Joe Root - Sach Kahoon Punjabi

Sydney Test: ਸਿਡਨੀ ਟੈਸਟ ’ਚ ਜੋ ਰੂਟ ਦਾ 41ਵਾਂ ਸੈਂਕੜਾ, ਪੋਂਟਿੰਗ ਦੀ ਬਰਾਬਰੀ
ਤੇਂਦੁਲਕਰ ਤੇ ਕੈਲਿਸ ਹੀ ਅੱਗੇ | Sydney Test

Sydney Test: ਸਪੋਰਟਸ ਡੈਸਕ। ਅਸਟਰੇਲੀਆ ਤੇ ਇੰਗਲੈਂਡ ਵਿਚਕਾਰ 2025-26 ਐਸ਼ੇਜ਼ ਦਾ ਪੰਜਵਾਂ ਤੇ ਆਖਰੀ ਟੈਸਟ ਸਿਡਨੀ ਕ੍ਰਿਕੇਟ ਗਰਾਊਂਡ ’ਤੇ ਖੇਡਿਆ ਜਾ ਰਿਹਾ ਹੈ। ਸੋਮਵਾਰ ਨੂੰ ਮੈਚ ਦਾ ਦੂਜਾ ਦਿਨ ਹੈ। ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋ ਰੂਟ ਨੇ ਇਸ ਮੈਚ ’ਚ ਆਪਣਾ 41ਵਾਂ ਟੈਸਟ ਸੈਂਕੜਾ ਲਾਇਆ। ਉਨ੍ਹਾਂ ਨੇ 242 ਗੇਂਦਾਂ ’ਤੇ 160 ਦੌੜਾਂ ਦੀ ਪਾਰੀ ਖੇਡੀ। ਮੀਂਹ ਤੇ ਖਰਾਬ ਰੌਸ਼ਨੀ ਕਾਰਨ ਸਿਡਨੀ ਟੈਸਟ ਦੇ ਪਹਿਲੇ ਦਿਨ ਸਿਰਫ਼ 45 ਓਵਰਾਂ ਦਾ ਖੇਡ ਸੰਭਵ ਹੋ ਸਕਿਆ ਸੀ। ਰੂਟ ਪਹਿਲੇ ਦਿਨ 72 ਦੌੜਾਂ ’ਤੇ ਨਾਬਾਦ ਪਰਤੇ ਸਨ। ਦੂਜੇ ਦਿਨ ਉਨ੍ਹਾਂ ਨੇ 146 ਗੇਂਦਾਂ ’ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਹ ਇਸ ਐਸ਼ੇਜ਼ ਸੀਰੀਜ਼ ’ਚ ਰੂਟ ਦਾ ਦੂਜਾ ਸੈਂਕੜਾ ਹੈ।

ਇਹ ਖਬਰ ਵੀ ਪੜ੍ਹੋ : Indore Water Crisis: ਇੰਦੌਰ ’ਚ ਦੂਸ਼ਿਤ ਪਾਣੀ ਕਾਰਨ ਇੱਕ ਹੋਰ ਮੌਤ, 20 ਨਵੇਂ ਮਰੀਜ਼ ਮਿਲੇ

ਰੂਟ ਦਾ 41ਵਾਂ ਸੈਂਕੜਾ | Sydney Test

ਇਸ ਸੈਂਕੜੇ ਨਾਲ, ਰੂਟ ਨੇ ਟੈਸਟ ਕ੍ਰਿਕੇਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਾਬਕਾ ਕੰਗਾਰੂ ਕਪਤਾਨ ਰਿੱਕੀ ਪੋਂਟਿੰਗ ਦੀ ਬਰਾਬਰੀ ਕੀਤੀ। ਦੋਵਾਂ ਦੇ ਹੁਣ 41-41 ਟੈਸਟ ਸੈਂਕੜੇ ਹਨ। ਰੂਟ ਨੇ ਇਹ ਕਾਰਨਾਮਾ ਆਪਣੇ 163ਵੇਂ ਟੈਸਟ ’ਚ ਕੀਤਾ, ਜਦੋਂ ਕਿ ਪੋਂਟਿੰਗ ਨੇ 168 ਟੈਸਟ ਮੈਚ ਖੇਡੇ। ਇਸ ਸੂਚੀ ’ਚ ਰੂਟ ਤੋਂ ਸਿਰਫ਼ ਦੋ ਬੱਲੇਬਾਜ਼ ਅੱਗੇ ਹਨ : ਸਚਿਨ ਤੇਂਦੁਲਕਰ (51 ਸੈਂਕੜੇ) ਤੇ ਜੈਕ ਕੈਲਿਸ (45 ਸੈਂਕੜੇ)। ਇੰਗਲੈਂਡ ਨੇ ਦੂਜੇ ਦਿਨ 211/3 ਤੋਂ ਖੇਡ ਸ਼ੁਰੂ ਕੀਤੀ। ਟੀਮ ਪਹਿਲੀ ਪਾਰੀ ’ਚ 384 ਦੌੜਾਂ ’ਤੇ ਆਲ ਆਊਟ ਹੋ ਗਈ। Sydney Test

ਰੂਟ ਦੇ 2021 ਤੋਂ ਬਾਅਦ ਸਭ ਤੋਂ ਵੱਧ ਸੈਂਕੜੇ, 24 ਸੈਂਕੜੇ

ਰੂਟ 2021 ਤੋਂ ਬਾਅਦ ਟੈਸਟ ਕਿਕ੍ਰੇਟ ’ਚ ਸਭ ਤੋਂ ਵੱਧ ਸੈਂਕੜੇ ਲਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਹੈ। ਰੂਟ ਨੇ ਇਸ ਸਮੇਂ ਦੌਰਾਨ ਹੁਣ ਤੱਕ 24 ਟੈਸਟ ਸੈਂਕੜੇ ਲਾਏ ਹਨ। ਉਨ੍ਹਾਂ ਤੋਂ ਬਾਅਦ ਸਟੀਵ ਸਮਿਥ, ਕੇਨ ਵਿਲੀਅਮਸਨ, ਹੈਰੀ ਬਰੂਕ ਤੇ ਸ਼ੁਭਮਨ ਗਿੱਲ ਹਨ, ਜੋ ਇਸ ਸੂਚੀ ਵਿੱਚ ਦੂਜੇ ਸਥਾਨ ’ਤੇ ਹਨ। ਇਨ੍ਹਾਂ ਸਾਰੇ ਬੱਲੇਬਾਜ਼ਾਂ ਨੇ 2021 ਤੋਂ ਬਾਅਦ ਟੈਸਟ ਕ੍ਰਿਕੇਟ ’ਚ 10-10 ਸੈਂਕੜੇ ਲਾਏ ਹਨ। Sydney Test

Ashes Sydney Test: ਸਿਡਨੀ ਟੈਸਟ ਦੇ ਪਹਿਲੇ ਦਿਨ ਸਿਰਫ 45 ਓਵਰਾਂ ਦੀ ਖੇਡ
ਸਟੰਪ ਤੱਕ ਇੰਗਲੈਂਡ ਦਾ ਸਕੋਰ 211/3

ਜੋ ਰੂਟ ਤੇ ਹੈਰੀ ਬਰੂਕ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ

Ashes Sydney Test: ਸਪੋਰਟਸ ਡੈਸਕ। ਅਸਟਰੇਲੀਆ ਤੇ ਇੰਗਲੈਂਡ ਵਿਚਕਾਰ 2025-26 ਐਸ਼ੇਜ਼ ਦਾ ਪੰਜਵਾਂ ਤੇ ਆਖਰੀ ਟੈਸਟ ਸਿਡਨੀ ਕ੍ਰਿਕੇਟ ਗਰਾਊਂਡ ’ਤੇ ਖੇਡਿਆ ਜਾ ਰਿਹਾ ਹੈ। ਮੀਂਹ ਤੇ ਮਾੜੀ ਰੌਸ਼ਨੀ ਕਾਰਨ, ਪਹਿਲੇ ਦਿਨ ਸਿਰਫ 45 ਓਵਰ ਹੀ ਖੇਡੇ ਜਾ ਸਕੇ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ ਦਿਨ ਸਟੰਪ ਹੋਣ ਤੱਕ, ਟੀਮ ਨੇ 3 ਵਿਕਟਾਂ ਦੇ ਨੁਕਸਾਨ ’ਤੇ 211 ਦੌੜਾਂ ਬਣਾਈਆਂ ਸਨ। ਜੋ ਰੂਟ (72) ਤੇ ਹੈਰੀ ਬਰੂਕ (78) ਅਜੇਤੂ ਰਹੇ, ਉਨ੍ਹਾਂ ਨੇ 154 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਦੂਜੇ ਦਿਨ ਦਾ ਖੇਡ ਸੋਮਵਾਰ ਸਵੇਰੇ 4:30 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਵੇਗਾ।

ਇਹ ਖਬਰ ਵੀ ਪੜ੍ਹੋ : ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ਖੜ੍ਹ’ਜੋ ਭਾਈ! ਖੜ੍ਹ’ਜੋ, ਸਾਡੀ ਇੱਕ ਗੱਲ ਸੁਣ ਕੇ ਜਾਣਾ, ਡੇਰਾ ਸੱਚਾ ਸੌਦਾ ਵਾ…

ਰੂਟ ਤੇ ਬਰੂਕ ਦੇ ਅਰਧ ਸੈਂਕੜੇ | Ashes Sydney Test

ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਕਿ ਸਹੀ ਫੈਸਲਾ ਸਾਬਤ ਹੋ ਰਿਹਾ ਹੈ। ਇੰਗਲੈਂਡ ਨੇ 57 ਦੇ ਸਕੋਰ ’ਤੇ ਤਿੰਨ ਸ਼ੁਰੂਆਤੀ ਵਿਕਟਾਂ ਗੁਆ ਦਿੱਤੀਆਂ। ਫਿਰ ਜੋ ਰੂਟ ਤੇ ਹੈਰੀ ਬਰੂਕ ਨੇ ਇੰਗਲੈਂਡ ਦੀ ਪਾਰੀ ਨੂੰ ਸੰਭਾਲਿਆ। ਪਹਿਲੇ ਦਿਨ ਇੰਗਲੈਂਡ ਦਾ ਸਕੋਰ 211 ਦੌੜਾਂ ਸੀ। ਰੂਟ ਤੇ ਬਰੂਕ ਦੋਵਾਂ ਨੇ ਅਰਧ ਸੈਂਕੜੇ ਲਾਏ ਤੇ ਨਾਬਾਦ ਪਵੇਲੀਅਨ ਪਰਤੇ। ਇਸ ਤੋਂ ਪਹਿਲਾਂ, ਬੇਨ ਡਕੇਟ 27, ਜ਼ੈਕ ਕ੍ਰਾਲੀ 16 ਤੇ ਜੈਕਬ ਬੈਥਲ 10 ਦੌੜਾਂ ਬਣਾ ਕੇ ਆਊਟ ਹੋਏ। ਅਸਟਰੇਲੀਆ ਲਈ, ਮਿਸ਼ੇਲ ਸਟਾਰਕ, ਮਾਈਕਲ ਨੇਸਰ ਤੇ ਸਕਾਟ ਬੋਲੈਂਡ ਨੇ ਇੱਕ-ਇੱਕ ਵਿਕਟ ਲਈ।

ਸਿਡਨੀ ਟੈਸਟ ਲਈ ਦੋਵਾਂ ਟੀਮਾਂ ਦੀ ਪਲੇਇੰਗ-11

ਅਸਟਰੇਲੀਆ : ਟ੍ਰੈਵਿਸ ਹੈੱਡ, ਜੇਕ ਵੇਦਰਲਡ, ਮਾਰਨਸ ਲਾਬੂਸ਼ਾਨੇ, ਸਟੀਵ ਸਮਿਥ (ਕਪਤਾਨ), ਉਸਮਾਨ ਖਵਾਜਾ, ਐਲੇਕਸ ਕੈਰੀ (ਵਿਕਟਕੀਪਰ), ਕੈਮਰਨ ਗ੍ਰੀਨ, ਬਿਊ ਵੈਬਸਟਰ, ਮਾਈਕਲ ਨੇਸਰ, ਮਿਸ਼ੇਲ ਸਟਾਰਕ ਤੇ ਸਕਾਟ ਬੋਲੈਂਡ।

ਇੰਗਲੈਂਡ : ਜ਼ੈਕ ਕ੍ਰਾਲੀ, ਬੇਨ ਡਕੇਟ, ਜੈਕਬ ਬੈਥਲ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ (ਵਿਕਟਕੀਪਰ), ਵਿਲ ਜੈਕਸ, ਬ੍ਰਾਈਡਨ ਕਾਰਸੇ, ਮੈਥਿਊ ਪੋਟਸ ਤੇ ਜੋਸ਼ ਟੰਗ।

IND vs ENG: ਤੀਜੇ ਦਿਨ ਦੀ ਖੇਡ ਸਮਾਪਤ, ਰੂਟ ਅੱਗੇ ਬੇਵੱਸ ਭਾਰਤੀ ਗੇਂਦਬਾਜ਼, ਅੰਗਰੇਜ਼ ਮਜ਼ਬੂਤ
ਤੀਜੇ ਦਿਨ ਇੰਗਲੈਂਡ ਦਾ ਸਕੋਰ 544-7

ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਮੈਨਚੈਸਟਰ ‘ਚ ਖੇਡਿਆ ਜਾ ਰਿਹਾ ਹੈ। ਅੱਜ ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ ਤੇ ਇੰਗਲੈਂਡ ਮੈਨਚੈਸਟਰ ਟੈਸਟ ਵਿੱਚ ਭਾਰਤ ਵਿਰੁੱਧ ਮਜ਼ਬੂਤ ਸਥਿਤੀ ਵਿੱਚ ਹੈ। ਟੀਮ ਨੇ ਸ਼ੁੱਕਰਵਾਰ ਨੂੰ ਮੈਚ ਦੇ ਤੀਜੇ ਦਿਨ ਭਾਰਤ ਉੱਤੇ 186 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਸਟੰਪ ਤੱਕ, ਅੰਗਰੇਜ਼ੀ ਟੀਮ ਨੇ ਪਹਿਲੀ ਪਾਰੀ ਵਿੱਚ 7 ਵਿਕਟਾਂ ‘ਤੇ 544 ਦੌੜਾਂ ਬਣਾ ਲਈਆਂ ਹਨ।

ਇਹ ਖਬਰ ਵੀ ਪੜ੍ਹੋ : Wheat Distribution: ਪੰਜਾਬ ’ਚ ਹੁਣ ਸਿਰਫ ਇਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਸਰਕਾਰੀ ਕਣਕ, ਬਦਲ ਗਏ ਨਿਯਮ

ਕਪਤਾਨ ਬੇਨ ਸਟੋਕਸ 77 ਤੇ ਲੀਅਮ ਡਾਸਨ 21 ਦੌੜਾਂ ਬਣਾ ਕੇ ਅਜੇਤੂ ਵਾਪਸ ਪਰਤੇ। ਜੋ ਰੂਟ ਨੇ 150 ਦੌੜਾਂ ਦੀ ਪਾਰੀ ਖੇਡੀ। ਉਸਨੇ ਓਲੀ ਪੋਪ (71 ਦੌੜਾਂ) ਨਾਲ 144 ਦੌੜਾਂ ਅਤੇ ਬੇਨ ਸਟੋਕਸ ਨਾਲ ਅਜੇਤੂ 142 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤੀ ਟੀਮ ਲਈ ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਅੰਸ਼ੁਲ ਕੰਬੋਜ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤੀ ਟੀਮ ਪਹਿਲੀ ਪਾਰੀ ਵਿੱਚ 358 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਜਿਸ ਵਿੱਚ ਰਿਸ਼ਭ ਪੰਤ, ਯਸ਼ਸਵੀ ਜਾਇਸਵਾਲ ਤੇ ਸਾਈ ਸੁਦਰਸ਼ਨ ਨੇ ਅਰਧਸੈਂਕੜੇ ਜੜੇ ਸਨ।

ਦੋਵੇਂ ਟੀਮਾਂ ਦੀ ਪਲੇਇੰਗ-11

ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅੰਸ਼ੁਲ ਕੰਬੋਜ।

ਇੰਗਲੈਂਡ: ਬੇਨ ਸਟੋਕਸ (ਕਪਤਾਨ), ਜੈਕ ਕਰਾਊਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ, ਲਿਆਮ ਡਾਸਨ, ਬ੍ਰਾਈਡਨ ਕਾਰਸ, ਜੋਫਰਾ ਆਰਚਰ ਅਤੇ ਕ੍ਰਿਸ ਵੋਕਸ।

ICC Ranking 2024: ICC ਨੇ ਜਾਰੀ ਕੀਤੀ ਟੈਸਟ ਰੈਂਕਿੰਗ, ਹੁਣ ਇਹ ਬੱਲੇਬਾਜ਼ ਬਣਿਆ ਪਹਿਲੇ ਸਥਾਨ ’ਤੇ
ਇੰਗਲੈਂਡ ਦੇ ਹੈਰੀ ਬਰੂਕ ਬਣੇ ਨੰਬਰ-1 ਬੱਲੇਬਾਜ਼

ਭਾਰਤ ਵੱਲੋਂ ਯਸ਼ਸਵੀ ਜਾਇਸਵਾਲ ਨੰਬਰ-4 ’ਤੇ ਕਾਇਮ

ਗੇਂਦਬਾਜ਼ੀ ’ਚ ਬੁਮਰਾਹ ਨੰਬਰ-1 ’ਤੇ ਕਾਇਮ

ਸਪੋਰਟਸ ਡੈਸਕ। ICC Ranking 2024: ਇੰਗਲਿਸ਼ ਬੱਲੇਬਾਜ਼ ਹੈਰੀ ਬਰੂਕ ਆਈਸੀਸੀ ਰੈਂਕਿੰਗ ’ਚ ਨੰਬਰ-1 ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਆਪਣੇ ਹੀ ਦੇਸ਼ ਦੇ ਬੱਲੇਬਾਜ਼ ਜੋ ਰੂਟ ਨੂੰ ਪਿੱਛੇ ਛੱਡਿਆ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ’ਚ ਅਸਟਰੇਲੀਆ ਦੇ ਟਰੈਵਿਸ ਹੈੱਡ, ਕਮਿੰਦੂ ਮੈਂਡਿਸ ਤੇ ਤੇਂਬਾ ਬਾਵੁਮਾ ਨੂੰ ਵੀ ਫਾਇਦਾ ਹੋਇਆ ਹੈ। ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੂੰ ਬੱਲੇਬਾਜ਼ਾਂ ਦੀ ਟਾਪ-10 ਸੂਚੀ ’ਚ 3 ਸਥਾਨ ਦਾ ਨੁਕਸਾਨ ਹੋਇਆ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ’ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 890 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ’ਤੇ ਹਨ। ਅਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ, ਉਹ ਹੁਣ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਪੰਜਵੇਂ ਤੇ ਰਵਿੰਦਰ ਜਡੇਜਾ ਛੇਵੇਂ ਸਥਾਨ ’ਤੇ ਹਨ।

ਇਹ ਖਬਰ ਵੀ ਪੜ੍ਹੋ : Ludhiana News: ਡੀਸੀ ਨੇ ਅਚਨਚੇਤ ਸਰਕਾਰੀ ਦਫ਼ਤਰਾਂ ਦੀ ਕੀਤੀ ਚੈਕਿੰਗ, ਗੈਰ-ਹਾਜ਼ਰ ਪਾਏ ਗਏ 48 ਮੁਲਾਜ਼ਮ

ਹੈਰੀ ਬਰੂਕ ਨੰਬਰ-1 ਟੈਸਟ ਬੱਲੇਬਾਜ਼ | ICC Ranking 2024

ਆਈਸੀਸੀ ਵੱਲੋਂ ਜਾਰੀ ਕੀਤੀ ਗਈ ਟੈਸਟ ਰੈਂਕਿੰਗ ’ਚ ਇੰਗਲੈਂਡ ਦੇ ਹੈਰੀ ਬਰੂਕ ਹੁਣ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਆਪਣੇ ਹੀ ਦੇਸ਼ ਦੇ ਬੱਲੇਬਾਜ਼ ਜੋ ਰੂਟ ਨੂੰ ਪਿੱਛੇ ਛੱਡਿਆ ਹੈ। ਇਸ ਤੋਂ ਪਹਿਲਾਂ ਹੈਰੀ ਬਰੂਕ ਦੂਜੇ ਨੰਬਰ ’ਤੇ ਸਨ। ਹੁਣ ਉਨ੍ਹਾਂ ਦੀ ਰੇਟਿੰਗ ਵੱਧ ਕੇ 898 ਦੀ ਹੋ ਗਈ ਹੈ ਤੇ ਉਹ ਇੱਕ ਨੰਬਰ ਅੱਗੇ ਲੰਘ ਗਏ ਹਨ। ਇੰਗਲੈਂਡ ਦੇ ਹੀ ਬੱਲੇਬਾਜ਼ ਜੋ ਰੂਟ ਦੂਜੇ ਸਥਾਨ ’ਤੇ ਹਨ। ਉਸ ਦੀ ਰੇਟਿੰਗ 897 ਹੈ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ 812 ਦੀ ਰੇਟਿੰਗ ਨਾਲ ਤੀਜੇ ਸਥਾਨ ’ਤੇ ਤੇ ਭਾਰਤ ਦੀ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ 811 ਦੀ ਰੇਟਿੰਗ ਨਾਲ ਚੌਥੇ ਸਥਾਨ ’ਤੇ ਬਰਕਰਾਰ ਹਨ।

ਟਰੈਵਿਸ ਹੈੱਡ ਨੂੰ 6 ਸਥਾਨਾਂ ਦਾ ਫਾਇਦਾ

ਟਰੈਵਿਸ ਹੈੱਡ ਨੂੰ ਭਾਰਤ ਖਿਲਾਫ ਦੂਜੇ ਟੈਸਟ ’ਚ ਸ਼ਾਨਦਾਰ ਸੈਂਕੜਾ ਲਾਉਣ ਦਾ ਫਾਇਦਾ ਮਿਲਿਆ। ਉਸ ਨੇ ਇੱਕੋ ਸਮੇਂ 6 ਸਥਾਨਾਂ ਦੀ ਛਾਲ ਮਾਰੀ ਹੈ। ਉਹ ਹੁਣ 781 ਦੀ ਰੇਟਿੰਗ ਨਾਲ ਪੰਜਵੇਂ ਨੰਬਰ ’ਤੇ ਪਹੁੰਚ ਗਿਆ ਹੈ। ਸ਼੍ਰੀਲੰਕਾ ਦੇ ਕਮਿੰਦੂ ਮੈਂਡਿਸ ਨੂੰ ਵੀ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਉਹ ਹੁਣ 759 ਦੀ ਰੇਟਿੰਗ ਨਾਲ 6ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਦਾ ਟੈਸਟ ਕਪਤਾਨ ਟੇਂਬਾ ਬਾਵੁਮਾ ਵੀ ਤਿੰਨ ਸਥਾਨ ਉੱਪਰ ਪਹੁੰਚ ਗਿਆ ਹੈ। ਉਹ ਹੁਣ 753 ਦੀ ਰੇਟਿੰਗ ਨਾਲ 7ਵੇਂ ਨੰਬਰ ’ਤੇ ਪਹੁੰਚ ਗਿਆ ਹੈ।

ਰਿਸ਼ਭ ਪੰਤ 4 ਸਥਾਨਾਂ ਦਾ ਨੁਕਸਾਨ | ICC Ranking 2024

ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਨੂੰ ਤਿੰਨ ਸਥਾਨਾਂ ਦਾ ਨੁਕਸਾਨ ਹੋਇਆ ਹੈ। ਉਹ ਹੁਣ 729 ਦੀ ਰੇਟਿੰਗ ਨਾਲ 8ਵੇਂ ਨੰਬਰ ’ਤੇ ਆ ਗਿਆ ਹੈ। ਭਾਰਤ ਦੇ ਰਿਸ਼ਭ ਪੰਤ ਨੂੰ ਵੀ 3 ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਹੁਣ 724 ਦੀ ਰੇਟਿੰਗ ਨਾਲ 9ਵੇਂ ਨੰਬਰ ’ਤੇ ਖਿਸਕ ਗਿਆ ਹੈ। ਪਾਕਿਸਤਾਨ ਦੇ ਸਾਊਦ ਸ਼ਕੀਲ ਦੀ ਵੀ 724 ਦੀ ਰੇਟਿੰਗ ਹੈ, ਇਸ ਲਈ ਉਹ ਵੀ ਪੰਤ ਦੇ ਨਾਲ ਸਾਂਝੇ ਤੌਰ ’ਤੇ ਨੌਵੇਂ ਸਥਾਨ ’ਤੇ ਹੈ।

Harry Brook: ਟੁੱਟਿਆ ਸਹਿਵਾਗ ਦਾ ਰਿਕਾਰਡ, ਹੈਰੀ ਬਰੂਕ ਬਣੇ ਮੁਲਤਾਨ ਦੇ ਨਵੇਂ ਸੁਲਤਾਨ, ਪੜ੍ਹੋ ਕਿਵੇਂ
ਪਾਕਿਸਤਾਨ ਖਿਲਾਫ਼ ਬਣਾਈਆਂ 317 ਦੌੜਾਂ | Harry Brook

ਇੰਗਲੈਂਡ ਨੇ 823 ਦੌੜਾਂ ਬਣਾ ਪਾਰੀ ਐਲਾਨੀ

ਸਪੋਰਟਸ ਡੈਸਕ। Harry Brook: ਇੰਗਲੈਂਡ ਦੇ ਪਾਕਿਸਤਾਨੀ ਦੌਰੇ ਦਾ ਪਹਿਲਾ ਮੁਕਾਬਲਾ ਮੁਲਤਾਨ ’ਚ ਖੇਡਿਆ ਜਾ ਰਿਹਾ ਹੈ। ਵੀਰਵਾਰ ਨੂੰ ਮੁਕਾਬਲੇ ਦਾ ਚੌਥਾ ਦਿਨ ਹੈ। ਦੂਜੇ ਸੈਸ਼ਨ ਦੀ ਖੇਡ ਜਾਰੀ ਹੈ। ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ 823 ਦੌੜਾਂ ਬਣਾ ਕੇ ਐਲਾਨ ਦਿੱਤੀ ਹੈ। ਟੀਮ ਨੂੰ 267 ਦੌੜਾਂ ਦੀ ਲੀਡ ਮਿਲੀ ਹੈ। ਕ੍ਰਿਸ ਵੋਕਸ 17 ਤੇ ਬ੍ਰਾਇਡਨ ਕਾਰਸ 2 ਦੌੜਾਂ ਬਣਾ ਕੇ ਨਾਬਾਦ ਪਰਤੇ। ਹੈਰੀ ਬਰੂਕ ਨੇ 317 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਮੁਲਤਾਨ ’ਚ ਵੀਰੇਂਦਰ ਸਹਿਵਾਗ ਦਾ 20 ਸਾਲ ਪੁਰਾਣਾ ਰਿਕਾਰਡ ਤੋੜਿਆ।

Read This : IND vs BAN: ਭਾਰਤ ਦੀ ਬੰਗਲਾਦੇਸ਼ ’ਤੇ ਸਭ ਤੋਂ ਵੱਡੀ ਜਿੱਤ

ਭਾਰਤ ਦੇ ਵੀਰੇਂਦਰ ਸਹਿਵਾਗ ਨੇ 2004 ’ਚ ਪਾਕਿਸਤਾਨ ਖਿਲਾਫ਼ 309 ਦੌੜਾਂ ਦੀ ਪਾਰੀ ਖੇਡੀ ਸੀ। ਉਸ ਸਮੇਂ ਸਹਿਵਾਗ ਨੂੰ ‘ਮੁਲਤਾਨ ਦਾ ਸੁਲਤਾਨ’ ਟੈਗ ਦਿੱਤਾ ਗਿਆ ਸੀ। ਬਰੂਕ ਤੋਂ ਇਲਾਵਾ, ਜੋ ਰੂਟ 262 ਦੌੜਾਂ ਬਣਾ ਕੇ ਆਊਟ ਹੋਏ। ਬੇਨ ਡਕੇਟ ਨੇ 84 ਤੇ ਜੈਕ ਕ੍ਰਾਲੇ ਨੇ 78 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ ਨੇ ਦਿਨ ਦੀ ਸ਼ੁਰੂਆਤ 492/3 ਦੇ ਸਕੋਰ ਤੋਂ ਕੀਤੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਪਹਿਲੀ ਪਾਰੀ ’ਚ 556 ਦੌੜਾਂ ਬਣਾ ਕੇ ਆਊਟ ਹੋਈ ਸੀ। Harry Brook

ਹੈਰੀ ਬਰੂਕ 317 ਦੌੜਾਂ ਬਣਾ ਕੇ ਆਊਟ | Harry Brook

ਦੂਜੇ ਸੈਸ਼ਨ ’ਚ ਹੈਰੀ ਬਰੂਕ 317 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਸਈਮ ਅਯੂੁਬ ਨੇ ਕਪਤਾਨ ਸ਼ਾਨ ਮਸੂਦ ਦੇ ਹੱਥੋਂ ਕੈਚ ਕਰਵਾਇਆ। Harry Brook

ਜੋ ਰੂਟ 262 ਦੌੜਾਂ ਬਣਾ ਕੇ ਆਊਟ, 454 ਦੌੜਾਂ ਦੀ ਸਾਂਝੇਦਾਰੀ ਟੁੱਟੀ | Harry Brook

ਜੋ ਰੂਟ ਤੇ ਹੈਰੀ ਬਰੂਕ ਨੇ 454 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਕੀਤੀ। ਆਗਾ ਸਲਮਾਨ ਨੇ ਜੋ ਰੂਟ ਨੂੰ ਲੱਤ ਅੜਿਕਾ ਆਊਟ ਕਰਕੇ ਇਹ ਸਾਂਝੇਦਾਰੀ ਨੂੰ ਤੋੜਿਆ। ਜੋ ਰੂਟ 4 ਦੌੜਾਂ ਬਣਾ ਕੇ ਆਊਟ ਹੋਏ ਓਲੀ ਪੋਪ ਤੋਂ ਬਾਅਦ ਖੇਡਣ ਉਤਰੇ ਸਨ। ਹੁਣ ਦੂਜੀ ਪਾਰੀ ’ਚ ਪਾਕਿਸਤਾਨ ਨੇ 6 ਓਵਰਾਂ ਦੀ ਸਮਾਪਤੀ ਤੱਕ 23 ਦੌੜਾਂ ਬਣਾ ਲਈਆਂ ਹਨ ਤੇ 1 ਵਿਕਟ ਵੀ ਗੁਆ ਦਿੱਤੀ ਹੈ।

Joe Root: ਜੋ ਰੂਟ ਨੇ ਜੜਿਆ ਟੈਸਟ ਕਰੀਅਰ ਦਾ 34ਵਾਂ ਸੈਂਕੜਾ, Lords ਟੈਸਟ ’ਚ ਅੰਗਰੇਜ਼ ਮਜ਼ਬੂਤ
ਤੀਜੇ ਦਿਨ ਸ਼੍ਰੀਲੰਕਾ ਦੂਜੀ ਪਾਰੀ ’ਚ 53/2 | ENG vs SL

ਸਪੋਰਟਸ ਡੈਸਕ। ENG vs SL: ਇੰਗਲੈਂਡ ਤੇ ਸ਼੍ਰੀਲੰਕਾ ਵਿਚਕਾਰ ਲਾਰਡਸ ’ਚ ਚੱਲ ਰਹੇ ਦੂਜੇ ਟੈਸਟ ਦੇ ਤੀਜੇ ਦਿਨ ਜੋ ਰੂਟ ਨੇ ਆਪਣੇ ਟੈਸਟ ਕਰੀਅਰ ਦਾ 34ਵਾਂ ਟੈਸਟ ਸੈਂਕੜਾ ਜੜਿਆ। ਰੂਟ ਨੇ 121 ਗੇਂਦਾਂ ’ਤੇ 103 ਦੌੜਾਂ ਦੀ ਪਾਰੀ ਖੇਡੀ। ਉਸ ਨੇ ਇਸ ਟੈਸਟ ਦੀ ਪਹਿਲੀ ਪਾਰੀ ’ਚ 143 ਦੌੜਾਂ ਦੀ ਸੈਂਕੜਾ ਪਾਰੀ ਵੀ ਖੇਡੀ ਸੀ। ਇਸ ਨਾਲ ਰੂਟ ਇੰਗਲੈਂਡ ਲਈ ਸਭ ਤੋਂ ਵੱਧ ਟੈਸਟ ਸੈਂਕੜੇ ਲਾਉਣ ਵਾਲੇ ਬੱਲੇਬਾਜ ਬਣ ਗਏ ਹਨ। ਪਿਛਲੀ ਪਾਰੀ ’ਚ ਆਪਣੇ ਸੈਂਕੜੇ ਨਾਲ, ਉਸਨੇ ਐਲਿਸਟੇਅਰ ਕੁੱਕ ਦੇ 33 ਟੈਸਟ ਸੈਂਕੜੇ ਦੀ ਬਰਾਬਰੀ ਕਰ ਲਈ ਸੀ। ਪਰ ਹੁਣ ਰੂਟ ਉਸ ਤੋਂ ਅੱਗੇ ਨਿਕਲ ਗਏ ਹਨ। ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 251 ਦੌੜਾਂ ’ਤੇ ਆਲ ਆਊਟ ਹੋ ਗਈ। ENG vs SL

Read This : England Vs SL: ਮੈਨਚੇਸਟਰ ਟੈਸਟ ’ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ

ਟੀਮ ਨੇ ਸ਼੍ਰੀਲੰਕਾ ਨੂੰ ਜਿੱਤ ਲਈ 483 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ’ਚ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਸ਼੍ਰੀਲੰਕਾ ਨੇ ਦੂਜੀ ਪਾਰੀ ’ਚ ਦੋ ਵਿਕਟਾਂ ਗੁਆ ਕੇ 53 ਦੌੜਾਂ ਬਣਾ ਲਈਆਂ ਸਨ। ਦਿਮੁਥ ਕਰੁਣਾਰਤਨੇ (23) ਤੇ ਪ੍ਰਬਥ ਜੈਸੂਰੀਆ (3) ਨਾਬਾਦ ਪਰਤੇ। ਨਿਸ਼ਾਨ ਮਦੁਸ਼ਕਾ 13 ਦੌੜਾਂ ਬਣਾ ਕੇ ਆਊਟ ਹੋਏ ਤੇ ਪਥੁਮ ਨਿਸਾਂਕਾ 14 ਦੌੜਾਂ ਬਣਾ ਕੇ ਆਊਟ ਹੋਏ। ਇੰਗਲੈਂਡ ਲਈ ਗੁਸ ਐਟਕਿੰਸਨ ਤੇ ਓਲੀ ਸਟੋਨ ਨੂੰ 1-1 ਵਿਕਟ ਮਿਲੀ। ਇੰਗਲੈਂਡ ਨੇ ਪਹਿਲੀ ਪਾਰੀ ’ਚ 427 ਦੌੜਾਂ ਬਣਾਈਆਂ ਸਨ। ਜਵਾਬ ’ਚ ਪਹਿਲੀ ਪਾਰੀ ’ਚ ਸ਼੍ਰੀਲੰਕਾਈ ਟੀਮ 196 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ENG vs SL

ਇੰਗਲੈਂਡ ਦੀ ਦੂਜੀ ਪਾਰੀ | ENG vs SL

ਰੂਟ (103) ਤੋਂ ਇਲਾਵਾ ਕੋਈ ਹੋਰ ਬੱਲੇਬਾਜ ਦੂਜੀ ਪਾਰੀ ’ਚ ਇੰਗਲੈਂਡ ਲਈ ਵੱਡੀ ਪਾਰੀ ਨਹੀਂ ਖੇਡ ਸਕਿਆ। ਹੈਰੀ ਬਰੂਕ ਨੇ 37, ਜੈਮੀ ਸਮਿਥ ਨੇ 26 ਤੇ ਬੇਨ ਡਕੇਟ ਨੇ 24 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਅਸਥਾ ਫਰਨਾਂਡੋ ਤੇ ਲਾਹਿਰੂ ਕੁਮਾਰਾ ਨੇ 3-3 ਵਿਕਟਾਂ ਲਈਆਂ। ਪ੍ਰਬਥ ਜੈਸੂਰੀਆ ਤੇ ਮਿਲਾਨ ਰਤਨਾਇਕ ਨੇ 2-2 ਵਿਕਟਾਂ ਲਈਆਂ।

ਰੂਟ ਨੇ ਪਹਿਲੀ ਪਾਰੀ ’ਚ ਵੀ ਜੜਿਆ ਸੀਪ ਸੈਂਕੜਾ

ਜੋ ਰੂਟ ਨੇ ਇਸ ਮੈਚ ਦੀ ਪਹਿਲੀ ਪਾਰੀ ’ਚ ਮੁਸ਼ਕਿਲ ਹਾਲਾਤ ’ਚ ਸ਼ਾਨਦਾਰ ਸੈਂਕੜਾ ਜੜਿਆ ਸੀ। ਉਸ ਨੇ 206 ਗੇਂਦਾਂ ’ਚ 16 ਚੌਕਿਆਂ ਦੀ ਮਦਦ ਨਾਲ 143 ਦੌੜਾਂ ਦੀ ਪਾਰੀ ਖੇਡੀ। ਉਸ ਦੇ ਸੈਂਕੜੇ ਦੀ ਬਦੌਲਤ ਹੀ ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ ’ਚ 400 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ENG vs SL

ਇੰਗਲੈਂਡ ਨੇ ਪਹਿਲੀ ਪਾਰੀ ’ਚ ਬਣਾਇਆਂ ਸਨ 427 ਦੌੜਾਂ

ਇਸ ਮੈਚ ਦੀ ਪਹਿਲੀ ਪਾਰੀ ’ਚ ਇੰਗਲੈਂਡ ਦੀ ਟੀਮ ਨੇ 427 ਦੌੜਾਂ ਬਣਾਈਆਂ ਸਨ। ਜੋ ਰੂਟ ਤੋਂ ਇਲਾਵਾ ਗੁਸ ਐਟਕਿੰਸਨ ਨੇ ਵੀ ਸੈਂਕੜਾ ਜੜਿਆ। ਅੱਠਵੇਂ ਨੰਬਰ ’ਤੇ ਬੱਲੇਬਾਜੀ ਕਰਨ ਆਏ ਐਟਕਿੰਸਨ ਨੇ 115 ਗੇਂਦਾਂ ’ਚ 14 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 118 ਦੌੜਾਂ ਬਣਾਈਆਂ। ਇਹ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਟੈਸਟ ਸੈਂਕੜਾ ਸੀ। ENG vs SL

Jaiswal : ਯਸ਼ਸਵੀ ਜਾਇਸਵਾਲ ਨੇ ਤੋੜਿਆ ਇਹ ਭਾਰਤੀ ਰਿਕਾਰਡ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ, ਜਾਣੋ
ਯਸ਼ਸਵੀ ਨੇ ਜੜੇ ਰਿਕਾਰਡ 12 ਛੱਕੇ, ਸੀਰੀਜ਼ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਰਿਕਾਰਡ ਵੀ ਬਣਾਇਆ, ਰੋਹਿਤ ਨੂੰ ਪਿੱਛੇ ਛੱਡਿਆ | Jaiswal

ਤੀਜਾ ਮੁਕਾਬਲਾ ਭਾਰਤ ਨੇ ਰਿਕਾਰਡ ਫਰਕ ਨਾਲ ਜਿੱਤਿਆ

ਸਪੋਰਟਸ ਡੈਸਕ। ਟੀਮ ਇੰਡੀਆ ਨੇ ਰਾਜਕੋਟ ਟੈਸਟ ਰਿਕਾਰਡ 434 ਦੌੜਾਂ ਨਾਲ ਜਿੱਤ ਲਿਆ ਹੈ। 557 ਦੌੜਾਂ ਦੇ ਟੀਚੇ ਦੇ ਸਾਹਮਣੇ ਇੰਗਲੈਂਡ ਦੀ ਟੀਮ ਚੌਥੀ ਪਾਰੀ ’ਚ ਸਿਰਫ 122 ਦੌੜਾਂ ਹੀ ਬਣਾ ਸਕੀ। ਦੌੜਾਂ ਦੇ ਫਰਕ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਯਸ਼ਸਵੀ ਜਾਇਸਵਾਲ ਦੇ ਦੂਹਰੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਇੰਗਲੈਂਡ ਨੂੰ 557 ਦੌੜਾਂ ਦਾ ਟੀਚਾ ਦੇਣ ’ਚ ਸਫਲ ਰਹੀ। ਜਾਇਸਵਾਲ ਨੇ 214 ਦੌੜਾਂ ਦੀ ਆਪਣੀ ਪਾਰੀ ’ਚ 12 ਛੱਕੇ ਲਗਾਏ, ਜੋ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਹਨ। ਵਸੀਮ ਅਕਰਮ (ਬਨਾਮ ਜਿੰਬਾਬਵੇ) ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ। ਯਸ਼ਸਵੀ ਨੇ ਸੀਰੀਜ ’ਚ 22 ਛੱਕੇ ਵੀ ਪੂਰੇ ਕੀਤੇ ਹਨ। ਇਸ ਦੇ ਨਾਲ ਹੀ ਭਾਰਤ ਨੇ ਦੋਵੇਂ ਪਾਰੀਆਂ ’ਚ ਤੀਜੀ ਵਾਰ 400 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ। (Jaiswal)

ਜਾਇਸਵਾਲ ਨੇ ਤੋੜਿਆ ਭਾਰਤੀ ਰਿਕਾਰਡ, ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕੀਤੀ

ਯਸ਼ਸਵੀ ਜਾਇਸਵਾਲ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਖਿਡਾਰੀ ਬਣ ਗਏ ਹਨ। ਯਸ਼ਸਵੀ ਨੇ ਰਾਜਕੋਟ ’ਚ ਦੂਜੀ ਪਾਰੀ ’ਚ 12 ਛੱਕੇ ਜੜੇ। ਇਸ ਨਾਲ ਉਨ੍ਹਾਂ ਨੇ ਸਾਬਕਾ ਭਾਰਤੀ ਬੱਲੇਬਾਜ ਨਵਜੋਤ ਸਿੰਘ ਸਿੱਧੂ ਤੇ ਮਯੰਕ ਅਗਰਵਾਲ ਦਾ ਰਿਕਾਰਡ ਤੋੜਿਆ। ਸਿੱਧੂ ਨੇ 1994 ’ਚ ਲਖਨਊ ’ਚ ਸ੍ਰੀਲੰਕਾ ਖਿਲਾਫ ਪਹਿਲੀ ਪਾਰੀ ’ਚ 8 ਛੱਕੇ ਜੜੇ ਸਨ। ਇਸ ਦੇ ਨਾਲ ਹੀ ਮਯੰਕ ਅਗਰਵਾਲ ਨੇ ਇੰਦੌਰ ਦੇ ਹੋਲਕਰ ਸਟੇਡੀਅਮ ’ਚ 2019 ’ਚ ਬੰਗਲਾਦੇਸ਼ ਖਿਲਾਫ 8 ਛੱਕੇ ਲਗਾਏ ਸਨ। ਜਾਇਸਵਾਲ ਨੇ ਇਸ ਵਿਸ਼ਵ ਰਿਕਾਰਡ ’ਚ ਪਾਕਿਸਤਾਨ ਦੇ ਵਸੀਮ ਅਕਰਮ ਦੀ ਬਰਾਬਰੀ ਕਰ ਲਈ ਹੈ। ਅਕਰਮ ਨੇ 1996 ’ਚ ਸ਼ੇਖੂਪੁਰਾ ਮੈਦਾਨ ’ਤੇ ਜਿੰਬਾਬਵੇ ਖਿਲਾਫ 12 ਛੱਕੇ ਜੜੇ ਸਨ, ਜੋ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਹਨ। (Jaiswal)

ਭਾਰਤੀ ਬੱਲੇਬਾਜਾਂ ਨੇ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਰਿਕਾਰਡ ਬਣਾਇਆ

ਭਾਰਤੀ ਬੱਲੇਬਾਜਾਂ ਨੇ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਭਾਰਤੀ ਰਿਕਾਰਡ ਵੀ ਬਣਾਇਆ। ਭਾਰਤ ਨੇ ਇੰਗਲੈਂਡ ਖਿਲਾਫ਼ ਦੂਜੀ ਪਾਰੀ ’ਚ ਕੁੱਲ 18 ਛੱਕੇ ਜੜੇ। ਇਸ ਤੋਂ ਪਹਿਲਾਂ ਭਾਰਤ ਨੇ 2009 ’ਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ’ਚ ਸ੍ਰੀਲੰਕਾ ਖਿਲਾਫ 15 ਛੱਕੇ ਜੜੇ ਸਨ। (Jaiswal)

20 ਤੋਂ 22 ਤੱਕ ਭਾਜਪਾ ਆਗੂਆਂ ਦੇ ਘਰਾਂ ਦੀ ਘੇਰਾਬੰਦੀ ਤੇ ਟੋਲ ਪਲਾਜ਼ੇ ਰਹਿਣਗੇ ਮੁਫ਼ਤ :  ਐੱਸਕੇਐੱਮ

ਟੈਸਟ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਬੱਲੇਬਾਜ਼ ਬਣੇ ਜਾਇਸਵਾਲ

ਯਸ਼ਸਵੀ ਜਾਇਸਵਾਲ ਭਾਰਤ ਲਈ ਇੱਕ ਟੈਸਟ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਹੁਣ ਤੱਕ 3 ਮੈਚਾਂ ’ਚ ਕੁੱਲ 22 ਛੱਕੇ ਜੜੇ ਹਨ। ਇਨ੍ਹਾਂ ’ਚੋਂ 12 ਰਾਜਕੋਟ ਟੈਸਟ ’ਚ, 7 ਛੱਕੇ ਵਿਸ਼ਾਖਾਪਟਨਮ ’ਚ ਅਤੇ 3 ਛੱਕੇ ਹੈਦਰਾਬਾਦ ਟੈਸਟ ’ਚ ਆਏ। ਉਨ੍ਹਾਂ ਨੇ ਰੋਹਿਤ ਸ਼ਰਮਾ ਦਾ ਰਿਕਾਰਡ ਵੀ ਤੋੜਿਆ।

ਘਰੇਲੂ ਸੀਰੀਜ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਜਾਇਸਵਾਲ

ਯਸ਼ਸਵੀ ਜਾਇਸਵਾਲ ਘਰੇਲੂ ਸੀਰੀਜ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਖੱਬੇਪੱਖੀ ਬੱਲੇਬਾਜ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਸੌਰਵ ਗਾਂਗੁਲੀ ਦੇ ਨਾਂਅ ਸੀ। ਗਾਂਗੁਲੀ ਨੇ ਪਾਕਿਸਤਾਨ ਖਿਲਾਫ 3 ਮੈਚਾਂ ਦੀ ਸੀਰੀਜ ’ਚ 534 ਦੌੜਾਂ ਬਣਾਈਆਂ ਸਨ। ਜਾਇਸਵਾਲ ਨੇ ਇੰਗਲੈਂਡ ਖਿਲਾਫ ਇਸ ਸੀਰੀਜ ’ਚ 545 ਦੌੜਾਂ ਬਣਾਈਆਂ ਹਨ।

ਭਾਰਤ ਨੇ ਸੀਰੀਜ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਆਪਣਾ ਹੀ ਰਿਕਾਰਡ ਤੋੜਿਆ

ਇਸ ਸੀਰੀਜ ’ਚ ਭਾਰਤੀ ਬੱਲੇਬਾਜ ਹੁਣ ਤੱਕ 48 ਛੱਕੇ ਜੜ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਨੇ ਇੱਕ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਰਿਕਾਰਡ ਤੋੜਿਆ। ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਭਾਰਤ ਦੇ ਨਾਂਅ ਹੀ ਸੀ। ਭਾਰਤੀ ਟੀਮ ਨੇ 2019 ’ਚ ਦੱਖਣੀ ਅਫਰੀਕਾ ਖਿਲਾਫ 3 ਮੈਚਾਂ ’ਚ 47 ਛੱਕੇ ਜੜੇ ਸਨ। ਇਸ ਤੋਂ ਇਲਾਵਾ ਇੰਗਲੈਂਡ ਨੇ 2023 ’ਚ ਅਸਟਰੇਲੀਆ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਜੜੇ ਸਨ। ਟੀਮ ਨੇ 5 ਮੈਚਾਂ ’ਚ ਕੁੱਲ 43 ਛੱਕੇ ਜੜੇ ਸਨ।

15 ਸਾਲਾਂ ਬਾਅਦ, ਭਾਰਤ ਨੇ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ

ਭਾਰਤੀ ਟੀਮ ਨੇ 15 ਸਾਲ ਬਾਅਦ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਰਾਜਕੋਟ ’ਚ ਇੰਗਲੈਂਡ ਖਿਲਾਫ਼ ਟੀਮ ਨੇ ਪਹਿਲੀ ਪਾਰੀ ’ਚ 445 ਦੌੜਾਂ ਅਤੇ ਦੂਜੀ ਪਾਰੀ ’ਚ 430 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਟੀਮ ਨੇ 2009 ’ਚ ਸ੍ਰੀਲੰਕਾ ਖਿਲਾਫ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ।

ਲਗਾਤਾਰ 2 ਦੂਹਰੇ ਸੈਂਕੜੇ ਜੜਨ ਵਾਲੇ ਬੱਲੇਬਾਜ਼ ਬਣੇ ਜਾਇਸਵਾਲ | Jaiswal

ਯਸ਼ਸਵੀ ਜਾਇਸਵਾਲ ਲਗਾਤਾਰ ਦੋ ਟੈਸਟਾਂ ’ਚ ਦੂਹਰੇ ਸੈਂਕੜੇ ਜੜਨ ਵਾਲੇ ਤੀਜੇ ਭਾਰਤੀ ਬੱਲੇਬਾਜ ਬਣ ਗਏ ਹਨ। ਇਸ ਤੋਂ ਪਹਿਲਾਂ ਵਿਨੋਦ ਕਾਂਬਲੀ ਨੇ 1993 ’ਚ ਇੰਗਲੈਂਡ ਅਤੇ ਜਿੰਬਾਬਵੇ ਖਿਲਾਫ ਲਗਾਤਾਰ ਟੈਸਟ ਮੈਚਾਂ ’ਚ ਦੂਹਰੇ ਸੈਂਕੜੇ ਜੜੇ ਸਨ। ਉਥੇ ਹੀ ਵਿਰਾਟ ਕੋਹਲੀ ਨੇ 2017 ’ਚ ਸ੍ਰੀਲੰਕਾ ਖਿਲਾਫ ਇਹ ਉਪਲੱਬਧੀ ਹਾਸਲ ਕੀਤੀ ਸੀ। (Jaiswal)

ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜਾ ਜੜਨ ਵਾਲੇ ਚੌਥੇ ਭਾਰਤੀ ਬਣੇ ਸਰਫਰਾਜ਼

ਸਰਫਰਾਜ ਖਾਨ ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜੇ ਲਗਾਉਣ ਵਾਲੇ ਚੌਥੇ ਭਾਰਤੀ ਬੱਲੇਬਾਜ ਬਣ ਗਏ ਹਨ। ਸਰਫਰਾਜ ਤੋਂ ਪਹਿਲਾਂ ਦਿਲਵਰ ਹੁਸੈਨ ਨੇ 1934 ’ਚ ਇੰਗਲੈਂਡ ਖਿਲਾਫ਼, ਸੁਨੀਲ ਗਾਵਸਕਰ ਨੇ 1971 ’ਚ ਵੈਸਟਇੰਡੀਜ ਖਿਲਾਫ਼ ਅਤੇ ਸ੍ਰੇਅਸ ਅਈਅਰ ਨੇ 2021 ’ਚ ਨਿਊਜੀਲੈਂਡ ਖਿਲਾਫ਼ ਡੈਬਿਊ ਕਰਦਿਆਂ ਦੋ ਵਾਰ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ ਹੈ।

ਭਾਰਤ ਨੇ ਦੂਜਾ ਸਭ ਤੋਂ ਵੱਡਾ ਟੀਚਾ ਦਿੱਤਾ | Jaiswal

ਭਾਰਤੀ ਟੀਮ ਨੇ ਟੈਸਟ ’ਚ ਇੰਗਲੈਂਡ ਨੂੰ ਦੂਜਾ ਸਭ ਤੋਂ ਵੱਡਾ ਟੀਚਾ ਦਿੱਤਾ। 2009 ’ਚ ਭਾਰਤ ਨੇ ਨਿਊਜੀਲੈਂਡ ਨੂੰ ਹੁਣ ਤੱਕ ਦਾ ਸਭ ਤੋਂ ਵੱਧ 616 ਦੌੜਾਂ ਦਾ ਟੀਚਾ ਦਿੱਤਾ ਸੀ, ਇਹ ਮੈਚ ਡਰਾਅ ਰਿਹਾ ਸੀ।

IND Vs ENG ਦੂਜਾ ਟੈਸਟ : ਯਸ਼ਸਵੀ ਜਾਇਸਵਾਲ ਦਾ ਦੂਜਾ ਟੈਸਟ ਸੈਂਕੜਾ, ਸ਼ੁਭਮਨ, ਅਈਅਰ ਸਸਤੇ ’ਚ ਆਊਟ
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਬਸ਼ੀਰ, ਐਂਡਰਸਨ ਅਤੇ ਹਾਰਟਲੇ ਨੂੰ ਮਿਲੀ 1-1 ਵਿਕਟਾਂ

ਸਪੋਰਟਸ ਡੈਸਕ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ਦੇ ਵਾਈਐਸ ਰਾਜਸ਼ੇਖਰ ਰੈਡੀ ਏਸੀਏ-ਵੀਡੀਸੀਏ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਵੱਲੋਂ ਰਜ਼ਤ ਪਾਟੀਦਾਰ ਨੇ ਅੱਜ ਡੈਬਿਊ ਕੀਤਾ ਹੈ। ਹੁਣ ਦੂਜੇ ਸੈਸ਼ਨ ਦੀ ਖੇਡ ਖਤਮ ਹੋ ਗਈ ਹੈ। ਚਾਹ ਦੇ ਬ੍ਰੇਕ ਤੱਕ ਭਾਰਤੀ ਟੀਮ ਨੇ ਆਪਣੀਆਂ 3 ਵਿਕਟਾਂ ਗੁਆ ਕੇ 225 ਦੌੜਾਂ ਬਣਾ ਲਈਆਂ ਹਨ। (IND vs ENG Test)

ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਖ਼ਿਲਾਫ਼ Vigilance ਵੱਲੋਂ ਕੇਸ ਦਰਜ

ਇਸ ਸਮੇਂ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਅਤੇ ਰਜ਼ਤ ਪਾਟੀਦਾਰ ਕ੍ਰੀਜ ’ਤੇ ਨਾਬਾਦ ਹਨ। ਯਸ਼ਸਵੀ ਜਾਇਸਵਾਲ ਦਾ ਸੈਂਕੜਾ ਪੂਰਾ ਹੋ ਚੁੱਕਿਆ ਹੈ। ਜਾਇਸਵਾਲ ਨੇ ਆਪਣਾ ਸੈਂਕੜਾ ਛੱਕਾ ਮਾਰ ਕੇ ਪੂਰਾ ਕੀਤਾ। ਭਾਰਤੀ ਟੀਮ ਨੂੰ ਤੀਜਾ ਝਟਕਾ ਸ਼ੇ੍ਰਅਸ ਅਈਅਰ ਦੇ ਰੂਪ ’ਚ ਲੱਗਿਆ ਹੈ। ਉਨ੍ਹਾਂ ਨੂੰ ਟਾਮ ਹਾਰਟਲੇ ਨੇ ਆਊਟ ਕੀਤਾ ਹੈ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜੈਮਸ ਐਂਡਰਸਨ ਨੇ ਸ਼ੁਭਮਨ ਗਿੱਲ ਨੂੰ ਅਤੇ ਡੈਬਿਊ ਕਰ ਰਹੇ ਬਸ਼ੀਰ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਆਊਟ ਕੀਤਾ। (IND vs ENG Test)

ਸ਼੍ਰੇਅਸ ਅਈਅਰ ਅਤੇ ਜਾਇਸਵਾਲ ਵਿਚਕਾਰ 90 ਦੌੜਾਂ ਦੀ ਸਾਂਝੇਦਾਰੀ

ਸ਼੍ਰੇਅਸ ਅਈਅਰ ਅਤੇ ਯਸ਼ਸਵੀ ਜਾਇਸਵਾਲ ਵਿਚਕਾਰ 131 ਗੇਂਦਾਂ ’ਚ 90 ਦੌੜਾਂ ਦੀ ਸਾਂਝੇਦਾਰੀ ਪੂਰੀ ਹੋਈ। ਅਈਅਰ 27 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਜੈਸਵਾਲ ਨੇ ਸਾਂਝੇਦਾਰੀ ’ਚ 63 ਦੌੜਾਂ ਦਾ ਯੋਗਦਾਨ ਪਾਇਆ। (IND vs ENG Test)

ਜਡੇਜਾ ਦੇ ਹੈਲਮੇਟ ’ਤੇ ਲੱਗੀ 142 ਸਪੀਡ ਦੀ ਗੇਂਦ, ਬੁਮਰਾਹ ਦੇ ਬੋਲਡ ’ਤੇ 8 ਫੁੱਟ ਦੂਰ ਜਾ ਕੇ ਡਿੱਗਿਆ ਸਟੰਪ, ਤੀਜੇ ਦਿਨ ਦੇ ਕੁਝ Highlights
ਰੂਟ ਨੂੰ ਲਗਾਤਾਰ ਦੋ ਗੇਂਦਾਂ ’ਤੇ ਦੋ ਵਿਕਟਾਂ | IND vs ENG

ਇੰਗਲੈਂਡ ਦੀ ਤੀਜੇ ਦਿਨ ਵਾਪਸੀ | IND vs ENG

ਹੈਦਰਾਬਾਦ (ਏਜੰਸੀ)। ਇੰਗਲੈਂਡ ਨੇ ਭਾਰਤ ਖਿਲਾਫ ਟੈਸਟ ਸੀਰੀਜ ਦੇ ਪਹਿਲੇ ਮੈਚ ’ਚ ਵਾਪਸੀ ਕਰ ਲਈ ਹੈ। ਟੀਮ ਨੇ ਤੀਜੇ ਦਿਨ 126 ਦੌੜਾਂ ਦੀ ਲੀਡ ਲੈ ਲਈ। ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲਿਸ਼ ਟੀਮ ਨੇ ਦੂਜੀ ਪਾਰੀ ’ਚ 6 ਵਿਕਟਾਂ ’ਤੇ 316 ਦੌੜਾਂ ਬਣਾ ਲਈਆਂ ਸਨ। ਓਲੀ ਪੋਪ 148 ਅਤੇ ਰੇਹਾਨ ਅਹਿਮਦ 16 ਦੌੜਾਂ ਬਣਾ ਕੇ ਨਾਬਾਦ ਰਹੇ। ਪੋਪ ਨੇ ਆਪਣੇ ਟੈਸਟ ਕਰੀਅਰ ਦਾ 5ਵਾਂ ਸੈਂਕੜਾ ਜੜਿਆ। ਸ਼ਨਿੱਚਰਵਾਰ ਨੂੰ ਮੈਚ ਦੌਰਾਨ ਕਈ ਪਲ ਦੇਖਣ ਨੂੰ ਮਿਲੇ, ਜਿਵੇਂ- ਪਹਿਲੇ ਸੈਸ਼ਨ ’ਚ ਮਾਰਕ ਵੁੱਡ ਦੀ ਗੇਂਦ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਦੇ ਹੈਲਮੇਟ ’ਤੇ ਜਾ ਲੱਗੀ। ਇਸ ਤੋਂ ਬਾਅਦ ਜੋ ਰੂਟ ਨੇ ਲਗਾਤਾਰ ਦੋ ਗੇਂਦਾਂ ’ਤੇ ਦੋ ਵਿਕਟਾਂ ਲਈਆਂ। ਫਿਰ ਭਾਰਤੀ ਪਾਰੀ ’ਚ ਜਸਪ੍ਰੀਤ ਬੁਮਰਾਹ ਨੇ ਬੇਨ ਡਕੇਟ ਨੂੰ ਬੋਲਡ ਕੀਤਾ। ਜਸਪ੍ਰੀਤ ਦੀ ਗੇਂਦ ਇੰਨੀ ਤੇਜ ਸੀ ਕਿ ਸਟੰਪ ਉਛਾਲ ਕੇ 8 ਫੁੱਟ ਦੂਰ ਜਾ ਡਿੱਗਿਆ।

ENG vs IND : ਤੀਜੇ ਦਿਨ ਦੀ ਖੇਡ ਖਤਮ, ਦੂਜੀ ਪਾਰੀ ’ਚ ਇੰਗਲੈਂਡ ਦੀ ਮਜ਼ਬੂਤ ਸ਼ੁਰੂਆਤ, ਪੋਪ 148 ’ਤੇ ਨਾਬਾਦ

ਜਡੇਜਾ ਦੇ ਹੈਲਮੇਟ ’ਤੇ ਲੱਗੀ ਵੁੱਡ ਦੀ ਗੇਂਦ | IND vs ENG

ਭਾਰਤ ਨੇ ਦਿਨ ਦੀ ਸ਼ੁਰੂਆਤ 421/7 ਨਾਲ ਕੀਤੀ। ਜਡੇਜਾ 81 ਅਤੇ ਅਕਸ਼ਰ ਪਟੇਲ 35 ਦੇ ਨਿੱਜੀ ਸਕੋਰ ’ਤੇ ਖੇਡਣ ਆਏ। ਭਾਰਤੀ ਪਾਰੀ ਦੇ 115ਵੇਂ ਓਵਰ ਦੀ ਤੀਜੀ ਗੇਂਦ ਰਵਿੰਦਰ ਜਡੇਜਾ ਦੇ ਹੈਲਮੇਟ ’ਤੇ ਲੱਗੀ। ਮਾਰਕ ਵੁੱਡ ਨੇ 142 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੌਕਾ ਮਾਰਿਆ ਸੀ, ਜਿਸ ਨੂੰ ਜਡੇਜਾ ਖਿੱਚਣਾ ਚਾਹੁੰਦੇ ਸਨ, ਹਾਲਾਂਕਿ ਜਡੇਜਾ ਨੂੰ ਸੱਟ ਨਹੀਂ ਲੱਗੀ ਪਰ ਫਿਜੀਓ ਦੀ ਪ੍ਰੀਖਿਆ ਲਈ ਖੇਡ ਨੂੰ ਰੋਕਣਾ ਪਿਆ ਸੀ। ਬਾਊਂਸਰ ਤੋਂ ਬਾਅਦ ਫਿਜੀਓ ਟੈਸਟ ਜ਼ਰੂਰੀ ਹੈ। (IND vs ENG)

ਰੂਟ ਨੇ ਲਗਾਤਾਰ 2 ਵਿਕਟਾਂ ਲਈਆਂ | IND vs ENG

120ਵੇਂ ਓਵਰ ’ਚ ਇੰਗਲੈਂਡ ਦੇ ਪਾਰਟ ਟਾਈਮ ਸਪਿਨਰ ਜੋ ਰੂਟ ਨੇ ਦੋ ਗੇਂਦਾਂ ’ਚ ਲਗਾਤਾਰ ਦੋ ਵਿਕਟਾਂ ਲਈਆਂ। ਉਨ੍ਹਾਂ ਨੇ ਓਵਰ ਦੀ ਤੀਜੀ ਗੇਂਦ ’ਤੇ ਜਡੇਜਾ ਨੂੰ ਐੱਲਬੀਡਬਲਯੂ, ਫਿਰ ਅਗਲੀ ਹੀ ਗੇਂਦ ’ਤੇ ਜਸਪ੍ਰੀਤ ਬੁਮਰਾਹ ਨੂੰ ਬੋਲਡ ਕਰ ਦਿੱਤਾ। ਬੁਮਰਾਹ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। (IND vs ENG)

ਰੋਹਿਤ ਦੇ ਡੀਆਰਐੱਸ ਨਾ ਲੈ ਕੇ ਡਕੇਟ ਨੂੰ ਜੀਵਨਦਾਨ | IND vs ENG

ਇੰਗਲੈਂਡ ਦੀ ਦੂਜੀ ਪਾਰੀ ਦੇ 17ਵੇਂ ਓਵਰ ’ਚ ਬੇਨ ਡਕੇਟ ਨੂੰ ਜੀਵਨਦਾਨ ਮਿਲਿਆ। ਬੁਮਰਾਹ ਦੇ ਓਵਰ ਦੀ ਆਖਰੀ ਗੇਂਦ ਵਿਕਟ ਦੇ ਪੈਡ ’ਤੇ ਲੱਗੀ। ਪਰ ਫੀਲਡ ਅੰਪਾਇਰ ਨੇ ਅਪੀਲ ਠੁਕਰਾ ਦਿੱਤੀ। ਅਜਿਹੇ ’ਚ ਰੋਹਿਤ ਨੇ ਡੀਆਰਐੱਸ ਨਹੀਂ ਲਿਆ। ਬਾਅਦ ’ਚ, ਰੀਪਲੇਅ ਨੇ ਦਿਖਾਇਆ ਕਿ ਗੇਂਦ ਲੈੱਗ ਸਟੰਪ ਨੂੰ ਲੱਗੀ ਸੀ। ਇਸ ਤਰ੍ਹਾਂ ਰੋਹਿਤ ਦੇ ਡੀਆਰਐਸ ਨਾ ਲੈਣ ਕਾਰਨ ਇੰਗਲਿਸ਼ ਓਪਨਰ ਬੇਨ ਡਕੇਟ ਨੂੰ ਜੀਵਨਦਾਨ ਮਿਲਿਆ। (IND vs ENG)

ਬੁਮਰਾਹ ਦੀ ਗੇਂਦ ’ਤੇ ਬੋਲਡ ਹੋਏ ਡਕੇਟ, 8 ਫੁੱਟ ਦੂਰ ਜਾ ਕੇ ਡਿੱਗਿਆ ਸਟੰਪ

ਭਾਰਤੀ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਨੇ 19ਵੇਂ ਓਵਰ ਦੀ 5ਵੀਂ ਗੇਂਦ ’ਤੇ ਬੇਨ ਡਕੇਟ ਨੂੰ ਬੋਲਡ ਕਰ ਦਿੱਤਾ। ਬੁਮਰਾਹ ਦੀ ਗੇਂਦ ਇੰਨੀ ਤੇਜ ਸੀ ਕਿ ਡਕੇਟ ਦਾ ਸਟੰਪ 8 ਫੁੱਟ ਦੂਰ ਉੱਛਲਿਆ। ਡਕੇਟ 47 ਦੌੜਾਂ ਦੇ ਸਕੋਰ ’ਤੇ ਆਊਟ ਹੋ ਗਏ ਅਤੇ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ। (IND vs ENG)

ENG vs IND : ਤੀਜੇ ਦਿਨ ਦੀ ਖੇਡ ਖਤਮ, ਦੂਜੀ ਪਾਰੀ ’ਚ ਇੰਗਲੈਂਡ ਦੀ ਮਜ਼ਬੂਤ ਸ਼ੁਰੂਆਤ, ਪੋਪ 148 ’ਤੇ ਨਾਬਾਦ
ਤੀਜੇ ਦਿਨ ਭਾਰਤ ’ਤੇ 126 ਦੌੜਾਂ ਦੀ ਲੀੜ | ENG vs IND

ਦੂਜੀ ਪਾਰੀ ’ਚ ਇੰਗਲੈਂਡ ਦਾ ਸਕੋਰ 316/6

ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਵਿੱਚ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ’ਚ 246 ਦੌੜਾਂ ਬਣਾਇਆਂ ਸਨ। ਜਵਾਬ ’ਚ ਭਾਰਤੀ ਟੀਮ ਨੇ ਅੱਜ ਆਪਣੀ ਪਹਿਲੀ ਪਾਰੀ ’ਚ ਸੱਤ ਵਿਕਟਾਂ ਗੁਆ ਕੇ 421 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਸਿਰਫ 15 ਦੌੜਾਂ ਜੋੜਨ ਤੋਂ ਬਾਅਦ ਆਪਣੀ ਬਾਕੀ ਰਹਿੰਦੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ। ਫਿਲਹਾਲ ਇੰਗਲੈਂਡ ਦੀ ਦੂਜੀ ਪਾਰੀ ਜਾਰੀ ਹੈ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲੈਂਡ ਨੇ ਆਪਣੀਆਂ 6 ਵਿਕਟਾਂ ਗੁਆ ਕੇ 316 ਦੌੜਾਂ ਬਣਾ ਲਈਆਂ ਹਨ। ਪੋਪ ਨੇ ਆਪਣੇ ਟੈਸਟ ਕਰੀਅਰ ਦਾ 5ਵਾਂ ਸੈਂਕੜਾ ਜੜਿਆ। (ENG vs IND)

ਲੋਕ ਸਭਾ ਚੋਣਾਂ: ਭਾਜਪਾ ਨੇ ਸਾਰੇ ਸੂਬਿਆਂ ਦੇ ਚੋਣ ਇੰਚਾਰਜ ਕੀਤੇ ਨਿਯੁਕਤ

ਤੀਜੇ ਦਿਨ ਦੀ ਖੇਡ ਖਤਮ | ENG vs IND

ਭਾਰਤ ਅਤੇ ਇੰਗਲੈਂਡ ਵਿਚਕਾਰ ਹੈਦਰਾਬਾਦ ਦੇ ਰਾਜ਼ੀਵ ਗਾਂਧੀ ਸਟੇਡੀਅਮ ’ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਇੰਗਲੈਂਡ ਨੇ ਅੱਜ ਜਬਰਦਸਤ ਵਾਪਸੀ ਕਰਦੇ ਹੋਏ ਆਪਣੀ ਦੂਜੀ ਪਾਰੀ ’ਚ ਭਾਰਤ ’ਤੇ 126 ਦੌੜਾਂ ਦੀ ਲੀੜ ਬਣਾ ਲਈ ਹੈ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲਿਸ਼ ਟੀਮ ਨੇ ਆਪਣੀ ਦੂਜੀ ਪਾਰੀ ’ਚ ਛੇ ਵਿਕਟਾਂ ਗੁਆ ਕੇ 316 ਦੌੜਾਂ ਬਣਾ ਲਈਆਂ ਹਨ। ਓਪਕਪਤਾਨ ਓਲੀ ਪੋਪ ਨੇ ਜਬਰਦਸਤ ਪਾਰੀ ਖੇਡਦੇ ਹੋਏ ਸੈਂਕੜਾ ਜੜਿਆ ਅਤੇ ਨਾਬਾਦ ਪਵੇਲੀਅਨ ਪਰਤੇ ਹਨ। ਉਹ 148 ਦੌੜਾਂ ਬਣਾ ਕੇ ਨਾਬਾਦ ਹਨ। ਉਨ੍ਹਾਂ ਤੋਂ ਇਲਾਵਾ ਰੇਹਾਨ ਅਹਿਮਦ 16 ਦੌੜਾਂ ਬਣਾ ਕੇ ਨਾਬਾਦ ਹਨ। (ENG vs IND)

ਇੰਗਲੈਂਡ ਦੀ ਦੂਜੀ ਪਾਰੀ ’ਚ ਬੇਨ ਡਕੇਟ 47 ਦੌੜਾਂ, ਬੇਨ ਫਾਕਸ 34 ਦੌੜਾਂ, ਜੈਕ ਕਰਾਊਲੀ 31, ਜੌਨੀ ਬੇਅਰਸਟੋ 10, ਬੇਨ ਸਟੋਕਸ 6 ਅਤੇ ਜੋ ਰੂਟ 2 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੂੰ ਇੱਕ-ਇੱਕ ਵਿਕਟ ਮਿਲੀ। (ENG vs IND)

IND vs ENG : ਹੈਦਰਾਬਾਦ ਟੈਸਟ ਦੇ ਤੀਜੇ ਦਿਨ ਇੰਗਲੈਂਡ ਦੀ ਦੂਜੀ ਪਾਰੀ ’ਚ ਤੇਜ਼ ਸ਼ੁਰੂਆਤ, ਲੰਚ ਤੱਕ ਡਕੇਟ ਅਤੇ ਪੋਪ ਨਾਟਆਊਟ
ਅਸ਼ਵਿਨ ਨੂੰ ਮਿਲੀ ਇੱਕ ਵਿਕਟ | IND vs ENG

ਭਾਰਤੀ ਟੀਮ ਅਜੇ ਵੀ 101 ਦੌੜਾਂ ਨਾਲ ਅੱਗੇ | IND vs ENG

ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਤੀਜੇ ਦਿਨ ਦੀ ਖੇਡ ਦੇ ਲੰਚ ਤੱਕ ਇੰਗਲੈਂਡ ਅਜੇ ਵੀ ਭਾਰਤੀ ਟੀਮ ਦੇ ਸਕੋਰ ਤੋਂ 101 ਦੌੜਾਂ ਨਾਲ ਪਿੱਛੇ ਹੈ। ਦੱਸ ਦੇਈਏ ਕਿ ਭਾਰਤੀ ਟੀਮ ਨੂੰ ਪਹਿਲੀ ਪਾਰੀ ’ਚ 190 ਦੌੜਾਂ ਦੀ ਲੀੜ ਮਿਲੀ ਸੀ। ਭਾਰਤੀ ਟੀਮ ਪਹਿਲੀ ਪਾਰੀ ’ਚ 436 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਜਿਸ ਵਿੱਚ ਯਸ਼ਸਵੀ ਜਾਇਸਵਾਲ ਨੇ 80, ਕੇਐੱਲ ਰਾਹੁਲ ਨੇ 86, ਰਵਿੰਦਰ ਜਡੇਜ਼ਾ ਨੇ 87 ਅਤੇ ਕੇਐੱਸ ਭਰਤ ਨੇ 41 ਦੌੜਾਂ ਬਣਾਇਆਂ। (IND vs ENG)

ਪੁਲਿਸ ਮੁਲਾਜ਼ਮਾਂ ਦੀ ਬੱਸ ਹੋਈ ਹਾਦਸਾਗ੍ਰਸਤ

ਦੂਜੀ ਪਾਰੀ ’ਚ ਇੰਗਲੈਂਡ ਨੇ ਤੇਜ਼ ਸ਼ੁਰੂਆਤ ਕੀਤੀ ਹੈ, ਇਸ ਸਮੇਂ ਇੰਗਲੈਂਡ ਦੀ ਟੀਮ ਦਾ ਸਕੋਰ ਲੰਚ ਤੱਕ 89/1 ਦਾ ਹੈ। ਇਸ ਸਮੇਂ ਪੋਪ ਅਤੇ ਡਕੇਟ ਨਾਟਆਊਟ ਵਾਪਸ ਪਰਤੇ ਹਨ। ਰਵਿਚੰਦਰਨ ਅਸ਼ਵਿਨ ਨੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ ਹੈ। ਇਸ ਤੋਂ ਪਹਿਲਾਂ ਭਾਤਰੀ ਟੀਮ ਆਪਣੇ ਕੱਲ੍ਹ ਦੇ ਸਕੋਰ ’ਚ ਸਿਰਫ 20 ਦੌੜਾਂ ਦਾ ਹੀ ਇਜਾਫਾ ਕਰ ਪਾਈ ਅਤੇ ਆਲਆਊਟ ਹੋ ਗਈ। ਜੋ ਰੂਟ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ ਦੌਰਾਨ ਟਾਸ ਜਿੱਤਿਆ ਸੀ ਅਤੇ ਟੀਮ 246 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਜਿਸ ਵਿੱਚ ਕਪਤਾਨ ਬੇਨ ਸਟੋਕਸ ਹੀ ਕਪਤਾਨੀ ਪਾਰੀ ਖੇਡ ਸਕੇ ਸਨ। (IND vs ENG)

ਲੰਚ ਤੱਕ ਇੰਗਲੈਂਡ ਨੇ 89 ਦੌੜਾਂ ਬਣਾਈਆਂ | IND vs ENG

ਇੰਗਲੈਂਡ ਨੇ ਤੀਜੇ ਦਿਨ ਦੇ ਪਹਿਲੇ ਸੈਸ਼ਨ ’ਚ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ। ਟੀਮ 190 ਦੌੜਾਂ ਨਾਲ ਪਿੱਛੇ ਸੀ ਪਰ ਉਸ ਨੇ ਬਹੁਤ ਤੇਜ ਸ਼ੁਰੂਆਤ ਕੀਤੀ। ਬੇਨ ਡਕੇਟ ਅਤੇ ਜੈਕ ਕ੍ਰਾਲੀ ਨੇ ਪਹਿਲੇ 9 ਓਵਰਾਂ ’ਚ ਬਿਨਾਂ ਕਿਸੇ ਨੁਕਸਾਨ ਦੇ 45 ਦੌੜਾਂ ਜੋੜੀਆਂ। ਕ੍ਰਾਲੀ 10ਵੇਂ ਓਵਰ ’ਚ 31 ਦੌੜਾਂ ਬਣਾ ਕੇ ਆਊਟ ਹੋ ਗਏ। ਡਕੇਟ ਨੇ ਓਲੀ ਪੋਪ ਨਾਲ ਪਾਰੀ ਦੀ ਅਗਵਾਈ ਕੀਤੀ। ਦੋਵਾਂ ਨੇ 15 ਓਵਰਾਂ ’ਚ ਟੀਮ ਦੇ ਸਕੋਰ ਨੂੰ 89 ਦੌੜਾਂ ਤੱਕ ਪਹੁੰਚਾਇਆ ਅਤੇ ਸੈਸ਼ਨ ਦੇ ਅੰਤ ਤੱਕ ਕੋਈ ਹੋਰ ਵਿਕਟ ਨਹੀਂ ਡਿੱਗਣ ਦਿੱਤੀ। ਸੈਸ਼ਨ ’ਚ ਰਵੀਚੰਦਰਨ ਅਸ਼ਵਿਨ ਨੇ ਇੱਕੋ-ਇੱਕ ਵਿਕਟ ਲਈ। (IND vs ENG)

ਭਾਰਤ-ਇੰਗਲੈਂਡ ਸੀਰੀਜ਼ ਦੇ 8 Game Changers, ਅਸ਼ਵਿਨ, ਜਡੇਜਾ ਟਾਪ ਗੇਂਦਬਾਜ਼ ਅਤੇ ਆਲਰਾਉਂਡਰ, ਭਾਰਤ ਖਿਲਾਫ ਜੋ ਰੂਟ ਦਾ ਵੀ ਕਾਫੀ ਚੰਗਾ ਪ੍ਰਦਰਸ਼ਨ
ਭਲਕੇ ਤੋਂ ਖੇਡਿਆ ਜਾਵੇਗਾ ਪਹਿਲਾ ਟੈਸਟ ਮੁਕਾਬਲਾ | IND vs ENG

ਜੋ ਰੂਟ ਦੀਆਂ ਭਾਰਤ ਖਿਲਾਫ 2526 ਦੌੜਾਂ

ਹੈਦਰਾਬਾਦ ’ਚ ਪਹਿਲਾ ਮੁਕਾਬਲਾ

ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਭਲਕੇ ਤੋਂ ਹੈਦਰਾਬਾਦ ’ਚ ਸ਼ੁਰੂ ਹੋਵੇਗਾ। ਹੈਦਰਾਬਾਦ ਦੇ ਰਾਜ਼ੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਵੱਲੋਂ ਸਟਾਰ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਸ਼ੁਰੂਆਤੀ ਦੋ ਟੈਸਟ ਮੈਚਾਂ ਤੋਂ ਬਾਹਰ ਹਨ ਅਤੇ ਇੰਗਲੈਂਡ ਦੇ ਹੈਰੀ ਬਰੂਕ ਪੂਰੀ ਟੈਸਟ ਸੀਰੀਜ਼ ਤੋਂ ਬਾਹਰ ਹਨ। ਦੋਵਾਂ ਹੀ ਟੀਮਾਂ ’ਚ ਕਈ ਅਜਿਹੇ ਖਿਡਾਰੀ ਹਨ ਜਿਹੜੇ ਆਪਣੇ ਦਮ ’ਤੇ ਪੂਰੇ ਮੈਚ ਦਾ ਰੁੱਖ ਬਦਲਣ ਦਾ ਦਮ ਰੱਖਦੇ ਹਨ। ਇਸ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ। ਆਓ ਜਾਣਦੇ ਹਾਂ ਉਹ ਕਿਹੜੇ-ਕਿਹੜੇ ਖਿਡਾਰੀ ਹਨ ਜਿਹੜੇ ਮੈਚ ਬਦਲਣ ਦਾ ਦਮ ਰੱਖਦੇ ਹਨ।

ਭਾਰਤੀ ਟੀਮ ਦੇ 4 ਮੁੱਖ ਗੇਮਚੇਂਜ਼ਰ

ਵਿਰਾਟ ਕੋਹਲੀ | IND vs ENG

35 ਸਾਲ ਦੇ ਵਿਰਾਟ ਕੋਹਲੀ ਸੀਰੀਜ ਦੇ ਤੀਜੇ ਮੈਚ ’ਚ ਹਾਜ਼ਰ ਹੋਣਗੇ। ਕੋਹਲੀ ਨੇ ਭਾਰਤ ਲਈ ਹੁਣ ਤੱਕ 113 ਟੈਸਟ ਮੈਚਾਂ ’ਚ 8,848 ਦੌੜਾਂ ਬਣਾਈਆਂ ਹਨ, ਜਿਸ ’ਚ 29 ਸੈਂਕੜੇ ਅਤੇ 30 ਅਰਧ ਸੈਂਕੜੇ ਸ਼ਾਮਲ ਹਨ। ਉਹ ਸਰਗਰਮ ਬੱਲੇਬਾਜਾਂ ’ਚ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਹ ਦੱਖਣੀ ਅਫਰੀਕਾ ਖਿਲਾਫ ਪਿਛਲੀ ਟੈਸਟ ਸੀਰੀਜ ’ਚ ਟੀਮ ਇੰਡੀਆ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਵੀ ਸਨ।

