World Health Organization - Sach Kahoon Punjabi

Air Pollution: ਹਵਾ ਪ੍ਰਦੂਸ਼ਣ ਸਭ ਤੋਂ ਵੱਡਾ ਵਾਤਾਵਰਨ ਜੋਖ਼ਿਮ
Air Pollution

Air Pollution: ਸੰਸਾਰਿਕ ਪੱਧਰ ’ਤੇ ਵਧਦੇ ਹਵਾ ਪ੍ਰਦੂਸ਼ਣ ਕਾਰਨ ਹਰ ਕਿਸੇ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਵਿਸ਼ਵ ਮੌਸਮ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ ਦੀ ਹਾਲ ਹੀ ’ਚ ਜਾਰੀ ਹੋਈ ਰਿਪੋਰਟ ਬਹੁਤ ਹੈਰਾਨੀ ਵਾਲੀ ਹੈ ਕਿ ਸੰਸਾਰ ’ਚ ਹਰ 10 ਇਨਸਾਨਾਂ ’ਚੋਂ 9 ਹਵਾ ਪ੍ਰਦੂਸ਼ਣ ਦੇ ਸ਼ਿਕਾਰ ਹੋ ਰਹੇ ਹਨ ਭਾਵ 90 ਫੀਸਦੀ ਮਨੁੱਖੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਜਿਸ ਕਾਰਨ ਨਾ ਸਿਰਫ਼ ਮਨੁੱਖੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਇਹ ਵਰਤਮਾਨ ਸਮੇਂ ਦਾ ਸਭ ਤੋਂ ਵੱਡਾ ਵਾਤਾਵਰਨ ਜੋਖ਼ਿਮ ਬਣ ਗਿਆ ਹੈ ਜਿਸ ਨੂੰ ਕਾਬੂ ਕਰ ਸਕਣਾ ਵਿਸ਼ਵ ਸਿਹਤ ਸੰਗਠਨ ਦੇ ਨਾਲ-ਨਾਲ ਸਰਕਾਰਾਂ ਲਈ ਵੀ ਚੁਣੌਤੀ ਬਣ ਗਿਆ ਹੈ। Air Pollution

ਹਵਾ ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ

ਵਿਸ਼ਵ ਮੌਸਮ ਵਿਗਿਆਨ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ ਵਰਗੇ ਸੰਗਠਨ ਹਵਾ ਪ੍ਰਦੂਸ਼ਣ ਨੂੰ ਅਕਸਰ ਸਭ ਤੋਂ ਵੱਡੇ ਵਾਤਾਵਰਨ ਜੋਖ਼ਿਮਾਂ ’ਚੋਂ ਇੱਕ ਦੱਸਦੇ ਆਏ ਹਨ ਹਵਾ ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਸਾਹ ਸੰਕ੍ਰਮਣ, ਦਿਲ ਰੋਗ, ਸਟ੍ਰੋਕ ਅਤੇ ਫੇਫੜਿਆਂ ਦਾ ਕੈਂਸਰ ਸ਼ਾਮਲ ਹੈ ਡਬਲਯੂਐੱਚਓ ਅਨੁਸਾਰ, ਪ੍ਰਦੂਸ਼ਿਤ ਹਵਾ ’ਚ ਮੌਜੂਦ ਬਰੀਕ ਕਣਾਂ ਦੇ ਸੰਪਰਕ ’ਚ ਆਉਣ ਨਾਲ ਹਰ ਸਾਲ ਕਰੀਬ 7 ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ, ਜੋ ਐੱਚਆਈਵੀ ਅਤੇ ਮਲੇਰੀਆ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੱਡਾ ਅੰਕੜਾ ਹੈ ਕਮਜ਼ੋਰ ਅਬਾਦੀ, ਜਿਵੇਂ ਕਿ ਬੱਚੇ, ਬਜ਼ੁਰਗ ਅਤੇ ਪਹਿਲਾਂ ਤੋਂ ਹੀ ਸਿਹਤ ਸਬੰਧੀ ਸਮੱਸਿਆਵਾਂ ਨਾਲ ਪੀੜਤ ਲੋਕ, ਹਵਾ ਪ੍ਰਦੂਸ਼ਣ ਨਾਲ ਵਿਸ਼ੇਸ਼ ਤੌਰ ’ਤੇ ਜੋਖ਼ਿਮ ’ਚ ਹਨ ਇਸ ਨਾਲ ਪੁਰਾਣੀਆਂ ਸਾਹ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ।

ਹਵਾ ਪ੍ਰਦੂਸ਼ਣ ਨਾਲ ਵਿਸ਼ੇਸ਼ ਤੌਰ ’ਤੇ ਜੋਖ਼ਿਮ ’ਚ ਹਨ ਇਸ ਨਾਲ ਪੁਰਾਣੀਆਂ ਸਾਹ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ | Air Pollution

ਅਸਥਮਾ ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ ਹਵਾ ਪ੍ਰਦੂਸ਼ਣ ਦੇ ਸਿਹਤ ਪ੍ਰਭਾਵ ਆਰਥਿਕ ਲਾਗਤਾਂ ’ਚ ਵੀ ਤਬਦੀਲ ਹੋ ਜਾਂਦੇ ਹਨ, ਜਿਸ ’ਚ ਸਿਹਤ ਸੇਵਾ ਖਰਚ ਅਤੇ ਕਿਰਤ ਉਤਪਾਦਕਤਾ ਦਾ ਨੁਕਸਾਨ ਸ਼ਾਮਲ ਹੈ ਇਹ ਲਾਗਤਾਂ ਵਿਅਕਤੀਆਂ ਅਤੇ ਸਮਾਜ ਦੋਵਾਂ ਲਈ ਮਹੱਤਵਪੂਰਨ ਹੋ ਸਕਦੀਆਂ ਹਨ ਮਨੁੱਖੀ ਸਿਹਤ ਤੋਂ ਇਲਾਵਾ, ਹਵਾ ਪ੍ਰਦੂਸ਼ਣ ਵਾਤਾਵਰਨ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਸ ਨਾਲ ਅਮਲੀ ਬਰਸਾਤ ਹੋ ਸਕਦੀ ਹੈ, ਜੋ ਫਸਲਾਂ, ਜੰਗਲਾਂ ਅਤੇ ਪਾਣੀ ਦੇ ਵਸੀਲਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਵਾਯੂ ਪ੍ਰਦੂਸ਼ਣ, ਵਿਸ਼ੇਸ਼ ਰੂਪ ਨਾਲ ਬਲੈਕ ਕਾਰਬਨ ਅਤੇ ਮੀਥੇਨ, ਸ਼ਕਤੀਸ਼ਾਲੀ ਜਲਵਾਯੂ ਬਲ ਹਨ। Air Pollution

