distressed - Sach Kahoon Punjabi
ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਕਿਸਾਨ
ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ ਦੇ ਰਾਜਾਂ ‘ਚ ਅਵਾਰਾ ਪਸ਼ੂ ਕਿਸਾਨਾਂ ਸਮੇਤ ਆਮ ਸ਼ਹਿਰੀਆਂ ਲਈ ਸਮੱਸਿਆ ਤੇ ਸਰਕਾਰਾਂ ਲਈ ਚੁਣੌਤੀ ਬਣੇ ਹੋਏ ਹਨ ਇੱਕ ਅਨੁਮਾਨ ਅਨੁਸਾਰ ਇਕੱਲੇ ਪੰਜਾਬ ‘ਚ ਦੋ ਲੱਖ ਤੋਂ ਵੱਧ ਅਵਾਰਾ ਪਸ਼ੂ ਘੁੰਮ ਰਹੇ ਹਨ ਕਣਕ ਤੇ ਹੋਰ ਫਸਲਾਂ ਨੂੰ ਪਸ਼ੂਆਂ ਦੇ ਉਜਾੜੇ ਤੋਂ ਬਚਾਉਣ ਲਈ ਕਿਸਾਨ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ‘ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਫਸਲਾਂ ਦੇ ਰਾਖਿਆਂ ਨੂੰ ਪੈਸਾ ਦੇਣ ਦੇ ਨਾਲ-ਨਾਲ ਕੰਡਿਆਲੀ ਤਾਰ ਦਾ ਖਰਚਾ ਕਿਸਾਨਾਂ ਲਈ ਵੱਡਾ ਬੋਝ ਬਣਿਆ ਹੋਇਆ ਹੈ ।
ਕਈ ਕਿਸਾਨ ਸਾਰੀ-ਸਾਰੀ ਰਾਤ ਜਾਗ ਕੇ ਖੇਤਾਂ ਦੀ ਰਾਖੀ ਲਈ ਅਨੀਂਦਰੇ ਕੱਟਦੇ ਹਨ ਹਰ ਸਾਲ ਹਜ਼ਾਰਾਂ ਮੌਤਾਂ ਪਸ਼ੂਆਂ ਕਾਰਨ ਵਾਪਰੇ ਸੜਕ ਹਾਦਸਿਆਂ ਕਾਰਨ ਹੁੰਦੀਆਂ ਹਨ ਸਰਕਾਰ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਅਜੇ ਤੱਕ ਕੋਈ ਠੋਸ ਨੀਤੀ ਹੀ ਨਹੀਂ ਬਣਾਈ ਗਈ ਜਿਸ ਤੋਂ ਇਹ ਸਪੱਸ਼ਟ ਹੈ ਕਿ ਸਰਕਾਰੀ ਪੱਧਰ ‘ਤੇ ਇਸ ਨੂੰ ਸਮੱਸਿਆ ਹੀ ਨਹੀਂ ਮੰਨਿਆ ਗਿਆ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਗਊ ਸੇਵਾ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਪਰ ਇਹ ਕਮਿਸ਼ਨ ਆਪਣੀ ਹੋਂਦ ਦਾ ਅਹਿਸਾਸ ਵੀ ਨਹੀਂ ਕਰਵਾ ਸਕਿਆ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਪੱਧਰ ‘ਤੇ ਮਸਲਾ ਸੁਲਝਾਉਣ ਦੇ ਥੋੜ੍ਹੇ-ਬਹੁਤ ਯਤਨ ਤਾਂ ਕਰ ਰਿਹਾ ਹੈ ਪਰ ਸਮੱਸਿਆ ਦੇ ਮੁਕੰਮਲ ਹੱਲ ਲਈ ਇੱਛਾ ਸ਼ਕਤੀ ਨਜ਼ਰ ਨਹੀਂ ਆ ਰਹੀ ਪੰਜਾਬ ‘ਚ ਕਰੋੜਾਂ ਰੁਪਏ ਦਾ ਗਊ ਸੈਸ ਤਾਂ ਸਥਾਨਕ ਸਰਕਾਰਾਂ ਦੁਆਰਾ ਇਕੱਠਾ ਕੀਤਾ ਗਿਆ ਪਰ ਪਸ਼ੂਆਂ ਦੀ ਸੰਭਾਲ ਲਈ ਕੋਈ ਯੋਜਨਾ ਨਹੀਂ ਬਣਾਈ ਗਈ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਸਮਾਰਟ ਐਲਾਨੇ ਗਏ ਸ਼ਹਿਰਾਂ ‘ਚ ਪਸ਼ੂਆਂ ਦੇ ਵੱਗਾਂ ਦੇ ਵੱਗ ਵੇਖੇ ਜਾ ਸਕਦੇ ਹਨ।
