Smugglers - Sach Kahoon Punjabi
ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੇ ਦੋ ਤਸਕਰ ਗ੍ਰਿਫ਼ਤਾਰ, 8 ਪਿਸਤੌਲ, ਜਾਅਲੀ ਕਰੰਸੀ ਬਰਾਮਦ
ਗਿ੍ਰਫ਼ਤਾਰ ਮੁਲਜ਼ਮ ਪੰਜਾਬ ’ਚ ਅਰਸ਼ ਡੱਲਾ ਗਿਰੋਹ ਦੇ ਮੈਂਬਰਾਂ ਨੂੰ ਸੌਂਪਣ ਜਾ ਰਹੇ ਸਨ ਹਥਿਆਰਾਂ ਦੀ ਖੇਪ
ਫਿਰੌਤੀ ਲਈ ਜੋਧਪੁਰ ਦੇ ਵਿਅਕਤੀ ਨੂੰ ਅਗਵਾ ਕਰਨ ਦੀ ਵੀ ਬਣਾ ਰਹੇ ਸਨ ਯੋਜਨਾ
(ਸੱਚ ਕਹੂੰ ਨਿਊਜ਼) ਚੰਡੀਗੜ/ਫਾਜ਼ਿਲਕਾ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜਾਰੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਫਾਜ਼ਿਲਕਾ ਵਿਖੇ ਅਬੋਹਰ- ਹਨੂੰਮਾਨਗੜ ਰੋਡ ’ਤੇ ਨਾਕਾਬੰਦੀ ਦੌਰਾਨ ਰਾਜਸਥਾਨ ਅਧਾਰਤ ਹਥਿਆਰਾਂ ਦੇ ਦੋ ਤਸਕਰਾਂ (Smugglers) ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਅੱਠ ਪਿਸਤੌਲ ਅਤੇ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗਿ੍ਰਫ਼ਤਾਰ ਵਿਅਕਤੀਆਂ ਦੀ ਪਛਾਣ ਬੰਨਾ ਰਾਮ ਉਰਫ਼ ਵਿਨੋਦ ਦੇਵਾਸੀ ਅਤੇ ਮੁਕੇਸ਼ ਉਰਫ਼ ਮੁਕਸ਼ਾ ਰਬਾਰੀ ਵਜੋਂ ਹੋਈ ਹੈ ਜੋ ਪਿੰਡ ਜੇਤੀਆਵਾਸ, ਜੋਧਪੁਰ, ਰਾਜਸਥਾਨ ਦੇ ਰਹਿਣ ਵਾਲੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਫਾਜ਼ਿਲਕਾ ਨੂੰ ਇੱਕ ਭਰੋਸੇਯੋਗ ਸੂਤਰ ਤੋਂ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸੰਭਾਵਨਾ ਹੈ ਕਿ ਇਹ ਖੇਪ ਪੰਜਾਬ ਵਿੱਚ ਅਰਸ਼ ਡੱਲਾ ਗਰੋਹ ਦੇ ਮੈਂਬਰਾਂ ਨੂੰ ਪਹੁੰਚਾਈ ਜਾਣੀ ਹੈ।
ਇਲਾਕੇ ’ਚ ਪੁਲਿਸ ਨਾਕਾਬੰਦੀ ਕਰਕੇ ਕੀਤਾ ਕਾਬੂ
ਉਨ੍ਹਾਂ ਦੱਸਿਆ ਕਿ ਐਸ.ਐਸ.ਓ.ਸੀ. ਥਾਣਾ ਫਾਜ਼ਿਲਕਾ ਦੀ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਫੜਨ ਲਈ ਅਬੋਹਰ-ਹਨੂੰਮਾਨਗੜ ਰੋਡ ਫਾਜ਼ਿਲਕਾ ’ਤੇ ਸਥਿਤ ਪਿੰਡ ਰਾਮਸਰਾ ਦੇ ਇਲਾਕੇ ’ਚ ਪੁਲਿਸ ਨਾਕਾਬੰਦੀ ਕੀਤੀ ਅਤੇ ਦੋਵਾਂ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ। ਪੁਲਿਸ ਨੂੰ ਉਨ੍ਹਾਂ ਦੇ ਕਬਜ਼ੇ ‘ਚੋਂ ਦੋ ਜ਼ਿੰਦਾ ਕਾਰਤੂਸ ਸਮੇਤ .32 ਬੋਰ ਦੇ 7 ਪਿਸਤੌਲ ਅਤੇ ਦੋ ਜਿੰਦਾ ਕਾਰਤੂਸਾਂ ਸਮੇਤ ਇੱਕ .315 ਬੋਰ ਦਾ ਦੇਸੀ ਪਿਸਤੌਲ ਬਰਾਮਦ ਹੋਇਆ ਹੈ । ਉਨਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 9650 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਐਸ.ਐਸ.ਓ.ਸੀਯ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਸਐਸਓਸੀ ਫਾਜ਼ਿਲਕਾ ਨੇ ਉਨਾਂ ਦੇ ਗਰੁੱਪ ਮੈਂਬਰ ਨਰੇਸ਼ ਪੰਡਿਤ ਨੂੰ ਜੋਧਪੁਰ ਤੋਂ ਗਿ੍ਰਫਤਾਰ ਕੀਤਾ ਸੀ। ਉਨਾਂ ਖੁਲਾਸਾ ਕੀਤਾ ਕਿ ਨਰੇਸ਼ ਪੰਡਿਤ ਖਤਰਨਾਕ ਅੱਤਵਾਦੀ ਅਰਸ਼ ਡੱਲਾ ਦੇ ਸੰਪਰਕ ਵਿੱਚ ਸੀ ਅਤੇ ਉਸਨੂੰ ਫਿਰੌਤੀ ਲਈ ਜੋਧਪੁਰ ਦੇ ਇੱਕ ਉੱਘੇ ਕਾਰੋਬਾਰੀ ਨੂੰ ਅਗਵਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸ ਦੀ ਜਾਣਕਾਰੀ ਰਾਜਸਥਾਨ ਪੁਲਿਸ ਨਾਲ ਸਾਂਝੀ ਕੀਤੀ ਗਈ, ਜਿਸ ਸਦਕਾ ਜ਼ਿਲਾ ਪਾਲੀ ਵਿੱਚ ਇਸ ਕਿਡਨੈਪਿੰਗ ਗਿਰੋਹ ਦਾ ਪਰਦਾਫਾਸ਼ ਹੋਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਘਟਨਾ ਸਬੰਧੀ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ
ਅਸ਼ੋਕ ਵਰਮਾ/ਬਠਿੰਡਾ। ਪੰਜਾਬ ਦੀ ਸਰਹੱਦ ਤੋਂ ਕਰੀਬ ਦੋ ਕਿੱਲੋਮੀਟਰ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਦੇਸੂ ਜੋਧਾ ‘ਚ ਪਿੰਡ ਵਾਸੀਆਂ ਤੇ ਸੀਆਈਏ ਸਟਾਫ ਵਨ ਦੀ ਟੀਮ ਦਰਮਿਆਨ ਹੋਏ ਟਕਰਾਅ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਵੱਲੋਂ ਘੜੀਸ ਘੜੀਸ ਕੇ ਕੁੱਟਣ ਤੇ ਇੱਕ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰਨ ਦੀ ਘਟਨਾ ਨੇ ਬਠਿੰਡਾ ਪੁਲਿਸ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਪਤਾ ਲੱਗਾ ਹੈ ਇਸ ਘਟਨਾ ‘ਚ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦੋਂਕਿ ਅਫਸਰ ਸਭ ਚੰਗਾ ਹੋਣ ਦੀ ਗੱਲ ਆਖ ਰਹੇ ਹਨ ।
ਅੱਜ ਸਵੇਰੇ ਸੀਆਈਏ ਸਟਾਫ ਦੀ ਸੱਤ ਮੈਂਬਰੀ ਪੁਲਿਸ ਪਾਰਟੀ ਨਸ਼ਾ ਤਸਕਰ ਕੁਲਵਿੰਦਰ ਸਿੰਘ ਉਰਫ ਕੰਤਾ ਨੂੰ ਗ੍ਰਿਫਤਾਰ ਕਰਨ ਗਈ ਸੀ, ਜਿਸ ਦੇ ਪੰਜਾਬ ਸੀਮਾ ‘ਤੇ ਹੋਣ ਦੀ ਸੂਹ ਪੁਲਿਸ ਰਿਮਾਂਡ ‘ਤੇ ਚੱਲ ਰਹੇ ਤਸਕਰ ਨੇ ਦਿੱਤੀ ਸੀ ਜਦੋਂ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ ਤਾਂ ਨਸ਼ਾ ਤਸਕਰ ਕੰਤਾ ਫਰਾਰ ਹੋ ਗਿਆ ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ ਤਾਂ ਉਹ ਪਿੰਡ ਦੇਸੂ ਜੋਧਾ ‘ਚ ਦਾਖਲ ਹੋ ਗਿਆ ਇਸ ਮੌਕੇ ਉਸ ਦੀ ਹਮਾਇਤ ‘ਚ ਆਏ ਕੁਝ ਪਿੰਡ ਵਾਸੀਆਂ ਨੇ ਅੱਜ ਸਵੇਰੇ ਪੁਲਿਸ ਟੀਮ ‘ਤੇ ਹੱਲਾ ਬੋਲ ਦਿੱਤਾ। ਇਸ ਘਟਨਾ ‘ਚ ਇੱਕ ਸਬ ਇੰਸਪੈਕਟਰ ਹਰਜੀਵਨ ਸਿੰਘ ਪੁਲਿਸ ਮੁਲਾਜਮ ਜਸਕਰਨ ਸਿੰਘ, ਗੁਰਤੇਜ ਸਿੰਘ, ਸੁਖਦੇਵ ਸਿੰਘ, ਹਰਮੀਤ ਸਿੰਘ ਅਤੇ ਗੋਲੀ ਲੱਗਣ ਨਾਲ ਗੰਭੀਰ ਰੂਪ ‘ਚ ਫੱਟੜ ਸਿਪਾਹੀ ਕੰਵਲਜੀਤ ਸਿੰਘ ਤੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਹਸਪਤਾਲ ‘ਚ ਜਖਮੀ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਤੋਂ ਸਿਵਾਏ ਕਿਸੇ ਨੂੰ ਵੀ ਅੰਦਰ ਦਾਖਲ ਹੋਣ ਦੀ ਮਨਾਹੀ ਕਰ ਦਿੱਤੀ ਗਈ ਹੈ
ਮੀਡੀਆ ਕਰਮੀਆ ਨੂੰ ਵੀ ਐਮਰਜੈਂਸੀ ਵਾਰਡ ਵਾਲੇ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਨੇ ਹਸਪਤਾਲ ‘ਚ ਕਰੀਬ ਤਿੰਨ ਘੰਟੇ ਬਿਤਾਏ ਤੇ ਮੁਲਾਜ਼ਮਾਂ ਦੇ ਇਲਾਜ ਦੀ ਦੇਖਰੇਖ ਕੀਤੀ ਜਦੋਂ ਉਹ ਬਾਹਰ ਆਏ ਤਾਂ ਚਿੰਤਾ ਦੀਆਂ ਲਕੀਰਾਂ ਉਨ੍ਹਾਂ ਦੇ ਚਿਹਰੇ ‘ਤੇ ਸਾਫ ਦਿਸ ਰਹੀਆਂ ਸਨ ਇਸੇ ਦੌਰਾਨ ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਵੀ ਹਸਪਤਾਲ ਪੁੱਜੇ ਅਤੇ ਸਥਿਤੀ ਸਬੰਧੀ ਜਾਣਕਾਰੀ ਹਾਸਲ ਕੀਤੀ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ‘ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓਜ਼ ‘ਚ ਸਪੱਸ਼ਟ ਦਿਖਦਾ ਹੈ ਕਿ ਕਿਸ ਤਰ੍ਹਾਂ ਲੋਕ ਪੁਲਿਸ ਪਾਰਟੀ ‘ਤੇ ਭਾਰੂ ਪੈ ਗਏ ਤੇ ਪਿੰਡ ਵਾਸੀਆਂ ਨੇ ਪੁਲਿਸ ਦਾ ਬਚਾਓ ਕਰਨ ਦੀ ਥਾਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ ਭਾਵੇਂ ਅਧਿਕਾਰੀ ਇਸ ਮੁੱਦੇ ‘ਤੇ ਚੁੱਪ ਹਨ।
ਪਰ ਸੂਤਰ ਦੱਸਦੇ ਹਨ ਕਿ ਪੁਲਿਸ ਮੁਲਾਜਮਾਂ ਨੂੰ ਡੂੰਘਾ ਸਦਮਾ ਲੱਗਾ ਹੈ ਸੂਤਰਾਂ ਮੁਤਾਬਕ ਪੁਲਿਸ ਮੁਲਾਜਮਾਂ ਦੇ ਦਿਲੋ ਦਿਮਾਗ ‘ਤੇ ਇਸ ਘਟਨਾ ਦਾ ਖੌਫ ਛਾਇਆ ਹੋਇਆ ਹੈ ਖਾਸ ਤੌਰ ‘ਤੇ ਗੋਲੀ ਲੱਗਣ ਨਾਲ ਜ਼ਖਮੀ ਹੋਏ ਸਿਪਾਹੀ ਦੇ ਤਾਂ ਮੌਤ ਬਿਲਕੁਲ ਨੇੜਿਓਂ ਲੰਘੀ ਹੈ ਇਵੇਂ ਹੀ ਇੱਕ ਹੋਰ ਪੁਲਿਸ ਮੁਲਾਜ਼ਮਾਂ ਨੂੰ ਤਾਂ ਤਸਕਰ ਤੇ ਉਨ੍ਹਾਂ ਦੇ ਹਮਾਇਤੀ ਕਾਫੀ ਦੂਰ ਤੱਕ ਘੜੀਸ ਕੇ ਲੈ ਗਏ ਇਸ ਦੌਰਾਨ ਉਸ ਦੇ ਚਿਹਰੇ ‘ਤੇ ਠੁੱਢੇ ਮਾਰੇ ਗਏ ਤੇ ਡੰਡਿਆਂ ਨਾਲ ਕੁੱਟਮਾਰ ਵੀਡੀਓ ‘ਚ ਸਪੱਸ਼ਟ ਦਿਖਾਈ ਦਿੰਦੀ ਹੈ ਭਾਵੇਂ ਇਨ੍ਹਾਂ ਵੀਡੀਓਜ਼ ‘ਚ ਗੋਲੀਆਂ ਚਲਾ ਰਿਹਾ ਨੌਜਵਾਨ ਵੀ ਹੈ ਤੇ ਮਹਿਲਾਵਾਂ ਕਿਸੇ ਲੜਕੇ ਨੂੰ ਗੋਲੀ ਮਾਰਕੇ ਕਤਲ ਕਰਨ ਦੀ ਗੱਲ ਆਖ ਰਹੀਆਂ ਹਨ ਇਨ੍ਹਾਂ ਤੱਥਾਂ ‘ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਪੁਲਿਸ ਤਫਤੀਸ਼ ‘ਚ ਹੀ ਸਾਹਮਣੇ ਆਵੇਗਾ ਪਰ ਇਸ ਤਰ੍ਹਾਂ ਕੁੱਟਮਾਰ ਦੇ ਤਾਜ਼ਾ ਮਾਮਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਤਸਕਰਾਂ ਨੂੰ ਚੁਣੌਤੀ ਦੇਣਾ ਅਸਾਨ ਰਾਹ ਨਹੀਂ ਰਿਹਾ ਹੈ।
ਪੁਲਿਸ ਮੁਲਾਜ਼ਮ ਖਤਰੇ ਤੋਂ ਬਾਹਰ: ਆਈਜੀ
ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਦਾ ਕਹਿਣਾ ਸੀ ਕਿ ਸੀਆਈਏ ਸਟਾਫ ਦੀ ਟੀਮ ਪੰਜਾਬ ਦੀ ਹੱਦ ‘ਤੇ ਨਸ਼ਾ ਤਸਕਰ ਕੁਲਵਿੰਦਰ ਸਿੰਘ ਕੰਤਾ ਨੂੰ ਗ੍ਰਿਫਤਾਰ ਕਰਨ ਲਈ ਗਈ ਸੀ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਦੇਖਦਿਆਂ ਤਸਕਰ ਫਰਾਰ ਹੋ ਗਿਆ, ਜਿਸ ਦਾ ਪਿੱਛਾ ਕਰਦਿਆਂ ਪੁਲਿਸ ਦੇਸੂ ਜੋਧਾਂ ਗਈ ਸੀ ਜਿੱਥੇ ਲੋਕਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਇਸ ਹਮਲੇ ‘ਚ ਪੁਲਿਸ ਪਾਰਟੀ ‘ਚ ਸ਼ਾਮਲ ਸੱਤ ਮੁਲਾਜ਼ਮ ਜ਼ਖਮੀ ਹੋ ਗਏ ਹਨ ਜਿਨ੍ਹਾਂ ‘ਚੋਂ ਛੇ ਦੀ ਹਾਲਤ ਖਤਰੇ ਤੋਂ ਪੂਰੀ ਤਰ੍ਹਾਂ ਬਾਹਰ ਹੈ ਗੋਲੀ ਲੱਗਣ ਕਾਰਨ ਸਿਪਾਹੀ ਕੰਵਲਜੀਤ ਸਿੰਘ ਨੂੰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿ ਹਥਿਆਰਾਂ ਸਮੇਤ ਤਿੰਨ ਨਸ਼ਾ ਤਸਕਰ ਕਾਬੂ
ਅੰਮ੍ਰਿਤਸਰ (ਰਾਜਨ ਮਾਨ) | ਐਸਟੀਐਫ ਤੇ ਨਸ਼ਾ ਤਸਕਰਾਂ ਵਿਚਕਾਰ ਕਸਬਾ ਜੰਡਿਆਲਾ ਗੁਰੂ ਨੇੜੇ ਇੱਕ ਢਾਬੇ ‘ਤੇ ਹੋਏ ਮੁਕਾਬਲੇ ਵਿੱਚ ਪੁਲਿਸ ਨੇ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫ਼ਤਾਰ ਤਸਕਰਾਂ ਕੋਲੋਂ ਪਾਕਿਸਤਾਨ ਤੋਂ ਤਸਕਰੀ ਹੋ ਕੇ ਆਏ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਐਸਟੀਐਫ ਦੀ ਇੱਕ ਟੀਮ ਨੇ ਸੂਚਨਾ ਦੇ ਅਧਾਰ ‘ਤੇ ਜੰਡਿਆਲਾ ਗੁਰੂ ਦੇ ਨੇੜੇ ਜੀਟੀ ਰੋਡ ‘ਤੇ ਸਥਿੱਤ ਗੁਰਦਾਸਪੁਰੀਆਂ ਦੇ ਢਾਬੇ ‘ਤੇ ਜਦੋਂ ਛਾਪਾ ਮਾਰਿਆ ਤਾਂ ਉਥੇ ਪਹਿਲਾਂ ਤੋਂ ਮੌਜੂਦ ਡਰੱਗ ਤਸਕਰਾਂ ਨੇ ਟੀਮ ਤੇ ਗੋਲੀਬਾਰੀ ਕਰ ਦਿੱਤੀ, ਜਿਸਦੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਇਸ ਮੌਕੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਦਕਿ ਇੱਕ ਵਿਅਕਤੀ ਫਰਾਰ ਹੋ ਗਿਆ  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਆਈਜੀ ਸਨੇਹਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਕੁਝ ਤਸਕਰ ਪਾਕਿਸਤਾਨ ਤੋਂ ਹਥਿਆਰ ਤੇ ਹੋਰ ਸਮਾਨ ਲੈ ਕੇ ਆਏ ਹਨ ਅਤੇ ਇਸ ਸੂਚਨਾ ਦੇ ਅਧਾਰ ‘ਤੇ ਉਹਨਾਂ ਨੇ ਉਕਤ ਢਾਬੇ ‘ਤੇ ਰੇਡ ਕੀਤੀ ਅਤੇ ਉਥੇ ਮੌਜੂਦ ਡਰੱਗ ਤਸਕਰਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ, ਜਿਸਦੇ ਜੁਆਬ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ‘ਤੇ ਮੌਕੇ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ  ਉਹਨਾਂ ਦੱਸਿਆ ਕਿ ਐਸਟੀਐਫ  ਮੋਹਾਲੀ ਦੀ ਟੀਮ ਅਤੇ ਬੀ. ਐੱਸ. ਐੱਫ. ਵੱਲੋਂ ਸਾਂਝਾ ਆਪ੍ਰੇਸ਼ਨ ਕੀਤਾ ਗਿਆ
ਇਸ ਮੌਕੇ ਤਸਕਰਾਂ ਕੋਲੋਂ ਏ. ਕੇ. 47 ਸੀਰੀਜ਼ ਵਾਲੀਆਂ 5 ਰਾਈਫਲਾਂ, 10 ਮੈਗਜ਼ੀਨ, 200 ਜਿੰਦਾ ਰੌਂਦ, ਪਾਕਿਸਤਾਨ ਦੇ ਉਰਦੂ ਅਖ਼ਬਾਰ ‘ਚ ਲਪੇਟੇ ਹੋਏ ਦੋ ਪਿਸਤੌਲ, ਤਿੰਨ ਮੈਗਜ਼ੀਨ ਅਤੇ 64 ਕਾਰਤੂਸ  ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਇਹ ਹਥਿਆਰ ਪਾਕਿਸਤਾਨ ਤੋਂ ਤਸਕਰੀ ਹੋ ਕੇ ਭਾਰਤ ਆਏ ਹਨ ਉਹਨਾਂ ਕਿਹਾ  ਕਿ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਹਥਿਆਰ ਅੱਗੇ ਕਿਥੇ ਸਪਲਾਈ ਕੀਤੇ ਜਾਣੇ ਸੀ ਅਤੇ ਇਸ ਪਿੱਛੇ ਕਿਸਦਾ ਹੱਥ ਹੈ ਆਈਜੀ ਨੇ ਆਖਿਆ ਕਿ ਇੰਨੀ ਵੱਡੀ ਮਾਤਰਾ ਵਿੱਚ ਹਥਿਆਰ ਮਿਲਣੇ ਇਸ ਗੱਲ ਦਾ ਸਬੂਤ ਹੈ ਕਿ ਤਸਕਰਾਂ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਦੇ ਨਾਲ-ਨਾਲ ਹਥਿਆਰਾਂ ਦੀ ਤਸਕਰੀ ਵੀ ਕੀਤੀ ਜਾ ਰਹੀ ਹੈ
ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਸੁਖਰਾਜ ਸਿੰਘ ਉਰਫ ਸੁੱਖਾ ਵਾਸੀ ਲੱਖਣਪਾਲ ਗੁਰਦਾਸਪੁਰ, ਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਪਿੰਡ ਝੰਡੇ,ਅੰਮ੍ਰਿਤਸਰ ਅਤੇ ਰਾਜਪਾਲ ਉੱਰਫ ਰਾਜਾ ਵਾਸੀ ਪਿੰਡ ਰਸੂਲਪੁਰ ਅੰਮ੍ਰਿਤਸਰ ਵਜੋਂ ਹੋਈ ਹੈ  ਇਸ ਸਾਰੇ ਅਪ੍ਰੇਸ਼ਨ ਦੀ ਅਗਵਾਈ ਏਡੀਜੀਪੀ ਐਸਟੀਐਫ ਹਰਪ੍ਰੀਤ ਸਿੰਘ ਸਿੱਧੂ ਅਤੇ ਹੋਰ ਉਚ ਪੁਲਿਸ ਅਧਿਕਾਰੀਆਂ ਨੇ ਕੀਤੀ  ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਪੁਲਿਸ ਵੱਲੋਂ ਤਰਨਤਾਰਨ ਖੇਤਰ ਵਿਚੋਂ ਭਾਰੀ ਮਾਤਰਾ ਵਿੱਚ ਹਥਿਆਰ ਤੇ ਕਥਿਤ ਤੌਰ ‘ਤੇ ਖਾਲਿਸਤਾਨ ਪੱਖੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ  ਪੰਜਾਬ ਵਿੱਚ ਮੁੜ ਅੱਤਵਾਦ ਦੀਆਂ ਸਰਗਰਮੀਆਂ  ਸ਼ੁਰੂ ਹੋਣ ਦੇ ਮੱਦੇਨਜ਼ਰ ਪੁਲਿਸ ਵਲੋਂ ਭਾਰੀ ਚੌਕਸੀ ਵਰਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ ਪੁਲਿਸ ਵੱਲੋਂ 11 ਲੱਖ ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ
ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ: ਆਈਜੀ
ਅਸ਼ੋਕ ਵਰਮਾ, ਬਠਿੰਡਾ
ਬਠਿੰਡਾ ਪੁਲਿਸ ਦੇ ਸੀਆਈਏ ਸਟਾਫ (ਟੂ) ਦੇ ਇੰਚਾਰਜ ਤਰਜਿੰਦਰ ਸਿੰਘ ਨੇ ਮੈਡੀਕਲ ਨਸ਼ਿਆਂ ਦੀ ਤਸਕਰੀ ਨਾਲ ਸਬੰਧਿਤ ਇੱਕ ਵੱਡੇ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ ਤਕਰੀਬਨ 11 ਲੱਖ ਨਸ਼ੀਲੀਆਂ ਗੋਲੀਆਂ ਦਾ ਵੱਡਾ ਭੰਡਾਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਇੱਕ ਆਈ-20 ਕਾਰ ਵੀ ਕਬਜ਼ੇ ‘ਚ ਲਈ ਹੈ, ਜਿਸ ਨੂੰ ਤਸਕਰ ਵੱਲੋਂ ਤਸਕਰੀ ਦੇ ਧੰਦੇ ਲਈ ਵਰਤਿਆ ਜਾਂਦਾ ਹੈ ਬਠਿੰਡਾ ਰੇਂਜ ਦੇ ਆਈਜੀ ਐੱਮਐੱਫ ਫਾਰੂਕੀ ਅਤੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਦੱਸਿਆ ਅਤੇ ਤਸਕਰੀ ਦੇ ਇਸ ਵੱਡੇ ਗੋਰਖਧੰਦੇ ਨੂੰ ਬੇਨਕਾਬ ਕਰਨ ਵਾਲੀ ਪੁਲਿਸ ਟੀਮ ਦੀ ਪਿੱਠ ਵੀ ਥਾਪੜੀ ਆਈਜੀ ਨੇ ਦੱਸਿਆ ਕਿ ਸੀਆਈਏ ਸਟਾਫ (ਟੂ) ਦੇ ਇੰਚਾਰਜ ਤਰਜਿੰਦਰ ਸਿੰਘ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਮੌੜ ਮੰਡੀ ਦੇ  ਰਾਮਨਗਰ ਚੌਂਕ ‘ਚ ਚੈਕਿੰਗ ਦੌਰਾਨ ਸੁਨੀਲ ਕੁਮਾਰ ਉਰਫ ਸੋਨੂੰ ਪੁੱਤਰ ਰਛਪਾਲ ਕੁਮਾਰ ਵਾਸੀ ਮੌੜ ਮੰਡੀ ਦੀ ਕਾਰ ਆਈ-20 ਨੂੰ ਰੋਕਿਆ ਤਲਾਸ਼ੀ ਲੈਣ ‘ਤੇ ਕਾਰ ‘ਚੋਂ ਵੱਖ-ਵੱਖ ਤਰ੍ਹਾਂ ਦੀਆਂ 1 ਲੱਖ 56 ਹਜ਼ਾਰ 400 ਨਸ਼ੀਲੀਆਂ ਗੋਲੀਆਂ ਮਿਲੀਆਂ ਹਨ
ਸੁਨੀਲ ਕੁਮਾਰ ਤੋਂ ਮੁੱਢਲੀ ਪੁੱਛ ਪੜਤਾਲ ਦੇ ਅਧਾਰ ਤੇ ਪੁਲਿਸ ਨੇ ਉਸ ਦੇ ਗੁਦਾਮ ‘ਚੋਂ 5 ਲੱਖ 62 ਹਜ਼ਾਰ ਖੁੱਲ੍ਹੀਆਂ ਟੋਵਾਡੋਲ ਗੋਲੀਆਂ, 1 ਲੱਖ 99 ਹਜ਼ਾਰ 400 ਟਰੇਡੋਲ, 88 ਹਜ਼ਾਰ ਪ੍ਰੋਜਾਲਮ, 17600 ਪ੍ਰੋਜੋਲਮ, 25,800 ਐਲਕਸ, 1 ਲੱਖ 31 ਹਜ਼ਾਰ 400 ਅਲਪਾਰੈਕਸ, 25 ਹਜ਼ਾਰ ਨਿਰੋਡਿਲਮ, 50 ਹਜ਼ਾਰ ਕਲੋਵੀਟੋਲ ਤੇ 1 ਲੱਖ ਕਲੋਵੀਡੋਲ ਗੋਲੀਆਂ ਸਮੇਤ ਕੁੱਲ 10 ਲੱਖ 67 ਹਜ਼ਾਰ 800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਉਨ੍ਹਾਂ ਦੱਸਿਆ ਕਿ ਮੁਲਜ਼ਮ ਇਹ ਮਾਲ ਕਿਸੇ ਪ੍ਰਾਈਵੇਟ ਟਰਾਸਪੋਰਟ ਰਾਹੀਂ ਮੰਗਵਾਉਂਦਾ ਸੀ, ਜਿਸ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ ਜੇਕਰ ਟਰਾਂਸਪੋਰਟ ਦੀ ਸ਼ਮੂਲੀਅਤ ਤਸਕਰੀ ‘ਚ ਪਾਈ ਗਈ ਤਾਂ ਪੁਲਿਸ ਉਸ ਖਿਲਾਫ ਵੀ ਕਾਰਵਾਈ ਕਰੇਗੀ ਸੁਨੀਲ ਕੁਮਾਰ ਦਾ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਕੀਤੀ ਜਾਏਗੀ ਉਨ੍ਹਾਂ ਦੱਸਿਆ ਕਿ ਪੁਲਿਸ ਸੁਨੀਲ ਕੁਮਾਰ ਦੇ ਸੰਪਰਕ ਸੂਤਰਾਂ, ਗਾਹਕਾਂ ਤੇ ਉਸ ਨੂੰ ਮਾਲ ਸਪਲਾਈ ਕਰਨ ਵਾਲਿਆਂ ਦੀ ਵੀ ਪੈੜ ਨੱਪੇਗੀ ਤਾਂ ਜੋ ਇਸ ਗਿਰੋਹ ਨੂੰ ਖਤਮ ਕੀਤਾ ਜਾ ਸਕੇ ਆਈਜੀ ਨੇ ਦੱਸਿਆ ਕਿ ਸੁਨੀਲ ਕੁਮਾਰ ਕੋਲ ਕੋਈ ਲਾਈਸੈਂਸ ਨਹੀਂ ਹੈ
ਪਹਿਲਾਂ ਉਹ ਨਰਾਇਣ ਦਾਸ ਉਰਫ ਗੋਗੀ ਪੁੱਤਰ ਲੇਖ ਰਾਜ ਵਾਸੀ ਮੌੜ ਮੰਡੀ ਦੇ ਲਾਈਸੈਂਸ ‘ਤੇ ਕੰਮ ਕਰਦਾ ਸੀ ਜੋਕਿ ਸਾਲ 2018 ‘ਚ ਰੱਦ ਹੋ ਗਿਆ ਸੀ ਸੁਨੀਲ ਕੁਮਾਰ ਖਿਲਾਫ ਇਸ ਤੋਂ ਪਹਿਲਾਂ ਨਸ਼ਾ ਤਸਕਰੀ ਦੇ ਸੱਤ ਮੁਕੱਦਮੇ ਦਰਜ ਹਨ, ਜਿਨ੍ਹਾਂ ‘ਚੋਂ ਦੋ ਨੂੰ ਛੱਡ ਕੇ ਬਾਕੀ ਸਾਰੇ ਹੀ ਥਾਣਾ ਮੌੜ ਦੇ ਹਨ ਉਸ ਨੂੰ ਸਾਲ 2011 ‘ਚ ਰਾਮਪੁਰਾ ਵਿਖੇ ਦਰਜ  ਨਸ਼ਾ ਤਸਕਰੀ ਦੇ ਮਾਮਲੇ ‘ਚ 10 ਸਾਲ ਦੀ ਸਜ਼ਾ ਹੋਈ ਸੀ, ਜਿਸ ‘ਚ ਹੁਣ ਉਹ ਜਮਾਨਤ ‘ਤੇ ਆਇਆ ਹੋਇਆ ਸੀ ਸਾਲ 2006 ‘ਚ ਥਾਣਾ ਮੌੜ ‘ਚ ਦਰਜ ਤਸਕਰੀ ਦੇ ਕੇਸ ‘ਚ ਉਹ ਬਰੀ ਹੋ ਗਿਆ ਸੀ ਜਦੋਂਕਿ 25 ਅਕਤੂਬਰ 2006 ਨੂੰ ਇਸੇ ਥਾਣੇ ‘ਚ ਨਸ਼ੀਲੀਆਂ ਗੋਲੀਆਂ ਦੇ ਮਾਮਲੇ ‘ਚ ਉਸ ਨੂੰ ਅਦਾਲਤ ਨੇ ਦੋ ਸਾਲ ਦੀ ਕੈਦ ਤੇ 5 ਹਜ਼ਾਰ ਜੁਰਮਾਨਾ ਲਾਇਆ ਸੀ
ਮਿਤੀ 19 ਜਨਵਰੀ 2007 ਨੂੰ 15 ਸ਼ੀਸ਼ੀਆਂ ਰੈਸਕੌਫ ਬਰਾਮਦਗੀ ਦੇ ਕੇਸ ‘ਚ ਪੁਲਿਸ ਨੇ ਉਸ ਦੀ ਆਦਮਪਤਾ ਰਿਪੋਰਟ ਭਰੀ ਸੀ ਇਵੇਂ ਹੀ 31 ਅਕਤੂਬਰ 2009 ਨੂੰ 6051 ਸ਼ੀਸ਼ੀਆਂ, 8 ਲੱਖ 81 ਹਜ਼ਾਰ 600 ਗੋਲੀਆਂ ਤੇ 34800 ਕੈਪਸੂਲ ਮਿਲਣ  ਸਬੰਧੀ ਦਰਜ ਕੇਸ ਅਦਾਲਤ ਦੇ ਵਿਚਾਰ ਅਧੀਨ ਹੈ ਮਿਤੀ 5 ਅਪਰੈਲ 2017 ਨੂੰ ਬਰਾਮਦ 37 ਹਜ਼ਾਰ ਗੋਲੀਆਂ ਕੈਰੀਸੋਮਾ, 2200 ਰੈਕਸਕੌਫ ਤੇ 5 ਲੱਖ ਰੁਪਏ ਨਕਦੀ ਸਬੰਧੀ ਦਰਜ ਕੇਸ ਦੀ ਪੜਤਾਲ ਚੱਲ ਰਹੀ ਹੈ ਇਸ ਕੇਸ ‘ਚ ਨਰਾਇਣ ਦਾਸ ਦੀ ਮਾਤਾ ਊਸ਼ਾ ਰਾਣੀ ਵੀ ਨਾਮਜ਼ਦ ਹੈ ਆਈਜੀ ਨੇ ਕਿਹਾ ਕਿ ਪੁਲਿਸ ਸੁਨੀਲ ਦੀ ਨਸ਼ਿਆਂ ਦੇ ਕਾਰੋਬਾਰ ਰਾਹੀਂ ਬਣਾਈ ਜਾਇਦਾਦ ਦਾ ਪਤਾ ਲਾਏਗੀ ਤਾਂ ਜੋ ਉਸ ਨੂੰ ਜਬਤ ਕੀਤਾ ਜਾ ਸਕੇ ਉਨ੍ਹਾਂ ਦੱਸਿਆ ਕਿ ਪੁਲਿਸ ਦਾ ਨਿਸ਼ਾਨਾ ਵੱਡੇ ਤਸਕਰਾਂ ਦੇ ਨੈੱਟਵਰਕ ਨੂੰ ਖਤਮ ਕਰਨਾ ਹੈ ਇਸ ਮੌਕੇ ਐੱਸਪੀ ਜੀਐੱਸ ਸੰਘਾ, ਡੀਐੱਸਪੀ ਮੌੜ ਜਸਵੀਰ ਸਿੰਘ ਤੇ ਡੀਐੱਸਪੀ ਜਸਵਿੰਦਰ ਸਿੰਘ ਵੀ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਸ਼ੇ ਦੇ ਕਾਰੋਬਾਰੀਆਂ ਦੀਆਂ ਤਾਰਾਂ ਹੁਣ ਵਿਦੇਸ਼ੀ ਤਸਕਰਾਂ ਨਾਲ
ਅਮਲੋਹ ਪੁਲਿਸ ਨੇ ਦਿੱਲੀ ਤੋਂ ਕਾਬੂ ਕੀਤਾ ਨਸ਼ੇ ਦਾ ਇੱਕ ਵੱਡਾ ਸੌਦਾਗਰ
ਅਮਲੋਹ, ਅਨਿਲ ਲੁਟਾਵਾ
ਨਸ਼ਾ ਵੇਚਣ ਦੇ ਕਾਰੋਬਾਰ ਦਾ ਨੈੱਟਵਰਕ ਇਨ੍ਹਾਂ ਸੰਗਠਿਤ ਰੂਪ ਧਾਰਨ ਕਰ ਗਿਆ ਹੈ ਕਿ ਸਥਾਨਕ ਪੱਧਰ ‘ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਛੋਟੇ ਸਮੱਗਲਰਾਂ ਦੇ ਸਬੰਧ ਵੀ ਇਸ ਸਮੇਂ ਵੱਡੇ ਵਿਦੇਸ਼ੀ ਤਸਕਰਾਂ ਨਾਲ ਜੁੜ ਗਏ ਹਨ ਇਸ ਦਾ ਖ਼ੁਲਾਸਾ ਅਮਲੋਹ ਪੁਲਿਸ ਵੱਲੋਂ ਕੁਝ ਦਿਨਾਂ ਪਹਿਲਾਂ ਫੜੇ ਗਏ ਮੰਡੀ ਗੋਬਿੰਦਗੜ੍ਹ ਦੇ ਨਸ਼ੇ ਦੇ ਕਾਰੋਬਾਰੀਆਂ ਦੇ ਕਾਬੂ ਆਉਣ ਤੋਂ ਬਾਅਦ ਹੋਇਆ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਕਪਤਾਨ ਅਮਨੀਤ ਕੋਡਲ ਵੱਲੋਂ ਡੀਐੱਸਪੀ ਅਮਲੋਹ ਗੁਰਸ਼ੇਰ ਸਿੰਘ ਸੰਧੂ ਦੀ ਦੇਖ-ਰੇਖ ਹੇਠਾਂ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਐੱਸਐੱਚਓ ਅਮਲੋਹ ਮਹਿੰਦਰ ਸਿੰਘ ਅਤੇ ਐੱਸਆਈ ਤੇਜਾ ਸਿੰਘ ਵੱਲੋਂ ਆਪਣੇ ਸਾਥੀ ਮੁਲਾਜ਼ਮਾਂ ਨਾਲ ਕੁਝ ਦਿਨ ਪਹਿਲਾਂ ਪਿੰਡ ਸੌਂਟੀ ਨਜ਼ਦੀਕ ਲਗਾਏ ਨਾਕੇ ‘ਤੇ ਦੋ ਵਿਅਕਤੀਆਂ ਰਮਨ ਕੁਮਾਰ ਪੁੱਤਰ ਬਲਦੇਵ ਕੁਮਾਰ ਤੇ ਲਾਲਬਿੰਦਰ ਪੁੱਤਰ ਰਜਿੰਦਰ ਸਿੰਘ ਦੋਵੇਂ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਜੋ ਮੋਟਰਸਾਈਕਲ ‘ਤੇ ਸਵਾਰ ਸਨ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ ਕ੍ਰਮਵਾਰ 20 ਗ੍ਰਾਮ ਤੇ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀਐੱਸਪੀ ਅਮਲੋਹ ਗੁਰਸ਼ੇਰ ਸਿੰਘ ਸੰਧੂ ਨੇ ਦਸਿਆ ਕਿ ਜਦੋਂ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਹਿਰਾਸਤ ‘ਚ ਲੈਣ ਤੋ ਬਾਅਦ  ਐੱਸਐੱਚਓ ਅਮਲੋਹ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਦੀਆਂ ਤਾਰਾਂ ਦਿੱਲੀ ਰਹਿ ਰਹੇ ਇੱਕ ਨਾਇਜੀਰੀਅਨ ਨਾਲ ਜੁੜੀਆਂ ਹੋਣ ਦੀ ਜਾਣਕਾਰੀ ਮਿਲੀ। ਡੀਐੱਸਪੀ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਇੰਸਪੈਕਟਰ ਮਹਿੰਦਰ ਸਿੰਘ ਅਗਵਾਈ ‘ਚ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਨੇ ਦਿੱਲੀ ਜਾ ਕੇ ਜਦੋਂ ਬਰੀਕੀ ਨਾਲ ਜਾਂਚ ਕੀਤੀ ਤਾਂ ਰੇਲਵੇ ਸਟੇਸ਼ਨ ਦਵਾਰਕਾ ਨਜ਼ਦੀਕ ਪੂਰੀ ਸ਼ਾਹੀ ਠਾਠ ਨਾਲ ਰਹਿ ਰਹੇ ਇੱਕ ਨਾਇਜੀਰੀਅਨ ਨਾਗਰਿਕ ਡਿੱਕ ਚਮੇਜੀ ਦਾ ਨਾਂ ਸਾਹਮਣੇ ਆਇਆ ਜਿਸ ਵੱਲੋਂ ਵੱਡੀ ਪੱਧਰ ‘ਤੇ ਪੰਜਾਬ ‘ਚ ਹੈਰੋਇਨ ਵੇਚਣ ਦਾ ਧੰਦਾ ਕਰਨ ਵਾਲੇ ਤਸਕਰਾਂ ਨੂੰ ਇਸ ਦੀ ਸਪਲਾਈ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਗਾਹਕ ਬਣ ਕੇ ਜਦੋਂ ਡਿੱਕ ਨਾਲ ਹੈਰੋਇਨ ਖ਼ਰੀਦਣ ਲਈ ਸੌਦੇਬਾਜ਼ੀ ਸ਼ੁਰੂ ਕੀਤੀ ਤਾਂ ਉਹ ਬੜੀ ਮੁਸ਼ਕਿਲ ਨਾਲ ਪੁਲਿਸ ਪਾਰਟੀ ਦੇ ਕਾਬੂ ਆਇਆ। ਅਮਲੋਹ ਦੇ ਇਲਾਕੇ ‘ਚ ਹੈਰੋਇਨ ਵੇਚਣ ਵਾਲੇ ਸਿਰਫ਼ ਬਰੋ ਜਾਣੀ ਕਿ ਬ੍ਰਦਰ ਦੇ ਨਿੱਕ ਨੇਮ ਤੋਂ ਹੀ ਜਾਣਦੇ ਸਨ। ਕਾਬੂ ਆਉਣ ਤੋਂ ਬਾਅਦ ਡਿੱਕ ਪਾਸੋਂ ਮੌਕੇ ‘ਤੇ ਹੀ 180 ਗ੍ਰਾਮ ਹੈਰੋਇਨ ਬਰਾਮਦ ਹੋਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਥੀ ਭੱਜਣ ‘ਚ ਹੋਏ ਸਫਲ
ਮੇਰਠ, ਏਜੰਸੀ। ਉਤਰ ਪ੍ਰਦੇਸ਼ ‘ਚ ਮੇਰਠ ਦੇ ਸਰਧਨਾ ਖੇਤਰ ‘ਚ ਮੰਗਲਵਾਰ ਸਵੇਰੇ ਹੋਏ ਪੁਲਿਸ ਮੁਕਾਬਲੇ ‘ਚ ਇੱਕ ਪਸ਼ੂ ਤਸਕਰ ਮਾਰਿਆ ਗਿਆ ਜਦੋਂ ਕਿ ਉਸ ਦੇ ਹੋਰ ਸਾਥੀ ਭੱਜਣ ‘ਚ ਸਫਲ ਰਹੇ। ਪੁਲਿਸ ਬੁਲਾਰੇ ਨੇ ਦੱਸਿਆ ਕਿ ਸਵੇਰੇ ਲਗਭਗ ਸਵਾ ਤਿੰਨ ਵਜੇ ਸੂਚਨਾ ਮਿਲੀ ਕਿ ਕੁਝ ਪਸ਼ੂ ਤਸਕਰ ਚਾਰ ਸਰਕਾਰੀ ਸਾਨ੍ਹ ਲੱਦ ਕੇ ਇੱਕ ਵਾਹਨ ‘ਚ ਲਿਜਾ ਰਹੇ ਹਨ। ਪੁਲਿਸ ਦਲ ਨੇ ਪਸ਼ੂ ਤਸਕਰਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਪਹਿਲਾਂ ਉਹਨਾਂ ਨੇ ਚਲਦੇ ਵਾਹਨ ‘ਤੇ ਪੁਲਿਸ ‘ਤੇ ਪਥਰਾਅ ਕਰ ਦਿੱਤਾ ਅਤੇ ਗੋਲੀ ਚਲਾਉਂਦੇ ਹੋਏ ਭੱਜਣ ਲੱਗੇ। ਇਸ ਘਟਨਾ ‘ਚ ਸੱਟ ਲੱਗਣ ਕਾਰਨ ਸਬ ਇੰਸਪੈਕਟਰ ਓਮ ਪ੍ਰਕਾਸ਼ ਪਾਠਕ ਜ਼ਖਮੀ ਹੋ ਗਿਆ। ਪੁਲਿਸ ਨੇ ਗੋਲੀ ਚਲਾਈ ਜੋ ਪਸ਼ੂ ਤਸਕਰ ਇਰਸ਼ਾਦ ਦੇ ਸਿਰ ‘ਚ ਲੱਗੀ। ਗੰਭੀਰ ਹਾਲਤ ‘ਚ ਪਸ਼ੂ ਤਸਕਰ ਨੂੰ ਮੇਰਠ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸਰਧਾਨਾ ਕੋਤਵਾਲੀ ਦੇ ਇੰਚਾਰਜ ਪ੍ਰਸ਼ਾਂਤ ਕਪਿਲ ਅਨੁਸਾਰ ਪਸ਼ੂ ਤਸਕਰਾਂ ਦੀ ਗਿਣਤੀ ਲਗਭਗ ਅੱਠ ਸੀ। ਪੁਲਿਸ ਫਰਾਰ ਪਸ਼ੂ ਤਸਕਰਾਂ ਦੀ ਭਾਲ ਕਰ ਰਹੀ ਹੈ। (Pile)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਹਤ ਵਿਭਾਗ ਨੇ 1950 ਲੀਟਰ ‘ਨਕਲੀ’ ਦੇਸੀ ਘਿਓ ਕੀਤਾ ਜ਼ਬਤ
ਹਰਿਆਣਾ ਤੋਂ ਰਾਮਪੁਰਾ ਫੂਲ ਵਿਖੇ ਕੀਤਾ ਜਾ ਰਿਹਾ ਸੀ ਸਪਲਾਈ
ਸੁਖਜੀਤ ਮਾਨ, ਮਾਨਸਾ
ਹਰਿਆਣਾ ‘ਚੋਂ ਹੁੰਦੀ ਸ਼ਰਾਬ ਤਸਕਰੀ ਨੇ ਹੀ ਪੰਜਾਬ ਪੁਲਿਸ ਨੂੰ ਪੱਬਾਂ ਭਾਰ ਕੀਤਾ ਹੋਇਆ ਸੀ ਪਰ ਹੁਣ ਘਿਓ ਦੀ ਤਸਕਰੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਰੀਬ ਰੋਜ਼ਾਨਾ ਹੀ ਹਰਿਆਣਾ ਦੀ ‘ਸ਼ਹਿਨਾਈ’ ਆਦਿ ਮਾਅਰਕੇ ਦੀ ਸ਼ਰਾਬ ਤਾਂ ਪੁਲਿਸ ਫੜ੍ਹਦੀ ਹੀ ਸੀ ਪਰ ਬੀਤੀ ਰਾਤ ਮਾਨਸਾ ਦੇ ਸਿਹਤ ਵਿਭਾਗ ਨੇ ਹਰਿਆਣਾ ‘ਚੋਂ ਪੰਜਾਬ ‘ਚ ਸਪਲਾਈ ਕਰਨ ਲਈ ਲਿਆਂਦੇ ਜਾ ਰਹੇ 1950 ਲੀਟਰ ਘਿਓ ਦੀ ਖੇਪ ਫੜ੍ਹੀ ਹੈ, ਜਿਸਦੇ ਨਕਲੀ ਹੋਣ ਦਾ ਹਾਲੇ ਦਾਅਵਾ ਕੀਤਾ ਜਾ ਰਿਹਾ ਹੈ ਕਿਉਂਕਿ ਘਿਓ ਦੇ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਭੇਜਿਆ ਗਿਆ ਹੈ
ਸਿਹਤ ਵਿਭਾਗ ਨੇ ਇਸ ਘਿਓ ਦੀ ਖੇਪ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ  ਅੰਮ੍ਰਿਤਪਾਲ ਸਿੰਘ ਸੋਢੀ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ ਅਤੇ ਸਟਾਫ ਵੱਲੋਂ ਮਾਨਸਾ-ਸਰਸਾ ਰੋਡ ਉੱਤੇ ਝੁਨੀਰ ਵਿਖੇ ਲਾਏ ਨਾਕੇ ਦੌਰਾਨ ਦੇਰ ਰਾਤ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਸ੍ਰੀ ਸੋਢੀ ਨੇ ਦੱਸਿਆ ਕਿ ਹਰਿਆਣਾ ਵੱਲੋਂ ਆ ਰਹੀ ਮੈਕਸ ਪਿਕਅੱਪ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ ਤਿੰਨ ਵੱਖੋ-ਵੱਖ ਮਾਅਰਕਿਆਂ ਰੌਇਲ ਅਨਮੋਲ ਲਾਈਟ ਦਾ 1152 ਲੀਟਰ, ਸ੍ਰੀ ਮਧੂ ਧਾਰਾ ਦਾ 510 ਲੀਟਰ ਅਤੇ ਕੇਦਾਰ ਬਲੈਂਡਿਡ ਮਾਅਰਕੇ ਦਾ 288 ਲੀਟਰ ਨਕਲੀ ਦੇਸੀ ਘਿਓ ਮਿਲਿਆ
ਉਨ੍ਹਾਂ ਖ਼ਾਸ ਤੌਰ ‘ਤੇ ਦੱਸਿਆ ਕਿ ਇਨ੍ਹਾਂ ਮਾਅਰਕਿਆਂ ਉਪਰ ਲੱਗੇ ਲੇਬਲ ਵੀ ਗੁੰਮਰਾਹ ਕਰਨ ਵਾਲੇ ਪਾਏ ਗਏ ਕਿਉਂ ਜੋ ਲੇਬਲ ਦੇ ਇੱਕ ਪਾਸੇ ਲਾਈਟ ਤੇ ਦੂਜੇ ਪਾਸੇ ਵਨਸਪਤੀ ਲਿਖਿਆ ਹੋਇਆ ਹੈ ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਮੌਜੂਦ ਇਸ ਖੇਪ ਦੇ ਮਾਲਕ ਅਜੇ ਕੁਮਾਰ ਵਾਸੀ ਰਾਮਪੁਰਾ ਫੂਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਸਮੱਗਰੀ ਹਰਿਆਣਾ ਦੇ ਫਤਿਹਾਬਾਦ ਤੋਂ ਰਾਮ ਕੁਮਾਰ ਪਵਨ ਕੁਮਾਰ ਟ੍ਰੇਡਿੰਗ ਕੰਪਨੀ ਅਤੇ ਗੌਰਵ ਟ੍ਰੇਡਿੰਗ ਕੰਪਨੀ ਤੋਂ ਲਿਆਂਦੀ ਜਾ ਰਹੀ ਸੀ
ਸ੍ਰੀ ਸੋਢੀ ਨੇ ਦੱਸਿਆ ਕਿ ਘਿਓ ਦੇ ਨਮੂਨੇ ਲੈ ਕੇ ਅਗਲੇਰੀ ਜਾਂਚ ਲਈ ਖਰੜ ਸਥਿਤ ਸਟੇਟ ਫੂਡ ਤੇ ਕੈਮੀਕਲ ਲੈਬਾਰਟਰੀ ਵਿਖੇ ਭੇਜੇ ਗਏ ਹਨ ਅਤੇ ਘਿਓ ਦਾ ਸਟਾਕ ਜ਼ਬਤ ਕਰ ਲਿਆ ਗਿਆ  ਉਨ੍ਹਾਂ ਦੱਸਿਆ ਕਿ ਨਮੂਨਿਆਂ ਦੇ ਨਤੀਜਿਆਂ ਮੁਤਾਬਕ ਖੇਪ ਦੇ ਮਾਲਕ ਵਿਰੁੱਧ ਕਾਰਵਾਈ ਕੀਤੀ ਜਾਵੇਗੀ  ਸ੍ਰੀ ਸੋਢੀ ਨੇ ਦੱਸਿਆ ਕਿ ਅਜਿਹਾ ਘਿਓ ਦੋ ਜਾਂ ਤਿੰਨ ਤਰ੍ਹਾਂ ਦੇ ਖਾਣ ਵਾਲੇ ਤੇਲਾਂ ਦੀ ਮਿਲਾਵਟ ਕਰਕੇ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਦੇਸੀ ਘਿਓ ਕਹਿ ਕੇ ਵੇਚਿਆ ਜਾਂਦਾ ਹੈ, ਜੋ ਗਾਹਕ ਨਾਲ ਸਿੱਧਾ ਧੋਖਾ ਹੈ
ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ : ਏਡੀਸੀ
ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ ਵੱਲੋਂ ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਨਿਰਵਿਘਨ ਜਾਰੀ ਰਹਿਣੀ ਚਾਹੀਦੀ ਹੈ, ਤਾਂ ਜੋ ਕੋਈ ਵੀ ਦੁਕਾਨਦਾਰ ਨਕਲੀ ਖੋਏ ਜਾਂ ਸਿੰਥੈਟਿਕ ਦੁੱਧ ਤੋਂ ਬਣੀਆਂ ਵਸਤਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ। ਉਨ੍ਹਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਉਹ ਬਾਹਰਲੇ ਰਾਜਾਂ ਜਾਂ ਜ਼ਿਲ੍ਹਿਆਂ ਤੋਂ ਆਉਣ ਵਾਲੇ ਨਕਲੀ ਖੋਏ ‘ਤੇ ਸ਼ਿੰਕਜਾ ਕੱਸਣ ਲਈ ਨਾਕੇ ਲਗਾਉਣ ਅਤੇ ਅਜਿਹੇ ਲੋਕਾਂ ਨੂੰ ਫੜ੍ਹ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਿੰਦ-ਪਾਕਿ ਸਰਹੱਦ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਤੇ ਜਿੰਦਾ ਰੌਂਦ ਬਰਾਮਦ | Ferozpur News
ਇੱਕ ਸਮੱਗਲਰ ਗ੍ਰਿਫਤਾਰ, ਇੱਕ ਪਹਿਲਾਂ ਸੀ ਜੇਲ੍ਹ ‘ਚ ਬੰਦ | Ferozpur News
ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਬੀਤੇ ਦਿਨ ਐਸਟੀਐਫ ਯੂਨਿਟ ਫਿਰੋਜ਼ਪੁਰ ਵੱਲੋਂ ਹਿੰਦ-ਪਾਕਿ ਸਰਹੱਦ ਤੋਂ ਬੀਐਸਐਫ ਜਵਾਨਾਂ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਤੇ ਜ਼ਿੰਦਾ ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ‘ਚ ਐਸਟੀਐਫ ਵੱਲੋਂ ਇੱਕ ਸਮੱਗਲਰ ਨੂੰ ਕਾਬੂ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੱਕ ਸਮੱਗਲਰ ਪਹਿਲਾਂ ਹੀ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਬੰਦ ਸੀ। ਜਾਣਕਾਰੀ ਦਿੰਦੇ ਹੋਏ ਐੱਸਟੀਐੱਫ ਯੂਨਿਟ ਦੇ ਏਐੱਸਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਕਿ ਭਜਨ ਸਿੰਘ ਉਰਫ ਰਾਣਾ ਨਾਂਅ ਦਾ ਵਿਅਕਤੀ, ਜੋ ਕੇਂਦਰੀ ਜੇਲ੍ਹ ਫਿਰੋਜ਼ਪੁਰ ਅੰਦਰ ਬੰਦ ਹੈ। (Ferozpur News)
ਜੋ ਜੇਲ੍ਹ ਵਿਚੋਂ ਪਾਕਿਸਤਾਨੀ ਤਸਕਰਾਂ ਨਾਲ ਕਿਸੇ ਜ਼ਰੀਏ ਗੱਲਬਾਤ ਕਰਕੇ ਭਾਰਤ ਅੰਦਰ ਹੈਰੋਇਨ ਮੰਗਵਾਉਂਦਾ ਹੈ, ਜਿਸ ਨੂੰ ਲੈਣ ਵਾਸਤੇ ਭਜਨ ਸਿੰਘ ਭੂਆ ਦਾ ਮੁੰਡਾ ਬਲਦੇਵ ਸਿੰਘ ਪੁੱਤਰ ਭਗਵਾਨ ਸਿੰਘ ਨੂੰ ਭੇਜਦਾ ਹੈ। ਏਐੱਸਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ‘ਤੇ ਬਲਦੇਵ ਸਿੰਘ ਕਾਬੂ ਕਰਕੇ ਉਸ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸਦੀ ਨਿਸ਼ਾਨਦੇਹੀ ‘ਤੇ ਭਾਰਤ-ਪਾਕਿ ਸਰਹੱਦ ਤੋਂ ਤਾਰ ਤੋਂ ਪਾਰ ਖੇਤ ਵਿਚ ਦੱਬੀ 2 ਕਿਲੋ 800 ਗ੍ਰਾਮ ਹੈਰੋਇਨ, ਇੱਕ ਪੁਲੰਦਾ ਡੱਬੀ ਗੱਤਾ ਜਿਸ ਵਿਚ 50 ਰੌਂਦ ਜਿੰਦਾ 30 ਬੋਰ ਅਤੇ ਇਕ ਮੋਬਾਈਲ ਫੋਨ ਡਬਲ ਸਿਮ ਮਾਰਕ ਵੀਵੋ ਬਰਾਮਦ ਹੋਇਆ। ਪੁਲਿਸ ਵੱਲੋਂ ਬਲਦੇਵ ਸਿੰਘ ਅਤੇ ਭਜਨ ਸਿੰਘ ਖਿਲਾਫ਼ ਐਨ.ਡੀ.ਪੀ.ਐੱਸ ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Ferozpur News)
ਮੋਬਾਇਲ ਬਰਾਮਦਗੀ ‘ਚ ਮਸ਼ਹੂਰ ਹੈ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ | Ferozpur News
ਐਸਟੀਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਭਜਨ ਸਿੰਘ ਕੇਂਦਰੀ ਜੇਲ੍ਹ ‘ਚ ਬੰਦ ਹੈ ਜਿੱਥੋਂ ਉਹ ਪਾਕਿ ਸਮੱਗਲਰਾਂ ਨਾਲ ਗੱਲਬਾਤ ਕਰਕੇ ਹੈਰੋਇਨ ਮੰਗਵਾਉਂਦਾ ਹੈ । ਇੱਥੇ ਇਹ ਦੱਸਣਯੋਗ ਹੈ ਕਿ ਲਗਾਤਾਰ ਮੋਬਾਇਲ ਫੋਨਾਂ ਦੀ ਬਰਾਮਦਗੀ ਹੋਣ ਕਾਰਨ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਪਿਛਲੇ ਕਾਫੀ ਸਮੇਂ ਤੋਂ ਮਸ਼ਹੂਰ ਹੈ, ਫਿਰ ਵੀ ਜ਼ੇਲ੍ਹ ਕਰਮਚਾਰੀਆਂ ਵੱਲੋਂ ਜੇਲ੍ਹ ਦੀ ਸ਼ਖਤ ਸੁਰੱਖਿਆ ਦੇ ਦਾਅਵੇ ਕੀਤੇ ਜਾਦੇ ਹਨ ਤਾਂ ਫਿਰ ਜੇਲਾਂ ‘ਚ ਬੰਦ ਸਮੱਗਲਰਾਂ ਦੀਆਂ ਤਾਰਾਂ ਪਾਕਿ ਸਮੱਗਲਰਾਂ ਨਾਲ ਕਿਵੇਂ ਜੁੜ ਰਹੀਆਂ ਹਨ। ਜ਼ੇਲ ‘ਚ ਮੋਬਾਇਲ ਬਰਾਮਦਗੀ ਸਬੰਧੀ ਕਈ ਵਾਰ ਜੇਲ੍ਹ ਕਰਮਚਾਰੀਆਂ ਦੀ ਮਿਲੀਭੁਗਤ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ।
ਦੋ ਅੰਤਰਰਾਜੀ ਤਸਕਰ 24 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼) ਨਸ਼ਿਆਂ ਖਿਲਾਫ ਮੁਹਿੰਮ ਦੌਰਾਨ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਟੂ ਨੇ ਸਰਹੱਦੀ ਰਾਜ ਮਨੀਪੁਰ ਤੋਂ ਸਪਲਾਈ ਕੀਤੀ ਗਈ 26 ਲੱਖ ਰੁਪਏ ਤੋਂ ਜਿਆਦਾ ਕੀਮਤ ਦੀ 24 ਕਿੱਲੋ ਅਫੀਮ ਸਮੇਤ ਦੋ ਅੰਤਰਰਾਜੀ ਤਸਕਰਾਂ ਨੂੰ ਕਾਬੂ ਕੀਤਾ ਹੈ ਪੁਲਿਸ ਨੂੰ ਇਹ ਵੱਡੀ ਸਫਲਤਾ ਨਾਕਾਬੰਦੀ ਦਰਮਿਆਨ ਮਿਲੀ ਹੈ ਪੁਲਿਸ ਅਨੁਸਾਰ ਸੀਆਈਏ ਸਟਾਫ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਤਰਰਾਜੀ ਤਸਕਰ ਗਿਰੋਹ ਦੂਸਰੇ ਸੂਬਿਆਂ ਤੋਂ ਭਾਰੀ ਮਾਤਰਾ ‘ਚ ਅਫੀਮ ਲਿਆਉਣ ਉਪਰੰਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਸਪਲਾਈ ਕਰਦੇ ਹਨ ਪੁਲਿਸ ਵੱਲੋਂ ਇਸ ਗਿਰੋਹ ਨੂੰ ਕਾਬੂ ਕਰਨ ਲਈ ਇੱਕ ਯੋਜਨਾ ਬਣਾਈ ਸੀ। (Interstate Traffickers)
ਜਿਸ ਦੇ ਜਾਲ ‘ਚ ਇਹ ਲੋਕ ਫਸ ਗਏ ਇਸੇ ਆਪ੍ਰੇਸ਼ਨ ਤਹਿਤ ਸੀਆਈਏ ਸਟਾਫ ਦੀ ਟੀਮ ਨੇ ਰਾਮਪੁਰਾ ਇਲਾਕੇ ‘ਚ ਸੂਏ ਦੇ ਪੁਲ ‘ਤੇ ਸਥਿਤ ਇੱਕ ਗੁਰਦੁਆਰੇ ਕੋਲ ਨਾਕਾ ਲਾਇਆ ਹੋਇਆ ਸੀ ਇਸ ਮੌਕੇ ਪਿੰਡ ਗਿੱਲ ਕਲਾਂ ਤੋਂ ਆਉਂਦੀ ਇੱਕ ਕਾਰ ਨੂੰ ਸ਼ੱਕ ਦੇ ਅਧਾਰ ‘ਤੇ ਰੋਕਿਆ ਤਾਂ ਕਾਰ ‘ਚ ਸਵਾਰ ਦੋ ਜਣਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਮੁਸਤੈਦੀ ਨਾਲ ਦਬੋਚ ਲਿਆ ਪੁਲਿਸ ਵੱਲੋਂ ਤਲਾਸ਼ੀ ਲੈਣ ‘ਤੇ ਕਾਰ ਵਿਚੋਂ ਅਫੀਮ ਬਰਾਮਦ ਕੀਤੀ ਗਈ, ਜਿਸ ਦਾ ਵਜ਼ਨ 24 ਕਿੱਲੋਗਰਾਮ ਹੈ ਰੌਚਕ ਤੱਥ ਹੈ ਕਿ ਇਨ੍ਹਾਂ ਤਸਕਰਾਂ ਨੇ ਆਪਣੇ ਕਈ ਟਿਕਾਣੇ ਬਣਾਏ ਹੋਏ ਸਨ ਤਾਂ ਜੋ ਪੁਲਿਸ ਉਨ੍ਹਾਂ ਦੀ ਜਲਦੀ ਕੀਤਿਆਂ ਪੈੜ ਨਾਂ ਨੱਪ ਸਕੇ। (Interstate Traffickers)
ਇਹ ਵੀ ਪੜ੍ਹੋ : ਬਾਦਸ਼ਾਹਪੁਰ-ਸਮਾਣਾ ਰੋਡ ਟੁੱਟਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਹੋਈ ਬੰਦ
ਇੱਕ ਮੁਲਾਜਮ ਦੀ ਪਛਾਣ ਕੰਵਲਦੀਪ ਉਰਫ ਕੰਵਲ ਪੁੱਤਰ ਸਰੂਪ ਸਿੰਘ ਵਾਸੀ ਚਿੰਗਮਈ ਰੌਂਗ ਈਸਟ ਇੰਫਾਲ (ਮਨੀਪੁਰ) ਹਾਲ  ਗੁਹਾਟੀ (ਅਸਾਮ) ਅਤੇ ਸੰਜੀਵ ਰੋਸ਼ਨ ਪੁੱਤਰ ਚੰਦੇਸ਼ਵਰ ਗਿਰੀ ਵਾਸੀ ਪਿੰਡ ਪ੍ਰਦੁਮਣ ਛਪਰਾ ਚੰਪਾਰਨ (ਬਿਹਾਰ) ਹਾਲ ਪਿੰਡ ਮੌੜਅਗੂ ਥਾਣਾ ਸੁਪਰਮੈਨਾ ਜਿਲ੍ਹਾ ਸੈਨਾਪਤੀ (ਮਨੀਪੁਰ) ਵਜੋਂ ਹੋਈ ਹੈ ਐਸਪੀ (ਡੀ) ਸਵਰਨ ਸਿੰਘ ਖੰਨਾ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਦੀ ਇਸ ਸਫਲਤਾ ਦਾ ਖੁਲਾਸਾ ਕੀਤਾ ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਅੱਜ ਕੱਲ ਬਚਿੱਤਰ ਨਗਰ ‘ਚ ਕਿਰਾਏ ‘ਤੇ ਕਮਰਾ ਲੈ ਕੇ ਰਹਿ ਰਹੇ ਸਨ, ਜਿਸ ਨੂੰ ਇਹ ਅਫੀਮ ਰੱਖਣ ਅਤੇ ਅੱਗੇ ਵੇਚਣ ਲਈ ਵਰਤਦੇ ਸਨ ਉਨ੍ਹਾਂ ਦੱਸਿਆ ਕਿ  ਕੰਵਲਦੀਪ ਟਰਾਂਸਪਪੋਰਟ ਦਾ ਕੰਮ ਕਰਦਾ ਹੈ ਜਦੋਂਕਿ ਸੰਜੀਵ ਰੋਸ਼ਨ ਪਹਿਲਾਂ ਗੁਹਾਟੀ ਵਿਖੇ ਛਾਉਣੀ ਦਾ ਠੇਕੇਦਾਰ ਸੀ। (Interstate Traffickers)
ਇਹ ਦੋਵੇਂ ਆਪੋ ਆਪਣੇ ਕੰਮ ਧੰਦਿਆਂ ਵਿਚੋਂ ਫੇਲ੍ਹ ਹੋ ਚੁੱਕੇ ਹਨ, ਜਿਸ ਕਰਕੇ ਇਨ੍ਹਾਂ ਨੇ ਅਫੀਮ ਤਸਕਰੀ ਸ਼ੁਰੂ ਕਰ ਦਿੱਤੀ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਦਾ ਰਿਮਾਂਡ ਲੈਕੇ ਕੀਤੀ ਪੁੱਛ ਪੜਤਾਲ ‘ਚ ਸਾਹਮਣੇ ਆਇਆ ਹੈ ਕਿ ਇਹ ਲੋਕ 1 ਲੱਖ 10 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਅਫੀਮ ਲਿਆ ਕੇ 1 ਲੱਖ 35 ਹਜਾਰ ਰੁਪਏ ਦੇ ਹਿਸਾਬ ਨਾਲ ਸਪਲਾਈ ਕਰਦੇ ਸਨ ਉਨ੍ਹਾਂ ਦੱਸਿਆ ਕਿ ਦੋਵਾਂ ਨੇ ਪੰਜ ਮਹੀਨੇ ਪਹਿਲਾਂ ਅਫੀਮ ਤਸਕਰੀ ਦਾ ਕੰਮ ਸ਼ੁਰੂ ਕੀਤਾ ਸੀ ਸ਼ੁਰੂ ਸ਼ੁਰੂ ‘ਚ ਇਹ 15-15 ਕਿੱਲੋ ਦੀ ਖੇਪ ਲਿਆਉਂਦੇ ਸਨ ਪਰ  ਹੁਣ ਇਨ੍ਹਾਂ ਵੱਲੋਂ ਪੰਜ ਛੇ ਵਾਰ 30-30 ਕਿੱਲੋ ਅਫੀਮ ਵੀ ਲਿਆਂਦੀ ਗਈ ਸੀ।
ਇਹ ਵੀ ਪੜ੍ਹੋ : IND vs WI 1st Test : ਟੀਮ ਇੰਡੀਆ ਮਜ਼ਬੂਤ ਸਥਿਤੀ ’ਚ, ਤੀਜੇ ਦਿਨ ਦੀ ਖੇਡ ਸ਼ੁਰੂ
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਵੱਲੋਂ ਤਿੰਨ ਕੁਇੰਟਲ ਅਫੀਮ ਸਪਲਾਈ ਕੀਤੀ ਜਾ ਚੁੱਕੀ ਹੈ ਉਨ੍ਹਾਂ ਦੱਸਿਆ ਕਿ ਇਹ ਲੋਕ ਅਫੀਮ ਕਾਨਕੋਪੀ ਕਸਬੇ ਦੇ ਥਾਨਥੋਏ ਨਾਂ ਦੇ ਵਿਅਕਤੀ ਤੋਂ ਲਿਆਉਂਦੇ ਸਨ ਅਤੇ ਬਹਾਦੁਰ ਸਿੰਘ ਵਾਸੀ ਗੁਹਾਟੀ, ਜਿਸ ਦਾ ਪਿਛੋਕੜ ਪੰਜਾਬ ਨਾਲ ਸਬੰਧਤ ਹੈ ਇਨ੍ਹਾਂ ਨੂੰ ਫੋਨ ‘ਤੇ ਗਾਹਕਾਂ ਨਾਲ ਸੰਪਰਕ ਕਰਵਾ ਦਿੰਦਾ ਸੀ। ਇਸ ਬਦਲੇ ਇਹ ਦੋਵੇਂ ਬਹਾਦਰ ਸਿੰਘ ਨੂੰ ਕਮਿਸ਼ਨ ਦਿੰਦੇ ਸਨ ਉਨ੍ਹਾਂ ਦੱਸਿਆ ਕਿ ਅਫੀਮ ਤਸਕਰੀ ਦੇ ਇਸ ਗੋਰਖਧੰਦੇ ਤੋਂ ਅਨੁਮਾਨ ਲਾਏ ਜਾ ਰਹੇ ਹਨ ਕਿ ਦੋਵਾਂ ਦਾ ਸਬੰਧ ਕੌਮਾਂਤਰੀ ਡਰੱਗ ਤਸਕਰਾਂ ਨਾਲ ਵੀ ਹੋ ਕਸਦਾ ਹੈ ਐਸ.ਪੀ ਨੇ ਦੱਸਿਆ ਕਿ ਅਗਲੀ ਪੁੱਛ ਪੜਤਾਲ ਦਰਮਿਆਨ ਹੋਰ ਵੀ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।
ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ ਸਬੰਧੀ ਹਰਿਆਣਾ ਦੇ ਦੋ ਸਮੱਗਲਰ ਢਾਈ ਕਰੋੜ ਦੀ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਸੱਤ ਗ੍ਰਿਫ਼ਤਾਰ
ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਸਵੱਦੀ ਕਲਾਂ ਵਿਖੇ ਕੁਝ ਦਿਨ ਪਹਿਲਾਂ ਨੌਜਵਾਨ ਕੁਲਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਜਗਰਾਓਂ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 7 ਨਸ਼ੇ ਦੇ ਸੌਦਾਗਰਾਂ ਨੂੰ 2.50 ਕਰੋੜ ਦੀ ਹੈਰੋਇਨ, 72 ਸਰਿੰਜਾਂ ਅਤੇ ਵੱਡੀ ਮਾਤਰਾ ‘ਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।
ਜਗਰਾਓਂ ਦੇ ਐੱਸਐੱਸਪੀ ਦਫ਼ਤਰ ਵਿਖੇ ਰੱਖੀ ਗਈ ਕਾਨਫਰੰਸ ਦੋਰਾਨ ਲੁਧਿਆਣਾ ਰੇਂਜ ਦੇ ਡੀਆਈਜੀ ਸ੍ਰੀ ਰਣਬੀਰ ਸਿੰਘ ਖੱਟੜਾ, ਜਗਰਾਓਂ ਦੇ ਐੱਸਐੱਸਪੀ ਸ਼੍ਰੀ ਸੁਰਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਥਾਣਾ ਸਿੱਧਵਾਂ ਬੇਟ ਪਿੰਡ ਸਵੱਦੀ ਕਲਾਂ ਵਿਖੇ ਕੁੱਝ ਦਿਨ ਪਹਿਲਾਂ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਹੋਈ ਮੌਤ ਹੋ ਗਈ ਸੀ। ਕੇਸ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਇੰਨਵੈਸਟੀਗੇਸ਼ਨ ਸ੍ਰੀ ਰੁਪਿੰਦਰ ਕੁਮਾਰ ਭਾਰਦਵਾਜ ਦੀ ਨਿਗਰਾਨੀ ਹੇਠ ਸ਼ਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ। ਮੁਕੱਦਮੇ ਦੀ ਤਫਤੀਸ਼ ਦੌਰਾਨ ਦੋਸ਼ੀ ਪਾਏ ਗਏ ਗੁਰਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸਵੱਦੀ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮ੍ਰਿਤਕ ਕੁਲਜੀਤ ਸਿੰਘ ਦੀ ਮੋਟਰ ਤੇ ਆਏ ਸਨ, ਜਿੱਥੇ ਕੁਲਜੀਤ ਸਿੰਘ ਵੀ ਆਪਣੇ ਪ੍ਰਵਾਸੀ ਮਜਦੂਰ ਨਾਲ ਆਪਣੇ ਖੇਤ ਟਰੈਕਟਰ ਤੇ ਆਇਆ ਸੀ, ਉਹ ਉਸ ਨਾਲ ਪਹਿਲਾਂ ਵੀ ਇਕੱਠੇ ਨਸ਼ਾ ਕਰਦੇ ਸੀ, ਮ੍ਰਿਤਕ ਕੁਲਜੀਤ ਸਿੰਘ ਨਸ਼ਾ ਕਰਨ ਦੀ ਆਦੀ ਸੀ ਊਸਨੂੰ ਨਸ਼ਾ ਦਿੱਤਾ। ਇਸ ਨਸ਼ੇ ਦੀ ਓਵਰ ਡੋਜ਼ ਲੈਣ ਕਰਕੇ ਕੁਲਜੀਤ ਸਿੰਘ ਮੌਤ ਹੋ ਗਈ।
ਪਰਤ ਦਰ ਪਰਤ ਖੋਲਦੇ ਹੋਏ ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀ ਨਸ਼ਾ ਹਰਪ੍ਰੀਤ ਸਿੰਘ ਉਰਫ ਗੁਲਜਾਰੀ ਪੁੱਤਰ ਬੂਟਾ ਸਿੰਘ ਵਾਸੀ ਮਲਕ ਪਾਸੋ ਲਿਆਂਦਾ ਸਨ। ਇਸ ਨੂੰ ਵੀ ਪੁਲਿਸ ਨੇ 11 ਗ੍ਰਾਮ ਹੈਰੋਇਨ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਨਸ਼ਾ (ਚਿੱਟਾ) ਹਰਿਆਣੇ ਦੇ ਪਿੰਡ ਪੀਲੀਮਡੋਰੀ ਜ਼ਿਲਾ ਫਤਿਆਬਾਦ ਦੇ ਸ਼ੁਸੀਲ ਕੁਮਾਰ, ਸੁਨੀਲ ਕੁਮਾਰ ਪੁੱਤਰ ਛੋਟੂ ਰਾਮ ਦੇ ਕੇ ਜਾਂਦੇ ਹਨ। ਪੁਲਿਸ ਦੀ ਟੀਮ ਵੱਲੋਂ ਸ਼ੁਸੀਲ ਕੁਮਾਰ ਅਤੇ ਸੁਨੀਲ ਕੁਮਾਰ ਨੂੰ ਵੀ ਗ੍ਰਿਫਤਾਰ ਕਰਕੇ ਉਨਾਂ ਪਾਸੋਂ 515 ਗ੍ਰਾਮ ਹੈਰੋਇਨ ਜਿਸ ਦੀ ਕੀਮਤ 2.5 ਕਰੋੜ ਰੁਪਏ ਬਣਦੀ ਹੈ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਨਾਂ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ 26/27 ਜੂਨ ਨੂੰ ਹਰਪ੍ਰੀਤ ਸਿੰਘ ਉਰਫ ਗੁਲਜਾਰੀ ਨੂੰ ਨਸ਼ਾ ਦੇ ਕੇ ਗਏ ਸੀ। ਦੋਸ਼ੀ ਸ਼ੁਸੀਲ ਕੁਮਾਰ ਖਿਲਾਫ ਪਹਿਲਾਂ ਵੀ ਲੁਧਿਆਣਾ ਵਿਖੇ 10 ਗ੍ਰਾਮ ਹੈਰੋਇਨ ਦਾ ਮਾਮਲਾ ਦਰਜ ਹੈ ਅਤੇ ਦੋਸ਼ੀ ਸੁਨੀਲ ਕੁਮਾਰ ਵਿਰੁੱਧ ਵੀ ਥਾਣਾ ਸਿੱਧਵਾਂ ਬੇਟ ਵਿਖੇ 11 ਗ੍ਰਾਮ ਹੈਰੋਇਨ ਦਾ ਮਾਮਲਾ ਦਰਜ ਹੈ।
ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿੰਡ ਦੇ ਹੀ ਬਲਜੀਤ ਸਿੰਘ ਉਰਫ ਨੀਟਾ ਪੁੱਤਰ ਜਗਜੀਤ ਸਿੰਘ ਜਿਸ ਦਾ ਤੂਰ ਮੈਡੀਕਲ ਸਟੋਰ ਹੈ ਅਤੇ ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਵੱਦੀ ਕਲਾਂ ਦੀ ਲੈਬ ਖੋਲੀ ਹੋਈ ਹੈ। ਇਹ ਦੋਵੇ ਜਾਣੇ ਪਿੰਡ ਦੇ ਮੁੰਡਿਆ ਨੂੰ ਬਿਨਾਂ ਕਿਸੇ ਡਾਕਟਰ ਦੀ ਸਲਿੱਪ ਦੇ ਸਰਿੰਜਾਂ ਦਿੰਦੇ ਸਨ। ਇਨਾਂ ਨੂੰ ਵੀ 68 ਸਰਿੰਜਾਂ ਸਮੇਤ ਅਤੇ ਦੋਸ਼ੀ ਮਲਕੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸਵੱਦੀ ਕਲਾਂ ਨੂੰ 150 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਅੱਜ ਪੁਲਿਸ ਜ਼ਿਲਾ ਲੁਧਿਆਣਾ (ਦਿਹਾਤੀ) ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿੱਚ ਥਾਣਾ ਦਾਖਾ ਦੇ ਥਾਣੇਦਾਰ ਬਿਕਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੋਸ਼ੀ ਮੋਹਿਤ ਬਾਂਸਲ ਉਰਫ ਮੋਤੀ ਪੁੱਤਰ ਹਰੀਸ਼ ਚੰਦਰ ਬਾਂਸਲ ਵਾਸੀ ਦੌਧਰ ਥਾਣਾ ਬੱਧਨੀ ਕਲਾਂ ਜ਼ਿਲਾ ਮੋਗਾ ਪਾਸੋ 02 ਕਿਲੋ ਅਫੀਮ ਸਮੇਤ ਟਰਾਲਾ ਬਰਾਮਦ ਕਰਕੇ ਮੁਕੱਦਮਾ ਨੰਬਰ 217 ਐਨ.ਡੀ.ਪੀ.ਐਸ ਐਕਟ ਥਾਣਾ ਦਾਖਾ ਵਿਖੇ ਦਰਜ ਕੀਤਾ ਗਿਆ।
ਨਸ਼ੇੜੀ, ਨਸ਼ਾ ਤਸਕਰ ਤੇ ਸਿਆਸਤ
ਚੋਣਾਂ ਤੋਂ ਪਹਿਲਾਂ ਵਾਅਦੇ ਤੇ ਜਿੱਤਣ ਮਗਰੋਂ ਵਾਅਦੇ ਵਫ਼ਾ ਨਾ ਹੋਣੇ ਦੇਸ਼ ਦੇ ਸਿਆਸੀ ਚਰਿੱਤਰ ਦੀ ਉੱਘੀ ਵਿਸ਼ੇਸ਼ਤਾ ਹੈ ਜਦੋਂ ਪਿਛਲੀ ਸਰਕਾਰ ਵੇਲੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਿਰਦੇਸ਼ਾਂ ‘ਤੇ ਨਸ਼ੇੜੀ ਧੜਾਧੜ ਜੇਲ੍ਹਾਂ ‘ਚ ਸੁੱਟੇ ਜਾ ਰਹੇ ਸਨ ਤਾਂ ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਇਹ ਬਿਆਨ ਦਾਗ ਦਿੱਤਾ ਸੀ ਕਿ ਸਰਕਾਰ ਨਸ਼ਾ ਤਸਕਰਾਂ ਦੀ ਬਜਾਇ ਨਸ਼ਾ ਪੀੜਤਾਂ (ਨਸ਼ੇੜੀ) ਨੂੰ ਫੜ ਰਹੀ ਹੈ ਨਸ਼ੱਈਆਂ ਲਈ ਨਸ਼ਾ ਪੀੜਤ ਸ਼ਬਦ ਵੀ ਪਹਿਲੀ ਵਾਰ ਸ਼ਾਇਦ ਪੰਜਾਬ ਦੀ ਸਿਆਸਤ ‘ਚ ਅਮਰਿੰਦਰ ਸਿੰਘ ਨੇ ਵਰਤਿਆ ਸੀ ਸਮਾਂ ਬਦਲ ਗਿਆ ਹੈ ਸਰਕਾਰ ਅਮਰਿੰਦਰ ਸਿੰਘ ਦੀ ਆ ਗਈ ਹੈ
ਹੁਣ ਵੀ ਨਸ਼ਾ ਪੀੜਤ ਫੜੇ ਜਾ ਰਹੇ ਹਨ ਆਖ਼ਰ ਸਮੈਕ ਹੈਰੋਇਨ ਪੰਜਾਬ ਦੇ ਖੇਤਾਂ ‘ਚ ਤਾਂ ਪੈਦਾ ਨਹੀਂ ਹੁੰਦੇ ਇਹਨਾਂ ਦੀਆਂ ਵੱਡੀਆਂ ਖੇਪਾਂ ਛੋਟੀਆਂ ਹੁੰਦੀਆਂ ਹੁੰਦੀਆਂ ਪੁੜੀਆਂ ਤੇ ਚੁਟਕੀਆਂ ‘ਚ ਬਦਲ ਜਾਂਦੀਆਂ ਹਨ ਵੱਡੀ ਖੇਪ ਕੌਣ ਲਿਆਉਂਦਾ ਹੈ, ਕੌਣ ਮੰਗਵਾਉਂਦਾ ਹੈ ਇਸ ਦਾ ਖੁਲਾਸਾ ਤਾਂ ਅਜੇ ਤਾਈਂ ਨਹੀਂ ਹੋ ਰਿਹਾ ਫ਼ਿਰੋਜ਼ਪੁਰ ਜੇਲ੍ਹ, ਜੋ ਅਕਾਲੀ-ਭਾਜਪਾ ਵੇਲੇ ਨਸ਼ਿਆਂ ਦਾ ਗੜ੍ਹ ਸੀ ਹੁਣ ਵੀ ਉੱਥੋਂ ਕੈਦੀਆਂ ਕੋਲੋਂ ਨਸ਼ਾ ਤੇ ਮੋਬਾਇਲ ਫੋਨ ਰੋਜ਼ਾਨਾ ਹੀ ਫੜੇ ਜਾ ਰਹੇ ਹਨ
ਅਧਿਕਾਰੀਆਂ ਦੇ ਦੌਰਿਆਂ ਨਾਲ ਕੋਈ ਫ਼ਰਕ ਨਹੀਂ ਪਿਆ
ਡਿਪਟੀ ਕਮਿਸ਼ਨਰ , ਵਧੀਕ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਦੇ ਦੌਰਿਆਂ ਨਾਲ ਕੋਈ ਫ਼ਰਕ ਨਹੀਂ ਪਿਆ ਜੇਲ੍ਹਾਂ ਦੇ ਕਈ ਮੁਲਾਜ਼ਮ ਮੁਅੱਤਲ ਵੀ ਹੋਏ ਹਨ ਪਰ ਸਭ ਕੁਝ ਚੱਲੀ ਜਾਂਦਾ ਹੈ ਸਰਕਾਰ ਨਸ਼ੇ ਦੀ ਸਪਲਾਈ ਲਾਈਨ ਤੋੜਨ ਦਾ ਦਾਅਵਾ ਕਰਦੀ ਹੈ ਤਾਂ ਫਿਰ ਰੋਜ਼ਾਨਾ ਨਸ਼ੇੜੀਆਂ ਕੋਲ ਨਸ਼ਾ ਕਿੱਥੋਂ ਆ ਰਿਹਾ ਹੈ ਪੰਜਾਬ ਦੇ ਨਸ਼ਾ ਛੁਡਾਊ ਕੇਂਦਰ ਸੁੰਨੇ ਪਏ ਹਨ, ਖਾਣ ਵਾਲੇ ਖਾਈ ਜਾਂਦੇ ਹਨ ਕਾਂਗਰਸ ਦੇ ਕੌਮੀ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਾ ਕਰਦੇ ਹਨ
ਜੇਕਰ ਗਿਣਤੀ ਇੰਨੀ ਹੀ ਸੀ ਤਾਂ ਨਸ਼ਾ ਛੁਡਾਊ ਕੇਂਦਰਾਂ ਅੱਗੇ ਨਸ਼ਾ ਛੱਡਣ ਵਾਲਿਆਂ ਦੀਆਂ ਕਤਾਰਾਂ ਨਜ਼ਰ ਕਿਉਂ ਨਹੀਂ ਆਈਆਂ ਸਿੱਧੀ ਜਿਹੀ ਗੱਲ ਹੈ ਕਿ ਜਦੋਂ ਤੱਕ ਨਸ਼ਾ ਪੀੜਤ (ਨਸ਼ੇੜੀ) ਹੋਣਗੇ ਤਾਂ  ਨਸ਼ਾ ਤਸਕਰਾਂ ਦੀ ਸਰਗਰਮੀ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ ਨਸ਼ਾ ਪੀੜਤਾਂ ਕੋਲ ਨਸ਼ਾ ਆ ਰਿਹਾ ਹੈ, ਕੋਈ ਤਾਂ ਉਹਨਾਂ ਨੂੰ ਨਸ਼ਾ ਭੇਜ/ਵੇਚ ਰਿਹਾ ਹੈ ਨਸ਼ਾ ਤਸਕਰੀ ‘ਚ ਅਧਿਕਾਰੀ ਵੀ ਸ਼ਾਮਲ ਹਨ ਤਾਂ  ਉਹਨਾਂ ਦੇ ਸਿਰ ‘ਤੇ ਵੀ ਤਾਂ ਕਿਸੇ ਦਾ ਹੱਥ ਹੋਵੇਗਾ
ਜੇ ਨਸ਼ਾ ਮੁੱਕੇਗਾ ਤਾਂ ਨਸ਼ੇੜੀ ਸਿਹਤ ਵਿਭਾਗ ਵੱਲ ਭੱਜਣਗੇ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰ ਤੇ ਤਸਕਰਾਂ ਨੂੰ ਜੇਲ੍ਹ ਭੇਜਣ ਦੀ ਜ਼ਰੂਰਤ ਹੈ ਇੱਕ ਦੋ ਅਧਿਕਾਰੀਆਂ ਤੋਂ ਬਰਾਮਦਗੀ ਨਾਲ ਮਸਲਾ ਹੱਲ ਨਹੀਂ ਹੋਣ ਵਾਲਾ ਕਦੇ ਧੜਾਧੜ ਸਿਆਸਤਦਾਨਾਂ ਦੇ ਨਾਂਅ ਆਉਂਦੇ ਹਨ ਤੇ ਕਦੇ ਨਸ਼ੇੜੀਆਂ ਦੀ ਗ੍ਰਿਫ਼ਤਾਰੀ ਨਾਲ ਗੱਲ ਖ਼ਤਮ ਹੋ ਜਾਂਦੀ ਹੈ ਜੇਕਰ ਨਸ਼ਾ ਤਸਕਰੀ ਮੁਕੰਮਲ ਖ਼ਤਮ ਵੀ ਹੋ ਜਾਂਦੀ ਹੈ ਤਾਂ ਸਰਕਾਰ ਨੂੰ ਨਸ਼ੇੜੀਆਂ ਦੀ ਹਾਲਾਤ ਸੁਧਾਰਨ ਲਈ ਨਸ਼ਾ ਛੁਡਾਊ ਕੇਂਦਰਾਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਨਰੋਈ ਸਿਹਤ ਤੇ ਨਰੋਈ ਸੋਚ ਪੈਦਾ ਕਰਨ ਲਈ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ ਨਸ਼ੇੜੀਆਂ ਦੀਆਂ ਗ੍ਰਿਫ਼ਤਾਰੀਆਂ ਨੂੰ ਹੀ ਸਰਕਾਰ ਕਾਮਯਾਬੀ ‘ਚ ਸ਼ਾਮਲ ਕਰਕੇ ਪ੍ਰਾਪਤੀਆਂ ਦੇ ਵਾਜੇ ਨਾ ਵਜਾਏ