New - Sach Kahoon Punjabi
ਸੁਸ਼ੀਲ ਕੁਮਾਰ ਸ਼ਿੰਦੇ ਹੋ ਸਕਦੇ ਹਨ ਕਾਂਗਰਸ ਦੇ ਨਵੇਂ ਪ੍ਰਧਾਨ!
ਗਾਂਧੀ ਪਰਿਵਾਰ ਸੰਗ ਪਾਰਟੀ ਆਲਾਕਮਾਨ ਨੇ ਲਿਆ ਫੈਸਲਾ : ਰਿਪੋਰਟ
ਏਜੰਸੀ
ਨਵੀਂ ਦਿੱਲੀ, 30 ਜੂਨ
ਲੋਕ ਸਭਾ ਚੋਣਾਂ 2019 ‘ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ‘ਤੇ ਅੜੇ ਰਾਹੁਲ ਗਾਂਧੀ ਨੇ ਆਖਰਕਾਰ ਆਪਣਾ ਉੱਤਰਾ ਅਧਿਕਾਰੀ ਲੱਭ ਲਿਆ ਹੈ ਸੂਤਰਾਂ ਅਨੁਸਾਰ, ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਕਾਂਗਰਸ ਦੇ ਪ੍ਰਧਾਨਗੀ ਅਹੁਦੇ ਦੀ ਕਮਾਨ ਸੌਂਪੀ ਜਾ ਸਕਦੀ ਹੈ ।
ਕਾਂਗਰਸ ਆਲਾਕਮਾਨ ਨੇ ਗਾਂਧੀ ਪਰਿਵਾਰ ਸੰਗ ਸਾਰੇ ਨਾਵਾਂ ‘ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਕਾਂਗਰਸ ਦਾ ਅਗਲਾ ਪ੍ਰਧਾਨ ਬਣਾਉਣ ਦਾ ਮਨ ਬਣਾਇਆ ਹੈ ਹਾਲਾਂਕਿ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਨਾਂਅ ਦੇ ਐਲਾਨ ‘ਚ ਥੋੜ੍ਹੀ ਦੇਰੀ ਹੋ ਸਕਦੀ ਹੈ ਕਿਉਂਕਿ ਪਾਰਟੀ ‘ਚ ਹਾਲੇ ਅਸਤੀਫਿਆਂ ਦਾ ਦੌਰ ਜਾਰੀ ਹੈ ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਬਣਨ ਦੀ ਦੌੜ ‘ਚ ਮਲਿੱਕਾਅਰਜੁਨ ਖੜਗੇ, ਅਸ਼ੋਕ ਗਹਿਲੋਤ, ਗੁਲਾਮ ਨਬੀ ਅਜ਼ਾਦ, ਏਕੇ ਐਂਟੋਨੀ ਤੇ ਜਨਾਰਦਨ ਤ੍ਰਿਵੇਦੀ ਦਾ ਨਾਂਅ ਵੀ ਚਰਚਾ ‘ਚ ਸੀ ਜ਼ਿਕਰਯੋਗ ਹੈ ਕਾਂਗਰਸ ਪਾਰਟੀ ਨੂੰ 2019 ‘ਚ ਲੋਕ ਸਭਾ ਚੋਣਾਂ ‘ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
5.8 ਮਾਪੀ ਗਈ ਭੂਚਾਲ ਦੀ ਤੀਬਰਤਾ
ਨਿਊਯਾਰਕ, ਏਜੰਸੀ। ਨਿਊਜੀਲੈਂਡ ‘ਚ ਰਿਵਰਟੋਨ ਤੋਂ 261 ਕਿਲੋਮੀਟਰ ਦੱਖਣ-ਪੱਛਮ ‘ਚ ਸ਼ਨਿੱਚਰਵਾਰ ਨੂੰ 5.8 ਤੀਬਰਤਾ ਦੇ Earthquake ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂ ਗਰਭੀ ਸਰਵੇਖਣ ਕੇਂਦਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਦੇਰ ਰਾਤ 11 ਵੱਜ ਕੇ 42 ਮਿੰਟ ‘ਤੇ ਮਹਿਸੂਸ ਕੀਤ ਗਏ ਅਤੇ ਇਸ ਦਾ ਕੇਂਦਰ ਧਰਤੀ ਦੇ 10 ਕਿਲੋਮੀਟਰ ਹੇਠਾਂ 47.9307 ਦੱਖਣੀ ਅਕਸਾਂਸ ਅਤੇ 165.46 ਡਿਗਰੀ ਪੂਰਬ ਦੇਸ਼ਾਂਤਰ ‘ਚ ਸਥਿਤ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਊ ਫਰੱਕਾ ਐਕਸਪ੍ਰੈਸ ਪਟੜੀ ਤੋਂ ਉਤਰੀ , 6 ਦੀ ਮੌਤ
ਐਨਡੀਆਰਐਫ ਦੀਆਂ ਦੋ ਟੀਮਾਂ ਘਟਨਾ ਸਥਾਨ ਲਈ ਰਵਾਨਾ
ਰਾਏਬਰੇਲੀ, ਏਜੰਸੀ। ਉਤਰ ਪ੍ਰਦੇਸ਼ ‘ਚ ਰਾਏਬਰੇਲੀ ਦੇ ਹਰਚੰਦਪੁਰ ਸਟੇਸ਼ਨ ਕੋਲ ਬੁੱਧਵਾਰ ਤੜਕੇ 14003 ਨਿਊ ਫਰੱਕਾ ਐਕਸਪ੍ਰੈਸ ਟ੍ਰੇਨ ਦੀ ਇੰਜਣ ਸਮੇਤ ਪੰਜ ਡੱਬੇ ਪਟੜੀ ਤੋਂ ਉਤਰ ਗਏ ਜਿਸ ਕਾਰਨ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਸੂਤਰਾਂ ਅਨੁਸਾਰ ਫਿਲਹਾਲ ਸਥਾਨਕ ਲੋਕ ਅਤੇ ਹਰਚੰਦਪੁਰ ਸਟੇਸ਼ਨ ਦੇ ਕਰਮਚਾਰੀ ਰਾਹਤ ਅਤੇ ਬਚਾਅ ਅਭਿਆਨ ‘ਚ ਜੁਟੇ ਹੋਏ ਹਨ। ਟ੍ਰੇਨ ਦੇ ਯਾਤਰੀਆਂ ‘ਚ ਅਫਰਾ ਤਫਰੀ ਦਾ ਮਾਹੌਲ ਹੈ। ਰਾਜਧਾਨੀ ਲਖਨਊ ਤੋਂ 65 ਕਿਲੋਮੀਟਰ ਦੂਰ ਲਖਨਊ-ਰਾਏਬਰੇਲੀ ਰੇਲ ਖੰਡ ‘ਤੇ ਹਰਚੰਦਪੁਰ ਸਟੇਸ਼ਨ ਦੇ ਬਾਹਰੀ ਇਲਾਕੇ ‘ਚ ਇੰਜਣ ਦੇ ਨਾਲ ਡੱਬੇ ਪਟੜੀ ਤੋਂ ਉਤਰ ਗਏ ਹਨ। ਐਨਡੀਆਰਐਫ ਦੀਆਂ ਦੋ ਟੀਮਾਂ ਨੂੰ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ ਜਦੋਂਕਿ ਰੇਲਵੇ ਨੇ ਵੀ ਰਾਹਤ ਅਤੇ ਬਚਾਅ ਦਲ ਭੇਜਿਆ ਹੈ।
ਇਸ ਹਾਦਸੇ ਦਾ ਨੋਟਿਸ ਲੈਂਦੇ ਹੋਏ ਡੀਜੀਪੀ ਓਪੀ ਸਿੰਘ ਨੇ ਐਨਡੀਆਰਐਫ ਦੀਆਂ ਦੋ ਟੀਮਾਂ ਨੂੰ ਘਟਨਾ ਸਥਾਨ ਲਈ ਰਵਾਨਾ ਕੀਤਾ ਹੈ। ਲਖਨਊ ਅਤੇ ਵਾਰਾਣਸੀ ਤੋਂ ਦੋ ਟੀਮਾਂ ਮੌਕੇ ਲਈ ਰਵਾਨਾ ਹੋ ਚੁੱਕੀਆਂ ਹਨ। ਇਸ ਦਰਮਿਆਨ ਰਾਏਬਰੇਲੀ ਦੀ ਪੁਲਿਸ ਕਮਿਸ਼ਨਰ ਸੁਜਾਤਾ ਸਿੰਘ ਨੇ ਦੱਸਿਆ ਕਿ ਅਜੇ ਤੱਕ 6 ਲੋਕਾਂ ਦੀ ਮੌਤ ਹੋਈ ਹੈ। ਜਖਮੀਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਟ੍ਰੇਨ ਫਰੱਕਾ ਤੋਂ ਚੱਲ ਕੇ ਰਾਏਬਰੇਲੀ ਹੁੰਦੇ ਹੋਏ ਨਵੀਂ ਦਿੱਲੀ ਜਾ ਰਹੀ ਸੀ ਕਿ ਰਸਤੇ ‘ਚ ਹਰਚੰਦਪੁਰ ਆਊਟਰ ਕੋਲ ਗਲਤ ਟਰੈਕ ‘ਤੇ ਜਾਣ ਕਾਰਨ ਇਹ ਹਾਦਸਾ ਹੋਇਆ। ਫਿਲਹਾਲ ਰੇਲਵੇ ਦੇ ਅਧਿਕਾਰੀ ਮੌਕੇ ਲਈ ਰਵਾਨਾ ਹੋ ਚੁੱਕੇ ਹਨ। ਮੌਕੇ ‘ਤੇ ਸਥਾਨਕ ਪੁਲਿਸ ਅਤੇ ਐਂਬੂਲੈਂਸ ਪਹੁੰਚ ਚੁੱਕੀ ਹੈ। ਜ਼ਖਮੀਆਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੌਤਾਂ ਦਾ ਅੰਕੜਾ ਵਧ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਡਵੇਜ ਡਿਪੂ ਸ੍ਰੀ ਮੁਕਤਸਰ ਸਾਹਿਬ ਨੂੰ ਮਿਲੀਆਂ 3 ਨਵੀਂਆਂ ਵੋਲਵੋ ਬੱਸਾਂ
ਸ੍ਰੀ ਮੁਕਤਸਰ ਸਾਹਿਬ ਤੋਂ ਚੰਡੀਗੜ੍ਹ ਜਾਣਾ ਹੋਇਆ ਸੌਖਾ
ਆਨਲਾਈਨ ਬੁਕਿੰਗ ਦੀ ਵੀ ਸਹੂਲਤ
ਸ੍ਰੀ ਮੁਕਤਸਰ ਸਾਹਿਬ,
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਰੋਡਵੇਜ਼ ਡਿਪੂ ਨੂੰ ਤਿੰਨ ਨਵੀਂਆਂ ਸੁਪਰ ਇੰਟਗਰਲ ਵੋਲਵੋ ਏ ਸੀ ਬੱਸਾਂ ਦਿੱਤੀਆਂ ਗਈਆਂ ਹਨ। ਇਹ ਅਰਾਮਦਾਇਕ ਅਤੇ ਲਮੇਰੇ ਸਫ਼ਰ ਲਈ ਬਹੁਤ ਢੁਕਵੀਆਂ ਹਨ। ਇਨ੍ਹਾਂ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਚੰਡੀਗੜ੍ਹ ਜਾਣਾ ਬਹੁਤ ਅਸਾਨ ਹੋ ਗਿਆ ਹੈ। ਰੋਡਵੇਜ ਡਿਪੂ ਦੇ ਜਨਰਲ ਮੈਨੇਜ਼ਰ ਸ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਨ੍ਹਾਂ ਬੱਸਾਂ ਦੀ ਸਮਾਂ ਸਾਰਨੀ ਇਸ ਤਰ੍ਹਾਂ ਬਣਾਈ ਗਈ ਹੈ ਕਿ ਵਿਅਕਤੀ ਸਵੇਰੇ 9 ਵਜੇ ਚੰਡੀਗੜ੍ਹ ਪੁੱਜ ਸਕਦਾ ਹੈ ਅਤੇ ਰਾਜਧਾਨੀ ਵਿਖੇ  ਦਿਨ ਭਰ ਦੇ ਕੰਮ ਨਿਪਟਾ ਕੇ ਸ਼ਾਮ ਨੂੰ 4.48 ‘ਤੇ ਸ੍ਰੀ ਮੁਕਤਸਰ ਸਾਹਿਬ  ਲਈ ਵਾਪਸ ਬਸ ਫੜ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ‘ਤੇ ਸਫ਼ਰ ਲਈ ਬੁਕਿੰਗ ਲਈ ਫੋਨ ਨੰਬਰ 87279-99033 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ .. ਤੇ ਆਨਲਾਇਨ ਬੁਕਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਸਥਾਨਕ ਡਿਪੂ ਦੇ ਟ੍ਰੈਫਿਕ ਮੈਨੇਜ਼ਰ ਜਸਵਿੰਦਰ ਸਿੰੰਘ ਚਹਿਲ ਨੇ ਦੱਸਿਆ ਕਿ ਪਹਿਲੀ ਬੱਸ ਸ੍ਰੀ ਮੁਕਤਸਰ ਸਾਹਿਬ ਤੋਂ ਸਵੇਰੇ 4:20 ਵਜੇ ਚੱਲ ਕੇ 7 ਵਜੇ ਲੁਧਿਆਣਾ ਅਤੇ 9 ਵਜੇ ਚੰਡੀਗੜ੍ਹ ਪੁੱਜੇਗੀ ਅਤੇ 11:55 ਵਜੇ ਚੰਡੀਗੜ੍ਹ ਤੋਂ ਵਾਪਸ ਚੱਲ ਕੇ 1:20 ਤੋਂ ਲੁਧਿਆਣਾ ਹੁੰਦੀ ਹੋਈ 4 ਵਜੇ ਵਾਪਸ ਸ੍ਰੀ ਮੁਕਤਸਰ ਸਾਹਿਬ ਪੁੱਜ ਜਾਵੇਗੀ। ਦੂਜੀ ਬੱਸ ਸ੍ਰੀ ਮੁਕਤਸਰ ਸਾਹਿਬ ਤੋਂ ਸਵੇਰੇ 6:28 ਵਜੇ ਚਲੇਗੀ ਤੇ 9:20 ‘ਤੇ ਲੁਧਿਆਣਾ ਹੁੰਦੀ ਹੋਈ 11:30 ਵਜੇ ਚੰਡੀਗੜ੍ਹ ਪੁੱਜੇਗੀ। ਇਹ ਬੱਸ 2 ਵਜੇ ਚੰੰੰੰਡੀਗੜ੍ਹ ਤੋਂ ਵਾਪਸ ਚੱਲੇਗੀ ਅਤੇ 4:10 ਵਜੇ ਲੁਧਿਆਣਾ ਹੁੰਦੇ ਹੋਏ 7:15 ਵਜੇ ਸ਼ਾਮ ਨੂੰ ਸ੍ਰੀ ਮੁਕਤਸਰ ਵਾਪਸ ਆ ਜਾਵੇਗੀ। ਜਦਕਿ ਤੀਜੀ ਬੱਸ ਸਵੇਰੇ 8:30 ਵਜੇ ਸ੍ਰੀ ਮੁਕਤਸਰ ਸਾਹਿਬ ਤੋਂ ਚਲੇਗੀ ਅਤੇ 12 ਵਜੇ ਲੁਧਿਆਣਾ ਹੁੰਦੇ ਹੋਏੇ 2:10 ‘ਤੇ ਚੰਡੀਗੜ੍ਹ ਪੁੱਜੇਗੀ ਅਤੇ ਸ਼ਾਮ 4:48 ‘ਤੇ ਚੰਡੀਗੜ੍ਹ ਤੋਂ ਚੱਲ ਕੇ 7 ਵਜੇ ਲੁਧਿਆਣਾ ਹੁੰਦੇ ਹੋਏ 9:40 ਤੇ ਵਾਪਸ ਸ੍ਰੀ ਮੁਕਤਸਰ ਸਾਹਿਬ ਪੁੱਜ ਜਾਵੇਗੀ। ਉਨ੍ਹਾਂ ਜ਼ਿਲ੍ਹੇੇ ਦੇ ਲੋਕਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਖਾਨ ਬਣੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ
22ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ | Imran Khan
ਸਹੁੰ ਚੁੱਕ ਸਮਾਗਮ ‘ਚ ਪੁੱਜੇ ਨਵਜੋਤ ਸਿੰਘ ਸਿੱਧੂ | Imran Khan
ਇਸਲਾਮਾਬਾਦ, (ਏਜੰਸੀ)। ਇਮਰਾਨ ਖਾਨ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਹਨਾਂ ਨੂੰ ਰਾਸ਼ਟਰਪਤੀ ਮਮਨੂੰਨ ਹੁਸੈਨ ਨੇ ਅਹੁਦੇ ਦੀ ਸਹੁੰ ਚੁਕਾਈ।। ਸਾਬਕਾ ਕ੍ਰਿਕਟਰ ਅਤੇ ਤਹਿਰੀਕ-ਏ-ਇਨਸਾਫ ਮੁਖੀ ਇਮਰਾਨ ਖਾਨ ਨੂੰ ਦੇਸ਼ ਦੀ ਨਵੀਂ ਚੁਣੀ ਸੰਸਦ ਨੇ ਕੱਲ੍ਹ ਹੀ ਆਪਣਾ ਨਵਾਂ ਪ੍ਰਧਾਨ ਮੰਤਰੀ ਚੁਣਿਆ। ਇਮਰਾਨ ਦੇ ਸਹੁੰ ਚੁੱਕ ਸਮਾਗਮ ‘ਚ ਭਾਰਤ ਤੋਂ ਨਵਜੋਤ ਸਿੰਘ ਸਿੱਧੂ ਉਚੇਚੇ ਤੌਰ ‘ਤੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਦੇਸ਼ ‘ਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਦੇ ਤਿੰਨ ਹਫਤਿਆਂ ਬਾਅਦ ਉਹਨਾਂ ਨਵੇਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਫਿਲਹਾਲ ਦੇਸ਼ ‘ਚ ਚੋਣਾਂ ਕਰਵਾਉਣ ਲਈ ਗਠਿਤ ਕੰਮ ਚਲਾਊ ਸਰਕਾਰ ਕੰਮ ਕਰ ਰਹੀ ਸੀ।
