਏ ਅਤੇ ਸਾਧ-ਸੰਗਤ ਨੂੰ ਹੁਕਮ ਫ਼ਰਮਾਇਆ, ‘‘ਵਾਪਸ ਆ ਕੇ ਡੇਰੇ ’ਚ ਸਤਿਸੰਗ ਕਰਾਂਗੇ’’ ਪਿੰਡ ’ਚ ਸਤਿਸੰਗ ਦਾ ਹੋਕਾ ਦਿੱਤਾ ਗਿਆ ਵਾਪਸ ਆ ਕੇ ਸ਼ਹਿਨਸ਼ਾਹ ਜੀ ਨੇ ਸਤਿਸੰਗ ਸ਼ੁਰੂ ਕਰ ਦਿੱਤਾ। ਸਤਿਸੰਗ ਤੋਂ ਬਾਅਦ ਸਾਧ-ਸੰਗਤ ਨੂੰ ਹੁਕਮ ਫ਼ਰਮਾਇਆ, ‘‘ਦਰੱਖਤ ਲਗਾਓ, ਡਿੱਗੀ ਪੁੱਟੋ ਤੇ ਡੇਰੇ ਦੀ ਸੀਮਾ ’ਤੇ ਜੋ ਲਕੀਰ ਖਿੱਚੀ ਹੈ, ਉੱਥੇ ਕੰਡੇਦਾਰ ਝਾੜੀਆਂ ਦੀ ਵਾੜ ਲਾ ਦਿਓ’’ ਖੈਰਾ ਖੁਰਦ ਦੀ ਸਾਧ-ਸੰਗਤ ਨੇ ਡਿੱਗੀ ਪੁੱਟ ਲਈ, ਦਰੱਖਤ ਵੀ ਲਾ ਦਿੱਤੇ ਅਤੇ ਕੰਡੇਦਾਰ ਝਾੜੀਆਂ ਨਾਲ ਡੇਰੇ ਦੀ ਵਾੜ ਵੀ ਕਰ ਦਿੱਤੀ। (Shah Mastana Ji Maharaj)
ਪਹਿਲਾਂ ਗੁਫਾ (ਤੇਰਾਵਾਸ) ਬਣਾਈ ਫਿਰ ਚਾਰ ਕਮਰੇ ਅਤੇ ਨਾਲ ਇੱਕ ਰਸੋਈ ਵੀ ਬਣਾ ਦਿੱਤੀ ਜਦੋਂ ਡੇਰਾ ਬਣ ਕੇ ਤਿਆਰ ਹੋ ਗਿਆ। ਤਾਂ ਪਿੰਡ ਦੇ ਭਗਤ ਡੇਰਾ ਸੱਚਾ ਸੌਦਾ ਸਰਸਾ ਸਤਿਸੰਗ ’ਤੇ ਆਏ ਅਤੇ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਆਪਣੇ ਪਿੰਡ ’ਚ ਸਤਿਸੰਗ ਕਰਨ ਲਈ ਅਰਜ਼ ਕੀਤੀ ਫਿਰ ਸਤਿਸੰਗ ਮਨਜ਼ੂਰ ਕਰ ਦਿੱਤਾ ਗਿਆ ਆਪ ਜੀ ਨੇ ਇਹ ਸਤਿਸੰਗ ਬਹੁਤ ਧੂਮ-ਧਾਮ ਨਾਲ ਡੇਰੇ ’ਚ ਹੀ ਕੀਤਾ। ਇਸੇ ਸਤਿਸੰਗ ’ਤੇ ਸਤਿਗੁਰੂ ਦਾਤਾਰ ਜੀ ਨੇ ਕੱਪੜੇ ਅਤੇ ਆਪਣੀ ਖਾਕੀ ਪੋਟਲੀ ’ਚੋਂ ਨੋਟ ਕੱਢ ਕੇ ਵੰਡੇ ਅਤੇ ਨਾਮ ਸ਼ਬਦ ਪ੍ਰਦਾਨ ਕਰਕੇ ਅਨੇਕਾਂ ਰੂਹਾਂ ਦਾ ਉੱਧਾਰ ਕੀਤਾ ਸੰਨ 1990 ’ਚ ਸਾਰੀ ਸੰਗਤ ਇਕੱਠੀ ਹੋ ਕੇ ਡੇਰਾ ਸੱਚਾ ਸੌਦਾ ਸਰਸਾ ਪਹੁੰਚੀ ਸੰਗਤ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕੀਤੀ। (Shah Mastana Ji Maharaj)
ਕਿ ਪਿਤਾ ਜੀ! ਸਾਡਾ ਕੱਚਾ ਡੇਰਾ ਡੇਗ ਕੇ ਪੱਕਾ ਬਣਾਇਆ ਜਾਵੇ। ਇਸ ’ਤੇ ਪਰਮ ਦਿਆਲੂ ਦਾਤਾਰ ਜੀ ਨੇ ਮਨਜ਼ੂਰੀ ਦੇ ਦਿੱਤੀ ਕੱਚਾ ਡੇਰਾ ਡੇਗ ਕੇ ਪੱਕਾ ਡੇਰਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਚਾਰ ਕਮਰੇ ਪੱਕੇ, ਇੱਕ ਰਸੋਈ ਅਤੇ ਬਾਥਰੂਮ ਅਤੇ ਟੀਨ ਦਾ ਇੱਕ ਬਰਾਂਡਾ ਤਿਆਰ ਕਰ ਦਿੱਤਾ ਸਾਰੇ ਕਮਰੇ, ਰਸੋਈ, ਬਾਥਰੂਮ ਅਤੇ ਬਰਾਂਡੇ ਪੱਕੇ ਕਰ ਦਿੱਤੇ ਗਏ। ਸਾਧ-ਸੰਗਤ ਦਾ ਉਤਸ਼ਾਹ ਵੇਖ ਕੇ ਡੇਰੇ ਦੀ ਪੱਕੀ ਚਾਰਦੀਵਾਰੀ ਵੀ ਕਰ ਦਿੱਤੀ ਗਈ ਡੇਰੇ ’ਚ ਇੱਕ ਵੱਡਾ ਕਮਰਾ ਵੀ ਬਣਾ ਦਿੱਤਾ ਗਿਆ। ਇਸ ਤਰ੍ਹਾਂ ਡੇਰੇ ਦੀ ਚਿਣਾਈ ਦਾ ਕੰਮ ਪੂਰਾ ਹੋ ਗਿਆ ਡੇਰੇ ਦੇ ਸਤਿ ਬ੍ਰਹਮਚਾਰੀ ਸੇਵਾਦਾਰ ਅਤੇ ਸਾਧ-ਸੰਗਤ ਦਰਬਾਰ ਦੀ ਜ਼ਮੀਨ ਤੋਂ ਸਬਜ਼ੀਆਂ ਆਦਿ ਦੀ ਪੈਦਾਵਾਰ ਲੈਂਦੇ ਹਨ ਸਾਧ-ਸੰਗਤ ਮਿਲ ਕੇ ਹਰੀਪੁਰਾ ਧਾਮ ’ਚ ਨਾਮ-ਚਰਚਾ ਵੀ ਕਰਦੀ ਹੈ ਸਤਿਗੁਰੂ ਜੀ ਦੀ ਕਿਰਪਾ ਨਾਲ ਹੁਣ ਦਰਬਾਰ ਦਿਨ-ਦੁੱਗਣੀ, ਰਾਤ-ਚੌਗੁਣੀ ਤਰੱਕੀ ਕਰ ਰਿਹਾ ਹੈ। (Shah Mastana Ji Maharaj)
ਸਾਨੂੰ ਸਤਿਲੋਕ ਤੋਂ ਵਾਪਸ ਆਉਣਾ ਪਿਆ
