Murder Case - Sach Kahoon Punjabi

Crime News Update: ਸੂਟਕੇਸ ’ਚ ਲੜਕੀ ਦੀ ਲਾਸ਼ ਪਾ ਕੇ ਸੁੱਟਣ ਵਾਲਾ ਮੁਲਜ਼ਮ ਕਾਬੂ
Crime News Update: (ਅਸ਼ੋਕ ਗਰਗ) ਬਠਿੰਡਾ। ਦੋ ਦਿਨ ਪਹਿਲਾਂ ਬਠਿੰਡਾ-ਮਲੋਟ ਰੋਡ ’ਤੇ ਪੈਂਦੇ ਪਿੰਡ ਬਹਿਮਣ ਦੀਵਾਨਾ ਦੇ ਕੋਲ ਮੁੱਖ ਸੜਕ ਮਾਰਗ ’ਤੇ ਇੱਕ ਲਾਲ ਰੰਗ ਦੇ ਸੂਟਕੇਸ ’ਚ ਬੰਦ ਇੱਕ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਬਠਿੰਡ ਪੁਲਿਸ ਨੇ ਛਾਣਬੀਣ ਕਰਦਿਆਂ ਮੁਲਜ਼ਮ ਨੂੰ ਕਾਬੂ ਕੀਤਾ ਹੈ ਮੁਲਜ਼ਮ ਮ੍ਰਿਤਕ ਲੜਕੀ ਦਾ ਕਰੀਬੀ ਦੋਸਤ ਦੱਸਿਆ ਜਾ ਰਿਹਾ ਹੈ। ਅੱਜ ਇੱਥੇ ਡਾ. ਜਯੋਤੀ ਯਾਦਵ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਸਦਰ ਬਠਿੰਡਾ ਨੂੰ 11 ਫਰਵਰੀ ਵਾਲੇ ਦਿਨ ਇਤਲਾਹ ਮਿਲੀ ਸੀ ਪਿੰਡ ਬਹਿਮਣ ਦੀਵਾਨਾ ਕੋਲ ਇੱਕ ਸੂਟ ਕੇਸ ਚ ਲੜਕੀ ਦੀ ਲਾਸ਼ ਪਈ ਹੈ ਜਿਸ ਸਬੰਧੀ ਮੁਕੱਦਮਾ ਦਰਜ ਕਰਕੇ ਪੁਲਿਸ ਅਧਿਕਾਰੀਆਂ ਜਸਮੀਤ ਸਿੰਘ, ਹਰਵਿੰਦਰ ਸਿੰਘ ਸਰਾਂ ਅਤੇ ਸੰਦੀਪ ਸਿੰਘ ਭਾਟੀ ਦੀ ਅਗਵਾਈ ਹੇਠ ਟੀਮਾਂ ਬਣਾ ਕੇ ਲੜਕੀ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: Ferozepur News: ਕਬੱਡੀ ਖਿਡਾਰੀ ਨੇ ਪਤਨੀ ਸਮੇਤ ਆਪਣੇ ਪੁੱਤਰ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾਇਆ

ਇਸ ਦੌਰਾਨ ਪੁਲਿਸ ਨੇ ਟੀਮਾਂ ਵੱਲੋਂ ਟੈਕਨੀਕਲ ਸੋਰਸਾਂ ਰਾਹੀਂ ਇਸ ਲੜਕੀ ਦੀ ਪਛਾਣ ਸਪਨਾ ਉਰਫ ਮਲਿਕਾ ਵਾਸੀ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਵਜੋਂ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਪ੍ਰਿੰਸ ਵਾਸੀ ਗੁਲਾਬਗੜ੍ਹ ਜ਼ਿਲ੍ਹਾ ਬਠਿੰਡਾ ਹਾਲ ਅਬਾਦ ਸੁਰਖਪੀਰ ਰੋਡ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਇਹ ਮੁਲਜ਼ਮ ਲੜਕੀ ਦਾ ਕਰੀਬੀ ਦੋਸਤ ਸੀ ਜਿਸ ਨੇ ਇਸ ਦਾ ਕਤਲ ਕਰਕੇ ਸਾੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇਸ ਤੋਂ ਬਾਅਦ ਇਸ ਨੇ ਲਾਸ਼ ਨੂੰ ਸੂਟਕੇਸ ਵਿੱਚ ਬੰਦ ਕਰਕੇ ਬਹਿਮਣ ਦੀਵਾਨਾ ਕੋਲ ਸੁੱਟ ਦਿੱਤਾ ਤਾਂ ਕਿ ਸਬੂਤ ਖਤਮ ਕੀਤਾ ਜਾ ਸਕੇ। ਪੁਲਿਸ ਵੱਲੋਂ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਵਿੱਚ ਅਹਿਮ ਖੁਲਾਸਾ ਹੋਣ ਦੀ ਸੰਭਾਵਨਾ ਹੈ।

Abohar News: ਅਬੋਹਰ ਤਹਿਸੀਲ ’ਚ ਹੋਏ ਕਤਲ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਦਿਵਾਵਾਂਗੇ ਸਖ਼ਤ ਸਜ਼ਾ : ਡੀਆਈਜੀ
Abohar News: ਅਬੋਹਰ, (ਮੇਵਾ ਸਿੰਘ)। ਸਵੇਰ ਦੇ ਸਮੇਂ ਅਬੋਹਰ ਤਹਿਸੀਲ ਕੰਪਲੈਕਸ ’ਚ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆਂ ਤੋਂ ਬਾਅਦ ਪੁਲਿਸ ਦੇ ਉਚ ਅਧਿਕਾਰੀਆਂ ਵੱਲੋਂ ਸਹਿਰ ਅਬੋਹਰ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿਚ ਸੰਦੀਪ ਸ਼ਰਮਾ ਡੀਆਈਜੀ ਫਿਰੋਜ਼ਪੁਰ ਰੇਂਜ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ, ਇਸ ਵਕਤ ਉਨ੍ਹਾਂ ਦੇ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਵੀ ਮੌਜੂਦ ਹਨ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਆਈਜੀ ਫਿਰੋਜ਼ਪੁਰ ਰੇਂਜ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹੀ ਪੁਲਿਸ ਟੀਮਾਂ ਲਗਾਤਾਰ ਜਾਂਚ ਕਰ ਰਹੀਆਂ ਹਨ। ਜਿਸ ਵਿਚ ਇਸ ਵਾਰਦਾਤ ਦਾ ਮੁੱਖ ਕਾਰਨ ਦੋਵਾਂ ਧਿਰਾਂ ਦੀ ਆਪਸੀ ਰੰਜਿਸ਼ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਗੋਲੂ ਪੰਡਿਤ ਦੇ ਪਿਤਾ ਦੇ ਬਿਆਨਾਂ ’ਤੇ 4 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਿਸ ’ਚ ਅਬੋਹਰ ਨਿਵਾਸੀ ਗਗਨਦੀਪ ਉਰਫ ਗੱਗੀ ਤੇ ਅਰਸ਼ ਲੋਹਾਰਿਆ ਅਤੇ ਰਾਜਾਂਵਾਲੀ ਨਿਵਾਸੀ ਗੋਗੀ ਬਿਸ਼ਨੋਈ ਅਤੇ ਪੰਜਕੋਸੀ ਨਿਵਾਸੀ ਸਾਹਿਲ ਖਰਬਾਸ ਸ਼ਾਮਲ ਹਨ।

ਇਹ ਵੀ ਪੜ੍ਹੋ: Sunam News: ਸੁਨਾਮ ਪੁਲਿਸ ਦੀ ਵੱਡੀ ਕਾਰਵਾਈ, 6 ਵਿਅਕਤੀ ਨਸ਼ੀਲੇ ਪਦਾਰਥਾਂ ਸਮੇਤ ਕੀਤੇ ਗ੍ਰਿਫਤਾਰ

