Office - Sach Kahoon Punjabi
ਪੰਜਾਬ ਅਤੇ ਹਰਿਆਣਾ ਦੇ ਕਈ ਮਾਮਲੇ ਵਿੱਚ ਜਾਂਚ ‘ਚ ਹੋ ਰਹੀ ਸੀ ਦੇਰੀ, ਹੁਣ ਦਫ਼ਤਰ ਖੁੱਲਣ ਨਾਲ ਆਏਗੀ ਤੇਜ਼ੀ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਵਿੱਚ ਹੋਣ ਵਾਲੀਆਂ ਅੱਤਵਾਦੀ ਸਰਗਰਮੀਆਂ ਅਤੇ ਬੰਬ ਬਲਾਸਟ ਵਰਗੇ ਮਾਮਲੇ ‘ਤੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (NIA) ਹੁਣ ਨੇ ਸਖ਼ਤ ਨਜ਼ਰ ਰੱਖੇਗੀ। ਪਹਿਲਾਂ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਨੂੰ ਦਿੱਲੀ ਜਾਂ ਫਿਰ ਜੰਮੂ ਕਸ਼ਮੀਰ ਬੈਠ ਕੇ ਹੀ ਪੰਜਾਬ ਅਤੇ ਹਰਿਆਣਾ ਸਣੇ ਹਿਮਾਚਲ ‘ਤੇ ਨਜ਼ਰ ਰੱਖਣੀ ਪੈ ਰਹੀਂ ਸੀ, ਜਿਸ ਨਾਲ ਜਿਥੇ ਜਾਂਚ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉਥੇ ਹੀ ਕਿਸੇ ਵੀ ਕੇਸ ਦਾ ਨਿਪਟਾਰਾ ਕਰਵਾਉਂਦੇ ਹੋਏ ਦੋਸ਼ੀਆਂ ਨੂੰ ਸਜਾ ਦਿਵਾਉਣ ਵਿੱਚ ਵੀ ਦੇਰੀ ਹੋ ਰਹੀਂ ਸੀ। ਇਨਾਂ ਨੂੰ ਦੇਖਦੇ ਹੋਏ ਅੱਜ ਚੰਡੀਗੜ ਵਿਖੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਆਪਣਾ ਦਫ਼ਤਰ ਖੋਲਣ ਜਾ ਰਹੀਂ ਹੈ, ਜਿਥੇ ਕਿ ਸੀਨੀਅਰ ਅਧਿਕਾਰੀਆਂ ਦੀ ਇੱਕ ਵੱਡੀ ਟੀਮ ਇਨਾਂ ਤਿੰਨ ਸੂਬਿਆ ਵਿੱਚ ਕੰਮ ਕਰੇਗੀ। ਇਸ ਦਫ਼ਤਰ ਦਾ ਉਦਘਾਟਨ ਕਰਨ ਲਈ ਚੰਡੀਗੜ ਵਿਖੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦੇ ਡਾਇਰੈਕਟਰ ਜਨਰਲ ਯੋਗੇਸ ਚੰਦਰ ਮੋਦੀ ਖ਼ੁਦ ਆ ਰਹੇ ਹਨ।
ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦਾ ਚੰਡੀਗੜ ਵਿਖੇ ਦਫ਼ਤਰ ਖੁੱਲਣ ਤੋਂ ਬਾਅਦ ਪੰਜਾਬ ਨੂੰ ਇਸ ਦਾ ਸਭ ਤੋਂ ਜਿਆਦਾ ਫਾਇਦਾ ਹੋਏਗਾ, ਕਿਉਂਕਿ ਪੰਜਾਬ ਬਾਰਡਰ ਸੂਬਾ ਹੋਣ ਦੇ ਕਾਰਨ ਇਥੇ ਅੱਤਵਾਦੀ ਗਤੀਵਿਧੀਆਂ ਦਾ ਜਿਆਦਾ ਖਤਰਾ ਰਹਿੰਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਪੰਜਾਬ ਹਮੇਸ਼ਾ ਹੀ ਪਾਕਿਸਤਾਨ ਤੋਂ ਆਉਣ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਵੀ ਰਿਹਾ ਹੈ।
ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਕੋਲ ਇਸ ਸਮੇਂ ਪੰਜਾਬ ਅਤੇ ਹਰਿਆਣਾ ‘ਚ ਅੱਧੀ ਦਰਜਨ ਤੋਂ ਜਿਆਦਾ ਮਾਮਲੇ ਪੈਡਿੰਗ ਵੀ ਚਲ ਰਹੇ ਹਨ। ਜਿਨਾਂ ਦੀ ਜਾਂਚ ਅਜੇ ਸੁਰੂਆਤੀ ਦੌਰ ਵਿੱਚ ਹੈ। ਇਸ ਖੇਤਰੀ ਦਫ਼ਤਰ ਦੇ ਖੁੱਲ੍ਹਣ ਤੋਂ ਬਾਅਦ ਇਨਾਂ ਮਾਮਲੇ ਵਿੱਚ ਵੀ ਕਾਫ਼ੀ ਜਿਆਦਾ ਤੇਜੀ ਆਏਗੀ।
ਜੰਮੂ ਕਸ਼ਮੀਰ ਦਾ ਅਧਿਕਾਰ ਖੇਤਰ ਰਿਹਾ ਐ ਪੰਜਾਬ ਅਤੇ ਹਰਿਆਣਾ : ਜੈਰਾਜ ਬਾਜੀਆ
ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦੇ ਡੀ.ਐਸ.ਪੀ. ਜੈਰਾਜ ਬਾਜੀਆ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਸਣੇ ਹਿਮਾਚਲ ਪ੍ਰਦੇਸ਼ ਹੁਣ ਤੱਕ ਜੰਮੂ ਕਸ਼ਮੀਰ ਦੇ ਅਧਿਕਾਰ ਖੇਤਰ ਵਿੱਚ ਰਿਹਾ ਹੈ। ਜਿਸ ਕਾਰਨ ਜੰਮੂ ਕਸ਼ਮੀਰ ਜਾਂ ਫਿਰ ਦਿੱਲੀ ਵਿਖੇ ਬੈਠੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦੇ ਅਧਿਕਾਰੀ ਹੀ ਇਨਾਂ ਸੂਬਿਆ ਵਿੱਚ ਜਾ ਕੇ ਜਾਂਚ ਕਰਦੇ ਸਨ ਪਰ ਹੁਣ ਚੰਡੀਗੜ ਵਿਖੇ ਖੇਤਰੀ ਦਫ਼ਤਰ ਖੁੱਲਣ ਤੋਂ ਬਾਅਦ ਇਨਾਂ ਸੂਬਿਆ ਨੂੰ ਕਾਫ਼ੀ ਜਿਆਦਾ ਫਾਇਦਾ ਹੋਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਜੇਆਈ ਆਫਿਸ ਇੱਕ ਪਬਲਿਕ ਐਥੋਰੀਟੀ : ਬੈਂਚ
ਨਵੀਂ ਦਿੱਲੀ। ਭਾਰਤ ਦੀ ਸਭ ਤੋਂ ਉੱਚ  ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਕ ਮਹੱਤਵਪੂਰਨ ਫੈਸਲਾ ਲਿਆ ਹੈ, ਜਿਸ ‘ਚ ਭਾਰਤ ਦੇ ਮੁੱਖ ਅਦਾਲਤ (ਸੀਜੇਆਈ) ਦਾ ਦਫ਼ਤਰ ਆਰਟੀਆਈ ਅਧਿਕਾਰੀਆਂ ਦੇ ਅੰਦਰ ਆਉਂਦਾ ਹੈ। ਮੁੱਖ ਜਸਟਿਸ ਰੰਜਨ ਗੋਗੋਈ, ਜਸਟਿਸ ਸੰਜੀਵ ਖੰਨਾ, ਜਸਟਿਸ ਦੀਪਕ ਗੁਪਤਾ, ਜਸਟਿਸ ਡੀ. ਵਾਈ ਚੰਦਰਚੂੜ ਅਤੇ ਜੱਜ ਐਨ ਵੀ ਰਮਨ ਦੀ ਬੈਂਚ ਨੇ ਅੱਜ ਉਸ ਦੇ ਰਹਿਣ ਵਾਲੇ ਪਰਿਵਾਰਾਂ ਦੇ ਸੰਦਰਭ ਨੂੰ 124 ਦੇ ਅਧੀਨ ਕਰ ਦਿੱਤਾ ਹੈ।  ਜੱਜ ਨੇ ਆਪਣੇ ਫੈਸਲੇ ‘ਚ ਕਿਹਾ ਕਿ ਆਰਟੀਆਈ ਦੇ ਅਧੀਨ ਜਵਾਬਾਂ ਤੋਂ ਪਾਰਦਰਸ਼ੀ ਵਧੇਗੀ। ਬੈਂਚ ਨੇ ਕਿਹਾ ਕਿ ਇਸ ਨਾਲ ਮਜ਼ਬੂਤੀ ਮਿਲੇਗੀ ਕਿ ਕਾਨੂੰਨ ਤੋਂ ਉੱਤੇ ਕੁੱਝ ਨਹੀਂ ਹੈ। ਅਦਾਲਤ ਨੇ ਕਿਹਾ ਕਿ ਸੀਜੇਆਈ ਆਫਿਸ ਇਕ ਪਬਲਿਕ ਐਥੋਰੀਟੀ ਹੈ। ਸਾਰੇ ਜੱਜ ਆਰਟੀਆਈ ਦੇ ਦਾਇਰੇ ‘ਚ ਆਉਣਗੇ।  CJI
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਛਲੇ ਤਿੰਨ ਦਿਨਾਂ ਤੋਂ ਬੰਦ ਪਿਆ ਹੈ ਆਰ.ਟੀ.ਏ. ਦਫਤਰ
ਖੁਸ਼ਵੀਰ ਸਿੰਘ ਤੂਰ/ਪਟਿਆਲਾ । ਲਗਾਤਾਰ ਲੋਕਾਂ ਦੀ ਖੱਜਲ-ਖੁਆਰੀ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਰਿਜਨਲ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਦੇ ਦਫ਼ਤਰ ਪਹੁੰਚੇ ਜਿੱਥੇ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਆਰ. ਟੀ. ਏ. ਅਰਵਿੰਦ ਕੁਮਾਰ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਇਸ ਦੌਰਾਨ ਵਿਧਾਇਕ ਨੂੰ ਕਈ ਲੋਕ ਮਿਲੇ ਜਿਨ੍ਹਾਂ ਨੇ ਦੱਸਿਆ ਕਿ ਆਰ. ਟੀ. ਏ. ਦਫ਼ਤਰ ਪਿਛਲੇ ਤਿੰਨ ਦਿਨਾਂ ਤੋਂ ਬੰਦ ਪਿਆ ਹੈ ਤੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਤੋਂ ਬਾਅਦ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਲੋਕਾਂ ਦੀ ਖੱਜਲ-ਖੁਆਰੀ ਦੀ ਸੂਚਨਾ ਮਿਲ ਰਹੀ ਸੀ ਤੇ ਅੱਕ ਕੇ ਅੱਜ ਜਦੋਂ ਉਹ ਖੁਦ ਆਰ. ਟੀ. ਏ. ਦਫ਼ਤਰ ਪਹੁੰਚੇ ਤਾਂ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਪਟਿਆਲਾ ਵਿਖੇ ਦੋ ਜ਼ਿਲ੍ਹਿਆਂ ਦੇ ਲੋਕ ਆਪਣੇ ਕੰਮਾਂ-ਕਾਰਾਂ ਲਈ ਆਉਂਦੇ ਹਨ ਪਰ ਉਨ੍ਹਾਂ ਨੂੰ ਰੋਜ ਵਾਪਸ ਮੁੜਨਾ ਪੈ ਰਿਹਾ ਹੈ ਕਿਉਂਕਿ ਸੀਟ ‘ਤੇ ਆਰ. ਟੀ. ਏ. ਬੈਠ ਹੀ ਨਹੀਂ ਰਿਹਾ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਦਾ ਇਹ ਹਾਲ ਹੈ ਤਾਂ ਬਾਕੀ ਸ਼ਹਿਰਾਂ ਵਿੱਚ ਪ੍ਰਸ਼ਾਸਨ ਕਿੰਨਾ ਕੁ ਚੁਸਤ-ਦਰੁਸਤ ਹੋਵੇਗਾ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਜਦੋਂ ਉਹ ਆਰ. ਟੀ. ਏ. ਦਫ਼ਤਰ ਦੇ ਬਾਹਰ ਖੜ੍ਹੇ ਸਨ ਤਾਂ ਬਹੁਤ ਲੋਕਾਂ ਨੇ ਆ ਕੇ ਦੱਸਿਆ ਕਿ ਉਹ ਪਿਛਲੇ 3 ਦਿਨ ਤੋਂ ਇੱਥੇ ਚੱਕਰ ਲਾ ਰਹੇ ਹਨ ਪਰ ਕੋਈ ਇੱਥੇ ਸੁਣਵਾਈ ਕਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਲਈ ਲਾਇਆ ਗਿਆ ਹੈ ਨਾ ਕਿ ਲੋਕਾਂ ਨੂੰ ਖੱਜਲ-ਖੁਆਰ ਤੇ ਤੰਗ-ਪਰੇਸ਼ਾਨ ਕਰਨ ਲਈ। ਇਸ ਮੌਕੇ ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਮਨਦੀਪ ਸਿੰਘ ਬੱਤੀ, ਲੱਖਾ ਸਿੰਘ ਸੰਧੂ ਪ੍ਰਧਾਨ ਆਈ.ਟੀ ਵਿੰਗ ਸਨੌਰ, ਵਰਿੰਦਰ ਸਿੰਘ ਡਕਾਲਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਧਿਆਪਕਾਂ ਘੇਰਿਆ ਕੈਪਟਨ ਸੰਧੂ ਦਾ ਚੋਣ ਦਫਤਰ
ਦਫ਼ਤਰ ਅੱਗੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ ਤੇ ਐਲ-ਐਫ ਰੋਡ ਕੀਤਾ ਜਾਮ | Election
ਸੱਚ ਕਹੂੰ ਨਿਊਜ਼/ਮਲਕੀਤ ਸਿੰਘ/ਮੁੱਲਾਂਪੁਰ । ਸ਼ਹੀਦ ਕਿਰਨਜੀਤ ਕੌਰ ਈ.ਜੀ.ਐਸ, ਏ.ਆਈ.ਈ ਅਤੇ ਐਸ.ਟੀ.ਆਰ ਯੂਨੀਅਨ ਪੰਜਾਬ, ਈ.ਟੀ.ਟੀ  ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਵੈਟਨਰੀ ਡਿਪਲੋਮਾ ਹੋਲਡਰ ਐਸੋਸੀਏਸ਼ਨ ਪੰਜਾਬ ਨੇ ਹਲਕਾ ਦਾਖਾ ਤੋਂ ਜਿਮਨੀ ਚੋਣ ਲੜ ਰਹੇ ਕੈਪਟਨ ਸੰਦੀਪ ਸਿੰਘ ਸੰਧੂ ਦੇ ਮੁੱਖ ਚੋਣ ਦਫਤਰ ਅੱਗੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆ ਲੁਧਿਆਣਾ-ਫਿਰੋਜਪੁਰ ਰੋਡ ਨੂੰ ਪੱਕੇ ਤੌਰ ‘ਤੇ ਬੰਦ ਕਰਕੇ ਆਵਾਜਾਈ ਠੱਪ ਕਰ  ਦਿੱਤੀ। Election
ਜਿਸਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਮੌਕੇ ‘ਤੇ ਪੁੱਜ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹ ਟੱਸ ਤੋਂ ਮੱਸ ਨਾ ਹੋਏ। ਸ਼ਹੀਦ ਕਿਰਨਜੀਤ ਕੌਰ ਈ.ਜੀ.ਐਸ,ਏ.ਆਈ.ਈ ਅਤੇਐਸ.ਟੀ.ਆਰ ਦੇ ਅਧਿਆਪਕ ਆਗੂ ਦਵਿੰਦਰ ਸਿੰਘ ਮੁਕਤਸਰ ਅਤੇ ਗੁਰਚਰਨ ਸਿੰਘ ਸਿੱਧੂ ਤਰਨਤਾਰਨ ਅਤੇ ਦੀਪਕ ਕੰਬੋਜ ਨੇ ਕਿਹਾ ਕਿ 8 ਸਤੰਬਰ ਤੋਂ ਸੰਗਰੂਰ ਵਿੱਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਲਗਾਤਾਰ  ਧਰਨਾ ਦੇ ਰਹੇ ਹਨ ਤੇ 4 ਅਧਿਆਪਕ ਸਾਥੀ ਮਰਨ ਵਰਤ ‘ਤੇ ਬੈਠੇ ਹਨ ਅਤੇ 5 ਟੈਂਕੀ ‘ਤੇ ਚੜ੍ਹੇ ਹੋਏ ਹਨ ਅਤੇ ਸਰਕਾਰ ਵਲੋਂ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ ਜਦਕਿ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ  ਉਹਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ । Election
ਆਗੂਆਂ ਮੰਗ ਕਰਦਿਆਂ ਕਿਹਾ ਕਿ ਬੇਰੁਜਗਾਰ ਅਧਿਆਪਕ ਟੈਂਕੀਆਂ ‘ਤੇ ਚੜ੍ਹੇ ਹੋਏ ਹਨ ਜਦਕਿ ਸਕੂਲਾਂ ‘ਚ ਅਧਿਆਪਕਾਂ ਦੀ ਭਾਰੀ ਘਾਟ ਹੈ।ਉਹਨਾਂ ਮੰਗ ਕਰਦਿਆਂ ਕਿਹਾ ਕਿ ਈ.ਟੀ.ਟੀ ਤੇ ਟੈੱਟ ਪਾਸ ਅਧਿਆਪਕਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ।  ਅਧਿਆਪਕ ਆਗੂਆਂ ਦੀ ਗੱਲ- ਬਾਤ ਫੋਨ ਰਾਹੀਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਕਰਵਾਈ । ਜਿਨ੍ਹਾਂ ਅੱਜ 7 ਅਕਤੂਬਰ ਨੂੰ ਸਿੱਖਿਆ ਸਕੱਤਰ ਨਾਲ ਮੋਹਾਲੀ ਵਿਖੇ ਮੀਟਿੰਗ ਕਰਨ ਲਈ ਸੱਦਿਆ ਅਤੇ 10 ਅਕਤੂਬਰ ਨੂੰ ਸਿੱਖਿਆ ਮੰਤਰੀ ਖੁਦ ਉਹਨਾਂ ਨਾਲ ਮੁੱਲਾਂਪੁਰ ਵਿਖੇ ਹੀ ਮੀਟਿੰਗ ਕਰਨਗੇ। ਉੱਕਤ ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਇਹਨਾਂ ਦੋਵਾਂ ਮੀਟਿੰਗਾਂ ਵਿੱਚ ਉਹਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ ਤਾਂ 13 ਅਕਤੂਬਰ ਨੂੰ ਦੁਬਾਰਾ ਵੱਡੀ ਰੈਲੀ ਕਰਕੇ ਕੈਪਟਨ ਸੰਧੂ ਦੇ ਦਫਤਰ ਅੱਗੇ ਧਰਨਾ ਲਾ ਕੇ ਜੀ.ਟੀ. ਰੋਡ ਜਾਮ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਫਾਜਿਲਕਾ, ਉਪ ਪ੍ਰਧਾਨ ਸੰਦੀਪ ਸ਼ਾਮਾ, ਸੁਰਿੰਦਰ ਅਬੋਹਰ, ਗੁਰਜੰਟ ਸਿੰਘ ਸੂਬਾ ਸਕੱਤਰ, ਦੀਪ ਵਿਨਾਰਸ਼ੀ, ਜਿਲਾ ਪ੍ਰਧਾਨ ਪ੍ਰਮਿੰਦਰ ਸਿੰਘ ਲੁਧਿਆਣਾ, ਸਤਿੰਦਰ ਸਿੰਘ,ਹਰਪਰੀਤ ਜਲੰਧਰ, ਉਪਿੰਦਰ ਕੌਰ, ਵੀਰਪਾਲ ਕੌਰ ਆਦਿ ਤੋਂ ਇਲਾਵਾ ਹੋਰ ਵੀ ਅਧਿਆਪਕ ਆਗੂ ਸਾਹਿਬਾਨ ਹਾਜ਼ਰ ਸਨ। ਈ.ਟੀ.ਟੀ ਆਗੂ ਸੰਦੀਪ ਕੰਬੋਜ ਨੇ ਤਿੱਖੇ ਸ਼ਬਦਾਂ ‘ਚ ਕਿਹਾ ਕਿ ਉਹ ਤਾਨਾਸ਼ਾਹੀ ਰਵੱਈਏ ਵਾਲੇ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਨਹੀਂ ਕਰਨਗੇ।
ਵਾਅਦਿਓਂ ਮੁੱਕਰੀ ਪੰਜਾਬ ਸਰਕਾਰ ਨੂੰ ਸਿਖਾਵਾਂਗੇ ਸਬਕ: ਅਧਿਆਪਕ ਆਗੂ
