UPA - Sach Kahoon Punjabi
ਵੱਡੀ ਕਾਰਵਾਈ : ਸਿੱਧੂ ਮੂਸੇਵਾਲਾ ਦੇ ਕਾਤਲਾਂ ’ਤੇ ਲਾਇਆ UAPA ,ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਨੀਰਜ ਬਵਾਨਾ ਸਮੇਤ ਬੰਬੀਹਾ ਗੈਂਗ ਦੇ ਗੈਂਗਸਟਰ ਵੀ ਨਾਮਜਦ
(ਸੱਚ ਕਹੂੰ ਨਿਊਜ਼)
ਚੰਡੀਗੜ੍ਹ । ਦੇਸ਼ ’ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ’ਤੇ ਦਿੱਲੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲਾਂ ’ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਲਾਇਆ ਗਿਆ ਹੈ। ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਤੋਂ ਇਲਾਵਾ ਬੰਬੀਹਾ ਗੈਂਗ ਲੱਕੀ ਪਟਿਆਲ, ਨੀਰਜ ਬਵਾਨਾ ’ਤੇ ਵੀ ਕੇਸ ਦਰਜ਼ ਕੀਤਾ ਗਿਆ ਹੈ।
ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਪੁਲਿਸ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਬਾਅਦ ਕੇਂਦਰ ਦੇ ਹੁਕਮਾਂ ਮੁਤਾਬਕ ਇਹ ਕਾਰਵਾਈ ਕੀਤੀ ਗਈ ਹੈ। ਇਸ ਵਿੱਚ 2 ਕੇਸ ਦਰਜ਼ ਕੀਤੇ ਗਏ ਹਨ।
ਅੱਤਵਾਦੀ ਸੰਗਠਨਾਂ ਦੇ ਸੰਪਰਕ ’ਚ ਗੈਂਗਸਟਰ
ਸੂਤਰਾਂ ਮੁਤਾਬਕ ਕੇਂਦਰੀ ਖੁਫੀਆ ਏਜੰਸੀ ਨੇ ਗ੍ਰਹਿ ਮੰਤਰਾਲੇ ਨੂੰ ਇਨਪੁਟ ਦਿੱਤੇ ਹਨ ਕਿ ਕਈ ਗੈਂਗਸਟਰ ਅੱਤਵਾਦੀ ਸੰਗਠਨਾ ਦੇ ਸੰਪਰਕ ’ਚ ਹਨ। ਭਾਰਤ ਸਰਕਾਰ ਨੇ ਇਨ੍ਹਾਂ ਸੰਗਠਨਾਂ ਨੂੰ ਅੱਤਵਾਦੀਆਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਇਨ੍ਹਾਂ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਇਹ ਗੈਂਗਸਟਰ ਭਾਰਤ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਹਿਲਾ ਗੇੜ : ਐੱਨਡੀਏ ਦੇ 90 ਤੇ ਯੂਪੀਏ ਦੇ 89 ਉਮੀਦਵਾਰ ਅਜ਼ਮਾਉਣਗੇ ਕਿਸਮਤ
ਪਹਿਲੇ ਗੇੜ ‘ਚ ਕੁੱਲ 1280 ਉਮੀਦਵਾਰਾਂ ਨੇ ਚੋਣ ਲੜਨ ਲਈ ਕੀਤਾ ਹੈ ਪਰਚਾ ਦਾਖਲ
ਨਵੀਂ ਦਿੱਲੀ,ਏਜੰਸੀ
11 ਅਪਰੈਲ ਨੂੰ ਦੇਸ਼ ‘ਚ ਪਹਿਲੇ ਗੇੜ ਦੀਆਂ ਚੋਣਾਂ ਹੋਣੀਆਂ ਹਨ ਪਹਿਲੇ ਗੇੜ ‘ਚ 20 ਸੂਬਿਆਂ ਦੀਆਂ 91 ਲੋਕਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ ਜਦੋਂਕਿ ਆਖਰੀ ਗੇੜ ਦੀ ਵੋਟਿੰਗ 19 ਮਈ ਨੂੰ ਹੋਵੇਗੀ ਤੇ ਨਤੀਜੇ 23 ਮਈ ਨੂੰ ਆਉਣਗੇ ਇਨ੍ਹਾਂ ‘ਚ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ ਅਸਾਮ ਦੀਆਂ ਪੰਜ, ਬਿਹਾਰ ਦੀਆਂ ਚਾਰ, ਛੱਤੀਸਗੜ੍ਹ ਦੀ ਇੱਕ, ਜੰਮੂ ਕਸ਼ਮੀਰ ਦੀਆਂ ਦੋ, ਮਹਾਂਰਾਸ਼ਟਰ ਦੀਆਂ ਸੱਤ, ਮਣੀਪੁਰ ਦੀਆਂ ਦੋ, ਮੇਘਾਲਿਆ ਦੀਆਂ ਦੋ, ਨਗਾਲੈਂਡ-ਮਿਜ਼ੋਰਮ ਦੀ ਇੱਕ-ਇੱਕ, ਤੇਲੰਗਾਨਾ ਦੀਆਂ 17, ਉਤਰ ਪ੍ਰਦੇਸ਼ ਦੀਆਂ ਅੱਠ, ਉਤਰਾਖੰਡ ਦੀਆਂ ਪੰਜ ਤੇ ਪੱਛਮੀ ਬੰਗਾਲ ਦੀਆਂ ਦੋ ਸੀਟਾਂ ‘ਤੇ ਵੋਟਾਂ ਪੈਣਗੀਆਂ। ਯੂਪੀ ਤੇ ਆਂਧਰਾ ਪ੍ਰਦੇਸ਼ ‘ਚ ਭਾਜਪਾ ਤੇ ਕਾਂਗਰਸ ਤੋਂ ਵੱਖ ਦੋ ਮਹਾਂਗਠਜੋੜ ਵੀ ਮੈਦ ਮੈਦਾਨ ‘ਚ ਹਨ ਪਹਿਲੇ ਗੇੜ ‘ਚ ਕੁੱਲ 1280 ਉਮੀਦਵਾਰਾਂ ਨੇ ਚੋਣ ਲੜਨ ਲਈ ਪਰਚਾ ਦਾਖਲ ਕੀਤਾ ਹੈ। ਦੇਸ਼ ਦੀ ਕੌਮੀ ਪਾਰਟੀਆਂ ਭਾਜਪਾ ਤੇ ਕਾਂਗਰਸ ਲਈ ਪਹਿਲਾ ਗੇੜ ਬੇਹੱਦ ਹੀ ਮਹੱਤਵਪੂਰਨ ਹੈ, ਕਿਉਂਕਿ ਪਹਿਲੇ ਗੇੜ ‘ਚ ਐਨਡੀਏ 90 ਸੀਟਾਂ ‘ਤੇ ਚੋਣ ਲੜ ਰਿਹਾ ਹੈ, ਜਦੋਂਕਿ 89 ਸੀਟਾਂ ‘ਤੇ ਯੂਪੀਏ ਦੇ ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ।
ਮਹਾਂਗਠਜੋੜ : 8 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਹੈ
ਉੱਤਰ ਪ੍ਰਦੇਸ਼ ‘ਚ ਮਹਾਂਗਠਜੋੜ ਪਹਿਲੇ ਗੇੜ ‘ਚ ਸਾਰੀਆਂ 8 ਸੀਟਾਂ ‘ਤੇ ਚੋਣ ਲੜ ਰਹੀ ਹੈ 8 ਸੀਟਾਂ ‘ਚੋਂ 4 ਸੀਟਾਂ ‘ਤੇ ਬੀਐਸਪੀ, 2 ਸੀਟਾਂ ‘ਤੇ ਆਰਐਲਡੀ, 2 ਸੀਟਾਂ ‘ਤੇ ਐਸਪੀ ਦੇ ਉਮੀਦਵਾਰ ਮੈਦਾਨ ‘ਚ ਹਨ ।
ਐਨਡੀਏ ‘ਚ 90 ਸੀਟਾਂ ‘ਚੋਂ 83 ‘ਤੇ ਭਾਜਪਾ ਦੇ ਉਮੀਦਵਾਰ ਮੈਦਾਨ ‘ਚ
ਪਹਿਲੇ ਗੇੜ ‘ਚ ਐਨਡੀਏ ਨੇ 91 ‘ਚੋਂ 90 ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ ਆਂਧਰਾ ਪ੍ਰਦੇਸ਼ ਦੀ 1 ਸੀਟ ਅਜਿਹੀ ਹੈ, ਜਿੱਥੇ ਐਨਡੀਏ ਦਾ ਉਮੀਦਵਾਰ ਮੈਦਾਨ ‘ਚ ਨਹੀਂ ਹੈ ਐਨਡੀਏ ‘ਚ 90 ਸੀਟਾਂ ‘ਚੋਂ 83 ‘ਤੇ ਭਾਜਪਾ ਦੇ ਉਮੀਦਵਾਰ ਮੈਦਾਨ ‘ਚ ਹਨ ਅਸਾਮ ਦੀ ਇੱਕ ਸੀਟ ‘ਤੇ ਸਹਿਯੋਗੀ ਅਸਾਮ ਗਣ ਪ੍ਰੀਸ਼ਦ, ਬਿਹਾਰ ਦੀਆਂ 2 ਸੀਟਾਂ ‘ਤੇ ਐਲਜੇਪੀ, 1 ਸੀਟ ‘ਤੇ ਜੇਡੀਯੂ, ਮਹਾਂਰਾਸ਼ਟਰ ਦੀਆਂ ਦੋ ਸੀਟਾਂ ‘ਤੇ ਸ਼ਿਵਸੈਨਾ ਤੇ ਇੱਕ ਸੀਟ ‘ਤੇ ਐਨਡੀਪੀਪੀ ਦੇ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜੀਵ ਰੰਜਨ ਤਿਵਾੜੀ
ਕਿਹਾ ਜਾਂਦਾ ਹੈ ਕਿ ਰਾਜਨੀਤੀ ਸੰਭਾਵਨਾਵਾਂ ਦੀ ਖੇਡ ਹੈ ਰਾਜਨੀਤੀ ਵਿਚ ਕਦੋ ਕੀ ਹੋ ਜਾਵੇ, ਕੋਈ ਨਹੀਂ ਜਾਣਦਾ ਹਾਲੇ ਕੁਝ ਦਿਨ ਪਹਿਲਾਂ ਤੱਕ ਕੇਂਦਰ ਦੀ ਐਨਡੀਏ ਸਰਕਾਰ ‘ਚ ਬੈਠੇ ਰਾਲੋਸਪਾ ਆਗੂ ਉਪੇਂਦਰ ਕੁਸ਼ਵਾਹਾ ਹੁਣ ਵਿਰੋਧੀ ਪਾਲ਼ੇ ਯੂਪੀਏ ਦਾ ਹਿੱਸਾ ਬਣ ਗਏ ਹਨ ਹੁਣ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਰੀਫ਼ ਕਰ ਰਹੇ ਹਨ ਇਨ੍ਹਾਂ ਤੋਂ ਇਲਾਵਾ ਕੇਂਦਰ ‘ਚ ਮੰਤਰੀ ਤੇ ਲੋਜਪਾ ਆਗੂ ਰਾਮਵਿਲਾਸ ਪਾਸਵਾਨ ਵੀ ਸਰਕਾਰ ਨੂੰ ਤੇਵਰ ਦਿਖਾਉਣ ਲੱਗੇ ਹਨ ਪਾਸਵਾਨ ਨੂੰ ਰਾਜਨੀਤੀ ਦਾ ਮੌਸਮ ਵਿਗਿਆਨੀ ਕਿਹਾ ਜਾਂਦਾ ਹੈ ਪਾਸਵਾਨ ਨੂੰ ਇਹ ਪਹਿਲਾਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਕੇਂਦਰ ‘ਚ ਅਗਲੀ ਸਰਕਾਰ ਕਿਸਦੀ ਬਣਨ ਵਾਲੀ ਹੈ, ਉਸੇ ਹਿਸਾਬ ਨਾਲ ਉਨ੍ਹਾਂ ਦਾ ਵਿਵਹਾਰ ਬਣਨ-ਵਿਗੜਨ ਲੱਗਦਾ ਹੈ ਖੈਰ, ਕੇਂਦਰ ‘ਚ ਸੱਤਾਧਾਰੀ ਐਨਡੀਏ ਵਿਚ ਬੇਚੈਨੀ ਵਧ ਗਈ ਹੈ ਇਸਦੀ ਵਜ੍ਹਾ ਸਪੱਸ਼ਟ ਹੈ ਕਿ ਉਸਦੇ ਸਹਿਯੋਗ ਇੱਕ-ਇੱਕ ਕਰਕੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦਾ ਸਾਥ ਛੱਡ ਕੇ ਯੂਪੀਏ ਦਾ ਹਿੱਸਾ ਬਣਦੇ ਜਾ ਰਹੇ ਹਨ  ਬਿਨਾ ਸ਼ੱਕ, ਯੂਪੀਏ ਮਜ਼ਬੂਤ ਹੋ ਰਿਹਾ ਹੈ ਸੁਭਾਵਿਕ ਹੈ, ਯੂਪੀਏ ਦੀ ਮਜ਼ਬੂਤੀ ‘ਚ ਹੀ ਐਨਡੀਏ ਦੀ ਬੇਚੈਨੀ ਲੁਕੀ ਹੈ ਦਿਲਚਸਪ ਇਹ ਹੈ ਕਿ ਜੋ ਸਹਿਯੋਗੀ ਐਨਡੀਏ ਦਾ ਸਾਥ ਛੱਡ ਰਹੇ ਹਨ ਉਹ ਭਾਜਪਾ ‘ਤੇ ਆਲ੍ਹਾ ਆਗੂਆਂ ‘ਤੇ ਗਜ਼ਬ ਦੇ ਭਾਵਨਾਤਮਕ ਦੋਸ਼ ਲਾ ਰਹੇ ਹਨ ਯਕੀਨੀ ਤੌਰ ‘ਤੇ ਇਸ ਤਰ੍ਹਾਂ ਦੇ ਦੋਸ਼ ਆਉਣ ਵਾਲੀਆਂ ਚੋਣਾਂ ‘ਚ ਭਾਜਪਾ ਲਈ ਨੁਕਸਾਨਦੇਹ ਸਾਬਤ ਹੋਣਗੇ ਉਦਾਹਰਨ ਦੇ ਤੌਰ ‘ਤੇ ਉਪੇਂਦਰ ਕੁਸ਼ਵਾਹਾ ਨੂੰ ਹੀ ਲੈ ਲਓ ਉਨ੍ਹਾਂ ਕਿਹਾ ਕਿ ਐਨਡੀਏ ‘ਚ ਉਨ੍ਹਾਂ ਨੂੰ ਸਨਮਾਨ ਨਹੀਂ ਮਿਲ ਰਿਹਾ ਸੀ ਤਾਜ਼ਾ ਮਾਮਲਾ ਉਪੇਂਦਰ ਕੁਸ਼ਵਾਹਾ ਦਾ ਹੀ ਹੈ, ਇਸ ਲਈ ਪਹਿਲਾਂ ਚਰਚਾ ਇਸੇ ‘ਤੇ ਹੋਣੀ ਚਾਹੀਦੀ ਹੈ।
ਬਿਹਾਰ ਵਿਚ ਉਪੇਂਦਰ ਕੁਸ਼ਵਾਹਾ ਦਾ ਅਸਰ ਠੀਕ-ਠਾਕ ਮੰਨਿਆ ਜਾਂਦਾ ਹੈ ਹੁਣ ਉਹ ਯੂਪੀਏ ਦੇ ਸਹਿਯੋਗੀ ਬਣ ਗਏ ਹਨ ਇਹ ਐਨਡੀਏ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਜੋ ਵੋਟਾਂ ਐਨਡੀਏ ਦੇ ਪੱਖ ਵਿਚ ਸਨ ਜੇਕਰ ਉਹ ਪ੍ਰਭਾਵਿਤ ਹੁੰਦੀਆਂ ਹਨ ਤਾਂ ਜ਼ਾਹਿਰ ਹੈ ਕਿ ਇਹ ਬੀਜੇਪੀ-ਜੇਡੀਯੂ ਗਠਜੋੜ ਲਈ ਨੁਕਸਾਨਦੇਹ ਹੋਵੇਗਾ ਕੁਸ਼ਵਾਹਾ ਨੇ ਕਿਹਾ ਬੀਜੇਪੀ-ਜੇਡੀਯੂ ਦੇ ਨਾਲ ਉਨ੍ਹਾਂ ਦਾ ਅਪਮਾਨ ਹੋ ਰਿਹਾ ਸੀ ਕੁਸ਼ਵਾਹਾ ਦੇ ਦਬਾਅ ਵਾਲੇ ਬਿਆਨ ਤੇ ਤੇਵਰ, ਦੋਵਾਂ ਦੀ ਬੀਜੇਪੀ ਨੇ ਅਣਦੇਖੀ ਕੀਤੀ ‘ਜਾਣਾ ਹੈ ਤਾਂ ਜਾਓ’ ਵਾਲਾ ਰੁਖ਼ ਅਪਣਾਇਆ ਇਸ ਵਿਚ ਬੀਜੇਪੀ ਤੋਂ ਜ਼ਿਆਦਾ ਜੇਡੀਯੂ ਅਤੇ ਖਾਸਕਰ ਨੀਤੀਸ਼ ਕੁਮਾਰ ਨੇ ਉਪੇਂਦਰ ਕੁਸ਼ਵਾਹਾ ਨੂੰ ਐਨਡੀਏ ਤੋਂ ਵੱਖ ਹੋਣ ਦੇਣ ‘ਚ ਵੱਡੀ ਭੂਮਿਕਾ ਨਿਭਾਈ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਐਮਐਲਏ, ਐਮਐਲਸੀ ਗਠਜੋੜ ਵਿਚ ਨਹੀਂ ਗਏ ਹਨ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਦੇ ਬਾਦ ਤੋਂ ਮਹਾਂਗਠਜੋੜ ਵਿਚ ਕਾਂਗਰਸ ਦਾ ਵਜ਼ਨ ਵਧਿਆ ਹੈ, ਇਹ ਦਿਸਣ ਲੱਗਾ ਹੈ ਬਿਹਾਰ ਵਿਚ ਵੀ ਪਾਰਟੀ ਪੱਧਰ ‘ਤੇ ਅਤੇ ਰਾਜਨੀਤਿਕ ਹਲਕੇ ਵਿਚ ਸਾਰੇ ਇਹ ਮਹਿਸੂਸ ਕਰ ਰਹੇ ਹਨ ਪਰ ਬਿਹਾਰ ਦੀ ਗੱਲ ਕਰੀਏ ਤਾਂ ਕੁਝ ਹੀ ਸਾਲ ਪਹਿਲਾਂ ਇੱਥੇ ਕਮਜ਼ੋਰ ਪਈ ਕਾਂਗਰਸ ਨੂੰ ਮਹਾਂਗਠਜੋੜ ਨੇ ਫਿਰ ਤੋਂ ਉੱਠ ਖੜ੍ਹੇ ਹੋਣ ਤੇ ਅੱਗੇ ਵਧਣ ਦੀ ਤਾਕਤ ਦਿੱਤੀ ਸੀ ਅਤੇ ਇਹ ਤਾਕਤ ਫਿਰ ਤੋਂ ਉਸਨੂੰ ਮਿਲੀ ਹੈ ਜੀਤਨਰਾਮ ਮਾਂਝੀ, ਉਪੇਂਦਰ ਕੁਸ਼ਵਾਹਾ ਬਹੁਤ ਵੱਡੀ ਤਾਕਤ ਲੈ ਕੇ ਬੇਸ਼ੱਕ ਹੀ ਨਹੀਂ ਜੁੜੇ ਹਨ ਪਰ ਜੁੜ ਕੇ ਇੱਕ ਹੋਏ ਹਨ ਤਾਂ ਇੱਕ ਚੁਣੌਤੀ ਵਜੋਂ ਇਹ ਗਠਜੋੜ ਆਵੇਗਾ ਜੇਕਰ ਰਾਮਵਿਲਾਸ ਪਾਸਵਾਨ ਵੀ ਲੋਜਪਾ ਨਰਾਜ਼ਗੀ ਦਾ ਸੰਕੇਤ ਦੇਣ ਲੱਗੇ ਹਨ ਤਾਂ ਇਹ ਬੀਜੇਪੀ ਲਈ ਖ਼ਤਰੇ ਦੀ ਘੰਟੀ ਜ਼ਰੂਰ ਹੈ ਜਿਸ ਰਾਮਵਿਲਾਸ ਪਾਸਵਾਨ ਦੇ ਦਬਾਅ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੇਂਦਰ ਸਰਕਾਰ ਤੋਂ ਪਲਟਵਾਇਆ, ਉਹੀ ਹੁਣ ਨੌਜਵਾਨ ਤੇ ਕਿਸਾਨ ਨਾਲ ਜੁੜੇ ਮੁੱਦੇ ਨੂੰ ਚੁੱਕ ਕੇ ਮੋਦੀ ਸਰਕਾਰ ਦੀਆਂ ਹੀ ਮੁਸ਼ਕਲਾਂ ਵਧਾਉਣ ਲੱਗੇ ਹਨ ਬੀਤੇ ਦਿਨੀਂ ਐਨਡੀਏ ਗਠਜੋੜ ਨੂੰ ਨਾਜ਼ੁਕ ਮੋੜ ‘ਤੇ ਦੱਸਣ ਵਾਲੇ ਲੋਕ ਜਨਸ਼ਕਤੀ ਪਾਰਟੀ ਆਗੂ (ਐਲਜੇਪੀ) ਚਿਰਾਗ ਪਾਸਵਾਨ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਰੀਫ਼ ਕਰਕੇ ਬਿਹਾਰ ਵਿਚ ਰਾਜਨੀਤਿਕ ਹਲਚਲ ਨੂੰ ਹਵਾ ਦੇ ਦਿੱਤੀ ਹੈ ਪਾਸਵਾਨ ਦੇ ਇਸ ਬਿਆਨ ਦੇ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ ਪਾਸਵਾਨ ਨੇ ਰਾਹੁਲ ਦੀ ਜੰਮ ਕੇ ਤਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਅੰਦਰ ਸਕਾਰਾਤਮਕ ਬਦਲਾਅ ਆਇਆ ਹੈ ਉਨ੍ਹਾਂ ਨੇ ਕਿਸਾਨਾਂ ਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਵਧੀਆ ਤਰੀਕੇ ਨਾਲ ਚੁੱਕਿਆ ਹੈ ਪਾਸਵਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਲੰਮੇ ਸਮੇਂ ਬਾਅਦ ਜਿੱਤੀ ਹੈ ਜੇਕਰ ਤੁਸੀਂ ਕਿਸੇ ਦੀ ਅਲੋਚਨਾ ਕਰਦੇ ਹੋ ਤਾਂ ਤੁਹਾਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ‘ਤੇ ਉਨ੍ਹਾਂ ਦੀ ਤਰੀਫ਼ ਵੀ ਕਰਨੀ ਚਾਹੀਦੀ ਹੈ ਚਿਰਾਗ ਪਾਸਵਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੁੱਦਿਆਂ ਨੂੰ ਸਹੀ ਢੰਗ ਨਾਲ ਚੁੱਕਿਆ ਜਿਸ ਤਰ੍ਹਾਂ ਉਨ੍ਹਾਂ ਬੇਰੁਜ਼ਗਾਰੀ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਜਨਤਾ ਦੇ ਸਾਹਮਣੇ ਚੁੱਕਿਆ, ਉਹ ਚੰਗਾ ਸੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਲੋਕਾਂ ਨੂੰ ਫਿਰ ਤੋਂ ਆਪਣਾ ਫੋਕਸ ਪੂਰੀ ਤਰ੍ਹਾਂ ਵਿਕਾਸ ‘ਤੇ ਕਰਨਾ ਚਾਹੀਦਾ ਹੈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚਿਰਾਗ ਪਾਸਵਾਨ ਨੇ ਸੂਬੇ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਵੀ ਫੈਸਲਾ ਨਾ ਹੋਣ ‘ਤੇ ਨਰਾਜ਼ਗੀ ਪ੍ਰਗਟਾਈ ਸੀ ਚਿਰਾਗ ਪਾਸਵਾਨ ਦੇ ਇਨ੍ਹਾਂ ਟਵੀਟ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿਚ ਗਠਜੋੜ ‘ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਆਰਐਲਐਸਪੀ ਦੇ ਐਨਡੀਏ ਤੋਂ ਨਾਤਾ ਤੋੜਨ ਤੋਂ ਬਾਦ ਚਿਰਾਗ ਦੇ ਇਸ ਬਿਆਨ ਦੇ ਵੀ ਰਾਜਨੀਤਿਕ ਮਾਇਨੇ ਕੱਢੇ ਜਾ ਰਹੇ ਹਨ ਚਿਰਾਗ ਨੇ ਇੱਕ ਟਵੀਟ ਵਿਚ ਲਿਖਿਆ ਸੀ ਕਿ ਟੀਡੀਪੀ ਤੇ ਆਰਐਲਐਸਪੀ ਦੇ ਐਨਡੀਏ ਗਠਜੋੜ ਤੋਂ ਜਾਣ ਤੋਂ ਬਾਦ ਇਹ ਗਠਜੋੜ ਨਾਜ਼ੁਕ ਮੋੜ ਤੋਂ ਗੁਜ਼ਰ ਰਿਹਾ ਹੈ ਅਜਿਹੇ ਸਮੇਂ ‘ਚ ਬੀਜੇਪੀ ਗਠਜੋੜ ਵਿਚ ਫ਼ਿਲਹਾਲ ਬਚੇ ਹੋਏ ਸਾਥੀਆਂ ਦੀਆਂ ਚਿੰਤਾਵਾਂ ਨੂੰ ਸਮਾਂ ਰਹਿੰਦੇ ਸਨਮਾਨਪੂਰਵਕ ਤਰੀਕੇ ਨਾਲ ਦੂਰ ਕਰੇ ਇਸ ਤੋਂ ਬਾਦ ਇੱਕ ਹੋਰ ਟਵੀਟ ਕਰਦੇ ਹੋਏ ਚਿਰਾਗ ਨੇ ਨੁਕਸਾਨ ਦੇ ਸੰਕੇਤ ਦਿੱਤੇ ਸਨ ਚਿਰਾਗ ਦੇ ਸੰਕੇਤ ਬੇਹੱਦ ਗੰਭੀਰ ਤੇ ਭਾਵਪੂਰਨ ਹਨ ਇਸਨੂੰ ਐਨਡੀਏ ਦੇ ਕਰਤਾ-ਧਰਤਾ ਕਿੰਨਾ ਸਮਝਦੇ ਹਨ, ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ।
ਤਿੰਨ ਸੂਬਿਆਂ ‘ਚ ਸੱਤਾ ਗੁਆਉਣ ਤੋਂ ਬਾਅਦ ਭਾਜਪਾ ਦੇ ਸਾਹਮਣੇ 2019 ਦਾ ਰਣ ਮੁਸ਼ਕਲ ਹੋ ਗਿਆ ਹੈ ਆਪਣੀ ਟੀਮ ਨੂੰ ਇੱਕਜੁਟ ਰੱਖ ਕੇ ਉਹ ਸੱਤਾ ‘ਚ ਵਾਪਸੀ ਦਾ ਸੁਫ਼ਨਾ ਪੂਰਾ ਕਰ ਸਕੇਗੀ ਪਰ ਹਾਲੀਆ ਸਮੇਂ ‘ਚ ਉਸਨੇ ਕਈ ਅਹਿਮ ਸਾਥੀ ਗੁਆ ਦਿੱਤੇ ਹਨ ਉਤੋਂ ਉੱਤਰ ਪ੍ਰਦੇਸ਼ ਦੇ ਹਾਲਾਤ ਵੀ ਦਿੱਕਤ ਪੈਦਾ ਕਰ ਰਹੇ ਹਨ ਦਿੱਲੀ ਦੀ ਸੱਤਾ ਦਾ ਦਰਵਾਜ਼ਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ, ਪਰ ਇੱਥੇ ਸਪਾ-ਬਸਪਾ ਦਾ ਗਠਜੋੜ ਬਣਦਾ ਦਿਸ ਰਿਹਾ ਹੈ ਅਜਿਹਾ ਹੋਇਆ ਤਾਂ 30 ਸੀਟਾਂ ਆਉਣੀਆਂ ਵੀ ਮੁਸ਼ਕਲ ਹੋ ਜਾਣਗੀਆਂ ਦਿੱਲੀ ਵਿਚ ਦੁਬਾਰਾ ਕਿਵੇਂ ਕਮਲ ਖਿੜ ਸਕੇਗਾ, ਇਹ ਭਾਜਪਾ ਲਈ ਸਭ ਤੋਂ ਵੱਡਾ ਸਵਾਲ ਬਣ ਕੇ ਉੱਭਰ ਰਿਹਾ ਹੈ ਲੋਕਸਭਾ ਚੋਣਾਂ ‘ਚ ਹਾਲੇ ਥੋੜ੍ਹਾ ਸਮਾਂ ਹੈ ਪਰ ਰਾਜਨੀਤਿਕ ਪਾਰਟੀਆਂ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਖੇਤਰੀ ਪਾਰਟੀਆਂ ‘ਚ ਖਾਸ ਤੌਰ ‘ਤੇ ਜੋਸ਼ ਹੈ ਤੇ ਉਹ ਆਪਣੀ ਪੋਜੀਸ਼ਨਿੰਗ ਵਿਚ ਜੁਟ ਗਈਆਂ ਹਨ ਦੇਸ਼ ਦੇ ਦੋਵਾਂ ਮੁੱਖ ਸਿਆਸੀ ਗਠਜੋੜਾਂ ਵਿਚ ਸਾਫ਼ ਦਿਸ ਰਹੀ ਤਣਾਤਣੀ ਦਾ ਮੁੱਖ ਕਾਰਨ ਇਹੀ ਹੈ ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ‘ਚ ਉਥਲ-ਪੁਥਲ ਜ਼ਿਆਦਾ ਹੈ ਸ਼ਿਵਸੈਨਾ ਤਾਂ ਸਾਲਾਂ ਤੋਂ ਵੱਖ ਰਾਗ ਅਲਾਪਦੀ ਆ ਰਹੀ ਹੈ।
ਉੱਤਰ ਪ੍ਰਦੇਸ਼ ‘ਚ ਵੀ ਭਾਜਪਾ ਦੀਆਂ ਮੁਸ਼ਕਲਾਂ ਵਧਾਉਣ ਦੀ ਤਿਆਰੀ ਚੱਲ ਰਹੀ ਹੈ ਇੱਥੇ ਵੀ ਸਪਾ-ਬਸਪਾ-ਕਾਂਗਰਸ-ਰਾਲੋਦ ਦੇ ਗਠਜੋੜ ਦੀਆਂ ਚਰਚਾਵਾਂ ਹਨ ਹਾਲਾਂਕਿ ਹਾਲੇ ਤੱਕ ਇਸ ਬਾਰੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਦੇਰ-ਸਵੇਰ ਕੋਈ ਨਾ ਕੋਈ ਠੋਸ ਫੈਸਲਾ ਹੋ ਹੀ ਜਾਵੇਗਾ ਫ਼ਿਲਹਾਲ, ਇਹ ਕਹਿ ਸਕਦੇ ਹਾਂ ਕਿ ਬਿਹਾਰ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਮਹਾਂਰਾਸ਼ਟਰ ਵਿਚ ਭਾਜਪਾ ਨੂੰ ਘੇਰਨ ਦੀ ਯੂਪੀਏ ਦੁਆਰਾ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਯੂਪੀਏ ਆਪਣੇ ਮਨਸੂਬੇ ਵਿਚ ਕਿੰਨਾ ਕਾਮਯਾਬ ਹੁੰਦੀ ਹੈ ਪਰ ਇੰਨਾ ਜ਼ਰੂਰ ਹੈ ਕਿ ਜੋ ਵੀ ਸਹਿਯੋਗੀ ਐਨਡੀਏ ਦਾ ਸਾਥ ਛੱਡ ਕੇ ਜਾ ਰਹੇ ਹਨ ਉਹ ਭਾਜਪਾ ਦੀਆਂ ਮੁਸ਼ਕਲਾਂ ਵਧਾਉਣਗੇ ਹੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਂਕੱਈਆ ਹੋਣਗੇ 15ਵੇਂ ਉਪ ਰਾਸ਼ਟਰਪਤੀ
