True Blood Pumps - Sach Kahoon Punjabi
World Blood Donor Day: ‘ਟ੍ਰਿਊ ਬਲੱਡ ਪੰਪ’ ਦੇਸ਼-ਦੁਨੀਆ ’ਚ ਜਗਾਈ ਬੈਠੇ ਹਨ ਜ਼ਿੰਦਗੀ ਦੀ ਮਸ਼ਾਲ
World Blood Donor Day: ਸਰਸਾ (ਰਾਜੇਸ਼ ਬੈਨੀਵਾਲ)। ਅੱਜ ਦਾ ਸਮਾਂ ਅਜਿਹਾ ਹੈ ਕਿ ਆਪਣੇ ਹੀ ਆਪਣਿਆਂ ਦੇ ਕੰਮ ਨਹੀਂ ਆਉਂਦੇ ਉਹ ਵੀ ਜ਼ਰੂਰਤ ਪੈਣ ’ਤੇ ਸਾਥ ਛੱਡ ਹੀ ਜਾਂਦੇ ਹਨ ਪਰ ਇੱਕ ਅਜਿਹੀ ਸੰਸਥਾ ਅੱਜ ਇਸ ਦੁਨੀਆ ’ਚ ਮੌਜ਼ੂਦ ਹੈ ਉਥੋਂ ਦੇ ਲੋਕ ਦੂਜਿਆਂ ਨੂੰ ਵੀ ਆਪਣਾ ਮੰਨ ਲੈਂਦੇ ਹਨ ਅਤੇ ਜ਼ਰੂਰਤ ਪੈਣ ’ਤੇ ਕਿਸੇ ਵੀ ਮੱਦਦ ਤੋਂ ਪਿੱਛੇ ਹਟਣਾ ਨਹੀਂ ਜਾਣਦੇ ਅਸੀਂ ਗੱਲ ਕਰ ਰਹੇ ਹਾਂ ਹਰਿਆਣਾ ਸੂਬੇ ਦੇ ਜ਼ਿਲ੍ਹਾ ਸਰਸਾ ਸਥਿਤ ‘ਡੇਰਾ ਸੱਚਾ ਸੌਦਾ ’ ਦੀ ਇੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਸੈਂਕੜੇ ਕਾਰਜ ਚਲਾਏ ਹੋਏ ਹਨ ਪਰ ਇਸ ’ਚ 28ਵਾਂ ਕਾਰਜ ਹੈ ‘ਖੂਨਦਾਨ’  ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖੂਨਦਾਨ ਲਈ ਹਰ ਸਮੇਂ ਤਿਆਰ ਰਹਿੰਦੇ ਹਨ।  ਇਸ ਲਈ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਸੇਵਾਦਾਰਾਂ ਨੂੰ ‘ਟ੍ਰਿਊ ਬਲੱਡ ਪੰਪ’ ਨਾਂਅ ਦਿੱਤਾ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਬਲੱਡ ਪੰਪ ਇੱਕ ਅਪੀਲ ’ਤੇ ਬੱਚੇ-ਜਵਾਨ ਹੀ ਨਹੀਂ।
ਸਗੋਂ ਬਜ਼ੁਰਗ ਵੀ ਬਿਨਾਂ ਕੁਝ ਸੋਚੇ-ਸਮਝੇ ਖੂਨਦਾਨ ਕਰਨ ਲਈ ਜ਼ਿੱਦ ’ਤੇ ਅੜ ਜਾਂਦੇ ਹਨ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਮਨਾਇਆ ਜਾਂਦਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਹੁਣ ਤੱਕ ਲੱਗਭੱਗ 24 ਲੱਖ ਯੂਨਿਟ ਖੂਨਦਾਨ ਕੀਤਾ ਗਿਆ ਹੈ ਡੇਰਾ ਸੱਚਾ ਸੌਦਾ ਦੇ ਨਾਂਅ ਖੂਨਦਾਨ ਦੇ ਖੇਤਰ ’ਚ 3  ਗਿੰਨੀਜ਼ ਵਰਲਡ, ਏਸ਼ੀਆ ਲਿਮਕਾ, ਇੰਡੀਆ ਬੁੱਕ ਆਫ ਰਿਕਾਰਡ ’ਚ ਦਰਜ ਹੋ ਗਿਆ ਹੈ ਇੱਥੇ ਸਿਹਤ, ਅਤੇ ਸਵੈ ਇੱਛਾ ਖੂਨਦਾਨੀ ਹਰ ਸਮੇਂ ਦੇਸ਼ ਵਿਦੇਸ਼ ’ਚ ਖੂਨਦਾਨ ਕਰਨ ਲਈ ਤਿਆਰ ਰਹਿੰਦੇ ਹਨ ਡੇਰਾ ਸੱਚਾ ਸੌਦਾ ਨੇ ਸਵੈ ਇੱਛਾ ਖੂਨਦਾਨ ਦੇ ਖੇਤਰ ’ਚ ਤਿੰਨ ਵਿਸ਼ਵ ਰਿਕਾਰਡ ਬਣਾਏ ਹਨ ਉਸ ਦਾ ਨਤੀਜਾ ਹੈ ਕਿ ਸਰਸਾ ਹੀ ਨਹੀਂ, ਸਗੋਂ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਹੋਰ ਸੂਬਿਆਂ ਦੇ ਜ਼ਰੂਰਤਮੰਦ ਮਰੀਜ਼ਾਂ ਨੂੰ ਖੂਨ ਲਈ ਪ੍ਰੇਸ਼ਾਨ ਨਹੀਂ ਹੋਣਾ ਪੈਂਦਾ।
Read Also : Medical Courses Without NEET: ਨੀਟ ਤੋਂ ਬਿਨਾ ਵੀ ਖੁੱਲ੍ਹੇ ਹਨ ਮੈਡੀਕਲ ਖੇਤਰ ’ਚ ਮੌਕੇ
ਕੌਣ ਕਰ ਸਕਦਾ ਹੈ ਖੂਨਦਾਨ? | World Blood Donor Day
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਬਲੱਡ ਬੈਂਕ ਦੇ ਡਾ. ਪ੍ਰਦੀਪ ਅਰੋੜਾ ਨੇ  ਦੱਸਿਆ ਕਿ ਕੋਈ ਵੀ ਤੰਦਰੁਸਤ ਵਿਅਕਤੀ ਹਰੇਕ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ ਖੂਨਦਾਨ ਲਈ ਉਮਰ 18 ਤੋਂ 65 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਖੂਨਦਾਨ ਕਰਨ ਲਈ ਤੁਹਾਡਾ ਵਜ਼ਨ 45 ਕਿਲੋਗ੍ਰਾਮ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ਖੂਨਦਾਨੀ ਕਿਸੇ ਵੀ ਗੰਭੀਰ ਬਿਮਾਰੀ ਤੋਂ ਪੀੜਤ ਨਾ ਹੋਵੇ ਅਤੇ ਦਵਾਈਆਂ ਨਾ ਖਾਂਦਾ ਹੋਵੇ ਤਾਂ ਸਵੈ ਇੱਛਾ ਖੂਨਦਾਨ ਕਰ ਸਕਦਾ ਹੈ ਉਥੇ ਹੀਮੋਗਲੋਬਿਨ ਦੀ ਮਾਤਰਾ 12.5 ਗ੍ਰਾਮ ਜਾਂ ਜ਼ਿਆਦਾ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਬਣਦੇ ਗਏ ਸਵੈ ਇੱਛਾ ਖੂਨਦਾਨ ਦੇ ਖੇਤਰ ’ਚ ਰਿਕਾਰਡ