ਵਧਦਾ ਸ਼ਹਿਰੀਕਰਨ ਹਵਾ ਪ੍ਰਦੂਸ਼ਣ ਦੇ ਉੁਚ ਪੱਧਰ ’ਚ ਯੋਗਦਾਨ ਦੇ ਰਿਹਾ

ਜੋ ਗਲੋਬਲ ਵਾਰਮਿੰਗ ’ਚ ਯੋਗਦਾਨ ਪਾਉਂਦੇ ਹਨ ਇਸ ਤਰ੍ਹਾਂ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਨਾਲ ਜਲਵਾਯੂ ਬਦਲਾਅ ਨੂੰ ਘੱਟ ਕਰਨ ’ਚ ਵੀ ਮੱਦਦ ਮਿਲ ਸਕਦੀ ਹੈ ਵਧਦਾ ਸ਼ਹਿਰੀਕਰਨ ਹਵਾ ਪ੍ਰਦੂਸ਼ਣ ਦੇ ਉੁਚ ਪੱਧਰ ’ਚ ਯੋਗਦਾਨ ਦੇ ਰਿਹਾ ਹੈ, ਵਿਸ਼ੇਸ਼ ਰੂਪ ਨਾਲ ਵਿਕਾਸਸ਼ੀਲ ਦੇਸ਼ਾਂ ’ਚ ਉਦਯੋਗਿਕ ਗਤੀਵਿਧੀਆਂ, ਵਾਹਨ ਨਿਕਾਸੀ ਅਤੇ ਊਰਜਾ ਪੈਦਾਵਾਰ ਸ਼ਹਿਰੀ ਹਵਾ ਪ੍ਰਦੂਸ਼ਣ ਦੇ ਮੁੱਖ ਸਰੋਤ ਹਨ ਹਾਲਾਂਕਿ ਇਸ ਦਿਸ਼ਾ ’ਚ ਯਤਨ ਹੋ ਰਹੇ ਪਰ ਹੌਲੀ ਇਲੈਕਟ੍ਰੀਕਲ ਵਾਹਨਾਂ ਦੀ ਗਿਣਤੀ ਵਧਣ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਘੱਟ ਹੋ ਸਕਦਾ ਹੈ ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ਨਾਲ ਮਨੁੱਖਾਂ ’ਤੇ ਗੰਭੀਰ ਅਤੇ ਵੱਖ-ਵੱਖ ਸਿਹਤ ਪ੍ਰਭਾਵ ਪੈ ਸਕਦੇ ਹਨ ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ਨਾਲ ਦਿਲ ਸਬੰਧੀ ਬਿਮਾਰੀਆਂ ਵਿਕਸਿਤ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਪ੍ਰਦੂਸ਼ਣ ਦੇ ਲਗਾਤਾਰ ਸੰਪਰਕ ਨਾਲ ਸਟ੍ਰੋਕ ਦਾ ਖ਼ਤਰਾ ਵਧ ਸਕਦਾ ਹੈ

ਜਿਨ੍ਹਾਂ ’ਚ ਇਸਕੇਮਿਕ ਦਿਲ ਰੋਗ ਅਤੇ ਦਿਲ ਦਾ ਦੌਰਾ ਸ਼ਾਮਲ ਹੈ ਇਸ ਦੇ ਸੰਪਰਕ ’ਚ ਆਉਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ ਪ੍ਰਦੂਸ਼ਣ ਦੇ ਲਗਾਤਾਰ ਸੰਪਰਕ ਨਾਲ ਸਟ੍ਰੋਕ ਦਾ ਖ਼ਤਰਾ ਵਧ ਸਕਦਾ ਹੈ ਬਚਪਨ ’ਚ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ਨਾਲ ਫੇਫੜਿਆਂ ਦਾ ਵਿਕਾਸ ਰੁਕ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਫੇਫੜਿਆਂ ਦੀ ਕਾਰਜ ਸਮਰੱਥਾ ਘੱਟ ਹੋ ਰਹੀ ਹੈ ਲੰਮੇ ਸਮੇਂ ਤੱਕ ਇਸ ਦੇ ਸੰਪਰਕ ’ਚ ਰਹਿਣ ਨਾਲ ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਡਿਜੀਜ਼ ਹੋ ਸਕਦੀ ਹੈ, ਜਿਸ ’ਚ ਹਵਾ ਪ੍ਰਵਾਹ ’ਚ ਰੁਕਾਵਟ ਅਤੇ ਸਾਹ ਲੈਣ ’ਚ ਦਿੱਕਤ ਹੁੰਦੀ ਹੈ। Air Pollution

ਹਵਾ ਪ੍ਰਦੂਸ਼ਣ, ਮੂਤਰਾਸ਼ਯ, ਗੁਰਦੇ ਅਤੇ ਹੋਰ ਅੰਗਾਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ

ਹਵਾ ਪ੍ਰਦੂਸ਼ਣ, ਵਿਸ਼ੇਸ਼ ਰੂਪ ਨਾਲ ਸੂਖਮ ਕਣ ਪਦਾਰਥ ਅਤੇ ਕੁਝ ਵਾਸ਼ਪਸ਼ੀਲ ਕਾਰਬਨਿਕ ਯੌਗਿਕਾਂ (ਵੀਓਸੀ) ਨਾਲ ਲੰਮੇ ਸਮੇਂ ਦੇ ਸੰਪਰਕ ਅਤੇ ਫੇਫੜਿਆਂ ਦੇ ਕੈਂਸਰ ਦੇ ਵਧਦੇ ਜੋਖ਼ਿਮ ਵਿਚਕਾਰ ਇੱਕ ਸਥਾਪਿਤ ਸਬੰਧ ਹੈ ਖੋਜ ਤੋਂ ਪਤਾ ਲੱਗਦਾ ਹੈ ਕਿ ਹਵਾ ਪ੍ਰਦੂਸ਼ਣ, ਮੂਤਰਾਸ਼ਯ, ਗੁਰਦੇ ਅਤੇ ਹੋਰ ਅੰਗਾਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ’ਚ ਬੋਧਾਤਮਕ ਗਿਰਾਵਟ ਹੁੰਦੀ ਹੈ ਅਤੇ ਇਸ ਨਾਲ ਅਲਜ਼ਾਈਮਰ ਅਤੇ ਪਾਰਕਿੰਸੰਸ ਵਰਗੇ ਨਿਊਰੋਡੀਜੈਨੇਟਿਵ ਰੋਗਾਂ ਦਾ ਖ਼ਤਰਾ ਵਧ ਸਕਦਾ ਹੈ ਬੱਚਿਆਂ ਲਈ, ਪ੍ਰਦੂਸ਼ਿਤ ਹਵਾ ਦੇ ਸੰਪਰਕ ’ਚ ਲੰਮੇ ਸਮੇਂ ਤੱਕ ਰਹਿਣ ਨਾਲ ਦਿਮਾਗ ਦਾ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਸੰਭਾਵਿਤ ਰੂਪ ਨਾਲ ਵਿਹਾਰਕ ਅਤੇ ਬੋਧਾਤਮਿਕ ਵਿਕਾਰ ਪੈਦਾ ਹੋ ਸਕਦੇ ਹਨ। Air Pollution

Read This : Air Pollution: ਹਵਾ ਪ੍ਰਦੂਸ਼ਣ ਤੋਂ ਮਾਸੂਮਾਂ ਨੂੰ ਬਚਾਉਣਾ ਹੋਵੇਗਾ

ਉੱਚ ਪੱਧਰ ਦੇ ਹਵਾ ਪ੍ਰਦੂਸ਼ਣ ਦੇ ਸੰਪਰਕ ’ਚ ਆਉਣ ਵਾਲੀਆਂ ਗਰਭਵਤੀ ਔਰਤਾਂ ’ਚ ਘੱਟ ਵਜ਼ਨ ਵਾਲੇ ਬੱਚਿਆਂ ਨੂੰ ਜਨਮ ਦੇਣ ਦਾ ਜੋਖ਼ਿਮ ਵਧ ਜਾਂਦਾ ਹੈ ਬੇਹੱਦ ਹਵਾ ਪ੍ਰਦੂਸ਼ਣ ਵਾਲੇ ਖੇਤਰਾਂ ’ਚ ਸਮੇਂ ਤੋਂ ਪਹਿਲਾਂ ਡਿਲੀਵਰੀ ਦਾ ਜੋਖ਼ਿਮ ਜ਼ਿਆਦਾ ਹੁੰਦਾ ਹੈ ਕੁੱਲ ਮਿਲਾ ਕੇ, ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ਨਾਲ ਵੱਖ-ਵੱਖ ਲੰਮੀਆਂ ਬਿਮਾਰੀਆਂ, ਵਿਸ਼ੇਸ਼ ਕਰਕੇ ਦਿਲ ਅਤੇ ਸਾਹ ਸਬੰਧੀ ਬਿਮਾਰੀਆਂ ਨਾਲ ਬੇਵਕਤੀ ਮੌਤ ਦਾ ਖ਼ਤਰਾ ਵਧ ਸਕਦਾ ਹੈ ਹਵਾ ਪ੍ਰਦੂਸ਼ਣ ਦੇ ਜੋਖ਼ਿਮ ਨੂੰ ਘੱਟ ਕਰਨ ਲਈ ਉਪਾਅ ਕਰਨਾ ਮਹੱਤਵਪੂਰਨ ਹੈ।

ਹਵਾ ਗੁਣਵੱਤਾ ਨੂੰ ਕੰਟਰੋਲ ਕਰਨ ਲਈ ਪ੍ਰਭਾਵਸ਼ਾਲੀ ਨਿਯਮ ਅਤੇ ਨੀਤੀਆਂ ਜ਼ਰੂਰੀ

ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਇਸ ’ਚ ਨੀਤੀਗਤ ਬਦਲਾਅ, ਤਕਨੀਕੀ ਨਵਾਚਾਰ ਅਤੇ ਨਿੱਜੀ ਸੁਰੱਖਿਆ ਰਣਨੀਤੀਆਂ ਸ਼ਾਮਲ ਹੋ ਸਕਦੀਆਂ ਹਨ ਹਵਾ ਗੁਣਵੱਤਾ ਨੂੰ ਕੰਟਰੋਲ ਕਰਨ ਲਈ ਪ੍ਰਭਾਵਸ਼ਾਲੀ ਨਿਯਮ ਅਤੇ ਨੀਤੀਆਂ ਜ਼ਰੂਰੀ ਹਨ, ਕਈ ਦੇਸ਼ਾਂ ਨੇ ਕਾਨੂੰਨ, ਸਵੱਛ ਤਕਨੀਕ ਅਤੇ ਜਨ ਜਾਗਰੂਕਤਾ ਮੁਹਿੰਮਾਂ ਜਰੀਏ ਹਵਾ ਪ੍ਰਦਸ਼ਣ ਨੂੰ ਘੱਟ ਕਰਨ ਲਈ ਕਦਮ ਚੁੱਕੇ ਹਨ, ਪਰ ਸੰਸਾਰਿਕ ਪੱਧਰ ’ਤੇ ਹਾਲੇ ਵੀ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਬਹੁ-ਮੁਕਾਮੀ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ। Air Pollution

ਜਿਸ ’ਚ ਤਕਨੀਕੀ ਨਵਾਚਾਰ, ਰੈਗੂਲੇਟਰੀ ਢਾਂਚੇ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਦੀਰਘਕਾਲੀ ਹੱਲਾਂ ’ਚ ਸੰਭਾਵ ਹੈ ਸਵੱਛ ਊਰਜਾ ਸਰੋਤਾਂ ’ਚ ਬਦਲਾਅ, ਸ਼ਹਿਰੀ ਨਿਯੋਜਨ ’ਚ ਸੁਧਾਰ ਅਤੇ ਸਖਤ ਨਿਕਾਸੀ ਮਾਪਦੰਡਾਂ ਨੂੰ ਲਾਗੂ ਕਰਨਾ ਸ਼ਾਮਲ ਹੋਵੇਗਾ ਹਵਾ ਪ੍ਰਦੂਸ਼ਣ ਨਾਲ ਨਜਿੱਠਣਾ ਸਿਰਫ਼ ਵਾਤਾਵਰਨ ਨਾਲ ਸਬੰਧਿਤ ਨਹੀਂ ਹੈ, ਇਹ ਜਨਤਕ ਸਿਹਤ ਅਤੇ ਆਰਥਿਕ ਸਥਿਰਤਾ ਲਈ ਮੌਲਿਕ ਹੈ, ਜਿਸ ਨਾਲ ਇਹ ਸੰਸਾਰਕ ਸੰਗਠਨਾਂ ਅਤੇ ਸਰਕਾਰਾਂ ਲਈ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਡਾ. ਸੰਦੀਪ ਸਿੰਹਮਾਰ

ਵਿਸ਼ਵ ਸਿਹਤ ਸੰਗਠਨ ਚਿਤਾਵਨੀ : ਇੰਜੈਕਸ਼ਨ ਸਰਿੰਜ ਦੀ ਕਮੀ ਦਾ ਸਾਹਮਣਾ ਕਰੇਗੀ ਦੁਨੀਆ!
ਵਿਸ਼ਵ ਸਿਹਤ ਸੰਗਠਨ ਚਿਤਾਵਨੀ : ਇੰਜੈਕਸ਼ਨ ਸਰਿੰਜ ਦੀ ਕਮੀ ਦਾ ਸਾਹਮਣਾ ਕਰੇਗੀ ਦੁਨੀਆ!

ਜਿਨੀਵਾ (ਸਵਿਟਜ਼ਰਲੈਂਡ)। ਕੋਰੋਨਾ ਮਹਾਮਾਰੀ ਦੇ ਕਾਰਨ ਅਗਲੇ ਸਾਲ ਤੱਕ ਦੁਨੀਆ ਨੂੰ ਲਗਭਗ 20 ਕਰੋੜ ਇੰਜੈਕਸ਼ਨ ਸਰਿੰਜਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੁਨੀਆ ਭਰ ‘ਚ ਕੋਰੋਨਾ ਟੀਕਾਕਰਨ ਕਾਰਨ ਸਰਿੰਜਾਂ ਦੀ ਵੱਡੇ ਪੱਧਰ ‘ਤੇ ਵਰਤੋਂ ਹੋ ਰਹੀ ਹੈ। ਲੀਜ਼ਾ ਹੇਡਮੈਨ, ਸੀਨੀਅਰ ਸਲਾਹਕਾਰ, ਡਬਲਯੂਐਚਓ ਦੀ ਦਵਾਈ ਅਤੇ ਸਿਹਤ ਉਤਪਾਦਾਂ ਤੱਕ ਪਹੁੰਚ ਦੀ ਡਿਵੀਜ਼ਨ, ਨੇ ਇਹ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਲੋਕਾਂ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ‘ਤੇ ਵੀ ਗੰਭੀਰ ਅਸਰ ਪਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਹੁਣ ਤੱਕ 725 ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਡੋਜ਼ ਲਾਗੂ ਹੋ ਚੁੱਕੀਆਂ ਹਨ। ਇਹਨਾਂ ਵਿੱਚ ਸਿੰਗਲ, ਡਬਲ ਅਤੇ ਬੂਸਟਰ ਖੁਰਾਕ ਸ਼ਾਮਲ ਹਨ। ਟੀਕਿਆਂ ਦੀ ਇਹ ਗਿਣਤੀ ਇੱਕ ਸਾਲ ਵਿੱਚ ਲਗਾਈਆਂ ਗਈਆਂ ਕੁੱਲ ਟੀਕਿਆਂ ਦੀ ਗਿਣਤੀ ਨਾਲੋਂ ਦੁੱਗਣੀ ਹੈ। ਕਿਉਂਕਿ ਹਰ ਖੁਰਾਕ ਲਈ ਵੱਖਰੀ ਸਰਿੰਜ ਵਰਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸੰਸਾਰ ਸਿਹਤ ਸੰਗਠਨ ਦਾ ਭਵਿੱਖ
ਸੰਸਾਰ ਸਿਹਤ ਸੰਗਠਨ ਦਾ ਭਵਿੱਖ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਹਿੰਦੇ ਹੋਏ ਸੰਸਾਰ ਸਿਹਤ ਸੰਗਠਨ ਨੂੰ ਅਮਰੀਕਾ ਵੱਲੋਂ ਦਿੱਤੇ ਜਾਣ ਵਾਲੇ ਪੈਸੇ ਦਾ ਭੁਗਤਾਨ ਬੰਦ ਕਰ ਦਿੱਤਾ ਹੈ ਕਿ ਸੰਗਠਨ ਨੇ ਕੋਰੋਨਾ ਵਾਇਰਸ ਬਾਰੇ ਚੀਨ ਦੀ ਗਲਤ ਜਾਣਕਾਰੀ ਨੂੰ ਲੁਕੋਇਆ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ‘ਤੇ ਪੋਚਾ ਮਾਰਨ ‘ਚ ਸੰਸਾਰ ਸਿਹਤ ਸੰਗਠਨ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ

ਇਸ ਸੰਗਠਨ ਨੂੰ ਇਹ ਇੱਕ ਵੱਡਾ ਝਟਕਾ ਸੀ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਸੰਗਠਨ ਅੰਤਰਰਾਸ਼ਟਰੀ ਰਾਜਨੀਤੀ ਤੋਂ ਪ੍ਰਭਾਵਿਤ ਹੋਏ ਬਿਨਾਂ ਕੰਮ ਕਰਦਾ ਹੈ ਸੰਸਾਰ ਸਿਹਤ ਸੰਗਠਨ ਆਪਣੇ ਵਿੱਤੀ ਸਹਾਇਤਾ ਦਾ ਸਭ ਤੋਂ ਵੱਡਾ ਹਿੱਸਾ ਅਮਰੀਕਾ ਤੋਂ ਪ੍ਰਾਪਤ ਕਰਦਾ ਹੈ ਅਤੇ ਅਮਰੀਕਾ ਵੱਲੋਂ ਉਸ ‘ਤੇ ਇਸ ਕੋਰੋਨਾ ਵਾਇਰਸ ਸੰਕਟ ਦੇ ਮਾੜੇ ਪ੍ਰਬੰਧਾਂ ਦਾ ਦੋਸ਼ ਲਾਇਆ ਜਾ ਰਿਹਾ ਹੈ ਕਿ ਉਸ ਨੇ ਸੂਚਨਾ ਨੂੰ ਲੁਕੋਇਆ ਹੈ ਅਤੇ ਉਸ ਨੂੰ ਸਮੇਂ ‘ਤੇ ਪਾਰਦਰਸ਼ੀ ਢੰਗ ਨਾਲ ਸੰਸਾਰ ਭਾਈਚਾਰੇ ਤੱਕ ਨਹੀਂ ਪਹੁੰਚਾਇਆ ਹੈ

ਅਮਰੀਕਾ ਵੱਲੋਂ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਚੀਨ ਨੇ ਕੋਰੋਨਾ ਵਾਇਰਸ ਦੀ ਪੈਦਾਇਸ਼ ਸਬੰਧੀ ਰਿਸਰਚ ਪੱਤਰ ਦੇ ਪ੍ਰਕਾਸ਼ਨ ‘ਤੇ ਰੋਕ ਲਾ ਦਿੱਤੀ ਅਮਰੀਕੀ ਰਾਸ਼ਟਰਪਤੀ ਅਨੁਸਾਰ ਸੰਸਾਰ ਸਿਹਤ ਸੰਗਠਨ ਲੱਗਦਾ ਹੈ ਚੀਨ ਕੇਂਦਰਿਤ ਬਣ ਗਿਆ ਹੈ ਅਤੇ ਉਹ ਸਮਾਂ ਰਹਿੰਦੇ ਹੋਏ

ਇਸ ਮਹਾਂਮਾਰੀ ਦੇ ਪ੍ਰਸਾਰ ਦਾ ਐਲਾਨ ਨਹੀਂ ਕਰ ਸਕਿਆ ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਸਾਂਸਦਾਂ ਨੇ ਸੰਸਾਰ ਸਿਹਤ ਸੰਗਠਨ ਨੂੰ ਕਿਹਾ ਹੈ ਕਿ ਉਹ 19 ਅਗਸਤ 2019 ਤੋਂ ਲੋਕ ਸਿਹਤ ਬਾਰੇ ਚੀਨ ਸਰਕਾਰ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਹੋਏ ਸਮੱਗਰੀ-ਵਿਵਹਾਰ ਨੂੰ ਜਨਤਕ ਕਰੇ ਨਾਲ ਹੀ ਇਹ ਵੀ ਦੱਸੇ ਕਿ ਚੀਨ ‘ਚ ਇਸ ਮਹਾਂਮਾਰੀ ਨਾਲ ਕਿੰਨੇ ਲੋਕ ਪੀੜਤ ਅਤੇ ਕਿੰਨੇ ਲੋਕਾਂ ਦੀ ਮੌਤ ਹੋਈ ਉਹ ਚਾਹੁੰਦੇ ਹਨ ਕਿ ਅਮਰੀਕਾ ਵੱਲੋਂ ਉਨ੍ਹਾਂ ਸੰਗਠਨਾਂ ਨੂੰ ਪੈਸਾ ਦਿੱਤਾ ਜਾਵੇ ਜੋ ਸੰਸਾਰ ਦੇ ਸਾਰੇ ਦੇਸ਼ਾਂ ਦੇ ਹਿੱਤਾਂ ਦਾ ਬਰਾਬਰ ਧਿਆਨ ਰੱਖਦੇ ਹਨ

ਇਹ ਟਿੱਪਣੀ ਇਸ ਅੰਤਰਰਾਸ਼ਟਰੀ ਸੰਗਠਨ ਦੀ ਨਿਰਪੱਖਤਾ ਬਾਰੇ ਸ਼ੱਕ ਪੈਦਾ ਕਰਦੀ ਹੈ ਅਮਰੀਕਾ ਸੰਸਾਰ ਸਿਹਤ ਸੰਗਠਨ ਨੂੰ ਸਭ ਤੋਂ ਜ਼ਿਆਦਾ ਪੈਸਾ ਦਿੰਦਾ ਹੈ ਅਤੇ ਇਸ ਦਾ ਸਾਲਾਨਾ ਅੰਸ਼ਦਾਨ 450 ਮਿਲੀਅਨ ਡਾਲਰ ਹੈ ਜੋ ਸੰਗਠਨ ਦੇ ਬਜਟ ਦਾ ਲਗਭਗ ਚੌਥਾ ਹਿੱਸਾ ਹੈ ਇਹ ਖ਼ਬਰ ਮਿਲੀ ਹੈ ਕਿ ਸੰਗਠਨ ਅਮਰੀਕਾ ਵੱਲੋਂ ਉਸ ਨੂੰ ਦਿੱਤੇ ਜਾਣ ਵਾਲੇ ਪੈਸੇ ‘ਤੇ ਰੋਕ ਦੇ ਪ੍ਰਭਾਵ ਦੀ ਸਮੀਖਿਆ ਕਰ ਰਿਹਾ ਹੈ ਅਤੇ ਉਸ ਨੂੰ ਸੰਗਠਨ ਦੇ ਕੰਮਕਾਜ ਨੂੰ ਬੇਰੋਕ ਟੋਕ ਕਰਨ ਲਈ ਇਸ ਅੰਤਰ ਨੂੰ ਪੂਰਾ ਕਰਨਾ ਹੋਵੇਗਾ

ਅਮਰੀਕਾ ਵੱਲੋਂ ਸੰਸਾਰ ਸਿਹਤ ਸੰਗਠਨ ਦੀ ਵਿੱਤੀ ਸਹਾਇਤਾ ਨੂੰ ਰੋਕਣ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਚੀਨ ਨੇ ਆਪਣੇ ਅੰਸ਼ਦਾਨ ‘ਚ ਲਗਭਗ 45 ਮਿਲੀਅਨ ਡਾਲਰ ਦੇ ਵਾਧੇ ਦਾ ਸੰਕੇਤ ਦਿੱਤਾ ਹੈ ਪਰੰਤੂ ਇਸ ਨਾਲ ਇਹ ਖੱਪਾ ਪੂਰਿਆ ਨਹੀਂ ਜਾ ਸਕੇਗਾ ਅਮਰੀਕਾ ‘ਚ ਅਤੇ ਹੋਰ ਦੇਸ਼ਾਂ ‘ਚ ਲੋਕਾਂ ਦਾ ਸੁਝਾਅ ਹੈ ਕਿ ਸੰਸਾਰ ਸਿਹਤ ਸੰਗਠਨ ਜਾਂ ਮਨੁੱਖੀ ਕਾਰਜਾਂ ‘ਚ ਲੱਗੇ ਕਿਸੇ ਸੰਗਠਨ ਦੇ ਵਿੱਤੀ ਸਹਾÎਇਤਾ ਬੰਦ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ

ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਤੋਂ ਇਲਾਵਾ ਸੰਸਾਰ ਸਿਹਤ ਸੰਗਠਨ ਪੋਲੀਓ, ਚੇਚਕ, ਇਬੋਲਾ, ਐਚਆਈਵੀ, ਟੀ.ਬੀ., ਕੈਂਸਰ, ਸ਼ੂਗਰ, ਮਾਨਸਿਕ ਬਿਮਾਰੀਆਂ ਆਦਿ ਦੇ ਖ਼ਾਤਮੇ ‘ਚ ਵੀ ਕੰਮ ਕਰਦਾ ਹੈ ਜਿਨ੍ਹਾਂ ਬਿਮਾਰੀਆਂ ਦਾ ਖ਼ਾਤਮਾ ਵੀ ਕੀਤਾ ਗਿਆ ਹੈ ਉਨ੍ਹਾਂ ਦੀ ਵਾਪਸੀ ਨੂੰ ਰੋਕਣ ਲਈ ਇਹ ਸੰਗਠਨ ਯਤਨਸ਼ੀਲ ਰਹਿੰਦਾ ਹੈ ਸੰਗਠਨ ਵੱਖ-ਵੱਖ ਦੇਸ਼ਾਂ ਦੀ ਸਿਹਤ ਪ੍ਰਣਾਲੀ ਨਾਲ ਮਿਲ ਕੇ ਕੰਮ ਕਰਦਾ ਹੈ ਅਤੇ ਜੀਵਨ ਰੱਖਿਅਕ ਸਿਹਤ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ‘ਚ ਸੁਧਾਰ ਲਈ ਯਤਨਸ਼ੀਲ ਰਹਿੰਦਾ ਹੈ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਸਾਰੇ ਦੇਸ਼ਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ

ਉਸ ਤੋਂ ਬਿਨਾਂ ਗਰੀਬ, ਅਮੀਰ ਸਾਰੇ ਦੇਸ਼ ਸੰਕਟ ‘ਚ ਆ ਜਾਣਗੇ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਮਨੁੱਖੀ ਯਤਨਾਂ ਨਾਲ ਰੋਕਿਆ ਜਾ ਸਕਦਾ ਹੈ ਸੰਸਾਰ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਪ੍ਰਭਾਵਸ਼ਾਲੀ ਦਵਾਈ ਦੀ ਖੋਜ ਲਈ ਸੰਸਾਰਕ ਯਤਨ ਸ਼ੁਰੂ ਕੀਤੇ ਹਨ ਅੱਜ ਸੰਸਾਰ ‘ਚ ਕੋਰੋਨਾ ਵਾਇਰਸ ਪੀੜਤਾਂ ਦੇ 25 ਲੱਖ ਤੋਂ ਜਿਆਦਾ ਮਾਮਲੇ ਹਨ ਅਤੇ ਸਭ ਤੋਂ ਜਿਆਦਾ 7 ਲੱਖ ਤੋਂ ਜਿਆਦਾ ਅਮਰੀਕਾ ‘ਚ ਹਨ ਸਪੇਨ ਅਤੇ ਇਟਲੀ ‘ਚ ਇਹ ਮਾਮਲੇ 2 ਲੱਖ ਤੱਕ ਪਹੁੰਚਣ ਵਾਲੇ ਹਨ

ਫਰਾਂਸ ਅਤੇ ਜਰਮਨੀ ‘ਚ ਲਗਭਗ ਡੇਢ ਲੱਖ ਹਨ ਤਾਂ ਬ੍ਰਿਟੇਨ ‘ਚ ਇੱਕ ਲੱਖ 20 ਹਜ਼ਾਰ ਦੇ ਕਰੀਬ ਹਨ ਭਾਰਤ ‘ਚ ਹਾਲੇ ਅਜਿਹੇ ਮਾਮਲਿਆਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਹੈ ਅਤੇ ਹੋਰ ਦੇਸ਼ਾਂ ਦੀ ਸਥਿਤੀ ਦੇ ਮੁਕਾਬਲੇ ਉਸ ਦੀ ਸਥਿਤੀ ਚੰਗੀ ਹੈ ਇਸ ਮਹਾਂਮਾਰੀ ਨਾਲ 185 ਦੇਸ਼ ਪ੍ਰਭਾਵਿਤ ਹਨ ਅਤੇ ਹੁਣ ਤੱਕ 1 ਲੱਖ 60 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਹੈ

ਚੀਨ ਨੇ 23 ਜਨਵਰੀ ਨੂੰ ਵੁਹਾਨ ‘ਚ ਲਾਕ ਡਾਊਨ ਦਾ ਐਲਾਨ ਕਰ ਦਿੱਤਾ ਸੀ ਅਤੇ ਸੰਸਾਰ ਸਿਹਤ ਸੰਗਠਨ ਦੇ ਜਨਰਲ ਡਾਇਰੈਕਟਰ ਨੇ ਚਿਤਾਵਨੀ ਦਿੱਤੀ ਸੀ ਕਿ ਐਮਰਜੈਂਸੀ ਸਥਿਤੀ ਚੀਨ ਲਈ ਹੈ ਸੰਸਾਰ ਲਈ ਨਹੀਂ ਫਿਰ ਵੀ ਇਸ ਵਾਇਰਸ ਦੇ ਸਮੁੱਚੇ ਵਿਸ਼ਵ ‘ਚ ਪ੍ਰਸਾਰ ਦੀ ਸੰਭਾਵਨਾ ਹੈ

ਇਸ ਵਾਇਰਸ ਦੇ ਖ਼ਤਰੇ ਬਾਰੇ ਮਾਹਿਰਾਂ ਦੀ ਰਾਇ ਵੱਖ-ਵੱਖ ਰਹੀ ਹੈ ਪਰੰਤੂ ਜਨਵਰੀ ਦੇ ਅੰਤ ਤੱਕ ਕੌਮਾਂਤਰੀ ਆਫ਼ਤ ਦਾ ਐਲਾਨ ਕਰ ਦਿੱਤਾ ਗਿਆ ਅਮਰੀਕਾ ਇਸ ਖ਼ਤਰੇ ਨੂੰ ਪਹਿਲਾਂ ਨਹੀਂ ਟੋਹ ਸਕਿਆ ਅਤੇ ਉਸ ਨੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ 13 ਜਨਵਰੀ ਨੂੰ ਰਾਸ਼ਟਰੀ ਐਮਰਜੰਸੀ ਦਾ ਐਲਾਨ ਕੀਤਾ

ਅਜਿਹੇ ਸਮੇਂ ‘ਚ ਜਦੋਂ ਸੰਸਾਰ ਸਿਹਤ ਸੰਗਠਨ ਦੀਆਂ ਸੇਵਾਵਾਂ ਅਤੇ ਮੁਹਾਰਤ ਦੀ ਸਭ ਤੋਂ ਜ਼ਿਆਦਾ ਲੋੜ ਹੈ ਉਸ ਨੂੰ ਵਿੱਤੀ ਸੰਕਟ ‘ਚ ਪਾਉਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੰਗਠਨ ਨੇ ਪੋਲੀਓ, ਚੇਚਕ ਦੇ ਖ਼ਾਤਮੇ, ਬੁਖ਼ਾਰ ਦੇ ਟੀਕਾਕਰਨ ਅਤੇ ਮਾਨਸਿਕ ਸਿਹਤ ਸੇਵਾਵਾਂ ‘ਚ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ ਸੰਗਠਨ ਨੇ ਆਪਣੇ ਕੰਮਾਂ ਨਾਲ ਸੰਸਾਰ ਸਿਹਤ ਅਤੇ ਰੋਗ ਦਾ ਪ੍ਰਸ਼ਾਸਨ ਸੰਭਾਲਿਆ ਹੈ ਅਤੇ ਉਹ ਵੱਖ-ਵੱਖ ਦੇਸ਼ਾਂ ਅਤੇ ਸੰਗਠਨਾਂ ਵਿਚਕਾਰ ਨਿਗਰਾਨੀ ਮਾਪਦੰਡਾਂ ਅਤੇ ਮਾਨਕਾਂ ਦੇ ਬਦਲਾਅ ਅਤੇ ਤਾਲਮੇਲ ਦਾ ਕੰਮ ਕਰ ਰਿਹਾ ਹੈ

ਸੰਯੁਕਤ ਰਾਸ਼ਟਰ ਸੰਘ ਦੇ ਸਾਰੇ ਸੰਗਠਨ ਅੰਤਰਰਾਸ਼ਟਰੀ ਰਾਜਨੀਤੀ ਤੋਂ ਵੱਖ ਰਹਿਣੇ ਚਾਹੀਦੇ ਹਨ ਅਤੇ ਸੰਸਾਰ ਸਿਹਤ ਸੰਗਠਨ ਨੂੰ ਰਾਜਨੀਤੀ ਤੋਂ ਬਿਲਕੁਲ ਮੁਕਤ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਸਿਹਤ ਅਤੇ ਰੋਗ ਅੰਤਰਰਾਸ਼ਟਰੀ ਸੀਮਾਵਾਂ ਤੋਂ ਵੱਖ ਨਹੀਂ ਕੀਤੇ ਜਾ ਸਕਦੇ ਪਰੰਤੂ ਹੁਣ ਇਹ ਧਾਰਨਾ ਗਲਤ ਸਿੱਧ ਹੁੰਦੀ ਜਾ ਰਹੀ ਹੈ

ਸੰਸਾਰੀਕਰਨ ਨੇ ਸਿਹਤਮੰਦੀ ਅਤੇ ਰੋਗ ਕੰਟਰੋਲ ਲਈ ਮੌਕੇ ਅਤੇ ਚੁਣੌਤੀਆਂ ਦੋਵੇਂ ਹੀ ਪੈਦਾ ਕੀਤੇ ਹਨ ਇਸ ਨਾਲ ਵਾਇਰਸ ਰੋਗਾਂ ਦੇ ਪ੍ਰਸਾਰ ‘ਚ ਤੇਜ਼ੀ ਆਈ ਹੈ ਤਾਂ ਮੈਡੀਕਲ, ਗਿਆਨ, ਸਿਹਤ ਪ੍ਰਣਾਲੀਆਂ, ਇਲਾਜ ਵਿਧੀਆਂ ਆਦਿ ਦੇ ਅਦਾਨ-ਪ੍ਰਦਾਨ ਨਾਲ ਮੈਡੀਕਲ ਖੇਤਰ ‘ਚ ਚੰਗੀ ਤਰੱਕੀ ਵੀ ਹੋਈ ਹੈ

