Earth Day - Sach Kahoon Punjabi

Earth Day: ਭਾਦਸੋਂ ਦੇ ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ 'ਚ ਬੱਚਿਆਂ ਨੇ ਇੰਝ ਮਨਾਇਆ 'ਧਰਤੀ ਦਿਵਸ', ਦੇਖੋ ਤਸਵੀਰਾਂ
Earth Day: (ਸੁਸ਼ੀਲ ਕੁਮਾਰ) ਭਾਦਸੋਂ। ਯੰਗ ਫਾਰਮਰਜ ਪਬਲਿਕ ਹਾਈ ਸਕੂਲ, ਭਾਦਸੋਂ ਵਿਖੇ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਗਰੇਵਾਲ ਅਤੇ ਜਸ਼ਨਦੀਪ ਕੁਮਾਰ ਦੀ ਹਾਜ਼ਰੀ ਵਿਚ "ਧਰਤੀ ਦਿਵਸ" ਮਨਾਇਆ ਗਿਆ। ਜਮਾਤ ਪੰਜਵੀਂ ਅਤੇ ਦਸਵੀਂ ਦੀਆਂ ਵਿਦਿਆਰਥਣਾਂ ਤਨਵੀਰ ਕੌਰ, ਤਿ਼ਸ਼ੀਕਾ ਸ਼ਰਮਾ, ਵੰਸ਼ਿਕਾ ਸ਼ਰਮਾ ਅਤੇ ਕ੍ਰਿਤਿਕਾ ਨੇ ਧਰਤੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਧਰਤੀ ਸਾਨੂੰ ਜੀਵਨ ਪ੍ਰਦਾਨ ਕਰਦੀ ਹੈ ਪਰ ਮਨੁੱਖੀ ਫਾਇਦੇ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਜਿਵੇਂ ਕਿ ਪ੍ਰਦੂਸ਼ਣ ਅਤੇ ਜੰਗਲਾਂ ਦੀ ਕਟਾਈ, ਇਸਨੂੰ ਨੁਕਸਾਨ ਪਹੁੰਚਾ ਰਹੇ ਹਨ। ਅਧਿਆਪਕਾ ਗੋਲਡੀ ਰਾਣੀ, ਜੀਤ ਕੌਰ, ਸਤਿੰਦਰ ਪਾਲ ਕੌਰ ਅਤੇ ਹਰਜੋਤ ਸਿੰਘ ਦੀ ਰਹਿਨੁਮਾਈ ਹੇਠ ਜਮਾਤ ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਧਰਤੀ ਦਿਵਸ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਜਿਵੇਂ ਪੋਸਟਰ ਮੇਕਿੰਗ, ਸਲੋਗਨ ਰਾਇਟਿੰਗ, ਕਵਿਤਾ ਉਚਾਰਨ, ਬੈੱਸਟ ਆਊਟ ਆਫ ਵੇਸਟ ਆਦਿ ਕਰਵਾਈਆਂ ਗਈਆਂ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੇ 3 ਸਕੂਲਾਂ ਅਤੇ ਰੇਲਵੇ ਟਰੈਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਅਧਿਆਪਕਾ ਰਾਜਬੀਰ ਕੌਰ ਨੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਸਿੱਖਿਆ ਮੰਤਰਾਲਾ ਦੁਆਰਾ "ਧਰਤੀ ਦਿਵਸ" ਉੱਤੇ ਲਾਈਵ ਸੈਮੀਨਾਰ ਦਿਖਾਇਆ। ਅੱਠਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੁਆਰਾ ਅਧਿਆਪਕਾ ਸ੍ਰੀਮਤੀ ਸੁਖਦੀਪ ਕੌਰ ਅਤੇ ਨਰਿੰਦਰ ਕੌਰ ਦੀ ਅਗਵਾਈ ਹੇਠ ਭਾਦਸੋਂ ਵਿਖ਼ੇ ਧਰਤੀ ਨੂੰ ਬਚਾਉਣ ਅਤੇ ਹਰਾ-ਭਰਾ ਰੱਖਣ ਲਈ ਨਾਅਰੇ ਲਗਾਉਂਦੇ ਹੋਏ ਰੈਲੀ ਕੱਢੀ ਗਈ। ਨਗਰ ਨਿਗਮ, ਭਾਦਸੋਂ ਵਿਖੇ ਬੱਚਿਆਂ ਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਅਤੇ ਕੂੜੇ ਤੋਂ ਖਾਦ ਤਿਆਰ ਕਰਨ ਬਾਰੇ ਦੱਸਿਆ। ਇਸ ਮੌਕੇ ਸ੍ਰੀਮਤੀ ਮਨਦੀਪ ਗਰੇਵਾਲ ਨੇ ਦੱਸਿਆ ਕਿ ਸਾਨੂੰ ਕੰਮ ਕਰਨ ਲਈ ਕਿਸੇ ਖਾਸ ਦਿਨ ਦੀ ਲੋੜ ਨਹੀਂ ਹੈ ਪਰ ਸਾਨੂੰ ਇਹ ਯਾਦ ਦਿਵਾਉਣ ਲਈ ਇਸ ਦਿਨ ਦੀ ਲੋੜ ਹੈ ਕਿ ਸਾਡਾ ਸਭ ਦਾ ਸਿਰਫ਼ ਇੱਕ ਘਰ ਹੈ। ਆਓ ਇਸਨੂੰ ਹਰਿਆ-ਭਰਿਆ ਅਤੇ ਸਾਫ਼ ਬਣਾਈਏ।

ਭਾਦਸੋਂ : "ਧਰਤੀ ਦਿਵਸ"ਮਨਾਉਣ ਮੌਕੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਗਰੇਵਾਲ, ਜਸ਼ਨਦੀਪ ਕੁਮਾਰ, ਵਿਦਿਆਰਥੀਆਂ ਅਤੇ ਸਮੂਹ ਸਟਾਫ ਇੱਕ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ।

Earth Day: ਮਨੁੱਖੀ ਲਾਲਚ ਤੋਂ ਧਰਤੀ ਨੂੰ ਮੁਕਤ ਕਰਨਾ ਸਮੇਂ ਦੀ ਲੋੜ
ਸੰਸਾਰ ਭਰ ਵਿੱਚ ਵਾਤਾਵਰਨ ਦੀ ਸੁਰੱਖਿਆ ਅਤੇ ਧਰਤੀ ਦੀ ਸੰਭਾਲ ਲਈ ਹਰ ਸਾਲ 22 ਅਪਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਧਰਤੀ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ, ਸਭ ਤੋਂ ਪਹਿਲਾਂ ਧਰਤੀ ਦਿਵਸ ਮਨਾਉਣ ਦਾ ਵਿਚਾਰ 1969 ਵਿੱਚ ਕੈਲੀਫੋਰਨੀਆ ਦੇ ਸੈਨਫ੍ਰਾਂਸਿਸਕੋ ਦੇ ਵਿੱਚ ਯੂਨੈਸਕੋ ਸੰਮੇਲਨ ਵਿੱਚ ਸੋਚਿਆ ਗਿਆ। ਇਸ ਦਿਵਸ ਦੀ ਸ਼ੁਰੂਆਤ 22 ਅਪਰੈਲ 1970 ਨੂੰ ਹੋਈ। (Earth Day)

ਹੁਣ ਲਗਭਗ 193 ਦੇਸ਼ਾਂ ਵਿੱਚ ਹਰ ਸਾਲ ਧਰਤੀ ਦਿਵਸ ਮਨਾਇਆ ਜਾ ਰਿਹਾ ਹੈ। ਧਰਤੀ ਦਿਵਸ ਤੋਂ ਪਹਿਲਾਂ 16 ਅਪਰੈਲ ਤੋਂ 22 ਅਪਰੈਲ ਤੱਕ ਹਫਤਾਵਾਰੀ ਰੂਪ ਮਨਾਇਆ ਜਾਂਦਾ ਹੈ। ਜਿਸ ਵਿੱਚ ਧਰਤੀ, ਜਲਵਾਯੂ ਬਦਲਾਅ, ਧਰਤੀ ਸੰਭਾਲ ਲਈ ਜਾਗਰੂਕ ਕੀਤਾ ਜਾਂਦਾ ਹੈ। ਸਾਲ 2023 ਦਾ ਥੀਮ ‘ਆਪਣੇ ਗ੍ਰਹਿ ਵਿੱਚ ਨਿਵੇਸ਼ ਕਰੋ’ ਰੱਖਿਆ ਗਿਆ ਸੀ। ਸਾਲ 2024 ਵਿੱਚ ‘ਗ੍ਰਹਿ ਬਨਾਮ ਪਲਾਸਟਿਕ’ ਥੀਮ ਤਹਿਤ ਪਲਾਸਟਿਕ ਪ੍ਰਦੂਸ਼ਣ ਖਤਮ ਕਰਨਾ, ਸੁਰੱਖਿਆ ਬਹਾਲੀ, ਜਲਵਾਯੂ ਤੇ ਵਾਤਾਵਰਨ ਸੰਭਾਲ ਜਾਗਰੂਕਤਾ, ਭੋਜਨ ਅਤੇ ਵਾਤਾਵਰਨ ਜਲਵਾਯੂ ਬਦਲਾਅ ’ਤੇ ਕਾਰਵਾਈ ਵਰਗੇ ਮੁੱਦਿਆਂ ਤੇ ਕਾਰਜ ਕਰਨ ਲਈ ਕਿਹਾ ਗਿਆ ਹੈ। (Earth Day)

ਪਲਾਸਟਿਕ ਪ੍ਰਦੂਸ਼ਣ: | Earth Day

ਧਰਤੀ ਦੇ ਵਾਤਾਵਰਨ ਨੂੰ ਖਰਾਬ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਲਾਸਟਿਕ ਦਾ ਹੈ, ਜਿਸ ਦੀ ਜ਼ਿਆਦਾ ਵਰਤੋਂ ਨੇ ਧਰਤੀ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਤੇ ਹੁਣ ਵੀ ਕਰ ਰਿਹਾ ਹੈ। ਅਜੋਕੇ ਆਧੁਨਿਕਤਾ ਦੇ ਦੌਰ ਵਿੱਚ ਰੋਜ਼ਾਨਾ ਜੀਵਨ ਵਿੱਚ ਇਸ ਦੀ ਵਰਤੋਂ ਬਹੁਤ ਵਧ ਗਈ ਹੈ, ਇਹ ਪਦਾਰਥ ਜਲਦੀ ਗਲ਼ਦਾ ਨਹੀਂ, ਮੁੜ ਵਰਤੋਂ ਲਈ ਸਾਧਨਾਂ ਤੇ ਜਾਗਰੂਕਤਾ ਦੀ ਘਾਟ ਹੈ, ਸੋ ਧਰਤੀ ਦਿਵਸ ’ਤੇ ਧਰਤੀ ਦੀ ਸੁਰੱਖਿਆ ਲਈ ਘੱਟ ਤੋਂ ਘੱਟ ਪੋਲੀਥੀਨ ਲਿਫਾਫੇ ਦਾ ਪ੍ਰਯੋਗ ਕਰੀਏ। ਬਜਾਰ ਜਾਂਦੇ ਸਮੇਂ ਕੋਈ ਥੈਲਾ ਨਾਲ ਲੈ ਕੇ ਜਾਈਏ, ਤਾਂ ਜੋ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਪਲਾਸਟਿਕ ਪ੍ਰਦੂਸ਼ਣ ਖ਼ਤਮ ਕੀਤਾ ਜਾ ਸਕੇ।

ਵਾਤਾਵਰਨ ਦੀ ਸੰਭਾਲ:

ਵਾਤਾਵਰਨ ਦੀ ਸੰਭਾਲ ਲਈ ਅਣਥੱਕ ਕਾਰਜਾਂ ਦੀ ਜ਼ਰੂਰਤ ਹੈ। ਵੱਧ ਤੋਂ ਵੱਧ ਪੌਦੇ ਲਾਉਣਾ, ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਨਹਾਉਣ ਸਮੇਂ, ਬਰਤਨ ਸਫਾਈ ਦੇ ਨਾਲ-ਨਾਲ ਕਾਗਜ ਖਰਾਬ ਕਰਨਾ, ਖੁੱਲੇ੍ਹ ਵਿੱਚ ਕਚਰੇ ਨੂੰ ਅੱਗ ਨਾ ਲਾਉਣਾ, ਸਾਧਨਾਂ ਦੀ ਘਾਟ, ਦੁਬਾਰਾ ਵਰਤੋਂ ਕਰਨਾ, ਬਿਜਲੀ ਦੀ ਬੱਚਤ ਕਰਨਾ ਆਦਿ।

ਮੋਬਾਇਲ ਇੰਟਰਨੈੱਟ ਅਤੇ ਹੋਰ ਤਕਨੀਕੀ ਸਾਧਨਾਂ ਦੀ ਲੋੜ ਅਨੁਸਾਰ ਵਰਤੋਂ ਕਰਨਾ: ਧਰਤੀ ਦਿਵਸ ਮਨਾਉਣ ਦੀ ਸਾਰਥਿਕਤਾ ਇਸ ਵਿੱਚ ਹੈ ਕਿ ਅਸੀਂ ਘੱਟ ਤੋਂ ਘੱਟ ਕਾਰਬਨ ਪੈਦਾ ਕਰੀਏ, ਰੋਜ਼ਾਨਾ ਮੋਬਾਇਲ ਦੀ ਵਰਤੋਂ ਕਰਦੇ ਸਮੇਂ ਅਸੀਂ ਅਨੇਕਾਂ ਬੇਲੋੜੇ ਮੈਸੇਜ ਕਰਦੇ ਹਾਂ ਜਿਸ ਨਾਲ ਕਾਰਬਨ ਪੈਦਾ ਹੁੰਦਾ ਹੈ, ਜੋ ਧਰਤੀ ਦੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ। ਸੋ ਲੋੜ ਹੈ ਤਕਨੀਫੀ ਸਾਧਨਾਂ ਦੀ ਸਹੀ ਵਰਤੋਂ ਕਰਨ ਦੀ, ਜਿਸ ਨਾਲ ਧਰਤੀ ਨੂੰ ਸੁਰੱਖਿਅਤ ਕੀਤਾ ਜਾ ਸਕੇ।

ਭੋਜਨ ਅਤੇ ਵਾਤਾਵਰਨ :

ਧਰਤੀ ਦਾ ਮਹੱਤਵ ਹੈ ਕਿ ਵਾਤਾਵਰਨ ਨਾਲ ਸਹਾਇਕ ਹੋ ਕੇ ਹਰ ਜੀਵ-ਜੰਤੂ ਨੂੰ ਭੋਜਨ ਪ੍ਰਦਾਨ ਕਰਦੀ ਹੈ। ਮਨੁੱਖ ਆਪਣੀਆਂ ਭੋਜਨ ਅਤੇ ਆਰਥਿਕ ਲੋੜਾਂ ਲਈ ਧਰਤੀ ’ਤੇ ਨਿਰਭਰ ਹੈ, ਪਰ ਅਜੋਕੇ ਸਮੇਂ ਵਿੱਚ ਮਾਨਵੀ ਲਾਲਚ ਨੇ ਧਰਤੀ ਦੇ ਵਾਤਾਵਰਨ ਦਾ ਭੂਗੋਲਿਕ ਗਣਿਤ ਵਿਗਾੜ ਦਿੱਤਾ ਹੈ। ਲੋੜ ਤੋਂ ਵੱਧ ਸਾਧਨਾਂ ਦੀ ਪ੍ਰਾਪਤੀ, ਆਰਥਿਕ ਖੁਸ਼ਹਾਲੀ, ਭੋਜਨ ਪਦਾਰਥਾਂ ਨੂੰ ਧਰਤੀ ਦੀ ਸਮਰੱਥਾ ਤੋਂ ਵੱਧ ਪੈਦਾ ਕਰਨਾ, ਰਸਾਇਣਿਕ ਕੀਟਨਾਸ਼ਕਾਂ ਦੀ ਵਰਤੋਂ ਨੇ ਜਿੱਥੇ ਧਰਤੀ ਦੀ ਉੱਪਰਲੀ ਪਰਤ ਨੂੰ ਜ਼ਹਿਰੀਲਾ ਕਰ ਦਿੱਤਾ ਹੈ, ਜਿਸ ਨਾਲ ਕੈਂਸਰ ਦੇ ਨਾਲ-ਨਾਲ ਹੋਰ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਪੌਸ਼ਟਿਕ ਭੋਜਨ ਦੀ ਘਾਟ ਪੈਦਾ ਹੋਈ ਹੈ, ਧਰਤੀ ਦਿਵਸ ਦੇ ਥੀਮ ਅਨੁਸਾਰ ਭੋਜਨ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਕੰਮ ਕਰਨ ਦੀ ਲੋੜ ਹੈ।

