Old Age Home - Sach Kahoon Punjabi

Old Age Home: ਉਮਰ ਭਰ ਹੱਡ ਭੰਨ੍ਹਵੀਂ ਕਮਾਈ ਕਰਨ ਵਾਲੇ ਬਜ਼ੁਰਗ ਨਵੀਂ ਪੀੜ੍ਹੀ ਤੋਂ ਕੀ ਕਰਦੇ ਨੇ ਮੰਗ, ਧਿਆਨ ਨਾ ਦਿੱਤਾ ਤਾਂ ਹੋ ਜਾਵੇਗੀ ਦੇਰ
Old Age Home: ਆਧੁਨਿਕ ਸਮੇਂ ਵਿੱਚ ਇਕਹਿਰੇ ਪਰਿਵਾਰਾਂ ਵਿੱਚ ਬਜ਼ੁਰਗਾਂ ਦੀ ਹਾਲਤ ਇੱਕ ਨਾਜ਼ੁਕ ਮੁੱਦਾ ਹੈ। ਇਕਹਿਰੇ ਪਰਿਵਾਰਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਨੂੰ ਅਕਸਰ ਇਕੱਲਤਾ ਅਤੇ ਅਣਗਹਿਲੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਪਰਿਵਾਰ ਨੂੰ ਸਮਰਪਿਤ ਕਰਦੇ ਹਨ, ਪਰ ਬਾਅਦ ਵਿੱਚ ਕਈ ਵਾਰ ਉਨ੍ਹਾਂ ਨੂੰ ਅਣਗੌਲਿਆ ਜਾਂਦਾ ਹੈ। ਜਦੋਂ ਬੱਚੇ ਨੌਕਰੀ ਜਾਂ ਵਿਆਹ ਕਾਰਨ ਕਿਸੇ ਹੋਰ ਸ਼ਹਿਰ ਜਾਂ ਦੇਸ਼ ਵਿੱਚ ਚਲੇ ਜਾਂਦੇ ਹਨ, ਤਾਂ ਬਜ਼ੁਰਗ ਇਕੱਲੇ ਰਹਿ ਜਾਂਦੇ ਹਨ।

ਇਨ੍ਹਾਂ ਹਾਲਾਤਾਂ ਵਿੱਚ ਬਜ਼ੁਰਗਾਂ ਦੀ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਬਜ਼ੁਰਗਾਂ ਨੂੰ ਸਭ ਤੋਂ ਵੱਧ ਲੋੜ ਪਿਆਰ, ਧਿਆਨ ਅਤੇ ਸਹਾਇਤਾ ਦੀ ਹੁੰਦੀ ਹੈ। ਪਰ ਅਕਸਰ ਇਹ ਚੀਜ਼ਾਂ ਉਨ੍ਹਾਂ ਨੂੰ ਨਹੀਂ ਮਿਲਦੀਆਂ। ਇਸ ਨਾਲ ਉਹ ਮਾਨਸਿਕ ਤਣਾਅ, ਉਦਾਸੀ ਅਤੇ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹੋ ਸਕਦੇ ਹਨ। ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ। ਇਹ ਸਮੱਸਿਆ ਸਿਰਫ਼ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿੱਚ ਭੇਜਣ ਨਾਲ ਹੱਲ ਨਹੀਂ ਹੋਵੇਗੀ। ਉਨ੍ਹਾਂ ਨੂੰ ਪਿਆਰ, ਸਤਿਕਾਰ ਤੇ ਸਹਾਇਤਾ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਸਮਾਜ ਵਿੱਚ ਜਾਗਰੂਕਤਾ ਲਿਆਉਣਾ ਜ਼ਰੂਰੀ ਹੈ ਕਿ ਸਾਡੇ ਬਜ਼ੁਰਗ ਅਨੁਭਵ ਦਾ ਭੰਡਾਰ ਹਨ ਅਤੇ ਉਨ੍ਹਾਂ ਦੀ ਸੇਵਾ ਅਤੇ ਦੇਖਭਾਲ ਕਰਨਾ ਸਾਡਾ ਫਰਜ਼ ਹੈ। Old Age Home

Read Also : ਸਮਗ ਸੀਡਜ਼ ਨੇ Haryana Agricultural University ਦੇ ਹਾੜ੍ਹੀ ਮੇਲੇ ’ਚ ਪ੍ਰਾਪਤ ਕੀਤਾ ਪਹਿਲਾ ਸਥਾਨ

ਜੇਕਰ ਅਸੀਂ ਅੱਜ ਆਪਣੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੇ, ਤਾਂ ਕੱਲ੍ਹ ਨੂੰ ਸਾਨੂੰ ਵੀ ਇਕੱਲਤਾ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। ਆਓ! ਅਸੀਂ ਸਾਰੇ ਮਿਲ ਕੇ ਇਹ ਯਕੀਨੀ ਬਣਾਈਏ ਕਿ ਬਜ਼ੁਰਗ ਘਰ ਦਾ ਕੇਂਦਰ ਬਣੇ ਰਹਿਣ ਅਤੇ ਉਹ ਕਿਸੇ ਕੋਨੇ ਵਿੱਚ ਨਾ ਰਹਿਣ। ਬਜ਼ੁਰਗਾਂ ਦੀ ਹਾਲਤ ਸੁਧਾਰਨ ਲਈ ਕੁਝ ਵੇਰਵੇ ਹੇਠਾਂ ਦਿੱਤੇ ਗਏ ਹਨ:-

ਪਰਿਵਾਰਕ ਸਹਾਇਤਾ :

ਰਿਵਾਰਕ ਮੈਂਬਰਾਂ ਨੂੰ ਬਜ਼ੁਰਗਾਂ ਨਾਲ ਸਮਾਂ ਬਿਤਾਉਣ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨਾਲ ਬੈਠ ਕੇ ਗੱਲਾਂ-ਬਾਤਾਂ ਕਰਨੀਆਂ ਚਾਹੀਦੀਆਂ ਹਨ।

ਪਰਿਵਾਰਕ ਫੈਸਲਿਆਂ ਵਿੱਚ ਬਜ਼ੁਰਗਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੇ ਤਜ਼ਰਬੇ ਦੀ ਕਦਰ ਕਰਨੀ ਚਾਹੀਦੀ ਹੈ।

ਪਰਿਵਾਰਕ ਮੈਂਬਰਾਂ ਨੂੰ ਬਜ਼ੁਰਗਾਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਸਿਹਤ ਬਾਰੇ ਗੱਲਾਂ ਕਰਨੀਆਂ ਚਾਹੀਦੀਆਂ ਹਨ।

ਸਮਾਜਿਕ ਜਾਗਰੂਕਤਾ ਅਤੇ ਗਤੀਵਿਧੀਆਂ:

ਸਮਾਜ ਵਿੱਚ ਬਜ਼ੁਰਗਾਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਲੋਕਾਂ ਵਿਚ ਉਨ੍ਹਾਂ ਨੂੰ ਇਕੱਲੇ ਨਾ ਛੱਡਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ।

ਲੋਕਾਂ ਨੂੰ ਬਜ਼ੁਰਗਾਂ ਦੇ ਅਧਿਕਾਰਾਂ ਅਤੇ ਜ਼ਰੂਰਤਾਂ ਬਾਰੇ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਬਜ਼ੁਰਗਾਂ ਨਾਲ ਅਨਿਆਂ ਨਾ ਕਰ ਸਕੇ।

ਸਮਾਜ ਵਿੱਚ ਬਜ਼ੁਰਗਾਂ ਪ੍ਰਤੀ ਸਤਿਕਾਰ ਅਤੇ ਹਮਦਰਦੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਨੂੰ ਸਮਝਣਾ ਚਾਹੀਦੈ ਕਿ ਉਨ੍ਹਾਂ ਦੀ ਇੱਜਤ ਵਿਚ ਹੀ ਸਾਡੀ ਇੱਜਤ ਹੈ।

ਬਜ਼ੁਰਗਾਂ ਨੂੰ ਭਾਈਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਬਜ਼ੁਰਗਾਂ ਲਈ ਵਿਸ਼ੇਸ਼ ਪ੍ਰੋਗਰਾਮ ਅਤੇ ਗਤੀਵਿਧੀਆਂ ਨੂੰ ਕਰਵਾਉਣਾ ਚਾਹੀਦਾ ਹੈ।

ਸਮਾਜ ਵਿੱਚ ਬਜ਼ੁਰਗਾਂ ਨੂੰ ਸਰਗਰਮੀ ਨਾਲ ਸ਼ਾਮਲ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।

ਸਰਕਾਰੀ ਸਹਾਇਤਾ:

ਸਰਕਾਰ ਨੂੰ ਬਜ਼ੁਰਗਾਂ ਲਈ ਮੈਡੀਕਲ ਸੇਵਾਵਾਂ ਪੂਰੀ ਤਰ੍ਹਾਂ ਫਰੀ ਕਰਨੀਆਂ ਚਾਹੀਦੀਆਂ ਹਨ।

ਬਜ਼ੁਰਗਾਂ ਨੂੰ ਪੈਨਸ਼ਨ ਅਤੇ ਹੋਰ ਲਾਭ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਉਹ ਪੈਸਿਆਂ ਲਈ ਪੂਰੀ ਤਰ੍ਹਾਂ ਦੂਜਿਆਂ ’ਤੇ ਨਿਰਭਰ ਨਾ ਰਹਿਣ।

ਬਜ਼ੁਰਗਾਂ ਲਈ ਬਣਾਏ ਗਏ ਕਾਨੂੰਨਾਂ ਨੂੰ ਸਮਾਜ ਵਿਚ ਸਖ਼ਤੀ ਨਾਲ ਲਾਗੂ ਕਰਵਾਉਣਾ ਚਾਹੀਦਾ ਹੈ। ਆਓ! ਆਪਾਂ ਸਾਰੇ ਬਜ਼ੁਰਗਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਇਕੱਠੇ ਕੰਮ ਕਰੀਏ ਅਤੇ ਉਨ੍ਹਾਂ ਨੂੰ ਸਤਿਕਾਰ ਅਤੇ ਸਹਾਇਤਾ ਦੇਈਏ। ਬਜ਼ੁਰਗ ਸਾਡੇ ਸਮਾਜ ਦੀ ਨੀਂਹ ਹਨ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਬਜ਼ੁਰਗ ਸਾਡੇ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਬਣੇ ਰਹਿਣ ਅਤੇ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ। ਡੇਰਾ ਸੱਚਾ ਸੌਦਾ ਨੇ ਇਸ ਦਿਸ਼ਾ ਦੀ ਬਹੁਤ ਮਹੱਤਵਪੂਰਨ ਮੁਹਿੰਮ ਚਲਾਈ ਹੈ।

ਡੇਰਾ ਸੱਚਾ ਸੌਦਾ ਦੀ ਮੁਹਿੰਮ ਵੀ ਲਿਆ ਰਹੀ ਐ ਰੰਗ

ਡੇਰਾ ਸੱਚਾ ਸੌਦਾ ਨੇ ਇਸ ਦਿਸ਼ਾ ’ਚ ਬਹੁਤ ਮਹੱਤਵਪੂਰਨ ਮੁਹਿੰਮ ਚਲਾਈ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਿੱਖਿਆ ਦਿੱਤੀ ਹੈ ਕਿ ਸਾਰਾ ਪਰਿਵਾਰ ਇਕੱਠੇ ਬੈਠ ਕੇ ਖਾਣਾ ਖਾਓ, ਘਰ ਦੇ ਕੰਮ- ਧੰਦਿਆਂ ਬਾਰੇ ਗੱਲਬਾਤ ਕਰੋ ਤੇ ਸਭ ਦੀ ਸਲਾਹ ਲਓ।

ਪਵਨ ਕੁਮਾਰ ਅੱਤਰੀ, ਕਪੂਰਥਲਾ

Old Age Home: ਸਾਧ-ਸੰਗਤ ਨੇ ਬਿਰਧ ਆਸ਼ਰਮ ’ਚ ਬਜ਼ੁਰਗਾਂ ਨਾਲ ਬਿਤਾਇਆ ਸਮਾਂ, ਬਜ਼ੁਰਗ ਬੋਲੇ, ਅਖੇੇ ਕੋਈ ਤਾਂ ਮਿਲਣ ਆਇਆ
ਬਿਰਧ ਆਸ਼ਰਮ ਦੇ ਬਜ਼ੁਰਗਾਂ ਦੀ ਨਮ ਹੋਈਆਂ ਅੱਖਾਂ, ਅਖੇੇ ਕੋਈ ਤਾਂ ਮਿਲਣ ਆਇਆ

ਬਜ਼ੁਰਗਾਂ ਨੂੰ ਫਲ-ਫਰੂਟ ਅਤੇ ਰਾਸ਼ਨ ਪਾਣੀ ਕਰਵਾਇਆ ਮੁਹੱਈਆ

Old Age Home: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆ ਬਲਾਕ ਪਟਿਆਲਾ ਦੇ ਆਨੰਦ ਨਗਰ ਜੋਨ ਦੀ ਸਾਧ-ਸੰਗਤ ਵੱਲੋਂ ਬਿਰਧ ਆਸ਼ਰਮ ਪਿੰਡ ਰੌਂਗਲਾ ਵਿਖੇ ਪੁੱਜ ਕੇ ਜਿੱਥੇ ਬਜ਼ੁਰਗਾਂ ਦਾ ਹਾਲ-ਚਾਲ ਪੁੱਛਿਆ ਗਿਆ, ਉੱਥੇ ਹੀ ਬਜ਼ੁਰਗਾਂ ਨੂੰ ਫ਼ਲ-ਫਰੂਟ ਤੋਂ ਇਲਾਵਾ ਰਾਸ਼ਨ ਪਾਣੀ ਵੀ ਮੁਹੱਈਆ ਕਰਵਾਇਆ ਗਿਆ। ਇਸ ਦੌਰਾਨ ਡੇਰਾ ਸ਼ਰਧਾਲੂਆਂ ਵੱਲੋਂ ਬਿਰਧ ਆਸ਼ਰਮ ’ਚ ਰਹਿੰਦੇ ਬਜ਼ੁਰਗਾਂ ਨਾਲ ਆਪਣਾ ਸਮਾਂ ਵੀ ਬਤੀਤ ਕੀਤਾ ਗਿਆ।

ਇਹ ਵੀ ਪੜ੍ਹੋ: Sunam Development Projects: ਵੱਖ-ਵੱਖ ਵਿਕਾਸ ਕਾਰਜਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਿਆ ਜਾਇਜ਼ਾ, ਅਧਿਕਾਰੀਆਂ …

ਇਸ ਮੌਕੇ ਜਦੋਂ ਇਨ੍ਹਾਂ ਬਜੁਰਗਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਅੱਜ ਜਦੋਂ ਬਿਰਧ ਆਸ਼ਰਮ ’ਚ ਪਹੁੰਚ ਕੇ ਸਾਡਾ ਹਾਲ-ਚਾਲ ਜਾਣਿਆ ਗਿਆ ਤਾਂ ਸਾਨੂੰ ਬਹੁਤ ਚੰਗਾ ਲੱਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸੇ ਕੋਲ ਦੋ ਪਲ ਰੁਕਣ ਦਾ ਸਮਾਂ ਨਹੀਂ ਹੈ ਅਤੇ ਇਹ ਡੇਰਾ ਸ਼ਰਧਾਲੂ ਸਾਡੇ ਨਾਲ ਪੂਰਾ-ਪੂਰਾ ਦਿਨ ਗੱਲਾਂ ਕਰਦੇ ਰਹਿੰਦੇ ਹਨ ਅਤੇ ਸਾਡੀ ਸੁੱਖ-ਸਾਂਦ ਪੁੱਛਦੇ ਹਨ। ਉਨ੍ਹਾਂ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਪੂਜਨੀਕ ਗੁਰੂ ਜੀ ਜੋ ਆਪਣੇ ਸ਼ਰਧਾਲੂਆਂ ਨੂੰ ਅਜਿਹੀ ਸਿੱਖਿਆ ਦਿੰਦੇ ਹਨ। ਇਸ ਮੌਕੇ ਬਿਰਧ ਆਸ਼ਰਮ ’ਚ ਰਹਿ ਰਹੇ ਬਜ਼ੁਰਗਾਂ ਵੱਲੋਂ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਸਮੇਂ-ਸਮੇਂ ਸਾਨੂੰ ਜ਼ਰੂਰ ਮਿਲਣ ਆਇਆ ਕਰੋ। ਇਸ ਤਰ੍ਹਾਂ ਮਿਲਣਾ ਚੰਗਾ ਲੱਗਦਾ ਹੈ। Old Age Home

ਇਸ ਮੌਕੇ ਸੱਚੇ ਨਿਮਰ ਸੇਵਦਾਰ ਧਰਮਪਾਲ ਇੰਸਾਂ, ਬਲਦੇਵ ਸਿੰਘ, ਬਲਾਕ ਪ੍ਰੇਮੀ ਸੇਵਕ ਮਨਜੀਤ ਸਿੰਘ, 15 ਮੈਂਬਰ ਇਕਬਾਲ ਸਿੰਘ, ਦਰਬਾਰਾ ਸਿੰਘ, ਸੇਵਾ ਸਿੰਘ, ਨੀਲਮ ਇੰਸਾਂ, ਸਰਬਜੀਤ ਹੈਪੀ, ਮਲਕੀਤ ਸਿੰਘ, ਸਨਮਦੀਪ ਇੰਸਾਂ, ਅਵਤਾਰ ਸਿੰਘ, ਮੱਖਣ ਸਿੰਘ, ਆਕਾਸ਼ ਇੰਸਾਂ ਆਦਿ ਮੌਜ਼ੂਦ ਸਨ।

Social Service: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਬਜ਼ੁਰਗ ਨੂੰ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ
Social Service: (ਗੁਰਪ੍ਰੀਤ ਸਿੰਘ) ਸੰਗਰੂਰ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਬਜ਼ੁਰਗ ਨੂੰ ਬਡਰੁੱਖਾਂ ਦੇ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ। ਸੇਵਾਦਾਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਮੰਦਬੁੱਧੀ ਬਜ਼ੁਰਗ ਜੋ ਕਿ ਅਧਰੰਗ ਤੋਂ ਪੀੜਤ ਸਰਹੰਦ ਵਿਖੇ ਛੱਪਰੀ ’ਚ ਰਹਿੰਦਾ ਸੀ, ਜਿੱਥੇ ਉਸ ਦੀ ਕੋਈ ਸਾਂਭ-ਸੰਭਾਲ ਨਹੀਂ ਸੀ। ਇਸ ਸਬੰਧੀ ਹਰਜੀਤ ਸਿੰਘ ਰਿਉਣਾ, ਕਰਨੈਲ ਸਿੰਘ ਬਾਗੜੀਆ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਟੀਮ ਮੈਂਬਰਾਂ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਉਸ ਮੰਦਬੁੱਧੀ ਬਜ਼ੁਰਗ ਨੂੰ ਸੰਭਾਲਿਆ ਤੇ ਉਸਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ ਤੇ ਖਾਣਾ ਖੁਆਇਆ ਗਿਆ।

ਇਹ ਵੀ ਪੜ੍ਹੋ: Sirhind News: ਵਿਧਾਇਕ ਰਾਏ ਨੇ ਲਿਆ ਸਰਹਿੰਦ ਚੋਅ ਦਾ ਜਾਇਜ਼ਾ, ਸ਼ਹਿਰ ਵਾਸੀ ਘਬਰਾਉਣ ਨਾ

ਇਸ ਉਪਰੰਤ ਸੇਵਾਦਾਰਾਂ ਨੇ ਜਦੋਂ ਮੰਦਬੁੱਧੀ ਬਜ਼ੁਰਗ ਨੂੰ ਉਸਦਾ ਨਾਂਅ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਪੁਜਾਰੀ ਵਾਸੀ ਉੱਤਰ ਪ੍ਰਦੇਸ਼ ਹੀ ਦੱਸਿਆ ਤੇ ਹੋਰ ਕੁੱਝ ਨਹੀਂ ਦੱਸਿਆ। ਇਸ ਤੋਂ ਬਾਅਦ ਮੰਦਬੁੱਧੀ ਬਜ਼ੁਰਗ ਸਬੰਧੀ ਥਾਣਾ ਸੰਗਰੂਰ ਵਿਖੇ ਇਤਲਾਹ ਦੇ ਕੇ ਉਸਨੂੰ ਸਾਂਭ-ਸੰਭਾਲ ਲਈ ਪਿੰਡ ਬਡਰੁੱਖਾਂ ਦੇ ਬਿਰਧ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਸੇਵਾ ਕਾਰਜ ’ਚ ਜੁਗਰਾਜ ਸਿੰਘ ਇੰਸਾਂ ਸੰਗਰੂਰ, ਪ੍ਰੇਮੀ ਧਰੁਵ ਇੰਸਾਂ, ਬੱਬੀ ਇੰਸਾਂ, ਈਸ਼ਵਰ ਸਿੰਘ, ਗੁਰਬਿੰਦਰ ਸਿੰਘ ਮੁੱਲਾਂਪੁਰ ਦਾ ਵੀ ਖਾਸ ਯੋਗਦਾਨ ਰਿਹਾ ਹੈ। Social Service

ਐਰਿਕਾ ਨੇ ਆਪਣਾ ਜਨਮ ਦਿਨ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਮਨਾਇਆ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ’ਤੇ ਚੜਾਏ ਫੁੱਲ

ਜਨਮ ਦਿਨ ਫਾਲਤੂ ਖਰਚਾ ਕਰਨ ਦੀ ਬਿਜਾਏ ਬਜੁਰਗਾਂ ਨਾਲ ਮਨਾਉਣਾ ਸਮਝਿਆ ਬਿਹਤਰ-15 ਮੈਂਬਰ ਵਿਜੈ ਕੁਮਾਰ ਇੰਸਾਂ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆ ਐਰਿਕਾ ਪੁੱਤਰੀ ਰਵੀ ਇੰਸਾਂ ਨੇ ਆਪਣਾ ਜਨਮ ਦਿਨ ਮਾਤਾ ਖੀਵੀ ਬਿਰਧ ਆਸ਼ਰਮ  (Old Age Home) ਦੇ ਬਜ਼ੁਰਗਾਂ ਨਾਲ ਮਨਾਇਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੈ ਕੁਮਾਰ ਇੰਸਾਂ 15 ਮੈਂਬਰ ਪਿੰਡ ਸੂਲਰ ਬਲਾਕ ਬਠੋਈ-ਡਕਾਲਾ ਨੇ ਦੱਸਿਆ ਕਿ ਉਸਦੀ ਪੋਤੀ ਐਰਿਕਾ ਪੁੱਤਰੀ ਰਵੀ ਇੰਸਾਂ ਨੇ ਆਪਣਾ ਜਨਮ ਦਿਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆ ਬਗੈਰ ਕੋਈ ਫਾਲਤੂ ਖਰਚਾ ਕੀਤੇ ਮਾਤਾ ਖੀਵੀ ਬਿਰਧ ਆਸ਼ਰਮ ਦੇ ਬਜੁਰਗਾਂ ਨਾਲ ਮਨਾਉਣਾ ਬਿਹਤਰ ਸਮਝਿਆ।

ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਬਚਨ ਕੀਤੇ ਸਨ ਕਿ ਸਾਧ-ਸੰਗਤ ਨੇ ਵੀ ਕੋਈ ਖੁਸ਼ੀ ਗਮੀ ਮਨਾਉਣੀ ਹੈ ਤਾਂ ਸਾਧ ਸੰਗਤ ਗਰੀਬ ਲੋੜਵੰਦ ਪਰਿਵਾਰਾਂ ਨਾਲ ਵੰਡ ਕੇ ਮਨਾਏ। ਉਨ੍ਹਾਂ ਕਿਹਾ ਕਿ ਇਸ ਕੜੀ ਤਹਿਤ ਉਨ੍ਹਾਂ ਨੇ ਆਪਣੀ ਪੋਤੀ ਦਾ ਜਨਮ ਦਿਨ ਬਿਰਧ ਆਸ਼ਰਮ ਦੇ ਬਜੁਰਗਾਂ ਨਾਲ ਮਨਾਇਆ। ਇਸ ਮੌਕੇ ਮਾਤਾ ਖੀਵੀ ਬਿਰਧ ਆਸ਼ਰਮ (Old Age Home) ਦੇ ਬਜੁਰਗਾਂ ਨੇ ਇਸ ਬੱਚੀ ਦੁਬਾਰਾ ਉਨ੍ਹਾਂ ਨਾਲ ਜਨਮ ਦਿਨ ਮਨਾਉਣ ਦੀ ਬਹੁਤ ਪ੍ਰਸੰਸਾ ਕੀਤੀ, ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਆਪਣੇਪਨ ਦਾ ਅਹਿਸਾਸ ਕਰਵਾਉਣਾ ਕਾਬਿਲੇ ਤਾਰੀਫ ਹੈ। ਬਜੁਰਗਾਂ ਨੇ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਆਪਣੇ ਸ਼ਰਧਾਲੂਆਂ ਨੇ ਅਜਿਹੇ ਕਾਰਜ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੀ ਜਿੰਨ੍ਹੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।

ਇਕੱਲਤਾ ਦਾ ਸੰਤਾਪ ਹੰਢਾ ਰਹੇ ਸਾਡੇ ਬਜ਼ੁਰਗ ਤੇ ਬਿਰਧ ਆਸ਼ਰਮ ਬਣਨ ਦੇ ਮੁੱਖ ਕਾਰਨ
ਇਕੱਲਤਾ ਦਾ ਸੰਤਾਪ ਹੰਢਾ ਰਹੇ ਸਾਡੇ ਬਜ਼ੁਰਗ ਤੇ ਬਿਰਧ ਆਸ਼ਰਮ ਬਣਨ ਦੇ ਮੁੱਖ ਕਾਰਨ

ਕੁਝ ਕੁ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਸ੍ਰੀ ਬੇਰ ਸਾਹਿਬ ਗੁਰੂਘਰ ਦਰਸ਼ਨ-ਦੀਦਾਰੇ ਕਰਨ ਗਿਆ ਸੋਚਿਆ ਅੱਧਵਾਟ ਆਇਆ ਹਾਂ.. ਜਲੰਧਰ ਰਹਿੰਦੇ ਮਾਮਾ-ਮਾਮੀ ਜੀ ਦੇ ਬੁਢਾਪੇ ਦਾ ਹਾਲ ਵੀ ਪੁੱਛਦਾ ਜਾਵਾਂ.. ਘਰੋਂ ਨਿੱਕਲਣਾ ਬਹੁਤ ਮੁਸ਼ਕਲ ਹੁੰਦਾ ਹੈ। ਮਾਮਾ ਜੀ ਨੂੰ ਫੋਨ ’ਤੇ ਦੱਸ ਦਿੱਤਾ ਕੇ ਅਸੀਂ ਆ ਰਹੇ ਹਾਂ.. ਸਿੰਪਲ ਰੋਟੀ ਖਾਣੀ ਹੈ.. ਬਹੁਤਾ ਮਹਿਮਾਨ ਨਿਵਾਜੀ ਦੇ ਚੱਕਰਾਂ ਵਿੱਚ ਨਾ ਪੈ ਜਾਣਾ ਮਾਮਾ ਜੀ ਐਸਡੀਓ ਰਿਟਾਇਰਡ ਹਨ.. ਬੱਚੇ ਕੈਨੇਡਾ ਸੈੱਟ ਹਨ। ਮਾਮਾ ਜੀ ਤੇ ਮਾਮੀ ਜੀ ਦੋਨੋਂ ਇਕੱਲੇ ਆਪਣੀ ਕੋਠੀ ਵਿੱਚ ਰਹਿੰਦੇ ਹਨ..ਉਮਰ ਪਝੰਤਰ ਪਲੱਸ ਹੈ ਜਦੋਂ ਘਰ ਪਹੁੰਚੇ ਤਾਂ ਮਿਲਣਸਾਰ ਬਜੁਰਗ ਜਿਹੇ ਦਿਖਾਈ ਦਿੱਤੇ.. ਪਰ ਉਨ੍ਹਾਂ ਨੂੰ ਸ਼ੋਅ ਨਹੀਂ ਕੀਤਾ.. ਮਨ ਅੰਦਰ ਢਲਦੀ ਉਹਨਾਂ ਦੀ ਉਮਰ ਨੂੰ ਬਹੁਤ ਮਹਿਸੂਸ ਕੀਤਾ .. ਚਲੋ..!

ਮਾਮਾ ਜੀ ਨੂੰ ਬਹਿ ਜਾਣ ਲਈ ਕਿਹਾ ਤੇ ਮੈਂ ਖੁਦ ਮਾਮੀ ਜੀ ਨਾਲ ਕੰਮ ਕਰਵਾਉਣ ਨੂੰ ਤਰਜੀਹ ਦਿੱਤੀ ..ਪਰ ਮਾਮੀ ਜੀ ਨੇ ਆਪਣੀ ਚੜ੍ਹਦੀ ਕਲਾ ਦਾ ਪੂਰਾ ਸਬੂਤ ਦਿੱਤਾ । ਖੈਰ! ਉੱਥੋਂ ਚੱਲ ਅੰਮਿ੍ਰਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰ ਆਪਣੇ ਬਹੁਤ ਹੀ ਅਜੀਜ ਆਂਟੀ-ਅੰਕਲ ਨੂੰ ਮਿਲਣ ਚਲਾ ਗਿਆ

ਅੰਕਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਰਿਟਾਇਰਡ ਹਨ.. ਅੰਕਲ ਦੇ ਤਿੰਨੋਂ ਬੱਚੇ ਵਿਦੇਸ਼ ਸੈੱਟ ਹਨ ਤੇ ਦੋਨੋਂ ਅੰਕਲ ਤੇ ਆਂਟੀ ਆਪਣੀ ਕੋਠੀ ਵਿੱਚ ਇਕੱਲੇ ਰਹਿੰਦੇ ਹਨ! ਉਸ ਦਿਨ ਆਂਟੀ ਦੀ ਸਿਹਤ ਠੀਕ ਨਹੀਂ ਸੀ… ਅੰਕਲ ਆਂਟੀ ਜੀ ਦਾ ਚੈੱਕਅੱਪ ਕਰਵਾ ਕੇ ਆਏ ਹੀ ਸਨ ਜਦੋਂ ਅਸੀਂ ਉਹਨਾਂ ਕੋਲ ਪਹੁੰਚ ਗਏ.. ਆਂਟੀ ਜੀ ਨੇ ਬਿਮਾਰ ਹੋਣ ਦੀ ਸੂਰਤ ਵਿੱਚ ਆਪਣੇ ਬੁਲੰਦ ਹੌਂਸਲੇ ਦੀ ਮਿਸਾਲ ਦਿੱਤੀ। ਮੈਂ ਦੋ ਦਿਨਾਂ ਵਿੱਚ ਦੋਨਾਂ ਬਜ਼ੁਰਗ ਪਰਿਵਾਰਾਂ ਦੀ ਇਕੱਲਤਾ ਨੂੰ ਬਹੁਤ ਸੇਕਿਆ… ਜਲੰਧਰ ਤੋਂ ਭਾਵੁਕ ਹੋਇਆ ਅਨੇਕਾਂ ਸਵਾਲ ਲੈ ਕੇ ਅੰਮਿ੍ਰਤਸਰ ਪੁੱਜਾ ਤੇ ਅੰਮਿ੍ਰਤਸਰ ਪਹੁੰਚ ਕੇ ਉਹੀ ਸਵਾਲ ਤੇ ਉਹੀ ਭਾਵੁਕਤਾ ਨੇ ਕਈ ਦਿਨ ਮਨ ਤੇ ਉਦਾਸ ਪਰਛਾਈਂ ਕਰੀ ਰੱਖੀ! ਬੇਸ਼ੱਕ ਉਹਨਾਂ ਦੇ ਘਰਾਂ ਵਿੱਚ ਪੈਸੇ, ਪਦਾਰਥਾਂ, ਨੌਕਰਾਂ ਦੀ ਕਮੀ ਨਹੀਂ ਹੈ.. ਬੱਸ ਆਪਣੇ ਪਰਿਵਾਰਾਂ ਤੋਂ ਸੱਖਣੇ ਬਜੁਰਗ ਬੇਵੱਸ ਇਕੱਲਤਾ ਹੰਢਾਅ ਰਹੇ ਨਜ਼ਰ ਆ ਰਹੇ ਹਨ.. ਨੌਕਰ ਬਜ਼ੁਰਗਾਂ ਲਈ ਕਿੰਨੇ ਕੁ ਵਫਾਦਾਰ ਹੋ ਸਕਦੇ ਹਨ.. ਅਸੀਂ ਸਭ ਜਾਣਦੇ ਹਾਂ!

ਇਹ ਗਿਆਨ ਦਾ ਸਮੁੰਦਰ ਪੜੇ੍-ਲਿਖੇ ਬਜ਼ੁਰਗ ਤਜਰਬਿਆਂ ਦੀਆਂ ਲਾਇਬ੍ਰੇਰੀਆਂ ਆਪਣੇ ਪੋਤੇ-ਪੋਤਿਆਂ ਨੂੰ ਕਿੰਨਾ ਕੁਝ ਸਿਖਾ ਸਕਦੇ ਸਨ.. ਪਰ ਅਲੱਗ-ਅਲੱਗ ਰਹਿਣ ਕਰਕੇ ਸਭ ਖਤਮ ਹੋ ਰਿਹਾ ਹੈ ਸਵਾਲ ਇਹ ਹੈ ਕਿ ਸਾਡਾ ਅਮੀਰ ਵਿਰਸਾ ਜਿੱਥੇ ਸਾਡੇ ਘਰਾਂ ਵਿੱਚ ਲੋੜਵੰਦ ਅਨਾਥਾਂ ਨੂੰ ਸਹਾਰੇ ਮਿਲਦੇ ਸਨ.. ਜਿੱਥੇ ਪੰਜਾਬੀਆਂ ਦਾ ਬੁਢਾਪਾ ਸਵਰਗ ਦਾ ਨਜਾਰਾ ਹੁੰਦਾ ਸੀ.. ਅੱਜ ਉਹੀ ਪੰਜਾਬ ਦੇ ਬਜੁਰਗਾਂ ਦੀ ਹਾਲਤ ਤਰਸਯੋਗ ਕਿਉਂ ਬਣ ਰਹੀ ਹੈ? ਅਖੀਰ ਕਿਹੜੇ ਅਜਿਹੇ ਹਾਲਾਤ ਬਣੇ.. ਜਿਨ੍ਹਾਂ ਕਰਕੇ ਸਾਡੇ ਪੰਜਾਬੀਆਂ ਨੂੰ ਪ੍ਰਵਾਸ ਕਰਨਾ ਪਿਆ ਤੇ ਇਕੱਲਤਾ ਹੰਢਾਉਣੀ ਪੈ ਰਹੀ ਹੈ? ਪਤਾ ਨਹੀਂ ਪੰਜਾਬ ਵਿੱਚ ਕਿੰਨੇ ਮਜ਼ਬੂਰੀਵੱਸ ਅਜਿਹੇ ਇਕੱਲੇ ਬਜੁਰਗ ਜੋੜੇ ਰਹਿ ਰਹੇ ਹਨ? ਅਖੀਰ ਇਹ ਬਜੁਰਗ ਜੋੜੇ ਕਦੋਂ ਤੱਕ ਇਕੱਲਤਾ ਨਾਲ ਲੜਨਗੇ?

ਸਾਡੇ ਹਰ ਇੱਕ ਦੀ ਇੱਕ-ਇੱਕ ਵੋਟ ਹੈ .. ਅਸੀਂ ਮਾੜੇ ਲੀਡਰ ਚੁਣਦੇ ਹਾਂ ਤੇ ਸਰਕਾਰਾਂ ਬਣਾਉਂਦੇ ਹਾਂ ਸਰਕਾਰਾਂ ਤੇ ਮਾੜੇ ਲੀਡਰਾਂ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ.. ਸਾਡੇ ਬੱਚੇ ਮਹਿੰਗੀਆਂ ਡਿਗਰੀਆਂ ਲੈ ਕੇ ਦਸ-ਦਸ ਹਜ਼ਾਰ ਦੀਆਂ ਨੌਕਰੀਆਂ ਕਰਨ ਲਈ ਮਜਬੂਰ ਹਨ ਤੇ ਜੋ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ ਉਹਨਾਂ ਇਹੀ ਡਿਗਰੀਆਂ ਸਦਕਾ ਵਿਦੇਸ਼ਾਂ ਵਿੱਚ ਨਾਂਅ ਕਮਾਇਆ ਜੋ ਇੱਥੇ ਦਸ-ਦਸ ਹਜਾਰ ’ਤੇ ਨੌਕਰੀਆਂ ਕਰਦੇ ਸਨ। ਸਰਕਾਰਾਂ ਦੀਆਂ ਮਾਰੂ ਨੀਤੀਆਂ ਨੇ ਪੰਜਾਬ ਦਾ ਭਵਿੱਖ ਤਬਾਹ ਕਰ ਦਿੱਤਾ ਮਾਪੇ ਇੱਥੇ ਇਕੱਲਤਾ ਹੰਢਾ ਰਹੇ ਹਨ ਤੇ ਬੱਚੇ ਵਿਦੇਸ਼ਾਂ ਵਿੱਚ ਸਖਤ ਮਿਹਨਤ ਕਰਕੇ ਆਪਣੇ ਪੈਰ ਜਮਾ ਰਹੇ ਹਨ.. ਇੱਧਰ ਵਾਲੇ ਘਰ-ਬਾਰ ਇੱਧਰ ਰੁਲ ਰਹੇ ਹਨ।

ਕਸੂਰ ਸਾਰਾ ਸਰਕਾਰਾਂ ਦਾ ਹੀ ਨਹੀਂ ਕੁੱਝ ਸਾਡਾ ਵੀ ਨਜ਼ਰ ਆ ਰਿਹਾ ਹੈ ਜਿਨ੍ਹਾਂ ਨੇ ਨੌਕਰੀਆਂ ਰੁਜਗਾਰ ਦੇਣ ਦੀ ਬਜਾਏ ਬਾਹਰ ਨੂੰ ਵਹੀਰਾਂ ਘੱਤ ਲਈਆਂ ਹਰ ਪਿੰਡ ਦੇ ਪੰਜਾਹ ਪ੍ਰਤੀਸ਼ਤ ਬੱਚੇ ਵਿਦੇਸ਼ਾਂ ਨੂੰ ਚਲੇ ਗਏ ਤੇ ਆਉਣ ਵਾਲੇ ਦਸਾਂ ਸਾਲਾਂ ਵਿੱਚ ਰਹਿੰਦੇ ਬੱਚੇ ਵੀ ਚਲੇ ਜਾਣਗੇ.. ਘਰ-ਘਰ ਇਕੱਲਤਾ ਦਾ ਸੰਤਾਪ ਭੋਗਦੇ ਸਾਡਾ ਸਰਮਾਇਆ ਬਜੁਰਗ ਹੋਣਗੇ ਜਾਂ ਬਿਰਧ ਆਸ਼ਰਮਾਂ ਵਿੱਚ ਜਾਣ ਲਈ ਮਜਬੂਰ ਹੋਣਗੇ!

ਅਸੀਂ ਅੰਨ੍ਹੇ ਹੋ ਚੁੱਕੇ ਹਾਂ.. ਕਦੇ ਨਫਾ-ਨੁਕਸਾਨ ਨਹੀਂ ਸੋਚਦੇ… ਅਸੀਂ ਲੀਡਰਾਂ ਦੇ ਮਗਰ ਹਲੋ-ਹਲੋ ਕਰਦੇ ਪੱਲਿਓਂ ਤੇਲ ਬਾਲ-ਬਾਲ ਕੇ ਲੀਡਰਾਂ ਲਈ ਵੋਟਾਂ ਮੰਗਦੇ ਫਿਰਦੇ ਹਾਂ.. ਕਦੇ ਕਿਸੇ ਲੀਡਰ ਨੂੰ ਸਵਾਲ ਨਹੀਂ ਕੀਤੇ ਰੁਜਗਾਰ ਕੋਈ ਨਹੀਂ, ਮਹਿੰਗੀ ਪੜ੍ਹਾਈ, ਨਸ਼ਾ, ਬੇਰੁਜਗਾਰੀ, ਭਿ੍ਰਸ਼ਟਾਚਾਰ, ਲੁੱਟ-ਖੋਹ, ਬੇਈਮਾਨੀ, ਅਨਿਆਂ, ਖੁਦਗਰਜੀਆਂ ਸਿਖਰ ’ਤੇ ਹੈ ਆਖਰ ਇੱਕ ਸਵਾਲ ਇਹੀ ਪੁੱਛ ਲਈਏ ਕਿ ਸਾਡੇ ਬੱਚੇ ਵਿਦੇਸ਼ਾਂ ਨੂੰ ਕਿਉਂ ਜਾ ਰਹੇ ਹਨ? ਅਸੀਂ ਹੋਂਦ ਦੀ ਲੜਾਈ ਪੂਰਾ ਇੱਕ ਸਾਲ ਸਿਆਸਤ ਤੋਂ ਪਰ੍ਹੇ ਹੋ ਕੇ ਦਿੱਲੀ ਹਕੂਮਤ ਨਾਲ ਲੜੀ ਤੇ ਜਿੱਤੀ.. ਇਸ ਜਿੱਤ ਦੀ ਬਹੁਤ ਖੁਸ਼ੀ ਹੋਈ .. ਪਰ ਇਹ ਜਿਹੜੀ ਲੜਾਈ ਹੋਂਦ ਦੀ ਸੀ.. ਅਣਖ ਦੀ ਸੀ.. ਵਿਰਾਸਤੀ ਖੇਤੀ ਨੂੰ ਬਚਾਉਣ ਦੀ ਸੀ.. ਇਹ ਹੋਂਦ ਕਦੋਂ ਤੱਕ ਬਰਕਰਾਰ ਰਹੇਗੀ?

ਪੰਜਾਬ ਦੀ ਅੱਧੀ ਆਬਾਦੀ ਪ੍ਰਵਾਸ ਕਰ ਗਈ.. ਉਹਨਾਂ ਦੀਆਂ ਜਮੀਨਾਂ ਪਿੰਡਾਂ ਵਿੱਚ ਹਨ.. ਅਖੀਰ ਇੱਕ ਦਿਨ ਬਜੁਰਗ ਮਾਪੇ ਉਹਨਾਂ ਜਮੀਨਾਂ ਨੂੰ ਵੇਚਣ ਲਈ ਮਜ਼ਬੂਰ ਹੋਣਗੇ ਤੇ ਪ੍ਰਵਾਸੀ ਬੱਚਿਆਂ ਨੂੰ ਪੈਸੇ ਦੇਣਗੇ.. ਉਨ੍ਹਾਂ ਜਮੀਨਾਂ ਦਾ ਖਰੀਦਦਾਰ ਕੌਣ ਹੋਵੇਗਾ.. ਇਹ ਸਵਾਲ ਹੈ ਇੱਕ ਪਿੰਡ ਦੇ ਧਨਾਢ ਪਰਿਵਾਰ ਪੰਜ-ਦਸ ਏਕੜ ਖਰੀਦ ਸਕਦੇ ਹਨ.. ਇਸ ਤੋਂ ਵੱਧ ਨਹੀਂ ਪਰ ਪਿੰਡਾਂ ਦੇ ਰਕਬੇ ਹਜ਼ਾਰਾਂ ਏਕੜ ਹਨ.. ਜਦੋਂ ਅਸੀਂ ਖੁਦ ਜਮੀਨਾਂ ਵੇਚ ਦਿੱਤੀਆਂ ਤਾਂ ਹੋਂਦ ਆਪਣੇ-ਆਪ ਖਤਮ ਹੋ ਜਾਵੇਗੀ।

ਅਸੀਂ ਮਾੜੇ ਲੀਡਰ ਚੁਣਦੇ ਹਾਂ.. ਉਹ ਲੀਡਰ ਜਾਂ ਅਮੀਰ ਹੋਣ ਲਈ ਲੀਡਰ ਬਣਦੇ ਹਨ ਜਾਂ ਵਿਹਲੇ ਰਹਿ ਕੇ ਨਾਂਅ ਕਮਾਉਣ ਲਈ। ਅਜਾਦੀ ਦੇ ਸੱਤਰ ਸਾਲਾਂ ਵਿੱਚ ਅਸੀਂ ਗਲੀਆਂ ਨਾਲੀਆਂ ਸੜਕਾਂ ਨੂੰ ਹੀ ਵਿਕਾਸ ਸਮਝਿਆ ਹੈ.. ਸਾਡੇ ਮੁਲਕ ਦਾ ਕੋਈ ਸਿਸਟਮ ਨਹੀਂ ਹੈ.. ਜਦੋਂ ਵੋਟਾਂ ਨੇੜੇ ਆਉਂਦੀਆਂ ਹਨ ਲੀਡਰ ਬਾਹਰ ਨਿੱਕਲਦੇ ਹਨ ਅਸੀਂ ਵੋਟਰ ਉਨ੍ਹਾਂ ਨੂੰ ਅੰਨੇ੍ਹ ਹੋ ਕੇ ਵੋਟ ਸਿੱਟ ਦਿੰਦੇ ਹਾਂ ਤੇ ਕੁਝ ਕੁ ਬੋਤਲ ਪੰਜ ਸੌ ’ਤੇ ਵਿਕ ਜਾਂਦੇ ਹਾਂ.. ਉਹ ਪੰਜ ਸਾਲ ਸਾਡੀ ਬਾਤ ਨਹੀਂ ਪੁੱਛਦੇ ਤੇ ਅਸੀਂ ਆਟਾ-ਦਾਲ ਸਕੀਮਾਂ ’ਚ ਤੰਦਰੁਸਤ ਮੰਗਤਿਆਂ ਦੀਆਂ ਲਾਈਨਾਂ ਦਾ ਹਿੱਸਾ ਬਣ ਜਾਂਦੇ ਹਾਂ ਹੁਣ ਪੰਜਾਬ ਤਬਾਹੀ ਦੀ ਕਗਾਰ ’ਤੇ ਖੜ੍ਹਾ ਹੈ.. ਇਸ ਨੂੰ ਬਚਾਉਣ ਲਈ ਹਰ ਪਿੰਡ ਦੇ ਲੋਕ ਸਵਾਲਾਂ ਦੀਆਂ ਲਿਸਟਾਂ ਬਣਾਉਣ.. ਰਾਜਸੀ ਨੇਤਾਵਾਂ ਦੀਆਂ ਰੈਲੀਆਂ ’ਚ ਜਾਣਾ ਬੰਦ ਕਰਨ.. ਲੀਡਰਾਂ ਦੇ ਕੀਤੇ ਕੰਮਾਂ ਨੂੰ ਲਿਖਤੀ ਰੂਪ ਵਿੱਚ ਹਸਤਾਖਰ ਕਰਕੇ ਲੈਣ ਤੇ ਜਿਹੜੇ ਕੰਮ ਕਰਨੇ ਹਨ ਉਹਨਾਂ ’ਤੇ ਹਸਤਾਖਰ ਕਰਾਉਣ.. ਇੱਕਜੁਟ ਹੋ ਕੇ ਮੁਸ਼ਕਲਾਂ ਦਾ ਹੱਲ ਕਰਾਉਣ ਤਾਂ ਹੀ ਸਿਸਟਮ ਸੁਧਰ ਸਕਦਾ ਹੈ।

ਪੰਜਾਬ ਵਿੱਚ ਵੱਸਦੇ ਪੰਜਾਬੀਓ.. ਬਹੁਤ ਔਖੇ ਹਵੋਗੇ ਬਿਰਧ ਆਸ਼ਰਮਾਂ ’ਚ ਜਾ ਕੇ.. ਜੇ ਵੇਲੇ ਸਿਰ ਨਾ ਜਾਗੇ.. ਆਓ! ਅੱਖਾਂ ਖੋਲ੍ਹੀਏ.. ਨਸ਼ਿਆਂ, ਭਿ੍ਰਸ਼ਟਾਚਾਰ ਆਦਿ ਖਿਲਾਫ ਜੰਗ ਲੜੀਏ.. ਤਾਂ ਜੋ ਬੱਚੇ ਬਾਹਰ ਜਾਣ ਲਈ ਮਜਬੂਰ ਨਾ ਹੋਣ ਹੁਣ ਵਕਤ ਹੈ.. ਹੱਕਾਂ ਦੀ ਲੜਾਈ ਲੜਨ ਦਾ.. ਆਖਰ ਪੰਜਾਬ ਸਾਡਾ ਸਭ ਦਾ ਹੈ! ਕਿਸਾਨੀ ਅੰਦੋਲਨ ਨੇ ਸਾਰੀ ਦੁਨੀਆਂ ਵਿੱਚ ਮਿਸਾਲ ਕਾਇਮ ਕੀਤੀ ਹੈ.. ਜਿੱਥੇ ਜੋਸ਼-ਹੋਸ਼ ਇੱਕਜੁਟਤਾ ਤੇ ਸੱਚ ਸੀ!

ਰਾਜਿੰਦਰ ਕੁਮਾਰ ਸ਼ਰਮਾ

ਸੇਵਾ ਮੁਕਤ ਫਾਰੈਸਟ ਅਫਸਰ

ਮੋ. 83605-89644

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