Leader - Sach Kahoon Punjabi
Akali Dal  | ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਅਤੇ ਹਰਪਾਲ ਜੁਨੇਜਾ ਦੀ ਸੁਖਬੀਰ ਬਾਦਲ ਨੇ ਲਾਈ ਡਿਊਟੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਅਕਾਲੀ ਦਲ ( Akali Dal) ਵੱਲੋਂ ਸੰਗਰੂਰ ਜ਼ਿਲ੍ਹੇ ‘ਚ ਢੀਡਸਿਆਂ ਵੱਲੋਂ ਅਪਣਾਏ ਬਾਗੀ ਰੁਖ ਤੋਂ ਬਾਅਦ ਇੱਥੇ ਕੀਤੀ ਜਾ ਰਹੀ ਰੈਲੀ ਨੂੰ ਇਕੱਠ ਪੱਖੋਂ ਸਫ਼ਲ ਬਣਾਉਣ ਲਈ ਗੁਆਂਢੀ ਜ਼ਿਲ੍ਹਿਆਂ ਦੇ ਅਕਾਲੀ ਆਗੂਆਂ ਦਾ ਵਕਾਰ ਵੀ ਦਾਅ ‘ਤੇ ਲੱਗ ਗਿਆ ਹੈ। ਅਕਾਲੀ ਦਲ ਦੇ ਪਾਰਟੀ ਪ੍ਰਧਾਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਅਕਾਲੀ ਆਗੂਆਂ ਦੀ ਸੰਗਰੂਰ ਜ਼ਿਲ੍ਹੇ ‘ਚ ਅਕਾਲੀ ਦਲ ਨਾਲ ਸਬੰਧਿਤ ਵਰਕਰਾਂ ਨੂੰ ਲਾਮਬੰਦ ਕਰਨ ਦੀ ਡਿਊਟੀ ਲਗਾਈ ਗਈ ਹੈ। ਅਕਾਲੀ ਦਲ ਵੱਲੋਂ ਢੀਡਸਿਆਂ ਦੇ ਗੜ੍ਹ ‘ਚ ਰੈਲੀ ਨੂੰ ਲੈ ਕੇ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਜਾਣਕਾਰੀ ਅਨੁਸਾਰ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਜਰਨੈਲ ਸੁਖਦੇਵ ਸਿੰਘ ਢੀਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਖਿਲਾਫ਼ ਬਾਗੀ ਰੁਖ ਅਪਣਾਇਆ ਹੋਇਆ ਹੈ ਅਤੇ ਉੁਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਆਪਣੇ ਨਿਸ਼ਾਨੇ ‘ਤੇ ਲੈ ਰਹੇ ਹਨ। ਅਕਾਲੀ ਦਲ ਵੱਲੋਂ ਢੀਂਡਸਾ ਦੇ ਗੜ੍ਹ ‘ਚ ਹੀ 2 ਫਰਵਰੀ ਨੂੰ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਤਾ ਜੋ ਢੀਂਡਸਾ ਪਰਿਵਾਰ ਵੱਲੋਂ ਪਾਰਟੀ ਖਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਜਵਾਬ ਦਿੱਤਾ ਜਾ ਸਕੇ।
ਅਕਾਲੀ ਦਲ ਲਈ ਇਹ ਰੈਲੀ ਸੰਗਰੂਰ ਜਾਂ ਬਰਨਾਲਾ ਜ਼ਿਲ੍ਹਿਆਂ ਤੱਕ ਸੀਮਿਤ ਨਾ ਰਹਿ ਕੇ ਗੁਆਂਢੀ ਜ਼ਿਲ੍ਹਿਆਂ ਵਿੱਚ ਵੀ ਇਸ ਰੈਲੀ ਨੂੰ ਲੈ ਕੇ ਜੋਰ ਅਜਵਾਈ ਸ਼ੁਰੂ ਹੋ ਗਈ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੰਗਰੂਰ ਜ਼ਿਲ੍ਹੇ ‘ਚ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨੂੰ ਲਾਮਬੰਦ ਕਰਨ ਲਈ ਪਟਿਆਲਾ ਜ਼ਿਲ੍ਹੇ ਦੇ ਆਗੂਆਂ ਦੀ ਵੀ ਡਿਊਟੀ ਲਗਾ ਦਿੱਤੀ ਹੈ ਅਤੇ ਇਹ ਆਗੂ ਰੈਲੀ ਤੱਕ ਸੰਗਰੂਰ ਜ਼ਿਲ੍ਹੇ ‘ਚ ਹੀ ਦਸਤਕ ਦੇਣਗੇ।
ਰੈਲੀ ਨੂੰ ਸਫਲ ਬਣਾਉਣ ਲਈ ਅਕਾਲੀ ਦਲ ਦੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੂੰ ਸੁਖਬੀਰ ਬਾਦਲ ਵੱਲੋਂ ਥਾਪੜਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਪਿਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਸੰਗਰੂਰ ਜ਼ਿਲ੍ਹੇ ਵਿਚ ਲਹਿਰਾਗਾਗਾ, ਸੁਨਾਮ, ਦਿੜ੍ਹਬਾ ਆਦਿ ਇਲਾਕਿਆਂ ਵਿੱਚ ਵੱਡਾ ਪ੍ਰਭਾਵ ਹੈ ਕਿਉਂਕਿ ਪਿਛਲੇ ਸਮਿਆਂ ਵਿੱਚ ਚੰਦੂਮਾਜਰਾ ਇੱਥੋਂ ਚੋਣ ਲੜਦੇ ਰਹੇ ਹਨ।
ਇਨ੍ਹਾਂ ਇਲਾਕਿਆਂ ਵਿਚ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਵੀ ਨੌਜਵਾਨਾਂ ਨਾਲ ਵੱਡੇ ਪੱਧਰ ‘ਤੇ ਵਿਚਰੇ ਹਨ। ਇਸ ਲਈ ਸੁਖਬੀਰ ਸਿੰਘ ਬਾਦਲ ਨੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਜੋ ਕਿ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਵੀ ਹਨ ਦੀ ਡਿਊਟੀ ਲਾਈ ਗਈ ਹੈ।  ਇਸ ਦੇ ਨਾਲ ਹੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਜੋ ਕਿ ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਰਧਾਨ ਸਨ ਅਤੇ ਉਨ੍ਹਾਂ ਵਲੋਂ ਟੀਮ ਬਣਾ ਕੇ ਹਰ ਹਲਕੇ, ਹਰ ਸ਼ਹਿਰ ਅਤੇ ਪਿੰਡਾਂ ਵਿੱਚ ਆਪਣੀਆਂ ਟੀਮਾਂ ਬਣਾਈਆਂ ਗਈਆਂ ਸਨ।
ਅਕਾਲੀ ਦਲ ਢੀਂਡਸਾ ਪਰਿਵਾਰ ਨੂੰ ਇਸ ਰੈਲੀ ਰਾਹੀਂ ਪੂਰੀ ਤਰ੍ਹਾਂ ਅਲੱਖ-ਥਲੱਗ ਕਰਨ ਦੇ ਰੋਂਅ ਵਿੱਚ ਹੈ, ਜਿਸ ਕਾਰਨ ਹੀ ਇਸ ਰੈਲੀ ਸਬੰਧੀ ਗੁਆਂਢੀ ਜ਼ਿਲ੍ਹਿਆਂ ਦੇ ਅਕਾਲੀ ਆਗੂਆਂ ਦੀ ਡਿਊਟੀ ਲਗਾਈ ਗਈ ਹੈ। ਪਤਾ ਲੱਗਾ ਹੈ ਕਿ ਇਹ ਆਗੂ ਸੰਗਰੂਰ ਵਿੱਚ ਜ਼ਿਲ੍ਹੇ ਵਿੱਚ ਡਟ ਗਏ ਹਨ ਅਤੇ ਇੱਥੇ ਰੈਲੀ ਨੂੰ ਲੈ ਕੇ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਨਾਲ ਰਾਬਤਾ ਕਾਇਮ ਕਰਨ ਲੱਗੇ ਹਨ। ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਸੰਗਰੂਰ ਜ਼ਿਲ੍ਹੇ ਵਿੱਚ ਕਾਫੀ ਲੋਕਾਂ ਨਾਲ ਸਬੰਧ ਹਨ ਅਤੇ ਪਾਰਟੀ ਖਿਲਾਫ਼ ਕਾਰਵਾਈਆਂ ਕਰਨ ਵਾਲੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਪਤਾ ਲੱਗਾ ਹੈ ਕਿ ਪਟਿਆਲਾ ਸਮੇਤ ਹੋਰ ਜ਼ਿਲ੍ਹਿਆਂ ਵਿੱਚੋਂ ਵੀ ਵੱਡੀ ਗਿਣਤੀ ਅਕਾਲੀ ਵਰਕਰ ਇਸ ਰੈਲੀ ਵਿੱਚ ਸ਼ਿਰਕਤ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸੀ ਨੇਤਾ ਸ਼ਮਸ਼ੇਰ ਸਿੰਘ ਸੂਰਜੇਵਾਲਾ ਦਾ ਦੇਹਾਂਤ
ਕਾਂਗਰਸੀ ਨੇਤਾ Shamsher Singh Surjewala ਦਾ ਦੇਹਾਂਤ
ਤਿੰਨ ਵਜੇ ਕੀਤਾ ਜਾਵੇਗਾ ਸਸਕਾਰ
ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਸਨ ਬਿਮਾਰ
ਨਵੀਂ ਦਿੱਲੀ, ਏਜੰਸੀ। ਸੀਨੀਅਰ ਕਾਂਗਰਸੀ ਨਤਾ ਅਤੇ ਹਰਿਆਣਾ ਪ੍ਰਦੇਸ਼ ਸਰਕਾਰ ‘ਚ ਚਾਰ ਵਾਰ ਮੰਤਰੀ ਰਹੇ ਸ਼ਮਸ਼ੇਰ ਸਿੰਘ ਸੂਰਜੇਵਾਲਾ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸ੍ਰੀ ਸੂਰਜੇਵਾਲਾ ਕਾਂਗਰਸ ਸੰਚਾਰ ਵਿਭਾਗ ਦੇ ਪ੍ਰਮੁੱਖ ਰਣਦੀਪ ਸਿੰਘ ਸੂਰਜੇਵਾਲਾ ਦ ਪਿਤਾ ਹੈ। ਸ੍ਰੀ ਸੁਰਜੇਵਾਲਾ ਆਪਣੇ ਲੰਮੇ ਰਾਜਨੀਤਿਕ ਜੀਵਨ ‘ਚ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਰਾਜ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕੈਥਲ ਦੇ ਸਾਬਕਾ ਵਿਧਾਇਕ ਵੀ ਰਹੇ ਹਨ। ਅਖਿਲ ਭਾਰਤੀ ਕਿਸਾਨ ਕਾਂਗਰਸ ਦੇ ਪ੍ਰਧਾਨ ਰਹੇ ਸੂਰਜੇਵਾਲਾ 1967, 1977, 1982, 1991 ‘ਚ ਨਰਵਾਨਾ ਅਤੇ 2005 ‘ਚ ਕੈਥਲ ਤੋਂ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਉਹਨਾਂ ਨੇ 1992 ਅਤੇ 1998 ‘ਚ ਲੋਕ ਸਭਾ ਦੀ ਵੀ ਚੋਣ ਜਿੱਤੀ। ਸ੍ਰੀ ਸੂਰਜੇਵਾਲਾ ਨੇ ਹਰਿਆਣਾ ਸਰਕਾਰ ‘ਚ ਚਾਰ ਵਾਰ ਮੰਤਰੀ ਅਹੁਦੇ ਦਾ ਫਰਜ ਅਦਾ ਕੀਤਾ ਅਤੇ ਉਹ ਵਿਧਾਨ ਸਭਾ ਸਾਂਸਦ ਵੀ ਰਹੇ। ਸ੍ਰੀ ਸੂਰਜੇਵਾਲਾ ਦਾ ਅੱਜ ਤਿੰਨ ਵਜੇ ਨਰਵਾਨਾ ‘ਚ ਅੰਤਿਮ ਸਸਕਾਰ ਕੀਤਾ ਜਾਵੇਗਾ। Shamsher Singh Surjewala
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
Congress ਨੇਤਾ ਸੰਦੀਪ ਦੀਕਸ਼ਿਤ ਪੁਲਿਸ ਹਿਰਾਸਤ ‘ਚ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਲਿਆ ਹਿਰਾਸਤ ‘ਚ
ਨਵੀਂ ਦਿੱਲੀ, ਏਜੰਸੀ। ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਕਾਂਗਰਸ Congress ਨੇਤਾ ਸੰਦੀਪ ਦੀਕਸ਼ਿਤ ਨੂੰ ਅੱਜ ਪੁਲਿਸ ਨੇ ਰਾਜਧਾਨੀ ਦੇ ਮੰਡੀ ਹਾਊਸ ਦੇ ਨੇੜੇ ਹਿਰਾਸਤ ‘ਚ ਲੈ ਲਿਆ। ਮੰਡੀ ਹਾਊਸ ਦੇ ਨੇੜੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ। ਸ੍ਰੀ ਦੀਕਸ਼ਿਤ ਨੇ ਕਿਹਾ ਕਿ ਉਹ ਲਾਲ ਕਿਲੇ ਜਾ ਹੇ ਸਨ ਪਰ ਪੁਲਿਸ ਨੇ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਅਤੇ ਹਿਰਾਸਤ ‘ਚ ਲੈ ਲਿਆ। ਉਹਨਾਂ ਕਿਹਾ ਕਿ ਉਹ ਕੱਲ ਵੀ ਇੱਥੇ ਆਉਣਗੇ ਅਤੇ ਵਿਰੋਧ ਪ੍ਰਦਰਸ਼ਨ ਕਰਨਗੇ। ਸ੍ਰੀ ਦੀਕਸ਼ਿਤ ਨੇ ਕਿਹਾ ਕਿ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਵਾਪਸ ਲੈਣਾ ਚਾਹੀਦਾ ਹੈ ਅਤੇ ਘਬਰਾਹਟ ‘ਚ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝਾ ਨਹੀਂ ਕਰਨਾ ਚਾਹੀਦਾ। ਮੰਡੀ ਹਾਊਸ ਦੇ ਨੇੜੇ ਧਾਰਾ 144 ਲਾਗੂ ਹੈ ਇਸ ਦੇ ਬਾਵਜੂਦ ਵਿਦਿਆਰਥੀ ਉਥੇ ਜਾ ਰਹੇ ਹਨ ਜਿਹਨਾਂ ਨੂੰ ਪੁਲਿਸ ਹਿਰਾਸਤ ‘ਚ ਲੈ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਕਾਲੀ ਆਗੂ ਦਾ ਤੇਜਧਾਰ ਹਥਿਆਰਾਂ ਨਾਲ ਕਤਲ
ਅਕਾਲੀ ਆਗੂ ਦਾ ਤੇਜਧਾਰ ਹਥਿਆਰਾਂ ਨਾਲ ਕਤਲ
ਗੁਰਦਾਸਪੁਰ, ਸੱਚ ਕਹੂੰ ਨਿਊਜ਼। ਜ਼ਿਲ੍ਹੇ ਨਾਲ ਸੰਬੰਧਤ ਇੱਕ ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਬੀਤੀ ਰਾਤ ਕੁਝ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੋਮਵਾਰ ਰਾਤ ਕਰੀਬ 9 ਵਜੇ ਜਦੋਂ ਦਲਬੀਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਰੋਟੀ ਖਾ ਕੇ ਆਪਣੇ ਭਰਾ ਅਤੇ ਪੁੱਤਰ ਸਮੇਤ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਇਸ ਦੌਰਾਨ ਕੁਝ ਵਿਅਕਤੀਆਂ ਨੇ ਉਹਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇਸ ਦੌਰਾਨ ਗੋਲੀਆਂ ਵੀ ਚਲਾਈਆਂ। ਹਮਲੇ ਤੋਂ ਬਾਅਦ ਜ਼ਖਮੀ ਦਲਬੀਰ ਸਿੰਘ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਥਾਣਾ ਕੋਟਲੀ ਸੂਰਤ ਮੱਲ੍ਹੀ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। Akali Leader
ਦੱਸਣਯੋਗ ਹੈ ਕਿ ਦਲਬੀਰ ਸਿੰਘ ਢਿਲਵਾਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਸਨ ਅਤੇ ਪਾਰਟੀ ‘ਚ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਰਹੇ ਸਨ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਦਲਬੀਰ ਸਿੰਘ ਦੀ ਲਾਸ਼ ਬਟਾਲਾ ਦੇ ਸਿਵਲ ਹਸਪਤਾਲ ਲਿਆਂਦੀ ਜਾ ਰਹੀ ਹੈ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸੀ ਆਗੂ ਦੇ ਪਿਤਾ ਦਾ ਕਤਲ
ਪੁਲਿਸ ਨੇ ਕੀਤੀ ਕਾਰਵਾਈ ਸ਼ੁਰੂ
ਬਲਾਚੌਰੇ। ਅੱਜ ਇੱਕ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਨਾਨੋਵਾਲ ਦੇ ਪਿਤਾ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਇਹ ਘਟਨਾ ਬਲਾਕ ਸੜੋਆ ਦੇ ਪਿੰਡ ਨਾਨੋਵਾਲ ਦੀ ਹੈ। ਜਾਣਕਾਰੀ ੰਿਦੰਦਿਆਂ ਥਾਣਾ ਪੋਜੇਵਾਲ ਦੇ ਐੱਸ. ਐੱਚ. ਓ. ਜਾਹਰ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਨਾਨੋਵਾਲ ਮੁਤਾਬਕ ਉਨ੍ਹਾਂ ਦੇ ਪਿਤਾ ਗੁਲਜ਼ਾਰੀ ਲਾਲ (78) ਉਨ੍ਹਾਂ ਦੀ ਰਿਹਾਇਸ਼ ਘਰ ਗੜ੍ਹਸ਼ੰਕਰ ਚੋਂ ਕੁਝ ਦਿਨ ਪਹਿਲਾਂ ਹੀ ਪਿੰਡ ਨਾਨੋਵਾਲ ਆਏ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਅੰਦਰ ਬੀਤੇ ਦਿਨ ਸੁੱਤੇ ਪਏ ਸਨ। Murder
ਜਦੋਂ ਬੀਤੀ ਸਵੇਰ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਾ ਚੁੱਕਿਆ। ਫੋਨ ਨਾ ਚੁੱਕਣ ‘ਤੇ ਰੋਟੀ ਲੈ ਕੇ 12.30 ਵਜੇ ਨਾਨੋਵਾਲ ਘਰ ਆਏ ਤਾਂ ਉਨ੍ਹਾਂ ਨੂੰ ਆਪਣੇ ਉਪਰ ਰਜਾਈ ਲਿਆ ਵੇਖਿਆ। ਉਸ ਦੇ ਪਿਤਾ ਖੂਨ ਨਾਲ ਲਥਪਥ ਸਨ। ਗਰਦਨ ‘ਤੇ ਟੱਕ, ਮੱਥੇ ‘ਤੇ ਕੱਟ ਅਤੇ ਹੋਰ ਕਈ ਜਗ੍ਹਾ ਸੱਟਾਂ ਲੱਗੀਆਂ ਸਨ। ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਰੌਲਾ ਪਾ ਕੇ ਇੱਕਠਾ ਕੀਤਾ ਅਤੇ ਥਾਣਾ ਪੋਜੇਵਾਲ ਵਿਖੇ ਸੂਚਨਾ ਦਿੱਤੀ ਕਿ ਉਸ ਦੇ ਪਿਤਾ ਦਾ ਕਿਸੇ ਨੇ ਕਤਲ ਕੀਤਾ ਹੈ।
ਉਸ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਕਿਸੇ ਲੁਟੇਰੇ ਜਾ ਨਸ਼ੇੜੀਆਂ ਨੇ ਮੇਰੇ ਪਿਤਾ ਦਾ ਕਤਲ ਕੀਤਾ ਹੈ ਅਤੇ ਉਨ੍ਹਾਂ ਦੀ ਜੇਬ ‘ਚੋਂ ਰੁਪਏ ਵੀ ਕੱਢ ਕੇ ਲੈ ਗਏ ਹਨ। ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ‘ਤੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ। ਮੌਕੇ ‘ਤੇ ਪੁੱਜੇ ਐੱਸ. ਪੀ. ਵਜ਼ੀਰ ਸਿੰਘ ਖਹਿਰਾ, ਐੱਸ. ਐੱਸ. ਪੀ. ਨਵਾਂਸ਼ਹਿਰ ਅਲਕਾ ਮੀਨਾ, ਸਤਿੰਦਰਜੀਤ ਸਿੰਘ, ਡੀ. ਐੱਸ. ਪੀ. ਬਲਾਚੌਰ, ਐੱਸ. ਐੱਚ. ਓ ਗੁਰਮੁੱਖ ਸਿੰਘ ਨਾਲ ਪੁਲਿਸ ਦੀਆਂ ਟੀਮਾਂ ਨੇ ਉਂਗਲਾਂ ਦੇ ਨਿਸ਼ਾਨ ਅਤੇ ਹੋਰ ਐਂਗਲਾਂ ‘ਤੇ ਸਰਚ ਕਰ ਕਾਤਲ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਬੋਹਰ (ਸੁਧੀਰ ਅਰੋੜਾ)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਊਥ ਐਵੇਨਿਊ ‘ਚ ਬਣੀ ਕੋਠੀ ‘ਤੇ ਇੱਕ ਵਿਅਕਤੀ ਨੂੰ ਇੱਟਾਂ-ਰੋੜਿਆਂ ਤੇ ਪੈਟਰੋਲ ਨਾਲ ਭਰੀ ਬੋਤਲਾਂ ਸੁੱਟਣ ਦੇ ਮਾਮਲੇ ਵਿੱਚ ਥਾਣਾ ਸਿਟੀ-2 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਮੁਤਾਬਕ ਇਹ ਹਮਲਾ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਰਮੇਸ਼ ਸੋਨੀ ਨਾਮੀ ਵਿਅਕਤੀ ਵੱਲੋਂ ਕੀਤਾ ਗਿਆ ਹੈ ‘ਆਪ’ ਆਗੂ 15 ਮਿੰਟਾਂ ਤੱਕ ਇਹ ਸਭ ਕਰਦਾ ਰਿਹਾ ਅਤੇ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ। (Sunil Jakhar)
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਮੇਸ਼ ਸੋਨੀ ਦੁਆਰਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਹਨੂੰਮਾਨਗੜ੍ਹ ਰੋਡ ‘ਤੇ ਸੁਰਿਆ ਮੋਟਰਸ ਦੇ ਪਿੱਛੇ ਵਾਲੀ ਗਲੀ ਵਿੱਚ ਸਥਿਤ ਕੋਠੀ ‘ਤੇ ਪਥਰਾਅ ਦੇ ਨਾਲ ਪੈਟਰੋਲ ਨਾਲ ਭਰੀ ਬੋਤਲਾਂ ਸੁੱਟੀਆਂ ਗਈਆਂ ਇਸ ਘਟਨਾ ਵਿੱਚ ਸੁਨੀਲ ਜਾਖੜ ਦਾ ਵਿਸ਼ੇਸ਼ ਸਹਿਯੋਗੀ ਰਾਜੇਂਦਰ ਸੁਥਾਰ ਰਾਜੂ ਜ਼ਖ਼ਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਰਾਜੇਂਦਰ ਸੁਥਾਰ ਰਾਜੂ ਦੇ ਬਿਆਨਾਂ ‘ਤੇ ਆਪ ਨੇਤਾ ਰਮੇਸ਼ ਸੋਨੀ ਵਿਰੁੱਧ ਥਾਣਾ ਸਿਟੀ 2 ਵਿੱਚ ਵੱਖ-ਵੱਖ ਆਪਰਾਧਿਕ ਧਾਰਾਵਾਂ ਅਨੁਸਾਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਰਮੇਸ਼ ਸੋਨੀ ਇੱਕ ਸਾਜਿਸ਼ ਤਹਿਤ ਰਾਤ ਸਮੇਂ ਆਪਣੀ ਕਾਰ ਵਿੱਚ ਸਵਾਰ ਹੋਕੇ ਕੋਠੀ ਦੇ ਗੇਟ ਦੇ ਬਾਹਰ ਆਇਆ ਅਤੇ ਉਕਤ ਕਾਰਵਾਈ ਕੀਤੀ। (Sunil Jakhar)
ਦੱਸਿਆ ਜਾ ਰਿਹਾ ਹੈ ਕਿ ਰਮੇਸ਼ ਸੋਨੀ ਨੂੰ ਜਾਖੜ ਪਰਿਵਾਰ ਨਾਲ ਇਹ ਖੁੰਦਕ ਹੈ ਕਿ ਉਨ੍ਹਾਂ ਨੇ ਉਸਦੀ ਪਤਨੀ ਦਾ ਐਮਸੀ ਦਾ ਫ਼ਾਰਮ ਰੱਦ ਕਰਵਾਇਆ ਹੈ ਉਪ ਚੋਣਾਂ ਵਾਰਡ ਨੰਬਰ 22 ਦੀਆਂ ਹੋਈਆਂ ਸਨ ਜਿਸ ਵਿੱਚ ਉਸਦੀ ਪਤਨੀ ਅਤੇ ਮਾਤਾ ਨੇ ਐਮਸੀ ਲਈ ਨਾਮਜਦਗੀ ਪੇਪਰ ਭਰੇ ਸਨ ਪਰ ਕਾਗਜ ਪੂਰੇ ਨਾ ਹੋਣ ਕਾਰਨ ਐੱਸਡੀਐੱਮ ਨੇ ਉਸਦੀ ਫਾਈਲ ਨੂੰ ਰੱਦ ਕਰ ਦਿੱਤਾ ਚੋਣ ਵਿੱਚ ਸਿਰਫ ਦੋ ਕੈਂਡੀਡੇਟ ਸਨ ਇੱਕ ਬੀਜੇਪੀ ਤੇ ਦੂਜਾ ਕਾਂਗਰਸ ਦਾ  ਸੋਨੀ ਦੇ ਸਮਰਥਕਾਂ ਦਾ ਇਸ ਸਬੰਧੀ ਕਹਿਣਾ ਹੈ ਕਿ ਉਸ ਵੱਲੋਂ ਸਰਕਾਰ ਪ੍ਰਤੀ ਰੋਹ ਦਾ ਮੁਜ਼ਾਹਰਾ ਕਰਨ ਲਈ ਇਹ ਕਾਰਵਾਈ ਕੀਤੀ ਗਈ ਹੈ। (Sunil Jakhar)
ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ
ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ
ਨਵੀਂ ਦਿੱਲੀ, ਏਜੰਸੀ। ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਸ਼ਨਿੱਚਰਵਾਰ ਨੂੰ ਕਾਂਗਰਸ ਸੰਸਦੀ ਦਲ ਦੀ ਨੇਤਾ ਚੁਣੀ ਗਈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਦੇ ਨਵੇਂ ਚੁਣੇ ਮੈਂਬਰਾਂ ਦੀ ਸੰਸਦ ਭਵਨ ‘ਚ ਹੋਈ ਬੈਠਕ ‘ਚ ਸ੍ਰੀਮਤੀ ਗਾਂਧੀ ਨੂੰ ਸਰਵਸੰਮਤੀ ਨਾਲ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ। ਸ੍ਰੀਮਤੀ ਗਾਂਧੀ 16ਵੀਂ ਲੋਕ ਸਭਾ ‘ਚ ਵੀ ਸੰਸਦੀ ਦਲ ਦੀ ਨੇਤਾ ਸੀ। ਉਹਨਾਂ ਨੇ ਕਿਹਾ ਕਿ ਸ੍ਰੀਮਤੀ ਗਾਂਧੀ ਨੇ ਦੇਸ਼ ਦੇ ਸਵਾ 12 ਕਰੋੜ ਵੋਟਰਾਂ ਦੁਆਰਾ ਕਾਂਗਰਸ ‘ਤੇ ਭਰੋਸਾ ਪ੍ਰਗਟਾਉਣ ਲਈ ਉਹਨਾਂ ਨੇ ਧੰਨਵਾਦ ਪ੍ਰਗਟਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਬਣੇ ਸੰਸਦੀ ਦਲ ਦੇ ਆਗੂ, ਅਡਵਾਨੀ, ਜੋਸ਼ੀ ਦੇ ਛੂਹੇ ਪੈਰ
16ਵੀਂ ਲੋਕ ਸਭਾ ਭੰਗ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚੋਣ ਕਮਿਸ਼ਨ ਨੇ ਸੌਂਪੀ ਨਵੇਂ ਚੁਣੇ ਸਾਂਸਦਾਂ ਦੀ ਲਿਸਟ
ਨਵੀਂ ਦਿੱਲੀ | ਨਰਿੰਦਰ ਮੋਦੀ ਨੂੰ ਐਨਡੀਏ ਸੰਸਦੀ ਦਲ ਦਾ ਆਗੂ ਚੁਣਿਆ ਗਿਆ ਆਗੂ ਚੁਣੇ ਜਾਣ ਤੋਂ ਬਾਅਦ ਮੋਦੀ ਨੇ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸੀ ਤੇ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੋਹੇ ਅਮਿਤ ਸ਼ਾਹ ਤੇ ਬਾਦਲ ਨੇ ਮੋਦੀ ਨੂੰ ਸੰਸਦੀ ਦਲ ਦਾ ਆਗੂ ਚੁਣਨ ਦਾ ਮਤਾ ਰੱਖਿਆ ਇਸ ਦਾ ਸਾਰੀਆਂ ਸਹਿਯੋਗੀ ਪਾਰਟੀਆਂ ਤੇ ਸਾਂਸਦਾਂ ਨੇ ਹਮਾਇਤ ਕੀਤੀ ਮੋਦੀ ਨੇ ਕਿਹਾ, ਇਨਾਂ ਚੋਣਾਂ ਨੇ ਦੀਵਾਰਾਂ ਤੋੜਨ ਤੇ ਦਿਲ ਜੋੜਨ ਦਾ ਕੰਮ ਕੀਤਾ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਤੋਂ ਬਾਅਦ ਮੋਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਪੇਸ਼ ਕਰਨਗੇ ਐਨਡੀਏ ਦੇ ਇਸ ਵਾਰ 352 ਸਾਂਸਦ ਹਨ, ਜਿਸ ‘ਚੋਂ 303 ਇਕੱਲੇ ਭਾਜਪਾ ਦੇ ਹਨ ਮੋਦੀ 28 ਮਈ ਨੂੰ ਵਾਰਾਣਸੀ ਜਾ ਸਕਦੇ ਹਨ 30 ਮਈ ਨੂੰ ਨਵੇਂ ਸਾਂਸਦ ਸਹੁੰ ਚੁੱਕ ਸਕਦੇ ਹਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 16ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਹੈ ਨਿਵਰਤਮਾਨ ਮੰਤਰੀ ਮੰਡਲ ਦੀ ਕੱਲ੍ਹ ਹੋਈ ਮੀਟਿੰਗ ‘ਚ ਰਾਸ਼ਟਰਪਤੀ ਨੇ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਕੀਤੀ ਸੀ ਕੋਵਿੰਦ ਨੇ ਮੰਤਰੀ ਮੰਡਲ ਦੀ ਸਲਾਹ ਨੂੰ ਸਵੀਕਾਰ ਕਰਕੇ ਲੋਕ ਸਭਾ ਨੂੰ ਭੰਗ ਕਰਨ ਦੇ ਆਦੇਸ਼ ‘ਤੇ ਸ਼ਨਿੱਚਰਵਾਰ ਨੂੰ ਦਸਤਖ਼ਤ ਕਰ ਦਿੱਤੇ
16ਵੀਂ ਲੋਕ ਸਭਾ ਦਾ ਕਾਰਜਕਾਲ ਤਿੰਨ ਜੂਨ ਨੂੰ ਸਮਾਪਤ ਹੋਣਾ ਸੀ ਰਾਸ਼ਟਰਪਤੀ ਨੇ ਸੰਵਿਧਾਨ ਦੀ ਧਾਰਾ 85 ਦੀ ਧਾਰਾ ਦੋ ਦੇ ਉਪਬੰਧ ‘ਬ’ ਤਹਿਤ ਇਹ ਕਦਮ ਚੁੱਕਿਆ ਓਧਰ 17ਵੀਂ ਲੋਕ ਸਭਾ ਦੇ ਨਵੇਂ ਬਣੇ ਮੈਂਬਰਾਂ ਦੀ ਸੂਚੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪਣ ਤੋਂ ਬਾਅਦ ਮੁੱਖ ਚੋਣ?ਕਮਸ਼ਿਨਰ ਸੁਨੀਲ ਅਰੋੜਾ ਤੇ ਉਨ੍ਹਾਂ ਦੇ ਦੋਵੇਂ ਸਹਿਯੋਗੀਆਂ ਨੇ ਸ਼ਨਿੱਚਰਾਰ ਨੂੰ ਰਾਜਘਾਟ ਜਾ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ 17ਵੀਂ ਲੋਕ ਸਭਾ ਦੀਆਂ 542 ਸੀਟਾਂ ਦੇ ਨਤੀਜੇ ਬੀਤੇ ਦਿਨੀਂ ਆਉਣ ਤੋਂ ਬਾਅਦ ਇਨ੍ਹਾਂ ਸਾਰੇ ਨਵੇਂ ਚੁਣੇ ਮੈਂਬਰਾਂ ਦਾ ਨੋਟੀਫਿਕੇਸ਼ਨ ਅੱਜ ਚੋਣ ਕਮਿਸ਼ਨ ਨੇ ਜਾਰੀ ਕੀਤਾ ਇਸ ਨੋਟੀਫਿਕੇਸ਼ਨ ਦੀ ਕਾਪੀ ਲੈ ਕੇ ਸ੍ਰੀ ਅਰੋੜਾ ਤੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਤੇ ਸੁਸ਼ੀਲ ਚੰਦਰ ਰਾਸ਼ਟਰਪਤੀ ਭਵਨ ਗਏ ਤੇ ਉਨ੍ਹਾਂ?ਸ੍ਰੀ ਕੋਵਿੰਦ ਨੂੰ ਨੋਟੀਫਿਕੇਸ਼ਨ ਦੀ ਕਾਪੀ ਸੌਂਪੀ ਅਰੋੜਾ ਤੇ ਦੋਵੇਂ ਚੋਣ ਕਮਿਸ਼ਨਰ ਇਸ ਤੋਂ ਬਾਅਦ ਰਾਜਘਾਟ ਗਏ ਤੇ ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਜਾ ਕੇ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਗੂ ਦੀ ਗਲਤੀ ਜਾਂ ਪਾਰਟੀ ਦੀ ਰਣਨੀਤੀ
ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਫਾਇਰ ਬਰਾਂਡ ਉਮੀਦਵਾਰ ਪ੍ਰੱਗਿਆ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਕਾਤਲ ਨੂੰ ਦੇਸ਼ ਭਗਤ ਕਰਾਰ ਦੇ ਕੇ ਮਗਰੋਂ ਮਾਫ਼ੀ ਮੰਗ ਲਈ ਇਹੀ ਕੁਝ ਪਿਛਲੇ ਦਿਨੀਂ ਕਾਂਗਰਸ ਆਗੂ ਸੈਮ ਪਿਤਰੋਦਾ ਨੇ ਕੀਤਾ ਸੀ ਪਿਤਰੋਦਾ ਨੇ ਦਿੱਲੀ ‘ਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਜੋ ਹੋਇਆ ਸੋ ਹੋਇਆ ਆਖ ਕੇ ਪੀੜਤਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਮਗਰੋਂ ਪਿਤਰੋਦਾ ਨੇ ਵੀ ਮਾਫ਼ੀ ਮੰਗ ਲਈ ਇਹੋ ਜਿਹੇ ਬਿਆਨ ਕਾਂਗਰਸੀ ਆਗੂ ਮਣੀਸ਼ੰਕਰ ਅਈਅਰ ਦਿੰਦੇ ਰਹੇ ਹਨ ਆਪਣੇ ਆਪਣੇ ਆਗੂ ਬਾਰੇ ਪਾਰਟੀਆਂ ਦਾ ਨਜ਼ਰੀਆ ਤੇ ਪ੍ਰਤੀਕਿਰਿਆ ਬੜੀ ਨਿਰਾਸ਼ਾਜਨਕ ਹੈ ਪਾਰਟੀਆਂ ਤਿੰਨ ਕੰਮ ਹੀ ਕਰ ਰਹੀਆਂ ਹਨ ਇੱਕ ਤਾਂ ਆਗੂ ਦੇ ਬਿਆਨ ਦੀ ਨਿੰਦਾ ਕਰਦੀਆਂ ਹਨ ਦੂਜਾ ਬਿਆਨ ਨੂੰ ਉਸ ਦਾ ਨਿੱਜੀ ਬਿਆਨ ਦੱਸਦੀਆਂ ਹਨ, ਤੀਜਾ ਮਾਫ਼ੀ ਮੰਗਣ ਲਈ ਕਹਿੰਦੀਆਂ ਹਨ ਪਾਰਟੀਆਂ ਦੀ ਕਾਰਵਾਈ ਦੇ ਮਾਪਦੰਡ ਬੜੇ ਹਾਸੋਹੀਣੇ ਹਨ ਇੱਕ ਪਾਸੇ ਤਾਂ ਪਾਰਟੀਆਂ ਆਪਣੇ ਉਹਨਾਂ ਆਗੂਆਂ ਨੂੰ ਪੰਜ ਮਿੰਟਾਂ ‘ਚ ਬਰਖਾਸਤ ਕਰ ਦਿੰਦੀਆਂ ਹਨ ਜੋ ਪਾਰਟੀ ਖਿਲਾਫ਼ ਜ਼ਰਾ ਜਿੰਨੀ ਵੀ ਅਵਾਜ਼ ਕੱਢ ਦਿੰਦਾ ਹੈ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਂਦਾ, ਪਾਰਟੀ ਨੂੰ ਵੋਟ ਬੈਂਕ ਇੰਨਾ ਪਿਆਰਾ ਹੈ ਕਿ ਬਾਗੀ ਆਗੂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ‘ਚ ਭਾਜਪਾ ਨੇ ਆਪਣੇ ਸੀਨੀਅਰ ਆਗੂ ਆਈਪੀ ਸਿੰਘ ਨੂੰ ਪਾਰਟੀ ‘ਚੋਂ ਛੇ ਸਾਲ ਲਈ ਇਸ ਕਰਕੇ ਕੱਢ ਦਿੱਤਾ ਕਿਉਂਕਿ ਉਹ ਭਾਜਪਾ ਦੇ ਦੋ ਸੀਨੀਅਰ ਆਗੂਆਂ ਨੂੰ ‘ਗੁਜਰਾਤੀ ਠੱਗ’ ਕਹਿ ਰਿਹਾ ਸੀ ਪਿਛਲੇ ਸਾਲ ਭਾਜਪਾ ਨੇ ਮੱਧ ਪ੍ਰਦੇਸ਼ ‘ਚ ਆਪਣੇ 53 ਲੀਡਰਾਂ ਤੇ ਰਾਜਸਥਾਨ ‘ਚ 11 ਲੀਡਰਾਂ ਨੂੰ ਕੱਢ ਦਿੱਤਾ ਇਸੇ ਤਰ੍ਹਾਂ ਭਾਜਪਾ ਵੀ ਸ਼ਤਰੂਘਣ ਸਿੰਨ੍ਹਾ, ਯਸ਼ਵੰਤ ਸਿੰਨ੍ਹਾ ਤੇ ਨਵਜੋਤ ਸਿੰਘ ਸਿੰਧੂ  ਸਮੇਤ ਕਈ ਵੱਡੇ ਆਗੂਆਂ ਤੋਂ ਕਿਨਾਰਾ ਕਰ ਚੁੱਕੀ ਹੈ ਕਾਂਗਰਸ ਸ਼ਕੀਲ ਅਹਿਮਦ, ਜਗਮੀਤ ਬਰਾੜ, ਬੀਰਦਵਿੰਦਰ ਸਮੇਤ ਅਣਗਿਣਤ ਆਗੂਆਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਲਈ ਪਾਰਟੀ ‘ਚੋਂ ਕੱਢ ਚੁੱਕੀ ਹੈ ਸੀਨੀਅਰ ਆਗੂਆਂ ਨੂੰ ਪਾਰਟੀ ਦਾ ਹਿੱਤ ਤਾਂ ਬਹੁਤ ਪਿਆਰਾ ਹੈ ਦੇਸ਼ ਦਾ ਹਿੱਤ ਨਹੀਂ ਸਿਖਰ ਤਾਂ ਪ੍ਰੱਗਿਆ ਨੇ ਕਰ ਦਿੱਤੀ ਪਰ ਉਸ ਤੋਂ ਮਾਫ਼ੀ ਮੰਗਵਾ ਕੇ ਭਾਜਪਾ ਸੁਰਖਰੂ ਹੋ ਗਈ ਇਹੀ ਕੁਝ ਪਿਤਰੋਦਾ ਦੇ ਮਾਮਲੇ ‘ਚ ਹੋਇਆ ਸਵਾਲ ਉੱਠਦਾ ਹੈ ਕਿ ਕੀ ਦੇਸ਼ ਦੀਆਂ ਮਹਾਨ ਹਸਤੀਆਂ ਜਾਂ ਸੰਵੇਦਨਸ਼ੀਲ ਮੁੱਦਿਆਂ ‘ਤੇ ਇਤਰਾਜ਼ ਵਾਲੀ ਬਿਆਨਬਾਜ਼ੀ ਕਰਨ ਨਾਲ ਦੇਸ਼ ਦੀ ਏਕਤਾ, ਸੰਸਕ੍ਰਿਤੀ ਤੇ ਮਰਿਆਦਾ ਨੂੰ ਠੇਸ ਨਹੀਂ ਪਹੁੰਚਾਉਂਦੀ ਜਾਂ ਕੁਰਸੀ ਦੀ ਰਾਜਨੀਤੀ ‘ਚ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਹੀ ਨਹੀਂ ਪਾਰਟੀਆਂ ਵੱਡੀਆਂ ਗਲਤੀਆਂ ਦੇ ਬਾਵਜ਼ੂਦ ਕਿਸੇ ਆਗੂ ਨੂੰ ਇੱਕ ਦਿਨ ਲਈ ਵੀ ਮੁਅੱਤਲ (ਨਿਲੰਬਤ) ਨਹੀਂ ਕਰਦੀਆਂ ਅਸਲ ਗੱਲ ਇਹ ਹੈ ਕਿ ਵਿਵਾਦ ਵਾਲੇ ਬਿਆਨ ਦੇਣੇ ਦਿਵਾਉਣੇ ਹੀ ਪਾਰਟੀਆਂ ਦੀ ਰਣਨੀਤੀ ਦਾ ਹਿੱਸਾ ਹੈ ਪਾਰਟੀਆਂ ਜਨਤਾ ‘ਚ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਹੱਕ ‘ਚ ਲਹਿਰ ਚਲਾਉਣ ਲਈ ਕੋਈ ਨਾ ਕੋਈ ਛੁਰਲੀਬਾਜ਼ ਆਗੂ ਰੱਖਦੀਆਂ ਹਨ ਜੋ ਕੋਈ ਪੁੱਠਾ ਸਿੱਧਾ ਬਿਆਨ ਦੇ ਕੇ ਇੱਕ ਖਾਸ ਵਰਗ ਦੇ ਵੋਟਰਾਂ ਨੂੰ ਖੁਸ਼ ਕਰਦਾ ਹੈ ਪਰ ਅਜਿਹੀ ਬਿਆਨਬਾਜ਼ੀ ਦੇਸ਼ ਲਈ ਖਤਰਨਾਕ ਹੈ ਤੇ ਅਜਿਹੇ ਲੀਡਰਾਂ ਦਾ ਕਰਨਾ ਬਚਾਓ ਦੇਸ਼ ਦਾ ਨੁਕਸਾਨ ਕਰਨਾ ਹੈ ਚੰਗਾ ਹੋਵੇ ਜੇਕਰ ਦੇਸ਼ ਹਿੱਤ ‘ਚ ਸਾਰੀਆਂ ਸਿਆਸੀ ਪਾਰਟੀਆਂ ਬੜਬੋਲੇ ਆਗੂਆਂ ਨੂੰ ਸਬਕ ਸਿਖਾਉਣ ਲਈ ਕੋਈ ਠੋਸ ਕਾਰਵਾਈ ਕਰਕੇ ਮਿਸਾਲ ਪੈਦਾ ਕਰਨ ਮਾਫ਼ੀ ਸਿਰਫ਼ ਦੋ ਅੱਖਰਾਂ ਦਾ ਛੋਟਾ ਜਿਹਾ ਸ਼ਬਦ ਬਣ ਗਿਆ ਹੈ, ਪਛਤਾਵਾ ਕਿਧਰੇ ਵੀ ਨਜ਼ਰ ਨਹੀਂ ਆਉਂਦਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕਰਨਗੇ ਪੰਜਾਬ ਵੱਲ ਰੁੱਖ
ਚੰਡੀਗੜ੍ਹ, ਅਸ਼ਵਨੀ ਚਾਵਲਾ
ਲੋਕ ਸਭਾ ਚੋਣਾਂ ਦੇ 6ਵੇਂ ਦੌਰ ਦਾ ਪ੍ਰਚਾਰ ਵੀ ਬੰਦ ਹੋ ਗਿਆ ਹੈ। ਜਿਸ ਕਾਰਨ ਦੇਸ਼ ਭਰ ਦੇ ਵੱਡੇ ਲੀਡਰ ਹੁਣ ਲਗਭਗ ਵਿਹਲੇ ਹੋ ਗਏ ਹਨ ਅਤੇ ਹੁਣ ਉਹ ਪੰਜਾਬ ਵੱਲ ਨੂੰ ਰੁੱਖ ਕਰਨ ਜਾ ਰਹੇ ਹਨ, ਜਿਥੇ ਕਿ ਆਖਰੀ 7ਵੇਂ ਗੇੜ ਵਿੱਚ ਚੋਣਾਂ ਹੋਣਗੀਆਂ। ਪੰਜਾਬ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਤੋਂ ਪ੍ਰਚਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਨਰਿੰਦਰ ਮੋਦੀ ਵੱਲੋਂ 2 ਰੈਲੀਆਂ ਪੰਜਾਬ ਵਿੱਚ ਕਰਨ ਲਈ ਹਾਮੀ ਭਰ ਦਿੱਤੀ ਗਈ ਹੈ, ਜਦੋਂ ਕਿ ਅਮਿਤ ਸ਼ਾਹ ਇੱਕ ਰੈਲੀ ਪੰਜਾਬ ਵਿੱਚ ਕਰ ਚੁੱਕੇ ਹਨ ਅਤੇ 2 ਰੈਲੀਆਂ ਹੋਰ ਕਰਨ ਦੀ ਤਿਆਰੀ ਵਿੱਚ ਹਨ।
ਇਥੇ ਹੀ ਕਾਂਗਰਸ ਲਈ ਦੇਸ਼ ਭਰ ਵਿੱਚ ਪ੍ਰਚਾਰ ਕਰਨ ਵਿੱਚ ਲਗੇ ਹੋਏ ਪੰਜਾਬ ਦੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਪੰਜਾਬ ਵਿੱਚ ਪ੍ਰਚਾਰ ਕਰਨਗੇ ਜਾਂ ਨਹੀਂ ਕਰਨਗੇ, ਇਸ ਸਬੰਧੀ ਕਾਂਗਰਸ ਪਾਰਟੀ ਸਣੇ ਖ਼ੁਦ ਨਵਜੋਤ ਸਿੱਧੂ ਨੇ ਚੁੱਪ ਵੱਟੀ ਹੋਈ ਹੈ। ਇਥੇ ਹੀ ਗੁਰਦਾਸਪੁਰ ਵਿਖੇ ਚੋਣ ਲੜ ਰਹੇ ਸੰਨੀ ਦਿਓਲ ਲਈ ਹੁਣ ਫਿਲਮੀ ਸਿਤਾਰੇ ਮੇਲਾ ਲਾਉਣ ਲਈ ਜਲਦ ਹੀ ਗੁਰਦਾਸਪੁਰ ਦੀ ਧਰਤੀ ‘ਤੇ ਦਿਖਾਈ ਦੇਣਗੇ। ਸੰਨੀ ਦਿਓਲ ਦੇ ਪਿਤਾ ਧਰਮਿੰਦਰ ਗੁਰਦਾਸਪੁਰ ਪੁੱਜ ਗਏ ਹਨ, ਜਦੋਂ ਕਿ ਇਸ ਤੋਂ ਬਾਅਦ ਹੇਮਾ ਮਾਲਿਨੀ ਦੇ ਆਉਣ ਦੇ ਵੀ ਚਰਚੇ ਹਨ।
ਇਨਾਂ ਵੱਡੇ ਲੀਡਰਾਂ ਅਤੇ ਸਿਤਾਰਿਆਂ ਦੇ ਆਉਣ ਨਾਲ ਅਗਲੇ 7 ਦਿਨਾਂ ਤੱਕ ਪੰਜਾਬ ਵਿੱਚ ਜੰਮ ਕੇ ਪ੍ਰਚਾਰ ਹੋਣ ਦੀ ਉਮੀਦ ਲਗਾਈ ਜਾ ਰਹੀਂ ਹੈ। ਪੰਜਾਬ ਵਿੱਚ ਵੀ ਉਮੀਦਵਾਰ ਆਪਣੇ ਆਖਰੀ ਗੇੜ ਦੇ ਪ੍ਰਚਾਰ ਨੂੰ ਸ਼ੁਰੂ ਕਰਨ ਦੀ ਤਿਆਰੀ ਵਿੱਚ ਹਨ। ਹਰ ਉਮੀਦਵਾਰ ਨੇ ਇੱਕ ਇੱਕ ਵਾਰ ਹਰ ਵਿਧਾਨ ਸਭਾ ਹਲਕੇ ਵਿੱਚ ਗੇੜਾ ਮਾਰ ਦਿੱਤਾ ਹੈ, ਜਦੋਂ ਕਿ ਹੁਣ ਉਹ ਆਪਣੇ ਆਖਰੀ ਗੇੜ ਦਾ ਪ੍ਰਚਾਰ ਕਰਨਗੇ।
ਹਰਿਆਣਾ ਦੇ ਮੁੱਖ ਮੰਤਰੀ ਸਣੇ ਮੰਤਰੀ ਪੁੱਜਣਗੇ ਪੰਜਾਬ
ਅਕਾਲੀ-ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਨਾਂ ਦੇ ਮੰਤਰੀ ਪੰਜਾਬ ਦਾ ਰੁੱਖ ਕਰਨ ਦੀ ਤਿਆਰੀ ਵਿੱਚ ਹਨ। ਹਰਿਆਣਾ ਦੇ ਕੈਬਨਿਟ ਮੰਤਰੀ ਡਿਮਾਂਡ ਅਨੁਸਾਰ ਪੰਜਾਬ ਵਿੱਚ ਅਕਾਲੀ-ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ, ਜਦੋਂ ਕਿ ਮਨੋਹਰ ਲਾਲ ਖੱਟਰ ਸਿਰਫ ਵੱਡੀ ਰੈਲੀਆਂ ਵਿੱਚ ਹੀ ਭਾਗ ਲੈਣ ਲਈ ਆਉਣਗੇ। ਪੰਜਾਬ ਵਿੱਚ ਪ੍ਰਚਾਰ ਲਈ ਪ੍ਰੋਗਰਾਮ ਕੈਪਟਨ ਅਭਿਮੰਨਿਊ ਤਿਆਰ ਕਰਨ ਵਿੱਚ ਲਗੇ ਹੋਏ ਹਨ। ਅਭਿਮੰਊ ਵਲੋਂ ਤਿਆਰ ਕੀਤੇ ਪ੍ਰੋਗਰਾਮ ਅਨੁਸਾਰ ਹੀ ਪ੍ਰਚਾਰ ਕੀਤਾ ਜਾਏਗਾ। ਇਹ ਸਾਰੇ ਭਾਜਪਾ ਲੀਡਰ ਸੋਮਵਾਰ ਤੋਂ ਬਾਅਦ ਪ੍ਰੋਗਰਾਮ ਅਨੁਸਾਰ ਪੰਜਾਬ ਵਿੱਚ ਆਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਚੌਧਰੀ ਨੰਦ ਲਾਲ ਦਾ ਦਿਹਾਂਤ
ਨਵਾਂ ਸ਼ਹਿਰ। ਪੰਜਾਬ ਦੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਚੌਧਰੀ ਨੰਦ ਲਾਲ ਦਾ ਦਿਹਾਂਤ ਹੋ ਗਿਆ ਹੈ। 74 ਸਾਲ ਦੇ ਚੌਧਰੀ ਨੰਦ ਲਾਲ ਆਪਣੇ ਪਿੱਛੇ 2 ਪੁੱਤਰ ਛੱਡ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਚੌਧਰੀ ਨੰਦ ਲਾਲ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ ਅਤੇ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਸਨ, ਜਿੱਥੇ ਸਵੇਰੇ 7 ਵਜੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਚੌਧਰੀ ਨੰਦ ਲਾਲ ਬਲਾਚੌਰ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਸਨ ਤੇ ਬਹੁਤ ਹੀ ਨੇਕ ਦਿਲ ਇਨਸਾਨ ਸਨ ਤੇ ਮਿਲਾਪੜੇ  ਸੁਭਾਅ ਦੇ ਮਾਲਕ ਅਤੇ ਆਪਣੇ ਹਲਕੇ ਦੇ ਲੋਕਾਂ ‘ਚ ਹਰਮਨ ਪਿਆਰੇ ਆਗੂ ਸਨ। ਡਾ.ਚੀਮਾ ਨੇ ਦੱਸਿਆ ਕਿ ਸਸਕਾਰ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਰੀਮਪੁਰ ਧਿਆਨੀ ਜ਼ਿਲਾ ਨਵਾਂ-ਸ਼ਹਿਰ ਵਿਖੇ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਚੌਧਰੀ ਨੰਦ ਲਾਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਫਰ ਸਮੇਤ ਚਾਰ ਕਾਂਗਰਸੀ ਆਗੂਆਂ ਵੱਲੋਂ ਸਥਾਨਕ ਆਗੂ ਨੂੰ ਟਿਕਟ ਦੇਣ ਦੀ ਵਕਾਲਤ
ਬਠਿੰਡਾ (ਅਸ਼ੋਕ ਵਰਮਾ) | ਦੋ ਸਾਬਕਾ ਕਾਂਗਰਸੀ ਵਿਧਾਇਕਾਂ ਅਜੀਤਇੰਦਰ ਸਿੰਘ ਮੋਫਰ ਤੇ ਜਸਵੰਤ ਸਿੰਘ ਫਫੜੇ, ਮੁਕਤਸਰ ਜਿਲ੍ਹੇ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਖੁਡੀਆਂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਟਹਿਲ ਸਿੰਘ ਸੰਧੂ ਨੇ ਅੱਜ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਬਠਿੰਡਾ ਸੰਸਦੀ ਹਲਕੇ ਦੀ ਟਿਕਟ ਹਲਕੇ ਨਾਲ ਸਬੰਧਤ ਆਗੂ ਨੂੰ ਹੀ ਦਿੱਤੀ ਜਾਵੇ ਉਨ੍ਹਾਂ ਆਖਿਆ ਕਿ ਇਸ ਸ਼੍ਰੇਣੀ ‘ਚ ਉਨ੍ਹਾਂ ਚਾਰਾਂ ਦਾ ਨਾਮ ਆਉਂਦਾ ਹੈ ਇਸ ਲਈ ਉਨ੍ਹਾਂ ‘ਚੋਂ ਕਿਸੇ ਇੱਕ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ
ਦੱਸਣਯੋਗ ਹੈ ਕਿ ਇਸ ਵੇਲੇ ਬਠਿੰਡਾ ਸੰਸਦੀ ਹਲਕੇ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਬੀਬੀ ਰਜਿੰਦਰ ਕੌਰ ਭੱਠਲ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਲੜਕੇ ਮੋਹਿਤ ਮਹਿੰਦਰਾ ਨੂੰ ਟਿਕਟ ਦੇਣ ਦੇ ਚਰਚੇ ਹਨ ਜਿੰਨ੍ਹਾਂ ਨੂੰ ਇਹ ਆਗੂ ਟਿਕਟ ਦੇਣ ਦੇ ਖਿਲਾਫ ਹਨ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਉਹ ਪਾਰਟੀ ਤੋਂ ਬਾਗੀ ਨਹੀਂ ਪਰ ਉਨ੍ਹਾਂ ਦੀ ਮਨਸ਼ਾ ਹੈ ਕਿ ਐਤਕੀਂ ਵਾਰ ਹਲਕੇ ਤੋਂ ਬਾਹਰ ਦੇ ਕਿਸੇ ਵਿਅਕਤੀ ਨੂੰ ਉਮੀਦਵਾਰ ਨਾ ਬਣਾਇਆ ਜਾਵੇ ਉਂਜ ਮੋਫਰ ਨੇ ਟੇਢੇ ਢੰਗ ਨਾਲ ਪੈਰਾਸ਼ੂਟੀ ਉਮੀਦਵਾਰ ਦੀ ਵਿਰੋਧਤਾ ਦੇ ਸੰਕੇਤ ਵੀ ਦਿੱਤੇ ਹਨ ਮੋਫਰ ਨੇ ਨਵਜੋਤ ਕੌਰ ਸਿੱਧੂ ਦੇ ਨਾਮ ‘ਤੇ ਸਹਿਮਤੀ ਦਿੱਤੀ ਪਰ ਉਨ੍ਹਾਂ ਨੇ ਬਠਿੰਡਾ ਹਲਕੇ ‘ਚ ਚੋਣ ਲੜਨ ਤੋਂ ਮਨ੍ਹਾਂ ਕਰ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਪੈਨਲ ‘ਚ ਉਨ੍ਹਾਂ ਚਾਰਾਂ ਦੇ ਨਾਮ ਹਨ ਤੇ ਉਨ੍ਹਾਂ ਚੋਂ ਹੀ ਕਿਸੇ ਇੱਕ ਨੂੰ ਟਿਕਟ ਦੇਣੀ ਚਾਹੀਦੀ ਹੈ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਚੋਂ ਕਿਸੇ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਇਸ ਵਾਰ ਚੋਣ ਨਤੀਜੇ ਵੱਖਰੇ ਹੀ ਹੋਣਗੇ ਮੋਫਰ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਵਿਕਾਸ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਕੂੜ ਪ੍ਰਚਾਰ ਦੱਸਿਆ  ਉਨ੍ਹਾਂ ਕਿਹਾ ਕਿ ਹਰਸਿਮਰਤ ਪਿੰਡਾਂ ‘ਚ ਆਪਣੇ ਦੌਰਿਆਂ ਦੌਰਾਨ ਵਿਕਾਸ  ਦੀ ਗੱਲ ਕਰਦੀ ਹੈ ਪਰ ਬੁਢਲਾਡਾ, ਮਾਨਸਾ ਅਤੇ ਬਠਿੰਡਾ ਦਾ ਹਾਲ ਸਭ ਦੇ ਸਾਹਮਣੇ ਹੈ
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ‘ਚ ਵੀ ਵਨਮੈਨ ਸ਼ੋਅ ਹੈ ਅਤੇ ਬਾਕੀਆਂ ਨੂੰ ਖੂੰਜੇ ਲਾ ਦਿੱਤਾ ਗਿਆ ਹੈ ਇੱਕ ਸਵਾਲ ਦੇ ਜਵਾਬ ‘ਚ ਬਠਿੰਡਾ ਸੰਸਦੀ ਹਲਕੇ ਤੋਂ ਕਾਂਗਰਸ ਦੀ ਟਿਕਟ ਮਿਲਣ ਦੀ ਸੂਰਤ ‘ਚ ਮੋਫਰ ਨੇ ਹਰਸਿਮਰਤ ਬਾਦਲ ਨੂੰ ਸਖਤ ਟੱਕਰ ਦੇਣ ਦੀ ਗੱਲ ਆਖੀ ਪਰ ਖੁਦ ਦੇ ਵਿਧਾਇਕ ਹੁੰਦਿਆਂ ਸਾਲ 2014 ‘ਚ ਸਰਦੂਲਗੜ੍ਹ ਹਲਕੇ ਤੋਂ ਹਰਸਿਮਰਤ ਦੀ ਸ਼ਾਨਦਾਰ ਜਿੱਤ ਸਬੰਧੀ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਹਲਕੇ ਦੀ ਸਥਿਤੀ ਤੋਂ ਜਾਣੂੰ ਕਰਵਾ ਦਿੱਤਾ ਸੀ ਕਿ ਹਲਕੇ ਚੋਂ ਵੋਟ ਘਟ ਸਕਦੀ ਹੈ ਸਾਬਕਾ ਵਿਧਾਇਕ ਮੋਫਰ ਨੇ ਕਿਹਾ ਕਿ ਹਲਕੇ ਦੀ ਸਥਿਤੀ ਅਜਿਹੀ ਹੈ ਕਿ ਲੋਕ ਸਭਾ ਚੋਣਾਂ ‘ਚ ਕਾਂਗਰਸ ਦੀਆਂ ਵੋਟਾਂ ਘਟ ਜਾਂਦੀਆਂ ਹਨ ਪਰ ਇਸ ਵਾਰ ਹਲਕਾ ਸਰਦੂਲਗੜ੍ਹ ਸਮੇਤ ਸੰਸਦੀ ਹਲਕੇ ਤੋਂ ਹਰਸਿਮਰਤ ਦੀ ਹਾਰ ਤੈਅ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।