ਆਮ ਚੋਣਾਂ ‘ਚ 116 ਸੀਟਾਂ ਨਾਲ ਇਮਰਾਨ ਦੀ ਪਾਰਟੀ ਸਭ ਤੋਂ ਵੱਡੇ ਦਲ ਦੇ ਰੂਪ ‘ਚ ਉੱਭਰ ਕੇ ਸਾਹਮਣੇ ਆਈ ਤੇ। ਬਾਅਦ ‘ਚ 9 ਆਜ਼ਾਦ ਉਮੀਦਵਾਰਾਂ ਦੇ ਖਾਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਗਿਣਤੀ ਵਧ ਕੇ 125 ਹੋ ਗਈ। ਇਸ ਤੋਂ ਇਲਾਵਾ ਸੰਸਦ ਵਿੱਚ ਮਹਿਲਾਵਾਂ ਲਈ ਰਿਜ਼ਰਵੇਸ਼ਨ 60 ਸੀਟਾਂ ‘ਚੋਂ 28 ਸੀਟਾਂ ਅਤੇ ਧਾਰਮਿਕ ਘੱਟ ਗਿਣਤੀਆਂ ਲਈ ਰਿਜ਼ਰਵੇਸ਼ਨ 10 ‘ਚੋਂ 5 ਸੀਟਾਂ ਮਿਲਣ ਤੋਂ ਬਾਅਦ ਤਹਿਰੀਕ-ਏ-ਇਨਸਾਫ ਦੇ ਮੈਂਬਰਾਂ ਦੀ ਗਿਣਤੀ ਵਧ ਕੇ 158 ਹੋ ਗਈ।
ਹਾਰ ਦੇ ਬਾਵਜ਼ੂਦ ਵਿਰਾਟ ਦੇ ਨਾਂਅ ਦਰਜ ਹੋਏ ਰਿਕਾਰਡ
ਇੰਗਲੈਂਡ ਵਿਰੁੱਧ ਹਾਰ ਦੇ ਬਾਰਵਜ਼ੂਦ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਂਅ ਦਰਜ ਕਰ ਲਿਆ ਵਿਰਾਟ ਨੇ ਮੈਚ ਦੀ ਪਹਿਲੀ ਪਾਰੀ ‘ਚ 149 ਦੌੜਾਂ ਅਤੇ ਦੂਸਰੀ ਪਾਰੀ ‘ਚ 51 ਦੌੜਾਂ ਬਣਾਈਆਂ ਜਿਸ ਦੀ ਬਦੌਲਤ ਵਿਰਾਟ ਉਹਨਾਂ ਭਾਰਤੀ ਖਿਡਾਰੀਆਂ ਦੀ ਲਿਸਟ ‘ਚ ਸ਼ਾਮਲ ਹੋ ਗਏ ਹਨ ਜਦੋਂਕਿ ਟੀਮ ਦੇ ਕਿਸੇ ਇੱਕ ਹੀ ਖਿਡਾਰੀ ਨੇ ਮੈਚ ਦੀਆਂ ਦੋਵਾਂ ਪਾਰੀਆਂ ‘ਚ 50+ ਦਾ ਸਕੋਰ ਕੀਤਾ ਅਤੇ ਉਸਦੀ ਪੂਰੀ ਟੀਮ ਵਿੱਚੋਂ ਕੋਈ ਵੀ ਖਿਡਾਰੀ ਦੋਵਾਂ ਪਾਰੀਆਂ ‘ਚ ਹੀ 50 ਦੌੜਾਂ ਤੱਕ ਨਹੀਂ ਪਹੁੰਚ ਸਕਿਆ ਇਸ ਤੋਂ ਇਲਾਵਾ ਵਿਰਾਟ ਇੰਗਲੈਂਡ ‘ਚ ਇੱਕ ਟੈਸਟ ਮੈਚ ‘ਚ ਕਪਤਾਨ ਦੇ ਤੌਰ ‘ਤੇ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ। (Virat Kohli)
ਇੰਗਲੈਂਡ ‘ਚ ਕਪਤਾਨ ਦੇ ਤੌਰ ‘ਤੇ ਇੱਕ ਟੈਸਟ ‘ਚ ਦੌੜਾਂ | Virat Kohli
212 ਮੰਸੂਰ ਅਲੀ 64 ਅਤੇ 148 1967
200 ਵਿਰਾਟ ਕੋਹਲੀ 149 ਅਤੇ 51 2018
190 ਮੁੰ.ਅਜ਼ਹਰੂਦੀਨ 179 ਅਤੇ 11 1990
167 ਸੌਰਵ ਗਾਂਗੁਲੀ 68 ਅਤੇ 99
50+ ਦੋਵਾਂ ਪਾਰੀਆਂ ‘ਚ ਜਦੋਂ ਕੋਈ ਵੀ 50 ਤੱਕ ਨਾ ਪਹੁੰਚਿਆ | Virat Kohli
ਦਿਲੀਪ ਵੇਂਗਸਰਕਰ 61 ਅਤੇ 102 ਨਾਬਾਦ ਵਿਰੁੱਧ ਇੰਗਲੈਂਡ 1986
ਸਚਿਨ ਤੇਂਦੁਲਕਰ 116 ਅਤੇ 53 ਵਿਰੁਧ ਆਸਟਰੇਲੀਆ 1999
ਸਚਿਨ ਤੇਂਦੁਲਕਰ 76 ਅਤੇ 65 ਬਨਾਮ ਆਸਟਰੇਲੀਆ 2001
ਰਾਹੁਲ ਦ੍ਰਵਿੜ 81 ਅਤੇ 68 ਵਿਰੁੱਧ ਵੈਸਟਇੰਡੀਜ਼2006
ਐਮਐਸ ਧੋਨੀ 77 ਅਤੇ 74 ਵਿਰੁੱਧ ਇੰਗਲੈਂਡ 2011
ਵਿਰਾਟ ਕੋਹਲੀ 149 ਅਤੇ 51 ਵਿਰੁੱਧ ਇੰਗਲੈਂਡ 2018
ਪੰਜਾਬ ਕਾਂਗਰਸ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ
ਸੁਨੀਲ ਜਾਖੜ ਦੀ ਛੁੱਟੀ ਤੈਅ, ਰਾਜ ਕੁਮਾਰ ਵੇਰਕਾ ਬਣ ਸਕਦੇ ਹਨ ਨਵੇਂ ਕਾਂਗਰਸ ਪ੍ਰਧਾਨ | Punjab Congress
ਰਾਜ ਕੁਮਾਰ ਵੇਰਕਾ ਨੂੰ ਪ੍ਰਧਾਨ ਬਣਾ ਕੇ ਰਾਹੁਲ ਗਾਂਧੀ ਦਲਿਤਾਂ ਨੂੰ ਕਰਨਾ ਚਾਹੁੰਦੇ ਹਨ ਖ਼ੁਸ਼ | Punjab Congress
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਜਲਦ ਹੀ ਛੁੱੱਟੀ ਹੋਣ ਜਾ ਰਹੀਂ ਹੈ, ਸੁਨੀਲ ਜਾਖੜ ਦੇ ਕਾਰਜ਼ਕਾਲ ਤੋਂ ਰਾਹੁਲ ਗਾਂਧੀ ਕੋਈ ਜਿਆਦਾ ਖ਼ੁਸ਼ ਨਹੀਂ ਹਨ, ਇਸ ਕਰਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਸੁਨੀਲ ਜਾਖੜ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਸੁਨੀਲ ਜਾਖੜ ਦੀ ਥਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ‘ਤੇ ਰਾਜ ਕੁਮਾਰ ਵੇਰਕਾ ਨੂੰ ਬਿਠਾਇਆ ਜਾ ਸਕਦਾ ਹੈ। ਦਲਿਤਾਂ ਨੂੰ ਪ੍ਰਧਾਨਗੀ ਦਿੰਦੇ ਹੋਏ ਰਾਹੁਲ ਗਾਂਧੀ ਪੰਜਾਬ ਦੇ ਉਨ੍ਹਾਂ ਸਾਰੇ ਦਲਿਤਾ ਨੂੰ ਖੁਸ਼ ਕਰਨਾ ਚਾਹੁੰਦੇ ਹਨ, ਜਿਹੜੇ ਕਿ ਕੈਬਨਿਟ ਵਾਧੇ ਦੌਰਾਨ ਮੰਤਰੀ ਨਹੀਂ ਬਣਨ ਦੇ ਕਾਰਨ ਨਰਾਜ਼ ਹੋ ਗਏ ਸਨ।
ਸੂਤਰਾ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਲਈ ਰਾਜ ਕੁਮਾਰ ਵੇਰਕਾ ਦਾ ਨਾਅ ਲਗਭਗ ਫਾਈਨਲ ਕਰ ਲਿਆ ਗਿਆ ਹੈ, ਇਸ ਲਈ ਕਾਂਗਰਸ ਪ੍ਰਧਾਨ ਲਈ ਕੋਈ ਜਿਆਦਾ ਨਾ ਲੰਬੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਹੋਰ ਨਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਰਾਜ ਕੁਮਾਰ ਵੇਰਕਾ ਨੂੰ ਪ੍ਰਧਾਨ ਬਣਾਉਣ ਲਈ ਜਲਦ ਹੀ ਰਾਹੂਲ ਗਾਂਧੀ ਐਲਾਨ ਕਰ ਸਕਦੇ ਹਨ।