ਅੱਜ-ਕੱਲ੍ਹ ਪਰੇਸ਼ਾਨ ਹੋਏ ਕਿਸਾਨ ਅਵਾਰਾ ਪਸ਼ੂਆਂ ਨੂੰ ਟਰਾਲੀਆਂ ‘ਤੇ ਲੱਦ ਕੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਉਤਾਰ ਕੇ ਰੋਸ ਪ੍ਰਗਟ ਕਰ ਰਹੇ ਹਨ ਸਥਾਨਕ ਪ੍ਰਸ਼ਾਸਨ ਇਸ ਮਾਮਲੇ ਦਾ ਹੱਲ ਸਿਰਫ ਪਸ਼ੂਆਂ ਨੂੰ ਗਊਸ਼ਾਲਾਵਾਂ ‘ਚ ਛੱਡਣ ਲਈ ਕਹਿ ਕੇ ਸਮਾਂ ਟਪਾ ਰਿਹਾ ਹੈ ਦਰਅਸਲ ਗਊਸ਼ਾਲਾਵਾਂ ਦਾ ਪ੍ਰਬੰਧ ਤੇ ਢਾਂਚਾ ਇਸ ਤਰ੍ਹਾਂ ਦਾ ਨਜ਼ਰ ਨਹੀਂ ਬਣ ਸਕਿਆ ਕਿ ਉਹ ਸਾਰੇ ਪਸ਼ੂਆਂ ਨੂੰ ਸੰਭਾਲ ਸਕੇ ਅਸਲ ‘ਚ ਇਹ ਮਸਲਾ ਸਥਾਨਕ ਪ੍ਰਸ਼ਾਸਨ ਦੇ ਪੱਧਰ ‘ਤੇ ਹੱਲ ਹੋਣ ਵਾਲਾ ਨਹੀਂ ਸਰਕਾਰ ਨੂੰ ਇਸ ਸਬੰਧੀ ਠੋਸ ਨੀਤੀ ਤੇ ਰਣਨੀਤੀ ਘੜ ਕੇ ਕੰਮ ਕਰਨ ਦੀ ਜ਼ਰੂਰਤ ਹੈ ਅਵਾਰਾ ਪਸ਼ੂਆਂ ਲਈ ਬਕਾਇਦਾ ਸੰਸਦ/ਵਿਧਾਨ ਸਭਾ ‘ਚ ਬਿੱਲ ਲਿਆਉਣ ਦੀ ਜ਼ਰੂਰਤ ਹੈ ਇਸ ਸਮੱਸਿਆ ਦਾ ਸਾਹਮਣਾ ਪੂਰਾ ਦੇਸ਼ ਕਰ ਰਿਹਾ ਹੈ ਕੇਂਦਰ ਤੇ ਰਾਜ ਸਰਕਾਰਾਂ ਨੂੰ ਠੋਸ ਕਦਮ ਚੁੱਕਣੇ ਪੈਣਗੇ ਫਿਰ ਵੀ ਇਹ ਮਾਮਲਾ ਕਿਸੇ ਇੱਕ ਧਿਰ ਦੀ ਹਿੰਮਤ ਨਾਲ ਹੱਲ ਨਹੀਂ ਹੋਣਾ ਸਰਕਾਰ ਦੇ ਨਾਲ-ਨਾਲ ਪੰਚਾਇਤਾਂ ਤੇ ਕਿਸਾਨਾਂ ਨੂੰ ਵੀ ਯੋਗਦਾਨ ਪਾਉਣ ਦੀ ਲੋੜ ਹੈ ਜਦੋਂ ਤੱਕ ਸਾਰੀਆਂ ਧਿਰਾਂ ਮਿਲ ਕੇ ਨਹੀਂ ਬੈਠਦੇ ਉਦੋਂ ਤਾਂ ਰਾਹਤ ਦੀ ਉਮੀਦ ਕਾਫੀ ਔਖੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੂਲਕਾ ਨੇ ਗਲਤ ਬਿਆਨ ਦਿੰਦੇ ਹੋਏ ਕੀਤੀ ਵੱਡੀ ਗਲਤੀ, ਅਸੀਂ ਮੰਗਦੇ ਹਾਂ ਮੁਆਫ਼ੀ : ਅਮਨ ਅਰੋੜਾ
ਫੂਲਕਾ ਨੇ ਆਰਮੀ ਚੀਫ਼ ਵਿਪੀਨ ਚੰਦ ਰਾਵਤ ਨੂੰ ਦੱਸਿਆ ਸੀ ਅੰਮ੍ਰਿਤਸਰ ਧਮਾਕੇ ਦਾ ਦੋਸ਼ੀ
