Paddy Sowing - Sach Kahoon Punjabi

ਪੰਜਾਬ ਅੰਦਰ ਝੋਨੇ ਦੀ ਲਵਾਈ ਅੱਜ ਤੋਂ, ਪਾਵਰਕੌਮ ਦਾ ਇਮਤਿਹਾਨ ਸ਼ੁਰੂ
ਪਾਵਰਕੌਮ ਵੱਲੋਂ ਟਿਊਬਵੈੱਲਾਂ ਲਈ 8 ਘੰਟੇ ਦਿੱਤੀ ਜਾਵੇਗੀ ਬਿਜਲੀ ਸਪਲਾਈ

ਟਿਊਬਵੈੱਲਾਂ ਲਈ ਬਿਜਲੀ ਸਪਲਾਈ ਤੋਂ ਬਾਅਦ ਬਿਜਲੀ ਦੀ ਮੰਗ ’ਚ ਹੋਵੇਗਾ ਇਜਾਫ਼ਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਝੋਨੇ ਦੀ ਲਵਾਈ ਲਈ ਪਾਵਰਕੌਮ ਵੱਲੋਂ ਅਧਿਕਾਰਤ ਤੌਰ ’ਤੇ 10 ਜੂਨ ਤੋਂ ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਦੇਣ ਦੇ ਨਾਲ ਹੀ ਪੰਜਾਬ ਅੰਦਰ ਬਿਜਲੀ ਡਿਮਾਂਡ ਵਿੱਚ ਵੱਡਾ ਵਾਧਾ ਹੋ ਜਾਵੇਗਾ। ਮੌਜੂਦਾ ਸਮੇਂ ਬਿਜਲੀ ਦੀ ਮੰਗ 9500 ਮੈਗਾਵਾਟ ਦੇ ਲਗਭਗ ਹੈ, ਜੋ ਕਿ ਆਉਣ ਵਾਲੇ ਦਿਨਾਂ ’ਚ 12 ਹਜਾਰ ਮੈਗਾਵਾਟ ਤੋਂ ਵੱਧ ਅੱਪੜਨ ਦੀ ਸੰਭਾਵਨਾ ਹੈ।

ਇਕੱਤਰ ਜਾਣਕਾਰੀ ਮੁਤਾਬਿਕ ਸੂਬੇ ਭਰ ਅੰਦਰ 14 ਲੱਖ ਟਿਊਬਵੈੱਲ ਝੋਨੇ ਦੀ ਲਵਾਈ ਲਈ ਧਰਤੀ ਦੀ ਹਿੱਕ ਚੋਂ ਪਾਣੀ ਕੱਢਣਗੇ। ਪਿਛਲੇ ਦਿਨਾਂ ਤੋਂ ਗਰਮੀ ਨੇ ਵੀ ਵੱਟ ਕੱਢੇ ਹਨ ਅਤੇ ਝੋਨੇ ਦਾ ਸਮਾਂ ਪਾਵਰਕੌਮ ਲਈ ਇਮਤਿਹਾਨ ਸਾਬਤ ਹੋਵੇਗਾ। ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲ ਫਿਲਹਾਲ ਦੀ ਘੜੀ ਬੰਦ ਕੀਤੇ ਹੋਏ ਹਨ ਅਤੇ ਜਦਕਿ ਪ੍ਰਾਈਵੇਟ ਥਰਮਲ ਫੁੱਲ ਕਪੈਸਟੀ ’ਤੇ ਭਖੇ ਹੋਏ ਹਨ। ਮੌਜੂਦਾ ਸਮੇਂ ਬਿਜਲੀ ਦੀ ਮੰਗ 9500 ਮੈਗਾਵਾਟ ਦੇ ਲਗਭਗ ਚੱਲ ਰਹੀ ਹੈ ਅਤੇ 10 ਜੂਨ ਤੋਂ ਬਾਅਦ ਟਿਊਬਵੈੱਲਾਂ ਦੇ ਚੱਲਣ ਨਾਲ ਇੱਕ ਹਜਾਰ ਮੈਗਾਵਾਟ ਤੋਂ ਵੱਧ ਦਾ ਵਾਧਾ ਹੋ ਸਕਦਾ ਹੈ। ਪਾਵਰਕੌਮ ਵੱਲੋਂ 5660 ਮੈਗਾਵਟ ਬਿਜਲੀ ਬਾਹਰੋਂ ਖਰੀਦੀ ਜਾ ਰਹੀ ਹੈ।

