Child Story - Sach Kahoon Punjabi

ਛੋਟੂ
ਛੋਟੂ

ਸ਼ਹਿਰ ਦੇ ਬਾਹਰ ਬਾਈਪਾਸ ਵਾਲੀ ਮੁੱਖ ਸੜਕ ਦੇ ਇੱਕ ਪਾਸੇ ਕੁਝ ਝੁੱਗੀਆਂ ਵਾਲਿਆਂ ਨੇ ਡੇਰੇ ਲਾਏ ਹੋਏ ਸਨ ਇਨ੍ਹਾਂ ਝੁੱਗੀਆਂ ‘ਚੋਂ ਹਰ ਸਮੇਂ ਬੱਚਿਆਂ ਦਾ ਚੀਕ-ਚਿਹਾੜਾ, ਔਰਤਾਂ ਦੀਆਂ ਉੱਚੀਆਂ ਪਰ ਬੇਸਮਝ ਆਵਾਜ਼ਾਂ, ਬੰਦਿਆਂ ਦੀਆਂ ਗਾਲ੍ਹਾਂ ਤੇ ਜਾਂ ਦਾਰੂ ਪੀ ਕੇ ਆਪਣੀਆਂ ਜਨਾਨੀਆਂ ਕੁੱਟਣ ਦੀਆਂ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਪਰ ਸੜਕ ਤੋਂ ਲੰਘ ਰਹੀ ਆਵਾਜਾਈ ਵੱਲ ਨਾ ਤਾਂ ਕਦੇ ਉਹ ਬਹੁਤਾ ਦੇਖਦੇ ਤੇ ਨਾ ਹੀ ਸੜਕ ‘ਤੇ ਜਾ ਰਹੇ ਲੋਕ ਇਨ੍ਹਾਂ ਝੁੱਗੀਆਂ ਦੀ ਅੰਦਰਲੀ ਜ਼ਿੰਦਗੀ ‘ਚ ਦਖਲਅੰਦਾਜੀ ਕਰਨ ਦੀ ਤਕਲੀਫ ਉਠਾਉਂਦੇ ਬੱਸ ਸਰਸਰੀ ਜਿਹੀ ਨਿਗ੍ਹਾ ਮਾਰ ਉੱਥੋਂ ਲੰਘ ਜਾਂਦੇ

ਛਿੱਬੂ ਦੀ ਝੁੱਗੀ ਬਾਕੀ ਝੁੱਗੀਆਂ ਦੇ ਵਿਚਾਲੇ ਜਿਹੇ ਕਰਕੇ ਸੀ ਉਸਦਾ ਇੱਕੋ ਮੁੰਡਾ ਸੀ ਛਿੱਬੂ ਪਤਾ ਨਹੀਂ ਸਾਰਾ ਦਿਨ ਕੀ ਕਰਦਾ ਰਹਿੰਦਾ ਸੀ ਬੱਸ ਆਥਣੇ ਜਦੋਂ ਆਉਂਦਾ ਤਾਂ ਮੂੰਹ ‘ਚੋ ਗੰਦੀ ਹਵਾੜ ਨਾਲ ਛੋਟੀ ਜਿਹੀ ਝੁੱਗੀ ‘ਚ ਉਹਦੀ ਘਰਵਾਲੀ ਦਾ ਦਮ ਘੁਟਣ ਲੱਗ ਪੈਂਦਾ ਉਹ ਕੁਝ ਬੋਲਦੀ ਤਾਂ ਛਿੱਬੂ ਉਸਨੂੰ ਰੱਜ ਕੇ ਕੁੱਟਦਾ ਉਹਦੇ ਨੀਲ ਪੈ ਜਾਂਦੇ ਜਵਾਕ ਅਜੇ ਦੋ-ਢਾਈ ਕੁ ਸਾਲ ਦਾ ਹੀ ਸੀ ਉਹ ਵੀ ਰੋਣ ਲੱਗ ਪੈਂਦਾ ਇੱਕ-ਅੱਧੀ ਚਪੇੜ ਉਸਦੇ ਵੀ ਵੱਜ ਜਾਂਦੀ ਤੇ ਫੇਰ ਕੁਝ ਚਿਰ ਮਗਰੋਂ ਚਾਰ-ਚੁਫੇਰੇ ਹਨ੍ਹੇਰਾ ਪਸਰ ਜਾਂਦਾ ਸੜਕ ਤੋਂ ਕੋਈ-ਕੋਈ ਮੋਟਰਗੱਡੀ ਹੀ

ਗੁਜ਼ਰਦੀ ਤੇ ਝੁੱਗੀਆਂ ਵੀ ਸੌਂ ਜਾਂਦੀਆਂ….

ਗਰੀਬੀ, ਭੁੱਖ ਤੇ ਜਿੰਮੇਵਾਰੀ ਉਮਰ ਤੋਂ ਪਹਿਲਾਂ ਹੀ ਬੰਦੇ ਨੂੰ ਸਿਆਣਾ ਬਣਾ ਦਿੰਦੀਆਂ ਹਨ ਛਿੱਬੂ ਦਾ ਮੁੰਡਾ ਜਦੋਂ  ਸੱਤ-ਅੱਠ ਵਰ੍ਹੇ ਦਾ ਹੋਇਆ ਤਾਂ ਛਿੱਬੂ ਨੇ ਉਸਨੂੰ ਦੋ ਦਿਨ ਬੂਟ ਸਾਫ ਕਰਨ, ਪਾਲਿਸ਼ ਕਰਨ, ਚਮਕਾਉਣ ਤੇ ਕੰਮ ਦੇ ਪੈਸੇ ਮੰਗਣ ਦੇ ਗੁਰ ਸਿਖਾਉਣ ‘ਚ ਗੁਜ਼ਾਰ ਦਿੱਤੇ ਤੇ ਤੀਜੇ ਦਿਨ ਸ਼ਹਿਰ ਦੇ ਕਿਸੇ ਚੌਕ ਕੋਲ ਬੂਟ ਪਾਲਿਸ਼ ਕਰਨ ਲਈ ਲੋੜੀਂਦਾ ਸਾਮਾਨ ਦੇ ਕੇ ਬਿਠਾ ਆਇਆ  ਸਵੇਰੇ ਉਹ ਘਰੋਂ ਰਾਤ ਦੀ ਬੇਹੀ ਰੋਟੀ ਖਾ ਜਾਂਦਾ ਤੇ ਦੁਪਹਿਰੇ ਉਸਦੀ ਮਾਂ ਉਸਨੂੰ ਕਿਸੇ ਪਾਸਿਉਂ ਆ ਕੇ ਦੋ ਰੋਟੀਆਂ ਤੇ ਆਚਾਰ ਦੀ ਫਾੜੀ ਦੇ ਜਾਂਦੀ ਤੇ ਸ਼ਾਮੀ ਉਹ ਕੰਮ ਕਰਕੇ ਕਮਾਏ ਪੈਸਿਆਂ ਨਾਲ ਰੋਟੀ-ਦਾਲ ਬਣਾਉਣ ਲਈ ਨਿੱਕ-ਸੁੱਕ ਲੈ ਜਾਂਦਾ

ਥੋੜ੍ਹੇ ਕੁ ਦਿਨਾਂ ‘ਚ ਹੀ ਉਹ ਬਹੁਤ ਸੋਹਣੀ ਪਾਲਿਸ਼ ਕਰਨੀ ਸਿੱਖ ਗਿਆ ਲੋਕ ਹੁਣ ਉਸ ਕੋਲ ਰੁਟੀਨ ਵਿੱਚ ਆਉਣ ਲੱਗੇ ਉਸ ਅੱਗੇ ਆਪਣੇ ਬੂਟ ਕਰਦੇ ਜਾਂ ਫਿਰ ਲਾਹ ਕੇ ਧਰ ਦਿੰਦੇ ਇੱਕ ਪਾਸੇ ਇੱਟਾਂ ਦੀ ਬਣੀ ਥੜ੍ਹੀ ‘ਤੇ ਬੈਠ ਜਾਂਦੇ ਤੇ ਆਪੋ-ਆਪਣੀਆਂ ਗੱਲਾਂ ‘ਚ ਗੁਆਚ ਜਾਂਦੇ ਕੋਈ ਆਪਣੇ ਘਰ ਨਵੇਂ ਜੰਮੇ ਮੁੰਡੇ ਦੇ ਨਾਮਕਰਨ ਦੀਆਂ ਗੱਲਾਂ ਕਰਦਾ, ਕੋਈ ਗ੍ਰਹਿ ਪ੍ਰਵੇਸ਼ ਬਾਰੇ ਤੇ ਕੋਈ ਨਿਆਣਿਆਂ ਦੇ ਸਕੂਲ ਦੀਆਂ ਫੀਸਾਂ ਦੀਆਂ ਗੱਲਾਂ ਕਰਨ ਬੈਠ ਜਾਂਦਾ ਨਾਮਕਰਨ, ਗ੍ਰਹਿ ਪ੍ਰਵੇਸ਼, ਫੀਸਾਂ…. ਛੋਟੂ ਨੂੰ ਇਨ੍ਹਾਂ ਸ਼ਬਦਾਂ ਦੀ ਕੋਈ ਸਮਝ ਨਾ ਆਉਂਦੀ

ਹਾਂ, ਛੋਟੂ ਹੀ ਕਹਿੰਦੇ ਸਨ ਉਸਨੂੰ ਹੁਣ ਸਾਰੇ ਉਹਦਾ ਪਿਉ ਤਾਂ ਉਸਨੂੰ ‘ਓਏ’ ਹੀ ਕਹਿੰਦਾ ਤੇ ਮਾਂ ਬੱਸ ‘ਏ ਛੋਹਰੇ’ ਹੀ ਕਹਿ ਛੱਡਦੀ ਬੱਸ ਲੋਕਾਂ ਨੇ ਹੀ ਉਸਦਾ ਨਾਂ ਛੋਟੂ ਰੱਖ ਲਿਆ ਵੈਸੇ ਉਸਨੂੰ ਉਸਦਾ ਨਾਂਅ ਪੁੱਛਣ ਦੀ ਵੀ ਕਿਸੇ ਨੇ ਤਕਲੀਫ ਨਹੀਂ ਸੀ ਕੀਤੀ ਵੈਸੇ ਵੀ ਉਸਦਾ ਨਾਂਅ ਤਾਂ ਹੈ ਈ ਨਹੀਂ ਸੀ ਕੋਈ ਨਾ ਕੋਈ ਘਰ ਸੀ, ਨਾ ਉਹਨੇ ਕਦੇ ਸਕੂਲ ਦੇਖਿਆ ਸੀ ਇੱਕ ਦਿਨ ਛੋਟੂ ਨੇ ਆਪਣੇ ਅੱਡੇ ‘ਤੇ ਆ ਕੇ ਸਾਮਾਨ ਟਿਕਾਇਆ ਹੀ ਸੀ ਕਿ ਉਸਦੇ ਅੱਗੇ ਰੱਖੀਆਂ ਦੋ ਇੱਟਾਂ ‘ਤੇ ਇੱਕ ਬੂਟ ਵਾਲਾ ਪੈਰ ਆ ਕੇ ਟਿਕਿਆ ਤੇ ਆਵਾਜ਼ ਆਈ, ‘ਬੇਟਾ ਜੀ! ਜ਼ਰਾ ਬੂਟ ਤਾਂ ਪਾਲਿਸ਼ ਕਰਨਾ’ ਅੱਜ ਪਹਿਲੀ ਵਾਰ ਛੋਟੂ ਨੂੰ ਕਿਸੇ ਨੇ ‘ਬੇਟਾ ਜੀ’ ਕਹਿ ਕੇ ਏਨੀ ਮਿਠਾਸ ਨਾਲ ਬੁਲਾਇਆ ਸੀ

ਉਸ ਨੇ ਉਸ ਆਦਮੀ ਵੱਲ ਵੇਖਿਆ ਤਾਂ ਉਹ ਇੱਕ ਸੱਠ-ਪੈਂਹਠ ਸਾਲ ਦਾ ਬੰਦਾ ਸੀ ਦਾੜ੍ਹੀ ਬੰਨ੍ਹੀ ਹੋਈ ਸੀ ਤੇ ਪੱਗ ਚੰਗੀ ਤਰ੍ਹਾਂ ਜਚਾ ਕੇ ਬੰਨ੍ਹੀ ਹੋਈ ਸੀ ਉਸਦੇ ਹੱਥ ਵਿੱਚ ਅਖ਼ਬਾਰ ਫੜ੍ਹਿਆ ਹੋਇਆ ਸੀ ਛੋਟੂ ਦਾ ਦਿਲ ਕੀਤਾ ਕਿ ਉਹ ਖੜ੍ਹਾ ਹੋ ਕੇ ਉਸ ਵਿਅਕਤੀ ਨੂੰ ਘੁੱਟ ਕੇ ਜੱਫੀ ਪਾ ਲਵੇ ਪਰ ਫੇਰ ਪਤਾ ਨਹੀਂ ਕਿਵੇਂ ਆਪੇ ‘ਤੇ ਕਾਬੂ ਰੱਖ ਕੇ ਬੂਟ ਪਾਲਿਸ਼ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਇੱਕ ਬੂਟ ਪਾਲਿਸ਼ ਕਰ ਦਿੱਤਾ ਤਾਂ ਛੋਟੂ ਬੋਲਿਆ, ‘ਬਾਊ ਜੀ, ਦੂਜਾ ਪੈਰ ਤੋ ਰੱਖੀਏ ਆਗੇ’ ‘ਲਓ ਪੁੱਤਰ ਜੀ! ਪੰਜਾਬੀ ‘ਚ ਹਿੰਦੀ ਰਲਾ ਦਿੱਤੀ ਜਾਂ ਹਿੰਦੀ ‘ਚ ਪੰਜਾਬੀ!’

ਉਸ ਵਿਅਕਤੀ ਨੇ ਜਦੋਂ ਛੋਟੂ ਨੂੰ ਇਹ ਵਿਅੰਗ ਕੀਤਾ ਤਾਂ ਛੋਟੂ ਬੋਲਿਆ, ‘ਪਤਾ ਨਹੀਂ ਬਾਊ ਜੀ ਸਾਨੂੰ ਹਿੰਦੀ, ਪੰਜਾਬੀ ਕਾ ਕਯਾ ਪਤਾ’ ਸਰਦਾਰ ਚੁੱਪ ਹੋ ਗਿਆ ਛੋਟੂ ਨੇ ਬੜੀ ਰੀਝ ਨਾਲ ਬਹੁਤ ਸੋਹਣੇ ਬੂਟ ਪਾਲਿਸ਼ ਕਰ ਦਿੱਤੇ ਉਹ ਆਪਣੇ ਕੰਮ ਵਿੱਚ ਕਾਫੀ ਨਿਪੁੰਨ ਹੋ ਗਿਆ ਸੀ ਸਰਦਾਰ ਨੇ ਉਸ ਨੂੰ ਦਸ ਰੁਪਏ ਦਿੱਤੇ ਤੇ ਚਲਾ ਗਿਆ ਅੱਜ ਛੋਟੂ ਨੂੰ ਸਾਰਾ ਆਲਾ-ਦੁਆਲਾ ਬੜਾ ਵਧੀਆ ਲੱਗ ਰਿਹਾ ਸੀ ਉਸਦੇ ਕੰਨਾਂ ‘ਚ ਵਾਰ-ਵਾਰ ਉਸ ਸਰਦਾਰ ਦੇ ਮਿੱਠੇ ਬੋਲ ਗੂੰਜ ਰਹੇ ਸਨ ਤੇ ਉਹ ਵਿਸਮਾਦ ਦੀ ਅਵਸਥਾ ‘ਚ ਪਹੁੰਚ ਗਿਆ ਲੱਗਦਾ ਸੀ ਉਹ ਖੜ੍ਹਾ ਹੋਇਆ ਹੱਥ-ਮੂੰਹ ਧੋਤਾ ਤੇ ਸਾਹਮਣੇ ਚਾਹ ਦੇ ਖੋਖੇ ਤੋਂ ਜਾ ਕੇ ਚਾਹ ਪੀਣ ਲੱਗਾ ਨਾਲ ਹੀ ਦੋ ਮੱਠੀਆਂ ਵੀ ਖਾਧੀਆਂ

ਛੋਟੂ ਨੂੰ ਹੁਣ ਦਿਹਾੜੀ ਦੇ 70-80 ਰੁਪਏ ਆਮ ਬਣ ਜਾਂਦੇ ਸਨ ਕਦੇ-ਕਦੇ ਤਾਂ ਸੌ ਰੁਪਇਆ ਵੀ ਬਣ ਜਾਂਦਾ ਸੀ ਉਹ ਦਸ-ਵੀਹ ਦਾ ਕੁਝ ਖਾ-ਪੀ ਕੇ ਬਾਕੀ ਸਾਰੇ ਪੈਸੇ ਸ਼ਾਮੀ ਜਾ ਕੇ ਆਪਣੀ ਮਾਂ ਨੂੰ ਫੜਾ ਦਿੰਦਾ ਸੀ ਉਸਦੀ ਮਾਂ ਹੁਣ ਰੋਟੀ-ਟੁੱਕ ਲਈ ਸਾਮਾਨ ਆਪ ਲਿਆ ਕੇ ਰਾਤ ਦੀ ਰੋਟੀ ਦਾ ਇੰਤਜ਼ਾਮ ਕਰ ਲੈਂਦੀ ਰੋਟੀ ਖਾ, ਛੋਟੂ ਥੱਕਿਆ-ਟੁੱਟਿਆ ਝੁੱਗੀ ‘ਚ ਜਾਂ ਬਾਹਰ ਹੀ ਇੱਕ ਚਿਟਾਈ ਵਿਛਾ ਕੇ ਸੌਂ ਜਾਂਦਾ ਪਰ ਅਕਸਰ ਉਸਦੀ ਮਾਂ ਦੀ ਚੀਕ ਨਾਲ ਉਸਦੀ ਅੱਖ ਖੁੱਲ੍ਹ ਜਾਂਦੀ  ਉਸਦਾ ਪਿਓ ਛਿੱਬੂ ਉਸਦੀ ਮਾਂ ਨੂੰ ਕੁੱਟ ਰਿਹਾ ਹੁੰਦਾ ਤੇ ਜੋ ਵੀ ਪੈਸਾ-ਧੇਲਾ ਹੁੰਦਾ ਸਭ ਖੋਹ ਲੈਂਦਾ ਤੇ ਫਿਰ ਠੇਕੇ ਵੱਲ ਨਿੱਕਲ ਜਾਂਦਾ ਛੋਟੂ ਦੀ ਮਾਂ ਸਿਸਕੀਆਂ ਭਰਦੀ, ਭਾਂਡੇ ਮਾਂਜਦੀ ਤੇ ਸੌਣ ਦੀ ਕੋਸ਼ਿਸ਼ ਕਰਦੀ

ਉਸਦਾ ਸਰੀਰ ਵੀ ਸੁੱਕ ਚੱਲਿਆ ਸੀ ਰਾਤ ਨੂੰ ਉਸਦੀ ਖੰਘ ਨਾਲ ਕਈ ਵਾਰ ਛੋਟੂ ਦੀ ਫੇਰ ਅੱਖ ਖੁੱਲ੍ਹਦੀ ਕਦੇ-ਕਦੇ ਤਾਂ ਛੋਟੂ ਉੱਠ ਕੇ ਆਪਣੀ ਮਾਂ ਨੂੰ ਪਾਣੀ ਪਿਲਾ ਦਿੰਦਾ ਪਰ ਕਦੇ-ਕਦਾਈ ਜ਼ਿਆਦਾ ਥੱਕਿਆ ਹੋਣ ਕਰਕੇ ਉਸ ਨੂੰ ਸਵੇਰੇ ਹੀ ਜਾਗ ਆਉਂਦੀ  ਉਸ ਰਾਤ ਤਾਂ ਛੋਟੂ ਰੋਟੀ ਖਾ ਕੇ ਫੇਰ ਉਸ ਸਰਦਾਰ ਦੇ ਖਿਆਲਾਂ ‘ਚ ਗੁਆਚ ਗਿਆ ਉਸਦੇ ਮਿੱਠੇ ਬੋਲ, ਬੰਨ੍ਹੀ ਹੋਈ ਦਾੜ੍ਹੀ ਤੇ ਹਸਮੁੱਖ ਚਿਹਰਾ ਵਾਰ-ਵਾਰ ਉਸਦੀਆਂ ਅੱਖਾਂ ਸਾਹਮਣੇ ਘੁੰਮਣ ਲੱਗਾ ਤੇ ਫੇਰ ਪਤਾ ਨਹੀਂ ਕਿਹੜੇ ਵੇਲੇ ਛੋਟੂ ਨੂੰ ਨੀਂਦ ਨੇ ਆ ਘੇਰਿਆ

ਦੂਜੇ ਦਿਨ ਛੋਟੂ ਨੇ ਆਪਣੇ ਅੱਡੇ ਦਾ ਆਲਾ-ਦੁਆਲਾ ਟੁੱਟੀ ਜਿਹੀ ਬਹੁਕਰ ਨਾਲ ਸਾਫ ਕੀਤਾ ਤੇ ਆਪਣਾ ਸਾਮਾਨ ਟਿਕਾ ਲਿਆ ਗਾਹਕ ਆਉਂਦੇ-ਜਾਂਦੇ ਰਹੇ ਛੋਟੂ ਨੂੰ ਆਪਣੇ ਕੰਮ ਵਿੱਚ ਕਾਫੀ ਮੁਹਾਰਤ ਹਾਸਲ ਹੋ ਗਈ ਸੀ ਉਹ ਬੂਟਾਂ ਨੂੰ ਏਨਾ ਚਮਕਾਉਂਦਾ ਕਿ ਲੋਕ ਤੁਰਦੇ ਹੋਏ ਘੜੀ-ਮੁੜੀ ਆਪਣੇ ਬੂਟਾਂ ਵੱਲ ਹੀ ਵੇਖਦੇ ਜਾਂਦੇ ਅੱਜ ਕੁਝ ਗਰਮੀ ਵੀ ਜ਼ਿਆਦਾ ਹੀ ਸੀ ਦੁਪਹਿਰੇ ਜਿਹੇ ਕਿਸੇ ਨੇ ਫੇਰ ਪਿੱਛੋਂ ਆ ਕੇ ਉਸਦੇ ਮੋਢੇ ‘ਤੇ ਹੱਥ ਧਰਿਆ ਤੇ ਆਵਾਜ਼ ਆਈ, ‘ਹੋਰ ਬਈ ਪੁੱਤਰਾ, ਲਾਈ ਬੈਠਾਂ ਆਪਣਾ ਡੇਰਾ?’ ਛੋਟੂ ਨੇ ਮੁੜ ਕੇ ਵੇਖਿਆ ਤਾਂ ਇਹ ਉਹੀ ਕੱਲ੍ਹ ਵਾਲਾ ਸਰਦਾਰ ਸੀ ਇੱਕ ਵਾਰੀ ਫੇਰ ਉਸਦੇ ਕੰਨਾਂ ਵਿੱਚ ਜਿਵੇਂ ਮਿਸ਼ਰੀ ਘੁਲ ਗਈ ਹੋਵੇ ‘ਹਾਂ ਬਾਊ ਜੀ, ਕੰਮ ਤੇ ਕਰਨਾ ਹੀ ਹੈ’

‘ਓਏ, ਮੈਂ ਤੈਨੂੰ ਬਾਊ ਕਿਹੜੇ ਪਾਸਿਉਂ ਦਿਸਦਾਂ ਬਈ?’ ਸਰਦਾਰ ਨੇ ਥੜ੍ਹੀ ‘ਤੇ ਬੈਠਦਿਆਂ ਕਿਹਾ, ‘ਬਾਊ ਜੀ ਨਹੀਂ, ਤੂੰ ਮੈਨੂੰ ਸਰਦਾਰ ਜੀ ਕਿਹਾ ਕਰ ਅੱਛਾਂ ਐਂ ਦਸ, ਤੇਰਾ ਨਾਂਅ ਕੀ ਐ?’ ‘ਛੋਟੂ ਆ ਮੇਰਾ ਨਾਂਅ ਸਰਦਾਰ ਜੀ’ ਉਸਨੇ ਹੁਣ ਸਰਦਾਰ ਜੀ ਸ਼ਬਦ ਤੇ ਕੁਝ ਵਧੇਰੇ ਜ਼ੋਰ ਦੇ ਕੇ ਦੱਸਿਆ ਤੇ ਫੇਰ ਛੋਟੂ ਅੰਦਰੋਂ-ਅੰਦਰੀਂ ਇੱਕ ਅਜੀਬ ਜਿਹੀ ਖੁਸ਼ੀ ਨਾਲ ਭਰ ਗਿਆ ‘ਕਿਉਂ?’ ਇਸਦਾ ਉਸਨੂੰ ਪਤਾ ਨਹੀਂ ਸੀ ਉਸ ਕੋਲ ਦੋ ਜੋੜੇ ਬੂਟਾਂ ਦੇ ਅਜੇ ਹੋਰ ਪਾਲਿਸ਼ ਕਰਨ ਵਾਲੇ ਪਏ ਸਨ

ਉਹ ਆਪਣੇ ਕੰਮ ਲੱਗਾ ਰਿਹਾ ਉਸਨੂੰ ਸਰਦਾਰ ਜੀ ਦਾ ਕੋਲ ਬੈਠਣਾ ਚੰਗਾ-ਚੰਗਾ ਲੱਗ ਰਿਹਾ ਸੀ ਉਹ ਚਾਹੁੰਦਾ ਸੀ ਕਿ ਉਹ ਉਸ ਨਾਲ ਹੋਰ ਗੱਲਾਂ ਕਰਨ ਪਰ  ਸਰਦਾਰ ਜੀ ਤਾਂ ਚੁੱਪ ਬੈਠੇ ਬੱਸ ਉਸ ਵੱਲ ਦੇਖ ਕਿਸੇ ਸੋਚ ਵਿੱਚ ਡੁੱਬੇ ਜਿਹੇ ਜਾਪਦੇ ਸਨ ਛੋਟੂ ਵੀ ਕੁਝ ਨਹੀਂ ਬੋਲਿਆ ਫੇਰ ਸਰਦਾਰ ਜੀ ਨੇ ਪੁੱਛਿਆ, ‘ਛੋਟੂ ਬੇਟਾ, ਤੂੰ ਆਥਣੇ ਕਿੰਨੇ ਵਜੇ ਚਲਾ ਜਾਨੈ?’ ‘ਜੀ ਛੇ ਤੋ ਬਜ ਜਾਤੇ ਹੈਂ’ ‘ਠੀਕ  ਐ, ਤਾਂ ਅੱਜ ਤੂੰ ਇੱਕ ਘੰਟਾ ਪਹਿਲਾਂ ਮੇਰੇ ਨਾਲ ਚੱਲਣ ਲਈ ਤਿਆਰ ਰਹੀਂ’ ‘ਕਿੱਥੇ ਸਰਦਾਰ ਜੀ?’ ਛੋਟੂ ਨੇ ਹੈਰਾਨ ਹੋ ਕੇ ਪੁੱਛਿਆ ‘ਮੇਰੇ ਘਰ, ਹੋਰ ਕਿੱਥੇ! ਠੀਕ ਐ!’ ਤੇ ਫੇਰ ਸਰਦਾਰ ਉੱਠ ਕੇ ਚੱਲ ਪਿਆ ਸ਼ਾਇਦ ਛੋਟੂ ਨੂੰ ਅੱਜ ਪਹਿਲੀ ਵਾਰ ਕਿਸੇ ਦੇ ਘਰ ਜਾਣਾ ਨਸੀਬ ਹੋਣਾ ਸੀ

ਪਰ ਕਿਸ ਲਈ ਬੁਲਾਇਆ ਸੀ ਸਰਦਾਰ ਨੇ ਉਸ ਨੂੰ ਆਪਣੇ ਘਰ? ਕੀ ਕਰਾਉਣਗੇ ਉਹ ਉਸ ਤੋਂ? ਸ਼ਾਇਦ ਘਰ ਦਾ ਕੋਈ ਕੰਮਕਾਰ ਕਰਵਾਉਣਾ ਹੋਏਗਾ? ਪਤਾ ਨਹੀਂ ਕਿੰਨੇ ਸਵਾਲ ਉਸਦੇ ਜ਼ਿਹਨ ਵਿੱਚ ਊਰੀ ਵਾਂਗ ਘੰੁੰਮ ਰਹੇ ਸਨ ਤੇ ਫੇਰ ਉਹ ਦੁਪਹਿਰ ਦੀ ਰੋਟੀ ਖਾ ਕੇ ਕੁਝ ਦੇਰ ਉੱਥੇ ਹੀ ਲੇਟ ਗਿਆ ਤੇ ਸੌਂ ਗਿਆ ਅੱਖ ਖੁੱਲ੍ਹੀ ਤਾਂ ਉਹ ਮੁੜ੍ਹਕੇ ਨਾਲ ਤਰ ਹੋਇਆ ਪਿਆ ਸੀ ਇੱਕ ਰਾਹਗੀਰ ਤੋਂ ਉਸਨੇ ਟਾਈਮ ਪੁੱਛਿਆ ਤਾਂ ਚਾਰ ਵੱਜ ਚੁੱਕੇ ਸਨ

ਉਸਨੇ ਉੱਠ ਕੇ ਨਲਕੇ ਤੋਂ ਹੱਥ-ਮੂੰਹ ਧੋਤਾ ਤੇ ਦੋ-ਤਿੰਨ ਜੋੜੇ ਬੂਟਾਂ ਦੇ, ਜੋ ਪਾਲਿਸ਼ ਕਰਨ ਲਈ ਆਏ ਪਏ ਸਨ, ਉਹ ਪਾਲਿਸ਼ ਕਰਨ ਲੱਗ ਪਿਆ ਇੱਕ-ਦੋ ਗਾਹਕ ਹੋਰ ਉਸ ਕੋਲ ਆ ਗਏ ਪਤਾ ਹੀ ਨਹੀਂ ਲੱਗਾ ਕਿ ਘੰਟਾ ਕਦੋਂ ਬੀਤ ਗਿਆ ਕੰਮ ਤੋਂ ਜ਼ਰਾ ਵਿਹਲਾ ਹੋਇਆ ਈ ਸੀ ਕਿ ਸਾਹਮਣਿਉਂ ਉਹੀ ਸਰਦਾਰ ਜੀ ਸਕੂਟਰ ਲਈ ਆਉਂਦੇ ਦਿਸੇ ‘ਹਾਂ ਫਿਰ ਪੁੱਤਰਾ, ਤਿਆਰ ਐਂ, ਚੱਲੀਏ?’ ਕੋਲ ਆ ਕੇ ਸਰਦਾਰ ਜੀ ਨੇ ਪੁੱਛਿਆ ‘ਹਾਂ ਜੀ ਸਰਦਾਰ ਜੀ, ਬੱਸ ਦੋ ਮਿੰਟ ਠਹਿਰੀਏ’  ਛੋਟੂ ਨੇ ਛੇਤੀ-ਛੇਤੀ ਆਪਣਾ ਸਾਮਾਨ ਬੈਗ ‘ਚ ਪਾਇਆ ਤੇ ਬੈਗ ਮੋਢੇ ‘ਤੇ ਟੰਗਦਿਆਂ ਬੋਲਿਆ ‘ਚਲੀਏ ਬਾਊ ਜੀ’  ਰਸਤੇ ਵਿੱਚ ਛੋਟੂ ਉਹੀ ਸਵੇਰ ਵਾਲੀਆਂ ਸੋਚਾਂ ਸੋਚ ਰਿਹਾ ਸੀ ਕਿ ਆਖਰ ਇਨ੍ਹਾਂ ਨੇ ਕੀ ਕੰਮ ਕਰਵਾਉਣਾ ਹੈ ਮੈਥੋਂ?

ਇਸ ਘੰਟੇ ਕੁ ‘ਚ ਚਾਲੀ-ਪੰਜਾਹ ਰੁਪਏ ਮੈਂ ਹੋਰ ਵੀ ਕਮਾ ਲੈਣੇ ਸਨ ਪਰ ਉਹ ਬੋਲਿਆ ਕੁਝ ਨਾ ਸਰਦਾਰ ਜੀ ਨੇ ਇੱਕ ਵੱਡੀ ਸਾਰੀ ਕੋਠੀ ਕੋਲ ਆ ਕੇ ਸਕੂਟਰ ਰੋਕਿਆ ਤੇ ਕਹਿਣ ਲੱਗੇ, ‘ਲਓ ਜੀ ਪੁੱਤਰ ਜੀ, ਆਪਣਾ ਘਰ ਆ ਗਿਆ’ ਥੱਲੇ ਉੱਤਰ ਕੇ ਛੋਟੂ ਨੇ ਬੈਗ ਮੋਢੇ ‘ਤੇ ਲਟਕਾਇਆ ਤੇ ਸਰਦਾਰ ਜੀ ਦੇ ਪਿੱਛੇ ਘਰ ਅੰਦਰ ਦਾਖਲ ਹੋ ਗਿਆ ਐਨੀ ਵੱਡੀ ਆਲੀਸ਼ਾਨ ਕੋਠੀ ਦੇਖ ਕੇ ਉਹ ਹੈਰਾਨ ਹੋ ਗਿਆ ਲੱਗਦਾ ਸੀ ਕਿ ਜਿਵੇਂ ਕਿਸੇ ਹੋਰ ਹੀ ਦੁਨੀਆਂ ਵਿੱਚ ਆ ਗਿਆ ਹੋਵੇ ਪਰ ਐਨੀ ਵੱਡੀ ਕੋਠੀ ਵਿੱਚ ਉਸਨੂੰ ਸਿਵਾਏ ਸਰਦਾਰ ਜੀ ਦੇ ਹੋਰ ਕੋਈ ਵੀ ਨਹੀਂ ਦਿਸਿਆ

ਉਹ ਬੜਾ ਹੈਰਾਨ ਹੋਇਆ ਕੀ ਐਨੇ ਵੱਡੇ ਘਰ ਵਿੱਚ ਸਰਦਾਰ ਜੀ ਇੱਕਲੇ ਰਹਿੰਦੇ ਨੇ? ਛੋਟੂ ਅਜੇ ਸੋਚ ਹੀ ਰਿਹਾ ਸੀ ਕਿ ਸਰਦਾਰ ਜੀ ਨੇ ਕਿਹਾ, ‘ਐਂ ਕਰ ਪੁੱਤਰਾ, ਆਹ ਪਾਣੀ ਪੀ ਬੈਗ ਲਾਹ ਕੇ ਐਥੇ ਰੱਖ ਦੇ ਤੇ ਅਹੁ ਸਾਹਮਣੇ ਬਾਥਰੂਮ ‘ਚ ਜਾ ਕੇ ਨਹਾ ਲੈ ਪਹਿਲਾਂ ਬਾਕੀ ਗੱਲਾਂ ਆਪਾਂ ਬਾਅਦ ‘ਚ ਕਰਾਂਗੇ’ ਛੋਟੂ ਨੇ ਉਵੇਂ ਹੀ ਕੀਤਾ

ਛੋਟੂ ਅੱਜ ਪਹਿਲੀ ਵਾਰ ਇਹ ਸਭ ਕੁਝ ਦੇਖ ਰਿਹਾ ਸੀ ਘਰ, ਫਰਸ਼, ਬੈੱਡ, ਸੋਫੇ, ਬਾਥਰੂਮ, ਨਹਾ ਕੇ ਜਦੋਂ ਬਾਹਰ ਆਇਆ ਤਾਂ ਸਰਦਾਰ ਜੀ ਨੇ ਉਸਨੂੰ ਇੱਕ ਨਵਾਂ ਕੁੜਤਾ-ਪਜਾਮਾ ਪਾਉਣ ਲਈ ਦਿੱਤਾ ਜੋ ਉਸਦੇ ਬਿਲਕੁਲ ਮੇਚ ਦਾ ਸੀ ਫਿਰ ਦੋਹਾਂ ਨੇ ਏ.ਸੀ. ਦੀ ਠੰਢਕ ਵਿੱਚ ਬੈਠ ਕੇ ਚਾਹ ਪੀਤੀ ਛੋਟੂ ਦਾ ਰੋਮ-ਰੋਮ ਜਿਵੇਂ ਕਿਸੇ ਅਦੁੱਤੀ ਨਜ਼ਾਰੇ ਨਾਲ ਨੱਚ ਰਿਹਾ ਸੀ ਇੱਕ ਵੀਹ-ਬਾਈ ਸਾਲ ਦੀ ਕੁੜੀ, ਜੋ ਪਹਿਲਾਂ ਚਾਹ ਫੜਾ ਕੇ ਗਈ ਸੀ,

ਉਹੀ ਖਾਲੀ ਕੱਪ ਚੁੱਕ ਕੇ ਲੈ ਗਈ ਪਰ ਹੋਰ ਕੋਈ ਘਰ ਵਿੱਚ ਛੋਟੂ ਨੂੰ ਨਜ਼ਰ ਨਹੀਂ ਸੀ ਆਇਆ ਸਰਦਾਰ ਜੀ, ਜਿਸਦਾ ਨਾਂਅ ਕਰਤਾਰ ਸਿੰਘ ਸੀ, ਉਸਨੇ ਪਹਿਲਾਂ ਆਪਣੇ ਬਾਰੇ ਜਾਣਕਾਰੀ ਦਿੱਤੀ ਤੇ ਫੇਰ ਛੋਟੂ ਤੋਂ ਉਸ ਦੇ ਪਰਿਵਾਰ ਬਾਰੇ ਪੁੱਛਿਆ  ਛੋਟੂ ਦਾ ਤਾਂ ਪਰਿਵਾਰ ਸੀ ਹੀ ਕਿੱਡਾ ਕੁ ਬਿਮਾਰ ਮਾਂ, ਸ਼ਰਾਬੀ ਬਾਪ, ਇੱਕ ਝੁੱਗੀ ਤੇ ਇੱਕ ਉਹ ਆਪ ਪਰ ਸਰਦਾਰ ਦੀ ਜ਼ਿੰਦਗੀ ‘ਚ ਬੜੀਆਂ ਵੱਡੀਆਂ ਸੁਨਾਮੀ ਲਹਿਰਾਂ ਆਈਆਂ ਸਨ ਉਸਦਾ ਇੱਕ ਛੋਟਾ ਭਰਾ ਸੀ ਬੀਰਦਵਿੰਦਰ, ਜਿਸਨੂੰ ਪਿਆਰ ਨਾਲ ਸਾਰੇ ‘ਬਾਰੂ’ ਕਹਿੰਦੇ ਸਨ ਮਾਂ-ਪਿਉ ਛੋਟੇ ਹੁੰਦਿਆਂ ਹੀ ਚੱਲ ਵੱਸੇ ਸਨ ਉਦੋਂ ਉਹ ਪਿੰਡ ਵਿੱਚ ਰਹਿੰਦੇ ਸਨ ਕਰਤਾਰ ਸਿੰਘ ਨੇ ਛੋਟੇ ਭਰਾ ਤੇ ਬਾਕੀ ਕਬੀਲਦਾਰੀ ਆਪਣੇ ਮੋਢਿਆਂ ‘ਤੇ ਚੁੱਕ ਲਈ ਦਸਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਜ਼ਮੀਨ ਚੰਗੀ ਸੀ

ਪਰ ਬਾਰੂ ਨੂੰ ਉਸਨੇ ਖੂਬ ਪੜ੍ਹਾਇਆ-ਲਿਖਾਇਆ ਤੇ ਇੱਕ ਚੰਗੀ ਸਰਕਾਰੀ ਨੌਕਰੀ ‘ਤੇ ਲਵਾਇਆ ਫਿਰ ਬਾਰੂ ਦਾ ਵਿਆਹ ਵੀ ਬੜੇ ਧੂਮ-ਧੜੱਕੇ ਨਾਲ ਕੀਤਾ ਪਰ ਕਰਤਾਰ ਨੇ ਆਪ ਵਿਆਹ ਨਹੀਂ ਸੀ ਕਰਵਾਇਆ ਬਾਰੂ ਦੇ ਵਿਆਹ ਤੋਂ ਅੱਠ-ਦਸ ਸਾਲ ਬਾਅਦ ਤੱਕ ਤਾਂ ਘਰ ‘ਚ ਖੂਬ ਰੌਣਕਾਂ ਰਹੀਆਂ ਬਾਰੂ ਦੇ ਦੋ ਜਵਾਕ ਇੱਕ ਕੁੜੀ ਤੇ ਇੱਕ ਮੁੰਡਾ ਵੀ ਹੋ ਗਏ ਕਰਤਾਰ ਆਪ ਉਨ੍ਹਾਂ ਨੂੰ ਸਕੂਲ ਛੱਡ ਕੇ ਆਉਂਦਾ ਪਰ ਫਿਰ ਬਾਰੂ ਦੀ ਘਰ ਵਾਲੀ ਨੇ ਬਾਰੂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਖੌਰੇ ਕਰਤਾਰ ਦੇ ਹਿੱਸੇ ਆਉਂਦੀ ਜ਼ਮੀਨ ਦਾ ਲਾਲਚ ਸੀ ਜਾਂ ਕੁਝ ਹੋਰ? ਬਾਰੂ ਵੀ ਕੰਨਾਂ ਦਾ ਕੱਚਾ ਹੀ ਨਿੱਕਲਿਆ ਦੋਵਾਂ ਭਰਾਵਾਂ ਚ ਫਰਕ ਪੈਣਾ ਸ਼ੁਰੂ ਹੋ ਗਿਆ

ਪਹਿਲਾਂ ਤਾਂ ਕਰਤਾਰ ਨੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਉਸਦੇ ਵੱਸੋਂ ਬਾਹਰ ਹੋ ਗਏ ਸੋ ਉਸਨੇ ਸਭ ਕੁਝ ਸਮਝਦਿਆਂ ਹੋਇਆਂ ਘਰ ਬਾਰੂ ਦੇ ਨਾਂਅ ਕਰ ਦਿੱਤਾ ਪਰ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਕੋਲ ਹੀ ਰੱਖੀ ਬਾਰੂ ਦੇ ਹਿੱਸੇ ਦੀ ਅੱਧੀ ਜ਼ਮੀਨ ਵੀ ਉਸ ਦੇ ਨਾਂਅ ਲਵਾ ਦਿੱਤੀ ਕਰਤਾਰ ਆਪ ਸ਼ਹਿਰ ਆ ਗਿਆ ਇੱਕ ਛੋਟਾ ਜਿਹਾ ਘਰ ਖਰੀਦ ਲਿਆ ਸ਼ੁਰੂ ਵਿੱਚ ਤਾਂ ਉਹ ਬਹੁਤ ਟੁੱਟਿਆ ਰਿਹਾ ਬੱਸ ਅੰਦਰ ਵੜ ਕੇ ਹੀ ਪਿਆ ਰਹਿੰਦਾ ਖਾਣ-ਪੀਣ ਨੂੰ ਵੀ ਦਿਲ ਨਾ ਕਰਦਾ ਪਰ ਫੇਰ ਉਸਦਾ ਇੱਕ ਮਿੱਤਰ ਜੋ ਉਸੇ ਹੀ ਸ਼ਹਿਰ ਵਿੱਚ ਰਹਿੰਦਾ ਸੀ ਉਸਨੂੰ ਕੁਝ ਕਿਤਾਬਾਂ ਪੜ੍ਹਨ ਲਈ ਦੇ ਗਿਆ ਕਰਤਾਰ ਉਹਨਾਂ ਕਿਤਾਬਾਂ ਨੂੰ ਜਿਵੇਂ-ਜਿਵੇਂ ਪੜ੍ਹਦਾ ਗਿਆ, ਉਵੇਂ-ਉਵੇਂ ਉਹ ਫੇਰ ਜ਼ਿੰਦਗੀ ਨਾਲ ਜੁੜਦਾ ਗਿਆ ਲੋਕਾਂ ਨਾਲ ਮੇਲ-ਜੋਲ ਵਧਾਇਆ ਇੱਕ-ਦੋ ਸਮਾਜਿਕ ਸੰਸਥਾਵਾਂ ਨਾਲ ਰਲ ਕੇ ਸਮਾਜਿਕ ਕੰਮਾਂ ‘ਚ ਹਿੱਸਾ ਲੈਣ ਲੱਗਾ ਜ਼ਮੀਨ ਦਾ ਠੇਕਾ-ਹਿੱਸਾ ਆ ਜਾਂਦਾ ਸੀ

ਉਹ ਘਰ ਵੇਚ ਕੇ ਉਸਨੇ ਇੱਕ ਵੱਡੀ ਕੋਠੀ ਖਰੀਦ ਲਈ ਤੇ ਜਿੰਦਗੀ ਫੇਰ ਰਵਾਂ ਕਰ ਲਈ ਹੁਣ ਸਰਦਾਰ ਪੂਰੀ ਤਰ੍ਹਾਂ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨਾਲ ਜੁੜ ਗਿਆ ਸੀ ਦੋ-ਤਿੰਨ ਸੰਸਥਾਵਾਂ ਦਾ ਤਾਂ ਪ੍ਰਧਾਨ ਵੀ ਬਣਾ ਦਿੱਤਾ ਗਿਆ ਤੇ ਫੇਰ ਇੱਕ ਦਿਨ ਜਦ ਉਸਨੇ ਚੌਕ ‘ਚੋਂ ਲੰਘਦੇ ਹੋਇਆਂ ਛੋਟੂ ਨੂੰ ਆਪਣੇ ਬੂਟ ਪਾਲਿਸ਼ ਕਰਨ ਲਈ ਕਿਹਾ ਤਾਂ ਉਸਦੇ ਅੰਦਰੋਂ ਜਿਵੇਂ ਕੁਝ ਟੁੱਟਿਆ ਸੀ ਕੁਝ ਜੁੜਿਆ ਸੀ ਤੇ ਫੇਰ ਉਸਨੇ ਅਗਲੇ ਹੀ ਦਿਨ ਇੱਕ ਫੈਸਲਾ ਕਰ ਲਿਆ ਸੀ

ਛੇ ਤੋਂ ਉੱਪਰ ਟਾਈਮ ਹੋ ਗਿਆ ਸੀ ‘ਹਾਂ ਜੀ ਬੇਟਾ, ਜਾਣਾ ਫਿਰ?’ ਕਰਤਾਰ ਸਿੰਘ ਨੇ ਪੁੱਛਿਆ ਤਾਂ ਛੋਟੂ ਨੇ ਹਾਂ ਵਿੱਚ ਸਿਰ ਹਿਲਾਇਆ ਕਰਤਾਰ ਸਿੰਘ ਨੇ ਉਸਨੂੰ ਸੌ ਦਾ ਨੋਟ ਦਿੰਦਿਆਂ ਕਿਹਾ, ‘ਲੈ ਬਈ ਪੁੱਤਰ, ਤੇਰਾ ਘੰਟਾ ਜੋ ਮੈਂ ਖਰਾਬ ਕੀਤਾ, ਇਹ ਉਹਦੀ ਕਮਾਈ ਹੈ’ ਛੋਟੂ ਹੈਰਾਨ ਤੇ ਅਵਾਕ ਰਹਿ ਗਿਆ ਉਹ ਸੋਚਣ ਲੱਗਾ ਕਿ ਬਾਊ ਜੀ ਨੂੰ ਕਿਵੇਂ ਪਤਾ ਲੱਗ ਗਿਆ, ਜੋ ਮੈਂ ਸੋਚ ਰਿਹਾ ਸੀ ਖੈਰ! ਉਸਨੇ ਝਿਜਕਦਿਆਂ ਸੌ ਦਾ ਨੋਟ ਫੜ ਲਿਆ ਕਰਤਾਰ ਸਿੰਘ ਨੇ ਸਕੂਟਰ ਸਟਾਰਟ ਕੀਤਾ ਤੇ ਛੋਟੂ ਨੂੰ ਪਿੱਛੇ ਬਿਠਾ ਉਸਦੀਆਂ ਝੁੱਗੀਆਂ ਤੱਕ ਛੱਡਣ ਚਲਾ ਗਿਆ ਅੱਗੇ ਜਾ ਕੇ ਦੇਖਿਆ ਤਾਂ ਛੋਟੂ ਦੀ ਝੁੱਗੀ ਕੋਲ ਨਾਲ ਦੀਆਂ ਝੁੱਗੀਆਂ ਵਾਲੇ 8-10 ਮਰਦ-ਔਰਤਾਂ ਤੇ ਬੱਚੇ ਖੜ੍ਹੇ ਸਨ

ਛੋਟੂ ਨੇ ਕਾਹਲੀ-ਕਾਹਲੀ ਅੱਗੇ ਜਾ ਕੇ ਦੇਖਿਆ ਤਾਂ ਉਸਦੀ ਮਾਂ ਨੂੰ ਇੱਕ ਚਾਦਰ ਵਿਛਾ ਕੇ ਥੱਲੇ ਪਾਇਆ ਹੋਇਆ ਸੀ ਦੋ ਔਰਤਾਂ ਉਸਦੇ ਲਾਗੇ ਬੈਠੀਆਂ ਸਨ ਛੋਟੂ ਨੂੰ ਵੇਖ ਉਹਨਾਂ ਰੋਣਾ ਸ਼ੁਰੂ ਕਰ ਦਿੱਤਾ ਛੋਟੂ ਵੀ ਸਮਝ ਗਿਆ ਕਿ ਉਹਦੀ ਮਾਂ ਹੁਣ ਨਹੀਂ ਰਹੀ ਉਹ ਵੀ ਧਾਹੀਂ ਮਾਰ-ਮਾਰ ਰੋਣ ਲੱਗਾ ਤੇ ਆਪਣੀ ਮਾਂ ਨੂੰ ਲਿਪਟ ਗਿਆ ਏਨੇ ਨੂੰ ਕਰਤਾਰ ਸਿੰਘ ਵੀ ਉੱਥੇ ਆ ਗਿਆ ਤੇ ਉਹਨੇ ਆ ਕੇ ਛੋਟੂ ਨੂੰ ਸੰਭਾਲਿਆ ਥੋੜ੍ਹੀ ਦੇਰ ਬਾਅਦ ਉਸਦਾ ਪਿਉ ਛਿੱਬੂ ਵੀ ਸ਼ਰਾਬ ਦੇ ਨਸ਼ੇ ‘ਚ ਲੜਖੜਾਉਂਦਾ ਹੋਇਆ ਆ ਗਿਆ ਰੋਣ ਦੀ ਬਜਾਏ ਉਹ ਉੱਥੇ ਖੜ੍ਹੇ ਲੋਕਾਂ ਨੂੰ ਹੀ ਅਵਾ-ਤਵਾ ਬੋਲਣ ਲੱਗ ਪਿਆ

ਦੋ ਜਣੇ ਉਹਨੂੰ ਫੜ ਕੇ ਕਿਸੇ ਹੋਰ ਝੁੱਗੀ ਕੋਲ ਬਿਠਾ ਆਏ ਕਰਤਾਰ ਸਿੰਘ ਨੇ ਉੱਥੇ ਖੜ੍ਹੇ ਇੱਕ-ਦੋ ਜਣਿਆਂ ਨਾਲ ਗੱਲ ਕੀਤੀ ਤੇ ਇੱਕ ਜਣੇ ਨੂੰ ਸਕੂਟਰ ‘ਤੇ ਬਿਠਾ ਸ਼ਮਸ਼ਾਨ ਘਾਟ ਵੱਲ ਚੱਲ ਪਏ ਅਰਥੀ, ਲੱਕੜਾਂ, ਘਿਓ, ਖਿੱਲਾਂ ਆਦਿ ਦਾ ਇੰਤਜ਼ਾਮ ਕੀਤਾ ਸ਼ਮਸ਼ਾਨ ਘਾਟ ‘ਚ ਸੂਚਿਤ ਕਰਕੇ ਵਾਪਸ ਆ ਗਏ ਛੋਟੂ ਦੀ ਮਾਂ ਨੂੰ ਏਨੇ ਚਿਰ ਨੂੰ ਔਰਤਾਂ ਨੇ ਨਵ੍ਹਾ ਦਿੱਤਾ ਸੀ ਉਸਦੀ ਲੋਥ ਨੂੰ ਅਰਥੀ ‘ਤੇ ਪਾਇਆ ਤੇ ਸਿਵਿਆਂ ਵੱਲ ਲੈ ਤੁਰੇ ਪਿੱਛੇ ਬੱਸ ਦਸ-ਬਾਰਾਂ ਕੁ ਮਰਦ ਤੇ ਔਰਤਾਂ ਹੀ ਸਨ

ਛੋਟੂ ਵੀ ਰੋਂਦਾ-ਰੋਂਦਾ ਅੱਗੇ ਜਾ ਰਿਹਾ ਸੀ ਛਿੱਬੂ ਨੂੰ ਵੀ ਦੋ ਜਣੇ ਫੜ ਕੇ ਪਿੱਛੇ-ਪਿੱਛੇ ਲਿਆ ਰਹੇ ਸਨ ਸਿਵਿਆਂ ‘ਚ ਜਾ ਕੇ ਛੋਟੂ ਦੀ ਮਾਂ ਨੂੰ ਚਿਖਾ ‘ਤੇ ਪਾਇਆ ਤੇ ਛੋਟੂ ਤੋਂ ਅਗਨ ਭੇਟ ਕਰਵਾਈ ਛੋਟੂ ਨੂੰ ਸੰਭਾਲਦਿਆਂ ਕਰਤਾਰ ਸਿੰਘ ਦੀਆਂ ਵੀ ਭੁੱਬਾਂ ਨਿੱਕਲ ਗਈਆਂ ਫਿਰ ਉਸਨੇ ਆਪਣੇ-ਆਪ ਨੂੰ ਸੰਭਾਲਿਆ ਹਨ੍ਹੇਰਾ ਹੋ ਚੱਲਿਆ ਸੀ ਦੋ ਜਣਿਆਂ ਨੂੰ ਉੱਥੇ ਰੋਕ ਕੇ ਬਾਕੀ ਸਾਰੇ ਪਰਤ ਗਏ ਛੋਟੂ, ਛਿੱਬੂ ਤੇ ਇੱਕ ਹੋਰ ਜਣਾ ਉਨ੍ਹਾਂ ਦੇ ਨਾਲ ਝੁੱਗੀ ਦੇ ਬਾਹਰ ਬੈਠ ਗਏ ਕਰਤਾਰ ਸਿੰਘ ਵਾਪਸ ਆਪਣੇ ਘਰ ਮੁੜ ਗਿਆ

ਆਖ਼ਰੀ ਰਸਮਾਂ ਤੱਕ ਸਾਰੀ ਜਿੰਮੇਵਾਰੀ ਕਰਤਾਰ ਸਿੰਘ ਨੇ ਹੀ ਨਿਭਾਈ ਤੇ ਖਰਚ ਵੀ ਸਾਰਾ ਆਪ ਹੀ ਕੀਤਾ ਦੋ-ਤਿੰਨ ਦਿਨ ਤਾਂ ਛਿੱਬੂ ਵੀ ਘਰ ਹੀ ਰਿਹਾ ਪਰ ਚੌਥੇ ਦਿਨ ਤੋਂ ਫਿਰ ਪਤਾ ਨਹੀਂ ਸਵੇਰ ਤੋਂ ਸ਼ਾਮ ਤੱਕ ਕਿੱਥੇ ਰਿਹਾ? ਸ਼ਾਮ ਨੂੰ ਵਾਪਿਸ ਆਇਆ ਤਾਂ ਆਉਂਦਿਆਂ ਹੀ ਛੋਟੂ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਕੁਝ ਦੇਰ ਤਾਂ ਗਾਲ੍ਹਾਂ ਦਾ ਇਹ ਸਿਲਸਿਲਾ ਜਾਰੀ ਰਿਹਾ ਪਰ ਜਦ ਉਹ ਛੋਟੂ ‘ਤੇ ਹੱਥ ਚੁੱਕਣ ਲੱਗਾ ਤਾਂ ਕਰਤਾਰ ਸਿੰਘ ਨੇ ਉਹਦਾ ਹੱਥ ਫੜ ਕੇ ਪਰ੍ਹੇ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਗਰਜਦਿਆਂ ਕਿਹਾ ਕਿ ਜੇਕਰ ਉਸਨੇ ਫਿਰ ਅਜਿਹਾ ਕੀਤਾ ਤਾਂ ਉਹ ਉਸਨੂੰ ਪੁਲਿਸ ਨੂੰ ਫੜ੍ਹਾ ਦੇਵੇਗਾ ਇਸ ‘ਤੇ ਛਿੱਬੂ ਥਿੜਕ ਗਿਆ ਤੇ ਚੁੱਪ ਕਰਕੇ ਪਰ੍ਹੇ ਜਾ ਕੇ ਲੇਟ ਗਿਆ ਤੇ ਸੌਂ ਗਿਆ ਛੋਟੂ ਕੋਲ ਇੱਕ ਹੋਰ ਜਣੇ ਨੂੰ ਛੱਡ ਕੇ ਕਰਤਾਰ ਸਿੰਘ ਵੀ ਆਪਣੇ ਘਰ ਆ ਗਿਆ

ਆਖ਼ਰੀ ਰਸਮਾਂ ਤੋਂ ਬਾਅਦ ਦੋ-ਤਿੰਨ ਦਿਨ ਕਰਤਾਰ ਸਿੰਘ ਨੂੰ ਕਿਤੇ ਬਾਹਰ ਕਿਸੇ ਕੰਮ ਲਈ ਜਾਣਾ ਪੈ ਗਿਆ ਚੌਥੇ-ਪੰਜਵੇਂ ਦਿਨ ਜਦ ਉਹ ਵਾਪਸ ਸ਼ਹਿਰ ਆ ਰਿਹਾ ਸੀ ਤਾਂ ਛੋਟੂ ਨੂੰ ਉਸੇ ਚੌਕ ‘ਚ ਬੂਟ ਪਾਲਿਸ਼ ਕਰਦਿਆਂ ਵੇਖ ਕੇ ਉਸ ਵੱਲ ਨੂੰ ਹੋ ਤੁਰਿਆ ਉਸਨੂੰ ਵੇਖ ਕੇ ਛੋਟੂ ਵੀ ਕੰਮ ਛੱਡ ਕੇ ਖੜ੍ਹਾ ਹੋ ਗਿਆ ਤੇ ਕਰਤਾਰ ਸਿੰਘ ਨੂੰ ਚਿੰਬੜ ਗਿਆ ਕਰਤਾਰ ਸਿੰਘ ਨੂੰ ਮਹਿਸੂਸ ਹੋਇਆ ਕਿ ਛੋਟੂ ਰੋ ਰਿਹਾ ਸੀ ਜਦੋਂ ਉਸਨੇ ਧਿਆਨ ਨਾਲ ਵੇਖਿਆ ਤਾਂ ਛੋਟੂ ਸੱਚਮੁੱਚ ਹੀ ਅੱਖਾਂ ਭਰੀ ਖੜ੍ਹਾ ਸੀ

ਕਰਤਾਰ ਸਿੰਘ ਦੇ ਪੁੱਛਣ ਤੇ ਛੋਟੂ ਕਹਿਣ ਲੱਗਾ ਕਿ ਮਾਂ ਦੀਆਂ ਆਖ਼ਰੀ ਰਸਮਾਂ ਤੋਂ ਬਾਅਦ ਉਸਦਾ ਪਿਉ ਛਿੱਬੂ ਉਸਨੂੰ ਫੇਰ ਕੰਮ ਕਰਨ ਲਈ ਇੱਥੇ ਛੱਡ ਗਿਆ ਅੱਜ ਤਿੰਨ ਦਿਨ ਹੋ ਗਏ ਰੋਜ਼ ਸ਼ਾਮ ਨੂੰ ਉਹ ਛੋਟੂ ਨੂੰ ਕੁੱਟਮਾਰ ਕੇ ਉਸਦੀ ਦਿਨਭਰ ਦੀ ਕਮਾਈ ਖੋਹ ਲੈਂਦਾ ਹੈ ਛੋਟੂ ਦੁਆਰਾ ਢਾਬੇ ਤੋਂ ਲਿਆਂਦੀ ਰੋਟੀ ਖਾ ਕੇ ਫੇਰ ਦਾਰੂ ਪੀਣ ਲੱਗ ਪੈਂਦਾ ਹੈ ਸਵੇਰੇ ਆਂਢ-ਗੁਆਂਢ ਦੀਆਂ ਝੁੱਗੀਆਂ ‘ਚੋਂ ਕੋਈ ਉਹਨਾਂ ਦੋਹਾਂ ਨੂੰ ਰੋਟੀ ਦੇ ਜਾਂਦਾ ਹੈ ਦੁਪਹਿਰੇ ਉਹ ਚਾਹ ਨਾਲ ਕੁਝ ਖਾ ਕੇ ਗੁਜ਼ਾਰਾ ਕਰ ਲੈਂਦਾ ਹੈ

ਇਹ ਸੁਣ ਕੇ ਕਰਤਾਰ ਸਿੰਘ ਨੇ ਉਸਨੂੰ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਨਾ ਤਾਂ ਉਹ ‘ਛੋਟੂ’ ਅੱਜ ਆਪਣੇ ਪਿਉ ਕੋਲ ਜਾਵੇਗਾ ਤੇ ਨਾ ਹੀ ਅੱਜ ਤੋਂ ਬਾਅਦ ਉਹ ਬੂਟ ਪਾਲਿਸ਼ ਕਰੇਗਾ ਉਸਨੇ ਛੋਟੂ ਨੂੰ ਸਾਮਾਨ ਸਮੇਟਣ ਲਈ ਕਿਹਾ ਤੇ ਸਕੂਟਰ ਸਟਾਰਟ ਕਰਕੇ ਉਸਨੂੰ ਪਿੱਛੇ ਬਿਠਾ ਲਿਆ ਘਰ ਜਾ ਕੇ ਉਹਨਾਂ ਦੋਹਾਂ ਨੇ ਰੋਟੀ ਖਾਧੀ ਛੋਟੂ ਨੂੰ ਉਸਦਾ ਕਮਰਾ ਦਿਖਾ ਕੇ ਕਿਹਾ ਕਿ ਅੱਜ ਤੋਂ ਉਹ ਉਸ ਕੋਲ ਹੀ ਰਹੇਗਾ ਤੇ ਇਹ ਉਸਦਾ ਕਮਰਾ ਹੈ ਛੋਟੂ ਕਰਤਾਰ ਸਿੰਘ ਨੂੰ ਚਿੰਬੜ ਕੇ ਫੇਰ ਰੋਣ ਲੱਗ ਪਿਆ ਕਰਤਾਰ ਸਿੰਘ ਕਹਿਣ ਲੱਗਾ, ‘ਨਹੀਂ ਪੁੱਤਰਾ, ਹੁਣ ਤੂੰ ਕਦੇ ਨਹੀਂ ਰੋਏਂਗਾ ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਹੈਂ

ਕੱਲ੍ਹ ਤੋਂ ਕਿਸੇ ਕੰਮ ‘ਤੇ ਨਹੀਂ, ਸਕੂਲ ਜਾਏਂਗਾ ਤੇ ਤੇਰਾ ਨਾਂਅ ਛੋਟੂ ਨਹੀਂ, ਸੁਰਿੰਦਰ ਸਿੰਘ ਹੋਵੇਗਾ, ਠੀਕ ਹੈ!’ ਛੋਟੂ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ, ‘ਜੈਸੇ ਆਪ ਠੀਕ ਸਮਝੋ ਬਾਊ ਜੀ!’ ਤੇ ਅਗਲੇ ਦਿਨ ਕਰਤਾਰ ਸਿੰਘ ਨੇ ਉਸਨੂੰ ਨੇੜੇ ਦੇ ਇੱਕ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਪਿਤਾ ਵਾਲੇ ਖਾਨੇ ਵਿੱਚ ਆਪਣਾ ਨਾਂਅ ਦਰਜ ਕਰਵਾਇਆ

ਸੁਰਿੰਦਰ ਸਕੂਲ ਜਾਣ ਲੱਗ ਪਿਆ ਪੰਜਾਬੀ ਬੋਲਣੀ ਵੀ ਹੌਲੀ-ਹੌਲੀ ਸਿੱਖ ਲਈ ਕਰਤਾਰ ਸਿੰਘ ਦੇ ਘਰ ਵੀ ਜਿਵੇਂ ਰੌਣਕ ਆ ਗਈ ਕਰਤਾਰ ਸਿੰਘ ਨੂੰ ਜਾਪਦਾ ਕਿ ਜਿਵੇਂ ਸੁਰਿੰਦਰ ਉਸ ਦਾ ਆਪਣਾ ਹੀ ਖੂਨ ਹੋਵੇ ਸੁਰਿੰਦਰ ਵੀ ਆਪਣੇ ਬਾਊ ਜੀ ਦਾ ਬਹੁਤ ਮੋਹ ਕਰਦਾ ਛਿੱਬੂ ਨੂੰ ਤਾਂ ਜਿਵੇਂ ਉਹ ਉੱਕਾ ਹੀ ਭੁੱਲ ਚੁੱਕਾ ਸੀ ਨਰਕ ਤੋਂ ਸਵਰਗ ਵੱਲ ਉਸ ਲਈ ਜਿਵੇਂ ਬਹੁਤ ਵੱਡੀ ਖਿੜਕੀ ਖੁੱਲ੍ਹ ਗਈ ਸੀ ਤੇ ਫਿਰ ਇੱਕ ਦਿਨ ਖ਼ਬਰ ਮਿਲੀ ਕਿ ਛਿੱਬੂ ਆਪਣੀ ਝੁੱਗੀ ਦੇ ਸਾਹਮਣੇ ਹੀ ਸ਼ਰਾਬੀ ਹਾਲਤ ਵਿੱਚ ਰਾਤ ਵੇਲੇ ਕਿਸੇ ਟਰੱਕ ਥੱਲੇ ਆ ਕੇ ਮਰ ਗਿਆ ਬਾਕੀ ਝੁੱਗੀਆਂ ਵਾਲਿਆਂ ਨੇ ਹੀ ਉਸ ਦਾ ਸਸਕਾਰ ਕੀਤਾ ਤੇ ਬੱਸ….

ਸੁਰਿੰਦਰ ਨੂੰ ਦੁੱਖ ਤਾਂ ਹੋਇਆ ਪਰ ਛੇਤੀ ਹੀ ਉਸਨੇ ਇਸ ਘਟਨਾ ਬਾਰੇ ਸੋਚਣਾ ਛੱਡ ਆਪਣੀ ਪੜ੍ਹਾਈ, ਬਾਊ ਜੀ ਤੇ ਘਰ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸਕੂਲ ਤੋਂ ਬਾਅਦ ਉਹ ਕਾਲਜ ਜਾਣ ਲੱਗ ਪਿਆ ਕਰਤਾਰ ਸਿੰਘ ਹੁਣ ਕਾਫੀ ਉਮਰ ਦਾ ਹੋਣ ਕਰਕੇ ਬੱਸ ਘਰ ਹੀ ਰਹਿੰਦਾ ਸੀ ਇੱਕ ਮਾਈ ਘਰ ਦਾ ਕੰਮ ਕਰਨ ਲਈ ਰੱਖੀ ਹੋਈ ਸੀ ਰੋਟੀ ਤੋਂ ਲੈ ਕੇ ਸਾਫ-ਸਫਾਈ ਤੱਕ ਦੇ ਸਾਰੇ ਕੰਮ ਉਹੀ ਕਰਦੀ ਕਾਲਜ ‘ਚ ਹੀ ਸੁਰਿੰਦਰ ਦੀ ਕਿਸੇ ਕੁੜੀ ਨਾਲ ਨੇੜਤਾ ਹੋ ਗਈ ਉਸਨੇ ਇਸ ਬਾਰੇ ਆਪਣੇ ਬਾਊ ਜੀ ਨੂੰ ਵੀ ਦੱਸ ਦਿੱਤਾ ਬੀ. ਏ. ਕਰਨ ਉਪਰੰਤ ਸੁਰਿੰਦਰ ਨੂੰ ਕਰਤਾਰ ਸਿੰਘ ਨੇ ਮਿਊਂਸਪਲ ਕਮੇਟੀ ਵਿੱਚ ਆਪਣਾ ਅਸਰ-ਰਸੂਖ ਵਰਤ ਕੇ ਕਲਰਕ ਲਵਾ ਦਿੱਤਾ ਉਸ ਕੁੜੀ ਦੇ ਘਰ ਵਾਲਿਆਂ ਦੀ ਸਹਿਮਤੀ ਨਾਲ ਦੋਹਾਂ ਦਾ ਵਿਆਹ ਸਾਦਾ ਤੇ ਬਿਨਾ ਕਿਸੇ ਦਾਜ-ਦਹੇਜ ਦੇ ਕਰ ਦਿੱਤਾ ਕੁੜੀ ਵੀ ਕਿਸੇ ਸਕੂਲ ਵਿੱਚ ਪੜ੍ਹਾਉਣ ਲੱਗ ਪਈ ਹੁਣ ਕਰਤਾਰ ਸਿੰਘ ਨੂੰ ਆਪਣਾ ਘਰ ਤੇ ਪਰਿਵਾਰ ਪੂਰਾ ਹੋਇਆ ਲੱਗਦਾ ਉਸਦੀਆਂ ਸੱਧਰਾਂ ਨੂੰ ਬੂਰ ਜੋ ਪੈ ਗਿਆ ਸੀ

ਪਰ ਉਸਦੀ ਸਿਹਤ ਹੌਲੀ-ਹੌਲੀ ਉਸ ਦਾ ਸਾਥ ਛੱਡ ਰਹੀ ਸੀ ਤੇ ਇੱਕ ਦਿਨ ਜਦ ਸੁਰਿੰਦਰ ਤੇ ਉਸ ਦੀ ਵਹੁਟੀ ਇਕੱਠੇ ਡਿਊਟੀ ਤੋਂ ਘਰ ਆਏ ਤਾਂ ਉਹਨਾਂ ਦੇ ਘਰ ਲੋਕਾਂ ਦੀ ਭੀੜ ਜਿਹੀ ਖੜ੍ਹੀ ਹੋਈ ਸੀ ਸੁਰਿੰਦਰ ਨੇ ਅੱਗੇ ਹੋ ਕੇ ਦੇਖਿਆ ਤਾਂ ਉਸਦੇ ਬਾਊ ਜੀ ਸਵਾਸ ਤਿਆਗ ਚੁੱਕੇ ਸਨ ਸੁਰਿੰਦਰ ਅੱਜ ਫਿਰ ਯਤੀਮ ਹੋ ਗਿਆ ਸੀ ਉਹ ਬਾਊ ਜੀ ਦੇ ਗਲ ਲੱਗ ਏਨਾ ਰੋਇਆ ਕਿ ਉੱਥੇ ਖੜ੍ਹੇ ਸਭ ਔਰਤਾਂ-ਮਰਦਾਂ ਦੀਆਂ ਅੱਖਾਂ ‘ਚੋਂ ਵੀ ਹੰਝੂ ਵਹਿ ਤੁਰੇ ਸੁਰਿੰਦਰ ਨੂੰ ਲੋਕਾਂ ਜ਼ਰਾ ਸੰਭਾਲਿਆ ਤਾਂ ਉੱਥੇ ਬੈਠਾ ਵਕੀਲ ਜਿਹੜਾ ਕਰਤਾਰ ਸਿੰਘ ਦੇ ਮਰਨ ਤੋਂ ਪਹਿਲਾਂ ਹੀ ਸ਼ਾਇਦ ਉੱਥੇ ਆ ਗਿਆ ਸੀ,

ਸਭ ਦੇ ਸਾਹਮਣੇ ਕਰਤਾਰ ਸਿੰਘ ਦੀ ਵਸੀਅਤ ਪੜ੍ਹ ਕੇ ਸੁਣਾਉਣ ਲੱਗਾ, ‘ਮੈਂ ਕਰਤਾਰ ਸਿਘ ਆਪਣੇ ਸਭ ਹੋਸ਼-ਹਵਾਸ ਵਿੱਚ ਆਪਣੀ ਸਾਰੀ ਚੱਲ-ਅਚੱਲ ਜਾਇਦਾਦ ਬੇਟੇ ਸੁਰਿੰਦਰ ਸਿੰਘ ਨੇ ਨਾਂਅ ਕਰ ਦਿੱਤੀ ਹੈ ਮੇਰੀ ਮੌਤ ਉਪਰੰਤ ਸੁਰਿੰਦਰ ਸਿੰਘ ਹੀ ਮੇਰੀ ਸਭ ਜਾਇਦਾਦ ਦਾ ਮਾਲਕ ਹੋਵੇਗਾ’ ਸੁਣ ਸੁਰਿੰਦਰ ਸਿੰਘ ਫੇਰ ਧਾਹੀਂ ਰੋਣ ਲੱਗ ਪਿਆ ਸ਼ਾਮ ਹੋ ਚੁੱਕੀ ਸੀ ਆਂਢੀ-ਗੁਆਂਢੀ ਕਰਤਾਰ ਸਿੰਘ ਦੇ ਸਸਕਾਰ ਦੀ ਤਿਆਰੀ ਕਰਨ ਲਈ ਸੁਰਿੰਦਰ ਨਾਲ ਸਲਾਹ-ਮਸ਼ਵਰਾ ਕਰ ਸ਼ਮਸ਼ਾਨ ਵੱਲ ਹੋ ਤੁਰੇ…

ਕੁਲਵਿੰਦਰ ਵਿਰਕ,

ਕੋਟਕਪੂਰਾ(ਫਰੀਦਕੋਟ)

ਮੋ. 78146-54133

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਾਲ ਕਹਾਣੀ:ਬੰਟੀ ਦੀ ਆਈਸਕ੍ਰੀਮ
ਬਾਲ ਕਹਾਣੀ:ਬੰਟੀ ਦੀ ਆਈਸਕ੍ਰੀਮ

ਬੰਟੀ ਅੱਜ ਜਦੋਂ ਸਕੂਲੋਂ ਆਇਆ ਤਾਂ ਉਸ ਨੇ ਘਰ ਦੇ ਬੂਹੇ ਨੂੰ ਜਿੰਦਰਾ ਵੱਜਾ ਵੇਖਿਆ ਘਰ ਦੀਆਂ ਪੌੜੀਆਂ ‘ਤੇ ਉਹ ਆਪਣਾ ਬੈਗ ਰੱਖ ਕੇ ਬੈਠ ਗਿਆ ਉਸ ਨੂੰ ਭੁੱਖ ਲੱਗੀ ਸੀ ਅਤੇ ਉਹ ਥੱਕਿਆ ਹੋਇਆ ਵੀ ਸੀ ਉਹ ਸੋਚਣ ਲੱਗਾ, ‘ਕਾਸ਼! ਮੇਰੀ ਮਾਂ ਵੀ ਰਾਜੂ ਦੀ ਮਾਂ ਵਾਂਗ ਘਰੇ ਹੀ ਹੁੰਦੀ ਜਦੋਂ ਮੈਂ ਸਕੂਲੋਂ ਆਉਂਦਾ ਤਾਂ ਮੈਨੂੰ ਸਕੂਲ ਬਾਰੇ ਪੁੱਛਦੀ, ਮੇਰੇ ਲਈ ਗਰਮ-ਗਰਮ ਖਾਣਾ ਬਣਾਉਂਦੀ ਤੇ ਮੈਨੂੰ ਪਿਆਰ ਨਾਲ ਖਵਾਉਂਦੀ ਅਸਲ ‘ਚ ਕਿੰਨਾ ਖੁਸ਼ਕਿਸਮਤ ਹੈ ਰਾਜੂ!’ ਇਨ੍ਹਾਂ ਹੀ ਖਿਆਲਾਂ ‘ਚ ਗੁਆਚਿਆਂ ਬੰਟੀ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਉਹ ਉੱਥੇ ਹੀ ਬੈਠਾ-ਬੈਠਾ ਸੌਣ ਲੱਗਾ ਕੁਝ ਦੇਰ ਬਾਅਦ ਮਾਂ ਦਫ਼ਤਰੋਂ ਆਈ ਤੇ ਬੋਲੀ, ‘ਬੰਟੀ, ਉੱਠੋ ਬੇਟਾ, ਚੱਲੋ ਅੰਦਰ ਚੱਲੋ’ ਬੰਟੀ ਉਨੀਂਦਰੇ ਜਿਹੇ ‘ਚ ਬੋਲਿਆ, ‘ਓ..ਹੋ.. ਮਾਂ, ਤੁਸੀਂ ਕਿੰਨੀ ਦੇਰ ਕਰ ਦਿੱਤੀ, ਮੈਂ ਕਦੋਂ ਦਾ ਤੁਹਾਡੀ ਉਡੀਕ ਕਰ ਰਿਹਾ ਹਾਂ ਤੁਹਾਨੂੰ ਪਤਾ ਹੈ, ਮੈਨੂੰ ਕਿੰਨੀ ਜ਼ੋਰਾਂ ਦੀ ਭੁੱਖ ਲੱਗੀ ਹੋਈ ਹੈ ਮੇਰੇ ਪੇਟ ‘ਚ ਚੂਹੇ ਦੌੜ ਰਹੇ ਹਨ’

ਮਾਂ ਬੰਟੀ ਨੂੰ ਪਿਆਰ ਨਾਲ ਕਹਿੰਦੀ, ‘ਦੇਖ, ਮੈਂ ਹੁਣੇ ਤੇਰੀ ਥਕਾਵਟ ਦੂਰ ਕਰਦੀ ਹਾਂ ਖਾਣਾ ਗਰਮ ਕਰਕੇ ਕੇ ਹੁਣੇ ਪਰੋਸਦੀ ਹਾਂ’ ਅਜਿਹਾ ਕਹਿੰਦੇ ਹੋਏ ਮਾਂ ਨੇ ਜਿੰਦਰਾ ਖੋਲ੍ਹਿਆ, ਜਲਦੀ ਨਾਲ ਆਪਣਾ ਪਰਸ ਸੋਫ਼ੇ ‘ਤੇ ਸੁੱਟਦੇ ਹੋਏ ਮਾਂ ਰਸੋਈ ‘ਚ ਚਲੀ ਗਈ ‘ਬੰਟੀ, ਜਲਦੀ ਨਾਲ ਕੱਪੜੇ ਬਦਲੋ, ਦੋ ਮਿੰਟ ‘ਚ ਖਾਣਾ ਆ ਰਿਹਾ ਹੈ’ ਬੰਟੀ ਸੋਫ਼ੇ ‘ਤੇ ਫਿਰ ਤੋਂ ਲੇਟਣ ਲੱਗਾ ਮਾਂ ਨੇ ਆ ਕੇ ਬੰਟੀ ਨੂੰ ਉਠਾਇਆ ਤੇ ਉਸ ਨੂੰ ਬਾਥਰੂਮ ਭੇਜਿਆ ਬੰਟੀ ਨੇ ਹੱਥ-ਮੂੰਹ ਧੋਤਾ ਤੇ ਖਾਣੇ ਦੀ ਮੇਜ਼ ‘ਤੇ ਜਾ ਬੈਠਾ ਖਾਣਾ ਖਾਂਦਾ-ਖਾਂਦਾ ਬੰਟੀ ਕੁਝ ਸੋਚਣ ਲੱਗਾ

ਉਸਨੂੰ ਉਹ ਦਿਨ ਯਾਦ ਆਉਣ ਲੱਗੇ ਜਦੋਂ ਪਾਪਾ ਵੀ ਸਨ ਘਰ ਖੁਸ਼ੀਆਂ ਦਾ ਖੇੜਾ ਬਣਿਆ ਰਹਿੰਦਾ ਸੀ ਪਾਪਾ ਦਾ ਹਾਸਾ, ਪਾਪਾ ਦੇ ਚੁਟਕਲੇ, ਸਾਰੇ ਘਰ ਨੂੰ ਰੰਗੀਨ ਬਣਾ ਦਿੰਦੇ ਸਨ ਪਾਪਾ ਪਿਆਰ ਨਾਲ ਉਸ ਨੂੰ ਮਿੱਠੂ ਬੁਲਾਉਂਦੇ ਸੀ ਬੰਟੀ ਦੀ ਕੋਈ ਵੀ ਪਰੇਸ਼ਾਨੀ ਹੁੰਦੀ, ਪਾਪਾ ਕੋਲ ਸਭ ਦਾ ਹੱਲ ਹੁੰਦਾ, ਮੰਨੋ ਪਰੇਸ਼ਾਨੀਆਂ ਪਾਪਾ ਸਾਹਮਣੇ ਜਾਣ ਤੋਂ ਡਰਦੀਆਂ ਹੋਣ ਕਿੰਨੇ ਬਹਾਦਰ ਸੀ ਪਾਪਾ ਇੱਕ ਵਾਰ ਉਸ ਨੂੰ ਯਾਦ ਹੈ ਜਦੋਂ ਪਾਪਾ ਦਫ਼ਤਰੋਂ ਆਈਸਕ੍ਰੀਮ ਲੈ ਕੇ ਆਏ ਸਨ ਤਿੰਨਾਂ ਲਈ ਵੱਖ-ਵੱਖ ਫਲੇਵਰ ਵਾਲੀ ਆਈਸਕ੍ਰੀਮ ਘਰ ਤੱਕ ਆਉਂਦੇ-ਆਉਂਦੇ ਆਈਸਕ੍ਰੀਮ ਪਿਘਲ ਚੁੱਕੀ ਸੀ ਤੇ ਮਾਂ ਨੇ ਕਿਹਾ ਸੀ, ‘ਤੁਸੀਂ ਵੀ ਬੱਸ…! ਕੀ ਇੰਨੀ ਗਰਮੀ ‘ਚ ਆਈਸਕ੍ਰੀਮ ਉਂਝ ਹੀ ਜੰਮੀ ਰਹੇਗੀ?’ ਤੇ ਪਾਪਾ ਨੇ ਤਿੰਨੋਂ ਆਈਸਕ੍ਰੀਮ ਨੂੰ ਮਿਲਾ ਕੇ ਨਵੇਂ ਫਲੇਵਰ ਵਾਲਾ ਮਿਲਕ ਸ਼ੇਕ ਬਣਾਇਆ ਸੀ

ਅਚਾਨਕ ਮਾਂ ਦਾ ਕੋਮਲ ਹੱਥ ਉਸਦੇ ਵਾਲਾਂ ਨੂੰ ਸਹਿਲਾਉਣ ਲੱਗਾ ਉਹ ਮੰਨੋ ਨੀਂਦ ‘ਚੋਂ ਜਾਗ ਉੱਠਿਆ ਹੋਵੇ ਮਾਂ ਨੇ ਕਿਹਾ, ‘ਕੀ ਗੱਲ ਹੈ? ਅੱਜ ਤੂੰ ਬੜਾ ਗੁੰਮ-ਸੁੰਮ ਜਿਹਾ ਦਿਖਾਈ ਦੇ ਰਿਹਾ ਹੈਂ ਕਿਤੇ ਅੱਜ ਫਿਰ ਅਜੇ ਨਾਲ ਤੇਰਾ ਝਗੜਾ ਤਾਂ ਨਹੀਂ ਹੋ ਗਿਆ ਜਾਂ ਫਿਰ ਤੁਹਾਡੀ ਕ੍ਰਿਕਟ ਟੀਮ ਮੈਚ ਹਾਰ ਗਈ?’ ਬੰਟੀ ਨੇ ਕਿਹਾ, ‘ਮਾਂ ਪਤਾ ਨਹੀਂ ਕਿਉਂ ਅੱਜ ਮੈਨੂੰ ਪਾਪਾ ਦੀ ਬੜੀ ਯਾਦ ਆ ਰਹੀ ਹੈ

ਪਾਪਾ ਨੂੰ ਭਗਵਾਨ ਨੇ ਆਪਣੇ ਕੋਲ ਕਿਉਂ ਬੁਲਾ ਲਿਆ?’ ਇੰਨਾ ਸੁਣਦੇ ਹੀ ਮਾਂ ਨੇ ਘੁੱਟਕੇ ਬੰਟੀ ਨੂੰ ਗਲ਼ ਨਾਲ ਲਾ ਲਿਆ ਤੇ ਉਸਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਮਾਂ ਦੀਆਂ ਸਿਸਕੀਆਂ ਬੰਦ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਸੀ ਇਹ ਦੇਖ ਕੇ ਬੰਟੀ ਦਾ ਉਦਾਸ ਮਨ ਕੁਝ ਹੋਰ ਉਦਾਸ ਹੋ ਗਿਆ ਉਸ ਨੂੰ ਲੱਗਾ ਜਿਵੇਂ ਇਸ ਪਲ਼ ਉਹ ਬਹੁਤ ਵੱਡਾ ਹੋ ਗਿਆ ਹੈ ਤੇ ਮਾਂ ਦਾ ਭਾਰ ਉਸੇ ਦੇ ਮੋਢਿਆਂ ‘ਤੇ ਆ ਗਿਆ ਹੈ ਉਸ ਨੇ ਧਾਰ ਲਈ ਕਿ ਉਹ ਆਪਣੇ ਹੰਝੂਆਂ ਨਾਲ ਮਾਂ ਨੂੰ ਕਮਜ਼ੋਰ ਨਹੀਂ ਹੋਣ ਦੇਵੇਗਾ ਕਿੰਨੀ ਮਿਹਨਤੀ ਹੈ ਮਾਂ! ਘਰ ਦਾ, ਬਾਹਰ ਦਾ ਸਾਰਾ ਕੰਮ ਕਰਕੇ ਉਹ ਉਸਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ ਕਰਦੀ ਹੈ

ਹੁਣ ਉਹ ਕਦੀ ਨਹੀਂ ਰੋਵੇਗਾ ਉਹ ਪਾਪਾ ਵਾਂਗ ਬਣੇਗਾ, ਹਮੇਸ਼ਾ ਖੁਸ਼ੀਆਂ ਵੰਡਣ ਵਾਲਾ ਤੇ ਤਕਲੀਫ਼ਾਂ ‘ਤੇ ਪੈਰ ਰੱਖ ਕੇ ਅੱਗੇ ਵਧਣ ਵਾਲਾ ਉਹ ਮਾਂ ਨੂੰ ਬਹੁਤ ਸੁਖ ਦੇਵੇਗਾ ਉਸ ਨੂੰ ਹਮੇਸ਼ਾ ਸੁਖੀ ਰੱਖੇਗਾ ਇਹ ਸੋਚਦਾ ਹੋਇਆ ਉਹ ਜਲਦੀ-ਜਲਦੀ ਖਾਣਾ ਖਾਣ ਲੱਗਾ ਅਗਲੇ ਦਿਨ ਉਠ ਕੇ ਬੰਟੀ ਨੇ ਆਪਣੀ ਗੋਲਕ ‘ਚੋਂ ਪੰਜ ਰੁਪਏ ਦਾ ਨੋਟ ਕੱਢਿਆ ਮਾਂ ਤੋਂ ਲੁਕੋ ਕੇ ਜੇਬ੍ਹ ‘ਚ ਪਾਉਂਦੇ ਹੋਏ ਉਹ ਸਕੂਲ ਵੱਲ ਨੂੰ ਚੱਲ ਪਿਆ ਇਹ ਪੈਸੇ ਉਹ ਐਰੋ ਮਾਡਲਿੰਗ ਲਈ ਬਚਾ ਰਿਹਾ ਸੀ

ਉਸ  ਨੂੰ ਨਵੇਂ-ਨਵੇਂ ਛੋਟੇ-ਛੋਟੇ ਲੜਾਕੂ ਜ਼ਹਾਜ ਬਣਾਉਣ ਦਾ ਬਹੁਤ ਸ਼ੌਂਕ ਸੀ ਪਰ ਅੱਜ ਇਹ ਪੈਸੇ ਕਿਸੇ ਹੋਰ ਮਕਸਦ ਲਈ ਸੀ ਸਕੂਲ ਤੋਂ ਆ ਕੇ ਉਹ ਮਾਂ ਨੂੰ ਬੋਲਿਆ, ‘ਮਾਂ ਦੇਖੋ ਤਾਂ ਮੈਂ ਤੁਹਾਡੇ ਲਈ ਕੀ ਲੈ ਕੇ ਆਇਆ ਹਾਂ! ਇਹ ਰਹੀ ਤੁਹਾਡੀ ਫਰੂਟ ਐਂਡ ਨਟ ਆਈਸਕ੍ਰੀਮ ਤੇ ਮੇਰੀ ਚਾਕਲੇਟ ਆਈਸਕ੍ਰੀਮ’ ਲਿਫ਼ਾਫਾ ਅੱਗੇ ਵਧਾਇਆ ਤਾਂ ਦੇਖਿਆ, ਦੋਵੇਂ ਆਈਸਕ੍ਰੀਮ ਘੁਲ ਕੇ ਇੱਕ ਹੋ ਗਈਆਂ ਸੀ ਮਾਂ ਨੇ ਕਿਹਾ, ‘ਤੂੰ ਵੀ ਬੱਸ… ਕੀ ਇੰਨੀ ਗਰਮੀ…’ ਤੇ ਬੰਟੀ ਨੇ ਵਾਕ ਪੂਰਾ ਕਰਦੇ ਹੋਏ ਕਿਹਾ, ‘ਆਈਸਕ੍ਰੀਮ ਇੰਜ ਹੀ ਜੰਮੀ ਰਹੇਗੀ?’ ਤੇ ਦੋਵੇਂ ਜ਼ੋਰ ਦੀ ਹੱਸਣ ਲੱਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀ ਕੀਤਾ ਜਾਵੇ
ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀ ਕੀਤਾ ਜਾਵੇ

ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਹਨ। ਇਨ੍ਹਾਂ ਵਿਹਲੇ ਦਿਨਾਂ ’ਚ ਅਸੀਂ ਕੀ ਕਰੀਏ? ਸਭ ਤੋਂ ਵੱਡੀ ਸਮੱਸਿਆ ਵਿਹਲੇ ਸਮੇਂ ਦੀ ਸਹੀ ਵਰਤੋਂ ਦੀ ਹੁੰਦੀ ਹੈ। ਜੇ ਅਸੀਂ ਸਮੇਂ ਦਾ ਸਹੀ ਵਰਤੋਂ ਕਰਨ ’ਚ ਸਫਲ ਨਾ ਹੋਏ ਤਾਂ ਸਮਝੋ ਆਪਾਂ ਆਪਣੇ ਨਿਸ਼ਾਨੇ ਵੱਲ ਨਹੀਂ ਵੱਧ ਸਕਦੇ। ਇਸ ਲਈ ਸਮੇਂ ਦੀ ਸਹੀ ਵਰਤੋਂ ਬੜੇ ਸੰਜਮ ਤੇ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ, ਸਮਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਣ ਦਾ ਹੁੰਦਾ ਹੈ।ਇਸ ਲਈ ਜ਼ਰੂਰੀ ਹੈ ਕਿ ਗਰਮੀ ਦੀਆਂ ਇਨ੍ਹਾਂ ਛੁੱਟੀਆਂ ਨੂੰ ਬਰਬਾਦ ਕਰਨ ਦੀ ਬਜਾਏ ਕੁਝ ਅਜਿਹਾ ਕੀਤਾ ਜਾਵੇ, ਜਿਸ ਨਾਲ ਇਹ ਸਮਾਂ ਬੱਚਿਆਂ ਲਈ ਯਾਦਗਾਰ ਬਣ ਸਕੇ।

ਮਾਤਾ-ਪਿਤਾ ਆਪਣੀ ਬਚਪਨ ਦੀਆਂ ਯਾਦਾਂ ਨੂੰ ਬੱਚਿਆਂ ਨਾਲ ਵੰਡਣਾ ਚਾਹੀਦਾ ਹੈ।ਤੁਹਾਡੀਆਂ ਇਨ੍ਹਾਂ ਗੱਲਾਂ ਨੂੰ ਜਾਣ ਬੱਚੇ ਵੀ ਇਸ ਤੋਂ ਖ਼ੁਦ ਨੂੰ ਜੋੜ ਕੇ ਦੇਖ ਸਕਣਗੇ। ਗਰਮੀ ਦੀਆਂ ਛੁੱਟੀਆਂ ਦਾ ਮਤਲਬ ਸਿਰਫ਼ ਘੰਟਿਆਂ ਟੀਵੀ ਦੇਖਣਾ, ਮੋਬਾਇਲ ’ਤੇ ਰੁੱਝੇ ਰਹਿਣਾ ਅਤੇ ਬਿਨਾਂ ਸਿਰ ਪੈਰ ਦੀਆਂ ਗੱਲਾਂ ਵਿੱਚ ਸਮਾਂ ਖ਼ਰਾਬ ਕਰਨਾ ਨਹੀਂ ਹੁੰਦਾ। ਇਸ ਸਮੇਂ ’ਚ ਬੱਚਿਆਂ ਨਾਲ ਜਿੰਨੀਆਂ ਗੱਲਾਂ ਕਰ ਸਕੋਗੇ, ਓਨਾ ਵਧੀਆ ਹੋਵੇਗਾ। ਆਪਣਾ ਬਚਪਨ, ਸਕੂਲ, ਮਸਤੀ, ਦੋਸਤ, ਪ੍ਰੀਖਿਆ ਦੇ ਸਮੇਂ ਦਾ ਤਜ਼ਰਬਾ ਅਤੇ ਖੇਡ ਵਰਗੀਆਂ ਸਾਰੀਆਂ ਚੀਜ਼ਾਂ ਬਾਰੇ ਗੱਲਾਂ ਕਰਨੀਆਂ ਚਾਹੀਦੀਆਂ ਹਨ।

ਡਾ. ਵਨੀਤ ਸਿੰਗਲਾ ਅਨੁਸਾਰ ਅਸੀਂ ਸਾਰੇ 24 ਘੰਟੇ ਸੱਤੇ ਦਿਨ ਰੱੁਝੇ ਰਹਿਣ ਦੇ ਆਦਿ ਹੋ ਗਏ ਹਾਂ, ਪਰ ਥੋੜ੍ਹਾ ਯਾਦ ਕਰੋ ਅਸੀਂ ਸਾਰੇ ਅਜਿਹੇ ਸਕੂਲਾਂ ’ਚ ਪੜ੍ਹ ਕੇ ਵੱਡੇ ਹੋਏ ਹਾਂ ਜਿੱਥੇ ਏਅਰ ਕੰਡੀਸ਼ਨਰ ਵਰਗੀ ਕੋਈ ਸਹੂਲਤ ਨਹੀਂ ਹੋਇਆ ਕਰਦੀ ਸੀ, ਇਸ ਦੇ ਬਾਵਜੂਦ ਸਾਡੀ ਇਮਿਊੁਨਿਟੀ (ਰੋਗਾਂ ਨਾਲ ਲੜਨ ਦੀ ਸਮਰੱਥਾ) ਅਜੋਕੇ ਬੱਚਿਆਂ ਦੀ ਤੁਲਨਾ ’ਚ ਕਿਤੇ ਜ਼ਿਆਦਾ ਮਜ਼ਬੂਤ ਹੋਇਆ ਕਰਦੀ ਸੀ। ਕੋਈ ਵੀ ਵਿਅਕਤੀ ਭਿਆਨਕ ਗਰਮੀ ਦੀ ਦੁਪਹਿਰ ’ਚ ਆਪਣੇ ਬੱਚੇ ਨੂੰ ਘਰ ਤੋਂ ਬਾਹਰ ਪਾਰਕ ਵਿੱਚ ਖੇਡਣ ਨਹੀਂ ਭੇਜਣਾ ਚਾਹੇਗਾ, ਪਰ ਜੇਕਰ ਤੁਹਾਡਾ ਬੱਚਾ ਸਿਰਫ਼ ਇਨਡੋਰ ਐਕਟਿਵਿਟੀਜ਼ ਵਿੱਚ ਹੀ ਰੁੱਝਾ ਰਹੇਗਾ ਤਾਂ ਇਸ ਗੱਲ ਦਾ ਫ਼ਿਕਰ ਰਹੇਗੀ ਕਿ ਉਹ ਸਮਾਜ ’ਚ ਘੁਲ ਮਿਲ ਨਹੀਂ ਸਕੇਗਾ।

ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਅਤੇ ਜ਼ਿੰਮੇਵਾਰ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਕੁਦਰਤ ਨਾਲ ਰਿਸ਼ਤਾ ਬਣਾਉਣ ’ਚ ਮਦਦ ਕੀਤੀ ਜਾਵੇ। ਤਕਨੀਕੀ ਰੁਕਾਵਟਾਂ ਤੋਂ ਦੂਰ ਕਿਸੇ ਕੁਦਰਤੀ ਕੈਂਪ ‘ਚ ਗੁਜ਼ਾਰਿਆ ਗਿਆ ਇੱਕ ਹਫ਼ਤਾ ਬੱਚਿਆਂ ਦੇ ਮਨ ਵਿੱਚ ਕੁਦਰਤ, ਧਰਤੀ ਮਾਂ ਲਈ ਪ੍ਰੇਮ ਦਾ ਪੌਦਾ ਲਗਾਉਣ ’ਚ ਵੱਡੀ ਪ੍ਰੇਰਨਾ ਦਾ ਕੰਮ ਕਰੇਗਾ ਅਤੇ ਉਨ੍ਹਾਂ ਨੂੰ ਸੰਤੁਲਿਤ ਅਤੇ ਚੰਗੀ ਜ਼ਿੰਦਗੀ ਜਿਉਣ ਲਈ ਕੁਦਰਤ ਅਤੇ ਵਾਤਾਵਰਨ ਦੇ ਮਹੱਤਵ ਨੂੰ ਸਮਝਣ ਦਾ ਮੌਕਾ ਵੀ ਦੇਵੇਗਾ।

ਕੁਦਰਤੀ ਕੈਂਪ ਦੇ ਹੋਰ ਫ਼ਾਇਦਿਆਂ ’ਚ ਸ਼ਾਮਲ ਹਨ।ਆਰਾਮ ਕਰਨ, ਵੰਡਣ, ਲੱਭਣ ਅਤੇ ਕੁਦਰਤ ਬਾਰੇ ਢੇਰ ਸਾਰੀਆਂ ਅਨੋਖੀ ਗੱਲਾਂ ਸਿੱਖਣ ਲਈ ਮਿਲਣ ਵਾਲਾ ਢੇਰ ਸਾਰਾ ਸਮਾਂ ਕੁਦਰਤੀ ਤਸਵੀਰਾਂ, ਪੰਛੀਆਂ ਨੂੰ ਦੇਖਣਾ ਅਤੇ ਈਕੋਫ੍ਰੈਂਡਲੀ ਮਾਹੌਲ ਦਾ ਆਨੰਦ ਲੈਣਾ। ਮਾਤਾ-ਪਿਤਾ ਲਈ ਇਹੀ ਸਮਾਂ ਹੈ ਆਪਣੇ ਬੱਚੇ ਨੂੰ ਕੁਦਰਤ ਦੇ ਕਰੀਬ ਲਿਆਉਣ ਦਾ।ਕਿਤਾਬਾਂ ਤੋਂ ਵਧੀਆ ਅਤੇ ਸੱਚਾ ਦੋਸਤ ਹੋਰ ਕੋਈ ਨਹੀਂ ਹੁੰਦਾ।

ਬੱਚਿਆਂ ’ਚ ਘੱਟ ਹੁੰਦੀ ਪੜ੍ਹਨ ਦੀ ਆਦਤ ਦੁਨੀਆਂ ਭਰ ’ਚ ਚਿੰਤਾ ਦਾ ਵਿਸ਼ਾ ਹੈ। ਪੜ੍ਹਨ ਦੀ ਆਦਤ ਬੱਚੇ ਦੀ ਸਿੱਖਿਆ ’ਚ ਕੇਂਦਰ-ਬਿੰਦੁੂ ਦੀ ਤਰ੍ਹਾਂ ਹੁੰਦੀ ਹੈ ਅਤੇ ਇਹ ਬੱਚੇ ਨੂੰ ਸਕੂਲ ਤੋਂ ਬਾਅਦ ਦੀ ਜ਼ਿੰਦਗੀ ਲਈ ਤਿਆਰ ਹੋਣ ਦਾ ਮੌਕੇ ਦਿੰਦੀ ਹੈ।ਕਮਜ਼ੋਰ ਵਿਸ਼ੇ ਦੀ ਤਿਆਰੀ ਦੂਸਰੀ ਅਹਿਮ ਗੱਲ ਇਹ ਹੈ ਕਿ ਇਨ੍ਹੀਂ ਦਿਨੀਂ ਅਸੀਂ ਆਪਣੇ ਕਿਸੇ ਵਿਸ਼ੇ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਵਾਧੂ ਮਿਹਨਤ ਕਰ ਸਕਦੇ ਹਾਂ।ਇੰਜ ਸਾਡੀ ਵਿੱਦਿਅਕ ਪ੍ਰਾਪਤੀ ’ਚ ਵਾਧਾ ਹੋ ਜਾਵੇਗਾ। ਅੱਜ-ਕੱਲ੍ਹ ਸਾਡੇ ਵਿੱਚੋਂ ਮਾਪਿਆਂ ਨਾਲ ਕੰਮ ’ਚ ਹੱਥ ਵਟਾਉਣ ਦੀ ਆਦਤ ਵੀ ਖ਼ਤਮ ਹੋ ਰਹੀ ਹੈ।

ਉਹ ਸਿਰਫ਼ ਤੇ ਸਿਰਫ਼ ਪੜ੍ਹਾਈ ਨੂੰ ਹੀ ਪਹਿਲ ਦੇ ਰਹੇ ਹਨ, ਜਦੋਂਕਿ ਵਿਦੇਸ਼ਾਂ ਵਿੱਚ ਸਾਰੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹੱਥੀਂ ਕਿਰਤ ਵੀ ਕਰਦੇ ਹਨ। ਸਾਡੇ ਮਹਾਂਪੁਰਸ਼ਾਂ ਨੇ ਵੀ ਕਿਰਤ ਦੀ ਮਹਾਨਤਾ ਦਾ ਸੰਦੇਸ਼ ਦਿੱਤਾ ਹੈ। ਇਸ ਲਈ ਕਿਰਤ ਕਰਨ ਦੀ ਆਦਤ ਬਚਪਨ ’ਚ ਹੀ ਪੈਦਾ ਹੋ ਜਾਣੀ ਚਾਹੀਦੀ ਹੈ, ਜਿਸ ਦਾ ਅਰੰਭ ਘਰੇਲੂ ਕੰਮਾ ਤੋਂ ਹੁੰਦਾ ਹੈ। ਪਿਤਾ ਪੁਰਖੀ ਕੰਮ ਸਿੱਖਣਾ ਪਿਤਾ ਪੁਰਖੀ ਕੰਮ ਸਿੱਖਣ ਦੀ ਵਿਸ਼ੇਸ਼ ਲੋੜ ਨਹੀਂ ਹੁੰਦੀ। ਉਹ ਸਾਨੂੰ ਵਾਤਾਵਰਨ ਵਿੱਚੋਂ ਹੀ ਪਤਾ ਲੱਗ ਜਾਂਦਾ ਹੈ।

ਇਸ ਲਈ ਮਾਪਿਆਂ ਦੇ ਕਾਰਜਾਂ ਦੇ ਨਾਲ-ਨਾਲ ਆਪਣੇ ਸ਼ੌਂਕ ਦਾ ਵਿਕਾਸ ਵੀ ਕਰੋ। ਤੁਸੀਂ ਸਭ ਜਾਣਦੇ ਹੋ ਕਿ ਅੱਜ-ਕੱਲ੍ਹ ਸਬਜ਼ੀਆਂ, ਫਲਾਂ ਤੇ ਹੋਰ ਫਸਲਾਂ ’ਤੇ ਦਵਾਈਆਂ ਦਾ ਅੰਨ੍ਹੇਵਾਹ ਛਿੜਕਾਅ ਕਰ ਕੇ ਸਾਡੇ ਸਰੀਰ ਨੂੰ ਨੁਕਸਾਨ ਕਰਨ ਵਾਲੀਆ ਵਸਤਾਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਜੇਕਰ ਘਰ ਵਿੱਚ ਜਗ੍ਹਾ ਹੈ ਤਾਂ ਆਪਣੀ ਤੇ ਆਪਣੇ ਪਰਿਵਾਰ ਦੀ ਚੰਗੀ ਸਿਹਤ ਲਈ ਘਰ ਵਿੱਚ ਕਿਚਨ ਗਾਰਡਨ ਦੀ ਤਿਆਰੀ ਜ਼ਰੂਰ ਕਰੋ। ਇਸ ਨਾਲ ਸਾਨੂੰ ਜਿੱਥੇ ਚੰਗੀ ਸਿਹਤ ਮਿਲੇਗੀ, ਉਥੇ ਆਰਥਿਕ ਲਾਭ ਵੀ ਹੋਵੇਗਾ।

ਗਰਮੀ ਤੋਂ ਬਚਾਅ ਜਿਹੜੇ ਬੱਚੇ ਕਲਾ ਨੂੰ ਵਿਕਸਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਇਹ ਸਮਾਂ ਬੜਾ ਲਾਭਕਾਰੀ ਹੈ। ਹਰ ਪ੍ਰਕਾਰ ਦਾ ਅਭਿਆਸ ਇਨ੍ਹਾਂ ਛੁੱਟੀਆਂ ਵਿੱਚ ਕੀਤਾ ਜਾ ਸਕਦਾ ਹੈ। ਗੀਤ ਸੰਗੀਤ, ਡਾਂਸ, ਭੰਗੜਾ, ਲਿਖਾਈ, ਸਿਲਾਈ-ਕਢਾਈ, ਪੇਂਟਿੰਗ ਅਤੇ ਯੋਗ ਸਾਧਨਾ ਆਦਿ ਕਲਾਵਾਂ ਨੂੰ ਸ਼ਿੰਗਾਰਿਆ ਜਾ ਸਕਦਾ ਹੈ। ਇਨ੍ਹਾਂ ਗੱਲਾਂ ਦੇ ਨਾਲ-ਨਾਲ ਗਰਮੀ ਤੋਂ ਬਚਣ ਲਈ ਪਾਣੀ ਦੀ ਸਹੀ ਮਿਕਦਾਰ ’ਚ ਵਰਤੋਂ ਕਰਨੀ ਲਾਜ਼ਮੀ ਹੈ। ਨਿੰਬੂ ਪਾਣੀ, ਲੱਸੀ, ਤਰਬੂਜ਼, ਪੁਦੀਨਾ, ਖੀਰਾ ਆਦਿ ਵਸਤਾਂ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ। ਤਲੀਆਂ ਵਸਤੂਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਡਾ. ਸਿੰਗਲਾ ਅਨੁਸਾਰ ਹੁਨਰ ਨੂੰ ਨਿਖਾਰੋ, ਦੋਸਤੋ ! ਇਨ੍ਹਾਂ ਛੁੱਟੀਆਂ ’ਚ ਅਸੀਂ ਆਪਣੇ ਅੰਦਰ ਛੁਪੇ ਹੋਏ ਹੁਨਰ ਨੂੰ ਜ਼ਰੂਰ ਉਜਾਗਰ ਕਰਨਾ ਹੈ। ਸਮੇਂ ਦਾ ਸਹੀ ਇਸਤੇਮਾਲ ਕਰਨ ਨਾਲ ਹੀ ਅਸੀਂ ਹਰ ਖੇਤਰ ’ਚ ਅੱਗੇ ਵਧ ਸਕਦੇ ਹਾਂ। ਕਲਾਤਮਿਕ ਕੈਂਪਾਂ ’ਚ ਭਾਗ ਲੈ ਕੇ ਆਪਣੇ ਹੁਨਰ ਨੂੰ ਨਿਖਾਰੋ ਤੇ ਸਮੇਂ ਦੇ ਹਾਣ ਦੀਆਂ ਗੱਲਾਂ ਨੂੰ ਵਿਚਾਰੋ। ਉਸਾਰੂ ਸੋਚ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਹੋ ਸਕੇਗੀ। ਆਓ, ਇਨ੍ਹਾਂ ਛੁੱਟੀਆਂ ਦਾ ਸਹੀ ਇਸਤੇਮਾਲ ਕਰਦਿਆਂ ਆਪਣੇ ਤਨ-ਮਨ ਤੇ ਬੁੱਧੀ ਦਾ ਵਿਕਾਸ ਕਰੀਏ। ਛੁੱਟੀ ਵਿੱਚ ਬਹੁਤ ਕੁਝ ਸਿਖ ਕੇ ਆਪਣੀ ਸ਼ਖਸੀਅਤ ਨਿਖਾਰੀਏ।

ਡਾ. ਵਨੀਤ ਕੁਮਾਰ ਸਿੰਗਲਾ,

ਬੁਢਲਾਡਾ (ਮਾਨਸਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਦੀਪੂ ਦੀ ਵਾਪਸੀ
ਦੀਪੂ ਦੀ ਵਾਪਸੀ

ਦਪਿੰਦਰ ਸਕੂਲੋਂ ਆ ਕੇ ਸਾਰਾ ਦਿਨ ਚਿੜੀਆਂ ਫੜ੍ਹਦਾ ਰਹਿੰਦਾ ਸੀ ਉਸ ਦਾ ਚਿੜੀਆਂ ਫੜ੍ਹਨ ਦਾ ਢੰਗ ਬੜਾ ਅਨੋਖਾ ਸੀ ਉਹ ਇੱਕ ਫੁੱਟ ਕੁ ਲੰਮਾ ਕਾਨਾ ਟੋਕਰੀ ਦੇ ਇੱਕ ਸਿਰੇ ਹੇਠ ਲਾ ਕੇ ਟੋਕਰੀ ਟੇਢੀ ਜਿਹੀ ਕਰਕੇ ਖੜ੍ਹੀ ਕਰ ਲੈਂਦਾ ਫਿਰ ਕਾਨੇ ਨਾਲ ਇੱਕ ਲੰਬੀ ਰੱਸੀ ਬੰਨ੍ਹ ਕੇ ਦੂਰ ਮੰਜੇ ਉਹਲੇ ਲੁਕ ਕੇ ਬੈਠ ਜਾਂਦਾ ਟੋਕਰੇ ਹੇਠਾਂ ਕਣਕ ਦੇ ਦਾਣੇ ਖਿਲਾਰ ਲੈਂਦਾ ਜਦੋਂ ਕੋਈ ਚਿੜੀ ਜਾਂ ਚਿੜਾ ਟੋਕਰੀ ਥੱਲੇ ਦਾਣੇ ਚੁਗਣ ਲਈ ਆ ਕੇ ਬੈਠਦਾ ਤਾਂ ਦੀਪੂ ਤੜੱਕ ਰੱਸੀ ਖਿੱਚ ਦਿੰਦਾ ਇਸ ਤਰ੍ਹਾਂ ਕਾਨੇ ਦੇ ਆਸਰੇ ’ਤੇ ਖੜ੍ਹੀ ਟੋਕਰੀ ਥੱਲੇ ਡਿੱਗ ਪੈਂਦੀ ਤੇ ‘ਪੰਛੀ’ ਟੋਕਰੀ ਥੱਲੇ ਆ ਜਾਂਦਾ

ਫਿਰ ਉਹ ਟੋਕਰੀ ਉੱਤੇ ਇੱਕ ਚਾਦਰ ਵਿਛਾ ਕੇ ਟੋਕਰੀ ਚਾਰੇ ਪਾਸਿਓਂ ਚੰਗੀ ਤਰ੍ਹਾਂ ਨੱਪ ਲੈਂਦਾ ਤੇ ਫਿਰ ਟੋਕਰੀ ਇੱਕ ਪਾਸਿਓਂ ਥੋੜ੍ਹੀ ਜਿਹੀ ਉਤਾਂਹ ਚੁੱਕ ਕੇ ਟੋਕਰੀ ਵਿੱਚ ਬਾਂਹ ਪਾ ਕੇ ਚਿੜੀ ਜਾਂ ਚਿੜਾ ਫੜ੍ਹ ਲੈਂਦਾ ਤੇ ਇਸ ਤਰ੍ਹਾਂ ਚਿੜੀਆ ਫੜ੍ਹ-ਫੜ੍ਹ ਕੇ ਪਿੰਜਰੇ ਵਿੱਚ ਬੰਦ ਕਰੀ ਜਾਂਦਾ ਉਹ ਕਦੇ ਕਿਸੇ ਚਿੜੀ ਨੂੰ ਕਾਲਾ ਜਾਂ ਨੀਲਾ ਰੰਗ ਚਾੜ੍ਹ ਦਿੰਦਾ

ਕਦੇ ਕਿਸੇ ਚਿੜੀ ਜਾਂ ਚਿੜੇ ਦਾ ਪੂੰਝਾ ਪੁੱਟ ਸੁਟਦਾ ਕਦੇ ਕਿਸੇ ਪੰਛੀ ਦੇ ਪਰ ਕੱਟ ਦਿੰਦਾ ਕਦੇ ਕਿਸੇ ਚਿੜੀ ਜਾਂ ਚਿੜੇ ਦੀ ਲੱਤ ਨੂੰ ਰੱਸੀ ਬੰਨ੍ਹ ਕੇ ਉਡਾਉਣ ਲੱਗ ਜਾਂਦਾ ਇਸ ਤਰ੍ਹਾਂ ਬੇਵੱਸ ਤੇ ਲਾਚਾਰ ਪੰਛੀ ਹਰ ਰੋਜ਼ ਦੀਪੂ ਦੇ ਜ਼ੁਲਮ ਸਹਿੰਦੇ ਅਨਭੋਲ ਪੰਛੀ ਦੂਜੇ ਦਿਨ ਫਿਰ ਉਸਦੇ ਟੋਕਰੀ-ਜਾਲ ਵਿੱਚ ਫਸ ਜਾਂਦੇ ਉਹ ਫਿਰ ਚਿੜੀਆਂ ਨਾਲ ਉਹੀ ਭੈੜਾ ਸਲੂਕ ਕਰਦਾ ਕਈ ਵਾਰ ਤਾਂ ਉਸ ਦੇ ਜ਼ੁਲਮਾਂ ਦਾ ਸ਼ਿਕਾਰ ਵਿਚਾਰੀਆਂ ਭੋਲੀਆਂ ਚਿੜੀਆਂ ਦਮ ਹੀ ਤੋੜ ਦਿੰਦੀਆਂ ਸਨ

ਇਹ ਕਹਾਣੀ 1972-73 ਦੇ ਵਰਿ੍ਹਆਂ ਦੀ ਹੈ ਉਦੋਂ ਨਾ ਮੋਬਾਈਲ ਸਨ, ਨਾ ਟੈਲੀਵਿਜ਼ਨ ਦਾ ਜਮਾਨਾ ਸੀ ਬੱਚੇ ਦਾਦੀਆਂ-ਨਾਨੀਆਂ ਤੋਂ ਰਾਤੀਂ ਸੌਣ ਤੋਂ ਪਹਿਲਾਂ ਬਾਤਾਂ-ਕਹਾਣੀਆਂ ਸੁਣ ਕੇ ਆਪਣਾ ਮਨੋਰੰਜਨ ਕਰਿਆ ਕਰਦੇ ਸਨ ਉਦੋਂ ਦਪਿੰਦਰ ਉਰਫ਼ ਦੀਪੂ ਦੀ ਉਮਰ ਮਸੀਂ ਚੌਦਾਂ-ਪੰਦਰਾਂ ਵਰਿ੍ਹਆਂ ਦੀ ਹੋਵੇਗੀ ਉਹ ਬਾਤਾਂ-ਕਹਾਣੀਆਂ ਦਾ ਘੱਟ ਹੀ ਸ਼ੌਂਕ ਰੱਖਦਾ ਸੀ ਬੇਹੁਦਾ ਤੇ ਫਾਲਤੂ ਦੀਆਂ ਸ਼ਰਾਰਤਾਂ ਦਾ ਜਿਆਦਾ ਸ਼ੌਕੀਨ ਸੀ ਉਹ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ ਸਕੂਲੋਂ ਘਰ ਆ ਕੇ ਉਹ ਪੜ੍ਹਾਈ ਉੱਕਾ ਹੀ ਨਾ ਕਰਦਾ ਹੋਮ-ਵਰਕ ਨਾ ਕਰਨ ਕਰਕੇ ਉਸਦੇ ਸਕੂਲੋਂ ਹਰ ਰੋਜ਼ ਮਾਰ ਪੈਂਦੀ ਸੀ ਮਾਸਟਰ ਜੀ ਡੰਡਿਆਂ ਨਾਲ ਉਸ ਦੀ ਖੂਬ ਮੁਰੰਮਤ ਕਰਦੇ ਪਰ ਢੀਠ ਤੇ ਜਿੱਦੀ ਮੁੰਡਾ ‘ਦੋ ਪਈਆਂ ਵਿੱਸਰ ਗਈਆਂ-ਸਦਕੇ ਮੇਰੀ ਢੂਈ’ ਦੇ ਕਹਾਵਤ ਮੁਤਾਬਕ ਝੱਟ ਹੀ ਕੁੱਟ ਭੁੱਲ ਜਾਂਦਾ ਤੇ ਫਿਰ ਮਨ ਆਈਆਂ ’ਤੇ ਉੱਤਰ ਆਉਂਦਾ

ਉਹਦਾ ਪਿਓ ਸੱਜਣ ਸਿੰਘ ਸੱਚਮੁੱਚ ਹੀ ਇੱਕ ਸੱਜਣ ਪੁਰਸ਼ ਸੀ ਸੁਭਾਅ ਦਾ ਬੀਬਾ ਆਦਮੀ ਸੀ ਉਹ ਸਾਰਾ ਦਿਨ ਖੇਤਾਂ ਵਿੱਚ ਮਿਹਨਤ ਮਜ਼ਦੂਰੀ ਕਰਦਾ ਖੇਤੀ ਦੇ ਧੰਦੇ ਵਿੱਚੋਂ ਆਪਣੇ ਪਰਿਵਾਰ ਦਾ ਪਾਲਣ-ਪੋਸਣ ਕਰ ਰਿਹਾ ਸੀ ਉਸ ਨੂੰ ਦੀਪੂ ’ਤੇ ਕੁਝ ਉਮੀਦ ਸੀ ਕਿ ਸ਼ਾਇਦ ਭਵਿੱਖ ਵਿੱਚ ਪੜ੍ਹ-ਲਿਖ ਕੇ ਕੁਝ ਬਣ ਜਾਵੇ! ਘਰ ਦੀ ਗਰੀਬੀ ਦੂਰ ਹੋ ਜਾਵੇ! ਪਰ ਦੀਪੂ ਬਾਪ ਨੂੰ ਆਪਣੀਆਂ ਉਮੀਦਾਂ ’ਤੇ ਪਾਣੀ ਹੀ ਫੇਰਦਾ ਨਜ਼ਰ ਆ ਰਿਹਾ ਸੀ! ….ਉਹਦੀ ਅਨਪੜ੍ਹ ਮਾਂ ਘਰ ਦੇ ਪਸ਼ੂ-ਡੰਗਰ ਸੰਭਾਲਦੀ ਜਾਂ ਆਪਣੇ ਪਤੀ ਸੱਜਣ ਸਿੰਘ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦੀ ਸੀ ਉਸ ਦੀ ਇੱਕ ਛੋਟੀ ਭੈਣ ਸੀ ਨਿੰਦਰ ਕੌਰ ਉਰਫ਼ ਨਿੰਦੀ, ਜੋ ਦੀਪੂ ਦੇ ਸਕੂਲ ਵਿੱਚ ਹੀ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ ਨਿੰਦੀ ਪੜ੍ਹਨ ਵਿੱਚ ਹੁਸ਼ਿਆਰ ਤੇ ਘਰ ਦੇ ਹਾਲਾਤਾਂ ਤੋਂ ਜਾਣੂ ਇੱਕ ਚੰਗੀ ਤੇ ਸਮਝਦਾਰ ਕੁੜੀ ਸੀ

ਦੀਪੂ ਸਭ ਕਾਸੇ ਤੋਂ ਬੇਪ੍ਰਵਾਹ ਆਪਣੀ ਅਵਾਰਾ ਦੁਨੀਆ ਵਿੱਚ ਮਸਤ ਰਹਿੰਦਾ ਸੀ ਉਹ ਸਕੂਲ ਨੂੰ ਆਉਣ-ਜਾਣ ਦੀ ਜ਼ਿੰਮੇਵਾਰੀ ਵਾਂਗ ਭੁਗਤਾ ਰਿਹਾ ਸੀ ਪੜ੍ਹਾਈ ਨਾਲ ਉਸਨੂੰ ਕੋਈ ਮਤਲਬ ਨਹੀਂ ਸੀ ਚਿੜੀਆਂ ਫੜਨੀਆਂ, ਬੰਟੇ ਖੇਡਣੇ, ਅਵਾਰਾ ਦੋਸਤਾਂ ਨਾਲ ਅਵਾਰਾਗਰਦੀ ਕਰਨੀ ਉਸ ਦੀ ਜ਼ਿੰਦਗੀ ਦਾ ਮਕਸਦ ਸੀ ਘਰੋਂ ਬਣਿਆ-ਬਣਾਇਆ ਲੰਗਰ ਛਕ ਲੈਣਾ ਤੇ ਭੁੱਖ ਲੱਗੀ ਤੋਂ ਫਿਰ ਛਾਬੇ ’ਚੋਂ ਰੋਟੀਆਂ ਭਾਲਣੀਆਂ ਉਸ ਦੀ ਜ਼ਿੰਦਗੀ ਦਾ ਮਕਸਦ ਰਹਿ ਗਿਆ ਸੀ ਛਾਬੇ ਵਿੱਚ ਰੋਟੀਆਂ ਤੇ ਚਾਟੀ ਵਿੱਚ ਲੱਸੀ ਕਿਵੇਂ ਆਉਂਦੀ ਹੈ?

