Corona relief Fund - Sach Kahoon Punjabi
ਸਮੂਹ ਪੈਨਸ਼ਨ ਧਾਰਕਾਂ ਆਪਣਾ ਬਣਦਾ ਯੋਗਦਾਨ ਦੇਣ : ਰਾਜੂ ਮੱਤੇਵਾਲ
ਅੰਮ੍ਰਿਤਸਰ (ਰਾਜਨ ਮਾਨ) ਪੂਰਾ ਸੰਸਾਰ ਅੱਜ ਜਿੱਥੇ ਕੋਵਿਡ ਕਰੋਨਾ ਵਾਇਰਸ ਨਾਲ ਜੰਗ ਵਿੱਚ ਜੂਝਦੇ ਹੋਏ ਸਰਕਾਰਾਂ ਤੇ ਪ੍ਰਸ਼ਾਸਨ ਮਨੁੱਖੀ ਜੀਵਨ ਨੂੰ ਬਚਾਉਣ ਤੇ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਲਈ ਦਿਨ ਰਾਤ ਲੱਗੀਆਂ ਹੋਈਆਂ ਹਨ, ਅਜਿਹੇ ਵਿੱਚ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ ਦੇ ਦੋ ਸਕੇ ਭਰਾਵਾਂ ਜੋ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਸੇਵਾਮੁਕਤ ਹੋ ਚੁੱਕੇ ਹਨ ਜਿਨ੍ਹਾਂ ‘ਚ ਸਤਿੰਦਰ ਪਾਲ ਸਿੰਘ ਰਾਜੂ ਮੱਤੇਵਾਲ ਏ.ਐਸ.ਆਈ. ਪੰਜਾਬ ਪੁਲਿਸ ਵੱਲੋਂ ਆਪਣੀ 6 ਮਹੀਨੇ ਦੀ ਪੈਨਸ਼ਨ ਮੁੱਖ ਮੰਤਰੀ ਰਾਹਤ ਫੰਡ ‘ਚ ਦੇਣ ਦਾ ਫੈਸਲਾ ਕੀਤਾ ਅਤੇ
ਇਸੇ ਤਰ੍ਹਾਂ ਛੋਟੇ ਭਰਾ ਮਨਿੰਦਰ ਸਿੰਘ ਮੱਤੇਵਾਲ ਬਿਜਲੀ ਬੋਰਡ ਤੋਂ ਜੇ.ਈ. ਸੇਵਾ ਮੁਕਤ ਵੱਲੋਂ ਵੀ ਆਪਣੀ ਪੈਨਸ਼ਨ ਮੁੱਖ ਮੰਤਰੀ ਕਰੋਨਾ ਰਾਹਤ ਫੰਡ ਵਿੱਚ ਜਮ੍ਹਾਂ ਕਰਵਾਉਣ ਸਬੰਧੀ ਨਿਵੇਕਲੀ ਪਹਿਲ ਕਦਮੀ ਕੀਤੀ ਹੈਟਾਈਲ ਇੰਟਰਸਿਟੀ ਨਾਲ ਜੁੜੇ ਇਹ ਦੋਵੇਂ ਭਰਾ ਜੋ ਨਾਮੀ ਐਕੂਰੇਟ ਟਾਈਲ ਇੰਡਸਟਰੀ ਦੇ ਐੱਮ.ਡੀ. ਹਨ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ
ਅਜਿਹੇ ਵਿੱਚ ਹਰੇਕ ਦੇਸ਼ ਵਾਸੀ ਦਾ ਇਹ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਮਾਜ ਦੇ ਭਲੇ ਲਈ ਬਣਦਾ ਯੋਗਦਾਨ ਪਾਉਣ ਅਤੇ ਇਸੇ ਹੀ ਮੰਤਵ ਤਹਿਤ ਉਨ੍ਹਾਂ ਦੋਵਾਂ ਭਰਾਵਾਂ ਵੱਲੋਂ ਆਪਣੀ ਪੈਨਸ਼ਨ ਮੁੱਖ ਮੰਤਰੀ ਰਾਹਤ ਕੋਸ਼ ਫੰਡ ਵਿੱਚ ਜਮ੍ਹਾ ਕਰਾਉਣ ਦਾ ਫੈਸਲਾ ਕੀਤਾ ਹੈ ਜਿਸ ਲਈ ਉਨ੍ਹਾਂ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਫੋਨ ਕਰਕੇ ਬੇਨਤੀ ਕੀਤੀ ਹੈ ਕਿ ਜੋ ਵੀ ਕਾਗਜ਼ੀ ਕਾਰਵਾਈ ਕਰਨੀ ਹੋਵੇ ਉਹ ਉਸ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ
ਉਨ੍ਹਾਂ ਆਪਣੇ ਸਮੂਹ ਪੈਨਸ਼ਨ ਧਾਰਕ ਸਾਥੀਆਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਵੀ ਆਪਣਾ ਬਣਦਾ ਯੋਗਦਾਨ ਦੇਣ ਤਾਂ ਜੋ ਮਨੁੱਖਤਾ ਦੇ ਭਲੇ ਲਈ ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਲੜੀ ਜਾ ਰਹੀ ਇਸ ਜੰਗ ਨੂੰ ਜਿੱਤਣ ਵਿੱਚ ਮੱਦਦ ਹੋ ਸਕੇ ਉਨ੍ਹਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਬਤੌਰ ਵਲੰਟੀਅਰ ਜੇ ਉਨ੍ਹਾਂ ਦੀ ਕੋਈ ਡਿਊਟੀ ਲਗਾਈ ਜਾਂਦੀ ਹੈ ਤਾਂ ਉਸ ਲਈ ਵੀ ਤਿਆਰ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਵਿੱਚ 15 ਲੱਖ ਤਾਂ ਹਰਿਆਣਾ ਪੁੱਜ ਚੁਕਿਐ 15 ਕਰੋੜ ਦੇ ਨੇੜੇ
ਚੰਡੀਗੜ (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਹਾਂਮਾਰੀ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਮਦਦ ਦੀ ਅਪੀਲ ਕਿਸੇ ਵੀ ਕੰਮ ਨਹੀਂ ਆ ਰਹੀ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬਣਾਏ ਗਏ ਕੋਰੋਨਾ ਰਲੀਫ਼ ਫੰਡ ਵਿੱਚ ਪਿਛਲੇ 5 ਦਿਨਾਂ ਵਿੱਚ ਸਿਰਫ਼ 15 ਲੱਖ ਰੁਪਏ ਹੀ ਪੁੱਜੇ ਹਨ, ਜਦੋਂ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਤੇਜੀ ਨਾਲ ਪੈਸਾ ਪਹੁੰਚ ਰਿਹਾ ਹੈ। ਹਰਿਆਣਾ ਮੁੱਖ ਮੰਤਰੀ ਕੋਰੋਨਾ ਰਲੀਫ਼ ਫੰਡ ਵਿੱਚ ਹੁਣ ਤੱਕ 15 ਕਰੋੜ ਰੁਪਏ ਦੇ ਨੇੜੇ ਤੱਕ ਪੁੱਜ ਗਏ ਹਨ। ਇੱਥੇ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਰੋਨਾ ਰਲੀਫ਼ ਫੰਡ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਸਾਰੇ ਕੈਬਨਿਟ ਮੰਤਰੀਆਂ ਅਤੇ ਸਾਰੇ ਵਿਧਾਇਕਾਂ ਵੱਲੋਂ ਵੀ ਇੱਕ-ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਇਨ੍ਹਾਂ ਵਿੱਚੋਂ ਕਿਸੇ ਵੀ ਕੈਬਨਿਟ ਮੰਤਰੀ ਜਾਂ ਫਿਰ ਵਿਧਾਇਕ ਦਾ ਕੋਈ ਵੀ ਪੈਸਾ ਹੁਣ ਤੱਕ ਕੋਰੋਨਾ ਰਲੀਫ਼ ਫੰਡ ਵਿੱਚ ਨਹੀਂ ਪੁੱਜਾ ਹੈ।
ਜਾਣਕਾਰੀ ਅਨੁਸਾਰ ਕੋਰੋਨਾ ਦੀ ਮਹਾਂਮਾਰੀ ਦੇ ਚਲਦੇ ਆਮ ਲੋਕਾਂ ਨੂੰ ਸਹੂਲਤ ਅਤੇ ਸਹਾਇਤਾ ਦੇਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਰਲੀਫ਼ ਫੰਡ ਤਿਆਰ ਕਰਦੇ ਹੋਏ ਪੰਜਾਬ ਭਰ ਦੇ ਉਦਯੋਗਪਤੀਆਂ ਅਤੇ ਧਨਾਢਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮੁਸੀਬਤ ਦੇ ਸਮੇਂ ਸਰਕਾਰ ਦਾ ਸਾਥ ਦਿੰਦੇ ਹੋਏ ਕੋਰੋਨਾ ਰਲੀਫ਼ ਫੰਡ ਵਿੱਚ ਜਿਆਦਾ ਤੋਂ ਜਿਆਦਾ ਪੈਸਾ ਦੇਣ ਤਾਂ ਕਿ ਹਰ ਜਰੂਰਤਮੰਦ ਕੋਲ ਸਹਾਇਤਾ ਪੁੱਜ ਸਕੇ।
ਇਸ ਕੋਰੋਨਾ ਰਲੀਫ਼ ਫੰਡ ਦਾ ਐਲਾਨ ਕਰਨ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖ਼ੁਦ ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਸਾਰੇ ਕੈਬਨਿਟ ਮੰਤਰੀਆਂ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਵੀ ਕੋਰੋਨਾ ਰਲੀਫ਼ ਫੰਡ ਵਿੱਚ ਮੱਦਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਹੁਣ ਤੱਕ ਇਸ ਕੋਰੋਨਾ ਰਲੀਫ਼ ਫੰਡ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਲੈ ਕੇ ਕਿਸੇ ਵੀ ਕੈਬਨਿਟ ਮੰਤਰੀ ਜਾਂ ਫਿਰ ਵਿਧਾਇਕ ਵੱਲੋਂ ਕੀਤੇ ਗਏ ਐਲਾਨ ਦਾ ਪੈਸਾ ਨਹੀਂ ਪੁੱਜਾ ਹੈ।
ਸੂਤਰਾਂ ਰਾਹੀਂ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਤੱਕ ਕੋਰੋਨਾ ਰਲੀਫ਼ ਫੰਡ ਵਿੱਚ ਸਿਰਫ਼ 15 ਲੱਖ ਰੁਪਏ ਹੀ ਪੁੱਜੇ ਹਨ, ਜਦੋਂ ਕਿ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦੀ ਤਨਖ਼ਾਹ ਲਗਭਗ 8 ਲੱਖ 75 ਹਜ਼ਾਰ, 96 ਵਿਧਾਇਕਾਂ ਦੀ ਤਨਖ਼ਾਹ 24 ਲੱਖ ਅਤੇ ਵਿਰੋਧੀ ਧਿਰ ਦੇ ਲੀਡਰ ਸਣੇ ਸਪੀਕਰ ਤੇ ਡਿਪਟੀ ਸਪੀਕਰ ਦੀ ਤਨਖਾਹ ਦੇ ਲਗਭਗ 1 ਲੱਖ 50 ਹਜ਼ਾਰ ਰੁਪਏ ਪੁੱਜਣੇ ਸਨ। ਇਨ੍ਹਾਂ ਸਾਰਿਆਂ ਦੇ 35 ਲੱਖ ਰੁਪਏ ਇਸ ਰਲੀਫ਼ ਫੰਡ ਵਿੱਚ ਪਹੁੰਚਣੇ ਚਾਹੀਦੇ ਸਨ ਪਰ ਕਿਸੇ ਵੱਲੋਂ ਵੀ ਕੋਈ ਪੈਸਾ ਅਜੇ ਤੱਕ ਨਹੀਂ ਭੇਜੇ ਜਾਣ ਦੇ ਚਲਦੇ ਹੀ ਹੁਣ ਤੱਕ ਇਸ ਰਲੀਫ਼ ਫੰਡ ਵਿੱਚ 15 ਲੱਖ ਹੀ ਪਏ ਹਨ।
ਇੱਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਅਤੇ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਵੀ ਪੈਸਾ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰ ਐਲਾਨ ਅਨੁਸਾਰ ਇਨ੍ਹਾਂ ਦੇ ਪੈਸੇ ਦਾ ਵੀ ਇੰਤਜਾਰ ਕੀਤਾ ਜਾ ਰਿਹਾ ਹੈ।
ਇੱਥੇ ਹੀ ਪੰਜਾਬ ਦੇ ਕਿਸੇ ਵੀ ਵੱਡੇ ਉਦਯੋਗਪਤੀ ਨੇ ਕੋਈ ਵੱਡੀ ਰਕਮ ਇਸ ਰਲੀਫ਼ ਫੰਡ ਵਿੱਚ ਜਮ੍ਹਾ ਨਹੀਂ ਕਰਵਾਈ ਹੈ। ਹੁਣ ਤੱਕ ਇਸ ਰਲੀਫ਼ ਫੰਡ ਵਿੱਚ ਛੋਟੀ ਛੋਟੀ ਐਂਟਰੀਆਂ ਹੀ ਆ ਰਹੀਆਂ ਹਨ, ਜਿਨ੍ਹਾਂ ਨਾਲ ਸਰਕਾਰ ਨੂੰ ਕੋਈ ਜਿਆਦਾ ਫਾਇਦਾ ਨਹੀਂ ਹੋਣ ਵਾਲਾ ਹੈ।
ਕੋਰੋਨਾ ਰਲੀਫ਼ ਫੰਡ ਵਿੱਚ ਜਿਆਦਾ ਤੋਂ ਜਿਆਦਾ ਪੈਸਾ ਇਕੱਠਾ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਸਾਰੇ ਕੈਬਨਿਟ ਮੰਤਰੀਆਂ ਨੂੰ ਖ਼ੁਦ ਅੱਗੇ ਆ ਕੇ ਉਦਯੋਗਪਤੀਆਂ ਨਾਲ ਸੰਪਰਕ ਕਰਨਾ ਪਏਗਾ, ਜਿਸ ਤੋਂ ਬਾਅਦ ਹੀ ਇਸ ਰਲੀਫ਼ ਫੰਡ ਵਿੱਚ ਕੁਝ ਕਰੋੜ ਰੁਪਏ ਆਉਣ ਦੀ ਉਮੀਦ ਲਗਾਈ ਜਾ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।