ਇਥੇ ਦੱਸਣਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਸੀ। ਸੁਨੀਲ ਜਾਖੜ ਨੂੰ ਕਾਂਗਰਸ ਪ੍ਰਧਾਨ ਬਣਾਏ ਹੋਏ ਲਗਭਗ 1 ਸਾਲ ਬੀਤ ਚੁੱਕਾ ਹੈ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾ ਉਨਾਂ ਨੂੰ ਵੀ ਰਵਾਨਾ ਕੀਤਾ ਜਾ ਰਿਹਾ ਹੈ।
ਲੋਕ ਸਭਾ ਚੋਣਾਂ ‘ਚ ਉਮੀਦਵਾਰੀ ਵੀ ਹਟਾਉਣ ਦਾ ਕਾਰਨ! | Punjab Congress
ਸੁਨੀਲ ਜਾਖੜ ਨੂੰ ਕਾਂਗਰਸ ਪ੍ਰਧਾਨਗੀ ਤੋਂ ਹਟਾਉਣ ਦੀ ਤਿਆਰੀ ਪਿੱਛੇ ਉਨ੍ਹਾਂ ਦਾ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਹੋਣਾ ਵੀ ਦੱਸਿਆ ਜਾ ਰਿਹਾ ਹੈ। ਸੁਨੀਲ ਜਾਖੜ ਇਸ ਸਮੇਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਹਨ ਅਤੇ ਇਸੇ ਸੀਟ ਤੋਂ ਉਹ ਦੁਬਾਰਾ ਚੋਣ ਮੈਦਾਨ ਵਿੱਚ ਉੱਤਰਨਗੇ, ਇਸ ਲਈ ਉਹ ਕਾਂਗਰਸ ਪ੍ਰਧਾਨ ਰਹਿੰਦੇ ਹੋਏ ਹੋਰ ਸੀਟਾਂ ‘ਤੇ ਜਿਆਦਾ ਸਮਾਂ ਨਹੀਂ ਦੇ ਸਕਣਗੇ। ਜਿਸ ਨੂੰ ਦੇਖ਼ਦੇ ਹੋਏ ਵੀ ਉਨਾਂ ਨੂੰ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਛੂੱਟੀ ਦਿੱਤੀ ਜਾ ਰਹੀਂ ਹੈ ਤਾਂ ਕਿ ਉਹ ਆਪਣੀ ਸੀਟ ‘ਤੇ ਜਿਆਦਾ ਸਮਾਂ ਦੇ ਸਕਣ ਅਤੇ ਬਾਕੀ ਸੀਟਾਂ ‘ਤੇ ਕਾਂਗਰਸ ਪ੍ਰਧਾਨ ਚੰਗੀ ਤਰਾਂ ਪ੍ਰਚਾਰ ਕਰ ਸਕੇ।
ਜ਼ਿਲ੍ਹਾ ਪ੍ਰਧਾਨਾਂ ਦੀ ਇਸੇ ਕਾਰਨ ਲਟਕੀ ਹੋਈ ਐ ਸੂਚੀ | Punjab Congress
ਸੁਨੀਲ ਜਾਖੜ ਵੱਲੋਂ ਕੁਝ ਹਫ਼ਤੇ ਪਹਿਲਾਂ ਆਪਣੇ ਜ਼ਿਲ੍ਹਾ ਪ੍ਰਧਾਨਾਂ ਅਤੇ ਕਾਰਜਕਾਰੀ ਦੀ ਸੂਚੀ ਰਾਹੁਲ ਗਾਂਧੀ ਕੋਲ ਭੇਜੀ ਗਈ ਸੀ ਤਾਂ ਕਿ ਸੂਚੀ ਨੂੰ ਇਜ਼ਾਜਤ ਲੈਣ ਤੋਂ ਬਾਅਦ ਜਾਰੀ ਕੀਤਾ ਜਾ ਸਕੇ। ਇਸ ਸੂਚੀ ਨੂੰ ਪਾਸ ਕਰਨ ਦੀ ਥਾਂ ‘ਤੇ ਰਾਹੁਲ ਗਾਂਧੀ ਨੇ ਆਪਣੇ ਕੋਲ ਹੀ ਪੈਂਡਿੰਗ ਰੱਖਿਆ ਹੋਇਆ ਹੈ, ਕਿਉਂਕਿ ਨਵੇਂ ਪ੍ਰਧਾਨ ਵੱਲੋਂ ਕੀਤੀ ਜਾਣ ਵਾਲੀ ਸੂਚੀ ਨੂੰ ਹੀ ਪਾਸ ਕੀਤਾ ਜਾਵੇ ਤਾਂ ਕਿ ਕੁਝ ਮਹੀਨਿਆਂ ਬਾਅਦ ਮੁੜ ਤੋਂ ਕਿਸੇ ਨੂੰ ਹਟਾਇਆ ਜਾਂ ਫਿਰ ਲਗਾਉਣ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ।
ਮੁੱਖ ਮੰਤਰੀ ਦੀ ਰਿਹਾਇਸ਼ ਨਿਊ ਮੋਤੀ ਮਹਿਲਾਂ ਦੀ ਸੁਰੱਖਿਆ ਰੱਬ ਆਸਰੇ
ਮੁਲਾਜ਼ਮਾਂ ਦੀ ਫੌਜ ਸਮੇਤ ਸੂਹੀਆ ਤੰਤਰ ਹੋਇਆ ਫੇਲ੍ਹ | Patiala News
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  (Chief Minister) ਦੀ ਰਿਹਾਇਸ਼ ਨਿਊ ਮੋਤੀ ਮਹਿਲਾਂ ਦੀ ਸੁਰੱਖਿਆ ਰੱਬ ਆਸਰੇ ਹੈ। ਉਂਜ ਗੱਲ ਹੋਰ ਹੈ ਕਿ ਮੋਤੀ ਮਹਿਲਾਂ ਦੀ ਸੁਰੱਖਿਆ ਛਤਰੀ ਲਈ ਉੱਚ ਅਧਿਕਾਰੀਆਂ ਸਮੇਤ ਮੁਲਾਜ਼ਮਾਂ ਦੀ ਫੌਜ ਲਾਈ ਹੋਈ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਸ਼ਹਿਰ ਅੰਦਰਲਾ ਸੂਹੀਆ ਤੰਤਰ ਵੀ ਖੁੰਢਾ ਹੈ ਜੋ ਕਿ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਜਾਣ ਵਾਲੇ ਲੋਕਾਂ ਦੀ ਜਾਣਕਾਰੀ ਨਹੀਂ ਰੱਖ ਪਾ ਰਿਹੈ। (Patiala News)
ਜਾਣਕਾਰੀ ਅਨੁਸਾਰ ਅੱਜ ਸਵੇਰੇ ਆਧੁਨਿਕ ਸਬਜ਼ੀ ਮੰਡੀ ਸਨੌਰ ਤੋਂ ਚਾਰ ਦਰਜ਼ਨ ਤੋਂ ਵੱਧ ਵਿਕਅਤੀ ਆਪਣਾ ਵਿਰੋਧ ਜਤਾਉਣ ਲਈ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲਾਂ ਦੇ ਮੁੱਖ ਗੇਟ ਅੱਗੇ ਜਾ ਪਹੁੰਚੇ ਜਦਕਿ ਇੱਕ-ਦੋ ਜਣੇ ਤਾਂ ਮਹਿਲਾਂ ਦੇ ਅੰਦਰ ਹੀ ਜਾ ਪੁੱਜੇ, ਪਰ ਮਹਿਲਾਂ ਅੱਗੇ ਸਕਿਊਰਟੀ ਪੱਖੋਂ ਲਾਏ ਲਾਮ ਲਸ਼ਕਰ ਸਮੇਤ ਖੂਫੀਆ ਤੰਤਰ ਨੂੰ ਇਨ੍ਹਾਂ ਦੀ ਭਿਣਕ ਤੱਕ ਨਾ ਲੱਗੀ। ਜਦੋਂ ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਬਾਰੇ ਪਤਾ ਲੱਗਾ ਤਾਂ ਅਫਸਰਸ਼ਾਹੀ ਵਿੱਚ ਭਾਜੜ ਮੱਚ ਗਈ। (Patiala News)