ਅੱਜ ਸੰਸਾਰ ‘ਚ ਯਾਤਰਾ, ਵਪਾਰ , ਸੰਚਾਰ ਅਤੇ ਸੰਪਰਕ ਦੇ ਵਧਣ ਨਾਲ ਸੰਸਾਰਕ ਟੀਮ ਵਰਕ ਦੀ ਲੋੜ ਹੈ ਕਿਉਂਕਿ  ਬਿਮਾਰੀਆਂ, ਸੂਚਨਾਵਾਂ, ਵਿਚਾਰਾਂ, ਅਧਿਕਾਰਾਂ ਅਤੇ ਜਿੰਮੇਵਾਰੀਆਂ ਦਾ ਸੰਸਾਰੀਕਰਨ ਹੋਇਆ ਹੈ ਅਤੇ ਇਸ ਨਾਲ ਮਾਨਵਤਾ ਅਤੇ ਇੱਥੋਂ ਤੱਕ ਜੀਵ ਅਤੇ ਜੀਵਨ ਵੀ ਪ੍ਰਭਾਵਿਤ ਹੋਇਆ ਹੈ ਲੋਕ ਸਿਹਤ ਅੱਜ ਸਥਾਨਕ ਵਿਸ਼ਾ ਨਹੀਂ ਹੈ ਸਗੋਂ ਇਹ ਇੱਕ ਸੰਸਾਰਕ ਵਿਸ਼ਾ ਬਣ ਗਿਆ ਹੈ

ਇੱਕ ਨਵਾਂ ਸੰਸਾਰਿਕ ਸਿਹਤ ਯੁੱਗ ਦਾ ਰੂਪ ਲੈ ਰਿਹਾ ਹੈ ਜਿਸ ‘ਚ ਯਤਨਾਂ ‘ਚ ਸਹਿਯੋਗ ਅਤੇ ਤਾਲਮੇਲ, ਸਮੱਗਰੀ ਅਤੇ ਮਨੁੱਖੀ ਵਸੀਲਿਆਂ ਦਾ ਸਾਂਝਾ ਪ੍ਰਯੋਗ, ਗਿਆਨ ਅਤੇ ਸੂਚਨਾਵਾਂ ਦਾ ਪ੍ਰਸਾਰ ਦੇਖਣ ਨੂੰ ਮਿਲ ਰਿਹਾ ਹੈ ਸਿਹਤ ਅਤੇ ਰੋਗਾਂ ਦਾ ਅੰਤਰਰਾਸ਼ਟਰੀ ਪ੍ਰਬੰਧਨ ਫ਼ਿਰ ਹੀ ਸੰਭਵ ਹੈ ਜਦੋਂ ਅਸੀਂ ਸੰਸਾਰਿਕ ਮਾਪਦੰਡ ਅਤੇ ਮਿਆਰ ਸਥਾਪਿਤ ਕਰੀਏ

ਕੋਰੋਨਾ ਵਾਇਰਸ ਇੱਕ ਤਬਾਹਕਾਰੀ ਮਹਾਂਮਾਰੀ ਹੈ ਅਤੇ ਇਸ ਨੇ ਅੰਤਰਰਾਸ਼ਟਰੀ ਸੰਗਠਨਾਂ ਦੀਆਂ ਸੀਮਾਵਾਂ ਅਤੇ ਸ਼ਕਤੀਸ਼ਾਲੀ ਦੇਸ਼ਾਂ ‘ਤੇ ਉਨ੍ਹਾਂ ਦੀ ਨਿਰਭਰਤਾ ਨੂੰ ਉਜਾਗਰ ਕਰ ਦਿੱਤਾ ਹੈ ਇਹ ਸੰਗਠਨ  ਸੂਚਨਾਵਾਂ ਦੇ ਪ੍ਰਸਾਰ ਲਈ ਮੈਂਬਰ ਰਾਸ਼ਟਰਾਂ ‘ਤੇ ਨਿਰਭਰ ਰਹਿੰਦੇ ਹਨ ਅਤੇ ਇਹੀ ਉਨ੍ਹਾਂ ਦੀ ਕਮਜ਼ੋਰੀ ਅਤੇ ਸ਼ਕਤੀ ਵੀ ਹੈ

73ਵਾਂ ਸੰਸਾਰ ਸਿਹਤ ਸੰਮੇਲਨ ਅਗਲੇ ਮਹੀਨੇ ਹੋਣਾ ਹੈ ਅਤੇ ਉਸ ਤੋਂ ਪਹਿਲਾਂ ਸੰਸਾਰ ਸਿਹਤ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਠੋਸ ਪ੍ਰਸਤਾਵ ਸਾਹਮਣੇ ਲਿਆਂਦੇ ਜਾਣੇ ਚਾਹੀਦੇ ਹਨ ਨਾਲ ਹੀ ਸੰਗਠਨ ਨੂੰ ਅਮਰੀਕਾ ਦੇ ਦੋਸ਼ਾਂ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸੰਸਾਰ ਭਾਈਚਾਰੇ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਸਾਰ ਦੀ ਸੱਚਾਈ ਜਾਣਨ ਦਾ ਹੱਕ ਹੈ ਅਤੇ ਸੰਸਾਰ ਭਾਈਚਾਰੇ ਨੂੰ ਇਸ ਦੇ ਵਿਰੁੱਧ ਇੱਕਜੁਟ ਹੋਣਾ ਹੋਵੇਗਾ ਸੰਕ੍ਰਾਮਕ ਕੀਟਾਣੂਆਂ ਨੂੰ ਪੈਦਾ ਕਰਨ ਅਤੇ ਉਨ੍ਹਾਂ ਦੇ ਪ੍ਰਸਾਰ ਬਾਰੇ ਵਿਚਾਰਾਂ ਅਤੇ ਕਿਆਸਾਂ ਦੇ ਸਾਹਮਣੇ ਸੰਸਾਰ ਨਹੀਂ ਟਿਕ ਸਕਦਾ ਹੈ

ਡਾ. ਐਸ. ਸਰਸਵਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।