Govinda - Sach Kahoon Punjabi

Govinda: ਅਦਾਕਾਰ ਗੋਵਿੰਦਾ ਦੇ ਪੈਰ ’ਚ ਲੱਗੀ ਗੋਲੀ, ਹਸਪਤਾਲ ’ਚ ਦਾਖਲ
ਆਪਣੇ ਹੀ ਰਿਵਾਲਵਰ ਤੋਂ ਚੱਲੀ ਗੋਲੀ | Govinda

ਮੁੰਬਈ (ਏਜੰਸੀ)। Govinda: ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਲੱਤ ’ਚ ਗੋਲੀ ਲੱਗਣ ਨਾਲ ਉਹ ਜਖਮੀ ਹੋ ਗਏ ਹਨ। ਉਨ੍ਹਾਂ ਦੀ ਆਪਣੀ ਹੀ ਪਸਤੌਲ ’ਚੋਂ ਗੋਲੀ ਚੱਲੀ ਹੈ। ਘਟਨਾ ਮੰਗਲਵਾਰ ਸਵੇਰੇ 4.45 ਵਜੇ ਦੇ ਕਰੀਬ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ 60 ਸਾਲਾ ਅਭਿਨੇਤਾ ਗੋਵਿੰਦਾ ਨੂੰ ਰਿਵਾਲਵਰ ਸਾਫ ਕਰਦੇ ਸਮੇਂ ਮਿਸ ਫਾਇਰਿੰਗ ਕਾਰਨ ਗੋਲੀ ਲੱਗ ਗਈ। ਮੁੰਬਈ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦਾ ਰਿਵਾਲਵਰ ਜਬਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਦਹੀਆ ਨੇ ਕਿਹਾ ਹੈ ਕਿ ਜਿਸ ਪਸਤੌਲ ਤੋਂ ਗੋਲੀ ਚੱਲੀ ਉਹ ਲਾਇਸੈਂਸੀ ਹੈ। ਡੀਸੀਪੀ ਜਲਦੀ ਹੀ ਇਸ ਮਾਮਲੇ ’ਚ ਅਧਿਕਾਰਤ ਬਿਆਨ ਦੇਣਗੇ।

Read This : Ludhiana News: ਸੋਧੇ ਪਾਣੀ ਨੂੰ ਬੁੱਢੇ ਦਰਿਆ ’ਚ ਸੁੱਟਣ ਦਾ ਮਾਮਲਾ, ਸਨਅਤਕਾਰਾਂ ਨੂੰ ਸਤਾਉਣ ਲੱਗਾ ਡਾਈਂਗ ਦੇ ਬੰਦ ਹੋਣ…

ਕ੍ਰਿਟੀ ਕੇਅਰ ਹਸਪਤਾਲ, ਮੁੰਬਈ ’ਚ ਦਾਖਲ | Govinda

ਗੋਲੀ ਲੱਗਣ ਕਾਰਨ ਉਨ੍ਹਾਂ ਦੇ ਪੈਰ ’ਚੋਂ ਕਾਫੀ ਖੂਨ ਵਹਿ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜੁਕ ਬਣ ਗਈ ਸੀ। ਫਿਲਹਾਲ ਉਨ੍ਹਾਂ ਨੂੰ ਇਲਾਜ ਲਈ ਅੰਧੇਰੀ ਦੇ ਕ੍ਰਿਤੀ ਕੇਅਰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਨਾਲ ਜੁੜੇ ਸੂਤਰਾਂ ਮੁਤਾਬਕ ਸ਼ੁਰੂਆਤੀ ਇਲਾਜ ਤੋਂ ਬਾਅਦ ਗੋਵਿੰਦਾ ਹੁਣ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੀ ਪਤਨੀ ਸੁਨੀਤਾ ਫਿਲਹਾਲ ਉਨ੍ਹਾਂ ਦੇ ਨਾਲ ਹਸਪਤਾਲ ’ਚ ਮੌਜੂਦ ਹੈ। Govinda

ਇੱਕ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਕੋਲਕਾਤਾ ਰਵਾਨਾ ਹੋਣ ਵਾਲੇ ਸਨ

ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਦੱਸਿਆ ਹੈ ਕਿ ਉਹ ਇੱਕ ਪ੍ਰੋਗਰਾਮ ਲਈ ਕੋਲਕਾਤਾ ਜਾ ਰਹੇ ਸਨ। ਫਲਾਈਟ 6 ਵਜੇ ਦੀ ਸੀ। ਪਸਤੌਲ ਨੂੰ ਅਲਮਾਰੀ ’ਚ ਰੱਖਣ ਦੌਰਾਨ ਗੋਲੀਬਾਰੀ ਹੋਈ ਤੇ ਉਨ੍ਹਾਂ ਦੇ ਗੋਡੇ ਤੋਂ ਹੇਠਾਂ ਗੋਲੀ ਮਾਰੀ ਗਈ। ਉਸ ਨੂੰ ਤੁਰੰਤ ਅੰਧੇਰੀ ਦੇ ਹਸਪਤਾਲ ਲਿਜਾਇਆ ਗਿਆ। ਗੋਲੀ ਕੱਢ ਲਈ ਗਈ ਹੈ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਘਬਰਾਉਣ ਦੀ ਲੋੜ ਨਹੀਂ ਹੈ। ਕੁਲੀ ਨੰਬਰ 1, ਹੀਰੋ ਨੰਬਰ 1, ਰਾਜਾ ਬਾਬੂ, ਛੋਟੀ ਸਰਕਾਰ, ਹਦ ਕਰਨ ਦੀ ਆਪਨੇ ਵਰਗੀਆਂ ਫਿਲਮਾਂ ਦਾ ਹਿੱਸਾ ਰਹੇ ਗੋਵਿੰਦਾ ਪਿਛਲੇ 5 ਸਾਲਾਂ ਤੋਂ ਫਿਲਮਾਂ ਤੋਂ ਦੂਰ ਹਨ। ਉਨ੍ਹਾਂ ਦੀ ਆਖਰੀ ਰਿਲੀਜ ਫਿਲਮ 2019 ਦੀ ਰੰਗੀਲਾ ਰਾਜਾ ਹੈ।