ਦੱਸਣਯੋਗ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਾਂਦੀ ਸੜਕ ਦੇ ਦੋਹਾਂ ਪਾਸੇ 300 ਮੀਟਰ ਪਹਿਲਾਂ ਹੀ ਚੌਕਾਂ ‘ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ ਜਦਕਿ ਨਿਊ ਮੋਤੀ ਮਹਿਲਾਂ ਦੇ ਮੁੱਖ ਗੇਟ ਅੱਗੇ ਵੀ ਬੈਕੀਕੇਡ ਲਾ ਕੇ ਸਰੁੱਖਿਆ ਮੁਲਾਜ਼ਮਾਂ ਦਾ ਜਮਾਵੜਾ ਲੱਗਾ ਹੋਇਆ ਹੈ ਪਰ ਸਨੌਰ ਸਬਜੀ ਮੰਡੀ ਤੋਂ ਆਪਣਾ ਵਿਰੋਧ ਜਤਾਉਣ ਲਈ ਪੁੱਜੇ ਇਨ੍ਹਾਂ ਲੋਕਾਂ ਦੀ ਕਿਸੇ ਵੀ ਸੂਹੀਆ ਤੰਤਰ ਨੂੰ ਪੈੜ ਚਾਲ ਨਾ ਲੱਗੀ। ਮੋਤੀ ਮਹਿਲਾਂ ਅੱਗੇ ਵਿਰੋਧ ਲਈ ਪੁੱਜੇ ਸੁਰੇਸ਼ ਸਿੰਗਲਾ, ਹਰੀਸ਼ ਚੰਦ, ਅਮਨਿੰਦਰ ਸਿੰਘ, ਸੁਰਿੰਦਰ ਪਾਲ ਅਤੇ ਸ਼ਿਵ ਕੁਮਾਰ ਆਦਿ ਨੇ ਦੱਸਿਆ ਕਿ ਉਹ ਆਧੁਨਿਕ ਏਸੀ ਸਬਜੀ ਮੰਡੀ ਸਨੌਰ ਵਿਖੇ ਰੇਹੜੀ-ਫੜ੍ਹੀ ਲਾਉਣ ਦਾ ਕੰਮ ਕਰਦੇ ਹਨ।  (Chief Minister)
ਮੁੱਖ ਗੇਟ ਅੱਗੇ ਜਾ ਪੁੱਜੇ, ਸਕਿਊਰਟੀ ਅਤੇ ਪੁਲਿਸ ਪ੍ਰਸ਼ਾਸਨ ‘ਚ ਮੱਚੀ ਭਾਜੜ
ਉਨ੍ਹਾਂ ਤੋਂ ਉੱਥੇ ਮਾਰਕਿਟ ਕਮੇਟੀ ਵੱਲੋਂ 50 ਰੁਪਏ ਰੇਹੜੀ ਫੜ੍ਹੀ ਲਾਉਣ ਦੀ ਫੀਸ ਲਈ ਜਾਂਦੀ ਹੈ, ਪਰ ਹੁਣ ਸਾਨੂੰ ਪਤਾ ਲੱਗਾ ਹੈ ਕਿ ਉਕਤ ਕੰਮ ਠੇਕੇਦਾਰ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜੋ ਕਿ ਸਾਡੇ ਕੋਲੋਂ 500 ਰੁਪਏ ਤੱਕ ਦੀ ਵਸੂਲੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ‘ਤੇ ਸਾਡੀ ਗਰੀਬਾਂ ਦੀ ਲੁੱਟ ਹੈ ਅਤੇ ਇਸ ਲੁੱਟ ਤੋਂ ਬਚਣ ਲਈ ਹੀ ਉਹ ਮੋਤੀ ਮਹਿਲਾਂ ਵਿਖੇ ਆਪਣਾ ਵਿਰੋਧ ਜਤਾ ਕੇ ਆਪਣੀ ਗੱਲ ਕਹਿਣ ਲਈ ਆਏ ਹਨ ਮੋਤੀ ਮਹਿਲ ਦੇ ਗੇਟ ਅੱਗੇ ਇਕੱਠੇ ਹੋਏ ਇਨ੍ਹਾਂ ਲਗਭਗ 50 ਵਿਅਕਤੀਆਂ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਸਾਹ ਸੁੱਕ ਗਏ ਅਤੇ ਉਹ ਇੱਕ-ਦੂਜੇ ‘ਤੇ ਇਨ੍ਹਾਂ ਬਾਰੇ ਜਾਣਕਾਰੀ ਨਾ ਮਿਲਣ ਦਾ ਨਜਲਾ ਸੁੱਟਣ ਲੱਗੇ। (Patiala News)
ਮੁੱਖ ਗੇਟ ਅੱਗੇ ਵੱਡੀ ਗਿਣਤੀ ਬੈਠੇ ਸੁਰੱਖਿਆ ਮੁਲਾਜ਼ਮਾਂ ਤੱਕ ਭਾਜੜ ਮੱਚ ਗਈ ਅਤੇ ਉਨ੍ਹਾਂ ਨੂੰ ਫੇਰ ਗੇਟ ਮੂਹਰੇ ਰੋਕਿਆ ਗਿਆ। ਇਸ ਮੌਕੇ ਡੀਐਸਪੀ ਸਿਟੀ 2 ਸੌਰਵ ਜਿੰਦਲ, ਥਾਣਾ ਸਿਵਲ ਲਾਈਨ ਦੇ ਮੁੱਖ ਅਫਸਰ ਜਤਿੰਦਰਪਾਲ ਸਿੰਘ ਸਮੇਤ ਹੋਰ ਅਧਿਕਾਰੀ ਇਹ ਆਖ ਰਹੇ ਸਨ ਕਿ ਇਹ ਲੋਕ ਇੱਥੋਂ ਤੱਕ ਕਿਵੇਂ ਪੁੱਜ ਗਏ। ਦੱਸਣਯੋਗ ਹੈ ਕਿ ਧਰਨੇ ਪ੍ਰਦਰਸ਼ਨ ਵਾਲਿਆਂ ਨੂੰ ਪੁਲਿਸ ਵੱਲੋਂ ਕਈ ਮੀਟਰ ਪਹਿਲਾਂ ਹੀ ਬਣੇ ਨਾਕਿਆਂ ‘ਤੇ ਰੋਕਣਾ ਹੁੰਦਾ ਹੈ, ਪਰ ਅੱਜ ਇਨ੍ਹਾਂ ਅੱਗੇ ਖੂਫੀਆ ਤੰਤਰ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਫੌਜ ਫੇਲ੍ਹ ਸਾਬਤ ਹੋ ਗਈ। ਖਾਸ ਗੱਲ ਇਹ ਹੈ ਕਿ ਜੇਕਰ ਮੁੱਖ ਮੰਤਰੀ ਦੀ ਰਿਹਾਇਸ਼ ਪ੍ਰਤੀ ਖੂਫੀਆ ਤੰਤਰ ਐਨਾ ਅਵੇਸਲਾਪਣ ਦਿਖਾ ਸਕਦਾ ਹੈ ਤਾਂ ਇਸ ਤੋਂ ਹੇਠਲੇ ਵਾਲਿਆਂ ਦੀ ਸੁਰੱਖਿਆ ਦਾ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ। (Patiala News)
ਕਿਹਾ, ਯੋਗ ਨੇ ਪੂਰੇ ਵਿਸ਼ਵ ਨੂੰ ਬਿਮਾਰੀ ਤੋਂ ਚੰਗੀ ਸਿਹਤ ਵੱਲ ਜਾਣ ਦਾ ਰਸਤਾ ਵਿਖਾਇਆ ਹੈ
ਦੇਹਰਾਦੂਨ/ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਵਿਸ਼ਵ ‘ਚ ਚੰਗੀ ਸਿਹਤ ਤੇ ਤੰਦਰੁਸਤੀ ਦੀ ਤਲਾਸ਼ ‘ਚ ਯੋਗ ਇੱਕ ਵੱਡਾ ਜਨ ਅੰਦੋਲਨ ਬਣ ਚੁੱਕਾ ਹੈ ਸ੍ਰੀ ਮੋਦੀ ਨੇ ਦੇਹਰਾਦੂਨ ਦੇ ਜੰਗਲਾਤ ਖੋਜ ਸੰਸਥਾਨ ‘ਚ ਅੱਜ ਹੋਏ ਚੌਥੇ ਕੌਮਾਂਤਰੀ ਯੋਗ ਦਿਵਸ ਪ੍ਰੋਗਰਾਮ ‘ਚ ਕਿਹਾ ਕਿ ਪੂਰੇ ਵਿਸ਼ਵ ਨੇ ਯੋਗ ਨੂੰ ਆਪਣਾ ਲਿਆ ਹੈ ਤੇ ਇਸ ਦਾ ਉਦਾਹਰਨ ਇਹ ਹੈ ਕਿ ਕੌਮਾਂਤਰੀ ਪੱਧਰ ‘ਤੇ ਇਹ ਹਰ ਸਾਲ ਮਨਾਇਆ ਜਾਣ ਲੱਗਾ ਹੈ।
ਉਨ੍ਹਾਂ ਕਿਹਾ ਕਿ ਯੋਗ ਨੇ ਪੂਰੇ ਵਿਸ਼ਵ ਨੂੰ ਬਿਮਾਰੀ ਤੋਂ ਚੰਗੀ ਸਿਹਤ ਵੱਲ ਜਾਣ ਦਾ ਰਸਤਾ ਵਿਖਾਇਆ ਹੈ ਤੇ ਇਹ ਲੋਕਾਂ ਨੂੰ ਆਪਸ ‘ਚ ਜੋੜਦਾ ਹੈ ਮੋਦੀ ਨੇ ਕਿਹਾ ਕਿ ਭਾਰਤੀਆਂ ਨੂੰ ਆਪਣੇ ਇਸ ਧਰੋਹਰ ‘ਤੇ ਮਾਣ ਹੋਣਾ ਚਾਹੀਦਾ ਹੈ ਤੇ ਇਸ ਨਾਲ ਇਸ ਦੀ ਮਜ਼ਬੂਤੀ ਨੂੰ ਉਤਸ਼ਾਹ ਦੇਣ ‘ਚ ਮੱਦਦ ਮਿਲੇਗੀ ਉਨ੍ਹਾਂ ਕਿਹਾ ਕਿ ਯੋਗ ਅੱਜ ਪੂਰੇ ਵਿਸ਼ਵ ‘ਚ ਏਕੀਕਰਨ ਦੀ ਬਹੁਤ ਵੱਡੀ ਤਾਕਤ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਸਰੀਰ ਨੂੰ  ਤੰਦਰੁਸਤ ਰੱਖਣ ਲਈ ਸਰੀਰਕ ਅਭਿਆਸ ਨਹੀਂ ਹੈ ਇਹ ਸਿਹਤ  ਭਰੋਸੇ ਦਾ ਪਾਸਪੋਰਟ ਹੈ, ਤੰਦਰੁਸਤੀ ਤੇ ਸਿਹਤ ਦੀ ਕੁੰਜੀ ਹੈ  ਯੋਗ ਸਿਰਫ਼ ਸਵੇਰੇ ਵੇਲੇ ਕੀਤੇ ਜਾਣ ਵਾਲਾ ਸਰੀਰਕ ਅਭਿਆਸ ਨਹੀਂ ਹੈ, ਮਿਹਨਤ ਤੇ ਸੰਪੂਰਨ ਜਾਗਰੂਕਤਾ ਨਾਲ ਕੀਤੇ ਜਾਣ ਵਾਲੀਆਂ ਰੋਜ਼ਾਨਾ ਗਤੀਵਿਧੀਆਂ ਵੀ ਯੋਗ ਦਾ ਹਿੱਸਾ ਹੈ।
