Improve - Sach Kahoon Punjabi
ਸਰਕਾਰ ਬੀਐੱਸਐੱਨਐੱਲ ਦੀ ਸਥਿਤੀ ਸੁਧਾਰਨ ਲਈ ਵਚਨਬੱਧ : ਪ੍ਰਸਾਦ
ਨਵੀਂ ਦਿੱਲੀ (ਏਜੰਸੀ)। ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਭਾਰਤ ਸੰਚਾਰ ਨਿਗਮ ਲਿਮਿਟਡ ਦੇਸ਼ ਲਈ ਰਣਨੀਤਿਕ ਨਜ਼ਰੀਏ ਤੋਂ ਮਹੱਤਵਪੂਰਨ ਹੈ ਤੇ ਇਸ ਲਈ ਸਰਕਾਰ ਇਸ ਨੂੰ ਮਜ਼ਬੂਤ ਬਣਾ ਕੇ ਇਸ ਦੀ ਸਥਿਤੀ ਸੁਧਾਰਨ ਲਈ ਵਚਨਬੱਧ ਹੈ। ਪ੍ਰਸਾਦ ਨੇ ਬੀਐੱਸਐੱਨਐੱਲ ‘ਚ ਮੁਲਾਜ਼ਮਾਂ ਨੂੰ ਸਵੈਇੱਛਾ ਸੇਵਾ ਮੁਕਤੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕਿਹਾ ਕਿ ਬੀਐੱਸਐੱਨਐੱਲ ਤੇ ਐਮ ਟੀ ਐਨ ਐਲ ਦੇਸ਼ ਲਈ ਰਣਨੀਤਿਕ ਨਜ਼ਰੀਏ ਤੋਂ ਮਹੱਤਵਪੂਰਨ ਹਨ ਕਿਉਂਕਿ ਕਿਸੇ ਵੀ ਐਮਰਜੰਸੀ ਸਥਿਤੀ ਤੇ ਆਫ਼ਤਾ ‘ਚ ਇਨ੍ਹਾਂ ਦੋਵਾਂ ਦੇ ਨੈਟਵਰਕ ਨੂੰ ਹੀ ਚਾਲੂ ਰੱਖਿਆ ਜਾਂਦਾ ਹੈ। (BSNL Status)
ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਇਨ੍ਹਾਂ ਦੀ ਸਥਿਤੀ ਨੂੰ ਸੁਧਾਰ ਕੇ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਬੀਐਸਐਨਐਲ ‘ਤੇ ਵਿੱਤੀ ਬੋਝ ਲਗਾਤਾਰ ਵਧਦਾ ਜਾ ਰਿਹਾ ਸੀ। ਇਸ ਲਈ ਸਰਕਾਰ ਕਰਮਚਾਰੀਆਂ ਲਈ ਆਕਰਸ਼ਕ ਸਵੈਇੱਛਾ ਸੇਵਾ ਮੁਕਤੀ ਯੋਜਨਾ ਲੈ ਕੇ ਆਈ ਹੈ ਹੁਣ ਤੱਕ ਬੀਐੱਸਐੱਨਐੱਲ ‘ਚ 79 ਹਜ਼ਾਰ ਤੇ ਐਮਟੀਐਨਐਲ ‘ਚ 14 ਹਜ਼ਾਰ ਮੁਲਾਜ਼ਮਾਂ ਨੇ ਇਸ ਯੋਜਨਾ ਤਹਿਤ ਬਿਨੈ ਕੀਤਾ ਹੈ ਉਨ੍ਹਾਂ ਕਿਹਾ ਕਿ ਬੀਐੱਸਐੱਨਐੱਲ ਨੂੰ ਹੋਰ ਕੰਪਨੀਆਂ ਨਾਲ ਮੁਕਾਬਲੇ ਲਈ ਛੇਤੀ ਹੀ 4-ਜੀ ਸਪੈਕਟਰਮ ਨਾਲ ਲੈਂਸ ਕੀਤਾ ਜਾਵੇਗਾ। (BSNL Status)
ਸਾਹ ਲੈਣ ‘ਚ ਦਿੱਕਤ ‘ਤੇ ਹੋਏ ਸਨ ਹਸਪਤਾਲ ਭਰਤੀ
ਮੁੰਬਈ (ਏਜੰਸੀ)। ਬੀਤੇ ਕਈ ਦਿਨਾਂ ਤੋਂ ਹਪਸਤਾਲ ‘ਚ ਭਾਰਤ ਰਤਨ ਲਤਾ ਮੰਗੇਸ਼ਕਰ ਦੀ ਹਾਲਤ ਬਿਹਤਰ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਖਬਰਾਂ ਮੁਤਾਬਕ, ਲਤਾ ਮੰਗੇਸ਼ਕਰ ਅਗਲੇ ਹਫਤੇ ਘਰ ਵਾਪਸ ਆ ਸਕਦੇ ਹਨ। ਸਾਹ ਲੈਣ ‘ਚ ਤਕਲੀਫ ਹੋਣ ਕਾਰਨ ਉਨ੍ਹਾਂ ਨੂੰ ਇਕ ਹਫਤੇ ਪਹਿਲਾਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਦੀ ਵਿਗੜੀ ਸਿਹਤ ਦੀ ਖਬਰ ਤੋਂ ਬਾਅਦ ਫਿਲਮ ਇੰਡਸਟਰੀ ਸਮੇਤ ਦੇਸ਼ ਭਰ ‘ਚ ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਅਜਿਹੇ ‘ਚ 90 ਸਾਲ ਦੀ ਗਾਇਕਾ ਦੀ ਸਿਹਤ ‘ਚ ਸੁਧਾਰ ਹੋਣ ਦੀ ਖਬਰ ਖੁਸ਼ੀਂ ਲੈ ਕੇ ਆਈ ਹੈ।
ਅਗਲੇ ਹਫਤੇ ਮਿਲ ਸਕਦੀ ਹੈ ਛੁੱਟੀ
ਹਾਲ ਹੀ ‘ਚ ਹਸਪਤਾਲ ‘ਚ ਲਤਾ ਜੀ ਨੂੰ ਮਿਲਣ ਪਹੁੰਚੇ ਫਿਲਮ ਨਿਰਮਾਤਾ ਅਨੁਜ ਗਰਗ ਨੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ, ‘ਲਤਾ ਜੀ ਦੀ ਹਾਲਤ ‘ਚ ਸੁਧਾਰ ਹੈ ਤੇ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਉਹ ਅਗਲੇ ਹਫਤੇ ਠੀਕ ਹੋ ਕੇ ਵਾਪਸ ਘਰ ਆ ਜਾਣਗੇ।’ ਅਨੁਜ ਨੇ ਗਾਇਕਾ ਦੀ ਦੇਖਭਾਲ ਕਰ ਰਹੇ ਡਾਕਟਰਾਂ ਦਾ ਵੀ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਹਸਪਤਾਲ ਪਹੁੰਚੇ ਮਨਸੇ ਪ੍ਰਮੁੱਖ ਰਾਜ ਠਾਕਰੇ ਨੇ ਦੱਸਿਆ ਕਿ ‘ਲਤਾ ਜੀ ਦੀ ਸਿਹਤ ਪਹਿਲਾਂ ਨਾਲੋਂ ਵਧੀਆ ਹੈ। ਅਗਲੇ ਕੁਝ ਦਿਨਾਂ ‘ਚ ਉਨ੍ਹਾਂ ਨੂੰ ਆਈ. ਸੀ. ਯੂ ਤੋਂ ਵਾਰਡ ‘ਚ ਸ਼ਿਫਟ ਕਰ ਦਿੱਤਾ ਜਾ ਸਕਦਾ ਹੈ।।’ਮੰਗੇਸ਼ਕਰ ਦੇ ਪਰਿਵਾਰ ਵੱਲੋਂ ਜ਼ਾਰੀ ਬਿਆਨ ‘ਚ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ।’ ਇਸ ਦੌਰਾਨ ਰਾਜ ਠਾਕਰੇ ਨਾਲ ਉਨ੍ਹਾਂ ਦੀ ਪਤਨੀ ਸ਼ਰਮਿਲਾ ਠਾਕਰੇ ਵੀ ਹਸਪਤਾਲ ਪਹੁੰਚੇ ਸਨ।
ਹਿੰਦੀ ਫਿਲਮ ਜਗਤ ‘ਚ 25 ਹਜ਼ਾਰ ਤੋਂ ਜ਼ਿਆਦਾ ਗੀਤ ਗਾ ਚੁੱਕੀ ਲਤਾ ਮੰਗੇਸ਼ਕਰ ਭਾਰਤ ਰਤਨ ਨਾਲ ਸਨਮਾਨਿਤ ਹੋ ਚੁੱਕੇ ਹਨ।
ਲਤਾ ਮੰਗੇਸ਼ਕਰ ਨੇ ਹਿੰਦੀ, ਖੇਤਰੀ ਫਿਲਮਾਂ ਅਤੇ ਵਿਦੇਸ਼ੀ ਫਿਲਮਾਂ ‘ਚ ਹਜ਼ਾਰਾਂ ਸਦਾਬਹਾਰ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ।
ਉਨ੍ਹਾਂ ਦੀ ਆਖਰੀ ਫਿਲਮ 2004 ‘ਚ ਬਣੀ ਯਸ਼ ਚੋਪੜਾ ਦੀ ਫਿਲਮ ‘ਵੀਰ ਜ਼ਾਰਾ’ ਸੀ, ਜਿਸ ਦੇ ਗੀਤ ਸੁਪਰਹਿੱਟ ਹੋਏ।
ਇਸ ਸਾਲ 30 ਮਾਰਚ ਨੂੰ ਉਨ੍ਹਾਂ ਭਾਰਤੀ ਫੌਜ ਨੂੰ ਸ਼ਰਧਾਂਜਲੀ ਵਜੋਂ ਗੀਤ ‘ਸੌਗੰਧ ਮੁਝੇ ਇਸ ਮਿੱਟੀ ਕੀ’ ਗਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਮੋਦ ਭਾਰਗਵ
ਦੁਨੀਆ ਵਿੱਚ ਲਗਭਗ ਦੋ ਅਰਬ ਹੈਕਟੇਅਰ ਜ਼ਮੀਨ ‘ਤੇ ਜ਼ਮੀਨੀ ਵਿਗਾੜ ਦਾ ਖ਼ਤਰਾ ਮੰਡਰਾ ਰਿਹਾ ਹੈ। ਇਹੀ ਨਹੀਂ 1.20 ਕਰੋੜ ਹੈਕਟੇਅਰ ਜ਼ਮੀਨ ਹਰ ਸਾਲ ਰੇਗਿਸਤਾਨ ਵਿੱਚ ਅਤੇ ਵਿਰਾਨਾਂ ਵਿੱਚ ਤਬਦੀਲ ਹੋ ਰਹੀ ਹੈ। ਇਹੀ ਜ਼ਮੀਨ ਬੰਜਰ  ਕਹਾਉਂਦੀ ਹੈ। ਭਾਵ ਇਹ ਖੇਤੀਬਾੜੀ ਲਾਇਕ ਨਹੀਂ ਹੈ। ਇੱਕ ਵੱਡੀ ਆਬਾਦੀ ਦੀ ਰੋਜ਼ੀ-ਰੋਟੀ, ਭੁੱਖ ਅਤੇ ਧਰਤੀ ਦੀ ਸਿਹਤ ਵਰਗੇ ਵਾਤਾਵਰਨ ਨਲਾ ਸਬੰਧਿਤ ਮੁੱਦੇ ਨਾਲ ਜੁੜੇ ਇਸ ਮਸਲੇ ‘ਤੇ 196 ਤੋਂ ਜਿਆਦਾ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਗ੍ਰੇਟਰ ਨੋਇਡਾ ‘ਚ ਹੋਏ ਸੰਯੁਕਤ ਰਾਸ਼ਟਰ ਮਹਾਂ-ਸੰਮੇਲਨ ਵਿੱਚ ਵਿਚਾਰ-ਵਟਾਂਦਰਾ ਕੀਤਾ। ਜਿਸ ਨਾਲ ਜ਼ਮੀਨ ਦੀ ਸਿਹਤ ਸੁਧਰੇ ਅਤੇ ਜ਼ਿਆਦਾ ਤੋਂ ਜ਼ਿਆਦਾ ਖੇਤੀ ਦੇ ਲਾਇਕ ਹੋ ਜਾਵੇ। ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਭਾਰਤ 2030 ਤੱਕ 2.60 ਕਰੋੜ ਹੈਕਟੇਅਰ ਜ਼ਮੀਨ ਦੀ ਸਿਹਤ ਵਿਗਾੜ ਤੇ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਦਾ ਕਾਰਗਰ ਉਪਾਅ ਕਰੇਗਾ। ਇਸ ਤੋਂ ਪਹਿਲਾਂ ਇਹ ਟੀਚਾ 2.10 ਕਰੋੜ ਹੈਕਟੇਅਰ ਦਾ ਸੀ। ਭਾਰਤ ਨੇ ਜ਼ਮੀਨ ਸੁਧਾਰ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਵੀ ਵਿਆਪਕ ਉਪਾਅ ਸ਼ੁਰੂ ਕਰ ਦਿੱਤੇ ਹਨ। ਇਸ ਦਿਸ਼ਾ ਵਿੱਚ ਇੱਕ ਵਾਰ ਇਸਤੇਮਾਲ ਕੀਤੀ ਜਾਣ ਵਾਲੀ ਪਲਾਸਟਿਕ ‘ਤੇ ਕਾਬੂ, ਸਫਾਈ ਅਤੇ ਸਵੱਛ ਊਰਜਾ ਨੂੰ ਉਤਸ਼ਾਹ ਅਤੇ ਵੱਡੇ ਪੈਮਾਨੇ ‘ਤੇ ਰੁੱਖ ਲਾਉਣ ਅਤੇ ਜੰਗਲ-ਵਿਸਥਾਰ ਦੁਆਰਾ ਢਾਈ ਤੋਂ ਤਿੰਨ ਅਰਬ ਮੀਟਰਿਕ ਟਨ ਕਾਰਬਨ ਨੂੰ ਸੋਖਣ ਦੇ ਉਪਾਅ ਸ਼ਾਮਿਲ ਹਨ।
ਦਰਅਸਲ ਦੁਨੀਆ ਦੇ ਅਨੇਕ ਦੇਸ਼ਾਂ ਵਾਂਗ ਭਾਰਤ ਵੀ ਜੰਗਲ ਕੱਟਣ, ਵਧੇਰੇ ਖੇਤੀਬਾੜੀ ਗਤੀਵਿਧੀਆਂ ਨਾਲ ਭੂਮੀ ਦੀ ਨਮੀ ਘਟਣ ਅਤੇ ਉਸਦੀ ਉਪਜਾਊ ਸ਼ਕਤੀ ਘੱਟ ਹੋਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਨ੍ਹਾਂ ਕਾਰਨਾਂ ਦੇ ਚੱਲਦੇ ਭਾਰਤ ਦੀ 30 ਫ਼ੀਸਦੀ ਤੋਂ ਵੀ ਜ਼ਿਆਦਾ ਜ਼ਮੀਨ ਦੀ ਸਿਹਤ ਵਿਗੜ ਗਈ ਹੈ। ਵੱਡੇ ਬੰਨ੍ਹਾਂ ਦੇ ਹੋਂਦ ਵਿੱਚ ਆ ਜਾਣ ਕਾਰਨ ਦਲਦਲੀ ਜ਼ਮੀਨ ਵੀ ਵਧ ਰਹੀ ਹੈ। ਇਹ ਸਮੱਸਿਆ ਮੱਧ ਪ੍ਰਦੇਸ਼, ਰਾਜਸਥਾਨ, ਮਹਾਂਰਾਸ਼ਟਰ ਅਤੇ ਪੰਜਾਬ ਵਿੱਚ ਸਭ ਤੋਂ ਜਿਆਦਾ ਹੋਣ  ਨਾਲ, ਇਨ੍ਹਾਂ ਰਾਜਾਂ ਦੇ ਖੇਤਰਫਲ ਦੇ ਬਰਾਬਰ ਹੈ। ਇਸ ਨਾਲ 72000 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਵੀ ਝੱਲਣਾ ਪਿਆ ਹੈ, ਜੋ ਪਿਛਲੇ ਸਾਲ ਦੇ ਖੇਤੀਬਾੜੀ ਬਜਟ ਤੋਂ 24 ਫ਼ੀਸਦੀ ਜ਼ਿਆਦਾ ਹੈ। ਜਮੀਨੀ ਸਿਹਤ ਵਿਗਾੜ ਅਤੇ ਜ਼ਮੀਨ ਦੇ ਮਾਰੂਥਲੀਕਰਨ ਨਾਲ ਸਾਡੇ ਕੁੱਲ ਘਰੇਲੂ ਉਤਪਾਦ ਵਿੱਚ 2.5 ਫ਼ੀਸਦੀ ਦੀ ਕਮੀ ਤਾਂ ਆਈ ਹੀ ਹੈ, ਫਸਲ ਦੀ ਪੈਦਾਵਾਰ ਵਿੱਚ ਵੀ ਕਮੀ ਆਈ ਹੈ। ਨਤੀਜੇ ਵਜੋਂ ਜਲਵਾਯੂ ਤਬਦੀਲੀ ਦੇ ਨਕਾਰਾਤਮਕ ਪ੍ਰਭਾਵ ਵੀ ਗਹਿਰਾ ਗਏ ਹਨ। ਭਾਰਤ ਲਈ ਇਹ ਸਮੱਸਿਆ ਇਸ ਲਈ ਵਿਕਰਾਲ ਹੈ, ਕਿਉਂਕਿ ਦੁਨੀਆ ਦੀ 18 ਫ਼ੀਸਦੀ ਅਬਾਦੀ ਭਾਰਤ ਵਿੱਚ ਵੱਸਦੀ ਹੈ, ਜਦੋਂ ਕਿ ਦੁਨੀਆ ਦੀ ਕੁੱਲ ਜ਼ਮੀਨ ਦਾ ਭਾਰਤ ਕੋਲ ਸਿਰਫ਼ 2.4 ਫ਼ੀਸਦੀ ਹੀ ਹੈ। ਸਾਫ਼ ਹੈ, ਉਪਜਾਊ ਜ਼ਮੀਨ ਦਾ ਬੰਜਰ ਜ਼ਮੀਨ ਵਿੱਚ ਬਦਲਣਾ ਚਿੰਤਾ ਦਾ ਵਿਸ਼ਾ ਹੈ। ਸੰਯੁਕਤ ਰਾਸ਼ਟਰ ਦੀ ਜਲਵਾਯੂ ਤਬਦੀਲੀ ਸਬੰਧੀ ਅੰਤਰ-ਸਰਕਾਰੀ ਕਮੇਟੀ ਦੁਆਰਾ ਅਗਸਤ-2019 ਵਿੱਚ ਜਾਰੀ ਇੱਕ ਅਧਿਐਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਵਿੱਚ 23 ਫ਼ੀਸਦੀ ਖੇਤੀਬਾੜੀ ਲਾਇਕ ਜ਼ਮੀਨ ਖ਼ਰਾਬ ਹੋ ਚੁੱਕੀ ਹੈ। ਇਹ ਵਿਡੰਬਨਾ ਹੀ ਹੈ ਕਿ ਭਾਰਤ ਵਿੱਚ ਰੋਟੀ ਅਤੇ ਰੁਜ਼ਗਾਰ ਦਾ ਸਭ ਤੋਂ ਵੱਡਾ ਵਸੀਲਾ ਬਣੀ ਜ਼ਮੀਨ ਦੀ ਗੁਣਵੱਤਾ ਅਤੇ ਉਸਦੀ ਵਿਗੜਦੀ ਸਿਹਤ ਨੂੰ ਪਰਖਣ ਦਾ ਹੁਣ ਤੱਕ ਕੋਈ ਰਾਸ਼ਟਰ ਪੱਧਰੀ ਪੈਮਾਨਾ ਨਹੀਂ ਹੈ। ਜਦੋਂਕਿ ਦੇਸ਼ ਦੀ ਕੁੱਲ ਆਬਾਦੀ ‘ਚੋਂ 70 ਫ਼ੀਸਦੀ ਆਬਾਦੀ ਖੇਤੀਬਾੜੀ ਅਤੇ ਕੁਦਰਤੀ ਸੰਪਦਾ ਤੋਂ ਰੋਜ਼ੀ-ਰੋਟੀ ਦਾ ਪ੍ਰਬੰਧ ਕਰਦੀ ਹੈ।