ਗਿਨੀਜ਼ ਵਰਲਡ ਰਿਕਾਰਡ (7 ਦਸੰਬਰ 2003) : ਸਿਰਫ਼ 8 ਘੰਟਿਆਂ ’ਚ 15, 432 ਯੂਨਿਟ ਖੂਨਦਾਨ ਕਰਕੇ ਪਹਿਲੀ ਵਾਰ ਇਤਿਹਾਸ ਰਚਿਆ ਗਿਆ।
ਗਿਨੀਜ਼ ਵਰਲਡ ਰਿਕਾਰਡ (10 ਅਕਤੂਬਰ 2004) : ਸ੍ਰੀਗੁਰੂਸਰ ਮੋਡੀਆ ਵਿਖੇ ਇੱਕ ਕੈਂਪ ਦੌਰਾਨ 17, 921 ਯੂਨਿਟ ਖੂਨ ਇਕੱਠਾ ਕੀਤਾ ਗਿਆ।
ਗਿੰਨੀਜ਼ ਵਰਲਡ ਰਿਕਾਰਡ (8 ਅਗਸਤ 2010) : ਇੱਕ ਹੀ ਦਿਨ ’ਚ 43, 732 ਯੂਨਿਟ ਖੂਨਦਾਨ ਦਾ ਸਭ ਤੋਂ ਵੱਡਾ ਰਿਕਾਰਡ।
ਏਸ਼ੀਆ ਬੁੱਕ ਆਫ ਰਿਕਾਰਡਸ (23 ਸਤੰਬਰ 2011) : ਇੱਕ ਹੀ ਦਿਨ ’ਚ 61, 752 ਲੋਕਾਂ ਵੱਲੋਂ ਨਿਯਮਿਤ ਖੂਨਦਾਨ ਕਰਨ ਦਾ ਸੰਕਲਪ ਲੈਣ ਦਾ ਰਿਕਾਰਡ ਦਰਜ ਹੈ।
ਭਾਰਤੀ ਫੌਜ, ਪੁਲਿਸ, ਪੱਤਰਕਾਰ ਅਤੇ  ਥੈਲੇਸੀਮੀਆ ਗ਼੍ਰਸਤ ਮਰੀਜ਼ਾਂ ਲਈ ਪੂਜਨੀਕ ਗੁਰੂ ਜੀ ਵੱਲੋਂ ਪਹਿਲ ਦੇ ਅਧਾਰ ’ਤੇ ਮੁਫਤ ਖੂਨ ਮੁਹੱਈਆ ਕਰਵਾਉਣ ਦੀ ਪ੍ਰੇਰਨਾ।
ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ 12 ਅਪਰੈਲ 2014 ਨੂੰ 75, 771 ਯੂਨਿਟ ਖੂਨ ਇਕੱਠਾ ਕੀਤਾ ਗਿਆ ਉਹ ਪਲ ਵੀ ਇੱਕ ਮੀਲ ਪੱਥਰ ਤੋਂ ਘੱਟ ਨਹੀਂ ਹੈ।
ਸਮਰੱਥਾ ਨਾ ਹੋਣ ਕਰਕੇ ਹਸਪਤਾਲਾਂ ਨੇ ਡੇਰਾ ਸ਼ਰਧਾਲੂਆਂ ਨੂੰ ਹੱਥ ਜੋੜ ਕੇ ਮੋੜਿਆ ਲ 3 ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਕੀਤਾ 241 ਯੂਨਿਟ ਖੂਨਦਾਨ
ਲੁਧਿਆਣਾ, (ਰਘਬੀਰ ਸਿੰਘ/ਵਨਰਿੰਦਰ ਮਣਕੂ) ਥੈਲੇਸੀਮੀਆ ਦਿਵਸ ‘ਤੇ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਲਾਕਡਾਊਨ ਕਾਰਨ ਖਾਲੀ ਹੋਏ ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਖੂਨਦਾਨ ਕਰਕੇ ਭਰ ਦਿੱਤਾ। ਇੱਥੋਂ ਤੱਕ ਕਿ ਇੱਕ ਹਸਪਤਾਲ ਨੇ ਤਾਂ ਖੂਨ ਰੱਖਣ ਦੀ ਸਮਰੱਥਾ ਘੱਟ ਹੋਣ ਕਾਰਨ 30 ਯੂਨਿਟ ਤੋਂ ਵੱਧ ਯੂਨਿਟ ਖੂਨ ਲੈਣ ਤੋਂ ਨਾਂਹ ਕਰਦਿਆਂ ਡੇਰਾ ਸ਼ਰਧਾਲੂਆਂ ਅੱਗੇ ਹੱਥ ਜੋੜ ਦਿੱਤੇ।