ਸ਼ਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੀ ਸਿੰਗਾਪੁਰ ਸਿਖ਼ਰ ਵਾਰਤਾ ਨੂੰ ਨਾ ਸਿਰਫ਼ ਕੋਰਿਆਈ ਪ੍ਰਾਇਦੀਪ, ਸਗੋਂ ਸੰਸਾਰਕ ਸ਼ਾਂਤੀ ਸਥਾਪਨਾ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਦੋਵਾਂ ਆਗੂਆਂ ਵਿਚਾਲੇ ਦੋ ਦੌਰ ਦੀ ਗੱਲਬਾਤ ਤੋਂ ਬਾਅਦ ਕਿਮ ਜੋਂਗ ਨੇ ਜਿੱਥੇ ਪੂਰੀ ਤਰ੍ਹਾਂ ਪਰਮਾਣੂ ਹਥਿਆਰ ਖਾਤਮੇ ਲਈ ਵਚਨਬੱਧਤਾ ਜਤਾਈ ਹੈ, ਤਾਂ ਉੱਥੇ ਹੀ ਬਦਲੇ ਵਿੱਚ ਅਮਰੀਕਾ ਨੇ ਉੱਤਰ ਕੋਰੀਆ ਨੂੰ ਸੁਰੱਖਿਆ ਦੀ ਗਾਰੰਟੀ ਦਿੱਤੀ ਹੈ। ਸਿਖਰ ਵਾਰਤਾ ਤੋਂ ਬਾਅਦ ਐਲਾਨੇ ਸਾਂਝੇ ਦਸਤਾਵੇਜ਼ ਮੁਤਾਬਕ ਅਮਰੀਕਾ ਅਤੇ ਉੱਤਰ ਕੋਰੀਆ ਵਿੱਚ ਹੁਣ ਰਿਸ਼ਤਿਆਂ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ਸਿੰਗਾਪੁਰ ਦੇ ਸੈਂਟੋਸਾ ਟਾਪੂ ‘ਤੇ ਸਥਿਤ ਕੈਪੇਲਾ ਹੋਟਲ ਵਿੱਚ ਦੋਵਾਂ ਆਗੂਆਂ ਦਾ ਮਿਲਣਾ ਕੋਰੀਆ ਪ੍ਰਾਇਦੀਪ ਦੇ ਅਮਨ ਅਤੇ ਸੰਸਾਰ ਸ਼ਾਂਤੀ ਦੇ ਲਿਹਾਜ਼ ਤੋਂ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਸੀ। ਕਹਿਣਾ ਗਲਤ ਨਹੀਂ ਹੋਵੇਗਾ ਕਿ ਉਤਸੁਕਤਾ ਅਤੇ ਹੈਰਾਨੀ ਨਾਲ ਭਰਪੂਰ ਇਸ ਮੈਰਾਥਨ ਗੱਲਬਾਤ ਵਿੱਚ ਗਰਮਜੋਸ਼ੀ  ਦੇ ਨਾਲ-ਨਾਲ, ਡੋਨਾਲਡ ਟਰੰਪ ਅਤੇ ਕਿਮ ਜੋਂਗ  ਉਨ ਦਾ ਬਹੁਤ ਕੁੱਝ ਦਾਅ ‘ਤੇ ਲੱਗਾ ਸੀ।
ਪਹਿਲੇ ਦੌਰ ਦੀ ਮੁਲਾਕਾਤ ਖ਼ਤਮ ਹੋਣ ਤੋਂ ਬਾਅਦ ਜਦੋਂ ਕਿਮ ਨੇ ਟਰੰਪ ਨੂੰ ਅੰਗਰੇਜ਼ੀ ਵਿੱਚ ਕਿਹਾ ‘ਨਾਈਸ ਟੂ ਮੀਟ ਯੂ, ਮਿਸਟਰ ਪ੍ਰੈਜੀਡੈਂਟ’ ਅਤੇ ਜਵਾਬ ਵਿੱਚ ਟਰੰਪ ਨੇ ਕਿਮ ਨੂੰ ਕਿਹਾ ‘ਆਈ ਟਰੱਸਟ ਯੂ’ ਉਦੋਂ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਦੋਵੇਂ ਆਗੂ ਅਤੀਤ ਦੀ ਕੁੜੱਤਣ ਅਤੇ ਭਰਮ-ਭੁਲੇਖਿਆਂ ਨੂੰ ਤਿਆਗ ਕੇ ਖੁੱਲ੍ਹੇ ਦਿਲੋਂ ਗੱਲਬਾਤ ਦਾ ਮਨ ਬਣਾ ਕੇ ਸਿੰਗਾਪੁਰ ਆਏ ਹਨ। ਜਿਸ ਤਰ੍ਹਾਂ  ਸਿੰਗਾਪੁਰ ਵਿੱਚ ਪੁਰਾਣੀ ਤਲਖੀ ਭੁੱਲ ਕੇ ਟਰੰਪ ਅਤੇ ਕਿਮ ਇੱਕ-ਦੂਜੇ ਨੂੰ ਗਰਮਜੋਸ਼ੀ ਨਾਲ ਮਿਲੇ ਅਤੇ ਵਾਰ-ਵਾਰ ਹੱਥ ਮਿਲਾਏ ਉਸ ਤੋਂ ਇਸ ਗੱਲ ਦੀ ਉਮੀਦ ਕੀਤੀ ਜਾਣੀ ਚਾਹੀਦੀ ਕਿ ਸਿੰਗਾਪੁਰ ਦਸਤਾਵੇਜ਼ ਵਿੱਚ ਲਿਖੇ ਸ਼ਬਦ ਦੇਰ-ਸਵੇਰ ਵਿਵਹਾਰਕ ਰੂਪ ਲੈਣਗੇ ਹੀ।
ਦੁਵੱਲੇ ਸਬੰਧਾਂ ਨੂੰ ਆਮ ਬਣਾਉਣ ਅਤੇ ਕੋਰਿਆਈ ਪ੍ਰਾਇਦੀਪ ਵਿੱਚ ਪੂਰਨ ਪਰਮਾਣੂ ਹਥਿਆਰ ਖਾਤਮੇ ਨੂੰ ਲਾਗੂ ਕਰਨ  ਦੇ ਉਦੇਸ਼  ਨਾਲ ਜਦੋਂ ਟਰੰਪ ਅਤੇ ਕਿਮ ਮਿਲੇ ਤੱਦ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਸੀ ਕਿ ਦੋਵਾਂ ਦੇਸ਼ਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਰਾਰ ਅਤੇ ਡੀਲ ਹੋ ਸਕੇਗੀ। ਜਦੋਂਕਿ ਸਿੰਗਾਪੁਰ ਐਲਾਨ,  ਅਸਪੱਸ਼ਟ, ਸ਼ੱਕ ਵਧਾਉਣ ਵਾਲੀ ਅਤੇ ਸਿਆਸਤੀ ਸ਼ਬਦਾਵਲੀ ਵਾਲੀ ਡੀਲ ਹੈ, ਜਿਸ ਵਿੱਚ ਦੋਵਾਂ ਹੀ ਪੱਖਾਂ ਵੱਲੋਂ ਅਜਿਹੀ ਕੋਈ ਸਪੱਸ਼ਟ ਵਚਨਬੱਧਤਾ ਨਹੀਂ ਝਲਕਦੀ ਹੈ, ਜਿਸਦਾ ਮੂਰਤ ਰੂਪ ਨਾਲ ਮੁਲਾਂਕਣ ਕੀਤਾ ਸਕੇ। ਡੀਲ ‘ਤੇ ਸ਼ੱਕ ਦੇ ਕਈ ਕਾਰਨ ਹਨ ।
ਪਹਿਲਾ ਤਾਂ ਇਹ ਕਿ ਹੁਣ ਜਦੋਂ ਕਿ ਕਿਮ ਕੋਰੀਆ ਪ੍ਰਾਇਦੀਪ ਵਿੱਚ ਹਥਿਆਰ ਖਾਤਮੇ ਦੀ ਪ੍ਰਕਿਰਿਆ ਨੂੰ ਸਿਧਾਂਤਕ ਤੌਰ ‘ਤੇ ਸਵੀਕਾਰ ਕਰ ਚੁੱਕੇ ਹਨ, ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਇਸਨੂੰ ਵਿਵਹਾਰਕ ਰੂਪ ਵਿੱਚ ਕਿਵੇਂ ਲਾਗੂ ਕੀਤਾ ਜਾਵੇਗਾ? ਕਿਮ ਸ਼ੁਰੂ ਤੋਂ ਹੀ ਇਸ ਪ੍ਰਕਿਰਿਆ ਨੂੰ ਪੱਛਮੀ ਦੇਸ਼ਾਂ ਤੋਂ ਆਉਣ ਵਾਲੇ ਨਿਵੇਸ਼ ਅਤੇ ਵਪਾਰ ਨਾਲ ਜੋੜ ਕੇ ਵੇਖਦੇ ਰਹੇ ਹਨ, ਜਦੋਂ ਕਿ ਡੀਲ ਵਿੱਚ ਟਰੰਪ ਨੇ ਪਾਬੰਧੀਆਂ ਨੂੰ ਹਟਾਉਣ ਅਤੇ ਉਸ ਵਿਚ ਢਿੱਲ  ਦਿੱਤੇ ਜਾਣ ਵਰਗੀ ਕੋਈ ਗੱਲ ਨਹੀਂ ਕੀਤੀ ਹੈ। ਪਾਬੰਦੀਆਂ ਬਾਰੇ ਟਰੰਪ ਨੇ ਸਿਰਫ਼ ਇੰਨਾ ਹੀ ਕਿਹਾ ਕਿ ਜਦੋਂ ਇਹ ਯਕੀਨੀ ਹੋ ਜਾਵੇਗਾ ਕਿ ਉੱਤਰ ਕੋਰੀਆ ਦੀਆਂ ਪਰਮਾਣੂ ਮਿਜ਼ਾਈਲਾਂ ਹੁਣ ਕਾਰਗਰ ਨਹੀਂ ਹਨ, ਤਾਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਭਾਵ ਕਿਮ ਦੇ ਉਤਸ਼ਾਹ ਅਤੇ ਉੱਤਰ ਕੋਰੀਆ ਦੀ ਪਹਿਲ ਲਈ ਫਿਲਹਾਲ ਡੀਲ ਵਿੱਚ ਕੁੱਝ ਨਹੀਂ ਹੈ ।
ਦੂਸਰੀ  ਡੀਲ ਵਿੱਚ ਉੱਤਰ ਕੋਰੀਆ ਦੇ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਦੀ ਕੋਈ ਸਮਾਂ ਸੀਮਾ ਨਹੀਂ ਹੈ ਅਤੇ ਨਾ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉੱਤਰ ਕੋਰੀਆ ਆਪਣੇ ਮਿਜ਼ਾਈਲ ਪ੍ਰੋਗਰਾਮ ਦਾ ਤਿਆਗ ਕਿਸ ਹੱਦ ਤੱਕ ਕਰੇਗਾ ਪਰ ਇਹ ਜ਼ਿਕਰਯੋਗ ਹੈ ਕਿ ਉਹ ਅਜਿਹਾ ਕਰਨ ਲਈ ਸਹਿਮਤੀ ਜਤਾ ਰਿਹਾ ਹੈ। ਡੀਲ ‘ਤੇ ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਅਮਰੀਕਾ ਨੇ ਉੱਤਰ ਕੋਰੀਆ ਨੂੰ ਸੁਰੱਖਿਆ ਦਾ ਜੋ ਭਰੋਸਾ ਦਵਾਇਆ ਹੈ, ਉਸ ਭਰੋਸੇ ਦਾ ਕੋਈ ਸਪੱਸ਼ਟ ਰੂਪ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ,  ਅਲਬੱਤਾ ਉਸਨੇ ਦੱਖਣ ਕੋਰੀਆ  ਦੇ ਨਾਲ ਸਾਂਝਾ ਫੌਜੀ ਅਭਿਆਸ ਰੋਕ ਦੇਣ ਦੇ ਸੰਕੇਤ ਜ਼ਰੂਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਫੌਜੀ ਅਭਿਆਸ ਨੂੰ ਲੈ ਕੇ ਕਿਮ ਜੋਂਗ  ਉਨ ਕਾਫ਼ੀ ਨਰਾਜ਼ ਸਨ ਅਤੇ ਇਸਦੀ ਵਜ੍ਹਾ ਨਾਲ ਉਨ੍ਹਾਂ ਨੇ ਗੱਲਬਾਤ ਤੋਂ ਹਟ ਜਾਣ ਦੀ ਧਮਕੀ ਵੀ ਦਿੱਤੀ ਸੀ।
ਦੋਵਾਂ ਆਗੂਆਂ ਵਿੱਚ ਗੱਲਬਾਤ ਤੋਂ ਬਾਅਦ ਕਰਾਰ ਦੇ ਜਿਸ ਸਵਰੂਪ ‘ਤੇ ਹਸਤਾਖਰ ਕੀਤੇ ਗਏ ਹਨ, ਉਸਦੀ ਸ਼ਬਦਾਵਲੀ ‘ਤੇ ਗੌਰ ਕਰੀਏ ਤਾਂ ਵੇਖਾਂਗੇ ਕਿ ਅਸਲ ਵਿੱਚ ਜੋ ਸਮਝੌਤਾ ਹੋਇਆ ਹੈ, ਉਹ ਟੀਚੇ ਤੋਂ ਕੋਹਾਂ ਦੂਰ ਹੈ।
ਅਮਰੀਕਾ ਚਾਹੁੰਦਾ ਸੀ ਕਿ ਉੱਤਰ ਕੋਰੀਆ ਹਮੇਸ਼ਾ ਲਈ ਸਮੁੱਚਾ ਪਰਮਾਣੂ ਹਥਿਆਰ ਖਾਤਮੇ ਲਈ ਰਾਜੀ ਹੋਵੇ ਪਰ ਕਿਮ ਨੇ ਉੱਤਰ ਕੋਰੀਆ ਦੇ ਪੂਰਨ ਅਤੇ ਸਥਾਈ ਅਤੇ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਸਾਰ ਪਰਮਾਣੂ ਹਥਿਆਰ ਖਾਤਮੇ ਦੀ ਰਜਾਮੰਦੀ ਦੀ ਬਜਾਏ ਕੋਰੀਆ ਪ੍ਰਾਇਦੀਪ ਦੇ ਪੂਰਨ ਹਥਿਆਰ ਖਾਤਮੇ ਦੀ ਕੋਸ਼ਿਸ਼ ਦੀ ਗੱਲ ਕਹੀ ਹੈ ਇਸਦਾ ਇੱਕ ਮਤਲਬ ਇਹ ਵੀ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਨੇ ਦੱਖਣ ਕੋਰੀਆ ਦੀ ਸੁਰੱਖਿਆ ਲਈ ਜੋ ਪਰਮਾਣੂ ਹਥਿਆਰ ਤੈਨਾਤ ਕੀਤੇ ਹੋਏ ਹਨ,  ਉਨ੍ਹਾਂ ਨੂੰ ਵੀ ਹਟਾਇਆ ਜਾਵੇਗਾ । ਕੀ ਅਮਰੀਕਾ ਅਜਿਹਾ ਕਰੇਗਾ?  ਸੱਚ ਤਾਂ ਇਹ ਹੈ ਕਿ ਸਿੰਗਾਪੁਰ ਐਲਾਨ ਵਿੱਚ ਪਰਮਾਣੂ ਹਥਿਆਰ ਖਾਤਮੇ ਸਬੰਧੀ ਬੇਯਕੀਨੀ ਦੇ ਉਹ ਤਮਾਮ ਤੱਤ ਮੌਜੂਦ ਹਨ ਜੋ ਭਵਿੱਖ ਵਿੱਚ ਦੋਵਾਂ ਦੇਸ਼ਾਂ ਵਿੱਚ ਕੁੜੱਤਣ ਦਾ ਕਾਰਨ ਬਣ ਸਕਦੇ ਹਨ ।
ਇਸ ਤੋਂ ਇਲਾਵਾ ਕਰਾਰ ਵਿੱਚ ਆਪਸ ਵਿੱਚ ਵਿਸ਼ਵਾਸ ਬਹਾਲੀ ਦੀ ਦਿਸ਼ਾ ਵਿੱਚ ਅੱਗੇ ਵਧਣ ਦੇ ਕਿਸੇ ਫਾਰਮੂਲੇ ਦੀ ਗੱਲ ਵੀ ਨਹੀਂ ਹੈ। ਕਰਾਰ ਦੀ ਪਾਲਣਾ ਵਿੱਚ ਉੱਤਰ ਕੋਰੀਆ ਪਰਮਾਣੂ ਹਥਿਆਰ ਖਾਤਮੇ ਦੀ ਦਿਸ਼ਾ ਵਿੱਚ ਕੋਈ ਕਦਮ ਚੁੱਕਦਾ ਵੀ ਹੈ ਤਾਂ ਟਰੰਪ ਸਹਿਜ਼ਤਾ ਨਾਲ ਉਸ ‘ਤੇ ਵਿਸ਼ਵਾਸ ਕਰ ਲੈਣਗੇ ਇਸ ਵਿੱਚ ਸ਼ੱਕ ਹੈ। ਗੱਲਬਾਤ ਤੋਂ ਪਹਿਲਾਂ ਜਦੋਂ ਉੱਤਰ ਕੋਰੀਆ ਨੇ ਆਪਣੇ ਪਰਮਾਣੂ ਸਾਈਟ ਖੇਤਰਾਂ ਨੂੰ ਅੰਤਰਰਾਸ਼ਟਰੀ ਮੀਡੀਆ ਦੇ ਸਾਹਮਣੇ ਨਸ਼ਟ ਕਰਨ ਦੀ ਕਾਰਵਾਈ ਕੀਤੀ ਤਾਂ ਟਰੰਪ ਨੇ ਉੱਤਰ ਕੋਰੀਆ ਦੀ ਇਸ ਕਾਰਵਾਈ ਨੂੰ ਰੱਦ ਕਰ ਦਿੱਤਾ ਸੀ। ਟਰੰਪ ਦਾ ਮੰਨਣਾ ਸੀ ਕਿ ਇਹ ਸਿਰਫ਼ ਦਿਖਾਵਾ ਸੀ, ਕਿਉਂਕਿ ਉੱਥੇ ਅੰਤਰਰਾਸ਼ਟਰੀ ਨਿਗਰਾਨਾਂ ਨੂੰ ਜਾਣ ਹੀ ਨਹੀਂ ਦਿੱਤਾ ਗਿਆ । ਤੀਸਰਾ, ਉੱਤਰ ਕੋਰੀਆ ਦੁਬਾਰਾ ਕੋਈ ਪ੍ਰੀਖਣ ਨਹੀਂ ਕਰੇਗਾ ਇਸਦੀ ਕੀ ਗਾਰੰਟੀ ਹੈ ।
ਅਜਿਹੀ ਸੰਭਾਵਨਾ ਇਸ ਲਈ ਬੇਵਜ੍ਹਾ ਨਹੀਂ ਹੈ ਕਿ ਕਿਮ ਜੋਂਗ ਜਿਸ ਉਦੇਸ਼ ਤੇ ਉਮੀਦ ਨੂੰ ਲੈ ਕੇ ਗੱਲਬਾਤ ਦੀ ਟੇਬਲ ਤੱਕ ਆਉਣ ਲਈ ਰਾਜ਼ੀ ਹੋਏ ਸਨ ਉਹ ਹਾਲੇ ਪੂਰੀ ਨਹੀਂ ਹੋਈ ਹੈ । ਉਹ ਅਮਰੀਕਾ ਦੇ ਨਾਲ ਅਜਿਹੀ ਡੀਲ ਚਾਹੁੰਦੇ ਹਨ, ਜੋ ਉਨ੍ਹਾਂ  ਦੇ  ਦੇਸ਼ ਦੀ ਅਰਥਵਿਵਸਥਾ ਅਤੇ 2.5 ਕਰੋੜ ਨਾਗਰਿਕਾਂ ਦੇ ਹਿੱਤ ਵਿੱਚ ਹੋਵੇ। ਟਰੰਪ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉੱਤਰ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ਫਿਲਹਾਲ ਜਾਰੀ ਰਹਿਣਗੀਆਂ । ਪਰ ਪਿਛਲੇ ਇੱਕ ਮਹੀਨੇ ਵਿੱਚ ਕਿਮ ਜੋਂਗ ਉਨ ਦਾ ਜੋ ਵਿਵਹਾਰ ਰਿਹਾ ਹੈ, ਉਸ ਤੋਂ ਉਨ੍ਹਾਂ ‘ਤੇ ਸ਼ੱਕ ਕਰਨ ਦਾ ਫਿਲਹਾਲ ਕੋਈ ਕਾਰਨ ਨਹੀਂ ਦਿਸਦਾ ਹੈ। ਸਿੰਗਾਪੁਰ ਸਿਖਰ ਵਾਰਤਾ ਤੋਂ ਬਾਅਦ ਹੋਰ ਦੇਸ਼ ਕੀ ਰਿਐਕਟ ਕਰਦੇ ਹਨ, ਇਹ ਵੀ ਮਹੱਤਵਪੂਰਨ ਹੈ, ਖਾਸਕਰ ਚੀਨ, ਜਪਾਨ ਅਤੇ ਰੂਸ।
ਟਰੰਪ ਇਸ ਮੁਲਾਕਾਤ ਨੂੰ ਸ਼ਾਂਤੀ ਕਾਇਮ ਕਰਨ ਦਾ ਇੱਕ ਮੌਕਾ ਮੰਨ ਰਹੇ ਹਨ, ਉੱਥੇ ਹੀ ਦੁਨੀਆ ਤੋਂ ਵੱਖ ਰਹਿਣ ਵਾਲੇ ਉੱਤਰ ਕੋਰੀਆ ਲਈ ਬਾਕੀ ਦੁਨੀਆ ਨਾਲ ਜੁੜਨ ਦਾ ਇੱਕ ਮਹੱਤਵਪੂਰਨ ਮੌਕਾ ਹੈ । ਦਰਅਸਲ ਦੋਵਾਂ ਹੀ ਆਗੂਆਂ ਲਈ ਇਹ ਗੱਲਬਾਤ ਉਨ੍ਹਾਂ ਦੇ ਸਿਆਸੀ ਜੀਵਨ ਲਈ ਇੱਕ ਸੰਜੀਵਨੀ ਵਾਂਗ ਸੀ । ਟਰੰਪ ਦੀ ਹਰਮਨਪਿਆਰਤਾ ਦੇਸ਼ ਦੇ ਅੰਦਰ ਘੱਟ ਹੋਈ ਹੈ । ਉਨ੍ਹਾਂ ਦੀ ਸਰਕਾਰ  ਕੋਲ ਵਿਖਾਉਣ ਲਈ ਬਹੁਤ ਘੱਟ ਉਪਲੱਬਧੀਆਂ ਹਨ। ਉਹ ਚਾਹੁੰਦੇ ਹਨ ਕਿ ਜੇਕਰ ਉਹ ਉੱਤਰ ਕੋਰੀਆ ਨੂੰ ਪਰਮਾਣੂ ਪ੍ਰੋਗਰਾਮ ਤੋਂ ਹਟਣ ਲਈ ਰਾਜ਼ੀ ਕਰ ਲੈਂਦੇ ਹਨ ਤਾਂ ਇਹ ਅੰਤਰਰਾਸ਼ਟਰੀ ਸਿਆਸਤ ਵਿੱਚ ਇੱਕ ਅਜਿਹੀ ਘਟਨਾ ਹੋਵੇਗੀ ਜਿਸਦੀ ਆਵਾਜ਼ ਅਗਲੇ ਕਈ ਸਾਲਾਂ ਤੱਕ ਸੁਣਾਈ ਦੇਵੇਗੀ।
ਇਸ ਸਿਖਰ ਵਾਰਤਾ ਦੌਰਾਨ ਜੇਕਰ ਉਹ ਕੋਰੀਆ ਸਮੱਸਿਆ ਦਾ ਸਥਾਈ ਹੱਲ ਕਰਨ ਜਾਂ ਉਸ ਦਿਸ਼ਾ ਵਿੱਚ ਕੋਈ ਮਹੱਤਵਪੂਰਨ ਪਹਿਲ ਕਰਨ ਵਿੱਚ ਸਫਲ ਹੁੰਦੇ ਹਨ ਤਾਂ ਉਨ੍ਹਾਂ ਦਾ ਕੱਦ ਨਾ ਸਿਰਫ਼ ਅਮਰੀਕਾ ਦੇ ਅੰਦਰ ਸਗੋਂ ਸੰਸਾਰ ਵਿੱਚ ਬਹੁਤ ਉੱਚਾ ਹੋ ਜਾਵੇਗਾ। ਕੁੱਝ ਅਜਿਹੀ ਹੀ ਮਨੋਸਥਿਤੀ ਕਿਮ ਜੋਂਗ ਦੀ ਵੀ ਸੀ। ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਉਹ ਅਕਸਰ ਅੰਤਰਰਾਸ਼ਟਰੀ ਅਲੋਚਨਾਵਾਂ ਦਾ ਸ਼ਿਕਾਰ ਬਣਦੇ ਰਹੇ ਹਨ। ਕਿਮ ਵੀ ਦੱਖਣ ਕੋਰੀਆ ਵਾਂਗ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਵੀ ਬਿਹਤਰ ਜੀਵਨ ਸੁਵਿਧਾਵਾਂ ਦੇਣਾ ਚਾਹੁੰਦੇ ਹਨ। ਇਹ ਉਦੋਂ ਸੰਭਵ ਹੈ ਜਦੋਂ ਉੱਤਰ ਕੋਰੀਆ ‘ਤੇ ਲੱਗੀ ਆਰਥਿਕ ਪਾਬੰਦੀ ਹਟੇ।
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਿੰਗਾਪੁਰ ਐਲਾਨ ਕੋਰੀਆ ਪ੍ਰਾਇਦੀਪ ਵਿੱਚ ਸ਼ਾਂਤੀ ਬਹਾਲੀ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਮਹੱਤਵਪੂਰਨ ਕਦਮ ਜਰੂਰ ਹੈ, ਪਰ ਸ਼ਾਂਤੀ ਸਥਾਪਨਾ ਦੀ ਮੰਜਿਲ ਹਾਲੇ ਦੂਰ ਹੈ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆਈ ਆਗੂ ਕਿਮ ਜੋਂਗ ਉਨ ਨੇ ਸ਼ਾਂਤੀ ਸਥਾਪਨਾ ਦੇ ਜਿਸ ਰਸਤੇ ‘ਤੇ ਚੱਲਣ ਦਾ ਮਨ ਬਣਾਇਆ ਹੈ, ਉਹ ਆਪਸੀ ਸਹਿਯੋਗ, ਤਿਆਗ ਅਤੇ ਇੱਕ ਉਦੇਸ਼ ਦੀ ਮੰਗ ਕਰਦਾ ਹੈ। ਸਾਫ਼ ਹੈ ਇਸ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਆਉਣਗੇ, ਸਹਿਮਤੀਆਂ- ਅਸਹਿਮਤੀਆਂ ਬਣਨਗੀਆਂ ਅਤੇ ਔਖੇ ਸਮਝੌਤੇ ਹੋਣਗੇ, ਪਰ 40 ਮਿੰਟ ਦੀ ਗੱਲਬਾਤ  ਤੋਂ ਬਾਅਦ ਜਦੋਂ ਟਰੰਪ ਇਹ ਕਹਿੰਦੇ ਕਿ ਦੁਨੀਆ ਬਹੁਤ ਬਦਲਾਅ ਦੇਖੇਗੀ । ਤਾਂ ਇਸ ਗੱਲ ਦੀ ਉਮੀਦ ਵਧ ਜਾਂਦੀ ਹੈ ਕਿ ਇਹ ਬਦਲਾਅ ਸਕਾਰਾਤਮਕ ਹੀ ਹੋਵੇਗਾ।
ਨਵੀਂ ਦਿੱਲੀ: ਕੌਮਾਂਤਰੀ ਪੱਧਰ ‘ਤੇ ਸੋਨਾ, ਚਾਂਦੀ ਦੀਆਂ ਧਾਤਾਂ ‘ਤੇ ਬੀਤੇ ਹਫ਼ਤੇ ਬਣੇ ਦਬਾਅ ਦਰਮਿਆਨ ਸਥਾਨਕ ਗਹਿਣਿਆਂ ਦੀ ਮੰਗ ਆਉਣ ਨਾਲ ਦਿੱਲੀ ਸਰਾਫ਼ਾ ਬਜ਼ਾਰ ਵਿੱਚ ਸੋਨਾ 185 ਰੁਪਏ ਦੇ ਹਫ਼ਤਾਵਾਰੀ ਵਾਧੇ ਨਾਲ ਤਿੰਨ ਹਫ਼ਤਿਆਂ ਦੇ ਉੱਚੇ ਪੱਧਰ 29,410 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ। ਉੱਥੇ, ਉਦਯੋਗਿਕ ਮੰਗ ਘਟਣ ਨਾਲ ਚਾਂਦੀ 75 ਰੁਪਏ ਘਟ ਕੇ ਹਫ਼ਤਾਵਾਰੀ 39,000 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਬੀਤੇ ਹਫ਼ਤੇ  ਰਿਹਾ ਗਿਰਾਵਟ ਦਾ ਰੁਖ
ਕੌਮਾਂਤਰੀ ਬਜ਼ਾਰ ਵਿੱਚ ਬੀਤੇ ਹਫ਼ਤੇ ਸੋਨੇ ਚਾਂਦੀ ਵਿੱਚ ਗਿਰਾਵਟ ਦਾ ਰੁਖ ਰਿਹਾ। ਲੰਦਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ,ਸੋਨਾ ਹਾਜ਼ਰ 1.23 ਫੀਸਦੀ ਭਾਵ 15.45 ਡਾਲਰ ਟੁੱਟ ਕੇ 1,241,35 ਡਾਲਰ ਪ੍ਰਤੀ ਔਂਸ ‘ਤੇ ਆ ਗਿਆ। ਅਮਰੀਕੀ ਸੋਨਾ ਵਾਅਦਾ ਵੀ 16.30 ਡਾਲਰ ਦੀ ਗਿਰਾਵਟ ਨਾਲ ਹਫ਼ਤਾਵਾਰੀ ‘ਤੇ 1,241,40 ਡਾਲਰ ਪ੍ਰਤੀ ਔਂਸ ‘ਤੇ ਰਿਹਾ।