ਜਲਵਾਯੂ ਵਿੱਚ ਬਦਲਾਅ :

ਧਰਤੀ ’ਤੇ ਵਧ ਰਹੇ ਪ੍ਰਦੂਸ਼ਣ ਨੇ ਜਲਵਾਯੂ ’ਤੇ ਗਹਿਰਾ ਪ੍ਰਭਾਵ ਪਾਇਆ ਹੈ। ਗਲੋਬਲ ਵਾਰਮਿੰਗ ਕਾਰਨ ਤਾਪਮਾਨ ਲਗਾਤਾਰ ਵਧ ਰਿਹਾ ਹੈ। ਗਲੇਸ਼ੀਅਰ ਪਿਘਲ ਰਹੇ ਹਨ, ਜਲਵਾਯੂ ’ਤੇ ਵਧਦੇ ਗ੍ਰੀਨ ਹਾਊਸ ਦਾ ਪ੍ਰਭਾਵ ਪੈਂਦਾ ਜਾ ਰਿਹਾ ਹੈ, ਕਾਰਬਨਡਾਈਆਕਸਾਈਡ, ਮਿਥੇਨ ਗੈਸਾਂ ਦਾ ਲਗਾਤਾਰ ਮਾਤਰਾ ਤੋਂ ਵੱਧ ਵਧਣਾ ਘਾਤਕ ਹੈ। ਜਲਵਾਯੂ ਬਦਲਾਅ ਦਾ ਮੁੱਖ ਕਾਰਨ ਮਨੁੱਖ ਦੁਆਰਾ ਕੋਲਾ, ਪੈਟਰੋਲ, ਡੀਜ਼ਲ, ਜਮੀਨੀ ਗੈਸਾਂ ਆਦਿ ਦਾ ਲੋੜ ਤੋਂ ਵੱਧ ਪ੍ਰਯੋਗ ਹੈ, ਜਿਸ ਕਾਰਨ ਕਾਰਬਨ ਵੱਧ ਪੈਦਾ ਹੁੰਦੀ ਹੈ। ਹੁਣ ਤੱਕ ਕਾਰਬਨ ਦੀ ਮਾਤਰਾ 30% ਤੋਂ ਵੀ ਜ਼ਿਆਦਾ ਹੋ ਗਈ ਹੈ, ਇਸ ਦਾ ਮੁੱਖ ਕਾਰਨ ਕਾਰਬਨ ਡਾਈਆਕਸਾਈਡ ਨੂੰ ਸੋਖਣ ਵਾਲੇ ਜੰਗਲ ਲਗਾਤਾਰ ਕੱਟੇ ਜਾ ਰਹੇ ਹਨ।

ਧਰਤੀ ’ਤੇ ਗਲੋਬਲ ਵਾਰਮਿੰਗ ਦਾ ਪ੍ਰਭਾਵ:

ਧਰਤੀ ਉੱਪਰ ਲਗਾਤਾਰ ਤਾਪਮਾਨ ਵਧ ਰਿਹਾ ਹੈ। ਵਿਸ਼ਵ ਮੌਸਮ ਸੰਗਠਨ ਦੇ ਅਨੁਸਾਰ, ਉਦਯੋਗੀਕਰਨ ਨੇ ਧਰਤੀ ਦੇ ਤਾਪਮਾਨ ਵਿੱਚ ਭਾਰੀ ਵਾਧਾ ਕੀਤਾ ਹੈ। ਧਰਤੀ ਦੇ ਅੱਠ ਲੱਖ ਸਾਲ ਦੇ ਇਤਿਹਾਸ ਵਿੱਚ ਮੌਜੂਦਾ ਸਮੇਂ ਜਿੰਨਾ ਕਾਰਬਨ ਕਦੇ ਨਹੀਂ ਪੈਦਾ ਹੋਇਆ। 1850 ਤੋਂ ਲੈ ਹੁਣ ਤੱਕ ਧਰਤੀ ਦੇ ਤਾਪਮਾਨ ਵਿੱਚ ਵਾਧਾ ਜਾਰੀ ਹੈ। ਤਾਪਮਾਨ ਦੇ ਵਾਧੇ ਕਾਰਨ ਸਮੁੰਦਰਾਂ ਦਾ ਜਲ ਪੱਧਰ ਵਧ ਰਿਹਾ ਹੈ। ਇੱਕ ਰਿਪੋਰਟ ਅਨੁਸਾਰ 2005 ਤੋਂ ਲੈ ਕੇ 2015 ਤੱਕ ਸਮੁੰਦਰ ਦੇ ਜਲ ਪੱਧਰ ਵਿੱਚ ਹਰ ਸਾਲ 3.6 ਮਿਲੀਮੀਟਰ ਦਾ ਵਾਧਾ ਹੋਇਆ ਹੈ। ਜੇਕਰ ਇਸ ਤਰ੍ਹਾਂ ਵਧਦਾ ਰਿਹਾ ਤਾਂ ਕਈ ਸ਼ਹਿਰ/ਦੇਸ਼ ਪਾਣੀ ਵਿੱਚ ਚਲੇ ਜਾਣਗੇ।

Earth Day

ਧਰਤੀ ਉੱਪਰ ਵਾਤਾਵਰਨ ਦੇ ਵਿੱਚ ਕਈ ਬਦਲਾਅ ਆ ਰਹੇ ਹਨ, ਜਿਵੇਂ ਸੋਕਾ, ਹੜ੍ਹ, ਤੂਫਾਨ ਆਦਿ ਸਮੱਸਿਆਵਾਂ ਆ ਰਹੀਆਂ ਹਨ, ਪਰ ਆਰਥਿਕਤਾ ਦੇ ਦੌਰ ਵਿੱਚ ਮਨੁੱਖੀ ਲਾਲਚ ਨੇ ਧਰਤੀ ’ਤੇ ਵੱਡੇ ਸੰਕਟ ਖੜ੍ਹੇ ਕਰ ਦਿੱਤੇ ਹਨ। ਉਦਯੋਗੀਕਰਨ, ਆਧੁਨਿਕ ਸਾਧਨਾਂ ਦੀ ਦੌੜ ਨੇ ਜੀਵ-ਜੰਤੂ ਨੂੰ ਸੰਕਟ ਵਿੱਚ ਪਾ ਦਿੱਤਾ ਹੈ, ਪਰ ਧਰਤੀ ਦਿਵਸ ਦੀ ਸਾਰਥਿਕਤਾ, ਧਰਤੀ ਨੂੰ ਬਚਾਉਣਾ ਹੈ। ਆਓ! ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰੀਏ, ਰੁੱਖ ਲਾ ਕੇ, ਸਾਧਨਾਂ ਦੀ ਸੰਕੋਚ ਨਾਲ ਵਰਤੋਂ ਕਰਕੇ, ਘੱਟ ਪਲਾਸਟਿਕ ਪ੍ਰਯੋਗ, ਵਾਤਾਵਰਨ ਅਨੁਸਾਰ ਜੀਵਨ, ਕਾਰਬਨ ਸਾਧਨਾਂ ਦਾ ਘੱਟ ਪ੍ਰਯੋਗ, ਸਾਈਕਲ ਚਲਾ ਕੇ ਵਾਤਾਵਰਨ ਪ੍ਰੇਮੀ ਬਣ ਕੇ ਇਸ ਦਾ ਬਚਾਅ ਕਰੀਏ।

ਧਰਤੀ ਮਾਤਾ ਕਰੇ ਪੁਕਾਰ,

ਜੀਵਨ ਦੀ ਸੁਰੱਖਿਆ ਇਸਦਾ ਆਧਾਰ।

ਅਵਨੀਸ਼ ਲੌਂਗੋਵਾਲ

ਸੰਗਰੂਰ।

ਮੋ. 78883-46465

ਵਿਸ਼ਵ ਭਰ ਦੇ ਵਿਗਿਆਨੀ ਤੇ ਲੋਕ ਵਾਤਾਵਰਨ ’ਚ ਹੋ ਰਹੇ ਬਦਲਾਅ ਨੂੰ ਲੈ ਕੇ ਬੇਹੱਦ ਚਿੰਤਤ
ਧਰਤੀ ਦਿਵਸ ’ਤੇ ਵਿਸ਼ੇਸ਼

ਧਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਖ-ਵੱਖ ਮੁੱਦਿਆਂ ਅਤੇ ਵਾਤਾਵਰਨ ਦੀ ਸੰਭਾਲ ਦੇ ਯਤਨਾਂ ਨੂੰ ਸਥਿਰ ਕਰਨ ਲਈ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 22 ਅਪਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਮਿੱਟੀ, ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਬਾਰੇ ਵਧ ਰਹੀ ਚਿੰਤਾ ਨੂੰ ਉਜਾਗਰ ਕਰਨ ਲਈ ਪਹਿਲਾ ਧਰਤੀ ਦਿਵਸ ਸਾਲ 1970 ਵਿੱਚ ਮਨਾਇਆ ਗਿਆ। Earth Day

ਇਸ ਵਾਰ ਤਪਸ਼ ਅਪਰੈਲ ਵਿੱਚ ਹੀ ਆ ਗਈ। ਧਰਤੀ ਦੀ ਤਪਸ਼ ਦਿਨੋ-ਦਿਨ ਵਧ ਰਹੀ ਹੈ। ਮੌਸਮ ਬਦਲ ਰਹੇ ਹਨ। ਬਹੁਤ ਹਵਾ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਧਰਤੀ ਉੱਤੇ ਜੀਵਨ ਦੁਰਲੱਭ ਹੁੰਦਾ ਜਾ ਰਿਹਾ ਹੈ। ਅਸੀਂ ਆਪਣੇ ਵਾਤਾਵਰਨ ਨੂੰ ਬਹੁਤ ਆਸਾਨ ਢੰਗ ਨਾਲ ਧਰਤੀ ’ਤੇ ਹਰ ਵਿਅਕਤੀ ਦੁਆਰਾ ਚੁੱਕੇ ਗਏ ਕਦਮਾਂ ਨਾਲ ਬਚਾ ਸਕਦੇ ਹਾਂ। ਸਾਨੂੰ ਕੂੜੇ ਦੀ ਮਾਤਰਾ ਨੂੰ ਘਟਾਉਣਾ ਚਾਹੀਦਾ ਹੈ, ਕੂੜੇ ਨੂੰ ਸਹੀ ਜਗ੍ਹਾ ’ਤੇ ਸੁੱਟਣਾ ਚਾਹੀਦਾ ਹੈ। ਪੌਲੀ ਬੈਗ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਪਾਣੀ ਦੀ ਬਰਬਾਦੀ, ਊਰਜਾ ਦੀ ਸੰਭਾਲ, ਬਿਜਲੀ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਮੇਰੇ ਅਨੁਸਾਰ ਅੱਜ ਕੋਰੋਨਾ ਇਨਸਾਨ ਨੂੰ ਇਹੀ ਸਿੱਖਿਆ ਦੇ ਰਿਹਾ ਹੈ ਕਿ ਐ ਇਨਸਾਨ ਜੇ ਤੂੰ ਆਪਣੀ ਹੋਂਦ ਨੂੰ ਕਾਇਮ ਰੱਖਣਾ ਹੈ ਤਾਂ ਕੁਦਰਤ ਨਾਲ ਖਿਲਵਾੜ ਨਾ ਕਰ

ਆਓ! ਧਰਤੀ ਦੀ ਹੋਂਦ ਨੂੰ ਬਚਾਉਣ ਲਈ ਰੁੱਖ ਕੱਟਣ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਾਈਏ। ਕੁਦਰਤ ਨਾਲ ਇੱਕਮਿੱਕ ਹੋਈਏ। ਧਰਤੀ ਦਿਵਸ ਮਨਾਉਣ ਲਈ ਯਤਨ ਕਰੀਏ ਅੱਜ ਵਿਸ਼ਵ ਭਰ ਦੇ ਵਿਗਿਆਨੀ ਵਾਤਾਵਰਨ ਵਿਚ ਹੋ ਰਹੇ ਬਦਲਾਅ ਨੂੰ ਲੈ ਕੇ ਬੇਹੱਦ ਚਿੰਤਤ ਹਨ। ਜਿਸ ਤਰ੍ਹਾਂ ਅਸੀਂ ਡਾਇਨਾਸੋਰ, ਵੱਡੇ ਦੰਦਾਂ ਵਾਲੇ ਹਾਥੀ ਸਮੇਤ ਹੋਰ ਬਹੁਤ ਸਾਰੇ ਜਾਨਵਰਾਂ ਬਾਰੇ ਕਿਤਾਬਾਂ ਵਿਚ ਹੀ ਪੜ੍ਹਿਆ ਜਾਂ ਸੁਣਿਆ ਹੈ। ਓਵੇਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਘਰ ਦੇ ਵਿਹੜੇ ਵਿਚ ਚਹਿਚਹਾਉਣ ਵਾਲੀਆਂ ਚਿੜੀਆਂ, ਫੁੱਲਾਂ ’ਤੇ ਮੰਡਰਾਉਂਦੀਆਂ ਰੰਗ-ਬਿਰੰਗੀਆਂ ਤਿਤਲੀਆਂ, ਭੌਰੇ, ਪਰਾਗ਼ ਨਾਲ ਸ਼ਹਿਦ ਬਣਾਉਂਦੀਆਂ ਮਧੂ ਮੱਖੀਆਂ, ਦਾਣੇ ਲਿਜਾਂਦੀਆਂ ਕੀੜੀਆਂ ਅਤੇ ਚੀਤੇ ਵਰਗੀਆਂ ਪ੍ਰਜਾਤੀਆਂ ਬਾਰੇ ਕਿਤਾਬਾਂ ਜ਼ਰੀਏ ਜਾਣ ਸਕਣਗੀਆਂ।

ਇਸ ਲਈ ਧਰਤੀ ਦੀ ਸੰਭਾਲ ਲਈ ਬਹੁਤ ਕੁੱਝ ਕਰਨ ਦੀ ਲੋੜ ਹੈ। ਧਰਤੀ ਦੇ ਤਾਪਮਾਨ ਵਿਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਗਲੇਸ਼ੀਅਰ ਪਿਘਲ ਰਹੇ ਹਨ ਅਤੇ ਸਮੁੰਦਰ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ। ਜਿਸ ਨਾਲ ਸਮੁੱਚੀ ਕੁਦਰਤ ਦੀ ਹੋਂਦ ਲਈ ਸੰਕਟ ਖੜ੍ਹਾ ਹੁੰਦਾ ਜਾ ਰਿਹਾ ਹੈ। ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਵਾਯੂਮੰਡਲ ਵਿਚ ਗੈਸਾਂ ਦਾ ਸੰਤੁਲਨ ਵਿਗੜ ਗਿਆ ਹੈ। ਜਿਸ ਨਾਲ ਫ਼ਸਲੀ ਚੱਕਰ ਗੜਬੜਾ ਗਿਆ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਘੱਟ ਹੋ ਗਈ ਹੈ। ਸਭ ਤੋਂ ਵੱਡੀ ਗੱਲ ਹੈ ਜੈਵ ਵਿਭਿੰਨਤਾ ’ਤੇ ਮੰਡਰਾ ਰਿਹਾ ਖ਼ਤਰਾ ਅੱਜ ਹਜ਼ਾਰਾਂ ਕਿਸਮ ਦੇ ਪੰਛੀ, ਥਣਧਾਰੀ ਅਤੇ ਕੀਟ-ਪਤੰਗੇ ਅਲੋਪ ਹੋ ਰਹੇ ਹਨ ਜਾਂ ਫਿਰ ਅਲੋਪ ਹੋਣ ਕਿਨਾਰੇ ਪੁੱਜ ਗਏ ਹਨ।

