Smuggler - Sach Kahoon Punjabi
ਫਰਾਰ ਸਮਗਲਰ ਨੇ ਕੀਤਾ ਕਤਲ
ਹਮਲੇ ‘ਚ ਇੱਟ ਦੇ ਵਾਰ ਨਾਲ ਸਮਗਲਰ ਦੀ ਵੀ ਹੋਈ ਮੌਤ
ਫਿਰੋਜ਼ਪੁਰ, 18 ਅਗਸਤ ਨੂੰ ਫਿਰੋਜ਼ਪੁਰ-ਮੋਗਾ ਰੋਡ ‘ਤੇ ਸਥਿਤ ਘੱਲ ਖੁਰਦ ਦੀ ਨਹਿਰਾਂ ਕੋਲ ਸਥਿਤ ਢਾਬੇ ‘ਤੇ ਰੋਟੀ ਖਾਣ ਮੌਕੇ ਫਰਾਰ ਹੋਏ ਨਾਭਾ ਜ਼ੇਲ੍ਹ ‘ਚ ਬੰਦ ਸਮੱਗਲਰ ਹਰਭਜਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਨਿਹਾਲਾ ਕਿਲਚੇ ਵੱਲੋਂ ਬੀਤੀ ਰਾਤ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਬੱਗਾ ਸਿੰਘ ਪੁੱਤਰ ਚਾਂਦੀ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਦੌਰਾਨ ਬੱਗਾ ਸਿੰਘ ਵੱਲੋਂ ਇੱਟ ਨਾਲ ਕੀਤੇ ਵਾਰ ਦੌਰਾਨ ਹਰਭਜਨ ਸਿੰਘ ਦੀ ਮੌਤ ਹੋ ਜਾਣ ‘ਤੇ ਪੁਲਿਸ ਵੱਲੋਂ ਹਰਭਜਨ ਸਿੰਘ ਦੀ ਲਾਸ਼ ਨੂੰ ਵੀ ਕਬਜ਼ੇ ਲੈ ਲਿਆ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਫਿਰੋਜ਼ਪੁਰ ਸਦਰ ਪੁਲਿਸ ਅਤੇ ਹੋਰ ਪੁਲਿਸ ਅਧਿਕਾਰੀ ਵੱਲੋਂ ਮੌਕੇ ‘ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲਿਆ। ਥਾਣਾ ਫਿਰੋਜ਼ਪੁਰ ਸਦਰ ਦੇ ਐੱਸਐਚਓ ਮੋਹਿਤ ਧਵਨ ਦੇ ਦੱਸਣ ਅਨੁਸਾਰ ਰਾਤ ਦੇ ਕਰੀਬ 8 ਵਜੇ  ਪਿੰਡ ਨਿਹਾਲਾ ਕਿਲਚਾ ‘ਚ ਹਰਭਜਨ ਸਿੰਘ ਆਪਣੇ ਇੱਕ ਅਣਪਛਾਤੇ ਸਾਥੀ ਨਾਲ ਬੱਗਾ ਸਿੰਘ ਦੇ ਘਰ ਅੰਦਰ ਦਾਖਲ ਹੋਇਆ ਤੇ ਇਸ ਦੌਰਾਨ ਦੋਵਾਂ ਵਿਚਕਾਰ ਸ਼ੁਰੂ ਹੋਈ ਖਹਿਬਾਜ਼ੀ ‘ਚ  ਹਰਭਜਨ ਸਿੰਘ ਵੱਲੋਂ ਬੱਗਾ ਸਿੰਘ ‘ਤੇ ਗੋਲੀਆਂ ਚਲਾਈਆਂ ਗਈਆਂ ਤੇ ਬੱਗਾ ਸਿੰਘ ਵੱਲੋਂ ਵੀ ਹਰਭਜਨ ਸਿੰਘ ਦੇ ਸਿਰ ‘ਚ ਇੱਟ ਨਾਲ ਵਾਰ ਕੀਤਾ ਗਿਆ। ਇਸ ਦੌਰਾਨ ਹਰਭਜਨ ਸਿੰਘ ਵੱਲੋਂ ਚਲਾਈਆਂ ਗੋਲੀਆਂ ਨਾਲ ਅਤੇ ਬੱਗਾ ਸਿੰਘ ਦੀ ਇੱਟ ਦੇ ਵਾਰ ਨਾਲ ਦੋਵਾਂ ਜਣਿਆਂ ਦੀ ਮੌਤ ਹੋ ਗਈ। ਐੱਸਐਚਓ ਮੋਹਿਤ ਧਵਨ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ 11 ਖੋਲ ਚੱਲੀਆਂ ਗੋਲੀਆਂ ਦੇ ਮਿਲੇ ਹਨ। ਉਹਨਾਂ ਦੱਸਿਆ ਕਿ ਹਰਭਜਨ ਸਿੰਘ ਨਾਲ ਆਇਆ ਸਾਥੀ ਮੌਕੇ ‘ਤੋਂ ਭੱਜਣ ‘ਚ ਕਾਮਯਾਬ ਹੋ ਗਿਆ ਹੈ। ਐੱਸਐਚਓ ਮੋਹਿਤ ਧਵਨ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਫਿਰੋਜ਼ਪੁਰ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਮਾਮਲੇ ‘ਚ ਪੁਲਿਸ ਨੇ ਹਰਭਜਨ ਸਿੰਘ ਅਤੇ ਉਸਦੇ ਇੱਕ ਅਣਪਛਾਤੇ ਸਾਥੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੇਸ਼ੀ ਦੌਰਾਨ ਫਰਾਰ ਹੋਇਆ ਹਰਭਜਨ ਸਿੰਘ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਸੀ ਪਰ ਬੀਤੀ ਰਾਤ ਨਿਹਾਲਾ ਕਿਲਚਾ ‘ਚ ਉਸ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਕਿ ਹਰਭਜਨ ਸਿੰਘ ਨੂੰ ਸ਼ੱਕ ਸੀ ਕਿ ਬੱਗਾ ਸਿੰਘ ਉਸਦੀ ਮੁਖ਼ਬਰੀ ਕਰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
5 ਕਰੋੜ ਦੀ ਹੈਰੋਇਨ ਸਮੇਤ ਮਹਿਲਾ ਤਸਕਰ ਗ੍ਰਿਫ਼ਤਾਰ
ਦਿੱਲੀ ਤੋਂ ਤੀਜੀ ਵਾਰ ਲਿਆ ਕੇ ਵੇਚਣ ਜਾ ਰਹੀ ਸੀ ਹੈਰੋਇਨ | Heroin Trafficker
ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। ਲੁਧਿਆਣਾ ਦਿਹਾਤੀ ਦੀ ਜਗਰਾਓਂ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਪੁਲਿਸ ਨੇ 5 ਕਰੋੜ ਦੀ ਹੈਰੋਇਨ ਸਮੇਤ ਇੱਕ ਔਰਤ ਨੂੰ ਜਗਰਾਓਂ ਦੇ ਤਹਿਸੀਲ ਚੌਂਕ ਤੋਂ ਗ੍ਰਿਫ਼ਤਾਰ ਕਰ ਲਿਆ। ਜਗਰਾਓਂ ਦੇ ਐੱਸਐੱਸਪੀ ਦਫ਼ਤਰ ਵਿਖੇ ਰੱਖੀ ਗਈ ਕਾਨਫਰੰਸ ਦੋਰਾਨ ਐੱਸਐੱਸਪੀ ਸ਼੍ਰੀ ਵਰਿੰਦਰ ਸਿੰਘ ਬਰਾੜ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੂੰ ਨਸ਼ਾਂ ਮੁਕਤ ਕਰਨ ਲਈ ਆਰੰਭ ਕੀਤੀ ਗਈ। (Heroin Trafficker)
ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਏ.ਐਸ.ਆਈ ਕਰਮਜੀਤ ਸਿੰਘ, ਐਂਟੀਨਾਰਕੋਟਿਕ ਸੈਲ ਸਮੇਤ ਪਲਿਸ ਪਾਰਟੀ ਤਹਿਸੀਲ ਚੌਕ ਮੌਜੂਦ ਸੀ ਤਾਂ ਬੱਸ ਅੱਡਾ ਜਗਰਾਓਂ ਵੱਲੋਂ ਇੱਕ ਔਰਤ ਆ ਰਹੀ ਸੀ ਜੋ ਅੱਗੇ ਖੜ੍ਹੀ ਪੁਲਿਸ ਪਾਰਟੀ ਨੂੰ ਦੇਖ ਕੇ ਕਾਹਲੀ ਨਾਲ ਪਿੱਛੇ ਬੱਸ ਸਟੈਂਡ ਵੱਲ ਨੂੰ ਮੁੜ ਪਈ, ਜਿਸ ਨੂੰ ਏ.ਐਸ.ਆਈ ਕਰਮਜੀਤ ਸਿੰਘ ਨੇ ਮਹਿਲਾ ਸਿਪਾਹੀ ਮਹਿੰਦਰ ਕੌਰ ਦੀ ਮਦਦ ਨਾਲ ਰੋਕ ਕੇ ਉਸ ਦਾ ਨਾਂਅ ਪਤਾ ਪੁੱਛਣ ‘ਤੇ ਉਸ ਨੇ ਆਪਣਾ ਨਾਂਅ ਪੂਰਨ ਕੌਰ ਉਰਫ ਪੂਰੋ ਬਾਈ ਪਤਨੀ ਲੇਟ ਚਰਨ ਸਿੰਘ ਵਾਸੀ ਪਿੰਡ ਬੂਟਾ ਥਾਣਾ ਕੋਤਵਾਲੀ ਕਪੂਰਥਲਾ ਹਾਲ ਵਾਸੀ ਪਿੰਡ ਦੌਲੇਵਾਲ, ਥਾਣਾ ਕੋਟ ਈਸੇਖਾਂ ਦੱਸਿਆ।
ਇਹ ਵੀ ਪੜ੍ਹੋ : ਪੁਰਾਤਨ ਪਰੰਪਰਾ ਅਨੁਸਾਰ ਕੈਪਟਨ ਪਰਿਵਾਰ ਵੱਲੋਂ ਵੱਡੀ ਨਦੀ ‘ਚ ਨੱਥ ਚੂੜਾ ਭੇਂਟ
ਸ਼ੱਕ ਹੋਣ ‘ਤੇ ਪੁਲਿਸ ਨੇ ਉਸ ਔਰਤ ਦੀ ਤਲਾਸ਼ੀ ਕਰਨ ਲਈ ਕਿਹਾ, ਪ੍ਰੰਤੂ ਤੇਨੂੰ ਕਾਨੂੰਨਨ ਅਧਿਕਾਰ ਹੈ ਕਿ ਤੂੰ ਆਪਣੀ ਤਲਾਸ਼ੀ ਕਿਸੇ ਗਜ਼ਟਿਡ ਅਫਸਰ ਜਾਂ ਕਿਸੇ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਕਰਵਾ ਸਕਦੀ ਹੈ, ਜਿਸ ‘ਤੇ ਥਾਣਾ ਸਿਟੀ ਡੀਐੱਸਪੀ ਮਿਸ ਪ੍ਰਭਜੋਤ ਕੌਰ ਆਪਣੇ ਅਮਲੇ ਸਮੇਤ ਮੌਕੇ ਤੇ ਪੁੱਜੇ। ਉੱਕਤ ਔਰਤ ਦੀ ਤਲਾਸ਼ੀ ਲੈਣ ਤੇ ਉਸ ਨੇ ਨੀਲੇ ਚਿੱਟੇ ਰੰਗ ਦੇ ਧਾਰੀਦਾਰ ਕਮੀਂਜ ਹੇਠ ਪਹਿਨੀ ਹੋਈ ਛੋਟੀ ਕਮੀਂਜ ਦੇ ਅਗਲੇ ਪਾਸੇ ਬਣੀ ਹੋਈ ਜੇਬ ਵਿੱਚੋਂ ਵਜਨਦਾਰ ਮੋਮੀ ਲਿਫਾਫਾ ਮਿਲਿਆ।
ਜਿਸ ਨੂੰ ਖੋਲ੍ਹਕੇ ਚੈਕ ਕੀਤਾ ਤਾਂ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ, ਪੁਲਿਸ ਅਨੁਸਾਰ ਕੌਮਾਂਤਰੀ ਬਜ਼ਾਰ ‘ਚ ਇਸ ਹੈਰੋਇਨ ਦੀ ਕੀਮਤ 5 ਕਰੋੜ ਰੁਪਏ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਨਸ਼ਾ ਤਸਕਰ ਔਰਤ ਨੇ ਮੰਨਿਆ ਹੈ ਕਿ ਉਹ ਇਹ ਨਸ਼ੇ ਦੀ ਖੇਪ ਪਹਿਲਾਂ ਵੀ ਦੋ ਵਾਰ ਇੱਕ-ਇੱਕ ਕਿੱਲੋ ਦਿੱਲੀ ਤੋਂ ਜਗਰਾਓਂ ਲਿਆ ਕੇ ਸਪਲਾਈ ਕਰ ਚੁੱਕੀ ਹੈ ਤੇ ਤੀਜੀ ਵਾਰ ਇਹ ਗ੍ਰਿਫ਼ਤਾਰ ਕਰ ਲਈ ਗਈ ਹੈ।
ਲੁਧਿਆਣਾ (ਰਘਬੀਰ ਸਿੰਘ)। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤੀ ਦਾ ਰੁਖ ਅਖਤਿਆਰ ਕੀਤਾ ਹੋਇਆ ਹੈ। ਜਿਸ ਕਰਕੇ ਆਏ ਦਿਨ ਵੱਡੇ ਤਸਕਰ ਲੁਧਿਆਣਾ ਦੀ ਐਸਟੀਐਫ ਦੀ ਗ੍ਰਿਫਤ ਵਿੱਚ ਆ ਰਹੇ ਹਨ। ਅੱਜ ਵੀ ਐਸਟੀਐਫ ਨੇ ਅਰਬਾਂ ਦੀ ਹੈਰੋਇਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਅੱਜ  ਲੁਧਿਆਣਾ ਐਸ ਟੀ ਐਫ ਇੰਚਾਰਜ ਹਰਬੰਸ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 40 ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਸਦੀ ਕੀਮਤ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਕਰੀਬ ਦੋ ਅਰਬ ਦੱਸੀ ਜਾ ਰਹੀ ਹੈ, ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਦੀ ਪਛਾਣ ਗੁਰਪਾਲ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਕੀਤੀ ਗਈ ਹੈ।
ਐਸਟੀਐਫ ਚੀਫ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਥਿਤ ਦੋਸ਼ੀ ਗੁਰਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਿਕ ਪੁਲਿਸ ਕਥਿਤ ਦੋਸ਼ੀ ਪਾਸੋਂ ਉਸਦੇ ਗਾਹਕਾਂ ਅਤੇ ਸਾਥੀਆਂ ਦਾ ਪਤਾ ਲਗਾਉਣ ਤੋਂ ਇਲਾਵਾ ਉਹ ਬਰਾਮਦ ਹੈਰੋਇਨ ਕਿੱਥੋਂ ਲੈ ਕੇ ਆਇਆ ਹੈ ਤੇ ਕਦੋਂ ਤੋਂ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ, ਬਾਰੇ ਪਤਾ ਲਗਾ ਰਹੀ ਹੈ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਦਾ ਵੱਡਾ ਭਰਾ ਪਹਿਲਾਂ ਹੀ ਨਸ਼ਾ ਤਸਕਰੀ ਦੇ ਦੋਸ਼ ਹੇਠ ਜੇਲ੍ਹ ‘ਚ ਹੈ। ਉਨ੍ਹਾਂ ਦੱਸਿਆ ਕਿ ਹੈਰੋਇਨ ਦੀ ਇਹ ਵੱਡੀ ਖੇਪ ਬਾਡਰ ਪਾਰ ਤੋਂ ਤਸਕਰਾਂ ਦੀ ਮਦਦ ਨਾਲ ਲਿਆਉਂਦੇ ਹਨ।
ਹਾਲਾਤ ਖ਼ਰਾਬ ਹੁੰਦਾ ਦੇਖ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦੀ ਕਾਰਵਾਈ ਨੂੰ ਕੀਤਾ ਅੱਧੇ ਘੰਟੇ ਲਈ ਮੁਲਤਵੀ
ਸੁਖਜਿੰਦਰ ਰੰਧਾਵਾ ਵੀ ਸਿੱਧੂ ਦੇ ਹੱਕ ‘ਚ ਮਜੀਠਿਆ ‘ਤੇ ਬੋਲਿਆ ਸ਼ਬਦੀ ਹਮਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਜਟ ਸੈਸ਼ਨ ਦੇ ਤੀਜੇ ਦਿਨ ਵਿਧਾਨ ਸਭਾ ਦੇ ਜ਼ੀਰੋ ਕਾਲ ਦੌਰਾਨ ਬਿਕਰਮ ਮਜੀਠਿਆ ਅਤੇ ਮੰਤਰੀ ਨਵਜੋਤ ਸਿੱਧੂ ਵਿੱਚਕਾਰ ਜੰਮ ਕੇ ਬਹਿਸ ਹੋਈ ਅਤੇ ਹਾਲਾਤ ਇਸ ਤਰ੍ਹਾਂ ਖ਼ਰਾਬ ਹੋ ਗਏ ਸਨ ਕਿ ਦੋਹੇ ਆਪਣੀਆਂ ਸੀਟਾਂ ਤੋਂ ਉੱਠ ਕੇ ਇੱਕ ਦੂਜੇ ਵੱਲ ਨੂੰ ਨਾ ਸਿਰਫ਼ ਵੱਧ ਰਹੇ ਸਨ, ਸਗੋਂ ਸਦਨ ਦੀਆਂ ਸਾਰੀਆਂ ਮਰਿਆਦਾਵਾਂ ਨੂੰ ਤੋੜਦੇ ਹੋਏ ਇੱਕ ਦੂਜੇ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕਰ ਰਹੇ ਸਨ। ਸਦਨ ‘ਚ ਸੁਖਜਿੰਦਰ ਸਿੰਘ ਰੰਧਾਵਾ ਸਣੇ ਕਈ ਹੋਰ ਕਾਂਗਰਸੀ ਵਿਧਾਇਕਾਂ ਨੇ ਵੀ ਬਿਕਰਮ ਮਜੀਠਿਆ ਖ਼ਿਲਾਫ਼ ਬੋਲਦੇ ਹੋਏ ਸਦਨ ਤੋਂ ਬਾਹਰ ਆਉਣ ਤੱਕ ਦੀ ਚੇਤਾਵਨੀ ਦੇ ਦਿੱਤੀ। ਜਿਸ ਨੂੰ ਦੇਖਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਦਨ ਦੀ ਕਾਰਵਾਈ 30 ਮਿੰਟ ਲਈ ਰੋਕਣੀ ਪਈ ਤਾਂ ਕਿ ਇਸ ਲੜਾਈ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ।
ਇਹ ਵੀ ਪੜ੍ਹੋ : ਪੈਨਸ਼ਨਰਜ਼ਾਂ ਵੱਲੋਂ ਪਟਿਆਲਾ ਵਿਖੇ ਧਰਨਾ ਲਾ ਕੇ ਦਿੱਤਾ ਮੰਗ ਪੱਤਰ
ਵਿਧਾਨ ਸਭਾ ਦੇ ਅੰਦਰ ਪ੍ਰਸ਼ਨ ਕਾਲ ਖ਼ਤਮ ਹੋਣ ਤੋਂ ਤੁਰੰਤ ਬਾਅਦ ਜ਼ੀਰੋ ਕਾਲ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਲੰਗਰ ‘ਤੇ ਖ਼ਤਮ ਕੀਤੀ ਗਈ ਸੂਬਾ ਜੀ.ਐਸ.ਟੀ. ਬਾਰੇ ਆਪਣੀ ਗਲ ਰੱਖ ਰਹੇ ਸਨ ਕਿ ਇੰਨੇ ਵਿੱਚ ਬਿਕਰਮ ਮਜੀਠਿਆ ਨੇ ਆਪਣੀ ਗੱਲ ਰੱਖਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਪਰਮਿੰਦਰ ਢੀਂਡਸਾ ਨੇ ਗੱਲ ਰੱਖੀ ਅਤੇ ਬਿਕਰਮ ਮਜੀਠਿਆ ਵੀ ਆਪਣੀ ਸੀਟ ਤੋਂ ਉੱਠ ਕੇ ਕੁਝ ਕਹਿ ਰਹੇ ਸਨ ਤਾਂ ਨਵਜੋਤ ਸਿੱਧੂ ਨੇ ਖੜ੍ਹੇ ਹੋ ਕੇ ਸਾਰੇ ਮਾਮਲੇ ਵਿੱਚ ਕੁਝ ਕਹਿਣਾ ਸ਼ੁਰੂ ਕਰ ਦਿੱਤਾ।
ਨਵਜੋਤ ਸਿੱਧੂ ਨੇ ਬਿਕਰਮ ਮਜੀਠਿਆ ਨੂੰ ਬੈਠਣ ਲਈ ਕਿਹਾ ਪਰ ਬਿਕਰਮ ਮਜੀਠਿਆ ਆਪਣੀ ਸੀਟ ‘ਤੇ ਖੜ੍ਹੇ ਰਹੇ, ਜਿਸ ਨੂੰ ਦੇਖ ਕੇ ਨਵਜੋਤ ਸਿੱਧੂ ਕਾਫ਼ੀ ਜਿਆਦਾ ਗਰਮ ਹੋ ਗਏ ਅਤੇ ਉਨ੍ਹਾਂ ਨੇ ਮਜੀਠਿਆ ਨੂੰ ਕਾਫ਼ੀ ਜਿਆਦਾ ਅਪਸਬਦ ਬੋਲਣੇ ਸ਼ੁਰੂ ਕਰ ਦਿੱਤੇ। ਜਿਸ ਨੂੰ ਦੇਖ ਕੇ ਮਜੀਠਿਆ ਵੱਲੋਂ ਵੀ ਕਾਫ਼ੀ ਜ਼ਿਆਦਾ ਗਰਮੀ ਦਿਖਾਉਂਦੇ ਹੋਏ ਸ਼ਬਦੀ ਜੰਗ ਛੇੜ ਦਿੱਤੀ।
ਨਵਜੋਤ ਸਿੱਧੂ ਦਾ ਸਾਥ ਸੁਖਜਿੰਦਰ ਰੰਧਾਵਾ ਤੋਂ ਇਲਾਵਾ ਕਈ ਹੋਰ ਵਿਧਾਇਕਾਂ ਨੇ ਦਿੰਦੇ ਹੋਏ ਮਜੀਠਿਆ ਨੂੰ ਸ਼ਬਦੀ ਜੰਗ ਵਿੱਚ ਘੇਰਣ ਦੀ ਕੋਸ਼ਸ਼ ਕੀਤੀ ਤਾਂ ਮਜੀਠਿਆ ਦਾ ਸਾਥ ਅਕਾਲੀ ਵਿਧਾਇਕਾਂ ਨੇ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਫ਼ੀ ਅਪਸ਼ਬਦ ਬੋਲੇ ਗਏ। ਇਸੇ ਦਰਮਿਆਨ ਆਪਣੀ ਲੜਾਈ ਤੇਜ ਹੋ ਗਈ ਅਤੇ ਸਿੱਧੂ ਆਪਣੇ ਬੈਂਚ ਤੋਂ ਅੱਗੇ ਵਧਣ ਲਗੇ ਜਦੋਂ ਕਿ ਦੂਜੇ ਪਾਸੇ ਤੋਂ ਬਿਕਰਮ ਮਜੀਠਿਆ ਵੀ ਅੱਗੇ ਵਧਣ ਲਗ ਪਏ। ਇਸ ਲੜਾਈ ਨੂੰ ਰੋਕਣ ਦੀ ਕੋਸ਼ਸ਼ ਵਿੱਚ ਰਾਣਾ ਕੇ.ਪੀ. ਸਿੰਘ ਨੂੰ 30 ਮਿੰਟ ਲਈ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ।
ਪਹਿਲਾਂ ਵੀ ਕਹਿੰਦਾ ਸੀ ਹੁਣ ਵੀ ਕਹਾਂਗਾ, ਮਜੀਠਿਆ ਐ ਚਿੱਟੇ ਦਾ ‘ਤਸਕਰ’
ਨਵਜੋਤ ਸਿੱਧੂ ਨੇ ਕਿਹਾ ਕਿ ਮਜੀਠਿਆ ਦੀ ਗਿਦੜ ਧਮਕੀਆਂ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਨਹੀਂ ਹੈ, ਉਹ ਮਜੀਠਿਆ ਨੂੰ ਪਹਿਲਾਂ ਵੀ ਚਿੱਟੇ ਦਾ ਤਸਕਰ ਕਹਿੰਦੇ ਸਨ ਅਤੇ ਅੱਗੇ ਵੀ ਚਿੱਟੇ ਦਾ ਤਸਕਰ ਕਹਿੰਦੇ ਰਹਿਣਗੇ। ਸਿੱਧੂ ਨੇ ਕਿਹਾ ਕਿ ਮਜੀਠਿਆ ਨੂੰ ਸਿੱਧੀ ਭਾਸ਼ਾ ਵਿੱਚ ਗੱਲ ਸਮਝ ਨਹੀਂ ਆਉਂਦੀ ਹੈ, ਸਦਨ ਦੇ ਅੰਦਰ ਜਦੋਂ ਉਹ ਬੋਲ ਰਹੇ ਸਨ ਤਾਂ ਉਹ ਵਿੱਚ ਹੀ ਟੋਕਣ ਲਗ ਪਿਆ, ਉਨ੍ਹਾਂ ਨੇ ਕਾਫ਼ੀ ਰੋਕਿਆ ਪਰ ਉਹ ਰੁਕਿਆ ਨਹੀਂ, ਕਿਉਂਕਿ ਮਜੀਠਿਆ ਨੂੰ ਸਿਰਫ਼ ਇੱਕੋ ਹੀ ਭਾਸ਼ਾ ਸਮਝ ਆਉਂਦੀ ਹੈ, ਜਦੋਂ ਕੋਈ ਉਸ ਨੂੰ ਨਸ਼ੇ ਦਾ ਤਸਕਰ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨੇ ਚਿੱਟਾ ਵੇਚ-ਵੇਚ ਕੇ ਸਾਰਾ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਹੈ।
ਅਕਾਲੀਆਂ ਨੇ ਕੀਤੀ ਸਿੱਧੂ ਖ਼ਿਲਾਫ਼ ਸ਼ਿਕਾਇਤ, ਬੋਲਣ ਦੀ ਨਹੀਂ ਐ ਸਿੱਧੂ ਨੂੰ ਤਮੀਜ਼
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਨਵਜੋਤ ਸਿੱਧੂ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਵੀ ਉਸ ਨੂੰ ਬੋਲਣ ਦੀ ਬਿਲਕੁਲ ਵੀ ਤਮੀਜ਼ ਨਹੀਂ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਦਰਮਿਆਨ ਇੱਕ ਮੰਤਰੀ ਨੂੰ ਕਿਸੇ ਤਰੀਕੇ ਨਾਲ ਬੋਲਣਾ ਚਾਹੀਦਾ ਹੈ ਅਤੇ ਕਿਸੇ ਤਰੀਕੇ ਨਾਲ ਵਿਧਾਇਕਾਂ ਵੱਲੋਂ ਪੁੱਛੇ ਗਏ ਸੁਆਲਾਂ ਦਾ ਜੁਆਬ ਦੇਣਾ ਚਾਹੀਦਾ ਹੈ। ਮਜੀਠਿਆ ਖ਼ਿਲਾਫ਼ ਸਿੱਧੂ ਵੱਲੋਂ ਬੋਲੇ ਗਏ ਅਪਸ਼ਬਦਾਂ ਬਾਰੇ ਵੀ ਅਕਾਲੀ ਦਲ ਨੇ ਆਪਣਾ ਇਤਰਾਜ਼ ਜ਼ਾਹਿਰ ਕਰਦੇ ਹੋਏ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਬ੍ਰਹਮਮਹਿੰਦਰਾਂ ਉੱਠ ਕੇ ਬਹਿ ‘ਗੇ ਪਿਛਲੀ ਸੀਟ ‘ਤੇ
ਨਵਜੋਤ ਸਿੱਧੂ ਅਤੇ ਬਿਕਰਮ ਮਜੀਠਿਆ ਖ਼ਿਲਾਫ਼ ਚੱਲ ਰਹੀਂ ਸ਼ਬਦੀ ਜੰਗ ਦੌਰਾਨ ਨਵਜੋਤ ਸਿੱਧੂ ਇੰਨਾ ਜਿਆਦਾ ਗਰਮ ਹੋ ਗਏ ਸਨ ਕਿ ਉਨ੍ਹਾਂ ਦੇ ਨਾਲ ਬੈਠੇ ਸੀਨੀਅਰ ਕੈਬਨਿਟ ਮੰਤਰੀ ਬ੍ਰਹਮਮਹਿੰਦਰਾਂ ਆਪਣੀ ਸੀਟ ਤੋਂ ਉੱਠ ਕੇ ਹੀ ਪਿੱਛੇ ਜਾ ਕੇ ਬੈਠ ਗਏ, ਕਿਉਂਕਿ ਉਸ ਸਮੇਂ ਗਰਮ-ਜੋਸ਼ੀ ਵਿੱਚ ਨਵਜੋਤ ਸਿੱਧੂ ਹੱਥਾਂ ਨੂੰ ਤੇਜੀ ਨਾਲ ਚਲਾ ਰਹੇ ਸਨ। ਸ਼ਾਇਦ ਸਿੱਧੂ ਦੇ ਹੱਥਾਂ ਦੇ ਚੱਲਣ ਕਾਰਨ ਬ੍ਰਹਮਮਹਿੰਦਰਾਂ ਨੂੰ ਦਿੱਕਤ ਹੋ ਰਹੀਂ ਸੀ ਅਤੇ ਇਸੇ ਕਰਕੇ ਉਹ ਪਿੱਛੇ ਜਾ ਕੇ ਕੁਝ ਸਮੇਂ ਲਈ ਬੈਠ ਗਏ।
ਨਸ਼ੇ ਦਾ ਤਸਕਰ ਹੋਣ ਦਾ ਲਾਇਆ ਸੀ ਦੋਸ਼, ਵਾਪਸ ਲਏ ਆਪਣੇ ਸਾਰੇ ਦੋਸ਼
ਕੇਜਰੀ ਨੇ ਮਜੀਠੀਆ ਤੋਂ ਮੰਗੀ ਮਾਫ਼ੀ
ਕੇਜਰੀਵਾਲ ਦੇ ਵਕੀਲ ਨੇ ਮਾਫ਼ੀ ਵਾਲੀ ਚਿੱਠੀ ਅੰਮ੍ਰਿਤਸਰ ਅਦਾਲਤ ‘ਚ ਪੇਸ਼ ਕੀਤੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਝੁਕਦੇ ਹੋਏ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਹੈ। ਅਰਵਿੰਦ ਕੇਜਰੀਵਾਲ ਵੱਲੋਂ ਬਕਾਇਦਾ ਲਿਖਤੀ ਤੌਰ ‘ਤੇ ਮਾਫ਼ੀ ਮੰਗਦੇ ਹੋਏ ਬਿਕਰਮ ਮਜੀਠੀਆ ‘ਤੇ ਲਾਏ ਗਏ ਸਾਰੇ ਦੋਸ਼ਾਂ ਨੂੰ ਵਾਪਸ ਲੈ ਕੇ ਅਫ਼ਸੋਸ ਪ੍ਰਗਟ ਕੀਤਾ ਗਿਆ ਹੈ ਕੇਜਰੀਵਾਲ ਦੇ ਵਕੀਲਾਂ ਨੇ ਮੁਆਫ਼ੀ ਵਾਲਾ ਪੱਤਰ ਅੱਜ ਵੀਰਵਾਰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ। ਮਾਫ਼ੀ ਮੰਗੇ ਜਾਣ ‘ਤੇ ਬਿਕਰਮ ਮਜੀਠੀਆ ਨੇ ਵੀ ਮਾਣ-ਹਾਨੀ ਦਾ ਮਾਮਲਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਅਪਰਾਧਾਂ ਦੀ ਰੋਕਥਾਮ ਤੇ ਪ੍ਰਬੰਧ
ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ ਕਿ ਉਨਾਂ ‘ਤੇ ਅਰਵਿੰਦ ਕੇਜਰੀਵਾਲ ਵੱਲੋਂ ਕਾਫ਼ੀ ਜ਼ਿਆਦਾ ਗੰਭੀਰ ਦੋਸ਼ ਲਾਏ ਗਏ ਸਨ, ਜਿਸ ਨਾਲ ਨਾ ਸਿਰਫ਼ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਇਆ ਸੀ ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਨਾਲ ਜੂਝਣਾ ਪਿਆ ਸੀ, ਜਿਸ ਕਾਰਨ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹਿਣ ਲਈ ਕਿਹਾ ਸੀ।
ਇਸੇ ਕਾਰਨ ਉਨ੍ਹਾਂ ਨੇ ਸਾਲ 2016 ਵਿੱਚ ਅੰਮ੍ਰਿਤਸਰ ਅਦਾਲਤ ਵਿੱਚ ਮਾਣ ਹਾਨੀ ਦਾ ਕੇਸ ਕੀਤਾ ਸੀ। ਮਜੀਠੀਆ ਨੇ ਦੱਸਿਆ ਕਿ ਅੱਜ ਵੀਰਵਾਰ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਆਪ ਲੀਡਰ ਅਸ਼ੀਸ਼ ਖੇਤਾਨ ਦੀ ਮੌਜੂਦਗੀ ਵਿੱਚ ਅਰਵਿੰਦ ਕੇਜਰੀਵਾਲ ਦੇ ਵਕੀਲਾਂ ਨੇ ਮੁਆਫ਼ੀ ਨਾਮੇ ਨੂੰ ਪੇਸ਼ ਕੀਤਾ। ਜਿਸ ਵਿੱਚ ਅਰਵਿੰਦ ਕੇਜਰੀਵਾਲ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਉਨ੍ਹਾਂ ਨੇ ਕਾਫ਼ੀ ਗੰਭੀਰ ਦੋਸ਼ ਰੈਲੀ ਅਤੇ ਕਾਨਫਰੰਸ ਦੌਰਾਨ ਮਜੀਠੀਆ ‘ਤੇ ਲਾਏ ਸਨ, ਜਿਸ ਕਾਰਨ ਉਹ ਆਪਣੇ ਸਾਰੇ ਬਿਆਨ ਵਾਪਸ ਲੈਂਦੇ ਹੋਏ ਮਾਫ਼ੀ ਮੰਗਦੇ ਹਨ।
