Malaria - Sach Kahoon Punjabi

ਮਲੇਰੀਆ: ਜਾਣਕਾਰੀ ਵਿੱਚ ਹੀ ਬਚਾਅ
ਕੋਵਿਡ-19 ਦੇ ਨਾਲ-ਨਾਲ ਮਲੇਰੀਆ ਤੋਂ ਵੀ ਰੱਖੋ ਬਚਾਅ

ਕੋਵਿਡ-19 ਦੇ ਕਹਿਰ ਦੇ ਚੱਲਦਿਆਂ ਸਾਡਾ ਸਭ ਦਾ ਧਿਆਨ ਇਸੇ ਬਿਮਾਰੀ ਤੇ ਕੇਂਦਰਿਤ ਹੋ ਰਿਹਾ ਹੈ। ਪਰ ਨਾਲ ਦੀ ਨਾਲ ਸਾਨੂੰ ਹੋਰ ਬਿਮਾਰੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਅੱਜ-ਕੱਲ੍ਹ ਮੱਛਰ ਬਹੁਤ ਵਧ ਰਿਹਾ ਹੈ। ਜਿਸ ਦੇ ਕੱਟਣ ਨਾਲ ਮਲੇਰੀਆ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮਲੇਰੀਆ ਤੋਂ ਬਚਾਅ ਲਈ ਇਸ ਬਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।

ਮਲੇਰੀਆ: ਮਲੇਰੀਆ ਠੰਢ ਅਤੇ ਸਿਰਦਰਦ ਦੇ ਨਾਲ ਮੁੜ-ਮੁੜ ਬੁਖ਼ਾਰ ਹੋਣ ਵਾਲਾ ਇੱਕ ਰੋਗ ਹੈ। ਰੋਗੀ ਨੂੰ ਬੁਖ਼ਾਰ ਹੋਣ ਤੋਂ ਬਾਅਦ ਕਦੇ ਬੁਖ਼ਾਰ ਉੱਤਰਦਾ ਤੇ ਕਦੇ ਫਿਰ ਚੜ੍ਹ ਜਾਂਦਾ ਹੈ। ਕਈ ਗੰਭੀਰ ਮਾਮਲਿਆਂ ਵਿੱਚ ਇਹ ਕੋਮਾ ਜਾਂ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਹ ਰੋਗ, ਭੂਮੱਧ ਦੇ ਆਲੇ-ਦੁਆਲੇ ਖੰਡੀ ਅਤੇ ਉਪ-ਖੰਡੀ ਖੇਤਰ ਵਿੱਚ ਫੈਲਦਾ ਹੈ ਜਿਸ ਵਿਚ ਸਬ–ਸਹਾਰਾ, ਅਫ਼ਰੀਕਾ ਅਤੇ ਏਸ਼ੀਆ ਵੀ ਸ਼ਾਮਿਲ ਹਨ।

ਭਾਰਤ ਦੇਸ਼ ਵਿਚ ਇਹ ਰੋਗ ਸਾਲ ਭਰ ਹੁੰਦਾ ਰਹਿੰਦਾ ਹੈ। ਪਰ ਬਰਸਾਤੀ ਮੌਸਮ ਦੌਰਾਨ ਅਤੇ ਬਾਅਦ ‘ਚ ਮੱਛਰ ਦੇ ਪ੍ਰਜਨਨ ਕਾਰਨ ਇਹ ਵੱਡੇ ਪੱਧਰ ‘ਤੇ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਅਨੁਸਾਰ, ਦੱਖਣ-ਪੂਰਬੀ ਏਸ਼ੀਆ ਵਿਚਲੇ ਕੁੱਲ ਮਲੇਰੀਆ ਕੇਸਾਂ ਦੀ ਗਿਣਤੀ ਵਿਚ ਭਾਰਤ ਦਾ  ਸਭ ਤੋਂ ਵੱਧ 77 ਪ੍ਰਤੀਸ਼ਤ ਯੋਗਦਾਨ ਹੈ। ਭਾਰਤ ਵਿੱਚ ਇਹ ਬਿਮਾਰੀ ਰਾਜਸਥਾਨ, ਗੁਜਰਾਤ, ਕਰਨਾਟਕ, ਗੋਆ, ਦੱਖਣੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਉੜੀਸਾ ਆਦਿ ਵਿੱਚ ਜਿਆਦਾ ਹੁੰਦੀ  ਹੈ।

ਮਲੇਰੀਆ ਹੋਣ ਦਾ ਕਾਰਨ:  ਮਲੇਰੀਆ ਪਲਾਸਮੋਡੀਅਮ ਦੇ ਤੌਰ ‘ਤੇ ਜਾਣੇ ਜਾਂਦੇ ਪਰਜੀਵੀ ਦੇ ਕਾਰਨ ਹੁੰਦਾ ਹੈ। ਮਲੇਰੀਆ ਦੇ ਪਰਜੀਵੀ ਚਾਰ ਪ੍ਰਕਾਰ ਦੇ ਹੁੰਦੇ ਹਨ ਪੀ. ਵਾਈਵੈਕਸ, ਪੀ. ਫੈਲਸੀਪੈਰਮ, ਪੀ. ਮਲੇਰੀ ਅਤੇ ਪੀ. ਓਵੇਲ। ਇਨ੍ਹਾਂ ਵਿੱਚੋਂ ਪੀ. ਵਾਈਵੈਕਸ ਸਾਰੇ ਵਿਸ਼ਵ ‘ਚ ਫੈਲਿਆ ਹੋਇਆ ਹੈ ਅਤੇ ਪੀ. ਫੈਲਸੀਪੈਰਮ ਸਭ ਤੋਂ ਵਧ ਘਾਤਕ ਹੈ। ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ। ਜੋ ਕਿ ਜ਼ਿਆਦਾਤਰ ਰਾਤ ਸਮੇਂ ਕੱਟਦਾ ਹੈ।

ਮੱਛਰ ਦੇ ਸਰੀਰ ਅੰਦਰ ਮਲੇਰੀਆ ਦੇ ਪਰਜੀਵੀ ਉਸ ਵੇਲੇ ਪ੍ਰਵੇਸ਼ ਕਰਦਾ ਹੈ ਜਦੋਂ ਇਹ ਮਲੇਰੀਆ ਪੀੜਤ ਵਿਅਕਤੀ ਨੂੰ ਕੱਟਦਾ ਹੈ। ਅਜਿਹਾ ਮੱਛਰ ਜਦੋਂ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਉੁਸ ਵਿਅਕਤੀ ਦੇ ਖੂਨ-ਪ੍ਰਵਾਹ ‘ਚ ਮਲੇਰੀਆ ਦੇ ਪਰਜੀਵੀ ਦਾਖਲ ਹੋ ਜਾਂਦੇ ਹਨ। ਜਿਸ ਨਾਲ 10 ਤੋਂ 14 ਦਿਨ ਵਿੱਚ ਉੁਸ ਵਿਅਕਤੀ ਵਿੱਚ ਵੀ ਮਲੇਰੀਆ ਦੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ।

ਲੱਛਣ: ਇਸ ਦੇ ਆਮ ਲੱਛਣ ਬੁਖ਼ਾਰ, ਸਿਰਦਰਦ, ਉਲਟੀ ਅਤੇ ਹੋਰ ਫ਼ਲੂ ਵਰਗੇ ਲੱਛਣ (ਬੁਖਾਰ ਜੋ ਚਾਰ ਤੋਂ ਅੱਠ ਘੰਟੇ ਦੇ ਚੱਕਰ ਵਿੱਚ ਹੁੰਦਾ ਹੈ) ਪੈਰਾਸਾਈਟ ਲਾਲ ਖ਼ੂਨ ਦੇ ਸੈੱਲ ਨੂੰ ਸੰਕ੍ਰਮਿਤ ਅਤੇ ਨਸ਼ਟ ਕਰਦਾ ਹੈ ਨਤੀਜੇ ਵਜੋਂ ਥਕਾਵਟ, ਡੋਬ/ਕੜਵੱਲ ਅਤੇ ਚੇਤਨਾ ਦਾ ਨੁਕਸਾਨ ਹੁੰਦਾ ਹੈ।

