Building - Sach Kahoon Punjabi
6 ਮਜ਼ਦੂਰ ਮਲਬੇ ਹੇਠਾਂ ਦਬੇ, ਦੋ ਨੂੰ ਕੱਢਿਆ ਬਾਹਰ | Building
ਰਾਹਤ ਕਾਰਜ ਜਾਰੀ
ਮੋਹਾਲੀ (ਸੱਚ ਕਹੂੰ ਨਿਊਜ਼)। ਮੋਹਾਲੀ ਦੇ ਖਰੜ ਤੋਂ ਇੱਕ ਇਮਾਰਤ ਡਿੱਗਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ Building ਨਿਰਮਾਣ ਅਧੀਨ ਸੀ। ਉਕਤ ਨਿਰਮਾਣ ਅਧੀਨ ਇਮਾਰਤ Building ਲਾਡਰਾ-ਖਰੜ ਰੋਡ ‘ਤੇ ਸਥਿੱਤ ਹੈ। ਜਾਣਕਾਰੀ ਅਨੁਸਾਰ ਇਹ ਇਮਾਰਤ ਉਦੋਂ ਡਿੱਗੀ ਜਦੋਂ ਮਜ਼ਦੂਰ ਇਸ ਵਿੱਚ ਕੰਮ ਕਰ ਰਹੇ ਸਨ। 6 ਮਜ਼ਦੂਰਾਂ ਦੇ ਇਮਾਰਤ ਦੇ ਮਲਬੇ ਹੇਠ ਦੱਬੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜਿਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਇਮਾਰਤ ਦੇ ਅੰਦਰ ਜੇਸੀਬੀ ਨਾਲ ਖੁਦਾਈ ਕੀਤੀ ਜਾ ਰਹੀ ਸੀ। ਮਲਬੇ ਹੇਠ ਦੱਬੀ ਜੇਸੀਬੀ ਦਾ ਆਪ੍ਰੇਟਰ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਾਸਨ ਤੇ ਸਥਾਨਕ ਲੋਕਾਂ ਵੱਲੋਂ ਰਾਹਤ ਕਾਰਜ ਜਾਰੀ ਹਨ।
ਲਾਡਰਾ-ਖਰੜ ਰੋਡ ‘ਤੇ ਸਥਿੱਤ ਹੈ ਇਮਾਰਤ।
4 ਮਜ਼ਦੂਰਾਂ ਦਾ ਮਲਬੇ ‘ਚ ਦੱਬੇ ਹੋਣ ਦਾ ਖਦਸ਼ਾ।
ਮਲਬੇ ਹੇਠ ਇੱਕ ਜੇਸੀਬੀ ਵੀ ਦੱਬੀ ਗਈ ਹੈ।
ਜੇਸੀਬੀ ਦਾ ਆਪ੍ਰੇਟਰ ਵੀ ਉਸ ਦੇ ਅੰਦਰ ਹੀ ਹੈ।
ਮਲਬੇ ਹੇਠ ਦੱਬੀ ਜੇਸੀਬੀ ਦਾ ਆਪ੍ਰੇਟਰ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਾਸਨ ਤੇ ਸਥਾਨਕ ਲੋਕਾਂ ਵੱਲੋਂ ਰਾਹਤ ਕਾਰਜ ਜਾਰੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
30 ਲੱਖ ਮਕਾਨ ਬਣ ਚੁੱਕੇ ਹਨ ਤੇ 57 ਲੱਖ ਮਕਾਨ ਨਿਰਮਾਣ ਅਧੀਨ
ਏਜੰਸੀ/ਨਵੀਂ ਦਿੱਲੀ। ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ(PM) ਆਵਾਸ ਯੋਜਨਾ-ਸ਼ਹਿਰੀ ਚ ਇੱਕ ਕਰੋੜ ਮਕਾਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ‘ਚੋਂ ਲਗਭਗ 30 ਲੱਖ ਮਕਾਨ ਬਣ ਚੁੱਕੇ ਹਨ ਤੇ 57 ਲੱਖ ਮਕਾਨ ਨਿਰਮਾਣ ਅਧੀਨ ਹਨ ਪੁਰੀ ਨੇ ਇੱਥੇ ਆਪਣੇ ਦਫ਼ਤਰ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਦੇ ਸ਼ਹਿਰੀ ਇਲਾਕਿਆਂ ‘ਚ ਅਨੁਮਾਨਿਤ ਇੱਕ ਕਰੋੜ 12 ਲੱਖ ਮਕਾਨਾਂ ਦੀ ਮੰਗ ਹੈ। ਜਿਸ ‘ਚ ਇੱਕ ਕਰੋੜ ਸਸਤੇ ਮਕਾਨ ਬਣਾਉਣ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ(PM) ਆਵਾਸ ਯੋਜਨਾ-ਸ਼ਹਿਰੀ ਦੁਨੀਆ ‘ਚ ਸਭ ਤੋਂ ਵੱਡੀ ਆਵਾਸ ਯੋਜਨਾ ਹੈ, ਜਿਸ ‘ਚ ਗਰੀਬ ਲੋਕਾਂ ਨੂੰ ਮਕਾਨ ਬਣਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਮੌਕੇ ਮੰਤਰਾਲੇ ‘ਚ ਸਕੱਤਰ ਦੁਰਗਾ ਸ਼ੰਕਰ ਮਿਸ਼ਰ ਵੀ ਮੌਜ਼ੂਦ ਸਨ ਉੁਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਚ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ ਉਨ੍ਹਾਂ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਯੋਜਨਾ ਤਹਿਤ 5.8 ਲੱਖ ਸੀਨੀਅਰ ਨਾਗਰਿਕ, ਦੋ ਲੱਖ ਨਿਰਮਾਣ ਮਜ਼ਦੂਰ, 1.5 ਲੱਖ ਘਰੇਲੂ ਕਾਮਗਾਰ, 1.5 ਲੱਖ ਸਿਲਪਕਾਰ, 0.63 ਦਿਵਯਾਂਗਜਨ, 770 ਕਿੰਨਰ ਤੇ 500 ਕੁਸ਼ਟ ਰੋਗੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਉਨ੍ਹਾਂ ਕਿਹਾ ਕਿ ਮਹਿਲਾ ਸ਼ਕਤੀਕਰਨ ਤੇ ਇਸ ਯੋਜਨਾ ਦਾ ਮੁੱਖ ਅੰਗ ਹੈ ਤੇ ਮਕਾਨ ਦਾ ਮਾਲਕਾਨਾ ਪਰਿਵਾਰ ਦੀ ਮਹਿਲਾ ਮੈਂਬਰ ਜਾਂ ਸਾਂਝੇ ਤੌਰ ‘ਤੇ ਹੀ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੰਬਈ। ਮੁੰਬਈ ਦੇ ਡੋਂਗਰੀ ਇਲਾਕੇ ‘ਚ ਮੰਗਲਵਾਰ ਨੂੰ ਇਕ 4 ਮੰਜ਼ਲਾ ਇਮਾਰਤ ਡਿੱਗ ਗਈ। ਇਮਾਰਤ ਦੇ ਮਲਬੇ ਹੇਠ 40 ਤੋਂ 50 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਕੇ ਦੇ ਫਾਇਰ ਬ੍ਰਿਗੇਡ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਪਹੁੰਚ ਗਈਆਂ ਹਨ। ਰਾਹਤ ਅਤੇ ਬਚਾਅ ਕੰਮ ਚਲਾਇਆ ਜਾ ਰਿਹਾ ਹੈ। ਇਮਾਰਤ ਦੇ ਮਲਬੇ ਹੇਠਾਂ ਦੱਬ ਕੇ 12 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕਾਂ ਨੂੰ ਬਚਾਇਆ ਗਿਆ ਹੈ। ਮਲਬੇ ਹੇਠਾਂ ਦੱਬੇ ਬਾਕੀ ਲੋਕਾਂ ਨੂੰ ਬਚਾਉਣ ਲਈ ਬਚਾਅ ਕੰਮ ਜਾਰੀ ਹੈ। ਐੱਨ. ਡੀ. ਆਰ. ਐੱਫ. ਮੁਤਾਬਕ ਤੰਗ ਗਲੀ ਹੋਣ ਕਾਰਨ ਬਚਾਅ ਕੰਮ ‘ਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਓਧਰ ਬੀ. ਐੱਮ. ਸੀ. ਮੁਤਾਬਕ ਅੱਜ ਦੁਪਹਿਰ 11 ਵਜ ਕੇ 48 ਮਿੰਟ ‘ਤੇ ਡੋਂਗਰੀ ਇਲਾਕੇ ਵਿਚ ਸਥਿਤ ਕੇਸਰਬਾਈ ਨਾਂ ਦੀ ਇਮਾਰਤ ਡਿੱਗ ਗਈ। ਇਹ ਇਮਾਰਤ ਅਬਦੁੱਲ ਹਮੀਦ ਸ਼ਾਹ ਦਰਗਾਹ ਦੇ ਪਿੱਛੇ ਹੈ ਅਤੇ ਕਾਫੀ ਪੁਰਾਣੀ ਹੈ। ਇਕ ਚਸ਼ਮਦੀਦ ਮੁਤਾਬਕ ਇਹ ਇਮਾਰਤ 100 ਸਾਲ ਪੁਰਾਣੀ ਹੈ ਅਤੇ ਇਸ ਵਿਚ 15 ਪਰਿਵਾਰ ਰਹਿੰਦੇ ਹਨ। ਜਦੋਂ ਇਮਾਰਤ ਡਿੱਗੀ ਤਾਂ ਇਸ ‘ਚ 40 ਲੋਕ ਮੌਜੂਦ ਸਨ। ਬਚਾਅ ਟੀਮਾਂ ਨੇ ਇਕ ਬੱਚੇ ਨੂੰ ਜ਼ਿੰਦਾ ਬਚਾਇਆ ਹੈ। ਬਾਕੀ ਲੋਕਾਂ ਨੂੰ ਮਲਬੇ ‘ਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁੰਬਈ ‘ਚ ਭਾਰੀ ਬਾਰਿਸ਼ ਕਾਰਨ ਜ਼ਿਆਦਾਤਰ ਹਿੱਸਿਆਂ ‘ਚ ਪਾਣੀ ਭਰ ਗਿਆ ਅਤੇ ਘਟਨਾਵਾਂ ਵਾਪਰੀਆਂ। ਮੁੰਬਈ ਦੇ ਮਲਾਡ ਵਿਚ 2 ਜੁਲਾਈ ਨੂੰ ਤੜਕੇ ਇਕ ਕੰਧ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਪੁਣੇ ਵਿਚ ਇਕ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੋਂਡੁਰਾਸ ‘ਚ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਦੂਤਾਵਾਸ ਦੀ ਇਮਾਰਤ ਨੂੰ ਲਾਈ ਅੱਗ
ਮੈਕਸਿਕੋ ਸਿਟੀ, ਏਜੰਸੀ। ਮੱਧ ਅਮਰੀਕੀ ਦੇਸ਼ ਹੋਂਡੁਰਾਸ ਦੀ ਰਾਜਧਾਨੀ ਟੇਗੁਸਿਗਲਪਾ ‘ਚ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਅਮਰੀਕੀ ਦੂਤਾਵਾਸ ਦੀ ਇਮਾਰਤ ਦੇ ਮੁੱਖ ਹਿੱਸੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਨੂੰ ਹੋਈ। ਹੇਰਾਲਡੋ ਨਿਊਜ਼ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਕੁਝ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਟਾਇਰ ਲਾਕਰ ਇਮਾਰਤ ਦੇ ਮੁੱਖ ਪ੍ਰਵੇਸ਼ ਦੁਆਰ ਨੂੰ ਅੱਗ ਲਗਾ ਦਿੱਤੀ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੱਗ ‘ਤੇ ਤੁਰੰਤ ਕਾਬੂ ਪਾ ਲਿਆ। ਇਕ ਹੋਰ ਮੀਡੀਆ ਰਿਪੋਰਟ ਅਨੁਸਾਰ ਇਮਾਰਤ ਨੂੰ ਅੱਗ ਲਾਉਣ ਵਾਲੇ ਇੱਕ ਪ੍ਰਦਰਸ਼ਨਕਾਰੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਜਿਕਰਯੋਗ ਹੈ ਕਿ ਹੋਂਡੁਰਾਸ ‘ਚ ਮੈਡੀਕਲ ਅਤੇ ਸਿੱਖਿਆ ਸਬੰਧੀ ਖੇਤਰਾਂ ਦੇ ਨਿੱਜੀਕਰਨ ਨੂੰ ਲੈ ਕੇ ਉਠਾਏ ਗਏ ਕਦਮਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮੈਡੀਕਲ ਅਤੇ ਸਿੱਖਿਆ ਸਬੰਧੀ ਖੇਤਰਾਂ ਦੇ ਨਿੱਜੀਕਰਨ ਨੂੰ ਲੈ ਕੇ ਉਠਾਏ ਗਏ ਕਦਮਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮੈਡੀਕਲ ਅਤੇ ਸਿੱਖਿਆ ਸਬੰਧੀ ਖੇਤਰਾਂ ਦੇ ਨਿੱਜੀਕਰਨ ਦਾ ਪ੍ਰਸਤਾਵ ਰਾਸ਼ਟਰਪਤੀ ਜੁਆਨ ਅੋਲੈਂਡ੍ਰੋ ਹਰਨਾਡਿਜ ਨੇ ਸੁਝਾਇਆ ਸੀ ਜਿਹਨਾਂ ਨੂੰ ਅਮਰੀਕਾ ਦਾ ਮੁੱਖ ਸਹਿਯੋਗੀ ਮੰਨਿਆ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਿਆਲਾ : ਅਦਾਲਤ ਵੱਲੋਂ ਕੇਂਦਰੀ ਜੇਲ ਦੀ ਇਮਾਰਤ ਤੇ ਗੱਡੀਆਂ ਕੁਰਕ ਕਰਨ ਦੇ ਹੁਕਮ
ਨਾਭਾ। ਪੰਜਾਬ ਵਿਚ ਅਜਿਹੇ ਸੈਂਕੜੇ ਵਿਅਕਤੀਆਂ ਦੇ ਕੇਸ ਹਨ ਜੋ ਸਰਕਾਰੀ ਡਿਊਟੀ ਦੌਰਾਨ ਐਕੀਸਡੈਟਾਂ ‘ਚ ਮੌਤ ਦੇ ਮੂੰਹ ਚਲੇ ਜਾਂਦੇ ਹਨ। ਪਰ ਉਨ੍ਹਾਂ ਨੂੰ ਮਹਿਕਮੇ ਵੱਲੋਂ ਪੀੜਤ ਪਰਿਵਾਰ ਨੂੰ ਕੋਈ ਵੀ ਪੈਨਸ਼ਨ ਜਾਂ ਹੋਰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਇਸ ਤਰ੍ਹਾਂ ਹੀ ਪਟਿਆਲਾ ਦੀ ਕੇਂਦਰੀ ਜੇਲ ‘ਚ 1997 ‘ਚ ਜੇਲ ਵਾਰਡਨ ਦੀ ਡਿਊਟੀ ‘ਤੇ ਤਾਇਨਾਤ ਸਰਦੂਲ ਸਿੰਘ ਦਾ ਪਰਿਵਾਰ ਇਨਸਾਫ ਲਈ ਲੜਦਾ ਰਿਹਾ ਅਤੇ ਸਰਦੂਲ ਸਿੰਘ ਦੀ ਮੌਤ ਤੋਂ ਬਾਅਦ ਕੇਂਦਰੀ ਜੇਲ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਪੈਨਸ਼ਨ ਭੱਤਾ ਨਹੀਂ ਦਿੱਤਾ ਗਿਆ। ਮੌਤ ਤੋਂ ਕਰੀਬ 13 ਸਾਲ ਬਾਅਦ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ‘ਤੇ ਅਦਾਲਤ ਵੱੱਲੋਂ ਕੇਂਦਰੀ ਜੇਲ ਦੀ ਇਮਾਰਤ ਤੇ ਦਫਤਰੀ ਸਾਮਾਨ ਕੇਸ ਨਾਲ ਨੱਥੀ ਕਰ ਦਿੱਤਾ ਹੈ।
ਬਣਦੇ ਭੱਤੇ ਦੀ ਅਦਾਇਗੀ ਨਾ ਹੋਣ ‘ਤੇ ਅਪ੍ਰੈਲ ਮਹੀਨੇ ਵਿਚ ਜੇਲ ਦੀ ਇਮਾਰਤ ਤੇ ਸਾਮਾਨ ਦੀ ਕੁਰਕੀ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਨਾਭਾ ਵਾਸੀ ਸਰਦੂਲ ਸਿੰਘ 1994 ਦੌਰਾਨ ਕੇਂਦਰੀ ਜੇਲ ‘ਚ ਬਤੌਰ ਵਾਰਡਰ 89 ਦਿਨਾਂ ਦੀ ਨੌਕਰੀ ਦੇ ਆਧਾਰ ‘ਤੇ ਭਰਤੀ ਹੋਇਆ ਸੀ। ਸਾਲ 1997 ‘ਚ ਸਰਦੂਲ ਸਿੰਘ ਦੀ ਕਿਸੇ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਉਸਦੇ ਪਰਿਵਾਰ ਨੂੰ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਗਿਆ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਸਾਲ 2010 ਵਿਚ ਸਿਵਲ ਕੋਰਟ ਵਿਚ ਕੇਸ ਦਾਇਰ ਕਰਦਿਆਂ ਇੰਨਸਾਫ ਦੀ ਮੰਗ ਕੀਤੀ। 2014 ਸਿਵਲ ਜੱਜ ਜੂਨੀਅਰ ਡਵੀਜਨ ਮਿਸ ਦੀਪਿਕਾ ਨੇ ਪਰਮਜੀਤ ਕੌਰ ਦੇ ਹੱਕ ਵਿਚ ਫੈਸਲਾ ਸੁਣਾਇਆ। ਜਿਸ ‘ਤੇ ਸਰਕਾਰ ਵਲੋਂ ਅਪੀਲ ਦਾਇਰ ਕਰਦਿਆਂ ਦਲੀਲ ਦਿੱਤੀ ਕਿ ਸਰਦੂਲ ਸਿੰਘ ਦੀ ਪੱਕੀ ਭਰਤੀ ਨਹੀਂ ਹੋਈ ਸੀ।
ਸੈਸ਼ਨ ਜੱਜ ਐਚ.ਐਸ ਮਦਾਨ ਨੇ ਫਿਰ ਪਰਮਜੀਤ ਕੌਰ ਦੇ ਹੱਕ ਵਿਚ ਫੈਸਲਾ ਕਰਦਿਆਂ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਾਰਤ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼
ਸਾਰੇ ਯਾਤਰੀ ਸੁਰੱਖਿਅਤ
ਸਟਾਕਹੋਮ, ਏਜੰਸੀ। ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਬੁੱਧਵਾਰ ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਅਰਲਾਂਡਾ ਹਵਾਈ ਅੱਡੇ ‘ਤੇ ਇੱਕ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਜਹਾਜ਼ ਦੇ ਖੱਬੇ ਪਾਸੇ ਦੀ ਨੋਕ ਹਵਾਈ ਅੱਡੇ ਦੇ ਟਰਮੀਨਲ-5 ਤੋਂ 50 ਮੀਟਰ ਦੀ ਦੂਰੀ ‘ਤੇ ਸਥਿਤ ਇੱਕ ਇਮਾਰਤ ਨਾਲ ਟਕਰਾ ਗਈ। ਇਸ ਘਟਨਾ ਦੇ ਸਮੇਂ ਜਹਾਜ਼ ‘ਚ ਕੁੱਲ 179 ਯਾਤਰੀ ਸਵਾਰ ਸਨ। Air India ਦਾ ਇਹ ਜਹਾਜ਼ ਉਸ ਸਮੇਂ ਨਵੀਂ ਦਿੱਲੀ ਤੋਂ ਸਟਾਕਹੋਮ ਪਹੁੰਚਿਆ ਹੀ ਸੀ। ਪੁਲਿਸ ਅਨੁਸਾਰ ਇਸ ਹਾਦਸੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਸਾਰੇ ਯਾਤਰੀਆਂ ਨੂੰ ਜਹਾਜ਼ ‘ਚੋਂ ਸੁਰੱਖਿਆ ਬਾਹਰ ਕੱਢ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮੱਦਦ ਲਈ ਪਹੁੰਚੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੇੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ
ਐਨਡੀਆਰ, ਦਿੱਲੀ ਪੁਲਿਸ ਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨਾਲ ਮਿਲ ਕੇ ਹਟਾਇਆ ਮਲਬਾ
ਨਵੀਂ ਦਿੱਲੀ, ਸੱਚ ਕਹੂੰ ਨਿਊਜ਼
ਦਿੱਲੀ ਦੇ ਅਸ਼ੋਕ ਵਿਹਾਰ ਫੇਜ-3 ਦੀ ਸਾਵਨ ਪਾਰਕ ਕਲੋਨੀ ‘ਚ ਬੁੱਧਵਾਰ ਸਵੇਰ ਇੱਕ ਪੁਰਾਣੀ ਚਾਰ ਮੰਜਿਲਾ ਇਮਾਰਤ ਡਿੱਗ ਗਈ ਹਾਦਸੇ ਦੀ ਸੂਚਨਾ ਮਿਲਦੇ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਕੇ ‘ਤੇ ਪਹੁੰਚੇ ਤੇ ਦਿੱਲੀ ਫਾਇਬ ਬ੍ਰਿਗੇਡ ਸੇਵਾ, ਪੁਲਿਸ ਤੇ ਆਫਤਾ ਪ੍ਰਬੰਧਨ ਦੇ ਮੈਂਬਰਾਂ ਨਾਲ ਰਾਹਤ ਤੇ ਬਚਾਅ ਕਾਰਜ ‘ਚ ਜੁਟ ਗਏ ਹਾਦਸੇ ‘ਚ ਚਾਰ ਬੱਚਿਆਂ ਤੇ ਇੱਕ ਔਰਤ ਦੀ ਮੌਤ ਹੋ ਗਈ ਜਦੋਂਕਿ ਕਈ ਜ਼ਖਮੀ ਹੋ ਗਏ ਖਬਰ ਲਿਖੇ ਜਾਣ ਤੱਕ ਰਾਹਤ ਤੇ ਬਚਾਅ ਕਾਰਜ ਜਾਰੀ ਸੀ ਮਲਬੇ ‘ਚ ਕੁਝ ਹੋਰ ਵਿਅਕਤੀਆਂ ਦੇ ਦਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ
ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਸਾਢੇ 9 ਵਜੇ ਸਾਵਨ ਪਾਰਕ ਕਲੋਨੀ ‘ਚ ਇਮਾਰਤ ਨੰਬਰ 42 ਡਿੱਗ ਗਈ ਤੇਜ਼ ਧਮਾਕੇ ਤੋਂ ਬਾਅਦ ਉੱਥੇ ਕੁਝ ਮਿੰਟਾਂ ਤੱਕ ਹਰ ਪਾਸੇ ਧੂੜ ਦਾ ਗੂਬਾਰ ਬਣ ਗਿਆ, ਜਿਸ ‘ਚ ਸਥਾਨਕ ਵਾਸੀ ਘਬਰਾ ਗਏ ਧੂੜ ਕੁਝ ਘੱਟ ਹੋਈ ਤਾਂ ਆਸ-ਪਾਸ ਦੇ ਲੋਕ ਬਚਾਅ ਲਈ ਘਟਨਾ ਸਥਾਨ ਵੱਲ ਭੱਜੇ ਘਟਨਾ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ, ਦਿੱਲੀ ਫਾਇਰ ਬ੍ਰਿਗੇਡ ਸੇਵਾ ਤੇ ਕੌਮੀ ਆਫ਼ਤਾ ਪ੍ਰਬੰਧਨ ਦੀ ਟੀਮ ਨਾਲ ਬਲਾਕ ਬੁਰਾਡੀ, ਮੰਗੋਲਪੁਰੀ ਤੇ ਰੋਹਣੀ ਤੋਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਵਿਜੈ ਇੰਸਾਂ, ਸੁਨੀਲ ਇੰਸਾਂ, ਰਮਾਸ਼ੰਕਰ ਇੰਸਾਂ, ਰਾਮਸਵਰੂਪ ਇੰਸਾਂ, ਭੈਣ ਵਿਮਲਾ ਇੰਸਾਂ ਸਮੇਤ 50 ਤੋਂ ਵੱਧ ਸੇਵਾਦਾਰ ਪਹੁੰਚੇ ਤੇ ਤੁਰੰਤ ਰਾਹਤ ਤੇ ਬਚਾਅ ਕਾਰਜ ‘ਚ ਜੁਟੇ ਗਏ
ਇਮਾਰਤ ਦੇ ਮਲਬੇ ‘ਚੋਂ ਕੱਢੇ ਗਏ ਪੀੜਤਾਂ ‘ਚੋਂ ਚਾਰ ਬੱÎਚਿਆਂ ਤੇ ਇੱਕ ਮਹਿਲਾ ਦੀ ਮੌਤ ਹੋ ਗਈ ਜਦੋਂਕਿ ਕਈ ਜ਼ਖਮੀਆਂ ਨੂੰ ਦੀਪ ਚੰਦ ਬੰਧੂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਸਥਾਨਕ ਨਿਵਾਸੀਆਂ ਅਨੁਸਾਰ ਡਿੱਗਣ ਵਾਲੀ ਬਿਲਡਿੰਗ ਕਰੀਬ 20 ਸਾਲ ਪੁਰਾਣੀ ਹੋਣ ਦੇ ਚੱਲਦੇ ਖਸਤਾ ਹੋ ਚੁੱਕੀ ਸੀ ਘਟਨਾ ਸਥਾਨ ‘ਤੇ ਚੀਕ-ਪੁਕਾਰ ਮੱਚੀ ਸੀ, ਕੁਝ ਮਹਿਲਾਵਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਮਲਬੇ ‘ਚ ਦਬੇ ਹੋਣ ਦੀ ਗੱਲ ਕਹਿ ਰਹੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਰੀਆ ਸੈਨਿਕ ਬਣਾ ਰਹੇ ਹਨ ਰਸਾਇਣਕ ਹਥਿਆਰ: ਜੇਫਰੀ
ਵਾਸ਼ਿੰਗਟਨ, ਏਜੰਸੀ।
ਸੀਰੀਆ ਮਾਮਲਿਆਂ ਲਈ ਅਮਰੀਕੀ ਵਿਦੇਸ਼ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਨੇ ਅੱਜ ਕਿਹਾ ਕਿ ਇਸ ਗੱਲ ਦਾ ਬਹੁਹ ਸਾਰਾ ਪ੍ਰਣਾਮ ਹੈ ਕਿ ਸੀਰੀਆਈ ਸੈਨਿਕ ਸੀਰੀਆ ਦੇ ਉੱਤਰਪੂਰਬ ਇਦਬਿਲ ਖੇਤਰ ‘ਚ ਰਸਾਇਣਕ ਹਥਿਆਰ ਬਣਾ ਰਿਹਾ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਦੇ ਵਿਸ਼ੇਸ਼ ਸਲਾਹਕਾਰ (ਸੀਰੀਆ ‘ਚ ਰਾਜਨੀਤਿਕ ਮਾਮਲਿਆਂ ਦੇ) ਜਿਮ ਜੇਫਰੀ ਨੇ ਕਿਹਾ, ਮੈਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਚਿਤਾਵਨੀਆਂ ਸਬੰਧੀ ਸਾਰੇ ਕੋਲ ਬਹੁਤ ਵਧੀਆ ਆਧਾਰ ਹਨ ਸੀਰੀਆਂ ‘ਚ ਸਥਿਤੀ ਨੂੰ ਲੈ ਕੇ ਜੇਫਰੀ ਨੇ ਆਪਦੀ ਨਿਯੁਕਤੀ ਤੋਂ ਬਾਅਦ ਪਹਿਲਾਂ ਇੰਟਰਵਿਊ ‘ਚ ਪੱਤਰਕਾਰਾਂ ਨੂੰ ਕਿਹਾ, ਕੋਈ ਵੀ ਹਮਲਾ ਸਾਡੇ ਲਈ ਅਪਤਜਨਕ ਹੇ ਅਤੇ ਇਹ ਲਾਪਰਵਾਹੀ ‘ਚ ਵਾਧੇ ਦੇ ਰੂਪ ‘ਚ ਹੋਵੇਗਾ।
ਉਨ੍ਹਾਂ ਨੇ ਕਿਹਾ ਇਸ ਗੱਲ ਦੇ ਬਹੁਤ ਸਾਰੇ ਪ੍ਰਣਾਮ ਹਨ ਕਿ ਰਸਾਇਣਕ ਹਥਿਆਰ ਤਿਆਰ ਕੀਤੇ ਜਾ ਰਹੇ ਹਨ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰੀ ਸੈਨਿਕ ਨੇ ਰਸਾਇਕ ਹਥਿਆਰਾਂ ਦਾ ਇਸਤੇਮਾਲ ਕੀਤਾ ਤਾਂ ਅਮਰੀਕਾ ਤੇ ਉਸਦੇ ਸਹਿਯੋਗੀ ਤੇਜੀ ਨਾਲ ਪ੍ਰਬਲਤਾ ਨਾਲ ਜਵਾਬ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ 15 ਤੋਂ ਹੋਵੇਗਾ ਲਾਗੂ : ਸਿੱਧੂ
ਘਰ ਬੈਠਿਆਂ ਨਕਸ਼ਿਆਂ ਦੀ ਮਨਜ਼ੂਰੀ ਆਨਲਾਈਨ ਹੋਵੇਗੀ (Building)
ਚੰਡੀਗੜ੍ਹ, ਸੱਚ ਕਹੂੰ ਨਿਊਜ਼
ਸ਼ਹਿਰੀ ਸਥਾਨਕ ਇਕਾਈਆਂ ‘ਚ ਆਨਲਾਈਨ ਨਕਸ਼ੇ ਪਾਸ ਕਰਨ ਲਈ ਬਣਾਇਆ ਗਿਆ ਆਨਲਾਈਨ ਬਿਲਡਿੰਗ (Building) ਪਲਾਨ ਅਪਰੂਵਲ ਸਿਸਟਮ (ਓਬੀਪੀਏਐੱਸ) 15 ਅਗਸਤ ਤੋਂ ਲਾਗੂ ਹੋਵੇਗਾ ਤੇ ਇਹ ਵੱਕਾਰੀ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਪੰਜਾਬ ਸਰਕਾਰ ਦਾ ਸ਼ਹਿਰੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਤੇ ਪਾਰਦਰਸ਼ੀ ਸ਼ਾਸਨ ਦੇਣ ਦਾ ਵਾਅਦਾ ਪੂਰਾ ਹੋਵੇਗਾ।
ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਸੈਕਟਰ 35 ਸਥਿਤ ਪੰਜਾਬ ਮਿਉਂਸਪਲ ਭਵਨ ਦੇ ਆਡੀਟੋਰੀਅਮ ਵਿਖੇ ਓਬੀਪੀਏਐੱਸ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਸੂਬੇ ਦੀਆਂ ਸਮੂਹ ਨਗਰ ਨਿਗਮਾਂ ਦੇ ਕਮਿਸ਼ਨਰਾਂ, ਡਿਪਟੀ ਡਾਇਰੈਕਟਰਾਂ ਤੇ ਆਰਕੀਟੈਕਟਾਂ ਦੀ ਲਗਾਈ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਹੀ।
ਸ੍ਰ. ਸਿੱਧੂ ਨੇ ਕਿਹਾ ਅਸੀਂ ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜਦੇ, ਸਗੋਂ ਅਗਲੀ ਪੀੜ੍ਹੀ ਲਈ ਲੜਦੇ ਹਾਂ, ਸਾਡੀ ਸਰਕਾਰ ਦਾ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਸਿਸਟਮ ਛੱਡ ਕੇ ਜਾਣਾ ਹੈ, ਜਿਸ ਦੇ ਤਹਿਤ ਈ-ਗਵਰਨੈਂਸ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਈ-ਗਵਰਨੈਂਸ ਪ੍ਰੋਜੈਕਟ ਨੂੰ ਲਾਗੂ ਕਰਕੇ ਜਿੱਥੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਉੱਥੇ ਸ਼ਹਿਰ ਵਾਸੀਆਂ ਨੂੰ ਘਰ ਬੈਠਿਆਂ ਸੁਖਾਲੀਆਂ ਸੇਵਾਵਾਂ ਮਿਲ ਸਕਦੀਆਂ ਹਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਓਬੀਪੀਏਐੱਸ 15 ਅਗਸਤ ਤੋਂ ਲਾਗੂ ਹੋਵੇਗਾ ਜੋ ਕਿ ਪੂਰਨ ਤੌਰ ‘ਤੇ ਆਨਲਾਈਨ ਪਲੇਟਫਾਰਮ ਹੈ ਜਿੱਥੇ ਨਕਸ਼ਿਆਂ ਦੀ ਮਨਜ਼ੂਰੀ ਆਨਲਾਈਨ ਇੱਕੋ ਥਾਂ ‘ਤੇ ਹੋਵੇਗੀ, ਜਿਸ ਨਾਲ ਸ਼ਹਿਰੀਆਂ ਦੀ ਪਹਿਲਾਂ ਹੁੰਦੀ ਖੱਜਲ ਖੁਆਰੀ ਖਤਮ ਹੋਵੇਗੀ। ਇਸ ਵੱਕਾਰੀ ਪ੍ਰੋਜੈਕਟ ਨੂੰ ਵਿਭਾਗ ਦਾ ਇਤਿਹਾਸਕ ਫੈਸਲਾ ਕਰਾਰ ਦਿੰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਦੀ ਕਿਸਮਤ ਤੇ ਮੁਹਾਂਦਰਾ ਬਦਲਣ ਦੀ ਸਮਰੱਥਾ ਰੱਖਦਾ ਹੈ। (Building)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੈਨਿਨ ਨੇ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਦੇਸ਼ ਦੀ ਜਵਾਨੀ ਤੇ ਲੋਕਾਂ ਦੇ ਮੂੰਹ ‘ਤੇ ਕਿਸ ਤਰ੍ਹਾਂ ਦੇ ਗੀਤ ਹਨ ਤਾਂ ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ। ਲੈਨਿਨ ਦੀ ਸੋਚ ਸੌ ਫੀਸਦੀ ਸਹੀ ਹੈ। ਕਿਸੇ ਵੀ ਦੇਸ਼ ਦਾ ਵਿਕਾਸ ਉੱਥੋਂ ਦੇ ਲੋਕਾਂ ਦੇ ਵਿਚਾਰਾਂ, ਸੋਚ, ਆਦਤਾਂ ਉੱਪਰ ਹੀ ਨਿਰਭਰ ਕਰਦਾ ਹੈ। ਸੋ, ਸਾਡੇ ਦੇਸ਼ ਦੇ ਬੱਚੇ ਗੁਣਾਂ ਦੇ ਧਨੀ ਹੋਣੇ ਜ਼ਰੂਰੀ ਹਨ ਕਿਉਂ ਜੋ ਉਨ੍ਹਾਂ ਨੇ ਆਉਣ ਵਾਲੇ ਕੱਲ੍ਹ ਦਾ ਨੇਤਾ ਬਣਨਾ ਹੁੰਦਾ ਹੈ। ਚੰਗੀ ਸ਼ਖਸੀਅਤ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।
ਪਰ ਇਹ ਅਸੰਭਵ ਵੀ ਨਹੀਂ ਹੈ। ਬੱਚਿਆਂ ਦੇ ਅੰਦਰ ਵਧੀਆ ਵਿਚਾਰ, ਆਦਤਾਂ ਅਤੇ ਉਸਾਰੂ ਸੋਚ ਪੈਦਾ ਕਰਨ ਲਈ ਮੁੱਢਲੀ ਅਵਸਥਾ ਭਾਵ ਬਾਲ ਅਵਸਥਾ ਉੱਤਮ ਸਮਾਂ ਹੁੰਦੀ ਹੈ। ਓਦੋਂ ਬੱਚੇ ਦਾ ਮਨ ਕੋਰੀ ਸਲੇਟ ਹੁੰਦਾ ਹੈ ਉਸ ‘ਤੇ ਜੋ ਵੀ ਲਿਖ ਦਿੱਤਾ ਜਾਵੇ ਤਾਂ ਬੱਚੇ ਦੀ ਸੋਚ, ਵਿਵਹਾਰ ਉਸੇ ਹੀ ਤਰ੍ਹਾਂ ਦਾ ਹੋ ਜਾਂਦਾ ਹੈ। ਇਸ ਕਾਰਜ ਲਈ ਮਾਪਿਆਂ ਅਤੇ ਸਮਾਜ ਤੋਂ ਇਲਾਵਾ ਬੱਚਿਆਂ ਦਾ ਸਕੂਲੀ ਜੀਵਨ ਕਾਫੀ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ। ਬੱਚਿਆਂ ਨੂੰ ਵਿੱਦਿਅਕ ਸਰਗਰਮੀਆਂ ਤੋਂ ਬਿਨਾਂ ਕੁੱਝ ਅਜਿਹੀਆਂ ਕਿਰਿਆਵਾਂ ਵਿੱਚ ਸ਼ਮੂਲੀਅਤ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।
ਸਿੱਖਿਆ ਵਿਭਾਗ ਨੇ ਵਿਸ਼ੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਉਦੇਸ਼ ਨਾਲ ਸੂਬੇ ਦੇ ਮਿਡਲ/ਹਾਈ/ਸੈਕੰਡਰੀ ਸਕਰਾਰੀ ਸਕੂਲਾਂ ਦੇ ਬੱਚਿਆਂ ਲਈ ਪਹਿਲੀ ਵਾਰ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪਾਂ ਲਾ ਕੇ ਇੱਕ ਵੱਡਾ ਹੰਭਲਾ ਮਾਰਿਆ ਹੈ। ਸਿੱਖਿਆ ਵਿਭਾਗ ਨੇ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਦੇ ਨਾਲ ਹੀ ਦੇਸ਼ ਦੇ ਵਿਕਾਸ ਵਿੱਚ ਵੀ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ ਕੀਤੀ ਹੈ। ਇਸ ਕਦਮ ਦੇ ਸਕਾਰਾਤਮਕ ਨਤੀਜੇ ਆਉਣੇ ਯਕੀਨੀ ਹਨ।
ਵਿਭਾਗ ਵੱਲੋਂ ਸਕੂਲਾਂ ਅੰਦਰ ਸਮਰ ਕੈਂਪ ਲਾਉਣ ਦਾ ਫੈਸਲਾ ਅਧਿਆਪਕਾਂ ਉੱਪਰ ਜਬਰਦਸਤੀ ਨਹੀਂ ਥੋਪਿਆ ਗਿਆ। ਰਾਜ ਦੇ 71 ਸਕੂਲਾਂ ਦੇ 201 ਅਧਿਆਪਕਾਂ ਦੁਆਰਾ 3304 ਵਿਦਿਆਰਥੀਆਂ ਨੂੰ ਸਮਰ ਕੈਂਪ ਜੁਆਇਨ ਕਰਵਾਇਆ ਜੋ ਕਿ ਅਧਿਆਪਕ ਵਰਗ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਅਗਲੀ ਵਾਰ ਇਸ ਅੰਕੜੇ ਦੇ ਹੋਰ ਵਧ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਕੰਮ ਲਈ ਵਿਭਾਗ ਵੱਲੋਂ ਕਿਸੇ ਵੀ ਪ੍ਰਕਾਰ ਦੀ ਵਿਸ਼ੇਸ ਛੁੱਟੀ, ਮਿਹਨਤਾਨੇ ਆਦਿ ਦਾ ਲਿਖਤੀ ਐਲਾਨ ਨਹੀਂ ਕੀਤਾ ਗਿਆ। ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਂ ਤਿੰਨ ਘੰਟੇ ਰੱਖਿਆ ਗਿਆ। ਇਹ ਕੈਂਪ ਘੱਟੋ-ਘੱਟ ਤਿੰਨ ਦਿਨਾਂ ਜਾਂ ਫਿਰ ਸੱਤ ਦਿਨਾਂ ਤੱਕ ਲਗਾਏ ਗਏ। ਅਧਿਆਪਕਾਂ ਨੂੰ ਜ਼ਿਲ੍ਹਾ ਮੈਂਟਰਜ਼ ਅਤੇ ਬਲਾਕ ਮੈਂਟਰਜ਼ ਵੱਲੋਂ ਯੋਗ ਅਗਵਾਈ ਦਿੱਤੀ ਗਈ। ਇਨ੍ਹਾਂ ਕੈਪਾਂ ਦੀ ਸਫਲਤਾ ਦਾ ਸਿਹਰਾ ਸਿੱਖਿਆ ਵਿਭਾਗ ਦੀ ਕਾਰਗਰ ਯੋਜਨਾਬੰਦੀ  ਦੇ ਨਾਲ ਸਮੁੱਚੇ ਅਧਿਆਪਕ ਵਰਗ ਨੂੰ ਜਾਂਦਾ ਹੈ।
ਪ੍ਰਾਈਵੇਟ ਸਕੂਲਾਂ ਵਿੱਚ ਸਮਰ ਕੈਪਾਂ ਦਾ ਚਲਨ ਕਾਫੀ ਲੰਮੇ ਸਮੇਂ ਤੋਂ ਵਿਦਿਆਰਥੀਆਂ ਤੋਂ ਮੋਟੀ ਰਕਮ ਲੈ ਕੇ ਚਲਦਾ ਆ ਰਿਹਾ ਹੈ। ਪਰੰਤੂ ਸਰਕਾਰੀ ਸਕੂਲਾਂ ਦੇ ਬੱਚਿਆਂ ਤੋਂ ਇਸ ਸਬੰਧੀ ਕੋਈ ਫ਼ੀਸ ਨਹੀਂ ਲਈ ਗਈ ਜੋ ਕਾਬਿਲ-ਏ-ਤਾਰੀਫ ਹੈ। ਵਿਭਾਗ ਦੁਆਰਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅਜਿਹਾ ਪਲੇਟਫਾਰਮ ਪ੍ਰਦਾਨ ਕਰਨਾ ਡਿੱਗ ਰਹੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਵਿਚ ਵੀ ਮੱਦਦ ਕਰੇਗਾ। ਸਮਰ ਕੈਂਪਾਂ ਦਾ ਲਾਭ ਉਂਝ ਤਾਂ ਸਾਰੇ ਹੀ ਬੱਚਿਆਂ ਨੂੰ ਹੁੰਦਾ ਹੈ ਪਰ ਜਿਆਦਾ ਲਾਭ ਉਨ੍ਹਾਂ ਨੂੰ ਹੁੰਦਾ ਹੈ ਜੋ ਬੱਚੇ ਕਲਾਸ ਵਿੱਚ ਅਕਸਰ ਖਾਮੋਸ਼ ਹੀ ਰਹਿੰਦੇ ਹਨ। ਅਜਿਹੇ ਬੱਚਿਆਂ ਦੇ ਸਬੰਧ ਗਤੀਵਿਧੀਆਂ ਕਰਦੇ ਹੋਏ ਅਧਿਆਪਕਾਂ ਅਤੇ ਸਾਥੀਆਂ ਨਾਲ ਵਧੀਆ ਬਣ ਜਾਂਦੇ ਹਨ। ਹਰੇਕ ਬੱਚੇ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ। ਪ੍ਰਦਰਸ਼ਨ ਦੇ ਆਧਾਰ ‘ਤੇ ਉਨ੍ਹਾਂ ਦੀ ਆਪਣੀ ਇੱਕ  ਵੱਖਰੀ ਪਹਿਚਾਣ ਬਣਦੀ ਹੈ ਜਿਸ ਨਾਲ ਬੱਚੇ ਆਪਣੇ ਟੀਚੇ ਨਿਸ਼ਚਿਤ ਕਰਦੇ ਹਨ। ਇਨ੍ਹਾਂ ਕੈਂਪਾਂ ਦੌਰਾਨ ਬੱਚਿਆਂ ਨੂੰ ਕਰਵਾਈਆਂ ਗਈਆਂ ਕਿਰਿਆਵਾਂ ਅਮਿੱਟ ਛਾਪ ਛੱਡਦੀਆਂ ਹਨ।
ਇਨ੍ਹਾਂ ਕੈਂਪਾ ਦੌਰਾਨ ਵਿਦਿਆਰਥੀਆਂ ਵੱਲੋਂ ਬੇਕਾਰ ਮਟੀਰੀਅਲ ਤੋਂ ਸਜਾਵਟੀ ਵਸਤੂਆਂ, ਮਿੱਟੀ ਦੀਆਂ ਵਸਤੂਆਂ, ਟੈਡੀ ਬੀਅਰ, ਚਾਰਟ ਮੇਕਿੰਗ, ਮਾਡਲ ਬਣਾਉਣਾ, ਪੇਂਟਿੰਗ, ਸਾਹਿਤਕ ਰਚਨਾ ਕਰਨਾ ਆਦਿ ਰਾਹੀਂ ਸਿਰਜਨਾਤਮਕ ਰੁਚੀਆਂ ਵਿੱਚ ਹਿੱਸਾ ਲਿਆ ਗਿਆ। ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਉਨ੍ਹਾਂ ਨੂੰ ਯੋਗਾ, ਕਰਾਟੇ, ਮਾਰਸ਼ਲ ਆਰਟ, ਪ੍ਰਾਚੀਨ ਤੇ ਮਾਡਰਨ ਖੇਡਾਂ, ਸਕਾਊਟ ਤੇ ਗਾਈਡਿੰਗ ਆਦਿ ਵਿਸ਼ਿਆਂ ਸਬੰਧੀ ਸਿਖਲਾਈ ਪ੍ਰਦਾਨ ਕੀਤੀ ਗਈ। ਬੱਚਿਆਂ ਦੇ ਮੰਨੋਰੰਜਨ ਲਈ ਡਾਂਸ, ਗਿੱਧਾ, ਭੰਗੜਾ, ਸਕਿੱਟ, ਚੁਟਕਲੇ, ਮਿਮਿਕਰੀ, ਰੋਲ ਪਲੇਅ, ਕੋਰੀਓਗ੍ਰਾਫੀ, ਗੀਤ, ਕਵਿਤਾ, ਕਹਾਣੀ  ਬੋਲਣ ਆਦਿ ਕਿਰਿਆਵਾਂ ਉੱਪਰ ਜ਼ੋਰ ਦਿੱਤਾ ਗਿਆ। ਸੋ, ਚੰਗੀ ਸ਼ਖਸੀਅਤ ਦੇ ਨਿਰਮਾਣ ਵਿੱਚ ਸਮਰ ਕੈਂਪ ਲਗਾਉਣ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਸਿੱਖਿਆ ਵਿਭਾਗ ਨੂੰ ਇਸ ਤਰ੍ਹਾਂ ਦੇ ਹੋਰ ਕ੍ਰਾਂਤੀਕਾਰੀ ਕਦਮ ਚੁੱਕਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਉਦੇਸ਼ ਪੂਰਾ ਕੀਤਾ ਜਾ ਸਕੇ ਅਤੇ ਦੇਸ਼ ਦੇ ਚੰਗੇ ਭਵਿੱਖ ਦਾ ਨਿਰਮਾਣ ਕੀਤਾ ਜਾ ਸਕੇ।
ਫਾਇਰ ਬ੍ਰਿਗੇਡ ਮੁਲਾਜ਼ਮਾਂ ਸਖ਼ਤ ਮਿਹਨਤ ਪਿੱਛੋਂ ਪਾਇਆ ਅੱਗ ‘ਤੇ ਕਾਬੂ
ਏਜੰਸੀ ਹੋਨੋਲੁਲੁ:ਹਵਾਈ ਦੀਪ ਦੀ ਰਾਜਧਾਨੀ ਹੋਨੋਲੁਲੂ ਦੀ ਇੱਕ ਬਹੁਮੰਜਿਲਾ ਇਮਾਰਤ ਦੀ 26ਵੀਂ ਮੰਜਿਲ ‘ਤੇ ਲੱਗੀ ਭਿਆਨਕ ਅੱਗ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਰੂਪ ‘ਚ ਝੁਲਸ ਗਏ ਇਸ ਇਮਾਰਤ ਦੀ ਤਿੰਨ ਮੰਜਿਲਾਂ ਇਸ ਅੱਗ ‘ਚ ਸੜ ਕੇ ਸੁਆਹ ਹੋ ਗਈਆਂ ਹਨ
ਹੋਨੋਲੁਲੁ ਦੇ ਮੇਅਰ ਕਿਰਕ ਕਾਲਡਵੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰਕੋ ਪੋਲੋ ਕੋਂਡੋਮਿਅਮ ਨਾਮਕ ਇਸ ਬਹੁਮੰਜਿਲੀ ਇਮਾਰਤ ‘ਚ 26ਵੀਂ ਮੰਜਿਲ ‘ਤੇ ਸਥਾਨਕ ਸਮੇਂ ਅਨੁਸਾਰ ਦਿਨ ‘ਚ ਦੋ ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ ਲਗਭਗ 100 ਫਾਇਰ ਬ੍ਰਿਗੇਡ ਗੱਡੀਆਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਸ਼ਾਮ ਸਾਢੇ 6 ਵਜੇ ਤੱਕ ਇਸ ਅੱਗ ‘ਤੇ ਕਾਬੂ ਪਾ ਲਿਆ
ਮੇਅਰ ਨੇ ਦੱਸਿਆ ਕਿ 26ਵੀਂ ਮੰਜਿਲ ‘ਤੇ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਅੱਗ ‘ਚ ਝੁਲਸੇ ਪੰਜ ਵਿਅਕਤੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਇਹ ਇਮਾਰਤ 1971 ‘ਚ ਬਣਾਈ ਗਈ ਸੀ ਅਤੇ ਇਸ ‘ਚ ਛਿੜਕਾਅ ਪ੍ਰਣਾਲੀ ਦੀ ਵਿਵਸਥਾ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ: ਲੱਛਮੀ ਨਗਰ ਇਲਾਕੇ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ
ਕਈ ਜਣੇ ਮਲਬੇ ਹੇਠ ਦਬੇ, ਚਾਰ ਜਣਿਆਂ ਨੂੰ ਹਸਪਤਾਲ ਪਹੁੰਚਾਇਆ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਲੱਛਮੀ ਨਗਰ ਇਲਾਕੇ ਵਿੱਚ ਦੇਰ ਰਾਤ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਹਾਦਸੇ ਵਿੱਚ ਕਈ ਲੋਕ ਮਲਬੇ ਵਿੱਚ ਦਬ ਗਏ। ਜਿਨ੍ਹਾਂ ਵਿੱਚੋਂ ਹੁਣ ਤੱਕ 4 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਿਆ ਹੈ। ਜਦੋਂਕਿ ਕੁਝ ਲੋਕਾਂ ਦੇ ਅਜੇ ਵੀ ਦਬੇ ਹੋਣ ਦਾ ਸ਼ੱਕ ਹੇ।
ਦੱਸਿਆ ਜਾ ਰਿਹਾ ਹੈ ਕਿ ਇਮਾਰਤ ਢਹਿਣ ਦੀ ਅਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਸੂਚਨਾ ਪੁਲਿਸ ਅਤੇ ਅੱਗ ਬੁਝਾਊ ਵਿਭਾਗ ਨੂੰ ਦਿੱਤਾ। ਮੌਕੇ ‘ਤੇ ਰਾਹਤ ਕਾਰਜ ਚੱਲ ਰਹੇ ਹਨ। ਮਲਬੇ ਵਿੱਚੋਂ 5 ਜਣਿਆਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਿਆ ਹੈ, ਜਦੋਂਕਿ ਕੁਝ ਲੋਕਾਂ ਦੇ ਮਲਬੇ ਵਿੱਚ ਦਬੇ ਹੋਣ ਦਾ ਸ਼ੱਕ ਹੈ।