ਇਨ੍ਹਾਂ ਸਾਰਿਆਂ ਦੇ ਖਿਲਾਫ ਕਤਲ ਅਤੇ ਆਰਮ ਐਕਟ ਦੇ ਤਹਿਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਧਰ ਗੱਗੀ ਲਹੋਰੀਆ ਵੱਲੋਂ ਇਸ ਗੋਲੀਕਾਂਡ ਦੀ ਜਿੰਮੇਵਾਰੀ ਇਕ ਵੀਡੀਓ ਰਾਹੀਂ ਲਏ ਜਾਣ ਦੇ ਬਿਆਨ ’ਤੇ ਡੀਆਈਜੀ ਨੇ ਕਿਹਾ ਕਿ ਪੁਲਿਸ ਟੀਮਾਂ ਇਸ ਵੀਡੀਓ ਦੀ ਜਾਂਚ ਕਰ ਰਹੀਆਂ ਹਨ ਤੇ ਜੋ ਵੀ ਇਸ ਘਟਨਾ ਵਿਚ ਸ਼ਾਮਲ ਹੈ ਕਿਸੇ ਨੂੰ ਵੀ ਬਖ਼ਸਿਆ ਨਹੀਂ ਜਾਵੇਗਾ ਤੇ ਇਸ ਘਟਨਾ ’ਚ ਸ਼ਾਮਲ ਸਾਰੇ ਲੋਕਾਂ ਨੂੰ ਜਲਦੀ ਕਾਬੂ ਕਰਕੇ ਉਨ੍ਹਾਂ ਕਰੜੀ ਤੋਂ ਕਰੜੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Murder Case: ਸੁੱਖਣਵਾਲਾ ਕਤਲ ਮਾਮਲਾ ਚੰਦ ਘੰਟਿਆਂ ’ਚ ਹੀ ਸੁਲਝਾਇਆ, ਮਾਮਲੇ ’ਚ ਪਤਨੀ ਨੂੰ ਕੀਤਾ ਗ੍ਰਿਫ਼ਤਾਰ
Murder Case: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਦੀ ਅਗਵਾਈ ’ਚ ਪਿੰਡ ਸੁੱਖਣਵਾਲਾ ਵਿੱਚ ਹੋਏ ਕਤਲ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਨੂੰ ਮਹਿਜ ਕੁੱਝ ਘੰਟਿਆਂ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਤਰਲੋਚਨ ਸਿੰਘ (ਸਬ-ਡਵੀਜਨ) ਫ਼ਰੀਦਕੋਟ ਨੇ ਦੱਸਿਆ ਕਿ 28-29 ਨਵੰਬਰ ਦੀ ਰਾਤ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਦੇ ਵਸਨੀਕ ਗੁਰਵਿੰਦਰ ਸਿੰਘ ਨਾਂਅ ਦੇ ਵਿਅਕਤੀ ਦਾ ਕਤਲ ਹੋਣ ਸਬੰਧੀ ਸੂਚਨਾ ਮਿਲੀ ਸੀ। ਜਿਸ ਸਬੰਧੀ ਮ੍ਰਿਤਕ ਦੀ ਭੈਣ ਮਨਵੀਰ ਕੌਰ ਦੇ ਬਿਆਨਾਂ ਦੇ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਅਤੇ ਇੱਕ ਵਿਅਕਤੀ ਹਰਕੰਵਲਪ੍ਰੀਤ ਸਿੰਘ ਵਾਸੀ ਬੱਲੂਆਣਾ (ਜ਼ਿਲ੍ਹਾ ਬਠਿੰਡਾ) ਦੇ ਖਿਲਾਫ ਥਾਣਾ ਸਦਰ ਫ਼ਰੀਦਕੋਟ ਵਿਖੇ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ: Baba Farid University : ਵੈਕਸੀਨ 2025: ਬੀਐਫਯੂਐਚਐਸ ਕਾਨਫਰੰਸ ’ਚ ਪੰਜਾਬ ਦੇ ਸਿਹਤ ਮਾਡਲ ਬਾਰੇ ਚਰਚਾ

ਜਿਸ ਦੌਰਾਨ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਫ਼ਰੀਦਕੋਟ ਦੀ ਨਿਗਰਾਨੀ ਹੇਠ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਵੱਲੋਂ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ। ਡੀ.ਐਸ.ਪੀ ਫ਼ਰੀਦਕੋਟ ਵੱਲੋਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਕਤਲ ਗੈਰ ਸਮਾਜਿਕ ਸਬੰਧਾਂ ਦੇ ਚੱਲਦੇ ਹੋਇਆ ਹੈ। ਮ੍ਰਿਤਕ ਗੁਰਵਿੰਦਰ ਸਿੰਘ ਦਾ ਵਿਆਹ ਕੈਨੇਡਾ ਰਹਿ ਰਹੀ ਰੁਪਿੰਦਰ ਕੌਰ ਨਾਲ ਹੋਇਆ ਸੀ। ਜੋ ਕਿ ਕੈਨੇਡਾ ਵਿੱਚੋ ਡਿਪੋਰਟ ਹੋ ਕੇ ਹੁਣ ਆਪਣੇ ਪਤੀ ਨਾਲ ਰਹਿ ਰਹੀ ਸੀ, ਪ੍ਰੰਤੂ ਕੈਨੇਡਾ ਵਿੱਚ ਰਹਿੰਦੇ ਹੋਏ ਉਸਦੇ ਸਬੰਧ ਹਰਕੰਵਲਪ੍ਰੀਤ ਸਿੰਘ ਨਾਲ ਬਣ ਗਏ ਸਨ। ਬੀਤੀ ਰਾਤ ਮ੍ਰਿਤਕ ਦੀ ਪਤਨੀ ਅਤੇ ਉਸਦੇ ਸਾਥੀ ਹਰਕੰਵਲਪ੍ਰੀਤ ਸਿੰਘ ਵੱਲੋਂ ਮਿਲ ਕੇ ਇੱਕ ਸਾਜਿਸੇ ਤਹਿਤ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰਕੰਵਲਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਦੀ ਭਾਲ ਪੁਲਿਸ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਉਸਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। Murder Case

Punjab News: ਪੰਜਾਬ ਦੇ ਸਾਬਕਾ ਡੀਜੀਪੀ ਅਤੇ ਸਾਬਕਾ ਮੰਤਰੀ ਵਿਰੁੱਧ ਪੁੱਤਰ ਦੇ ਕਤਲ ਦਾ ਮਾਮਲਾ ਦਰਜ
Punjab News: ਮਲੇਰਕੋਟਲਾ, (ਗੁਰਤੇਜ਼ ਜੋਸੀ)। ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਉਨ੍ਹਾਂ ਦੀ ਪਤਨੀ ਅਤੇ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵਿਰੁੱਧ ਉਨ੍ਹਾਂ ਦੇ ਪੁੱਤਰ ਅਖਿਲ ਅਖਤਰ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਅਖਿਲ ਅਖਤਰ ਦੀ ਮੌਤ 16 ਅਕਤੂਬਰ ਨੂੰ ਦੇਰ ਰਾਤ ਪੰਚਕੂਲਾ ਦੇ ਐਮਡੀਸੀ ਸਥਿਤ ਉਨ੍ਹਾਂ ਦੇ ਘਰ ‘ਤੇ ਹੋਈ ਸੀ। ਪਰਿਵਾਰ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। 27 ਅਗਸਤ ਨੂੰ ਅਖਿਲ ਅਖਤਰ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਉਸਨੇ ਆਪਣੇ ਪਰਿਵਾਰਕ ਮੈਂਬਰਾਂ ‘ਤੇ ਉਸਦੇ ਕਤਲ ਦੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਲਗਾਏ ਸਨ, ਜਿਸ ਵਿੱਚ ਉਸਦੇ ਪਿਤਾ ਅਤੇ ਪਤਨੀ ਵਿਚਕਾਰ ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾਇਆ ਸੀ।

ਇਸ ਵੀਡੀਓ ਵਿੱਚ, ਉਸਨੇ ਆਪਣੀ ਮਾਂ ਰਜ਼ੀਆ ਸੁਲਤਾਨਾ ਅਤੇ ਭੈਣ ‘ਤੇ ਵੀ ਗੰਭੀਰ ਦੋਸ਼ ਲਗਾਏ ਸਨ। ਇਸ ਵੀਡੀਓ ਅਤੇ ਦੋਸ਼ਾਂ ਦੇ ਆਧਾਰ ‘ਤੇ, ਮਲੇਰਕੋਟਲਾ ਵਿੱਚ ਉਸਦੇ ਗੁਆਂਢੀ, ਸ਼ਮਸੁਦੀਨ ਚੌਧਰੀ ਨੇ ਪੰਚਕੂਲਾ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਪੰਚਕੂਲਾ ਦੇ ਮਾਤਾ ਮਨਸਾ ਦੇਵੀ ਪੁਲਿਸ ਸਟੇਸ਼ਨ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ, ਨੂੰਹ ਅਤੇ ਧੀ ਸਮੇਤ ਚਾਰ ਲੋਕਾਂ ਵਿਰੁੱਧ ਧਾਰਾ 103 (1), 61 ਬੀਐਨਐਸ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: Sanae Takaichi: ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੂੰ ਚੋਣ ਜਿੱਤ …

ਅਖਿਲ ਅਖਤਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਸਨ। ਇਸ ਮਾਮਲੇ ਵਿੱਚ ਐਫਆਈਆਰ ਦਰਜ ਹੋਣ ਨਾਲ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਮੁਹੰਮਦ ਮੁਸਤਫਾ ਦੇ ਪੁੱਤਰ 35 ਸਾਲਾ ਅਕੀਲ ਅਖਤਰ ਨੂੰ 16 ਅਕਤੂਬਰ ਨੂੰ ਰਾਤ 9:30 ਵਜੇ ਦੇ ਕਰੀਬ ਹਸਪਤਾਲ ਲਿਜਾਇਆ ਗਿਆ ਸੀ, ਪਰ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਅਕੀਲ ਦੇ ਪਿਤਾ ਮੁਹੰਮਦ ਮੁਸਤਫਾ 1985 ਬੈਚ ਦੇ ਆਈਪੀਐਸ ਅਧਿਕਾਰੀ ਸਨ। ਉਹ 2021 ਵਿੱਚ ਡੀਜੀਪੀ ਵਜੋਂ ਸੇਵਾਮੁਕਤ ਹੋਏ ਸਨ। ਫਿਰ ਉਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਅਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵੀ ਸਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਜਾਰੀ ਰਹਿਣ ਕਾਰਨ ਮਾਮਲਾ ਅੱਗੇ ਵਧ ਰਿਹਾ ਹੈ। ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। Punjab News

Sanjay Verma Murder Case: ਸੰਜੇ ਵਰਮਾ ਕਤਲ ਕਾਂਡ ’ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ
Sanjay Verma Murder Case: (ਮੇਵਾ ਸਿੰਘ) ਅਬੋਹਰ। ਪੁਲਿਸ ਨੇ ਹੁਣ ਸ਼ਹਿਰ ਦੇ ਮਸ਼ਹੂਰ ਕੱਪੜਾ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ ’ਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਸਨੂੰ ਪੁੱਛਗਿੱਛ ਲਈ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ, ਪੁਲਿਸ ਨੇ 30 ਸਾਲਾ ਪ੍ਰਵੀਨ ਰਾਮੇਸ਼ਵਰ ਲੋਂਕਰ ਪੁੱਤਰ ਰਾਮੇਸ਼ਵਰ ਲੋਂਕਰ, ਵਾਸੀ ਨਾਦਬ੍ਰਹਮਾ ਸੋਸਾਇਟੀ ਬਰਾਤੇ ਚਾਵਲ, ਭੇਲੇਕਰ ਬਸਤੀ, ਪੁਰਾਣਾ ਜਕਤ ਨਾਕਾ, ਅੰਬੇਡਕਰ ਚੌਕ, ਵਾਰਜੇ, ਪੁਣੇ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: Heroin News: ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਸਫਲਤਾ, 13 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਿੰਨ ਜਣੇ ਕੀਤੇ ਕਾਬੂ

ਜ਼ਿਕਰਯੋਗ ਹੈ ਕਿ ਲਗਭਗ 24 ਦਿਨ ਪਹਿਲਾਂ ਨਿਊਵੇਅਰ ਵੈੱਲ ਆਪਰੇਟਰ ਜਗਤ ਵਰਮਾ ਦੇ ਭਰਾ ਸੰਜੇ ਵਰਮਾ ਨੂੰ ਉਸਦੇ ਸ਼ੋਅਰੂਮ ਦੇ ਬਾਹਰ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ, ਜਦੋਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਉਕਤ ਨੌਜਵਾਨਾਂ ਦਾ ਸਾਥ ਦੇਣ ਵਾਲੇ ਪਟਿਆਲਾ ਦੇ ਦੋ ਨੌਜਵਾਨਾਂ ਨੂੰ ਪੁਲਿਸ ਨਾਲ ਹੋਏ ਮੁਕਾਬਲੇ ’ਚ ਮਾਰ ਦਿੱਤਾ ਸੀ। ਜਦੋਂ ਕਿ ਪੰਜ ਨਾਮਜ਼ਦ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਹੋਰ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Sanjay Verma Murder Case

Sarpanch Murder Case: ਮਹਿਲਾ ਸਰਪੰਚ ਦੇ ਪਤੀ ਕਤਲ ਕੇਸ ਦੇ ਮੁੱਖ ਮੁਲਜ਼ਮ ਮਨੋਜ ਕੁਮਾਰ ਨੇ ਅਦਾਲਤ ‘ਚ ਕੀਤਾ ਆਤਮ ਸਮਰਪਣ
Sarpanch Murder Case: ਖੂਈਆਂ ਸਰਵਰ-ਅਬੋਹਰ, (ਮੇਵਾ ਸਿੰਘ)। ਪਿੰਡ ਕੱਲਰਖੇੜਾ ਵਿੱਚ ਡਰੇਨ ਦੇ ਝਗੜੇ ਨੂੰ ਲੈ ਕੇ ਸਰਪੰਚ ਪੂਨਮ ਰਾਣੀ ਦੇ ਪਤੀ ਸ਼ੰਕਰ ਲਾਲ ਦਾ ਕਤਲ ਕਰਨ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਨੋਜ ਕੁਮਾਰ ਪੁੱਤਰ ਰਾਏ ਬਹਾਦਰ ਵਾਸੀ ਕੱਲਰਖੇੜਾ ਨੇ ਅੱਜ ਆਪਣੇ ਵਕੀਲ ਸੰਦੀਪ ਬਜਾਜ ਰਾਹੀਂ ਅਦਾਲਤ ਵਿੱਚ ਪੇਸ਼ ਹੋ ਕੇ ਆਤਮ ਸਮਰਪਣ ਕਰ ਦਿੱਤਾ। ਜਦੋਂਕਿ ਇਸ ਤੋਂ ਪਹਿਲਾਂ ਥਾਣਾ ਖੂਈਆਂ ਸਰਵਰ ਪੁਲਿਸ ਨੂੰ ਹਰ ਜਗਾ ਉਸਦੀ ਭਾਲ ਸੀ।

ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਮਨੋਜ ਕੁਮਾਰ ਨੇ ਆਪਣੇ ਹੀ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸ਼ੰਕਰ ਲਾਲ ਦਾ ਆਪਣੇ ਲਾਇਸੰਸੀ ਰਿਵਾਲਵਰ ਨਾਲ ਕਤਲ ਕਰ ਦਿੱਤਾ ਸੀ ਅਤੇ ਖੁਦ ਉਥੋਂ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਥਾਣਾ ਖੂਈਆਂ ਸਰਵਰ ਨੇ ਮ੍ਰਿਤਕ ਦੇ ਭਰਾ ਮਹਿੰਦਰਪਾਲ ਪੁੱਤਰ ਮੋਤੀ ਰਾਮ ਵਾਸੀ ਕੱਲਰਖੇੜਾ ਦੇ ਬਿਆਨਾਂ ਦੇ ਆਧਾਰ ’ਤੇ ਮਨੋਜ ਕੁਮਾਰ ਪੁੱਤਰ ਰਾਏ ਬਹਾਦੁਰ, ਮਨੋਜ ਕੁਮਾਰ ਦੀ ਪਤਨੀ ਸਨੇਹਾ, ਮਾਤਾ ਸਿਰੋਜ ਰਾਣੀ, ਰਾਜਿੰਦਰ ਕੁਮਾਰ ਪੁੱਤਰ ਕੁੰਦਨ ਲਾਲ, ਮੋਹਨ ਲਾਲ ਪੁੱਤਰ ਠਾਕਰ ਰਾਮ, ਮੁਲਜ਼ਮ ਮਨੋਜ ਕੁਮਾਰ ਦੇ ਪਿਤਾ ਬਹਾਦਰ ਰਾਏ, ਨਰਿੰਦਰ ਕੁਮਾਰ ਪੁੱਤਰ ਤੁਲਸੀ ਰਾਮ ਦੇ ਖਿਲਾਫ ਬੀ.ਐੱਨ.ਐੱਸ.103, 351 (3), 161 (2), 25,27, 54 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Fastag New System: ਖੁਸ਼ਖਬਰੀ! ਪਹਿਲੀ ਮਾਰਚ ਤੋਂ ਬਦਲਣ ਜਾ ਰਿਹੈ ਟੋਲ ਟੈਕਸ ਦਾ ਸਿਸਟਮ, ਹੁਣ ਖਤਮ ਹੋਵੇਗਾ ਝੰਜਟ

ਇਸ ਮਾਮਲੇ ਵਿੱਚ ਪੁਲਿਸ ਨੇ ਮਨੋਜ ਕੁਮਾਰ ਦੀ ਪਤਨੀ ਸਨੇਹਾ ਅਤੇ ਮਾਂ ਸਰੋਜ ਰਾਣੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਜਦੋਂਕਿ ਬਾਕੀ ਮੁਲਜ਼ਮ ਫਰਾਰ ਦੱਸੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੁਲਜ਼ਮ ਮਨੋਜ ਦੀ ਗ੍ਰਿਫਤਾਰੀ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੋ ਦਿਨ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੱਤਾ ਸੀ ਅਤੇ ਪੁਲਿਸ ਦੇ ਭਰੋਸੇ ਤੋਂ ਬਾਅਦ ਹੀ ਉਨ੍ਹਾਂ ਧਰਨਾ ਚੁੱਕ ਕੇ ਮ੍ਰਿਤਕ ਸ਼ੰਕਰ ਲਾਲ ਦਾ ਅੰਤਿਮ ਸੰਸਕਾਰ ਕੀਤਾ। Sarpanch Murder Case

Murder Case: ਚਿੱਟੇ ਦੀ ਓਵਰਡੋਜ਼ ਦਾ ਟੀਕਾ ਲਗਵਾ ਕੇ ਹੱਤਿਆ ਕਰਵਾਉਣ ਵਾਲੀ ਨਰਸ ਸਮੇਤ ਤਿੰਨ ਕਾਬੂ
Murder Case: (ਅਸ਼ੋਕ ਗਰਗ) ਬਠਿੰਡਾ। ਭੁੱਚੋ ਮੰਡੀ ਵਿਖੇ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਟੋਆ ਪੁੱਟ ਕੇ ਧਰਤੀ ਹੇਠ ਦੱਬਣ ਦੇ ਮਾਮਲੇ ਵਿਚ ਪੁਲਿਸ ਨੇ ਨਰਸ ਸਮੇਤ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮ੍ਰਿਤਕ ਨੌਜਵਾਨ ਦਾ ਚਿੱਟੇ ਦਾ ਟੀਕਾ ਲਗਾ ਕੇ ਕਤਲ ਕੀਤਾ ਗਿਆ ਸੀ। Murder Case

ਅੱਜ ਬੁੱਧਵਾਰ ਨੂੰ ਐਸਪੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ 15 ਦਸੰਬਰ ਨੂੰ ਮੇਲਾ ਸਿੰਘ ਵਾਸੀ ਗਿੱਲ ਖੁਰਦ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਲੜਕਾ ਬਲਜਿੰਦਰ ਸਿੰਘ ਉਰਫ ਲੱਭੀ 2 ਦਸੰਬਰ ਨੂੰ ਆਪਣੇ ਘਰੋਂ ਨਾਨਕੇ ਜਾਣ ਦਾ ਕਹਿ ਕੇ ਗਿਆ ਸੀ, ਪਰ ਮੁੜ ਵਾਪਸ ਨਹੀਂ ਆਇਆ ਜਿਸ ਦੀ ਕਾਫੀ ਭਾਲ ਕਰਨ ਦੇ ਬਾਵਜੂਦ ਨਹੀਂ ਮਿਲਿਆ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਬੇਟਾ ਅਕਸਰ ਹੀ ਭੁੱਚੋ ਮੰਡੀ ਵਿਖੇ ਰਹਿ ਰਹੀ ਨਰਸ ਮੀਨਾਕਸ਼ੀ ਭੱਟੀ ਪਤਨੀ ਗੁਰਪ੍ਰੀਤਪਾਲ ਭੱਟੀ ਦੇ ਘਰ ਆਉਂਦਾ ਰਹਿੰਦਾ ਸੀ। ਉਸ ਨੂੰ ਸ਼ੱਕ ਹੈ ਕਿ ਮੀਨਾਕਸ਼ੀ ਅਤੇ ਉਸਦੇ ਸਾਥੀਆਂ ਨੇ ਹੀ ਬਲਜਿੰਦਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਕਿਧਰੇ ਲੁਕਾ ਦਿੱਤਾ ਹੈ।

ਇਹ ਵੀ ਪੜ੍ਹੋ: Ludhiana News: ਇਨਕਮ ਟੈਕਸ ਵਿਭਾਗ ਨੇ ਡਾ. ਸੁਮਿਤਾ ਸੋਫ਼ਤ ਦੇ ਹਸਪਤਾਲ ਅਤੇ ਘਰ ’ਤੇ ਮਾਰਿਆ ਛਾਪਾ

ਐਸਪੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਨੇ ਤਫਤੀਸ਼ ਦੌਰਾਨ ਭੁੱਚੋ ਮੰਡੀ ਦੀਆਂ ਰੇਲਵੇ ਲਾਈਨਾਂ ਨੇੜਿਓਂ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਜ਼ਮੀਨ ਵਿਚ ਦੱਬੀ ਇਕ ਲਾਸ਼ ਨੂੰ ਕੱਢਿਆ ਜੋ ਕਿ ਗੁੰਮ ਹੋਏ ਬਲਜਿੰਦਰ ਸਿੰਘ ਲੱਭੀ ਦੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੀਨਾਕਸ਼ੀ ਭੱਟੀ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਪੁਲਿਸ ਦੀ ਟੀਮ ਤਿਆਰ ਕੀਤੀ ਜਿਸ ਨੇ ਜਾਂਚ ਦੌਰਾਨ ਮੀਨਾਕਸ਼ੀ ਭੱਟੀ ਵਾਸੀ ਕਪੂਰਥਲਾ ਹਾਲ ਅਬਾਦ ਭੁੱਚੋ ਮੰਡੀ ਅਤੇ ਉਸ ਦੇ ਸਾਥੀਆਂ ਨਛੱਤਰ ਸਿੰਘ ਉਰਫ ਸ਼ਿੰਗਾਰਾ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਲਹਿਰਾ ਮੁਹੱਬਤ ਹਾਲ ਆਬਾਦ ਭੁੱਚੋ ਮੰਡੀ ਅਤੇ ਯਾਦਵਿੰਦਰ ਸਿੰਘ ਉਰਫ ਯਾਦੂ ਪੁੱਤਰ ਤੇਜਾ ਸਿੰਘ ਵਾਸੀ ਭੈਣੀ ਮਹਿਰਾਜ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਮੀਨਾਕਸ਼ੀ ਭੱਟੀ ਨੇ ਮੰਨਿਆ ਕਿ 2 ਦਸੰਬਰ ਸ਼ਾਮ ਨੂੰ ਬਲਜਿੰਦਰ ਸਿੰਘ ਲੱੱਭੀ ਉਸਦੇ ਘਰ ਆਇਆ ਸੀ ਅਤੇ ਉਸ ਦੇ ਆਉਣ ਤੇ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ। ਇਸ ਵਜ੍ਹਾ ਕਾਰਨ ਉਸ ਨੇ ਬਲਜਿੰਦਰ ਸਿੰਘ ਉਰਫ ਲੱਭੀ ਦੇ ਚਿੱਟੇ ਦਾ ਟੀਕਾ ਲਾ ਕੇ ਉਸਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਭੱਟੀ ਨੇ ਆਪਣੇ ਸਾਥੀਆਂ ਯਾਦਵਿੰਦਰ ਸਿੰਘ ਅਤੇ ਨਛੱਤਰ ਸਿੰਘ ਦੀ ਮਦਦ ਨਾਲ ਘਰ ਦੇ ਨਾਲ ਲੱਗਦੇ ਖਾਲੀ ਪਲਾਟ ਵਿਚ ਟੋਆ ਪੁੱਟ ਕੇ ਲਾਸ਼ ਨੂੰ ਉਸ ਵਿਚ ਦਬਾ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਸ ਮਾਮਲੇ ਵਿਚ ਹੋਰ ਪੁੱਛਗਿੱਛ ਕੀਤੀ ਜਾ ਸਕੇ।

Crime News: ਪਿੰਡ ਗਾਟਵਾਲੀ ’ਚ ਹੋਏ ਕਤਲ ਦੇ ਤਿੰਨ ਮੁਲਜ਼ਮ ਕਾਬੂ
ਕਤਲ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ: ਥਾਣਾ ਮੁਖੀ | Crime News

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਪਿੰਡ ਗਾਟਵਾਲੀ ਵਿਖੇ ਹੋਏ ਕਤਲ ਦੀ ਗੁੱਥੀ ਪੁਲਿਸ ਵੱਲੋਂ ਸੁਲਝਾ ਲਈ ਗਈ ਹੈ। ਪੁਲਿਸ ਵੱਲੋਂ ਕਤਲ ’ਚ ਸ਼ਾਮਿਲ ਦੋ ਔਰਤਾਂ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ ਸੀ ਅਤੇ ਕਤਲ ’ਚ ਸ਼ਾਮਿਲ ਤਿੰਨ ਹੋਰ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਅੱਜ ਕਾਬੂ ਕਰ ਲਿਆ ਗਿਆ ਹੈ। Crime News

ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਿੰਡ ਗਾਟਵਾਲੀ ਵਿਖੇ ਤਲਵੰਡੀ ਸਾਬੋ ਵਾਸੀ ਬਲਵੀਰ ਸਿੰਘ ਦਾ ਉਸ ਦੀ ਪਤਨੀ ਸੁਖਬੀਰ ਕੌਰ ਅਤੇ ਉਸ ਦੀ ਸਹੇਲੀ ਗੁਰਪ੍ਰੀਤ ਕੌਰ ਵੱਲੋਂ ਕਤਲ ਕਰਕੇ ਲਾਸ਼ ਨੂੰ ਘਰ ਦੇ ਪਿੱਛੇ ਟੋਏ ਵਿੱਚ ਦੱਬ ਦਿੱਤਾ ਗਿਆ ਸੀ। ਪੁਲਿਸ ਵੱਲੋਂ ਉਕਤ ਦੋਵਾਂ ਔਰਤਾਂ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ ਸੀ ਪਰ ਤਿੰਨ ਹੋਰ ਮੁਲਜ਼ਮ ਫਰਾਰ ਚੱਲ ਰਹੇ ਸਨ ਜਿਸ ਦੇ ਰੋਸ ਵਜੋਂ ਮ੍ਰਿਤਕ ਦੇ ਵਾਰਸਾਂ ਵੱਲੋਂ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਗਿਆ ਸੀ। ਘਟਨਾ ਦੇ 48 ਘੰਟੇ ਬਾਅਦ ਤਲਵੰਡੀ ਸਾਬੋ ਦੀ ਥਾਣਾ ਮੁਖੀ ਸਰਬਜੀਤ ਕੌਰ ਵੱਲੋਂ ਪੁਲਿਸ ਪਾਰਟੀ ਸਮੇਤ ਉਕਤ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੀ ਅਧਿਕਾਰੀਆਂ ਨਾਲ ਮੀਟਿੰਗ ਰਹੀ ਬੇਸਿੱਟਾ

ਪੁਲਿਸ ਵੱਲੋਂ ਉਕਤ ਮੁਲਜ਼ਮਾਂ ਗੁਰਪ੍ਰੀਤ ਕੌਰ ਦਾ ਪਿਤਾ ਲੀਲਾ ਸਿੰਘ ਵਾਸੀ ਗਾਟਵਾਲੀ, ਉਸ ਦਾ ਪਤੀ ਕੁਲਵਿੰਦਰ ਸਿੰਘ ਵਾਸੀ ਨੌਰੰਗ ਜ਼ਿਲ੍ਹਾ ਸਰਸਾ (ਹਰਿਆਣਾ) ਅਤੇ ਉਸ ਦੀ ਚਾਚੀ ਵੀਰਪਾਲ ਕੌਰ ਵਾਸੀ ਗਾਟਵਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਵੱਲੋਂ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤਲਵੰਡੀ ਸਾਬੋ ਦੀ ਥਾਣਾ ਮੁਖੀ ਸਰਬਜੀਤ ਕੌਰ ਨੇ ਮ੍ਰਿਤਕ ਦੇ ਵਾਰਸਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਕਤਲ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। Crime News

Murder Case: ਪੁਲਿਸ ਵੱਲੋਂ ਕਤਲ ਦੇ ਮਾਮਲੇ ’ਚ ਸੱਤ ਵਿਅਕਤੀ ਕਾਬੂ
ਪਿੰਡ ਪੱਖੋਕੇ ਦੀ ਦਾਣਾ ਮੰਡੀ ਵਿੱਚ ਨੌਜਵਾਨ ਦੀ ਮਾਰਕੁੱਟ ਕਰਕੇ ਕਰ ਦਿੱਤਾ ਸੀ ਕਤਲ

