Procurement Wheat - Sach Kahoon Punjabi
ਸੂਬਾ ਸਰਕਾਰ ਵੱਲੋਂ ਕਣਕ ਦੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ, ਤਿਆਰੀਆਂ ਸ਼ੁਰੂ
ਮਾਰਕੀਟ ਕਮੇਟੀਆਂ ਵੱਲੋਂ ਆੜ੍ਹਤੀਆਂ ਨੂੰ 27 ਲੱਖ ਕੂਪਨ ਜਾਰੀ ਕੀਤੇ ਜਾਣਗੇ
ਖਰੀਦ ਕੇਂਦਰਾਂ ਲਈ ਇਕ ਲੱਖ ਤੋਂ ਵੱਧ ਮਾਸਕ ਅਤੇ 25 ਹਜ਼ਾਰ ਲਿਟਰ ਸੈਨੀਟਾਈਜ਼ਰ ਹਾਸਲ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਕੋਵਿਡ-19 ਦੀ ਮਹਾਮਾਰੀ ਦੀ ਔਖੀ ਘੜੀ ਵਿੱਚ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2020-21 ਦੌਰਾਨ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ।
ਮੁੱਖ ਮੰਤਰੀ ਵੱਲੋਂ ਹਰ ਹੀਲੇ ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਸੂਬਾ ਭਰ ਵਿੱਚ ਖਰੀਦ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਕਣਕ ਦੀ ਖਰੀਦ 15 ਅਪ੍ਰੈਲ ਨੂੰ ਸ਼ੁਰੂ ਹੋਣੀ ਹੈ ਪਰ ਮੰਡੀ ਬੋਰਡ ਨੇ ਇਸ ਲਈ ਲੋੜੀਂਦੇ ਬੰਦੋਬਸਤ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ 31 ਮਈ ਤੱਕ ਹੋਵੇਗੀ ਅਤੇ ਜੇਕਰ ਲੋੜ ਪਈ ਤਾਂ 15 ਜੂਨ ਤੱਕ ਚੱਲੇਗੀ।
ਹਾੜ੍ਹੀ ਦੇ ਮੌਜੂਦਾ ਸੀਜ਼ਨ ਦੌਰਾਨ ਕਣਕ ਦੀ ਖਰੀਦ ਦੀਆਂ ਤਿਆਰੀਆਂ ਸਬੰਧੀ ਯੋਜਨਾ ਦਾ ਖੁਲਾਸਾ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 22,900 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀ.ਸੀ.ਐਲ.)  ਮਨਜ਼ੂਰ ਕੀਤੀ ਜਾ ਚੁੱਕੀ ਹੈ ਤਾਂ ਕਿ ਸੂਬੇ ਵਿੱਚ ਖਰੀਦ ਦੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਠੋਸ ਇੰਤਜ਼ਾਮ ਕੀਤੇ ਗਏ ਹਨ ਜਿਨ੍ਹਾਂ ਤਹਿਤ ਸਾਰੇ 22 ਜ਼ਿਲ੍ਹਿਆਂ ਵਿੱਚ 3691 ਖਰੀਦ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿੱਚ 153 ਪ੍ਰਮੁੱਖ ਫੜ੍ਹ, 280 ਛੋਟੇ ਫੜ੍ਹ, 1434 ਖਰੀਦ ਕੇਂਦਰਾਂ ਤੋਂ ਇਲਾਵਾ ਇਸ ਸੀਜ਼ਨ ਦੌਰਾਨ ਚੌਲ ਮਿੱਲਾਂ ਵਿੱਚ ਵਿਸ਼ੇਸ਼ ਤੌਰ ‘ਤੇ 1824 ਫੜ੍ਹ ਬਣਾਏ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀਆਂ ਵਿੱਚ ਇਸ ਵਾਰ 135 ਲੱਖ ਮੀਟਰਕ ਟਨ ਕਣਕ ਪਹੁੰਚਣ ਦੀ ਉਮੀਦ ਹੈ ਜਿਸ ਵਿੱਚੋਂ 135 ਲੱਖ ਟਨ ਫਸਲ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦੀ ਜਾਵੇਗੀ ਜਦਕਿ 2 ਲੱਖ ਮੀਟਰਕ ਟਨ ਪ੍ਰਾਈਵੇਟ ਵਪਾਰੀ ਖਰੀਦਣਗੇ। ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਸਾਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1925 ਰੁਪਏ ਤੈਅ ਕੀਤਾ ਹੈ ਜਦਕਿ ਪਿਛਲੇ ਸਾਲ 1840 ਰੁਪਏ ਪ੍ਰਤੀ ਕੁਇੰਟਲ ਸੀ।
ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਏ.ਪੀ.ਐਮ.ਸੀ. ਐਕਟ ਵਿੱਚ ਸੋਧ ਦਾ ਨੋਟੀਫਿਕੇਸ਼ਨ ਹੋ ਗਿਆ ਹੈ ਤਾਂ ਜੋ ਲਿਫਟਿੰਗ ਦੇ 48 ਘੰਟਿਆਂ ਅੰਦਰ ਕਿਸਾਨਾਂ ਨੂੰ ਆੜ੍ਹਤੀਆ ਰਾਹੀਂ ਇਲੈਕਟ੍ਰਾਨੀਕਲੀ ਭੁਗਤਾਨ ਕੀਤਾ ਜਾ ਸਕਦਾ। ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਖਤਰੇ ਨੂੰ ਰੋਕਣ ਲਈ ਲੋੜੀਂਦੀਆਂ ਸਾਰੀਆਂ ਸੁਰੱਖਿਆ ਵਿਧੀਆਂ, ਸਫਾਈ ਦੇ ਪ੍ਰੋਟੋਕਲ, ਸਮਾਜਿਕ ਦੂਰੀ ਦੇ ਨਿਯਮਾਂ, ਮਾਸਕ ਪਾਉਣ ਤੇ ਸੈਨੀਟਾਈਜ਼ਰਾਂ ਦੀ ਵਰਤੋਂ ਸਖਤੀ ਨਾਲ ਲਾਗੂ ਕਰਨੀ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ। ਸਾਰੇ ਖਰੀਦ ਕੇਂਦਰਾਂ ਲਈ ਹੁਣ ਤੱਕ ਇਕ ਲੱਖ ਤੋਂ ਵੱਧ ਮਾਸਕ ਅਤੇ 25 ਹਜ਼ਾਰ ਲਿਟਰ ਸੈਨੀਟਾਈਜ਼ਰ ਹਾਸਲ ਕਰ ਲਿਆ ਗਿਆ ਹੈ।
ਇਸ ਤਰ੍ਹਾਂ ਲਗਣਗੀਆਂ ਢੇਰੀਆਂ
ਸ੍ਰੀ ਖੰਨਾ ਨੇ ਦੱਸਿਆ ਕਿ ਮੰਡੀ ਖੇਤਰ ਨੂੰ 30 ਗੁਣਾਂ 30 ਫੁੱਟ ਦੀਆਂ ਲਾਈਨਾਂ ਲਗਾਈਆਂ ਜਾਣਗੀਆਂ ਜਿਸ ਵਿੱਚ 50 ਕੁਇੰਟਲ ਦੀ ਢੇਰੀ ਲਗਾਈ ਜਾ ਸਕੇਗੀ ਅਤੇ ਨਾਲ ਲੱਗਦੀਆਂ ਢੇਰੀਆਂ ਤੋਂ ਕਾਫੀ ਦੂਰੀ ਬਣਾਈ ਜਾ ਸਕੇਗੀ।
ਇੱਕ ਕੂਪਨ ‘ਤੇ ਕਿਸਾਨ ਲਿਆ ਸਕੇਗਾ 50-70 ਕੁਇੰਟਲ ਕਣਕ
ਆੜ੍ਹਤੀਆ ਦੁਆਰਾ ਕਿਸਾਨਾਂ ਨੂੰ ਹੋਲੋਗ੍ਰਾਮ ਨਾਲ ਕੂਪਨ ਜਾਰੀ ਕਰਕੇ ਮੰਡੀਆਂ ਵਿੱਚ ਫਸਲ ਦੀ ਖਿੰਡਵੀਂ ਆਮਦ ਵਾਸਤੇ ਵਿਸਥਾਰਤ ਕਾਰਜ ਯੋਜਨਾ ਬਣਾਈ ਗਈ ਹੈ। ਹਰੇਕ ਕੂਪਨ ਰਾਹੀਂ ਕਿਸਾਨ 50 ਤੋਂ 70 ਕੁਇੰਟਲ ਤੱਕ ਕਣਕ ਦੀ ਟਰਾਲੀ ਲਿਆਉਣ ਦਾ ਹੱਕਦਾਰ ਹੋਵੇਗਾ। ਮੰਡੀਆਂ ਵਿੱਚ ਭੀੜ ਤੋਂ ਬਚਣ ਲਈ ਹਰੇਕ ਕਿਸਾਨ ਹਰੇਕ ਦਿਨ ਜਾਂ ਵੱਖ-ਵੱਖ ਦਿਨਾਂ ਵਿੱਚ ਖਰੀਦ ਕੇਂਦਰਾਂ ਵਿੱਚ ਜਗ੍ਹਾਂ ਦੇ ਆਧਾਰ ‘ਤੇ ਇਕ ਤੋਂ ਵੱਧ ਕੂਪਨਾਂ ਲਈ ਵੀ ਹੱਕਦਾਰ ਹੋਵੇਗਾ। ਅਜਿਹੇ 27 ਲੱਖ ਕੂਪਨ ਮਾਰਕੀਟ ਕਮੇਟੀਆਂ ਵੱਲੋਂ ਆੜ੍ਹਤੀਆ ਨੂੰ ਜਾਰੀ ਕੀਤੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ ਮੰਡੀਆਂ ਵਿੱਚ : ਡਿਪਟੀ ਕਮਿਸ਼ਨਰ
ਕਰੋਨਾ ਤੋਂ ਬਚਾਅ ਸਬੰਧੀ ਆੜਤੀਆਂ ਤੇ ਲੇਬਰ ਨੂੰ ਦਿੱਤੀ ਜਾਵੇਗੀ ਲੋੜੀਂਦੀ ਸਿਖ਼ਲਾਈ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ) ਪੰਜਾਬ ਸਰਕਾਰ ਨੇ 15 ਅਪਰੈਲ ਤੋਂ ਕਣਕ ਖਰੀਦਣ ਦਾ ਐਲਾਨ ਕੀਤਾ ਹੈ ਪੰ੍ਰਤੂ ਮੰਡੀਆਂ ਵਿੱਚ ਅਜੇ ਤੱਕ ਸਾਫ-ਸਫਾਈ ਦਾ ਕੰਮ ਸ਼ੁਰੂ ਵੀ ਨਹੀਂ ਕੀਤਾ ਹੈ। ਸਰਕਾਰ ਨੇ ਇਸ ਵਾਰ ਕਣਕ ਦੀ ਖਰੀਦ ਲਈ ਮੰਡੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਵੀ ਫੈਸਲਾ ਕੀਤਾ ਹੈ, ਜਿਸ ਲਈ ਸੈਲਰਾਂ ਤੇ ਹੋਰ ਖੁਲ੍ਹੀਆਂ ਥਾਵਾਂ ‘ਤੇ ਆਰਜੀ ਮੰਡੀਆਂ ਸਥਾਪਤ ਕਰਨ ਦੀ ਤਜ਼ਵੀਜ ਹੈ। ਅਜੇਹੀਆਂ ਥਾਂਵਾ ਦੀ ਨਿਸ਼ਾਨਦੇਹੀ ਲਈ ਸਰਕਾਰ ਨੇ ਸਥਾਨਕ ਖੁਰਾਕ ਤੇ ਸਪਲਾਈ ਵਿਭਾਗ ਤੋਂ ਰਿਪੋਰਟ ਵੀ ਮੰਗੀ ਹੈ।
ਕਣਕ ਦੀ ਖਰੀਦ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ, ਸ੍ਰੀਮਤੀ ਗੀਤਾ ਬਿਸ਼ੰਭੂ ਅਤੇ ਹੋਰ ਅਧਿਕਾਰੀ ਨਾਲ ਮੀਟਿੰਗ ਕੀਤੀ। ਸ੍ਰੀ ਅਗਰਵਾਲ ਨੇ ਕਿਹਾ ਕਿ ਇਸ ਵਾਰ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਤੋਂ ਬਚਾਅ ਕਾਰਜਾਂ ਦੇ ਚੱਲਦਿਆਂ ਕਿਸਾਨ ਮੰਡੀਆਂ ਵਿੱਚ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ। ਇਸ ਲਈ ਕਿਸਾਨਾਂ ਨੂੰ ਹੋਲੋਗਰਾਮਯੁਕਤ ਟੋਕਨ ਜਾਰੀ ਕੀਤੇ ਜਾਣਗੇ। ਉਸ ਟੋਕਨ ਮੁਤਾਬਿਕ ਹੀ ਉਹ ਆਪਣੀ ਫ਼ਸਲ ਮੰਡੀਆਂ ਵਿੱਚ ਲਿਆ ਸਕਣਗੇ।
ਕਿਸਾਨਾਂ ਦੀ ਸ਼ਡਿਊਲ ਮੁਤਾਬਿਕ ਆਮਦ ਸਬੰਧਤ ਆੜਤੀ ਯਕੀਨੀ ਬਣਾਉਣਗੇ। ਸ੍ਰੀ ਅਗਰਵਾਲ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਕਾਰਜਾਂ ਦੇ ਚੱਲਦਿਆਂ ਜ਼ਿਲਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਸਫਾਈ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵਿਸ਼ੇਸ਼ ਤੌਰ ‘ਤੇ ਕੀਤਾ ਜਾਵੇ। ਉਨਾਂ ਕਿਹਾ ਕਿ ਆੜਤੀਆਂ ਅਤੇ ਲੇਬਰ ਨੂੰ ਹੱਥ ਧੋਣ, ਮਾਸਕ ਲਗਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸੈਨੀਟਾਈਜ਼ਰ ਦੀ ਉੱਚਿਤ ਵਰਤੋਂ ਆਦਿ ਬਾਰੇ ਮੰਡੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਖ਼ਲਾਈ ਦਿੱਤੀ ਜਾਵੇਗੀ। ਲੇਬਰ ਨੂੰ ਉਕਤ ਸਾਰਾ ਸਮਾਨ ਸੰਬੰਧਤ ਆੜਤੀ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਆੜਤੀ ਇਹ ਯਕੀਨੀ ਬਣਾਉਣਗੇ ਕਿ ਕਿਸਾਨਾਂ ਤੇ ਲੇਬਰ ਦੇ ਹਰ ਅੱਧੇ ਘੰਟੇ ਬਾਅਦ ਸਾਬਣ ਨਾਲ ਹੱਥ ਜ਼ਰੂਰ ਧੁਵਾਏ ਜਾਣ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਮੰਡੀਆਂ ਵਿੱਚ ਆੜਤੀ ਅਤੇ ਲੇਬਰ ਦੀ ਆਮਦ ਸੰਬੰਧੀ ਉਨਾਂ ਨੂੰ ਕਰਫਿਊ ਈ-ਪਾਸ ਜਾਰੀ ਕੀਤੇ ਜਾਣਗੇ। ਕੋਈ ਵੀ ਵਿਅਕਤੀ ਇਨ੍ਹਾਂ ਕਰਫਿਊ ਪਾਸਾਂ ਦੇ ਸਿਰ ‘ਤੇ ਕਿਤੇ ਹੋਰ (ਘਰ ਜਾਂ ਮੰਡੀ ਤੋਂ ਬਿਨਾਂ) ਘੁੰਮਦਾ ਨਜ਼ਰ ਆਵੇਗਾ ਤਾਂ ਉਸ ਖ਼ਿਲਾਫ਼ ਸਖ਼ਤ ਪੁਲਿਸ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆੜਤੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਬਾਰਦਾਨਾ ਮੁਹੱਈਆ ਕਰਵਾ ਦੇਣ ਤਾਂ ਜੋ ਅੰਤਿਮ ਸਮੇਂ ਬਾਰਦਾਨਾ ਲੈਣ ਲਈ ਕਸ਼ਮਕਸ਼ ਪੈਦਾ ਨਾ ਹੋਵੇ।
ਵਿਭਾਗੀ ਅਧਿਕਾਰੀਆਂ ਵੱਲੋਂ ਮਿਲੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 8.51 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਜਿਸ ਲਈ ਜ਼ਿਲਾ ਲੁਧਿਆਣਾ ਵਿੱਚ 103 ਮੰਡੀਆਂ ਮੌਜੂਦ ਹਨ। ਇਸ ਤੋਂ ਇਲਾਵਾ 128 ਸ਼ੈਲਰਾਂ ਨੂੰ ਵੀ ਮੰਡੀ ਵਜੋਂ ਵਰਤਣ ਦਾ ਪ੍ਰਸਤਾਵ ਹੈ। ਸਰਕਾਰੀ ਖਰੀਦ ਦਾ ਸਮਾਂ 15 ਅਪਰੈਲ ਤੋਂ ਲੈ ਕੇ 15 ਜੂਨ, 2020 ਤੱਕ ਰਹੇਗਾ।
ਸਹਾਇਕ ਖੁਰਾਕ ਤੇ ਸਪਲਾਈ ਅਫਸਰ ਦਰਬਾਰਾ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਮੰਡੀ ਫੜਾਂ ‘ਚ ਵਾਧਾ ਕਰਨ ਲਈ ਸ਼ੈਲਰਾਂ ਤੇ ਹੋਰ ਥਾਂਵਾ ਦੀ ਰਿਪੋਰਟ ਮੰਗੀ ਹੈ। ਕਣਕ ਦੀ ਖਰੀਦ ਲਈ ਬਾਰਦਾਨਾ ਆ ਚੁੱਕਿਆ ਹੈ ਤੇ ਹੋਰ ਪ੍ਰਬੰਧ ਵੀ ਮੁਕੰਮਲ ਹਨ। ਸਕੱਤਰ ਮਾਰਕੀਟ ਕਮੇਟੀ ਰਾਏਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਰਾਏਕੋਟ ਤੇ ਸਹਾਇਕ ਮੰਡੀਆਂ ‘ਚ ਨਦੀਨ ਸਾਫ ਕਰਨ ਲਈ ਸਪ੍ਰੇਅ ਕਰਵਾ ਦਿੱਤੀ ਗਈ ਹੈ ਤੇ 14 ਅਪਰੈਲ ਤੋਂ ਪਹਿਲਾ ਸਾਰੀਆਂ ਮੰਡੀਆਂ ਦੀ ਸਫਾਈ ਮੁਕੰਮਲ ਕਰਵਾ ਲਈ ਜਾਵੇਗੀ। ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਰਾਜ ਕੁਮਾਰ ਭੱਲਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਖਰੀਦ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਪੂਰਨ ਸਹਿਯੋਗ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।