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੂਬੇ ਅੰਦਰ ਹੋ ਰਹੀਆਂ 4 ਜਿਮਨੀ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਉਣਗੇ। ਹਲਕਾ ਦਾਖਾ ਬਣਿਆ ਰੈਲੀਆਂ, ਧਰਨਿਆਂ ਤੇ ਰੋਸ ਪ੍ਰਦਰਸ਼ਨਾਂ ਦਾ ਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਚੋਣ ਲੜ ਰਹੇ ਕੈਪਟਨ ਸੰਦੀਪ ਸਿੰਘ ਸੰਧੂ ਅਕਸਰ ਹੀ ਧਰਨੇ, ਮੁਜ਼ਾਹਰੇ ਕਰਨ ਵਾਲਿਆਂ ਨਾਲ ਗੱਲਬਾਤ ਕਰਨ ਕਰਕੇ ਪੰਜਾਬ ਦੀਆਂ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਨਾਲ ਮੀਟਿੰਗਾਂ ਕਰਦੇ ਸਨ ਪਰ ਕੋਈ ਵਾਅਦਾ ਵਫਾ ਨਾ ਹੋਣ ਕਰਕੇ ਖਫਾ ਹੋਏ ਸੰਘਰਸ਼ੀ ਜੁਝਾਰੂਆਂ ਨੇ ਹਲਕੇ ਦਾਖੇ ਅੰਦਰ ਰੋਜਾਨਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢ ਰਹੇ ਨੇ, ਜਿਸ ਨਾਲ ਸੰਧੂ ਦੀ ਚੋਣ ਮੁਹਿੰਮ ਦੌਰਾਨ ਕਿਰਕਰੀ ਹੋ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੈਨਾ ਚੌਟਾਲਾ ਦੀ ਬਰਖਾਸਤਗੀ ਤੋਂ ਬਾਅਦ ਹੁਣ ਖਾਲੀ ਕਰਨਾ ਪਵੇਗਾ ਦਫ਼ਤਰ
ਹਰਿਆਣਾ ਵਿਧਾਨ ਸਭਾ ਨੇ ਦਿੱਤਾ ਇੱਕ ਮਹੀਨੇ ਦਾ ਸਮਾਂ, 10 ਅਕਤੂਬਰ ਤੱਕ ਖਾਲੀ ਕਰਨਾ ਪਵੇਗਾ ਫਲੈਟ
ਇਨੈਲੋ ਕਈ ਦਹਾਕਿਆਂ ਤੋਂ ਚਲਾ ਰਹੀ ਸੀ ਫਲੈਟ ਨੰ. 17 ‘ਚ ਦਫ਼ਤਰ, ਹੁਣ ਚੱਲ ਰਿਹਾ ਹੈ ਇੱਥੇ ਜਜਪਾ ਦਾ ਦਫ਼ਤਰ
ਨਿਯਮਾਂ ਅਨੁਸਾਰ ਸਾਬਕਾ ਵਿਧਾਇਕ ਰੱਖ ਸਕਦਾ ਹੈ ਸਿਰਫ 1 ਮਹੀਨੇ ਤੱਕ ਦਫ਼ਤਰ, ਉਸ ਦੇ ਤੁਰੰਤ ਬਾਅਦ ਕਰਨਾ ਹੋਵੇਗਾ ਖਾਲੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਜਨਨਾਇਕ ਜਨਤਾ ਪਾਰਟੀ ਦੇ ਚੰਡੀਗੜ੍ਹ ‘ਚ ਸਥਿਤ ਸੂਬਾ ਪੱਧਰੀ ਦਫ਼ਤਰ ‘ਤੇ ਹੁਣ ਖਤਰੇ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਚੁੱਕੇ ਹਨ ਕਿਉਂਕਿ ਨੈਨਾ ਚੌਟਾਲਾ ਦੀ ਵਿਧਾਨ ਸਭਾ ਤੋਂ ਬਰਖਾਸਤਗੀ ਤੋਂ ਬਾਅਦ ਜਜਪਾ ਨੂੰ ਆਪਣਾ ਦਫਤਰ ਵੀ ਖਾਲੀ ਕਰਨਾ ਪੈ ਸਕਦਾ ਹੈ ਜਨਨਾਇਕ ਜਨਤਾ ਪਾਰਟੀ ਚੰਡੀਗੜ੍ਹ ‘ਚ ਸੈਕਟਰ 3 ‘ਚ ਸਥਿਤ ਫਲੈਟ ਨੰਬਰ 17 ‘ਚ ਹਾਲੇ ਆਪਣਾ ਦਫ਼ਤਰ ਚਲਾ ਰਹੀ ਹੈ ਜੋ ਕਿ ਬਤੌਰ ਵਿਧਾਇਕ ਨੈਨਾ ਚੌਟਾਲਾ ਨੂੰ ਅਲਾਟ ਹੋਇਆ ਸੀ ਪਰ ਪਿਛਲੇ ਕੁਝ ਦਿਨਾਂ ‘ਚ ਬਦਲੇ ਘਟਨਾਕ੍ਰਮ ਤੋਂ ਬਾਅਦ ਨੈਨਾ ਚੌਟਾਲਾ ਦੀ ਮੈਂਬਰਸ਼ਿਪ ਨੂੰ ਹੀ ਵਿਧਾਨ ਸਭਾ ਸਪੀਕਰ ਕੰਵਰਪਾਲ ਗੁੱਜਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ। (JJP Office)
ਜਿਸ ਤੋਂ ਬਾਅਦ ਹੁਣ ਇਸ ਫਲੈਟ ਨੰਬਰ 17 ‘ਤੇ ਨੈਨਾ ਚੌਟਾਲਾ ਦਾ ਅਧਿਕਾਰ ਖਤਮ ਹੋ ਗਿਆ ਹੈ ਜਿਸ ਕਾਰਨ ਨੈਨਾ ਚੌਟਾਲਾ ਨੂੰ ਅਧਿਕਾਰਕ ਤੌਰ ‘ਤੇ ਇਸ ਫਲੈਟ ਨੂੰ ਖਾਲੀ ਕਰਨਾ ਹੋਵੇਗਾ ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੀ ਦੇਰੀ ਹੋਈ ਤਾਂ ਵਿਧਾਨ ਸਭਾ ਵੱਲੋਂ ਕਾਰਵਾਈ ਕਰਦਿਆਂ ਫਲੈਟ ਖਾਲੀ ਕਰਵਾਇਆ ਜਾ ਸਕਦਾ ਹੈ ਹਾਲਾਂਕਿ ਇਸ ਫਲੈਟ ਨੂੰ ਖਾਲੀ ਕਰਨ ਇਸ ਫਲੈਟ ‘ਚ ਚੱਲ ਰਹੇ ਦਫ਼ਤਰ ਨੂੰ ਸ਼ਿਫਟ ਕਰਨ ਲਈ ਨਿਯਮਾਂ ਅਨੁਸਾਰ ਨੈਨਾ ਚੌਟਾਲਾ ਨੂੰ ਵਿਧਾਨ ਸਭਾ ਵੱਲੋਂ 1 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਹੁਣ ਜਨਨਾਇਕ ਜਨਤਾ ਪਾਰਟੀ ਕੋਲ ਫਲੈਟ ਖਾਲੀ ਕਰਨ ਲਈ 10 ਅਕਤੂਬਰ ਤੱਕ ਦਾ ਸਮਾਂ ਹੈ। (JJP Office)
ਇਨੈਲੋ ਦਾ ਕਈ ਦਹਾਕਿਆਂ ਤੋਂ ਚੱਲ ਰਿਹਾ ਸੀ ਦਫ਼ਤਰ | JJP Office
ਚੌਟਾਲਾ ਪਰਿਵਾਰ ਦੇ ਦੋਫਾੜ ਹੋਣ ਤੋਂ ਪਹਿਲਾਂ ਇਸੇ ਫਲੈਟ ਨੰਬਰ 17 ‘ਚ ਪਿਛਲੇ ਕਈ ਦਹਾਕਿਆਂ ਤੋਂ ਇਨੈਲੋ ਦਾ ਅਧਿਕਾਰਿਕ ਤੌਰ ‘ਤੇ ਦਫ਼ਤਰ ਚੱਲਦਾ ਆਇਆ ਹੈ ਪਰ ਪਿਛਲੇ ਸਾਲ ਪਰਿਵਾਰਕ ਖਟਾਸ ਆਉਣ ਤੋਂ ਬਾਅਦ ਜਿੱਥੇ ਜਨਨਾਇਕ ਜਨਤਾ ਪਾਰਟੀ ਦਾ ਗਠਨ ਹੋਇਆ, ਉੱਥੇ ਇਨੈਲੋ ਨੂੰ ਵੀ ਆਪਣੇ ਇਸ ਕੌਮੀ ਦਫ਼ਤਰ ਨੂੰ ਖਾਲੀ ਕਰਨਾ ਪਿਆ ਸੀ ਕਿਉਂਕਿ ਇਹ ਫਲੈਟ ਨੈਨਾ ਚੌਟਾਲਾ ਦੇ ਨਾਂਅ ‘ਤੇ ਵਿਧਾਨ ਸਭਾ ਵੱਲੋਂ ਅਲਾਟ ਕੀਤਾ ਗਿਆ ਸੀ ਹੁਣ ਸਥਿਤੀ ਇੱਕ ਵਾਰ ਫਿਰ ਤੋਂ ਘੁੰਮ ਕੇ ਉੱਥੇ ਆ ਗਈ ਹੈ ਪਹਿਲਾਂ ਇਨੈਲੋ ਨੂੰ ਆਪਣੇ ਦਫ਼ਤਰ ਨੂੰ ਖਾਲੀ ਕਰਨਾ ਪਿਆ ਸੀ ਹੁਣ ਨੈਨਾ ਚੌਟਾਲਾ ਦੀ ਬਰਖਾਸਤਗੀ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ ਨੂੰ ਆਪਣਾ ਇਹ ਦਫ਼ਤਰ ਖਾਲੀ ਕਰਨਾ ਪੈ ਸਕਦਾ ਹੈ ਜਨਨਾਇਕ ਜਨਤਾ ਪਾਰਟੀ ਕੋਲ ਹੁਣ ਇਸ ਦਫ਼ਤਰ ਨੂੰ ਖਾਲੀ ਕਰਨ ਲਈ ਸਿਰਫ 10 ਅਕਤੂਬਰ ਤੱਕ ਦਾ ਹੀ ਸਮਾਂ ਹੈ। (JJP office)
ਚੋਣਾਂ ‘ਚ ਅਸਰ ਪਾ ਸਕਦੀ ਹੈ ਦਫ਼ਤਰ ਦੀ ਬਦਲੀ | JJP Office
ਪਹਿਲੀ ਵਾਰ ਵਿਧਾਨ ਸਭਾ ਚੋਣਾਂ ‘ਚ ਉਤਰਨ ਵਾਲੀ ਜਨਨਾਇਕ ਜਨਤਾ ਪਾਰਟੀ ਦੇ ਚੋਣ ਸਫਰ ‘ਚ ਇਹ ਦਫ਼ਤਰ ਦੀ ਬਦਲੀ ਅਸਰ ਪਾ ਸਕਦੀ ਹੈ ਕਿਉਂਕਿ ਚੋਣਾਵੀਂ ਦੌਰ ‘ਚ ਅਚਾਨਕ ਤੋਂ ਨਵਾਂ ਦਫਤਰ ਲੈਣ ਅਤੇ ਉਥੇ ਸ਼ੁਰੂ ਤੋਂ ਕੰਮ ਚਲਾਉਣ ‘ਚ ਜਨਨਾਇਕ ਜਨਤਾ ਪਾਰਟੀ ਦੀ ਸੀਨੀਅਰ ਲੀਡਰਸਿਪ ਲਈ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਜੂਦਾ ਦਫ਼ਤਰ ‘ਚ ਜਨਨਾਇਕ ਜਨਤਾ ਪਾਰਟੀ ਦਾ ਪੂਰਾ ਸੈਟਅੱਪ ਬਣਿਆ ਹੋਇਆ ਹੈ ਅਤੇ ਜਿੱਥੋਂ ਉਨ੍ਹਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਫਰ ਨੂੰ ਤੈਅ ਕਰਦੇ ਹੋਏ ਆਪਣੀ ਪੂਰੀ ਨਜ਼ਰ ਰੱਖਣੀ ਹੈ ਪਰੰਤੂ ਅਚਾਨਕ ਦਫ਼ਤਰ ਬਦਲਣ ਦੀ ਪ੍ਰੇਸ਼ਾਨੀ ਇਸ ਪੂਰੇ ਸੈਟਅਪ ਨੂੰ ਵਿਗਾੜ ਸਕਦੀ ਹੈ। (JJP Office)
ਜਜਪਾ ਦੀ ਲੀਡਰਸ਼ਿਪ ਬੋਲਣ ਲਈ ਨਹੀਂ ਤਿਆਰ | JJP Office
ਤਾਜਾ ਘਟਨਾਕ੍ਰ ਤਹਿਤ ਜਨਨਾਇਕ ਜਨਤਾ ਪਾਰਟੀ ਨੂੰ ਨਿਯਮਾਂ ਅਨੁਸਾਰ ਫਲੈਟ ਖਾਲੀ ਕਰਦੇ ਹੋਏ ਆਪਣਾ ਦਫਤਰ ਕਿਤੇ ਹੋਰ ਸ਼ਿਫਟ ਕਰਨਾ ਪੈ ਸਕਦਾ ਹੈ ਅਤੇ ਇਸ ਸੰਬਧੀ ਕੀ ਮੁਸ਼ਕਲ ਹੋ ਸਕਦੀ ਹੈ ਜਾਂ ਫਿਰ ਜਨਨਾਇਕ ਜਨਤਾ ਪਾਰਟੀ ਇਸ ਦਫ਼ਤਰ ਨੂੰ ਖਾਲੀ ਹੀ ਨਹੀਂ ਕਰੇਗੀ ਇਸ ਪੂਰੇ ਮਾਮਲੇ ‘ਚ ਜਾਣਕਾਰੀ ਲੈਣ ਲਈ ਜਨਨਾਇਕ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਇਸ ਮਾਮਲੇ ‘ਚ ਹਾਲੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। (JJP Office)
