Serum Test - Sach Kahoon Punjabi
ਟੈਸਟ ਤੋਂ ਬਾਅਦ ਲਾਕਡਾਊਨ ‘ਚ ਵੀ ਕੰਮ ਕਰ ਸਕਦੇ ਹੋ
ਅਜੇ ਸਿਰਫ ਚੂਹਿਆਂ ‘ਤੇ ਹੀ ਕੀਤਾ ਗਿਆ ਹੈ ਟੈਸਟ
ਨਵੀਂ ਦਿੱਲੀ, ਏਜੰਸੀ। ਪ੍ਰਸਿੱਧ ਬਾਇਓਟੇਕ ਮਾਹਿਰ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਸਾਬਕਾ ਪ੍ਰਧਾਨ ਡਾ. ਵੀਐਸ ਚੌਹਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਦੁਨੀਆ ‘ਚ 35 ਪ੍ਰਯੋਗਿਕ ਟੀਕਾਂ ‘ਤੇ ਪ੍ਰੀਖਣ ਚੱਲ ਰਹੇ ਹਨ ਅਤੇ ਭਾਰਤ ‘ਚ ਵੀ ਇਸ ਵਾਇਰਸ ਦੇ ਪ੍ਰਯੋਗਿਕ ਟੀਕਿਆਂ ਦਾ ਚੂਹਿਆਂ ਆਦਿ ‘ਤੇ ਪ੍ਰੀਖਣ ਸ਼ੁਰੂ ਹੋ ਗਿਆ ਹੈ। ਜੇਕਰ ਮਨੁੱਖਾਂ ‘ਤੇ ਵੀ ਇਸ ਦਾ ਪ੍ਰੀਖਣ ਸਫਲ ਪਾਇਆ ਗਿਆ ਤਾਂ ਅਗਲੇ ਸਾਲ ਇਹ ਟੀਕੇ ਬਾਜਾਰ ‘ਚ ਆ ਜਾਣਗੇ। Serum Test
ਉਹਨਾਂ ਦਾ ਕਹਿਣਾ ਹੈ ਕਿ ਪ੍ਰਯੋਗਿਕ ਟੀਕਿਆਂ ਦੇ ਪ੍ਰੀਖਣ ਨਾਲ ਨਾਲ ਸਰਕਾਰ ਨੂੰ ਸਾਰੇ ਲੋਕਾਂ ਦੇ ਖੂਨ ਦਾ ਸੀਰਮ ਟੈਸਟ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੇ ਲੋਕ ਕੋਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਆਪਣੇ ਆਪ ਠੀਕ ਹੋ ਗਏ ਹਨ ਕਿਉਂਕਿ ਇੱਕ ਵਾਰ ਜਦੋਂ ਲੋਕ ਆਪਣੀ ਪ੍ਰਤੀਰੋਧਕ ਸਮਰੱਥਾ ਨਾਲ ਇਸ ਵਾਇਰਸ ਨੂੰ ਆਪਣੇ ਅੰਦਰ ਮਾਰ ਦਿੰਦੇ ਹਨ ਤਾਂ ਉਹਨਾਂ ਦੇ ਦੁਬਾਰਾ ਸੰਕ੍ਰਮਿਤ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੋ ਜਾਂਦੀ ਹੈ। ਇਸ ਟੈਸਟ ਨਾਲ ਫਾਇਦਾ ਇਹ ਹੋਵੇਗਾ ਕਿ ਕੋਈ ਵਿਅਕਤੀ ਟੈਸਟ ਕਰਵਾ ਕੇ ਲਾਕਡਾਊਨ ਤੋਂ ਬਾਅਦ ਕੰਮ ‘ਤੇ ਜਾ ਸਕੇਗਾ। ਉਸ ਨੂੰ ਕੋਰੋਨਾ ਹੋਣ ਦਾ ਡਰ ਨਹੀਂ ਰਹੇਗਾ।
ਇੰਟਰਨੈਸ਼ਨਲ ਸੇਂਟਰ ਫਾਰ ਜੇਨੇਟਿਕ ਇੰਜੀਨੀਅਰਿੰਗ ਐਂਡ ਬਾਇਓ ਟੈਕਨਾਲੋਜੀ ਦੇ ਰਿਟਾਇਰਡ ਡਾਇਰੈਕਟਰ ਡਾ. ਚੌਹਾਨ ਨੇ ਇਹ ਵੀ ਦੱਸਿਆ ਕਿ ਕੋਰੋਨਾ ਸੰਕ੍ਰਮਣ ਲਈ ਅਜੇ ਲੋਕਾਂ ਦੇ ਨੱਕ ਅਤੇ ਗਲੇ ਦੇ ਟੈਸਟ ਕੀਤੇ ਜਾ ਰਹੇ ਹਨ ਪਰ ਸੀਰਮ ਟੈਸਟ ਖੂਨ ਦਾ ਹੁੰਦਾ ਹੈ। ਇਹ ਉਦੋਂ ਕੀਤਾ ਜਾਂਦਾ ਹੈ ਕਿ ਜਦੋਂ ਮਰੀਜ ਆਪਣੀ ਪ੍ਰਤੀਰੋਧਕ ਸਮਰੱਥਾ ਨਾਲ ਖੁਦ ਕੋਰੋਨਾ ਨੂੰ ਮਾਰ ਦਿੰਦਾ ਹੈ ਪਰ ਉਸ ਨੂੰ ਪਤਾ ਨਹੀਂ ਲਗਦਾ ਕਿ ਕੋਰੋਨਾ ਨਾਲ ਉਹ ਸੰਕ੍ਰਮਿਤ ਹੋਇਆ ਸੀ ਕਿਉਂਕਿ ਉਸ ਦੇ ਲੱਛਣ ਬਹੁਤ ਮਾਮੂਲੀ ਹੁੰਦੇ ਹਨ ਅਤੇ ਮਰੀਜ ਦੇਖਣ ‘ਚ ਸਿਹਤਮੰਦ ਨਜ਼ਰ ਆਉਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।