ਇੱਕ ਅਧਿਐਨ ਮੁਤਾਬਕ ਵਿਸ਼ਵ ਭਰ ਵਿਚ ਕੀਟਾਂ ਦੀ ਗਿਣਤੀ ਹਰ ਸਾਲ 2.5 ਫ਼ੀਸਦੀ ਘੱਟ ਹੋ ਰਹੀ ਹੈ। ਕੀਟ-ਪਤੰਗਿਆਂ ਦਾ ਘੱਟ ਹੋਣਾ ਪਾਰਿਸਥਿਤਕ (ਈਕੋਲਾਜੀ) ਤੰਤਰ ਲਈ ਘਾਤਕ ਹੈ ਕਿਉਂਕਿ ਪਾਰਿਸਥਿਤਕ ਤੰਤਰ ਅਤੇ ਖਾਧ ਲੜੀ ਦੇ ਸੰਤੁਲਨ ਲਈ ਕੀਟ-ਪਤੰਗੇ ਬਹੁਤ ਜ਼ਰੂਰੀ ਹਨ। ਉਹ ਪੌਦਿਆਂ ਅਤੇ ਫ਼ਸਲਾਂ ਨੂੰ ਪਰਾਗਿਤ ਕਰਦੇ ਹਨ। ਕਚਰੇ ਨੂੰ ਰੀਸਾਈਕਲ ਕਰਦੇ ਹਨ ਤੇ ਖ਼ੁਦ ਦੂਜਿਆਂ ਦੇ ਭੋਜਨ ਪੈਦਾ ਕਰਨ ਦਾ ਸਰੋਤ ਹੁੰਦੇ ਹਨ।

ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਕਈ ਜਾਨਵਰਾਂ ਦੀਆਂ ਪ੍ਰਜਾਤੀਆਂ ’ਤੇ ਅਲੋਪ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ ਜਿਨ੍ਹਾਂ ਵਿਚ ਇੱਕ ਸਿੰਗ ਵਾਲਾ ਗੈਂਡਾ, ਨੀਲਗਿਰੀ, ਬੰਗਾਲੀ ਟਾਈਗਰ, ਏਸ਼ੀਆਈ ਸ਼ੇਰ, ਕਾਲਾ ਹਿਰਨ, ਕਸ਼ਮੀਰੀ ਹਿਰਨ, ਲਾਇਨ ਟੇਲਡ ਮੈਕਾਕ, ਹਿਮ ਤੇਂਦੂਆ, ਡਾਲਫਿਨ, ਵੇਲ੍ਹ, ਫਿਸ਼ਿੰਗ ਕੈਟ, ਲਾਲ ਪਾਂਡਾ, ਕੱਛੂ, ਬੰਗਾਲ ਫਲੋਰੀਕਨ, ਚਿੱਟੀ ਗਿੱਧ, ਕਾਲਾ ਕਾਂ, ਕਠਫੋੜਾ, ਸਾਰਸ, ਚਿੜੀ ਅਤੇ ਕੋਇਲ ਆਦਿ ਪ੍ਰਜਾਤੀਆਂ ਦੇ ਨਾਂਅ ਸ਼ਾਮਲ ਹਨ। ਜੇਕਰ ਵਿਸ਼ਵ ਭਰ ਵਿਚ ਅਲੋਪ ਹੋਣ ਕੰਢੇ ਪੁੱਜੀਆਂ ਪ੍ਰਜਾਤੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਸਾਈਗਾ ਹਿਰਨ, ਧਰੁਵੀ ਭਾਲੂ, ਫਿਲੀਪੀਨਸ ਈਗਲ, ਲੰਬੇ ਨੱਕ ਵਾਲਾ ਬਾਂਦਰ, ਸਨਬ ਨੋਜ਼ਡ ਮੰਕੀ, ਜੁਗਨੂੰ, ਪਾਈਡ ਟੈਮੇਰਿਨ, ਟ੍ਰੀ ਪੈਂਗੋਲਿਨ, ਅਫ਼ਰੀਕੀ ਹਾਥੀ, ਦਰਿਆਈ ਘੋੜਾ, ਗੋਲਡਨ ਨੋਜ਼ਡ ਮੰਕੀ, ਸੀ ਏਂਜਲਸ, ਪੱਛਮੀ ਤਰਾਈ ਗੋਰਿੱਲਾ ਆਦਿ ਦੇ ਨਾਂਅ ਸ਼ਾਮਲ ਹਨ ਜੋ ਅਲੋਪ ਹੋਣ ਕੰਢੇ ਪੁੱਜੀਆਂ ਹੋਈਆਂ ਹਨ।

ਸੋ ਇਸ ਸਭ ਤੋਂ ਬਾਖ਼ੂਬੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਧਰਤੀ ’ਤੇ ਕੁੱਝ ਵੀ ਠੀਕ ਨਹੀਂ ਚੱਲ ਰਿਹਾ। ਜੇਕਰ ਇਸੇ ਰਫ਼ਤਾਰ ਨਾਲ ਧਰਤੀ ਨੂੰ ਪ੍ਰਦੂਸ਼ਿਤ ਕੀਤੇ ਜਾਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਰਹਿੰਦੀਆਂ-ਖੂੰਹਦੀਆਂ ਇਹ ਪ੍ਰਜਾਤੀਆਂ ਵੀ ਧਰਤੀ ਤੋਂ ਅਲੋਪ ਹੋ ਜਾਣਗੀਆਂ ਲਗਾਤਾਰ ਵਧ ਰਹੇ ਪ੍ਰਦੂਸ਼ਣ ਅਤੇ ਤਾਪਮਾਨ ਮਗਰੋਂ ਜਾਨਵਰਾਂ, ਪੰਛੀਆਂ ਤੇ ਹੋਰ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਦਾ ਅਲੋਪ ਹੋਣਾ ਮਨੁੱਖ ਲਈ ਖ਼ਤਰੇ ਦੀ ਘੰਟੀ ਹੈ ਜੇਕਰ ਹੁਣ ਵੀ ਨਾ ਸੰਭਲੇ ਤਾਂ ਬਹੁਤ ਜਲਦ ਇਸ ਧਰਤੀ ਦਾ ਸਰਵਨਾਸ਼ ਹੋਣਾ ਤੈਅ ਹੈ ਸੋ ਆਓ! ਅੱਜ ਧਰਤ ਦਿਵਸ ਮੌਕੇ ਧਰਤੀ ਮਾਤਾ ਦੀ ਸਾਂਭ-ਸੰਭਾਲ ਕਰਨ ਦਾ ਪ੍ਰਣ ਲਈਏ।

ਡਾ. ਵਨੀਤ ਕੁਮਾਰ ਸਿੰਗਲਾ

ਬੁਢਲਾਡਾ, ਮਾਨਸਾ

ਮੋ. 84278-77224

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਹੁਣ ਲੋੜ ਹੈ, ਹਰ ਦਿਨ ਮਨਾਇਆ ਜਾਵੇ ਧਰਤੀ ਦਿਵਸ
ਹੁਣ ਲੋੜ ਹੈ, ਹਰ ਦਿਨ ਮਨਾਇਆ ਜਾਵੇ ਧਰਤੀ ਦਿਵਸ