Murder Case : (ਗੁਰਪ੍ਰੀਤ ਸਿੰਘ) ਬਰਨਾਲਾ। ਪਿਛਲੇ ਦਿਨੀਂ ਪਿੰਡ ਪੱਖੋਕੇ ਦਾਣਾ ਮੰਡੀ ’ਚ ਨੌਜਵਾਨ ਦਾ ਕਤਲ ਕਰਨ ਵਾਲੇ 7 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਇਸ ਕੇਸ ਵਿੱਚ ਅਜੇ ਕਈ ਵਿਅਕਤੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਿਟੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ 28 ਅਕਤੂਬਰ ਨੂੰ ਪਿੰਡ ਪੱਖੋਕੇ ਦਾਣਾ ਮੰਡੀ ਵਿੱਚ ਟਰੈਕਟਰ ’ਤੇ ਲੱਗੇ ਡੈਕ ਨੂੰ ਲੈ ਕੇ ਝਗੜੇ ਦੌਰਾਨ ਇੱਕ ਨੌਜਵਾਨ ਜੈਸਮੀਨ ਸਿੰਘ ਉਰਫ ਜੱਸੂ ਪੁੱਤਰ ਗੁਰਚਰਨ ਸਿੰਘ ਦਾ ਕਤਲ ਕਰ ਦਿੱਤਾ ਸੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨਾਂ ’ਤੇ ਰਮਨਜੀਤ ਸਿੰਘ ਉਰਫ ਰਮਨਾ ਪੁੱਤਰ ਸੁਖਦੇਵ ਸਿੰਘ ਵਾਸੀ ਪੱਖੋਕੇ ਵਗੈਰਾ ਦੇ ਖਿਲਾਫ਼ ਥਾਣਾ ਸਾਦਰ ਵਿਖੇ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ: Dragon Fruit Punjab: ਪਿੰਡ ਰੋਗਲਾ ਦੇ ਡਰੈਗਨ ਫਰੂਟ ਦੀ ਦਿੱਲੀ ਦੇ ਵਿੱਚ ਹੋਈ ਚਰਚਾ

ਉਹਨਾਂ ਦੱਸਿਆ ਕਿ ਥਾਣਾ ਸਦਰ ਦੇ ਐਸ.ਐਚ.ਓ ਇੰਸਪੈਕਟਰ ਸੇਰਵਿੰਦਰ ਸਿੰਘ ਦੀ ਅਗਵਾਈ ਹੇਠ ਕਤਲ ਦੇ ਕੇਸ ਵਿੱਚ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ 29 ਅਕਤੂਬਰ ਨੂੰ ਕੇਸ ਵਿੱਚ ਨਾਮਜ਼ਦ ਮੁਲਜ਼ਮ ਰਮਨਜੀਤ ਸਿੰਘ ਉਰਫ ਰਾਮਨਾ ਪੁੱਤਰ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ, ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਈਸ਼ਰ ਸਿੰਘ, ਹਰਮਨਦੀਪ ਸਿੰਘ ਹੰਮੂ ਪੁੱਤਰ ਗੁਰਮੀਤ ਸਿੰਘ, ਏਕਮਪ੍ਰੀਤ ਸਿੰਘ ਉਰਫ ਏਕਮਦੀਪ ਪੁੱਤਰ ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਅਮਰਜੀਤ ਸਿੰਘ ਵਾਸੀਆਨ ਪੱਖੋਕੇ ਅਤੇ ਮਨਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਘਮਾਣ ਪੱਤੀ ਰੰਗਿਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ। Murder Case

ਉਹਨਾਂ ਦੱਸਿਆ ਕੇ ਕਾਬੂ ਕੀਤੇ ਵਿਅਕਤੀਆਂ ਨੂੰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ 3 ਨਵੰਬਰ ਤੱਕ ਦਾ ਪੁਲਿਸ ਰਿਮਾਂਡ ਲਿਆ ਹੈ। ਜਿਨਾਂ ਤੋਂ ਇਸ ਕੇਸ ਸਬੰਧੀ ਹੋਰ ਪੁੱਛ ਗਿੱਛ ਕੀਤੀ ਜਾਵੇਗੀ, ਜਿਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਇਸ ਕੇਸ ਵਿੱਚ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦ ਗਿ੍ਰਫਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਉਹਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Murder Case: ਖੈਰਾ ਖੁਰਦ ’ਚ ਹੋਏ ਕਤਲ ਮਾਮਲੇ ’ਚ ਦੋ ਮੁਲਜ਼ਮ ਕਾਬੂ
(ਸੱਚ ਕਹੂੰ ਨਿਊਜ਼) ਮਾਨਸਾ। ਪਿੰਡ ਖੈਰਾ ਖੁਰਦ ਵਿਖੇ ਇੱਕ ਦਿਨ ਪਹਿਲਾਂ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ’ਚ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਐੱਸਐੱਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ 2 ਅਕਤੂਬਰ ਨੂੰ ਥਾਣਾ ਸਰਦੂਲਗੜ੍ਹ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਖੈਰਾ ਖੁਰਦ ਵਿਖੇ ਰਾਧੇ ਸ਼ਾਮ (39) ਪੁੱਤਰ ਜਗਦੀਸ਼ ਰਾਮ ਵਾਸੀ ਖੈਰਾ ਖੁਰਦ ਦਾ ਰਾਤ ਸਮੇਂ ਕਿਸੇ ਨਾਮਲੂਮ ਵਿਅਕਤੀਆਂ ਵੱਲੋਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸਦੀ ਕਾਰ ਦੀ ਵੀ ਭੰਨ ਤੋੜ ਕੀਤੀ ਗਈ। Murder Case

ਇਸ ਸਬੰਧੀ ਪੁਲਿਸ ਵੱਲੋ ਤੁਰੰਤ ਕਾਰਵਾਈ ਕਰਦਿਆਂ, ਅਭੈ ਰਾਮ ਪੁੱਤਰ ਸੀਤਾ ਰਾਮ ਵਾਸੀ ਖੈਰਾ ਖੁਰਦ ਦੇ ਬਿਆਨਾਂ ’ਤੇ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਰਦੂਲਗੜ੍ਹ ਵਿਖੇ ਅਕਬਰ ਸਲੀਮ,ਪ੍ਰਵੀਨ ਕੁਮਾਰ, ਪ੍ਰਮੋਦ ਕੁਮਾਰ, ਸੁਨੀਲ ਕੁਮਾਰ, ਸੁਭਾਸ ਰਾਮ, ਆਤਮਾ ਰਾਮ ਪੁੱਤਰ ਰਾਮ ਮੂਰਤੀ, ਆਤਮਾ ਰਾਮ ਪੁੱਤਰ ਲਿਖਮਾ ਰਾਮ, ਮੋਹਿਤ ਕੁਮਾਰ, ਸੁਭਾਸ ਚੰਦਰ, ਆਤਮਾ ਰਾਮ ਪੁੱਤਰ ਸੰਕਰ ਲਾਲ ਅਤੇ 2 ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Kisan Andolan: ਕਿਸਾਨ ਅੰਦੋਲਨ ਦੇ ਸੱਦੇ ’ਤੇ ਲਖੀਮਪੁਰ ਖੀਰੀ ਕਤਲਕਾਂਡ ਖਿਲਾਫ 5 ਸੂਬਿਆਂ ’ਚ ਸਫ਼ਲ ਰੇਲ ਰੋਕੋ ਮੋਰਚਾ