ਪੰਜਾਬ ਭਰ ‘ਚ ਹੋਈ ਨਿੰਦਾ ਤਾਂ ਫੂਲਕਾ ਨੇ ਵੀ ਮੰਗੀ ਮੁਆਫ਼ੀ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਦੇ ਬੜਬੋਲੇਪਣ ਤੋਂ ਦੁਖੀ ਹੋਈ ਆਮ ਆਦਮੀ ਪਾਰਟੀ ਨੇ ਜਨਤਕ ਤੌਰ ‘ਤੇ ਮੁਆਫ਼ੀ ਮੰਗ ਲਈ ਹੈ। ਆਮ ਆਦਮੀ ਪਾਰਟੀ ਨੇ ਮੰਨ ਲਿਆ ਹੈ ਕਿ ਐੱਚ.ਐੱਸ. ਫੂਲਕਾ ਦਾ ਬਿਆਨ ਗੈਰ ਜਿੰਮੇਵਰਾਨਾ ਸੀ, ਜਿਹੜਾ ਕਿ ਘੱਟ ਤੋਂ ਘੱਟ ਇਸ ਮੌਕੇ ਤੇ ਫੌਜ ਮੁਖੀ ਖ਼ਿਲਾਫ਼ ਨਹੀਂ ਦੇਣਾ ਚਾਹੀਦਾ ਸੀ। ਇਸ ਸਬੰਧੀ ਐੱਚ. ਐੱਸ. ਫੂਲਕਾ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਮੁਆਫ਼ੀ ਮੰਗ ਲਈ ਹੈ ਪਰ ਇਹ ਮਾਮਲਾ ਠੰਢਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਤੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਫੂਲਕਾ ਦੇ ਇਸ ਬਿਆਨ ਨੂੰ ਬਹੁਤ ਹੀ ਜਿਆਦਾ ਗਲਤ ਠਹਿਰਾਇਆ ਹੈ।
ਅੰਮ੍ਰਿਤਸਰ ਵਿਖੇ ਅੱਤਵਾਦੀ ਹਮਲਾ ਹੋਣ ਤੋਂ ਬਾਅਦ ਜਦੋਂ ਹਰ ਕੋਈ ਦੁੱਖ ਪ੍ਰਗਟ ਕਰਦੇ ਹੋਏ ਇਸ ਹਮਲੇ ਦੀ ਨਿੰਦਾ ਕਰ ਰਿਹਾ ਸੀ ਤਾਂ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਨੇ ਸਿਆਸਤ ਕਰਦੇ ਹੋਏ ਇਸ ਹਮਲੇ ਪਿੱਛੇ ਫੌਜ ਮੁਖੀ ਵਿਪੀਨ ਚੰਦ ਰਾਵਤ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਸ੍ਰੀ ਰਾਵਤ ਨੇ ਪੰਜਾਬ ਵਿੱਚ ਅੱਤਵਾਦੀ ਹਮਲਾ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਸੀ ਤੇ ਹੁਣ ਅੱਤਵਾਦੀ ਹਮਲਾ ਸ੍ਰੀ ਰਾਵਤ ਨੇ ਹੀ ਕਰਵਾਇਆ ਹੋਵੇਗਾ ਤਾਂ ਕਿ ਉਹ ਆਪਣੀ ਗੱਲ ਨੂੰ ਸੱਚ ਸਾਬਤ ਕਰ ਸਕਣ।
ਐੱਚ. ਐੱਸ. ਫੂਲਕਾ ਦੇ ਇਸ ਬਿਆਨ ਤੋਂ ਬਾਅਦ ਕਾਫ਼ੀ ਜਿਆਦਾ ਹੰਗਾਮਾ ਹੋ ਗਿਆ ਤੇ ਵਿਰੋਧੀ ਧਿਰਾਂ ਨੇ ਫੂਲਕਾ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਦੇ ਬਿਆਨ ਦੀ ਜੰਮ ਕੇ ਨਿੰਦਾ ਕੀਤੀ। ਇੱਥੇ ਹੀ ਕਈ ਥਾਂਵਾਂ ‘ਤੇ ਫੂਲਕਾ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਪੁਤਲਾ ਤੱਕ ਫੂਕ ਦਿੱਤਾ ਗਿਆ। ਪੰਜਾਬ ਭਰ ਵਿੱਚ ਵਿਰੋਧ ਹੋਣ ਤੋਂ ਬਾਅਦ ਐੱਚ. ਐੱਸ. ਫੂਲਕਾ ਨੇ ਸਾਹਮਣੇ ਆਉਂਦੇ ਮੁਆਫ਼ੀ ਮੰਗ ਲਈ ਹੈ ਪਰ ਇਸ ਵਿਵਾਦ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਦੇਖ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਸੱਦ ਕੇ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਹੈ। ਆਪ ਵਿਧਾਇਕ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਐੱਚ. ਐੱਸ. ਫੂਲਕਾ ਦੇ ਬਿਆਨ ਤੋਂ ਸਹਿਮਤ ਨਹੀਂ ਹੈ ਤੇ ਇਸ ਲਈ ਖ਼ੁਦ ਫੂਲਕਾ ਨੇ ਵੀ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਫੂਲਕਾ ਵੱਲੋਂ ਕੀਤੀ ਗਈ ਗਲਤ ਬਿਆਨਬਾਜ਼ੀ ਨੂੰ ਉਹ ਵੀ ਗਲਤ ਠਹਿਰਾ ਰਹੇ ਹਨ ਤੇ ਇਸ ਸਬੰਧੀ ਪਾਰਟੀ ਮੁਆਫ਼ੀ ਮੰਗ ਕਰ ਰਹੀ ਹੈ।
ਫੂਲਕਾ ਖ਼ਿਲਾਫ਼ ਕਰਵਾਈ ਜਾਏਗੀ ਐੱਫਆਈਆਰ : ਵੇਰਕਾ
ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਐੱਚ. ਐੱਸ. ਫੂਲਕਾ ਦੇ ਬਿਆਨ ਨੂੰ ਦੇਸ਼ ਵਿਰੋਧੀ ਕਰਾਰ ਦਿੰਦੇ ਹੋਏ ਫੂਲਕਾ ਨੂੰ ਹੀ ਦੇਸ਼ ਵਿਰੋਧੀ ਦਾ ਤਗਮਾ ਦੇ ਦਿੱਤਾ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਇਸ ਸਬੰਧੀ ਉਹ ਐੱਫਆਈਆਰ ਦਰਜ ਕਰਵਾਉਣ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਿੱਦੜਬਾਹਾ: ਪਿੰਡ ਕੁਰਾਈਵਾਲਾ ਦੇ ਇਕ ਕਰਜ਼ਾਈ ਕਿਸਾਨ ਨੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰਨ ਲਈ ਗਿੱਦੜਬਾਹਾ ਨੇੜਲੀ ਨਹਿਰ ਵਿਚ ਛਾਲ ਮਾਰ ਦਿੱਤੀ । ਨਹਿਰ ‘ਚ ਛਾਲ ਮਾਰਨ ਵਾਲੇ ਵਿਅਕਤੀ ਦੀ ਪਛਾਣ ਕਰਮਦੀਪ ਸਿੰਘ ਵਜੋਂ ਹੋਈ ਹੈ।
ਪ੍ਰੇਸ਼ਾਨ ਰਹਿੰਦਾ ਸੀ ਕਿਸਾਨ
ਕਰਮਦੀਪ ਸਿੰਘ ਦੇ ਪਿਤਾ ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਿਰ 4 ਲੱਖ ਰੁਪਏ ਕਰਜ ਚੜ ਗਿਆ ਕਰਜ਼ਾ ਹੈ, ਜਿਸ ਕਾਰਨ ਉਸ ਦਾ ਪੁੱਤਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਸ਼ਾਮ ਕਰਮਦੀਪ ਸਿੰਘ ਘਰੋਂ ਖੇਤ ਗਿਆ ਪਰ ਗਿੱਦੜਬਾਹਾ ਨੇੜਲੀ ਰਾਜਸਥਾਨ ਨਹਿਰ ‘ਚ ਛਾਲ ਮਾਰਨ ਤੋਂ ਪਹਿਲਾ ਘਰ ਫ਼ੋਨ ਕੀਤਾ ਤੇ ਨਹਿਰ ਵਿਚ ਛਾਲ ਮਾਰ ਦਿੱਤੀ, ਅਸੀਂ ਨਹਿਰ ਤੇ ਗਏ ਪਰ ਹਾਲੇ ਤੱਕ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਿਆ।