Mental Disorder - Sach Kahoon Punjabi
ਭਾਰਤੀ ਲੋਕਾਂ ‘ਚ ਮਾਨਸਿਕ ਪਰੇਸ਼ਾਨੀ ਦਾ ਵਧਦਾ ਅੰਕੜਾ ਚਿੰਤਾਜਨਕ
ਅਜੋਕੇ ਸਮੇ ਦੌਰਾਨ ਰੋਜ਼ਾਨਾ ਹੀ ਅਖਬਾਰਾਂ ਵਿੱਚ ਅਨੇਕਾਂ ਖ਼ਬਰਾ ਮਾਨਸਿਕ ਪਰੇਸ਼ਾਨੀ ਦੇ ਚੱਲਦਿਆ ਆਤਮ-ਹੱਤਿਆ ਕੀਤੇ ਜਾਣ ਦੀਆ ਆ ਰਹੀਆ ਹਨ ਜੋ ਦੇਸ ਲਈ ਵੱਡੀ ਚਿੰਤਾ ਦੀ ਗੱਲ ਹੈ। ਆਧੁਨਿਕ ਭੱਜਦੌੜ ਦੇ ਇਸ ਜੀਵਨ ਵਿੱਚ ਕਦੇ ਨਾ ਕਦੇ ਹਰ ਵਿਅਕਤੀ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਹੀ ਜਾਂਦਾ ਹੈ। ਲੋਕ ਇਸਨੂੰ ਰੋਗ ਦੇ ਤੌਰ ਤੇ ਨਹੀਂ ਲੈਂਦੇ ਅਤੇ ਨਜਰ-ਅੰਦਾਜ ਕਰ ਦਿੰਦੇ ਹਨ।
ਕਈ ਵਾਰ ਖ਼ਬਰਾਂ ਆਉਦੀਆ ਹਨ ਕਿ ਕਿਸੇ ਨੇ ਪਰੀਖਿਆ ਵਿੱਚ ਫੇਲ ਹੋਣ ਕਾਰਨ ਆਤਮ-ਹੱਤਿਆ ਕਰ ਲਈ ਬੁਰੇ ਆਰਥਿਕ ਹਾਲਤਾਂ ਦਾ ਝੰਬਿਆਂ ਇਨਸਾਨ ਵੀ ਆਤਮ-ਹੱਤਿਆ ਕਰਨ ਲਈ ਮਜਬੂਰ ਹੁੰਦਾ ਹੈ। ਬਦਲਦੀ ਜੀਵਨ ਸ਼ੈਲੀ ਦੇ ਕਾਰਨ ਅੱਜ ਨੌਜਵਾਨ ਵਰਗ ਵਿੱਚ ਸਹਿਣ ਸ਼ਕਤੀ ਵਿੱਚ ਵੱਡੀ ਕਮੀ ਵੇਖੀ ਜਾ ਰਹੀ ਹੈ। ਮਾਨਸਿਕ ਪਰੇਸ਼ਾਨੀ ਦੇ ਕੁਝ ਅਜਿਹੇ ਮਹੱਤਵਪੂਰਨ ਕਾਰਨ ਹਨ ਜਿਨਾਂ ਵਿੱਚ ਅਸਫਲਤਾ ਵਿਅਕਤੀ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਕਰ ਦਿੰਦੀ ਹੈ। ਭਾਰਤ ਵਿੱਚ ਆਤਮ-ਹੱਤਿਆ ਦੇ ਪ੍ਰਮੁੱਖ ਕਾਰਨਾਂ ਵਿੱਚ ਪੜਾਈ,ਕੈਰੀਅਰ ਅਤੇ ਪਰਿਵਾਰਕ ਜਿੰਮੇਵਾਰੀਆਂ, ਬੇਰੁਜ਼ਗਾਰੀ, ਭਿਆਨਕ ਰੋਗ ਦਾ ਹੋਣਾ, ਪਰਿਵਾਰਕ ਕਲੇਸ਼, ਗਰੀਬੀ, ਪਰੀਖਿਆ ਵਿੱਚ ਅਸਫਲਤਾ ।
ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਪਰਿਵਾਰਕ ਆਰਥਿਕ ਸੰਕਟ ਅਤੇ ਵਿੱਤੀ ਪਰੇਸ਼ਾਨੀ ਹੀ ਵਿਅਕਤੀ ਨੂੰ ਆਤਮ-ਹੱਤਿਆ ਕਰਨ ਲਈ ਮਜ਼ਬੂਰ ਕਰਦੀ ਹੈ ਪਰ ਅੱਜਕੱਲ ਆਰਥਿਕ ਕਾਰਨਾਂ ਨਾਲੋਂ ਕਿਤੇ ਜ਼ਿਆਦਾ ਕੈਰੀਅਰ ਦੀ ਚਿੰਤਾ ਜਾਂ ਅਸਫਲਤਾ ਆਤਮ-ਹੱਤਿਆ ਕਰਨ ਲਈ ਮਜ਼ਬੂਰ ਕਰ ਰਹੀ ਹੈ। ਇਸਤੋਂ ਇਲਾਵਾ ਮਾਪਿਆਂ ਅਤੇ ਅਧਿਆਪਕਾਂ ਦਾ ਬੱਚੇ ਤੇ ਪੜਾਈ ਨੂੰ ਲੈ ਕੇ ਦਬਾਅ ਬਣਾਉਣਾ ਵੀ ਉਨਾਂ ਵਿੱਚ ਆਤਮ-ਹੱਤਿਆ ਕਰਨ ਵਰਗੀ ਪ੍ਰਵਿਰਤੀ ਨੂੰ ਵਧਾਉਦਾ ਹੈ। ਪੜਾਈ ਕਰ ਰਹੇ ਬੱਚਿਆਂ ਤੇ ਮਾਪਿਆਂ ਦਾ ਦਬਾਅ ਉਨਾਂ ਨੂੰ ਮਾਨਸਿਕ ਰੂਪ ਵਿੱਚ ਕਮਜ਼ੋਰ ਕਰਦਾ ਹੈ ਜਿਸਦਾ ਨਤੀਜਾ ਇਹ ਨਿਕਲਦਾ ਹੈ ਕਿ ਬੱਚੇ ਦੇ ਦਿਮਾਗ ਵਿੱਚ ਆਤਮ-ਹੱਤਿਆ ਵਰਗੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ।
ਸੰਸਾਰ ਵਿੱਚ ਹਰ 40 ਸੈਕਿੰਡ ਵਿੱਚ ਇੱਕ ਵਿਅਕਤੀ ਆਤਮ-ਹੱਤਿਆ ਕਰਦਾ ਹੈ। 15 ਤੋਂ 30 ਸਾਲ ਦੀ ਉਮਰ ਦੇ ਲੋਕਾਂ ਦੀ ਮੌਤ ਵਿੱਚ ਆਤਮ-ਹੱਤਿਆ ਦਾ ਦੂਜਾ ਪ੍ਰਮੁੱਖ ਕਾਰਨ ਹੈ। ਆਤਮ-ਹੱਤਿਆ ਦੀ ਸਮੱਸਿਆ ਦਿਨੋਂ ਦਿਨ ਵਿਕਰਾਲ ਹੁੰਦੀ ਜਾ ਰਹੀ ਹੈ।
ਭਾਰਤ ਵਿੱਚ ਮਾਨਸਿਕ ਪਰੇਸ਼ਾਨੀ ਦੇ ਮਾਮਲੇ ਬਹੁਤ ਤੇਜੀ ਨਾਲ ਵਧ ਰਹੇ ਹਨ। ਸੰਸਾਰ ਸਿਹਤ ਸੰਗਠਨ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਚੀਨ ਅਤੇ ਭਾਰਤ ਮਾਨਸਿਕ ਪਰੇਸ਼ਾਨੀ ਨਾਲ ਬੁਰੀ ਤਰਾਂ ਪ੍ਰਭਾਵਿਤ ਦੇਸ਼ਾਂ ਵਿੱਚ ਸ਼ਾਮਿਲ ਹਨ। ਦੁਨੀਆ ਭਰ ਵਿੱਚ ਮਾਨਸਿਕ ਪਰੇਸ਼ਾਨੀ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਰੀਬ 32 ਕਰੋੜ ਹੈ। ਜਿਸ ਵਿੱਚੋਂ 50 ਫੀਸਦੀ ਲੋਕ ਸਿਰਫ ਚੀਨ ਅਤੇ ਭਾਰਤ ਵਿੱਚ ਹਨ।
ਸੰਸਾਰ ਸਿਹਤ ਸੰਗਠਨ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਭਰ ਵਿੱਚ ਮਾਨਸਿਕ ਪਰੇਸ਼ਾਨੀ ਦੇ ਸ਼ਿਕਾਰ ਲੋਕਾਂ ਦੀ ਅਨੁਮਾਨਿਤ ਗਿਣਤੀ ਵਿੱਚ 2005 ਤੋਂ 2015 ਦੇ ਵਿਚਕਾਰ 18.4 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ਵਰਗੇ ਹਰ ਵਿਕਾਸਸ਼ੀਲ ਦੇਸ ਵਿੱਚ ਆਤਮ-ਹੱਤਿਆ ਦਾ ਸਭ ਤੋਂ ਵੱਡਾ ਕਾਰਨ ਚਿੰਤਾ ਹੈ। 2015 ਵਿੱਚ ਭਾਰਤ ਵਿੱਚ ਕਰੀਬ 3.8 ਕਰੋੜ ਲੋਕ ਚਿੰਤਾ ਵਰਗੀ ਸਮੱਸਿਆ ਤੋਂ ਪੀੜਿਤ ਸਨ ਅਤੇ ਇਸਦੇ ਵਧਣ ਦੀ ਦਰ 3 ਫੀਸਦੀ ਸੀ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਮਾਨਸਿਕ ਪਰੇਸ਼ਾਨੀ ਅਤੇ ਚਿੰਤਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ।
ਕੌਮੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ ) ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਵਿੱਚ ਦਿਮਾਗੀ ਤੌਰ ‘ਤੇ ਪਰੇਸ਼ਾਨ ਲੋਕ ਵੱਡੀ ਗਿਣਤੀ ਵਿੱਚ ਜਾਨ ਦੇ ਰਹੇ ਹਨ। ਇਹਨਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਿਲ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2016 ਵਿੱਚ ਲੱਗਭੱਗ 17.1 ਫ਼ੀਸਦੀ ਲੋਕਾਂ ਨੇ ਬਿਮਾਰੀ ਦੀ ਵਜਾ ਨਾਲ ਆਤਮ-ਹੱਤਿਆ ਕੀਤੀ ਜਦੋਂ ਕਿ ਪਰਿਵਾਰਕ ਕਾਰਨਾਂ ਨਾਲ ਆਤਮ-ਹੱਤਿਆ ਕਰਨ ਵਾਲੇ ਲੋਕਾਂ ਦੀ ਗਿਣਤੀ 29.2 ਫੀਸਦੀ ਰਹੀ।ਐਨ ਸੀ ਆਰ ਬੀ ਦੇ ਮੁਤਾਬਕ 2016 ਵਿੱਚ 131008 ਲੋਕਾਂ ਨੇ ਆਤਮ-ਹੱਤਿਆ ਕੀਤੀ। ਇਹਨਾਂ ਵਿੱਚ 38267 ਲੋਕਾਂ ਨੇ ਪਰਿਵਾਰਕ ਕਾਰਨਾਂ ਅਤੇ 22411 ਲੋਕਾਂ ਨੇ ਰੋਗ ਦੀ ਵਜਾ ਨਾਲ ਆਤਮ-ਹੱਤਿਆ ਕੀਤੀ।
ਇਸਤੋਂ ਪਹਿਲਾਂ ਸਾਲ 2015 ਵਿੱਚ 21178 ਲੋਕਾਂ ਨੇ ਦੇਸ ਵਿੱਚ ਰੋਗ ਤੋਂ ਪਰੇਸ਼ਾਨ ਹੋ ਕੇ ਆਤਮ-ਹੱਤਿਆ ਕੀਤੀ ਸੀ। ਇਨਾਂ ਅੰਕੜਿਆਂ ਤੋਂ ਸ਼ਪੱਸਟ ਹੈ ਕਿ ਲੰਬੀ ਬਿਮਾਰੀ ਦੀ ਵਜਾ ਵੀ ਆਤਮ-ਹੱਤਿਆ ਦਾ ਵੱਡਾ ਕਾਰਨ ਹੈ। ਸਮਾਜ ਦਾ ਦੁਖਦ ਪਹਿਲੂ ਇਹ ਹੈ ਕਿ 18 ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਵੀ ਮਾਨਸਿਕ ਪਰੇਸ਼ਾਨੀ ਦੇ ਕਾਰਨ ਆਤਮ-ਹੱਤਿਆ ਕਰ ਰਹੇ ਹਨ। 2016 ਵਿੱਚ 18 ਸਾਲ ਤੋਂ ਘੱਟ ਉਮਰ ਦੇ 411 ਬੱਚਿਆਂ ਵਲੋਂ ਆਤਮ-ਹੱਤਿਆ ਕੀਤੀ ਹੈ।
ਇੱਕ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਲੱਗਭੱਗ 15 ਕਰੋੜ ਲੋਕ ਮਾਨਸਿਕ ਰੋਗੀ ਹਨ ਜਿਨਾਂ ਨੂੰ ਦਵਾਈਆਂ ਦੀ ਜ਼ਰੂਰਤ ਹੈ ਪਰ ਦੇਸ ਵਿੱਚ ਇਸ ਬਿਮਾਰੀ ਨਾਲ ਸਬੰਧਿਤ ਡਾਕਟਰਾਂ ਦੀ ਵੱਡੀ ਕਮੀ ਦੇ ਕਾਰਨ ਸਿਰਫ 3 ਕਰੋੜ ਲੋਕਾਂ ਨੂੰ ਹੀ ਮੈਡੀਕਲ ਸਹੂਲਤ ਮਿਲ ਰਹੀ ਹੈ। ਭਾਰਤ ਅੰਦਰ ਜਿਸ ਤੇਜੀ ਨਾਲ ਹਰ ਇਨਸਾਨ ਦੇ ਜੀਵਨ ਵਿੱਚ ਤਨਾਣ ਵਧ ਰਿਹਾ ਹੈ ਇਸ ਬਾਰੇ ਸੰਸਾਰ ਸਿਹਤ ਸੰਗਠਨ ਦੀ ਰਿਪੋਰਟ ਦੱਸਦੀ ਹੈ ਕਿ 2020 ਤੱਕ ਲੱਗਭੱਗ 20 ਪ੍ਰਤੀਸ਼ਤ ਭਾਰਤੀ ਲੋਕ ਮਾਨਸਿਕ ਬੀਮਾਰੀਆਂ ਦਾ ਸ਼ਿਕਾਰ ਹੋਣਗੇ।
ਲਾਕਡਾਊਨ ਦੇ ਬਾਅਦ ਲੋਕਾਂ ਉੱਤੇ ਆਰਥਕ ਮੰਦੀ ਨੇ ਤਨਾਅ ਬਣਕੇ ਹਮਲਾ ਕੀਤਾ ਹੈ। ਹੁਣ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਆਪਣੀ ਰੋਜੀ-ਰੋਟੀ ਦੇ ਜੁਗਾੜ ਲਈ ਵੀ ਲੜਨਾ ਪੈ ਰਿਹਾ ਹੈ। ਜ਼ਿਆਦਾਤਰ ਲੋਕ ਕੰਮ-ਧੰਦੇ ਪ੍ਰਭਾਵਿਤ ਹੋਣ ਕਾਰਨ ਵੀ ਮਾਨਸਿਕ ਤੌਰ ਤੇ ਪਰੇਸ਼ਾਨੀ ਝੱਲ ਰਹੇ ਹਨ। ਕੋਰੋਨਾ ਵਾਇਰਸ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਮਾਨਸਿਕ ਰੋਗਾਂ ਨਾਲ ਪੀੜਿਤ ਮਰੀਜਾਂ ਦੀ ਗਿਣਤੀ ਕੇਵਲ ਇੱਕ ਹਫ਼ਤੇ ਵਿੱਚ ਹੀ 15 ਤੋਂ 20 ਫੀਸਦੀ ਤੱਕ ਵੱਧ ਗਈ ਹੈ।
ਇਨਾਂ ਸਾਰੇ ਅੰਕੜਿਆਂ ਦੇ ਮੱਦੇਨਜ਼ਰ ਹੁੰਦਿਆ ਆਖਿਆ ਜਾ ਸਕਦਾ ਹੈ ਕਿ ਤਕਨੀਕੀ ਵਿਕਾਸ ਨੇ ਮਨੁੱਖ ਨੂੰ ਸੁਵਿਧਾਵਾਂ ਤਾਂ ਦਿੱਤੀਆ ਹਨ ਪਰ ਉਸ ਤੋਂ ਉਸ ਦੀਆ ਮਾਨਵੀ ਕਦਰਾਂ ਕੀਮਤਾ ਅਤੇ ਸੰਤੁਲਨ ਖੋਹ ਲਿਆ ਹੈ ਪਰ ਆਤਮ-ਹੱਤਿਆ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀ। ਜੀਵਨ ਇੱਕ ਸੰਘਰਸ਼ ਹੈ ਅਤੇ ਇਸ ਸੰਘਰਸ਼ ਵਿੱਚੋਂ ਨਿਕਲ ਕੇ ਆਪਣਾ ਸਫ਼ਲ ਜੀਵਨ ਜਿਉਣਾ ਹੀ ਅਸਲ ਜ਼ਿੰਦਗੀ ਹੈ। ਹਰ ਮਸਲੇ ਦਾ ਕੋਈ ਨਾ ਕੋਈ ਹੱਲ ਜਰੂਰ ਨਿਕਲਦਾ ਹੈ। ਲੋੜ ਹੈ ਤਾਂ ਸਿਰਫ਼ ਇਸ ਗੱਲ ਦੀ ਕਿ ਧੀਰਜ ਰੱਖਿਆ ਜਾਵੇ ਅਤੇ ਬੁਰੇ ਵਕਤ ਨੂੰ ਆਪਣਾ ਦੁਸ਼ਮਨ ਮੰਨਕੇ ਉਸ ਨਾਲ ਹਿੰਮਤ ਅਤੇ ਦਲੇਰੀ ਨਾਲ ਲੜਿਆ ਜਾਵੇ। ਕਦੇ ਵੀ ਸਮੇ ਅੱਗੇ ਹੱਥ ਖੜੇ ਕਰਕੇ ਹਾਰ ਮੰਨਣਾ ਬੁੱਧੀਮਾਨੀ ਵਾਲੀ ਗੱਲ ਨਹੀ ਸਗੋਂ ਇਹ ਤਾਂ ਕਾਇਰਤਾ ਦੀ ਨਿਸ਼ਾਨੀ ਹੈ।
ਆਪਣੀਆਂ ਇੱਛਾਵਾਂ ਨੂੰ ਸੀਮਤ ਕਰਕੇ ਅਤੇ ਆਪਣੇ ਅੰਦਰ ਪੈਦਾ ਹੋਈਆ ਮਾਨਸਿਕ ਪਰੇਸ਼ਾਨੀਆਂ ਦੇ ਕਾਰਨਾਂ ਨੂੰ ਆਪਣੇ ਦੋਸਤਾਂ-ਮਿੱਤਰਾਂ, ਸਕੇ-ਸਬੰਧੀਆਂ ਜਾਂ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰਕੇ ਘੱਟ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਵੀ ਚਾਹਿਦਾ ਹੈ ਕਿ ਦੇਸ ਵਿੱਚ ਡਾਕਟਰੀ ਸਹੂਲਤਾਂ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਤਾਂ ਕਿ ਲੋਕ ਸਮੇ ਸਿਰ ਆਪਣਾ ਇਲਾਜ ਕਰਵਾਕੇ ਮਾਨਸਿਕ ਪਰੇਸ਼ਾਨੀਆਂ ਤੋਂ ਬਚ ਸਕਣ।
ਏਲਨਾਬਾਦ,ਸਿਰਸਾ ( ਹਰਿਆਣਾ )
ਮੋ: 94670-95953
ਜਗਤਾਰ ਸਮਾਲਸਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