ਤਮਾਮ ਤਰ੍ਹਾਂ ਦੀਆਂ ਸੁਖ-ਸਹੂਲਤਾਂ ਅਤੇ ਵਸੀਲੇ ਜੁਟਾਉਣ ਲਈ ਕੀਤੇ ਜਾਣ ਵਾਲੇ ਮਨੁੱਖੀ ਕ੍ਰਿਰਿਆਕਲਾਪਾਂ ਕਾਰਨ ਅੱਜ ਪੂਰੀ ਦੁਨੀਆ ਗਲੋਬਲ ਵਾਰਮਿੰਗ ਦੀ ਭਿਆਨਕ ਸਮੱਸਿਆ ’ਚ ਘਿਰੀ ਹੈ ਇਸ ਲਈ ਵਾਤਾਵਰਨ ਸੁਰੱਖਿਆ ਸਬੰਧੀ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਅਤੇ ਧਰਤੀ ਨੂੰ ਬਚਾਉਣ ਲਈ ਸੰਕਲਪ ਦੇ ਨਾਲ ਹਰ ਸਾਲ 22 ਅਪਰੈਲ ਨੂੰ ਵਿਸ਼ਵ ਭਰ ’ਚ ਧਰਤੀ ਦਿਵਸ ਮਨਾਇਆ ਜਾਂਦਾ ਹੈ। ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੁਨੀਆ ਦੇ ਲਗਭਗ ਸਾਰੇ ਹਿੱਸਿਆਂ ’ਚ ਲੱਗੇ ਲਾਕਡਾਊਨ ਦੇ ਦੌਰ ’ਚ ਰੁਕ ਗਈਆਂ ਮਨੁੱਖੀ ਗਤੀਵਿਧੀਆਂ ਕਾਰਨ ਇਹ ਦਿਵਸ ਅਜਿਹੇ ਸਮੇਂ ’ਚ ਮਨਾਇਆ ਗਿਆ ਸੀ, ਜਦੋਂ ਦੁਨੀਆ ਭਰ ਦੇ ਲੋਕਾਂ ਨੂੰ ਪਹਿਲੀ ਵਾਰ ਧਰਤੀ ਨੂੰ ਕਾਫ਼ੀ ਹੱਦ ਤੱਕ ਸਾਫ਼-ਸੁਥਰੀ ਅਤੇ ਪ੍ਰਦੂਸ਼ਣ ਰਹਿਤ ਦੇਖਣ ਦਾ ਚੰਗਾ ਮੌਕਾ ਮਿਲਿਆ ਸੀ।

ਹਾਲਾਂਕਿ ਕੋਰੋਨਾ ਸੰਕਟ ਦੇ ਚੱਲਦਿਆਂ ਲਾਏ ਗਏ ਲਾਕਡਾਊਨ ਕਾਰਨ ਪੂਰੀ ਦੁਨੀਆ ਨੂੰ ਵਾਤਾਵਰਨ ਸੁਰੱਖਿਆ ਸਬੰਧੀ ਸੋਚਣ ਦਾ ਬਿਹਤਰੀਨ ਮੌਕਾ ਮਿਲਿਆ ਸੀ, ਜਿਸ ਨਾਲ ਦੁਨੀਆ ਭਰ ਦੇ ਤਮਾਮ ਦੇਸ਼ ਇਕੱਠੇ ਹੋ ਕੇ ਅਜਿਹੀਆਂ ਯੋਜਨਾਵਾਂ ’ਤੇ ਵਿਚਾਰ ਕਰ ਸਕਣ, ਜਿਨ੍ਹਾਂ ਨਾਲ ਵਾਤਾਵਰਨ ਸੁਰੱਖਿਆ ’ਚ ਲੋੜੀਂਦੀ ਮੱਦਦ ਮਿਲ ਸਕੇ ਪਰ ਬਿਡੰਬਨਾ ਦੇਖੋ ਕਿ ਲਾਕਡਾਊਨ ਹਟਦਿਆਂ ਹੀ ਧਰਤੀ ਦੀ ਹਾਲਤ ਹੌਲੀ-ਹੌਲੀ ਹਰ ਜਗ੍ਹਾ ਪਹਿਲਾਂ ਤੋਂ ਬਦਤਰ ਹੁੰਦੀ ਗਈ। ਕੁਦਰਤ ਕਦੇ ਸਮੁੰਦਰੀ ਤੂਫ਼ਾਨ ਤਾਂ ਕਦੇ ਭੂਚਾਲ, ਕਦੇ ਸੋਕਾ ਤੇ ਕਦੇ ਆਕਾਲ ਦੇ ਰੂਪ ’ਚ ਆਪਣਾ ਭਿਆਨਕ ਰੂਪ ਦਿਖਾ ਕੇ ਸਾਨੂੰ ਲਗਾਤਾਰ ਚਿਤਾਵਨੀਆਂ ਦਿੰਦੀ ਰਹੀ ਹੈ, ਪਰ ਜਲਵਾਯੂ ਬਦਲਾਅ ਨਾਲ ਨਜਿੱਠਣ ਦੇ ਨਾਂਅ ’ਤੇ ਸੰਸਾਰਕ ਚਿੰਤਾ ਪ੍ਰਗਟ ਕਰਨ ਤੋਂ ਅੱਗੇ ਅਸੀਂ ਸ਼ਾਇਦ ਕੁਝ ਕਰਨਾ ਹੀ ਨਹੀਂ ਚਾਹੁੰਦੇ।

ਜੇਕਰ ਕੁਦਰਤ ਨਾਲ ਖਿਲਵਾੜ ਕਰਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਕੇ ਅਸੀਂ ਖੁਦ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਬਣੇ ਹਾਂ ਅਤੇ ਗੰਭੀਰ ਵਾਤਾਵਰਨ ਸਮੱਸਿਆਵਾਂ ਸਬੰਧੀ ਅਸੀਂ ਵਾਕਈ ਚਿੰਤਿਤ ਹਾਂ ਤਾਂ ਇਨ੍ਹਾਂ ਸਮੱਸਿਆਵਾਂ ਦਾ ਨਿਵਾਰਨ ਵੀ ਸਾਨੂੰ ਹੀ ਕਰਨਾ ਹੋਵੇਗਾ ਤਾਂ ਕਿ ਅਸੀਂ ਕੁਦਰਤ ਦੇ ਕਰੋਪ ਦਾ ਸ਼ਿਕਾਰ ਹੋਣ ਤੋਂ ਬਚ ਸਕੀਏ ਨਹੀਂ ਤਾਂ ਕੁਦਰਤ ਨਾਲ ਜਿਸ ਵੱਡੇ ਪੈਮਾਨੇ ’ਤੇ ਖਿਲਵਾੜ ਹੋ ਰਿਹਾ ਹੈ, ਉਸ ਦਾ ਖਾਮਿਆਜਾ ਸਮੂਹ ਮਨੁੱਖੀ ਜਾਤੀ ਨੂੰ ਆਪਣੇ ਵਿਨਾਸ਼ ਨਾਲ ਚੁਕਾਉਣਾ ਪਵੇਗਾ। ਲੋਕਾਂ ਨੂੰ ਵਾਤਾਵਰਨ ਅਤੇ ਧਰਤੀ ਸੁਰੱਖਿਆ ਲਈ ਜਾਗਰੂਕ ਕਰਨ ਲਈ ਸਾਲ ’ਚ ਸਿਰਫ਼ ਇੱਕ ਦਿਨ ਅਰਥਾਤ 22 ਅਪਰੈਲ ਨੂੰ ‘ਧਰਤੀ ਦਿਵਸ ’ ਮਨਾਉਣ ਦੀ ਰਸਮ ਨਿਭਾਉਣ ਨਾਲ ਕੁਝ ਹਾਸਲ ਨਹੀਂ ਹੋਵੇਗਾ ਜੇਕਰ ਅਸੀਂ ਅਸਲ ਵਿਚ ਧਰਤੀ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ ਤਾਂ ਇਹੀ ‘ਧਰਤੀ ਦਿਵਸ’ ਹਰ ਰੋਜ਼ ਮਨਾਏ ਜਾਣ ਦੀ ਲੋੜ ਹੈ।