11 ਅਗਸਤ ਨੂੰ ਚੁੱਕਣਗੇ ਸਹੁੰ
ਨਵੀਂ ਦਿੱਲੀ:ਐੱਨਡੀਏ ਉਮੀਦਵਾਰ ਵੈਂਕੱਈਆ ਨਾਇਡੂ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਉਨ੍ਹਾਂ ਨੇ ਅੱਜ ਕਾਂਗਰਸ ਸਮੇਤ ਵਿਰੋਧ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨੂੰ 272 ਵੋਟਾਂ ਨਾਲ ਹਰਾਇਆ ਨਾਇਡੂ ਨੂੰ 516 ਵੋਟਾਂ ਮਿਲੀਆਂ ਜਦੋਂਕਿ ਗਾਂਧੀ ਨੂੰ 244 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਚੋਣਾਂ ‘ਚ 785 ਵੋਟਰਾਂ ‘ਚੋਂ 771 ਨੇ ਆਪਣੀ ਵੋਟ ਅਧਿਕਾਰ ਦੀ ਵਰਤੋਂ ਕੀਤੀ ਅਤੇ ਇਸ ਤਰ੍ਹਾਂ ਕੁੱਲ 98.21 ਫੀਸਦੀ ਵੋਟਿੰਗ ਹੋਈ ਵੋਟਿੰਗ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਤੱਕ ਚੱਲੀ ਸਹਾਇਕ ਚੋਣ ਅਧਿਕਾਰੀ ਮੁਕੁਲ ਪਾਂਡੇ ਨੇ ਇਹ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਸ਼ਾਮ ਛੇ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ
ਪ੍ਰਧਾਨ ਮੰਤਰੀ ਮੋਦੀ ਸਮੇਤ ਸੱਤਾਧਾਰੀ ਤੇ ਵਿਰੋਧ ਧਿਰ ਦੇ ਆਗੂਆਂ ਨੇ ਪਾਈ ਵੋਟ
ਸ਼ੁਰੂਆਤੀ ਦੌਰ ‘ਚ ਵੋਟ ਪਾਉਣ ਵਾਲਿਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐੱਨਡੀਏ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਐਮ ਵੈਂਕੱਈਆ ਨਾਇਡੂ, ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸ਼ਾਮਲ ਸਨ ਯੋਗੀ ਅਦਿੱਤਿਆਨਾਥ ਹਾਲੇ ਲੋਕ ਸਭਾ ਦੇ ਮੈਂਬਰ ਬਣੇ ਹੋਏ ਹਨ ਇਨ੍ਹਾਂ ਤੋਂ ਇਲਾਵਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਐਚ.ਡੀ. ਦੇਵਗੌੜਾ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ, ਰਾਜ ਸਭਾ ਦੇ ਮਨੋਨੀਤ ਮੈਂਬਰ ਸਚਿਨ ਤੇਂਦੁਲਕਰ, ਰੇਖਾ, ਮੈਰੀਕਾਮ, ਕੌਮੀ ਜਨਤਾ ਦਲ ਦੇ ਸਾਂਸਦ ਜੈ ਪ੍ਰਕਾਸ਼ ਨਰਾਇਣ ਯਾਦਵ, ਲੋਕ ਜਨਸ਼ਕਤੀ ਪਾਰਟੀ ਦੇ ਰਾਮ ਚੰਦਰ ਪਾਸਵਾਨ, ਨੈਸ਼ਨਲ ਕਾਨਫਰੰਸ (ਐਨਸੀ) ਦੇ ਆਗੂ ਫਾਰੂਕ ਅਬਦੁੱਲਾ ਵੋਟਿੰਗ ਪਾਉਣ ਵਾਲਿਆਂ ‘ਚ ਸ਼ਾਮਲ ਸਨ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਵੋਟ ਪਾਉਣ ਲਈ ਸੰਸਦ ਭਵਨ ਪਹੁੰਚੇ ਪੈਰ ‘ਚ ਸੱਟ ਕਾਰਨ ਉਹ ਇਸ ਸੰਸਦ ਸੈਸ਼ਨ ‘ਚ ਸੰਸਦ ਦੀ ਕਾਰਵਾਈ ‘ਚ ਹੁਣ ਤੱਕ ਹਿੱਸਾ ਲੈਣ ਨਹੀਂ ਆ ਸਕੇ ਹਨ ਜ਼ਿਕਰਯੋਗ ਹੈ ਕਿ ਵਰਤਮਾਨ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਦਾ ਕਾਰਜਕਾਲ 10 ਅਗਸਤ ਨੂੰ ਪੂਰਾ ਹੋ ਰਿਹਾ ਹੈ ਉਹ ਲਗਾਤਾਰ ਦੋ  ਕਾਰਜਕਾਲ ਤੋਂ ਇਸ ਅਹੁਦੇ ‘ਤੇ ਹਨ ਵੈਂਕੱਈਆ ਨਾਇਡੂ 16ਵੇਂ ਉਪ ਰਾਸ਼ਟਰਪਤੀ ਦੇ ਰੂਪ ‘ਚ 11 ਅਗਸਤ ਨੂੰ ਕਾਰਜਭਾਰ ਸੰਭਾਲਣਗੇ
ਏਬੀਵੀਪੀ ਨਾਲ ਜੁੜ ਕੇ  ਨਾਇਡੂ ਨੇ ਕੀਤੀ ਸਿਆਸੀ ਕਰੀਅਰ ਦੀ ਸ਼ੁਰੂਆਤ
1 ਜੁਲਾਈ 1940 ਨੂੰ ਆਂਧਰਾ ਪ੍ਰਦੇਸ਼ ਦੇ ਨੇਲੋਰ ‘ਚ ਪੈਦਾ ਹੋਏ ਨਾਇਡੂ ਦੇ ਪਿਤਾ ਦਾ ਨਾਮ ਰੰਗੈਆ ਨਾਇਡੂ ਹੈ, ਜੋ ਇੱਕ ਕਿਸਾਨ ਸਨ ਨਾਇਡੂ ਨੇ ਵਿਦਿਆਰਥੀ ਜੀਵਨ ‘ਚ ਏਬੀਵੀਪੀ ਨਾਲ ਜੁੜ ਕੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਹ ਨੇਲੋਰ ਦੇ ਵੀਆਰ ਕਾਲਜ ‘ਚ 1971 ‘ਚ ਵਿਦਿਆਰਥੀ ਸੰਘ ਪ੍ਰਧਾਨ ਚੁਣੇ ਗਏ
ਇਸ ਤੋਂ ਬਾਅਦ 1972 ‘ਚ ‘ਜੈ ਆਂਧਰਾ’ ਅੰਦੋਲਨ ਤੋਂ ਉਨ੍ਹਾਂ ਨੂੰ ਆਗੂ ਦੇ ਰੂਪ ‘ਚ ਪਛਾਣ ਮਿਲੀ 1975 ਦੀ ਐਮਰਜੰਸੀ ‘ਚ ਉਹ ਜੇਲ੍ਹ ਜਾਣ ਵਾਲੇ ਆਗੂਆਂ ‘ਚ ਵੀ ਸ਼ਾਮਲ ਸਨ ਉਹ 3 ਵਾਰ ਕਰਨਾਟਕ ਅਤੇ ਇੱਕ ਵਾਰ ਰਾਜਸਥਾਨ ਤੋਂ ਰਾਜ ਸਭਾ ਪਹੁੰਚੇ ਉਹ 2 ਵਾਰ ਆਂਧਰਾ ਪ੍ਰਦੇਸ਼ ਦੀ ਵਿਧਾਨ ਪ੍ਰੀਸ਼ਦ ਦੇ ਵੀ ਮੈਂਬਰ ਰਹੇ ਉਨ੍ਹਾਂ ਨੇ ਅਟਲ ਸਰਕਾਰ ‘ਚ ਪੇਂਡੂ ਵਿਕਾਸ ਮੰਤਰਾਲਾ ਸੰਭਾਲਿਆ ਅਤੇ 2002 ਤੋਂ 2004 ਤੱਕ ਭਾਜਪਾ ਦੇ ਕੌਮੀ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੰਭਾਲੀ 2004 ਦੀਆਂ ਆਮ ਚੋਣਾਂ ‘ਚ ਪਾਰਟੀ ਦੀ ਹਾਰ ਤੋਂ ਬਾਅਦ ਅਹੁਦਾ ਛੱਡ ਦਿੱਤਾ ਸੀ ਮੋਦੀ ਸਰਕਾਰ ‘ਚ ਸ਼ਹਿਰੀ ਵਿਕਾਸ, ਸੰਸਦੀ ਮਾਮਲਿਆਂ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੰਭਾਲੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਦੇ ਪੱਲੇ ‘ਤੇ ਸਭ ਤੋਂ ਵੱਡਾ ‘ਦਾਗ’ ਹੈ ਬੋਫ਼ਰਸ ਘਪਲਾ
ਨਵੀਂ ਦਿੱਲੀ: ਕਾਂਗਰਸ ਦੇ ਪੱਲੇ ‘ਤੇ ਸਭ ਤੋਂ ਵੱਡੇ ‘ਦਾਗ’ ਦੇ ਰੂਪ ਵਿੱਚ ਜਾਣਿਆ ਜਾਂਦਾ ਬੋਫਰਸ ਘਪਲਾ ਇੱਕ ਵਾਰ ਫਿਰ ਪਾਰਟੀ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ। ਸੀਬੀਆਈ ਬੋਫਰਸ ਤੋਪ ਸੌਦੇ ਦੀ ਜਾਂਚ ਮੁੜ ਸ਼ੂਰੂ ਕਰਨ ਲਈ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗਣ ਵਾਲੀ ਹੈ। ਸੰਸਦ ਦੀ ਪਬਲਿਕ ਅਕਾਊਂਟਸ ਕਮੇਟੀ (ਪੀਏਸੀ) ਦੇ ਨਿਰਦੇਸ਼ ‘ਤੇ ਸੀਬੀਆਈ ਅਜਿਹਾ ਕਰਨ ਵਾਲੀ ਹੈ।
ਕੈਗ ਦੀ ਲਟਕਦੀ ਰਿਪੋਰਟ ਦੀ ਜਾਂਚ ਕਰ ਰਹੀ ਪੀਏਸੀ ਦੀ ਇੱਕ ਉਪ ਸੰਮਤੀ ਦੇ ਪ੍ਰਧਾਨ ਬੀਜੂ ਜਨਤਾ ਦਲ (ਬੀਜੇਡੀ) ਆਗੂ ਭਾਤ੍ਰਹਰੀ ਮਾਹਤਾਬ ਨੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਨੂੰ ਵੀਰਵਾਰ ਨੂੰ ਕਿਹਾ ਕਿ ਉਹ ਬੋਫਰਸ ਸੌਦੇ ਦੇ ‘ਸਿਸਟੈਮਿਕ ਫੇਲੁਅਰ’ ਅਤੇ ਰਿਸ਼ਵਲ ਲੈਣ ਦੇ ਦੋਸ਼ਾਂ ਦੀ ਮੁੜ ਜਾਂਚ ਕਰੇ।