ਅੱਜ ਡੇਰਾ ਸ਼ਰਧਾਲੂਆਂ ਵੱਲੋਂ ਡੀਐੱਮਸੀ ਹਸਪਤਾਲ, ਗੁਰੂ ਨਾਨਕ ਹਸਪਤਾਲ ਅਤੇ ਚੰਡੀਗੜ੍ਹ ਰੋਡ ‘ਤੇ ਸਥਿੱਤ ਅਕਾਈ ਹਸਪਤਾਲ ਨੂੰ 241 ਯੂਨਿਟ ਖੂਨਦਾਨ ਕੀਤਾ ਗਿਆ। ਟ੍ਰਿਊ ਬਲੱਡ ਪੰਪ ਵਜੋਂ ਜਾਣੇ ਜਾਂਦੇ ਡੇਰਾ ਸ਼ਰਧਾਲੂ ਅੱਜ ਸਾਰੇ ਜ਼ਿਲ੍ਹੇ ਦੇ ਬਲਾਕਾਂ ਵਿੱਚੋਂ ਸਵੇਰੇ ਤੋਂ ਹੀ ਉਕਤ ਤਿੰਨਾਂ ਹਸਪਤਾਲਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ।
ਖੂਨਦਾਨ ਕਰਨ ਆਏ ਇਹਨਾਂ ਡੇਰਾ ਸ਼ਰਧਾਲੂਆਂ ਵਿੱਚ ਭੈਣਾਂ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਈਆਂ। ਵੱਖ-ਵੱਖ ਹਸਪਤਾਲਾਂ ਵਿਖੇ ਮੌਜੂਦ 45 ਮੈਂਬਰ ਜਸਵੀਰ ਸਿੰਘ ਇੰਸਾਂ, 45 ਮੈਂਬਰ ਯੂਥ ਸੰਦੀਪ ਇੰਸਾਂ, 25 ਮੈਂਬਰ ਪੂਰਨ ਚੰਦ ਇੰਸਾਂ, 25 ਮੈਂਬਰ ਹਰੀਸ਼ ਚੰਦਰ ਸ਼ੰਟਾ, 25 ਮੈਂਬਰ ਐੱਸਪੀ ਬੰਗੜ, 15 ਮੈਂਬਰ ਕੁਲਦੀਪ ਇੰਸਾਂ, 15 ਮੈਂਬਰ ਕ੍ਰਿਸ਼ਨ ਜੁਨੇਜਾ ਇੰਸਾਂ, 15 ਮੈਂਬਰ ਰੌਕੀ ਇੰਸਾਂ, ਖੂਨਦਾਨ ਸੰਮਤੀ ਦੇ ਜਗਜੀਤ ਇੰਸਾਂ, ਰਣਜੀਤ ਭੰਡਾਰੀ ਇੰਸਾਂ, ਬਲਾਕ ਭੰਗੀਦਾਸ ਕਮਲਦੀਪ ਇੰਸਾਂ ਨੇ ਦੱਸਿਆ ਕਿ ਡੀਐੱਮਸੀ, ਗੁਰੂ ਨਾਨਕ ਹਸਪਤਾਲ ਤੇ ਅਕਾਈ ਹਸਪਤਾਲ ਨੇ ਲਿਖਤ ਪੱਤਰ ਲਿਖ ਕੇ ਡੇਰਾ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਹਸਪਤਾਲਾਂ ਦੇ ਬਲੱਡ ਬੈਂਕਾਂ ‘ਚ ਖੂਨ ਦੀ ਕਮੀ ਬਾਰੇ ਦੱਸਦਿਆਂ ਖੂਨਦਾਨ ਕਰਨ ਦੀ ਬੇਨਤੀ ਕੀਤੀ ਸੀ।
ਅਕਾਈ ਹਸਪਤਾਲ ਨੇ 30 ਯੂਨਿਟ ਖੂਨ ਦੀ ਮੰਗ ਕੀਤੀ ਸੀ ਪ੍ਰੰਤੂ ਉੱਥੇ 70-80 ਦੇ ਕਰੀਬ ਡੇਰਾ ਸ਼ਰਧਾਲੂ ਖੂਨਦਾਨ ਕਰਨ ਲਈ ਪਹੁੰਚ ਗਏ। ਉੱਥੋਂ ਦੇ ਬੀਟੀਓ ਡਾ. ਹਿਤੇਸ਼ ਨਾਰੰਗ ਨੇ ਬਲੱਡ ਬੈਂਕ ‘ਚ ਖੂਨ ਰੱਖਣ ਦੀ ਜਗ੍ਹਾ ਨਾ ਹੋਣ ਬਾਰੇ ਦੱਸ ਕੇ ਧੰਨਵਾਦ ਕਰਦਿਆਂ ਹੱਥ ਜੋੜ ਕੇ ਹੋਰ ਖੂਨ ਲੈਣ ਤੋਂ ਅਮਸਰੱਥਤਾ ਜਤਾਈ।
ਡੇਰਾ ਸ਼ਰਧਾਲੂਆਂ ਨੇ ਡੀਐੱਮਸੀ ਹਸਪਤਾਲ ‘ਚ 110 ਯੂਨਿਟ, ਗੁਰੂ ਨਾਨਾਕ ਹਸਪਤਾਲ ‘ਚ 101 ਯੂਨਿਟ ਤੇ ਅਕਾਈ ਹਸਪਤਾਲ ‘ਚ 30 ਯੂਨਿਟ ਖੂਨਦਾਨ ਕੀਤਾ। ਵੱਖ-ਵੱਖ ਹਸਪਤਾਲਾਂ ਨੂੰ 29 ਅਪਰੈਲ ਤੋਂ ਸ਼ੁਰੂ ਕੀਤੇ ਖੂਨਦਾਨ ਤਹਿਤ ਡੇਰਾ ਸ਼ਰਧਾਲੂ ਹੁਣ ਤੱਕ 418 ਯੂਨਿਟ ਖੂਨਦਾਨ ਕਰ ਚੁੱਕੇ ਹਨ। ਇਸ ਮੌਕੇ ਵੱਖ-ਵੱਖ ਬਲਾਕਾਂ ਤੋਂ ਸੁਜਾਨ ਭੈਣਾਂ, 25 ਮੈਂਬਰ, 15 ਮੈਂਬਰ, ਬਲਾਕ ਭੰਗੀਦਾਸ ਸਮੇਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ ਤੇ ਭੈਣਾਂ ਪਹੁੰਚੀਆਂ ਹੋਈਆਂ ਸਨ।
ਸਾਡੇ ਇੱਕ ਵਾਰ ਕਹਿਣ ‘ਤੇ ਵੱਡੀ ਗਿਣਤੀ ‘ਚ ਖੂਨਦਾਨ ਕਰਨ ਪਹੁੰਚੇ ਡੇਰਾ ਸ਼ਰਧਾਲੂ : ਬੀਟੀਓ
ਡੀਐੱਮਸੀ ਹਸਪਤਾਲ ਦੇ ਬਲੱਡ ਟਰਾਂਸਫਿਊਜ਼ਨ ਅਫਸਰ (ਬੀਟੀਓ) ਡਾ. ਅਮਰਜੀਤ ਕੌਰ, ਅਕਾਈ ਹਸਪਤਾਲ ਦੇ ਬੀਟੀਓ ਡਾ. ਹਿਤੇਸ਼ ਨਾਰੰਗ ਤੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦੇ ਮੈਡੀਕਲ ਅਫਸਰ ਅਸ਼ੀਸ਼ ਗੌਤਮ ਨੇ ਸਾਂਝੇ ਤੌਰ ‘ਤੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇੱਕ ਅਪੀਲ ‘ਤੇ ਡੇਰਾ ਸ਼ਰਧਾਲੂ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਪਹੁੰਚ ਗਏ। ਅੱਜ ਕੱਲ੍ਹ ਕਰਫਿਊ ਕਰਕੇ ਲੋਕ ਘਰਾਂ ‘ਚੋਂ ਬਾਹਰ ਨਹੀਂ ਨਿੱਕਲ ਰਹੇ, ਜਿਸ ਕਰਕੇ ਉਨ੍ਹਾਂ ਦੇ ਹਸਪਤਾਲਾਂ ਦੇ ਬਲੱਡ ਬੈਂਕਾਂ ‘ਚ ਖੂਨ ਦੀ ਭਾਰੀ ਕਮੀ ਚੱਲ ਰਹੀ ਸੀ। ਪਹਿਲਾਂ ਵੀ ਡੇਰਾ ਸ਼ਰਧਾਲੂ ਲੋੜ ਪੈਣ ‘ਤੇ ਸਮੇਂ ਸਮੇਂ ‘ਤੇ ਹਸਪਤਾਲਾਂ ਨੂੰ ਖੂਨਦਾਨ ਕਰਦੇ ਆ ਰਹੇ ਹਨ। ਡੇਰਾ ਸ਼ਰਧਾਲੂਆਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਦ ਖੂਨ ਦੀ ਕਮੀ ਆਈ ਤਾਂ ਪ੍ਰਸ਼ਾਸਨ ਨੇ True Blood ਪੰਪਾਂ ਨੂੰ ਕੀਤਾ ਯਾਦ
ਜਦ ਖੂਨ ਦੀ ਕਮੀ ਆਈ ਤਾਂ ਪ੍ਰਸ਼ਾਸਨ ਨੇ True Blood ਪੰਪਾਂ ਨੂੰ ਕੀਤਾ ਯਾਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਦਿਵਸ ਮੌਕੇ ਅੱਜ ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋਂ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿੱਚ ਇੱਕ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ 72 ਯੂਨਿਟ ਖੂਨਦਾਨ ਦਾਨ ਦਿੱਤਾ ਗਿਆ। ਦਰਅਸਲ ਰਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਡੇਰਾ ਸੱਚਾ ਸੌਦਾ ਨੂੰ ਇੱਕ ਬੇਨਤੀ ਪੱਤਰ ਲਿਖਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਕਰੋਨਾ ਸੰਕਟ ਅਤੇ ਲਾਕਡਾਊਨ ਨੂੰ ਦੇਖਦਿਆਂ ਐਮਰਜੈਂਸੀ ਖੂਨਦਾਨ ਦੀ ਮੰਗ ਕੀਤੀ ਗਈ ਸੀ।
ਇਸ ਤੋਂ ਬਾਅਦ ਅੱਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਸਮਾਜਿਕ ਦੂਰੀਆਂ ਧਿਆਨ ਵਿੱਚ ਰੱਖਦਿਆਂ ਇੱਥੇ ਕੈਂਪ ਲਾਇਆ ਗਿਆ ਅਤੇ ਸਾਰੇ ਸੇਵਾਦਾਰਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਨੁਸ਼ਾਸਨ ਦਾ ਪਾਲਣ ਕਰਦਿਆਂ ਕੈਂਪ ਲਾਇਆ ਗਿਆ। ਇਸ ਮੌਕੇ ਸਮਾਜ ਸੇਵੀ ਮੈਡਮ ਸਤਿੰਦਰ ਵਾਲੀਆ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਭਰਵੀਂ ਸ਼ਲਾਘਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਵਿੱਚ ਡੇਰਾ ਸ਼ਰਧਾਲੂਆਂ ਵੱਲੋਂ ਇੱਥੇ ਖੂਨਦਾਨ ਲਈ ਪੁੱਜਣਾ ਬਹੁਤ ਵੱਡਾ ਪੁੰਨ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਰਜਿੰਦਰਾ ਹਸਪਤਾਲ ਵਿੱਚ ਥੈਲਾ ਸਿਮੀਆ, ਐਕਸੀਡੈਂਟ ਕੇਸ, ਡਿਲਿਵਰੀ ਕੇਸ ਸਮੇਤ ਅਨੇਕਾਂ ਐਮਰਜੈਂਸੀ ਦੇ ਕੇਸਾਂ ਵਿੱਚ ਖ਼ੂਨ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਕਟ ਦੇ ਦੌਰ ‘ਚ ਖੂਨਦਾਨ ਦੀ ਕਮੀ ਪਾਈ ਜਾ ਰਹੀ ਸੀ। ਉਨ੍ਹਾਂ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਦੇ ਸੇਵਾਦਾਰਾਂ ਦੀ ਇਸ ਗੱਲੋਂ ਭਰਮ ਸ਼ਲਾਘਾ ਕੀਤੀ ਕਿ ਉਹ ਲਗਾਤਾਰ ਇੱਕ ਮਹੀਨਾ ਇੱਥੇ ਖੂਨਦਾਨ ਦਿੰਦੇ ਰਹਿਣਗੇ, ਜਿਸ ਵਿੱਚ ਰੋਜ਼ਾਨਾ 40 ਤੋਂ 50 ਯੂਨਿਟ ਖੂਨਦਾਨ ਦਿੱਤਾ ਜਾਂਦਾ ਰਹੇਗਾ।
ਇਸ ਮੌਕੇ ਡੇਰਾ ਸੱਚਾ ਸੌਦਾ ਦੇ ਪੰਤਾਲੀ ਮੈਂਬਰ ਹਰਮਿੰਦਰ ਸਿੰਘ ਨੋਨਾ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਪ੍ਰਸ਼ਾਸਨ ਦੀ ਮੰਗ ਤੋਂ ਬਾਅਦ ਹੀ ਕੈਂਪ ਲਾਇਆ ਗਿਆ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇੱਥੇ ਖ਼ੂਨਦਾਨ ਦੀ ਕਮੀ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਜਿੰਨ੍ਹਾ ਸਮਾਂ ਰਾਜਿੰਦਰਾ ਪ੍ਰਸ਼ਾਸਨ ਖ਼ੂਨਦਾਨ ਦੇਣ ਲਈ ਕਹੇਗਾ ਉਹਨਾਂ ਸਮਾਂ ਇੱਥੇ ਨਿਰੰਤਰ ਖ਼ੂਨਦਾਨ ਕੈਂਪ ਜਾਰੀ ਰਹੇਗਾ। ਇਸ ਮੌਕੇ ਖੂਨਦਾਨੀਆਂ ਵਿੱਚ ਵੱਖਰਾ ਜਜ਼ਬਾ ਦਿੱਤਾ ਗਿਆ ਅਤੇ ਖੂਨਦਾਨੀਆਂ ਦਾ ਕਹਿਣਾ ਸੀ ਕਿ ਅੱਜ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਦਿਵਸ ਮੌਕੇ ਖ਼ੂਨਦਾਨ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਸ ਦੇ ਨਾਲ ਹੀ ਨਾਭਾ ਵਿਖੇ ਵੀ ਖ਼ੂਨਦਾਨ ਕੈਂਪ ਲਾਇਆ ਗਿਆ ਜਿੱਥੇ ਕਿ ਸੇਵਾਦਾਰਾਂ ਵੱਲੋਂ ਖਬਰ ਲਿਖੇ ਜਾਣ ਤੱਕ 40 ਯੂਨਿਟ ਤੋਂ ਵੱਧ ਖੂਨਦਾਨ ਦੇ ਦਿੱਤਾ ਗਿਆ ਸੀ। ਅੱਜ ਪਟਿਆਲਾ ਅਤੇ ਨਾਭਾ ਵਿਖੇ 100 ਯੂਨਿਟ ਤੋਂ ਵੱਧ ਖੂਨ ਦਾਨ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।