ਮਹੀਨੇ ਬਾਅਦ ਕੀਤੀ ਜਾਵੇਗੀ ਫਲੈਟ ਖਾਲੀ ਕਰਵਾਉਣ ਦੀ ਕਾਰਵਾਈ : ਰਾਜਿੰਦਰ ਕੁਮਾਰ ਨਾਂਦਲ
ਹਰਿਆਣਾ ਵਿਧਾਨ ਸਭਾ ਤੋਂ ਸੈਕਟਰੀ ਰਾਜਿੰਦਰ ਕੁਮਾਰ ਨਾਂਦਲ ਨੇ ਇਸ ਸਬੰਧੀ ਕਿਹਾ ਕਿ ਨੈਨਾ ਚੌਟਾਲਾ ਦੀ ਮੈਂਬਰਸ਼ਿਪ ਰੱਦ ਹੋਣ ਕਾਰਨ ਫਲੈਟ ਖਾਲੀ ਕਰਨ ਲਈ ਉਨ੍ਹਾਂ ਕੋਲ 1 ਮਹੀਨੇ ਦਾ ਸਮਾਂ ਹੈ ਜਿਸ ਦਿਨ ਤੋਂ ਮੈਂਬਰਸ਼ਿਪ ਖਤਮ ਹੋਈ ਹੈ ਉਸ ਦਿਨ ਤੋਂ 30 ਦਿਨਾਂ ਅੰਦਰ ਫਲੈਟ ਖਾਲੀ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਉਦੋਂ ਕਾਰਵਾਈ ਸ਼ੁਰੂ ਕਰੇਗੀ ਜੇਕਰ ਉਨ੍ਹਾਂ ਵੱਲੋਂ ਤੈਅ ਸਮੇਂ ਅਨੁਸਾਰ ਅਲਾਟ ਹੋਏ ਫਲੈਟ ਨੂੰ ਖਾਲੀ ਨਾ ਕੀਤਾ ਗਿਆ। (JJP Office)
ਨਵਜੋਤ ਸਿੱਧੂ ਦੇ ਆਪਣਾ ਮਹਿਕਮਾ ਨਾ ਸੰਭਾਲਣ ਤੇ ਬੀਬੀ ਜਗੀਰ ਕੌਰ ਦਾ ਬਿਆਨ
ਚੰਡੀਗੜ੍ਹ : ਇਕ ਮਹੀਨਾ ਲੰਘਣ ਦੇ ਬਾਵਜੂਦ ਵੀ ਊਰਜਾ ਵਿਭਾਗ ਨਾ ਸਾਂਭੇ ਜਾਣ ‘ਤੇ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਵਜੋਤ ਸਿੱਧੂ ਨੂੰ ਨਾਲਾਇਕ ਮੰਤਰੀ ਕਰਾਰ ਦਿੱਤਾ ਹੈ। ਨਵਜੋਤ ਸਿੱਧੂ ‘ਤੇ ਵੱਡਾ ਹਮਲਾ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਹਿਲਾਂ ਲੋਕਲ ਬਾਡੀਜ਼ ਵਿਭਾਗ ਵਿਚ ਸਿੱਧੂ ਕੁਝ ਨਹੀਂ ਕਰ ਸਕੇ ਅਤੇ ਹੁਣ ਬਿਜਲੀ ਮਹਿਕਮਾ ਵੀ ਨਹੀਂ ਸੰਭਾਲ ਰਹੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇੰਨੇ ਵਿਧਾਇਕ ਹਨ, ਇਸ ਲਈ ਸਿੱਧੂ ਨੂੰ ਲਾਂਭੇ ਕਰਕੇ ਕਿਸੇ ਹੋਰ ਨੂੰ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਣੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੱਤ ਮੰਤਰੀ ਦਾ ਦਫ਼ਤਰ ਘੇਰਨ ਜਾ ਰਹੇ ਬੇਰੁਜ਼ਗਾਰਾਂ ਨੂੰ ਪੁਲਿਸ ਨੇ ਡੱਕਿਆ
ਸੜਕ ‘ਤੇ ਧਰਨਾ ਲਾ ਕੀਤੀ ਸਰਕਾਰ ਖਿਲਾਫ ਨਾਅਰੇਬਾਜੀ
ਬਠਿੰਡਾ (ਅਸ਼ੋਕ ਵਰਮਾ) | ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ, ਪੰਜਾਬ ਦੇ ਸੱਦੇ ‘ਤੇ ਬੇਰੁਜਗਾਰਾਂ ਵੱਲੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਪੁਲਿਸ ਨੇ ਨਾਕਾਮ ਬਣਾ ਦਿੱਤੀ ਪੁਲਿਸ ਵੱਲੋਂ ਰੋਕੇ ਜਾਣ ‘ਤੇ ਬੇਰੁਜ਼ਗਾਰ ਬੀਐਡ ਅਧਿਆਪਕਾਂ ਨੇ ਸੜਕ ‘ਤੇ ਧਰਨਾ ਲਾ ਦਿੱਤਾ ਤੇ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਭੜਕੇ ਅਧਿਆਪਕਾਂ ਨੇ ਵਿੱਤ ਮੰਤਰੀ ਦਾ ਪੁਤਲਾ ਸਾੜਿਆ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹਾਲਾਂਕਿ ਬੇਰੁਜਗਾਰਾਂ ਦਾ ਰੋਸ ਮਾਰਚ ਸ਼ਾਂਤੀਪੂਰਵਕ ਸੀ ਪਰ ਰੋਹ ਨੂੰ ਦੇਖਦਿਆਂ ਪੁਲਿਸ ਨੇ ਐਨ ਮੌਕੇ ‘ਤੇ ਜਲ ਤੋਪ ਤੇ ਦੰਗਾ ਰੋਕੂ ਵਾਹਨ ਤਾਇਨਾਤ ਕਰ ਦਿੱਤੇ
ਅਧਿਆਪਕ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ ਪਹੁੰਚਾਉਣਾ ਹੈ ਤੇ ਜੇਕਰ ਸਰਕਾਰ ਨੇ ਵਾਅਦੇ ਮੁਤਾਬਕ ਭਰਤੀ ਨਾ ਕੀਤੀ ਤਾਂ ਉਹ ਸੰਘਰਸ਼ ਨੂੰ ਹੋਰ ਵੀ ਭਖਾ ਦੇਣਗੇ ਇਸ ਮੌਕੇ ਅਧਿਕਾਰੀਆਂ ਨੇ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਵਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਆਗੂਆਂ ਨੇ ਠੁਕਰਾ ਦਿੱਤਾ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਿੱਖਿਆ ਮੰਤਰੀ ਦੇ ਲਾਰਿਆਂ ਦਾ ਦਰਦ ਹੰਢਾ ਚੁੱਕੇ ਹਨ ਇਸ ਲਈ ਹੁਣ ਉਹ ਮੁੱਖ ਮੰਤਰੀ ਤੋਂ ਘੱਟ ਕਿਸੇ ਨਾਲ ਵੀ ਮੀਟਿੰਗ ਪ੍ਰਵਾਨ ਨਹੀਂ ਕਰਨਗੇ ਇਸ ਤੋਂ ਪਹਿਲਾਂ ਅੱਜ ਬੇਰੁਜ਼ਗਾਰ ਅਧਿਆਪਕਾਂ ਨੇ ਚਿਲਡਰਨ ਪਾਰਕ ‘ਚ ਇਕੱਠ ਕੀਤਾ, ਜਿੱਥੇ ਅਧਿਆਪਕ ਆਗੂਆਂ ਨੇ ਸਰਕਾਰ ਦੀ ਨੀਤੀ ਤੇ ਨੀਅਤ ਨੂੰ ਲੈਕੇ ਲੰਮਾਂ ਸਮਾਂ ਵਿਚਾਰਾਂ ਕੀਤੀਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ‘ਚ ਹਜ਼ਾਰਾਂ ਅਸਾਮੀਆਂ ਖਾਲੀ ਹਨ ਪਰ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਲਈ ਸੰਘਰਸ਼ ਕਰਨਾ ਪੈ ਰਿਹਾ ਹੈ
ਉਨ੍ਹਾਂ ਕਿਹਾ ਕਿ ਚੋਣ-ਵਾਅਦਿਆਂ ‘ਚ ਸਰਕਾਰੀ ਸਕੂਲਾਂ ਨੂੰ ਉੱਚਾ ਚੁੱਕਣ ਤੇ ਹਰ ਨੌਜ਼ਵਾਨ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ, ਪਰ ਸੱਤਾ ‘ਚ ਆਉਣ ਤੋਂ ਬਾਅਦ ਮੁੱਖ ਮੰਤਰੀ ਆਪਣੇ ਵਾਅਦੇ ਤੋਂ ਭੱਜ ਰਹੇ ਹਨ ਸੂਬਾ ਜਨਰਲ ਸਕੱਤਰ ਗੁਰਜੀਤ ਕੌਰ ਖੇੜੀ ਨੇ ਕਿਹਾ ਕਿ ਦੋ ਵਾਰ ਮੀਟਿੰਗ ਕਰਨ ਦੇ ਬਾਵਜੂਦ ਸਿੱਖਿਆ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੋਈ ਸੰਜੀਦਗੀ ਨਹੀਂ ਦਿਖਾਈ, ਜਿਸ ਕਰਕੇ ਬੇਰੁਜ਼ਗਾਰ ਅਧਿਆਪਕਾਂ ‘ਚ ਰੋਸ ਪਾਇਆ ਜਾ ਰਿਹਾ ਹੈ ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ  ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲ਼ੇ ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਰਾਹੀਂ ਨੌਜਵਾਨਾਂ  ਨੂੰ ਨੌਕਰੀ ਮਿਲਣ ਤੱਕ ਲੱਗਣ ਵਾਲੇ ਸਮੇਂ ਦੌਰਾਨ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਹਕੂਮਤ ਦੇ ਪਿਛਲੇ ਲਗਭਗ ਦੋ ਸਾਲਾਂ ‘ਚ ਬੇਰੁਰਗਾਰੀ ਭੱਤੇ ਦੀ ਵਾਟ ਲਮੇਰੀ ਹੋਈ ਪਈ ਹੈ
ਸੂਬਾ ਕਮੇਟੀ ਮੈਂਬਰ ਸੰਦੀਪ ਗਿੱਲ ਨੇ ਦੋਸ਼ ਲਾਇਆ ਕਿ ਸਰਕਾਰ ਰੈਸਨੇਲਾਈਜੇਸ਼ਨ ਰਾਹੀਂ ਅਧਿਆਪਕਾਂ ਦੀਆਂ  ਅਸਾਮੀਆਂ ਖਤਮ ਕਰਨ ਦੇ ਰਾਹ ਪਈ ਹੋਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸਰਕਾਰੀ ਸਿੱਖਿਆ ਨੂੰ ਖਤਮ ਕਰਨ ਲਈ ਲਏ ਜਾ ਰਹੇ ਫੈਸਲਿਆਂ ਦਾ ਡਟਵਾਂ ਵਿਰੋਧ ਕਰਨ ਲਈ ਪੰਜਾਬ ਦੀਆਂ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ‘ਸਿੱਖਿਆ ਬਚਾਓ ਲਹਿਰ’ ਖੜ੍ਹੀ ਕੀਤੀ ਜਾਵੇਗੀ ਇਸ ਮੌਕੇ ਅਮਨ ਸੇਖ਼ਾ, ਗੁਰਪ੍ਰੀਤ ਸਰਾਂ, ਰਮਨ ਕੰਬੋਜ਼, ਨਵਜੀਵਨ ਸਿੰਘ, ਗੁਰਜੀਤ ਨਾਭਾ, ਅਮਨਦੀਪ ਬਾਵਾ, ਬਲਕਾਰ ਮਘਾਣੀਆਂ, ਸੁਖਦੀਪ ਬਠਿੰਡਾ, ਯੁੱਧਜੀਤ ਸਿੰਘ, ਵਿਸ਼ਾਲ ਬਾਂਸਲ ਅਤੇ ਨਰਿੰਦਰ ਕੁਮਾਰ, ਆਦਿ ਆਗੂਆਂ ਨੇ ਭਰਤੀ ਲਈ ਫੌਰੀ ਇਸ਼ਤਿਹਾਰ ਜਾਰੀ ਕਰਨ ਤੇ ਰੈਗੂਲਰ ਭਰਤੀ ਸਮੇਤ ਮੰਗ ਪੱਤਰ ‘ਚ ਦਰਜ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਬੇਰੁਜਗਾਰ ਹੁਣ ਹੱਥ ‘ਤੇ ਹੱਥ ਧਰਕੇ ਨਹੀਂ ਬੈਠਣਗੇ ਤੇ ਸਰਕਾਰ ਨੂੰ ਹਰ ਪੱਧਰ ‘ਤੇ ਘੇਰਿਆ ਜਾਏਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੇਂ ਸਾਲ ਦੇ ਪਹਿਲੇ ਦਿਨ ਮੁੱਖ ਮੰਤਰੀ ਦਫ਼ਤਰ ਲੱਗੀ ਮੀਡੀਆ ਐਮਰਜੈਂਸੀ
ਅਮਰਿੰਦਰ ਸਿੰਘ ਆਪਣੇ ਦਫ਼ਤਰ ‘ਚ ਮਿਲ ਰਹੇ ਸਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ
ਪੱਤਰਕਾਰਾਂ ਨੇ ਵੀ ਮੁੱਖ ਮੰਤਰੀ ਦਫ਼ਤਰ ਵੱਲ ਕੀਤਾ ਰੁਖ ਤਾਂ ਸੁਰੱਖਿਆ ਕਰਮਚਾਰੀਆਂ ਨੇ ਦਿੱਤੀ ਰੋਕ ਦੀ ਜਾਣਕਾਰੀ
ਚੰਡੀਗੜ੍ਹ, ਅਸ਼ਵਨੀ ਚਾਵਲਾ
ਨਵੇਂ ਸਾਲ ਦੇ ਪਹਿਲੇ ਦਿਨ ਮੁੱਖ ਮੰਤਰੀ ਅਮਰਿੰਦਰ ਸਿੰਘ ਜਿਥੇ ਅੱਜ ਆਪਣੇ ਦਫ਼ਤਰ ‘ਚ ਸਿਵਲ ਸਕੱਤਰੇਤ ‘ਚ ਤੈਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਖੁੱਲ੍ਹੇ ਦਿਲ ਨਾਲ ਮਿਲ ਰਹੇ ਸਨ ਤਾਂ ਠੀਕ ਉਸੇ ਸਮੇਂ ਮੁੱਖ ਮੰਤਰੀ ਦਫ਼ਤਰ ਵੱਲੋਂ ਮੀਡੀਆ ਐਮਰਜੈਂਸੀ ਲਗਾਉਂਦੇ ਹੋਏ ਮੁੱਖ ਮੰਤਰੀ ਦੇ ਦਫ਼ਤਰ ਤੋਂ 200 ਮੀਟਰ ਤੱਕ ਮੀਡੀਆ ਦੇ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਮੀਡੀਆ ਐਮਰਜੈਂਸੀ ਦਾ ਪੱਤਰਕਾਰਾਂ ਵੱਲੋਂ ਕਾਫ਼ੀ ਜਿਆਦਾ ਰੋਸ ਵੀ ਪ੍ਰਗਟ ਕੀਤਾ ਗਿਆ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੁਰੱਖਿਆ ਵਿੱਚ ਤੈਨਾਤ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੁਝ ਵੀ ਕਰਨ ਤੋਂ ਸਾਫ਼ ਇਨਕਾਰ ਕਰਦੇ ਹੋਏ ਮੀਡੀਆ ਨੂੰ ਵਾਪਸ ਪਰਤਣ ਨੂੰ ਮਜਬੂਰ ਤੱਕ ਕਰ ਦਿੱਤਾ।
ਜਾਣਕਾਰੀ ਅਨੁਸਾਰ ਸਾਲ ਭਰ ਵਿੱਚ ਕਦੇ ਕਦਾਰ ਆਪਣੇ ਦਫ਼ਤਰ ਵਿੱਚ ਆਉਣ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਵੇਂ ਸਾਲ ਮੌਕੇ ਅਚਾਨਕ ਸਵੇਰੇ ਹੀ ਆਪਣੇ ਦਫ਼ਤਰ ਵਿਖੇ ਪੁੱਜ ਗਏ ਤੇ ਅਮਰਿੰਦਰ ਸਿੰਘ ਦੇ ਦਫ਼ਤਰ ਆਉਣ ਬਾਰੇ ਜਾਣਕਾਰੀ 10 ਦੇ ਲਗਭਗ ਕੈਬਨਿਟ ਮੰਤਰੀਆਂ ਤੇ ਸਕੱਤਰੇਤ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ, ਜਿਸ ਕਾਰਨ ਸਵੇਰੇ ਹੀ 10 ਦੇ ਲਗਭਗ ਕੈਬਨਿਟ ਮੰਤਰੀ ਵੀ ਸਿਵਲ ਸਕੱਤਰੇਤ ਵਿਖੇ ਪੁੱਜ ਗਏ। ਅਮਰਿੰਦਰ ਸਿੰਘ ਨੇ ਕੁਝ ਕੈਬਨਿਟ ਮੰਤਰੀਆਂ ਦੇ ਦਫ਼ਤਰ ‘ਚ ਜਾਣ ਦੇ ਨਾਲ ਹੀ ਮੁੱਖ ਸਕੱਤਰ ਦੇ ਦਫ਼ਤਰ ‘ਚ ਵੀ ਗੇੜਾ ਮਾਰਿਆ, ਜਿਸ ਤੋਂ ਬਾਅਦ ਉਹ ਆਪਣੇ ਦਫ਼ਤਰ ਵਿਖੇ ਬੈਠ ਗਏ ਤੇ Àੁੱਥੇ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਨਵੇਂ ਸਾਲ ਮੌਕੇ ਅਮਰਿੰਦਰ ਸਿੰਘ ਦੇ ਦਫ਼ਤਰ ਪੁੱਜਣ ਤੇ ਅਚਾਨਕ ਕਰਮਚਾਰੀਆਂ ਨਾਲ ਮੁਲਾਕਾਤ ਕਰਨ ਦੀ ਸੁਣ ਕੇ ਮੀਡੀਆ ਵੀ ਮੁੱਖ ਮੰਤਰੀ ਦਫ਼ਤਰ ਵਿਖੇ ਪੁੱਜ ਗਈ ਤੇ ਉਨ੍ਹਾਂ ਨੇ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤੋਂ ਤੈਨਾਤ ਸੁਰੱਖਿਆ ਕਰਮਚਾਰੀਆਂ ਨੇ ਮੀਡੀਆ ਨੂੰ ਰੋਕਦੇ ਹੋਏ ਅੰਦਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਮੀਡੀਆ ਲਈ ਪਾਬੰਦੀ ਪਹਿਲਾਂ ਵਾਂਗ ਹੀ ਜਾਰੀ ਹੈ ਤੇ ਮੀਡੀਆ ਕਰਮਚਾਰੀ ਮੁੱਖ ਮੰਤਰੀ ਦਫ਼ਤਰ ਵਿੱਚ ਉਸ ਸਮੇਂ ਤੱਕ ਨਹੀਂ ਜਾ ਸਕਣਗੇ, ਜਦੋਂ ਤੱਕ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਦਫ਼ਤਰ ਵਿੱਚ ਬੈਠੇ ਹਨ। ਇਹ ਗੱਲ ਸੁਣ ਕੇ ਮੀਡੀਆ ਕਰਮਚਾਰੀਆਂ ਨੇ ਰੋਸ ਵੀ ਪ੍ਰਗਟ ਕੀਤਾ ਪਰ ਸੁਰੱਖਿਆ ਕਰਮਚਾਰੀਆਂ ਨੇ ਕੁਝ ਵੀ ਸੁਣਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਕੈਬਨਿਟ ਮੀਟਿੰਗ ਦੌਰਾਨ ਵੀ ਜਾਰੀ ਰਹਿੰਦੀ ਐ ਮੀਡੀਆ ਐਮਰਜੈਂਸੀ
ਮੁੱਖ ਮੰਤਰੀ ਦਫ਼ਤਰ ਵਿੱਚ ਜਦੋਂ ਵੀ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਤਾਂ ਮੀਡੀਆ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਸਬੰਧੀ ਲਿਖਤੀ ਆਦੇਸ਼ ਅੱਜ ਤੱਕ ਮੀਡੀਆ ਕਰਮਚਾਰੀਆਂ ਨੂੰ ਨਹੀਂ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਕੈਬਨਿਟ ਮੀਟਿੰਗ ਮੌਕੇ ਮੁੱਖ ਮੰਤਰੀ ਦਫ਼ਤਰ ਵੱਲ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਪਿਛਲੀ ਅਮਰਿੰਦਰ ਸਿੰਘ ਦੀ ਸਰਕਾਰ ਤੇ ਉਸ ਤੋਂ ਬਾਅਦ 10 ਸਾਲ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਕਦੇ ਵੀ ਮੁੱਖ ਮੰਤਰੀ ਦਫ਼ਤਰ ਵੱਲ ਜਾਣ ‘ਤੇ ਕੋਈ ਰੋਕ ਨਹੀਂ ਸੀ ਪਰ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ, ਉਸ ਸਮੇਂ ਤੋਂ ਕੈਬਨਿਟ ਮੀਟਿੰਗ ਦੌਰਾਨ ਮੀਡੀਆ ਐਮਰਜੈਂਸੀ ਲਗਾਉਂਦੇ ਹੋਏ ਮੀਡੀਆ ਕਰਮਚਾਰੀਆਂ ‘ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਜਿਹੜੀ ਕਿ ਹੁਣ ਅਮਰਿੰਦਰ ਸਿੰਘ ਦੇ ਦਫ਼ਤਰ ਆਉਣ ਮੌਕੇ ਵੀ ਮੀਡੀਆ ‘ਤੇ ਰੋਕ ਲੱਗਣੀ ਸ਼ੁਰੂ ਹੋ ਗਈ ਹੈ।
ਅਮਰਿੰਦਰ ਸਿੰਘ ਦੀ ਨਹੀਂ ਸੁਣਦਾ ਮੁੱਖ ਮੰਤਰੀ ਦਫ਼ਤਰ
ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਖ਼ੁਦ ਉਨ੍ਹਾਂ ਦਾ ਦਫ਼ਤਰ ਹੀ ਨਹੀਂ ਸੁਣਦਾ। ਮੀਡੀਆ ਐਮਰਜੈਂਸੀ ਬਾਰੇ ਪਿਛਲੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮੀਡੀਆ ਕਰਮਚਾਰੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ‘ਤੇ ਅਮਰਿੰਦਰ ਸਿੰਘ ਨੇ ਹੈਰਾਨਗੀ ਜਤਾਉਂਦੇ ਹੋਏ ਆਪਣੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਤੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਤੋਂ ਪੁੱਛਿਆ ਸੀ ਕਿ ਉਨ੍ਹਾਂ ਵੱਲੋਂ ਮੀਡੀਆ ‘ਤੇ ਪਾਬੰਦੀ ਨਾ ਲਗਾਉਣ ਦੇ ਬਾਵਜ਼ੂਦ ਵੀ ਕਿਹੜੇ ਹੁਕਮਾਂ ਤਹਿਤ ਪਾਬੰਦੀ ਲਗਾਈ ਗਈ ਹੈ। ਇੱਥੇ ਹੀ ਅਮਰਿੰਦਰ ਸਿੰਘ ਨੇ ਆਦੇਸ਼ ਦਿੱਤੇ ਸਨ ਕਿ ਅੱਜ ਤੋਂ ਬਾਅਦ ਮੀਡੀਆ ਕਰਮਚਾਰੀਆਂ ‘ਤੇ ਕੋਈ ਪਾਬੰਦੀ ਨਹੀਂ ਹੋਏਗੀ, ਇਨ੍ਹਾਂ ਆਦੇਸ਼ਾਂ ਨੂੰ ਕਈ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਅਮਰਿੰਦਰ ਸਿੰਘ ਦਾ ਦਫ਼ਤਰ ਹੀ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਨਹੀਂ ਕਰ ਰਿਹਾ ਹੈ ਤੇ ਮੀਡੀਆ ‘ਤੇ ਪਾਬੰਦੀ ਬਦਸਤੂਰ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰੀ ਚੋਣ ਕਮਿਸ਼ਨ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੀਤੀ ਜਾਏਗੀ ਸ਼ਿਕਾਇਤ
ਚੰਡੀਗੜ੍ਹ |  ਪੰਜਾਬ ‘ਚ ਪਾਰਦਰਸ਼ੀ ਤਰੀਕੇ ਨਾਲ ਪੰਚਾਇਤੀ ਚੋਣਾਂ ਕਰਵਾਉਣ ਦਾ ਜਿੰਮਾ ਲਈ ਬੈਠਾ ਸੂਬਾ ਚੋਣ ਕਮਿਸ਼ਨ ਦਾ ਦਫ਼ਤਰ ਹੀ ਖ਼ੁਦ ਪਾਰਦਰਸ਼ੀ ਤਰੀਕੇ ਨਾਲ ਕੰਮ ਨਹੀਂ ਕਰਨਾ ਚਾਹੁੰਦਾ, ਜਿਸ ਕਾਰਨ ਸੂਬਾ ਚੋਣ ਕਮਿਸ਼ਨ ਦੇ ਦਫ਼ਤਰ ਵੱਲੋਂ ਮੀਡੀਆ ‘ਤੇ ਦਫ਼ਤਰ ‘ਚ ਐਂਟਰੀ ਕਰਨ ‘ਤੇ ਮੁਕੰਮਲ ਤੌਰ ‘ਤੇ ਨਾ ਸਿਰਫ਼ ਪਾਬੰਦੀ ਲਗਾ ਦਿੱਤੀ ਹੈ, ਸਗੋਂ ਦਫ਼ਤਰ ਦੇ ਬਾਹਰ ਪੁਲਿਸ ਕਰਮਚਾਰੀ ਵੀ ਤੈਨਾਤ ਕਰ ਦਿੱਤੇ ਹਨ, ਜਿਹੜੇ ਕਿ ਮੀਡੀਆ ਨੂੰ ਬੇਇੱਜ਼ਤ ਕਰਨ ਦੇ ਨਾਲ ਹੀ ਦਫ਼ਤਰ ‘ਚ ਜਾਣ ਤੋਂ ਰੋਕਣ ‘ਤੇ ਲੱਗੇ ਹੋਏ ਹਨ। ਸੂਬਾ ਚੋਣ ਕਮਿਸ਼ਨ ਦੇ ਦਫ਼ਤਰ ਵੱਲੋਂ ਐਲਾਨੀ ਗਈ ਮੀਡੀਆ ਐਮਰਜੈਂਸੀ ਖ਼ਿਲਾਫ਼ ਵੀਰਵਾਰ ਨੂੰ ਮੀਡੀਆ ਕਰਮਚਾਰੀਆਂ ਨੇ ਮੌਕੇ ‘ਤੇ ਹੀ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਇਸ ਮਾਮਲੇ ‘ਚ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਅਗਲੇ 12 ਘੰਟੇ ‘ਚ ਇਹ ਮੀਡੀਆ ਐਮਰਜੈਂਸੀ ਹਟਵਾਉਣ ਦੀ ਮੰਗ ਕੀਤੀ ਹੈ, ਜੇਕਰ ਸ਼ੁੱਕਰਵਾਰ ਸਵੇਰ ਤੱਕ ਇਹ ਮੀਡੀਆ ਐਮਰਜੈਂਸੀ ਨਹੀਂ ਹਟਾਈ ਗਈ ਤਾਂ ਸ਼ੁੱਕਰਵਾਰ ਨੂੰ ਮੀਡੀਆ ਕਰਮਚਾਰੀ ਸੂਬਾ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਧਰਨਾ ਅਤੇ ਪ੍ਰਦਰਸ਼ਨ ਕਰਨਗੇ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਨੇ ਕਿਹਾ ਕਿ ਸੂਬਾ ਕਮਿਸ਼ਨ ਦਾ ਇਹ ਵਿਵਹਾਰ ਨਾ ਸਿਰਫ਼ ਮਾੜਾ ਹੈ, ਸਗੋਂ ਨਿੰਦਣਯੋਗ ਹੈ, ਕਿਉਂਕਿ ਕਮਿਸ਼ਨ ਨੇ ਪੱਤਰਕਾਰਾਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਂਦੇ ਹੋਏ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਣ ਦੇ ਨਾਲ ਹੀ ਉਨ੍ਹਾਂ ਨੂੰ ਬੇਇੱਜ਼ਤ ਤੱਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੱਤਰਕਾਰਾਂ ਵੱਲੋਂ ਇਸ ਪਾਬੰਦੀ ਦਾ ਕਾਰਨ ਪੁੱਛਣ ਦੀ ਕੋਸ਼ਿਸ਼ ਲਈ ਸੂਬਾ ਚੋਣ ਕਮਿਸ਼ਨਰ ਕੋਲ ਆਪਣੇ ਕਾਰਡ ਤੱਕ ਭੇਜੇ ਤਾਂ ਉਨ੍ਹਾਂ ਨੂੰ ਸੂਬਾ ਚੋਣ ਕਮਿਸ਼ਨਰ ਵੱਲੋਂ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਦਫ਼ਤਰ ਦੇ ਬਾਹਰ ਪੁਲਿਸ ਕਰਮਚਾਰੀ ਲਗਾਉਂਦੇ ਹੋਏ ਮੀਡੀਆ ਨੂੰ ਦਫ਼ਤਰ ‘ਚ ਹੀ ਦਾਖ਼ਲ ਹੋਣ ‘ਤੇ ਧੱਕਾ ਮੁੱਕੀ ਕਰਨ ਤੱਕ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਉਨ੍ਹਾਂ ਨੇ ਪ੍ਰੈਸ ਕਾਊਂਸਿਲ ਆਫ਼ ਇੰਡੀਆ ਦੇ ਪ੍ਰਧਾਨ ਨਾਲ ਗੱਲਬਾਤ ਕਰਦੇ ਹੋਏ ਲਿਖਤੀ ਰੂਪ ‘ਚ ਸ਼ਿਕਾਇਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਚੋਣ ਕਮਿਸ਼ਨ ਆਫ਼ ਇੰਡੀਆ ਤੇ ਪੰਜਾਬ ਸਰਕਾਰ ਨੂੰ ਵੀ ਇਸ ਸਬੰਧੀ ਸ਼ਿਕਾਇਤ ਕੀਤੀ ਜਾ ਰਹੀ ਹੈ। ਬਲਵਿੰਦਰ ਜੰਮੂ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਦੀ ਮੀਡੀਆ ਸ਼ੁੱਕਰਵਾਰ ਸਵੇਰ ਤੱਕ ਇੰਤਜ਼ਾਰ ਕਰੇਗੀ ਤੇ ਜੇਕਰ ਇਸ ਮਾਮਲੇ ਵਿੱਚ ਕਾਰਵਾਈ ਹੁੰਦੇ ਹੋਏ ਮੀਡੀਆ ‘ਤੇ ਲਗਾਈ ਗਈ ਐਮਰਜੈਂਸੀ ਨਾ ਹਟਾਈ ਗਈ ਤਾਂ ਸ਼ੁੱਕਰਵਾਰ ਨੂੰ ਵੱਡੀ ਗਿਣਤੀ ‘ਚ ਨਾ ਮੀਡੀਆ ਕਰਮਚਾਰੀ ਧਰਨਾ ਦੇਣਗੇ, ਸਗੋਂ ਮੌਕੇ ‘ਤੇ ਪ੍ਰਦਰਸ਼ਨ ਕਰਦੇ ਹੋਏ ਸੂਬਾ ਚੋਣ ਕਮਿਸ਼ਨਰ ਨੂੰ ਹਟਾਉਣ ਤੱਕ ਦੀ ਮੰਗ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਧੂ ਨੂੰ ਉਡੀਕ ਰਿਹਾ ਐ ਦਫ਼ਤਰ, ਦਰਜਨਾਂ ਫਾਈਲਾਂ ਰੁਕੀਆਂ, ਅਮਰਿੰਦਰ ਕੋਲ ਹੋਏਗੀ ਸ਼ਿਕਾਇਤ
ਨਵਜੋਤ ਸਿੱਧੂ ਪਿਛਲੇ 4 ਮਹੀਨਿਆਂ ਵਿੱਚ ਕੁਝ ਦਿਨ ਹੀ ਆਏ ਹਨ ਦਫ਼ਤਰ, ਫਾਈਲਾਂ ਦਾ ਰੁਕੀਆਂ ਪਿਆ ਐ ਕੰਮ
ਚੰਡੀਗੜ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਦੇ ਕੰਮ ਕਰਨ ਦੇ ਸਟਾਈਲ ਤੋਂ ਕਾਂਗਰਸੀ ਮੇਅਰ ਕਾਫ਼ੀ ਜਿਆਦਾ ਔਖੇ ਹੋਏ ਬੈਠੇ ਹਨ, ਕਿਉਂਕਿ ਪਿਛਲੇ 4 ਮਹੀਨੇ ਤੋਂ ਨਵਜੋਤ ਸਿੱਧੂ ਦੀ ਦਫ਼ਤਰ ਵਿੱਚ ਹਾਜ਼ਰੀ ਨਾਂ ਦੇ ਬਰਾਬਰ ਹੋਣ ਦੇ ਚਲਦੇ ਉਸ ਸਾਰੀਆਂ ਫਾਈਲਾਂ ਰੁਕੀ ਪਈਆਂ ਹਨ, ਜਿਨਾਂ ਫਾਈਲਾਂ ਨੂੰ ਮੰਤਰੀ ਪੱਧਰ ਤੱਕ ਦੀ ਪ੍ਰਵਾਨਗੀ ਚਾਹੀਦੀ ਹੈ। ਨਵਜੋਤ ਸਿੱਧੂ ਦੇ ਦਫ਼ਤਰ ਪਿਛਲੇ 4 ਮਹੀਨੇ ਵਿੱਚ ਬਹੁਤ ਹੀ ਘੱਟ ਆਉਣ ਕਾਰਨ ਪੰਜਾਬ ਦੀਆਂ 5 ਨਗਰ ਨਿਗਮ ਅਤੇ ਕਈ ਨਗਰ ਕੌਂਸਲਾਂ ਸਣੇ ਦਫ਼ਤਰ ਦੀਆਂ ਦਰਜਨਾਂ ਫਾਈਲਾਂ ਸਿੱਧੂ ਦੇ ਦਸਤਖ਼ਤ ਨੂੰ ਹੀ ਉਡੀਕ ਰਹੀਆਂ ਹਨ। ਹਾਲਾਂਕਿ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਉਨਾਂ ਦੀ ਧਰਮ-ਪਤਨੀ ਨਵਜੋਤ ਕੌਰ ਅਤੇ ਉਨਾਂ ਦੇ ਕੁਝ ਸਾਥੀ ਦੋਸਤ ਦਫ਼ਤਰ ਵਿੱਚ ਆਪਣੀ ਗੈਰ ਹਾਜ਼ਰੀ ਨਹੀਂ ਲੱਗਣ ਦੇ ਰਹੇ ਹਨ ਅਤੇ ਸਾਰੀਆਂ ਸਰਕਾਰੀ ਫਾਈਲਾਂ ਦੀ ਪੜਤਾਲ ਵੀ ਕਰ ਰਹੇ ਹਨ ਪਰ ਉਹ ਕਿਸੇ ਵੀ ਫਾਈਲ ‘ਤੇ ਦਸਤਖ਼ਤ ਨਹੀਂ ਕਰ ਸਕਦੇ ਹਨ, ਜਿਸ ਕਾਰਨ ਨਵਜੋਤ ਸਿੱਧੂ ਦੀ ਹੀ ਦਫ਼ਤਰ ਆਉਣ ਲਈ ਉਡੀਕ ਹੋ ਰਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਅਗਸਤ ਮਹੀਨੇ ਤੋਂ ਬਾਅਦ ਅਚਾਨਕ ਹੀ ਨਵਜੋਤ ਸਿੱਧੂ ਦੀ ਸਥਾਨਕ ਸਰਕਾਰਾਂ ਵਿਭਾਗ ਵਿੱਚ ਹਾਜ਼ਰੀ ਘਟ ਗਈ ਹੈ, ਜਦੋਂ ਕਿ ਦੁਸਹਿਰੇ ਮੌਕੇ ਅੰਮ੍ਰਿਤਸਰ ਵਿਖੇ ਹਾਦਸਾ ਹੋਣ ਤੋਂ ਬਾਅਦ ਤਾਂ ਨਵਜੋਤ ਸਿੱਧੂ ਇੱਕ ਦੋ ਵਾਰ ਹੀ ਆਪਣੇ ਦਫ਼ਤਰ ਵਿੱਚ ਆਏ ਹਨ। ਇਸੇ ਦੌਰਾਨ ਨਵਜੋਤ ਸਿੱਧੂ ਪਾਕਿਸਤਾਨੀ ਫੇਰੀ ਅਤੇ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਵਿੱਚ ਡਿਊਟੀ ਹੋਣ ਕਾਰਨ ਦਫ਼ਤਰ ਨਹੀਂ ਆਏ।  Complain
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਨਸ਼ਨਰਜ਼ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ
ਮੋਤੀ ਮਹਿਲ ਵੱਲ ਰੋਸ ਮਾਰਚ ਕਰਦਿਆਂ ਨੂੰ ਫੁਹਾਰਾ ਚੌਕ ‘ਤੇ ਰੋਕਿਆ, ਪਾਂਡਵ ਨੇ ਧਰਨੇ ਵਿੱਚ ਆਕੇ ਲਿਆ ਮੰਗ ਪੱਤਰ
ਪਟਿਆਲਾ। ਸੂਬਾ ਭਰ ਦੇ ਪੈਨਸ਼ਨਰਜ਼ ਵੱਲੋਂ ਅੱਜ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਹ ਭਰਪੂਰ ਰੋਸ ਪ੍ਰਰਦਸ਼ਨ ਕਰਦਿਆ ਧਰਨਾ ਦਿੱਤਾ ਗਿਆ। ਧਰਨੇ ਦੇ ਕਾਰਨ ਅੱਜ ਮਾਲ ਰੋਡ ਪੂਰੀ ਤਰ੍ਹਾਂ ਬੰਦ ਰਿਹਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਗਿਆ, ਜਿਨ੍ਹਾਂ ਨੂੰ ਪੁਲਿਸ ਵੱਲੋਂ ਫੁਹਾਰਾ ਚੌਕ ਕੋਲ ਰੋਕ ਕੇ ਉੱੋਥੋਂ ਮੰਗ ਪੱਤਰ ਹਾਸਲ ਕੀਤਾ ਗਿਆ।
ਇਸ ਮੌਕੇ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਧਰਨੇ ਵਿੱਚ ਪੰਜਾਬ ਸਰਕਾਰ ਅਤੇ ਪਾਵਰਕੌਮ ਵੱਲੋਂ ਬਿਜਲੀ ਪੈਨਸ਼ਨਰਜ਼ ਦੀਆਂ ਮੰਗਾਂ ਜਿਨ੍ਹਾਂ ਵਿੱਚ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ, ਬਿਜਲੀ ਕਨਸ਼ੈਸ਼ਨ ਦੇਣਾ, ਕੈਸ਼ ਲੈਸ ਟਰੀਟਮੈਂਟ ਸਕੀਮ ਮੁੜ ਲਾਗੂ ਕਰਨਾ, ਐਸੋਸੀਏਸ਼ਨ ਦੇ ਫੀਲਡ ਯੂਨਿਟਾਂ ਲਈ ਯੋਗ ਸਥਾਨ ਡੀ.ਏ. ਦੀਆਂ ਕਿਸ਼ਤਾਂ ਦਾ 22 ਮਹੀਨਿਆਂ ਦਾ ਬਕਾਇਆ ਜਨਵਰੀ 2017 ਅਤੇ ਜੁਲਾਈ 2017 ਦੀ ਕਿਸ਼ਤ ਨਾ ਦੇਣਾ, 23 ਸਾਲਾ ਸਲਾਨਾ ਤਰੱਕੀ ਸਾਰੇ ਸਬੰਧਤ ਮੁਲਾਜਮਾਂ ਨੂੰ ਬਿਨ੍ਹਾਂ ਸ਼ਰਤ ਦੇਣਾ ਆਦਿ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਇਸ ਮੌਕੇ ਸੂਬਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਬਿਜਲੀ ਰਿਆਇਤ ਸਬੰਧੀ ਕਾਰਪੋਰੇਸ਼ਨ, ਪੰਜਾਬ ਸਰਕਾਰ ਪੱਧਰ ਤੇ ਬਹੁਤ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਯੂ.ਪੀ., ਛੱਤਿਸਗੜ੍ਹ, ਉਤਰਾਖੰਡ ਅਤੇ ਦਿੱਲੀ ਪਾਵਰ ਕਾਰਪੋਰੇਸ਼ਨਾਂ ਵੱਲੋਂ ਉਨ੍ਹਾਂ ਦੇ ਬਿਜਲੀ ਰਿਟਾਇਰੀਆਂ ਨੂੰ ਇਹ ਰਿਆਇਤ ਮਿਲ ਰਹੀ ਹੈ ਪਰੰਤੂ ਸਾਡੀ ਮੰਗ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪਾਵਰਕੌਮ ਦੇ ਪੈਨਸ਼ਨਰਜ਼ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਰੋਸ ਧਰਨੇ ਉਪਰੰਤ ਪੈਨਸ਼ਨਰਜ਼ ਵੱਲੋਂ ਮੋਤੀ ਮਹਿਲ ਵੱਲ ਨੂੰ ਮਾਰਚ ਕੀਤਾ ਗਿਆ। ਜਿਸ ਨੂੰ ਫੁਆਰਾ ਚੌਂਕ ਦੇ ਕੋਲ ਪ੍ਰਸ਼ਾਸ਼ਨ ਵੱਲੋਂ ਰੋਕ ਦਿੱਤਾ ਗਿਆ।  ਉੱਥੇ ਹੀ ਪੈਨਸ਼ਨਰਜ਼ ਨੇ ਆਪਣਾ ਰੋਸ ਮੁਜਾਹਰਾ ਸ਼ੁਰੂ ਕਰ ਦਿੱਤਾ। ਇਸ ਰੋਸ ਮੁਜਾਹਰੇ ਵਿੱਚ ਪ੍ਰਸ਼ਾਸ਼ਨ ਵੱਲੋਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਬਿਜਲੀ ਕਾਰਪੋਰੇਸ਼ਨ ਦੇ ਡਾਇਰੈਕਟਰ ਪ੍ਰਬੰਧਕੀ ਆਰ.ਪੀ.ਪਾਂਡਵ ਵੱਲੋਂ ਇਸ ਧਰਨੇ ਵਿੱਚ ਪਹੁੰਚ ਕੇ ਮੁੱਖ ਮੰਤਰੀ ਦੇ ਨਾਮ ਤੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਸਮੂੰਹ ਪੈਨਸ਼ਨਰਜ਼ ਨੂੰ ਵਿਸ਼ਵਾਸ਼ ਦਿਵਾਇਆ ਕਿ ਕੋਡ ਆਫ ਕੰਡਕਟ ਖਤਮ ਹੋਣ ਤੋਂ ਬਾਅਦ ਕਾਰਪੋਰੇਸ਼ਨ ਵੱਲੋਂ ਜੱਥੇਬੰਦੀ ਨੂੰ ਮੀਟਿੰਗ ਦਿੱਤੀ ਜਾਵੇਗੀ । ਇਸ ਭਰੋਸੇ ਤੋਂ ਬਾਅਦ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਇਹ ਧਰਨਾ ਸਮਾਪਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੇਕਰ ਨਿਯਮਤ ਸਮੇਂ ਤੇ ਕਾਰਵਾਈ ਨਾ ਹੋਈ ਤਾਂ ਫਿਰ ਸੰਘਰਸ਼ ਕੀਤਾ ਜਾਵੇਗਾ।
ਇਸ ਰੋਸ ਧਰਨੇ ਵਿੱਚ ਗੁਰਨਾਮ ਸਿੰਘ ਗਿੱਲ ਲੁਧਿਆਣਾ, ਰਾਧੇ ਸਿਆਮ ਰੋਪੜ, ਪ੍ਰਕਾਸ਼ ਚੰਦਰ ਮੁਕਤਸਰ, ਪ੍ਰੇਮ ਸੁੱਖ ਹੁਸ਼ਿਆਰਪੁਰ, ਐਸ.ਐਸ.ਟੀਨਾ ਮੀਤ ਪ੍ਰਧਾਨ, ਸੰਤੋਖ ਸਿੰਘ ਬੋਪਾਰਾਏ , ਹਰਬੰਸ ਸਿੰਘ ਰੰਧਾਵਾ, ਹੰਸ ਰਾਜ , ਜਗੀਰ ਸਿੰਘ, ਚੇਤ ਸਿੰਘ ਸਮੇਤ ਹਜਾਰਾਂ ਦੀ ਗਿਣਤੀ ਵਿੱਚ ਪੈਨਸਰਜ਼ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਕਮਾ ਦੇ ਕੇ ਅਕਾਲੀਆਂ ਘੇਰੀ ਮੁੱਖ ਮੰਤਰੀ ਦੀ ਕੋਠੀ