ਤਫਤੀਸ਼ ਦੌਰਾਨ ਮਤੀ ਦਾਸ ਉਰਫ ਪੋਪਲੀ ਪੁੱਤਰ ਰਾਜ ਕੁਮਾਰ,ਭਰਤ ਸਿੰਘ ਉਰਫ ਚਾਨਣ ਰਾਮ ਪੁੱਤਰ ਹਿੰਮਤ ਸਿੰਘ, ਈਸ਼ਵਰ ਪੁੱਤਰ ਬਹਾਲ,ਵਿਕਾਸ ਪੁੱਤਰ ਭੂਪ ਰਾਮ ਅਤੇ ਰਵੀ ਪੁੱਤਰ ਜੈਲਾ ਰਾਮ ਵਾਸੀਆਨ ਖੈਰਾ ਖੁਰਦ ਨੂੰ ਵੀ ਨਾਮਜ਼ਦ ਕਰਕੇ ਮੁੱਖ ਅਫਸਰ ਥਾਣਾ ਸਰਦਲੂਗੜ੍ਹ, ਸੀ.ਆਈ.ਏ ਟੀਮ ਅਤੇ ਸਪੈਸ਼ਲ ਬ੍ਰਾਂਚ, ਮਾਨਸਾ ਦੀ ਟੀਮ ਵੱਲੋਂ ਮਤੀ ਦਾਸ ਪੁੱਤਰ ਰਾਜ ਕੁਮਾਰ ਅਤੇ ਭਰਤ ਸਿੰਘ ਉਰਫ ਚਾਨਣ ਰਾਮ ਪੁੱਤਰ ਹਿੰਮਤ ਸਿੰਘ ਵਾਸੀਆਨ ਖੈਰਾ ਖੁਰਦ ਨੂੰ ਪਿੰਡ ਝੰਡਾ ਕਲਾਂ ਦੇ ਝੰਡੇ ਵਾਲੇ ਗੇਟ ਨਜ਼ਦੀਕ ਨਾਕਾ ਲਗਾਕੇ ਗ੍ਰਿਫਤਾਰ ਕਰ ਲਿਆ ਗਿਆ। Murder Case

ਮੁੱਢਲੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁੱਖ ਸ਼ਾਜਿਸ਼ਕਰਤਾ ਮਤੀ ਦਾਸ ਉਰਫ ਪੋਪਲੀ ਵੱਲੋਂ ਕਰੀਬ 4/5 ਮਹੀਨੇ ਪਹਿਲਾਂ ਪਿੰਡ ਖੈਰਾ ਖੁਰਦ ਦੇ ਸਾਬਕਾ ਸਰਪੰਚ ਭਜਨ ਲਾਲ ਦੇ ਘਰ ਵਿਆਹ ਸਮਾਗਮ ਦੌਰਾਨ ਕੋਈ ਸ਼ਰਾਰਤ ਕਰਨ ਕਰਕੇ ਮ੍ਰਿਤਕ ਰਾਧੇ ਸ਼ਾਮ ਅਤੇ ਭਜਨ ਲਾਲ ਸਾਬਕਾ ਸਰਪੰਚ ਨੇ ਮਤੀ ਦਾਸ ਉਰਫ ਪੋਪਲੀ ਅਤੇ ਉਸਦੇ ਪਿਤਾ ਦੀ ਕੁੱਟਮਾਰ ਕੀਤੀ ਸੀ। ਇਸੇ ਰੰਜਿਸ਼ ਦੇ ਚਲਦਿਆਂ ਹੀ ਮਤੀ ਦਾਸ ਉਰਫ ਪੋਪਲੀ ਨੇ ਭਰਤ ਸਿੰਘ ਉਰਫ ਚਾਨਣ, ਰਵੀ ਕੁਮਾਰ, ਈਸ਼ਵਰ ਅਤੇ ਵਿਕਾਸ ਕੁਮਾਰ ਉਰਫ ਵਿੱਕੀ ਨਾਲ ਸ਼ਾਜਿਸ਼ ਰਚੀ। ਇਸ ਕਤਲ ਦਾ ਪੰਚਾਇਤੀ ਚੋਣ ਨਾਲ ਕੋਈ ਸਬੰਧ ਨਹੀਂ ਹੈ।ਗ੍ਰਿਫਤਾਰ ਮੁਲਜਮਾਂ ਨੂੰ ਮਾਣਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। Murder Case

Sumedh Saini: ਸੁਮੇਧ ਸੈਣੀ ਨੂੰ ਨਾ ਮਿਲੀ ਰਾਹਤ, ਬਲਵੰਤ ਮੁਲਤਾਨੀ ਦੇ ਕਤਲ ਦਾ ਚੱਲੇਗਾ ਕੇਸ
1991 ’ਚ ਅੱਤਵਾਦ ਦੌਰਾਨ ਮੁਲਤਾਨੀ ਨੂੰ ਅਗਵਾ ਅਤੇ ਕਤਲ ਕਰਨ ਦੇ ਮਾਮਲੇ ’ਚ ਦਰਜ ਹੋਈ ਸੀ ਐੱਫਆਈਆਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ (Sumedh Saini) ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਖਿਲਾਫ਼ ਹੁਣ 23 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ’ਚ ਕੇਸ ਚੱਲੇਗਾ। ਸੁਮੇਧ ਸਿੰਘ ਸੈਣੀ ਵੱਲੋਂ ਇਸ ਮਾਮਲੇ ਵਿੱਚ ਦਰਜ ਐੱਫਆਈਆਰ ਖ਼ਾਰਜ ਕਰਵਾਉਣ ਲਈ ਹਰ ਸੰਭਵ ਕੋਸ਼ਸ਼ ਕੀਤੀ ਗਈ ਸੀ ਪਰ ਉਹ ਹਰ ਕੋਸ਼ਸ਼ ’ਚ ਕਾਮਯਾਬ ਨਹੀਂ ਹੋਏ । ਸੁਪਰੀਮ ਕੋਰਟ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੀ ਸੁਮੇਧ ਸਿੰਘ ਸੈਣੀ ਨੂੰ ਰਾਹਤ ਨਹੀਂ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ। Sumedh Saini

ਇਹ ਵੀ ਪੜ੍ਹੋ: Manipur Voilence : ਪੰਜ ਦਿਨਾਂ ਲਈ ਬੰਦ ਰਹੇਗਾ ਇੰਟਰਨੈੱਟ,ਜਾਣੋ ਕਾਰਨ

ਜਾਣਕਾਰੀ ਅਨੁਸਾਰ ਸੁਮੇਧ ਸਿੰਘ ਸੈਣੀ (Sumedh Saini) ਜਦੋਂ ਚੰਡੀਗੜ੍ਹ ਦੇ ਐੱਸਐੱਸਪੀ. ਸਨ 1991 ਵਿੱਚ ਉਨ੍ਹਾਂ ’ਤੇ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ ਸੁਮੇਧ ਸਿੰਘ ਸੈਣੀ ਫੱਟੜ ਹੋ ਗਏ ਸਨ ਅਤੇ ਉਨ੍ਹਾਂ ਦੇ 4 ਸੁਰੱਖਿਆ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਇੱਕ ਸਾਬਕਾ ਆਈਏਐੱਸ ਅਧਿਕਾਰੀ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਬਲਵੰਤ ਸਿੰਘ ਮੁਲਤਾਨੀ ਪੁਲਿਸ ਦੀ ਹਿਰਾਸਤ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ।