Mamata Banerjee : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਹਾਦਸੇ ਦਾ ਸ਼ਿਕਾਰ

ਉਨ੍ਹਾਂ ਇੰਗਲੈਂਡ ਖਿਲਾਫ 38 ਟੈਸਟ ਮੈਚਾਂ ’ਚ 2,483 ਦੌੜਾਂ ਬਣਾਈਆਂ ਹਨ, ਜਿਸ ’ਚ 4 ਸੈਂਕੜੇ ਅਤੇ 16 ਅਰਧ ਸੈਂਕੜੇ ਸ਼ਾਮਲ ਹਨ। ਏਸ਼ੀਆਈ ਸਥਿਤੀਆਂ ’ਚ, ਉਨ੍ਹਾਂ 59 ਟੈਸਟਾਂ ’ਚ 4,597 ਦੌੜਾਂ ਬਣਾਈਆਂ ਹਨ, ਜੋ ਮੌਜੂਦਾ ਟੀਮ ’ਚ ਭਾਰਤੀ ਖਿਡਾਰੀਆਂ ’ਚ ਸਭ ਤੋਂ ਜ਼ਿਆਦਾ ਹਨ। ਉਹ 2023-25 ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਵੀ ਹਨ। ਉਨ੍ਹਾਂ ਦੇ ਨਾਂਅ 4 ਟੈਸਟਾਂ ’ਚ 369 ਦੌੜਾਂ ਹਨ।

ਰੋਹਿਤ ਸ਼ਰਮਾ | IND vs ENG

ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਪਿਛਲੇ 2 ਸਾਲਾਂ ’ਚ ਭਾਰਤ ਦੇ ਟਾਪ-3 ਸਕੋਰਰਾਂ ’ਚ ਸ਼ਾਮਲ ਹਨ। ਉਨ੍ਹਾਂ 10 ਟੈਸਟਾਂ ’ਚ 2 ਸੈਂਕੜੇ ਅਤੇ 2 ਅਰਧ ਸੈਂਕੜੇ ਲਾ ਕੇ 635 ਦੌੜਾਂ ਬਣਾਈਆਂ। ਵਿਰਾਟ ਪਹਿਲੇ ਨੰਬਰ ’ਤੇ ਅਤੇ ਰਿਸ਼ਭ ਪੰਤ ਦੂਜੇ ਨੰਬਰ ’ਤੇ ਸਨ। ਰੋਹਿਤ ਨੇ ਭਾਰਤ ਲਈ 54 ਟੈਸਟਾਂ ’ਚ 3,737 ਦੌੜਾਂ ਬਣਾਈਆਂ ਹਨ। ਵਿਰਾਟ ਦੇ ਜਾਣ ਤੋਂ ਬਾਅਦ ਉਹ ਮੌਜ਼ੂਦਾ ਟੀਮ ’ਚ ਰਹਿ ਗਏ ਸਭ ਤੋਂ ਤਜਰਬੇਕਾਰ ਬੱਲੇਬਾਜ ਹਨ। ਉਨ੍ਹਾਂ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੇ 3000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।

ਏਸ਼ੀਆਈ ਹਾਲਾਤ ’ਚ ਵੀ ਰੋਹਿਤ ਨੇ 8 ਸੈਂਕੜੇ ਲਾ ਕੇ 2,210 ਦੌੜਾਂ ਬਣਾਈਆਂ ਹਨ। ਰੋਹਿਤ ਨੇ ਅਫਗਾਨਿਸਤਾਨ ਖਿਲਾਫ ਹਾਲੀਆ ਟੀ-20 ਸੀਰੀਜ ’ਚ ਆਪਣਾ ਹਮਲਾਵਰ ਰੁਖ ਦਿਖਾਇਆ। ਦੱਖਣੀ ਅਫਰੀਕਾ ’ਚ ਉਹ ਕੁਝ ਖਾਸ ਨਹੀਂ ਕਰ ਸਕੇ ਪਰ ਇਸ ਤੋਂ ਪਹਿਲਾਂ ਇੱਕਰੋਜ਼ਾ ਵਿਸ਼ਵ ਕੱਪ ’ਚ ਉਹ ਦੂਜੇ ਟਾਪ ਸਕੋਰਰ ਸਨ। ਪਿਛਲੇ ਸਾਲ ਉਨ੍ਹਾਂ ਨੇ ਨਾਗਪੁਰ ਦੀ ਮੁਸ਼ਕਿਲ ਪਿੱਚ ’ਤੇ ਅਸਟਰੇਲੀਆ ਖਿਲਾਫ ਸੈਂਕੜਾ ਵੀ ਜੜਿਆ ਸੀ, ਇਸ ਲਈ ਉਹ ਮੁਸਕਿਲ ਸਪਿਨਿੰਗ ਪਿੱਚਾਂ ’ਤੇ ਵੀ ਭਾਰਤ ਲਈ ਮਹੱਤਵਪੂਰਨ ਬੱਲੇਬਾਜ ਹਨ।

ਰਵੀਚੰਦਰਨ ਅਸ਼ਵਿਨ | IND vs ENG

ਗੇਂਦਬਾਜੀ ’ਚ ਇੰਗਲੈਂਡ ਲਈ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਤੋਂ ਪਾਰ ਪਾਉਣਾ ਮੁਸ਼ਕਲ ਹੋਵੇਗਾ। ਭਾਰਤ ਦੀਆਂ ਸਪਿਨ ਪਿੱਚਾਂ ’ਤੇ ਇਹ ਅਜਿਹੇ ਸਪਿਨਰ ਹਨ ਜੋ ਕਿਸੇ ਵੀ ਸਮੇਂ ਮੈਚ ਦਾ ਰੁਖ ਬਦਲ ਸਕਦੇ ਹਨ। ਅਸ਼ਵਿਨ ਇਸ ਸਮੇਂ ਦੁਨੀਆ ਦੇ ਸਭ ਤੋਂ ਵਧੀਆ ਸਪਿਨਰ ਹਨ। ਉਨ੍ਹਾਂ ਨੇ ਏਸ਼ੀਆ ’ਚ 387 ਵਿਕਟਾਂ ਲਈਆਂ ਹਨ ਅਤੇ ਸੀਰੀਜ ’ਚ 400 ਵਿਕਟਾਂ ਦਾ ਅੰਕੜਾ ਪਾਰ ਕਰ ਸਕਦੇ ਹਨ। ਟੈਸਟ ’ਚ ਵਿਸ਼ਵ ਦੇ ਨੰਬਰ-1 ਗੇਂਦਬਾਜ ਅਸ਼ਵਿਨ ਪਿਛਲੇ ਦੋ ਸਾਲਾਂ ’ਚ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ’ਚ ਚੋਟੀ ’ਤੇ ਹਨ। ਇੰਗਲੈਂਡ ਖਿਲਾਫ ਸਿਰਫ 19 ਟੈਸਟ ਮੈਚਾਂ ’ਚ ਉਨ੍ਹਾਂ ਦੇ ਨਾਂਅ 88 ਵਿਕਟਾਂ ਹਨ।

ਜੋ ਕਿ ਸਰਗਰਮ ਭਾਰਤੀ ਗੇਂਦਬਾਜਾਂ ’ਚ ਸਭ ਤੋਂ ਜ਼ਿਆਦਾ ਹਨ। ਉਨ੍ਹਾਂ ਨੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੂੰ ਵੀ ਕ੍ਰਿਕੇਟ ਦੇ ਸਭ ਤੋਂ ਲੰਬੇ ਫਾਰਮੈਟ ’ਚ ਸਭ ਤੋਂ ਜ਼ਿਆਦਾ (11) ਵਾਰ ਆਊਟ ਕੀਤਾ ਹੈ। ਅਸ਼ਵਿਨ 500 ਟੈਸਟ ਵਿਕਟਾਂ ਤੋਂ ਸਿਰਫ 10 ਵਿਕਟਾਂ ਦੂਰ ਹਨ, ਉਨ੍ਹਾਂ ਦੇ ਨਾਂਅ 95 ਟੈਸਟ ਮੈਚਾਂ ’ਚ 490 ਵਿਕਟਾਂ ਹਨ। ਉਹ ਚੋਟੀ ਦੇ ਵਿਕਟ ਲੈਣ ਵਾਲੇ ਗੇਂਦਬਾਜਾਂ ਦੀ ਸੂਚੀ ’ਚ ਦੂਜੇ ਮੌਜ਼ੂਦਾ ਸਪਿਨਰ ਹਨ। ਉਨ੍ਹਾਂ ਤੋਂ ਅੱਗੇ ਅਸਟਰੇਲੀਆ ਦੇ ਨਾਥਨ ਲਿਓਨ ਹਨ। ਅਸ਼ਵਿਨ ਨੇ ਇੱਕ ਮੈਚ ’ਚ 8 ਵਾਰ 10 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ, ਜਦਕਿ ਉਨ੍ਹਾਂ ਦੇ ਨਾਂਅ ਇੱਕ ਪਾਰੀ ’ਚ 34 ਵਾਰ 5 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਹੈ।

ਰਵਿੰਦਰ ਜਡੇਜ਼ਾ | IND vs ENG

ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਆਈਸੀਸੀ ਰੈਂਕਿੰਗ ’ਚ ਨੰਬਰ-1 ਟੈਸਟ ਆਲਰਾਊਂਡਰ ਹਨ। ਗੇਂਦ ਦੇ ਨਾਲ-ਨਾਲ ਉਹ ਬੱਲੇ ਨਾਲ ਵੀ ਪ੍ਰਭਾਵਸ਼ਾਲੀ ਹਨ। ਹੁਣ ਤੱਕ ਉਨ੍ਹਾਂ ਨੇ 68 ਟੈਸਟ ਮੈਚਾਂ ’ਚ 275 ਵਿਕਟਾਂ ਲੈਣ ਦੇ ਨਾਲ 2,804 ਦੌੜਾਂ ਵੀ ਬਣਾਈਆਂ ਹਨ। ਉਨ੍ਹਾਂ ਨੇ ਏਸ਼ੀਆ ’ਚ 207 ਵਿਕਟਾਂ ਲਈਆਂ ਹਨ ਅਤੇ ਅਸਟਰੇਲੀਆ ਖਿਲਾਫ ਪਿਛਲੀ ਘਰੇਲੂ ਟੈਸਟ ਲੜੀ ’ਚ ਉਨ੍ਹਾਂ ਨੇ 22 ਵਿਕਟਾਂ ਲਈਆਂ ਸਨ। ਉਸ ਨੇ ਇੰਗਲੈਂਡ ਖਿਲਾਫ ਸਿਰਫ 16 ਟੈਸਟ ਮੈਚਾਂ ’ਚ 51 ਵਿਕਟਾਂ ਲਈਆਂ ਹਨ।

ਪਿਛਲੇ 2 ਸਾਲਾਂ ’ਚ ਉਸ ਨੇ ਸਿਰਫ 10 ਟੈਸਟਾਂ ’ਚ 43 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸ ਦੇ ਨਾਂਅ 609 ਦੌੜਾਂ ਵੀ ਸਨ। ਉਸ ਨੇ ਪਿਛਲੇ 2 ਸਾਲਾਂ ’ਚ ਆਪਣੇ ਟੈਸਟ ਕਰੀਅਰ ’ਚ 2 ਸੈਂਕੜੇ ਵੀ ਲਾਏ ਹਨ। ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨੇ ਪਿਛਲੇ ਦੌਰੇ ’ਤੇ ਇੰਗਲੈਂਡ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਅਕਸ਼ਰ ਦੇ ਨਾਲ ਇਸ ਵਾਰ ਟੀਮ ਇੰਡੀਆ ਦੇ ਸਰਵੋਤਮ ਲੈਫਟ ਆਰਮ ਸਪਿਨਰ ਜਡੇਜਾ ਵੀ ਇੰਗਲੈਂਡ ਨੂੰ ਚੁਣੌਤੀ ਦੇਣਗੇ।

ਇੰਗਲੈਂਡ ਦੇ 4 ਸੰਭਵ ਗੇਮਚੇਂਜਰ

ਜੋ ਰੂਟ | IND vs ENG

ਇੰਗਲੈਂਡ ਦੇ ਟਾਪ ਆਰਡਰ ਬੱਲੇਬਾਜ ਜੋ ਰੂਟ ਭਾਰਤ ਖਿਲਾਫ ਸਭ ਤੋਂ ਸਫਲ ਇੰਗਲਿਸ਼ ਕ੍ਰਿਕੇਟਰ ਹਨ। ਉਨ੍ਹਾਂ ਨੇ 25 ਟੈਸਟ ਮੈਚਾਂ ’ਚ 2,526 ਦੌੜਾਂ ਬਣਾਈਆਂ ਹਨ, ਜਿਸ ’ਚ 9 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ। ਰੂਟ ਸੀਰੀਜ ’ਚ 30 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਵਿਦੇਸ਼ੀ ਬੱਲੇਬਾਜ ਵੀ ਬਣ ਜਾਣਗੇ। ਉਨ੍ਹਾਂ ਤੋਂ ਅੱਗੇ ਅਸਟਰੇਲੀਆ ਦੇ ਰਿਕੀ ਪੋਂਟਿੰਗ ਹਨ, ਜਿਨ੍ਹਾਂ ਨੇ 2,555 ਦੌੜਾਂ ਬਣਾਈਆਂ ਹਨ। ਅਸਟਰੇਲੀਆ ਲਈ ਉਨ੍ਹਾਂ ਨੇ 135 ਟੈਸਟ ਮੈਚਾਂ ’ਚ 30 ਸੈਂਕੜੇ ਅਤੇ 60 ਅਰਧ ਸੈਂਕੜੇ ਦੀ ਮਦਦ ਨਾਲ 11,416 ਦੌੜਾਂ ਬਣਾਈਆਂ ਹਨ।

ਉਹ ਸਰਗਰਮ ਖਿਡਾਰੀਆਂ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਏਸ਼ੀਆ ’ਚ ਉਨ੍ਹਾਂ ਨੇ ਸਿਰਫ 23 ਟੈਸਟਾਂ ’ਚ 2,117 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਸਪਿਨ ਹਾਲਤਾਂ ’ਚ 5 ਸੈਂਕੜੇ ਅਤੇ 10 ਅਰਧ ਸੈਂਕੜੇ ਵੀ ਲਗਾਏ ਹਨ। ਇੱਥੋਂ ਤੱਕ ਕਿ ਪਿਛਲੇ 2 ਸਾਲਾਂ ’ਚ ਰੂਟ ਨੇ 23 ਟੈਸਟ ਖੇਡ ਕੇ ਕੁੱਲ 1,885 ਦੌੜਾਂ ਬਣਾਈਆਂ ਹਨ। ਜਿਸ ’ਚ 7 ਸੈਂਕੜੇ ਅਤੇ 7 ਅਰਧ ਸੈਂਕੜੇ ਵੀ ਸ਼ਾਮਲ ਸਨ। ਰੂਟ ਨੇ ਭਾਰਤ ਦੇ ਪਿਛਲੇ ਦੌਰੇ ’ਤੇ ਵੀ ਪਾਰੀ ’ਚ 5 ਵਿਕਟਾਂ ਲਈਆਂ ਸਨ, ਇਸ ਲਈ ਉਹ ਗੇਂਦਬਾਜੀ ਨਾਲ ਵੀ ਪ੍ਰਭਾਵਸ਼ਾਲੀ ਹਨ।

ਬੇਨ ਸਟੋਕਸ | IND vs ENG

ਇੰਗਲੈਂਡ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਆਪਣੇ 10 ਸਾਲ ਦੇ ਕਰੀਅਰ ’ਚ 6,117 ਦੌੜਾਂ ਬਣਾਈਆਂ ਹਨ। ਉਨ੍ਹਾਂ 97 ਟੈਸਟਾਂ ’ਚ 13 ਸੈਂਕੜੇ ਅਤੇ 30 ਅਰਧ ਸੈਂਕੜੇ ਲਗਾਏ। ਉਨ੍ਹਾਂ ਨੇ ਆਪਣੀ ਤੇਜ ਗੇਂਦਬਾਜੀ ਨਾਲ 197 ਵਿਕਟਾਂ ਲਈਆਂ ਹਨ। ਸਟੋਕਸ ਨੇ ਭਾਰਤ ਖਿਲਾਫ 16 ਟੈਸਟ ਮੈਚਾਂ ’ਚ 26.65 ਦੀ ਔਸਤ ਨਾਲ 773 ਦੌੜਾਂ ਬਣਾਈਆਂ ਹਨ। ਜਿਸ ’ਚ ਇੱਕ ਸੈਂਕੜਾ ਅਤੇ 4 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਗੇਂਦਬਾਜੀ ’ਚ 39 ਵਿਕਟਾਂ ਲਈਆਂ ਹਨ। ਏਸ਼ੀਆ ’ਚ ਉਨ੍ਹਾਂ ਨੇ ਸਿਰਫ 20 ਟੈਸਟਾਂ ’ਚ 1,124 ਦੌੜਾਂ ਬਣਾਈਆਂ ਹਨ। ਜਿਸ ’ਚ ਇੱਕ ਸੈਂਕੜਾ ਅਤੇ 7 ਅਰਧ ਸੈਂਕੜੇ ਸ਼ਾਮਲ ਹਨ।

ਪਾਕਿਸਤਾਨ ਖਿਲਾਫ ਏਸ਼ੀਆ ਦੇ ਪਿਛਲੇ ਦੌਰੇ ’ਤੇ ਉਨ੍ਹਾਂ ਨੇ ਬਹੁਤ ਹੀ ਹਮਲਾਵਰ ਬੱਲੇਬਾਜੀ ਅਤੇ ਕਪਤਾਨੀ ਨਾਲ ਟੀਮ ਨੂੰ ਟੈਸਟ ਸੀਰੀਜ ’ਚ ਜਿੱਤ ਦਿਵਾਈ ਸੀ। ਹਾਲਾਂਕਿ ਸਟੋਕਸ ਭਾਰਤ ’ਚ ਅੱਜ ਤੱਕ ਸਫਲ ਨਹੀਂ ਹੋਏ ਹਨ। ਉਹ ਭਾਰਤ ਦੇ ਖਿਲਾਫ ਗੇਂਦਬਾਜੀ ਨਹੀਂ ਕਰ ਸਕਣਗੇ ਅਤੇ ਰਵੀਚੰਦਰਨ ਅਸ਼ਵਿਨ ਨੇ ਉਨ੍ਹਾਂ ਨੂੰ ਆਪਣੇ ਕਰੀਅਰ ’ਚ ਸਭ ਤੋਂ ਜ਼ਿਆਦਾ 11 ਵਾਰ ਆਊਟ ਕੀਤਾ ਹੈ। ਪਰ ਆਪਣੇ ਤਜਰਬੇ ਅਤੇ ਕਪਤਾਨੀ ਨਾਲ ਉਹ ਟੀਮ ਨੂੰ 12 ਸਾਲ ਬਾਅਦ ਭਾਰਤ ’ਚ ਟੈਸਟ ਸੀਰੀਜ ਜਿੱਤਾ ਸਕਦੇ ਹਨ।

ਜੈਕ ਲੀਚ | IND vs ENG

ਖੱਬੇ ਹੱਥ ਦੇ ਸਪਿੰਨਰ ਜੈਕ ਲੀਚ ਇੰਗਲੈਂਡ ਦੀ ਟੀਮ ਦੇ ਸਭ ਤੋਂ ਤਜਰਬੇਕਾਰ ਸਪਿੰਨਰ ਹੈ, ਜਿਸ ਦੇ ਨਾਂਅ 124 ਵਿਕਟਾਂ ਹਨ। ਇੰਗਲੈਂਡ ਦੀ ਟੀਮ ਰੇਹਾਨ ਅਹਿਮਦ, ਸ਼ੋਏਬ ਬਸੀਰ ਅਤੇ ਟਾਮ ਹਾਰਟਲੇ ਵਰਗੇ ਨੌਜਵਾਨ ਸਪਿਨਰਾਂ ਨਾਲ ਭਾਰਤ ਆਈ ਹੈ। ਰੇਹਾਨ ਨੇ ਇੱਕ ਟੈਸਟ ਖੇਡਿਆ ਹੈ, ਜਦਕਿ ਬਾਕੀ ਦੋ ਡੈਬਿਊ ਵੀ ਨਹੀਂ ਕਰ ਸਕੇ। ਪਾਰਟ-ਟਾਈਮ ਸਪਿਨਰ ਜੋ ਰੂਟ 60 ਟੈਸਟ ਵਿਕਟਾਂ ਦੇ ਨਾਲ ਇੰਗਲੈਂਡ ਦੀ ਇਸ ਟੀਮ ’ਚ ਦੂਜੇ ਸਭ ਤੋਂ ਸਫਲ ਸਪਿਨਰ ਹਨ। ਉਨ੍ਹਾਂ ਦੇ ਨਾਂਅ ਭਾਰਤ ’ਚ 5 ਵਿਕਟਾਂ ਲੈਣ ਦਾ ਰਿਕਾਰਡ ਵੀ ਹੈ। ਲੀਚ ਨੇ ਭਾਰਤ ਖਿਲਾਫ 5 ਟੈਸਟ ਮੈਚਾਂ ’ਚ 19 ਵਿਕਟਾਂ ਲਈਆਂ ਹਨ।

ਉਹ ਇੰਗਲਿਸ਼ ਸਪਿਨਰ ਹਨ ਜਿਸ ਨੇ ਪਿਛਲੇ ਦੋ ਸਾਲਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਉਨ੍ਹਾਂ 17 ਟੈਸਟਾਂ ’ਚ 2.97 ਦੀ ਆਰਥਿਕਤਾ ਨਾਲ 60 ਵਿਕਟਾਂ ਲਈਆਂ। ਉਨ੍ਹਾਂ ਨੇ ਏਸ਼ੀਆਈ ਹਾਲਾਤ ’ਚ 12 ਟੈਸਟ ਮੈਚਾਂ ’ਚ 61 ਵਿਕਟਾਂ ਲਈਆਂ ਹਨ। ਟੀਮ ਇੰਡੀਆ ਦੇ ਬੱਲੇਬਾਜ ਪਿਛਲੇ ਕੁਝ ਸਾਲਾਂ ’ਚ ਲੈਫਟ ਆਰਮ ਸਪਿਨਰਾਂ ਖਿਲਾਫ ਕਾਫੀ ਪਰੇਸ਼ਾਨੀ ’ਚ ਹਨ। ਅਸਟਰੇਲੀਆ ਮੈਥਿਊ ਕੁਹਨੇਮੈਨ ਨੇ ਵੀ ਪਿਛਲੇ ਦੌਰੇ ’ਤੇ ਟੀਮ ਇੰਡੀਆ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਅਜਿਹੇ ’ਚ ਲੀਚ ਲਈ ਇਹ ਭਾਰਤ ਦੌਰਾ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵਧੀਆ ਦੌਰਾ ਸਾਬਤ ਹੋ ਸਕਦਾ ਹੈ।

ਜੇਮਸ ਐਂਡਰਸਨ | IND vs ENG

ਇੰਗਲਿਸ ਟੀਮ ਦੇ ਸਭ ਤੋਂ ਤਜਰਬੇਕਾਰ ਗੇਂਦਬਾਜ 41 ਸਾਲਾ ਜੇਮਸ ਐਂਡਰਸਨ 700 ਟੈਸਟ ਵਿਕਟਾਂ ਤੋਂ ਸਿਰਫ 10 ਵਿਕਟਾਂ ਦੂਰ ਹੈ। ਉਹ ਟੈਸਟ ਕ੍ਰਿਕੇਟ ’ਚ ਸਭ ਤੋਂ ਜ਼ਿਆਦਾ 690 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਹਨ। ਐਂਡਰਸਨ ਨਵੀਂ ਗੇਂਦ ਨੂੰ ਸਵਿੰਗ ਕਰਨ ਦੇ ਨਾਲ-ਨਾਲ ਪੁਰਾਣੀ ਗੇਂਦ ਨੂੰ ਰਿਵਰਸ ਸਵਿੰਗ ਕਰਨ ’ਚ ਮਾਹਰ ਹਨ। ਐਂਡਰਸਨ ਵੀ ਭਾਰਤ ਖਿਲਾਫ 150 ਟੈਸਟ ਵਿਕਟਾਂ ਲੈਣ ਤੋਂ ਸਿਰਫ 11 ਵਿਕਟਾਂ ਦੂਰ ਹਨ। ਉਨ੍ਹਾਂ ਨੇ ਪਿਛਲੇ ਦੌਰੇ ’ਤੇ ਪਹਿਲੇ ਟੈਸਟ ’ਚ 5 ਵਿਕਟਾਂ ਲੈ ਕੇ ਭਾਰਤ ਖਿਲਾਫ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਐਂਡਰਸਨ ਦੇ ਨਾਂਅ ਏਸ਼ੀਆ ’ਚ 82 ਵਿਕਟਾਂ ਹਨ ਅਤੇ ਉਹ ਇੱਥੇ ਟੀਮ ਦੇ ਸਭ ਤੋਂ ਸਫਲ ਗੇਂਦਬਾਜ ਵੀ ਹੈ। ਪਿਛਲੇ 2 ਸਾਲਾਂ ’ਚ ਉਨ੍ਹਾਂ ਨੇ ਸਿਰਫ 15 ਟੈਸਟਾਂ ’ਚ 51 ਵਿਕਟਾਂ ਲਈਆਂ ਹਨ।

ਦੋਵਾਂ ਟੀਮਾਂ ਦੀ ਸਕਵਾਇਡ | IND vs ENG

ਪਹਿਲੇ 2 ਟੈਸਟਾਂ ਲਈ ਟੀਮ ਇੰਡੀਆ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਕੇਐਸ ਭਰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜਸਪ੍ਰੀਤ ਬੁਮਰਾਹ (ਉਪ ਕਪਤਾਨ) ਅਤੇ ਆਵੇਸ਼ ਖਾਨ।

ਇੰਗਲੈਂਡ : ਬੇਨ ਸਟੋਕਸ (ਕਪਤਾਨ), ਰੇਹਾਨ ਅਹਿਮਦ, ਜੇਮਸ ਐਂਡਰਸਨ, ਗੁਸ ਐਟਕਿੰਸਨ, ਜੌਨੀ ਬੇਅਰਸਟੋ, ਸ਼ੋਏਬ ਬਸੀਰ, ਜੈਕ ਕ੍ਰਾਲੀ, ਬੇਨ ਡਕੇਟ, ਬੇਨ ਫੋਕਸ, ਟਾਮ ਹਾਰਟਲੇ, ਜੈਕ ਲੀਚ, ਓਲੀ ਪੋਪ, ਓਲੀ ਰੌਬਿਨਸਨ, ਜੋ ਰੂਟ ਅਤੇ ਮਾਰਕ ਵੁੱਡ।