Punishment - Sach Kahoon Punjabi
ਡਰਾਇਵਿੰਗ ’ਚ ਸੁਧਾਰ ਤੇ ਸਜ਼ਾ
ਦੇਸ਼ ਭਰ ਦੇ ਟਰੱਕ ਡਰਾਇਵਰਾਂ ਦੀ ਹੜਤਾਲ ਨੇ ਕੰਮਾਂਕਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਡਰਾਇਵਰ ਕੇਂਦਰ ਸਰਕਾਰ ਦੇ ਉਸ ਕਾਨੂੰਨ ਦੇ ਖਿਲਾਫ਼ ਬੋਲ ਰਹੇ ਹਨ ਜਿਸ ਕਾਨੂੰਨ ਅਨੁਸਾਰ ਕਿਸੇ ਸਾਧਨ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਡਰਾਇਵਰ ਨੂੰ 10 ਸਾਲ ਕੈਦ ਦੀ ਸਜ਼ਾ ਤੇ ਸੱਤ ਲੱਖ ਜ਼ੁਰਮਾਨਾ ਹੈ ਉਂਜ ਸਰਕਾਰ ਨੇ ਇਹ ਵਿਵਸਥਾ ਵੀ ਰੱਖੀ ਦੱਸੀ ਜਾਂਦੀ ਹੈ ਕਿ ਜੇਕਰ ਡਰਾਇਵਰ ਹਾਦਸੇ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਜਾ ਕੇ ਪੁਲਿਸ ਨੂੰ ਸੂਚਨਾ ਦੇਂਦਾ ਹੈ ਤੇ ਆਪਣੀ ਪਛਾਣ ਦੱਸ ਦਿੰਦਾ ਹੈ ਤਾਂ ਉਸ ਦੇ ਖਿਲਾਫ਼ ਕਾਰਵਾਈ ਨਹੀਂ ਹੋਵੇਗੀ ਪਰ ਇਸ ਕਾਨੂੰਨ ’ਤੇ ਪੇਚ ਫਸ ਗਿਆ ਹੈ ਅਸਲ ’ਚ ਡਰਾਇਵਰ ਦੋ ਕਾਰਨਾਂ ਕਰਕੇ ਭੱਜਦਾ ਹੈ। ਇੱਕ ਇਸ ਕਰਕੇ ਕਿ ਡਰਾਇਵਰ ਨੂੰ ਹਾਦਸੇ ਦੇ ਸ਼ਿਕਾਰ ਲੋਕਾਂ ਜਾਂ ਜ਼ਖ਼ਮੀਆਂ ਪ੍ਰਤੀ ਕੋਈ ਹਮਦਰਦੀ ਨਹੀਂ ਅਜਿਹਾ ਕਰਨਾ ਇਨਸਾਨੀਅਤ ਵੀ ਨਹੀਂ ਹੈ।
ਇਹ ਵੀ ਪੜ੍ਹੋ : ਡੀਜ਼ਲ ਦੀ ਕਿੱਲਤ : ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ
ਦੂਜਾ ਕਾਰਨ ਇਹ ਕਿ ਡਰਾਇਵਰ ਦੇ ਮਨ ’ਚ ਭੈਅ ਹੁੰਦਾ ਹੈ ਕਿ ਆਸਪਾਸ ਦੇ ਲੋਕ ਜਾਂ ਮ੍ਰਿਤਕਾਂ/ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰ ਉਸ ਦੀ ਕੁੱਟਮਾਰ ਕਰਨਗੇ ਅਜਿਹੀਆਂ ਕੁਝ ਘਟਨਾਵਾਂ ਵਾਪਰੀਆਂ ਵੀ ਹਨ ਜਦੋਂ ਭੜਕੀ ਭੀੜ ਨੇ ਡਰਾਇਵਰਾਂ ’ਤੇ ਹਿੰਸਾ ਕੀਤੀ ਕਈ ਥਾਈਂ ਡਰਾਇਵਰਾਂ ਦੀ ਮੌਤ ਵੀ ਹੋਈ ਇਸ ਮਾਮਲੇ ’ਚ ਡਰਾਇਵਰ ਨਿਰਦੋਸ਼ ਵੀ ਹਨ ਤੇ ਜੇਕਰ ਘਟਨਾ ਤੋਂ ਬਾਅਦ ਡਰਾਇਵਰਾਂ ਦੀ ਸੁਰੱਖਿਆ ਸਬੰਧੀ ਕੋਈ ਕਾਨੂੰਨ ਤੇ ਇੰਤਜ਼ਾਮ ਹੋਵੇ ਤਾਂ ਡਰਾਇਵਰ ਵੀ ਮੌਕੇ ’ਤੇ ਨਹੀਂ ਭੱਜਣਗੇ ਇਹ ਹਿੰਸਾ ਮੌਬ ਲਿੰਚਿੰਗ ਦੀ ਸ੍ਰੇਣੀ ਵਿੱਚ ਹੀ ਆਉਂਦੀ ਹੈ ਜੇਕਰ ਡਰਾਇਵਰ ’ਤੇ ਹਿੰਸਾ ਕਰਨ ਵਾਲਿਆਂ ਖਿਲਾਫ਼ ਵੀ ਦਸ ਸਾਲ ਦੀ ਕੈਦ ਤੇ ਜ਼ੁਰਮਾਨੇ ਦੀ ਸਜ਼ਾ ਦੀ ਤਜ਼ਵੀਜ ਹੋ ਜਾਵੇ ਤਾਂ ਡਰਾਇਵਰ ਵੀ ਸੁਰੱਖਿਅਤ ਰਹਿ ਸਕਦਾ ਹੈ ਦੂਜੇ ਪਾਸੇ ਡਰਾਇਵਰ ਦਾ ਜ਼ਖ਼ਮੀਆਂ ਨੂੰ ਉਹਨਾਂ ਦੇ ਹਾਲਾਤ ’ਤੇ ਛੱਡ ਕੇ ਭੱਜਣਾ ਅਣਮਨੁੱਖੀ ਹੈ ਜਿਸ ਦੀ ਸਜ਼ਾ ਦੇ ਹੱਕ ’ਚ ਵੀ ਤਰਕ ਦਿੱਤੇ ਜਾ ਸਕਦੇ ਹਨ।
ਅਸਲ ’ਚ ਕਾਨੂੰਨ ਦਾ ਪ੍ਰਭਾਵ ਇੱਕਤਰਫਾ ਹੋਣ ਕਰਕੇ ਡਰਾਇਵਰਾਂ ’ਚ ਰੋਸ ਦੀ ਭਾਵਨਾ ਪੈਦਾ ਹੋਈ ਹੈ ਇਸ ਮਸਲੇ ਦਾ ਹੱਲ ਜਲਦੀ ਹੋਣਾ ਚਾਹੀਦਾ ਹੈ ਅਸਲ ’ਚ ਹਿਟ ਐਂਡ ਰਨ ਦੀ ਸਜ਼ਾ ਦੀ ਤਜਵੀਜ਼ ਦੇ ਬਰਾਬਰ ਹੀ ਡਰਾਇਵਿੰਗ ’ਚ ਸੁਧਾਰ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਕੈਨੇਡਾ, ਅਸਟਰੇਲੀਆ ਸਮੇਤ ਬਹੁਤ ਸਾਰੇ ਮੁਲਕਾਂ ’ਚ ਸਰਕਾਰਾਂ ਗਲਤ ਡਰਾਇਵਿੰਗ ਕਰਨ ਵਾਲਿਆਂ ਦੇ ਡਰਾਇਵਿੰਗ ਲਾਇਸੈਂਸ ਹੀ ਜ਼ਬਤ ਕਰ ਲੈਂਦੀਆਂ ਹਨ ਸਾਡੇ ਦੇਸ਼ ਅੰਦਰ ਵੀ ਗੱਡੀ ਗਲਤ ਚਲਾਉਣ ਵਾਲਿਆਂ ਦੇ ਲਾਇਸੈਂਸ ਖੋਹ ਲਏ ਜਾਣ ਤਾਂ ਸਮੱਸਿਆ ਦੀ ਜੜ੍ਹ ਹੀ ਖਤਮ ਹੋ ਜਾਵੇਗੀ ਚੰਗਾ ਹੋਵੇ ਬਿਮਾਰੀ ਦੀ ਜੜ੍ਹ ਵੱਲ ਜਿਆਦਾ ਧਿਆਨ ਦਿੱਤਾ ਜਾਵੇ ਇਸ ਵਾਸਤੇ ਜ਼ਰੂਰੀ ਹੈ ਕਿ ਅਫਸਰ/ਮੁਲਾਜ਼ਮ ਰਿਸ਼ਵਤਖੋਰੀ ਤੇ ਸਿਫਾਰਿਸ਼ ਦੀ ਪ੍ਰਵਾਹ ਨਾ ਕਰਕੇ ਗਲਤ ਡਰਾਇਵਿੰਗ ਕਰਨ ਵਾਲਿਆਂ ਤੋਂ ਲਾਇਸੈਂਸ ਹੀ ਖੋਹ ਲੈਣ ਇਹ ਵੀ ਜ਼ਰੂਰੀ ਹੈ ਕਿ ਜਖਮੀਆਂ ਦੀ ਸੰਭਾਲ ਕਰਨ ਵਾਲੇ ਡਰਾਇਵਰ ਦਾ ਸਨਮਾਨ ਕੀਤਾ ਜਾਵੇ।
ਜਸਵੀਰ ਸ਼ਰਮਾ ਦੱਦਾਹੂਰ
ਜੇਕਰ ਤਿੰਨ ਕੁ ਦਹਾਕੇ ਪਹਿਲਾਂ ਦੇ ਸਮਿਆਂ ’ਤੇ ਝਾਤੀ ਮਾਰੀਏ ਤਾਂ ਸਕੂਲ ਵੀ ਬਹੁਤ ਘੱਟ ਸਨ ਤੇ ਆਮ ਕਰਕੇ ਲੜਕੀਆਂ ਨੂੰ ਪੜ੍ਹਾਉਣ ਲਈ ਰਿਵਾਜ਼ ਵੀ ਬਹੁਤ ਘੱਟ ਸੀ ਤੱਪੜਾਂ ਜਾਂ ਪੱਲੀਆਂ ’ਤੇ ਬੈਠਣਾ ਫੱਟੀਆਂ ਤੇ ਸਲੇਟਾਂ ਉੱਤੇ ਲਿਖਣਾ ਕਲਮ ਦਵਾਤ ਜਾਂ ਡਰੰਕ ਨਾਲ ਲਿਖਣਾ ਤੇ ਉਸ ਨੂੰ ਡੰਕ ਵੀ ਆਮ ਹੀ ਕਿਹਾ ਜਾਂਦਾ ਰਿਹਾ ਹੈ ਦਵਾਤ ਵਿੱਚ ਲੋੜ ਅਨੁਸਾਰ ਕਾਲੀ  ਜਾਂ ਨੀਲੀ ਸਿਆਹੀ ਪਾ ਲੈਣੀ ਤੇ ਉਹ ਪੰਜੀ ਜਾਂ ਦਸੀ ਭਾਵ ਦਸ ਪੈਸਿਆਂ ਦੀ ਕਾਗਜ਼ ਦੀ ਪੁੜੀ ਵਿੱਚ ਹੀ ਹੁੰਦੀ ਸੀ।
ਅੱਧੀ ਛੁੱਟੀ ਵੇਲੇ ਧਮੱਚੜ ਪਾਉਂਦੇ ਅਸੀਂ ਘਰੀਂ ਆ ਜਾਇਆ ਕਰਦੇ ਸਾਂ ਤੇ ਕਦੇ-ਕਦੇ ਅੱਧੀ ਛੁੱਟੀ ਤੋਂ ਬਾਅਦ ਸਕੂਲੇ ਜਾਂਦੇ ਵੀ ਘੱਟ ਹੀ ਸੀ ਅਗਲੇ ਦਿਨ ਫਿਰ ਕਦੇ-ਕਦੇ ਸ਼ਾਮਤ ਆ ਜਾਣੀ ਭਾਵ ਸਜ਼ਾ ਮਿਲਣੀ ਤੇ ਉਹ ਸਜਾ ਵੀ ਲੱਤਾਂ ਵਿੱਚ ਦੀ ਬਾਹਾਂ ਪਾ ਕੇ ਕੰਨ ਫੜ੍ਹਾ ਦੇਣੇ ਮਾਸਟਰ ਜੀ ਹੋਰਾਂ ਨੇ ਤੇ ਪਿਛਲੇ ਦਿਨ ਜੋ ਅੱਧੀ ਛੁੱਟੀ ਤੋਂ ਬਾਅਦ ਦਾ ਕੰਮ ਹੁੰਦਾ ਸੀ ਜਿਸ ਸਮੇਂ ਅਸੀਂ ਸਕੂਲ ’ਚੋਂ ਭਗੌੜੇ ਹੁੰਦੇ ਸਾਂ ਉਹ ਸਾਰਾ ਕੰਮ ਕੰਨ ਫੜੇ-ਫੜਾਏ ਭਾਵ ਮੁਰਗੇ ਬਣੇ-ਬਣਾਇਆਂ ਹੀ ਅੱਗੇ ਕਿਤਾਬਾਂ ਜਾਂ ਕਾਪੀਆਂ ਰੱਖ ਕੇ ਯਾਦ ਕਰਨਾ ਤੇ ਓਨਾ ਚਿਰ ਖਹਿੜਾ ਨਹੀਂ ਛੁਟਦਾ ਸੀ ਜਿੰਨਾ ਚਿਰ ਓਹ ਅਧੂਰਾ ਕੰਮ ਪੂਰਾ ਕਰਕੇ ਮਾਸਟਰ ਜੀ ਨੂੰ ਸੁਣਾ ਨਾ ਦੇਣਾ ਬਹੁਤ ਔਖੀ ਸਜਾ ਹੋਇਆ ਕਰਦੀ ਸੀ ਇਹ ਇਸ ਤੋਂ ਵੀ ਔਖਾ ਤੇ ਬਹੁਤ ਜ਼ਿਆਦਾ ਬੇਇੱਜ਼ਤੀ ਵਾਲਾ ਕੰਮ ਹੁੰਦਾ ਸੀ ਕਿ ਕਲਾਸ ਦੇ ਵਿਚੋਂ ਹੀ ਕਿਸੇ ਹੋਰ ਹੁਸ਼ਿਆਰ ਪਿੰਡ ਦੇ ਮੁੰਡੇ ਜਾਂ ਹੁਸ਼ਿਆਰ ਲੜਕੀ ਨੇ ਸਜ਼ਾ ਦੇਣੀ ਮਤਲਬ ਖੜੇ੍ਹ ਕਰਕੇ ਹੱਥਾਂ ’ਤੇ ਡੰਡੇ ਵੱਜਿਆ ਕਰਦੇ ਸਨ।
ਪਰ ਉਹ ਸਮੇਂ ਬਹੁਤ ਚੰਗੇ ਸਨ ਕੋਈ ਵੀ ਕਿਸੇ ਦਾ ਗੁੱਸਾ ਨਹੀਂ ਕਰਦਾ ਸੀ ਕੋਈ ਕਿਸੇ ਨੂੰ ਹੂਟ ਭਾਵ ਮਖੌਲ ਨਹੀਂ ਕੀਤਾ ਜਾਂਦਾ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਸਕੂਲ ਵਿਖੇ ਇੱਕ ਮਾਸਟਰ ਜੀ ਡਰੰਕ ਵਿਚ ਅਲੱਗ-ਅਲੱਗ ਕਿਸਮ ਦੀ ਨਿੱਬ ਪਾ ਕੇ ਹਿੰਦੀ ਪੰਜਾਬੀ ਦੀਆਂ ਕਾਪੀਆਂ ਦਾ ਕੰਮ ਚੈੱਕ ਕਰਦੇ ਸਨ ਤੇ ਜੇਕਰ ਕਿਤੇ ਕੋਈ ਗਲਤੀ ਹੋਣੀ ਤਾਂ ਢਿੱਡ ਵਿੱਚ ਡਰੰਕ ਦੀ ਡੰਡੀ ਹੀ ਚੁਭੋ ਦਿਆ ਕਰਦੇ ਸਨ ਪਰ ਉਦੋਂ ਸਮੇਂ ਬਹੁਤ ਹੀ ਚੰਗੇ ਹੋਇਆ ਕਰਦੇ ਸਨ ਕੋਈ ਵੀ ਪਰਿਵਾਰਕ ਮੈਂਬਰ ਕਦੇ ਵੀ ਸਕੂਲ ਵਿੱਚ ਆ ਕੇ ਉਲਾਂਭਾ ਨਹੀਂ ਦਿਆ ਕਰਦਾ ਸੀ ਸਗੋਂ ਇਹ ਕਹਿਣਾ ਕਿ ਮਾਸਟਰ ਜੀ ਇਹਦੀ ਚਮੜੀ ਉਧੇੜ ਦਿਓ ਪਰ ਇਹਨੂੰ ਬੰਦਾ ਬਣਾ ਦੇਣਾ     ਘਰ ’ਚੋਂ ਦਸੀ, ਚੁਆਨੀ, ਅਠਿਆਨੀ ਖ਼ਰਚਣ ਲਈ ਮਿਲਦੀ ਸੀ ਉਨ੍ਹਾਂ ਸਮਿਆਂ ਵਿੱਚ ਇਹ ਚੁਆਨੀ-ਅਠਿਆਨੀ ਹੀ ਬਹੁਤ ਹੋਇਆ ਕਰਦੀ ਸੀ ਕਾਗਜ਼ ਦਾ ਇੱਕ ਰੁਪੱਈਆ ਤਾਂ ਕਿਸੇ ਤਕੜੇ ਘਰ ਭਾਵ ਚੰਗੀ ਜ਼ਮੀਨ-ਜਾਇਦਾਦ ਵਾਲੇ ਘਰਾਂ ਦੇ ਬੱਚਿਆਂ ਨੂੰ ਮਿਲਦਾ ਸੀ ਤੇ ਆਮ ਬੱਚੇ ਉਸ ਅਮੀਰ ਪਰਿਵਾਰ ਦੇ ਬੱਚੇ ਵੱਲ ਨੀਝ ਨਾਲ ਵੇਖਿਆ ਕਰਦੇ ਸਨ ਕਿ ਇਹਦੇ ਮਾਪੇ ਘਰੋਂ ਅਮੀਰ ਹਨ ਇਸੇ ਲਈ ਹੀ ਇਸ ਨੂੰ ਖਰਚਣ ਲਈ ਇੱਕ ਰੁਪੱਈਆ ਮਿਲਿਆ ਹੈ ਪਰ ਕੋਈ ਈਰਖਾ ਜਾਂ ਸਾੜਾ ਨਹੀਂ ਕਰਦਾ ਸੀ।
ਕਦੇ-ਕਦੇ ਮਾਸਟਰ ਜੀ ਹੋਰਾਂ ਨੇ ਖੇਤਾਂ ਵਿਚੋਂ ਸਾਗ ਮੂਲੀਆਂ ਪਾਲਕ ਵੀ ਲੈਣ ਭੇਜ ਦੇਣਾ ਸਕੂਲਾਂ ਵਿੱਚ ਚਪੜਾਸੀ ਦੀ ਪੋਸਟ ਵੀ ਘੱਟ ਈ ਹੁੰਦੀ ਸੀ ਮਾਸਟਰਾਂ ਤੇ ਮੈਡਮਾਂ ਭਾਵ ਭੈਣਜੀਆਂ ਨੂੰ ਪਾਣੀ ਤੇ ਚਾਹ ਦੀ ਸੇਵਾ ਵੀ ਬੱਚੇ ਹੀ ਕਰਦੇ ਸਨ ਸਕੂਲਾਂ ਦੇ ਵਿੱਚ ਚਾਹ ਘੱਟ ਹੀ ਬਣਿਆ ਕਰਦੀ ਸੀ ਭਾਵ ਸਰਪੰਚ ਦੇ ਘਰੋਂ ਜਾਂ ਫਿਰ ਜੋ ਵੀ ਕੋਈ ਸਰਦਾ-ਪੁੱਜਦਾ ਘਰ ਸਕੂਲ ਦੇ ਨੇੜੇ ਹੁੰਦਾ ਸੀ ਉਸੇ ਘਰੋਂ ਹੀ ਬੱਚੇ ਹੀ ਜਾ ਕੇ ਲੈ ਆਉਂਦੇ ਸਨ।
ਸਮੇਂ-ਸਮੇਂ ਦੀ ਗੱਲ ਹੈ ਹੁਣ ਬਦਲੇ ਹਾਲਾਤਾਂ ਵਿੱਚ ਨਾ ਤਾਂ ਕੋਈ ਮਾਸਟਰ ਕਿਸੇ ਬੱਚੇ ਤੋਂ ਪਾਣੀ-ਚਾਹ ਮੰਗਦਾ ਹੀ ਹੈ ਤੇ ਨਾ ਹੀ ਕੋਈ ਬੱਚਾ ਪਿਆਉਂਦਾ ਹੀ ਹੈ ਕਿਸੇ ਬੱਚੇ ਨੂੰ ਝਿੜਕਣਾ ਆਪਣੇ-ਆਪ ਆਫਤ ਮੁੱਲ ਲੈਣ ਵਾਲੀ ਗੱਲ ਹੈ ਜੇਕਰ ਕੋਈ ਮਾਸਟਰ ਗਲਤੀ ਨਾਲ ਕਿਸੇ ਬੱਚੇ ਨੂੰ ਝਿੜਕਦਾ ਵੀ ਹੈ ਤਾਂ ਉਸ ਦੀ ਸ਼ਾਮਤ ਆ ਜਾਂਦੀ ਹੈ ਬਦਲੀ ਦੀ ਤਿਆਰੀ ਜਾਂ ਫਿਰ ਮਾਸਟਰ ਜੀ ਨੂੰ ਰਾਹੇ-ਬਗਾਹੇ ਕੁੱਟ ਦਿੱਤਾ ਜਾਂਦਾ ਹੈ ਇਸ ਕਰਕੇ ਮਾਸਟਰ ਵੀ ਬਹੁਤ ਸਿਆਣੇ ਹੋ ਗਏ ਹਨ ਕੋਈ ਪਾਸ ਹੋਏ ਜਾਂ ਫੇਲ੍ਹ ਉਨ੍ਹਾਂ ਦਾ ਕੋਈ ਮਤਲਬ ਨਹੀਂ ਕੋਈ ਵਿਰਲਾ ਬੱਚਾ ਹੀ ਮਾਸਟਰਾਂ ਜਾਂ ਮੈਡਮਾਂ ਦਾ ਇੱਜਤ-ਮਾਣ ਕਰਦਾ ਹੈ ਉਹ ਗੱਲ ਅਲਹਿਦਾ ਹੈ ਕਿ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਪਰ ਬਹੁਤ ਘੱਟ ਐਸੇ ਬੱਚੇ ਹਨ ਜੋ ਅੱਜ ਵੀ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ।
ਪਹਿਲੇ ਸਮਿਆਂ ਵਿੱਚ ਬਹੁਤ ਹੀ ਇੱਜਤ-ਮਾਣ ਸਤਿਕਾਰ ਮਿਲਿਆ ਕਰਦਾ ਸੀ ਅਧਿਆਪਕਾਂ ਨੂੰ ਬੱਸ ਗੱਲ ਤਾਂ ਸਮੇਂ ਸਮੇਂ ਦੀ ਹੁੰਦੀ ਹੈ ਆਮ ਕਹਾਵਤ ਵੀ ਹੈ ਕਿ ਉਹਨਾਂ ਸਮਿਆਂ ਦੀਆਂ ਦਸ ਜਮਾਤਾਂ ਤੇ ਅਜੋਕੀ ਬੀ ਏ ਇੱਕ ਬਰਾਬਰ ਹੀ ਹਨ ਬੇਸ਼ੱਕ ਪੈਸੇ ਦਾ ਪਸਾਰਾ ਘੱਟ ਸੀ ਪਰ ਪੜ੍ਹਾਈ ਪੱਖੋਂ, ਖਰਚੇ ਪੱਖੋਂ, ਇੱਜਤ ਮਾਣ ਸਤਿਕਾਰ ਪੱਖੋਂ ਉਹ ਵੇਲ਼ੇ ਹੁਣ ਵਾਲਿਆਂ ਸਮਿਆਂ ਨਾਲੋਂ ਕਈ ਗੁਣਾ ਚੰਗੇ ਸਨ ਤਰੱਕੀ ਹੋਣੀ, ਸਮੇਂ ਮੁਤਾਬਿਕ ਢਲਣਾ ਇਹ ਆਪਣੀ ਫਿਤਰਤ ਹੈ ਇਹ ਢਲਣਾ ਹੀ ਪੈਣਾ ਹੈ ਸੋ ਆਪਾਂ ਸਮੇਂ ਦੇ ਹਾਣੀ ਹੋ ਵੀ ਰਹੇ ਹਾਂ ਪਰ ਉਹ ਬੀਤੇ ਸਮੇਂ ਕਦੇ-ਕਦੇ ਜ਼ਿਹਨ ਦੇ ਵਿੱਚ ਆ ਜਾਂਦੇ ਨੇ ਇਸੇ ਲਈ ਹੀ ਇਹ ਗੱਲਾਂ ਪਾਠਕਾਂ ਨਾਲ ਕਰਨ ਨੂੰ ਦਿਲ ਕਰ ਆਉਂਦਾ ਹੈ।
ਸ੍ਰੀ ਮੁਕਤਸਰ ਸਾਹਿਬ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੋਨਪੁਰ ‘ਚ ਦਹੇਜ ਕਤਲ ਮਾਮਲੇ ‘ਚ ਪਤੀ ਅਤੇ ਸੱਸ ਨੂੰ ਸਜਾ
ਜੋਨਪੂਰ, ਏਜੰਸੀ।
ਉੱਤਰ ਪ੍ਰਦੇਸ਼ ‘ਚ ਜੋਨਪੁਰ ਜਿਲ੍ਹੇ ਦੀ ਇੱਕ ਅਦਾਲਤ ਨੇ ਦਹੇਜ ਕਤਲ ਦੇ ਤਿੰਨ ਪੁਰਾਣੇ ਮਾਮਲੇ ‘ਚ ਪਤੀ ਨੂੰ ਉਮਰਕੈਦ ਜਦੋਂ ਕਿ ਸੱਸ ਨੂੰ ਸੱਤ ਸਾਲ ਦੇ ਕਾਰਾਵਾਸ ਦੀ ਸਜਾ ਸੁਣਾਈ ਹੈ, ਇਸ ਨਾਲ ਹੀ ਦੋਵਾਂ ‘ਤੇ 24 ਹਜਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਸਰਕਾਰੀ ਵਕੀਲ ਧਿਰ ਅਨੁਸਾਰ ਬਰਸਠੀ ਇਲਾਕੇ ਦੇ ਬੜੇਰੀ ਨਿਵਾਸੀ ਸਕੰਤੂ ਰਾਮ ਪਾਲ ਨੇ ਰਾਮਪੁਰ ਥਾਣੇ ‘ਚ ਪਰਚਾ ਦਰਜ ਕਰਵਾਇਆ ਸੀ, ਕਿ ਉਸਦੀ ਪੁੱਤਰੀ ਦਾ ਵਿਆਹ ਮਹੇਸ਼ ਪਾਲ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤੀ ਮਹੇਸ਼ ਅਤੇ ਉਸਦੀ ਸੱਸ ਦਹੇਜ ‘ਚ ਇੱਕ ਲੱਖ ਰੁਪਏ ਦੀ ਮੰਗ ਨੂੰ ਲੈ ਕੇ ਲਲਿਤਾ ਨੂੰ ਤੰਗ-ਪ੍ਰੇਸ਼ਾਨ ਕਰਦੀ ਸੀ। ਮੰਗ ਪੂਰੀ ਨਾਲ ਹੋਣ ‘ਤੇ ਉਨ੍ਹਾਂ ਨੇ ਤਿੰਨ ਜੁਲਾਈ 2016 ਦੀ ਰਾਤ ਲਲਿਤਾ ਨੂੰ ਸਾੜ ਕੇ ਮਾਰ ਦਿੱਤਾ ਸੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੋਮਵਾਰ ਨੂੰ ਜਿਲ੍ਹੇ ਦੇ ਜੱਜ ਮਨੋਜ ਕੁਮਾਰ ਸਿੰਘ ਗੌਤਮ ਨੇ ਦਹੇਜ ਕਤਲ ਦੇ ਦੋਸ਼ ‘ਚ ਪਤੀ ਮਹੇਸ਼ ਪਾਲ ਨੂੰ ਉਮਰਕੈਦ ਤੇ ਸੱਸ ਮਾਲਤੀ ਨੂੰ ਸੱਤ ਸਾਲ ਦੇ ਕਾਰਾਵਾਸ ਦੀ ਸਜਾ ਨਾਲ ਦੋਵਾਂ ‘ਤੇ 24 ਹਜਾਰ ਰੁਪਏ ਦਾ ਜੁਰਮਾਨਾ ਲਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਠੱਗਾਂ ਨੂੰ ਹੁਣ ਹੋਵੇਗੀ ਦਸ ਸਾਲ ਦੀ ਸਜ਼ਾ
ਮੰਤਰੀ ਮੰਡਲ ਨੇ ਭੋਲੇ ਭਾਲੇ ਲੋਕਾਂ ਨਾਲ ਵਿੱਤੀ ਧੋਖਾਧੜੀ ਨੂੰ ਗੈਰ-ਜ਼ਮਾਨਤੀ ਅਪਰਾਧ ਬਣਾਇਆ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਵਿੱਤੀ ਕੰਪਨੀਆਂ ਵੱਲੋਂ ਲੋਕਾਂ ਨਾਲ ਕੀਤੀ ਜਾਂਦੀ ਧੋਖਾਧੜੀ ਨੂੰ ਗੈਰ-ਜ਼ਮਾਨਤੀ ਅਪਰਾਧ ਕਰਾਰ ਦਿੰਦਿਆਂ 10 ਸਾਲਾਂ ਦੀ ਸਜ਼ਾ ਅਤੇ ਜਾਇਦਾਦਾਂ ਜ਼ਬਤ ਕਰਨ ਦਾ ਉਪਬੰਧ ਕਰ ਦਿੱਤਾ ਹੈ। ਮੰਤਰੀ ਮੰਡਲ ਨੇ ਇਸ ਸਬੰਧੀ ਨਵੇਂ ਕਾਨੂੰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਜਿਸ ਦਾ ਮਕਸਦ ਵਿੱਤੀ ਕੰਪਨੀਆਂ ਦੀ ਧੋਖਾਧੜੀ ਨੂੰ ਠੱਲ ਪਾਉਣਾ ਅਤੇ ਪੈਸਾ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਦੇ ਹਿੱਤ ਸੁਰੱਖਿਅਤ ਬਣਾਉਣਾ ਹੈ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਕੰਮ ਕਰ ਰਹੀਆਂ ਵਿੱਤੀ ਕੰਪਨੀਆਂ ਵੱਲੋਂ ਕੀਤੇ ਜਾ ਰਹੀ ਧੋਖਾਧੜੀ ਬਾਰੇ ਸੂਬਾ ਸਰਕਾਰ, ਭਾਰਤੀ ਰਿਜ਼ਰਵ ਬੈਂਕ ਅਤੇ ਸਕਿਉੂਰਟੀ ਐਂਡ ਐਕਸਚੇਂਜ਼ ਬੋਰਡ ਆਫ ਇੰਡੀਆ ਨੂੰ ਹਾਸਲ ਹੋਈਆਂ ਵੱਖ-ਵੱਖ ਸ਼ਿਕਾਇਤਾਂ ਤੋਂ ਬਾਅਦ ‘ਦਾ ਪੰਜਾਬ ਪ੍ਰੋਟੈਕਸ਼ਨ ਆਫ ਇਨਟਰਸਟ ਆਫ ਡਿਪਾਜ਼ਿਟਰਜ਼’ (ਇਨ ਫਾਈਨੈਸ਼ੀਅਲ ਇਸਟੈਬਲਿਸ਼ਮੈਂਟ) ਬਿੱਲ-2018 ਲਿਆਂਦਾ ਗਿਆ ਹੈ।
ਇਸ ਦੀ ਧਾਰਾ 6 ਅਧੀਨ ਜੇਕਰ ਵਿੱਤੀ ਕੰਪਨੀ ਵੱਲੋਂ ਲੋਕਾਂ ਤੋਂ ਲਈ ਜਮ੍ਹਾਂ ਰਾਸ਼ੀ ਤੈਅਸ਼ੁਦਾ ਸਮੇਂ ‘ਤੇ ਵਾਪਸ ਨਹੀਂ ਕੀਤੀ ਜਾਂਦੀ ਜਾਂ ਕਿਸੇ ਤਰ੍ਹਾਂ ਦਾ ਧੋਖਾ ਕੀਤਾ ਜਾਂਦਾ ਹੈ ਤਾਂ ਇਸ ਧਾਰਾ ਅਧੀਨ ਕੰਪਨੀ ਦੇ ਮਾਲਕਾਂ, ਮੈਨੇਜ਼ਰਾਂ ਅਤੇ ਕੰਪਨੀ ਦੇ ਮੁਲਾਜ਼ਮਾਂ ਨੂੰ 10 ਸਾਲ ਤੱਕ ਦੀ ਸਜ਼ਾ ਅਤੇ ਇਕ ਲੱਖ ਰੁਪਏ ਤੱਕ ਜ਼ੁਰਮਾਨੇ ਦਾ ਉਪਬੰਧ ਹੈ ਅਤੇ ਵਿੱਤੀ ਕੰਪਨੀ ਨੂੰ ਵੀ 2 ਲੱਖ ਰੁਪਏ ਤੋਂ ਇੱਕ ਕਰੋੜ ਤੱਕ ਦੇ ਜ਼ੁਰਮਾਨੇ ਦਾ ਉਪਬੰਧ ਹੈ। ਇਥੇ ਹੀ ਪੰਜਾਬ ਮੰਤਰੀ ਮੰਡਲ ਨੇ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਬੇਘਰੇ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਤਿੰਨ ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲੇ ਬੇਘਰੇ ਪਰਿਵਾਰਾਂ ਲਈ ਪੇਂਡੂ ਆਵਾਸ ਯੋਜਨਾ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਕੀਮ ਦੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਦੇ ਹੇਠ ਲਾਭਪਾਤਰੀ ਨੂੰ ਰਾਜ ਸਰਕਾਰ ਵੱਲੋਂ 1.20 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ, ਇਸ ਤੋਂ ਇਲਾਵਾ ਮਗਨਰੇਗਾ ਸਕੀਮ ਨਾਲ ਇਸ ਨੂੰ ਜੋੜ ਕੇ 90 ਦਿਨਾਂ ਦੀ ਮਜ਼ਦੂਰੀ ਮਕਾਨ ਉਸਾਰੀ ਲਈ ਉਪਲਬਧ ਕਰਵਾਈ ਜਾਵੇਗੀ। ਇਹ ਮਜ਼ਦੂਰੀ ਲਾਭਪਾਤਰੀ ਵੱਲੋਂ ਖੁਦ ਜਾਂ ਕਿਸੇ ਹੋਰ ਜੋਬ ਕਾਰਡ ਹੋਲਡਰ ਵੱਲੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮਕਾਨ ਦੇ ਨਾਲ 12 ਹਜ਼ਾਰ ਰੁਪਏ ਦੀ ਲਾਗਤ ਨਾਲ ਇਕ ਪਖਾਨਾ ਮਗਨਰੇਗਾ/ਸਵੱਛ ਭਾਰਤ ਮਿਸ਼ਨ ਹੇਠ ਬਣਾਇਆ ਜਾਵੇਗਾ। ਲਾਭਪਾਤਰੀ ਵੱਲੋਂ ਉਸਾਰਿਆ ਜਾਣ ਵਾਲਾ ਮਕਾਨ ਲਗਭਗ 25 ਵਰਗ ਮੀਟਰ ਰਕਬੇ ਦਾ ਹੋਵੇਗਾ, ਜਿਸ ਵਿੱਚ ਇੱਕ ਕਮਰਾ, ਇੱਕ ਰਸੋਈ ਅਤੇ ਇੱਕ ਪਖਾਨਾ ਸ਼ਾਮਲ ਹੋਵੇਗਾ।
ਪੰਜਾਬ ਮੰਤਰੀ ਮੰਡਲ ਨੇ ਵਜ਼ੀਫਿਆਂ ਦੀ ਵੰਡ ਦੀ ਚੱਲ ਰਹੀ ਵਿੱਤੀ ਪੜਤਾਲ ਦੇ ਮੱਦੇਨਜ਼ਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਨੂੰ ਫੰਡ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸੇ ਦੇ ਨਾਲ ਹੀ ਮੰਤਰੀ ਮੰਡਲ ਨੇ ਇਤਰਾਜ਼ਯੋਗ ਰਕਮ 9 ਫੀਸਦੀ ਦੇ ਦੰਡ ਵਿਆਜ ਨਾਲ ਵਸੂਲਣ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ। ਇਸ ਸਕੀਮ ਨੂੰ ਅਮਲ ‘ਚ ਲਿਆਉਣ ਵਿੱਚ ਬੇਨਿਯਮੀਆਂ ਦੀ ਸ਼ਨਾਖਤ ਕਰਨ ਲਈ ਚੱਲ ਰਹੀ ਪੜਤਾਲ ਦੀ ਰਿਪੋਰਟ ਵਿੱਚ ਦਰਜ ਜਾਇਜ਼ ਰਾਸ਼ੀ ਜਾਰੀ ਹੋਣ ਦੀ ਮਿਤੀ ਤੋਂ ਲੈ ਕੇ ਵਿਆਜ ਦਾ ਹਿਸਾਬ ਲਾਇਆ ਜਾਵੇਗਾ। ਇਸ ਬਾਰੇ ਫੈਸਲਾ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਅਜਿਹੇ ਮਾਮਲਿਆਂ ਜਿੱਥੇ ਇਤਰਾਜ਼ਯੋਗ ਰਕਮ 50 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਵਿਦਿਅਕ ਸੰਸਥਾਵਾਂ ਵਿਰੁੱਧ ਭਲਾਈ ਵਿਭਾਗ ਵੱਲੋਂ ਸਬੰਧਤ ਵਿਭਾਗਾਂ ਰਾਹੀਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਬਾਅਦ ਤੁਰੰਤ ਕਾਨੂੰਨੀ, ਅਪਰਾਧਿਕ ਤੇ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਵੇਗੀ। ਮੰਤਰੀ ਮੰਡਲ ਨੇ ਵਿਦਿਅਕ ਸੰਸਥਾਵਾਂ ਵੱਲੋਂ ਆਪਣੇ ਹਿਸਾਬ ਨਾਲ ‘ਚੁੱਕੋ ਤੇ ਚੁਣੋ’ ਦੀ ਨੀਤੀ ਰਾਹੀਂ ਵਜ਼ੀਫਿਆਂ ਦੀ ਪ੍ਰਤੀਪੂਰਤੀ ਕਰਨ ਨੂੰ ਰੱਦ ਕਰ ਦਿੱਤਾ ਹੈ ਅਤੇ ਮੌਜੂਦਾ ਫੰਡ ਅਨੁਪਾਤ ਅਨੁਸਾਰ ਸਾਲ 2015-16 ਤੋਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ 16 ਜੂਨ, 2017 ਨੂੰ ਵਿੱਤ ਵਿਭਾਗ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਦੀ ਵਿਸ਼ੇਸ਼ ਪੜਤਾਲ ਕਰਵਾਉਣ ਦੇ ਹੁਕਮ ਦਿੱਤੇ ਸਨ। ਵਿੱਤ ਵਿਭਾਗ ਦੀ ਅੰਦਰੂਨੀ ਆਡਿਟ ਸੰਸਥਾ ਵੱਲੋਂ ਅਜੇ ਪੜਤਾਲ ਕੀਤੀ ਜਾ ਰਹੀ ਹੈ। ਭਲਾਈ ਵਿਭਾਗ ਨੂੰ 27 ਅਪਰੈਲ, 2018 ਤੱਕ ਹਾਸਲ ਹੋਈ ਪੜਤਾਲੀਆ ਰਿਪੋਰਟ ਮੁਤਾਬਕ ਕੁੱਲ 3606 ਵਿਦਿਅਕ ਸੰਸਥਾਵਾਂ ਵਿੱਚੋਂ 1536 ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਦੀ ਪੜਤਾਲ ਕੀਤੀ ਗਈ ਹੈ, ਜਿਸ ਵਿੱਚ 372.80 ਕਰੋੜ ਰੁਪਏ ਦੀ ਰਾਸ਼ੀ ਇਤਰਾਜ਼ਯੋਗ ਪਾਈ ਗਈ ਹੈ।
ਮਾਨਵ ਸਮਾਜ ਆਪਸੀ ਸਹਿਯੋਗ ਨਾਲ ਬਚੇਗਾ, ਸਜ਼ਾ ਨਾਲ ਨਹੀਂ : ਅਧਿਐਨ
ਟੋਕੀਓ। ਸਜ਼ਾ ਦੇ ਕੇ ਕਿਸੇ ਵੀ ਵਿਅਕਤੀ ਤੋਂ ਕੋਈ ਚੰਗਾ ਕੰਮ ਨਹੀਂਕ ਰਵਾਇਆ ਜਾ ਸਕਦਾ। ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸਜ਼ਾ ਦੇਣਾ ਮਨੁੱਖੀ ਸਹਿਯੋਗ ਪ੍ਰਾਪਤ ਕਰਨ ਦਾ ਪ੍ਰਭਾਵੀ ਤਰੀਕਾ ਨਹੀਂ ਹੈ। ਆਪਸੀ ਸਹਿਯੋਗ ਨਾਲ ਹੀ ਮਨੁੱਖੀ ਸਮਾਜ ਆਪਣੀ ਸਥਿਰਤਾ ਬਣਾਈ ਰੱਖਦਾ ਹੈ। ਹਾਲਾਂਕਿ ਸਹਿਯੋਗ ਦੀ ਅਕਸਰ ਇੱਕ ਕੀਮਤ ਚੁਕਾਉਣੀ ਪੈਂਦੀ ਹੈ। ਜਾਪਾਨ ਦੇ ਹੋਕਾਯਦੋ ਯੂਨੀਵਰਸਿਟੀ ਦੇ ਮਾਰਕੋ ਜੂਸਪ ਅਤੇ ਚੀਨ ਦੀ ਨਾਰਥ ਵੈਸਟਰਨ ਪੋਲੀਟੈਕਨੀਕਲ ਯੂਨੀਵਰਸਿਟੀ ਦੇ ਝੇਨ ਵਾਂਗ ਦੀ ਅਗਵਾਈ ਵਿੱਚ ਇੱਕ ਸੋਸ਼ਲ ਡਾਇਲੇਮਾ ਐਕਸਪੈਰੀਮੈਂਟ ਕੀਤਾ ਗਿਆ। ਚੀਨ ਦੇ 225 ਵਿਦਿਆਰਥੀਆਂ ਨੂੰ ਤਿੰਨ ਧੜਿਆਂ ਵਿੱਚ ਵੰਡਿਆ ਗਿਆ ਅਤੇ ਹਰ ਇੱਕਖੇਡ ਦੇ 50 ਗੇੜ ਖੇਡੇ ਗਏ। ਸੋਧਕਰਤਾਵਾਂ ਨੇ ਵੇਖਿਆ ਕਿ ਲਗਾਤਾਰ ਬਦਲਦੇ ਸਮੂਹਾਂ ਵਿੱਚਖਿਡਾਰੀਆਂ ਨੇ ਸਥੈਤਿਕ ਸਮੂਹਾਂ (38 ਫੀਸਦੀ) ਦੀ ਤੁਲਨਾ ਵਿੱਚ ਬਹੁਤ ਘੱਟ (4 ਫੀਸਦੀ) ਸਹਿਯੋਗ ਪ੍ਰਾਪਤ ਕੀਤਾ। (Human Society)
ਫਿਲਹਾਲ ਸਜ਼ਾ ਦੇਣ ਨਨਾਲ ਵੀ ਸਹਿਯੋਗ ਪੱਧਰ (ਜੋ 37 ਫੀਸਦੀ ‘ਤੇ ਪਹੁੰਚ ਗਿਆ) ਵਿੱਚ ਸੁਧਾਰ ਨਹੀਂ ਆਇਆ। ਇਸ ਪ੍ਰੀਖਣ ਸਮੂਹ ਵਿੱਚ ਅੰਤਿਮ ਵਿੱਤੀ ਆਹਰਨ ਵੀ, ਔਸਤ ਅਤੇ ਸਥਿਰ ਸਮੂਹ ਵਿੱਚ ਖਿਡਾਰੀਆਂ ਵੱਲੋਂ ਪ੍ਰਾਪਤ ਕੀਤੀ ਗਈ ਤੁਲਨਾ ਵਿੱਚ ਕਾਮ ਘੱਟ ਸੀ। ਸੋਧਕਰਤਾਵਾਂ ਨੇ ਦੱਸਿਆ ਕਿ ਸਜ਼ਾ ਨਾਲ ਅਕਸਰ ਲੋਕ ਨਿਰਾਸ਼ ਹੀ ਹੌਏ ਅਤੇ ਕਈ ਵਾਰ ਸਜ਼ਾ ਪ੍ਰਾਪਤ ਕਰਨ ਵਾਲਿਆਂ ਦਾ ਪ੍ਰਦਰਸ਼ਨ ਥੋੜ੍ਹੇ ਸਮੇਂ ਵਿੱਚ ਡਿੱਗ ਗਿਆ। ਇਸ ਨਾਲ ਖਿਡਾਰੀਆਂ ਦੀ ਖੇਡ ਪ੍ਰਤੀ ਰੁਚੀ ਵੀ ਘੱਟ ਹੋਈ ਅਤੇ ਬਾਕੀ ਦੀ ਖੇਡ ਉਨ੍ਹਾਂ ਨੇ ਪਹਿਲਂ ਦੀ ਤੁਲਨਾ ਵਿੱਚ ਘੱਟ ਵਿਵੇਕਪੂਰਨ ਨੀਤੀਆਂ ਨਾਲ ਖੇਡੀ।ਇੱਕ ਬਦਲ ਦੇ ਰੂਪ ਵਿੱਚ ਸਜ਼ਾ ਦੀ ਉਪਲੱਬਧਤਾ ਮੁਕਾਬਲੇ ਵਿੱਚ ਸਹਿਯੋਗ ਦੀ ਪਾਵਨਾ ਨੂੰ ਘੱਟ ਕਰਨ ਵਾਲੀ ਵੀ ਮਾਲੂਮ ਹੋਈ। (Human Society)
ਨਵਾਦਾ (ਏਜੰਸੀ)। ਬਿਹਾਰ ‘ਚ ਨਵਾਦਾ ਜ਼ਿਲ੍ਹੇ ਦੀ ਅਦਾਲਤ ਨੇ ਅੱਜ ਇੱਕ ਸ਼ਰਾਬ ਕਾਰੋਬਾਰੀ ਨੂੰ ਸਿਰਫ਼ 15 ਦਿਨਾਂ ਅੰਦਰ ਦਸ ਸਾਲ ਜੇਲ੍ਹ ਦੀ ਸਜ਼ਾ ਦੇ ਨਾਲ ਹੀ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਦੂਜਾ) ਕੈਸ਼ਲੈਸ਼ ਕੁਮਾਰ ਸਿੰਘ ਦੀ ਅਦਾਲਤ ਨੇ ਨਵੇਂ ਸ਼ਰਾਬਬੰਦੀ ਕਾਨੂੰਨ ਤਹਿਤ 15 ਦਿਨਾਂ ਅੰਦਰ ਦੇਸ਼ੀ ਸ਼ਰਾਬ ਵੇਚਣ ਦੇ ਦੋਸ਼ ‘ਚ ਨਗਰ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਰਾਜੂ ਰਵੀਦਾਸ ਨੂੰ ਇਹ ਸਜ਼ਾ ਸੁਣਾਈ ਜ਼ੁਰਮਾਨਾ ਨਾ ਦੇਣ ‘ਤੇ ਦੋਸ਼ੀ ਨੂੰ ਤਿੰਨ ਮਹੀਨੇ ਵਾਧੂ ਸ਼ਜਾ ਭੁਗਤਣੀ ਪਵੇਗੀ ਦੋਸ਼ ਅਨੁਸਾਰ 7 ਦਸੰਬਰ 2017 ਨੂੰ ਨਗਰ ਥਾਣਾ ਖੇਤਰ ਦੇ ਹਰਿਸ਼ਚੰਦਰ ਸਟੇਡੀਅਮ ‘ਚ ਛਾਪਾ ਮਾਰ ਕੇ ਪੁਲਿਸ ਨੇ ਰਾਜੂ ਰਵੀਦਾਸ ਨੂੰ ਸ਼ਰਾਬ ਵੇਚਣ ਦੇ ਦੋਸ਼ ‘ਚ 90 ਪਾਊਚ ਦੇਸ਼ੀ ਸ਼ਰਾਬ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ ਏਐੱਸਆਈ ਅਮਰਨਾਥ ਚੌਹਾਨ ਦੀ ਸ਼ਿਕਾਇਤ ‘ਤੇ ਰਾਜੂ ਖਿਲਾਫ਼ ਨਗਰ ਥਾਣਾ ‘ਚ ਉਤਪਾਦ ਐਕਟ ਦੀ ਧਾਰਾ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।
ਬੇਕਾਬੂ ਭੀੜ ਨੂੰ ਸਜ਼ਾ ਦੇਣ ਤੋਂ ਰੋਕਣਾ ਪਵੇਗਾ: ਮੁਖ਼ਰਜੀ
ਨਵੀਂ ਦਿੱਲੀ: ਪ੍ਰਣਬ ਮੁਖ਼ਰਜੀ ਨੇ ਕਿਹਾ ਕਿ ਜਦੋਂ ਬੇਕਾਬੂ ਭੀੜ ਖੁਦ ਹੀ ਸਜ਼ਾ ਦੇਣ ‘ਤੇ ਉਤਾਰੂ ਹੋ ਜਾਵੇ ਅਤੇ ਅਜਿਹੇ ਮਾਮਲੇ ਬਹੁਤ ਵਧ ਜਾਣ ਤਾਂ ਸਾਨੂੰ ਉਸ ਨੂੰ ਰੋਕਣਾ ਚਾਹੀਦਾ ਹੈ, ਕੀ ਅਸੀਂ ਇਸ ਲਈ ਤਿਆਰ ਹਾਂ। ਸਮਾਂ ਆ ਗਿਆ ਹੈ ਜਦੋਂਕਿ ਅਸੀਂ ਵੇਖਦੇ ਹਾਂ ਕਿ ਕੀ  ਅਸੀਂ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹਾਂ। ਮੁਖ਼ਰਜੀ ਦੇ ਇਸ ਬਿਆਨ ਨੂੰ ਦੇਸ਼ ਵਿੱਚ ਕਈ ਜਗ੍ਹਾ ਕਥਿਤ ਗਊ ਰੱਖਿਆਕਾਂ ਵੱਲੋਂ ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲਿਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਮੁਖ਼ਰਜੀ ਨੇ ਕਿਹਾ ਕਿ ਮੈਂ ਜਾਗਰੂਕਤਾ ਦੀ ਗੱਲ ਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਹਾਂ ਕਿ ਕੀ ਅਸੀਂ ਦੇਸ਼ ਦੇ ਮੂਲ ਸਿਧਾਂਤਾਂ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਚੌਕਸ ਹਾਂ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਰਾਜਸਥਾਨ, ਯੂਪੀ, ਝਾਰਖੰਡ, ਗੁਜਰਾਤ ਅਤੇ ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਕਥਿਤ ਗਊ ਰੱਖਿਅਕਾਂ ਵੱਲੋਂ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟੇ ਜਾਣ ਦੀਆਂ ਖ਼ਬਰਾਂ ਆਈਆਂ ਸਨ। ਰਾਜਸਥਾਨ ਅਤੇ ਝਾਰਖੰਡ ਵਿੱਚ ਤਾਂ ਅਜਿਹੀਆਂ ਘਟਨਾਵਾਂ ਵਿੱਚ ਇੱਕ-ਸ਼ਖਸ ਦੀ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਕੁਝ ਮਾਮਲੇ ਸੰਸਦ ਵਿੱਚ ਵੀ ਉੱਠ ਚੁੱਕੇ ਹਨ।
ਮੁਖ਼ਰਜੀ ਨੇ ਕੀਤੀ ਅੰਕ ਦੀ ਲਾਂਚਿੰਗ
ਪ੍ਰਣਬ ਮੁਖ਼ਰਜੀ ਨੇ ਅਜ਼ਾਦੀ ਦੇ 70ਵੇਂ ਸਾਲ ਦੇ ਮੌਕੇ ਨੈਸ਼ਨਲ ਹੇਰਾਲਡ ਦੇ ਕੰਮੇਮੋਰਟਿਵ ਐਡੀਸ਼ਨ ਦੀ ਲਾਂਚਿੰਗ ਕੀਤੀ। ਮੁਖ਼ਰਜੀ ਨੇ ਇਸ ਦੀ ਵੈਬਸਾਈਟ ਦੀ ਵੀ ਸ਼ੁਰੂਆਤ ਕੀਤੀ। ਪ੍ਰੋਗਰਾਮ ਦੌਰਾਨ ਅਜ਼ਾਦ ਭਾਰਤ ਦੇ 70 ਸਾਲ ਦੀ ਯਾਤਰਾ ‘ਤੇ ਇੱਕ ਫਿਲਮ ਵੀ ਵਿਖਾਈ ਗਈ।