ਇਸ ਤੋਂ ਬਾਅਦ ਬਲਵੰਤ ਸਿੰਘ ਮੁਲਤਾਨੀ ਦਾ ਕਦੇ ਵੀ ਕੋਈ ਵੀ ਪਤਾ ਨਹੀਂ ਲੱਗਾ, ਜਦੋਂ ਕਿ ਉਸ ਦੇ ਮਾਪਿਆਂ ਦਾ ਦੋਸ਼ ਸੀ ਕਿ ਪੁਲਿਸ ਵੱਲੋਂ ਹਿਰਾਸਤ ਵਿੱਚ ਬਲਵੰਤ ਸਿੰਘ ਮੁਲਤਾਨੀ ਦਾ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਨੇ ਹਾਈ ਕੋਰਟ ਦਾ ਰੁਖ ਕੀਤਾ ਤਾਂ 2008 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਨੂੰ ਜਾਂਚ ਦੇ ਆਦੇਸ ਦਿੱਤੇ ਸਨ 2008 ਵਿੱਚ ਸੀਬੀਆਈ ਵੱਲੋਂ ਐੱਫਆਈਆਰ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਟੈਕਨੀਕਲ ਗਰਾਊੁਂਡ ਦੇਖਦੇ ਹੋਏ ਇਸ ਐੱਫਆਈਆਰ ਨੂੰ ਰੱਦ ਕਰ ਦਿੱਤਾ ਗਿਆ ਸੀ। ਸਮਾਂ ਬਦਲਿਆ ਤੇ ਕਾਂਗਰਸ ਸਰਕਾਰ ਆ ਗਈ ਕਾਂਗਰਸ ਸਰਕਾਰ ਵੱਲੋਂ ਮੁਹਾਲੀ ਦੇ ਮਟੌਰ ਥਾਣੇ ਵਿੱਚ 7 ਮਈ 2020 ਨੂੰ ਸੁਮੇਧ ਸਿੰਘ ਸੈਣੀ ਖ਼ਿਲਾਫ਼ ਧਾਰਾ 364, 201, 344, 330 ਅਤੇ 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਐੱਫਆਈਆਰ ਨੂੰ ਸੁਮੇਧ ਸਿੰਘ ਸੈਣੀ ਇਸ ਪਰਚੇ ਨੂੰ ਸਿਆਸਤ ਕਰਾਰ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ ਪਰ ਹਾਈ ਕੋਰਟ ਵੱਲੋਂ ਇਸ ਐੱਫਆਈਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਸੁਮੇਧ ਸਿੰਘ ਸੈਣੀ ਵਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ ਤਾਂ ਹੁਣ ਸੁਪਰੀਮ ਕੋਰਟ ਵੱਲੋਂ ਸੁਮੇਧ ਸਿੰਘ ਸੈਣੀ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ।

ਕਤਲ ਮਾਮਲੇ ’ਚ ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਕਤਲ ਦੇ ਬਦਲੇ ਲਈ ਕੀਤਾ ਸੀ ਕਤਲ
(ਸੁਖਜੀਤ ਮਾਨ) ਬਠਿੰਡਾ। ਮੌੜ ਮੰਡੀ ਵਿਖੇ ਲੰਘੀ 7 ਜੁਲਾਈ ਨੂੰ ਟਰੱਕ ਯੂਨੀਅਨ ਨੇੜੇ ਹੋਏ ਕਤਲ ਮਾਮਲੇ ’ਚ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਬਠਿੰਡਾ ਦੀਪਕ ਪਾਰੀਕ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਐਸਪੀ (ਡੀ) ਅਜੈ ਗਾਂਧੀ, ਡੀਐਸਪੀ (ਡੀ) ਰਾਜੇਸ਼ ਸ਼ਰਮਾ, ਡੀਐਸਪੀ ਮੌੜ ਰਾਹੁਲ ਭਾਰਦਵਾਜ ਦੀ ਅਗਵਾਈ ਵਿੱਚ ਮੁੱਖ ਅਫਸਰ ਮੌੜ ਅਤੇ ਸੀ.ਆਈ.ਏ ਸਟਾਫ-1 ਤੇ 2 ਬਠਿੰਡਾ ਦੀਆ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ। Murder Case

ਇਹ ਵੀ ਪੜ੍ਹੋ: ਡੇਰਾਬੱਸੀ ਤੋਂ ਲਾਪਤਾ ਪੰਜ ਬੱਚੇ ਮੁੰਬਈ ਤੋਂ ਵਾਪਸ ਲਿਆਂਦੇ, ਮਾਪਿਆਂ ਨੇ ਲਿਆ ਸੁੱਖ ਦਾ ਸਾਹ

ਮੁਲਜ਼ਮਾਂ ਨੇ 7 ਜੁਲਾਈ ਨੂੰ ਸ਼ਾਮ 7 ਵਜੇ ਟਰੱਕ ਯੂਨੀਅਨ ਮੌੜ ਮੰਡੀ ਨੇੜੇ 2 ਨਾਮਲੂਮ ਨੌਜਵਾਨਾਂ ਵੱਲੋਂ ਦਸਤੀ ਹਥਿਆਰਾਂ ਨਾਲ ਜਸਪਾਲ ਸਿੰਘ ਉਰਫ ਅਠੱਨੀ ਪੁੱਤਰ ਬੱਘੜ ਸਿੰਘ ਵਾਸੀ ਮੌੜ ਕਲਾਂ ਦੀ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ’ਚ ਥਾਣਾ ਮੌੜ ਵਿਖੇ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ, ਜਸਪ੍ਰੀਤ ਸਿੰਘ ਉਰਫ ਜਸ ਪੁੱਤਰ ਜਗਜੀਤ ਸਿੰਘ ਵਾਸੀ ਪੀਰਕੋਟ, ਬਲਵੀਰ ਕੌਰ ਪਤਨੀ ਸੁਖਚੰਦ ਸਿੰਘ ਵਾਸੀ ਮੌੜ ਕਲਾ, ਹਰਜੀਤ ਸਿੰਘ ਉਰਫ ਐਨਕੀ ਪੁੱਤਰ ਪਿਸ਼ੋਰਾ ਸਿੰਘ ਵਾਸੀ ਲਹਿਰੀ ਖਿਲਾਫ਼ ਦਰਜ਼ ਕੀਤਾ ਗਿਆ ਸੀ।

ਐਸਐਸਪੀ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਵੱਖ-ਵੱਖ ਥਾਈਂ ਰੇਡਾਂ ਕੀਤੀਆ ਜਾ ਰਹੀਆ ਸੀ। ਮੁਲਜ਼ਮਾਂ ’ਚੋਂ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ, ਜਸਪ੍ਰੀਤ ਸਿੰਘ ਉਰਫ ਜਸ ਪੁੱਤਰ ਜਗਜੀਤ ਸਿੰਘ ਵਾਸੀ ਪੀਰਕੋਟ ਨੂੰ ਬਠਿੰਡਾ-ਬਰਨਾਲਾ ਹਾਈਵੇ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਵਾਰਦਾਤ ਸਮੇਂ ਵਰਤੀ ਕਾਰ ਹੋਡਾ ਸਿਟੀ ਜੋ ਕਿ ਹਰਜੀਤ ਸਿੰਘ ਉਰਫ ਐਨਕੀ ਪੁੱਤਰ ਪਿਸ਼ੋਰਾ ਸਿੰਘ ਵਾਸੀ ਲਹਿਰੀ ਦੀ ਹੈ, ਉਸ ਸਮੇਂ ਉਹ ਮੁਲਜ਼ਮਾਂ ਦੇ ਨਾਲ ਸੀ, ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਵੱਲੋਂ ਇਸ ਤੋਂ ਪਹਿਲਾਂ ਬਲਵੀਰ ਕੌਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ, ਜਿੰਨਾ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਕਤਲ ਦੇ ਬਦਲੇ ਲਈ ਕੀਤਾ ਸੀ ਕਤਲ (Murder Case)

ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਇਹ ਕਤਲ ਅਮਰਿੰਦਰ ਸਿੰਘ ਉਰਫ ਮੰਜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ । ਉਕਤ ਮੁਲਜ਼ਮਾਂ ਵੱਲੋਂ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਉਹ 18 ਅਕਤੂਬਰ 2021 ਨੂੰ ਮੰਜੇ ਦੇ ਕਤਲ ਮਾਮਲੇ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ।