Mental Stress - Sach Kahoon Punjabi

Health News: ਕੀ ਤੁਸੀਂ ਵੀ ਹੋ ਇਸ ਸਮੱਸਿਆ ਤੋਂ ਪ੍ਰੇਸ਼ਾਨ, ਤਾਂ ਇਹ ਖਬਰ ਤੁਹਾਡੇ ਲਈ, ਹੋ ਗਈ ਸੋਧ
Health News: ਸੋਧ ’ਚ ਕੀਤਾ ਦਾਅਵਾ, ਤਣਾਅ (mental stress) ਵਾਲੇ ਹਾਰਮੋਨ ਕਾਰਟੀਸੋਲ ਦਾ ਲੇਵਲ ਕਰਦੀ ਹੈ ਘੱਟ

Health News: ਨਵੀਂ ਦਿੱਲੀ (ਏਜੰਸੀ)। ਅੱਜ ਭੱਜ-ਦੌੜ ਭਰੀ ਜ਼ਿੰਦਗੀ ’ਚ ਤਣਾਅ ਇੱਕ ਆਮ ਗੱਲ ਹੈ। ਲੋਕ ਹਰ ਸਮੇਂ ਕਿਸੇ ਨਾ ਕਿਸੇ ਤਰ੍ਹਾਂ ਦੇ ਦਬਾਅ ਨੂੰ ਝੱਲਦੇ ਹਨ, ਜਿਸਦਾ ਸਿੱਧਾ ਅਸਰ ਉਨ੍ਹਾ ਦੀ ਮਾਨਸਿਕ ਸਿਹਤ ’ਤੇ ਪੈਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਤਣਾਅ ਤੋਂ ਮੁਕਤੀ ਪਾਉਣ ਦਾ ਸਭ ਤੋਂ ਆਸਾਨ ਤੇ ਪ੍ਰਭਾਵਸ਼ਾਲੀ ਤਰੀਕਾ ਤੁਹਾਡੇ ਕੋਲ ਘਰ ’ਚ ਹੀ ਮੌਜ਼ੂਦ ਹੈ? ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਕਢਾਈ-ਬੁਣਾਈ ਦੀ। ਹਾਲ ਹੀ ’ਚ ਹੋਏ ਇੱਕ ਸੋਧ  ’ਚ ਇਹ ਗੱਲ ਸਾਹਮਣੇ ਆਈ ਕਿ ਕਢਾਈ-ਬੁਣਾਈ ਕਰਨ ਨਾਲ ਤਣਾਅ ਘੱਟ ਕਰਨ ’ਚ ਕਾਫੀ ਮੱਦਦ ਮਿਲਦੀ ਹੈ। ਇਸ ਸੋਧ ’ਚ ਪਾਇਆ ਗਿਆ ਕਿ ਕਢਾਈ-ਬੁਣਾਈ ਕਰਨ ਨਾਲ ਸਰੀਰ ’ਚ ਤਣਾਅ ਵਾਲੇ ਹਾਰਮੋਨ ਕਾਰਟੀਸੋਲ ਦਾ ਲੈਵਲ ਘੱਟ ਹੁੰਦਾ ਹੈ ਤੇ ਨਾਲ ਹੀ ਸੁਖਦ ਹਾਰਮੋਨ ਸੈਰੋਟੋਨਿਨ ਦਾ ਪੱਧਰ ਵਧਦਾ ਹੈ।

ਇੰਜ ਕੀਤਾ ਅਧਿਐਨ | Health News

ਐਂਗਲੀਆ ਰਸਿਕਨ ਯੂਨੀਵਰਸਿਟੀ ’ਚ ਮਨੋਵਿਗਿਆਨ ਤੇ ਖੇਡ ਵਿਗਿਆਨ ਸਕੂਲ ਦੀ ਪ੍ਰਮੁੱਖ ਡਾ. ਹੈਲੇਨ ਕੀਜ ਨੇ ਆਪਣੀ ਟੀਮ ਨਾਲ ਮਿਲ ਕੇ ਇਹ ਅਧਿਐਨ ਕੀਤਾ।

ਹੈਲੇਨ ਅਤੇ ਉਸਦੀ ਟੀਮ ਨੇ ਜੀਵਨ ਸੰਤੁਸ਼ਟੀ ’ਤੇ ਕ੍ਰਿਏਟਿਵ ਐਕਟੀਵਿਟੀ ਦੇ ਪ੍ਰਭਾਵ ਦੀ ਜਾਂਚ ਕਰਨ ਲਈ 16 ਸਾਲ ਤੋਂ ਜ਼ਿਆਦਾ ਉਮਰ ਦੇ 7,182 ਭਾਗੀਦਾਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਸੈਂਪਲ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ’ਚੋਂ 37 ਫੀਸਦੀ ਤੋਂ ਜ਼ਿਆਦਾ ਨੇ ਪਿਛਲੇ ਸਾਲ ਘੱਟ ਤੋਂ ਘੱਟ ਕ੍ਰਿਏਟਿਵ ਐਕਟੀਵਿਟੀ ਅਪਣਾਈ ਸੀ।

ਕਿਵੇਂ ਕੰਮ ਕਰਦੀ ਹੈ ਕਢਾਈ-ਬੁਣਾਈ? | Health News

ਕਢਾਈ-ਬੁਣਾਈ ਇੱਕ ਤਰ੍ਹਾਂ ਦੀ ਥੇਰੈਪੀ ਹੈ, ਜਿਸਨੂੰ ਆਰਟ ਥੇਰੈਪੀ ਵੀ ਕਿਹਾ ਜਾਂਦਾ ਹੈ। ਜਦੋਂ ਅਸੀਂ ਕਢਾਈ-ਬੁਨਾਈ ਕਰਦੇ ਹਾਂ, ਤਾਂ ਸਾਡਾ ਧਿਆਨ ਪੂਰੀ ਤਰ੍ਹਾਂ ਨਾਲ ਕੰਮ ’ਤੇ ਕੇਂਦਰਿਤ ਹੁੰਦਾ ਹੈ। ਇਸ ਨਾਲ ਸਾਡਾ ਦਿਮਾਗ ਕਿਸੇ ਵੀ ਤਰ੍ਹਾਂ ਦੀ ਨੈਗੇਟਿਵ ਸੋਚ ਤੋਂ ਦੂਰ ਰਹਿੰਦਾ ਹੈ ਅਤੇ ਅਸੀਂ ਸ਼ਾਂਤ ਮਹਿਸੂਸ ਕਰਦੇ ਹਾਂ। ਇਸ ਤੋਂ ਇਲਾਵਾ, ਕਢਾਈ-ਬੁਨਾਈ ਕਰਦੇ ਸਮੇਂ ਹੱਥਾਂ ਦੇ ਮਸਲਜ਼ ਦੀ ਐਕਟੀਵਿਟੀ ਵਧਦੀ ਹੈ, ਜਿਸ ਨਾਲ ਤਨਾਅ ਅਤੇ ਚਿੰਤਾ ਘੱਟ ਹੁੰਦੀ ਹੈ।

Read Also : Punjab weather Alert: ਪੰਜਾਬ ’ਚ ਮੀਂਹ ਸਬੰਧੀ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਇਹ ਵੀ ਹਨ ਫਾਇਦੇ | Mental Stress

ਕਢਾਈ-ਬੁਣਾਈ ਕਰਨ ਨਾਲ ਨੀਂਦ ਦੀ ਕੁਆਲਟੀ ’ਚ ਸੁਧਾਰ ਹੁੰਦਾ ਹੈ।

ਕਲਾ ਨਾਲ ਭਾਵਨਾਵਾਂ ਦਾ ਇਜ਼ਹਾਰ ਕਰ ਸਕੋੋਂਗੇ।

ਸਮੱਸਿਆਵਾਂ ਨੂੰ ਹੱਲ ਕਰਨ ’ਚ ਮਿਲਦੀ ਹੈ ਮੱਦਦ

ਇਕਾਰਗਤਾ ’ਚ ਸੁਧਾਰ ਹੁੰਦਾ ਹੈ।

ਜਦੋਂ ਅਸੀਂ ਕੋਈ ਨਵੀਂ ਚੀਜ਼ ਸਿੱਖਦੇ ਹਾਂ ਅਤੇ ਉਸ ’ਚ ਸਫਲ ਹੁੰਦੇ ਹਾਂ, ਤਾਂ ਸਾਡਾ ਆਤਮਵਿਸ਼ਵਾਸ ਵਧਦਾ ਹੈ।

ਕਢਾਈ-ਬੁਣਾਈ ਕਲਾਸ ਜਾਂ ਗਰੁੱਪ ’ਚ ਸ਼ਾਮਲ ਹੋ ਕੇ ਤੁਸੀਂ ਨਵੇਂ ਲੋਕਾਂ ਨੂੰ ਮਿਲ ਸਕਦੇ ਹੋ ਅਤੇ ਸਮਾਜਿਕ ਜੁੜਾਅ ਵਧਾ ਸਕਦੇ ਹੋ।

16 ਸਾਲ ਤੋਂ ਜ਼ਿਆਦਾ ਉਮਰ ਦੇ 7182 ਲੋਕਾਂ ’ਤੇ ਕੀਤਾ ਸੋਧ

37 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਪਿਛਲੇ ਸਾਲ ਘੱਟ ਤੋਂ ਘੱਟ ਇੱਕ ਰਚਨਾਤਮਕ ਗਤੀਵਿਧੀ ਅਪਣਾਈ ਸੀ

ਮਜ਼ੇਦਾਰ ਅਤੇ ਰੋਚਕ ਆਰਟ ਕਰਾਫਟ ’ਚ ਸੁਧਾਰ ਹੋ ਸਕਦਾ ਹੈ।

ਬੱਚਿਆਂ ਅੰਦਰ ਵਧ ਰਿਹਾ ਮਾਨਸਿਕ ਤਣਾਅ
ਬੱਚਿਆਂ ਅੰਦਰ ਵਧ ਰਿਹਾ ਮਾਨਸਿਕ ਤਣਾਅ

ਸਮਾਜ ਵਿਚ ਅਨੇਕ ਕਿਸਮ ਦੀਆਂ ਬਿਮਾਰੀਆਂ ਅਤੇ ਅਲਾਮਤਾਂ ਫੈਲੀਆਂ ਹੋਈਆਂ ਹਨ। ਬਿਮਾਰੀਆਂ ਅਤੇ ਅਲਾਮਤਾਂ ਨਾਲ ਦੋ-ਚਾਰ ਹੁੰਦਿਆਂ ਪਰਿਵਾਰ ਦਾ ਧਿਆਨ ਆਪਣੇ ਬੱਚਿਆਂ ‘ਤੇ ਨਹੀਂ ਜਾਂਦਾ। ਬੱਚੇ ਜਿੱਥੇ ਦੇਸ਼ ਦਾ ਭਵਿੱਖ ਹੁੰਦੇ ਹਨ, ਉੱਥੇ ਹੀ ਘਰ ਦੀ ਨੀਂਹ ਵੀ ਹੁੰਦੇ ਹਨ। ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਬੱਚਿਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਰੋਗੀ ਹੋ ਰਹੇ ਹਨ। ਇੱਕ ਸੰਸਥਾ ਅਨੁਸਾਰ ਭਾਰਤ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਕਰੋੜਾਂ ਵਿਚ ਹੈ।

ਜਿਸ ਵਿਚ ਨਾਬਾਲਗ ਬੱਚੇ ਵੀ ਸ਼ਾਮਲ ਹਨ। ਬਹੁਤੇ ਬੱਚਿਆਂ ਦੀ ਉਮਰ ਸਿਰਫ਼ 11 ਸਾਲ ਤੋਂ 17 ਸਾਲ ਤੱਕ ਦੀ ਹੈ। ਬਾਲ ਅਵਸਥਾ ਤੋਂ ਲੈ ਕੇ ਬਾਲਗ ਹੋਣ ਤੱਕ ਬੱਚਿਆਂ ਅੰਦਰ ਕਈ ਤਰ੍ਹਾਂ ਦੀਆਂ ਤਬਦੀਲੀਆਂ ਨਿਰੰਤਰ ਆਉਂਦੀਆਂ ਰਹਿੰਦੀਆਂ ਹਨ। ਮਾਪਿਆਂ ਨੂੰ ਬੱਚਿਆਂ ਦੇ ਮਾਨਸਿਕ ਰੋਗੀ ਹੋਣ ਦਾ ਪਤਾ ਨਹੀਂ ਲੱਗਦਾ। ਜਦੋਂ ਇਸ ਬਿਮਾਰੀ ਬਾਰੇ ਪਤਾ ਲੱਗਦਾ ਹੈ, ਉਸ ਵੇਲੇ ਬਿਮਾਰੀ ਕਾਫੀ ਹੱਦ ਤੱਕ ਵਧ ਚੁੱਕੀ ਹੁੰਦੀ ਹੈ।

ਸਾਇੰਸ ਮੈਡੀਕਲ ਜਰਨਲ ਲੈਂਸੈੱਟ ਦੀ ਸਾਲ 2016 ਦੀ ਰਿਪੋਰਟ ਅਨੁਸਾਰ ਭਾਰਤ ਵਿਚ ਮਾਨਸਿਕ ਰੋਗੀਆਂ ਨੂੰ ਸਿਰਫ 10 ਵਿਚੋਂ ਇੱਕ ਨੂੰ ਡਾਕਟਰੀ ਸਹਾਇਤਾ ਮਿਲਦੀ ਹੈ। ਇਸ ਤੋਂ ਵੀ ਭਿਆਨਕ ਗੱਲ ਇਹ ਹੈ ਕਿ ਭਾਰਤ ਵਿਚ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ।

ਆਉਣ ਵਾਲੇ ਦਸ ਸਾਲਾਂ ‘ਚ ਦੁਨੀਆਂ ਭਰ ਵਿਚ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਵਿਚੋਂ ਇੱਕ ਤਿਹਾਈ ਭਾਰਤ ਤੋਂ ਹੀ ਹੋ ਸਕਦੇ ਹਨ। ਬਾਲਗ ਪੀੜਤਾਂ ਨੂੰ ਕਿਸੇ ਸਾਧਨ ਰਾਹੀਂ ਮਾਨਸਿਕ ਤਣਾਅ ਦਾ ਇਲਾਜ਼ ਮਿਲ ਜਾਂਦਾ ਹੈ ਜਾਂ ਉਹ ਖੁਦ ਹੀ ਇਸ ਤੋਂ ਨਿੱਕਲਣ ਦੀ ਹਰ ਸੰਭਵ ਕੋਸ਼ਿਸ਼ ਕਰਕੇ ਸਫਲ ਰਸਤਾ ਬਣਾ ਲੈਂਦਾ ਹੈ। ਪਰ ਚਿੰਤਾ ਦਾ ਵਿਸ਼ਾ ਬੱਚਿਆਂ ਅੰਦਰ ਮਾਨਸਿਕ ਰੋਗ ਦੇ ਕਾਰਨ ਅਤੇ ਇਲਾਜ ਲੱਭਣ ਦਾ ਹੈ। ਜੇਕਰ ਮਨੋਦਸ਼ਾ ਵਿਗੜਨ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਮੁੱਢਲਾ ਕਾਰਨ ਇਹ ਸਾਹਮਣੇ ਆਉਂਦਾ ਹੈ ਕਿ ਲੋਕ ਵੱਡੀ ਗਿਣਤੀ ‘ਚ ਆਪਣੇ ਪਿੰਡਾਂ ਅਤੇ ਸ਼ਹਿਰਾਂ ਨੂੰ ਛੱਡ ਕੇ ਨਵੇਂ ਸ਼ਹਿਰਾਂ ਵਿਚ ਵੱਸ ਰਹੇ ਹਨ।

ਇਸ ਸਭ ਦਾ ਅਸਰ ਜਿੱਥੇ ਵਡੇਰੇ ਤੇ ਸਿਆਣੇ ਲੋਕਾਂ ਦੇ ਦਿਲ-ਦਿਮਾਗ ਨੂੰ ਪ੍ਰਭਾਵਿਤ ਕਰ ਰਿਹਾ ਹੈ, ਉੱਥੇ ਹੀ ਇਸ ਨਾਲ ਬੱਚਿਆਂ ਵਿਚ ਡਿਪਰੈਸ਼ਨ ਵਰਗੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ। ਸਿਹਤ ਜਾਣਕਾਰ ਇਹ ਅੰਦਾਜ਼ਾ ਲਾਉਂਦੇ ਹਨ ਕਿ ਭਾਰਤ ਵਿਚ ਵੱਡੇ ਪੱਧਰ ‘ਤੇ ਤਬਦੀਲੀਆਂ ਹੋ ਰਹੀਆਂ ਹਨ। ਸ਼ਹਿਰ ਫੈਲ ਰਹੇ ਹਨ, ਆਧੁਨਿਕ ਸਹੂਲਤਾਂ ਵਧ ਰਹੀਆਂ ਹਨ। ਮਨੋਵਿਗਿਆਨਕ ਅਤੇ ਦਿੱਲੀ ਸਥਿਤ ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਇਲਾਇਡ ਸਾਇੰਸ ਦੇ ਨਿਰਦੇਸ਼ਕ ਡਾ. ਨਿਮਿਸ਼ ਦੇਸਾਈ ਮੁਤਾਬਕ ਭਾਰਤ ਵਿਚ ਪਰਿਵਾਰ ਦਾ ਟੁੱਟਣਾ, ਖੁਦਮੁਖ਼ਤਿਆਰੀ ‘ਤੇ ਜ਼ੋਰ ਅਤੇ ਤਕਨਾਲੋਜੀ ਵਰਗੇ ਮੁੱਦੇ ਲੋਕਾਂ ਨੂੰ ਡਿਪਰੈਸ਼ਨ ਵੱਲ ਧੱਕ ਰਹੇ ਹਨ।

ਕਿਉਂਕਿ ਸਮਾਜ ਪੱਛਮੀਕਰਨ ਵੱਲ ਟਾਪ ਗੇਅਰ ਵਿਚ ਵਧ ਰਿਹਾ ਹੈ। ਜੋ ਬੱਚਿਆਂ ਦੇ ਬਚਪਨ ਨੂੰ ਵੀ ਬੜੀ ਤੇਜ਼ੀ ਨਾਲ ਆਪਣੇ ਕਲਾਵੇ ਵਿਚ ਜਕੜ ਕੇ ਉਨ੍ਹਾਂ ਦੇ ਦਿਲੋ-ਦਿਮਾਗ ‘ਤੇ ਹਾਵੀ ਹੋ ਰਿਹਾ ਹੈ। ਇਸ ਸਮੇਂ ਭਾਰਤ ਵਿਚ 0.3 ਤੋਂ 1.6 ਫੀਸਦੀ ਬੱਚੇ ਮਾਨਸਿਕ ਤਣਾਅ ਵਿਚ ਹਨ ਅਤੇ ਜੇ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲੀ ਤਾਂ ਸਿਹਤ ਅਤੇ ਮਾਨਸਿਕ ਸਿਹਤ ਦੀਆਂ ਪੇਚੀਦਗੀਆਂ ਹੋਰ ਵਧ ਸਕਦੀਆਂ ਹਨ। ਬੱਚੇ ਉਦਾਸੀ, ਆਤਮ-ਵਿਸ਼ਵਾਸ ਵਿਚ ਕਮੀ, ਗੁੱਸੇ, ਚਿੜਚਿੜੇਪਣ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।

ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਚੰਗਾ ਵਿਕਾਸ ਜ਼ਰੂਰੀ ਹੈ ਜਾਂ ਚੰਗੀ ਮਾਨਸਿਕ ਸਿਹਤ ਜ਼ਰੂਰੀ ਹੈ? ਸੋਸ਼ਲ ਮੀਡੀਆ ਬੱਚਿਆਂ ਅਤੇ ਨੌਜਵਾਨਾਂ ਨੂੰ ਮਾਨਸਿਕ ਵਿਕਾਰਾਂ ਵੱਲ ਲਿਜਾਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਨਾਬਾਲਗ ਉਮਰ ਵਿਚ ਬੱਚਿਆਂ ਨੇ ਜ਼ਿੰਦਗੀ ਦੀ 70 ਪ੍ਰਤੀਸ਼ਤ ਸਿੱਖਿਆ ਹਾਸਲ ਕਰਨੀ ਹੁੰਦੀ ਹੈ। ਉਸ ਪ੍ਰਾਪਤ ਸਿੱਖਿਆ ਵਿਚ ਬੋਲਚਾਲ ਦੀ ਸਿੱਖਿਆ, ਸਮਾਜ ਵਿਚ ਵਿਚਰਣ ਦੀ ਸਿੱਖਿਆ ਤੇ ਕਿਤਾਬੀ ਗਿਆਨ ਆਦਿ ਹੈ। ਪਰ ਅਜੋਕੇ ਦੌਰ ਵਿਚ 2-3 ਸਾਲ ਦੀ ਉਮਰ ‘ਚ ਬੱਚਿਆਂ ਨੂੰ ਖੇਡਣ ਲਈ ਖਿਡੌਣਿਆਂ ਦੀ ਥਾਂ ‘ਤੇ ਉਨ੍ਹਾਂ ਦੇ ਹੱਥ ਵਿਚ ਮੋਬਾਇਲ ਫੋਨ ਦੇ ਦਿੱਤਾ ਜਾਂਦਾ ਹੈ। ਸਰੀਰਕ ਖੇਡਾਂ ਦੀ ਬਜਾਏ ਉਸ ਨੂੰ ਫੋਨ ਦੀ ਆਦਤ ਪੈ ਜਾਂਦੀ ਹੈ।

ਅੱਜ-ਕੱਲ੍ਹ ਬੱਚਿਆਂ ‘ਤੇ ਕਈ ਤਰ੍ਹਾਂ ਦੇ ਪਰਫਾਰਮੈਂਸ ਦਾ ਦਬਾਅ ਹੈ। ਜਿੱਥੇ ਮਾਪੇ ਬੱਚਿਆਂ ਤੋਂ ਲਿਖਣ-ਪੜ੍ਹਨ ਤੋਂ ਇਲਾਵਾ ਹੋਰ ਗਤੀਵਿਧੀਆਂ ਜਿਵੇਂ ਸੰਗੀਤ, ਡਾਂਸ, ਖੇਡਾਂ, ਅਦਾਕਾਰੀ ਆਦਿ ਵਿਚ ਵਧੀਆ ਹੋਣ ਦੀ ਉਮੀਦ ਕਰਦੇ ਹਨ, ਉੱਥੇ ਦੂਜੇ ਪਾਸੇ ਬੱਚਿਆਂ ਵਿਚ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਨਵੇਂ ਸਟੇਟਸ ਨੂੰ ਅੱਪਡੇਟ ਕਰਨ ਦਾ ਦਬਾਅ ਅੱਗੇ ਉਨ੍ਹਾਂ ਨੂੰ ਆਪਣੀ ਮੌਜੂਦਗੀ ਦਾ ਸਵਾਲ ਬਣਾ ਦਿੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਵੀ ਅੱਲ੍ਹੜਾਂ ਜਾਂ ਨੌਜਵਾਨਾਂ ਨੂੰ ਤਣਾਅ ਵੱਲ ਲੈ ਕੇ ਜਾਣ ਦਾ ਕਾਰਨ ਬਣ ਰਿਹਾ ਹੈ।

ਇੱਕ ਸਰਵੇ ਮੁਤਾਬਕ ਪੋਸਟਾਂ ਜਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਜਾਂ ਨਾਪਸੰਦ ਕੀਤਾ ਜਾ ਰਿਹਾ ਹੈ ਜਾਂ ਕਿਸੇ ਐਕਸਪ੍ਰੈਸ਼ਨ ਦੀ ਅਣਹੋਂਦ ਤੁਹਾਨੂੰ ਰੱਦ ਜਾਂ ਅਸਵੀਕਾਰ ਮਹਿਸੂਸ ਕਰਵਾਉਂਦੀ ਹੈ। ਜਿਸ ਨਾਲ ਇੱਕ ਤਰ੍ਹਾਂ ਭਾਵਨਾਤਮਕ ਬੋਝ ਵਧਦਾ ਹੈ । ਇਸ ਦਬਾਅ ਦੇ ਮਾੜੇ ਪ੍ਰਭਾਵ ਕਾਰਨ ਬੱਚੇ ਗੰਭੀਰ ਹੋ ਜਾਂਦੇ ਹਨ। ਡਾਕਟਰਾਂ ਦੇ ਕਹਿਣ ਅਨੁਸਾਰ, ਕਈ ਵਾਰ ਉਦਾਸੀ ਜਾਂ ਤਣਾਅ ਬੱਚਿਆਂ ਦੇ ਜੀਵਨ ਵਿਚ ਇੰਨਾ ਵਧ ਜਾਂਦਾ ਹੈ ਕਿ ਖੁਦਕੁਸ਼ੀ ਦਾ ਕਦਮ ਵੀ ਚੁੱਕ ਲੈਂਦੇ ਹਨ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ 40 ਸਕਿੰਟਾਂ ਵਿਚ ਇੱਕ ਵਿਅਕਤੀ ਖੁਦਕੁਸ਼ੀ ਕਰਦਾ ਹੈ। ਜਿਸ ਦਾ ਮਤਲਬ ਹੈ ਕਿ ਇੱਕ ਸਾਲ ਵਿਚ 8 ਲੱਖ ਲੋਕ ਖੁਦਕੁਸ਼ੀ ਕਰਦੇ ਹਨ। ਸੰਗਠਨ ਅਨੁਸਾਰ, 15 ਤੋਂ 29 ਸਾਲ ਦੀ ਉਮਰ ਵਰਗ ਦੇ ਨੌਜਵਾਨ ਖੁਦਕੁਸ਼ੀ ਕਰਦੇ ਹਨ। ਬੱਚਿਆਂ ਅਤੇ ਮਾਪਿਆਂ ਦੀ ਆਪਸ ਵਿਚ ਵਧ ਰਹੀ ਦੂਰੀ ਕਾਰਨ ਬੱਚੇ ਮਾਨਸਿਕ ਰੋਗੀ ਹੋ ਰਹੇ ਹਨ। ਤੇਜ਼ ਰਫਤਾਰੀ ਯੁੱਗ ਕਾਰਨ ਮਾਪੇ ਬੱਚਿਆਂ ਨਾਲ ਸਮਾਂ ਬਤੀਤ ਨਹੀਂ ਕਰ ਪਾਉਂਦੇ। ਜਿਸ ਕਾਰਨ ਬੱਚੇ ਚਿੜਚਿੜੇ, ਆਲਸੀ, ਸੋਸ਼ਲ ਮੀਡੀਏ ਜਾਂ ਗਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਨਾਲ ਉਹ ਮਾਨਸਿਕ ਸਿਹਤ ਪੱਖੋਂ ਵਿਗੜ ਜਾਂਦੇ ਹਨ।

ਇਸ ਤੋਂ ਇਲਾਵਾ ਮਾੜਾ ਸੰਗੀਤ, ਅਸ਼ਲੀਲ ਫਿਲਮਾਂ ਆਦਿ ਕਾਰਨ ਵੀ ਉਕਤ ਬਿਮਾਰੀ ਵਿਚ ਵਾਧਾ ਕਰਦੇ ਹਨ। ਛੋਟੀ ਉਮਰ ਦੇ ਬੱਚਿਆਂ ਦਾ ਘੋਰ-ਨਿਰਾਸ਼ਾ ਅਤੇ ਤਣਾਅ ਦੇ ਸ਼ਿਕਾਰ ਹੋਣ ‘ਤੇ ਮਾਹਿਰ ਮਨੋਵਿਗਿਆਨੀ ਵੀ ਇੰਨੇ ਫ਼ਿਕਰਮੰਦ ਵਿਖਾਈ ਨਹੀਂ ਦੇ ਰਹੇ, ਜਿੰਨਾ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ। ਮਾਨਸਿਕ ਰੋਗ ਬੱਚਿਆਂ ਵਿਚ ਆਮ ਵਾਂਗ ਹੋ ਗਿਆ ਹੈ। ਬੱਚਿਆਂ ਦੇ ਮਾਪੇ ਵੀ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਜਦੋਂ ਇਹ ਬਿਮਾਰੀ ਇਲਾਜ ਸੀਮਾ ਤੋਂ ਬਾਹਰ ਹੋ ਜਾਂਦੀ ਹੈ ਤਾਂ ਮਾਪੇ ਧਿਆਨ ਦਿੰਦੇ ਹਨ। ਪਰ ਅਫ਼ਸੋਸ ਉਸ ਵੇਲੇ ਇਲਾਜ ਅਸੰਭਵ ਹੋ ਜਾਂਦਾ ਹੈ।

ਆਖ਼ਰਕਾਰ ਬੱਚਾ ਮੰਦਬੁੱਧੀ ਜਾਂ ਨਕਾਰਾ ਹੋ ਜਾਂਦਾ ਹੈ। ਮਾਹਿਰ ਡਾਕਟਰਾਂ ਤੇ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਮਾਨਸਿਕ ਤਣਾਅ ਭਾਵ ਨਿਰਾਸ਼ ਹੋਣ ਤੇ ਮਾਨਸਿਕ ਸਿਹਤ ਦੇ ਵਿਗਾੜ ਪੈਦਾ ਹੋਣ ਦੀ ਉਮਰ ਘਟਦੀ ਜਾ ਰਹੀ ਹੈ। ਪੀ ਜੀ ਆਈ ਐਮ ਆਰ ਵਿਚ ਸਾਲ 2017 ਦੌਰਾਨ ਮਾਨਸਿਕ ਪਰੇਸ਼ਾਨੀ ਦੇ 1,150 ਰੋਗੀਆਂ ਦੀ ਉਮਰ 10 ਤੋਂ 18 ਸਾਲਾਂ ਦੇ ਵਿਚਕਾਰ ਸੀ। ਜਿਨ੍ਹਾਂ ਵਿਚੋਂ 25 ਪ੍ਰਤੀਸ਼ਤ ਦੀ ਉਮਰ 10 ਸਾਲਾਂ ਤੋਂ ਘੱਟ, 55 ਫ਼ੀਸਦੀ ਦੀ ਉਮਰ 10 ਤੋਂ 14 ਸਾਲਾਂ ਦੇ ਵਿਚਕਾਰ ਤੇ 20 ਫ਼ੀਸਦੀ ਰੋਗੀਆਂ ਦੀ ਉਮਰ 15 ਤੋਂ 18 ਸਾਲ ਦੇ ਵਿਚਕਾਰ ਹੈ।

ਸਾਲ 2014 ‘ਚ ਸਿਰਫ਼ 712 ਅਜਿਹੇ ਮਾਮਲੇ ਦਰਜ ਹੋਏ ਸਨ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਮਨੋਰੋਗ ਚਿਕਿਤਸਾ ਵਿਭਾਗ ਵਿਚ ਇਲਾਜ ਲਈ ਆਉਣ ਵਾਲੇ ਬੱਚਿਆਂ ਦੀ ਗਿਣਤੀ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਦੁੱਗਣੀ ਹੋ ਗਈ ਹੈ। ਸਾਲ 2015 ‘ਚ ਇਹ ਗਿਣਤੀ 112 ਸੀ ਪਰ ਹੁਣ ਇਹ ਗਿਣਤੀ 272 ਹੈ।

ਅਜੋਕੇ ਸਮੇਂ ਵਿਚ ਬੱਚਿਆਂ ਵਿਚ ਪੈਦਾ ਹੋ ਰਹੀ ਮਾਨਸਿਕ ਤਣਾਅ ਦੀ ਬਿਮਾਰੀ ਤੋਂ ਉਨ੍ਹਾਂ ਨੂੰ ਬਚਾਉਣ ਲਈ ਉਚੇਚਾ ਧਿਆਨ ਦੇਣ ਦੀ ਲੋੜ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਸਮਾਂ ਕੱਢ ਕੇ ਬੱਚਿਆਂ ਨੂੰ ਸਰੀਰਕ ਤੌਰ ‘ਤੇ ਮਜ਼ਬੂਤ ਕਰਨ। ਮੋਬਾਇਲ ਫੋਨਾਂ ਦੀ ਥਾਂ ‘ਤੇ ਉਨ੍ਹਾਂ ਰਿਵਾਇਤੀ ਖੇਡਾਂ ਵਿਚ ਪਾਉਣ।

ਉਨ੍ਹਾਂ ਦੇ ਖਾਣ-ਪੀਣ ਨੂੰ ਪੌਸ਼ਟਿਕ ਬਣਾਇਆ ਜਾਵੇ। ਪੜ੍ਹਾਈ ਜਾਂ ਹੋਰ ਕਿਸੇ ਕਿਸਮ ਦੇ ਦਬਾਅ ਤੋਂ ਬੱਚਿਆਂ ਨੂੰ ਮੁਕਤ ਰੱਖਿਆ ਜਾਵੇ। ਜਦੋਂ ਵੀ ਬੱਚੇ ਅੰਦਰ ਮਾਨਸਿਕ ਤਣਾਅ ਦੇ ਸ਼ੁਰੂਆਤੀ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ ਤੇ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾਵੇ।

ਬੇਅੰਤ ਬਾਜਵਾ, ਬਰਨਾਲਾ।

ਮੋ. 80000-00584

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।