ਹਾਲਾਂਕਿ ਧਰਤੀ ਦਿਵਸ ਨੂੰ ਮਨਾਏ ਜਾਣ ਦਾ ਅਸਲ ਲਾਭ ਫ਼ਿਰ ਹੈ, ਜਦੋਂ ਅਸੀਂ ਪ੍ਰੋਗਰਾਮ ਨੂੰ ਸਿਰਫ਼ ਰਸਮ ਅਦਾਇਗੀ ਤੱਕ ਹੀ ਸੀਮਤ ਨਾ ਰੱਖੀਏ ਸਗੋਂ ਧਰਤੀ ਦੀ ਸੁਰੱਖਿਆ ਲਈ ਇਸ ਮੌਕੇ ’ਤੇ ਲਏ ਜਾਣ ਵਾਲੇ ਸੰਕਲਪਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਵੀ ਕਰੀਏ। ਸਾਨੂੰ ਬਾਖੂਬੀ ਸਮਝ ਲੈਣਾ ਹੋਵੇਗਾ ਕਿ ਜੇਕਰ ਧਰਤੀ ਦਾ ਤਾਪਮਾਨ ਸਾਲ-ਦਰ-ਸਾਲ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਆਉਣ ਵਾਲੇ ਸਾਲਾਂ ’ਚ ਸਾਨੂੰ ਇਸ ਦੇ ਬੇਹੱਦ ਗੰਭੀਰ ਨਤੀਜੇ ਭੁਗਤਣ ਨੂੰ ਤਿਆਰ ਰਹਿਣਾ ਹੋਵੇਗਾ।

‘ਪ੍ਰਦੂਸ਼ਣ ਮੁਕਤ ਸਾਹ’ ਕਿਤਾਬ ਅਨੁਸਾਰ ਪੈਟਰੋਲ, ਡੀਜ਼ਲ ਤੋਂ ਪੈਦਾ ਹੋਣ ਵਾਲੇ ਧੂੰਏਂ ਨੇ ਵਾਤਾਵਰਨ ’ਚ ਕਾਰਬਨ ਡਾਈਅਕਸਾਈਡ ਅਤੇ ਗਰੀਨ ਹਾਊਸ ਗੈਸਾਂ ਦੀ ਮਾਤਰਾ ਨੂੰ ਖ਼ਤਰਨਾਕ ਪੱਧਰ ਤੱਕ ਪਹੁੰਚਾ ਦਿੱਤਾ ਹੈ ਅਤੇ ਵਾਤਾਵਰਨ ’ਚ ਪਹਿਲਾਂ ਹੀ ਮੁਕਾਬਲਤਨ 30 ਫੀਸਦੀ ਜ਼ਿਆਦਾ ਕਾਰਬਨ ਡਾਈਅਕਸਾਈਡ ਮੌਜੂਦ ਹੈ, ਜਿਸ ਦੀ ਜਲਵਾਯੂ ਬਦਲਾਅ ’ਚ ਅਹਿਮ ਭੂਮਿਕਾ ਹੈੈ। ਰੁੱਖ ਕਾਰਬਨ ਡਾਈਅਕਸਾਈਡ ਨੂੰ ਲੈ ਕੇ ਵਾਤਾਵਰਨ ਸੰਤੁਲਨ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ ਪਰ ਪਿਛਲੇ ਕੁਝ ਦਹਾਕਿਆਂ ’ਚ ਜੰਗਲਾਤ ਖੇਤਰਾਂ ਨੂੰ ਵੱਡੇ ਪੈਮਾਨੇ ’ਤੇ ਕੰਕਰੀਟ ਦੇ।

ਜੰਗਲਾਂ ’ਚ ਤਬਦੀਲ ਕੀਤਾ ਜਾਂਦਾ ਰਿਹਾ ਹੈ। ਧਰਤੀ ’ਤੇ ਵਧਦੇ ਦਬਾਅ ਦਾ ਇੱਕ ਮਹੱਤਵਪੂਰਨ ਕਾਰਨ ਬੇਤਹਾਸ਼ਾ ਅਬਾਦੀ ਵਾਧਾ ਵੀ ਹੈ ਜਿੱਥੇ 20ਵੀਂ ਸਦੀ ’ਚ ਸੰਸਾਰਕ ਅਬਾਦੀ ਕਰੀਬ 1.7 ਅਰਬ ਸੀ, ਹੁਣ ਵਧ ਕੇ ਕਰੀਬ 7.8 ਅਰਬ ਹੋ ਗਈ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਧਰਤੀ ਦਾ ਖੇਤਰਫ਼ਲ ਤਾਂ ਓਨਾ ਹੀ ਰਹੇਗਾ, ਇਸ ਲਈ ਕਈ ਗੁਣਾ ਵਧੀ ਅਬਾਦੀ ਦੇ ਰਹਿਣ ਅਤੇ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤੀ ਵਸੀਲਿਆਂ ਦੀ ਵੱਡੇ ਪੈਮਾਨੇ ’ਤੇ ਵਰਤੋਂ ਕੀਤੀ ਜਾ ਰਹੀ ਹੈ। ਇਸ ਨਾਲ ਵਾਤਾਵਰਨ ਦੀ ਸਿਹਤ ’ਤੇ ਜੋ ਵਾਰ ਹੋ ਰਿਹਾ ਹੈ, ਉਸ ਦਾ ਨਤੀਜਾ ਹੈ ਕਿ ਧਰਤੀ ਹੁਣ ਕੁਰਲਾ ਰਹੀ ਹੈ।

ਭਾਰਤ ਦੇ ਕਈ ਹਿੱਸਿਆਂ ’ਚ ਇਸ ਸਾਲ ਜਿਸ ਤਰ੍ਹਾਂ ਮਾਰਚ ਮਹੀਨੇ ’ਚ ਹੀ ਵਧਦੇ ਪਾਰੇ ਦੀ ਕਰੋਪੀ ਦੇਖੀ ਗਈ, ਉਹ ਜਲਵਾਯੂ ਬਦਲਾਅ ਦਾ ਸਪੱਸ਼ਟ ਸੰਕੇਤ ਹੈ ਕਰੀਬ ਦੋ ਦਹਾਕੇ ਪਹਿਲਾਂ ਦੇਸ਼ ਦੇ ਕਈ ਰਾਜਾਂ ’ਚ ਅਪਰੈਲ ਮਹੀਨੇ ’ਚ ਜ਼ਿਆਦਤਰ ਤਾਪਮਾਨ ਔਸਤਨ 32-33 ਡਿਗਰੀ ਰਹਿੰਦਾ ਸੀ, ਉੱਥੇ ਹੁਣ ਮਾਰਚ ਮਹੀਨੇ ’ਚ ਹੀ ਪਾਰਾ 40 ਡਿਗਰੀ ਤੱਕ ਪਹੁੰਚਣ ਲੱਗਾ ਹੈ। 2016 ’ਚ ਰਾਜਸਥਾਨ ਦੇ ਫ਼ਲੌਦੀ ਦਾ ਤਾਪਮਾਨ ਤਾਂ 51 ਡਿਗਰੀ ਦਰਜ ਕੀਤਾ ਗਿਆ ਸੀ ਅਤੇ ਇਸ ਤਾਪਮਾਨ ’ਚ ਹੋਰ ਵਾਧੇ ਦੀ ਸੰਭਾਵਨਾ ਹੈ।

ਕੁਦਰਤ ਕਦੇ ਸਮੁੰਦਰੀ ਤੂਫ਼ਾਨ ਤੇ ਕਦੇ ਭੂਚਾਲ, ਕਦੇ ਸੋਕਾ ਤੇ ਕਦੇ ਆਕਾਲ ਦੇ ਰੂਪ ’ਚ ਆਪਣਾ ਭਿਆਨਕ ਰੂਪ ਦਿਖਾ ਕੇ ਸਾਨੂੰ ਚਿਤਾਵਨੀਆਂ ਦਿੰਦੀ ਰਹੀ ਹੈ ਪਰ ਜਲਵਾਯੂ ਬਦਲਾਅ ਨਾਲ ਨਜਿੱਠਣ ਦੇ ਨਾਂਅ ’ਤੇ ਸੰਸਾਰਕ ਚਿੰਤਾ ਪ੍ਰਗਟ ਕਰਨ ਤੋਂ ਅੱਗੇ ਅਸੀਂ ਨਹੀਂ ਸਮਝਣਾ ਚਾਹੁੰਦੇ ਕਿ ਪਹਾੜਾਂ ਦਾ ਸੀਨਾ ਚੀਰ ਕੇ ਹਰੇ-ਭਰੇ ਜੰਗਲਾਂ ਨੂੰ ਤਬਾਹ ਕਰਕੇ ਅਸੀਂ ਕੰਕਰੀਟ ਦੇ ਜੋ ਜੰਗਲ ਵਿਕਸਿਤ ਕਰ ਰਹੇ ਹਾਂ, ਉਹ ਅਸਲ ਵਿਚ ਵਿਕਾਸ ਨਹੀਂ ਸਗੋਂ ਵਿਕਾਸ ਦੇ ਨਾਂਅ ’ਤੇ ਅਸੀਂ ਆਪਣੇ ਵਿਨਾਸ਼ ਦਾ ਹੀ ਰਾਹ ਪੱਧਰਾ ਕਰ ਰਹੇ ਹਾਂ

ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਧਰਤੀ ਮਾਂ ਦੇ ਕਰਜ਼ੇ ਨੂੰ ਥੋੜ੍ਹਾ ਵੀ ਉਤਾਰ ਸਕੀਏ ਤਾਂ ਇਹ ਸਿਰਫ਼ ਤਾਂ ਹੀ ਸੰਭਵ ਹੈ, ਜਦੋਂ ਉਹ ਰੁੱਖਾਂ ਨਾਲ ਭਰੀ, ਜੈਵ-ਵਿਭਿੰਨਤਾ ਨਾਲ ਭਰਪੂਰ ਅਤੇ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ ਅਤੇ ਸਾਨੂੰ ਚਾਹੀਦਾ ਹੈ ਕਿ ਸਮੂਹਿਕ ਤੌਰ ’ਤੇ ਇਹ ਸਭ ਕਰਨਾ ਏਨਾ ਮੁਸ਼ਕਲ ਵੀ ਨਹੀਂ ਹੈ। ਫ਼ਿਲਹਾਲ, ਇਹ ਹੁਣ ਅਸੀਂ ਹੀ ਤੈਅ ਕਰਨਾ ਹੈ ਕਿ ਅਸੀਂ ਕਿਸ ਯੁੱਗ ’ਚ ਜਿਉਣਾ ਚਾਹੁੰਦੇ ਹਾਂ? ਇੱਕ ਅਜਿਹੇ ਯੁੱਗ ’ਚ, ਜਿੱਥੇ ਸਾਹ ਲੈਣ ਲਈ ਪ੍ਰਦੂਸ਼ਿਤ ਹਵਾ ਹੋਵੇਗੀ ਅਤੇ ਪੀਣ ਲਈ ਪ੍ਰਦੂਸ਼ਿਤ ਅਤੇ ਰਸਾਇਣਯੁਕਤ ਪਾਣੀ ਅਤੇ ਢੇਰ ਸਾਰੀਆਂ ਖ਼ਤਰਨਾਕ ਬਿਮਾਰੀਆਂ ਦੀ ਸੌਗਾਤ ਜਾਂ ਫ਼ਿਰ ਅਜਿਹੇ ਯੁੱਗ ’ਚ, ਜਿੱਥੇ ਅਸੀਂ ਸਾਫ਼-ਸ਼ੁੱਧ ਹਵਾ ਅਤੇ ਸ਼ੁੱਧ ਪਾਣੀ ਦਾ ਅਨੰਦ ਲੈ ਕੇ ਇੱਕ ਤੰਦਰੁਸਤ ਅਤੇ ਸੁਖੀ ਜੀਵਨ ਦਾ ਅਨੰਦ ਲੈ ਸਕੀਏ।

ਯੋਗੇਸ਼ ਕੁਮਾਰ ਗੋਇਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅਰਥ ਡੇਅ : ਸਵੱਛ, ਸਿਹਤਮੰਦ ਤੇ ਖ਼ੁਸ਼ਹਾਲ ਧਰਤੀ ਬਣਾਉਣ ਲਈ ਅੱਗੇ ਆਉਣ ਦੀ ਲੋੜ : ਮੋਦੀ
ਅਰਥ ਡੇਅ : ਸਵੱਛ, ਸਿਹਤਮੰਦ ਤੇ ਖ਼ੁਸ਼ਹਾਲ ਧਰਤੀ ਬਣਾਉਣ ਲਈ ਅੱਗੇ ਆਉਣ ਦੀ ਲੋੜ : ਮੋਦੀ

ਨਵੀਂ ਦਿੱਲੀ। ਅੱਜ ਧਰਤੀ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਇਕ ਸਵੱਛ, ਸਿਹਤਮੰਦ ਤੇ ਖ਼ੁਸ਼ਹਾਲ ਧਰਤੀ ਬਣਾਉਣ ਲਈ ਅੱਗੇ ਆਉਣਾ ਪਵੇਗਾ। ਉਨ੍ਹਾਂ ਟਵੀਟ ਕਰਦਿਆਂ ਕਿਹਾ, ‘ਧਰਤੀ ਮਾਤਾ ਦੇ ਕੌਮਾਂਤਰੀ ਦਿਹਾੜੇ ‘ਤੇ ਸਾਰਿਆਂ ਦੀ ਦੇਖਭਾਲ ਲਈ ਅਸੀਂ ਆਪਣੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਹਾਂ।

ਆਓ ਅਸੀਂ ਸਵੱਛ, ਸਿਹਤਮੰਦ ਤੇ ਖ਼ੁਸ਼ਹਾਲ ਧਰਤੀ ਬਣਾਉਣ ਦੀ ਦਿਸ਼ਾ ‘ਚ ਕੰਮ ਕਰਨ ਦਾ ਸੰਕਲਪ ਲਈਏ’।  ਉਨ੍ਹਾਂ ਕਿਹਾ ਕਿ ਕੋਵਿਡ-19 ਨੂੰ ਹਰਾਉਣ ਲਈ ਕੰਮ ਕਰ ਰਹੇ ਲੋਕਾਂ ਦਾ ਧੰਨਵਾਦ। ਇਸ ਵੇਲੇ ਦੁਨੀਆ ਕੋਰੋਨਾ ਵਾਇਰਸ ਸੰਕਟ ਨਾਲ ਲੜ ਰਹੀ ਹੈ। ਇਸ ਨੂੰ ਹਰਾਉਣ ਲਈ ਤਮਾਮ ਲੋਕ ਦਿਨ-ਰਾਤ ਮਿਹਨਤ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਹੀ ਪੀਐੱਮ ਮੋਦੀ ਨੇ ਧਰਤੀ ਦਿਵਸ ‘ਤੇ ਆਪਣੇ ਟਵੀਟ ਜ਼ਰੀਏ ਸਰਾਹਿਆ ਹੈ।

ਦੱਸ ਦੇਈਏ ਕਿ ਵਾਇਰਸ ਦੇ ਪ੍ਰਕੋਪ ਨਾਲ ਵਿਸ਼ਵ ਪੱਧਰ ‘ਤੇ ਘੱਟੋ-ਘੱਟ 1,77,004 ਲੋਕਾਂ ਦੀ ਮੌਤ ਹੋ ਗਈ ਹੈ ਤੇ 2,540,556 ਲੋਕ ਨੋਵਲ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਨ। ਫਿਲਹਾਲ ਵਿਸ਼ਵ ਭਰ ‘ਚ ਕੋਰੋਨਾ ਦੇ 1,718,186 ਐਕਟਿਵ ਕੇਸ ਹਨ। ਉੱਥੇ ਹੀ ਦੁਨੀਆ ‘ਚ 645,366 ਲੋਕ ਠੀਕ ਹੋ ਚੁੱਕੇ ਹਨ। ਇਸ ਵਾਇਰਸ ਨੇ ਸਭ ਤੋਂ ਜ਼ਿਆਦਾ ਕਹਿਰ ਅਮਰੀਕਾ ‘ਚ ਫੈਲਾ ਰੱਖਿਆ ਹੈ। ਦੇਸ਼ ਵਿਚ ਜਨਵਰੀ 19 ਤੋਂ ਹੁਣ ਤਕ 45,153 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।