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਮਾਫ਼ੀ ਮੰਗੇ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹੇ, ਇਸ ਲਈ ਹੁਣ ਜਦੋਂ ਮੌਕੇ ਦੇ ਇੱਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਫ਼ੀ ਮੰਗ ਲਈ ਹੈ ਤਾਂ ਉਹ ਆਪਣਾ ਕੇਸ ਵਾਪਸ ਲੈਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਹੋ ਜਿਹੀ ਗੰਦੀ ਅਤੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ, ਜਿਹੜੀ ਕਿ ਕਿਸੇ ਨੂੰ ਸਮਾਜ ਵਿੱਚ ਭੈੜਾ ਪੇਸ਼ ਕਰੇ।
ਕੰਵਰ ਸੰਧੂ ਤੇ ਸੁਖਪਾਲ ਖਹਿਰਾ ਵੱਲੋਂ ਕੇਜਰੀਵਾਲ ਦਾ ਸਟੈਂਡ ਰੱਦ
ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ ਕਿ ਮਾਫ਼ੀ ਮੰਗਣਾ ਗਲ਼ਤ ਹੈ ਇਸ ਮਾਮਲੇ ‘ਚ ਸਾਡੇ ਨਾਲ ਕੇਜਰੀਵਾਲ ਨੇ ਕੋਈ ਰਾਇ ਨਹੀਂ ਕੀਤੀ ਅਸੀਂ ਨਸ਼ਾ ਤਸੱਕਰੀ ਖਿਲਾਫ਼ ਸੰਘਰਸ਼ ਜਾਰੀ ਰੱਖਾਂਗੇ ਆਪ ਵਿਧਾਇਕ ਕੰਵਰ ਸੰਧੂ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਸੱਚਾਈ ਦੇ ਰਸਤੇ ‘ਤੇ ਚੱਲਦਿਆਂ ਮਾਣਹਾਨੀ ਦੇ ਕੇਸ ਤੋਂ ਨਹੀਂ ਡਰਨਾ ਚਾਹੀਦਾ।
ਫਿਰੋਜ਼ਪੁਰ ਪੁਲਿਸ ਨੇ ਬਰਾਮਦ ਕੀਤੀ ਨਸ਼ਿਆਂ ਦੀ ਵੱਡੀ ਖੇਪ
ਤਿੰਨ ਕਿੱਲੋ ਹੈਰੋਇਨ ਅਤੇ 8 ਲੱਖ ਦੀ ਭਾਰਤੀ ਕਰੰਸੀ ਸਮੇਤ ਤਿੰਨ ਜਣੇ ਗ੍ਰਿਫ਼ਤਾਰ
ਸੱਤਪਾਲ ਥਿੰਦ, ਫਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਨੇ ਤਿੰਨ ਕਿੱਲੋ ਹੈਰੋਇਨ, 8 ਲੱਖ ਦੀ ਭਾਰਤੀ ਕਰੰਸੀ ਸਮੇਤ ਤਿੰਨ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਵਰਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਰਾਜੋ ਕੇ, ਜ਼ਿਲ੍ਹਾ ਤਰਨਤਾਰਨ, ਗੁਰਦੇਵ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਰਾਜਾਤਾਲ ਜ਼ਿਲ੍ਹਾ ਅੰਮ੍ਰਿਤਸਰ ਅਤੇ ਜਗਦੀਸ਼ ਸਿੰਘ ਉਰਫ਼ ਦੀਸਾ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਮੁਹਾਰ ਜਮਸ਼ੇਰ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ  ਜਗਦੀਸ਼ ਸਿੰਘ 2 ਕਿੱਲੋ ਹੈਰੋਇਨ ਦੀ ਸਪਲਾਈ ਸਵਰਨ ਸਿੰਘ ਅਤੇ ਗੁਰਦੇਵ ਸਿੰਘ ਨੂੰ ਕਰ ਚੁੱਕਿਆ ਹੈ। ਜਗਦੀਸ਼ ਸਿੰਘ ਦੀ ਜ਼ਮੀਨ ਹਿੰਦ-ਪਾਕਿ ਸਰਹੱਦ ਨਾਲ ਤਾਰਾਂ ਤੋਂ ਪਾਰ ਹੈ। ਜਿਸ ਜਗ੍ਹਾ ਜਗਦੀਸ਼ ਸਿੰਘ ਦੀ ਜ਼ਮੀਨ ਹੈ, ਉਸ ਜਗ੍ਹਾ ਤਾਰਾਂ ਦੇ ਹੇਠ ਸਤਿਲੁਜ ਦਰਿਆ ਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਦੱਬੀਆਂ ਹੋਈਆਂ ਹਨ। ਪਾਕਿਸਤਾਨੀ ਸਮੱਗਲਰ ਰਾਤ ਨੂੰ ਇਨ੍ਹਾਂ ਪਾਈਪਾਂ ਵਿੱਚ ਹੈਰੋਇਨ ਰੱਖ ਜਾਂਦੇ ਸਨ। ਜਗਦੀਸ਼ ਜਦੋਂ ਖੇਤਾਂ ਵਿੱਚ ਕੰਮ ਕਰਨ ਜਾਂਦੀ ਸੀ ਤਾ ਬੀਐੱਸਐਫ਼ ਦੀਆਂ ਨਜ਼ਰਾਂ ਤੋਂ ਬਚਾਅ ਕੇ  ਹੈਰੋਇਨ ਆਪਣੇ ਨਾਲ ਲੈ ਆਉਂਦਾ  ਸੀ। ਇਸ ਕੰਮ ਲਈ ਇੱਕ ਹੈਰੋਇਨ ਦੀ ਖੇਪ ਬਦਲੇ ਜਗਦੀਸ਼ 2 ਲੱਖ ਰੁਪਏ ਲੈਂਦਾ ਸੀ। ਇਹ ਧੰਦਾ ਕਾਫ਼ੀ ਸਮੇਂ ਤੋਂ ਜਾਰੀ ਸੀ।
ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 204 ਮਿਤੀ 28-7-2017 ਅ/ਧ 21,25,61/85 ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।ਮਾਮਲੇ ਦੀ ਤਫ਼ਤੀਸ਼ ਏਆਈਜੀ/ਕਾਊਂਟਰ ਇੰਟੈਂਲੀਜੈਂਸ ਨਰਿੰਦਰਪਾਲ ਸਿੰਘ ਵੱਲੋਂ ਖੁਦ ਕੀਤੀ ਜਾ ਰਹੀ ਹੈ।
ਭਾਰਤ-ਪਾਕਿ ਸਰਹੱਦ ਤੋਂ ਇੱਕ ਤਸਕਰ ਕਾਬੂ
ਮੁਲਜ਼ਮ ਤੋਂ ਅਫੀਮ ਤੇ ਪਾਕਿ ਸਿੰਮਾਂ ਬਰਾਮਦ
ਸਤਪਾਲ ਥਿੰਦ, ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ ਬੀਐੱਸਐਫ ਦੇ ਜਵਾਨਾਂ ਵੱਲੋਂ ਅਫੀਮ ਅਤੇ ਪਾਕਿ ਸਿੰਮਾਂ ਸਮੇਤ ਇਕ ਭਾਰਤੀ ਤਸਕਰ ਨੂੰ ਕਾਬੂ ਕੀਤਾ ਗਿਆ ਜਦ ਕਿ ਇੱਕ ਤਸਕਰ ਭੱਜਣ ਵਿਚ ਕਾਮਯਾਬ ਹੋ ਗਿਆ ।
ਜਾਣਕਾਰੀ ਦਿੰਦੇ ਇੰਸਪੈਕਟਰ ਰਾਹੁਲ ਮਲਕ ਕੰਪਨੀ ਕਮਾਂਡਰ ਬਟਾਲੀਅਨ 118 ਬੀਐੱਸਐਫ ਨੇ ਦੱਸਿਆ ਕਿ ਦੁਪਹਿਰ ਵਕਤ 118 ਬਟਾਲੀਅਨ ਓ.ਪੀ ਨੰਬਰ 6-7 ਤੇ ਤਇਨਾਤ ਜਵਾਨਾਂ ਵੱਲੋਂ ਭਾਰਤ ਪਾਕਿ ਸਰਹੱਦ ਤੇ ਦੋ ਭਾਰਤੀ ਵਿਅਕਤੀਆਂ ਨੂੰ ਦੇਖਿਆ ਤਾਂ ਉਹਨਾਂ ਵਿਚੋਂ ਸੱਜਣ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਗਜਨੀ ਵਾਲਾ ਨੂੰ ਕਾਬੂ ਕਰਕੇ ਉਸ ਕੋਲੋਂ 25 ਗ੍ਰਾਮ ਅਫੀਮ ਅਤੇ ਤਿੰਨ ਪਾਕਿਸਤਾਨੀ ਸਿੰਮਾਂ ਬਰਾਮਦ ਕੀਤੀਆਂ ਜਦਕਿ ਉਸਦਾ ਦੂਜਾ ਸਾਥੀ ਵਕੀਲ ਸਿੰਘ ਪੁੱਤਰ ਮਗਦ ਸਿੰਘ ਵਾਸੀ ਗਜਨੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ ।
ਇਸ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਤੋਂ ਏਐੱਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇੰਸਪੈਕਟਰ ਰਾਹੁਲ ਮਲਕ ਦੇ ਬਿਆਨਾਂ ‘ਤੇ ਉਕਤ ਦੋਵਾਂ ਵਿਅਕਤੀਆਂ ਖਿਲਾਫ਼ ਐਨ.ਡੀ.ਪੀ.ਐਸ ਐਕਟ, 66 ਐਫ ਐਕਟ, ਆਈ.ਟੀ ਐਕਟ 2000 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਭਗੌੜੇ ਵਕੀਲ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।