ਪਾਵਰਕੌਮ ਦੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਬੰਦ ਕੀਤੇ ਹੋਏ ਹਨ। ਪਾਵਰਕੌਮ ਨੂੰ ਰਣਜੀਤ ਸਾਗਰ ਡੈਮ ਤੋਂ 145 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਪਾਵਰਕੌਮ ਨੂੰ ਆਪਣੇ ਹਾਈਡਲ ਪ੍ਰੋਜੈਕਟਾਂ ਤੋਂ 485 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪਾਵਰਕੌਮ ਨੂੰ ਸਭ ਤੋਂ ਵੱਧ ਬਿਜਲੀ ਪ੍ਰਾਈਵੇਟ ਰਾਜਪੁਰਾ ਥਰਮਲ ਪਲਾਂਟ ਤੋਂ ਹਾਸਲ ਹੋ ਰਹੀ ਹੈ। ਇਸ ਪਲਾਂਟ ਤੋਂ ਦੋਵੇਂ ਯੂਨਿਟ ਕਾਰਜਸੀਲ ਹਨ ਅਤੇ 1322 ਮੈਗਾਵਾਟ ਬਿਜਲੀ ਉਤਪਾਦਨ ਕਰੇ ਰਹੇ ਹਨ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨਾਂ ਯੂਨਿਟਾਂ ਚੋਂ ਦੋ ਚੱਲ ਰਹੇ ਹਨ ਅਤੇ ਇਹ 1234 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।

ਇਸੇ ਤਰ੍ਹਾਂ ਹੀ ਗੋਇੰਦਵਾਲ ਥਰਮਲ ਪਲਾਂਟ ਦੇ ਵੀ ਦੋਵੇਂ ਯੂਨਿਟ ਭਖੇ ਹੋਏ ਹਨ ਅਤੇ ਇੱਥੋਂ 505 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਤਿੰਨੋਂ ਪ੍ਰਾਈਵੇਟ ਥਰਮਲ ਪਲਾਟਾਂ ਤੋਂ 3065 ਮੈਗਾਵਾਟ ਦੇ ਕਰੀਬ ਬਿਜਲੀ ਉਤਪਾਦਨ ਹੋ ਰਿਹਾ ਹੈ। ਪਾਵਰਕੌਮ ਵੱਲੋਂ ਆਪਣੇ ਬਿਜਲੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਝੋਨੇ ਦੇ ਸੀਜਨ ਤਹਿਤ ਆਪਣਾ ਹੈੱਡਕੁਆਟਰ ਨਾ ਛੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਪਾਵਰਕੌਮ ਵੱਲੋਂ ਝੋਨੇ ਦੇ ਸੀਜ਼ਨ ਲਈ ਸਾਰੇ ਪ੍ਰਬੰਧ ਪੂਰੇ ਹੋਣ ਦੀ ਗੱਲ ਆਖੀ ਗਈ ਹੈ।

ਦਿਹਾਤੀ ਖੇਤਰਾਂ ਵਿੱਚ ਲੱਗ ਰਹੇ ਅਣ ਐਲਾਨੇ ਕੱਟ

ਇੱਧਰ ਗਰਮੀ ਵੱਧਣ ਦੇ ਨਾਲ ਹੀ ਦਿਹਾਤੀ ਖੇਤਰਾਂ ਵਿੱਚ ਅਨ ਐਲਾਨੇ ਕੱਟ ਲੱਗ ਰਹੇ ਹਨ ਜਦਕਿ ਪਾਵਰਕੌਮ ਵੱਲੋਂ ਕਿਸੇ ਤਰ੍ਹਾਂ ਦੇ ਕੱਟਾਂ ਤੋਂ ਨਕਾਰਿਆ ਗਿਆ ਹੈ। ਦਿਹਾਤੀ ਖੇਤਰਾਂ ਦੇ ਵਸਨੀਕਾਂ ਅਨੁਸਾਰ ਰਾਤ ਨੂੰ ਘੰਟੇ ਤੋਂ ਲੈ ਕੇ ਡੇਢ ਘੰਟੇ ’ਤੇ ਕੱਟ ਲਗਾਏ ਜਾ ਰਹੇ ਹਨ। ਜਦੋਂ ਸਬੰਧਿਤ ਗਰਿੱਡ ’ਚ ਗੱਲ ਕੀਤੀ ਜਾਂਦੀ ਹੈ ਤਾਂ ਅੱਗੋਂ ਜਵਾਬ ਹੁੰਦਾ ਹੈ ਕਿ ਪਿੱਛੋਂ ਕਿਹਾ ਗਿਆ ਹੈ। ਉੁਂਜ ਪਾਵਰਕੌਮ ਦੇ ਸਡਿਊਲ ਅੰਦਰ ਕਿਸੇ ਪ੍ਰਕਾਰ ਦੇ ਕੋਈ ਕੱਟ ਨਹੀਂ ਹਨ।

13 ਹਜਾਰ ਮੈਗਾਵਾਟ ਤੋਂ ਵੱਧ ਬਿਜਲੀ ਦਾ ਪ੍ਰਬੰਧ : ਏ. ਵੈਨੂ ਪ੍ਰਸ਼ਾਦ

ਪਾਵਰਕੌਮ ਦੇ ਸੀਐਮਡੀ ਏ. ਵੈਨੂ ਪ੍ਰਸ਼ਾਦ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ 13000 ਮੈਗਾਵਾਟ ਤੋਂ ਵੱਧ ਬਿਜਲੀ ਦੀ ਮੰਗ ਨੂੰ ਬਿਨਾਂ ਕਿਸੇ ਝਿਜਕ ਤੋਂ ਪੂਰਾ ਕਰ ਲਿਆ ਜਾਵੇਗਾ। ਉਨ੍ਹ: ਕਿਹਾ ਕਿ ਬਿਜਲੀ ਦੀ ਮੰਗ ਲਈ ਮੌਜੂਦਾ ਸਰੋਤਾਂ ਤੋਂ ਇਲਾਵਾ ਝੋਨੇ ਦੇ ਸੀਜ਼ਨ ਦੌਰਾਨ ਥੋੜ੍ਹੇ ਸਮੇਂ ਲਈ ਬਿਜਲੀ ਪ੍ਰਬੰਧ ਅਤੇ ਹੋਰ ਰਾਜਾਂ ਨਾਲ ਬੈਂਕਿੰਗ ਜਰੀਏ 2700 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਖਪਤਕਾਰਾਂ ਨੂੰ ਵੀ ਬਿਜਲੀ ਸਪਲਾਈ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪੰਜਾਬ ਅੰਦਰ ਝੋਨੇ ਦੀ ਲਵਾਈ ਲਈ ਅੱਜ ਤੋਂ, ਮਿਲੇਗੀ 8 ਘੰਟੇ ਬਿਜਲੀ ਸਪਲਾਈ
ਸੂਬੇ ਅੰਦਰ 27 ਲੱਖ ਹੈਕਟੇਅਰ ‘ਚ ਝੋਨੇ ਦੀ ਲਵਾਈ ਦਾ ਅਨੁਮਾਨ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਸਰਕਾਰ ਵੱਲੋਂ ਐਲਾਨੀ 10 ਜੂਨ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਨਾਲ ਜੂਝ ਰਹੇ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾ ਰਹੀ ਹੈ। ਪਾਵਰਕੌਮ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ 8 ਘੰਟੇ ਬਿਜਲੀ ਸਪਲਾਈ ਵੀ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਦੇ 14 ਲੱਖ ਟਿਊਬਵੈੱਲਾਂ ਵੱਲੋਂ ਝੋਨਾ ਲਾਉਣ ਲਈ ਧਰਤੀ ਦੀ ਹਿੱਕ ਵਿੱਚੋਂ ਪਾਣੀ ਕੱਢਿਆ ਜਾਵੇਗਾ। ਖੇਤੀਬਾੜੀ ਵਿਭਾਗ ਵੱਲੋਂ ਇਸ ਵਾਰ ਸੂਬੇ ਅੰਦਰ 27 ਲੱਖ ਹੈਕਟੇਅਰ ਰਕਬੇ ਅੰਦਰ ਝੋਨੇ ਦੀ ਲਵਾਈ ਦਾ ਅਨੁਮਾਨ ਹੈ।

ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ 10 ਜੂਨ ਤੋਂ ਝੋਨੇ ਦੀ ਲਵਾਈ ਸਬੰਧੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਇਸ ਦਿਨ ਤੋਂ ਹੀ ਪਾਵਰਕੌਮ ਵੱਲੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਟਿਊਬਵੈੱੱਲਾਂ ਨੂੰ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਹੀ ਪਾਵਰਕੌਮ ਦੇ ਸਿਰ ਉੱਪਰ ਲਗਭਗ 700 ਮੈਗਾਵਾਟ ਬਿਜਲੀ ਲੋਡ ਵੱਧ ਜਾਵੇਗਾ। ਝੋਨੇ ਦੇ ਸ਼ੀਜਨ ਸਬੰਧੀ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਤਿੰਨ ਸਿਫ਼ਟਾਂ ਵਿੱਚ 8-8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

ਪਾਵਰਕੌਮ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਦੇ ਪੂਰੇ ਪ੍ਰਬੰਧ ਹਨ ਅਤੇ ਇਸ ਨਾਲ ਵੱਖ-ਵੱਖ ਸ੍ਰੇਣੀਆਂ ਦੇ ਦੂਜੇ ਖਪਤਕਾਰਾਂ ਨੂੰ ਵੀ ਨਿਰਵਿਘਨ 24 ਘੰਟੇ ਸਪਲਾਈ ਜਾਰੀ ਰਹੇਗੀ। ਇੱਧਰ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਰਾਜ ਅੰਦਰ ਇਸ ਵਾਰ 27 ਲੱਖ ਹੈਕਟੇਅਰ ਰਕਬੇ ਅੰਦਰ ਝੋਨੇ ਦੀ ਲਵਾਈ ਦਾ ਅਨੁਮਾਨ ਹੈ। ਇਸ ਵਿੱਚੋਂ 20 ਲੱਖ ਹੈਕਟੇਅਰ ਅੰਦਰ ਆਮ ਝੋਨੇ ਦੀ ਬਿਜਾਈ ਦਾ ਅੰਦਾਜਾ ਹੈ ਜਦਕਿ 7 ਲੱਖ ਹੈਕਟੇਅਰ ਰਕਬੇ ਅੰਦਰ ਬਾਸਮਤੀ ਝੋਨਾ ਦੀ ਲਵਾਈ ਦਾ ਟੀਚਾ ਹੈ।

ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਤੰਤਰ ਸਿੰਘ ਨੇ ਦੱਸਿਆ ਹਰੇਕ ਸਾਲ ਝੋਨੇ ਦੇ ਰਕਬੇ ਨੂੰ ਘਟਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕਪਾਹ ਦਾ ਰਕਬਾ ਪਿਛਲੇ ਸਾਲਾ ਨਾਲੋਂ ਵਧਿਆ ਹੈ। ਇਸ ਵਾਰ 4.80 ਲੱਖ ਹੈਕਟੇਅਰ ਤੱਕ ਕਪਾਹ ਦਾ ਰਕਬਾ ਪੁੱਜ ਗਿਆ ਹੈ ਜਦਕਿ ਪਿਛਲੇ ਸਾਲ 3.92 ਲੱਖ ਹੈਕਟੇਅਰ ਸੀ। ਉਨ੍ਹਾਂ ਦੱਸਿਆ ਕਿ ਇਹ 5 ਲੱਖ ਹੈਕਟੈਅਰ ਤੱਕ ਲਿਜਾਣ ਦਾ ਪਲਾਨ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਹੁਣ ਤੱਕ 2.50 ਲੱਖ ਹੈਕਟੇਅਰ ਤੱਕ ਹੋ ਚੁੱਕੀ ਹੈ ਅਤੇ ਪੰਜਾਬ ਅੰਦਰ 5 ਲੱਖ ਹੈਕਟੇਅਰ ਤੱਕ ਹੋਵੇਗੀ ਅਤੇ ਇਸ ਤੋਂ ਵੱਧ ਵੀ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਨਾਲੋਂ ਬਹੁਤ ਜਿਆਦਾ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਨੂੰ ਪਹਿਲ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਵੀ ਆਪਣੇ ਖੇਤਾਂ ਅੰਦਰ ਝੋਨਾ ਲਾਉਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਬਿਜਲੀ ਸਪਲਾਈ ਸ਼ੁਰੂ ਹੋਣ ਤੋਂ ਪੰਜਾਬ ਦੇ ਕਿਸਾਨ ਝੋਨੇ ਦੇ ਯੁੱਧ ਵਿੱਚ ਕੁੱਦ ਪੈਣਗੇ।

ਕਿਸਾਨਾਂ ਨੂੰ ਪ੍ਰਵਾਸ਼ੀ ਮਜ਼ਦੂਰਾਂ ਦੇ ਬਗੈਰ ਹੀ ਲੜਨੀ ਪਵੇਗੀ ਝੋਨੇ ਦੀ ਜੰਗ

ਕੋਰੋਨਾ ਸੰਕਟ ਦੇ ਚੱਲਦਿਆ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਤੋਂ ਬਗੈਰ ਹੀ ਪੇਂਡੂ ਮਜ਼ਦੂਰਾਂ ਨਾਲ ਝੋਨੇ ਲਵਾਈ ਦੀ ਜੰਗ ਲੜਨੀ ਪਵੇਗੀ। ਪ੍ਰਵਾਸੀ ਮਜ਼ਦੂਰਾਂ ਦੇ ਨਾ ਆਉਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪਿੰਡਾਂ ਅੰਦਰ ਪੇਂਡੂ ਮਜ਼ਦੂਰਾਂ ਅਤੇ ਕਿਸਾਨਾਂ ਵਿੱਚ ਵਿਚਕਾਰ ਝੋਨੇ ਦੀ ਲਵਾਈ ਦਾ ਰੇਟ ਤੈਅ ਨਾ ਹੋਣ ਕਾਰਨ ਕਸਮਕਸ ਚੱਲ ਰਹੀ ਹੈ।

ਕਿਸਾਨ ਕੁਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਲਿਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਸੀ, ਪਰ ਸਰਕਾਰ ਨੇ ਨਾ ਤਾ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਦੇ ਕੋਈ ਪ੍ਰਬੰਧ ਕੀਤੇ ਅਤੇ ਨਾ ਹੀ ਪਿੰਡਾਂ ਅੰਦਰ ਭਾਅ ਤੇ ਚੱਲ ਰਹੇ ਰੇੜਕਿਆਂ ਦਾ ਕੋਈ ਹੱਲ ਕੱਢਿਆ।

ਅਧਿਕਾਰੀਆਂ ਨੂੰ ਆਪਣਾ ਹੈਡਕੁਆਰਟਰ ਨਾ ਛੱਡਣ ਦੇ ਆਦੇਸ਼-ਏ. ਵੈਨੂ ਪ੍ਰਸਾਦ

ਪਾਵਰਕੌਮ ਦੇ ਨਵਨਿਯੁਕਤ ਸੀਐਸਡੀ ਏ. ਵੇਨੂੰ ਪ੍ਰਸਾਦ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਰੇ ਖਪਤਕਾਰਾਂ ਨੂੰ ਨਿਰੰਤਰ, ਨਿਰਵਿਘਨ ਅਤੇ ਮਿਆਰੀ ਬਿਜਲੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਅਧਿਕਾਰੀਆਂ, ਕਰਮਚਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਆਪਣਾ ਹੈੱਡਕੁਆਰਟਰ ਨਾ ਛੱਡਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੀ ਸਥਿਤੀ ਨੂੰ ਅਪਡੇਟ ਕਰਨ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਜ਼ੋਨਲ ਪੱਧਰ ਅਤੇ ਮੁੱਖ ਦਫ਼ਤਰ ਪਟਿਆਲਾ ਵਿਖੇ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖਪਤਕਾਰ ਟੋਲ ਫਰੀ ਨੰਬਰ 1800-180-1512 ਤੇ ਮਿਸਡ ਕਾਲ ਦੇ ਕੇ ਸ਼ਿਕਾਇਤਾਂ ਵੀ ਦਰਜ ਕਰ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬਹੁਤ ਅਹਿਮ ਹੈ ਝੋਨੇ ਦੀ ਬਿਜਾਈ ਲਈ ਵਿਉਂਤਬੰਦੀ
ਬਹੁਤ ਅਹਿਮ ਹੈ ਝੋਨੇ ਦੀ ਬਿਜਾਈ ਲਈ ਵਿਉਂਤਬੰਦੀ

ਪੰੰਜਾਬ ਵਿੱਚ ਝੋਨੇ ਦੀ ਕਾਸ਼ਤ ਨਾਲ ਸਬੰਧਿਤ ਮੁੱਦਿਆਂ ‘ਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਅਤੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਹਿਮ ਹਨ ਬਦਲਦੇ ਮੌਸਮ ਵਿਚ ਕੀੜੇ-ਮਕੌੜੇ, ਬਿਮਾਰੀਆਂ ਅਤੇ ਹੋਰ ਮੌਸਮੀ ਕਾਰਕਾਂ ਦਾ ਪ੍ਰਭਾਵ ਵੀ ਵਧ ਰਿਹਾ ਹੈ ਇਸ ਦੇ ਨਾਲ-ਨਾਲ ਖੇਤੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਘਾਟ ਵੀ ਇੱਕ ਅਹਿਮ ਮਸਲਾ ਹੈ

ਇਹਨਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਘੱਟ ਸਮੇਂ ਵਿੱਚ ਵੱਧ ਝਾੜ (ਪ੍ਰਤੀਦਿਨ ਜ਼ਿਆਦਾ ਉਤਪਾਦਕਤਾ), ਵਾਢੀ ਉਪਰੰਤ ਹਾੜੀ ਦੀਆਂ ਫਸਲਾਂ ਵਿੱਚ ਜ਼ਿਆਦਾ ਵਕਫਾ, ਘੱਟ ਪਰਾਲੀ, ਚੰਗੀ ਗੁਣਵੱਤਾ, ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ ਅਤੇ ਬਦਲਦੇ ਮੌਸਮ ਦੇ ਅਨੁਕੂਲ ਰਹਿਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵਿਕਸਿਤ ਵੱਖ-ਵੱਖ ਕਿਸਮਾਂ ਅਤੇ ਤਕਨੀਕਾਂ ਨੂੰ ਤਰਤੀਬਵਾਰ ਅਪਣਾਉਣ ਨਾਲ ਝੋਨੇ ਦੀ ਬਿਜਾਈ ਨੂੰ ਜ਼ਿਆਦਾ ਸਮੇਂ ਵਿੱਚ ਵੰਡਿਆ ਜਾ ਸਕਦਾ ਹੈ ਇਸ ਨਾਲ ਲੇਬਰ ਦੀ ਕਮੀ ਦੀ ਸਮੱਸਿਆ ਘਟੇਗੀ

ਉਪਰੋਕਤ ਪਰਮਲ ਝੋਨੇ ਦੀਆਂ ਕਿਸਮਾਂ ਦਰਮਿਆਨੇ ਤੋਂ ਘੱਟ ਸਮੇਂ ਵਾਲੀਆਂ ਹਨ ਲੰਮਾ ਸਮਾਂ ਲੈਣ ਵਾਲੀਆਂ ਜਿਵੇਂ ਕਿ ਪੂਸਾ 44, ਪੀਲੀ ਪੂਸਾ ਆਦਿ ਦੀ ਕਾਸ਼ਤ ਨਾਲ ਫ਼ਸਲ ਦੀ ਕਟਾਈ ਵਿੱਚ ਦੇਰੀ ਅਤੇ ਨਾੜ ਦੀ ਸਾਂਭ-ਸੰਭਾਲ ਵਿੱਚ ਮੁਸ਼ਕਿਲਾਂ ਆ ਸਕਦੀਆਂ ਹਨ ਇਹਨਾਂ ਕਿਸਮਾਂ ਦੀ ਕਾਸ਼ਤ ਨਾਲ  ਪਾਣੀ ਦੀ ਵਧੇਰੇ ਖਪਤ ਹੁੰਦੀ ਹੈ ਅਤੇ ਕੀਟਨਾਸ਼ਕਾਂ ਦਾ ਖਰਚਾ ਵੀ ਵਧਦਾ ਹੈ ਇਸ ਲਈ ਇਹਨਾਂ ਦੀ ਕਾਸ਼ਤ ਤੋਂ ਗੁਰੇਜ਼ ਕੀਤਾ ਜਾਵੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਪਨੀਰੀ ਦੀ ਉਮਰ ਜ਼ਿਆਦਾ ਵੱਡੀ ਨਾ ਕੀਤੀ ਜਾਵੇ

ਪੀ ਆਰ 126 ਤੋਂ ਚੰਗਾ ਝਾੜ ਲੈਣ ਲਈ ਇਸ ਦੀ ਬਿਜਾਈ 5 ਤੋਂ 10 ਜੂਨ ਦਰਮਿਆਨ ਅਤੇ ਲੁਆਈ 5 ਜੁਲਾਈ ਨੂੰ ਕਰੋ ਪਰ ਤਿੰਨ ਫ਼ਸਲਾਂ ਵਾਲੇ ਫ਼ਸਲੀ ਚੱਕਰਾਂ ਵਿੱਚ ਹੀ ਇਸ ਦੀ ਬਿਜਾਈ 25 ਮਈ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਮਾੜੇ ਪਾਣਂੀ ਵਾਲੇ ਇਲਾਕਿਆਂ ਵਿੱਚ ਪੀਆਰ 127 ਕਿਸਮ ਦੀ ਕਾਸ਼ਤ ਨਾ ਕੀਤੀ ਜਾਵੇ  ਬਾਸਮਤੀ ਦਾ ਰਕਬਾ ਪਿਛਲੇ ਸਾਲਾਂ ਵਿੱਚ 20 ਫੀਸਦੀ ਦੇ ਆਸ-ਪਾਸ ਰਿਹਾ ਹੈ ਜੋ ਕਿ ਇਸ ਦੇ ਮੰਡੀਕਰਨ ਅਤੇ ਚੰਗੇ ਭਾਅ ਲਈ ਉਚਿਤ ਸੀ

ਪਨੀਰੀ ਬੀਜਣ ਦਾ ਢੰਗ:

ਕੱਦੂ ਕਰਕੇ ਚੰਗੀ ਤਰ੍ਹਾਂ ਤਿਆਰ ਖੇਤ ਵਿੱਚ 8 ਕਿੱਲੋ ਬੀਜ ਦਾ ਸਾਢੇ ਛੇ ਮਰਲੇ ਵਿੱਚ ਛੱਟਾ ਦਿਉ ਬਿਜਾਈ ਤੋਂ ਪਹਿਲਾਂ ਪ੍ਰਤੀ ਕਿਲੋ ਬੀਜ ਨੂੰ 3 ਗ੍ਰਾਮ ਸਪਰਿੰਟ 75 ਡਬਲਯੂ.ਐਸ ਨਾਲ ਸੋਧ ਲਵੋ ਉਪਰੋਕਤ ਦੱਸੇ ਮੁਤਾਬਿਕ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੀ ਲੁਆਈ 20 ਜੂਨ ਤੋਂ ਜੁਲਾਈ ਦੇ ਦੂਜੇ ਪੰਦਰਵਾੜੇ ਤੱਕ ਕੀਤੀ ਜਾ ਸਕਦੀ ਹੈ

ਇਸ ਤੋਂ ਇਲਾਵਾ ਜੂਨ ਦੇ ਪਹਿਲੇ ਪੰਦਰਵਾੜੇ ਤੋਂ ਸ਼ੁਰੂ ਕਰਕੇ ਮਸ਼ੀਨਾਂ ਦੀ ਉਪਲੱਬਧਤਾ ਮੁਤਾਬਕ ਝੋਨੇ ਦੀ ਸਿੱੱਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ ਇਸ ਵਿਧੀ ਰਾਹੀਂ ਲੇਬਰ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ, ਸਿੱਧੀ ਬਿਜਾਈ ਵਾਲੇ ਖੇਤ ਨੂੰ ਲੇਜਰ ਕਰਾਹੇ ਨਾਲ ਪੱੱਧਰਾ ਕਰਨ ਤੋਂ ਬਾਦ ਭਰਵੀਂ ਰੌਣੀ ਅਤੇ ਡਰਿੱਲ ਨਾਲ ਸਿੱਧੀ ਬਿਜਾਈ ਕਰੋ ਬਿਜਾਈ ਲਈ ‘ਲੱਕੀ ਸੀਡ ਡਰਿੱਲ’ ਨੂੰ ਤਰਜੀਹ ਦਿਓ ਕਿÀੁਂਕਿ ਇਹ ਬਿਜਾਈ ਦੇ ਨਾਲ-ਨਾਲ ਨਦੀਨਨਾਸ਼ਕ ਦਾ ਸਪਰੇ ਵੀ ਕਰਦੀ ਹੈ

ਇਸ ਦੇ ਬਦਲ ਵਿੱਚ ਝੋਨੇ ਦੀ ਬਿਜਾਈ ਵਾਲੀ ਤਿਰਸ਼ੀਆਂ ਪਲੇਟਾਂ ਵਾਲੀ ਡਰਿੱਲ ਦੀ ਵਰਤੋਂ ਨਾਲ ਬਿਜਾਈ ਕਰਕੇ ਤੁਰੰਤ ਨਦੀਨਨਾਸ਼ਕ (1.0 ਲੀਟਰ ਪ੍ਰਤੀ ਏਕੜ ਸਟੌਂਪ/ਬੰਕਰ 30ਈਸੀ (ਪੈਂਡੀਮੈਥਾਲਿਨ) ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ) ਦਾ ਛਿੜਕਾਅ ਕਰੋ ਇਸ ਤਰੀਕੇ ਨਾਲ ਤਰ-ਵੱਤਰ ਵਿੱਚ ਬੀਜੇ ਝੋਨੇ ਨੂੰ ਬਿਜਾਈ ਉਪਰੰੰਤ ਪਹਿਲਾ ਪਾਣੀ 21 ਦਿਨਾਂ ਬਾਦ ਦਿਉ

ਬਿਨਾ ਕੱਦੂ ਕੀਤੇ ਝੋਨੇ ਦੀ ਵੱਟਾਂ ਉੱਪਰ ਲੁਆਈ:

ਭਾਰੀਆਂ ਜ਼ਮੀਨਾਂ ਵਿੱਚ ਬਿਨਾਂ ਕੱਦੂ ਕੀਤੇ ਝੋਨੇ ਦੀ ਲੁਆਈ ਵੱਟਾਂ ਉੱਪਰ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਇਸ ਵਿਧੀ ਵਿੱਚ 2 ਫੁੱਟ ਤੋਂ 2.25 ਫੁੱਟ ਦੇ ਫਾਸਲੇ ‘ਤੇ ਵੱਟਾਂ ਉੱਪਰ ਪੌਦੇ ਤੋਂ ਪੌਦੇ ਦਾ ਫਾਸਲਾ ਕ੍ਰਮਵਾਰ 10 ਅਤੇ 9 ਸੈਂਟੀਮੀਟਰ ਰੱਖਦੇ ਹੋਏ ਲੁਆਈ ਕਰੋ ਤਾਂ ਜੋ ਬੂਟਿਆਂ ਦੀ ਗਿਣਤੀ 33 ਬੂਟੇ ਪ੍ਰਤੀ ਵਰਗ ਮੀਟਰ ਰਹੇ ਝੋਨੇ ਦੀ ਪਨੀਰੀ ਦੀ ਲੁਆਈ ਵੱਟਾਂ ਦੀਆਂ ਢਲਾਣਾਂ ਦੇ ਅੱਧ ਵਿਚਕਾਰ ਦੋਨੋਂ ਪਾਸੇ ਕੀਤੀ ਜਾ ਸਕਦੀ ਹੈ

ਇਸ ਵਿਧੀ ਵਿੱਚ ਪੀ ਆਰ 121, ਪੀ ਆਰ 126, ਪੀ ਆਰ 114, ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1121 ਨੂੰ ਤਰਜੀਹ ਦਿਉ ਘੱਟ ਉਮਰ ਦੀ ਪਨੀਰੀ ਵਰਤਣ ਨਾਲ ਚੰਗਾ ਝਾੜ ਮਿਲਦਾ ਹੈ ਇਸ ਲਈ ਪੀ ਆਰ 121 ਅਤੇ ਪੀ ਆਰ 114  ਲਈ 30 ਦਿਨ ਦੀ ਜਦੋਂਕਿ ਪੀ ਆਰ 126, ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1121 ਲਈ 25 ਦਿਨ ਦੀ ਪਨੀਰੀ ਖੇਤ ਵਿੱਚ ਲਾਉਣ ਨਾਲ ਚੰਗੇ ਨਤੀਜੇ ਮਿਲਦੇ ਹਨ

ਝੋਨੇ ਵਿੱਚ ਰਲ਼ਾ/ਮਿਸ਼ਰਣ :

ਝੋਨੇ ਦੀ ਫ਼ਸਲ ਵਿੱਚ ਰਲੇ/ਮਿਸ਼ਰਣ ਦਾ ਮਸਲਾ ਵੀ ਅਹਿਮ ਹੈ ਆਮ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਵੀਰ ਸੁੱਕੇ ਖੇਤ ਨੂੰ ਵਾਹ ਕੇ ਬੀਜ ਦਾ ਛਿੱਟਾ ਦੇ ਕੇ ਪਨੀਰੀ ਬੀਜਦੇ ਹਨ ਜਿਸ ਨਾਲ ਪਿਛਲੇ ਸਾਲ ਦਾ ਕਿਰਿਆ ਬੀਜ ਵੀ ਜੰਮ ਪੈਂਦਾ ਹੈ ਜੋ ਕਿ ਰਲੇ ਦਾ ਕਾਰਨ ਬਣਦਾ ਹੈ

ਇਸ ਸਬੰਧ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪਨੀਰੀ ਵਾਲੇ ਖੇਤ ਨੂੰ ਰੌਣੀ ਕਰਕੇ ਪਿਛਲੇ ਸਾਲ ਦੇ ਝੋਨੇ ਦੇ ਕਿਰੇ ਬੀਜ ਨੂੰ ਉਗਾਕੇ ਖਤਮ ਕਰਕੇ ਪਨੀਰੀ ਬੀਜੀ ਜਾਵੇ ਤਾਂ ਜੋ ਰਲਾ ਨਾ ਹੋਵੇ

ਹੋਰ ਧਿਆਨ ਯੋਗ ਨੁਕਤੇ:

ਨਵੀਂ ਕਿਸਮ ਨੂੰ ਪਹਿਲੇ ਸਾਲ ਥੋੜ੍ਹੇ ਰਕਬੇ ਵਿੱਚ ਹੀ ਬੀਜਿਆ ਜਾਵੇ

-ਪਿਛਲੇ ਸਾਲਾਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਹਲਕੀਆਂ ਜ਼ਮੀਨਾਂ ਵਿੱਚ ਬੀਜੀ ਝੋਨੇ ਦੀ ਪਨੀਰੀ ਉੱਪਰ ਨਿਮਾਟੋਡ ਦਾ ਹਮਲਾ ਹੋ ਜਾਂਦਾ ਹੈ ਜਿਸ ਨਾਲ ਪਨੀਰੀ ਧੌੜੀਆਂ ਵਿੱਚ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸਦੀਆਂ ਜੜ੍ਹਾਂ ਉੱਪਰ ਗੰਢਾਂ ਬਣ ਜਾਂਦੀਆਂ ਹਨ, ਕੱਦੂ ਕਰਕੇ ਪਨੀਰੀ ਬੀਜਣ ਨਾਲ ਇਹ ਸਮੱਸਿਆ ਘੱਟ ਆਉਂਦੀ ਹੈ

ਜੇਕਰ ਪਿਛਲੇ ਸਾਲ ਅਜਿਹੀ ਅਲਾਮਤ  ਤੁਹਾਡੇ ਖੇਤ ਵਿਚ ਆਈ ਹੋਵੇ ਤਾਂ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਖੇਤ ਵਿੱਚ ਸਰ੍ਹੋਂ ਦੀ ਖਲ 40 ਗ੍ਰਾਮ ਪ੍ਰਤੀ ਵਰਗ ਮੀਟਰ (1 ਕਿਲੋ ਪ੍ਰਤੀ ਮਰਲਾ) ਦੇ ਹਿਸਾਬ ਨਾਲ ਪਾਓ ਖਿਆਲ ਰਹੇ ਕਿ ਖੇਤ ਵਿੱਚ ਖਲ ਪਾਉਣ ਅਤੇ ਪਨੀਰੀ ਦੀ ਬਿਜਾਈ ਦਰਮਿਆਨ 10 ਦਿਨ ਦਾ ਵਕਫਾ ਜ਼ਰੂਰ ਰੱਖੋ

-ਰਸਾਇਣਾਂ ਦੀ ਵਰਤੋਂ ਲੋੜ ਮੁਤਾਬਿਕ ਹੀ ਕੀਤੀ ਜਾਵੇ ਕਿਉਂਕਿ ਇਹਨਾਂ ਦੀ ਬੇਲੋੜੀ ਵਰਤੋਂ ਵਾਧੂ ਖਰਚੇ ਦੇ ਨਾਲ-ਨਾਲ ਕੀੜਿਆਂ ਅਤੇ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ

-ਫ਼ਸਲ ਦਾ ਸਮੇਂ-ਸਮੇਂ ‘ਤੇ ਨਿਰੀਖਣ ਕਰਦੇ ਰਹੋ ਲੋੜ ਪੈਣ ‘ਤੇ ਮਾਹਿਰਾਂ ਦੀ ਸਲਾਹ ਜਰੂਰ ਲਵੋ

-ਫ਼ਸਲ ਪੱਕਣ ਤੋ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿÀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।