ਸੀਬੀਆਈ ਡਾਇਰੈਕਟਰ ਆਲੋਕ ਵਰਮਾ ਨੂੰ ਲੋਕ ਲੇਖਾ ਸੰਮਤੀ ਨਾਲ ਸਬੰਧਿਤ ਰੱਖਿਆ ਮਾਮਲਿਆਂ ਦੀ ਉਪ ਕਮੇਟੀ ਦੇ ਮੈਂਬਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਕਿ ਸੀਬੀਆਈ ਨੇ ਉਸ ਸਮੇਂ ਸੁਪਰੀਮ ਕੋਰਟ ‘ਚ ਅਪੀਲ ਕਿਉਂ ਨਹੀਂ ਕੀਤੀ, ਜਦੋਂ ਦਿੱਲੀ ਹਾਈਕੋਰਟ ਨੇ 2005 ਵਿੱਚ ਮਾਮਲੇ ਦੀ ਕਾਰਵਾਈ ਰੱਦ ਕਰ ਦਿੱਤੀ ਸੀ।
1980 ਦੇ ਦਹਾਕੇ ਵਿੱਚ ਜ਼ਬਰਦਸਤ ਸਿਆਸੀ ਭੂਚਾਲ ਆਇਆ ਸੀ
ਛੇ ਮੈਂਬਰੀ ਪੀਏਸੀ ਦੀ ਰੱਖਿਆ ਮਾਮਲਿਆਂ ‘ਤੇ ਉਪ ਕਮੇਟੀ ਬੋਫਰਸ ਤੋਪ ਸੈਦੇ ‘ਤੇ 1986 ਦੀ ਕੈਗ ਰਿਪੋਰਟ ਦੇ ਕੁਝ ਖਾਸ ਪਹਿਲੂਆਂ ਦਾ ਪਾਲਣ ਨਾ ਕੀਤੇ ਜਾਣ ਨੂੰ ਲੈ ਕੇ ਗੌਰ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਬੋਫਰਸ ਤੋਪਾਂ ਦੀ ਖਰੀਦ ਲਈ ਦਿੱਤੀ ਗਈ ਦਲਾਲੀ ਨੂੰ ਲੈ ਕੇ 1980 ਦੇ ਦਹਾਕੇ ਵਿੱਚ ਜ਼ਬਰਦਸਤ ਸਿਆਸੀ ਭੂਚਾਲ ਆਇਆ ਸੀ ਅਤੇ ਇਸ ਕਾਂਡ ਕਾਰਨ 1989 ਵਿੱਚ ਰਾਜੀਵ ਗਾਂਧੀ ਦੀ ਸਰਕਾਰ ਵੀ ਡਿੱਗ ਗਈ ਸੀ। ਗੋਡਾ ਤੋਂ ਭਾਜਪਾ ਦੇ ਸਾਂਸਦ ਦੂਬੇ ਮੁਤਾਬਕ, ਸੀਬੀਆਈ ਨੇ 2005 ਵਿੱਚ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦਾ ਵੀ ਮਨ ਬਣਾ ਲਿਆ ਸੀ, ਪਰ ਤੱਤਕਾਲੀ ਯੂਪੀਏ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੂਪੀਏ ਸਰਕਾਰ ਦੌਰਾਨ ਭੀੜ ਹੱਥੋਂ ਵੱਧ ਕਤਲ ਹੋਏ:ਸ਼ਾਹ
ਪਣਜੀ: ਅਮਿਤ ਸ਼ਾਹ ਨੇ ਭੀੜ (ਕਥਿਤ ਗਊ ਰੱਖਿਅਕ) ਵੱਲੋਂ ਹਾਲ ਹੀ ਵਿੱਚ ਕੀਤੇ ਗਏ ਕਤਲਾਂ ਦੇ ਮੁੱਦੇ ‘ਤੇ ਮੋਦੀ ਸਰਕਾਰ ਦਾ ਬਚਾਅ ਕੀਤਾ ਹੈ। ਸ਼ਾਹ ਨੇ ਕਿਹਾ ਕਿ ਕਾਂਗਰਸ ਅਗਵਾਈ ਵਾਲੀ ਯੂਪੀਏ ਸਰਕਾਰ ਸਮੇਂ 2011 ਤੋਂ 2013 ਦੌਰਾਨ ਅਜਿਹੀਆਂ ਘਟਨਾਵਾਂ ਜ਼ਿਆਦਾ ਵਾਪਰੀਆਂ। ਜ਼ਿਕਰਯੋਗ ਹੈ ਕਿ ਪਹਿਲਾਂ ਨਰਿੰਦਰ ਮੋਦੀ ਅਤੇ ਫਿਰ ਪ੍ਰਣਬ ਮੁਖ਼ਰਜੀ ਨੇ ਦੇਸ਼ ਵਿੱਚ ਵਧ ਰਹੀਆਂ ਅਜਿਹੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟਾਈ ਹੈ।
ਇਹ ਕਿਹੜੀ ਗਊ ਰੱਖਿਆ? ਗਾਂ ਦੇ ਨਾਂਅ ‘ਤੇ ਇਨਸਾਨ ਨੂੰ ਮਾਰ ਦਿਓ?: ਮੋਦੀ
ਮੋਦੀ ਨੇ 30 ਜੂਨ ਨੂੰ ਗਊ ਰੱਖਿਆ ਦੇ ਨਾਂਅ ‘ਤੇ ਕੀਤੇ ਜਾ ਰਹੇ ਕਤਲਾਂ ਨੂੰ ਲੈ ਕੇ ਨਰਾਜ਼ਗੀ ਪ੍ਰਗਟਾਈ ਸੀ। ਮੋਦੀ ਨੇ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਵਿੱਚ ਕਿਹਾ ਸੀ, ‘ਕੀ ਸਾਨੂੰ ਗਾਂ ਦੇ ਨਾਂਅ ‘ਤੇ ਕਿਸੇ  ਇਨਸਾਨ ਨੂੰ ਮਾਰਨ ਦਾ ਹੱਕ ਮਿਲ ਜਾਂਦਾ ਹੈ? ਕੀ ਇਹ ਗਊ ਭਗਤੀ ਹੈ? ਕੀ ਇਹ ਗਊ ਰੱਖਿਆ ਹੈ? ਇਹ ਗਾਂਧੀ ਜੀ ਵਿਨੋਬਾ ਜੀ ਦਾ ਰਸਤਾ ਨਹੀਂ ਹੋ ਸਕਦਾ। ਅਸੀਂ ਕਿਵੇਂ ਆਪਾ ਗੁਆ ਰਹੇ ਹਾਂ? ਕੀ ਗਾਂ ਦੇ ਨਾਂਅ ‘ਤੇ ਇਨਸਾਨ ਨੂੰ ਮਾਰ ਦਿਆਂਗੇ?’