ਇਸ ਨਾਲ ਉਸ ਨੂੰ ਕੋਈ ਮਤਲਬ ਨਹੀਂ ਸੀ ਉਸ ਦੇ ਦੋ ਪੱਕੇ ਮਿੱਤਰ ਸਨ ਹਰਪਾਲ ਤੇ ਨਿਰਮਲ ਹਰਪਾਲ ਚੰਗਾ ਪਰ ਨਿਰਮਲ ਬੇਹੱਦ ਨਲਾਇਕ ਤੇ ਨਿਕੰਮਾ ਹਰਪਾਲ ਨੂੰ ਸਾਰੇ ਪਾਲਾ ਕਹਿ ਕੇ ਬੁਲਾਉਂਦੇ ਸਨ ਉਹ ਜਦੋਂ ਕਦੇ ਦੀਪੂ ਦੇ ਘਰ ਆਉਂਦਾ ਤਾਂ ਦੀਪੂ ਨੂੰ ਪੁੱਠੇ ਕੰਮਾਂ ਵਿੱਚ ਲੱਗਿਆ ਵੇਖ ਕੇ ਸਮਝਾਉਂਦਾ, ‘‘ਦੀਪੂ ਮੇਰੇ ਯਾਰ, ਕਦੇ ਪੜ੍ਹਾਈ ਵੀ ਕਰ ਲਿਆ ਕਰ! ਸਾਰਾ ਦਿਨ ਚਿੜੀਆਂ ਹੀ ਫੜ੍ਹਦਾ ਰਹਿੰਦਾ ਏਂ ਜੇ ਥੋੜ੍ਹਾ ਵੀ ਮਨ ਲਗਾ ਕੇ ਪੜ੍ਹ ਲਿਆ ਕਰੇਂ ਤਾਂ ਸਕੂਲੋਂ ਹਰ ਰੋਜ਼ ਪਸ਼ੂਆਂ ਵਾਂਗ ਕੁੱਟ ਤਾਂ ਨਾ ਖਾਵੇਂ ?’’ ਪਰ ਦੀਪੂ ਪਾਲੇ ਦੀ ਗੱਲ ਨੂੰ ਭੋਰਾ ਨਾ ਗੌਲ਼ਦਾ ਸਗੋਂ ਉਸਦੀ ਕਹੀ ਹੋਈ ਕੀਮਤੀ ਗੱਲ ਨੂੰ ਹੱਸ ਕੇ ਮਜ਼ਾਕ ਵਿੱਚ ਟਾਲ ਦਿੰਦਾ ਮਾੜੀਆਂ ਦਲੀਲਾਂ ਦੇ ਕੇ ਪਾਲੇ ਨੂੰ ਵੀ ਆਪਣੇ ਨਾਲ ਹੀ ਗਲਤ ਕੰਮਾਂ ਵਿੱਚ ਲਾਉਣ ਦੀ ਕੋਸ਼ਿਸ਼ ਕਰਦਾ ਪਰ ਪਾਲਾ ਸਿਆਣਾ ਤੇ ਮਿਹਨਤੀ ਮੁੰਡਾ ਸੀ

ਉਹ ਚੰਗੀ-ਮਾੜੀ ਸੋਚ ਦੀ ਪਰਖ ਰੱਖਦਾ ਸੀ ਜਿੱਥੋਂ ਕਿਤੇ ਚੰਗੀ ਗੱਲ ਸਿੱਖਣ ਲਈ ਮਿਲਦੀ ਹਮੇਸ਼ਾ ਪੱਲੇ ਬੰਨ੍ਹ ਲੈਂਦਾ ਮਾੜੀ ਸੋਚ ਤੇ ਬੁਰੀ ਸੰਗਤ ਤੋਂ ਹਮੇਸ਼ਾ ਪਾਸਾ ਵੱਟ ਲੈਂਦਾ ਸੀ ਉਹ ਸਕੂਲੋਂ ਆ ਕੇ ਹਲਕਾ ਭੋਜਨ ਕਰਦਾ ਫਿਰ ਥੋੜ੍ਹਾ ਚਿਰ ਅਰਾਮ ਕਰਦਾ ਫਿਰ ਸਕੂਲੋਂ ਮਿਲਿਆ ਕੰਮ ਨਬੇੜ ਲੈਂਦਾ ਸਬਕ ਯਾਦ ਕਰ ਲੈਂਦਾ ਤੇ ਬਾਕੀ ਬਚਿਆ ਵਕਤ ਮਾਂ-ਪਿਓ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦਾ ਉਹ ਡਾਕ ਰਾਹੀਂ ਘਰ ਆਏ ਬਾਲ-ਸਾਹਿਤਕ ਰਸਾਲੇ ਪੜ੍ਹਦਾ ਉਸ ਦੇ ਪੜ੍ਹੇ-ਲਿਖੇ ਮਾਮਾ ਜੀ ਨੇ ਕੁਝ ਬਾਲ-ਸਾਹਿਤ ਦੇ ਰਸਾਲੇ ਉਸ ਦੇ ਜਨਮ ਦਿਨ ਮੌਕੇ ਉਸਦੇ ਨਾਂਅ ਜਾਰੀ ਕਰਵਾਏ ਸਨ ਉਂਜ ਵੀ ਉਸਦੇ ਮਾਮਾ ਜੀ ਜਦੋਂ ਆਉਂਦੇ ਸਨ ਤਾਂ ਕੁਝ ਚੰਗੀਆਂ ਕਿਤਾਬਾਂ ਪਾਲੇ ਵਾਸਤੇ ਲੈ ਆਉਂਦੇ ਸਨ

ਉਸ ਨੇ ਆਪਣੇ ਘਰ ਇੱਕ ਅਲਮਾਰੀ ਵਿੱਚ ਸਭ ਕਿਤਾਬਾਂ-ਰਸਾਲੇ ਸਾਂਭ ਰੱਖੇ ਸਨ ਆਪਣੀਆਂ ਸਕੂਲੀ ਕਿਤਾਬਾਂ ਤੋਂ ਇਲਾਵਾ ਉਸਦਾ ਜਦੋਂ ਮਨ ਕਰਦਾ ਆਪਣੀ ਇਸ ਛੋਟੀ ਜਿਹੀ ਲਾਇਬਰੇਰੀ ਵਿੱਚੋਂ ਕਿਤਾਬ ਲੈ ਕੇ ਪੜ੍ਹ ਲੈਂਦਾ ਸੀ ਇਉਂ ਉਹ ਸਕੂਲ ਦੀ ਪੜ੍ਹਾਈ ਤੋਂ ਇਲਾਵਾ ਵੀ ਆਪਣੀ ਮਾਨਸਿਕ ਤਿ੍ਰਪਤੀ ਕਰਕੇ ਆਪਣੇ ਗਿਆਨ ਵਿੱਚ ਵਾਧਾ ਕਰਦਾ ਸੀ ਇੱਕ ਦਿਨ ਦੀਪੂ ਰੋਜ਼ ਵਾਂਗ ਚਿੜੀਆਂ ਫੜ੍ਹ ਰਿਹਾ ਸੀ ਪਾਲਾ ਆਇਆ, ਬੋਲਿਆ, ‘‘ਦੀਪੂ ਕੱਲ੍ਹ ਨੂੰ ਅੰਗਰੇਜੀ ਦਾ ਟੈਸਟ ਐ! ਚਿੜੀਆਂ ਦਾ ਛੱਡ ਖਹਿੜਾ ਤੇ ਅੰਗਰੇਜੀ ਦਾ ਲੇਖ ਯਾਦ ਕਰ ਲੈ! ਕੁੱਟੋਂ ਬਚ ਜਾਵੇਂਗਾ!’’

‘‘ਮੈਂ ਤਾਂ ਲੇਖ ਯਾਦ ਕਰ ਵੀ ਲਿਆ! ਕੱਲ੍ਹ ਨੂੰ ਟੈਸਟ ਵਿੱਚੋਂ ਤੈਥੋਂ ਵੱਧ ਨੰਬਰ ਲੈਣੇ ਆਂ!’’ ਦੀਪੂ ਛਾਤੀ ਫੁਲਾ ਕੇ ਬੋਲਿਆ ਸੀ ਪਾਲਾ ਖੁਸ਼ ਹੁੰਦਿਆਂ, ‘ਅੱਛਾ ਜੀ’ ਕਹਿ ਕੇ ਆਪਣੇ ਘਰ ਵਾਪਸ ਪਰਤ ਗਿਆ ਸੀ ਉਸ ਨੇ ਅਜੇ ਟੈਸਟ ਦੀ ਤਿਆਰੀ ਕਰਨੀ ਸੀ ਪਾਲੇ ਨੇ ਵੀ ਘਰ ਜਾ ਕੇ ਟੈਸਟ ਦੀ ਤਿਆਰੀ ਕਰ ਲਈ ਤੇ ਬੇਫਿਕਰ ਹੋ ਗਿਆ

ਦੂਜੇ ਦਿਨ ਸਕੂਲ ਵਿੱਚ ਅੰਗਰੇਜੀ ਵਾਲੇ ਮਾਸਟਰ ਜੀ ਨੇ ਸਭ ਬੱਚੇ ਖੁੱਲ੍ਹੇ-ਖੁੱਲ੍ਹੇ ਕਰਕੇ ਬਿਠਾ ਦਿੱਤੇ ਤੇ ਅੰਗਰੇਜ਼ੀ ਦਾ ਲੇਖ ‘ਮਾਈ ਬੈਸਟ ਫਰੈਂਡ’ ਲਿਖਣ ਲਈ ਦੇ ਦਿੱਤਾ ਸਾਰੇ ਬੱਚੇ ਲੇਖ ਲਿਖਣ ਲੱਗ ਪਏ ਦੀਪੂ ਵੀ ਆਪਣੀ ਕਾਪੀ ਦੇ ਉੱਪਰ ਰੱਖੇ ਪੇਜ ਉੱਤੇ ਕੁਝ ਊਲ-ਜ਼ਲੂਲ ਲਿਖ ਕੇ ਟਾਈਮ ਪਾਸ ਕਰਦਾ ਰਿਹਾ ਘੰਟੀ ਵੱਜੀ ਤਾਂ ਸਾਰੇ ਬੱਚਿਆਂ ਨੇ ਲੇਖ ਲਿਖੇ ਵਾਲਾ ਪੇਪਰ ਮਾਸਟਰ ਜੀ ਨੂੰ ਪਕੜਾ ਦਿੱਤਾ ਦੀਪੂ ਵੀ ਆਪਣਾ ਲਿਖਿਆ ਪੇਪਰ ਮਾਸਟਰ ਜੀ ਨੂੰ ਫੜਾ ਆਇਆ ਛੁੱਟੀ ਹੋਈ ਤੋਂ ਘਰ ਆਉਂਦਿਆਂ ਰਸਤੇ ਵਿੱਚ ਦੀਪੂ, ਪਾਲੇ ਨੂੰ ਹੰਕਾਰ ਜਿਹੇ ਨਾਲ ਹੁੱਬ ਕੇ ਬੋਲਿਆ, ‘‘ਅੱਜ ਦੇ ਟੈਸਟ ਵਿੱਚੋਂ ਤੇਰੇ ਨਾਲੋਂ ਵੱਧ ਨੰਬਰ ਮੇਰੇ ਆਉਣਗੇ!’’

‘‘ਬਹੁਤ ਚੰਗੀ ਗੱਲ ਹੈ ਸ਼ੁਕਰ ਹੈ ਤੂੰ ਵੀ ਪੜ੍ਹਾਈ ਵੱਲ ਧਿਆਨ ਦਿੱਤੈ!’’ ਪਾਲਾ ਖੁਸ਼ ਹੁੰਦਿਆਂ ਬੋਲਿਆ ਸੀ ਪਰ ਦੀਪੂ ਆਪਣੀ ਕਹੀ ਗੱਲ ਬਾਰੇ ਸੋਚਦਿਆਂ ਗੰਭੀਰ ਹੋ ਗਿਆ ਸੀ ਇਸੇ ਗੰਭੀਰਤਾ ਵਿੱਚ ਤੁਰਦਿਆਂ ਪਤਾ ਨਹੀਂ ਕਦੋਂ ਉਸਦੀ ਘਰ ਦੀ ਗਲੀ ਦਾ ਮੋੜ ਆ ਗਿਆ ਉਹ ਆਪਣੇ ਘਰ ਵੱਲ ਮੁੜ ਗਿਆ ਉਸਦਾ ਦੋਸਤ ਪਾਲਾ ਕਦੋਂ ਉਸ ਨੂੰ ‘ਬਾਏ’ ਕਹਿ ਕੇ ਉਹਦੇ ਨਾਲੋਂ ਨਿੱਖੜ ਕੇ ਆਪਣੇ ਘਰ ਚਲਾ ਗਿਆ, ਉਸ ਨੂੰ ਕੁਝ ਨਹੀਂ ਪਤਾ ਸੀ

ਅਗਲੇ ਦਿਨ ਮਾਸਟਰ ਜੀ ਨੇ ਸਭ ਬੱਚਿਆਂ ਨੂੰ ਪੇਪਰ ਵੰਡ ਦਿੱਤੇ ਪਰ ਦੀਪੂ ਨੂੰ ਪੇਪਰ ਦੀ ਥਾਂ ਕਾਪੀ ਤੇ ਪੈੱਨ ਸਮੇਤ ਆਪਣੇ ਕੋਲ ਬੁਲਾ ਲਿਆ ਉਨ੍ਹਾਂ ਨੇ ਦੀਪੂ ਨੂੰ ਪਿਆਰ ਨਾਲ ਪੁੱਛਿਆ ਕਿ ਪੇਪਰ ਤੂੰ ਖੁਦ ਯਾਦ ਕਰਕੇ ਲਿਖਿਆ ਹੈ ਕਿ ਨਕਲ ਮਾਰੀ ਹੈ? ਤਾਂ ਦੀਪੂ ਨੇ ਕੰਬਦੀ ਜਬਾਨ ਨਾਲ ਆਖਿਆ ਕਿ ਮੈਂ ਲੇਖ ਯਾਦ ਕਰਕੇ ਲਿਖਿਆ ਹੈ ਮਾਸਟਰ ਜੀ ਦੀ ਪੁੱਛ ਤੋਂ ਉਹ ਅੰਦਰੋ-ਅੰਦਰੀ ਡਰਿਆ ਪਿਆ ਸੀ ਉਹ ਆਪਣੇ-ਆਪ ਨੂੰ ਬੁਰੀ ਤਰ੍ਹਾਂ ਫਸਿਆ ਮਹਿਸੂਸ ਕਰ ਰਿਹਾ ਸੀ ਮਾਸਟਰ ਜੀ ਨੇ ਫਿਰ ਸੱਚੋ-ਸੱਚ ਦੱਸ ਦੇਣ ਲਈ ਆਖਿਆ ਪਰ ਦੀਪੂ ਪੈਰਾਂ ’ਤੇ ਪਾਣੀ ਨਹੀਂ ਪੈਣ ਦੇ ਰਿਹਾ ਸੀ ਅਖੀਰ ਮਾਸਟਰ ਜੀ ਨੇ ਉਸਨੂੰ ਆਪਣੀ ਕੁਰਸੀ ਦੇ ਕੋਲ ਬਿਠਾ ਲਿਆ ਤੇ ਉਹ ਲੇਖ ਦੁਬਾਰਾ ਲਿਖਣ ਲਈ ਕਿਹਾ ਦੀਪੂ ਲੇਖ ਕਿਵੇਂ ਲਿਖਦਾ?

ਕੱਲ੍ਹ ਤਾਂ ਉਹ ਘਰੋਂ ਗਾਈਡ ’ਚੋਂ ਵੇਖ ਕੇ ਇੱਕ ਕਾਪੀ ਦੇ ਵਰਕੇ ਉੱਤੇ ਲਿਖ ਕੇ ਲੈ ਆਇਆ ਸੀ ਤੇ ਮਾਸਟਰ ਜੀ ਨੂੰ ਰੋਲ ਨੰਬਰ ਲਿਖ ਕੇ ਉਹੀ ਵਰਕਾ ਫੜਾ ਦਿੱਤਾ ਸੀ ਤੇ ਆਪਣਾ ਲਿਖਿਆ ਊਲ-ਜਲੂਲ ਪਾੜ ਕੇ ਉਸਨੇ ਪਰ੍ਹਾਂ ਸੁੱਟ ਦਿੱਤਾ ਸੀ ਉਸ ਨੂੰ ਪੂਰੀ ਉਮੀਦ ਸੀ ਕਿ ਲੇਖ ਗਾਈਡ ਵਿੱਚੋਂ ਵੇਖ ਕੇ ਲਿਖਿਆ ਹੈ, ਫੁੱਲ ਬਟਾ ਫੁੱਲ ਨੰਬਰ ਆ ਜਾਣਗੇ! ਪਰ ਅੱਜ ਉਹ ਕੀ ਕਰਦਾ? ਉਸਦੀ ਚੋਰੀ ਫੜੀ ਗਈ ਸੀ ਉਹ ਚਿੜੀਆਂ ਵਾਂਗ ਆਪਣੇ ਹੀ ਬਣਾਏ ਜ਼ਾਲ ਵਿੱਚ ਫਸ ਗਿਆ ਸੀ! ਹੁਣ ਉਹ ਡੁੰਨ-ਵੱਟਾ ਬਣਿਆ ਮਾਸਟਰ ਜੀ ਦੀ ਕੁਰਸੀ ਦੇ ਕੋਲ ਬੈਠਾ ਸੀ ਉਸਨੂੰ ਤਾਂ ਲੇਖ ਦਾ ਨਾਂਅ ਵੀ ਚੰਗੀ ਤਰ੍ਹਾਂ ਯਾਦ ਨਹੀਂ ਸੀ ਉਹ ਕਿੰਨਾ ਹੀ ਚਿਰ ਚੁੱਪ-ਚਾਪ ਬੈਠਾ ਰਿਹਾ

ਅਚਾਨਕ ਇੱਕ ਕਰਾਰੀ ਜਿਹੀ ਪਟਾਕੇਦਾਰ ਧੌਲ ਉਸਦੀ ਗਿੱਚੀ ਵਿੱਚ ਆਣ ਵੱਜੀ ਮਾਸਟਰ ਜੀ ਦੇ ਅਚਾਨਕ ਪਏ ਥਪੇੜੇ ਨਾਲ ਉਹ ਪਰ੍ਹਾਂ ਗੇਂਦਿਆਂ ਵਾਲੀ ਕਿਆਰੀ ਵਿੱਚ ਜਾ ਡਿੱਗਾ ਉਸਦੀ ਸੁਰਤੀ ਬੌਂਦਲ ਜਿਹੀ ਗਈ ਉਹ ਆਪਣੇ-ਆਪ ਨੂੰ ਸੰਭਾਲਦਾ ਅਜੇ ਉੱਠ ਹੀ ਰਿਹਾ ਸੀ ਕਿ ਇੱਕ ਹੋਰ ਥਪੇੜਾ ਉਸਦੀ ਗੱਲ੍ਹ ’ਤੇ ਆਣ ਠੁਕਿਆ ਫਿਰ ਮਾਸਟਰ ਜੀ ਨੇ ਉਸਨੂੰ ਕੰਨੋਂ ਫੜ ਕੇ ਖੜ੍ਹਾ ਕਰਦਿਆਂ ਉਸਦਾ ਕੱਲ੍ਹ ਵਾਲਾ ਪੇਪਰ ਸਾਰੀ ਕਲਾਸ ਨੂੰ ਦਿਖਾਇਆ ਜੋ ਹੂ-ਬ-ਹੂ ਗਾਈਡ ਵਿੱਚੋਂ ਕਾਪੀ ਕੀਤਾ ਹੋਇਆ ਸੀ ਇੱਥੋਂ ਤੱਕ ਕਿ ਲੇਖ ਦੇ ਪਿੱਛੇ ਲਿਖੇ ਔਖੇ ਸ਼ਬਦਾਂ ਦੇ ਅਰਥ ਵੀ ਦੀਪੂ ਨੇ ਉਸੇ ਤਰ੍ਹਾਂ ਲਿਖ ਦਿੱਤੇ ਸਨ ਜਿਸ ਤਰ੍ਹਾਂ ਗਾਈਡ ਵਾਲੇ ਲੇਖ ਦੇ ਪਿੱਛੇ ਲਿਖੇ ਸਨ

ਸੱਚ ਹੀ ਕਹਿੰਦੇ ਹਨ ਕਿ ਨਕਲ ਲਈ ਵੀ ਅਕਲ ਦੀ ਜ਼ਰੂਰਤ ਹੁੰਦੀ ਹੈ! ਮਾਸਟਰ ਜੀ ਨੇ ਦੀਪੂ ਨੂੰ ਖੜ੍ਹਾ ਕਰ ਲਿਆ ਤੇ ਬੋਲੇ, ‘‘ਦੀਪੂ ਚੱਲ ਲੱਤਾਂ ਵਿੱਚ ਦੀ ਕੰਨ ਪਕੜ ਕੇ ਮੁਰਗਾ ਬਣ ਜਾ, ਤੇ ਮੁਰਗਾ ਬਣਿਆ-ਬਣਾਇਆ ਹੀ ਸਾਰੀਆਂ ਜਮਾਤਾਂ ਵਿੱਚ ਚੱਕਰ ਲਾ ਕੇ ਆ!’’ ਦੀਪੂ ਠਠੰਬਰ ਗਿਆ ਉਸਦੀ ਅਕਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਇਹ ਅੱਜ ਕਿਸ ਤਰ੍ਹਾਂ ਦੀ ਅਨੋਖੀ ਸਜਾ ਮਿਲ ਰਹੀ ਹੈ! ਇਹ ਤਾਂ ਡੰਡਿਆਂ ਤੋਂ ਵੀ ਭੈੜੀ ਸਜਾ ਮਾਸਟਰ ਜੀ ਦੇ ਰਹੇ ਹਨ ਸਭ ਕਲਾਸਾਂ ਵਿੱਚ ਤਾਂ ਹੋਰਨਾਂ ਬੱਚਿਆਂ ਦੇ ਨਾਲ-ਨਾਲ ਛੋਟੀ ਭੈਣ ਨਿੰਦੀ ਵੀ ਉਸਨੂੰ ਮੁਰਗਾ ਬਣਕੇ ਚੱਕਰ ਕੱਟਦਿਆਂ ਦੇਖੇਗੀ! ਉਹ ਦੁਖੀ ਹੋਵੇਗੀ, ਨਾਲੇ ਸਾਰੀ ਕਰਤੂਤ ਘਰ ਵੀ ਦੱਸੂਗੀ! ਰੱਬਾ ਇਹ ਕੀ ਲੋਹੜਾ ਪੈ ਰਿਹਾ ਹੈ ਅੱਜ? ਬਹੁੜੀ ਰੱਬ ਜੀ, ਅੱਜ ਬਚਾ ਲਵੋ! ਅੱਜ ਬਚਾ ਲਵੋ!!

ਸੋਚਦਿਆਂ ਉਹ ਆਪਣੇ ਕੰਨਾਂ ’ਚੋਂ ਨਿੱਕਲਦਾ ਚਪੇੜਾਂ ਦਾ ਸੇਕ ਤੇ ਸ਼ਾਂ-ਸ਼ਾਂ ਸਾਰੀ ਭੁੱਲ ਗਿਆ ਉਹ ਦੋਨੋਂ ਹੱਥ ਜੋੜ ਕੇ ਮਾਸਟਰ ਜੀ ਦੇ ਪੈਰੀਂ ਡਿੱਗਦਿਆਂ ਬੋਲਿਆ, ‘‘ਮਾਸਟਰ ਜੀ, ਅੱਜ ਮਾਫ ਕਰ ਦਿਓ! ਅੱਗੇ ਤੋਂ ਕਦੇ ਅਜਿਹੀ ਗਲਤੀ ਨਹੀਂ ਕਰਾਂਗਾ! ਇਸ ਤਰ੍ਹਾਂ ਤਾਂ ਮੇਰੀ ਸਾਰੇ ਸਕੂਲ ਵਿੱਚ ਭਾਰੀ ਬੇਇੱਜ਼ਤੀ ਹੋ ਜਾਵੇਗੀ ਅੱਗੇ ਤੋਂ ਅਜਿਹੀ ਹਰਕਤ ਕਰਾਂ ਤਾਂ ਜੋ ਮਰਜ਼ੀ ਸਜ਼ਾ ਦੇ ਦਿਓ ਜੀ! ਅੱਜ ਮਾਫ਼ੀ ਦੇ ਦਿਓ!’’ ਅੰਤ ਸਾਰੀ ਕਲਾਸ ਦੇ ਕਹਿਣ ’ਤੇ ਮਾਸਟਰ ਜੀ ਨੇ ਦੀਪੂ ਨੂੰ ਮੁਆਫ਼ ਕਰ ਦਿੱਤਾ ਕਿਉਂਕਿ ਉਸਨੇ ਅੱਗੇ ਤੋਂ ਨਕਲ ਨਾ ਕਰਨ ਤੇ ਮਿਹਨਤ ਨਾਲ ਪੜ੍ਹਨ ਦੀ ਕਸਮ ਜੁ ਖਾ ਲਈ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.

ਰੂਰੂ ਹਿਰਨ (Ruru Deer)
ਰੂਰੂ ਹਿਰਨ

ਇੱਕ ਸਮੇਂ ਦੀ ਗੱਲ ਹੈ, ਜਦੋਂ ਇੱਕ ਰੂਰੂ ਹਿਰਨ ਹੋਇਆ ਕਰਦਾ ਸੀ ਇਸ ਹਿਰਨ ਦਾ ਰੰਗ ਸੋਨੇ ਵਰਗਾ, ਵਾਲ ਰੇਸ਼ਮੀ ਮਖਮਲ ਤੋਂ ਵੀ ਜ਼ਿਆਦਾ ਮੁਲਾਇਮ ਤੇ ਅੱਖਾਂ ਅਸਮਾਨੀ ਰੰਗ ਦੀਆਂ ਹੁੰਦੀਆਂ ਸਨ ਰੂਰੂ ਹਿਰਨ ਕਿਸੇ ਦੇ ਵੀ ਮਨ ਨੂੰ ਮੋਹ ਲੈਂਦਾ ਸੀ ਇਹ ਹਿਰਨ ਜ਼ਿਆਦਾ ਸੁੰਦਰ ਤੇ ਵਿਵੇਕਸ਼ੀਲ ਸੀ ਤੇ ਮਨੁੱਖ ਵਾਂਗ ਗੱਲ ਕਰ ਸਕਦਾ ਸੀ ਰੂਰੂ ਹਿਰਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਮਨੁੱਖ ਇੱਕ ਲੋਭੀ ਪ੍ਰਾਣੀ ਹੈ ਫਿਰ ਵੀ ਉਹ ਮਨੁੱਖ ਪ੍ਰਤੀ ਕਰੁਣਾ ਭਾਵ ਰੱਖਦਾ ਸੀ ਇੱਕ ਦਿਨ ਰੂਰੂ ਹਿਰਨ ਜੰਗਲ ‘ਚ ਸੈਰ ਕਰ ਰਿਹਾ ਸੀ ਪਰ ਉਦੋਂ ਉਹ ਕਿਸੇ ਮਨੁੱਖ ਦੇ ਚੀਕਣ ਦੀ ਆਵਾਜ਼ ਸੁਣਦਾ ਹੈ

Ruru Deer | ਜਦੋਂ ਉਹ ਮੌਕੇ ‘ਤੇ ਪਹੁੰਚਦਾ ਹੈ, ਤਾਂ ਉਸ ਨੂੰ ਨਦੀ ਦੀ ਧਾਰ ‘ਚ ਇੱਕ ਆਦਮੀ ਰੁੜ੍ਹਦਾ ਹੋਇਆ ਨਜ਼ਰ ਆਉਂਦਾ ਹੈ ਇਹ ਵੇਖ ਕੇ ਹਿਰਨ ਉਸ ਨੂੰ ਬਚਾਉਣ ਲਈ ਨਦੀ ‘ਚ ਵੜ ਜਾਂਦਾ ਹੈ ਤੇ ਡੁੱਬਦੇ ਵਿਅਕਤੀ ਨੂੰ ਉਸਦੇ ਪੈਰ ਫੜਨ ਦੀ ਸਲਾਹ ਦਿੰਦਾ ਹੈ, ਪਰ ਉਹ ਵਿਅਕਤੀ ਉਸਦੇ ਪੈਰ ਫੜ ਕੇ ਹਿਰਨ ਦੇ ਉੱਪਰ ਹੀ ਬੈਠ ਜਾਂਦਾ ਹੈ ਜੇਕਰ ਹਿਰਨ ਚਾਹੁੰਦਾ ਤਾਂ ਉਸ ਨੂੰ ਸੁੱਟ ਕੇ ਪਾਣੀ ‘ਚੋਂ ਬਾਹਰ ਆ ਸਕਦਾ ਸੀ, ਪਰ ਉਸਨੇ ਅਜਿਹਾ ਨਹੀਂ ਕੀਤਾ ਉਹ ਖੁਦ ਤਕਲੀਫ਼ ਸਹਿ ਕੇ ਉਸ ਵਿਅਕਤੀ ਨੂੰ ਕਿਨਾਰੇ ਤੱਕ ਲੈ ਆਉਂਦਾ ਹੈ

ਬਾਹਰ ਆਉਂਦੇ ਹੀ ਵਿਅਕਤੀ ਹਿਰਨ ਨੂੰ ਧੰਨਵਾਦ ਕਹਿੰਦਾ ਹੈ, ਤਾਂ ਇਸ ‘ਤੇ ਹਿਰਨ ਕਹਿੰਦਾ ਹੈ, ‘ਜੇਕਰ ਤੂੰ ਮੇਰਾ ਸੱਚੀਂ ਧੰਨਵਾਦ ਕਰਨਾ ਚਾਹੁੰਦਾ ਹੈ ਤਾਂ ਕਿਸੇ ਨੂੰ ਇਹ ਨਾ ਦੱਸੀਂ ਕਿ ਤੈਨੂੰ ਇੱਕ ਸੋਨ ਹਿਰਨ ਨੇ ਡੁੱਬਣ ਤੋਂ ਬਚਾਇਆ ਹੈ ਹਿਰਨ ਨੇ ਉਸ ਨੂੰ ਕਿਹਾ ਕਿ ਜੇਕਰ ਮਨੁੱਖ ਮੇਰੇ ਬਾਰੇ ਜਾਣਨਗੇ, ਤਾਂ ਉਹ ਮੇਰਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰਨਗੇ ਇਹ ਕਹਿ ਕੇ ਰੂਰੂ ਹਿਰਨ ਜੰਗਲ ‘ਚ ਚਲਾ ਜਾਂਦਾ ਹੈ

ਕੁਝ ਸਮੇਂ ਬਾਅਦ ਉਸ ਰਾਜ ਦੇ ਰਾਜੇ ਦੀ ਰਾਣੀ ਇੱਕ ਸੁਫ਼ਨਾ ਵੇਖਦੀ ਹੈ, ਜਿਸ ‘ਚ ਉਸ ਨੂੰ ਰੂਰੂ ਹਿਰਨ ਦਿਖਾਈ ਦਿੰਦਾ ਹੈ ਰੂਰੂ ਹਿਰਨ ਦੀ ਸੁੰਦਰਤਾ ਨੂੰ ਵੇਖਣ ਤੋਂ ਬਾਅਦ ਰਾਣੀ ਉਸ ਨੂੰ ਆਪਣੇ ਕੋਲ ਰੱਖਣ ਦੀ ਲਾਲਸਾ ਕਰਨ ਲੱਗਦੀ ਹੈ ਇਸ ਤੋਂ ਬਾਅਦ ਰਾਣੀ, ਰਾਜੇ ਨੂੰ ਰੂਰੂ ਹਿਰਨ ਨੂੰ ਲੱਭ ਕੇ ਲਿਆਉਣ ਲਈ ਕਹਿੰਦੀ ਹੈ ਰਾਜਾ ਬਿਨਾ ਦੇਰ ਕੀਤੇ ਨਗਰ ‘ਚ ਢਿੰਡੋਰਾ ਪਿਟਵਾ ਦਿੰਦਾ ਹੈ ਕਿ ਜੋ ਕੋਈ ਵੀ ਰੂਰੂ ਹਿਰਨ ਨੂੰ ਲੱਭਣ ‘ਚ ਮੱਦਦ ਕਰੇਗਾ, ਉਸ ਨੂੰ ਇੱਕ ਪਿੰਡ ਇਨਾਮ ‘ਚ ਦਿੱਤਾ ਜਾਵੇਗਾ

ਰਾਜੇ ਦੀ ਇਹ ਸੂਚਨਾ ਉਸ ਵਿਅਕਤੀ ਤੱਕ ਵੀ ਪਹੁੰਚਦੀ ਹੈ, ਜਿਸ ਨੂੰ ਹਿਰਨ ਨੇ ਬਚਾਇਆ ਸੀ ਉਹ ਵਿਅਕਤੀ ਬਿਨਾ ਸਮਾਂ ਗੁਆਏ  ਰਾਜੇ ਦੇ ਦਰਬਾਰ ‘ਚ ਪਹੁੰਚ ਜਾਂਦਾ ਹੈ ਤੇ ਰੂਰੂ ਹਿਰਨ ਸਬੰਧੀ ਰਾਜੇ ਨੂੰ ਦੱਸਦਾ ਹੈ ਰਾਜਾ ਤੇ ਸਿਪਾਹੀ ਸਮੇਤ ਉਹ ਵਿਅਕਤੀ ਜੰਗਲ ਵੱਲ ਚੱਲ ਪੈਂਦਾ ਹੈ ਜੰਗਲ ‘ਚ ਪਹੁੰਚਣ ਤੋਂ ਬਾਅਦ ਰਾਜੇ ਦੇ ਸਿਪਾਹੀ ਹਿਰਨ ਦੇ ਨਿਵਾਸ ਸਥਾਨ ਨੂੰ ਚਾਰੇ ਪਾਸਿਓਂ ਘੇਰ ਲੈਂਦੇ ਹਨ ਜਦੋਂ ਰਾਜਾ ਹਿਰਨ ਨੂੰ ਵੇਖਦਾ ਹੈ, ਤਾਂ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ,

ਕਿਉਂਕਿ ਉਹ ਹਿਰਨ ਬਿਲਕੁਲ ਉਹੋ-ਜਿਹਾ ਹੀ ਸੀ ਜਿਹੋ-ਜਿਹਾ ਰਾਣੀ ਨੇ ਦੱਸਿਆ ਸੀ ਹਿਰਨ ਚਾਰੇ ਪਾਸਿਓਂ ਸਿਪਾਹੀਆਂ ਨਾਲ ਘਿਰਿਆ ਹੋਇਆ ਸੀ ਤੇ ਰਾਜਾ ਉਸ ‘ਤੇ ਤੀਰ ਤਾਣੀ ਬੈਠਾ ਸੀ ਪਰ ਉਦੋਂ ਹਿਰਨ ਰਾਜੇ ਨੂੰ ਮਨੁੱਖ ਦੀ ਭਾਸ਼ਾ ‘ਚ ਕਹਿੰਦਾ ਹੈ, ”ਹੇ ਰਾਜਨ ਤੁਸੀਂ ਮੈਨੂੰ ਮਾਰ ਦੇਣਾ, ਪਰ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਨੂੰ ਮੇਰੀ ਜਗ੍ਹਾ ਦਾ ਰਾਹ ਕਿਸਨੇ ਦੱਸਿਆ ਹੈ?” ਇਸ ‘ਤੇ ਰਾਜੇ ਨੇ ਉਸ ਵਿਅਕਤੀ ਵੱਲ ਇਸ਼ਾਰਾ ਕੀਤਾ

ਜਿਸ ਦੀ ਜਾਨ ਹਿਰਨ ਨੇ ਬਚਾਈ ਸੀ ਉਸ ਵਿਅਕਤੀ ਨੂੰ ਵੇਖ ਕੇ ਹਿਰਨ ਕਹਿੰਦਾ ਹੈ, ”ਕੱਢ ਲਓ ਲੱਕੜ ਦੇ ਕੁੰਡੇ ਨੂੰ ਪਾਣੀ ‘ਚੋਂ, ਨਾ ਕੱਢਣਾ ਕਦੇ ਇੱਕ ਬੇਵਿਸ਼ਵਾਸੇ ਇਨਸਾਨ ਨੂੰ” ਜਦੋਂ ਰਾਜੇ ਨੇ ਹਿਰਨ ਤੋਂ ਇਨ੍ਹਾਂ ਸ਼ਬਦਾਂ ਦਾ ਮਤਲਬ ਪੁੱਛਿਆ, ਤਾਂ ਹਿਰਨ ਨੇ ਦੱਸਿਆ ਕਿ ਉਸਨੇ ਇਸ ਵਿਅਕਤੀ ਨੂੰ ਡੁੱਬਣੋਂ ਬਚਾਇਆ ਸੀ ਹਿਰਨ ਦੀਆਂ ਗੱਲਾਂ ਸੁਣ ਕੇ ਰਾਜੇ ਦੇ ਅੰਦਰ ਦੀ ਇਨਸਾਨੀਅਤ ਜਾਗ ਪਈ ਉਸ ਨੂੰ ਖੁਦ ‘ਤੇ ਸ਼ਰਮ ਆਉਣ ਲੱਗੀ ਤੇ ਕ੍ਰੋਧ ‘ਚ ਉਸ ਵਿਅਕਤੀ ਵੱਲ ਤੀਰ ਦਾ ਨਿਸ਼ਾਨਾ ਕਰ ਦਿੱਤਾ

ਇਹ ਵੇਖ ਕੇ ਹਿਰਨ ਨੇ ਰਾਜੇ ਨੂੰ ਉਸ ਵਿਅਕਤੀ ਨੂੰ ਨਾ ਮਾਰਨ ਦੀ ਬੇਨਤੀ ਕੀਤੀ ਹਿਰਨ ਦੀ ਦਇਆ ਭਾਵਨਾ ਵੇਖ ਕੇ ਰਾਜੇ ਨੇ ਉਸ ਨੂੰ ਆਪਣੇ ਰਾਜ ‘ਚ ਆਉਣ ਦਾ ਸੱਦਾ ਦਿੱਤਾ ਹਿਰਨ ਰਾਜੇ ਦੇ ਸੱਦੇ ‘ਤੇ ਕੁਝ ਦਿਨ ਰਾਜ ਮਹਿਲ ‘ਚ ਰਿਹਾ ਤੇ ਫਿਰ ਵਾਪਸ ਜੰਗਲ ‘ਚ ਚਲਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