ਇਤਿਹਾਸ ਦੀ ਪੁਸਤਕ ਮਾਮਲੇ ‘ਚ ਤੋੜ ਦਿੱਤੇ ਬੈਰੀਕੇਡ, ਪੁਲਿਸ ਨੂੰ ਪਈਆਂ ਭਾਜੜਾਂ
ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਲੱਗੀ ਪੁਲਿਸ ਨੇ ਗੱਡੀਆਂ ਦੀ ਬੈਰੀਕੇਡ ਲਾ ਮੁਸ਼ਕਲ ਨਾਲ ਅਕਾਲੀਆਂ ਨੂੰ ਰੋਕਿਆ
ਪ੍ਰੈਸ ਕਾਨਫਰੰਸ ਵਿੱਚ ਹੀ ਕੀਤੀ ਰੱਦ, ਕੋਰ ਕਮੇਟੀ ਨੇ ਲਿਆ ਫੈਸਲਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਚੰਡੀਗੜ੍ਹ ਵਿਖੇ ਕੋਰ ਕਮੇਟੀ ਦੀ ਮੀਟਿੰਗ ਤੋਂ ਤੁਰੰਤ ਬਾਅਦ ਪ੍ਰੈਸ ਕਾਨਫਰੰਸ ਦੀ ਤਿਆਰੀ ਕਰੀ ਬੈਠੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪੈਂਤੜਾ ਬਦਲਦੇ ਹੋਏ ਅਚਾਨਕ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵੱਲ ਰੁਖ ਕਰ ਲਿਆ ਅਤੇ ਚੰਡੀਗੜ੍ਹ ਪੁਲਿਸ ਦੇ ਬੈਰੀਕੇਡਾਂ ਨੂੰ ਤੋੜਦੇ ਹੋਏ ਆਗੂ ਮੁੱਖ ਮੰਤਰੀ ਦੀ ਕੋਠੀ ਦੇ ਨੇੜੇ ਪੁੱਜ ਗਏ। ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤੈਨਾਤ ਸੁਰੱਖਿਆ ਕਰਮਚਾਰੀਆਂ ਨੇ ਸੁਖਬੀਰ ਬਾਦਲ ਸਣੇ ਸਾਰੀ ਅਕਾਲੀ ਲੀਡਰਸ਼ਿਪ ਨਾਲ ਕਾਫ਼ੀ ਜ਼ਿਆਦਾ ਧੱਕਾ-ਮੁੱਕੀ ਕਰਕੇ ਤੇ ਗੱਡੀਆਂ ਰਾਹੀਂ ਰਸਤਾ ਰੋਕ ਕੇ ਬੜੀ ਹੀ ਮੁਸ਼ਕਲ ਨਾਲ ਅਕਾਲੀਆ ਨੂੰ ਕਾਬੂ ਕੀਤਾ।
ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਹੱਥਾਂ ਵਿੱਚ ਫੜੇ ਹੋਏ ਬੋਰਡ ਅਤੇ ਤਖਤੀਆਂ ਇਸ ਗੱਲ ਦੀ ਗਵਾਹੀ ਦੇ ਰਹੀਆਂ ਸਨ ਕਿ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਸੀ ਪਰ ਇਸ ਸਬੰਧੀ ਕਿਸੇ ਨੂੰ ਵੀ ਕੰਨੋਂ ਕੰਨ ਭਿਣਕ ਨਹੀਂ ਦਿੱਤੀ ਅਤੇ ਇਸ ਮਾਮਲੇ ਵਿੱਚ ਪੰਜਾਬ ਦਾ ਖੂਫੀਆ ਤੰਤਰ ਵੀ ਫੇਲ੍ਹ ਨਜ਼ਰ ਆਇਆ|
ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਸਵੇਰੇ ਚੰਡੀਗੜ੍ਹ ਵਿਖੇ ਅਮਰਿੰਦਰ ਸਿੰਘ ਦੀ ਕੋਠੀ ਨੇੜੇ ਐਮ.ਐਲ.ਏ.  ਫਲੈਟ ਵਿੱਚ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੋਈ ਸੀ, ਜਿਸ ਵਿੱਚ ਕਈ ਸੀਨੀਅਰ ਲੀਡਰਾਂ ਦੇ ਨਾਲ ਹੀ ਅਕਾਲੀ ਦਲ ਦੀ ਵੱਡੇ ਪੱਧਰ ‘ਤੇ ਲੀਡਰਸ਼ਿਪ ਚੰਡੀਗੜ੍ਹ ਵਿਖੇ ਆਈ ਹੋਈ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ 12:30 ‘ਤੇ ਸੁਖਬੀਰ ਬਾਦਲ ਅਤੇ ਹੋਰ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਨੀ ਸੀ ਪਰ ਬਾਅਦ ਵਿੱਚ ਲਗਭਗ 12:45 ‘ਤੇ ਇਹ ਦੱਸਿਆ ਗਿਆ ਕਿ ਸੁਖਬੀਰ ਬਾਦਲ ਪ੍ਰੈਸ ਕਾਨਫਰੰਸ ਨਹੀਂ ਕਰਨਗੇ, ਸਗੋਂ ਉਹ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਨੂੰ ਘੇਰਨ ਲਈ ਨਿਕਲ ਗਏ ਹਨ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਜਦੋਂ ਤੱਕ ਜਾਣਕਾਰੀ ਮਿਲ ਪਾਉਂਦੀ ਉਸ ਸਮੇਂ ਤੱਕ ਅਕਾਲੀ ਲੀਡਰ ਵੱਡੀ ਗਿਣਤੀ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਦੇ ਨੇੜੇ ਪੁੱਜ ਗਏ, ਜਿਥੇ ਕਿ ਚੰਡੀਗੜ੍ਹ ਪੁਲਿਸ ਦੇ ਲਗਭਗ 10 ਪੁਲਿਸ ਮੁਲਾਜ਼ਮਾਂ ਨੇ ਬੈਰੀਕੇਡਿੰਗ ਕਰਦੇ ਹੋਏ ਅਕਾਲੀਆਂ ਨੂੰ ਰੋਕਣ ਦੀ ਕੋਸ਼ਸ਼ ਕੀਤੀ
ਪਰ ਅਕਾਲੀਆਂ ਨੇ ਬੈਰੀਕੇਡ ਤੋੜਨ ਵਿੱਚ ਕਾਮਯਾਬ ਹੋ ਗਏ ਅਤੇ ਅੱਗੇ ਵਧ ਗਏ, ਜਿੱਥੇ ਕਿ ਮੁੱਖ ਮੰਤਰੀ ਦੀ ਕੋਠੀ ਵਿਖੇ ਲੱਗੇ ਸੁਰੱਖਿਆ ਮੁਲਾਜ਼ਮਾਂ ਨੂੰ ਹੱਥ-ਪੈਰਾਂ ਦੀ ਪੈ ਗਈ ਅਤੇ ਕੁਝ ਸੁਰੱਖਿਆ ਮੁਲਾਜ਼ਮਾਂ ਨੇ ਅਮਰਿੰਦਰ ਸਿੰਘ ਦੀ ਕੋਠੀ ਤੋਂ ਕੁਝ ਹੀ ਦੂਰੀ ‘ਤੇ 3-4 ਗੱਡੀਆਂ ਅੜਾ ਕੇ ਰਸਤਾ ਰੋਕ ਦਿੱਤਾ ਤਾਂ 25-30 ਸੁਰੱਖਿਆ ਮੁਲਾਜ਼ਮਾਂ ਨੇ ਅਕਾਲੀਆਂ ਨਾਲ ਧੱਕਾ ਮੁੱਕੀ ਕਰਦੇ ਹੋਏ ਉਨ੍ਹਾਂ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਕਰ ਲਈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਕਥਿਤ ਛੇੜ-ਛਾੜ ਵਾਲੀ ਕਿਤਾਬ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ।
ਅਕਾਲੀਆਂ ਨੂੰ ਕੀਤਾ ਗ੍ਰਿਫ਼ਤਾਰ, ਥਾਣੇ ਅੰਦਰ ਹੀ ਲਾਇਆ ਧਰਨਾ
ਚੰਡੀਗੜ੍ਹ ਪੁਲਿਸ ਨੇ ਲਗਭਗ ਇੱਕ ਘੰਟਾ ਬਾਅਦ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਵੱਡੀ ਗਿਣਤੀ ਵਿੱਚ ਲੀਡਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਸੈਕਟਰ 3 ਦੇ ਥਾਣੇ ਵਿਖੇ ਲੈ ਗਏ। ਜਿਥੇ ਪਹੁੰਚਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਥਾਣੇ ਅੰਦਰ ਹੀ ਪੰਜਾਬ ਸਰਕਾਰ ਤੇ ਅਮਰਿੰਦਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਦੇ ਦਿੱਤਾ ਤੇ ਕੁਝ ਦੇਰ ਬਾਅਦ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਸੁਖਬੀਰ ਬਾਦਲ ਇਸ ਕ੍ਰੋਧ ਭਰੀ ਕਾਰਵਾਈ ਰਾਹੀਂ ਸ਼੍ਰੋਮਣੀ ਅਕਾਲੀ ਦਲ ਵਿਚਲੇ ਸੰਕਟ ਤੋਂ ਲੋਕਾਂ ਦਾ ਧਿਆਨ ਹਟਾਉਣ ਦਾ ਯਤਨ ਕਰ ਰਿਹਾ ਹੈ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਗਾਵਤ ਦਾ ਸਾਹਮਣਾ ਕਰਨਾ ਪੈ?ਚੁੱਕਾ ਹੈ ਅਸੀਂ ਪਹਿਲਾਂ ਹੀ ਨਿਰਦੇਸ਼ ਦੇ ਚੁੱਕੇ ਹਾਂ ਕਿ ਇਤਿਹਾਸ ਦੀਆਂ ਨਵੀਆਂ ਪੁਸਤਕਾਂ ਉਦੋਂ ਤੱਕ ਜਾਰੀ ਨਹੀਂ ਕੀਤੀਆਂ ਜਾਣਗੀਆਂ ਜਦੋਂ ਤੱਕ ਮਾਹਿਰਾਂ ਦੇ ਗਰੁੱਪ ਵੱਲੋਂ ਲੋੜੀਂਦਾ ਸੁਧਾਰ ਨਹੀਂ ਕੀਤਾ ਜਾਂਦਾ
ਅਮਰਿੰਦਰ ਸਿੰਘ,
ਮੁੱਖ ਮੰਤਰੀ ਪੰਜਾਬ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।