ਗੈਰ-ਸਰਕਾਰੀ ਪੱਧਰ ‘ਤੇ ਅਹਿਮਦਾਬਾਦ ਦੀ ਸੰਸਥਾ ਸਪੇਸ ਐਪਲੀਕੇਸ਼ਨ ਸੈਂਟਰ ਨੇ ਸਤਾਰਾਂ ਹੋਰ ਇਸ ਕੰਮ ਨਾਲ ਜੁੜੀਆਂ ਏਜੰਸੀਆਂ ਦੇ ਨਾਲ ਮਿਲ ਕੇ ਇਸ ‘ਤੇ ਘੋਖ-ਪੜਤਾਲ ਕੀਤੀ ਹੈ। ਜ਼ਮੀਨ ਦੀ ਸਿਹਤ ਨਾਲ ਜੁੜੀ ਇਹ ਖੋਜ ਦੱਸਦੀ ਹੈ ਕਿ ਆਧੁਨਿਕ ਅਤੇ ਉਦਯੋਗਿਕ ਵਿਕਾਸ, ਪਾਣੀ ਅਤੇ ਹਵਾ ਪ੍ਰਦੂਸ਼ਣ ਅਤੇ ਖੇਤੀਬਾੜੀ ਜ਼ਮੀਨ ਵਿੱਚ ਖਾਦ ਅਤੇ ਕੀਟਨਾਸ਼ਕਾਂ ਦੇ ਵਧਦੇ ਚਲਨ ਨੇ ਕਿਸ ਤਰ੍ਹਾਂ ਲਾਭਦਾਇਕ ਜ਼ਮੀਨ ਨੂੰ ਰੇਗਿਸਤਾਨ ਵਿੱਚ ਤਬਦੀਲ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਖੋਜ ਮੁਤਾਬਕ ਰਾਜਸਥਾਨ ਦਾ 21.77 ਫ਼ੀਸਦੀ, ਜੰਮੂ-ਕਸ਼ਮੀਰ ਅਤੇ ਲੱਦਾਖ ਦਾ 12.79 ਅਤੇ ਗੁਜਰਾਤ ਵਿੱਚ 12.72 ਫ਼ੀਸਦੀ ਖੇਤਰ ਰੇਗਿਸਤਾਨ ਵਿੱਚ ਬਦਲ ਚੁੱਕਾ ਹੈ। ਮੱਧ ਪ੍ਰਦੇਸ਼ ਵਿੱਚ ਚੰਬਲ ਦੇ ਬੀੜ ਪਿਛਲੇ 60 ਸਾਲ ਵਿੱਚ 45 ਫ਼ੀਸਦੀ ਵਧੇ ਹਨ। ਮਹਾਂਰਾਸ਼ਟਰ ਵਿੱਚ ਵਿਦਰਭ ਅਤੇ ਉੱਤਰ-ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਬੁੰਦੇਲਖੰਡ ਖੇਤਰ ਦੀ ਖੇਤੀਬਾੜੀ ਦਾ ਔੜ ਕਾਰਨ ਤੇਜੀ ਨਾਲ ਖਰਾਬਾ ਹੋ ਰਿਹਾ ਹੈ। ਉੱਥੇ ਹੀ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਅਤੇ ਘੱਟ ਮੀਂਹਾਂ ਦੇ ਚੱਲਦੇ ਖੇਤਾਂ ਵਿੱਚ ਦਸ ਸੈਂਟੀਮੀਟਰ ਹੇਠਾਂ ਇੱਕ ਅਜਿਹੀ ਸਖ਼ਤ ਤਹਿ ਬਣਦੀ ਜਾ ਰਹੀ ਹੈ, ਜੋ ਸਮਾਂ ਪਾ ਕੇ ਫ਼ਸਲ ਦੀ ਉਤਪਾਦਨ ਸਮਰੱਥਾ ਨੂੰ ਪ੍ਰਭਾਵਿਤ ਕਰੇਗੀ ।
ਜਿਸ ਹਰੀ ਕ੍ਰਾਂਤੀ ਦੇ ਬੂਤੇ ਪੰਜਾਬ ਨੂੰ ਭਾਰਤ ਦਾ ਅਨਾਜ ਦੇ ਅਟੁੱਟ ਭੰਡਾਰ ਦਾ ਦਰਜਾ ਹਾਸਲ ਹੋਇਆ ਸੀ, ਉਹੀ ਪੰਜਾਬ ਅੱਜ ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਵੱਡੀ ਤਾਦਾਤ ਵਿੱਚ ਆਪਣੀ ਖੇਤੀਬਾੜੀ ਜ਼ਮੀਨ ਬਰਬਾਦ ਕਰ ਚੁੱਕਾ ਹੈ। ਦੇਸ਼ ਦੇ ਕੁੱਲ ਖੇਤੀਬਾੜੀ ਖੇਤਰ ਦਾ 1.5 ਫ਼ੀਸਦੀ ਭਾਗ ਪੰਜਾਬ ਦੇ ਹਿੱਸੇ ਵਿੱਚ ਹੈ। ਜਦੋਂ ਕਿ ਦੇਸ਼ ਵਿੱਚ ਕੀਟਨਾਸ਼ਕਾਂ ਦੀ ਕੁੱਲ ਖਪਤ ਦੀ 18 ਫੀਸਦੀ ਵਰਤੋਂ ਪੰਜਾਬ ਦੇ ਕਿਸਾਨ ਕਰਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਮਾਲਵਾ ਖੇਤਰ ਦਾ ਕਪਾਹ ਖੇਤਰ ਪੂਰੇ ਪੰਜਾਬ ਦਾ ਸਿਰਫ਼ 15 ਫੀਸਦੀ ਹੈ, ਜਦੋਂਕਿ ਇੱਥੇ ਪੰਜਾਬ ਦੇ ਕੁੱਲ ਕੀਟਨਾਸ਼ਕਾਂ ਦੀ ਖਪਤ 70 ਫੀਸਦੀ ਹੈ। ਪੰਜਾਬ ਦੇ ਮਾਲਵਾ ਖੇਤਰ ਦੇਸ਼ ਦੇ ਕੁੱਲ ਭੂ-ਭਾਗ ਦਾ ਸਿਰਫ 0.5 ਭਾਗ ਹੈ, ਜਦੋਂਕਿ ਇੱਥੇ ਦੇਸ਼ ਵਿੱਚ ਕੁੱਲ ਖਪਤ ਹੋਣ ਵਾਲੇ ਕੀਟਨਾਸ਼ਕਾਂ ਦੀ 10 ਫੀਸਦੀ ਖਪਤ ਹੁੰਦੀ ਹੈ। ਜਿਸ ਭਾਖੜਾ ਨੰਗਲ ਬੰਨ੍ਹ ਨੂੰ ਅਸੀਂ ਪੰਜਾਬ ਦੀ ਉੱਨਤ ਖੇਤੀ ਦਾ ਆਧਾਰ ਮੰਨਦੇ ਹਾਂ, ਇਸ ਬੰਨ੍ਹ ਤੋਂ ਪਾਣੀ ਰਿਸਾਅ ਦੇ ਚਲਦੇ ਪੰਜਾਬ ਦੀ ਹੁਣ ਤੱਕ ਢਾਈ ਲੱਖ ਹੈਕਟੇਅਰ ਵਾਹੀ ਯੋਗ ਦਲਦਲ ਵਿੱਚ ਬਦਲ ਚੁੱਕੀ ਹੈ।
ਇਸ ਐਧਿਐਨ ਨਾਲ ਜੁੜੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਰਵਾਇਤੀ ਖੇਤੀ ਨੂੰ ਨਕਾਰਨ ਕਰਕੇ ਹੋਇਆ। ਪਹਿਲਾਂ ਹਲਾਂ ਨਾਲ ਖੇਤਾਂ ਦੀ ਵਹਾਈ ਹੁੰਦੀ ਸੀ ਪਰ ਹੁਣ ਹੈਰੋਂ, ਕਲਟੀਵੇਟਰ ਅਤੇ ਪਲਾਊ ਵਰਗੀਆਂ ਚੀਜ਼ਾਂ ਨਾਲ ਹੋ ਰਹੀ ਹੈ। ਇਹ ਜ਼ਮੀਨ ਨੂੰ ਅੱਠ ਤੋਂ ਬਾਰਾਂ ਸੈਂਟੀਮੀਟਰ ਤੱਕ ਡੂੰਘਾ ਵਾਹ ਕੇ ਕਰ ਜ਼ਮੀਨ ਦੀ Àੁੱਪਰੀ ਤਹਿ ਨੂੰ ਉਧੇੜ ਕੇ ਪਲਟ ਦਿੰਦੇ ਹਾਂ। ਨਤੀਜੇ ਵਜੋਂ ਮਿੱਟੀ ਸੁੱਕ ਕੇ ਖੁਸ਼ਕ ਹੁੰਦੀ ਜਾ ਰਹੀ ਹੈ ਅਤੇ ਉੱਥੇ ਹੀ ਇਸਦੇ ਹੇਠਾਂ ਦੀ ਤਹਿ ਸਖ਼ਤ। ਇਹ ਤਹਿ ਹੁਣ ਇੰਨੀ ਸਖ਼ਤ ਹੋ ਗਈ ਹੈ ਕਿ ਖੇਤਾਂ ਦੀ ਮਿੱਟੀ ਦਾ ਆਨੁਪਾਤਿਕ ਕੁਦਰਤੀ ਜੈਵਿਕ ਸਮੀਕਰਨ ਹੀ ਗੜਬੜਾ ਗਿਆ ਹੈ । ਜ਼ਮੀਨ ਦੀ ਸਿਹਤ ਹੁਣ ਕੁਦਰਤੀ ਕਾਰਨਾਂ ਦੇ ਮੁਕਾਬਲੇ ਮਨੁੱਖੀ ਕਾਰਨਾਂ ਕਰਕੇ ਜ਼ਿਆਦਾ ਵਿਗੜ ਰਹੀ ਹੈ।
ਪਹਿਲਾਂ ਜ਼ਮੀਨ ਦੀ ਵਰਤੀ ਰਿਹਾਇਸ਼ ਤੇ ਖੇਤੀਬਾੜੀ ਕੰਮਾਂ ਲਈ ਹੁੰਦੀ ਸੀ, ਪਰ ਹੁਣ ਉਦਯੋਗੀਕਰਨ, ਸ਼ਹਿਰੀਕਰਨ, ਵੱਡੇ ਬੰਨ੍ਹ ਅਤੇ ਵਧਦੀ ਅਬਾਦੀ ਦਾ ਦਬਾਅ ਵੀ ਜ਼ਮੀਨ ਨੂੰ ਸੰਕਟ ਵਿੱਚ ਪਾ ਰਹੇ ਹਨ। ਜ਼ਮੀਨ ਦਾ ਖਦਾਨ ਕਰਕੇ ਜਿੱਥੇ ਉਸਨੂੰ ਛਾਨਣੀ ਬਣਾਇਆ ਜਾ ਰਿਹਾ ਹੈ, ਉੱਥੇ ਹੀ ਜੰਗਲਾਂ ਦਾ ਵਿਨਾਸ਼ ਕਰਕੇ ਜ਼ਮੀਨ ਨੂੰ ਬੰਜਰ ਬਣਾਏ ਜਾਣ ਦਾ ਸਿਲਸਿਲਾ ਜਾਰੀ ਹੈ। ਜ਼ਮੀਨ ਦੀ ਸਤ੍ਹਾ ‘ਤੇ ਜ਼ਿਆਦਾ ਪੈਦਾਵਾਰ ਲੈਣ ਦਾ ਦਬਾਅ ਹੈ ਤਾਂ ਜ਼ਮੀਨ ਥੱਲਿਓਂ ਪਾਣੀ, ਤੇਲ ਅਤੇ ਗੈਸਾਂ ਦੇ ਅੰਨ੍ਹੇਵਾਹ ਦੋਹਣ ਦੇ ਹਾਲਾਤ ਵੀ ਜ਼ਮੀਨ ‘ਤੇ ਨਕਾਰਾਤਮਕ ਅਸਰ ਪਾ ਰਹੇ ਹਨ। ਪੰਜਾਬ ਅਤੇ ਹਰਿਆਣਾ ਵਿੱਚ ਸਿੰਚਾਈ ਦੇ ਜੋ ਟਿਊਬਵੈੱਲ ਵਰਗੇ ਆਧੁਨਿਕ ਵਸੀਲੇ ਹਰੀ ਕ੍ਰਾਂਤੀ ਦੇ ਉਪਾਅ ਸਾਬਤ ਹੋਏ ਸਨ, ਉਹੀ ਉਪਾਅ ਖੇਤਾਂ ਵਿੱਚ ਪਾਣੀ ਜ਼ਿਆਦਾ ਮਾਤਰਾ ਵਿੱਚ ਛੱਡੇ ਜਾਣ  ਕਾਰਨ ਖੇਤੀ ਯੋਗ ਜ਼ਮੀਨ ਨੂੰ ਖਾਰੀ ਜ਼ਮੀਨ ਵਿੱਚ ਬਦਲਣ ਦੇ ਕਾਰਨ ਸਿੱਧ ਹੋ ਰਹੇ ਹਨ।
ਦਰਅਸਲ ਵੱਖ-ਵੱਖ ਖੇਤਰਾਂ ਵਿੱਚ ਜ਼ਮੀਨ ਦੀ ਸਿਹਤ ਵੱਖ-ਵੱਖ ਕਾਰਨਾਂ ਤੋਂ ਪ੍ਰਭਾਵਿਤ ਹੋ ਰਹੀ ਹੈ, ਜਿਸਦੀ ਦੇਸ਼-ਪੱਧਰੀ ਪੜਤਾਲ ਹੁਣ ਤੱਕ ਨਹੀਂ ਹੋਈ ਹੈ। ਧਰਤੀ ਦੀ ਵਿਗੜਦੀ ਇਸ ਸਿਹਤ ਨੂੰ ਨਕਸ਼ੇ ‘ਤੇ ਲਿਆਉਣਾ ਜਰੂਰੀ ਹੈ। ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਕਈ ਪੱਧਰਾਂ ‘ਤੇ ਵਾਤਾਵਰਨ ਦੀ ਤਬਾਹੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਠੋਸ ਪਹਿਲ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੀਜਿੰਗ (ਏਜੰਸੀ) ਚੀਨ ‘ਚ ਭਾਰਤ ਦੇ ਰਾਜਦੂਤ ਨੇ ਕਿਹਾ ਕਿ ਜਦੋਂ ਤੱਕ ਦੋਵੇਂ ਦੇਸ਼ ਇੱਕ ਦੂਜੇ ਦੇ ਨਜ਼ਰੀਏ ਪ੍ਰਤੀ ਹਮਦਰਦੀ ਨਹੀਂ ਵਿਖਾਉਣਗੇ ਤੇ ਇੱਕ-ਦੂਜੇ ਦੇ ਹਿੱਤਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੋਣਗੇ। ਉਦੋਂ ਤੱਕ ਭਾਰਤ ਤੇ ਚੀਨ ਦਰਮਿਆਨ ਸਬੰਧਾਂ ‘ਚ ਜ਼ਿਆਦਾ ਸੁਧਾਰ ਨਹੀਂ ਹੋ ਸਕਦਾ। ਚੀਨ ‘ਚ ਭਾਰਤ ਦੇ ਰਾਜਦੂਤ ਗੌਤਮ ਬੰਬਾਵਾਲੇ ਨੇ ਇਹ ਟਿੱਪਣੀ ਅਨੰਤ ਐਸਪਨ ਸੇਂਟਰ ਤੇ ਚਾਈਨਾ ਰਿਫਾਰਮ ਫੋਰਮ ਦਰਮਿਆਨ ਅੱਠਵੀਂ ਭਾਰਤ-ਚੀਨ ਗੱਲਬਾਤ ਦੌਰਾਨ ਸੰਬੋਧਨ ਕਰਦਿਆਂ ਕੀਤੀ।
ਉਨ੍ਹਾਂ ਕਿਹਾ ਕਿ ਅਜਿਹੀ ਸੰਵੇਦਨਸ਼ੀਲਤਾ ਦੀ ਘਾਟ ‘ਚ ਅਸੀਂ ਇੱਕ-ਦੂਜੇ ਨਾਲ ਗੱਲਬਾਤ ਤਾਂ ਕਰ ਸਕਦੇ ਹਾਂ, ਪਰ ਸੁਧਾਰ ਬਹੁਤ ਮਾਮੂਲੀ ਹੋਵੇਗਾ। ਵੁਹਾਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ। ਜਿਨਪਿੰਗ ਦਰਮਿਆਨ ਹਾਲ ਹੀ ‘ਚ ਹੋਈ ਰਸਮੀ ਗੱਲਬਾਤ ਬਾਰੇ ਰਾਜਦੂਤ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਅਜ਼ਾਦੀ ਤੇ ਬੇਬਾਕੀ ਨਾਲ ਖੇਤਰੀ ਤੇ ਕੌਮਾਂਤਰੀ ਹਾਲਾਤਾਂ ਦੇ ਨਾਲ ਹੀ ਭਾਰਤ ਤੇ ਚੀਨ ਦੇ ਰਿਸ਼ਤਿਆਂ ‘ਤੇ ਵੀ ਆਪਣੀ ਗੱਲ ਇੱਕ-ਦੂਜੇ ਸਾਹਮਣੇ ਰੱਖੀ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਜੇਕਰ ਭਾਰਤ ਤੇ ਚੀਨ ਨੂੰ ਖਾਸ ਤੌਰ ‘ਤੇ 21ਵੀਂ ਸਦੀ ‘ਚ ਇਕੱਠੇ ਰਹਿਣਾ ਹੈ, ਤਰੱਕੀ ਕਰਨੀ ਹੈ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਨਾਲ ਗੰਭੀਰਤਾ ਵਿਖਾਈਏ ਤੇ ਬੇਹੱਦ ਖੁੱਲ੍ਹੇਪਣ ਤੇ ਸਪੱਸ਼ਟ ਰੂਪ ਨਾਲ ਇੱਕ-ਦੂਜੇ ਨਾਲ ਗੱਲ ਕਰੀਏ।
ਔਰਤਾਂ ਦੇ ਹੱਕਾਂ ਤੇ ਸਸ਼ਕਤੀਕਰਨ ਦੇ ਮਾਮਲੇ ‘ਚ ਭਾਰਤ ਅਜੇ ਵੀ ਵਿਸ਼ਵ ਪੱਧਰ ‘ਤੇ ਬਹੁਤ ਪਿੱਛੇ ਹੈ ਇੱਥੇ ਔਰਤਾਂ ਦੀ ਸਮਾਜਿਕ, ਰਾਜਨੀਤਿਕ ਤੇ ਆਰਥਿਕ ਹਰ ਪੱਧਰ ‘ਤੇ ਬੇਕਦਰੀ ਕੀਤੀ ਜਾ ਰਹੀ ਹੈ ਇਨ੍ਹਾਂ ਹੋਣ ਦੇ ਬਾਵਜੂਦ ਵੀ ਅੱਜ ਔਰਤ ਨੇ ਦੁਨੀਆਂ ਦੇ ਹਰ ਖੇਤਰ ‘ਚ ਸਫ਼ਲਤਾ ਦੀਆਂ ਮਿਸਾਲਾਂ ਪੇਸ਼ ਕੀਤੀਆਂ ਹਨ ਜਿਵੇਂ ਮਦਰ ਟੈਰੇਸਾ, ਸਰੋਜਨੀ ਨਾਇਡੂ, ਇੰਦਰਾ ਗਾਂਧੀ, ਅਰੁੰਧਤੀ ਰਾਏ, ਬਛੇਂਦਰੀ ਪਾਲ, ਲਤਾ ਮੰਗੇਸ਼ਕਰ, ਕਲਪਨਾ ਚਾਵਲਾ, ਪ੍ਰਤਿਭਾ ਪਾਟਿਲ,  ਪੀ.ਟੀ. ਊਸ਼ਾ ਤੇ ਹੋਰ ਅਜਿਹੇ ਕਈ ਨਾਂਅ ਹਨ ਅਜੋਕੇ ਸਮਾਜ ਨੇ ਇਸ ਨੂੰ ਕਿਸੇ ਹੱਦ ਤੱਕ ਸਮਾਜਿਕ ਅਤੇ ਰਾਜਨੀਤਿਕ ਪੜਾਵਾਂ ‘ਤੇ ਮਰਦ ਦੇ ਬਰਾਬਰ ਲਿਆਂਦਾ ਹੈ, ਇਸ ਦੇ ਜਨਮ ਦੀ ਦਸ਼ਾ  ਸੁਧਾਰਨ ਦੇ ਯਤਨ ਕੀਤੇ ਜਾ ਰਹੇ ਹਨ, ਨਾਰੀ ਸੰਗਠਨਾਂ ਨੇ ਇਸ ਨੂੰ ਵਸਤਾਂ ਵਾਂਗ ਨਿੱਜੀ ਜਾਇਦਾਦ ਦੇ ਚੁੰਗਲ ‘ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ
ਕਿਸੇ ਦੇਸ਼ ਦੀ ਆਰਥਿਕਤਾ ਤੇ ਸਥਿਰਤਾ ‘ਚ ਉਸ ਦੇਸ਼ ਦੀ ਨਾਰੀ ਦਾ ਵੱਡਾ ਯੋਗਦਾਨ ਹੁੰਦਾ ਹੈ ਰਵਿੰਦਰ ਨਾਥ ਟੈਗੋਰ ਦਾ ਕਥਨ ਹੈ, ਇਸਤਰੀ ਹੀ ਕਿਸੇ ਦੇਸ਼ ਦੇ ਨਸੀਬ ਨੂੰ ਬਣਾਉਣ ਵਾਲੀ ਤੇ ਉਸ ਨੂੰ ਮੋੜਨ ਵਾਲੀ ਹੈ ਕਾਫ਼ੀ ਲੰਮੀ ਗੁਲਾਮੀ ਤੋਂ ਬਾਦ ਭਾਰਤੀ ਔਰਤਾਂ ਪੜ੍ਹ-ਲਿਖ ਕੇ ਆਪਣੀ ਯੋਗਤਾ ਰਾਹੀਂ ਮਰਦ ਪ੍ਰਧਾਨ ਸਮਾਜ ‘ਚ ਬਰਾਬਰ ਖੜ੍ਹੇ ਹੋਣ ਦਾ ਹੱਕ ਪ੍ਰਾਪਤ ਕਰਨ ਦੇ ਯੋਗ ਹੋਈਆਂ ਹਨ ਕਿਸੇ ਦੇਸ਼ ਦੀ ਸੱਭਿਅਤਾ ਦਾ ਅਨੁਮਾਨ ਉਸ ਦੀ ਨਾਰੀ ਜਾਤੀ ਦੀ ਸਮਾਜਿਕ ਸਥਿਤੀ ਤੋਂ ਲਾਇਆ ਜਾ ਸਕਦਾ ਹੈ ਇਹੀ ਕਾਰਨ ਹੈ ਕਿ ਨਾਰੀ ਦੀ ਸਥਿਤੀ ਤੇ ਉਸ ਦੀਆਂ ਸਮੱਸਿਆਵਾਂ ਸਦਾ ਵਿਚਾਰਸ਼ੀਲ ਸਮਾਜ ਦੇ ਚਿੰਤਨ ਦਾ ਜ਼ਰੂਰੀ ਮੁੱਦਾ ਬਣ ਰਹੀਆਂ ਹਨ
ਅੱਜ ਦੀ ਔਰਤ ਨੇ ਪੜ੍ਹ-ਲਿਖ ਕੇ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਔਰਤ ਜਾਤੀ ਨੂੰ ਚਿੰਬੜੇ ਦਾਜ, ਪੈਰ ਦੀ ਜੁੱਤੀ, ਵਿਚਾਰੀ, ਕਮਜੋਰ ਤੇ ਹੀਨ ਭਾਵਨਾ ਜਿਹੇ ਕਲੰਕਾਂ ਤੋਂ ਖਹਿੜਾ ਛੁਡਾ ਲਿਆ ਹੈ ਅਜਿਹੇ ਅੰਦੋਲਨ ਸਦਕਾ ਹੀ ਅੱਜ ਔਰਤਾਂ ਦੀ ਸਥਿਤੀ ‘ਚ ਕਾਫ਼ੀ ਸੁਧਾਰ ਆ ਗਿਆ ਹੈ ਜੇ ਅਸੀਂ ਸਿੱਖਿਆ ਦੇ ਖੇਤਰ ਦੀ ਗੱਲ ਕਰੀਏ ਤਾਂ ਔਰਤਾਂ ਦੀ ਭਾਗੀਦਾਰੀ ਬਹੁਤ ਵਧੀ ਹੈ ਜਿੱਥੇ ਪਹਿਲਾਂ ਇਹ ਦਰ 55% ਸੀ ਹੁਣ ਇਹ ਦਰ 68.4% ਹੋ ਗਈ ਇਸੇ ਤਰ੍ਹਾਂ ਜੇ ਬਾਲ ਵਿਆਹ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਾਫ਼ੀ ਸੁਧਾਰ ਆਇਆ ਹੈ 2015-16 ‘ਚ ਬਾਲ ਵਿਆਹ ਦੀ ਦਰ 47.4% ਤੋਂ ਘਟ ਕੇ 20.8% ਹੀ ਰਹਿ ਗਈ ਹੈ
ਇਸੇ ਤਰ੍ਹਾਂ ਜੇ ਬੈਂਕਿੰਗ ਖੇਤਰ ਦੀ ਗੱਲ ਕਰੀਏ ਤਾਂ 2005-06 ‘ਚ ਸਿਰਫ਼ 15% ਔਰਤਾਂ ਦੇ ਹੀ ਬੈਂਕਾਂ ‘ਚ ਖਾਤੇ ਸਨ ਪਰ ਹੁਣ 53% ਔਰਤਾਂ ਬੈਂਕਾਂ ਨਾਲ ਜੁੜ ਚੁੱਕੀਆਂ ਹਨ ਕਿਸੇ ਤਰ੍ਹਾਂ ਦੀ ਹਿੰਸਾ ਸਹਿ ਰਹੀਆਂ ਔਰਤਾਂ ਦੀ ਸਥਿਤੀ ‘ਚ ਵੀ ਕਾਫ਼ੀ ਸੁਧਾਰ ਆਇਆ ਹੈ ਘਰੇਲੂ ਹਿੰਸਾ 37.2% ਤੋਂ ਘਟ ਕੇ 28.8% ਹੋ ਗਈ ਹੈ ਇਸੇ ਤਰ੍ਹਾਂ ਜੇ ਅਸੀਂ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ ਏਨਾਂ ਸੁਧਾਰ ਹੋਣ ਦੇ ਬਾਵਜੂਦ ਲਿੰਗ ਅਨੁਪਾਤ ‘ਚ ਸੁਧਾਰ ਨਹੀਂ ਹੋ ਸਕਿਆ ਕੁੱਲ ਲਿੰਗ ਅਨੁਪਾਤ ‘ਚ 1000 ਮੁੰਡਿਆਂ ਪਿੱਛੇ ਪਿਛਲੇ ਪੰਜ ਸਾਲਾਂ ‘ਚ ਇਹ ਅਨੁਪਾਤ 914 ਤੋਂ ਸਿਰਫ਼ 919 ਹੀ ਹੋ ਸਕਿਆ ਹੈ ਜੋ ਕਿ ਬਹੁਤ ਹੀ ਘੱਟ ਹੈ ਭਾਵੇਂ ਇਸ ਸਬੰਧੀ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪੰਜਾਬ ‘ਚ ਇਹ ਗਿਣਤੀ 1000 ਮੁੰਡਿਆਂ ਪਿੱਛੇ 860, ਚੰਡੀਗੜ੍ਹ ‘ਚ ਇਹ ਗਿਣਤੀ 981, ਛੱਤੀਸਗੜ੍ਹ ‘ਚ 977, ਮਿਜੋਰਮ ‘ਚ 946, ਹਿਮਾਚਲ ‘ਚ 936, ਅਸਾਮ ‘ਚ 929, ਜੰਮੂ ਕਸ਼ਮੀਰ ‘ਚ 922, ਉੱਤਰਾਖੰਡ ‘ਚ 888, ਦਿੱਲੀ ‘ਚ 860, ਹਰਿਆਣੇ ‘ਚ 836 ਹੈ
ਸਵਾਲ ਇਹ ਉੱਠਦਾ ਹੈ ਕਿ ਏਨੀ ਜਾਗਰੂਕਤਾ ਆਉਣ ਦੇ ਬਾਵਜੂਦ ਲਿੰਗ ਅਨੁਪਾਤ ‘ਚ ਬਰਾਬਰਤਾ ਕਦੋਂ ਆਵੇਗੀ ਸਭ ਤੋਂ ਪਹਿਲਾਂ ਇਹ ਜਾਗਰੂਕਤਾ ਇਸਤਰੀ ਅੰਦਰ ਆਉਣੀ ਚਾਹੀਦੀ ਹੈ ਉਹ ਖੁਦ ਆਪਣੇ ਪਰਿਵਾਰ ਨਾਲ ਚੱਲ ਕੇ ਹਸਪਤਾਲ ਜਾਂਦੀ ਹੈ, ਆਬਰਸ਼ਨ ਕਰਾਉਣ ਲਈ ਇਸਤਰੀ ਨੂੰ ਖੁਦ ਨੂੰ ਮਾਦਾ ਭਰੂਣ ਹੱਤਿਆ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ ਦੂਜੇ ਪਾਸੇ ਸਮਾਜ ਦਾ ਜੋ ਕੁੜੀਆਂ ਪ੍ਰਤੀ ਨਜ਼ਰੀਆ ਹੈ ਜਿਵੇ- ਲੜਕੀ ਨਾਲ ਵੰਸ਼ ਨਹੀਂ ਚਲਦਾ, ਲੜਕੀ ਕਮਜੋਰ ਹੈ, ਲੜਕੀ ਸਮਾਜ ‘ਚ ਸੁਰੱਖਿਅਤ ਨਹੀਂ ਹੈ, ਲੜਕੀ ਬੋਝ ਹੈ, ਇਹ ਬਦਲਣਾ ਪਵੇਗਾ ਏਨੀ ਜਾਗਰੂਕਤਾ ਦੇ ਬਾਵਜੂਦ ਇਸਤਰੀ ਦੀ ਹਾਲਤ ‘ਚ ਸੁਧਾਰ ਨਹੀਂ ਹੋਇਆ ਅੱਜ ਵੀ ਕੂੜੇ ਦੇ ਢੇਰ ‘ਚ ਮਾਦਾ ਭਰੂਣ ਮਿਲਣੇ, ਕੁੱਤਿਆਂ ਦੁਆਰਾ ਨੋਚਿਆ ਜਾਣਾ ਮੰਦਭਾਗਾ ਹੈ ਇਸ ਸਭ ਨੂੰ ਖਤਮ ਕਰਨ ਲਈ ਔਰਤਾਂ ਨੂੰ ਖੁਦ ਅੰਦਰ ਸੁਧਾਰ ਕਰਨ ਲਈ ਸੰਘਰਸ਼ ਕਰਨਾ ਪਵੇਗਾ
ਅੱਜ ਜਦੋਂ ਵਿਗਿਆਨਕ ਯੁੱਗ ‘ਚ ਸਾਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਮੁੰਡਾ ਜਾਂ ਕੁੜੀ ਜੰਮਣਾ ਔਰਤ ਦੇ ਵੱਸ ਦੀ ਗੱਲ ਨਹੀਂ ਸਗੋਂ ਉਸ ਦੇ ਪਤੀ ਦੇ ਜੀਨਸ ਨਾਲ ਹੀ ਬੱਚੇ ਦਾ ਲਿੰਗ ਨਿਰਧਾਰਤ ਹੁੰਦਾ ਹੈ ਤਾਂ ਔਰਤ ਨੂੰ ਖੁਦ ਇਹ ਸਵਾਲ ਆਪਣੇ ਪਤੀ ਨੂੰ ਕਰਨਾ ਚਾਹੀਦਾ ਹੈ ਜਦੋਂ ਤੱਕ ਅਸੀਂ ਇਸ ਮਰਦ ਪ੍ਰਧਾਨ ਸਮਾਜ ‘ਚ ਔਰਤ ਨੂੰ ਪੈਸੇ ਨਾਲ ਬਰਾਬਰ ਤੋਲਣਾ ਬੰਦ ਨਹੀਂ ਕਰਦੇ ਇਹ ਸਿਲਸਿਲਾ ਨਹੀਂ ਰੁਕ ਸਕਦਾ ਜੇਕਰ ਅਸੀਂ ਭਰੂਣ ਹੱਤਿਆ ਵਰਗੀ ਲਾਹਣਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ‘ਭਰੂਣ ਹੱਤਿਆ  ਲਾਹਨਤ ਹੈ’ ਦੇ ਨਾਅਰੇ ਲਾ ਕੇ ਭਾਸ਼ਨ ਦੇ ਕੇ, ਸੈਮੀਨਾਰ ਕਰਵਾ ਕੇ, ਸਰਕਾਰੀ ਤੰਤਰ ਜਾਂ ਉਸ ਦਾ ਪੈਸਾ ਵਰਤ ਕੇ ਜਾਂ ਡਾਕਟਰਾਂ ਨੂੰ ਜਿੰਮੇਵਾਰ ਠਹਿਰਾ ਕੇ ਇਸ ਤੋਂ ਛੁਟਕਾਰਾ ਨਹੀਂ ਪਾ ਸਕਦੇ , ਸਗੋਂ ਸਭ ਤੋਂ ਪਹਿਲਾਂ ਇਸੇ ਕਾਰਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ, ਇਸ ਨੂੰ ਰੋਕਣ ਦੇ ਉਪਾਅ ਕਰਨੇ ਚਾਹੀਦੇ ਹਨ ਜਿਵੇਂ :
ਸਭ ਤੋਂ ਪਹਿਲਾਂ ਔਰਤ ਨੂੰ ਹੀ ਆਪਣੀ ਬੇਟੀ ਦੇ ਹੱਕਾਂ ‘ਤੇ ਪਹਿਰਾ ਦੇਣਾ ਪਵੇਗਾ ਸਰਕਾਰਾਂ ਸਖ਼ਤ ਕਦਮ ਚੁੱਕਣ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲਿੰਗ ਅਨੁਪਾਤ ਦੀ ਪ੍ਰਵਿਰਤੀ ਨੂੰ ਉਲਟਾ ਦੇਣ ਤੇ ਸਿੱਖਿਆ ਤੇ ਅਧਿਕਾਰਿਤਾ ‘ਤੇ ਜੋਰ ਦੇ ਕੇ ਬਾਲਿਕਾਵਾਂ ਦੀ ਅਣਦੇਖੀ ਪ੍ਰਵਿਰਤੀ ‘ਤੇ ਰੋਕ ਲਾਉਣ ਰਾਜਾਂ ਨੂੰ ਘੱਟ ਲਿੰਗ ਅਨੁਪਾਤ ਵਾਲੇ ਜ਼ਿਲ੍ਹਿਆਂ/ ਬਲਾਕਾਂ/ ਪਿੰਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਲੜਕੀਆਂ ਨੂੰ ਵਿਆਹ  ਸਮੇਂ ਮੱਦਦ ਦੇਣ ਜਾਂ ਧਨ ਰਾਸ਼ੀ ਦੇਣ ਨਾਲੋਂ ਚੰਗਾ ਹੈ ਉਸ ਦੇ ਜਨਮ ਲੈਂਦਿਆਂ ਹੀ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ, ਉਸ ਦੀ ਪੜ੍ਹਾਈ ਦਾ ਖਰਚ ਦਿੱਤਾ ਜਾਵੇ ਤਾਂ ਜੋ ਲੜਕੀ ਆਪਣੇ ਪੈਰਾਂ ‘ਤੇ ਖੜ੍ਹੀ ਹੋ ਸਕੇ ਤੇ ਮਾਪਿਆਂ ਨੂੰ ਬੋਝ ਨਾ ਲੱਗੇ ਦਾਜ ਵਰਗੀਆਂ ਲਾਹਨਤਾਂ ਨੂੰ ਖਤਮ ਕੀਤਾ ਜਾਵੇ
ਜੇ ਅਸੀਂ ਅਸਲੀਅਤ ਨੂੰ ਮਸਲੇ ਬਗੈਰ ਅਜਿਹੀਆਂ ਕੁਝ ਕਾਨੂੰਨੀ ਪਾਬੰਦੀਆਂ ਦੇ ਸਹਾਰੇ ਲੜਕੀਆਂ ਦੀ ਗਿਣਤੀ ‘ਚ ਵਾਧਾ ਵੀ ਕਰ ਲਵਾਂਗੇ ਤਾਂ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੋਵੇਗੀ ਪ੍ਰਾਪਤੀ ਤਾਂ ਇਸ ਗੱਲੋਂ ਹੋਵੇਗੀ ਜੇ ਅਸੀਂ ਸਮਾਜ ਦੀ ਮਾਨਸਿਕਤਾ ਬਦਲ ਕੇ  ਮੁੰਡੇ ਕੁੜੀ ਦੇ ਅੰਤਰ ਨੂੰ ਖਤਮ ਕਰ ਦੇਈਏ ਧੀਆਂ ਦੇ ਮਾਪੇ ਸਮਾਜ ‘ਚ ਨੀਵੇਂ ਨਾ ਹੋਣ, ਪੁੱਤਾਂ ਦੇ ਮਾਪੇ ਸਮਾਜ ‘ਚ ਆਪਣੇ ਆਪ ਨੂੰ ਉੱਚੇ ਨਾ ਸਮਝਣ, ਕੋਈ ਕਿਸੇ ਦਾ ਗੁਲਾਮ ਨਾ ਹੋਵੇ ਸਭ ਬਰਾਬਰ ਹੋਣ, ਇਸਤਰੀ ਤੇ ਪੁਰਸ਼ ਇੱਕ-ਦੂਜੇ ਦੇ ਪੂਰਕ ਹੁੰਦੇ ਹੋਏ ਹਰ ਪੱਖੋਂ ਬਰਾਬਰਤਾ ਦਾ ਅਨੰਦ ਮਾਨਣ ਫਿਰ ਨਾ ਹੀ ਕੋਈ ਮਾਦਾ ਭਰੂਣ ਹੱਤਿਆ ਕਰਵਾਉਣ ਬਾਰੇ ਸੋਚੇਗਾ ਤੇ ਨਾ ਹੀ ਭਰੂਣ ਹੱਤਿਆ ‘ਤੇ ਰੋਕ ਲਾਉਣ ਲਈ ਕਾਨੂੰਨ ਬਣਾਉਣੇ ਪੈਣਗੇ
ਸੁਰਿੰਦਰ ਕੌਰ,  ਲੈਕਚਰਰ ਪੰਜਾਬੀ ,  ਸ.ਸ.ਸ. ਫੱਤਾ ਮਾਲੋਕਾ (ਮਾਨਸਾ),    ਮੋ.96536-50200