Sanor Area - Sach Kahoon Punjabi
ਪਟਿਆਲਾ/ਸਨੌਰ (ਖੁਸ਼ਵੀਰ ਸਿੰਘ ਤੂਰ/ਰਾਮ ਸਰੂਪ ਪੰਜੋਲਾ) | ਪਟਿਆਲਾ ਦੀ ਸਨੌਰ ਰੋਡ ’ਤੇ ਸਥਿਤ ਸਬਜ਼ੀ ਮੰਡੀ ਵਿਚ ਨਿਹੰਗ ਸਿੰਘਾਂ ਦੀ ਟੋਲੀ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਨਿਹੰਗ ਸਿੰਘਾਂ ਨੇ ਏ.ਐੱਸ.ਆਈ. ਦਾ ਹੱਥ ਵੱਢ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਜ਼ਖਮੀ ਏ.ਐੱਸ.ਆਈ ਨੂੰ ਹਸਪਤਾਲ ’ਚ ਦਾਖਲ ਕਰਵਾਉਦੇ ਹੋਏ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਇਸ ਹਮਲੇ ’ਚ ਕਈਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਵੀਡੀਓ ਦੇਖਣ ਲਈ ਕਲਿੱਕ ਕਰੋ…
ਮਿਲੀ ਜਾਣਕਾਰੀ ਅਨੁਸਾਰ ਮਾਲਵੇ ਦੀ ਸਭ ਤੋਂ ਵੱਡੀ ਸਨੌਰ ਸਥਿਤ ਸਬਜ਼ੀ ਮੰਡੀ ਵਿਚ ਅੱਜ ਸਵੇਰੇ ਸਬਜ਼ੀ ਲੈਣ ਆਏ ਚਾਰ ਨਿਹੰਗ ਸਿੰਘਾਂ ਦੀ ਪੁਲਸ ਵਿਚਕਾਰ ਜ਼ੋਰਦਾਰ ਝੜਪ ਹੋ ਗਈ, ਜਿਸ ਵਿਚ ਐੱਸ.ਐੱਚ.ਓ ਸਮੇਤ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਸ ਪਾਰਟੀ ’ਤੇ ਹਮਲਾ ਕਰਨ ਤੋਂ ਬਾਅਦ ਚਾਰੇ ਨਿੰਹਗ ਸਿੰਘ ਆਪਣੀ ਗੱਡੀ ਲੈ ਕੇ ਮੌਕੇ ਤੋਂ ਨਿਕਲ ਗਏ। ਅਸਲ ਵਿਚ ਸਬਜ਼ੀ ਮੰਡੀ ਦੇ ਅੰਦਰ ਜਾਣ ਲਈ ਇਕ ਵਿਸ਼ੇਸ਼ ਪਾਸ ਦੀ ਲੋੜ ਹੈ, ਜੋ ਕਿਸਾਨਾਂ, ਆੜਤੀਆਂ ਜਾਂ ਸਬਜ਼ੀ ਦੀਆਂ ਰੇਹੜੀਆਂ ਲਗਾਉਣ ਵਾਲਿਆਂ ਕੋਲ ਹਨ। ਪਾਸ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਮੰਡੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ। ਉਕਤ ਸਿੰਘਾਂ ਨੂੰ ਜਦੋਂ ਪੁਲਸ ਪਾਰਟੀ ਨੇ ਪਹਿਲਾਂ ਰੋਕਿਆ ਤਾਂ ਉਹ ਭਾਰੀ ਭੀੜ ਵਿਚ ਪੁਲਸ ਫੋਰਸ ਦੇ ਉਲਝੀ ਹੋਣ ਕਾਰਨ ਅੰਦਰ ਐਂਟਰੀ ਕਰ ਗਏ।
ਹਮਲਾਵਾਰਾਂ ’ਤੇ ਸਖਤ ਕਾਰਵਾਈ ਹੋਵੇਗੀ : ਡੀ.ਐੱਸ.ਪੀ. ਅਜੈ ਪਾਲ
ਹਲਕਾ ਸਨੌਰ ਦੇ ਡੀ.ਐੱਸ.ਪੀ.ਅਜੈਪਾਲ ਸਿੰਘ ਅਤੇ ਸਨੋਰ ਠਾਣੇ ਦੇ ਐੱਸ.ਐੱਚ.ਓ ਕਰਮਜੀਤ ਸਿੰਘ ਨੇ ਇਸ ਘਟਨਾ ਦੇ ਸਬੰਧ ’ਚ ਪੱਤਰਕਾਰ ਨਾਲ ਗੱਲਬਾਤ ਕਰਦ ਪੁਲਸ ਨੇ ਅੰਦਰ ਜਾ ਕੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਪੁਲਸ ’ਤੇ ਹਮਲਾ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਕਈ ਪੁਲਸ ਮੁਲਾਜ਼ਮਾਂ ਨੂੰ ਕੁੱਟਿਆ ਅਤੇ ਐੱਸ.ਐੱਚ.ਓ. ਬਿਕਰ ਸਿੰਘ, ਹਰਜੀਤ ਸਿੰਘ ਏ.ਐੱਸ.ਆਈ, ਸੁਖਵਿੰਦਰ ਸਿੰਘ ਤੇ ਰਾਜ ਕੁਮਾਰ ਜ਼ਖਮੀ ਹੋ ਗਏ। ਲੜਾਈ ਵਿਚ ਇਕ ਮੁਲਾਜ਼ਮ ਦਾ ਗੁੱਟ ਵੀ ਵੱਢਿਆ ਗਿਆ ਹੈ। ਹਮਲੇ ਦਾ ਪਤਾ ਚਲਦੇ ਸਾਰ ਐੱਸ.ਐੱਸ.ਪੀ ਪਟਿਆਲਾ ਵੀ ਪਹੁੰਚ ਗਏ ਅਤੇ ਸਨੌਰ ਮੰਡੀ ਵਿਚ ਭਾਰੀ ਪੁਲਸ ਫੋਰਸ ਇਕੱਠੀ ਹੋ ਗਈ । ਇਸ ਘਟਨਾ ਤੋਂ ਬਾਅਦ ਪੁਲਸ ਨੇ ਹਲਕਾ ਸਨੌਰ ਦੇ ਕਸਬਾ ਬਲਬੇੜੇ ਨੇੜੇ ਗੁਰਦੁਆਰਾ ਖਿੱਚੜੀ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਜੋ ਪੁਲਸ ’ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।