Corona Free - Sach Kahoon Punjabi

ਨਿਊਜ਼ੀਲੈਂਡ ਕੋਰੋਨਾ ਤੋਂ ਮੁਕਤੀ ਪਾਉਣ ਵਾਲਾ ਪਹਿਲਾ ਦੇਸ਼ ਬਣਿਆ
ਨਿਊਜ਼ੀਲੈਂਡ ਕੋਰੋਨਾ ਤੋਂ ਮੁਕਤੀ ਪਾਉਣ ਵਾਲਾ ਪਹਿਲਾ ਦੇਸ਼ ਬਣਿਆ

ਚੀਨ ਦੇ ਵੁਹਾਨ ਤੋਂ ਤਕਰੀਬਨ ਸੱਤ ਮਹੀਨੇ ਪਹਿਲਾਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਮੁਲਕਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ  ਬਲਕਿ ਕੋਰੋਨਾ ਪੀੜਤਾਂ ਦੇ ਅੰਕੜੇ ‘ਚ ਦਿਨ-ਪ੍ਰਤੀਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਕੋਰੋਨਾ ਨੇ ਕਹਿੰਦੇ-ਕਹਾਉਂਦੇ ਮੁਲਕਾਂ ਦੀ ਭੂਤਨੀ ਭੁਲਾ ਰੱਖੀ ਹੈ। ਹੋਰ ਤਾਂ ਹੋਰ ਵਿਸ਼ਵ ਦੀ ਮਹਾਂਸ਼ਕਤੀ ਅਮਰੀਕਾ ਨੂੰ ਭਾਰਤ ਕੋਲੋਂ ਮਲੇਰੀਏ ਦੀ ਦਵਾਈ ਲੈ ਕੇ ਕੋਰੋਨਾ ਮਰੀਜ਼ਾਂ ਦੇ ਇਲਾਜ ਦਾ ਬੁੱਤਾ ਸਾਰਨਾ ਪੈ ਰਿਹਾ ਹੈ।

ਸਭ ਮੁਲਕਾਂ ਵੱਲੋਂ ਲਾਕਡਾਊਨ ਨੂੰ ਹੀ ਕੋਰੋਨਾ ਖਿਲਾਫ ਲੜਾਈ ਦਾ ਇੱਕੋ-ਇੱਕ ਹਥਿਆਰ ਸਮਝਿਆ ਜਾ ਰਿਹਾ ਹੈ। ਪਰ ਲਾਕਡਾਊਨ ਕਿੰਨੀ ਕੁ ਦੇਰ ਜਾਰੀ ਰੱਖਿਆ ਜਾ ਸਕਦਾ ਹੈ? ਅਤੇ ਲਾਕਡਾਊਨ ਕਿਸੇ ਮੁਲਕ ਦੀ ਅਰਥਵਿਵਸਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ ਅਰਥਸ਼ਾਸਤਰੀ ਭਲੀਭਾਂਤ ਜਾਣਦੇ ਹਨ। ਸ਼ਾਇਦ ਸਾਡੇ ਮੁਲਕਾਂ ‘ਚ ਕੋਰੋਨਾ ਦੇ ਕਹਿਰ ‘ਚ ਇਜ਼ਾਫੇ ਦਾ ਆਲਮ ਜਾਰੀ ਰਹਿਣ ਦੇ ਬਾਵਜੂਦ ਸਰਕਾਰਾਂ ਨੂੰ ਲਾਕਡਾਊਨ ਵਿੱਚ ਢਿੱਲ ਦੇਣ ਪਿੱਛੇ ਇਹੋ ਵਜ੍ਹਾ ਹੈ?

ਸਾਰੇ ਹੀ ਮੁਲਕਾਂ ਵੱਲੋਂ ਅੰਤਰਰਾਸ਼ਟਰੀ ਸਰਹੱਦਾਂ ਸੀਲ ਕਰਕੇ ਕੋਰੋਨਾ ਖਿਲਾਫ ਲੜਾਈ ਜਾਰੀ ਰੱਖੇ ਜਾਣ ਦੇ ਬਾਵਜੂਦ ਸਾਰੇ ਹੀ ਮੁਲਕਾਂ ‘ਚ ਕੋਰੋਨਾ ਪੀੜਤਾਂ ਦਾ ਅੰਕੜਾ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ।ਬਹੁਗਿਣਤੀ ਮਾਹਿਰਾਂ ਵੱਲੋਂ ਲੋਕਾਂ ਨੂੰ ਕੋਰੋਨਾ ਸਾਵਧਾਨੀਆਂ ਅਨੁਸਾਰ ਆਪਣੀ ਜੀਵਨਸ਼ੈਲੀ ਤਬਦੀਲ ਕਰ ਲੈਣ ਦੀਆਂ ਸਲਾਹਾਂ ਦੇ ਕੇ ਇੱਕ ਤਰ੍ਹਾਂ ਕੋਰੋਨਾ ਤੋਂ ਪੂਰਨ ਮੁਕਤੀ ਦੀਆਂ ਉਮੀਦਾਂ ‘ਤੇ ਉਂਗਲ ਧਰੀ ਜਾ ਰਹੀ ਹੈ।ਮਾਹਿਰਾਂ ਤੋਂ ਲੈ ਕੇ ਆਮ ਲੋਕਾਂ ਤੱਕ ਸਭ ਨੇ ਇਹ ਮੰਨ ਲਿਆ ਜਾਪਦਾ ਹੈ ਕਿ ਕੋਰੋਨਾ ਦਾ ਪੂਰਨ ਖਾਤਮਾ ਮੁਸ਼ਕਿਲ ਹੀ ਨਹੀਂ ਅਸੰਭਵ ਹੈ।

ਪਰ ਇਨ੍ਹਾਂ ਸਾਰੀਆਂ ਨਾ-ਉਮੀਦੀਆਂ ਦਰਮਿਆਨ ਬੜੀ ਹੀ ਆਸ ਪੂਰਨ ਖਬਰ ਨਿਊਜ਼ੀਲੈਂਡ ਤੋਂ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨਿਊਜ਼ੀਲੈਂਡ ਨੇ ਕੋਰੋਨਾ ਖਿਲਾਫ ਲੜਾਈ ਜਿੱਤ ਲਈ ਹੈ।ਕਹਿਣ ਤੋਂ ਭਾਵ ਹੈ ਕਿ ਨਿਊਜ਼ੀਲੈਂਡ ‘ਚ ਹੁਣ ਕੋਈ ਵੀ ਕੋਰੋਨਾ ਮਰੀਜ ਨਹੀਂ ਹੈ।ਨਿਊਜ਼ੀਲੈਂਡ ਦੇ ਸਿਹਤ ਪ੍ਰਬੰਧਾਂ ਸਮੇਤ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਧਾਕ ਪੂਰੇ ਵਿਸ਼ਵ ‘ਚ ਮਹਿਸੂਸ ਕੀਤੀ ਜਾ ਰਹੀ ਹੈ।ਕਿਹਾ ਜਾ ਰਿਹਾ ਹੈ ਕਿ ਇਸ ਮੁਲਕ ਵਿੱਚ ਕੁਝ ਦਿਨ ਪਹਿਲਾਂ ਪਿਛਲੇ ਸਤਾਰਾਂ ਦਿਨਾਂ ਤੋਂ ਕੋਰੋਨਾ ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ।

ਕੋਰੋਨਾ ਤੋਂ ਪੁਰਨ ਮੁਕਤੀ ਉਪਰੰਤ ਮੁਲਕ ‘ਚ ਜਸ਼ਨ ਵਰਗਾ ਮਾਹੌਲ ਹੈ।ਸਰਕਾਰ ਵੱਲੋਂ ਅੰਦਰੂਨੀ ਪਾਬੰਦੀਆਂ ਹਟਾ ਕੇ ਸਾਵਧਾਨੀਆਂ ਦੇ ਅੰਗ-ਸੰਗ ਸਮੂਹ ਗਤੀਵਿਧੀਆਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਰ ਫਿਲਹਾਲ ਅੰਤਰਰਾਸ਼ਟਰੀ ਸਰਹੱਦਾਂ ਇੱਥੋਂ ਤੱਕ ਕਿ ਸੁਰੱਖਿਅਤ ਮੁਲਕ ਅਸਟਰੇਲੀਆ ਨਾਲ ਵੀ ਹੱਦ ਖੋਲ੍ਹਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਗਿਆ ਹੈ।

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਮੁਲਕ ਵਿੱਚੋਂ ਕੋਰੋਨਾ ਦਾ ਪੂਰਨ ਖਾਤਮਾ ਉਸ ਲਈ ਅਕਹਿ ਖੁਸ਼ੀ ਦਾ ਅਹਿਸਾਸ ਹੈ। ਉਸ ਦਾ ਕਹਿਣਾ ਹੈ ਕਿ ਮੈਂ ਖੁਸ਼ੀ ਵਿੱਚ ਨੱਚ ਉੱਠੀ ਹਾਂ ਪਰ ਇੰਨੀ ਵੱਡੀ ਪ੍ਰਾਪਤੀ ਦੇ ਬਾਵਜੂਦ ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਇੱਕ ਡਾਇਰੀ ਲਾ ਕੇ ਹਰ ਆਉਣ-ਜਾਣ ਵਾਲੇ ਦਾ ਪਤਾ ਨੋਟ ਕਰਦੇ ਰਹਿਣ ਦੀ ਤਾਕੀਦ ਕੀਤੀ ਹੈ।

ਨਿਊਜ਼ੀਲੈਂਡ ਵਿੱਚੋਂ ਕੋਰੋਨਾ ਦਾ ਪੂਰਨ ਖਾਤਮਾ ਸਿੱਖ ਕੌਮ ਲਈ ਉਸ ਵੇਲੇ ਮਾਣਮੱਤਾ ਹੋ ਗਿਆ ਜਦੋਂ ਨਿਊਜ਼ੀਲੈਂਡ ਦੀ ਪਾਰਲੀਮੈਂਟ ਨੇ ਕੋਰੋਨਾ ਮਹਾਂਮਾਰੀ ਖਿਲਾਫ ਲੜਾਈ ਦੌਰਾਨ ਸਥਾਨਕ ਸਿੱਖ ਸੰਸਥਾਵਾਂ ਵੱਲੋਂ ਨਿਭਾਈ ਭੂਮਿਕਾ ਲਈ ਵਿਸ਼ੇਸ਼ ਧੰਨਵਾਦੀ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਮੁਲਕ ਦੀ ਹਾਊਸਿੰਗ ਮਨਿਸਟਰ ਮੈਗਿਨ ਵੁੱਡ ਵੱਲੋਂ ਲਾਕਡਾÀਨ ਦੌਰਾਨ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਨਿਭਾਈ ਭੂਮਿਕਾ ਬਦਲੇ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਕਰਦਾ ਮਤਾ ਪਾਰਲੀਮੈਂਟ ‘ਚ ਲਿਆਂਦਾ ਗਿਆ।

ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਇਸ ਸਿੱਖ ਸੰਸਥਾ ਨੇ ਲਾਕਡਾਊਨ ਦੌਰਾਨ ਪੱਚੀ ਹਜ਼ਾਰ ਤੋਂ ਜਿਆਦਾ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਤੇ ਇੱਕ ਲੱਖ ਤੋਂ ਜਿਆਦਾ ਜਰੂਰਤਮੰਦਾਂ ਦੀ ਜਰੂਰਤ ਸਮੇਂ ਮੱਦਦ ਕੀਤੀ। ਸਿੱਖ ਕੌਮ ਦਾ ਧੰਨਵਾਦੀ ਮਤਾ ਲਿਆਂਦੇ ਜਾਣ ਦੇ ਸਵਾਲ ਦੇ ਜਵਾਬ ‘ਚ ਮੰਤਰੀ ਨੇ ਕਿਹਾ ਕਿ ਮੈਂ ਲਾਕਡਾਊਨ ਦੌਰਾਨ ਇਸ ਸਿੱਖ ਸੰਸਥਾ ਦੇ ਸੰਪਰਕ ਵਿੱਚ ਰਹੀ ਹਾਂ ਅਤੇ ਮੈਨੂੰ ਪਤਾ ਹੈ ਇਸ ਸੰਸਥਾ ਨੇ ਕਿਵੇਂ ਲੋੜਵੰਦਾਂ ਦੀ ਸਹਾਇਤਾ ਕਰਕੇ ਮੁਲਕ ਨੂੰ ਮਹਾਂਮਾਰੀ ਦੀ ਜਕੜ ਵਿੱਚੋਂ ਨਿੱਕਲਣ ਵਿੱਚ ਮੱਦਦ ਕੀਤੀ ਹੈ।

ਨਿਊਜ਼ੀਲੈਂਡ ਸਰਕਾਰ ਵੱਲੋਂ ਸੁਪਰੀਮ ਸਿੱਖ ਸੰਸਥਾ ਨੂੰ ਮਾਲੀ ਮੱਦਦ ਦੀ ਪੇਸ਼ਕਸ਼ ਵੀ ਕੀਤੀ ਗਈ ਜਿਸ ਨੂੰ ਸਿੱਖ ਸੰਸਥਾ ਵੱਲੋਂ ਨਿਮਰਤਾ ਸਹਿਤ ਠੁਕਰਾ ਦਿੱਤਾ ਗਿਆ। ਸੰਸਥਾ ਨੇ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਹਨ।

ਇਸੇ ਦੌਰਾਨ ਮੁਲਕ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਨਿਊਜ਼ੀਲੈਂਡ ਪੁਲਿਸ ਵੱਲੋਂ ਸੰਸਥਾ ਨੂੰ ਬਕਾਇਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ੍ਰ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਹੋਰਨਾ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਅਸੀਂ ਗੁਰਦੁਆਰਾ ਸਾਹਿਬ ਤੋਂ ਜਰੂਰਤੰੰਦਾਂ ਲਈ ਗਰੌਸਰੀ ਅਤੇ ਭੋਜਨ ਮੁਹੱਈਏ ਕਰਵਾ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਨੁੱਖਤਾ ਦੀ ਸੇਵਾ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਯਤਨ ਕੀਤਾ ਹੈ।

ਨਿਊਜ਼ੀਲੈਂਡ ਸਰਕਾਰ ਵੱਲੋਂ ਕੋਰੋਨਾ ਖਿਲਾਫ ਲੜਾਈ ‘ਚ ਸਿੱਖ ਸੰਸਥਾ ਦੇ ਯੋਗਦਾਨ ਦੀ ਪ੍ਰਸੰਸਾ ਸਮੁੱਚੀ ਸਿੱਖ ਕੌਮ ਲਈ ਮਾਣਮੱਤਾ ਅਹਿਸਾਸ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਵੀ ਸਿੱਖ ਕੌਮ ਦੇ ਮਹਾਂਮਾਰੀ ਖਿਲਾਫ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਿੱਖ ਕੌਮ ਅਤੇ ਗੁਰਦੁਆਰਾ ਸਾਹਿਬਾਂ ਦੀ ਹੋਂਦ ਹਰ ਮੁਲਕ ਵਿੱਚ ਹੋਣ ਦੀ ਗੱਲ ਕਹਿ ਚੁੱਕੇ ਹਨ। ਸਾਡੀਆਂ ਸਰਕਾਰਾਂ ਨੂੰ ਵੀ ਨਿਊਜ਼ੀਲੈਂਡ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਖਿਲਾਫ ਲੜੀ ਜੰਗ ਬਾਰੇ ਸਬਕ ਜਰੂਰ ਲੈਣਾ ਚਾਹੀਦਾ ਹੈ।

ਸ਼ਕਤੀ ਨਗਰ, ਬਰਨਾਲਾ

ਮੋ. 98786-05965

ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।