ਜੇਕਰ ਮਲੇਰੀਆ ਦੇ ਲੱਛਣਾਂ ਦੀ ਪਛਾਣ ਸਮੇਂ ਰਹਿੰਦੇ ਨਾ ਹੋਵੇ ਤਾਂ, ਇਸ ਦਾ ਨਤੀਜਾ ਘਾਤਕ ਹੋ ਸਕਦਾ ਹੈ। ਜਾਂਚ ਅਤੇ ਇਲਾਜ: ਮਲੇਰੀਆ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਬੁਖਾਰ ਹੋਣ ‘ਤੇ ਜਿੰਨਾ ਛੇਤੀ ਹੋ ਸਕੇ ਡਾਕਟਰ ਦੀ ਸਲਾਹ ਨਾਲ ਖੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਮਲੇਰੀਆ ਹੋਣ ਦੀ ਪੁਸ਼ਟੀ ਹੋਣ ‘ਤੇ ਇਲਾਜ 24 ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇ।

ਬੁਖਾਰ ਦੌਰਾਨ ਮਰੀਜ਼ ਨੂੰ ਕੰਬਲਾਂ ਨਾਲ ਢੱਕ ਕੇ ਅਰਾਮ ਕਰਨਾ ਚਾਹੀਦਾ ਹੈ। ਧਿਆਨ ਦੇਣ ਯੋਗ ਹੈ ਕਿ ਜੇ ਫੈਲਸੀਪੈਰਮ ਮਲੇਰੀਆ ਦੀ ਸ਼ਨਾਖਤ ਹੋ ਜਾਵੇ ਤਾਂ ਬਹੁਤ ਚੌਕਸੀ ਵਰਤਣ ਦੀ ਲੋੜ ਪੈਂਦੀ ਹੈ ਕਿਉਂਕਿ ਇਸ ਵਿੱਚ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜਨ ਤੋਂ ਰੋਕਣ ਲਈ ਤੁਰੰਤ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ। ਰੋਕਥਾਮ ਦੇ ਉੁਪਾਅ:  ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ ਜੋ ਕਿ ਸਾਫ ਖੜ੍ਹੇ ਪਾਣੀ ‘ਤੇ ਪੈਦਾ ਹੁੰਦਾ ਹੈ। ਪਹਿਲੀ ਗੱਲ ਤਾਂ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਵਿੱਚ ਅਤੇ ਆਲੇ-ਦੁਆਲੇ ਪਾਣੀ ਨਾ ਖੜ੍ਹਨ ਦਿੱਤਾ ਜਾਵੇ।

ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਆਂ ਜਾਣ। ਪਾਣੀ ਦੀਆਂ ਟੂਟੀਆਂ ਆਦਿ ਲੀਕ ਨਾ ਹੋਣ। ਕੂਲਰਾਂ ਵਿਚਲਾ ਪਾਣੀ ਹਫਤੇ ਦੇ ਅੰਦਰ ਨਿਯਮਿਤ ਬਦਲਿਆ ਜਾਵੇ। ਛੱਤਾਂ ‘ਤੇ ਵਾਧੂ ਕਬਾੜ ਭਾਂਡੇ, ਟਾਇਰ ਆਦਿ ਨਾ ਰੱਖੇ ਜਾਣ।

ਘਰ ਵਿੱਚ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਦੂਸਰਾ ਮੱਛਰ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀਆਂ ਦੀ ਵਰਤੋਂ, ਕਮਰਿਆਂ ਦੀਆਂ ਖਿੜਕੀਆਂ ਤੇ ਜਾਲੀ ਲਗਵਾਉਣੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨਣਾ, ਘਰ ਵਿੱਚ ਸਮੇਂ-ਸਮੇਂ ‘ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਬਹੁਤ ਜਰੂਰੀ ਹੈ। ਮਲੇਰੀਆ ਵਾਲੇ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੀਸਰਾ ਵੱਡੀ ਪੱਧਰ ‘ਤੇ ਲੋਕਾਂ ਵਿੱਚ ਮਲੇਰੀਆ ਬਾਰੇ ਜਾਗਰੂਕਤਾ ਅਤੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਂਕਿ ਜਾਣਕਾਰੀ ਵਿੱਚ ਹੀ ਇਸਦਾ ਬਚਾਅ ਹੈ ਜਿਸ ਨਾਲ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਚਾਨਣ ਦੀਪ ਸਿੰਘ ਔਲਖ,

ਮਾਨਸਾ

ਮੋ. 98768-88177

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।