ਬੇਪਰਵਾਹ ਜੀ ਜ਼ਿਆਦਾਤਰ ਸਮਾਂ ਆਪਣੇ ਮੁਰਸ਼ਿਦ ਦੀ ਯਾਦ ’ਚ ਮਗਨ ਰਹਿੰਦੇ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana ji Maharaj) ਜਦੋਂ ਵੀ ਡੇਰਾ ਸੱਚਾ ਸੌਦਾ ਦੇ ਤੇਰਾਵਾਸ ’ਚ ਹੁੰਦੇ ਤਾਂ ਜ਼ਿਆਦਾਤਰ ਸਮਾਂ ਆਪਣੇ ਮੁਰਸ਼ਿਦ ਦੀ ਯਾਦ ’ਚ ਮਗਨ ਰਹਿੰਦੇ, ਕਦੇ ਨਾ ਸੌਂਦੇ ਬੇਪਰਵਾਹ ਜੀ ਨੂੰ ਕਦੇ ਵੀ ਕਿਸੇ ਨੇ ਸੌਂਦੇ ਹੋਏ ਨਹੀਂ ਦੇਖਿਆ। ਜੇਕਰ ਰੱਬੀ ਦੇਹ ਦੇ ਆਰਾਮ ਲਈ ਇੱਕ-ਅੱਧਾ ਘੰਟਾ ਪੈਂਦੇ ਤਾਂ ਵੀ ਧਿਆਨ ਮਾਲਕ ਨਾਲ ਜੁੜਿਆ ਰਹਿੰਦਾ ਤੇ ਆਪਣੀ ਦੇਹ ’ਚੋਂ ਚਲੇ ਜਾਂਦੇ। ਇਹ ਗੱਲ ਨਿਆਮਤ ਜੀ ਤੇ ਪਲਟੂ ਆਦਿ ਪੁਰਾਣੇ ਸੇਵਾਦਾਰ ਹੀ ਜਾਣਦੇ ਸਨ।
ਇਹ ਵੀ ਪੜ੍ਹੋ: Guru Purnima : ਗੁਰੂ ਪੁੰਨਿਆ ‘ਤੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ
ਏਦਾਂ ਹੀ ਇੱਕ ਵਾਰ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੇਰਾਵਾਸ ’ਚ ਪਏ ਆਪਣੀ ਮਸਤੀ ’ਚ ਮਗਨ ਹੋ ਕੇ ਪਵਿੱਤਰ ਦੇਹ ਛੱਡ ਕੇ ਚਲੇ ਗਏ ਉਸ ਸਮੇਂ ਡਿਊਟੀ ਵਾਲਾ ਪੁਰਾਣਾ ਸੇਵਾਦਾਰ ਕਿਸੇ ਕੰਮ ਲਈ ਨਾਲ ਵਾਲੇ ਕਮਰੇ ’ਚ ਚਲਾ ਗਿਆ ਤੇ ਬੇਪਰਵਾਹ ਜੀ ਕੋਲ ਇੱਕ ਨਵੇਂ ਸੇਵਾਦਾਰ (ਬੁੱਲ੍ਹਾ) ਦੀ ਡਿਊਟੀ ਲਾ ਗਿਆ। ਡਿਊਟੀ ਵਾਲਾ ਸੇਵਾਦਾਰ ਬੱਚਾ ਸੀ ਉਸ ਨੂੰ ਪਤਾ ਨਹੀਂ ਸੀ ਕਿ ਸਾਈਂ ਜੀ ਸੌਂਦੇ ਨਹੀਂ ਸਗੋਂ ਨਾਮ ਦੀ ਮਸਤੀ ’ਚ ਦੇਹ ਤੋਂ ਦੂਰ ਚਲੇ ਜਾਂਦੇ ਹਨ। ਉਹ ਸੇਵਾਦਾਰ ਪਿਆਰ ਨਾਲ ਸਤਿਗੁਰੂ ਜੀ ਲਈ ਚਾਹ ਬਣਾ ਕੇ ਲੈ ਆਇਆ ਤੇ ਪੀਣ ਲਈ ਪ੍ਰਾਰਥਨਾ ਕਰਦੇ ਹੋਏ ਪੂਜਨੀਕ ਬੇਪਰਵਾਹ ਜੀ ਨੂੰ ਆਵਾਜ਼ ਮਾਰੀ ਪਰ ਕੋਈ ਉੱਤਰ ਨਹੀਂ ਮਿਲਿਆ ਫਿਰ ਆਵਾਜ਼ ਮਾਰੀ ਤੇ ਸਾਈਂ ਜੀ ਦੇ ਚਰਨਾਂ ਨੂੰ ਹੱਥ ਨਾਲ ਹਿਲਾਇਆ ਕੋਈ ਉੱਤਰ ਨਹੀਂ ਮਿਲਿਆ। ਉਸ ਨੇ ਸੋਚਿਆ, ਸਾਈਂ ਜੀ ਹੁਣੇ-ਹੁਣੇ ਤਾਂ ਮਜ਼ਲਸ ਫਰਮਾ ਕੇ ਆਏ ਹਨ, ਏਨੀ ਛੇਤੀ ਨੀਂਦ ਕਿਵੇਂ ਆ ਗਈ?
ਉਹ ਘਬਰਾ ਗਿਆ ਤੇ ਉਸ ਨੇ ਸੋਚਿਆ ਕਿ ਸ਼ਾਇਦ ਦਾਤਾ ਜੀ ਦੇਹ ਛੱਡ ਕੇ ਰੂਪ ਬਦਲ ਗਏ ਹਨ। ਉਸ ਨੂੰ ਕੁਝ ਨਾ ਸੁੱਝਿਆ ਉਸ ਦੇ ਮੂੰਹੋਂ ਚੀਕ ਨਿੱਕਲ ਗਈ ਚੀਕ ਸੁਣ ਕੇ ਸੇਵਾਦਾਰ ਵੀ ਤੁਰੰਤ ਤੇਰਾਵਾਸ ਵੱਲ ਆ ਗਏ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਆਪਣੀ ਪਵਿੱਤਰ ਦੇਹ ’ਚ ਪਧਾਰੇ ’ਤੇ ਸੇਵਾਦਾਰ ਨੂੰ ਰੋਂਦੇ ਹੋਏ ਦੇਖਿਆ। ਪੂਜਨੀਕ ਬੇਪਰਵਾਹ ਜੀ (Shah Mastana ji Maharaj) ਨੇ ਕੋਲ ਖੜ੍ਹੇ ਪੁਰਾਣੇ ਸੇਵਾਦਾਰ ਨੂੰ ਫ਼ਰਮਾਇਆ, ‘‘ਇਹ ਤਾਂ ਬੱਚਾ ਹੈ, ਹੁਣੇ ਨਵਾਂ ਆਇਆ ਤੈਨੂੰ ਤਾਂ ਪਤਾ ਸੀ ਉਸ ਦੀ ਚੀਕ ਸੁਣ ਕੇ ਸਾਨੂੰ ਸਤਿਲੋਕ ਤੋਂ ਵਾਪਸ ਆਉਣਾ ਪਿਆ।’’
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਲਾਹੀ ਬਚਨ
Shah Mastana Ji Maharaj
ਹਰ ਇੱਕ ਫਕੀਰ ਆਪਣੇ ਮੁਰਸ਼ਿਦ ਦੇ ਨਾਂਅ ’ਤੇ ਮਸਤ ਹੋੲਆ ਹੈ ਉਸੇ ਦੇ ਪਿਆਰ ਵਿਚ ਹੀ ਮਾਲਿਕ ਤੱਕ ਪਹੁੰਚਿਆ ਹੈ ਤੇ ਉਸੇ ਦਾ ਧੰਨਵਾਦ ਕਰਦਾ ਹੈ ਮਾਲਿਕ ਪ੍ਰੇਮ ਹੈ ਤੇ ਉਸ ਨੂੰ ਮਿਲਣ ਦਾ ਰਸਤਾ ਵੀ ਪ੍ਰੇਮ ਹੀ ਹੈ, ਜਿਸ ਨੇ ਪਾਇਆ ਹੈ ਮੁਰਸ਼ਿਦ ’ਚ ਜ਼ਜ਼ਬ ਹੋ ਕੇ ਹੀ ਪਾਇਆ ਹੈ ਦੋ ਗੱਲਾਂ ਯਾਦ ਰੱਖਣਾ ਇੱਕ ਦਿਨ ਜ਼ਰੂਰ ਮਰਨਾ ਹੈ ਤੇ ਦੂਸਰਾ ਸਤਿਗੁਰੂ ਜੀ ਨੇ ਲੇਖਾ ਜ਼ਰੂਰ ਲੈਣਾ ਹੈ ਕਾਲ ਨੂੰ ਦੀਨਤਾ ਦੇ ਜ਼ੋਰ ਨਾਲ ਜੋ ਵੀ ਮਾਰੇ ਉਹ ਹੀ ਪੂਰਾ ਆਸ਼ਕ ਹੈ ਪ੍ਰੇਮ ਦੇ ਹੋਣ ਨਾਲ ਦੀਨਤਾ ਵੀ ਆਵੇਗੀ ਜੋ ਚੰਗਾ ਕੀਤਾ ਸਤਿਗੁਰੂ ਜੀ ਨੇ ਕੀਤਾ, ਜੋ ਮਾੜਾ ਕੀਤਾ ਮਨ ਨੇ ਕਰਵਾਇਆ। (Shah Mastana Ji Maharaj)
ਸਤਿਸੰਗੀ ਨੂੰ ਆਪਣੇ ਸਤਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਸਤਿਗੁਰੂ! ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਸਾਡਾ ਇਹ ਤਨ, ਮਨ ਤੇ ਧਨ ਸਭ ਤੇਰਾ ਹੀ ਹੈ ਇਸ ਨੂੰ ਇਨਸਾਨੀਅਤ ਦੀ ਸੇਵਾ ਵਿਚ ਲਾਉਣ ਦਾ ਬਲ ਬਖ਼ਸ਼ੋ ਜਿਸ ਤਰ੍ਹਾਂ ਵੀ ਹੋ ਸਕੇ ਸਾਨੂੰ ਆਪਣਾ ਬਣਾ ਲਓ ਆਪਣੀ ਭਗਤੀ, ਚੰਗੇ ਲੋਕਾਂ ਦੀ ਸੰਗਤ ਤੇ ਤੁਹਾਡੀ ਯਾਦ ਹਮੇਸ਼ਾ ਦਿਲਾਂ ’ਚ ਬਣੀ ਰਹੇ, ਇਹੀ ਸਾਡੀ ਆਪ ਜੀ ਅੱਗੇ ਅਰਦਾਸ ਹੈ।
ਇਲਾਹੀ ਬਚਨ
ਪ੍ਰੇਮ ਦੇ ਮਾਰਗ ’ਚ ਅਤਿਅੰਤ ਰੁਕਾਵਟਾਂ ਆਉਂਦੀਆਂ ਹਨ ਮੈਂ-ਮੈਂ ਅਤੇ ਤੂੰ-ਤੂੰ ਦਾ ਸਵਾਲ ਹੀ ਨਹੀਂ ਉੱਠਦਾ ਹੰਕਾਰ ਨੂੰ ਮਾਤ ਦੇ ਕੇ ਹੀ ਪ੍ਰੇਮ ਦੀ ਗਲੀ ’ਚ ਜਾਇਆ ਜਾ ਸਕਦਾ ਹੈ ਜਿੱਥੇ ਹੰਕਾਰ ਹੈ ਉੱਥੇ ਪਰਮਾਤਮਾ ਦਾ ਵਾਸ ਨਹੀਂ ਹੁੰਦਾ ਸਿਮਰਨ ਅਜਿਹਾ ਕਰੋ ਕਿ ਇਹ ਪਤਾ ਨਾ ਰਹੇ ਕਿ ਸਿਮਰਨ ਹੈ ਕਿ ਮੈਂ ਹਾਂ।
ਪ੍ਰੇਮ ਵਿੱਚ ਸਤਿਗੁਰੂ ਤੋਂ ਬਿਨਾ ਹੋਰ ਕਿਸੇੇ ਲਈ ਥਾਂ ਨਹੀਂ ਰਹਿੰਦੀ ਅਤੇ ਆਪਣੇ ਪ੍ਰੀਤਮ ਦੇ ਨਾਲ ਜੁੜੇ ਰਹਿਣਾ ਹੀ ਭਗਤ ਮੰਗਦੇ ਹਨ ਪ੍ਰੀਤਮ ਦੀ ਗਲੀ ਦੇ ਭਿਖਾਰੀ ਪ੍ਰੇਮ ਵਿਚ ਸਦਾ ਮਸਤ ਰਹਿੰਦੇ ਹਨ ਸਿਮਰਨ ’ਚ ਸਾਰੀ ਰਾਤ ਗੁਜ਼ਾਰਨਾ, ਮਨ ਦੇ ਨਾਲ ਲੜਨਾ ਤੇ ਜਿਉਂਦੇ ਜੀਅ ਮਰਨਾ ਹੀ ਸੱਚੀ ਸ਼ਹਾਦਤ ਪਾਉਣਾ ਹੈ ਜਦੋਂ ਤੱਕ ਆਪਣਾ ਸਭ ਕੁਝ ਸਤਿਗੁਰੂ ਦੇ ਹਵਾਲੇ ਨਹੀਂ ਕਰ ਦਿੰਦੇ ਉਦੋਂ ਤੱਕ ਮਨ ਵਿੱਚੋਂ ਹੰਕਾਰ ਨਹੀਂ ਨਿੱਕਲਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਤਿਗੁਰੂ ਜੀ ਨੇ ਜੀਵ ਨੂੰ ਬਖਸ਼ਿਆ ਖੁਸ਼ੀਆਂ ਦਾ ਖਜ਼ਾਨਾ
ਸਤਿਗੁਰੂ ਜੀ ਨੇ ਜੀਵ ਨੂੰ ਬਖਸ਼ਿਆ ਖੁਸ਼ੀਆਂ ਦਾ ਖਜ਼ਾਨਾ (Shah Mastana Ji Maharaj)
ਸੰਨ 1957 ’ਚ ਡੇਰਾ ਸੱਚਾ ਸੌਦਾ ਨੇਜੀਆ ਖੇੜਾ ’ਚ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana Ji Maharaj) ਦਾ ਸਤਿਸੰਗ ਸੀ ਹਰੀ ਚੰਦ ਪੰਜਕਲਿਆਣਾ ਨੇ ਪਹਿਲੀ ਵਾਰ ਸਤਿਸੰਗ ਸੁਣਿਆ ਅਤੇ ਨਾਮ-ਸ਼ਬਦ ਵੀ ਲੈ ਲਿਆ ਆਪ ਜੀ ਨੇ ਨਾਮ ਦਿੰਦੇ ਸਮੇਂ ਬਚਨ ਫ਼ਰਮਾਏ, ‘‘ਅੱਜ ਤੋਂ ਤੁਹਾਡਾ ਨਵਾਂ ਜਨਮ ਹੋ ਗਿਆ ਸਤਿਗੁਰੂ ਤੁਹਾਡੇ ਅੰਦਰ ਬੈਠ ਗਿਆ ਕਾਲ, ਮਹਾਕਾਲ ਵੀ ਤੁਹਾਨੂੰ ਹੱਥ ਨਹੀਂ ਲਾ ਸਕਦਾ ਜੇਕਰ ਤੁਸੀਂ ਇਸ ਨਾਮ ਨੂੰ ਜਪੋਗੇ ਤਾਂ ਜੋ ਮੂੰਹ ’ਚੋਂ ਆਵਾਜ਼ ਕਢੋਗੇ, ਸਤਿਗੁਰੂ ਉਹੀ ਪੂਰੀ ਕਰ ਦੇਵੇਗਾ।’’
ਹਰੀ ਚੰਦ ਨੇ ਦੱਸਿਆ ਕਿ ਉਸ ਸਮੇਂ ਸਾਡੇ ਘਰ ’ਚ ਬਹੁਤ ਗਰੀਬੀ ਸੀ ਘਰ ’ਚ ਕਮਾਉਣ ਵਾਲਾ ਕੋਈ ਨਹੀਂ ਸੀ ਮੈਂ ਉਸ ਸਮੇਂ ਚੌਥੀ ਜਮਾਤ ’ਚ ਪੜ੍ਹਦਾ ਸੀ ਮੇਰੀ ਮਾਤਾ ਨੇ ਮੈਨੂੰ ਚੌਥੀ ਜਮਾਤ ਪਾਸ ਕਰਵਾ ਕੇ ਸਕੂਲੋਂ ਹਟਾ ਲਿਆ ਅਤੇ ਕਿਹਾ, ਬੇਟਾ! ਕੋਈ ਕੰਮ ਕਰ ਮੈਂ ਰਿਕਸ਼ਾ ਕਿਰਾਏ ’ਤੇ ਲੈ ਕੇ ਚਲਾਉਣ ਲੱਗਾ ਉਸ ਮਜ਼ਦੂਰੀ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਮੈਂ ਆਪਣੇ ਮਨ ਅੰਦਰ ਸਤਿਗੁਰੂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਸਾਈਂ ਜੀ! ਮੈਨੂੰ ਪੜ੍ਹਾਈ ਕਰਵਾਓ ਸਕੂਲ ਤਾਂ ਮੈਂ ਜਾ ਨਹੀਂ ਸਕਦਾ ਕਿਉਕਿ ਘਰ ’ਚ ਗਰੀਬੀ ਹੈ।
ਦੂਜੇ-ਤੀਜੇ ਦਿਨ ਸ਼ਹਿਰ ’ਚ ਮੁਨਿਆਦੀ ਹੋ ਗਈ ਕਿ ਮਾਸਟਰ ਹੁਕਮ ਚੰਦ ਨੇ ਭਾਦਰਾ ਬਾਜ਼ਾਰ ’ਚ ਇੱਕ ਪ੍ਰਾਈਵੇਟ ਸਕੂਲ ਖੋਲ੍ਹ ਲਿਆ ਹੈ ਜੋ ਸਾਲ ’ਚ ਦੋ ਜਮਾਤਾਂ ਪਾਸ ਕਰਵਾਉਣਗੇ ਮੈਂ ਵੀ ਜਾ ਕੇ ਮਾਸਟਰ ਜੀ ਨੂੰ ਬੇਨਤੀ ਕੀਤੀ। ਮਾਸਟਰ ਜੀ ਨੇ ਕਿਹਾ, ਬੇਟਾ! ਮੈਂ ਤੇਨੂੰ ਰਾਤ ਦੇ ਸਮੇਂ ਪੜ੍ਹਾ ਦਿਆ ਕਰਾਂਗਾ। ਦਿਨ ਨੂੰ ਤੂੰ ਰਿਕਸ਼ਾ ਚਲਾ ਕੇ ਆਪਣਾ ਰੁਜ਼ਗਾਰ ਚਲਾ ਮੈਂ ਉਨ੍ਹਾਂ ਦੇ ਸਕੂਲ ’ਚ ਹੀ ਦਾਖਲਾ ਲੈ ਲਿਆ ਅਤੇ ਰਾਤ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਸਾਡੇ ਘਰ ’ਚ ਉਸ ਸਮੇਂ ਇੰਨੀ ਗਰੀਬੀ ਸੀ ਕਿ ਘਰ ’ਚ ਲਾਲਟੇਨ ਖਰੀਦਣ ਦੀ ਵੀ ਸਮਰੱਥਾ ਨਹੀਂ ਸੀ। ਦੀਵੇ ਦੇ ਚਾਨਣੇ ਮੈਂ ਰਾਤ ਨੂੰ ਸਕੂਲ ਦਾ ਕੰਮ ਕਰਦਾ ਅਤੇ ਦਿਨੇ ਰਿਕਸ਼ਾ ਚਲਾਉਦਾ।
ਸਤਿਗੁਰੂ ਜੀ ਨੇ ਜੀਵ ਨੂੰ ਬਖਸ਼ਿਆ ਖੁਸ਼ੀਆਂ ਦਾ ਖਜ਼ਾਨਾ
ਉਸੇ ਸਾਲ ਜਦੋਂ ਅੱਠਵੀਂ ਜਮਾਤ ਦਾ ਦਾਖਲਾ ਭਰਨ ਲੱਗਾ ਤਾਂ ਮੈਂ ਵੀ ਮਾਸਟਰ ਜੀ ਨੂੰ ਕਿਹਾ ਕਿ ਮੇਰਾ ਵੀ ਅੱਠਵੀਂ ਜਮਾਤ ਦਾ ਦਾਖਲਾ ਭਰ ਦੇਣਾ। ਮੈਨੂੰ ਆਪਣੇ ਸਤਿਗੁਰੂ ਦੇ ਬਚਨਾਂ ’ਤੇ ਦ੍ਰਿੜ੍ਹ ਵਿਸ਼ਵਾਸ ਸੀ ਕਿ ਜੋ ਮੂੰਹੋਂ ਆਵਾਜ਼ ਕਢੋਗੇ। ਸਤਿਗੁਰੂ ਉਹੀ ਪੂਰੀ ਕਰਨਗੇ। ਸਤਿਗੁਰੂ ਜੀ ਮੈਨੂੰ ਜ਼ਰੂਰ ਹੀ ਅੱਠਵੀਂ ਜਮਾਤ ਪਾਸ ਕਰਵਾ ਦੇਣਗੇ ਪਰ ਮਾਸਟਰ ਜੀ ਕਹਿਣ ਲੱਗੇ, ਇਸ ਸਾਲ ਤੁਸੀਂ ਪੰਜਵੀਂ-ਛੇਵੀਂ ਕਰਨਾ, ਫਿਰ ਅਗਲੇ ਸਾਲ ਤੈਨੂੰ ਸੱਤਵੀਂ-ਅੱਠਵੀਂ ਕਰਵਾਵਾਂਗੇ ਇੱਕ ਸਾਲ ’ਚ ਚਾਰ ਜਮਾਤਾਂ ਨਹੀਂ ਹੋ ਸਕਦੀਆਂ। ਜੇਕਰ ਫੇਲ੍ਹ ਹੋ ਗਿਆ ਤਾਂ ਸਾਡੀ ਬਦਨਾਮੀ ਹੋ ਜਾਵੇਗੀ ਇਸ ਲਈ ਤੇਰਾ ਦਾਖਲਾ ਅਗਲੇ ਸਾਲ ਭਰਾਂਗੇ। ਮੈਂ ਕਿਹਾ, ਮਾਸਟਰ ਜੀ! ਮੈਂ ਫੇਲ੍ਹ ਨਹੀਂ ਹੁੰਦਾ, ਪੂਰੀ ਮਿਹਨਤ ਕਰਾਂਗਾ ਉਸ ਸਮੇਂ ਅੱਠਵੀਂ ਦਾ ਦਾਖਲਾ ਜ਼ਿਲ੍ਹਾ ਸਿੱਖਿਆ ਦਫ਼ਤਰ, ਹਿਸਾਰ ’ਚ ਭਰਿਆ ਜਾਂਦਾ ਸੀ।
ਵਾਰ-ਵਾਰ ਬੇਨਤੀ ਕਰਨ ’ਤੇ ਮਾਸਟਰ ਜੀ ਨੇ ਮੇਰਾ ਅੱਠਵੀਂ ਦਾ ਦਾਖਲਾ ਭੇਜ ਦਿੱਤਾ ਸਾਲਾਨਾ ਪ੍ਰੀਖਿਆ ਹੋਈ ਅਤੇ ਸਤਿਗੁਰੂ ਜੀ ਦੀ ਮਿਹਰ ਨਾਲ ਮੈਂ ਪਾਸ ਹੋ ਗਿਆ ਅਗਲੇ ਸਾਲ ਸੰਨ 1959 ’ਚ ਮੇਰਾ ਦਸਵੀਂ ਦਾ ਦਾਖਲਾ ਪੰਜਾਬ ਯੂੁਨੀਵਰਸਿਟੀ ਚੰਡੀਗੜ੍ਹ ਨੂੰ ਭੇਜਿਆ ਗਿਆ ਸਰਵ-ਸਮਰੱਥ ਸਤਿਗੁਰੂ ਜੀ ਦੀ ਅਪਾਰ ਰਹਿਮਤ ਨਾਲ ਮੈਂ ਦਸਵੀਂ ਜਮਾਤ ਵੀ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਮੇਰੇ ਮਾਸਟਰ ਜੀ ਤੇ ਸੁਣਨ ਵਾਲੇ ਹੈਰਾਨ ਰਹਿ ਗਏ ਕਿ ਇਸ ਨੇ ਦੋ ਸਾਲਾਂ ’ਚ 6 ਜਮਾਤਾਂ ਕਿਵੇਂ ਪਾਸ ਕਰ ਲਈਆਂ ਜਦੋਂਕਿ ਦਿਨੇ ਇਹ ਰਿਕਸ਼ਾ ਚਲਾਉਦਾ ਹੈ ਅਤੇ ਫਿਰ ਪੜ੍ਹਦਾ ਕਦੋਂ ਹੈ! ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਸ ਨੂੰ ਪਾਸ ਕਰਵਾਉਣ ਵਾਲੇ ਤਾਂ ਉਸ ਦੇ ਪਿਆਰੇ ਸਤਿਗੁਰੂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਹਨ।
ਫਿਰ ਚੱਕਬੰਦੀ ਵਿਭਾਗ ਦੇ ਰੋੜੀ ਡਿਵੀਜ਼ਨ ਸਰਸਾ ’ਚ ਕਰਮਚਾਰੀ ਦੀ ਇੱਕ ਅਸਾਮੀ ਨਿੱਕਲੀ ਉਨ੍ਹੀਂ ਦਿਨੀਂ ਇਸ ਡਿਵੀਜਨ ’ਚ ਐਕਸੀਅਨ ਕਪੂਰ ਸਾਹਿਬ ਲੱਗੇ ਹੋਏ ਸਨ ਮੈਂ ਵੀ ਆਪਣੀ ਅਰਜੀ ਡਿਵੀਜ਼ਨ ਨੂੰ ਭੇਜ ਦਿੱਤੀ। ਇਸ ਨੌਕਰੀ ਲਈ ਲਗਭਗ 150 ਅਰਜ਼ੀਆਂ ਪਹੁੰਚ ਗਈਆਂ ਸਨ ਕਈ ਤਾਂ ਉੱਚੀ ਪਹੁੰਚ ਵਾਲੇ ਵੀ ਸਨ ਪਰ ਮੇਰੇ ਕੋਲ ਨਾ ਤਾਂ ਕੋਈ ਸਿਫਾਰਿਸ਼ ਸੀ ਅਤੇ ਨਾ ਹੀ ਕੋਈ ਮੈਨੂੰ ਜਾਣਦਾ ਸੀ ਮੇਰੀ ਸਿਫਾਰਿਸ਼ ਕਰਨ ਵਾਲੇ ਤਾਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਹੀ ਸਨ। ਮੈਂ ਤਾਂ ਵਾਰ-ਵਾਰ ਆਪਣੇ ਪਿਆਰੇ ਸਤਿਗੁਰੂ ਅੱਗੇ ਬੇਨਤੀ ਕਰ ਰਿਹਾ ਸੀ ਕਿ ਸਾਈਂ ਜੀ! ਦਸਵੀਂ ਵੀ ਆਪ ਜੀ ਨੇ ਪਾਸ ਕਰਵਾਈ ਹੈ ਅਤੇ ਨੌਕਰੀ ਵੀ ਆਪ ਜੀ ਜਰੂਰ ਹੀ ਲਗਵਾਓਗੇ।
ਐਕਸੀਅਨ ਕਪੂਰ ਸਾਹਿਬ ਨੇ ਸਾਡੇ ਸਾਰਿਆਂ ਦਾ ਇੰਟਰਵਿਊ ਲਿਆ ਅਤੇ ਦਸਵੀਂ ਦੇ ਅੰਕ ਦੇਖ ਕੇ 150 ਅਰਜੀਆਂ ’ਚੋਂ ਸਤਿਗੁਰੂ ਜੀ ਦੀ ਮਿਹਰ ਨਾਲ ਮੈਨੂੰ ਰੱਖ ਲਿਆ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਮੇਰੀ ਹਰ ਇੱਛਾ ਪੂਰੀ ਕੀਤੀ ਕੋਈ ਕਮੀ ਨਹੀਂ ਰਹਿਣ ਦਿੱਤੀ ਜੋ ਵੀ ਆਪਣੇ ਸਤਿਗੁਰੂ ’ਤੇ ਦਿ੍ਰੜ ਵਿਸ਼ਵਾਸ ਕਰਦੇ ਹਨ ਸਤਿਗੁਰੂ ਜੀ ਉਸ ਨੂੰ ਕਿਸੇ ਵੀ ਚੀਜ ਦੀ ਕਮੀ ਨਹੀਂ ਛੱਡਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
‘‘ਬੇਟਾ, ਅਸੀਂ ਜੋ ਦਿੰਦੇ ਹਾਂ, ਵਾਪਸ ਨਹੀਂ ਲੈਂਦੇ ਇਹ ਤਾਂ ਦੇਣ ਵਾਲਾ ਫ਼ਕੀਰ ਹੈ, ਲੈਣ ਵਾਲਾ ਨਹੀਂ’’
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana Ji Maharaj) ਜਦੋਂ ਦਿੱਲੀ ਪਧਾਰੇ
ਸੰਨ 1958, ਦਿੱਲੀ । ਇੱਕ ਵਾਰ ਜੀਵੋ-ਉਦਾਰ ਸਫਰ ਦੌਰਾਨ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana Ji Maharaj ) ਦਿੱਲੀ ਪਧਾਰੇ ਹੋਏ ਸਨ ਬੇਪਰਵਾਹ ਜੀ ਨੇ ਕੱਪੜੇ ਖਰੀਦਦਾਰੀ ਕਰਨ ਦੀ ਇੱਛਾ ਪ੍ਰਗਟ ਕੀਤੀ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਬੇਪਰਵਾਹ ਸਾਈਂ ਜੀ ਦਿੱਲੀ ਦੇ ਚਾਂਦਨੀ ਚੌਂਕ ਬਾਜ਼ਾਰ ’ਚ ਇੱਕ ਦੁਕਾਨ ’ਤੇ ਗਏ ਉਸ ਸਮੇਂ ਸਰਸਾ ਤੋਂ ਡੇਰਾ ਸ਼ਰਧਾਲੂ ਚਰਨ ਦਾਸ ਵੀ ਆਪ ਜੀ ਦੇ ਨਾਲ ਸੀ ਦੁਕਾਨ ’ਤੇ ਪਹੁੰਚਕੇ ਬੇਪਰਵਾਹ ਸਾਈਂ ਜੀ ਨੇ ਗਰਮ ਕੱਪੜਾ ਖਰੀਦਿਆ ਕੀਮਤ ਪੁੱਛਣ ’ਤੇ ਦੁਕਾਨਦਾਰ ਨੇ 4000/- ਰੁਪਏ ਮੰਗੇ ਬੇਪਰਵਾਹ ਜੀ ਨੇ ਦੁਕਾਨਦਾਰ ਨੂੰ ਫ਼ਰਮਾਇਆ, ‘‘ਬੇਟਾ, ਹਮ ਕਿਤਾਬ ਕੇ ਪੰਨੇ ਪਲਟੇਂਗੇ, ਤੁਮ ਰੁਪਏ ਨਿਕਾਲਤੇ ਰਹਨਾ ਤਥਾ ਗਿਨਤੇ ਰਹਨਾ’’ ਇਸ ਤਰ੍ਹਾਂ ਦੁਕਾਨਦਾਰ ਕਿਤਾਬ ’ਚੋਂ ਨੋਟ ਕੱਢਦਾ ਰਿਹਾ ਜਦੋਂ ਸੌ-ਸੌ ਦੇ ਚਾਲੀ ਨੋਟ ਹੋ ਗਏ ਤਾਂ ਉਸ ਨੇ ਕਿਹਾ ਕਿ ਬਸ ਪਰ ਬੇਪਰਵਾਹ ਸਾਈਂ ਜੀ ਨੇ ਇੱਕ ਪੰਨਾ ਹੋਰ ਪਲਟਿਆ ਤੇ ਸੌ ਰੁਪਏ ਦਾ ਉਹ ਨੋਟ ਕੱਢ ਕੇ ਦੁਕਾਨਦਾਰ ਨੂੰ ਦੇ ਦਿੱਤਾ
ਉਸ ਤੋਂ ਬਾਅਦ ਬੇਪਰਵਾਹ ਸਾਈਂ ਜੀ ਨੇ ਉਸ ਨੂੰ ਕਿਤਾਬ ਦੇ ਬਾਕੀ ਪੰਨੇ ਪਲਟ ਕੇ ਦਿਖਾਏ ਪਰ ਉਨ੍ਹਾਂ ’ਚੋਂ ਹੁਣ ਕੁਝ ਨਹੀਂ ਨਿਕਲਿਆ ਦੁਕਾਨਦਾਰ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਹੈਰਾਨ ਹੋ ਕੇ ਦੁਕਾਨਦਾਰ ਇਹ ਸੋਚਣ ਲੱਗਿਆ ਕਿ ਪੈਸੇ ਘੱਟ ਕਰਵਾਉਣ ਦੀ ਬਜਾਇ ਜ਼ਿਆਦਾ ਦੇ ਦਿੱਤੇ। ਇਹ ਕੈਸਾ ਫ਼ਕੀਰ ਹੈ! ਅੱਜ ਤੱਕ ਅਜਿਹਾ ਕੋਈ ਵੀ ਗਾਹਕ ਨਹੀਂ ਦੇਖਿਆ, ਜੋ ਘੱਟ ਕਰਵਾਉਣ ਦੀ ਬਜਾਇ ਪੈਸੇ ਜ਼ਿਆਦਾ ਦੇਵੇ।
ਦੁਕਾਨਦਾਰ ਨੇ ਇਮਾਨਦਾਰੀ ਦਿਖਾਉਦੇ ਹੋਏ ਉਹ ਸੌ ਰੁਪਏ ਦਾ ਨੋਟ ਬੇਪਰਵਾਹ ਸਾਈਂ ਜੀ ਨੂੰ ਵਾਪਸ ਦੇਣਾ ਚਾਹਿਆ, ਪਰ ਬੇਪਰਵਾਹ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫ਼ਰਮਾਇਆ, ‘‘ਹਮ ਜੋ ਦੇਤੇ ਹੈਂ ਵਾਪਸ ਨਹੀਂ ਲੇਤੇ ਇਹ ਤਾਂ ਦੇਨੇ ਵਾਲਾ ਫ਼ਕੀਰ ਹੈ, ਲੈਨੇ ਵਾਲਾ ਨਹੀਂ’’ ਉਸ ਦਿਨ ਦਿੱਲੀ ’ਚ ਸਤਿਸੰਗ ਦਾ ਪ੍ਰੋਗਰਾਮ ਸੀ ਬੇਪਰਵਾਹ ਜੀ ਨੇ ਇਹ ਕੱਪੜਾ ਸੇਵਾਦਾਰ ਭਾਈਆਂ ਨੂੰ ‘ਦਾਤਾਂ’ ਦੇਣ ਲਈ ਖਰੀਦਿਆ ਸੀ ਗੱਲਾਂ-ਗੱਲਾਂ ’ਚ ਦੁਕਾਨਦਾਰ ਨੂੰ ਵੀ ਸਤਿਸੰਗ ਦੇ ਪ੍ਰੋਗਰਾਮ ਬਾਰੇ ਪਤਾ ਚੱਲਿਆ ਉਹ ਬੇਪਰਵਾਹ ਸਾਈਂ ਜੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਨਾਲ ਚੱਲਣ ਨੂੰ ਤਿਆਰ ਹੋ ਗਿਆ
ਉਸ ਨੇ ਉਸੇ ਸਮੇਂ ਆਪਣੀ ਦੁਕਾਨ ਬੰਦ ਕੀਤੀ ਤੇ ਬੇਪਰਵਾਹ ਜੀ ਦੀ ਜੀਪ ’ਚ ਬੈਠ ਗਿਆ ਰਸਤੇ ’ਚ ਇੱਕ ਖੁੱਲ੍ਹੀ ਛੱਤ ਵਾਲੀ ਕਾਰ ਮਿਲੀ, ਜਿਸ ’ਚ ਵਧੀਆ ਨਸਲ ਦੇ ਦੋ ਸੁੰਦਰ ਕੁੱਤੇ ਸਨ ਬੇਪਰਵਾਹ ਜੀ ਨੇ ਉਸ ਕਾਰ ਵੱਲ ਇਸ਼ਾਰਾ ਕਰਦੇ ਦੁਕਾਨਦਾਰ ਨੂੰ ਕਿਹਾ, ‘‘ਦੇਖਿਆ ਭਾਈ! ਇਹ ਕੁੱਤੇ ਆਪਣੇ ਪਿਛਲੇ ਜਨਮ ’ਚ ਬਹੁਤ ਰਈਸ ਸਨ ਇਨ੍ਹਾਂ ਨੇ ਬਹੁਤ ਦਾਨ ਕੀਤਾ ਸੀ ਅਤੇ ਉਸ ਦੇ ਬਦਲੇ ’ਚ ਅਜਿਹੀ ਜਗ੍ਹਾ ਜਨਮ ਮਿਲਿਆ ਕਿ ਆਦਮੀ ਇਨ੍ਹਾਂ ਦੀ ਸੇਵਾ ਕਰਦੇ ਹਨ ਪਰ ਸੰਤ-ਮਹਾਪੁਰਸ਼ਾਂ ਦੇ ਮਿਲਾਪ ਬਿਨਾ ਚੌਰਾਸੀ ਨਹੀਂ ਕੱਟ ਸਕਦੀ’’ ਅਜਿਹੇ ਰੂਹਾਨੀ ਬਚਨ ਸੁਣਕੇ ਦੁਕਾਨਦਾਰ ਬੇਪਰਵਾਹ ਸਾਈਂ ਜੀ ਦਾ ਦੀਵਾਨਾ ਹੋ ਗਿਆ ਅਤੇ ਸਤਿਸੰਗ ਤੋਂ ਬਾਅਦ ਉਸ ਨੇ ‘ਨਾਮ-ਸ਼ਬਦ’ ਦੀ ਅਨਮੋਲ ਦਾਤ ਲੈ ਲਈ ਬਾਅਦ ’ਚ ਉਸ ਦੇ ਨਾਲ ਸੈਂਕੜੇ ਵਿਅਕਤੀ ਬੇਪਰਵਾਹ ਸਾਈਂ ਜੀ ਦੇ ਦਰਸ਼ਨ ਕਰਨ ਲਈ ਆਏ ਅਤੇ ਨਾਮ ਸ਼ਬਦ ਲੈ ਕੇ ਮੋਕਸ਼ ਮੁਕਤੀ ਦੇ ਅਧਿਕਾਰੀ ਬਣੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਤਿਗੁਰੂ ਜੀ ਨੇ ਜੀਵ ਨੂੰ ਸਿਖਾਇਆ ਇਮਾਨਦਾਰੀ ’ਤੇ ਚੱਲਣਾ
ਸਤਿਗੁਰੂ ਜੀ ਨੇ ਜੀਵ ਨੂੰ ਸਿਖਾਇਆ ਇਮਾਨਦਾਰੀ ’ਤੇ ਚੱਲਣਾ
ਸ਼ਾਹ ਮਸਤਾਨਾ ਜੀ ਧਾਮ ਸਰਸਾ ’ਚ ਮਹੀਨੇਵਾਰ ਸਤਿਸੰਗ ’ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚੀ ਹੋਈ ਸੀ। ਪਹਿਲਾਂ ਕੱਚੇ ਰਸਤੇ ’ਤੇ ਪੁਰਾਣਾ ਮੁੱਖ ਗੇਟ ਸੀ ਸਰਸਾ ਦੇ ਸ਼ਰਧਾਲੂ ਮਾਨਾ ਰਾਮ ਛਾਬੜਾ ਅਤੇ ਕੁਝ ਹੋਰ ਫਲ ਵੇਚਣ ਵਾਲੇ ਵੀ ਡੇਰੇ ਦੇ ਬਾਹਰ ਆਪਣੀਆਂ ਅਸਥਾਈ ਦੁਕਾਨਾਂ ਲਾ ਕੇ ਆਪਣਾ ਸਾਮਾਨ ਵੇਚਣ ਲਈ ਆਏ ਹੋਏ ਸਨ। ਸਤਿਸੰਗ ਸ਼ੁਰੂ ਹੋਣ ’ਤੇ ਕਵੀਰਾਜਾਂ ਵੱਲੋਂ ਕਈ ਸ਼ਬਦ ਬੋਲੇ ਗਏ-‘ਮੇਰੇ ਸਤਿਗੁਰੂ ਜੀ ਆਪਣੇ ਚਰਨਾਂ ’ਚ ਬੁਲਾਣਾ…’ ਅਤੇ ‘ਝੂਠਾ ਹੈ ਸੰਸਾਰ ਤੂੰ ਕਰ ਲੈ ਸਤਿਗੁਰੂ ਨਾਲ ਪਿਆਰ…’ ਵਰਗੇ ਮਿੱਠੇ-ਮਿੱਠੇ ਸ਼ਬਦ ਬੋਲੇ ਜਾ ਰਹੇ ਸਨ ਉਦੋਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਸਟੇਜ ’ਤੇ ਪਧਾਰੇ। ਸਾਰੀ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਬਹੁਤ ਸਾਰੇ ਭਗਤ ਨੱਚਣ ਲੱਗੇ। ਸਾਧ-ਸੰਗਤ ਦਾ ਨਾਅਰਾ ਕਬੂਲ ਕਰਨ ਤੋਂ ਬਾਅਦ ਆਪ ਜੀ ਨੇ ਫਰਮਾਇਆ, ‘‘ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਜ਼ਲਦ ਤੋਂ ਜ਼ਲਦ ਪਰਮ ਸੰਤਾਂ ਤੋਂ ਪੁੱਛ ਕੇ ਆਪਣੇ ਛੁਕਟਾਰੇ ਦਾ ਕੰਮ ਪੂਰਾ ਕਰੋ ਦੇਰ ਕਰਨ ਦਾ ਸਮਾਂ ਹੀ ਨਹੀਂ ਹੈ ਇਹ ਰਹਿਣ ਦੀ ਜਗ੍ਹਾ ਨਹੀਂ ਇਹ ਇੱਕ ਮੁਸਾਫਿਰਖਾਨਾ ਹੈ। ਰਾਮ ਸ਼ਾਹੂਕਾਰ ਸਭ ਦੇ ਅੰਦਰ ਹੈ। ਪਰਮ ਸੰਤਾਂ ਦੀ ਮਿਹਰ ਨਾਲ ਉਹ ਮਿਲਦਾ ਹੈ ਫਿਰ ਇਹ ਕੰਮ ਉਸ ਦੇ ਬਿਨਾ ਹੋਰ ਕਿਸੇ ਤਾਕਤ ਦੇ ਵੱਸ ’ਚ ਨਹੀਂ ਹੈ ਉਹ ਬਹੁਤ ਤਾਕਤਵਰ ਹੈ ਅਤੇ ਸਭ ਕੰਮ ਕਰਨ ’ਚ ਸਮਰੱਥ ਹੈ।’’
ਤਿੰਨ ਘੰਟਿਆਂ ਤੱਕ ਸਤਿਸੰਗ ਚੱਲਿਆ ਸਤਿਸੰਗ ਦੇ ਆਖਰ ’ਚ ਦਾਤਾਰ ਜੀ ਨੇ ਕੰਬਲ ਅਤੇ ਕੱਪੜੇ ਲਗਭਗ ਤਿੰਨ ਦਰਜਨ ਸੇਵਾਦਾਰਾਂ ਨੂੰ ਦਾਤ ’ਚ ਦਿੱਤੇ ਛੇ-ਸੱਤ ਸੇਵਾਦਾਰਾਂ ਨੂੰ ਸੋਨੇ ਦੀਆਂ ਅੰਗੂਠੀਆਂ ਦਾਤ ’ਚ ਦਿੱਤੀਆਂ। ਉਹ ਦਾਤ ਪ੍ਰਾਪਤ ਕਰਕੇ ਖੁਸ਼ੀ ਨਾਲ ਝੂਮਣ ਲੱਗੇ ਆਸ਼ਰਮ ਦੇ ਮੁੱਖ ਗੇਟ ਦੇ ਬਿਲਕੁਲ ਨੇੜੇ ਇੱਕ ਅੰਬ ਵੇਚਣ ਨਾਲੇ ਨੇ ਆਪਣੀ ਰੇਹੜੀ ’ਤੇ ਫਜ਼ਲੀ ਨਸਲ ਦੇ ਵੱਡੇ-ਵੱਡੇ ਆਕਾਰ ਦੇ ਲਗਭਗ ਤਿੰਨ ਮਣ ਅੰਬ ਵੇਚਣ ਲਈ ਰੱਖੇ ਹੋਏ ਸਨ ਜਿਨ੍ਹਾਂ ਦੀ ਕੀਮਤ ਲਗਭਗ 200 ਰੁਪਏ ਸੀ ਬਾਕੀ ਫਲ ਵੇਚਣ ਵਾਲਿਆਂ ਦੀਆਂ ਦੁਕਾਨਾਂ ਮੇਨ ਗੇਟ ਤੋਂ ਕੁਝ ਅੱਗੇ ਜਾ ਕੇ ਲੱਗੀਆਂ ਹੋਈਆਂ ਸਨ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਸਤਿਸੰਗ ਤੋਂ ਬਾਅਦ ਸਿੱਧੇ ਮੁੱਖ ਗੇਟ ਨੇੜੇ ਅੰਬ ਵਾਲੀ ਰੇਹੜੀ ਨੇੜੇ ਆ ਗਏ।
ਸਾਧ-ਸੰਗਤ ਵੀ ਪਿੱਛੇ-ਪਿੱਛੇ ਆ ਗਈ ਬੇਪਰਵਾਹ ਜੀ ਨੇ ਅੰਬ ਵੇਚਣ ਵਾਲੇ ਨੂੰ ਕਿਹਾ ਕਿ ਆਪਣਾ ਤੋਲਣ ਵਾਲਾ ਅਤੇ ਹੋਰ ਸਾਮਾਨ ਸੰਭਾਲ ਕੇ ਰੱਖ ਲਓ ਕਿਉਂਕਿ ਇਸ ਰੇਹੜੀ ਦੇ ਸਾਰੇ ਅੰਬ ਮੁੱਲ ਪਾ ਕੇ ਸਾਧ-ਸੰਗਤ ਨੂੰ ਖਾਣ ਲਈ ਦੇਣੇ ਹਨ ਅੰਬ ਵੇਚਣ ਵਾਲਾ ਮਨ ਹੀ ਮਨ ਬਹੁਤ ਹੀ ਖੁਸ਼ ਹੋ ਰਿਹਾ ਸੀ ਕਿਉਂਕਿ ਸਾਰੇ ਅੰਬ ਇਕੱਠੇ ਵਿਕ ਰਹੇ ਸਨ ਉਹ ਆਪ ਜੀ ਦੀ ਦਿਆਲਤਾ ਨੂੰ ਜਾਣਦਾ ਸੀ ਕਿ ਆਪ ਜੀ ਸਾਮਾਨ ਦੀ ਕੁੱਲ ਮੰਗੀ ਕੀਮਤ ਤੋਂ ਜ਼ਿਆਦਾ ਰੁਪਏ ਦਿੰਦੇ ਹਨ ਉਸ ਦੇ ਮਨ ’ਚ ਲਾਲਚ ਆ ਗਿਆ ਸ਼ਹਿਨਸ਼ਾਹ ਜੀ ਨੇ ਸਾਧ-ਸੰਗਤ ਨੂੰ ਰੇਹੜੀ ’ਤੇ ਰੱਖੇ ਅੰਬਾਂ ਨੂੰ ਚੁੱਕਣ ਲਈ ਕਿਹਾ ਸਾਧ-ਸੰਗਤ ਵੱਲੋਂ ਸਾਰੇ ਅੰਬ ਚੁੱਕ ਲਏ ਗਏ।
ਬੇਪਰਵਾਹ ਜੀ ਨੇ ਅੰਬ ਵੇਚਣ ਵਾਲੇ ਤੋਂ ਅੰਬਾਂ ਦੀ ਕੀਮਤ ਪੁੱਛੀ ਲਾਲਚ ’ਚ ਆ ਕੇ ਉਸ ਨੇ ਦੱਸਿਆ ਕਿ ਮੇਰੀ ਰੇਹੜੀ ’ਤੇ ਰੱਖੇ ਅੰਬਾਂ ਦੀ ਕੀਮਤ 400 ਰੁਪਏ ਹੈ ਬੇਪਰਵਾਹ ਜੀ ਨੇ ਸਾਰੀ-ਸੰਗਤ ਨੂੰ ਫਰਮਾਇਆ, ‘‘ਸਾਰੇ ਅੰਬ ਵਾਪਸ ਰੇਹੜੀ ’ਤੇ ਰੱਖ ਦਿਓ’’ ਹੁਕਮ ਅਨੁਸਾਰ ਖਾਣ ਲਈ ਚੁੱਕੇ ਗਏ ਸਾਰੇ ਅੰਬ ਤੁਰੰਤ ਹੀ ਵਾਪਸ ਰੇਹੜੀ ’ਤੇ ਰੱਖ ਦਿੱਤੇ ਗਏ ਉਹ ਹੱਕਾ-ਬੱਕਾ ਰਹਿ ਗਿਆ ਬੇਪਰਵਾਹ ਜੀ ਨੇ ਉਸ ਨੂੰ ਸਮਝਾਇਆ ਕਿ ਜ਼ਿਆਦਾ ਲਾਲਚ ਨਹੀਂ ਕਰਨਾ ਚਾਹੀਦਾ ਇਹ ਬਹੁਤ ਮਾੜਾ ਹੁੰਦਾ ਹੈ ਉਸ ਤੋਂ ਬਾਅਦ ਬੇਪਰਵਾਹ ਜੀ ਹੋਰ ਫਲ ਵੇਚਣ?ਵਾਲਿਆਂ ਵੱਲੋਂ ਲਾਈਆਂ ਗਈਆਂ ਦੁਕਾਨਾਂ ’ਤੇ ਪਹੰੁਚੇ ਇਸ ਤੋਂ ਬਾਅਦ ਸ਼ਹਿਨਸ਼ਾਹ ਜੀ ਗੇਟ ਦੇ ਬਾਹਰ ਲੱਗੀ ਚਾਹ ਦੀ ਦੁਕਾਨ ’ਤੇ ਗਏ।
ਸਰਸਾ ਦਾ ਸਤਿਸੰਗੀ ਹਰਬੰਸ ਲਾਲ ਚਾਹ ਬਣਾ ਕੇ ਵੇਚ ਰਿਹਾ ਸੀ ਚਾਹ ਬਣਾਉਣ ਲਈ ਦੁੱਧ ਜੋ ਨੇੜੇ ਹੀ ਬਾਲਟੀ ’ਚ ਰੱਖਿਆ ਸੀ ਇਹ ਬਹੁਤ ਪਤਲਾ ਲੱਗ ਰਿਹਾ ਸੀ ਸ਼ਹਿਨਸ਼ਾਹ ਜੀ ਨੇ ਆਪਣਾ ਪਵਿੱਤਰ ਕਰ-ਕਮਲ ਦੁੱਧ ਵਾਲੀ ਬਾਲਟੀ ’ਚ ਪਾਇਆ ਤੇ ਬਾਹਰ ਕੱਢ ਕੇ ਉਸ ਚਾਹ ਵੇਚਣ ਵਾਲੇ ਨੂੰ ਸਮਝਾਇਆ ਕਿ ਦੁੱਧ ’ਚ ਪਾਣੀ ਮਿਲਾਉਣਾ ਬੁਰਾ ਹੈ ਮਿਲਾਵਟ ਕਰਕੇ ਸਾਮਾਨ ਵੇਚਣਾ ਗੰਦੀ ਆਦਤ ਹੈ, ਲੋਭ ਤੋਂ ਬਚੋ ਚਾਹ ਬਣਾਉਂਦੇ ਸਮੇਂ ਤੁਸੀਂ ਭਾਵੇਂ ਦੁੱਧ ਘੱਟ ਪਾ ਦਿਆ ਕਰੋ ਪਰ ਦੁੱਧ ’ਚ ਪਾਣੀ ਨਹੀਂ ਮਿਲਾਉਣਾ ਚਾਹੀਦਾ ਸੇਵਾਦਾਰ ਨੂੰ ਸ਼ਹਿਨਸ਼ਾਹ ਜੀ ਨੇ ਫਰਮਾਇਆ ਕਿ ਇਸ ਪਾਣੀ ਮਿਲੇ ਦੁੱਧ ਨੂੰ ਧਰਤੀ ’ਚ ਟੋਇਆ ਪੁੱਟ ਕੇ ਦੱਬ ਦਿਓ।
ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦਾ 130ਵਾਂ ਪਵਿੱਤਰ ਅਵਤਾਰ ਦਿਹਾੜਾ ਕੱਲ੍ਹ
ਸ਼ਾਹ ਸਤਿਨਾਮ ਜੀ ਧਾਮ ’ਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ ਨਾਮ ਚਰਚਾ
ਸਾਧ-ਸੰਗਤ ਆਉਂਦੇ ਸਮੇਂ ਤੇ ਦਰਬਾਰ ਪਹੁੰਚਣ ’ਤੇ ਕੋਰੋਨਾ ਹਦਾਇਤਾਂ ਦੀ ਪਾਲਣਾ ਕਰੇ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਕੱਲ੍ਹ 130ਵਾਂ ਪਵਿੱਤਰ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਸ਼ੁੱਭ ਮੌਕੇ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ। ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ਾਹ ਸਤਿਨਾਮ ਜੀ ਧਾਮ ’ਚ ਹੋਵੇਗੀ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਲੋੜਵੰਦਾਂ ਨੂੰ ਗਰਮ ਕੱਪੜੇ, ਬੂਟ-ਜੁਰਾਬਾਂ, ਰਾਸ਼ਨ ਅਤੇ ਬਲਾਕਾਂ ਵੱਲੋਂ ਬਣਾਏ ਗਏ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ ਜਾਣਗੀਆਂ।
ਨਾਮ ਚਰਚਾ ਸਬੰਧੀ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਆਪਣੀਆਂ-ਆਪਣੀਆਂ ਡਿਊਟੀਆਂ ’ਤੇ ਪੂਰੀ ਲਗਨ ਨਾਲ ਸੇਵਾਵਾਂ ਕਰ ਰਹੇ ਹਨ ਇਸ ਦੇ ਨਾਲ ਹੀ ਸਾਧ-ਸੰਗਤ ਦੀ ਸਹੂਲਤ ਲਈ ਲੰਗਰ, ਪਾਣੀ, ਟੈ੍ਰਫਿਕ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਾਈਂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਵਧਾਈ ਦੇਣ ਲਈ ਸਾਧ-ਸੰਗਤ ਵੱਲੋਂ ਵਧਾਈ ਕਾਰਡ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਿਕਰਮੀ ਸੰਮਤ 1948 (ਸੰਨ 1891) ਨੂੰ ਕੱਤਕ ਦੀ ਪੁੰਨਿਆ ਨੂੰ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਕਲਾਇਤ ਬਲੋਚਿਸਤਾਨ ( ਹੁਣ ਪਾਕਿਸਤਾਨ ’ਚ ਹੈ) ’ਚ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਅਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੇ ਘਰ ਅਵਤਾਰ ਧਾਰਨ ਕੀਤਾ। ਆਪ ਜੀ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਅਤੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜ ਕੇ ਬੁਰਾਈਆਂ ਛੁਡਵਾਈਆਂ ਅਤੇ ਉਨ੍ਹਾਂ ਦੇ ਘਰਾਂ ਨੂੰ ਖੁਸ਼ੀਆਂ ਨਾਲ ਮਹਿਕਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